ਚੂਕੀ ਚਿੜੀ
ਕਵਿਤਾ ਅਧ ਵਿਚਾਲੇ
---
chooki chidi
kavita addh vichale
ਕਵਿਤਾ ਅਧ ਵਿਚਾਲੇ
---
chooki chidi
kavita addh vichale
- Kuljeet Mann, Surjit Kaur, Amarjit Sathi Tiwana and 14 others like this.
- Surmeet Maavi ਦਰਅਸਲ ਹੁਣੇ ਹੁਣੇ ਇਹ ਇਸੇ ਤਰਾਂ ਹੋਇਆ ਹੈ...ਹੁਣ ਕੋਲੋਂ ਐਵੇ ਵਾਧੂ ਲ੍ਫਾਜ਼ੀ ਕਰਨ ਦਾ ਮੇਰਾ ਮੇਰਾ ਤਾਂ ਦਿਲ ਨਹੀਂ ਕੀਤਾ.... ਥੋੜਾ ਹੋਰ ਬਿਹਤਰ ਰੂਪ ਮੇਰੀ ਨਜ਼ਰ ਚ :-
ਚੂਕੀ ਚਿੜੀ
ਕਵਿਤਾ ਵਿਚਾਲੇ
---
chooki chidi
kavita vichale - Amarjit Sathi Tiwana ਬੇਸ਼ਕ ਇਹ ਧਾਰਨਾ ਹੀ ਬਣ ਗਈ ਹੈ ਕਿ ਹਾਇਕੂ ਤਿੰਨ ਪੰਕਤੀਆਂ ਵਿਚ ਲਿਖੀ ਜਾਵੇ ਪਰ ਦੋ ਜਾਂ ਚਾਰ ਪੰਕਤੀਆਂ ਵਿਚ ਵੀ ਹਾਇਕੂ ਲਿਖੀ ਜਾਂਦੀ ਹੈ। ਮੈਨੂੰ ਸੁਰਮੀਤ ਜੀ ਦੀ ਦੋ ਪੰਤੀਆਂ ਵਾਲੀ ਹਾਇਕੂ ਵੀ ਸੰਪੂਰਨ ਲਗਦੀ ਹੈ।
- Ranjit Singh Sra ਜਪਾਨੀ ਹਾਇਕੂ ਇੱਕੋ ਖੜ੍ਹੀ ਪੰਕਤੀ 'ਚ ਲਿਖੀ ਜਾਂਦੀ ਸੀ ਅਤੇ ਜਪਾਨੀ ਪਾਠਕ ਆਪੇ ਹੀ ਕਿਰੇਜੀ(cutting words) ਦੀ ਮਦਦ ਨਾਲ ਉਸਨੂੰ ੫-੭-੫ ਦੇ ਤਿੰਨ ਹਿੱਸਿਆ 'ਚ ਵੰਡ ਲੈਂਦਾ ਸੀ , ਦੂਜੀਆਂ ਭਾਸ਼ਾਂਵਾਂ 'ਚ ਉਸ ਤਰਾਂ ਦੇ ਸ਼ਬਦ ਓਨ੍ਹੇ ਕਾਰਗਰ ਨਹੀਂ ਅਤੇ ਨਾਹੀ ਸਿਲੇਬਲ ਜਾਪਾਨੀ ਸਿਲੇਬਲ ਨਾਲ ਮੇਲ ਖਾਂਦੇ ਹਨ| ਇਸ ਲਈ ੫-੭-੫ ਦੀ ਬਜਾਏ ਸੰਖੇਪਤਾ ਤੇ ਜੋਰ ਦਿੱਤਾ ਜਾਂਦਾ ਹੈ ਅਤੇ kireji ਦੀ ਜਗ੍ਹਾ ਇਸਨੂੰ ਤਿੰਨ ਸਤਰਾਂ 'ਚ ਲਿਖਣਾ ਪਰਚਲਤ ਹੋ ਗਿਆ ਜੋ ਮੇਰੇ ਖਿਆਲ 'ਚ ਬਿਲਕੁਲ ਸਹੀ ਧਾਰਨਾ ਹੈ|
ਅਜੇ ਵੀ ਦੁਨੀਆ 'ਚ ਕਈ ਲੇਖਕ ਅੰਤਰਮੁਖੀ ਹਾਇਕੂ ਲਿਖਦੇ ਹਨ ਅਤੇ ਇਹ ਬਹਿਸ ਵੀ ਚਲਦੀ ਰਹਿੰਦੀ ਹੈ ਕਿ ਠੋਸ ਬਿੰਬ ਕਿਓਂ ਵਰਤੀਏ ਜਦ ਬਾਸ਼ੋ ਅਤੇ ਹੋਰਾਂ ਨੇ ਵੀ ਇਸ ਤਰ੍ਹਾਂ ਦੇ ਹਾਇਕੂ ਲਿਖੇ ਹਨ|
ਭਾਂਵੇਂ ਮਾਵੀ ਜੀ ਹਾਇਕੂ ਬਹੁਤ ਖੂਬਸੂਰਤ ਹੈ ਅਤੇ ਦੋ ਅਤੇ ਚਾਰ ਸਤਰਾਂ 'ਚ ਕੋਈ ਕੋਈ ਲੇਖਕ ਲਿਖਦੇ ਹਨ ਪਰ ਉਪਰੋਕਤ ਗੱਲਾਂ ਨੂੰ ਧਿਆਨ 'ਚ ਰਖਕੇ ਸਾਨੂੰ ਕੁਝ ਨਿਯਮ ਤਾਂ ਅਪਨਾਉਣੇ ਹੀ ਪੈਣਗੇ| ਜੇ ਅਸੀਂ ਹਰ ਨਿਯਮ 'ਚ ਹੀ ਖੁੱਲ੍ਹ ਵਰਤਾਂਗੇ ਤਾਂ ਹਾਇਕੂ ਨੂੰ ਲਘੂ ਕਵਿਤਾ ਜਾਂ ਕਿਸੇ ਗਜਲ ਦੇ ਇੱਕ ਸ਼ੇਅਰ ਤੋਂ ਨਿਖੇੜਨਾ ਮੁਸ਼ਕਿਲ ਹੋ ਜਾਏਗਾ| - Surmeet Maavi Ranjit Singh Sra ਜੀ, ਮੈਂ ਹਾਇਕੂ ਦਾ ਨਵਾਂ ਵਿਦਿਆਰਥੀ ਹਾਂ ਤੇ ਬਹੁਤਾ ਜਾਣਦਾ ਨਹੀਂ... ਅੰਗਰੇਜ਼ੀ ਵਿਚ ਕਈ ਬੜੇ ਸੁੰਦਰ ਅਮਰੀਕੀ ਹਾਇਕੂ ਪੜ੍ਹੇ ਨੇ ਦੋ ਸਤਰਾਂ ਦੇ... ਉਪਰੋਕਤਹਾਇਕੂ ਦੀ ਸਥਿਤੀ ਐਦਾਂ ਹੀ ਵਾਪਰੀ ... ਕੱਲ ਸ਼ਾਮ ਕੁਝ ਕਾਵਿ ਮਾਂ ਚ ਆ ਰਿਹਾ ਸੀ, ਤੇ ਐਨੇ ਚ ਇੱਕ ਚਿੜੀ ਬਾਹਰ ਚੂਕੀ ਤੇ ਮੈਂ ਓਹਦੀ ਆਵਾਜ਼ ਸੁਣਨ ਲਗ ਪਿਆ...ਬਾਅਦ ਚ ਕਵਿਤਾ ਦਾ ਖਿਆਲ ਆਇਆ ਤਾਂ ਭੁੱਲ ਚੁੱਕਾ ਸੀ ਕਿ ਕੀ ਸੋਚ ਰਿਹਾ ਸੀ....ਓਹਦੀ ਥਾਂ ਇਹ ਹਾਇਕੂ ਬਣ ਗਿਆ... ਓਧਰ ਤਾਜਾ ਤਾਜ਼ਾ ਪੜ੍ਹੀਆਂ ਕੁਲਜੀਤ ਮਾਨ ਜੀ ਦੀਆਂ ਸਤਰਾਂ ਦਿਮਾਗ ਚ ਉਠ ਖੜੀਆਂ... ਕਵਿਤਾ "ਘੜਦਿਆਂ" "ਆਪੇ ਆਇਆ' ਸ਼ਬਦ ਵਾਲਿਆਂ...ਸੋ ਇਹਨੂੰ ਇਸੇ ਤਰਾਂ ਰਹਿਣ ਦਿੱਤਾ...
ਬਾਕੀ ਜਿਥੇ ਤਕ ਖੁੱਲ ਲੈਣ ਦੀ ਗੱਲ ਹੈ... ਤਾਂ ਮੇਰੇ ਹਿਸਾਬ ਨਾਲ ਤਾਂ ਇਹ ਲੇਖਕ ਦਾ ਆਪਣਾ ਸੰਜਮ, ਸਿਖਣ ਦੀ ਲਗਨ, ਤੇ ਵੰਨਗੀ ਦੇ ਅਨੁਸ਼ਾਸਨ ਚ ਰਹਿਣ ਦੀ ਜਾਚ ਤੇ ਹੀ ਨਿਰਭਰ ਕਰਦਾ ਹੈ... ਆਪਣੇ ਦਿਲ ਤੇ ਹਥ ਰਖ ਕੇ ਕਹੋ ਕਿ ਕੀ ਹੁਣ ਵੀ ਮੈਂ ਤੇ ਮੇਰੇ ਵਰਗੇ ਕਈ ਅਨਜਾਣ ਲੇਖਕ ਜੋ ਹਾਇਕੂ ਦੇ ਨਾਮ ਤੇ ਜਾਣ ਹਾਇਕੂ ਦੇ ਭਰਮ ਚ, ਜਾਣ ਕੋਸ਼ਿਸ਼ ਚ ਲਿਖੀ ਜਾਂਦੇ ਨੇ ਓਹਨਾਂ ਚੋਂ ਕਿੰਨੇ ਕੁ ਹਾਇਕੂ ਹੁੰਦੇ ਵੀ ਨੇ... - Ranjit Singh Sra ਮਾਵੀ ਜੀ ਬਹੁਤ ਸੋਹਣਾ ਹੈ ਹਾਇਕੂ ਤੁਹਾਡਾ ਅਤੇ ਤੁਸੀਂ ਹਾਇਕੂ ਸਿੱਖਣ ਅਤੇ ਸਮਝਣ ਲਈ ਬੜੇ ਸੰਜੀਦਾ ਹੋ , ਇਹ ਕਮੈਂਟ ਤੁਹਾਡੇ ਲਈ ਨਹੀਂ ਹੈ ਬਲਕਿ ਹਾਇਕੂ ਦੇ ਮੂੰਹ ਮੁਹਾਂਦਰੇ ਲਈ ਹੈ | ਤੁਹਾਡੇ ਵਰਗੇ ਲੇਖਕਾਂ ਨੂੰ ਸਾਰੇ ਲੇਖਕਾਂ ਨਾਲ ਨਹੀਂ ਰਲਾਇਆ ਜਾ ਸਕਦਾ|
- Surmeet Maavi ਸ਼ੁਕਰੀਆ Sra ਸਾਬ੍ਹ... "ਧੀਏ ਗੱਲ ਸੁਣ, ਨੂੰਹੇ ਕੰਨ ਕਰ..?" ਚਲੋ ਐਦਾਂ ਈ ਸਹੀ.... ਤਾਰੀਫ਼ ਲਈ ਸ਼ੁਕਰੀਆ...
- Ranjit Singh Sra ਕਿਸੇ ਵੀ ਲੇਖਕ ਨੂੰ ਉਸਦੀ ਪੋਸਟ ਤੇ ਕਮੈਂਟ ਨੂੰ ਆਪਣੇ ਜਾਂ ਉਸ ਪੋਸਟ ਦੇ ਵਿਰੋਧ 'ਚ ਨਹੀਂ ਵੇਖਣਾ ਚਾਹੀਦਾ ਸਗੋਂ ਹਾਇਕੂ ਦੀ ਦਿਸ਼ਾ 'ਚ ਵੇਖਣਾ ਚਾਹੀਦਾ ਹੈ|
- Surmeet Maavi Ranjit Singh Sra ਜੀ, ਐਡਮਿਨਸ ਚੋਂ ਕਿਸੇ ਦੇ ਵੀ ਵਿਚਾਰਾਂ ਨੂੰ ਮੈਂ ਕਦੇ ਨਿਜੀ ਤੌਰ ਤੇ ਨਹੀਂ ਲਿਆ... ਲੇਕਿਨ ਮੇਰਾ ਇਹ ਮੰਨਣਾ ਹੈ ਕਿ ਸਿਧੇ ਸਿਧੇ ਹਾਮੀ ਭਰਨ ਦੀ ਬਜਾਏ ਚਰਚਾ ਕੀਤੀ ਜਾਵੇ ਜਦ ਤਕ ਸ਼ੰਕਾ ਸਵਾਲ ਸਪਸ਼ਟ ਨਾ ਹੋ ਜਾਏ... ਸਿਖਣ ਦੇ ਪ੍ਰੋਸੇਸ ਦੇ ਹੀ ਇੱਕ ਹਿੱਸੇ ਵਜੋਂ.... ਭਾਵੇਂ ਸਮਝ ਲਓ ਕਿ ਸਿਖਣ ਦੀ ਕਾਹਲ ਚ ਹਾਂ... ਜਿਥੇ ਸਵਾਲ ਮਾਂ ਚ ਆਇਆ, ਓਥੇ ਆਪਣੇ ਅੰਦਾਜ਼ੇ ਲਾਉਣ ਦੀ ਜਗਾਹ ਪੁਛ ਲੈਣਾ ਹੀ ਮੈਨੂੰ ਬਿਹਤਰ ਲਗਦਾ ਹੈ.... ਬਾਕੀ ਕਮੈਂਟ ਨੂੰ ਮੈਂ ਹਮੇਸ਼ਾ ਹਾਇਕੂ ਦੀ ਹੀ ਦਿਸ਼ਾ ਚ ਲੈਂਦਾ ਹਾਂ... ਸਵਾਲ ਤੇ ਜਵਾਬ ਤੇ ਉੱਤਰ -ਪ੍ਰਤੀਉੱਤਰ ਸਭ ਓਸੇ ਦਿਸ਼ਾ ਚ.... ਨਿਰੀ ਪੁਰੀ ਦਾਦ ਨਾਲੋਂ ਜਿਥੇ ਮਸ਼ਵਰਾ ਮਿਲੇ ਮੈਨੂੰ ਖੁਸ਼ੀ ਹੁੰਦੀ ਹੈ....
- Kuljeet Mann ਇਹ ਗੱਲ ਤਸਦੀਕ ਹੋ ਰਹੀ ਹੈ ਕਿ ਕਮੈਟ ਇਮਾਨਦਾਰੀ ਨਾਲ ਨਹੀ ਕੀਤੇ ਜਾ ਰਹੇ। ਇਸਤੇ ਸੰਵਾਦ ਚਲਣਾ ਚਾਹੀਦਾ ਹੈ। ਵਿਅਕਤੀ ਨੂੰ ਵੇਖਿਆ ਜਾਂਦਾ ਹੈ। ਉਸਦੀ ਕਿਰਤ ਨੂੰ ਨਹੀ। ਮੈਂ ਇਹ ਸਿੱਧ ਕਰ ਸਕਦਾ ਹਾਂ। ਦਿਸ਼ਾ,ਦ੍ਰਿਸ਼ਟੀ,ਸ਼ੰਕੇ,ਸਮਝ ਇਹ ਸਭ ਆਪਣੇ ਬੰਟਿਆਂ ਵਰਗੇ ਤਰਕ ਬਣ ਗਏ ਹਨ। ਦੁਹਾਈ ਇਹ ਦਿੱਤੀ ਜਾਂਦੀ ਹੈ ਕਿ ਹਾਇਕੂ ਨਾਲ ਨਿਰਮਲ ਹੋਣ ਦੀ ਕਿਰਿਆ ਪਰਬਲ ਹੁੰਦੀ ਹੈ।
- Surmeet Maavi Kuljeet Mann ਜੀ, ਜਿਥੇ ਤਕ ਮੇਰੀ ਨਿਜੀ ਰਾਏ ਦਾ ਸਵਾਲ ਹੈ... ਮੈਂ ਪਹਿਲਾਂ ਵੀ ਮੌਕੇ- ਬੇਮੌਕੇ ਸਪਸ਼ਟ ਕਰਦਾ ਆ ਰਿਹਾ ਹਾਂ ਕਿ ਮੇਰੇ ਲਈ ਹੰਕਾਰ ਤੋਂ ਮੁਕਤ ਹੋਣਾ ਇੱਕ ਵਖਰੀ ਗੱਲ ਹੈ ਪਰ ਮਿੱਟੀ ਦਾ ਮਾਧੋ ਹੋਰ ਚੀਜ਼ ਹੁੰਦੀ ਹੈ... ਤਰਕ ਤੋਂ ਬਿਨਾ ਹਾਮੀ ਨਾ ਮੈਂ ਭਰਦਾ ਹਾਂ, ਨਾ ਮੈਂ ਕਦੇ ਚਾਹੁਨਾਂ ਕਿ ਕੋਈ ਮੇਰੀ ਗੱਲ ਦੀ ਵੀ ਭਰੇ....ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ... ਕਿਸੇ ਨਾਲ ਨਿਜੀ ਨਹੀਂ, ਕਈ ਵਾਰ ਮੇਰੇ ਕੋਲੋਂ ਵੀ ਇਹ ਗਲਤੀ ਹੋਈ ਹੋਵੇਗੀ... ਹਾਇਕੂ ਤੇ ਦ੍ਰਿਸ਼ ਚਿਤਰਣ ਦੇ ਵਿਚਲਾ ਅੰਤਰ ---- ਉਹ "ਅਹਾ !" ਖਿਣ... ਇਹਦੀ ਪਰਿਭਾਸ਼ਾ ਸ਼ਾਇਦ ਆਪਣੀ ਆਪਣੀ ਹੋਵੇਗੀ.... ਰਿਝੀ ਚਾਹ, ਬਣੇ ਪਕੌੜੇ, ਲਿਆ ਚਟਕਾਰਾ...ਇਹ ਸਭ ਵੀ ਹਾਇਕੂ ਹੋ ਤਾਂ ਸਕਦਾ ਹੈ ਲੇਕਿਨ ਕਈ ਵਾਰ ਸੂਹੀ ਚੁੰਨੀ ਦੀ ਕਿਨਾਰੀ ਵੀ ਲਿਸ਼ਕਦੀ ਨਹੀਂ ਹੈ... ਜੇ ਹਾਇਕੂ ਦੀ ਦਿਸ਼ਾ ਚ ਅਸੀਂ ਵਾਕਈ ਗੰਭੀਰ ਹਾਂ ਤਾਂ ਨਿਰੀ ਵਾਹ ਦੀ ਥਾਂ ਸੰਵਾਦ ਲਈ ਸਮਾਂ ਵੀ ਕਢਣਾ ਪੈਣਾ ਤੇ ਆਲੋਚਨਾ ਨੂੰ ਉਸਾਰੂ ਤਰੀਕੇ ਨਾਲ ਵੀ ਲੈਣਾ ਪੈਣਾ ਐ...
- Kuljeet Mann ਕਈ ਵਾਰ ਸੌਫਟ ਸ਼ਬਦਾਂ ਨਾਲ ਕੀਤਾ ਸੁਝਾਅ ਵੀ ਸਵੇ-ਇੱਛਤ ਧਾਰਣਾ ਦਾ ਸਿਕਾਰ ਹੋ ਜਾਦਾ ਹੈ। ਬਹੁਤ ਵਾਰੀ ਇਹ ਵੀ ਵੇਖਣ ਵਿਚ ਆਇਆ ਹੈ ਕਿ ਕਿਸੇ ਕਦਾਵਰ ਲੇਖਕ ਜੋ ਕਿਸੇ ਹੋਰ ਵਿਧਾ ਦਾ ਸਥਾਪਿਤ ਹਸਤਾਖਰ ਹੂੰਦਾ ਹੈ ਤੇ ਹਾਇਕੂ ਨੂੰ ਸ਼ੁਗਲ ਸਮਝਕੇ ਹੀ ਲਿਖ ਦਿੰਦਾ ਹੈ,ਉਸਨੂੰ ਕੁਝ ਕਿਹਾ ਜਾਵੇ ਤਾ ਉਹ ਸਖਸ਼ ਤਾਂ ਨਹੀ ਸਮਝਦਾ ਪਰ ਆਪਣੇ ਸਰਗਰਮ ਦੋਸਤ ਵੀ ਬਚਾ ਦੀ ਨੀਤੀ ਅਪਣਾਉਂਦੇ ਹਨ। ਇਹ ਵਰਤਾਰਾ ਧੁਰ ਤੱਕ ਹੈ। ਫਿਰ ਸੁਝਾਅ ਦੇਣ ਵਾਲਾ ਵੀ ਚੁੱਪ ਕਰਕੇ ਬਚਾ ਵਿਚ ਹੀ ਬਚਾ ਦਾ ਸਿਧਾਂਤ ਅਪਣਾ ਲੈਂਦਾ ਹੈ। ਮੈਂ ਦਾਹਵੇ ਨਾਲ ਕਹਿ ਸਕਦਾ ਹਾ ਕਿ ਜੇ ਅਸੀਂ ਸਹੀ ਕਮੈਂਟ ਕਰਨ ਦੇ ਆਦੀ ਹੋ ਜਾਈਏ ਤੇ ਕਿਸੇ ਸੁਹਿਰਦ ਸੁਝਾਅ ਦੀ ਪਿੱਠ ਠੋਕੀਏ ਤਾ ਨਿਤਾਰਾ ਹਾਂ-ਪੱਖੀ ਹੋਵੇਗਾ। ਪਰ ਮਾਵੀ ਜੀ ਕੌਈ ਰੋਟੀ ਨਾਲ ਚਟਨੀ ਪਸੰਦ ਕਰਦਾ ਹੈ ਤੇ ਕੋਈ ਅਚਾਰ।
No comments:
Post a Comment