Thursday, July 17, 2014

Harwinder Tatla‎ - ਵਾਹਗਾ ਬਾਰਡਰ ਇਕੱਠੇ ਰਹੇ ਝੂਲ ਤਿਰੰਗਾ,ਚੰਨ ਤੇ ਤਾਰਾ

ਵਾਹਗਾ ਬਾਰਡਰ
ਇਕੱਠੇ ਰਹੇ ਝੂਲ
ਤਿਰੰਗਾ,ਚੰਨ ਤੇ ਤਾਰਾ
LikeLike · · 2948
  • Mandeep Maan .
    ਪੂਰਨਮਾਸ਼ੀ -
    ਵਾਹਗਾ ਬਾਰਡਰ ,ਇਕਠੇ ਝੂਲਣ
    ਤਿਰੰਗਾ,ਚੰਨ ਤੇ ਤਾਰਾ
  • Gurmeet Sandhu :: ਇਕ ਵਰਸ਼ਨ ਇਹ ਵੀ
    ਵਾਹਗਾ ਬਾਰਡਰ
    ਨਾਲੋ ਨਾਲ ਝੂਲ ਰਹੇ
    ਤਿਰੰਗਾ ਚੰਨ-ਤਾਰਾ
  • Harwinder Tatla ਮਨਦੀਪ ਵੀਰ ਜੀ ਸ਼ਾਮ ਦੇ ਸਮੇਂ ਝੰਡੇ ਉਤਾਰ ਦਿੱਤੇ ਜਾਂਦੇ ਨੇ ਇਸ ਲਈ ਮੇਰੇ ਹਿਸਾਬ ਨਾਲ ਪੂਰਨਮਾਸ਼ੀ ਲਿਖਣਾ ਠੀਕ ਨਹੀ
  • Mandeep Maan ਹਰਵਿੰਦਰ ਜੀ ਜੇ ਪੂਰਨਮਾਸ਼ੀ ਨਹੀ ਤੇ ਫਿਰ ਚੰਨ ਕਿਸ ਤਰਾ ਦਿਸ ਰਿਹਾ ਤੇ ਤਾਰੇ
  • Gurmeet Sandhu ਮਨਦੀਪ ਜੀ ਮੇਰਾ ਖਿਆਲ ਹੈ, ਉਹ ਪਾਕਿਸਾਤਨੀ ਝੰਡੇ ਵਿਚਲੇ ਚੰਨ ਅਤੇ ਤਾਰੇ ਦਾ ਜ਼ਿਕਰ ਕਰ ਹਨ.......
  • Mandeep Maan ਹਰਵਿੰਦਰ ਜੀ ਪੂਰਨਮਾਸ਼ੀ ਲਿਖਣ ਨਾਲ ਕਿਗੋ ਆ ਰਹੀ ਹੈ ਨਾਲੇ ਜਰੂਰੀ ਨਹੀ ਕੀ ਪੂਰਨਮਾਸ਼ੀ ਸਿਰਫ ਰਾਤ ਨੂੰ ਹੀ ਹੋਵੇ ਪੂਰਨਮਾਸ਼ੀ ਦਾ ਦਿਨ ਵੀ ਹੁੰਦਾ ਹੈ
  • Mandeep Maan ਹਾਂਜੀ Gurmeet Sandhu ਜੀ ਫੇਰ ਸ਼ਾਹਿਦ ਇਸ ਤਰਾਂ ਵੀ ਲਿਖਿਆ ਜਾ ਸਕਦਾ ਹੈ
    ਗਰਮ ਸ਼ਾਮ -
    ਵਾਹਗਾ ਬਾਰਡਰ ,ਇਕਠੇ ਝੂਲਣ
    ਤਿਰੰਗਾ,ਚੰਨ ਤੇ ਤਾਰਾ
  • Gurmeet Sandhu ਮਨਦੀਪ ਮੈਂ ਤੁਹਾਡੀ 'ਗਰਮ ਸ਼ਾਮ' ਕਿਗੋ ਸ਼ਾਮਲ ਕਰਨ ਨੁੰ ਸਮਝਦਾ ਹਾਂ, ਪਰ ਵਾਹਗਾ ਬਾਰਡਰ 'ਤੇ ਝੰਡਾ ਰਟਰੀਟ ਦਾ ਸਬੰਧ ਕਿਸੇ ਖਾਸ ਮੌਸਮ ਨਮਾਲ ਨਹੀਂ ਇਹ ਬਿਨਾ ਨਾਗਾ ਸਾਰਾ ਸਾਲ ਹੀ ਹੁੰਦੀ ਹੈ
  • Mandeep Maan ਹਾਂਜੀ ਗੁਰਮੀਤ ਸੰਧੂ ਜੀ ਪਰ ਅਸੀਂ ਹਾਇਕੂ ਵਿਚ ਇਕ ਦੀ ਗਲ ਕਰਾਂਗੇ ਸ਼ਾਹਿਦ ਪੂਰੇ ਸਾਲ ਬਾਰੇ ਨਹੀ ਕਰ ਸਕਦੇ ---ਕੁਝ ਵੀ ਲਿਖਿਆ ਜਾ ਸਕਦਾ ਹੈ ਗਰਮ ਸ਼ਾਮ -ਠੰਡੀ ਸ਼ਾਮ -ਜੇਠ -ਹਾੜ -ਪੋਹ - ਬਰਸਾਤ-ਮਸਿਆ ਯਾ ਕੁਝ ਵੀ ਜੋ ਇਕ ਦਾ ਏਹਸਾਸ ਦੇਵੇ ਸਾਰੇ ਮੌਸਮ ਦੀ ਗਲ ਇਕ ਹਾਇਕੂ ਵਿਚ ਅਸੀਂ ਕਿਸ ਤਰਾ ਕਰਾਂਗੇ ਜੀ ਬਾਕੀ ਤੁੱਸੀ ਆਪਣੀ ਰਾਇ ਦੇਵੋ ਜੀ
  • Gurmeet Sandhu ਮਨਦੀਪ ਜਿਨੀ ਕੁ ਮੇਰੀ ਸੂਝ ਹੈ, ਰੁੱਤ ਦਾ ਹਾਇਕੂ ਵਿਚ ਅਹਿਮ ਰੋਲ ਹੈ....ਮੈਂ ਇਹ ਵੀ ਕਿਤੇ ਪੜ੍ਹਿਆ ਹੈ ਕਿ ਰੁੱਤ ਵਲ ਸੰਕੇਤ ਕਰਦਾ ਸ਼ਬਦ ਜਿਵੇਂ ਤੁਸੀਂ ਵਰਤਿਆ ਹੈ, ਇਸ ਨੂੰ ਹਾਇਕੂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਦਿੰਦਾ ਹੈ.....ਪਰ ਮੈਂ ਸਮਝਦਾ ਹਾਂ, ਇਹ ਲਿਖਤ ਇਕ ਖੂਬਸੂਰਤ ਸੈਨਰਿਊ ਹੈ.......ਬਾਕੀ ਇਹਦੇ ਲੇਖਕ ਨੇ ਇਹਨੂੰ ਕਿਸ ਅਨੁਭਵ ਰਾਹੀਂ ਦੲਸਾਉਣਾ ਹੈ.....ਉਹਨਾਂ ਦੀ ਇੱਛਾ ਹੈ।
  • Mandeep Maan ਹਾਂਜੀ ਖੂਬਸੂਰਤ ਸੈਨਰਿਊ ਦੇ ਤੋਰ ਤੇ ਬਹੁਤ ਵਧੀਆ ਹੈ ਜੀ
  • Raghbir Devgan ਹਾਇਕ ਦਾ ਮੂਲ ਰੂਪ ਅਤੇ ਸੰਧੂ ਸਾਹਿਬ ਵਾਲਾ ਵਰਸਨ ਕਮਾਲ ਹਨ, sorry Mandeep Maan there is no flag flutter at night.
  • Mandeep Maan Raghbir Devgan ji sare comment change tra pad lvo ji tuhanu PTA lg javega ji Mai ki khna chahunda ha ji -gl raat di nahi ho rhi ji gal haiku ate senrio bare si ---dhanwad ji
  • Harwinder Tatla ਮਨਦੀਪ ਵੀਰ ਜੀ ਜਪਾਨੀ ਹਾਇਕੂ ਵਿੱਚ ਰੁੱਤ ਦਾ ਹੋਣਾ ਬਹੁਤ ਜਰੂਰੀ ਹੈ ਪਰ ਅਜੋਕਾ ਪੰਜਾਬੀ ਹਾਇਕੂ ਇਸ ਤੋਂ ਖੁੱਲ ਲੈ ਰਿਹਾ ਹੈ।ਰੁੱਤਾਂ ਦਾ ਜ਼ਿਕਰ ਹੋਵੇ ਤਾਂ ਚੰਗੀ ਗੱਲ ਹੈ ਪਰ ਹਰ ਹਾਇਕੂ ਵਿੱਚ ਬੇਮਤਲਬ ਰੁੱਤ ਦਾ ਜ਼ਿਕਰ ਕਰਨਾ ਵੀ ਦਰੁਸਤ ਨਹੀ ਜਾਪਦਾ।ਫਾਰਸੀ ਸਾਹਿਤ ਤੋਂ ਆਉਣ ਵਾਲੀ ਗਜ਼ਲ ਬਾਰੇ ਵੀ ਐਵੇਂ ਹੀ ਹੈ ਗਜ਼ਲ ਦਾ ਮਤਲਬ ਸੀ ਇਸਤਰੀਆਂ ਨਾਲ ਗੱਲਾਂ ਕਰਨਾ ਪਰ ਅਜੋਕੀ ਗਜ਼ਲ ਵਿੱਚ ਬਹੁਤ ਵਿਸ਼ਿਆਂ ਬਾਰੇ ਲਿਖਿਆ ਜਾ ਰਿਹਾ ਹੈ।ਹਰ ਗਜ਼ਲ ਵਿੱਚ ਔਰਤ ਦਾ ਜ਼ਿਕਰ ਕਰਨਾ ਬੇਮਤਲਬ ਹੈ।
  • Ranjit Singh Sra ਤੁਹਾਡੀ ਗੱਲ ਠੀਕ ਹੈ ਤਤਲਾ ਜੀ, ਪਰ ਅਸੀਂ ਕਿਹੜੇ ਅਜੋਕੇ ਪੰਜਾਬੀ ਹਾਇਕੂ ਦੀ ਗੱਲ ਕਰੀਏ , ਅਜੇ ਤਾਂ ਕਿਤੇ ਪੰਜਾਬੀ ਹਾਇਕੂ ਦਿੱਸ ਨਹੀਂ ਰਿਹਾ , ਇਹ ਅਸੀਂ ਸਥਾਪਤ ਕਰਨਾ ਹੈ ਅਤੇ ਸਥਾਪਤ ਤਾਂਹੀ ਕਰ ਸਕਾਂਗੇ ਜੇ ਇਸ ਦੀ ਵਿਲੱਖਣਤਾ ਬਰਕਰਾਰ ਰੱਖਾਂਗੇ | ਨਹੀਂ ਤਾਂ ਦੂਸਰੀਆ ਵਿਧਾਵਾਂ ਵਾਲਿਆਂ ਦੀ ਗੱਲ ਹਾਇਕੂ ਵਾਰੇ ਸਹੀ ਸਾਬਤ ਹੋ ਸਕਦੀ ਹੈ|
  • Ranjit Singh Sra ਇਸਦਾ ਮਤਲਬ ਇਹ ਨਹੀਂ ਕਿ ਪੰਜਾਬੀ ਹਾਇਕੂ ਬਿਲਕੁਲ ਹੀ ਨਹੀਂ ਦਿੱਸ ਰਿਹਾ , ਦੋਨਾ ਗਰੁੱਪਾਂ ਦੇ ੨੨੦੦ ਕੁ ਸੌ ਮੈਂਬਰਾਂ 'ਚੋਂ ੧੫ ਕੁ ਮੈਂਬਰ ਹਾਇਕੂ ਨੂੰ ਸੀਰੀਅਸਲੀ ਲੈ ਰਹੇ ਹਨ ਜੋ ਫਿਲਹਾਲ ਕਾਫੀ ਚੰਗੀ ਗੱਲ ਹੈ|
  • Harwinder Tatla ਅਜੋਕੇ ਪੰਜਾਬੀ ਹਾਇਕੂ ਤੋਂ ਮੇਰਾ ਭਾਵ ਤੁਸੀਂ ਹੁਣ ਤੱਕ ਪ੍ਰਕਾਸ਼ਿਤ ਹੋਈਆਂ ਹਾਇਕੂ ਪੁਸਤਕਾਂ ਤੋਂ ਲੈ ਸਕਦੇ ਹੋ।ਜਿਵੇਂ ਅਮਰਜੀਤ ਸਾਥੀ ਜੀ ਦੀ ਪੁਸਤਕ,ਗੁਰਮੀਤ ਸੰਧੂ ਜੀ ਦੀ ਖਿਵਣ,ਦਰਬਾਰਾ ਸਿੰਘ ਦੀ ਕਣੀਆਂ ਇਹਨਾਂ ਵਿੱਚ ਰੁੱਤਾਂ ਤੋਂ ਸੱਖਣੇ ਅਨੇਕਾਂ ਸ਼ਾਨਦਾਰ ਹਾਇਕੂ ਹਨ।ਪੁਸਤਕ 'ਹਰੇ-ਹਰੇ ਤਾਰੇ' ਦਾ ਮੁੱਖ ਹਾਇਕੂ ਹੀ ਵੇਖ ਸਕਦੇ ਹਾਂ ਕਿਨਾਂ ਵਧੀਆ ਹੈ ਪਰ ਇਸ ਵਿੱਚ ਵੀ ਰੁੱਤ ਜ਼ਿਕਰ ਨਹੀ ਹੈ
    ਮਾਂ ਮੇਰੀ
    ਭਿੰਡੀਆਂ ਕੱਟੇ
    ਹਰੇ-ਹਰੇ ਤਾਰੇ
  • Ranjit Singh Sra ਹਾਂਜੀ, ਵੈਸੇ ਭਿੰਡੀਆਂ ਕੀਗੋ ਹੈ ਗਰਮੀ ਲਈ !
  • Sanjay Sanan Harwinder Tatla ji....., Darbara Singh Kharaud ji di book da naam " ਪਲ-ਿਛਣ " hai....., "ਕਣੀਆਂ" shayad Devinder ji di likhi book hai.....
  • Raghbir Devgan "ਨਵਾਂ ਨਿਯਮ ਇਹ ਹੈ: “ਸੰਖੇਪ ਰੱਖੋ”। ਰੁੱਤ-ਸ਼ਬਦ (kigo) ਉੱਤੇ ਵੀ ਕਿੰਤੂ ਹੁੰਦਾ ਹੈ। " - ਜੌਨ ਬਰੈਂਡੀ
  • Raghbir Devgan ਜਗਜੀਤ ਸਿੰਘ ਦੀ 'ਵੋ ਕਾਗ਼ਜ਼ ਕੀ ਕਿਸਤੀ' ਵੀ ਉਦਾਰ੍ਹਣ ਹੈ।
  • Ranjit Singh Sra ਸੰਧੂ ਸਾਬ੍ਹ ਇਕੱਲਾ ਰੁੱਤ ਸ਼ਬਦ ਹੀ ਕਿਸੇ ਕਵਿਤਾ ਨੂੰ ਹਾਇਕੂ ਨਹੀਂ ਬਣਾ ਸਕਦਾ , ਇਸ ਲਈ kireji, (cutting), ਕੁਦਰਤੀ ਠੋਸ ਬਿੰਬ , ਖਿਣ ਵੀ ਓਹਨੇ ਹੀ ਜਰੂਰੀ ਹਨ | ਅਜੋਕੇ ਹਾਇਕੂ 'ਚ ਜੋ ਪੋਸਟ ਹੋ ਰਿਹਾ ਹੈ ਉਸਨੂੰ ਹਾਇਕੂ ਮੰਨਣਾ ਵੱਖਰੀ ਗੱਲ ਹੈ ਅਤੇ ਸਿਰਫ ਇਸ ਦੀ ਰੀਸ ਨਾ ਕਰਕੇ ਹਾਇਕੂ ਨੂੰ ਘੋਖਣਾ ਵੱਖਰੀ ਗੱਲ ਹੈ | ਲੀ ਗੁਰਗਾ ਨੇ ਤੀਹ ਸਾਲ ਹਾਇਕੂ ਦੀ ਘੋਖ ਕਰਕੇ ਕਿਤਾਬ ਲਿਖੀ , ਜਦ ਅਸੀਂ ਓਨ੍ਹਾਂ ਦੀ ਕਿਤਾਬ ਪੜ੍ਹਦੇ ਹਾਂ ਤਾਂ ਅਜੋਕੇ ਹਾਇਕੂ ਪ੍ਰਤੀ ਓਨ੍ਹਾਂ ਦੀ ਪੀੜ ਸਾਫ਼ ਝਲਕਦੀ ਹੈ |
  • Raghbir Devgan A Poet's Guide by Lee Gurga is a good discussion also but I have not read that book yet.
  • Ranjit Singh Sra Raghbir ji , It's really a poet's guide, read as soon as possible. I am thankful to Prof. Arvinder kaur for this book.
  • Raghbir Devgan Thanks! Ranjit Singh Sra for endorsing this book, but Gurmeet Sandhu also spoke very high of this book.
  • Harwinder Tatla ਮੈਂ ਜਗਜੀਤ ਸੰਧੂ ਜੀ ਨਾਲ ਸਹਿਮਤ ਹਾਂ।ਬਾਕੀ ਰਹੀ ਗੱਲ ਜਪਾਨੀ ਹਾਇਕੂ ਨੂੰ ਇੰਨ-ਬਿੰਨ ਅਪਣਾਉਣ ਦੀ ਤਾਂ ਅਸੀ 5-7-5 ਦੇ ਸਿਧਾਂਤ ਤੋਂ ਵੀ ਤਾਂ ਖੁੱਲ ਲੈ ਹੀ ਰਹੇ ਹਾਂ।
  • Mandeep Maan Harwinder Tatla ji 5-7-5 ਦੇ ਸਿਧਾਂਤ ਤੋ ਖੁਲ ਲੈਣ ਦਾ ਇਕ ਕਾਰਨ ਹੈ ਕਿਓ ਕੀ ਜਾਪਾਨੀ ਭਾਸ਼ਾ ਦੇ ਲਫਜ਼ ਅਤੇ ਸਾਡੇ ਲਫਜਾਂ ਵਿਚ ਫਰਕ ਹੈ
  • Gurmeet Sandhu ਹਰਵਿੰਦਰ ਦਾ ਇਹ ਹਾਇਕੂ/ਸੈਨਰਿਊ ਯਾਦਗਾਰੀ ਹੋ ਨਿਬੜਿਆ ਹੈ, ਜਿਹੜਾ ਮੂਲ ਹਾਇਕੂ ਰਚਨਾ ਦੇ ਸਾਰੇ ਪਹਿਲੂਆਂ ਬਾਰੇ ਵਿਚਾਰ ਦਾ ਅਧਾਰ ਬਣਿਆ.......
    ਬਹੁਤ ਵਧੀਆ ਬਿੰਬ ਇਹਦੇ ਵਿਚ ਪੇਸ਼ ਕੀਤੇ ਗਏ ਸਨ......ਧੰਨਵਾਦ
  • Ranjit Singh Sra ਫੋਰਮ ਤੋਂ ਖੁੱਲ੍ਹ ਨਹੀਂ ਹੈ, ਜਦ ਅਸੀਂ ਛੋਟੀ-ਲੰਮੀ-ਛੋਟੀ ਸਤਰ ਦਾ ਸਾਂਚਾ ਅਪਨਾਉਂਦੇ ਹਾਂ ਤਾਂ ਤਕਰੀਬਨ ੧੭ ਸਿਲੇਬਲ ਦੇ ਕਰੀਬ ਹੀ ਹੁੰਦੇ ਹਾਂ | ਅਸਲ ਗੱਲ ਜਪਾਨੀ ਹਾਇਕੂ ਨੂੰ ਅਪਣਾਉਣ ਦੀ ਨਹੀਂ ਸਗੋਂ ਇਸਦੀ ਭਾਵਨਾ ਨੂੰ ਅਪਣਾਉਣ ਦੀ ਹੈ | ਇਹ ਮਹਿਜ ਇੱਕ ਸਿਨਫ਼ ਨਹੀਂ ਹੈ ਇਹ ਪ੍ਰਕਿਰਤੀ ਨਾਲ ਜੁੜਨ ਅਤੇ ਜਿਓਣ ਦਾ ਢੰਗ ਹੈ|
  • Sabi Nahal dhanvaad ji sikhan nu mil rihaa hai
  • Harwinder Tatla ਬਹਿਸ ਜਾਂ ਲੜਾਈ-ਝਗੜੇ ਤੋਂ ਬਿਨਾ ਸਕਰਾਤਮਕ ਤਰੀਕੇ ਨਾਲ ਕੀਤੀ ਵਿਚਾਰ ਚਰਚਾ ਲਈ ਸਭ ਦਾ ਧੰਨਵਾਦ।ਰਲ-ਮਿਲ ਕੇ ਕੀਤੇ ਯਤਨ ਹਾਇਕੂ ਨੂੰ ਪੰਜਾਬੀ ਸਾਹਿਤ ਵਿੱਚ ਜਰੂਰ ਮਕਬੂਲ ਕਰਵਾਉਣਗੇ।ਪਹਿਲਾਂ-ਪਹਿਲ ਪ੍ਰਿ: ਸੰਤ ਸਿੰਘ ਸੇਖੋਂ ਵਰਗੇ ਸ਼ੂਝਵਾਨ ਵਿਦਵਾਨ ਗੀਤ ਨੂੰ ਸਾਹਿਤ ਦਾ ਅੰਗ ਨਹੀ ਮੰਨਦੇ ਸਨ ਪਰ ਸਮਾਂ ਪਾ ਕੇ ਗੀਤ ਨੇ ਆਪਣੀ ਹੋਂਦ ਸਿੱਧ ਕਰ ਦਿੱਤੀ ਹੈ ਸੋ ਮਿੱਤਰੋ ਆਸ਼ਾਵਾਦ ਹੋ ਕੇ ਲੱਗੇ ਰਵੋ
  • Gurmeet Sandhu ਲਗੇ ਰਹਿਣ ਦਾ ਕਾਰਜ ਹੀ ਲਾਹੇਵੰਦਾ ਹੈ......
  • Darbara Singh Kharaud ਆਸ਼ਵਾਦ=ਆਂਸ਼ਾਵਾਦੀ
  • Ranjit Singh Sra ਸ਼ੁਕਰੀਆ ਤਤਲਾ ਜੀ, ਪਰ ਇਥੇ ਹਾਇਕੂ ਨੂੰ ਇੱਕ ਸਿਨਫ਼ ਸਿੱਧ ਕਰਨ ਅ ਮਸਲਾ ਨਹੀਂ ,, ਹਾਇਕੂ ਵਰਗੀ ਸਿਨਫ਼ ਹੋਰ ਹੈ ਹੀ ਕੋਈ ਨਹੀਂ | ਲੋੜ ਹਾਇਕੂ ਨੂੰ ਘੋਖਕੇ ਉਸਨੂੰ ਸਹੀ ਤਰ੍ਹਾਂ ਸਮਝਣ ਅਤੇ ਸਮਝਾਉਣ ਦੀ ਹੈ !
  • Harwinder Tatla ਸ਼ੁਕਰੀਆ ਸਰਾਂ ਸਾਹਿਬ ਕੋਸ਼ਿਸ਼ ਕਰ ਰਹੇ ਹਾਂ ਇਸਨੂੰ ਸਮਝਣ ਦੀ ਉਮੀਦ ਹੈ ਕਿ ਰੱਬ ਬਰਕਤ ਪਾਵੇਗਾ
  • Gurmeet Sandhu ਕੋਸ਼ਿਸ਼ ਜਾਰੀ ਰੱਖੋ, ਰੱਬ 'ਤੇ ਭਰੋਸਾ ਰੱਖੋ.....
  • Ranjit Singh Sra ਸੰਧੂ ਸਾਬ੍ਹ ਹਾਇਕੂ ਦੇ ਮਾਮਲੇ 'ਚ ਰੱਬ ਨੂੰ ਵਿਚ ਲਿਆਉਣਾ ਵੀ ਠੀਕ ਨਹੀਂ ਲਗਦਾ | ਕੁਦਰਤ 'ਤੇ ਭਰੋਸਾ ਰੱਖੋ !! :))
  • Gurmeet Sandhu ਹਾਂ ਜੀ ਬਿਲਕੁਲ ਠੀਕ ਕੁਦਰਤ 'ਤੇ ਰੱਖੋ।
  • Harwinder Tatla ਸੰਸਕ੍ਰਿਤ ਇਸ ਲਈ ਖਤਮ ਹੋ ਗਈ ਸੀ ਕਿਉਕਿ ਉਹ ਵਿਦਵਾਨਾ ਦੇ ਧੱਕੇ ਚੜ੍ਹ ਗਈ ਸੀ।ਹਾਇਕੂ ਦਾ ਅਸਲ ਮਕਸਦ ਜਾਂ ਅਮਲ ਇੱਕ ਦ੍ਰਿਸ਼ ਨੂੰ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼ ਕਰਨਾ ਹੈ ਬਾਕੀ ਗੁਰਗਾ ਜਾਂ ਜੋਹਨ ਬਰੈਂਡੀ ਕੀ ਕਹਿੰਦੇ ਹਨ ਘੱਟੋ-ਘੱਟ ਮੈਨੂੰ ਇਸ ਨਾਲ ਕੋਈ ਫਰਕ ਨਹੀ ਪੈਂਦਾ।
  • Raghbir Devgan I agree with Gurmeet Sandhu g when he says, "ਹਰਵਿੰਦਰ ਦਾ ਇਹ ਹਾਇਕੂ/ਸੈਨਰਿਊ ਯਾਦਗਾਰੀ ਹੋ ਨਿਬੜਿਆ ਹੈ, ਜਿਹੜਾ ਮੂਲ ਹਾਇਕੂ ਰਚਨਾ ਦੇ ਸਾਰੇ ਪਹਿਲੂਆਂ ਬਾਰੇ ਵਿਚਾਰ ਦਾ ਅਧਾਰ ਬਣਿਆ......." thank you every body for the nice discussion.
  • Ranjit Singh Sra ਸਹਿਮਤ ਹਾਂ ਤਤਲਾ ਜੀ ਤੁਹਾਡੇ ਨਾਲ , ਹਾਇਕੂ ਦਾ ਅਸਲ ਮਕਸਦ ਹੋਰ ਹੈ ! ਇਹ ਵਿਦਵਤਾ ਵਾਲੀਆਂ ਗੱਲਾਂ ਮੇਰੀ ਸਮਝ ਤੋਂ ਵੀ ਬਾਹਰ ਹਨ , ਸੰਸਕ੍ਰਿਤ ਕੀ , ਧਰਤੀ ਸੂਰਜ ਨੇ ਵੀ ਨਹੀਂ ਰਹਿਣਾ , ਇਸ ਲਈ ਤਾਂ ਹਾਇਕੂ ਹੈ ਹਰ ਖਿਣ ਦਾ ਅਨੰਦ ਮਾਨਣ ਲਈ |

No comments:

Post a Comment