Monday, July 21, 2014

Harvinder Dhaliwal Bilaspur - ਪੰਜਾਬੀ ਹਾਇਕੂ ਵਿੱਚ ਇੱਕ ਲਾਬੀ ਅਜੇਹੀ ਹੈ ਜੋ ਕੇਵਲ 5-7-5 ਦੇ ਪੈਰਾਮੀਟਰ ਨੂੰ ਹੀ ਹਾਇਕੂ ਪ੍ਰਚਾਰ ਰਹੀ ਹੈ

ਪੰਜਾਬੀ ਹਾਇਕੂ ਵਿੱਚ ਇੱਕ ਲਾਬੀ ਅਜੇਹੀ ਹੈ ਜੋ ਕੇਵਲ 5-7-5 ਦੇ ਪੈਰਾਮੀਟਰ ਨੂੰ ਹੀ ਹਾਇਕੂ ਪ੍ਰਚਾਰ ਰਹੀ ਹੈ ..ਸਭ ਨੂੰ ਪਤਾ ਹੈ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ ....ਆਪਾਂ ਸਾਰੇ ਇੱਕ ਪਰਿਵਾਰ ਵਾਂਗ ਹਾਂ ..ਸਾਥੀ ਸਾਹਿਬ ਸਾਡੇ ਪਰਿਵਾਰ ਦੇ ਮੁਖੀ ਹਨ ..ਕੀ ਅਸੀਂ ਉਕਤ 'ਕੇਵਲ 5-7-5 ਦੇ ਪੈਰਾਮੀਟਰ'ਧਾਰਨਾ ਨਾਲ ਸਹਿਮਤ ਹਾਂ ? (ਕਿਰਪਾ ਕਰਕੇ ਇੱਕ ਪਾਸੇ ਹੀ ਹੋਇਆ ਜਾਵੇ ..ਇਧਰ ਜਾਂ ਉਧਰ ...ਵਿੱਚ -ਵਿਚਾਲੇ ਵਾਲਾ ਰਸਤਾ ਦੂਸਰਿਆਂ ਲਈ ਭੰਬਲ ਭੂਸਾ ਪੈਦਾ ਕਰਦਾ ਹੈ )ਜੇ ਨਹੀਂ ਤਾਂ ਤਾਂ ਸਾਡੇ ਪਰਿਵਾਰ ਦੁਆਰਾ ਆਯੋਜਤ ਕਾਨਫਰੰਸ ਵਿੱਚ ਅਜੇਹੇ ਸਖਸ਼ ਨੂੰ ਏਨੀ ਅਹਿਮੀਅਤ ( ਉਸ ਬੰਦੇ ਨੂੰ ਪ੍ਰਧਾਨਗੀ ਮੰਡਲ ਵਿੱਚ ਵੀ ਬਿਠਾਇਆ ਗਿਆ ਸੀ ) ਦੇਣ ਦੀ ਕੀ ਲੋੜ ਸੀ ?
  • Jagdish Kaur ਹਰਵਿੰਦਰ ਜੀ ਜਦੋਂ ਮੁੱਦਾ ਗੰਭੀਰ ਹੋਵੇ ਤਾਂ ਸਪੱਸ਼ਟ ਸ਼ਬਦਾਂ ਚ ਗੱਲ ਕਰਨੀ ਚਾਹੀਦੀ ਹੈ ।
    ਸਤਿਕਾਰ
  • Ravi Deep ਇਹੋ ਜਿਹੀਆਂ ਗੱਲਾਂ ਕਰ ਕੋਈ ਫਾਇਦਾ ਨਹੀਂ ਹਰ ਇੱਕ ਦੀ ਦੇਣ ਆਪਣੀ ਆਪਣੀ ਹੈ ,,ਹਾਇਕੂ ਦੇ ਅਜੇ ਕੋਈ ਪੈਰਾ ਮੀਟਰ ਨਹੀਂ ਹਰ ਕੋਈ ਆਪਣੀ ਰਚਨਾ ਹੀ ਸਿਹਰਾ ਰਿਹਾ ਹੈ ,, ਆਪਾਂ ਤਾਂ ਹਾਲੇ ਕੱਲ ਆਏੰ ਹਾਂ ਉਸ ਬੰਦੇ ਦੀਆਂ ਲਿਖਤਾਂ ਤੇ ਕਿੰਤੂ ਪ੍ਰੰਤੂ ਕਰਨਾ ਉਸ ਨੂੰ ਕਿਓਂ ਬਹਾਲ ਲਿਆ ਪ੍ਰਧਾਨਗੀ ਮੰਡਲ ਚ ਇਕ ਲੇਖਕ ਨੂੰ ਅਜਿਹਾ ਕਹਿਣਾ ਸੋਭਦਾ ਨੀ ਹੈ ਤਾਂ ਉਹ ਵੀ ਲੇਖਕ ਆਪਣੇ ਵੱਡਿਆਂ ਵਰਗਾ ਹਰ ਕੋਈ ਆਪਣੀ ਬੀਨ ਬਜਾਈ ਜਾਂਦਾ ਇਹੋ ਜਿਹਾ ਉਸ ਨੇ ਕੀ ਮਾੜਾ ਕੀਤਾ ਹੈ
  • Gurtej Benipal ਮੈਡਮ ਜੀ ਗੱਲ ਤੇ ਸਪਸ਼ਟ ਵਰਗੀ ਹੀ ਹੈ ਜੀ........
  • Jagdish Kaur ਪਰ ਮੈਨੂੰ ਗੱਲ ਦਾ ਦੂਜਾ ਹਿੱਸਾ ਸਮਝ ਨਹੀ ਆਇਆ
  • Ravi Deep ਉਹ ਚਾਹੇ ਕੋਈ ਹੋਵੇ ਜਨਮੇਜਾ ਜੀ ਹੋਣ ਜਾ ਉਹ ਕਸ਼ਮੀਰੀ ਚਾਵਲਾ ਜੀ ਹੋਣ ਅੱਜ ਤੋਂ ਤਿੰਨ ਕੁ ਸਾਲ ੫-੭-੫ ਤੇ ਜੋਰ ਦਿੱਤਾ ਗਿਆ ਸੀ ਬਹਿਸ ਕਰਨੀ ਆ ਤਾਂ ਮੰਚ ਤੇ ਆਉ
  • Gurtej Benipal ਰਵੀ ਵੀਰ ਜੀ ਨਾਲੇ ਕਿਹਾ ਜਾਂਦਾ,ਪੰਜਾਬੀ ਹਾਇਕੂ ਤੇ ੫ -੭-੫ -੫ ਲਾਗੂ ਨਹੀ ਹੁੰਦੀ ਜੀ
  • Ravi Deep ਜਿਨ੍ਹੇ ਮੂੰਹ ਨੇ ਉਹਨੀਂ ਗੱਲਾਂ ਵੀਰ ਜੀ ਹਾਲੇ ਤੱਕ ਕੋਈ ਸਪਸ਼ਟ ਨੀ ,,,
  • Gurcharan Kaur Brar Duja hissa clear nahi hoeya
  • Jaswant Kaleke Afraid to say this but there is lots of Politics that runs around Haiku. One of the few factors that kind of pushed me away from it sadly.
  • Raghbir Devgan "ਸਾਥੀ ਸਾਹਿਬ ਸਾਡੇ ਪਰਿਵਾਰ ਦੇ ਮੁਖੀ ਹਨ" ਕੱਲਾ ਕਾਫੀ ਨਹੀ ਮੁਖੀਏ ਨੂੰ ਸ਼ਰੇਆਮ ਭੰਡਣ ਤੋ ਵਹਿਲ ਕੱਡ ਕੇ ਉਹਦੀ ਕਹੀ ਗੱਲ ਨੂੰ ਮੰਨ ਕੇ ਚੱਲਣਾ ਸਤਿਕਾਰ ਕਰਨ ਨਾਲੋ ਕਿਤੇ ਵੱਧ ਹੈ, ਸਤਿਕਾਰਯੋਗ ਦੋਸਤੋ ..
  • Jaswant Kaleke By the way, can anyone please take the courtesy to remove me from all the groups associated with Haiku that I am part of ? If I feel like reading them, I will visit the blog. Baaki, Sathi ji kitab bhej rahe ne so je kujh sikhan laaik hoia ta us to sikh lavanga nahi ta fer na hi sahi. #NoOffense #NoDisrespect either to Haiku or any honorable Haiku writer. Peace
  • Mandeep Maan Jaswant Kaleke ਜੀ ਆਪਣੇ ਭਰਾ ਨੂੰ ਛਡ ਕੇ ਜਾਣ ਦੀ ਗਲ ਅੱਜ ਕੀਤੀ ਹੈ ਅਗੇ ਤੋ ਨਾ ਕਰਨਾ -ਤੁਹਾਡੇ ਨਾਲ ਮੈ ਵੀ ਹਾ --ਏਨਾ ਗੱਲਾਂ ਤੇ ਜਿਆਦਾ ਧਿਆਨ ਨਾ ਦੇਵੋ ਜੀ ਤੇ ਸਿਰਫ ਹਾਇਕੂ ਲੇਖਣੀ ਤੇ ਧਿਆਨ ਦੇਵੋ -ਇਹ ਵਡੇ ਲੋਕਾਂ ਦੀਆਂ ਗੱਲਾਂ ਹਨ ਤੁੱਸੀ ਮੇਰੇ ਵਰਗੇ ਹਾਇਕੂ ਸਿਖਣ ਵਾਲੇ ਹੋ --ਸੋ ਮੇਰੇ ਛੋਟੇ ਪਿਆਰੇ ਵੀਰ ਹਾਇਕੂ ਤੇ ਧਿਆਨ ਦੇਵੋ
  • Jasdeep Singh Jaswant Kaleke ji, this is not politics but narrow mindedness approach, to dis-respect is like to disown someone , therefore one should be ready to face the consequences. Persons like Sodhi Parminder are there who had great contributions for Haiku , but never ever proved themselves to be contributors of Haiku. We have due respect and regards towards Amarjit Sathi sahib , but his created forum should not allow to mark disrespect to anybody which Harwider Harvinder Dhaliwal ji is trying to create. I totally agree with Ravinder Ravi ji & Jagdish Kaur that Harvinder dhaliwal should clarify the names to whom he is pointing out.
  • Mandeep Maan ਓਹ ਭਰਾਵੋ ਇਸ ਵਿਚੋਂ ਕੁਝ ਨਹੀ ਨਿਕਲਣਾ ---ਨਾ ਮਾੜਾ ਹਾਇਕੂ ਤੇ ਨਾ ਕੋਈ ਚੰਗਾ ਹਾਇਕੂ --ਅਜੇ ਹਾਇਕੂ ਬਾਰੇ ਬੜਾ ਕੁਝ ਸਿਖਣ ਨੂੰ ਬਾਕੀ ਹੈ --ਆਓ ਹਾਇਕੂ ਬਾਰੇ ਗਲ ਕਰੀਏ ਹਾਇਕੂ ਲੇਖਣੀ ਬਾਰੇ ਗਲ ਕਰੀਏ ਨਵੇਂ ਲੋਕਾਂ ਨੂੰ ਨਾਲ ਜੋੜੀਏ ਓਹਨਾਂ ਨੂੰ ਹਾਇਕੂ ਬਾਰੇ ਦਸੀਏ ਕੁਝ ਸਿਖਾਈਏ ਤੇ ਕੁਝ ਸਿਖੀਏ
  • Karamjit Kaur ਇਹ ਹਾਇਕੂ ਗਰੁੱਪ
    ਬਣਦਾ ਜਾਵੇ
    ਖਾੜਕੂ ਗਰੱਪ
  • Raghbir Devgan ਕੁੱਛ ਹਾਇਕੂ ਭੰਬਲ ਭੂਸਿਆ ਨੂੰ ਭੰਡਦੇ ਸਿਆਸੀ ਸਰਗਰਮ ਲੋਕ ਖੁੱਦ ਹੀ ਪੰਜਾਬੀ ਹਾਇਕੂ ਗਰੁੱਪ ਦੇ ਮੈਂਬਰਾ ਨੂੰ ਪ੍ਰੇਰਣਹਿੱਤ ਅਪਣਾ ਰਾਜਸੀ ਮੱਕਸਦ ਹੱਲ ਕਰਨ ਲਈ ਚਿਰਾ ਤੋ ਹਾਇਕੂ ਪ੍ਰੇਮੀਆ ਨੂੰ ਭੰਬਲ ਭੂਸੇ ਪਾਉਣ ਦੇ ਨਾਕਾਮ ਯਤਨ ਵਿਚ ਹਨ...
  • Karamjit Kaur ਲੜਾਈ ਲੜਾਈ ਬੰਦ ਕਰੋ---
    ਜ਼ਿੰਦਗੀ ਤਾਂ ਪਿਆਰ ਕਰਨ ਲਈ ਹੈ
  • Amarjit Sathi Tiwana ਸਤਿਕਾਰਯੋਗ ਦੋਸਤੋ
    ਜਿਥੋਂ ਤੀਕ ਹਾਇਕੂ ਵਿਚ 5-7-5 ਓਂਜੀ ਦੀ ਗਿਣਤੀ ਦਾ ਸਬੰਧ ਹੈ ਮੈਂ ਜੋ ਪੜ੍ਹਿਆ ਅਤੇ ਸਮਝਿਆ ਹੈ ਉਸ ਅਨੁਸਾਰ ਮੇਰੀ ਧਾਰਨਾ ਬਣ ਗਈ ਹੈ ਕੀ 5-7-5 ਦਾ ਨਿਯਮ ਪੰਜਾਬੀ ਭਾਸ਼ਾ 'ਤੇ ਲਾਗੂ ਨਹੀਂ ਹੁੰਦਾ। ਪਰ ਜੇ ਕੋਈ ਲੇਖਕ ਇਸ ਨਿਯਮ ਦੀ ਪਾਲਣਾ ਕਰ ਕੇ ਹਾਇਕੂ ਲਿਖਣਾ ਚਾਹੁੰਦਾ ਹੈ ਤਾਂ ਸਾਨੂੰ ਉਸ ਨੂੰ ਰੋਕਣ ਦਾ ਵੀ ਕੋਈ ਹੱਕ ਨਹੀਂ ਹੈ। ਜਰੂਰੀ ਨੁਕਤਾ ਇਹ ਹੈ ਕਿ 5-7-5 ਤਾਂ ਸਿਰਫ ਇਕ ਭਾਂਡਾ ਹੈ। ਭਾਂਡੇ ਵਿਚ ਕੀ ਵਸਤ ਪਾਈ ਹੈ ਉਹ ਵੱਧ ਅਹਿਮੀਅਤ ਰੱਖਦੀ ਹੈ। ਜੇ ਉਹ ਵਸਤ ਮੁਲਵਾਨ ਨਹੀਂ ਤਾਂ ਭਾਡੇ ਦਾ ਵੀ ਕੋਈ ਮੁੱਲ ਨਹੀਂ ਹੈ।
    ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੂ ਕਾਨਫਰੰਸ 2013 ਪੰਜਾਬੀ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਹਾਇਕੂ ਫੋਰਮ ਅਤੇ ਪੰਜਾਬੀ ਹਾਇਕੂ ਗਰੁੱਪ (ਫੇਸਬੁੱਕ) ਦੇ ਸਹਿਯੋਗ ਨਾਲ਼ ਕਰਵਾਈ ਗਈ ਸੀ। ਪ੍ਰਧਾਨਗੀ ਮੰਡਲ ਵਿਚ ਬੈਠਣ ਵਾਲਿਆਂ ਬਾਰੇ ਦੋਵੇਂ ਧਿਰਾਂ ਵਲੋਂ ਵਿਚਾਰ ਕੀਤਾ ਗਿਆ ਸੀ। ਜਦੋਂ ਕੋਈ ਵੀ ਇਸ ਤਰਾਂ ਦਾ ਸਾਂਝਾ ਸਮਾਗਮ ਕੀਤਾ ਜਾਂਦਾ ਹੈ ਤਾਂ ਸਾਰੀਆਂ ਧਿਰਾਂ ਨੂੰ ਇਕ ਦੂਜੇ ਦੀ ਸਹਾਇਕ ਬਣਨਾ ਪੈਂਦਾ ਹੈ।
    ਕਸ਼ਮੀਲਰੀ ਲਾਲ ਚਾਵਲਾ ਸਾਹਿਬ ਬਹੁਤ ਚਿਰ ਤੋਂ ਹਾਇਕੂ ਵਿਧਾ ਨਾਲ਼ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਿਚ ਬਠਾਉਣਾ ਉਨ੍ਹਾਂ ਦੀ ਸਾਧਨਾ ਅਤੇ ਸਿਰੜ ਦਾ ਸਤਿਕਾਰ ਕਰਨਾ ਹੀ ਸੀ। ਬੇਸ਼ਕ ਅਸੀਂ ਉਨ੍ਹਾਂ ਦੇ ਹਾਇਕੂ ਬਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਪਰ ਅਸੀਂ ਇਸ ਗਲੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਉਹ ਜੋ ਬਹੁਤ ਸਮੇ ਤੋਂ ਲਿਖ ਰਹੇ ਹਨ ਉਨ੍ਹਾਂ ਦੀ ਧਾਰਨਾ ਅਨੁਸਾਰ ਹਾਇਕੂ ਹੈ। ਉਨ੍ਹਾਂ ਨੂੰ ਅਪਣੇ ਵਿਚਾਰ ਸਾਂਝੇ ਕਰਨ ਅਤੇ 5-7-5 ਦੀ ਅਹਿਮੀਅਤ ਬਾਰੇ ਸਮਝਾਉਣ ਦਾ ਮੌਕਾ ਦੇਣਾ ਵੀ ਬਣਦਾ ਸੀ। ਪਰ ਕੀ ਉਹ ਇਸ ਯਤਨ ਵਿਚ ਕਾਮਯਾਵ ਹੋਏ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।
    ਧਾਲੀਵਾਲ ਸਾਹਿਬ ਮੈਂ ਸਮਝਦਾ ਹਾਂ ਕਿ ਤੁਹਾਡਾ ਮਕਸਦ ਤਾਂ 5-7-5 ਦੇ ਨਿਯਮ ਬਾਰੇ ਵਿਚਾਰ ਕਰਨਾ ਹੀ ਹੈ ਇਸ ਲਈ ਚਾਵਲਾ ਸਾਹਿਬ ਨੂੰ ਇਸ ਬਹਿਸ ਵਿਚੋਂ ਬਾਹਰ ਹੀ ਰੱਖਿਆ ਜਾਵੇ ਤਾਂ ਠੀਕ ਹੈ।
  • Harvinder Dhaliwal Bilaspur ਸਤਿਕਾਰਯੋਗ ਦੋਸਤੋ ,ਚਾਵਲਾ ਸਾਹਿਬ ਨਾਲ ਮੇਰੀ ਕੋਈ ਨਿੱਜੀ ਦੁਸ਼ਮਨੀ ਨਹੀਂ ਹੈ ..ਹਾਇਕੂ ਲੇਖਕ ਦੇ ਤੌਰ ਤੇ ਮੈਂ ਉਨਾਂ ਦਾ ਸਤਿਕਾਰ ਕਰਦਾ ਹਾਂ ..ਕਿਸੇ ਸਿਆਸਤ ਕਰ ਕੇ ਵੀ ਮੈਂ ਇਹ ਪੋਸਟ ਨਹੀਂ ਪਾਈ ..ਕਿਸੇ ਕਿਸਮ ਦੀ ਸਿਆਸਤ ਵਿੱਚ ਮੈਂ ਉੱਕਾ ਹੀ ਯਕੀਨ ਨਹੀਂ ਰਖਦਾ ..ਇਸੇ ਕਰਕੇ ਗੱਲ ਸ਼ਪਸਟ ਹੀ ਕੀਤੀ ਹੈ ...ਇਸ ਮੁੱਦੇ ਤੇ ਮੈਂ ਆਪ ਸਭ ਦੇ ਵਿਚਾਰ ਜਾਨਣੇ ਚਾਹੁੰਦਾ ਸੀ ..ਸੋ ਚਾਵਲਾ ਸਾਹਿਬ ਦੇ ਮਾਮਲੇ ਵਿੱਚ ਜੇ ਕਿਸੇ ਵੀਰ ਭੈਣ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਖਿਮਾ ਚਾਹੁੰਦਾ ਹਾਂ ..ਅਸਲ ਵਿੱਚ ਜੋ ਮੇਰੇ ਮਨ ਅੰਦਰ ਬਹੁਤ ਦੇਰ ਦਾ ਘੁੰਮ ਰਿਹਾ ਸੀ ,ਉਹ ਇਹ ਹੈ ਕਿ ਕਾਨਫਰੰਸ ਵਿੱਚ ਸਰੋਤਿਆਂ ਵਿੱਚ ਅੱਸੀ ਪਰਸੈਂਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ..ਤੇ ਉਨਾਂ ਵਿਚੋ ਬਹੁਤਿਆਂ ਦੀ ਪਹਿਲੀ ਵਾਰ ਹਾਇਕੂ ਨਾਲ ਜਾਣ ਪਹਿਚਾਨ ਹੋਈ ਹੋਵੇਗੀ ..ਕੀ ਚੰਗਾ ਹੈ ਤੇ ਕੀ ਮਾੜਾ ਹੈ ਇਹ ਪਰਖਣ ਦੀ ਹਾਲੇ ਉਨਾਂ ਜਾਚ ਨਹੀਂ ..ਸੋ ਜੋ ਕੁਝ ਅਸੀਂ ਉਨਾਂ ਨੂੰ ਪੇਸ਼ ਕੀਤਾ ,ਉਸੇ ਨੂੰ ਹੀ ਉਹ ਹਾਇਕੂ ਸਮਝਣਗੇ ..ਸਾਥੀ ਸਾਹਿਬ ਤੁਸੀਂ ਕਿਹਾ ਹੈ ਕਿ ਸਭ ਨੂੰ ਆਪਣੇ ਵਿਚਾਰ ਰਖਣ ਦਾ ਹੱਕ ਹੈ ..ਤੁਹਾਡੀ ਗੱਲ ਜਾਇਜ ਹੈ ..ਪਰ ਇਥੇ ਅਸੀਂ ਮਾਰ ਖਾ ਗਏ ..ਕਾਨਫਰੰਸ ਵਿੱਚ .5-7-5 ਵਿਚਾਰਧਾਰਾ ਵਾਲਿਆਂ ਨੇ ਆਪਣੇ ਹੱਕ ਵਿੱਚ ਵਧੀਆ ਪ੍ਰਚਾਰ ਕੀਤਾ ਪਰ ਦੂਸਰੀ ਵਿਚਾਰਧਾਰਾ ਦੇ ਹੱਕ ਵਿੱਚ ਕੋਈ ਵੀ ਨਾ ਬੋਲਿਆ ਸਿਵਾਏ ਅਰਵਿੰਦਰ ਜੀ ਦੇ ..ਉਨਾਂ ਨੇ ਦੋ ਕੁ ਸ਼ਬਦਾਂ ਵਿੱਚ ਇਸ ਸਬੰਧੀ ਆਪਣੇ ਵਿਚਾਰ ਰੱਖੇ ਸਨ ..ਮੈਨੂੰ ਇਸ ਗੱਲ ਦਾ ਦੁੱਖ ਹੈ ..ਜੇ ਸਭ ਨੂੰ ਬੋਲਣ ਦਾ ਹੱਕ ਹੈ ਤਾਂ ਅਸੀਂ ਕਿਓਂ ਨਹੀਂ ਬੋਲੇ ..ਸਰੋਤੇ ਜੋ ਅਸਲੋਂ ਨਵੇਂ ਸਨ ਉਹ ਕੀ ਪ੍ਰਭਾਵ ਲੈ ਕੇ ਗਏ ਹੋਣਗੇ ?
    ਸਾਰੇ ਦੋਸਤਾਂ ਦਾ ਆਪਣੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ !
  • Harvinder Dhaliwal Bilaspur "ਕਸ਼ਮੀਲਰੀ ਲਾਲ ਚਾਵਲਾ ਸਾਹਿਬ ਬਹੁਤ ਚਿਰ ਤੋਂ ਹਾਇਕੂ ਵਿਧਾ ਨਾਲ਼ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਿਚ ਬਠਾਉਣਾ ਉਨ੍ਹਾਂ ਦੀ ਸਾਧਨਾ ਅਤੇ ਸਿਰੜ ਦਾ ਸਤਿਕਾਰ ਕਰਨਾ ਹੀ ਸੀ।" ਸਾਥੀ ਸਾਹਿਬ ਮੈਂ ਤੁਹਾਡੇ ਜਵਾਬ ਨਾਲ ਸੰਤੁਸਟ ਹਾਂ ਜੀ ..ਬਹੁਤ ਬਹੁਤ ਧੰਨਵਾਦ !
  • Amarjit Sathi Tiwana ਧਾਲੀਵਾਲ ਸਾਹਿਬ ਕੋਈ ਜਿੱਤ ਹਾਰ ਨਹੀਂ ਹੋਈ ਅਤੇ ਨਾ ਕਿਸੇ ਨੇ ਮਾਰ ਖਾਧੀ ਹੈ। ਮੇਰਾ ਵਿਚਾਰ ਹੈ ਕਿ ਸਾਨੂੰ ਹਾਇਕੂ ਲਿਖਣ ਵਾਲਿਆਂ ਨੂੰ ਵੰਡ ਕੇ ਨਹੀਂ ਸੋਚਣਾ ਚਾਹੀਦਾ। ਹਾਇਕੂ ਵਿਧਾ ਬਾਰੇ ਦੁਨੀਆਂ ਭਰ ਵਿਚ ਹੀ ਵੱਖੋ ਵੱਖਰੇ ਵਿਚਾਰ ਹਨ ਜਿਨ੍ਹਾਂ ਵਿਚੋਂ ਕੁਝ ਸਾਡੀ ਸੋਚ ਦੇ ਅਨੁਕੂਲ ਹਨ ਹਨ ਅਤੇ ਕੁਝ ਨਹੀਂ ਹਨ। ਇਸ ਤਰਾਂ ਦੀ ਸਥਿਤੀ ਵਿਚ ਵਿਚਾਰ ਵਟਾਂਦਰਾ ਹੀ ਸਾਂਝ ਦਾ ਪੁਲ਼ ਬਣ ਸਕਦਾ ਹੈ।
  • Raghbir Devgan ਆਪਾ ਪੜਚੌਲ ਚੇਤਨਾ ਦੀ ਮਾਂ ਹੈ . .

No comments:

Post a Comment