Tuesday, July 8, 2014

Original post by S. Jagmohan Singh Ji and the discussion that followed - III

  • Ajmer Singh There is more information on global Sikh studies.net. Research of dr. Gurnam kaur.
  • Ajmer Singh *Professor Gurnam Kaur is former Head of Dept.Shri Guru Granth Sahib Studies Panjabi Universty, Patiala
  • Ajmer Singh The Doctrinal inconsistencies in Dasam
    Granth : In relation to Avtarhood(Part I) Prof.Gurnam Kaur*
  • Ajmer Singh ਬੁਧ ਮੱਤ ਦਾ ਹਿੰਦੂ ਕਰਨ ਕਰਨ ਲਈ ਸ਼ੰਕਰਾਚਾਰੀਆ ਨੇ ਜਿਥੇ ਹੋਰ ਅਨੇਕ ਉਪਰਾਲੇ ਕੀਤੇ ਸਨ ਉਥੇ ਸਭ ਤੋਂ ਘਾਤਕ ਵਾਰ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਘੋਸ਼ਿਤ ਕਰਨਾ ਸੀ. ਗੁਰਮੱਤ ਨੇ ਬਚਣਾ ਹੈ ਤਾਂ ਅਵਤਾਰ ਵਾਦ ਦੇ ਘਾਤਕ ਵਾਰ ਤੋਂ ਬਚਣਾ ਹੋਵੇਗਾ .ਇਹ ਬੁਨਿਆਦੀ ਨੁਕਤਾ ਹੈ ਜੋ ਬਾਬਾ ਗੁਰੂ (ਨਾਨਕ )ਜੀ ਨੇ ਦਿਤਾ ਤੇ ਦਸਵੇਂ ਗੁਰੂ ਨੇ ਬਹੁਤ ਸਖਤ ਸ਼ਬਦਾਂ ਵਿੱਚ ਪੁਸ਼ਟੀ ਕੀਤੀ .ਇਸ ਘਸਵੱਟੀ ਤੇ ਲਾ ਕੇ ਪਰਖੋ ਦੁਧ ਪਾਣੀ ਅੱਡ ੨ ਹੋ ਜਾਣਗੇ .
  • Jagmohan Singh Ajmer Singh Sahib Will you please furnish the link of the article The Doctrinal inconsistencies in Dasam Granth : In relation to Avtarhood(Part I) Prof.Gurnam Kaur
  • Ajmer Singh Jagmohan Singh ji, your comment has not reached me if you want some more information on the above comment then obtain the book shapat sharing by s Kanpur Singh and read the seven life sketches of seven learned men in clouding Buddha and Shankracharia.
  • Dalvir Gill here's the link, though all the essays there are condemning DG. in SGGS the Mythological Stories are taken as such whereas in DG the stories are presented with a twist. now it's easy to say that the god of DG is an alcoholic etc. but why can't it be seen in a way that the author wanted to present him in this light? and i have asked this earlier that who adulterated the Hindu granths as there are many questionable things. What parts of Buddhist granths have been adultered by Hindus? what part of Dhammapada or Trikutka is adultration? here i'll share the link of a group where not only SGGS but all the religions are questioned!
    Link 1.: http://www.globalsikhstudies.net/.../Gunam%20kaur%20Part...
    Link 2.: https://www.facebook.com/groups/NASKITAteCHARCHA/
  • Dalvir Gill and when we are at it, read these views regarding MoolMantra ( Remember?! when i was saying that someone with the knowledge of Upanishads can prove everything in SGGS coming from the Upanishads. Bhai vich soorj, bhai vichch chand etc, all a mere translation from there. ) if one has studied carefully the main Puraans and the major Upanishads he knows that not only SGGS but DG is a hard blow to the Brahmnnik mind-set. The contribution of the Nirmalas, Udasis can be discarded as Brahminik in a second's time and that of the Nihang-Singhs' as Sakits ( Shaivites ) but historically watching all these are worth while. Brahmin can say that Nanak is an incarnation of Vishnu or that Guru Gobind that of Shiva but if someone says that crow flew with your ear then are you to check your ear or to start running after the crow, to use an indian idiom.
    http://www.globalsikhstudies.net/.../Mulmantar%20Victum...
  • Dalvir Gill here i want to point out that i haven't read any works by Gurinder S. Mann or by Pishaura S. or the likes of them.
  • Jagmohan Singh Dalvir Gill Bha Ji I too have not read any works of Gurinder S Mann nor of Pishaura Singh, nor of Gurnam Kaur. My inputs here have been on the basis of secondary sources and not of primary sources. Any secondary source must have primary references and if there are none, the source is trash; had been my guiding principle for the choice of Secondary sources.
    Since the start of the present dialogue, I'm reading and reading and thinking and my opinion have got revised in some cases very drastically. My faith in the dictum that "your opponent has a point" (though different from yours) has got strengthened.
    No denying of the fact that 'the English' taught us many things, concept of institutionalized education through Schools, Colleges, Universities, Legislature, Judicial system, Hospital system, ideas of freedom, Women Liberation, and the most remarkable among all is creation of a feeling of knowing our History and respect for Heritage/preservation of monuments. Max Arthur Macauliffe induced Bhai Kahan Singh Nabha for writing "Gur Shabad Ratnakar- Mahan Kosh which is the only laudable work produced in the 20th century. ਸਾਡੇ ਕਾਰ ਸੇਵਾ ਵਾਲਿਆਂ ਨੇ ਤਾਂ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਅਤੇ ਸਿਰਹਿੰਦ ਦੀ ਦੀਵਾਰ ਜਿਸ ਵਿਚ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਾਇਆ ਗਿਆ ਸੀ, ਵੀ ਸੁਰਖਿਅਤ ਨਹੀਂ ਰਖੀ. ਰੱਬ ਦੀ ਕ੍ਰਿਪਾ ਨਾਲ ਸਾਨੂੰ ਹੁਣ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਸੋਝੀ ਆਉਣ ਲੱਗੀ ਹੈ. ਨਵੀਂ ਪੀੜ੍ਹੀ ਦੇ ਜ਼ਿਹਨ ਵਿਚ ਸੁਆਲ ਉਪਜਣ ਲੱਗੇ ਨੇ, ਜੁਆਬ ਉਨ੍ਹਾਂ ਨੂੰ ਆਪ ਵੀ ਢੂੰਡਣੇ ਪੈਣੇ ਨੇ ਅਤੇ ਸਾਨੂੰ ਵੀ ਦੇਣੇ ਪੈਣੇ ਨੇ. ਸਾਨੂੰ ਸਭ ਕੁਝ ਪੜ੍ਹਨਾਂ ਅਤੇ ਸੁਣਨਾ ਚਾਹੀਦਾ ਹੈ ਉਹ ਵੀ ਜੋ ਸਾਡੇ ਕੰਨਾਂ ਨੂੰ ਚੰਗਾ ਨਹੀਂ ਲਗਦਾ. ਗੁਰੂ ਗਰੰਥ ਸਾਹਿਬ ਵਿਚ, ਗੁਰਬਾਣੀ ਵਿਚ ਸਭ ਕੁਝ ਮੌਲਿਕ ਨਹੀਂ ਹੈ. ਵਿਚਾਰ ਉਪਜਦੇ ਨੇ ਅਤੇ ਉਨ੍ਹਾਂ ਦੇ ਵਿਰੋਧ ਵਿਚ ਹੋਰ ਵਿਚਾਰ ਉਪਜਦੇ ਨੇ. ਪ੍ਰਸਪਰ ਵਿਰੋਧੀ ਵਿਚਾਰਾਂ ਦੇ ਸਿੰਥੇਸਿਜ਼ ਵਿਚੋਂ ਨਵਾਂ ਵਿਚਾਰ ਜਨਮਦਾ ਹੈ, ਜਿੰਨੇ ਗੁਰੂ ਸਾਹਿਬਾਨ , ਖੁੱਲੇ ਮਨ ਵਾਲੇ ਸਨ, ਉਨ੍ਹਾਂ ਹੋਣਾ ਸੰਭਵ ਨਹੀਂ. ਚਰਚਾ ਦੇ ਸ਼ੁਰੂ ਵਿਚ ਹੀ ਇਹ ਲਿਖਿਆ ਗਿਆ ਸੀ ਕਿ ਕੁਝ ਬੀਰ ਰਸੀ ਰਚਨਾਵਾਂ ਵਿਚ ਸੰਕੇਤ ਵਜੋਂ, ਪ੍ਰਤੀਕ ਲਏ ਗਏ ਹਨ, ਸਿਰਫ ਇਸੇ ਕਾਰਨ ਇਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਰਚਨਾਵਾਂ ਨਾ ਮੰਨਣਾ ਠੀਕ ਨਹੀਂ ਜਾਪਦਾ. ਪਰ ਇਹ ਵੀ ਠੀਕ ਨਹੀਂ ਜਾਪਦਾ ਕਿ ਨਵਰਾਤਰਿਆਂ ਵਿਚ ਗੁਰਦੁਆਰਿਆਂ ਵਿਚ ਚੰਡੀ ਦੀ ਵਾਰ ਦੇ ਪਾਠ ਅਤੇ ਭੋਗ ਪਾਏ ਜਾਣ. ਦੁਰਗਾ ਕਿਉਂਕਿ ਸਾਡੇ ਹਿੰਦੂ ਭਰਾਵਾਂ ਦੀ ਦੇਵੀ ਹੈ, ਅਤੇ ਸਾਨੂੰ ਉਨ੍ਹਾਂ ਦੀਆਂ ਭਵਨਾਵਾਂ ਦਾ ਖਿਆਲ ਰਖਣਾ ਬਣਦਾ ਹੈ, ਪਰ ਉਸਦੀ ਪੂਜਾ ਕਰਨ ਡਹਿ ਪੈਣਾ ਤੇ ਇਹ ਕਹਿਣਾ ਕਿ ਗੁਰੂ ਸਾਹਿਬ ਨੇ ਉਸਦੀ ਉਸਤਤ ਵਿਚ ਰਚਨਾ ਕੀਤੀ ਹੈ, ਗਲਤ ਹੈ.
    ਤੁਹਾਡੇ ਨਾਲ ਸਾਂਝੇ ਤੌਰ ਤੇ ਫੇਸਬੁੱਕ ਤੇ ਇਹ ਦੂਜਾ ਪ੍ਰਾਜੈਕਟ ਹੈ ਅਤੇ ਮੈਨੂੰ ਇਸ ਵਿਚੋਂ ਗਿਆਨ ਅਤੇ ਆਨੰਦ ਦੀ ਪ੍ਰਾਪਤੀ ਹੋ ਰਹੀ ਹੈ
  • Ajmer Singh ਨਾਨਕ ਬਾਣੀ ਸ਼ੰਕਰਾ ਚਾਰੀਆ ਦੇ ਅਦਵੈਤਵਾਦ ਦੀਆਂ ਸਮੇ ਂ ਦੇ ਬੀਤਣ ਨਾਲ ਆਈਆਂ ਕਮੀਆਂ ਤੇ ਸ਼ੋਧ ਹੈ .ਸਨਿਆਸ ਦੀ ਥਾਂ ਘਰਬਾਰੀ ਰਹਿੰਦੇ ਹੋਏ ਤੇ ਕਮਾ ਕੇ ਖਾਂਦੇ ਹੋਏ ਮਾਇਆਵੀ ਜੀਵਨ ਵਿੱਚ ਨਾ ਖੁਭਣ ਦਾ ਸੁਨੇਹਾ ਦਿੰਦੀ ਹੈ (ਮੁਰਗਾਈ ਨੈਸਾਣੈ). ਗਿਆਨ ਮਾਰਗ,ਕਰਮ ਮਾਰਗ ਤੇ ਭਗਤੀ ਮਾਰਗ ਦਾ ਅਦੁਤੀ ਮੇਲ ਪੇਸ਼ ਕੀਤਾ ਹੈ. ਨਵੀਨਤਾ ਜਾਂ ਮੌਲਿਕਤਾ ਪੇਸ਼ਕਾਰੀ ਵਿੱਚ ਹੈ.ਵਿਚਾਰਾਂ ਦਾ ਇੱਟਾਂ,ਗਾਰਾ ਤੇ ਚੂਨਾ ਆਦਿ ਮੌਜੂਦ ਸੀ ਪਰ ਉਸ ਦੀ ਵਰਤੋਂ ਵਿੱਚ ਉਤਮ ਕਾਰੀਗਰੀ ਦਾ ਕਮਾਲ ਹੈ ਜਿਸ ਨੇ ਇਕ ਇਨਕਲਾਬ ਦਾ ਰੂਪ ਧਾਰਿਆ ਤੇ ਦਬੇ ਕੁਚਲਿਆਂ ਨੂੰ ਪਰਉਪਕਾਰੀ ਤੇ ਜਾਲਮ ਲਈ ਤਲਵਾਰ ਬਣਾਇਆ.ਸਾਰਾ ਦਰਸ਼ਨ ਇਕ ਸਮੁੰਦਰ ਹੈ ਉਦਾਹਰਣ ਵਜੋਂ ਜੀਵਨ ਮੁਕਤਿ ,ਸਵਰਗ ਨਰਕ ਦਾ ਖੰਡਨ .awtarwadਬਿਲਕੁਲ ਨਵੇਂ ਅਰਥਾਂਵਿਚ ਪੇਸ਼ ਹੋਏ
  • Anahad Ghar ਹੁਕਮਿ ਉਪਾਏ ਦਸ ਅਉਤਾਰਾ ॥
    ਦੇਵ ਦਾਨਵ ਅਗਣਤ ਅਪਾਰਾ ॥
    ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥
    ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੦੩੭

    ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ॥
    ਜਿਨ ਮਹਿ ਰਮਿਆ ਰਾਮੁ ਹਮਾਰਾ ॥
    ਅਨਤ ਚਤੁਰਦਸ ਗਨਿ ਅਵਤਾਰੁ ॥
    ਕਹੋ ਜੁ ਤਿਨ ਤਿਨ ਕੀਏ ਅਖਾਰੁ ॥੪॥
    ੨੪ ਅਵਤਾਰ ਮੱਛ - ੪ - ਸ੍ਰੀ ਦਸਮ ਗ੍ਰੰਥ ਸਾਹਿਬ

    ਜੋ ਚਉਬੀਸ ਅਵਤਾਰ ਕਹਾਏ ॥
    ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ ॥
    ਸਭ ਹੀ ਜਗ ਭਰਮੇ ਭਵਰਾਯੰ ॥
    ਤਾ ਤੇ ਨਾਮ ਬਿਅੰਤ ਕਹਾਯੰ ॥੭॥
    ੨੪ ਅਵਤਾਰ ਮੱਛ - ੭ - ਸ੍ਰੀ ਦਸਮ ਗ੍ਰੰਥ ਸਾਹਿਬ
    See Translation
  • Ajmer Singh Guru Gobind Singh ji rejected the theory of incarnation of God by taking Pahul at the hands of five chosen ones.
  • Dalvir Gill read this status and especially the comments. we need to think outside of the bubble we call our own universe. i'm not digressing but just pointing that using a single sentence of a poetical expression outside the motif of the whole is not gonna take us anywhere. i can never have the urge to respond to any status like the one here, even when called by a dear friend like Umesh Ghai, ( i'm not on guy's friend list anyway and can't comment. ) that's what i meant when i said 'i know where Anahad Ghar is coming from' i have seen him tackling these idiots on FB and i'm sure he feels the same way when "Giyaan" overshadows Bhagti. These "Three Paths" have been beautifully explained in Geetaa but SGGS is mainly the Path of Devotion ( Bhagti-Maarg ), here Knowledge is rendered useless and the Grace is above everything. for that matter GuruBaba have bridged Hindus and Muslims too but we don't say that here, near SGGS, is the "Sumel" of Hindus & Muslims, the uniqueness of Sikhi is prevalent.
    I nod in favour of those who say that SGGS is the Holy Book for the entire world and that DG is the Holy Book of the Khalsa.
    As for tracing inconsistencies, one can find that anywhere even in one Granth; but in order to do that he has to overlook the concept of Non-Duality - the blood line of SGGS and also that of the DG.
    Here's the link i want to share hoping that it can bust the bubble:
    https://www.facebook.com/antikha.../posts/167943040077793...
  • Jagmohan Singh ਦਲਵੀਰ ਭਾ ਜੀ ਸਾਰਾ ਦਿਨ ਸੋਚਦਾ ਰਿਹਾਂ ਕਿ ਤੁਹਾਨੂੰ ਆਖਾਂ ਕਿ ਅਜਿਹੇ ਸਟੇਟੱਸ ਅੱਪਡੇਟਸ ਤੋਂ ਪ੍ਰੇਸ਼ਾਨ ਨਾ ਹੋਇਆ ਕਰੋ ਜਾਂ ਇਸ ਤੋਂ ਪੈਦਾ ਹੋਏ ਭੁਲੇਖਿਆਂ ਦੇ ਨਿਵਾਰਨ ਦੀ ਕੋਸ਼ਿਸ਼ ਕਰਾਂ. ਫਿਰ ਸੋਚਿਆ ਕਿ ਤੁਹਾਡੇ ਨਾਲ ਹੀ ਗੱਲ ਕੀਤੀ ਜਾਵੇ ਕਿ ਉਨ੍ਹਾਂ ਲੋਕਾਂ ਦੀਆਂ ਗਲਤ ਧਾਰਨਾਵਾਂ ਤੋਂ ਦੁਖੀ ਨਾ ਹੋਵੇ ਜੋ ਉਹੀ ਕੁਝ ਦੇਖਦੇ ਨੇ ਜੋ ਉਨ੍ਹਾਂ ਨੂੰ ਦਿਖਾਇਆ ਜਾਂਦਾ ਹੈ ਅਤੇ ਜਿਨ੍ਹਾਂ ਨੇ ਸਕੂਲ ਦੀਆਂ ਟੈਕਸਟ-ਬੁੱਕਸ ਵੀ ਚੰਗੀ ਤਰ੍ਹਾਂ ਨਹੀਂ ਪੜ੍ਹੀਆਂ .
    ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਇੱਕ ਉੱਭਰ ਰਹੀ ਲਹਿਰ ਨੂੰ ਦਬਾਉਣ, ਇਕ ਵਿਚਾਰ ਨੂੰ ਖਤਮ ਕਰਨ, ਇਕ ਖਾਸ ਕਿਸਮ ਦੇ ਲੋਕਾਂ ਨੂੰ ਦਹਿਸ਼ਤ-ਜ਼ਦ ਕਰਨ ਦੀ, ਉਸ ਵਕਤ ਦੇ ਨਿਜ਼ਾਮ ਦੀ ਅਸਫ਼ਲ ਕੋਸ਼ਿਸ਼ ਸੀ.
    ਗੁਰੂ ਗੋਬਿੰਦ ਸਿੰਘ ਜੀ ਵਿਦਿਆ-ਦਾਨੀ, ਕਲਮ-ਜ਼ਾਰ, ਕਵੀ, ਸੰਗੀਤਕਾਰ, ਯੋਧੇ ਹੋਣ ਦੇ ਨਾਲ-ਨਾਲ ਨਿਮਰ ਵਿਅਕਤੀਤਵ ਦੇ ਮਾਲਕ ਸਨ, ਜਿਨ੍ਹਾਂ ਦੀ ਸੁਹਬਤ ਪ੍ਰਾਪਤ ਭਾਈ ਘਨੱਈਏ ਵਰਗੇ ਲੋਕ. ਬਿਨ੍ਹਾਂ ਜ਼ਾਤ ਅਤੇ ਮਜ਼ਹਬ ਦਾ ਫ਼ਰਕ ਸਮਝਦੇ ਹੋਏ, ਲੜਾਈ ਵਿਚ ਜ਼ਖ਼ਮੀ ਹੋਏ ਮਨੁੱਖਾਂ ਨੂੰ ਪਾਣੀ ਪਿਲਾਉਂਦੇ ਰਹੇ ਅਤੇ ਮਲ੍ਹਮ ਲਗਾਉਂਦੇ ਰਹੇ. ਇਸ ਗਲ ਦਾ ਕਿਆਸ ਕਰਨਾ ਵੀ ਮੁਸ਼ਕਿਲ ਹੈ ਕਿ ਉਨ੍ਹਾਂ ਨੇ ਕੁਝ ਮਸੰਦਾ ਨੂੰ ਜੀਊਂਦਾ ਸਾੜਿਆ ਹੋਵੇ.
    ਇੱਕ ਕਹਾਵਤ ਹੈ ਕਿ ਜੇ ਇਤਿਹਾਸ ਸ਼ੇਰਾਂ ਦੇ ਜਾਨਸ਼ੀਨ ਲਿਖਦੇ ਤਾਂ ਸ਼ਿਕਾਰੀਆਂ ਦੇ ਸੋਹਲੇ ਘੱਟ ਅਤੇ ਸ਼ੇਰਾਂ ਦੀ ਬਹਾਦਰੀ ਦੇ ਚਰਚੇ ਵੱਧ ਹੁੰਦੇ. ਸਾਡੀ ਬਦਕਿਸਮਤੀ ਹੈ ਕਿ ਸਾਡੇ ਪੁਰਖੇ ਮਿਹਨਤਕਸ਼ ਸੀ, ਯੋਧੇ ਸਨ, ਲੜਨਾ-ਮਰਨਾਂ ਜਾਣਦੇ ਸਨ, ਪਰ ਪੜ੍ਹੇ-ਲਿਖੇ ਨਹੀਂ ਸਨ. ਉਨ੍ਹਾਂ ਨੂੰ ਲਿਖਤੀ ਇਤਿਹਾਸ ਦੀ ਅਹਿਮੀਅਤ ਹੀ ਨਹੀਂ ਪਤਾ ਸੀ.
  • Dalvir Gill ਠੀਕ ਹੈ ਵੀਰਜੀ ਆਪਾਂ ਆਪਣੇ ਵਿਸ਼ੇ ਵਲ ਹੀ ਮੁੜੀਏ।
    ਮੈਂ ਇੱਕ ਵੀਡੀਓ ਵੇਖੀ ਸੀ - ਪ੍ਰਕਾਸ਼ ਸ. ਬਾਦਲ ਦਾ ਕੋਈ ਨੁਮਾਇੰਦਾ ਬੋਲ ਰਿਹਾ ਸੀ "ਰਾਮ-ਸੇਤੁ" ਵਾਲੇ ਥਾਂ 'ਤੇ, ਅਤੇ ਜਿਹਨਾਂ ਵੀ ਤੁਕਾਂ ਵਿੱਚ "ਰਾਮ" ਨਾਮ ਆਉਂਦਾ ਸੀ ਉਹਨਾਂ ਦੇ ਅਰਥ ਰਾਜਾ/ਅਵਤਾਰ ਰਾਮ ਵਾਲੇ ਕਰ ਰਿਹਾ ਸੀ। ਜੇ ਕੋਈ ਗੁਰੂ-ਸਾਹਿਬਾਨ ਦੇ ਜੀਵਨ ਤੇ ਕੇਂਦਰੀ ਵਿਚਾਰਧਾਰਾ ਤੋਂ ਅਨਜਾਣ ਹੋ ਕੇ ਗੁਰੁਬਾਣੀ ਵਾਚੇਗਾ ਤਾਂ ਉਸਨੂੰ ਇਹ ਭੁਲੇਖਾ ਪਵੇਗਾ ਕਿ ਗੁਰੁਬਾਣੀ ਅਵਤਾਰਵਾਦ ਨੂੰ ਮਾਨਤਾ ਦਿੰਦੀ ਹੈ। ਇਹੋ ਹਾਲ ਦਸਮ ਨਾਲ ਹੋਇਆ ਹੈ। ( ਸਾਰੇ ਹੀ ਦਸਮ-ਪੱਖੀ "ਸਰਕਾਰੀਏ" ਨਹੀਂ ਹਨ, ਸਗੋਂ ਮੈਂ ਜ਼ਾਤੀ ਤੌਰ 'ਤੇ ਨੋਟ ਕੀਤਾ ਹੈ ਕਿ ਜ਼ਿਆਦਾਤਰ, ਜੇ ਸਾਰੇ ਨਹੀਂ ਤਾਂ, ਵੀਰ-ਭੈਣਾਂ ਉਹ ਹਨ ਜਿਹਨਾਂ ਦੇ ਦਿਲਾਂ ਵਿੱਚ ਖਾਲਸੇ ਦੇ ਅਲੱਗ ਭੂ-ਖੰਡ ਦਾ ਸੁਪਨਾ ਅਜੇ ਵੀ ਜਾਗਦਾ ਹੈ। ) ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਮਿਥਿਹਾਸਿਕ ਹਵਾਲਿਆਂ ਨੂੰ ਅਤੇ ਸਪਸ਼ਟ ਵਿਰੋਧ ਵਾਲੀਆਂ ਤੁਕਾਂ ਨੂੰ ਇੱਕ ਥਾਂ ਇੱਕਠਾ ਕਰੀਏ ਤਾਂ ਪਤਾ ਲੱਗੇਗਾ ਕਿ ਅਨੁਪਾਤ ਦਾ ਅਸਾਵਾਂਪਣ ਕਿਸੇ ਸਿੱਧੜ ਪਾਠੀ ਨੂੰ ਭੁਲੇਖਾ ਪਾ ਸਕਦਾ ਹੈ। ਗੁਰੁਬਾਣੀ ਦੇ ਕਿਸੇ ਵੀ ਰਚਨਾਕਾਰ ਨੇਂ ਮਿਥਿਹਾਸਿਕ ਹਵਾਲਿਆਂ ਨਾਲ ਤੋੜ ਭੰਨ ਨਹੀਂ ਕੀਤੀ ਸਗੋਂ ਪ੍ਰਚਲਤ ਕਹਾਣੀਆਂ ਨੂੰ ਮਾਨਤਾ ਦੇ ਕੇ ਹੀ ਉਹਨਾਂ ਦਾ ਖੋਖਲਾਪਣ ਸਾਹਮਣੇ ਰਖਿਆ ਹੈ, ਪਰ, ਇਹ ਸਿਰਫ ਦਸਮ ਦੇ ਲਿਖਾਰੀ ਦੇ ਹੀ ਹਿੱਸੇ ਆਇਆ ਹੈ ਕਿ ਉਸਨੇ ਕ੍ਰਿਸ਼ਨ ਨਾਮੇਂ ਅਵਤਾਰ ਦੇ ਸਾਹਵੇਂ ਇੱਕ ਖੜਗ ਸਿੰਘ ਜਿਹਾ ਕਿਰਦਾਰ ਸਿਰਜ ਦਿੱਤਾ ਜੋ ਇਸ ਅਵਤਾਰ ਨੂੰ ਕੇਸਾਂ ਤੋਂ ਫੜ ਵੀ ਲੈਂਦਾ ਹੈ ਅਤੇ ਫਿਰ ਉਸਨੂੰ ਬਖਸ਼ ਵੀ ਦਿੰਦਾ ਹੈ, ਜਿਸ ਮੂਹਰੇ ਦੇਵਤਿਆਂ-ਮਾਨਵਾਂ ( ਹਿੰਦੂ-ਮੁਸਲਿਮ ਸਾਂਝੀਆਂ ) ਦੀਆਂ ਸਾਂਝੀਆਂ ਫੌਜਾਂ ਕੱਖ ਬਰਾਬਰ ਵੀ ਨਹੀਂ। ਅੱਜ ਸਾਨੂੰ ਤਰਾਂ-ਤਰਾਂ ਦੀਆਂ ਹੁਜਤਾਂ-ਢੁਚਰਾਂ ਸੁਝ ਸਕਦੀਆਂ ਹਨ ਪਰ ਕਿਸੇ ਹਿੰਦੂ ਨੂੰ ਸਿੱਖਾਂ ਦੇ ਉਸ ਗ੍ਰੰਥ ਵਿੱਚ ਜੋ "ਅਜੇ ਮੌਜੂਦ ਹੀ ਨਹੀਂ ਸੀ" ਵਿੱਚ ਮਿਲਾਵਟ ਕਰਨ ਲਈ ਇਹੋ ਜਿਹਾ ਕੁਝ ਸੁਝ ਜਾਣਾ ਮੇਰੀ ਕਲਪਨਾ ਦੀ ਪਕੜ੍ਹ ਤੋਂ ਬਾਹਰ ਹੈ।

    ਰੱਦ ਕਰਨ ਵਾਲਿਆਂ ਦੀ 'ਪਲਾਨ ਆਵ ਐਕਸ਼ਨ' ਤਾਂ ਵੇਖੋ ਕਿ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਉਹ ਜਾਪੁ ਸਾਹਿਬ ਵਰਗੀ ਵਿਸਮਾਦੀ ਬਾਣੀ ਤੱਕ ਪੁੱਜ ਗਏ ਹਨ। ਜਿਥੇ ਉਹ ਸ਼ਬਦ ਨਮਸਕਾਰ/ਨਮੋ ਉੱਪਰ ਐਤਰਾਜ਼ ਕਰਦੇ ਹਨ ਤੇ ਨਾਲ ਫਤਵਾ ਵੀ ਦਿੰਦੇ ਹਨ ਕਿ "ਗੁਰੂ ਗੋਬਿੰਦ ਸਿੰਘ ਇੰਝ ਨਹੀਂ ਕਹਿ ਸਕਦੇ" ਇਹ ਕਿਹੋ ਜਿਹਾ ਰਿਸ਼ਤਾ ਹੈ ਗੁਰੂ ਹੈ ਨਾਲ ਕਿ ਅਸੀਂ ਉਸਦੇ ਕਾਰਜਾਂ ਦਾ ਹੀ ਨਹੀਂ ਉਸਦੇ ਮਨ ਦਾ ਵੀ ਵਿਸ਼ਲੇਸ਼ਣ ਕਰਦੇ ਹਾਂ। ਗੁਰੂ ਜਦੋਂ ਗੁਰਸਿਖਾਂ ਦੀ ਧੂੜ ਮੱਥੇ ਲਾਉਂਦੇ ਹਨ ਤਾਂ ਇਸਨੂੰ "ਵਸਤ" ਦੀ ਪੂਜਾ ਨਹੀਂ ਦੇਖਿਆ ਜਾਂਦਾ ਪਰ ਜੇ ਦਸਮ ਨੇਂ ਕਹਿ ਦਿੱਤਾ ਕਿ 'ਨਮੋ ਅੰਧਕਾਰੇ ਨਮੋ ਤੇਜ ਤੇਜੇ' ਤਾਂ ਸਾਨੂੰ ਤੇਜ ਦੇ ਵੀ ਕੋਈ ਨਿਖੇਧੀ ਵਾਲੇ ਅਰਥ ਲਭਣੇ ਪੈਂਦੇ ਹਨ ਅਤੇ ਹਨੇਰੇ ਦੇ ਵੀ।
  • Dalvir Gill ( cont.'ed )
    ਇਹ ਵੀ ਸਹੀ ਨਹੀਂ ਕਿ ਸਿਖ ਗੁਰੂ ਸਾਹਿਬਾਨ ਜਾਂ ਪੁਰਾਤਨ ਸਿਖਾਂ ਨੇਂ ਇਤਿਹਾਸ ਨਹੀਂ ਲਿਖਿਆ l ਹਾਂ, ਇਹ ਸਹੀ ਹੈ ਕਿ ਜਿਸ ਅਰਥਾਂ ਵਿੱਚ ਅਸੀਂ ਅੱਜ ਇਤਿਹਾਸ ਨੂੰ ਸਮਝਦੇ ਹਾਂ ਉਸ ਅਰਥਾਂ ਵਿੱਚ ਨਹੀਂ ਲਿਖਿਆ। ਮੈਂ ਸੋਚਿਆ ਸੀ ਕਿ "ਸ਼ੰਭੂ ਨਾਥ ਵਾਲੀ ਪਤ੍ਰੀ ਬਾਬੇ ਨਾਨਕ ਜੀ ਕੀ" ਉੱਪਰ ਕੰਮ ਕਰਕੇ ਉਸਦੀ "ਅਜੋਕੀ" ਵਿਆਖਿਆ ਤਿਆਰ ਕਰਾਂਗਾ, ਪਰ ਜਦ 'ਸ਼ਰਧਾ' ਨਾਲ ਪੜ੍ਹਿਆ ਤਾਂ ਮੈਨੂੰ ਕਿਸੇ ਵਿਆਖਿਆ ਦੀ ਲੋੜ ਹੀ ਨਹੀਂ ਪਈ, ਅੱਖਰ-ਅੱਖਰ ਸੱਚ ਲੱਗਾ। ਜੇ "ਸਾਖੀ ਬਾਬੇ ਕੇ ਸਚਖੰਡ ਸਮਾਣੇ ਕੀ" ਦੇ 50 ਅਲੱਗ-ਅਲੱਗ ਆਪਾ-ਵਿਰੋਧੀ ਰੂਪ ਵੀ ਮਿਲਣ ਤਾਂ ਮੈਂ ਸਾਰੇ ਹੀ ਰੂਪਾਂ ਨੂੰ ਗਲਤ ਕਹਿਣ ਦੀ ਥਾਂ ਸਾਰੇ ਹੀ ਰੂਪਾਂ ਨੂੰ ਸਹੀ ਮੰਨਾਂਗਾ ਤੇ ਇਹੋ ਸਮਝਾਂਗਾ ਕਿ ਗੁਰੁਬਾਬੇ ਦੇ ਦੇਹੀ ਤਿਆਗਣ ਦੀ ਘਟਨਾ ਇੰਨੀ ਵਿਸ਼ਾਲ ਹੈ ਕਿ ਕੋਈ ਵੀ ਸ਼ਰਧਾਲੂ ਇਸਨੂੰ ਨਾਂ ਤਾਂ ਹਜ਼ਮ ਕਰ ਪਾ ਰਿਹਾ ਸੀ ਤੇ ਨਾਂਹ ਹੀ ਸਮਝ ਪਾ ਰਿਹਾ ਸੀ।
    ਹੁਣ ਇਹ ਸਵਾਲ ਕਿ ਪੰਚਮ ਪਾਤਸ਼ਾਹ ਨੇਂ ਹੀ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਕਿਉਂ ਨਾਂ ਥਾਪ ਦਿੱਤਾ?
    ਜੇ ਗੁਰੂ ਨਾਨਕ ਸਾਹਿਬ ਜੰਝੂ ਦੇ ਬੇਕਾਰ ਹੋਣ ਨੂੰ ਹੀ ਮੰਨਦੇ ਸਨ ਤਾਂ ਨੋਵੇਂ ਪਾਤਸ਼ਾਹ ਨੂੰ ਕੀ ਲੋੜ ਪਈ ਸੀ ਜੰਝੂ ਪਿੱਛੇ ਸ਼ਹਾਦਤ ਦੀ?
    ਜੇ ਬਾਹਰੀ ਰੂਪ ਦਾ ਕੋਈ ਮਹਤਵ ਹੀ ਨਹੀਂ ਤਾਂ ਅਲੱਗ ਤੋਂ ਇੱਕ 'ਡ੍ਰੇੱਸ ਕੋਡ' ਵਾਲਾ ਖਾਲਸਾ ਸਾਜਨ ਦੀ ਕੀ ਲੋੜ ਸੀ?
    ਜੇ ਪੰਜ ਕਕਾਰ "ਚਿੰਨ੍ਹ" ਰੂਪ ਹਨ ਤਾਂ ਤਿਲਕ, ਜੰਝੂ, ਤਸਬੀਹ ਵੀ ਇਹੋ ਹਨ ਜੇ ਇਹਨਾਂ ਦੀ ਕਾਰਜ ਰੂਪ ਵਿੱਚ ਸਾਰਥਿਕਤਾ ਹੈ ਤਾਂ ਕਿਰਪਾਨ ਦਾ ਰੂਪ ਪਸਤੋਲ ਕਿਉਂ ਨਹੀਂ ਹੋ ਸਕਦਾ?

    ਸਾਡੀ ਸਮਸਿਆ ਹੀ ਇਹੋ ਹੈ ਕਿ "ਵਕ਼ਤ ਦੀ ਨਜ਼ਾਕਤ ਨੂੰ ਪਛਾਣਦਿਆਂ" ਅਸੀਂ ਆਪਣੀਆਂ ਧਾਰਮਿਕ ਕਿਤਾਬਾਂ ਅਤੇ ਪਰੰਪਰਾਵਾਂ ਨੂੰ "ਤਾਰਕਿਕ" ਅਤੇ "ਵਿਗਿਆਨਕ" ਨੁਕਤਾ-ਏ-ਨਿਗਾਹ ਤੋਂ ਪਰਖਣ ਲੱਗ ਗਏ ਹਾਂ। ਤਰਕ ਵੀ ਤੇ ਵਿਗਿਆਨ ਵੀ ਆਪਣੀ ਥਾਂ ਹਨ ਇਹਨਾਂ ਦਾ ਆਪਣਾ ਉਪਯੋਗ ਵੀ ਹੈ ਪਰ ਇਹਨਾ ਦਾ ਧਰਮ ਜਾਂ ਅਧਿਆਤਮ ਨਾਲ ਕੀ ਤੁਅਲੱਕ? ਅਸੀਂ ਦੀਨ-ਦੁਨੀ ਦੋਨੋਂ ਬਚਾ ਕੇ ਰਖਣਾ ਚਾਹੁੰਦੇ ਹਾਂ ਤੇ "ਗ੍ਰਹਿਸਥ-ਧਰਮ" ਨੂੰ ਇੱਕ ਢਾਲ ਵਜੋ ਵਰਤਦੇ ਹਾਂ। ਗਿਆਨ-ਮਾਰਗ ਗਲਤ ਨਹੀਂ ( ਮਾਰਗ ਕੋਈ ਵੀ ਗਲਤ ਨਹੀਂ, ਜੋ ਟਿਕਾਣੇ ਲੈ ਜਾਵੇ। ਬੁਧ ਵਰਗੀਆਂ ਨੇਂ "ਅਨਹੋਂਦ" ਚੋਂ ਹੀ ਹੋਂਦ ਪਾ ਲਈ। ਮੇਰੇ ਲਈ ਵੀ ਨਾਸਤਿਕਤਾ ਨੇਂ ਰਾਹ ਤਿਆਰ ਕੀਤਾ।) ਪਰ ਇੱਕ ਭਗਤ ਨੂੰ ਇਹੋ ਲੱਗੇਗਾ ਕਿ ਸਭ "ਚੁਤਰਾਈਆਂ" ਹਨ।) ਸਾਰਾ ਜੱਗ ਨਹੀਂ ਰਾਜ਼ੀ ਕੀਤਾ ਜਾ ਸਕਦਾ ਇੱਥੇ ਤਾਂ ਉਵੇਂ ਚਲੇਗਾ ਜਿਵੇਂ ਬਾਬੇ ਬੁੱਲੇ ਨੇਂ ਕਿਹਾ ਹੈ:

    ਇੱਕੋ ਪਾਸਾ ਰਹਿਣਾ ਹੀਰੇ
    ਜਾਂ ਖੇੜੇ ਜਾਂ ਰਾਂਝਾ ll
  • Ajmer Singh ਪਹਿਲਾਂ ਵੀ ਅਰਜ ਕੀਤਾ ਸੀ ਕਿ ਨਾਨਕ ਦਰਸ਼ਨ ਵਿੱਚ ਗਿਆਨ ,ਭਗਤੀ ਤੇ ਕਰਮ ਮਾਰਗ ਦਾ ਅਦਭੁਤ ਮਿਲਾਪ ਹੈ.ਜਦ ਚਿੰਨ ਸਿਰਫ ਚਿੰਨ ਬਣ ਕੇ ਰਹਿ ਜਾਂਦੇ ਹਨ ਤੇ ਉਹਨਾਂ ਦੇ ਪਿਛੇ ਜੋ ਸਾਰਥਕਤਾ ਸੀ ਭੁਲਾ ਦਿਤੀ ਜਾਂਦੀ ਹੈ ਜਾਂ ਸਮੇਂ ਤੋਂ ਪਛਰ ਜਾਂਦੀ ਹੈ ਤਾਂ ਉਹ ਵੀ ਕਰਮ ਕਾਂਡ ਦਾ ਹਿਸਾ ਬਣ ਜਾਂਦੇ ਹਨ . ਕਰਤਾ ਕਿਸੇ ਇਮਾਰਤ ਜਾਂ ਖਾਸ ਸਥਾਨ ਦਾ ਵਾਸੀ ਨਹੀਂ ਸਗੋਂ ਸਭ ਦੇ ਦਿਲਾਂ ਦਾ ਵਾਸੀ ਹੈ,ਇਹ ਪਹਿਲੇ ਪਰਚਲਤ ਧਰਮਾਂ ਲਈ ਹੀ ਨਹੀਂ ਸੀ ਸਗੋਂ ਸਦੀਵੀ ਚਾਨਣ ਮੁਨਾਰਾ ਹੈ ਤੇ ਸੰਸਾਰ ਤੇ ਲਾਗੂ ਹੋਣ ਵਾਲਾ ਹੈ.ਜਰੂਰਤ ਹੈ ਕਿ ਅਸੀਂ ਸਾਰੇ ਸਿਧਾਂਤਾਂ ਨੂੰਆਪਣੀ ਅਜੋਕੀ ਸਥਿਤੀ ਤੇ ਵੀ ਲਾਉਣਾ ਸਿਖ ਜਾਈਏ.ਸਿਰਫ ਦੂਜਿਆਂ ਤੇ ਧਰਣ ਦੀ ਥਾਂ ਤੇ.
  • Ajmer Singh Tenth master used the ancient literature In a new form to instil bravery in the hearts of listeners and readers.it worked well we have seen women and children fighting unto last breath. This transformation was the result of these wars and ballads of bravery narrated in new form.
  • Jagmohan Singh ਦਲਵੀਰ ਭਾ ਜੀ ਦਾ ਇਹ ਕਥਨ :
    "ਇਹ ਵੀ ਸਹੀ ਨਹੀਂ ਕਿ ਸਿਖ ਗੁਰੂ ਸਾਹਿਬਾਨ ਜਾਂ ਪੁਰਾਤਨ ਸਿਖਾਂ ਨੇਂ ਇਤਿਹਾਸ ਨਹੀਂ ਲਿਖਿਆ l ਹਾਂ, ਇਹ ਸਹੀ ਹੈ ਕਿ ਜਿਸ ਅਰਥਾਂ ਵਿੱਚ ਅਸੀਂ ਅੱਜ ਇਤਿਹਾਸ ਨੂੰ ਸਮਝਦੇ ਹਾਂ ਉਸ ਅਰਥਾਂ ਵਿੱਚ ਨਹੀਂ ਲਿਖਿਆ"
    ਬਾਰੇ ਮੇਰੀ ਅਸਿਹਮਤੀ ਹੈ
    ਸਿਖ ਗੁਰੂ ਸਾਹਿਬਾਨ ਨੇ ਤਾਂ ਇਤਿਹਾਸ ਸਿਰਜਿਆ ਹੈ ਅਤੇ ਉਨ੍ਹਾਂ ਦੇ ਸਮਕਾਲੀ ਸਿੱਖਾਂ ਨੇ ਸਾਂਭਿਆ ਨਹੀਂ ਸ਼ਾਇਦ ਇਸ ਲਈ ਕਿ ਉਨ੍ਹਾਂ ਕੋਲ ਨਾ ਤਾਂ ਵਸੀਲੇ ਸਨ ਨਾਂ ਹੀ ਉਹ ਜ਼ਿਆਦਾ ਪੜ੍ਹੇ-ਲਿਖੇ ਸਨ ਨਾ ਹੀ ਉਨ੍ਹਾਂ ਕੋਲ ਸੰਘਰਸ਼ਾਂ ਤੋਂ ਵਿਹਲ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸਦੀ ਅਹਿਮੀਅਤ ਬਾਰੇ ਕੋਈ ਗਿਆਨ ਸੀ. ਸਾਨੂੰ ਤਾਂ ਅਜੇ ਤੀਕ ਇਹ ਨਹੀਂ ਪਤਾ ਲੱਗ ਸਕਿਆ ਕਿ ਬਾਬੇ ਨਾਨਕ ਦਾ ਜਨਮ ਵੈਸਾਖ ਦੇ ਮਹੀਨੇ ਹੋਇਆ ਸੀ ਜਾਂ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ. ਸ਼ੰਭੂ ਨਾਥ ਦੀ ਜਨਮ ਸਾਖੀ ਇਤਿਹਾਸਕਾਰਾਂ ਲਈ ਸਰੋਤ ਪੁਸਤਕ ਹੈ, ਇਸ ਵਿਚ ਬਹੁਤ ਕੁਝ ਵਧਾ-ਚੜ੍ਹਾ ਅਤੇ ਮਨਘੜਤ ਵੀ ਹੈ ਜੋ ਸ਼ੰਭੂ ਨਾਥ ਦੇ ਸ਼ਰਧਾਵਾਨ ਮਨ ਦੀ ਉਪਜ ਹੈ. ਸ਼ੰਭੂ ਨਾਥ ਵਲੋਂ ਦਿੱਤੀ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਤਿੱਥੀ ਪੰਥ ਨੇ ਪ੍ਰਵਾਨ ਨਹੀਂ ਕੀਤੀ.
    ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵੀ ਸਿਰਦਾਰ ਕਪੂਰ ਸਿੰਘ ਅਤੇ ਡਾ. ਗੰਡਾ ਸਿੰਘ ਵਲੋਂ ਦਸਤਾਵੇਜ਼ੀ ਅਤੇ ਠੀਕ ਵਿਵਰਣ 20ਵੀਂ ਸਦੀ ਵਿਚ ਲੱਭਿਆ ਅਤੇ ਪੇਸ਼ ਕੀਤਾ ਗਿਆ ਹੈ. ਸਾਡੇ ਢਾਡੀ ਰਾਗੀ ਅਤੇ ਪ੍ਰਚਾਰਕ ਇਸਨੂੰ ਚੰਦੂ ਦੀ ਕੁੜੀ ਦੇ ਸਾਕ ਨੂੰ ਠੁਕਰਾਉਣ ਨਾਲ ਹੀ ਜੋੜੀ ਗਏ ਹਨ. ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਕਈ ਕਰਨ ਸਨ ਜਿੰਨ੍ਹਾਂ ਵਿਚ ਕਸ਼ਮੀਰੀ ਪੰਡਤਾਂ ਦੇ ਜਬਰੀ ਧਰਮ-ਪ੍ਰੀਵਰਤਨ ਵਿਰੁਧ ਖੜਨਾ ਇਕ ਸੀ. ਉਸ ਵਕਤ ਦੀ ਹਕੂਮਤ ਨੂੰ ਗੁਰੂ ਸਾਹਿਬ ਵਿਚੋਂ ਇਕ ਬਾਗੀ ਨਜ਼ਰ ਆਉਂਦਾ ਸੀ ਅਤੇ ਬਾਗੀ ਦੀ ਸਜ਼ਾ "ਸ਼ਰੇ-ਆਮ ਗਰਦਨ-ਜ਼ਨੀਂ" ਉਨ੍ਹਾਂ ਨੇ ਖਿੜੇ-ਮੱਥੇ ਕਬੂਲ ਕੀਤੀ. ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਅਜੋਕੇ ਇਤਿਹਾਸ ਵਿਚ ਅੰਤਰ-ਵਿਰੋਧੀ ਇੰਦਰਾਜ ਨੇ, ਜਿੰਨ੍ਹਾਂ ਦਾ ਵਿਵਰਣ, ਇੱਥੇ ਦੇਣਾ ਸੰਭਵ ਨਹੀਂ. ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਸਾਰੇ ਭੁਲੇਖੇ ਦੂਰ ਕਰਨ ਅਤੇ ਉਨ੍ਹਾਂ ਨੂੰ ਸਿੱਖ ਨਾਇਕ ਵਜੋਂ ਪੇਸ਼ ਕਰਨ ਵਿਚ ਅਜੋਕੇ ਇਤਿਹਾਸਕਾਰਾਂ ਖ਼ਾਸ ਕਰ ਡਾਕਟਰ ਗੰਡਾ ਸਿੰਘ ਦਾ ਬਹੁਤ ਯੋਗਦਾਨ ਹੈ.
    ਦਸਮ ਗ੍ਰੰਥ ਦੀ ਭਾਈ ਮਨੀ ਸਿੰਘ ਦੁਆਰਾ ਸੰਪਾਦਨਾ ਦੀ ਮਿਤੀ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ. ਇਥੇ ਗਿਆਨੀ ਗਿਆਨ ਸਿੰਘ ਜੀ ਦੀ ਘਾਲਣਾ ਅਤੇ ਮਿਹਨਤ ਦੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਜਿੰਨਾਂ ਕੁ ਵੀ ਸੰਭਵ ਹੋ ਸਕਿਆ, ਸੂਤਰਾਂ ਦੀ ਨਿਸ਼ਾਨ ਦੇਹੀ, ਜਿੱਥੇ-ਜਿੱਥੇ ਵੀ ਉਹ ਹਨ, ਆਪ ਜਾ ਕੇ ਕੀਤੀ.
    ਦਲਵੀਰ ਭਾ ਜੀ ਦੇ ਇਸ ਪ੍ਰਸ਼ਨ ਕਿ ਜੇ ਬਾਹਰੀ ਰੂਪ ਦਾ ਕੋਈ ਮਹਤਵ ਹੀ ਨਹੀਂ ਤਾਂ ਅਲੱਗ ਤੋਂ ਇੱਕ 'ਡ੍ਰੇੱਸ ਕੋਡ' ਵਾਲਾ ਖਾਲਸਾ ਸਾਜਨ ਦੀ ਕੀ ਲੋੜ ਸੀ? ਜੇ ਪੰਜ ਕਕਾਰ "ਚਿੰਨ੍ਹ" ਰੂਪ ਹਨ ਤਾਂ ਤਿਲਕ, ਜੰਝੂ, ਤਸਬੀਹ ਵੀ ਇਹੋ ਹਨ ਜੇ ਇਹਨਾਂ ਦੀ ਕਾਰਜ ਰੂਪ ਵਿੱਚ ਸਾਰਥਿਕਤਾ ਹੈ ਤਾਂ ਕਿਰਪਾਨ ਦਾ ਰੂਪ ਪਸਤੋਲ ਕਿਉਂ ਨਹੀਂ ਹੋ ਸਕਦਾ? ਬਾਰੇ ਗੱਲ ਕਰਨੀਂ ਵੀ ਬਣਦੀ ਹੈ ਅਤੇ ਕਰਾਂਗੇ ਵੀ, ਕੁਝ ਦੇਰ ਠਹਿਰ ਕੇ..
  • Jagmohan Singh ਦਲਵੀਰ ਭਾ ਜੀ, ਤੁਹਾਡੇ ਵਲੋਂ ਉਠਾਏ ਗਏ ਕੁਝ ਹੋਰ ਨੁਕਤਿਆਂ/ਸੁਆਲਾਂ ਤੇ ਆਪਣੀ ਤੁੱਛ ਬੁੱਧੀ ਅਨੁਸਾਰ ਉੱਤਰ ਦੇਣ ਦੀ ਕੋਸ਼ਿਸ਼ ਕਰ ਰਿਹਾਂ:
    ਖਾਲਸਾ ਅਕਾਲ-ਪੁਰਖ ਦੀ ਫੌਜ ਹੈ, ਕੇਸ ਕੰਘਾ ਕੜ੍ਹਾ, ਕ੍ਰਿਪਾਨ, ਕਛਿਹਰਾ ਇਸ ਦਾ ਡਰੈਸ ਕੋਡ ਹੈ. ਸਿਖਾਂ ਦੇ ਘਰ ਜਨਮ ਲੈਣ ਵਾਲਾ ਸਿੱਖ ਅਖਵਾਉਂਦਾ ਹੈ ਪਰ ਖਾਲਸੇ ਦੇ ਘਰ ਜਨਮ ਲੈਣ ਵਾਲਾ ਉਦੋਂ ਹੀ ਖਾਲਸੇ ਵਜੋਂ ਪ੍ਰਵਾਨ ਹੁੰਦਾ ਹੈ ਜੋ ਇਸ ਸੰਬੰਧੀ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਅੰਮ੍ਰਿਤ ਪਾਨ ਕਰਦਾ ਹੈ ਅਤੇ ਖਾਸ ਕਿਸਮ ਦੀ ਡਿਸਿਪਲਨ ਵਾਲੀ ਜ਼ਿੰਦਗੀ ਬਸਰ ਕਰਨ ਦਾ ਐਹਿਦ ਕਰਦਾ ਹੈ.
    ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵਿਅਕਤੀ, 1699 ਈ. ਦੀ ਵਿਸਾਖੀ ਵਕਤ ਵੀ ਬੇਸ਼ੁਮਾਰ ਸਨ , ਪਰ ਕਿਸੇ ਨੂੰ ਵੀ ਉਨ੍ਹਾਂ ਨੇ ਹੁਕਮ ਦੇ ਕੇ, ਜਾਂ ਪ੍ਰੇਰ ਕੇ ਜਾਂ ਕੋਈ ਲਾਲਚ ਦੇ ਕੇ ਅੰਮ੍ਰਿਤ ਨਹੀਂ ਛਕਾਇਆ, ਸਗੋ ਉਨ੍ਹਾਂ ਨੂੰ ਹੀ ਖਾਲਸੇ ਦੀਆਂ ਸਫ਼ਾਂ ਵਿਚ ਸ਼ਾਮਲ ਕੀਤਾ ਜਿੰਨ੍ਹਾਂ ਨੇ ਇਸ ਸੰਬੰਧ ਵਿਚ ਹੋਈ ਕਠਨ ਪ੍ਰੀਖਿਆ ਪਾਸ ਕੀਤੀ.
    ਅੱਜ ਦੀ ਤਾਰੀਖ਼ ਵਿਚ ਵੀ ਅੰਮ੍ਰਿਤ ਛਕਣਾ Optional ਹੈ. ਜੇ ਤੁਸੀਂ ਇਕ ਖਾਸ ਕਿਸਮ ਦਾ ਅਤੇ ਕਠਨ ਡਿਸਿਪਲਨ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਮਾਨਸਕ ਤੌਰ ਤੇ ਤਿਆਰ ਹੋ ਤਾਂ ਹੀ ਇਸ ਰਸਤੇ ਤੇ ਕਦਮ ਰਖਣਾ ਚਾਹੀਦਾ ਹੈ.
    ਕੇਸ ਕੰਘਾ ਕੜ੍ਹਾ, ਕ੍ਰਿਪਾਨ, ਕਛਿਹਰਾ ਵਿਚੋਂ ਕੋਈ ਵੀ ਖਾਰਜ ਨਹੀਂ ਕੀਤਾ ਜਾ ਸਕਦਾ ਨਾ ਹੀ ਬਦਲਿਆ ਜਾ ਸਕਦਾ ਹੈ ਨਾ ਹੀ ਅਸੀਂ ਆਪਣੀ ਸਿਆਣਪ ਜਾਂ ਮਰਜ਼ੀ ਇਸ ਸੰਬੰਧੀ ਥੋਪ ਸਕਦੇ ਹਾਂ. ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਪਸਤੌਲ ਬਹੁਤ ਕਾਰਗਰ ਹਥਿਆਰ ਹੈ ਤਾਂ ਇਸ ਨੂੰ ਇਨ੍ਹਾਂ ਦਾਤਾਂ ਤੋਂ ਇਲਾਵਾ (ਵਾਧੂ) ਰੱਖ ਲਵੋ, ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਵੇਗਾ. ਪਰ ਮੇਰੇ ਖਿਆਲ ਵਿਚ ਕ੍ਰਿਪਾਨ ਦੀ ਥਾਂ ਤੇ ਇਸਨੂੰ ਰਖਣਾ, ਪ੍ਰੰਪਰਾ, ਇਤਿਹਾਸ, ਵਿਰਸੇ ਅਤੇ ਗੁਰੂ ਦੇ ਹੁਕਮ ਤੋਂ ਮੂੰਹ ਮੋੜਨ ਤੁੱਲ ਹੋਵੇਗਾ
    ਇੱਕ ਪ੍ਰਸ਼ਨ ਤੁਸੀਂ ਹੋਰ ਵੀ ਕੀਤਾ ਹੈ ਕਿ "ਪੰਚਮ ਪਾਤਸ਼ਾਹ ਨੇਂ ਹੀ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਕਿਉਂ ਨਾਂ ਥਾਪ ਦਿੱਤਾ"? ਇਹ ਪੰਚਮ ਪਾਤਸ਼ਾਹ ਦੇ ਮਨ ਨੂੰ ਪੜ੍ਹਨ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੇ ਤੁੱਲ ਹੈ. ਇਸ ਦਾ ਏਹੀ ਜੁਆਬ ਬਣਦਾ ਹੈ ਕਿ ਪੰਜਵੇਂ ਗੁਰੂ ਨਾਨਕ ਨੇ ਇਸ ਦੀ, ਉਸ ਸਮੇਂ, ਜ਼ਰੂਰਤ ਨਹੀਂ ਸਮਝੀ ਹੋਣੀਂ
  • Dalvir Gill Ajmer Singh ji, nothing to elaborate. i just said,"Bravo!"
  • Dalvir Gill ਵੀਰਜੀ ਉਹਨਾਂ ਵਿੱਚੋਂ ਕੋਈ ਵੀ ਸਵਾਲ ਮੇਰਾ ਆਪਣਾ ਨਹੀਂ ਹੈ। ਮੈਂ ਤਾਂ ਸਿਰਫ ਇਹੋ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਓਪਰੀ ਨਜ਼ਰੇ ਦੇਖਿਆਂ ਕਿਸੇ ਨੂੰ ਲੱਗੇਗਾ ਜਿਵੇਂ ਦਸਮ ਪਾਤਸ਼ਾਹ ਨੇਂ ਚਲਦੀ ਪਰੰਪਰਾ ਨਾਲੋਂ "ਯੂ-ਟਰਨ" ਮਾਰ ਦਿੱਤੀ ਹੋਵੇ, ਉਸੇ ਤਰਾਂ DG ਵੀ ਇੱਕ ਲਗਾਤਾਰਤਾ ਹੀ ਹੈ, ਕੋਈ ਤੋੜ-ਵਿਛੋੜਾ ਨਹੀਂ।
    ਦਸਮ ਪਾਤਸ਼ਾਹ ਨੇਂ ਆਪਣੀਆ ਬਾਣੀਆਂ ਦੀ ਜਿਲਦ ਕਿਉਂ ਨਾਂਹ ਬੰਨੀ ਜਾਂ ਕੁਝ ਬਾਣੀਆਂ ਨੂੰ ਗੁਰੂ ਗ੍ਰੰਥ ਵਿੱਚ ਸ਼ਾਮਲ ਕਿਉਂ ਨਾ ਕੀਤਾ ਜਿਹੇ ਨਿਰਮੂਲ ਸਵਾਲ ਵੱਲ ਇਸ਼ਾਰਾ ਕਰਨ ਲਈ ਹੀ ਮੈਂ ਆਦਿ ਗ੍ਰੰਥ ਨੂੰ ਗੁਰੂਤਾ ਸੌਂਪਣ ਵਾਲੀ ਗੱਲ ਕੀਤੀ ਸੀ। ਮੈਂ ਤਾਂ ਸਿੱਖੀ ਨੂੰ ਪ੍ਰੇਮਾ-ਭਗਤੀ ਦਾ ਹੀ ਮਾਰਗ ਮੰਨਦਾ ਹਾਂ ਜਿਥੇ "ਸਿਰ" ਤਾਂ ਸਭਤੋਂ ਪਹਿਲਾਂ ਲਾਹ ਕੇ ਗੁਰੂ-ਚਰਨਾ ਵਿੱਚ ਅਰਪਣ ਕਰਨਾ ਹੁੰਦਾ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਚਤੁਰਾਈ ਨਾਲ ਕਿਸੇ ਨੇਂ ਭੀ ਨਹੀਂ ਪਾਇਆ।
    ਰਾਮ-ਸੇਤੁ ਵਾਲੀ ਥਾਂ 'ਤੇ ਇੱਕ "ਸਿੱਖ" ਨੇਤਾ ਵਲੋਂ ਕੀਤੇ ਅਰਥਾਂ ਦੇ ਅਨਰਥ ਦਾ ਜ਼ਿਕ੍ਰ ਵੀ ਇਸੇ ਲਈ ਕੀਤਾ ਸੀ ਕਿ ਜੇ ਅਸੀਂ ਗੁਰਬਾਣੀ ਦੇ ਅੰਤਰੀਵ ਭਾਵ ਅਤੇ ਇਕਸੁਰਤਾ ਪ੍ਰਤੀ ਚੇਤੰਨ ਨਹੀਂ ਹਾਂ ਤਾਂ ਇਹੋ ਜਿਹਾ ਕੁਝ ਹੁੰਦਾ ਹੀ ਰਹੇਗਾ, ਅਨਭੋਲ-ਪੁਣੇ ਵਿੱਚ ਜਾਂ ਜਾਣ-ਬੁਝ ਕੇ। ਦਸਮ ਗ੍ਰੰਥ ਤੱਕ ਪਹੁੰਚ ਵੀ ਸ਼ਰਧਾ ਤੋਂ ਬਿਨਾ ਨਹੀਂ ਹੋਣੀ ਚਾਹੀਦੀ, ਇਹੋ ਮੇਰੀ ਬੇਨਤੀ ਹੈ। "ਮਹਾਂਦੇਵ ਕੋ ਕਹਿਤ ਸਦਾ ਸਿਵ॥ਨਿਰੰਕਾਰ ਕਾ ਚੀਨਤ ਨਹਿ ਭਿਵ॥" ਵਰਗੀ ਇੱਕੋ ਤੁੱਕ ਨਿਖੇੜਾ ਕਰ ਦਿੰਦੀ ਹੈ।
    ਵਿਚਾਰ ਅਤੇ ਵਿਚਾਰਿਕ ਇੱਕ ਹੀ ਹੁੰਦਾ ਹੈ। ਦਸਮ ਦੇ ਵਿਰੋਧ ਵਿੱਚ ਭਟਕਾਉਣ/ਭੜਕਾਉਣ ਵਾਲੇ ਆਪਣੇ ਖ਼ਾਸੇ ਨੂੰ ਲੁਕਾਉਣ ਦੀ ਵੀ ਕੋਈ ਕੋਸ਼ਿਸ਼ ਨਹੀਂ ਕਰਦੇ, ਉਹ ਗੁਰੂ ਸਾਹਿਬਾਨ ਨੂੰ ਇੱਕ ਆਮ ਵਿਅਕਤੀ ਸਮਝਦੇ ਹਨ ਤੇ ਇਸਦਾ ਖੁਲਮ ਖੁੱਲਾ ਜ਼ਿਕ੍ਰ ਕਰਦੇ ਹਨ। ਘੱਗਾ ਸਾਹਿਬ ਦਾ ਬਿਨਾਂ ਕਿਸੇ ਆਧਾਰ ਦੇ ਇਹ ਕਹਿਣਾ ਕਿ "ਤਸੀਹਿਆਂ ਦੇ ਸ਼ੁਰੂ ਵਿੱਚ ਹੀ ਪੰਚਮ ਪਾਤਸ਼ਾਹ ਬੇਹੋਸ਼ ਹੋ ਗਏ ਸਨ", ਇੱਕ ਸ਼ਰਧਾਵਾਨ ਸਿੱਖ ਦਾ ਦਿਲ ਵਲੂੰਧਰ ਦਿੰਦਾ ਹੈ ( ਇਤਿਹਾਸਿਕ ਸਰੋਤ ਦੀ ਮੰਗ ਕਰਨ 'ਤੇ ਉਹਨਾਂ ਕਿਹਾ ਸੀ ਕਿ ਇਹ ਉਹਨਾਂ ਦਾ "ਵਲਵਲਾ" ਸੀ। ਲੋਕ ਆਪਨੇ ਰਹਿਬਰਾਂ ਦੀ ਝੂਠ ਬੋਲ ਕੇ ਵੀ ਤਾਰੀਫ਼ ਕਰਦੇ ਹਨ ਪਰ ਇਥੇ ਝੂਠ ਬੋਲ ਕੇ ਹੇਠੀ ਕੀਤੀ ਜਾਂਦੀ ਹੈ।) ਜਿਉਣਵਾਲਾ ਸਾਹਿਬ ਦੇ ਸਾਰੇ ਲੈਕਚਰ ਇੰਨ-ਬਿੰਨ ਉਹੋ ਹਨ ਜੋ ਕਦੇ ਅਸੀਂ ਆਪ ਤਰਕਸ਼ੀਲਾਂ ਦੀਆਂ ਸਟੇਜਾਂ ਤੋਂ ਬੋਲਦੇ ਸਾਂ।
  • Jagmohan Singh Dalvir Gill, I think we should keep views of Inder Singh Ghagga out of the preview of the present dialogue. I'm not interested in knowing what he says, Let us share our perceptions only. Therefore I would request you very earnestly to remove it
  • Sarbjit Singh ਜਗਮੋਹਨ ਸਿੰਘ ਵੀਰ ਜੀ ਇਹ ਮੂਲ ਮੰਤ੍ਰ ਦੀ ਕਸਵਟੀ ਹੈ ਕੀ , ਵੀਰ ਜੀ ਇਸ ਬਾਰੇ ਵੀ ਵਿਚਾਰ ਹੋਣਾ ਚਾਹਿਦਾ ਹੈ ...
  • Balraj Singh ਭਾਈ ਸਾਰੇ ਕੱਲੇ ਕੱਲੇ ਡੁਗਡੁਗੀ ਨਾ ਬਜਾਓ ------ਜਥੇਦਾਰਾਂ ਨੂੰ ਕੱਠੇ ਕਰੋ, ਸਰਬੱਤ ਖਾਲਸਾ ਬੁਲਾਓ -----ਵਿਦਵਾਨਾਂ ਨੂੰ ਕੱਠੇ ਕਰਕੇ ਗੱਲ ਨੂੰ ਇੱਕ ਪਾਸੇ ਲਾਓ ------ਕ੍ਰਿਪਾ ਕਰਕੇ ਐਂ ਜਗ ਹਸਾਈ ਨਾ ਕਰਾਓ
  • Anahad Ghar ਜਦੋ ਦੀ ਇਤਿਹਾਸਕਾਰੀ ਬਾਰੇ ਸਾਡੀ ਪਹੁੰਚ ਪੱਛਮੀ ਹੋਈ ਹੈ, ਜਾਪਦਾ ਖਬਰੇ ਜੋ ਕੁਝ ਵੀ ਸਮਕਾਲੀ ਸਿਖਾ ਜਾ ਸਰਧਾਵਾਨਾ ਨੇ ਲਿਖਿਆ ਉਹ ਸਭ ਮਿਲਾਵਟੀ ਜਾ ਮਨਘੜਤ ਹੈ। ਅਸੀ ਇਤਿਹਾਸ ਨੂੰ ਅਜੋਕੇ ਇਤਿਹਾਸਕਾਰਾ ਦੇ ਮੁਹਾਵਰੇ ਵਿਚ ਸਮਝਿਆ ਹੈ ਅਤੇ ਉਹ ਹੀ ਸਾਡੀ ਪਕੜ ਵਿਚ ਪੂਰੀ ਤਰਾ ਛਾਇਆ ਹੋਇਆ ਹੈ। ਪਹਿਲੀ ਗੱਲ ਸ਼ਰਧਾਵਾਨ ਸਿਖ ਇਤਿਹਾਸ ਕਾਰ ਨਹੀ ਸਨ ਉਹਨਾ ਦੀ ਪਹੁੰਚ ਆਪਣੇ ਗੁਰੂ ਬਾਰੇ ਭਾਵਨਾ ਨਾਲ ਲਿਖਣ ਦੀ ਸੀ। ਦੂਜੀ ਗੱਲ ਉਸ ਸਮੇ ਸਾਖੀ ਸਾਹਿਤ ਆਪਣੇ ਗੁਰੂਆ ਅਤੇ ਰਹਿਬਰਾ ਦੀ ਵਡਆਈ ਕਰਨ ਲਈ ਰਚਿਆ ਜਾ ਰਿਹਾ ਹੈ ਤਾ ਜੋ ਸਿਖੀ ਦਾ ਪ੍ਰਚਾਰ ਕੀਤਾ ਜਾ ਸਕੇ। ਸਾਖੀ ਸਾਹਿਤ ਵਿਚ ਗੁਰੂ ਨਾਨਕ ਸਾਹਿਬ ਦੇ ਬੇਈ ਨਦੀ ਚੋ ਪ੍ਰਮੇਸ਼ਰ ਨਾਲ ਮਿਲਣ ਤੇ ਪ੍ਰਮੇਸ਼ਰ ਦੇ ਦੁੱਧ ਦਾ ਕਟੋਰਾ ਪਿਲਾਣ ਦਾ ਜਿਕਰ ਸਿਰਫ ਇਨਾ ਦਰਸਾਣਾ ਹੈ ਕਿ ਉਹਨਾ ਦਾ ਪ੍ਰਮੇਸ਼ਰ ਨਾਲ ਮਿਲਣ ਕਿਸੇ ਹੋਰ ਪੀਰ ਪੈਗੰਬਰ (ਈਸਾ, ਹਜ਼ਰਤ ਮੁਹਮਦ ਸਾਹਿਬ ਆਦਿ) ਨਾਲੋ ਕਿਤੇ ਜਿਆਦਾ ਸਾਖਆਤ ਹੈ, ਇਹ ਭਾਵਨਾ ਹੈ, ਇਤਿਹਾਸਕਾਰ ਇਹ ਮਨਘੜਤ ਦਸਣਗੇ। ਤਕਰੀਬਨ ਸਾਰੇ ਦੁਨੀਆ ਦੇ ਇਤਿਹਾਸ ਇਸ ਤਰਾ ਦੇ ਸੋਮਿਆ ਤੋ ਹੀ ਲਿਖੇ ਜਾਦੇ ਹਨ। ਜਿਥੋ ਤਕ ਗੁਰੂ ਨਾਨਕ ਸਾਹਿਬ ਦੇ ਜਨਮ ਤਰੀਕ ਦਾ ਸਬੰਧ ਹੈ, ਦੂਰ ਨਾ ਜਾਵੋ ਅੱਜ ਆਹ ਫੌਜਾ ਸਿੰਘ ਦੌੜਾਕ ਦੀ ਤਰੀਕ ਦਾ ਰੋਲਾ ਤਾਜ਼ਾ ਹੈ, ਪਿਛਲੇ ਕੋਈ ੭੦-੮੦ ਸਾਲ ਪਹਿਲਾ ਬਹੁਤਿਆ ਦੀ ਜਨਮ ਤਰੀਕ ਦਾ ਇਹੀ ਹਾਲ ਹੈ, ਫਿਰ ਇਹ ਸਿਖ ਇਤਿਹਾਸਕਾਰੀ ਤੇ ਦੋਸ਼ ਆਈਦ ਕਰਨਾ ਜਾਇਜ਼ ਨਹੀ ਜਾਪਦਾ ਕਿ ਤਰੀਕ ਦਾ ਠੀਕ ਨਿਰਣਾ ਨਹੀ ਹੋ ਰਿਹਾ ਜੋ ੫੦੦ ਸੋ ਸਾਲ ਤੋ ਵੱਧ ਪੁਰਾਣੀ ਹੈ।

    ਸਾਨੂੰ ਲੌੜ ਹੈ ਕਿ ਅਸੀ ਉਸ ਸਮੇ ਦੇ ਭਾਸ਼ਾ ਮੁਹਾਵਰੇ ਨੂੰ ਸਮਝੀਏ ਨਾ ਕੀ ਅਜੋਕੇ ਭਾਸ਼ਾ ਮੁਹਾਵਰੇ ਰਾਹੀ ਉਹਨਾ ਨੂੰ ਮਿਲਾਵਟੀ ਅਤੇ ਮਨਘੜਤ ਸਾਬਿਤ ਕਰਨ ਤੇ ਆਪਣਾ ਸਮਾ ਜਾਇਆ ਕਰੀਏ। ਉਹ ਸਮਾ ਸੀ ਜਦੋ ਹਿੰਦੂ ਲੋਕ ਸਿਖੀ ਵੱਲ ਪ੍ਰੇਰਿਤ ਹੋ ਰਹੇ ਸਨ, ਹਰ ਲੋਕਪ੍ਰੰਪਰਾ ਦਾ ਰੂਪਾਤੀਕਰਨ ਕੀਤਾ ਜਾ ਰਿਹਾ ਸੀ, ਹੋਲੀ ਹੋਲੇ ਦਾ ਰੂਪ ਧਾਰਦੀ ਹੈ। ਦੁਸਹਿਰਾ ਸ਼ਸ਼ਤਰ ਪੂਜਾ ਕਰਨ ਦਾ ਰੂਪ ਧਾਰਦਾ ਹੈ।

    ਦਸਮ ਗ੍ਰੰਥ ਦੀ ਸੰਪਾਦਨਾ ਮਿਤੀ ਦੇ ਇਤਿਹਾਸ ਚ ਜਿਕਰ ਬਾਰੇ ਵਿਵਾਦ ਭੜਕਾਉਣ ਵਾਲੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਮਿਤੀ ਬਾਰੇ ਸਰੋਤ ਗ੍ਰੰਥ (ਗੁਰੂ ਬਿਲਾਸ ਪਾਤਿਸ਼ਾਹੀ ਛੇਵੀ) ਬਾਰੇ ਵੀ ਵਿਵਾਦ ਉਸੇ ਤਰਾ ਭੜਕਾਉਦੇ ਹਨ। ਦਾਸ ਦੀ ਰਾਇ ਅਨੁਸਾਰ ਗਿਆਨੀ ਗਿਆਨ ਸਿੰਘ ਜੀ ਦੀ ਨਿਸ਼ਾਨ ਦੇਹੀ ਲਈ ਹੋਰ ਖੋਜ ਲੋੜੀਦੀ ਹੈ। ਉਹਨਾ ਦੀਆ ਦਸੀਆ ਨਿਸ਼ਾਨੀਆ ਵਾਲੀਆ ਚਾਰ ਬੀੜਾ ਜੇ ਕਿਸੇ ਨੇ ਮੂਲ ਜਾ ਉਤਾਰੇ ਰੂਪ ਵਿਚ ਦੇਖੀਆ ਹਨ ਜਾ ਉਹਨਾ ਬਾਰੇ ਕੁਝ ਪੜਿਆ ਸੁਣਿਆ ਹੈ ਤਾ ਕਿਰਪਾ ਕਰਕੇ ਸਾਝੀਆ ਕਰੋ ਜੀ!!!

    ਸਿਖੀ ਹੈ ਹੀ ਪ੍ਰੇਮਾ ਭਗਤੀ, ਪ੍ਰੇਮ ਅਤੇ ਗਿਆਨ ਇਕੋ ਸਿਕੇ ਦੇ ਦੋ ਪਾਸੇ ਹਨ। ਜਿਥੇ ਪ੍ਰੇਮ ਹੈ ਉਥੇ ਗਿਆਨ ਹੈ!!! ਨਾਮੁ=ਪ੍ਰੇਮ=ਗਿਆਨੁ

    ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥
    ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੬੪੦

    ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
    ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੭੫੯

    ਐਸਾ ਗਿਆਨੁ ਪਦਾਰਥੁ ਨਾਮੁ ॥
    ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੮੩੧
    See Translation
  • Ajmer Singh Thanks ,Dalvir gill.
  • Ajmer Singh ਕਰਮ ਮਾਰਗ ਵਿੱਚ ,ਕਿਰਤ,ਵੰਡ ਛਕਣ,ਸੇਵਾ ਅਤੇ ਦਬੇ ਕੁਚਲਿਆਂ ਦੇ ਹੱਕ ਵਿਚ ਸੱਚ ਤੇ ਪਹਿਰਾ ਦੇਣਾ ਸ਼ਾਮਲ ਹੈ
  • Ajmer Singh ਦਲਵੀਰ ਗਿੱਲ ,ਮੈਂ ਸਿਰਫ ਇਹ ਜਾਨਣਾ ਚਾਹੁੰਦਾ ਸੀ ਆਪ ਕਿਸ ੨ ਨੁਕਤੇ ਤੇ ਸਹਿਮਤ ਹੋ .
  • Dalvir Gill with everything you said, Sir. it's important for me if you feel that Tenth Master was a writer/poet as well.
  • Sarbjit Singh We can keep our understanding differently but good thing we all love and respect our Guru, I am learning a lot here , please keep writing and Our love is one !!!
    Waheguru ji ka Khalsa !
    Waheguru ji ki Fateh !!
  • Ajmer Singh ''ਪਿਰਥਮ ਕਥਾ ਭਗਾਉਤ ਕੀ ਭਾਖਾ ਕਰੀ ਬਨਾਇ''
    ਇਹ ਕਿਸੇ ਰਚਨਾ ਦੇ ਆਦਿ ਜਾਂ ਅੰਤ ਵਿੱਚ ਪੜਿਆ ਸੀ ਇਸ ਤੋਂ ਸਾਫ ਸਪਸ਼ਟ ਹੁੰਦਾ ਹੈ ਕਿ ਪੁਰਾਤਨ ਕਹਾਣੀ ਨੂੰ ਗੁਰੂ ਕਾਲ ਦੀ ਸਾਹਿਤਕ ਭਾਸ਼ਾ ਵਿੱਚ ਆਪਣੇ ਉਦੇਸ਼ ਅਨੁਸਾਰ ਢਾਲ ਕੇ ਪੇਸ਼ ਕੀਤਾ ਗਿਆ . ਸਮਕਾਲੀ ਭਾਸ਼ਾ ਵਿੱਚ ਬੀਰ ਕਾਵਿ ਨਵੇਂ ਰੂਪਾਂ ਵਿੱਚ ਅਨੁਵਾਦਿਆ ਗਿਆ.
    ਇਸ ਪਰਕਿਰਿਆ ਨੂੰ ਗੁਰੂ ਸਾਹਿਬ ਦੀਆਂ ਇਸ਼ਟ ਵਜੋਂ ਮਾਨਤਾਵਾਂ ਦੇਣਾ ,ਕਹਿਣਾ ,ਸਾਹਿਤਕ ਸੂਝ ਤੋਂ ਕੋਰੇ ਹੋਣ ਦਾ ਸਬੂਤ ਦੇਣਾ ਹੈ. ਧਰਮ ਦੀ ਅਧਰਮ ਦੇ ਵਿਰੁੱਧ ਜੰਗ ਦੀਆਂ ਵਾਰਾਂ ਦਾ ਅਭਾਵ ਸੀ ਤੇ ਜਿਸ ਵੀ ਕਾਵਿ ਰੂਪ ਜਾਂ ਸਾਹਿਤਕ ਰੂਪ ਦੀ ਘਾਟ ਸੀ ਉਸਦਾ ਪਹਿਲਾ ਰੂਪ ਅਨੁਵਾਦਾਂ ਨਾਲ ਹੀ ਸ਼ੁਰੂ ਹੋਇਆ ਹੈ .ਪੰਜਾਬੀ ਨਾਵਲ ਡਰਾਮੇ ਦੇ ਆਵੁਨਿਕ ਰੂਪ ਵੀ ਅਨੁਵਾਦ ਨਾਲ ਸ਼ੁਰੂ ਹੋਏ .ਬਾਅਦ ਵਿੱਚ ਉਧਾਰੇ ਵਿਸ਼ੇ ਲਏ ਗਏ ਜਿਵੇਂ ਚਿੱਟਾ ਲਹੂ ਤੇ ਫੇਰ ਮੌਲਿਕ ਨਾਵਲਾਂ ਦੀ ਰਚਨਾ ਹੋਣ ਲੱਗੀ . ਇਸ਼ਟ ਗੁਰਬਾਣੀ ਦੇ ਸਿਧਾਂਤ ਸਨ ਇਤਿਹਾਸਕ ਤੇ ਮਿਥਿਹਾਸਕ ਪਰਸੰਗਾਂ ਨੂੰ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਵਰਤਿਆ ਗਿਆ ਹੈ. ਇਹਨਾਂ ਨੂੰ ਪਰਚਾਰਨਾ ਮੰਤਵ ਨਹੀਂ ਸੀ .ਪਰ ਅਸੀਂ ਕਈ ਵਾਰ ਸਿਧਾਂਤ ਦੀ ਥਾਂ ਕਹਾਣੀ ਨੂੰ ਫੜਕੇ ਬੈਠ ਜਾਂਦੇ ਹਾਂ.
  • Jagjit Singh Khalsa ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ.?

    ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ?

    ਇਸ ਦਾ ਉੱਤਰ ਵੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ।

    ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥
    ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥

    ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥

    ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥

    ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥

    ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥

    ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥

    ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ, ਚੜ੍ਹਤ ਸਿੰਘ ਨਾਲ ਮਿਲਕੇ ਇੱਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੈ ਕੀਤੇ। ਉਨ੍ਹਾਂ ਨੇ ਇੱਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿੱਚ ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਬ ਨਾਲ ਮਿਲਦੀ ਸੀ ਇਸ ਲਈ ਕਈ ਤਰਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗੋਬਿੰਦ ਸਾਹਬ ਦੇ ਦਸਤਖਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ ਨੇ ਚੌਗਣੀ ਕਮਾਈ ਕੀਤੀ। ਇਸ ਤਰਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੈ ਕਰਾਕੇ ਇਨ੍ਹਾਂ ਰਾਹੀਂ ਪੰਜਾਬ ਵਿੱਚ ਭਿਜਵਾਏ ਤਾਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿਖਾਂ ਵਿਚਕਾਰ ਸ਼ੰਕੇ ਪੈਦਾ ਕਰ ਸਕਣ।
    Dr.Gurmel Singh Sidhu
  • Sarbjit Singh ਇਹ ਕੋਈ ਨਵੀਂ ਕਹਾਣੀ ਆ ਗਈ ....
  • Sarbjit Singh ਕਾਪੀ ਪੇਸਟ ਨਹੀਂ ਕਰਨੀ ਵੀਰ ਜੀ ..... ਆਪਣੀ ਲਿਖਤ 'ਚ ਲਿਖੋ ਆਪਣੇ ਵਿਚਾਰ
  • Jagjit Singh Khalsa ਵੱਡ-ਆਕਾਰੀ ਬਚਿੱਤ੍ਰ ਨਾਟਕ ਪੁਸਤਕ ਦਾ "ਦਸਮ ਗ੍ਰੰਥ" ਨਾਮਕਰਨ ਇੱਕ ਵੱਡਾ ਧ੍ਰੋਹ ਤੇ ਕੌਮ ਨਾਲ ਡੂੰਘੀ ਸਾਜਿਸ਼
    By Jagjit Singh Khalsa on Friday, August 10, 2012 at 1:47pm
    ਸਾਕਤੀ ਬਿਪਰਾਂ ਦੀ ਇੱਕ ਵੱਡ-ਆਕਾਰੀ ਪੁਸਤਕ,ਬਚਿੱਤ੍ਰ ਨਾਟਕ ਅਠਾਰ੍ਹਵੀਂ ਸਦੀ ਵਿੱਚ ਬਹੁਤ ਹੀ ਅਜੀਬ ਢੰਗ ਨਾਲ ਬਿਹਾਰ ਤੋਂ ਤੁਰ
    ਕੇ ਚੱਕਰ ਲਗਾਉਂਦਿਆਂ ਪੰਜ਼ਾਬ ਦੇ ਕੁਝ ਇਲਾਕਿਆਂ ਵਿਚ ਕੀ ਆ ਗਈ,ਕਿ ਉਹ ਪੰਜ਼ਾਬ ਦੇ ਜ਼ਿੰਦਗੀ-ਮੌਤ ਵਾਲੇ ਸੰਘਰਸ਼ ਵਿੱਚ ਰੁੱਝੇ ਹੋਏ ਅਠਾਰ੍ਹਵੀਂ ਸਦੀ ਦੇ ਉਨ੍ਹਾਂ ਇਨਕਲਾਬੀ ਸਿੱਖਾਂ ਦੇ ਗਲ ਆ ਪਈ ਜੋ ਇੱਕੋ ਸਮੇਂ ਦਿੱਲੀ ਅਤੇ ਪੰਜ਼ਾਬ ਦੀ ਮੁਗਲੀਆ ਹਕੂਮਤ ਤੇ ਕਾਬਲ ਦੇ ਲਗਾਤਾਰੀ ਤੌਰ ਤੇ ਚਲੇ ਆ ਰਹੇ ਪਠਾਣ ਹਮਾਲਾਵਰਾਂ ਨਾਲ ਜੂਝ ਰਹੇ ਸਨ । ਜ਼ਿੰਦਗੀ ਦੇ ਸੰਘਰਸ਼ ਵਿੱਚ ਉਲਝੇ ਹੋਏ ਇਹਨਾਂ ਜੰਗੀ ਸਿੱਖਾਂ ਪਾਸ ਨਾ ਤਾਂ ਸਮਾਂ ਸੀ ਅਤੇ ਸਾਇਦ ਨਾ ਹੀ ਰੁਚੀ ਹੀ ਸੀ ਕੀ ਉਹ ਇਸ ਵੱਡ-ਅਕਾਰੀ ਤੇ ਕੁਝ ਕੁ ਗੁਰਮੁੱਖੀ ਲਿਪੀ ਵਿਚ ਲਿਖ ਕੇ ਹੋਂਦ ਵਿਚ ਲਿਆਂਦੀ ਗਈ ਪੁਸਤਕ ਦੀ ਵਿਸ਼ਾ-ਵਸਤੂ ਦੀ ਪਰਖ ਕਰਦੇ ਅਤੇ ਨਾ ਹੀ ਉਹ ਇਸ ਦੇ ਪ੍ਰਮੁੱਖ ਸਾਕਤ-ਮਤੀ ਬਿਪਰ ਲਿਖਾਰੀ, ਸ਼ਯਾਮ ਦੀ ਚਾਲ ਅਤੇ ਜਾਅਲਸ਼ਾਜ਼ੀ ਨੂੰ ਸਮਝ ਸਕਦੇ ਸਨ। ਪ੍ਰਤੀਤ ਹੁੰਦਾ ਹੈ ਕਿ ਇਸ ਜਾਅਲਸ਼ਾਜ਼ੀ ਵਿੱਚ ਸਿੱਖ ਮੱਤ ਦੇ ਕੁਝ ਕਦੀਮੀ ਦੁਸ਼ਮਣ,ਬਿਪਰੀ ਪ੍ਰਚਾਰਕ, ਜੋ ਬਹੁਤ ਚਲਾਕ,ਤੇ ਸ਼ਾਤਰ ਤੇ ਪੁੱਜੇ ਹੋਏ ਜਾਅਲਸ਼ਾਜ਼ ਵਿਅਕਤੀ ਸਨ,ਵੀ ਉਸਦੇ ਨਾਲ ਸਨ
    ਇਸ ਜਾਅਲਸ਼ਾਜ਼ੀ ਦੀ ਆਮ ਸਿੱਖਾਂ ਨੂੰ ਜ਼ਰਾ ਵੀ ਭਿਣਕ ਨਾ ਪੈ ਸਕੀ ਇਸਦੇ ਕਈ ਕਾਰਣ ਸਨ (ਚਲਦਾ )
  • Sarbjit Singh ਪਰ ਅਠਾਰਵੀਂ ਸਦੀ 'ਚ ਸਾਰੇ ਗੁਲਾਮ ਸਨ ਸ਼ਾਇਦ ਗਰੀਬੀ ਵੀ ਅਤ ਦੀ ਹੋਵੇਗੀ ਸ਼ਾਇਦ ..
  • Jagjit Singh Khalsa (ਭਾਗ-2)
    By Jagjit Singh Khalsa on Sunday, August 12, 2012 at 7:02pm
    ਵੱਡ-ਆਕਾਰੀ ਬਚਿੱਤ੍ਰ ਨਾਟਕ ਪੁਸਤਕ ਦਾ "ਦਸਮ ਗ੍ਰੰਥ" ਨਾਮਕਰਨ ਦੀ ਇਸ ਜਾਅਲਸ਼ਾਜ਼ੀ ਦੀ ਆਮ ਸਿੱਖਾਂ ਨੂੰ ਜ਼ਰਾ ਵੀ ਭਿਣਕ ਨਾ ਪੈ ਸਕੀ ਇਸਦੇ ਕਈ ਕਾਰਣ ਸਨ ਜਿਵੇਂ ਕੀ:-
    ...See More
  • Sarbjit Singh ਭਾਈ ਜੀ ਕਾਪੀ ਪੇਸਟ ਜਿੰਦਾਬਾਦ !!!!
  • Sarbjit Singh ਇਕੋ ਚੀਜ ਦੋ ਬਾਰੀ !!!
  • Rattandeep Singh pata nahi aaj-kal da sikh apne aap nu puratan sikha tu wadh siyana kio samjda.
  • Jagmohan Singh Sarbjit Singh Bha Ji has asked a question, in relation to the present dialogue that ਮੂਲ ਮੰਤ੍ਰ ਦੀ ਕਸਵਟੀ ਹੈ ਕੀ ? This is the most relevant and the basic question. I know that he knows the answer to this question, yet, may be for imparting direction to the dialogue, he has asked it and I'll try to answer it with best of my capability..
    The answer has two parts. The first part is my brief understanding of this fundamental postulate, it is as follows:
    ਮੂਲ ਮੰਤਰ ਗੁਰਮਤ (Sikh Thought) ਦੀ ਬੁਨਿਆਦ ਹੈ ਜਾਂ ਇਹ ਕਹਿ ਲਉ ਕਿ ਗੁਰਮਤ ਵਿਚਾਰ ਧਾਰਾ ਦਾ FIRST PRINCIPLE ਹੈ.
    ਮੂਲ ਮੰਤਰ "੧" ਦੇ ਹਿੰਦਸੇ ਤੋਂ ਸ਼ੁਰੂ ਹੁੰਦਾ ਹੈ.
    ਓਂਕਾਰ ਇਕ ਹੈ,
    ਸੱਚਾ ਨਾਮ (ਸਤਿ ਨਾਮ) ਇਕ ਹੈ,
    ਕਰਤਾ ਪੁਰਖ ਇਕ ਹੈ,
    ਨਿਰਭਉ ਇੱਕ ਹੈ,
    ਨਿਰਵੈਰੁ ਇਕ ਹੈ,
    ਅਕਾਲ ਮੂਰਤਿ (ਕਦੇ ਵੀ ਨਾ ਮਿੱਟਣ ਵਾਲੀ (ਕਾਲ-ਰਹਿਤ) ਹੌਂਦ) ਇਕ ਹੈ.
    ਅਜੂਨੀ (ਜੋ ਜਨਮਦਾ ਨਹੀਂ) ਇਕ ਹੈ.
    ਸੈਭੰ (ਆਪਏ ਹੌਂਦ ਵਿਚ ਆਉਣ ਵਾਲਾ) ਇਕ ਹੈ
    ਗੁਰ ਪ੍ਰਸਾਦਿ ਦੇ ਦੋ ਅਰਥ ਮਿਲਦੇ ਹਨ. ਇਕ ਤਾਂ ਇਹ ਕਿ "੧" ਨੂੰ ਗੁਰੂ ਦੀ ਕ੍ਰਿਪਾ ਨਾਲ ਹੀ ਮਹਿਸੂਸ ਜਾ ਸਕਦਾ ਹੈ, ਦੂਜਾ ਅਰਥ ਇਹ ਹੈ ਕਿ ਗੁਰੂ ਇਕ ਹੈ ਅਤੇ ਉਸਦੀ ਕ੍ਰਿਪਾ ਦੇ ਅਸੀਂ ਜਾਚਕ ਹਾਂ (ਇਥੇ ਪ੍ਰਮਾਤਮਾ ਨੂੰ ਗੁਰੂ ਵਜੋਂ ਚਿਤਵਿਆ ਗਿਆ ਹੈ)
    "੧" ਨੂੰ ਕਈ ਰੂਪਾਂ ਵਿਚ ਵੇਖ ਸਕਦੇ ਹਾਂ:
    ਉਹ ਪਹਿਲਾ ਹੈ,
    ਉਹ ਇੱਕੋ-ਇੱਕ ਹੈ, ਉਸ ਵਰਗਾ, ਉਸ ਦੇ ਤੁੱਲ, ਉਸਦੀ ਬਰਾਬਰੀ ਕਰਨ ਵਾਲਾ, ਉਸਦਾ ਸ਼ਰੀਕ ਕੋਈ ਨਹੀਂ ਹੈ.
    ਉਹੀ ਇਕੋ-ਇਕ ਸਦੀਵੀ ਹੌਂਦ ਹੈ (ਬਾਕੀ ਸਭ ਕੁਝ ਸਮੇਂ ਕਾਲ ਦੀਆਂ ਸੀਮਾਵਾਂ ਵਿਚ ਬੱਝਿਆ ਹੋਇਆ ਹੈ)
    ਸਾਰੀ ਉਤਪਤੀ, ਜੜ੍ਹ ਅਤੇ ਚੇਤਨ (Living and Non living) "੧" ਕਰਕੇ ਹੈ, ਸਾਰੀ ਰਚਨਾ "੧" ਕਰਕੇ ਹੈ.
    "੧" ਹੀ ਨਿਰਭਉ ਹੈ ਬਾਕੀ ਸਭ ਕੁਝ ਭੈਅ ਅਧੀਨ ਹੈ, ਕੁਦਰਤ ਦੇ ਨਿਯਮਾਂ ਵਿਚ ਬੱਧਾ ਹੋਇਆ ਹੈ. ਕਿਉਂਕਿ ਉਹ ਨਿਰਭਉ ਹੈ, ਉਸ ਦੀ ਆਪਣੀ ਮੌਜ ਹੈ - ਉਹ ਨਿਯਮ-ਬੱਧ ਨਹੀਂ ਹੈ.
    "੧" ਹੀ ਨਿਰਵੈਰ ਹੈ, ਉਸਦੇ ਭਾਣੇ ਵਿਚ ਸਰਬੱਤ ਦਾ ਭਲਾ ਹੈ, ਉਸਦਾ ਬਖਸ਼ਿੰਦ ਹੋਣਾ ਉਸਦੇ ਨਿਰਵੈਰ ਹੋਣ ਦੇ ਸੁਭਾਅ ਦਾ ਹੀ ਹਿੱਸਾ ਹੈ. ਉਹ ਹੀ ਸਾਰਿਆਂ ਦਾ ਪਾਲਣ ਹਾਰ ਹੈ.
    "੧" ਹੀ ਆਕਾਲ ਰੂਪ ਹੈ ਜੋ ਸਦੀਵੀ ਹੈ, ਸੱਚ ਹੈ, ਜੋ ਕੁਝ ਵੀ ਬਿਨਸਦਾ ਹੈ, ਮੁਕਦਾ-ਮਿੱਟਦਾ ਹੈ, ਕੁਝ ਚਿਰ ਲਈ ਹੈ, ਸੱਚ ਨਹੀਂ ਹੈ. "੧" ਆਕਾਲ ਹੀ ਪਰਮ ਸਤਿ (ਸੱਚ) ਹੈ.
    ਕਿਉਂਕਿ ਉਹੀ ਪਹਿਲਾ ਹੈ ਉਸਦਾ ਪ੍ਰਗਟਾਵਾ (ਹੌਂਦ)/ਪ੍ਰਕਾਸ਼ ਉਸਦੇ ਆਪਣੇ ਕਰ ਕੇ ਹੈ.
    How It is a "Yardstick" will be explained later-may be tomorrow.
  • Ajmer Singh ਉਸ ਸਮੇਂ ਬਹੁਦੇਵਵਾਦ ਦਾ ਬੋਲ ਬਾਲਾ ਸੀ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਸੀ .ਗੁਰੂ ਜੀ ਨੇ ਅੰਕ ਇੱਕ ਤੇ ਓਅੰ ਦੇ ਅੱਗੇ ਕਾਰ ਪਾ ਕੇ ਦਸਿਆ ਕਿ ਕਰਤਾ ਸਿਰਫ ਤੇ ਸਿਰਫ ਇਕ ਹੈ ਤੇ ਉਹ ਹੀ ਸਤਿ ਹੈ ਬਾਕੀ ਸਾਰੀ ਸਰਿਸ਼ਟੀ ਮਾਇਆ ਹੈ ,ਭਾਵ ਅਸਤਿ ਹੈ ,ਨਾਸ਼ਵਾਨ ਹੈ .ਦੇਵਤੇ ਵੀ ਜਨਮ ਲੈਂਦੇ ਤੇ ਮਰਦੇ ਹਨ .ਜੋ ਵੀ ਮਾਂ ਦੇ ਪੇਟੋਂ ਜਨਮ ਲੈਂਦਾ ਹੈ ਪਰਮਾਤਮਾ ਨਹੀਂਂ ਂਹੋ ਸਕਦਾ . ਸਿਰਫ ਪਰਮਾਤਮਾ ਹੀ ਇਕੋ ਇਕ ਅਜੂਨੀ ਹੈ ਉਸਦਾ ਕੋਈ ਮਾਂ ਪਿਉ ਭੈਣ ਭਰਾ ਨਹੀਂ ਂ ਹੈ .ਗੁਰੂ ਜੀਨੇ ਪਰਮਾਤਮਾ ਦਾ ਨਾਮ ਅਬਿਨਾਸ਼ੀ ਹੋਣ ਕਰਕੇ ਸਤਿ ਲਿਖਿਆ ਹੈ
    ਸਚੁ 1 ਸਚੁ ਇੱਕੋ ਇੱਕ ਹੈ ਕਦੀ ਦੋ ਨਹੀਂ ਹੋ ਸਕਦਾ 2 ਸਚੁ ਵਿਆਪਕ ਅਰਥਾਤ ਹਰ ਥਾਂ ਹੈ 3 ਸਚੁ ਵਿੱਚ ਰਚਨ ਸ਼ਕਤੀ ਹੈ 4 ਸਚੁ ਨੂੰ ਕਿਸੇ ਦਾ ਡਰ ਨਹਂੀ 5 ਸਚੁ ਵਿੱਚ ਵੈਰ ਭਾਵਨਾ ਨਹੀ 6 ਸਚੁ ਕਦੀ ਨਾਸ਼ ਨਹੀਂ ਹੁੰਦਾ 7 ਸਚੁ ਨੂੰ ਕਿਸੇ ਸਾਜਿਆ ਨਹੀਂ ਸਗੋਂ ਇਸ ਦੀ ਹੋਂਦ ਆਪਣੇ ਆਪ ਤੋਂ ਹੈ ਸੱਚੇ ਦੀ ਮਿਹਰ ਨਾਲ ਹੀ ਉਸਨੂੰ ਜਾਣਿਆ ਜਾ ਸਕਦਾ ਹੈ.
  • Ajmer Singh ਹਰ ਸਾਧਕ ਲਈ ਇਹ ਨਿਸ਼ਾਨਾ ਹੈ ਕਿ ਉਹ ਕਰਤਾਰ ਦੀ ਤਰਾਂ ਨਿਰਭਉ ਤੇ ਨਿਰਵੈਰ ਹੋਣ ਲਈ ਯਤਨਸ਼ੀਲ ਰਹੇ . ਬਰਹਮ ਗਿਆਨੀ ਆਪ ਪਰਮੇਸ਼ਰ ਤਾਂ ਹੀ ਕਿਹਾ ਹੈ ਕਿ ਉਸਨੇ ਕਰਤਾਰ ਦੇ ਪਰਮੁਖ ਗੁਣ ਪਰਾਪਤ ਕਰ ਲਏ ਹਨ.ਇਹ ਹੀ ਜੀਵਨ ਮੁਕਤਿ ਦੀ ਨਿਸ਼ਾਨੀ ਹੈ ਜਦੋਂ ਮਨੁਖ ਕਾਮਨਾਂਵਾਂ ਦੀ ਪਧਰ ਤੋਂ ਉਪਰ ਉਠ ਜਾਂਦਾ ਹੈ .ਦੁਖ ਸੁਖ ,ਖੁਸ਼ੀ ਗਮੀ ,ਮਾਨ ਅਪਮਾਨ ,ਅਮੀਰੀ ਗਰੀਬੀ ਉਸਦੇ ਨਿਤ ਵਿਵਹਾਰ ਤੇ ਕੋਈ ਅਸਰ ਨਹੀਂ ਪਾਉਂਦੀ .
  • Ajmer Singh ਹੇ ਦੁਨੀਆ ਦੇ ਵਾਸੀਓ,ਜਿਸ ਕਰਤਾਰੀ ਸ਼ਕਤੀ ਨੂੰਤੁਸੀਂ ਂ ਤਿੰਨ ਜਾਂ ਅਨੇਕ ਨਾਂ ਦਿੱਤੇ ਹੋਏ ਹਨ ਅਸਲ ਵਿੱਚ ਉਹ ਇੱਕ ਤੇ ਸਿਰਫ ਇੱਕ ਹੈ ਉਸਦਾ ਨਾਂ ਸਤਿ ਹੈ ਇਹ ਸ਼ਕਤੀ ਅਬਲਾ ਨਹੀਂਂ ਂਸਗੋ ਂ ਸਰਬਸ਼ਕਤੀਵਾਨ ਹੈ (ਪੁਰਸ਼ਾਂ ਵਾਂਗ) ਇਹ ਆਦਿ ਤੋਂ ਂਹੀ ਸਰਬਵਿਆਪਕ ਹੈ ਸਮੇਂ ਤੋਂ ਆਜਾਦ ਹੈ ਇਸਦੇ ਵਿਧੀ ਵਿਧਾਨ ਵਿੱਚ ਡਰ ਤੇ ਵੈਰ ਭਾਵ ਦਾ ਕੋਈ ਸਥਾਨ ਨਹੀਂਂ ਂ ਹੈ ਇਸਦਾ ਕੋਈ ਸਿਰਜਨਹਾਰਾ ਨਹੀਂ ਂ ਹੈ
    ਗਿਆਨ ਹੀ ਇਸ ਸਤਿ ਦੀ ਪੂਰੀ ਜਾਣਕਾਰੀ ਕਰਾ ਸਕਣ ਦੇ ਸਮਰੱਥ ਹੈ
    ਉਪਰੋਕਤ ਵਿਚਾਰ ਸੰਪੂਰਨ ਗੁਰਬਾਣੀ ਦੇ ਸਿਰਲੇਖ ਦੀ ਸਰਲ ਭਾਸ਼ਾ ਵਿੱਚ ਵਿਆਖਿਆ ਦਾ ਇੱਕ ਯਤਨ ਹੈ ਬਾਕੀ ਧਰਮਾਂ ਦੀ ਰੀਸ ਕਰਦਿਆਂ ਇਸਦੇ ਨਾਂ ਮੂਲ ਮੰਤਰ ਆਦਿ ਲਏ ਜਾ ਰਹੇ ਹਨ ਅਸਲ ਵਿੱਚ ਇਹ ਮੂਲ ਸਿਧਾਂਤਾਂ ਦਾ ਸੰਖੇਪਤਮ ਰੂਪ ਹੈ
    ਹਰ ਜੀਵ ਨੂੰ ਇਸ ਵਿੱਚ ਵਰਣਤ ਗੁਣਾਂ ਨੂੰਧਾਰਨ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿਰਿਆਸ਼ੀਲ ਹੋਣਾ,ਨਿਰਭਉ,ਨਿਰਵੈਰ ਹੋਣਾ ,ਹਰ ਸਮੇ ਂ ਅਡੋਲ ਰਹਿਣਾ,ਤੇ ਗਿਆਨ ਪਰਾਪਤੀ ਲਈ ਤਤਪਰ ਰਹਿਣਾ ਚਾਹੀਦਾ ਹੈ ਇਸ ਰਾਹ ਤੇ ਚਲਦਿਆਂ ੨ ਪੁਰਸ਼ ਕਰਤਾਰੀ ਸ਼ਕਤੀ ਵਾਲੇ ਸਾਰੇ ਗੁਣ ਪਰਾਪਤ ਕਰ ਸਕਣ ਦੇ ਸਮਰੱਥ ਹੋ ਸਕਦੇ ਹਨ one more attempt.
  • Sarbjit Singh ਮੈਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ , ਆਪ ਦੋਹਾਂ ਸਤਿਕਾਰਯੋਗ ਵੱਡੇ ਵੀਰਾਂ ਦਾ ਧੰਨਵਾਦ !!! ਪਰ ਇਸ ਗੱਲ ਨੂੰ ਅਗਾਂਹ ਤੋਰੀਏ , ਇਹ ਸਚੁ ਸਰਬਵਿਆਪੀ ਹੈ | ਇਹ ਕੁਦਰਤ ਅਤੇ ਜੀਵਾਂ 'ਚ ਕਿਸ ਤਰਾਂ ਮਜੂਦ ਹੈ , ਇਹ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਕੀ ਹਨ ਕੀ ਇਹਨਾਂ 'ਚ ਸਚੁ ਦੀ ਮਜੂਦਗੀ ਹੈ ...ਕਿਵੇਂ ??
  • Sarbjit Singh Jagjit Singh Khalsa ji ਜੇ ਇਜ਼ਾਜਤ ਦੇਵੋ ਤਾਂ ਆਪਾਂ ਬਚਿਤ੍ਰ ਨਾਟਕ ਦੀ ਵਿਚਾਰ ਸ਼ੁਰੂ ਕਰੀਏ ,ਜਿਥੋਂ ਸ਼ੁਰੂ ਹੁੰਦਾ ਹੈ , ਇੱਕ ਸਤਰ ਅਗਾਂਹ ਤੁਰਾਂਗੇ ਨਾਲ ਹੀ ਆਪ ਅਰਥ ਦਸੀ ਜਾਣਾਂ ...
  • Ajmer Singh ''ਪੰਜੇ ਬਧੇ ਮਹਾਂ ਬਲੀ ਸਚੇ ਦਾ ਸਚਾ ਢੋਆ''
    ਪੰਜੇ ਬਹੁਤ ਵੱਡੇ ਬਲੀ ਹਨ ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਹਾਂ ਗੁਰ ਸਿਖਿਆ ਤੇ ਚਲਦਿਆਂ ਵੱਸ ਵਿੱਚ ਜਰੂਰ ਰਖਿਆ ਜਾ ਸਕਦਾ ਹੈ ਤੇ ਸਰੀਰ ਤੇ ਮਨ ਨੂੰ ਤੰਦਰੁਸਤ ਰਖਿਆ ਜਾ ਸਕਦਾ ਹੈ (ਕਾਮ ਕਰੋਧ ਕਾਇਆ ਕਉ ਗਾਲੇ) ਹਰ ਇਕ ਦੀ ਇਕ ਹੱਦ ਹੈ ਜਿਸਨੂੰਪਾਰ ਨ ਕੀਤਾ ਜਾਵੇ. ਜ
    ਿਵੇਂ ਕਾਮ ਨਿਜ ਨਾਰੀ ਸੰਗ ,ਮੋਹ ਬਚਿਆਂ ਦੇ ਬਾਲਗ ਹੋਣ ਤਕ ਪਰਭੂ ਦੀ ਦਾਤ ਸਮਝ ਕੇ ਪਾਲਣਾ ਕਰਨਾ ਤੇ ਗੁਰ ਸਿਧਾਂਤਾਂ ਦੀ ਸਿਖਿਆ ਦੇਣਾ .ਕਰੋਧ ਦੀ ਥਾਂ ਤੇਜ ਜੁਲਮ ਦੇ ਖਾਤਮੇ ਲਈ ਯੁੱਧ ਕਰਨਾ ਕਿਸੇ ਨੂੰਅਜਾਈਂ ਂ ਮਾਰਕੇ ਰਬ ਦੇ ਸ਼ਰੀਕ ਨਹੀਂ ਬਣਨਾ. ਲੋਭ ਨਹੀਂ ਸਿਰਫ ਰਿਜਕ ਪੈਦਾ ਕਰਨਾ ਮਿਹਨਤ ਨਾਲ ਜੋ ਮਿਲਿਆ ਉਸਤੇ ਸ਼ੁਕਰ ਗੁਜਾਰ ਰਹਿਣਾ ਲਾਲਚ ਪਰਭੂ ਦੀ ਯਾਦ ਦਾ ਕਰਨਾ . ਹੰਕਾਰ ਹਉਮੈ ਨਾਵੈ ਨਾਲ ਵਿਰੋਧ ਹੈ ਦੁਇ ਨ ਵਸਇ ਇਕ ਠਾਇ ਦਾ ਕੋਈ ਥਾਂ ਨਹੀਂ ਗੁਰੂ ਦੇ ਦਾਸ ਬਣੇ ਰਹਿਣਾ ਤੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਤੇ ਪਹਿਰਾ ਦੇਣਾ . ਇਹ ਕੋਈ ਆਖਰੀ ਸ਼ਬਦ ਨਹੀਂ ਹਨ ਜੀ ਅਜੇ ਇਸ ਸਮੁੰਦਰ ਨੂੰਸਮਝਣ ਦੀ ਪਿਆਸ ਜਾਰੀ ਹੈ.
  • Sarbjit Singh ਇਹ ਸਾਰੀਆਂ ਉਰਜਾ ਹੀ ਹਨ , ਸਰੀਰ ਦੀ ਉਰਜਾ ਤੋਂ ਪ੍ਰਗਟ ਹੁੰਦੀਆਂ ਹੋਣਗੀਆਂ ...
  • Ajmer Singh These are the basic instincts. Games of the mind.
  • Dalvir Gill ਇੱਕ ਵਾਰ ਇੱਕ ਮਹਾਂਪੁਰਖਾਂ ਨੇਂ ਗੱਲ ਆਖੀ ਸੀ ਜੋ ਮੇਰੇ ਸਿਰ ਵਿੱਚ ਸਦਾ ਵਸੀ ਰਹੀ ਹੈ, ਉਹਨਾਂ ਨੇ ਕਿਹਾ ਸੀ ਕਿ "ਕਾਮਾਦਿ ਪੰਜ ਵਿਕਾਰਾਂ ਨੂੰ ਸਰੀਰ ਰੂਪੀ ਰੱਥ ਦੇ ਘੋੜੇ ਸਮਝੋ ਜੇ ਘੋੜੇ ਮਾਰ ਦਿਓਗੇ ਤੇ ਰੱਥ ਨਹੀਂ ਚਲੇਗਾ ਪਰ ਇਹਨਾਂ ਘੋੜਿਆਂ ਨੂੰ ਕਾਬੂ ਰੱਖ ਕੇ ਚਲਾਓ ਤੇ ਇਹ ਪੱਕ ਕਰ ਜਾਣੋ ਕੇ ਜੇ ਇੱਕ ਵੀ ਘੋੜੇ ਤੇ ਰਤਾ ਕੁ ਭੀ ਕਾਬੂ ਖੁੰਝ ਗਿਆ ਫਿਰ ਇਸ ਦਾ ਦੁਬਾਰਾ ਜਾਬਤੇ ਵਿੱਚ ਲਿਆ ਸਕਣਾ ਕਰੀਬਨ ਨਾਮੁਮਕਿਨ ਹੀ ਹੈ।

    ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
    ਜਿਉ ਗੋਡਹੁ ਤਿਉ ਤੁਮ੍ਹ੍ਹ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥
    ਮਃ 1 (1171)
  • Sarbjit Singh To accept any knowledge, we need love and devotion ...otherwise it is better to keep quite ...
  • Jagmohan Singh Sarbjit Singh ਭਾ ਜੀ ਦੇ ਸੁਆਲ ਦੇ ਦੂਜੇ ਹਿੱਸੇ ਕਿ ਮੂਲ ਮੰਤਰ ਦਾ ਮਾਪ ਦੰਡ ਕੀ ਹੈ ਦਾ ਉੱਤਰ ਆਪਣੀ ਸਮਝ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ
    ਮੂਲ-ਮੰਤਰ ਦਾ ਨਾਮ ਭਾਵੇਂ ਪ੍ਰਚਲਿਤ ਹੋ ਚੁਕਿਆ ਹੈ ਪਰ ਇਹ ਕੋਈ ਜੋਤਿਸ਼ ਸਾਸ਼ਤਰ ਦਾ ਜਾਂ ਕਾਰਜ ਸਿੱਧ ਕਰਨ ਦਾ, ਕਿਸੇ ਨੂੰ ਆਪਣੇ ਵੱਸ ਵਿਚ ਕਰਨ ਦਾ, (ਅਖੌਤੀ) ਬਲਾਵਾਂ ਆਦਿ ਨੂ
    ੰ ਟਾਲਣ ਆਦਿ ਦਾ ਮੰਤਰ ਨਹੀਂ ਜਿਸ ਨੂੰ ਕਿਸੇ ਖਾਸ ਵਿਧੀ-ਵਿਧਾਨ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ, ਸਗੋਂ ਇਹ ਤਾਂ ਗੁਰੂ ਗਰੰਥ ਸਾਹਿਬ ਵਿਚਲੇ ਵਿਚਾਰ (Thought) ਦਾ ਤੱਤ-ਸਾਰ ਹੈ.
    ਇਹ "੧" ਦੇ ਇਕੋ-ਇਕ ਹੋਣ, ਪਹਿਲੇ ਹੋਣ, ਇਕੋ ਸੱਚ ਹੋਣ, ਅਜੂਨੀ ਹੋਣ, ਆਪੇ ਹੀ ਪ੍ਰਕਾਸ਼ਮਾਨ ਹੋਣ, ਆਕਾਲ ਰੂਪ ਹੋਣ, ਕਿਸੇ ਬੰਧਨ ਜਾਂ ਭੈ ਤੋਂ ਮੁਕਤ ਹੋਣ, ਨਿਰਵੈਰ ਹੋਣ ਬਾਰੇ ਸੰਕਲਪ ਹੈ.
    ਗੁਰਮਤ ਦੇ ਇਸ ਪਹਿਲੇ ਸਿਧਾਂਤ ਅਨੁਸਾਰ, ਪ੍ਰਮਾਤਮਾਂ ਅਵਤਰਿਤ ਨਹੀਂ ਹੋ ਸਕਦਾ. ਕੋਈ ਵੀ ਹੱਡ-ਮਾਸ ਦਾ ਬਣਿਆ ਵਿਅਕਤੀ ਜੋਂ ਕੁਦਰਤ ਦੀ ਜਣਨ-ਪ੍ਰਿਕਿਰਿਆ ਰਾਹੀਂ ਜਨਮਦਾ ਅਤੇ ਉਮਰ ਦੀ ਸੀਮਾ ਮੁੱਕਣ ਤੇ ਮਰਦਾ ਹੈ, "੧" ਨਹੀਂ, ਉਸਦਾ ਅੰਸ਼ ਹੋ ਸਕਦਾ ਹੈ.
    ਗੁਰਬਾਣੀ ਵਿਚ ਆਏ ਰਾਮ, ਰਹੀਮ, ਗੋਪਾਲ, ਹਰੀ, ਅਲਾਹ ਸ਼ਬਦ "੧" ਲਈ ਵਰਤੇ ਗਏ ਹਨ ਅਤੇ ਕਈ ਪ੍ਰਸੰਗਾਂ ਵਿਚ ਉਹ ਕੁੱਖ ਰਾਹੀਂ ਜਨਮ ਧਾਰਨ ਕਰਨ ਵਾਲੇ, ਅਯੁਧਿਆ ਦੇ ਰਾਜੇ ਸ੍ਰੀ ਰਾਮ ਚੰਦਰ, ਅਤੇ ਮਾਤਾ ਦੇਵਕੀ 'ਤੇ ਪਿਤਾ ਵਾਸੁਦੇਵ ਦੇ ਪੁੱਤਰ ਸ਼੍ਰੀ ਕ੍ਰਿਸ਼ਨ, ਆਦਿ ਲਈ ਵੀ ਵਰਤੇ ਗਏ ਹਨ.
    ਜਿਹੜੀ ਸਾਹਿਤਕ ਕ੍ਰਿਤ, ਮੂਲ ਮੰਤਰ ਵਿਚ ਪ੍ਰੀਭਾਸ਼ਿਤ ਕੀਤੇ "੧" ਦੇ ਸਮਾਨੰਤਰ ਕਿਸੇ ਹੋਰ ਨੂੰ ਸਰਵ-ਸ੍ਰੇਸ਼ਠ ਵਜੋਂ ਚਿਤਵਦੀ ਹੈ, ਗੁਰਬਾਣੀ ਨਹੀਂ, ਸਾਹਿਤ ਦਾ ਕਾਵਿ ਰੂਪ ਹੈ
  • Pritam Singh Gill Jagmohan Singh veer rs bhrn da vdhia trika dsia, kde tria chritter pdh k dekho TUHAADE wrge bnde es bhasha ch kiti gll nu guru sahib naal jodN shobhda nahi
  • Sarbjit Singh ਭਾਜੀ ਧੰਨਵਾਦ !!
  • Sarbjit Singh ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
    There is only one breath; all are made of the same clay; the one light within all.
    ਮਃ 4
  • Sarbjit Singh ਗਉੜੀ
    ਪਾਨੀ ਮੈਲਾ ਮਾਟੀ ਗੋਰੀ ॥
    ਇਸ ਮਾਟੀ ਕੀ ਪੁਤਰੀ ਜੋਰੀ ॥੧॥

    ਮੈ ਨਾਹੀ ਕਛੁ ਆਹਿ ਨ ਮੋਰਾ ॥
    ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
    ਭਗਤ ਕਬੀਰ ਜੀ
  • Sarbjit Singh http://www.youtube.com/watch?v=_FB5iLoKzLQ
    Play Video
    Direction & Perspective - ਦਿਸ਼ਾ ਯੋਜਨਾਵਾਂ ਤੇ ਨਜ਼ਰੀਆ - A Lecture by Prof Jagdish Singh. Please Visit www.NaadPargaas.org for more lectures.
  • Jagmohan Singh Sarbjit Singh Bha ji ਮੇਰੇ ਖਿਆਲ ਵਿਚ "ਸਭ ਏਕਾ ਜੋਤਿ ਸਬਾਈਆ" ਦਾ ਮਤਲਬ :
    ਸਭ ਜੀਆਂ ਵਿਚ ਇਕੋ ਜੋਤ, "੧" ਦਾ ਹੀ ਪ੍ਰਕਾਸ਼ ਹੈ
  • Sarbjit Singh ਬਿਲਕੁਲ ਭਾਜੀ !!!
  • Jagmohan Singh Prof. Jagdish Singh is known to me and a friend. I'll listen to his speech in my free time (It is on the list of my pending tasks) @ Sarbjit Singh
  • Anahad Ghar Jagmohan Singh ਭਾਜੀ, ਆਪ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਪੁ ਬਾਣੀ ਦੇ ਪਹਿਲੇ ਮੰਗਲ ਬੰਦ ਦੀ ਕਸਵੱਟੀ ਪਰਿਭਾਸ਼ਤ ਕੀਤੀ ਹੈ। ਆਪ ਜੀ ਕ੍ਰਿਪਾ ਕਰ ਕੇ ਸਮਝਾਣਾ ਕਰੋ ਜੀ, ਇਹ ਪਹਿਲੇ ਛੰਦ ਤਿੰਨ ਲਿਖਤਾ ਦੇ ਜੋ ਦਸਮ ਗ੍ਰੰਥ ਵਿਚ ਹਨ, ਕੀ ਇਹ ਆਪ ਵਲੋ ਪਰਿਭਾਸ਼ਤ ਕਸਵੱਟੀ ਦੇ '੧' ਨੂੰ ਚਿਤਵਦੇ ਹਨ ਜਾ ਨਹੀ ਜੀ।

    ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
    ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
    ਦਿਉਸ ਨਿਸਾ ਸਸਿ ਸੂਰ ਕੇ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
    ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥
    ਉਕਤਿ ਬਿਲਾਸ ਅ. ੧ - ੧ - ਸ੍ਰੀ ਦਸਮ ਗ੍ਰੰਥ ਸਾਹਿਬ

    ਚਉਪਈ ॥
    ਪ੍ਰਣਵੋ ਆਦਿ ਏਕੰਕਾਰਾ ॥
    ਜਲ ਥਲ ਮਹੀਅਲ ਕੀਓ ਪਸਾਰਾ ॥
    ਆਦਿ ਪੁਰਖੁ ਅਬਗਤਿ ਅਬਿਨਾਸੀ ॥
    ਲੋਕ ਚਤ੍ਰਦਸਿ ਜੋਤ ਪ੍ਰਕਾਸੀ ॥੧॥
    ਅਕਾਲ ਉਸਤਤਿ - ੧ - ਸ੍ਰੀ ਦਸਮ ਗ੍ਰੰਥ ਸਾਹਿਬ

    ਨਮੋ ਨਾਥ ਪੂਰੇ ਸਦਾ ਸਿਧ ਕਰਮੰ ॥
    ਅਛੇਦੀ ਅਭੇਦੀ ਸਦਾ ਏਕ ਧਰਮੰ ॥
    ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥
    ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
    ਗਿਆਨ ਪ੍ਰਬੋਧ - ੧ - ਸ੍ਰੀ ਦਸਮ ਗ੍ਰੰਥ ਸਾਹਿਬ
    See Translation
  • Rattandeep Singh https://m.facebook.com/story.php...
    ਫੇਸ ਬੁਕ ਤੇ ਵਖੌ ਵਖ ਗਰੁਪਾਂ ਵਿਚ ਦੇਸ਼ ਵਿਦੇਸ਼ਾਂ ਤੌਂ ਜੁੜ ਬੈਠੀ ਸੰਗਤ ਆਓ ਫਤਿਹ ਦੀ ਸਾਂਝ ਪਾਈਏ ਜੀ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

    ਆਓ ਵਿਚਾਰ ਕਰੀਏ ਜੀ...........

    ਬਹੁਤਾਤ ਵਿੱਚ ਅਸੀ ਆਪਣੇ ਮਨ ਦੀ ਅਵਸਥਾ ਤੌਂ ਅਨਜਾਣ ਹੌ ਕੇ ਇਕ ਭਰਮ ਪਾਲ ਲੈਂਦੇ ਹਾਂ ਕਿ ਅਸੀ ਬਹੁਤ ਸਚੇ ਸੁਚੇ ਤੇ ਧਾਰਮਿਕ ਹਾਂ ।ਪਰ ਜੇ ਵਿਚਾਰ ਕੇ ਵੇਖੀਏ ਤੇ ਸਾਹਮਣੇ ਇਹ ਗਲ ਸਪਸ਼ਟ ਹੌ ਜਾਵੇਗੀ ਕਿ ਅਸੀ ਕੇਵਲ ਆਪਣੇ ਅੰਤਰ ਮਨ ਨੂੰ ਧੌਖਾ ਦੇ ਰਹੇ ਹਾਂ ਅਤੇ ਇਕੌ ਵਿਚਾਰ ਕੇ ਕੌਣ ਵੇਖਦਾ ਹੈ ਕਿਹੜਾ ਕਿਸੇ ਨੂੰ ਪਤਾ ਲਗਣਾ ਹੈ ਨੂੰ ਹੀ ਧਾਰ ਕੇ ਸਾਰੇ ਕੁਕਰਮ ਅੰਦਰ ਵੜ ਕੇ ਕਰੀ ਜਾਂਦੇ ਹਾਂ ਪਰ ਸਮਾਜ ਵਿਚ ਕਾਂਵਾਂ ਰੌਲੀ ਪਾਈ ਜਾਵਾਂਗੇ ਬਹੁਤ ਗਲਤ ਲਿਖਿਆ ਹੈ ਇਹ ਕੂੜ ਹੈ ਆਦਿ ਆਦਿ ਪਰ ਕਦੇ ਨਹੀ ਸੌਚਣਾਂ ਕਿ ਸਾਡਾ ਆਪਣਾ ਕਿਰਦਾਰ ਕੀ ਹੈ।

    ਹੁਣ ਵੇਖੌ ਇਨਸਾਨ ਦੀ ਮਨੌ ਦਸ਼ਾ ।ਧਿਆਨ ਨਾਲ ਵੇਖੀਏ ਤਾਂ ਇਹ ਦਰਿਸ਼ ਅਕਸਰ ਨਜਰੀ ਆਉਂਦਾ ਹੈ ਕਿ ਜਦੌਂ ਕੌਈ ਸ਼ਰਾਬ ਪੀਣ ਵਾਲਾ ਵਿਅਕਤੀ ਜਦ ਵੀ ਠੇਕੇ ਤੌਂ ਸ਼ਰਾਬ ਖਰੀਦ ਕਰਦਾ ਹੈ ਤਾਂ ਝੱਟ ਹੀ ਡਬ ਵਿਚ ਲੁਕੌ ਲੈਂਦਾ ਹੈ ਪਰ ਜੇਕਰ ਉਹੀ ਵਿਅਕਤੀ ਫਲ ਫਰੂਟ ਜਾਂ ਕੌਈ ਹੌਰ ਵਸਤ ਖਰੀਦ ਕਰਦਾ ਹੈ ਤਾਂ ਲੁਕਾ ਕੇ ਨਹੀਂ ਬਲਕਿ ਸ਼ਰੇ ਆਮ ਹੱਥਾਂ ਵਿਚ ਫੜ ਕੇ ਘਰ ਆਉਂਦਾ ਹੈ । ਐਸਾ ਕਿਉਂ ?ਇਹ ਇਸਲਈ ਕਿ ਸ਼ਰਾਬ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਤੇ ਖਰੀਦ ਕਰਨ ਵਾਲੇ ਦੀ ਮਨੌ ਦਸ਼ਾ ਹੈ ਕਿ ਅੰਦਰ ਖਾਤੇ ਜੌ ਮਰਜੀ ਕਰੀਏ ਅਸੀ ਤਾਂ ਧਾਰਮਿਕ ਹਾਂ।ਕਦੀ ਨੌਟ ਕਰੌ ਜੌ ਇਹਨਾਂ ਸ਼ੀਸ਼ੀਆਂ ਨੂੰ ਵੇਚਦਾ ਹੈ ਜਾਂ ਜੌ ਬੌਲੀ ਦੇ ਕੇ ਸ਼ਰੇਆਮ ਠੇਕਾ ਨਿਲਾਮੀ ਵਿੱਚ ਲੈਂਦਾ ਹੈ ਉਸਦੇ ਸਾਹਮਣੇ ਹਜਾਰਾਂ ਸ਼ੀਸ਼ੀਆ ਬਿੰਨਾ ਲੁਕਾ ਦੇ ਸਾਹਮਣੇ ਹੁੰਦੀਆਂ ਹਨ ਪਰ ਉਹ ਨਹੀ ਡੌਲਦੇ ।ਕਾਰਨ ਹੈ ਮਨੌ ਦਸ਼ਾ ਦਾ ਫਰਕ।

    ਹੁਣ ਪਿਛੇ ਜਹੇ ਇਕ ਸ਼ਬਦ ਜੌ ਅਸੀ ਬਾਰ ਬਾਰ ਸਰਵਣ ਕੀਤਾ ਹੈ-ਗੁਰੂ ਮੇਰੇ ਸੰਗ ਸਦਾ ਹੈ ਨਾਲਿ। ਕੀ ਵਾਸਤਵ ਵਿਚ ਗੁਰੂ ਹਮੇਸ਼ਾਂ ਸਾਡੇ ਨਾਲ ਹੈ ?ਅਗਰ ਸਾਡੇ ਨਾਲ ਹਮੇਸ਼ਾਂ ਹੌਵੇ ਤਾਂ ਸਾਡੀ ਮਨੌ ਦਸ਼ਾ ਬ੍ਰਹਮ ਗਿਆਨ ਵਾਲੀ ਹੌ ਜਾਵੇਗੀ ਤਾਂ ਹੀ ਸਾਨੂੰ ਸਭ ਕਾਸੇ ਦੀ ਸੌਝੀ ਆਵੇਗੀ ।ਐਹ ਭੁਲੇਖਾ ਨਹੀ ਖਾਣਾ ਕਿ ਗੁਰੂ ਤਾਂ ਹਰ ਵੇਲੇ ਹਰ ਥਾਂ ਤੇ ਮੌਜੂਦ ਹੈ ,ਕਿਉਂਕਿ ਫਰਕ ਔਥੇ ਹੈ ਜਿਥੇ ਅਸੀ ਗੁਰੂ ਨੂੰ ਨਾਲ ਨਹੀਂ ਰਖਦੇ। ਜੇਕਰ ਗੁਰੂ ਨੂੰ ਹਮੇਸ਼ਾਂ ਨਾਲ ਜਾਣਿਆ ਹੁੰਦਾ ਤਾਂ ਕੌਈ ਕੁਕਰਮ ਨਹੀ ਸੀ ਹੌਣਾਂ ਤੇ ਨਾ ਹੀ ਕਿਸੇ ਕਥਾ ਕਹਾਣੀ ਤੌਂ ਮਨ ਵਿਚਲਿਤ ਹੌਣਾ ਸੀ ।ਔਸ ਅਵਸਥਾ ਵਿੱਚ ਪਹੁੰਚ ਕੇ ਸ੍ਰੀ ਦਸਮ ਦੀ ਬਾਣੀ ਪੜੀ ਤੇ ਵਿਚਾਰੀ ਜਾਵੇ ਤਾਂ ਹੀ ਸਮਝ ਪੈਣੀ ਹੈ ਨਹੀਂ ਤਾਂ ਸਾਡੀ ਹਾਲਤ ਔਸ ਸ਼ਰਾਬੀ ਵਰਗੀ ਹੌਵੇਗੀ ਜਿਸ ਨੇ ਬੌਤਲ ਡਬ ਵਿਚ ਲੁਕੌ ਰਖੀ ਹੈ ਤੇ ਮੁਹਲੇ ਵਿਚੌਂ ਐਵੇਂ ਲੰਗਦਾ ਹੈ ਜਿਵੇਂ ਕਿ ਬਹੁਤ ਧਰਮੀਂ ਬੰਦਾ ਹੌਵੇ।
  • Jagmohan Singh ਅਨਹਦ ਘਰ ਭਾ ਜੀ, ਬਾਣੀ ਦੇ ਜਿੱਸ ਹਿੱਸੇ ਨੂੰ ਆਪਾਂ ਅੱਜ-ਕੱਲ ਮੂਲ-ਮੰਤਰ ਜਾਂ ਮੰਗਲਾਚਰਨ ਦਾ ਨਾਮ ਦੇਂਦੇ ਹਾਂ ਇਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਹਿਲੀ ਬਾਣੀ "ਜਪੁ" ਦਾ ਹਿੱਸਾ ਹੀ ਨਹੀਂ ਸਗੋਂ ਗੁਰੂ ਗਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਸਾਂਝਾ ਹਿੱਸਾ ਹੈ. ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਰੇ ਇਸ ਅਨਾਦੀ ਬਚਨ ਦੀ ਆਪਣੀ ਬੁੱਧੀ ਅਨਸਾਰ ਵਿਆਖਿਆ ਕਰਨ ਦੀ ਕੋਸ਼ਿਸ਼ ਮਾਤਰ ਹੀ ਕੀਤੀ ਹੈ.
    ਇਕ ਬੁੱਢੀ ਮਾਂ ਨੂੰ ਉਸਦੇ ਫੌਜੀ ਪੁੱਤ ਦੀ ਚਿੱਠੀ, ਜਦੋਂ ਡਾਕੀਆ ਦੇਣ ਜਾਂਦਾ ਹੈ ਤਾਂ ਮਾਂ ਜਾਣਦੇ ਹੋਏ ਵੀ ਕਿ ਇਸ ਵਿਚ ਪੁਤਰ ਨੇ ਆਪਣਾ ਪਿਆਰ ਅਤੇ ਉਸ ਲਈ ਫਿਕਰ ਭੇਜਿਆ ਹੈ, ਡਾਕੀਏ ਨੂੰ ਚਿੱਠੀ ਪੜ੍ਹ ਕੇ ਸੁਨਾਣ ਲਈ ਕਹਿੰਦੀ ਹੈ. ਮੈਂ ਵੀ ਕੁਝ ਡਾਕੀਏ ਵਾਲ਼ਾ ਕੰਮ ਹੀ ਕੀਤਾ ਹੈ ਉਹ ਵੀ ਸਰਬਜੀਤ ਸਿੰਘ ਭਾ ਜੀ ਦੇ ਕਹੇ ਤੇ. ਤੁਸੀਂ ਬਹੁਤ ਗੁੜ੍ਹੀ-ਗਿਆਨੀ ਹੋ, ਮੇਰੇ ਤੋਂ ਵਧੀਆ ਵਿਆਖਿਆ ਤੁਸੀਂ ਆਪ ਕਰ ਸਕਦੇ ਹੋ. ਪਰਿਭਾਸ਼ਾ ਤਾਂ ਸਤਿਗੁਰਾਂ ਦੀ ਹੈ ਮੇਰੀ ਤਾਂ ਸਿਰਫ਼ ਇਸ ਨੂੰ ਸਮਝਣ-ਸਮਝਾਣ ਦੀ ਕੋਸ਼ਿਸ਼ ਮਾਤਰ ਹੈ
    ਜੋ ਤਿੰਨ ਛੰਦ ਤੁਸੀਂ ਦਿੱਤੇ ਹਨ ਅਤੇ ਮੈਨੂੰ ਇਹਨਾਂ ਨੂੰ ਮੂਲ ਮੰਤਰ ਦੀ ਕਸਵਟੀ ਤੇ ਪਰਖਣ ਲਈ ਕਿਹਾ ਹੈ. ਇਸ ਦੇ ਜੁਆਬ ਵਿਚ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਇੰਮਤਿਹਾਨ ਵਿਚ ਪੈਣ ਤੋਂ ਡਰਦਾ ਹਾਂ ਤੇ ਇਨ੍ਹਾਂ ਛੰਦਾ ਦੀ ਮੂਲ ਬਾਣੀ (ਅਕਾਲ ਉਸਤਤਿ ਤੋਂ ਬਿਨਾਂ) ਦਾ ਅਜੇ ਮੈਂ ਪਾਠ ਨਹੀਂ ਕੀਤਾ ਹੋਇਆ. ਕਿਰਪਾ ਕਰਕੇ ਜੇ ਸੋਮਿਆਂ ਦਾ ਪੂਰਾ ਵਿਵਰਣ ਦਿਓਗੇ ਤਾਂ ਪਹਿਲਾਂ ਪੜ੍ਹਾਂ-ਗੁੜ੍ਹਾਂਗਾ ਅਤੇ ਫਿਰ ਹੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ
  • Anahad Ghar ਜਗਮੋਹਨ ਸਿੰਘ ਭਾ ਜੀ, ਬਾਕੀ ਤਾ ਸਭ ਠੀਕ ਹੈ ਪਰ ਤੁਹਾਡੀ ਕਹਾਣੀ ਦੇ ਪਾਤਰਾ ਦੀ ਸਾਰਥਕਤਾ ਸਮਝਣ ਦੀ ਕੋਸਿਸ ਕਰ ਰਿਹਾ...ਤੁਸੀ ਡਾਕੀਏ ਦਾ ਪਾਤਰ ਕੰਮ ਲੈ ਲਿਆ.....ਬੁੱਢੀ ਮਾਂ ਤੇ ਫੌਜੀ ਪੁੱਤ ਕਿਸ ਵਲ ਇਸ਼ਾਰਾ ਨੇ!!

    ਤੁਸੀ ਅਕਾਲ ਉਸਤਤਿ ਵਾਲੇ ਛੰਦ ਤੇ ਹੀ ਕਸਵੱਟੀ ਘਸਾ ਕੇ ਹੀ ਬੁੱਢੀ ਮਾ ਨੂੰ ਰੋਸ਼ਨਾ ਦਿਉ ਜੀ। ਮੇਰਾ ਖਿਆਲ ਹੈ ਸੋਮੇ ਹਰ ਛੰਦ ਦੇ ਥੱਲੇ ਲਿਖੇ ਹਨ ਜੀ। ਧੰਨਵਾਦ ਭਾ ਜੀ।
    See Translation
  • Jagmohan Singh ਅਨਹਦ ਘਰ ਭਾ ਜੀ ਅਕਾਲ ਉਸਤਤਿ ਬਾਣੀ ਦੀਆਂ ਮੁਢਲੀਆਂ ਸਤਰਾਂ ਲਿਖ ਕੇ, ਤੁਸੀਂ ਮੇਰੇ ਕੋਲੋਂ ਇਹ ਪੁਛਿਆ ਹੈ ਕਿ ਕੀ ਇਹ ਗੁਰਮਤ ਦੇ ਮੁਢਲੇ ਸਿਧਾਂਤ "ਮੂਲ ਮੰਤਰ" ਦੇ ਅਨਕੂਲ ਹਨ? ਤੁਹਾਡੇ ਵਲੋਂ ਵਰਤੇ ਗਏ ਸ਼ਬਦ ਵੀ ਪੁੱਠੇ ਕੌਮਿਆਂ ਵਿਚ ਦੁਬਾਰਾ ਲਿਖ ਰਿਹਾਂ, "ਤੁਸੀ ਅਕਾਲ ਉਸਤਤਿ ਵਾਲੇ ਛੰਦ ਤੇ ਹੀ ਕਸਵੱਟੀ ਘਸਾ ਕੇ ਹੀ ਬੁੱਢੀ ਮਾ ਨੂੰ ਰੋਸ਼ਨਾ ਦਿਉ ਜੀ" ਇਕ ਕੋਮਲ ਭਾਵੀ ਮਨੁੱਖ, ਜੋ ਹਾਈਕੂ ਵੀ ਲਿਖਦਾ ਹੋਵੇ, ਵਲੋਂ ਵਰਤੀ ਗਈ ਭਾਸ਼ਾ ਮੈਨੂੰ ਮੁਨਾਸਬ ਨਹੀਂ ਲੱਗੀ.
    ਮੂਲ ਮੰਤਰ "੧" ਦੇ ਹਿੰਦਸੇ/ਅੰਕ ਨਾਲ ਸ਼ੁਰੂ ਹੁੰਦਾ ਹੈ. "੧" ਮੁਸਲਮ ਅਤੇ ਸੂਫੀ ਸਾਹਿਤ ਵਿਚ ਵਰਤੇ ਗਏ ਸ਼ਬਦ "ਅਲਫ਼" ਦੇ ਤੁਲ ਵੀ ਹੈ ਅਤੇ ਉਸ ਤੋਂ ਕਿਤੇ ਵਧੀਕ ਵੀ. "ਓਮ" ਵੀ ਸ਼ਬਦ ਹੀ ਹੈ, ਓਂਕਾਰ ਵਾਂਗ ਪਰ ਇਸਦੇ ਨਾਲ ਵੀ ਕੋਈ ਅੰਕ ਨਹੀਂ ਜੁੜਿਆ ਹੋਇਆ. ਈਸਾਈਆਂ ਨੇ ਵੀ ੧ ਅੰਕ (Numeral) ਦੀ ਵਰਤੋਂ ਨਹੀਂ ਕੀਤੀ. ਜਦੋਂ ਵੀ ਉਹ ਗਾਡ ਦੇ ਇਕ ਹੋਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਗੱਲ ਸਿਮਟਦੀ ਜਾਪਦੀ ਹੈ.
    "੧" ਨੂੰ ਸਾਹਿਬਾਂ ਨੇ ਸਤਿਗੁਰੂ ਵਜੋਂ ਵੀ ਚਿਤਵਿਆ ਹੈ. "੧" ਦਾ ਅਨੁਭਵ ਅਨੰਦ ਦਾਇਕ ਹੈ, ਮਹਾ ਅਨੰਦ ਹੈ ਪਰਮ ਆਨੰਦ ਹੈ
    ਅਨੰਦੁ ਭਇਆ ਮੇਰੀ ਮਾਏ
    ਸਤਿਗੁਰੂ ਮੈ ਪਾਇਆ॥
    ਸਤਿਗੁਰੁ ਤ ਪਾਇਆ ਸਹਜ ਸੇਤੀ
    ਮਨਿ ਵਜੀਆ ਵਾਧਾਈਆ॥
    ਰਾਗ ਰਤਨ ਪਰਵਾਰ ਪਰੀਆ
    ਸਬਦ ਗਾਵਣ ਆਈਆ॥
    ਸਬਦੋ ਤ ਗਾਵਹੁ ਹਰੀ ਕੇਰਾ
    ਮਨਿ ਜਿਨੀ ਵਸਾਇਆ॥
    ਕਹੈ ਨਾਨਕੁ ਅਨੰਦੁ ਹੋਆ
    ਸਤਿਗੁਰੂ ਮੈ ਪਾਇਆ॥ (੯੧੭)
    . ਦਸਮ ਗ੍ਰੰਥ ਦੀ ਬਾਣੀ ਅਕਾਲ ਉਸਤਤਿ ਦੀਆਂ ਜ਼ਿਕਰ ਅਧੀਨ ਪੰਕਤੀਆਂ, "੧" ਨੂੰ ਹੀ ਵਖਰੇ ਸ਼ਬਦਾਂ ਵਿਚ ਪ੍ਰੀਭਾਸ਼ਿਤ ਕਰਦੀਆਂ ਹਨ ਅਤੇ ਮੂਲ ਮੰਤਰ ਦੀ ਰੂਹ ਦੇ ਅਨੁਕੂਲ ਹਨ
  • Jagmohan Singh http://youtu.be/7iV_3wC3s6E
    Play Video
    In the first day's session of the Jaipur Literature Festival 2012, Madan Gopal S... See More
  • Joga Singh .
    ਇਹ ਸਮਝਦੇ ਹੋਏ ਕਿ ਦਸਮ ਗਰੰਥ ਬਾਰੇ ਇਹ ਡਾਇਆਲਾਗ, ਸਮਝਣ, ਸਮਝਾਉਣ ਲਈ ਹੈ, ਦੱਸਿਆ ਜਾਵੇ ਜੀ ਕਿ "ਸਰਬ ਲੋਹ ਗਰੰਥ ਸਾਹਿਬ" ਕੀ ਹੈ. ਵੈਬ ਸਾਈਟ http://www.sarblohgranth.com/ ਤੇ ਇਹ ਗਰੰਥ ਉਪਲਬਧ ਹੈ ਅਤੇ ਨਿਮਨਲਿਖਤ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ
    "ੴਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥

    ਸ੍ਰੀ ਭਵਾਨੀ ਜੀ ਸਹਾਇ ॥
    ਸ੍ਰੀ ਮਾਯਾ ਲਛਮੀ ਜੀ ਸਹਾਇ ॥
    ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ ॥
    ਸ੍ਰੀ ਮੁਖਿਵਾਕ ਪਾਤਿਸ਼ਾਹੀ ੧੦"
    ਕੀ ਇਹ ਗੁਰਮਤ ਦੇ ਸਿਧਾਂਤਾ ਦੇ ਅਨੁਕੂਲ ਹੈ. ਕੋਈ ਮਿਤੱਰ ਸਮਝਾਉ ਜੀ
  • Anahad Ghar ਭਵਾਨੀ, ਪੈਦਾ ਕਰਨ ਵਾਲੀ ਪ੍ਰਮੇਸ਼ਰ ਦੀ ਸ਼ਕਤੀ ਅਤੇ ਮਾਯਾ ਲਛਮੀ, ਪਾਲਣਾ ਕਰਨ ਵਾਲੀ ਪ੍ਰਮੇਸ਼ਰ ਦੀ ਸ਼ਕਤੀ।

    ਪ੍ਰਥਮ ਕਾਲ ਸਭ ਜਗ ਕੋ ਤਾਤਾ ॥

    ਤਾ ਤੇ ਭਯੋ ਤੇਜ ਬਿਖ੍ਯਾਤਾ ॥
    ਸੋਈ ਭਵਾਨੀ ਨਾਮੁ ਕਹਾਈ ॥
    ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥
    ਪ੍ਰਿਥਮੇ ਓਅੰਕਾਰ ਤਿਨਿ ਕਹਾ ॥
    ਸੋ ਧੁਨਿ ਪੂਰ ਜਗਤ ਮੋ ਰਹਾ ॥
    ਤਾ ਤੇ ਜਗਤ ਭਯੋ ਬਿਸਥਾਰਾ ॥
    ਪੁਰਖੁ ਪ੍ਰਕ੍ਰਿਤਿ ਜਬ ਦੁਹੂ ਬਿਚਾਰਾ ॥੩੦॥
    ੨੪ ਅਵਤਾਰ ਮੱਛ - ੩੦ - ਸ੍ਰੀ ਦਸਮ ਗ੍ਰੰਥ ਸਾਹਿਬ

    ਦੋਹਿਰਾ ॥
    ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ ॥
    ਆਪਹਿ ਲਛਮੀ ਬਪੁ ਧਰੇ ਜੀਉ ਜੰਤੁ ਪ੍ਰਤਿਪਾਲ॥੧॥
  • Anahad Ghar ਜਗਮੋਹਨ ਸਿੰਘ ਭਾ ਜੀ, ਜਾਪਦਾ ਕੋਈ ਕੂਮੈਟ ਮਿਟਾ ਰਿਹਾ ਹੈ, ਦੁਬਾਰਾ ਕਾਪੀ ਪੇਸਟ ਕਰ ਰਿਹਾ ਜੀ।

    ਭਵਾਨੀ, ਪ੍ਰਮੇਸ਼ਰ ਦੀ ਪੈਦਾ ਕਰਨ ਵਾਲੀ ਸ਼ਕਤੀ ਅਤੇ ਮਾਯਾ ਲਛਮੀ, ਪ੍ਰਮੇਸ਼ਰ ਦੀ ਪਾਲਣਾ ਕਰਨ ਵਾਲੀ ਸ਼ਕਤੀ


    ਪ੍ਰਥਮ ਕਾਲ ਸਭ ਜਗ ਕੋ ਤਾਤਾ ॥
    ਤਾ ਤੇ ਭਯੋ ਤੇਜ ਬਿਖ੍ਯਾਤਾ ॥
    ਸੋਈ ਭਵਾਨੀ ਨਾਮੁ ਕਹਾਈ ॥
    ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥
    ੨੪ ਅਵਤਾਰ ਮੱਛ - ੨੯ - ਸ੍ਰੀ ਦਸਮ ਗ੍ਰੰਥ ਸਾਹਿਬ

    ਦੋਹਿਰਾ ॥
    ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ ॥
    ਆਪਹਿ ਲਛਮੀ ਬਪੁ ਧਰੇ ਜੀਉ ਜੰਤੁ ਪ੍ਰਤਿਪਾਲ॥੧॥
    17 minutes ago · Like
  • Jagmohan Singh Anahad Ghar Ji, You have four times posted the same comment. Please make amends by removing repetitive comments.
  • Jagmohan Singh Joga Singh in her comments has pointedly asked "ਸਰਬ ਲੋਹ ਗਰੰਥ ਸਾਹਿਬ" ਕੀ ਹੈ ? In reply I would submit that as per details available on Internet and in Mahan Kosh of Bhai Kahan Singh Nabha, this Granth has another name ਮੰਗਲਾਚਰਨ. The word meanings (ਸ਼ਬਦਾਰਥ) of the composition of this granth are available on the website: http://www.sarblohgranth.com
    which seemingly are controversial.
    ਇਸ ਗਰੰਥ ਬਾਰੇ ਕੁਝ ਲੋਕ ਇਹ ਦਾਅਵਾ ਕਰਦੇ ਹਨ ਕਿ ਦਸਮ-ਗ੍ਰੰਥ ਵਾਂਗ ਇਹ ਗਰੰਥ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ, ਜਿਸ ਬਾਰੇ ਖੋਜੀਆਂ ਵਲੋਂ ਕਿੰਤੂ-ਪਰੰਤੂ ਕੀਤਾ ਜਾਂਦਾ ਰਿਹਾ ਹੈ ਜਿਨ੍ਹਾਂ ਵਿਚ ਪੰਡਿਤ ਤਾਰਾ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਵੀ ਸ਼ਾਮਲ ਹਨ. ਕਿਹਾ ਜਾਂਦਾ ਹੈ ਕਿ ਇਹ ਗਰੰਥ ਪਟਨਾ ਸਾਹਿਬ ਦੇ ਗਰੰਥੀ ਭਾਈ ਸੁਖਾ ਸਿੰਘ ਨੂੰ, ਜਗੰਨਾਥ ਦੀ ਝਾੜੀ ਵਿਚ ਰਹਿਣ ਇਕ ਅਵਧੂਤ ਉਦਾਸੀ ਸਾਧੂ ਤੋਂ ਮਿਲਿਆ ਸੀ. (ਦੇਖੋ ਮਹਾਨ ਕੋਸ਼, ਪੰਨਾ 167).
    ਜੋਗਾ ਸਿੰਘ ਹੁਰਾਂ ਦਾ ਦੂਜਾ ਸਿਧਾ ਸੁਆਲ ਹੈ ਕਿ ਕੀ ਇਸ ਗਰੰਥ ਦੇ ਸ਼ੁਰੂ ਵਾਲਾ ਹਿੱਸਾ:
    "ੴਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
    ਸ੍ਰੀ ਭਵਾਨੀ ਜੀ ਸਹਾਇ ॥
    ਸ੍ਰੀ ਮਾਯਾ ਲਛਮੀ ਜੀ ਸਹਾਇ ॥
    ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ ॥
    ਗੁਰਮਤ ਦੇ ਸਿਧਾਂਤਾ ਦੇ ਅਨੁਕੂਲ ਹੈ ?
    ਇਸ ਦੇ ਜੁਆਬ ਵਿਚ ਮੈਂ (ਆਪਣੀ ਸਮਝ ਮੂਜਬ) ਇਹ ਹੀ ਕਹਾਂਗਾ ਕਿ ਭਵਾਨੀ, ਲੱਛਮੀ ਆਦਿ ਦੀ ਉਸਤਤਿ ਕਰਨਾ ਅਤੇ "੧" ਨੂੰ ਛੱਡ ਕੇ, ਇਨ੍ਹਾਂ ਨੂੰ ਸਹਾਈ ਵਜੋਂ ਚਿਤਰਨਾ, ਗੁਰੂ ਸਿਖਿਆਵਾਂ ਦੇ ਉਲਟ ਹੈ
  • Anahad Ghar ਭਾਈ ਕਾਹਨ ਸਿੰਘ ਜੀ ਨਾਭਾ ਮਹਾਨਕੋਸ਼ ਵਿਚ ਚਰਿਤ੍ਰ ਸ਼ਬਦ ਵਿਚ ਚਰਿਤ੍ਰੋਪਾਖਿਯਾਨ ਬਾਰੇ ਉਹਨਾ ਦੇ ਵਿਚਾਰ ਆਪ ਸਭ ਨਾਲ ਸਾਝੇ ਕਰ ਰਿਹਾ ਹਾਂ ਜੀ।
  • Rattandeep Singh ਨਮੋ ਅੰਧਕਾਰੇ ਨਮੋ ਤੇਜ ਤੇਜੇ ॥
    नमो अंधकारे नमो तेज तेजे ॥


    ਨਮੋ ਰਾਜਸੰ ਤਾਮਸੰ ਸਾਂਤਿ ਰੂਪੇ ॥
    नमो राजसं तामसं सांति रूपे ॥

    ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ॥
    नमो कलह करता नमो सांति रूपे ॥
    See Translation
    October 30, 2013 at 4:55am · Edited · Unlike · 1

    • Ajmer Singh There is more information on global Sikh studies.net. Research of dr. Gurnam kaur.
    • Ajmer Singh *Professor Gurnam Kaur is former Head of Dept.Shri Guru Granth Sahib Studies Panjabi Universty, Patiala
    • Ajmer Singh The Doctrinal inconsistencies in Dasam
      Granth : In relation to Avtarhood(Part I) Prof.Gurnam Kaur*
    • Ajmer Singh ਬੁਧ ਮੱਤ ਦਾ ਹਿੰਦੂ ਕਰਨ ਕਰਨ ਲਈ ਸ਼ੰਕਰਾਚਾਰੀਆ ਨੇ ਜਿਥੇ ਹੋਰ ਅਨੇਕ ਉਪਰਾਲੇ ਕੀਤੇ ਸਨ ਉਥੇ ਸਭ ਤੋਂ ਘਾਤਕ ਵਾਰ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਘੋਸ਼ਿਤ ਕਰਨਾ ਸੀ. ਗੁਰਮੱਤ ਨੇ ਬਚਣਾ ਹੈ ਤਾਂ ਅਵਤਾਰ ਵਾਦ ਦੇ ਘਾਤਕ ਵਾਰ ਤੋਂ ਬਚਣਾ ਹੋਵੇਗਾ .ਇਹ ਬੁਨਿਆਦੀ ਨੁਕਤਾ ਹੈ ਜੋ ਬਾਬਾ ਗੁਰੂ (ਨਾਨਕ )ਜੀ ਨੇ ਦਿਤਾ ਤੇ ਦਸਵੇਂ ਗੁਰੂ ਨੇ ਬਹੁਤ ਸਖਤ ਸ਼ਬਦਾਂ ਵਿੱਚ ਪੁਸ਼ਟੀ ਕੀਤੀ .ਇਸ ਘਸਵੱਟੀ ਤੇ ਲਾ ਕੇ ਪਰਖੋ ਦੁਧ ਪਾਣੀ ਅੱਡ ੨ ਹੋ ਜਾਣਗੇ .
    • Jagmohan Singh Ajmer Singh Sahib Will you please furnish the link of the article The Doctrinal inconsistencies in Dasam Granth : In relation to Avtarhood(Part I) Prof.Gurnam Kaur
    • Ajmer Singh Jagmohan Singh ji, your comment has not reached me if you want some more information on the above comment then obtain the book shapat sharing by s Kanpur Singh and read the seven life sketches of seven learned men in clouding Buddha and Shankracharia.
    • Dalvir Gill here's the link, though all the essays there are condemning DG. in SGGS the Mythological Stories are taken as such whereas in DG the stories are presented with a twist. now it's easy to say that the god of DG is an alcoholic etc. but why can't it be seen in a way that the author wanted to present him in this light? and i have asked this earlier that who adulterated the Hindu granths as there are many questionable things. What parts of Buddhist granths have been adultered by Hindus? what part of Dhammapada or Trikutka is adultration? here i'll share the link of a group where not only SGGS but all the religions are questioned!
      Link 1.: http://www.globalsikhstudies.net/.../Gunam%20kaur%20Part...
      Link 2.: https://www.facebook.com/groups/NASKITAteCHARCHA/
    • Dalvir Gill and when we are at it, read these views regarding MoolMantra ( Remember?! when i was saying that someone with the knowledge of Upanishads can prove everything in SGGS coming from the Upanishads. Bhai vich soorj, bhai vichch chand etc, all a mere translation from there. ) if one has studied carefully the main Puraans and the major Upanishads he knows that not only SGGS but DG is a hard blow to the Brahmnnik mind-set. The contribution of the Nirmalas, Udasis can be discarded as Brahminik in a second's time and that of the Nihang-Singhs' as Sakits ( Shaivites ) but historically watching all these are worth while. Brahmin can say that Nanak is an incarnation of Vishnu or that Guru Gobind that of Shiva but if someone says that crow flew with your ear then are you to check your ear or to start running after the crow, to use an indian idiom.
      http://www.globalsikhstudies.net/.../Mulmantar%20Victum...
    • Dalvir Gill here i want to point out that i haven't read any works by Gurinder S. Mann or by Pishaura S. or the likes of them.
    • Jagmohan Singh Dalvir Gill Bha Ji I too have not read any works of Gurinder S Mann nor of Pishaura Singh, nor of Gurnam Kaur. My inputs here have been on the basis of secondary sources and not of primary sources. Any secondary source must have primary references and if there are none, the source is trash; had been my guiding principle for the choice of Secondary sources.
      Since the start of the present dialogue, I'm reading and reading and thinking and my opinion have got revised in some cases very drastically. My faith in the dictum that "your opponent has a point" (though different from yours) has got strengthened.
      No denying of the fact that 'the English' taught us many things, concept of institutionalized education through Schools, Colleges, Universities, Legislature, Judicial system, Hospital system, ideas of freedom, Women Liberation, and the most remarkable among all is creation of a feeling of knowing our History and respect for Heritage/preservation of monuments. Max Arthur Macauliffe induced Bhai Kahan Singh Nabha for writing "Gur Shabad Ratnakar- Mahan Kosh which is the only laudable work produced in the 20th century. ਸਾਡੇ ਕਾਰ ਸੇਵਾ ਵਾਲਿਆਂ ਨੇ ਤਾਂ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਅਤੇ ਸਿਰਹਿੰਦ ਦੀ ਦੀਵਾਰ ਜਿਸ ਵਿਚ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਾਇਆ ਗਿਆ ਸੀ, ਵੀ ਸੁਰਖਿਅਤ ਨਹੀਂ ਰਖੀ. ਰੱਬ ਦੀ ਕ੍ਰਿਪਾ ਨਾਲ ਸਾਨੂੰ ਹੁਣ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਸੋਝੀ ਆਉਣ ਲੱਗੀ ਹੈ. ਨਵੀਂ ਪੀੜ੍ਹੀ ਦੇ ਜ਼ਿਹਨ ਵਿਚ ਸੁਆਲ ਉਪਜਣ ਲੱਗੇ ਨੇ, ਜੁਆਬ ਉਨ੍ਹਾਂ ਨੂੰ ਆਪ ਵੀ ਢੂੰਡਣੇ ਪੈਣੇ ਨੇ ਅਤੇ ਸਾਨੂੰ ਵੀ ਦੇਣੇ ਪੈਣੇ ਨੇ. ਸਾਨੂੰ ਸਭ ਕੁਝ ਪੜ੍ਹਨਾਂ ਅਤੇ ਸੁਣਨਾ ਚਾਹੀਦਾ ਹੈ ਉਹ ਵੀ ਜੋ ਸਾਡੇ ਕੰਨਾਂ ਨੂੰ ਚੰਗਾ ਨਹੀਂ ਲਗਦਾ. ਗੁਰੂ ਗਰੰਥ ਸਾਹਿਬ ਵਿਚ, ਗੁਰਬਾਣੀ ਵਿਚ ਸਭ ਕੁਝ ਮੌਲਿਕ ਨਹੀਂ ਹੈ. ਵਿਚਾਰ ਉਪਜਦੇ ਨੇ ਅਤੇ ਉਨ੍ਹਾਂ ਦੇ ਵਿਰੋਧ ਵਿਚ ਹੋਰ ਵਿਚਾਰ ਉਪਜਦੇ ਨੇ. ਪ੍ਰਸਪਰ ਵਿਰੋਧੀ ਵਿਚਾਰਾਂ ਦੇ ਸਿੰਥੇਸਿਜ਼ ਵਿਚੋਂ ਨਵਾਂ ਵਿਚਾਰ ਜਨਮਦਾ ਹੈ, ਜਿੰਨੇ ਗੁਰੂ ਸਾਹਿਬਾਨ , ਖੁੱਲੇ ਮਨ ਵਾਲੇ ਸਨ, ਉਨ੍ਹਾਂ ਹੋਣਾ ਸੰਭਵ ਨਹੀਂ. ਚਰਚਾ ਦੇ ਸ਼ੁਰੂ ਵਿਚ ਹੀ ਇਹ ਲਿਖਿਆ ਗਿਆ ਸੀ ਕਿ ਕੁਝ ਬੀਰ ਰਸੀ ਰਚਨਾਵਾਂ ਵਿਚ ਸੰਕੇਤ ਵਜੋਂ, ਪ੍ਰਤੀਕ ਲਏ ਗਏ ਹਨ, ਸਿਰਫ ਇਸੇ ਕਾਰਨ ਇਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਰਚਨਾਵਾਂ ਨਾ ਮੰਨਣਾ ਠੀਕ ਨਹੀਂ ਜਾਪਦਾ. ਪਰ ਇਹ ਵੀ ਠੀਕ ਨਹੀਂ ਜਾਪਦਾ ਕਿ ਨਵਰਾਤਰਿਆਂ ਵਿਚ ਗੁਰਦੁਆਰਿਆਂ ਵਿਚ ਚੰਡੀ ਦੀ ਵਾਰ ਦੇ ਪਾਠ ਅਤੇ ਭੋਗ ਪਾਏ ਜਾਣ. ਦੁਰਗਾ ਕਿਉਂਕਿ ਸਾਡੇ ਹਿੰਦੂ ਭਰਾਵਾਂ ਦੀ ਦੇਵੀ ਹੈ, ਅਤੇ ਸਾਨੂੰ ਉਨ੍ਹਾਂ ਦੀਆਂ ਭਵਨਾਵਾਂ ਦਾ ਖਿਆਲ ਰਖਣਾ ਬਣਦਾ ਹੈ, ਪਰ ਉਸਦੀ ਪੂਜਾ ਕਰਨ ਡਹਿ ਪੈਣਾ ਤੇ ਇਹ ਕਹਿਣਾ ਕਿ ਗੁਰੂ ਸਾਹਿਬ ਨੇ ਉਸਦੀ ਉਸਤਤ ਵਿਚ ਰਚਨਾ ਕੀਤੀ ਹੈ, ਗਲਤ ਹੈ.
      ਤੁਹਾਡੇ ਨਾਲ ਸਾਂਝੇ ਤੌਰ ਤੇ ਫੇਸਬੁੱਕ ਤੇ ਇਹ ਦੂਜਾ ਪ੍ਰਾਜੈਕਟ ਹੈ ਅਤੇ ਮੈਨੂੰ ਇਸ ਵਿਚੋਂ ਗਿਆਨ ਅਤੇ ਆਨੰਦ ਦੀ ਪ੍ਰਾਪਤੀ ਹੋ ਰਹੀ ਹੈ
    • Ajmer Singh ਨਾਨਕ ਬਾਣੀ ਸ਼ੰਕਰਾ ਚਾਰੀਆ ਦੇ ਅਦਵੈਤਵਾਦ ਦੀਆਂ ਸਮੇ ਂ ਦੇ ਬੀਤਣ ਨਾਲ ਆਈਆਂ ਕਮੀਆਂ ਤੇ ਸ਼ੋਧ ਹੈ .ਸਨਿਆਸ ਦੀ ਥਾਂ ਘਰਬਾਰੀ ਰਹਿੰਦੇ ਹੋਏ ਤੇ ਕਮਾ ਕੇ ਖਾਂਦੇ ਹੋਏ ਮਾਇਆਵੀ ਜੀਵਨ ਵਿੱਚ ਨਾ ਖੁਭਣ ਦਾ ਸੁਨੇਹਾ ਦਿੰਦੀ ਹੈ (ਮੁਰਗਾਈ ਨੈਸਾਣੈ). ਗਿਆਨ ਮਾਰਗ,ਕਰਮ ਮਾਰਗ ਤੇ ਭਗਤੀ ਮਾਰਗ ਦਾ ਅਦੁਤੀ ਮੇਲ ਪੇਸ਼ ਕੀਤਾ ਹੈ. ਨਵੀਨਤਾ ਜਾਂ ਮੌਲਿਕਤਾ ਪੇਸ਼ਕਾਰੀ ਵਿੱਚ ਹੈ.ਵਿਚਾਰਾਂ ਦਾ ਇੱਟਾਂ,ਗਾਰਾ ਤੇ ਚੂਨਾ ਆਦਿ ਮੌਜੂਦ ਸੀ ਪਰ ਉਸ ਦੀ ਵਰਤੋਂ ਵਿੱਚ ਉਤਮ ਕਾਰੀਗਰੀ ਦਾ ਕਮਾਲ ਹੈ ਜਿਸ ਨੇ ਇਕ ਇਨਕਲਾਬ ਦਾ ਰੂਪ ਧਾਰਿਆ ਤੇ ਦਬੇ ਕੁਚਲਿਆਂ ਨੂੰ ਪਰਉਪਕਾਰੀ ਤੇ ਜਾਲਮ ਲਈ ਤਲਵਾਰ ਬਣਾਇਆ.ਸਾਰਾ ਦਰਸ਼ਨ ਇਕ ਸਮੁੰਦਰ ਹੈ ਉਦਾਹਰਣ ਵਜੋਂ ਜੀਵਨ ਮੁਕਤਿ ,ਸਵਰਗ ਨਰਕ ਦਾ ਖੰਡਨ .awtarwadਬਿਲਕੁਲ ਨਵੇਂ ਅਰਥਾਂਵਿਚ ਪੇਸ਼ ਹੋਏ
    • Anahad Ghar ਹੁਕਮਿ ਉਪਾਏ ਦਸ ਅਉਤਾਰਾ ॥
      ਦੇਵ ਦਾਨਵ ਅਗਣਤ ਅਪਾਰਾ ॥
      ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥
      ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੦੩੭

      ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ॥
      ਜਿਨ ਮਹਿ ਰਮਿਆ ਰਾਮੁ ਹਮਾਰਾ ॥
      ਅਨਤ ਚਤੁਰਦਸ ਗਨਿ ਅਵਤਾਰੁ ॥
      ਕਹੋ ਜੁ ਤਿਨ ਤਿਨ ਕੀਏ ਅਖਾਰੁ ॥੪॥
      ੨੪ ਅਵਤਾਰ ਮੱਛ - ੪ - ਸ੍ਰੀ ਦਸਮ ਗ੍ਰੰਥ ਸਾਹਿਬ

      ਜੋ ਚਉਬੀਸ ਅਵਤਾਰ ਕਹਾਏ ॥
      ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ ॥
      ਸਭ ਹੀ ਜਗ ਭਰਮੇ ਭਵਰਾਯੰ ॥
      ਤਾ ਤੇ ਨਾਮ ਬਿਅੰਤ ਕਹਾਯੰ ॥੭॥
      ੨੪ ਅਵਤਾਰ ਮੱਛ - ੭ - ਸ੍ਰੀ ਦਸਮ ਗ੍ਰੰਥ ਸਾਹਿਬ
      See Translation
    • Ajmer Singh Guru Gobind Singh ji rejected the theory of incarnation of God by taking Pahul at the hands of five chosen ones.
    • Dalvir Gill read this status and especially the comments. we need to think outside of the bubble we call our own universe. i'm not digressing but just pointing that using a single sentence of a poetical expression outside the motif of the whole is not gonna take us anywhere. i can never have the urge to respond to any status like the one here, even when called by a dear friend like Umesh Ghai, ( i'm not on guy's friend list anyway and can't comment. ) that's what i meant when i said 'i know where Anahad Ghar is coming from' i have seen him tackling these idiots on FB and i'm sure he feels the same way when "Giyaan" overshadows Bhagti. These "Three Paths" have been beautifully explained in Geetaa but SGGS is mainly the Path of Devotion ( Bhagti-Maarg ), here Knowledge is rendered useless and the Grace is above everything. for that matter GuruBaba have bridged Hindus and Muslims too but we don't say that here, near SGGS, is the "Sumel" of Hindus & Muslims, the uniqueness of Sikhi is prevalent.
      I nod in favour of those who say that SGGS is the Holy Book for the entire world and that DG is the Holy Book of the Khalsa.
      As for tracing inconsistencies, one can find that anywhere even in one Granth; but in order to do that he has to overlook the concept of Non-Duality - the blood line of SGGS and also that of the DG.
      Here's the link i want to share hoping that it can bust the bubble:
      https://www.facebook.com/antikha.../posts/167943040077793...

No comments:

Post a Comment