ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ ਵਿਚ
ਮੈਂ ਭਿੱਜ ਰਹੀ
kanni teri awaaz -
halki jahi barsaat vich
main bhijj rahi
ਹਲਕੀ ਜਹੀ ਬਰਸਾਤ ਵਿਚ
ਮੈਂ ਭਿੱਜ ਰਹੀ
kanni teri awaaz -
halki jahi barsaat vich
main bhijj rahi
- You, Sarbjit Singh, Charan Gill, Kuljeet Mann and 64 others like this.
- Vicky Sandhu wah ! what a harmony of ur haiku
ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ ਵਿਚ
ਮੈਂ ਭਿੱਜ ਰਹੀ
ਬਹੁਤ ਸੋਹਨਾ ਗੁਨਗੁਨਾਉਂਦਾ ਹਾਇਕੂ ! - Mandeep Maan ਰੋਜੀ ਤੁੱਸੀ ਕਿਨੇ ਵਧੀਆ ਤੇ ਸਰਲ ਸ਼ਬਦਾ ਵਿਚ ਇਕ ਮੁਟਿਆਰ ਦੇ ਮੰਨ ਦੀ ਅਵਸਥਾ ਬਾਰੇ ਦਸਿਆ ਹੈ -----ਵਾਹ ਬਹੁਤ ਵਧੀਆ
- Jatinder Lasara ਬਹੁਤ ਖ਼ੂਬ ਲਿਖਿਆ ਹੈ, ਮੈਂਨੂੰ "ਵਿਚ" ਫ਼ਾਲਤੂ ਲੱਗ ਰਿਹਾ ਹੈ...
ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ
ਮੈਂ ਭਿੱਜ ਰਹੀ //
Rosie ਜੀ ਗ਼ੁਸਤਾਖ਼ੀ ਮਾਫ਼...!!! - Dalvir Gill <
ਲਸਾੜਾ ਸਾਹਿਬ, ਰਹਨ ਦਿਓ "ਵਿੱਚ" ਨੂੰ ਵਿੱਚੇ l
ਜੇ ਓਹਨਾ ਨੇ " 'ਚ " ਨਾਲ ਨਹੀਂ ਸਾਰਿਆ, ਤੇ ਪੂਰਾ "ਵਿਚ" ਲਿਖਿਆ ਹੈ l
ਦੋਵੇਂ rhythm ਸੋਹਣੇ ਲਗਦੇ ਹਨ ਉਂਝ ਤੇ l ਪਰ ਤੁਸੀਂ ਵੀ ਦੋਵਾਂ ਨੂੰ ਬਾਰ ਬਾਰ ਬੋਲ ਕੇ ਦੇਖੋ l
ਯਾਦ ਹੈ! ਦੋ ਕੁ ਸਾਲ ਪੇਹ੍ਲਾਂ, ਆਪਾਂ ਸ਼ਮੀਲ ਦੀ ਪ੍ਰ੍ਗੀਤਿਕ ਸ਼ਾਇਰੀ ਦੇ ਅਲ੍ਬੰਮ ਤੇ ਗੱਲ ਕਰ ਰਹੇ ਸੀ, ਤੇ ਮੈਂ ਇਸ ਗਰੁੱਪ 'ਚ ਉਥੋਉਂਦਾ ਰਹੰਦਾ ਹਾਂ ਕੇ "ਇਹ ਉਚਾਰਨ ਨਾਲ ਵੀ ਤਾਂ ਸਬੰਧਿਤ ਹੈ,"
ਬੋਲਣ ਵਿਚ ਹਾਇਕੂ ਕਿਵੇਂ ਲਗਦਾ ਹੈ? "ਤੀਨੋ ਸਤ੍ਰ ਆਖੀਰ 'ਚ ਨਾਂ ਮਿਲਦੇ ਹੋਂ" ਵਾਲਾ ਸੁਝਾਵ, ਹੀਏ ਦਸਦਾ ਹੈ ਕਿ ਹਾਇਕੂ ਬੋਲਣ-ਸੁਣਨ ਦੀ ਚੀਜ਼ ਹੈ, ਲਿਖਣ ਪੜਨ ਨਾਲੋਂ ਵਧ,
ਤੁਸੀਂ ਸਮਝ ਹੀ ਰਹੋ ਹੋ ਕਿ ਇਹ ਮੈਂ ਤੁਹਾਡੇ ਸੁਝਾਵ ਕਾਰਨ ਨਹੀਂ ਕਹ ਰਿਹਾ, ਬਲਕਿ ਇਸ ਕਾਰਣ ਕਿ ਕਵੀ ਹੋਣ ਨਾਤੇ ਤੁਸੀਂ ਜਾਣਦੇ ਹੋ ਕਿ "ਕਿਸੇ ਕਵਿਤਾ ਦਾ "ਕਾਵਿ ਸੰਗ੍ਰਿਹ" ਨਾਲੋਂ ਜ਼ਿਆਦਾ ਸੰਬੰਧ, ਕਿਸੇ "ਮੁਸ਼ਾਇਰੇ" ਨਾਲ ਹੈ l" - Gurmeet Sandhu ਦਲਵੀਰ ਨੇ ਬਹੁਤ ਵਧੀਆ ਨੁਕਤਾ ਸਾਂਝਾ ਕੀਤਾ ਹੈ। ਹਾਇਕੂ ਵਾਕਿਆ ਹੀ ਮੁਸ਼ਹਿਰਾ ਦੀ ਕਵਿਤਾ ਹੈ....ਇਸ ਲਈ ਜ਼ਰੂਰੀ ਹੈ ਕਿ ਇਹਨੂੰ ਲਿਖਣ ਤੋਂ ਬਾਦ ਉੱਚੀ ਬੋਲਕੇ ਪੜ੍ਹਨਾ ਚਾਹੀਦਾ ਹੈ ਤਾਂ ਕਿ ਇਹਦੇ ਉਚਾਰਨ ਵੇਲੇ ਸ਼ਬਦਾਂ ਦੀ ਲੈਅ ਅਤੇ ਤਾਲ ਵਿਚ ਰਵਾਨੀ ਕਾਇਮ ਰਹੇ.....
- Gurmeet Sandhu ਤੇਰੀ ਆਵਾਜ਼ ਅਤੇ ਹਲਕੀ ਬਰਸਾਤ ਦੋਵੇਂ ਹੀ ਬਹੁਤ ਪ੍ਰਭਾਵੀ ਬਿੰਬ ਹਨ....ਸ਼ਬਦਾਂ ਰਾਹੀ ਇਸ ਤੋਂ ਵਧ ਮਨੁਖੀ ਜਜਬਾਤ ਨੂੰ ਹੋਰ ਕਿਸੇ ਵੀ ਢੰਗ ਨਾਲ ਦਰਸਾਇਆ ਨਹੀਂ ਜਾ ਸਕਦਾ....ਰੋਜ਼ੀ ਮੁਬਾਰਕ!!!!
- Jatinder Lasara ਧੰਨਵਾਦ Dalvir ਭਾਜੀ। ਮੈਂ ਜੋ ਪੜ੍ਹਿਆ ਹੈ, ਹਾਇਕੂ ਦਾ rhythm ਨਾਲ ਕੋਈ ਸਬੰਧ ਨਹੀਂ ਹੁੰਦਾ॥ ਹਾਇਕੂ 'ਤੇ ਲਘੂ ਕਵਿਤਾ ਵਿੱਚ ਸ਼ਾਇਦ ਇਹੀ ਅੰਤਰ ਹੁੰਦਾ ਹੈ। ਹਾਇਕੂ ਵਾਰੇ ਤੁਸੀਂ ਜ਼ਿਆਦਾ ਜਾਣਦੇ ਹੋ, ਮੈਂ ਤੁਹਾਡੇ ਤੋਂ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਸਿਖਦਾ ਰਹਿੰਦਾ ਹਾਂ। ਧੰਨਵਾਦ।
- Dalvir Gill <
ਨਹੀਂ ਨਹੀਂ ਵੀਰਜੀ, ਮੈਂ ਤਾਂ ਧਿਆਨ ਇਸ ਗੱਲ ਵੱਲ ਲਿਔਨ ਲਈ ਕੋਮੇੰਟ ਕੀਤਾ ਸੀ ਕਿ ਅਸੀਂ ਕਾਗਜ਼ ਤੇ ਲਿਖੀ ਕਵਿਤਾ, ਹਾਇਕੂ ਵੀ, ਕਿਵੇਂ ਲਗਦੀ ਹੈ ਇਸਦੇ ਸ੍ਪੇਲਿੰਗ੍ਸ , ਗ੍ਰਾਮਰ , ਵਿਚਲੇ ਸ਼ਬਦਾਂ ਦੇ ਅਰਥ, ....ਆਦਿ, ਵਿਚ ਇੰਨਾ ਖਚਿਤ ਹੋ ਜਾਂਦੇ ਹਾਂ ਕਿ ਭੁੱਲ ਹੀ ਜਾਂਦੇ ਹਾਂ ਕਿ ਇਹ sound ਕਿਸਤਰਾਂ ਕਰਦਾ ਹੈ!!!!!!!!!!!
ਖੁੱਲੀ ਕਵਿਤਾ ਦੀ ਵੀ ਤਾਂ ਇੱਕ ਰਵਾਨੀ ਹੈ ll
ਤੁਸੀਂ ਹਰ ਤਰਾਂ ਦੀ ਕਵਿਤਾ ਕੀਤੀ ਹੈ,
ਹਰ ਤ੍ਰਾਂਹ ਦੀ ਰਚਨਾ ਇੱਕ ਅਲੱਗ ਤ੍ਰਾਂਹ ਦੀ satisfaction ਦਿੰਦੀ ਹੈ ਹਾਇਕੂ ਦੀ ਵਖਰੀ ਕਿਸਮ ਦੀ ਹੈ l ਪਰ,
ਓਹ ਸਭ ਇਸਦੀ ਧੁਨੀ/ਧੁਨੀਆਂ ਨਾਲ ਜੁੜਿਆ ਹੈ ਤੇ ਸ਼ਬਦਾਂ ਦਾ ਓਚਾਰਨ ਤੇ ਰਵਾਨਗੀ ਦਾ ਅੰਦਾਜ਼ ਹੀ ਤਾਂ ਹਾਇਕੂ ਹੈ
ਲਿਖਿਆ ਹੋਇਆ ਥੋੜੋਹ
ਇਹ ਕਹਨਾ ਚਾਹ ਰਿਹਾ ਸੀ ਮੈਂ l loving this conversation. - Amarjit Sathi Tiwana ਜਤਿੰਦਰ ਜੀ ਜਾਪਾਨੀ ਹਾਇਕੂ ਵਿਚ ਤੁਕਾਂਤ (rhyme) ਨਹੀਂ ਹੈ। ਪਰ ਜਾਪਾਨੀ ਭਾਸ਼ਾ ਵਿਚ ਹਰ ਵਿਅੰਜਨ ਦੇ ਨਾਲ਼ ਸਵਰ (vowel) ਜੁੜਿਆ ਹੋਣ ਕਰਕੇ ਹਾਇਕੂ ਵਿਚ ਇਕ ਕਿਸਮ ਦਾ ਤਾਲ (rhythm) ਜਰੂਰ ਹੁੰਦਾ ਹੈ।
ਹਾਇਕੂ ਅਤੇ ਲਘੂ ਕਵਿਤਾ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਲਘੂ ਕਵਿਤਾ ਬਾਰੇ ਕੋਈ ਗਿਆਨ ਨਹੀਂ ਹੈ। ਜੇ ਲਘੂ ਕਵਿਤਾ ਵਿਚ, ਲਘੂ ਹੋਣ ਤੋਂ ਸਿਵਾ, ਕਵਿਤਾ ਵਾਲ਼ੇ ਹੀ ਸਾਰੇ ਗੁਣ ਹੁੰਦੇ ਹਨ ਤਾਂ ਹਾਇਕੂ ਅਤੇ ਲਘੂ ਕਵਿਤਾ ਵਿਚ ਬਹੁਤ ਅੰਤਰ ਹੈ। - Dalvir Gill ਬਿਲਕੁਲ ਸਹੀ ਟਿਵਾਣਾ ਸਾਹਿਬ, ਰਵਾਨਗੀ ਹੋਵੇ ਤੁਕਾਂਤ ਜਾਂ ਕਾਫੀਆ type ਨਹੀਂ . and Happy to see Rosie back with different varieties of haiku, always have loved her diversity in every art-form
- Darbara Singh Kharaud ਮੈਂ ਬਹਿਸ ਲਈ ਨਹੀਂ ਲਿਖ ਰਿਹਾ।ਮੈਨੂੰ ਲਸਾੜਾ ਜੀ ਦਾ ਵਰਜ਼ਨ ਵਧੀਆ ਲਗਿਆ।
ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ
ਮੈਂ ਭਿੱਜ ਰਹੀ //
ਕਿਉਂ ਕਿ ਵਿਚਕਾਰਲੀ ਸਤਰ ਉਪਰਲੀ ਤੇ ਹੇਠਲੀ ਦੋਹਾਂ ਦੀ ਪੂਰਕ ਬਣਕੇ ਵਿਚਰ ਰਹੀ ਹੈ,
ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ
ਜਾਂ
ਹਲਕੀ ਜਹੀ ਬਰਸਾਤ
ਮੈਂ ਭਿੱਜ ਰਹੀ //
ਦੁਜਾ ਇਸ ਤਰਾਂ ਲਿਖਣ ਨਾਲ ਵੀ ਸੰਗੀਤਾਤਮਿਕਤਾ ਕਾਇਮ ਹੈ - Dhido Gill ਰੋਜੀ ਜੀ ....ਤੁਹਾਡਾ ਅਪਣਾ ਵਰਸ਼ਨ ਹੀ ਕਮਾਲ ਦਾ ਆ..... ਕਿਸੇ ਅਪਣੇ ਪਰਮ ਪਿਆਰੇ ਦੀ ਅਵਾਜ ਤੇ ਧੁੰਨੀ ਨਾਲ ਹਲਕੀ ਬਰਸਾਤ ਵਿੱਚ ਮਿੰਨਾ ਮਿੰਨਾ ਭਿੱਜਣ ( ਨਿਹਾਲ ਚਿੱਤ ਹੋਣ ਨਾਲ ) ਨਾਲ ਸੁਮੇਲਣਾ ਹੀ ਸਾਰਾ ਕੁੱਝ ਆ........ਏਹੀ ਹਾਇਕੂ ਕਾਵਿ ਦੀ ਪੰਜਾਬੀ ਵਿੱਚ ਰਸਾਈ ਹੈ....ਡੱਡੂਆਂ ਕੀੜਿਆਂ ਮਕੋੜਿਆਂ ਨੂੰ ਪੰਜਾਬੀ ਮਾਨਸਿਕਤਾ ਵਿੱਚ ਕੋਈ ਥਾਂ ਨਹਿਂ...ਐਂਵੇ ਝੱਖ ਮਾਰਨਾ ਹੈ
- Balraj Cheema ਮੈਂਨੂੰ "ਵਿਚ" avoidable ਲੱਗ ਰਿਹਾ ਹੈ...
ਕੰਨੀਂ ਤੇਰੀ ਅਵਾਜ਼ -
ਹਲਕੀ ਜਹੀ ਬਰਸਾਤ
ਮੈਂ ਭਿੱਜ ਰਹੀ //
I would not enter into the discussion on rhythm and rhyme, but decidedly brevity is soul of all poetry. A word, if it can be avoided, and that without any loss otherwise, should be sacrificed. - Dalvir Gill <
ਹਰਮਨ ਜੀਤ ਨੇ ਲਿਖਿਆ -
" ਤੂੰ ਰੁੰਡ ਮਰੁੰਡ ਪਹਾੜੀਆਂ ਦੀ ਨਿੱਕੀ ਨਿੱਕੀ ਧੁੱਪ "
" ਤੂੰ ਸ਼ੋਰ ਮਚਾਉਂਦੀ ਮਿੱਠੀ ਮਿੱਠੀ ਚੁੱਪ "
- ਅੰਮ੍ਰਿਤ ਸਿਧੂ ਨੇ ਮੋੜਿਆ l
ਮਚਾਉਂਦੀ ਅਤੇ ਮਿੱਠੀ-ਮਿੱਠੀ ਦੇ ਵਿਚਕਾਰ ਦਾ ਵ੍ਕ੍ਫਾ, ਸ਼ਬਦ-ਚੋਣ ਅਤੇ ਸ਼ਬਦਾਂ ਦਾ ਜੋੜ ਬਠਾਉਣ ਤੇ ਨਿਰਭਰ ਹੈ l
"ਵਿਚ" ਸਮੇਤ ਜੋ ਵਿਸ਼੍ਰਾਮ ਲਾਈਨ ਦੇ ਅਖੀਰ 'ਚ ਅਉਂਦਾ ਹੈ ਓਹ ਸਗੋਂ ਦੋਵਾਂ ਵਾਕਾਂ ਨੂੰ ਅਲਗ ਕਰਦਾ ਹੈ ਤੇ juxtapostion ਸਾਫ਼ ਹੁੰਦੀ ਹੈ -- "ਕੰਨੀਂ ਤੇਰੀ ਅਵਾਜ਼" " ਹਲਕੀ ਜਹੀ ਬਰਸਾਤ " ਦੇ ਦਰਮਿਆਨ l
ਤੇ ਭਿਜਣ ਦਾ ਕਾਰਜ ਸਿਰਫ ਬਾਰਿਸ਼ ਨਾਲੋਂ ਟੁੱਟ ਕੇ " ਉਸਦੀ ਆਵਾਜ਼ ਨਾਲ ਵੀ ਜਾ ਜੁੜਦਾ ਹੈ, ਵੱਧ ਸ੍ਪਾਸ਼੍ਤਾ ਨਾਲ l
ਇਸੇ ਤਰਾਂ ਦੇ ਭਾਵ ਨੂੰ ਓਹਨਾ ਦੇ ਹੋਰ ਹਾਇਕੂ ਵੀ ਦਰਸਉਂਦੇ ਹਨ ਮੇਰਾ ਵੀ ਇੱਕ ਇਵੇਂ ਦਾ ਸੀ :
ਮਾਖੇ ਬੋਲ
ਰਿਮਝਿਮ ਬਰਖੇ ਮੇਘਾ
ਸਰਸ਼ਾਰ ਮੈਂ ਭਿਜਦਾ
ਇਸ ਵਿਚ ਕੱਟ ਨਾ ਪਾਉਣ ਦਾ ਕਾਰਨ ਇਹੋ ਸੀ ਕਿ ਇਹ ਕੰਮ ਸ਼ਬਦ ਚੋਣ ਹੀ ਕਰਦੀ ਲੱਗੀ l
ਖਿਯਾਲ ਆਪਣਾ ਆਪਣਾ, ਪਸੰਦ ਆਪਣੀ ਆਪਣੀ ll - Mandeep Maan ਸਾਰਿਆਂ ਦੀ ਆਪਣੀ ਸਮਝ ਤੇ ਸਾਰਿਆਂ ਦੀ ਹੀ ਸਮਝ ਬਹੁਤ ਵਧੀਆ ਹੈ --ਪਰ ਮੇਰੇ ਅਨੁਸਾਰ ਵਿਚ ਸ਼ਬਦ ਦਾ ਲਿਖਣਾ ਬਹੁਤ ਜਰੂਰੀ ਹੈ ਕਿਓ ਕੀ ਕੀ ਇਹ ਦਸਣ ਵਾਸਤੇ ਕੀ ਬਰਸਾਤ ਵਿਚ ਭਿਜ ਰਹੀ ਹਾਂ ਭਿਜਿਆ ਤਾ ਨਲਕੇ ਥਲੇ ਵੀ ਜਾ ਸਕਦਾ ਹੈ ਨਾਲੇ ਇਥੇ ਗੋਰ ਕਰਣ ਵਾਲੀ ਗਲ ਹੈ ਕੀ ਅਸੀਂ ਭਿਜ ਕਿਸ ਨਾਲ ਰਹੇ ਹਾ ਕੀ ਬਰਸਾਤ ਸਿਰਫ ਪਾਣੀ ਦੀ ਹੁੰਦੀ ਹੈ ਨਹੀ ਇਥੇ ਗਲ ਮੰਨ ਦੀ ਅਵਸਥਾ ਦੀ ਵੀ ਕੀਤੀ ਜਾ ਸਕਦੀ ਹੈ ਕੀ ਕੀ ਮੰਨ ਦੀ ਅਵਸਥਾ ਕਿਸ ਬਰਸਾਤ ਵਿਚ ਭਿਜਨਾ ਚਾਹੁੰਦੀ ਹੈ ਕੀ --ਕਿਓ ਕੀ ਪਹਲੀ ਸਤਰ ਤੇ ਗੋਰ ਕੀਤਾ ਜਾਵੇ --ਕੰਨੀ ਤੇਰੀ ਅਵਾਜ਼ --ਤੇ ਸ਼ਾਇਦ ਇਹ ਭਿਜਨਾ ਪਾਣੀ ਦੀ ਬਰਸਾਤ ਦਾ ਨਾ ਹੋ ਕੇ ਭਾਵਨਾ ਦੀ ਬਰਸਾਤ ਦਾ ਹੋਵੇ ਯਾ ਕਿਸੇ ਮੰਨ ਦੇ ਅਵਸਥਾ ਦਾ ਭਿਜਨਾ ਹੋਵੇ ਤੇ ਤੇ ਜਦੋ ਕਿਸੇ ਅਵਸਥਾ ਵਿਚ ਭਿਜਿਆ ਜਾਂਦਾ ਹੈ ਤਾ ਫੇਰ ਅਵਸਥਾ ਦੇ ਵਿਚ ਹੋ ਕੇ ਭਿਜਿਆ ਜਾਂਦਾ ਹੈ -------ਸੋ ਮੇਰੇ ਅਨੁਸਾਰ ਤਾ ਵਿਚ ਸ਼ਬਦ ਦੀ ਬਹੁਤ ਹੀ ਜਿਆਦਾ ਲੋੜ ਹੈ ਤੇ ਵਿਚ ਸ਼ਬਦ ਨੂੰ ਅਖੋਂ ਓਹਲੇ ਨਹੀ ਕੀਤਾ ਜਾ ਸਕਦਾ ----ਪਰ ਇਹ ਮੇਰੀ ਸੋਚ ਹੈ
- Rosie Mann :
ਸਾਰੇ ਹੀ ਸਤਿਕਾਰਯੋਗ ਵਿਦਵਾਨ ਜਨ ਕਮਾਲ ਦੀ ਗਹਿਰਾਈ 'ਵਿਚ' ਜਾਕੇ ਗਲ ਕਰ ਰਹੇ ਨੇ !
ਮੈਂ ਤੇ ਹੈਰਾਨ ਹੋ ਜਾਂਦੀ 'ਆਂ ਇਸ ਤਰੀਕ਼ੇ ਦੀ ਤਫ਼ਸੀਲ 'ਵਿਚ' ਅਤੇ ਸਪਸ਼ਟ ਚਰਚਾ ਪੜ -ਸੁਣ ਕੇ !!
'ਵਿਚ' ਤੋਂ ਬਗੈਰ ਵਾਲੇ ਅਤੇ 'ਵਿਚ' ਵਾਲੇ , ਦੋਵਾਂ ਹੀ ਰੂਪਾਂ ਨਾਲ ਸਹਿਮਤ ਹਾਂ !
ਇੰਨਾ ਵਕ਼ਤ ਦੇਕੇ ਆਪਣੇ ਦ੍ਰਿਸ਼ਟੀ-ਕੋਣ ਸਾਂਝੇ ਕਰਨ ਲਈ , ਬਹੁਤ ਮਹਿਰਬਾਨੀ ਜੀ !!:))))
ਮੇਰੇ ਸਾਰੇ ਮਾਨਯੋਗ ਅਤੇ ਪਿਆਰੇ ਦੋਸਤਾਂ ਦਾ ਇਸ ਪੋਸਟ ਨੂੰ ਪਸੰਦ ਕਰਨ ਲਈ ਬਹੁਤ ਸ਼ੁਕਰੀਆ !!:))) - Balraj Cheema 'vich' is the problem that has attracted so much honest discussion. We all individually have right to present our point of view.
Wrong or right, no one can judge; at least i do not. Good luck Rosy! - Ranjit Singh Sra ਬਹੁਤ ਖੂਬਸੂਰਤ ਚਰਚਾ, ਮੈਂ ਇਨ੍ਹਾਂ ਹੀ ਕਹਿਣਾ ਚਾਹੁੰਦਾ ਹਾਂ ਕਿ "ਵਿਚ" ਫਰੇਸ ਦੀਆਂ ਦੋਵੇ ਸਤਰਾਂ ਨੂੰ ਜੋੜਨ ਲਈ ਜਰੂਰੀ ਹੈ |
No comments:
Post a Comment