ਟੁੱਟੇ ਪੁਲ ਤੋਂ
ਹੁਣ ਸਿਰਫ ਗੁਜ਼ਰਦੇ ਨੇ
ਪਰਛਾਂਵੇ--
ਹੁਣ ਸਿਰਫ ਗੁਜ਼ਰਦੇ ਨੇ
ਪਰਛਾਂਵੇ--
- Sarbjit Singh, Charan Gill, Kuljeet Mann and 36 others like this.
- Dhido Gill ਬਹੁਤ ਭਾਵਪੂਰਤ ਤੇ ਸੂਖਮ ਰਮਜਾਂ ਵਾਲਾ ਹਾਇਕੂ ਆ...ਪੁਲ਼ਾਂ ਨੂੰ ਸਾਂਝਾਂ ਨਾਲ ਤਸਵਰ ਕਰਕੇ ਦੂਰ ਦਿਸਹੱਦਿਆਂ ਤੱਕ ਫੈਲਰੀ ਪ੍ਰਛਾਵਿਆਂ ਦੇ ਖੌਫ ਦੀ ਦੁਨੀਆਂ ਨੂੰ ਦੇਖਿਆ ਜਾ ਸਕਦਾ ਹੈ,,,ਵੀਅਤਨਾਮ ਦੀ ਜੰਗ ਵਿੱਚ ਜੇ ਬੰਬ ਨਾਲ ਟੁੱਟੇ ਪੁਲ਼ ਤੋਂ ਕਿਸੇ ਹੋਰ ਬੰਬਾਰ ਦੇ ਸਾਏ ਨੂੰ ਦੇਖਿਆ ਜਾਵੇ ਤਾਂ ਏਸ ਅੱਠ ਲਾਈਨਾਂ ਦੇ ਹਾਇਕੂ ਬਾਰੇ ਸੁਭਾਵਕ ਹੀ,,,,ਭਾਵਪੂਰਤ ਸ਼ਬਦ ਉਚਾਰਣ ਹੋ ਜਾਣਾ ਤਹਿ ਹੈ
- Sanjay Sanan Ba-kamaal Nirmal veer....wah...
....tusi apne haiku di bahut wait na karwaya karo...., sade to enni wait nhi hundi.... - Dhido Gill ਨਿਰਮਲ ਮੇਰੀ ਇੱਛਾ ਹੈ ਕਿ ਤੁਸੀਂ ਬਰੀਕੀ ਨਾਲ ਗੱਲ ਸੁਣਾਉ ਕਿ ਏਸ ਹਾਇਕੂ ਦਾ ਪਹਿਲਾ ਵਾਕ ਸੋਚਣ ਵੇਲੇ ਕਿੱਥੇ ਸੀ , ਕੀ ਕਰਦੇ ਸੀ ..ਆਦਿ
- Brar Nirmal ਗਿੱਲ ਜੀ ਸਾਡੇ ਪਿੰਡ ਦੇ ਐਨ ਨਾਲੋਂ ਇੱਕ ਨਹਿਰ ਗੁਜ਼ਰਦੀ ਹੈ,,,4 ਕੁ ਸਾਲ ਪਹਿਲਾਂ ਸਾਰੇ ਪੁਲ ਦੋਬਾਰਾ ਬਣਵਾ ਦਿੱਤੇ ਗਏ ਸਨ,,ਪਰ ਕੁਝ ਪੁਰਾਣੇ ਪੁਲ (ਜੋ ਅੰਗਰੇਜ਼ਾਂ ਨੇ ਬਣਵਾਏ ਸਨ)..ਢਾਹੇ ਨਹੀਂ ਗਏ...ਹੁਣ ਓਹ ਕਾਫੀ ਟੁੱਟ ਗਏ ਹਨ,,ਓਹ ਆਵਾਜਾਈ ਦੇ ਕਾਬਿਲ ਨਹੀਂ ਰਹੇ..... ਪਰ ਮੈਨੂੰ ਨਹਿਰ ਦੇ ਪੁਲ 'ਤੇ ਬੈਠਿਆਂ ਮਹਿਸੂਸ ਹੋਇਆ ਕਿ ਹਾਲੇ ਵੀ ਇਹਨਾਂ ਉੱਪਰੋਂ ਪਰਛਾਂਵੇ ਤਾਂ ਲੰਘਦੇ ਹੀ ਹਨ,,,,ਪਰ ਮੈਨੂੰ ਇਸਦੀ ਅਸਲ ਬਾਂਰੀਕੀ ਦਾ ਅਹਿਸਾਸ ਹਾਇਕੂ ਲਿਖਣ ਤੋਂ ਬਾਅਦ ਹੋਇਆ..!
- Dhido Gill ਦਰ ਅਸਲ ਮੈਨੂੰ ਸਟਰਕਚਰਡ ਕਵਿਤਾ / ਹਾਇਕੂ ਨਾਲ ਸਮੱਸਿਆ ਹੈ.....ਕਿਸੇ ਹਾਇਕੂ ਜਾਂ ਕਵਿਤਾ ਦਾ ਖਿਣ ਪਲ ਇੰਸੀਡੈਂਟ ਅਚੇਤ ਜਾਂ ਸੁਚੇਤ ਮਨ ਨੂੰ ਹਿੱਟ ਜਰੂਰ ਹੋਣਾ ਚਾਹੀਦਾ , ਫੇਰ ਸ਼ਬਦ ਵੀ ਅਪਣੇ ਆਪ ਹੀ ਜੁੜ ਜਾੱਦੇ ਹਨ ਬਣ ਸੰਵਰ ਜਾਂਦੇ ਹਨ...ਬੱਸ ਏਸ ਹਾਇਕੂ ਦੀ ਆਮਦ ਦੀ ਪਿੱਠ ਭੂਮੀ ਪਿੱਛੇ ਸਾਇਕਾਲੋਜੀ ਜਾਨਣ ਦੀ ਇੱਛਾ ਸੀ ਪੂਰੀ ਹੋ ਗਈ...ਮੈਨੀ ਥੈਂਕਸ
- Sarbjot Singh Behl Nirmal ...ਇਹ ਉਹਨਾਂ 'ਚੋਂ ਇੱਕ ਹੈ ਜੋ ਦਿਲ ਦੀਆਂ ਗਹਿਰਾਈਆਂ 'ਚ ਉਤਰ ਜਾਂਦੇ ਨੇ, ਪਰ ਨਬਜ਼ ਪਕੜ 'ਚ ਨਹੀਂ ਆਂਦੀ ...ਮੇਰੇ ਲਈ ਤੇ ਇਨ੍ਹਾਂ ਹੀ ਕਾਫੀ ਹੈ ਕਿ ਉਹ ਪੁਲ ਹਨ ਜਿਨ੍ਹਾਂ 'ਤੇ ਕੋਈ ਪਾਂਧੀ ਨਹੀਂ ..ਪਾਰ ਜਾਉਣ ਲਈ..ਬਸ ਉਨ੍ਹਾਂ ਪੰਛੀਆਂ ਦੇ ਪ੍ਰਛਾਂਵੇਂ ਪੈ ਜਾਂਦੇ ਹਨ ਜਿਨ੍ਹਾਂ ਨੂੰ ਇਸ ਪੁਲ ਦੀ ਕੋਈ ਲੋੜ ਨਹੀਂ...
- Dhido Gill ਬਹਿਲ ਸਾਹਬ ਮੈਨੂੰ ਬਿੰਬਾਂ ਦੀ ਬਰੀਕੀ ਤੇ ਬਿੰਬਾਵਲੀ ਨਾਲ ਵੀ ਸਮੱਸਿਆ ਹੈ......ਏਸ ਹਾਇਕੂ ਵਿੱਚ.....ਪੁਲ਼ ਸ਼ਬਦ ਮੇਰੇ ਲਈ ਸਾਂਝ , ਸਾਝਾਂ ਦੇ ਜੋੜਨ ਦਾ ਪ੍ਰਤੀਕ ਹੈ , ਬਿੰਬ ਹੈ, ਪ੍ਰਛਾਵਾਂ .....ਖੌਫ ਦਾ ਡਰ ਦਾ ਪ੍ਰਤੀਕ...ਬਿੰਬ............ਤੁਸੀ ਅਕਾਦਮਿਕ ਹਲਕਿਆਂ ਵਾਲੇ ਹੋ , ਕੁੱਝ ਚਾਨਣਾ ਪਾਉ , ਇੰਜ ਸੋਚਣਾ ਠੀਕ ਹੈ.....ਦਿਸ ਇਜ ਆਲ ਫਾਰ ਸੇਕ ਆਫ ਸਿੰਪਲ ਅੰਡਰਸਟੈਡਿੰਗ......
- Sarbjot Singh Behl Dhido ਜੀ, ਤੁਹਾਡੀ interpretation ਦੀ ਆਪਣੀ ਗਹਿਰਾਈ ਤੇ ਖੂਬਸੂਰਤੀ ਹੈ , ਅਤੇ ਪਾਠਕ ਦਾ ਕਿਸੇ ਵੀ ਇਹੋ ਜਿਹੇ ਵਿਆਪਕ ਅਰਥਾਂ ਵਾਲੇ ਹਾਇਕੂ ਦੀਆਂ ਪਰਤਾਂ ਨੂੰ ਖੋਲਣਾ, ਸਾਂਝਿਆਂ ਕਰਣਾ , ਅਪਣਾ ਦ੍ਰਿਸ਼ਟੀਕੋਣ ਦੇਣਾ ...ਸਾਰੇ ਪ੍ਰੋਸੇਸ ਦਾ ਮਹੱਤਵਪੂਰਨ ਹਿੱਸਾ ਵੀ ਹੈ ਅਤੇ ਹਾਇਕੂ ਦਾ ਪੂਰਕ ਵੀ....
ਇਸ ਹਾਇਕੂ ਦੀ strength ਇਹੀ ਹੈ ਕਿ ਐਨੀਂ ਸਿਧੀ ਪਧਰੀ ਗੱਲ ( ਜੋ ਹੈ, ਸੋ ਹੈ) ਹੋਣ ਦੇ ਬਾਵਜੂਦ ਵੀ ਇਹ ਨ੍ਫ੍ਸਿਆਤੀ ਅਤੇ ਭਾਵੁਕਤਾ ਦੇ ਪਧਰ 'ਤੇ ਝੰਜੋੜਦਾ ਹੈ... - Amarjit Sathi Tiwana ਗਿੱਲ ਸਾਹਿਬ ਹਾਇਕੂ ਵਿਧਾ ਬਾਰੇ ਜੋ ਮੈਂ ਸਮਝਦਾ ਹਾਂ ਉਹ ਇਸ ਤਰਾਂ ਹੈ ਕਿ ਲੇਖਕ ਨੇ ਜੋ ਲਿਖਿਆ ਹੈ ਉਹ ਪਾਠਕ ਨਾਲ਼ ਸੰਚਾਰ ਕਰਦਾ ਹੋਵੇ ਪਰ ਉਸਦੇ ਕੀ ਅਰਥ ਬਣਦੇ ਹਨ ਇਹ ਹਰ ਪਾਠਕ ਦੀ ਅਪਣੀ ਸੂਝ ਬੂਝ ਅਤੇ ਅਨੁਭਵ 'ਤੇ ਨਿਰਭਰ ਹੈ। ਜਿਵੇਂ ਤੁਹਾਡੇ ਜ਼ਿਹਨ ਵਿਚ ਵੀਅਤਨਾਮ ਦੀ ਜੰਗ ਦਾ ਬਿੰਬ ਉੱਭਰਿਆ ਹੈ। ਕਿਸੇ ਪਾਠਕ ਨੂੰ ਟੁੱਟਿਆ ਪੁਲ਼ ਪਿਆਰ ਵਿਚ ਟੁੱਟੇ ਰਿਸ਼ਤਿਆਂ ਵਲ ਪਰਤੀਕ ਲੱਗੇਗਾ ਜਿਸ ਤੋਂ ਹੁਣ ਸਿਰਫ ਯਾਦਾਂ ਹੀ ਲੰਘਦੀਆ ਹਨ। ਕੁਲਜੀਤ ਮਾਨ ਜੀ ਇਹ ਨੂੰ ਸ਼ਾਇਦ ਜਨ ਸਾਧਾਰਨ ਅਤੇ ਕਾਰਪੋਰੇਸ਼ਨਾਂ ਵਿਚ ਵਧ ਰਹੇ ਪਾੜੇ ਅਤੇ ਟੁੱਟੀ ਸਾਂਝ ਨੂੰ ਪ੍ਰਗਟਾਉਂਦਾ ਲੱਗੇਗਾ ਜਿਸ ਨੂੰ ਸਿਰਫ ਝੂਠੇ/ਕਪਟੀ ਦਿਲਾਸਿਆਂ ਦੇ ਪਰਛਾਵੇਂ ਹੀ ਪਾਰ ਕਰ ਰਹੇ ਹਨ। ਇਹ ਹਾਇਕੂ ਦੀ ਸਮਰੱਥਾ ਹੈ ਕਿ ਇਸ ਵਿਚ ਅਨੇਕਾਂ ਪਰਤਾਂ ਹੁੰਦੀਆਂ ਹਨ ਅਤੇ ਬਹੁਅਰਥੀ ਵੀ ਹੁੰਦੀ ਹੈ।
- Ranjit Singh Sra ਹਿੰਦੋਸਤਾਨ 'ਚ ਜਦ ਕੋਈ ਪੁਲ ਟੁੱਟ ਜਾਂਦਾ ਹੈ ਤਾਂ ਨਾਲ ਇੱਕ ਆਰਜੀ ਪੁਲ ਬਣਾ ਦਿੱਤਾ ਜਾਂਦਾ ਹੈ,ਆਰਜੀ ਪੁਲ ਤੋਂ ਲੰਗਦੇ ਵਾਹਣਾਂ ਦੇ ਪਰਛਾਂਵੇ ਪੈਂਦੇ ਹਨ ਟੁੱਟੇ ਪੁਲ ਤੇ,,ਮੈਂ ਇਸ ਤਰ੍ਹਾਂ ਸਮਝਿਆ ਹਾਂ ਇਸ ਹਾਇਕੂ ਨੂੰ
- Dhido Gill ਆਪਣੇ ਪੁਲ ਦਾ ਕੀ ਬਣੂੰ ਸਰਾਂ ਸਾਹਬ ਜੇਹੜਾ ਟੁੱਟਿਆ...ਮੇਲੇ / ਟਾਕਰੇ ਤਾਂ ਟੁੱਟੇ ਪੁਲਾਂ ਤੇ ਹੁੰਦੇ ਈ ਰਹਿਣੇ ਆ ਵੈਸੇ
- Ranjit Singh Sra ਸਹੀ ਕਿਹਾ ਅਵੀ ਜੀ ,, ਪਰ ਹਾਇਕੂ ਦਾ ਕੰਮ ਗਹਿਰਾਈ 'ਚ ਡੋਬਣ ਨਾਲੋਂ ਹਵਾ 'ਚ ਤੈਰਨ ਲਾਉਣ ਦਾ ਜਿਆਦਾ ਹੈ,
- Dhido Gill ਅਵੀ ਜੀ......ਹਾਇਕੂ ਮਨੁੱਖੀ ਮਨ ਦੀਆਂ ਗਹਿਰਾਈਆਂ ਤੇ ਕੁਦਰਤ ਦੀ ਲੀਲਾ ਦੀਆਂ ਸੂਖਮ ਲਗਰਾਂ ਨੂੰ ਛੋਹਣ ਵਾਲਾ ਚੰਦ ਕੁ ਸ਼ਬਦਾਂ ਦਾ ਸੰਜੀਵ ਜੋੜ ਮੇਲਾ ਹੈ....ਹਵਾ ਵਿੱਚ ਤੈਰਨ ਵਾਲਾ ਜਾਂ ਟੋਭਿਆਂ ਵਿੱਚ ਗੋਤੇ ਲਵਾਣ ਵਾਲਾ ਜਾਤੂ ਜਾਂ ਝਲਕੋਰੇ ਲਵਾਣ ਵਾਲਾ ਆਈਡਅਲਿਜਮ ਨਹਿਂ
- Kuljeet Mann ਨਿਰਮਲ ਲੰਮੀ ਲਾਇਂਨ ਵਿਚ ਮੈ ਪਿੱਛੇ ਖਲੋਤਾ ਸੀ। ਨਤ ਮਸਤਕ ਹਾਂ। ਇਸ ਹਾਇਕ ਦੇ ਸਿਰਜਕ ਅੱਗੇ। ਮਲਟੀ ਡਾਇਮੈਨਸ਼ਨ, ਜਿਵੇਂ ਕੋਈ ਕੁਝ ਵੀ ਪ੍ਰਾਪਤ ਕਰ ਲਵੇ। ਸਾਬਾਸ਼ ਨਿਰਮਲ।
- Balraj Cheema ਮਾਨ ਹੁਰਾਂ ਤੋਂ ਦੋ ਕੁ ਪੌੜੀਆਂ ਪਿੱਛੇ ਮੈਂ!
ਧੀਦੋ ਗਿੱਲ ਦੀ ਉਕਤ ਵਿਆਖਿਆ ਵੱਧ ਮੰਨਣਯੋਗ ਹੈ; ਨਿਰਸੰਦੇਹ ਡੁੱਬਣ ਜਾ ਤਰਨ ਨਾਲੋਂ ਖਿਣ ਦਾ ਖੇੜਾ ਜਾਂ ਖੁਮਾਰ ਹਾਇਕੂ ਨਾਲ ਨਿਕਟੀ ਰਿਸ਼ਤਾ ਰੱਖਦਾ ਹੈ।
ਇਸ ਅੰਦਰ ਵੀ ਡੂੰਘਾਈ ਨਾਲੋਂ ਰਹੱਸ ਤੇ ਰੁਮਾਂਸ ਵੱਧ ਮਾਤਰਾ ਵਿੱਚ ਹੈ ਜੋ ਔਗਣ ਨਹੀਂ।
ਐਵੀ ਜੀ ਦੀ ਗੁਰਬਾਨੀ ਦੇ ਹਵਾਲੇ ਵਾਲੀ ਗੱਲ ਮੇਰੇ ਪੱਲੇ ਨਹੀਂ ਪਈ; ਚੰਗਾ ਹੋਵੇ ਜੇ ਐਵੀ ਜੀ, ਕੁਝ ਵੱਧ ਵਿਆਖਿਆ ਮੁਹੱਈਆ ਕਰਨ। - Dhido Gill ਸੰਧੂ ਸਾਹਬ....ਪਰਛਾਵੇਂ ਦੀ ਖਿਣ ਪਲ ਭਰ ਦੀ ਝਲਕੀ ਮੌਕੇ ਵਾਸਤਵਿਕ ਹੋਂਦ ਹੁੰਦੀ ਹੈ ,,,ਏਹਦਾ ਆਕਾਰ ਵੀ ਹੁੰਦਾ , ਏਹ ਗਤੀਸ਼ੀਲ ਵੀ ਹੁੰਦਾ , ਹਾਂ ਮਨੁੱਖ ਦੀ ਜਾਂਗਲ਼ੀ ਬਿਰਤੀ ਨੇ ਖੁਦ ਏਸਦੇ ਪ੍ਰਛਾਂਵੇਂ ਨੂੰ ਖੌਫਨਾਕ ਬਣਾ ਦਿੱਤਾ ਹੈ.........ਕਦੇ ਚੀਮਾਂ ਸਾਹਬ ਹੋਰਾਂ ਦੀਆਂ ਫੈਲਸੂਫੀਆਂ ਨਾਲ ਸੰਵਾਦੀ ਹੋਣ ਨੂੰ ਜੀਅ ਕਰਦਾ....
- Kuljeet Mann ਜਗਜੀਤ ਜੀ ਇੱਥੇ ਪ੍ਰਛਾਵਾਂ ਕੰਕਰੀਟ ਬਿੰਬ ਹੈ। ਉਹ ਵਾਸਤਵਿਕ ਹੈ ਅਸਿਤਤਵ ਨਹੀ। ਪ੍ਰਛਾਵਾਂ ਉਦੋਂ ਔਬਜੈਕਟਿਵ ਹੁੰਦਾ ਹੈ ਜਦੋਂ ਉਸਦਾ ਜਨਮ ਸੋਚ ਰਾਹੀ ਹੋਵੇ।ਮੇਰਾ ਢਲ ਚਲਿਆ ਪ੍ਰਛਾਵਾਂ।ਜਾ ਲਛਮਣ ਦਾ ਪ੍ਰਛਾਵਾਂ ਪਾਲਣਾ। ਇੱਥੇ ਤੇ ਪ੍ਰਛਾਵਾਂ ਭਲਵਾਨਾਂ ਵਾਂਗ ਪੁਲ ਤੋਂ ਲੰਘ ਰਿਹਾ ਹੈ। ਜਗਜੀਤ ਜੀ ਲੰਘ ਲੈਣ ਦਿਉ ਕਿਤੇ ਉਹਦੀ ਬਸ ਨਾ ਮਿਸ ਹੋ ਜਾਏ।
- Balraj Cheema ਸ਼ੁਕਰ ਏ, ਜਗਜੀਤ ਇੱਕੋ ਪੌੜ੍ਹੀ ਪਿੱਛੇ ਹੈ; ਕਿਉਂਿਕ ਕਵਿਤਾ ਦੇ ਆਕਾਸ਼ ਅਮਦਰ ਉਹ ਸੈਂਕੜੇ ਪੌੜ੍ਹੀਆਂ ਮੂਹਰੇ ਹੈ। ਉਸ ਵੱਲੋਂ ਇਧਰ ਫ਼ੇਰੀ ਪਾਉਣ ਲਈ ਸ਼ੁਕਰੀਆ!
ਮੈਂ ਤਾਂ ਅੰਗਰੇਜ਼ੀ ਦੇ ਵਾਕੰਸ਼ ' ਵੈਲਕੰਮ ਬੈਕ" ਵਾਂਗ ਕਹਾਂਗਾ " ਮੁੜ ਆਇਆਂ, ਜੀ ਆਇਆਂ"
ਕਾਵਿ ਸੁਰਤ ਤੇ ਕਾਵਿ ਚਿਤ ਜਗਜੀਤ ਹਮੇਸ਼ਾ ਆਪਣੀ ਹੋਂਦ ਦੇ ਫ਼ੁਲ ਅਤੇ ਖ਼ੁਸ਼ਬੂ ਲੈ ਕਟ ਆਉਂਦਾ ਹੈ; ਵੈਲਕੰਮ ਬੈਕ, ਸਰ! - Balraj Cheema ਮੇਰਾ ਵਿਚਾਰ ਸਾਥੀ ਹੁਰਾਂ ਨਾਲ ਰਲ਼ਦਾ ਮਿਲਦਾ ਹੈ. ਹਰ ਪਾਠਕ ਹਾਇਕੂ ਵਿੱਚ ਆਪਣੇ ਸੰਸਕਾਰਾਂ ਅਨੁਭਵਾਂ ਦਾ ਅਕਸ ਵੇਖਦਾ ਹੈ.ਇਹ ਹੀ ਵਜ੍ਹਾ ਹੈ ਕਿ ਇੱਕੋ ਕਵਿਤਾ ਦੇ ਵੱਖ ਵੱਖ ਪਾਠਕ ਵੱਖ ਵੱਖ ਵਿਆਖਿਆ ਕਰਦੇ ਹਨ; ਅਕਸਰ ਮੂਲ ਲੇਖਕ ਨੇ ਕਦੇ ਅਜਿਹੇ ਭਾਵ ਜਾਂ ਅਰਥ ਚਿਤਵੇ ਵੀ ਨਹੀਂ ਹੁੰਦੇ ਜੋ ਆਲੋਚਕ ਤੇ ਪਾਠਕ ਕੱਢ ਲੈਂਦੇ ਹਨ। ਇੰਜ ਅੰਤ ਵਿੱਚ, ਪਾਠਕ ਵੀ ਸਿਰਜਣਾਤਮਕ ਪ੍ਰਕਿਰਿਆ ਦਾ ਭਾਗ ਬਣ ਨਿੱਬੜਦਾ ਹੈ। ਪਾਠਕ ਤੇ ਮੂਲ ਸਿਰਜਕ ਇੱਕ ਨਵੇਂ ਰਿਸ਼ਤੇ ਵਿੱਚ ਜੁੜੇ ਸਾਡੇ ਮੂਹਰੇ ਆ ਖਲੋਂਦੇ ਹਨ। ਇਹ ਕੌਤਕ ਕਵਿਤਾ ਦੀ ਸਿਰਜਕ ਸ਼ਕਤੀ ਅਤੇ ਸੱਤਾ ਦਾ ਹੀ ਹੁੰਦਾ ਹੈ ਜੋ ਦੂਰੀਆਂ ਦੇ ਭੇਦ ਅਭੇਦ ਕਰਨ ਦੇ ਸਮਰੱਥ ਹੁੰਦਾ ਹੈ!
No comments:
Post a Comment