ਪੰਜਾਬੀ
ਹਾਇਕੂ ਲਈ ਮਹੌਲ ਸੁਖਾਂਵਾਂ ਬਣਾਉਣ 'ਚ ਜੁਗਨੂੰ ਦਾ ਅਹਿਮ ਰੋਲ ਹੈ ਜਿਸਦੀ ਹੁਣ ਕਿਧਰੇ
ਅਵਾਜ਼ ਨਹੀਂ ਸੁਣ ਰਹੀ| ੧੪ ਜੂਨ ਨੂੰ ਓਨ੍ਹਾਂ ਨੇ ਇੱਕ ਸੁਨੇਹਾ ਘੱਲਿਆ ਸੀ ਜਿਸ ਤੋਂ
ਬਾਅਦ ਹੌਲੀ ਹੌਲੀ ਪੰਜਾਬੀ ਹਾਇਕੂ ਫੋਰਮ ਨਾਲ ਗੱਲਬਾਤ ਚਲਦੀ ਰਹੀ ~
ਭਾਜੀ ਗੁੱਸੇ ਗਿਲੇ ਤਾਂ ਪੁਰਾਣੇ ਹੋ ਗਏ, ਪਰ ਕਈ ਵਾਰ ਇਹ ਜਰੂਰ ਲਗਦਾ ਹੈ ਕੇ ਗਲਤ ਹੋ ਗਿਆ , ਹਾਇਕੂ ਲਈ ! ਅੱਜ ਤੁਸੀਂ ਦੇਖੋਗੇ ਤੇ ਮੰਨੋਗੇ ਕਿ ਟੀ ਰੂਮ ਚ ਜਿਆਦਾ ਹਾਇਕੂ ਸ਼ੁਧ ਪੋਸਟ ਹੁੰਦੇ ਹਨ, ਕਿਓਂਕਿ ਅਸੀਂ ਇੱਕ ਦੂਸਰੇ ਨੂੰ ਦੱਸਦੇ ਰਹਿੰਦੇ ਹਾਂ, ਪਰ ਫੇਰ ਵੀ ਪੰਜਾਬੀ ਹਾਇਕੂ ਗਰੁਪ ਹੀ ਅਸਲ ਵਿਚ ਪੰਜਾਬੀ ਚ ਲਿਖੇ ਹਾਇਕੂ ਦਾ ਸਰੋਤ ਤੇ ਅਸਲ ਘਰ ਰਹੇਗਾ, ਕਿਓਂਕਿ ਇਹ ਪੁਰਾਣਾ ਹੈ ਤੇ ਇਸ ਨਾਲ ਸਾਥੀ ਸਾਬ ਤੇ ਤੁਹਡਾ ਸਾਰਿਆਂ ਦਾ ਨਾਮ ਜੁੜਿਆ ਹੈ !
ਵਧਿਆ ਹੋਵੇ ਜੇ ਇਹ ਦੋਨੋ ਗਰੁਪ ਇੱਕ ਦੂਜੇ ਨਾਲ ਈਰਖਾ ਕਰਨ ਦੀ ਬਜਾਈ ਇੱਕ ਦੂਜੇ ਦੇ ਪੂਰਕ ਬਣ ਜਾਣ ! ਮੇਰੀ ਬਿਮਾਰੀ ਕਾਰਣ ਪਤਾ ਨਹੀਂ ਮੈ ਕਿੰਨੀ ਦੇਰ ਹੋਰ ਯੋਗਦਾਨ ਦੇ ਸਕਦੀ ਹਾਂ ਹਾਇਕੂ ਚ, ਪਰ ਇਹ ਇੱਕ ਸੋਚ ਜਰੂਰ ਹੈ ਮੇਰੀ ! ਪੰਜਾਬੀ ਹਾਇਕੂ ਕੋਲ ਤਜੁਰ੍ਬਾ ਹੈ, ਤੇ ਟੀ ਰੂਮ ਕੋਲ ਦੇਸ਼ੀ ਵਿਦੇਸ਼ੀ ਲੇਖਕਾਂ ਤੇ ਭਾਸ਼ਾਵਾਂ ਦਾ ਸਰੋਤ ਤੇ ਕੁਝ ਬੇਹੱਦ ਖੂਬਸੂਰਤ ਪੰਜਾਬੀ ਲੇਖਕ !
ਸ਼ੁਰੁਆਤ ਮੈ ਤੁਹਾਨੂੰ ਲਿਖ ਕੇ ਕਰ ਦਿੱਤੀ ਹੈ, ਬਾਕੀ ਅੱਗੇ ਤੁਸੀਂ ਤੋਰਨਾ ਹੈ !
ਭਾਜੀ ਗੁੱਸੇ ਗਿਲੇ ਤਾਂ ਪੁਰਾਣੇ ਹੋ ਗਏ, ਪਰ ਕਈ ਵਾਰ ਇਹ ਜਰੂਰ ਲਗਦਾ ਹੈ ਕੇ ਗਲਤ ਹੋ ਗਿਆ , ਹਾਇਕੂ ਲਈ ! ਅੱਜ ਤੁਸੀਂ ਦੇਖੋਗੇ ਤੇ ਮੰਨੋਗੇ ਕਿ ਟੀ ਰੂਮ ਚ ਜਿਆਦਾ ਹਾਇਕੂ ਸ਼ੁਧ ਪੋਸਟ ਹੁੰਦੇ ਹਨ, ਕਿਓਂਕਿ ਅਸੀਂ ਇੱਕ ਦੂਸਰੇ ਨੂੰ ਦੱਸਦੇ ਰਹਿੰਦੇ ਹਾਂ, ਪਰ ਫੇਰ ਵੀ ਪੰਜਾਬੀ ਹਾਇਕੂ ਗਰੁਪ ਹੀ ਅਸਲ ਵਿਚ ਪੰਜਾਬੀ ਚ ਲਿਖੇ ਹਾਇਕੂ ਦਾ ਸਰੋਤ ਤੇ ਅਸਲ ਘਰ ਰਹੇਗਾ, ਕਿਓਂਕਿ ਇਹ ਪੁਰਾਣਾ ਹੈ ਤੇ ਇਸ ਨਾਲ ਸਾਥੀ ਸਾਬ ਤੇ ਤੁਹਡਾ ਸਾਰਿਆਂ ਦਾ ਨਾਮ ਜੁੜਿਆ ਹੈ !
ਵਧਿਆ ਹੋਵੇ ਜੇ ਇਹ ਦੋਨੋ ਗਰੁਪ ਇੱਕ ਦੂਜੇ ਨਾਲ ਈਰਖਾ ਕਰਨ ਦੀ ਬਜਾਈ ਇੱਕ ਦੂਜੇ ਦੇ ਪੂਰਕ ਬਣ ਜਾਣ ! ਮੇਰੀ ਬਿਮਾਰੀ ਕਾਰਣ ਪਤਾ ਨਹੀਂ ਮੈ ਕਿੰਨੀ ਦੇਰ ਹੋਰ ਯੋਗਦਾਨ ਦੇ ਸਕਦੀ ਹਾਂ ਹਾਇਕੂ ਚ, ਪਰ ਇਹ ਇੱਕ ਸੋਚ ਜਰੂਰ ਹੈ ਮੇਰੀ ! ਪੰਜਾਬੀ ਹਾਇਕੂ ਕੋਲ ਤਜੁਰ੍ਬਾ ਹੈ, ਤੇ ਟੀ ਰੂਮ ਕੋਲ ਦੇਸ਼ੀ ਵਿਦੇਸ਼ੀ ਲੇਖਕਾਂ ਤੇ ਭਾਸ਼ਾਵਾਂ ਦਾ ਸਰੋਤ ਤੇ ਕੁਝ ਬੇਹੱਦ ਖੂਬਸੂਰਤ ਪੰਜਾਬੀ ਲੇਖਕ !
ਸ਼ੁਰੁਆਤ ਮੈ ਤੁਹਾਨੂੰ ਲਿਖ ਕੇ ਕਰ ਦਿੱਤੀ ਹੈ, ਬਾਕੀ ਅੱਗੇ ਤੁਸੀਂ ਤੋਰਨਾ ਹੈ !
- You, Sarbjit Singh, Kuljeet Mann, Gurmukh Bhandohal Raiawal and 42 others like this.
- Dalvir Gill Sra Bhaji, Tuhada vi bahut dhanvad jo Jugnu horaN de hanbhle nuN turda rakhn di koshish kr raho ho............gll vi theek hai, pahilaN pind taN bajh lave changi traNh, fer pa lavaNge vaNdiaN vi . shabashe veerna :)))
- Ranjit Singh Sra ਭਾਜੀ , ਜਦ ਇਸ ਸੰਦੇਸ ਦਾ ਫੋਰਮ ਨੂੰ ਪਤਾ ਚੱਲਾ ਤਾਂ ਸਭ ਤੋਂ ਪਹਿਲਾਂ ਉਤਸਾਹ ਅਤੇ ਖੁਸ਼ੀ ਪ੍ਰੋ. ਅਰਵਿੰਦਰ ਨੇ ਜਾਹਰ ਕੀਤੀ ਸੀ ਅਤੇ ਓਹੀ ਫੋਰਮ ਵੱਲੋਂ ਗੱਲ ਕਰਦੇ ਸਨ|
- Amarjit Sathi Tiwana ਬੜੀ ਖੁਸ਼ੀ ਦੀ ਗੱਲ ਹੈ ਕਿ ਜੁਗਨੂੰ ਦੀ ਇਛਾ, ਕਿ ਦੋਵੇਂ ਗਰੁੱਪ 'ਇੱਕ ਦੂਜੇ ਦੇ ਪੂਰਕ ਬਣ ਜਾਣ !' ਪੂਰੀ ਹੋ ਰਹੀ ਹੈ।
- Gurmeet Sandhu ਅਸਲ ਵਿਚ ਇਹ ਵੰਡੀਆਂ ਪੈਣੀਆਂ ਨਹੀਂ ਸੀ ਚਾਹਦੀਆਂ, ਕੁਝ ਲੋਕ ਇਹਦੇ ਨਾਲ ਬਹੁਤ ਪ੍ਰਭਾਵਿਤ ਹੋਏ ਹਨ.......
- Sweg Deol Ih Bahut hi changi te khushi vali gal hoi hai .....donan grupan 'ch mhol sukhawan ho Gia hai......Punjabi 'ch Haiku di vetari lai ih bahut hi changi gal hoi hai!!!!
- Ajay Pal Singh Gill ਮੈ ਹੁਣ ਪੂਰਾ ਪੜ੍ਹਿਆ ਹੈ ! ਸ਼ੁਕਰੀਆ ਸਰਾਂ ਸਾਬ, ਗੱਲ ਥੋੜੀ ਸਾਫ਼ ਕਰ ਦਿੱਤੀ, ਨਹੀਂ ਤਾਂ ਪਿਛਲੇ ਦਿਨਾਂ ਦੇ ਹਲਾਤ ਦੇਖ ਤੇ ਤਾਂ ਐਦਾਂ ਲਗਦਾ ਸੀ ਕਿ ਜੁਗਨੂੰ ਹੀ ਸਾਰੇ ਪੁਆੜੇ ਦੀ ਜੜ ਹੈ, ਤੇ ਉਸਦੇ ਜਰਾ ਪਾਸੇ ਹੁੰਦਿਆਂ ਹੀ ਮੌਕਾ ਵੇਖਕੇ ਉਸਦੇ ਦੋਸਤਾਂ ਨੇ ਹਥ ਮਿਲਾ ਲਾਏ ! ਜੋ ਤੁਸੀਂ ਕੀਤਾ ਹੈ, ਵੈਸੇ ਟੀ ਰੂਮ ਦੇ ਐਡਮਿਨ ਨੂੰ ਕਰਨਾ ਚਾਹੀਦਾ ਸੀ !
- Gurmeet Sandhu ਗਿੱਲ ਸਾਹਿਬ ਤੁਸੀਂ ਟਿਕਾਣੇ 'ਤੇ ਚੋਟ ਕੀਤੀ ਹੈ, ਏਨੀ ਦੇਰ ਨਹੀਂ ਸੀ ਲਗਣੀ ਚਾਹੀਦੀ...ਇਹਦੇ ਪਿਛੇ ਕੀ ਭੇਦ ਹੈ਼?......ਕੁਝ ਲੋਕ ਜਿਹਨਾਂ ਨੇ ਪੰਜਾਬੀ ਹਾਇਕੂ ਲਈ ਅਹਿਮ ਰੋਲ ਅਦਾ ਕੀਤਾ ਹੈ, ਉਹਨਾਂ ਨੂੰ ਜਾਣ ਬੁਝ ਕੇ ਜ਼ਲੀਲ ਕੀਤਾ ਗਿਐ।
- Surmeet Maavi ਅਤੀਤ ਵਿਚ ਜੋ ਵੀ ਹੋਇਆ ਕਿਵੇਂ ਹੋਇਆ, ਕਿਉਂ ਹੋਇਆ ਜਾਂ ਕਦੋਂ ਹੋਇਆ ਮੈਂ ਇਸ ਤੋਂ ਅੱਜ ਵੀ ਅਨਜਾਣ ਹੀ ਹਾਂ ਕਿਉਂਕਿ ਮੈਂ ਬਹੁਤਾ ਪੁਰਾਣਾ ਨਹੀਂ ਹਾਇਕੂ ਜਗਤ ਚ ਲੇਕਿਨ ਮੈਂ ਇਸ ਖੁਸ਼ਗਵਾਰ ਮਾਹੌਲ ਨੂੰ ਦੇਖ ਕੇ ਬਹੁਤ ਖੁਸ਼ ਹਾਂ ਤੇ ਮੈਨੂੰ ਬੇਹਦ ਖੁਸ਼ੀ ਹੈ ਕਿ ਮੈਂ ਇਸ ਸਾਰੇ ਵਰਤਾਰੇ ਦਾ ਨਿੱਕਾ ਮੋਟਾ ਹਿੱਸਾ ਬਣ ਸਕਿਆ... ਇਸ ਵੇਲੇ ਮੈਂ ਤਾਂ ਇਹੀ ਕਹਾਂਗਾ ਕਿ All is well that ends well... ਅੱਗੋਂ ਕਦੇ ਕੁਝ ਅਜਿਹਾ ਨਾ ਵਾਪਰੇ ਜਿਸ ਨਾਲ ਇਸ ਖੁਲੂਸ ਤੇ ਆਂਚ ਆਵੇ ਇਹਦੇ ਲਈ ਸਾਰੇ ਯਤਨਸ਼ੀਲ ਰਹੀਏ... बीती ताहि बिसार दे, आगे की सुध ले
- Ajay Pal Singh Gill ਗੱਲ ਬਿਲਕੁਲ ਠੀਕ ਹੈ , ਪੰਜਾਬੀ ਹਾਇਕੂ ਚ ਅਮਰਜੀਤ ਸਾਥੀ ਵਰਗੇ ਸੁਲਝੇ ਇਨਸਾਨ ਸਨ ਤੇ ਟੀ ਰੂਮ ਚ ਸੰਦੀਪ ਸੀਤਲ ਜੀ ਵਰਗੀ ਦਰਵੇਸ਼ ਸ਼ਖਸ਼ੀਅਤ ਸੀ, ਤੇ ਜੁਗਨੂੰ ਸੀ, ਸਾਰੇ ਹੀ ਸੂਝਵਾਨ ਤੇ ਦਿਲ ਚ ਗਲ ਰਖਣ ਵਾਲੇ ਨਹੀਂ ਸਨ, ,ਇਸ ਲਈ ਇਹ ਮਨ ਮੁਟਾਵ ਜਿਆਦਾ ਲੰਬਾ ਹੋਣਾ ਚਾਹੀਦਾ ਨਹੀਂ ਸੀ, ਪਰ ਜੋ ਹੋਇਆ, ਜਿਵੇਂ ਹੋਇਆ, ਸ਼ਾਇਦ ਸਭ ਨੂੰ ਭੁੱਲ ਜਾਣਾ ਚਾਹੀਦਾ ਹੈ ! ਇਹਨਾਂ ਦੇ ਯਤਨਾਂ ਸਦਕਾ ਹੀ ਸ਼ਾਇਦ ਸਭ ਠੀਕ ਹੋਇਆ ਹੈ, ਅੱਗੇ ਤੋਂ ਇੱਕ ਦੂਜੇ ਦਾ ਪਿਆਰ ਤੇ ਸਤਿਕਾਰ ਬਣਾਈ ਰਖਿਆ ਜਾਵੇ !
- Gurmeet Sandhu ਗਿੱਲ ਸਾਹਿਬ ਚੰਗਾ ਹੁੰਦਾ ਇਹ ਗੱਲ ਸੂਝਵਾਨ ਅਤੇ ਦਰਵੇਸ਼ ਲੋਕਾਂ ਨੇ ਸੁਲਝਾ ਲਈ ਹੁੰਦੀ, ਪਰ ਕਈ ਜੋ ਤਿੰਨਾਂ ਵਿਚ ਨਾਂ ਤੇਰ੍ਹਾਂ ਵਿਚ ਸਨ, ਸਾਰਾ ਨਜ਼ਲਾ ਉਹਨਾਂ 'ਤੇ ਢੇਰੀ ਹੁੰਦਾ ਰਿਹਾ, ਇਥੋਂ ਤਕ ਕਿਸੇ ਹਾਇਕੂ ਉਤੇ ਦਿੱਤੀ ਗਈ ਟਿੱਪਣੀ ਨੂੰ ਵੀ ਜਾਤੀ ਰੰਗਤ ਦੇ ਕੇ ਭੰਡੀ ਪਰਚਾਰ ਹੁੰਦਾ ਰਿਹਾ.........
ਮਨ ਮੁਟਾਵ ਤਾਂ ਹੈ ਹੀ ਨਹੀਂ ਸੀ, ਪਰ ਇਹਨੂੰ ਕਿਵੇਂ ਈਜਾਦ ਕੀਤਾ ਗਿਆ, ਇਹਦੀ ਸਾਜਿਸ਼ ਵੀ ਬਹੁਤ ਦੁਖਦਾਈ ਹੈ....ਹੈਰਾਨੀ ਦੀ ਗਲ ਇਹ ਵੀ ਹੈ ਕਿ ਇਸ ਸਾਰੇ ਦੁਖਦਾਈ ਘਟਨਾਕ੍ਰਮ ਪਿਛੇ ਜਿਹਨਾਂ ਦਾ ਮੁਖ ਰੋਲ ਰਿਹਾ ਹੈ, ਹੁਣ ਉਹਨਾਂ ਨੂੰ ਹੀ ਇਹਨੂੰ ਸੁਖਾਵਾਂ ਬਣਾ ਲੈਣ ਦਾ ਮਾਣ ਬਖਸ਼ਿਆ ਜਾ ਰਿਹਾ ਹੈ..... - Ajay Pal Singh Gill ਸੰਧੂ ਸਾਬ, ਕਸੂਰਵਾਰ ਕੌਣ ਹੈ, ਇਸਦਾ ਪਤਾ ਸਾਰਿਆਂ ਨੂੰ ਹੈ ਐਥੇ, ਤੁਹਾਨੂੰ ਮੈਨੂੰ ਵੀ ਪਤਾ ਹੈ ! ਹੁਣ ਹਲਾਤ ਸੁਖਾਵੇਂ ਹੋ ਚੱਲੇ ਹਨ, ਤੇ ਸਭ ਤੋ ਜਿਆਦਾ ਔਖ ਕਿਸਨੂੰ ਹੈ, ਇਹ ਵੀ ਦਿਸ ਰਿਹਾ ਹੈ ! ਸੋ ਇਸ ਗੱਲ ਨੂੰ ਰਹਿਣ ਹੀ ਦਿੱਤਾ ਜਾਵੇ ਤਾਂ ਚੰਗਾ ਹੈ !
- Gurmeet Sandhu ਗਿੱਲ ਸਾਹਿਬ ਤੁਸੀਂ ਪਹਿਲੇ ਦਿਨ ਤੋਂ ਜਦੋਂ ਟੀ-ਰੂਮ ਹੋਂਦ ਵਿਚ ਆਇਆ ਸੀ, ਇਹਦੇ ਵਿਚ ਅਹਿਮ ਭੁਮਿਲਕਾ ਨਿਭਾਉਂਦੇ ਰਹੇ ਹੋ...
ਔਖ ਦਾ ਕੀ ਕਾਰਣ ਹੈ , ਇਹ ਵੀ ਤੁਸੀਂ ਭਲੀ ਭਾਂਤ ਜਾਣਦੇ ਹੋ।ਗੱਲ ਨੂੰ ਤਾਂ ਰਹਿਣ ਹੀ ਦਿੱਤਾ ਗਿਆ ਸੀ। ਤੁਸੀਂ ਆਪਣੀ ਟਿੱਪਣੀ ਨਾਲ ਦੋਬਾਰਾ ਸ਼ੁਰੂ ਕੀਤੀ ਹੈ.....ਪ੍ਰਤਿਕਰਮ ਤਾਂ ਹੋਣਾ ਹੀ ਸੀ। - Ajay Pal Singh Gill ਮੇਰੀ ਟਿੱਪਣੀ ਵਿਚ ਤੁਹਾਡਾ ਕੋਈ ਜਿਕਰ ਨਹੀਂ ਸੀ ਜਨਾਬ ! ਮੈ ਰਣਜੀਤ ਸਰਾਂ ਦਾ ਧੰਨਵਾਦ ਕੀਤਾ ਸੀ, ਤੇ ਨਾਲ ਹੀ ਸਾਥੀ ਸਾਬ ਤੇ ਸੰਦੀਪ ਸੀਤਲ ਜੀ ਦਾ ! ਮੈ ਫੇਰ ਕਹਿੰਦਾ ਹਾਂ ਕਿ ਇਹਨਾਂ ਸਾਰਿਆਂ ਸਦਕਾ ਹੀ ਹੁਣ ਸਭ ਠੀਕ ਹੋਇਆ ਹੈ !
- Gurmeet Sandhu ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ ਕਿ ਇਹਨਾਂ ਸਾਰਿਆਂ ਨੇ ਵਧੀਆਂ ਭੁਮਿਲਾ ਨਹੀਂ ਨਿਭਾਈ.....ਮੇਰਾ ਜਿਕਰ ਹੋਣਾ ਜਾਂ ਨਾਂ ਹੋਣਾ ਗਲ ਦਾ ਮੁੱਦਾ ਨਹੀਂ ਹੈ, ਮੈ ਵੀ ਆਪਣੀ ਟਿੱਪਣੀ ਵਿਚ ਕਿਸੇ ਬਾਰੇ ਕੋਈ ਜਿਕਰ ਨਹੀਂ ਕੀਤਾ.......।
- Raghbir Devgan "ਮਨ ਮੁਟਾਵ ਤਾਂ ਹੈ ਹੀ ਨਹੀਂ ਸੀ, ਪਰ ਇਹਨੂੰ ਕਿਵੇਂ ਈਜਾਦ ਕੀਤਾ ਗਿਆ, ਇਹਦੀ ਸਾਜਿਸ਼ ਵੀ ਬਹੁਤ ਦੁਖਦਾਈ ਹੈ....ਹੈਰਾਨੀ ਦੀ ਗਲ ਇਹ ਵੀ ਹੈ ਕਿ ਇਸ ਸਾਰੇ ਦੁਖਦਾਈ ਘਟਨਾਕ੍ਰਮ ਪਿਛੇ ਜਿਹਨਾਂ ਦਾ ਮੁਖ ਰੋਲ ਰਿਹਾ ਹੈ, ਹੁਣ ਉਹਨਾਂ ਨੂੰ ਹੀ ਇਹਨੂੰ ਸੁਖਾਵਾਂ ਬਣਾ ਲੈਣ ਦਾ ਮਾਣ ਬਖਸ਼ਿਆ ਜਾ ਰਿਹਾ ਹੈ....." ਸੰਧੂ ਸਾਬ੍ਹ ਲੱਖ ਰੁਪਏ ਦੀ ਗੱਲ ਕੀਤੀ ਹੈ ਤੁਸੀ, ਇਸ ਗੱਲ ਦੀ ਕੀ ਗਰੰਟੀ ਹੈ ਕਿ ਨਿੱਜ ਸੁਆਰਥ ਅਤੇ ਹਉਮੈ ਦਾ ਸ਼ਿਕਾਰ ਲੋਕ ਦੁਆਰਾ ਅਜਿਹੀਆ ਟਿੱਪਣੀਆ ਕਰਨ ਤੋ ਬਚੇ ਰਹਿਣਗੇ..ਅਮਰਜੀਤ ਸਾਥੀ ਵਰਗੇ ਸੁਲਝੇ ਇਨਸਾਨ ਤੇ ਟੀ ਰੂਮ ਚ ਸੰਦੀਪ ਸੀਤਲ ਜੀ ਵਰਗੀ ਦਰਵੇਸ਼ ਸ਼ਖਸ਼ੀਅਤ ਦੇ ਵਿਚਾਰਾ ਦੀ ਉਡੀਕ ਹੈ.....
- Mandeep Maan ਪਲੀਜ਼ ਮੇਰੀ ਸਾਰੇ ਹੀ ਸੂਝਵਾਨ ਤੇ ਪਿਆਰੇ ਸਜਨਾ ਅਗੇ ਬੇਨਤੀ ਹੈ ਕੀ ਪਲੀਜ਼ ਹੁਣ ਹੋਰ ਕੁਝ ਨਾ ਲਿਖਿਆ ਜਾਵੇ
- Amrao Gill Ajit Pal ji what made you start it all over again..i thought it was all over...is there any politics going on here!
- Raghbir Devgan Mandeep Maan why are u stopping the constructive discussion which could lead to a truthful answer.
- Mandeep Maan oh mere piare yaro tussi sare hi ene vadhia ho ene sujhvaan ho aah asi pher kehdia galla vich pai gae ha ਮੇਰੇ ਪਿਆਰੇ ਦੋਸਤੋ ਪਿਆਰ ਵਾਸਤੇ ਜ਼ਿੰਦਗੀ ਬਹੁਤ ਥੋੜੀ ਹੈ ਆਓ ਰਲਮਿਲ ਕੇ ਪਿਆਰ ਦਾ ਜਸ਼ਨ ਮਨਾਈਏ ਛਡੋਏਨਾ ਸਾਰਿਆਂ ਗੱਲਾ ਨੂੰ ਮੇਰੀ ਬੇਨਤੀ ਕਬੂਲ ਕਰੋ ਏਸ ਬਹਿਸ ਨੂੰ ਇਥੇ ਹੀ ਖਤਮ ਕਰ ਦਿਤਾ ਜਾਵੇ ਤੇ ਅਗੇ ਤੋਂ ਇਕ ਦੂਜੇ ਨਾਲ ਰਲਮਿਲ ਕੇ ਰਿਹਾ ਜਾਵੇ -------ਮੈ ਫੇਰ ਕਹਿ ਰਿਹਾ ਸਾਰਿਆਂ ਨੂੰ ਮੇਰੀ ਅਪੀਲ ਹੈ ਕੀ ਹੁਣ ਕੋਈ ਬਹਿਸ ਨਾਂ ਕੀਤੀ ਜਾਵੇ ਜੀ
- Surmeet Maavi ਜੇਕਰ ਜਾਣੇ ਅਨਜਾਣੇ ਚ ਕਿਸੇ ਕੋਲੋਂ ਵੀ ਕੁਝ ਗਲਤ ਹੋ ਗਿਆ ਹੈ ਤਾਂ ਮੇਰਾ ਖਿਆਲ ਹੈ ਕਿ ਉਸ ਨੂੰ ਭੁਲਾ ਕੇ ਸਾਨੂੰ ਇਸ ਸੁਖਾਵੇਂ ਮਾਹੌਲ ਨੂੰ ਐਦਾਂ ਹੀ ਬਣਾ ਕੇ ਰਖਣਾ ਚਾਹੀਦਾ ਹੈ... ਗਲਤੀਆਂ ਮੈਥੋਂ ਵੀ ਬਹੁਤ ਹੋਇਆਂ ਨੇ ਪਰ (ਮੈਂ ਰੱਬ ਦੀ ਸੌਂਹ ਖਾ ਕੇ ਕਹਿੰਦਾ ਜੇਕਰ ਮੈਂ ਮੰਨਦਾ ਹੁੰਦਾ) ਇਹਦੇ ਪਿਛੇ ਕੋਈ ਸਾਜਿਸ਼ ਵਰਗੀ ਚੀਜ਼ ਨਹੀਂ ਬਲਕਿ ਮੇਰੇ ਆਪਣੇ ਸੁਭਾਅ ਦੀਆਂ ਖਾਮੀਆਂ ਰਹੀਆਂ ਨੇ ਜਿਹਨਾਂ ਤੇ ਮੈਂ ਕਾਬੂ ਪਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ... ਆਪਣੀਆਂ ਓਹਨਾਂ ਸਾਰਿਆਂ ਗਲਤੀਆਂ ਲਈ ਮੈਂ ਉਹਨਾਂ ਸਭ ਕੋਲੋਂ ਹੀ ਮਾਫੀ ਮੰਗਦਾ ਹਾਂ ਜਿਹਨਾਂ ਦਾ ਮੇਰੇ ਕਰਕੇ ਦਿਲ ਦੁਖਿਆ ਹੈ...ਲਗਦਾ ਹੈ ਕਿ ਬਾਕੀਆਂ ਦੇ ਮਾਮਲੇ ਚ ਵੀ ਮੇਰੇ ਵਾਂਗ ਹੀ ਹੋਇਆ ਹੋਣਾ ਹੈ ਸ਼ਾਇਦ... ਮੇਰਾ ਖਿਆਲ ਹੈ ਕਿ ਸਾਨੂੰ ਬੀਤੇ ਨੂੰ ਭੁੱਲ ਕੇ ਸਭ ਤੋਂ ਵਧ ਆਪਣੇ ਅੰਦਰੋਂ ਇਸ ਸਵਾਲ ਦਾ ਜਵਾਬ ਲਭਣਾ ਚਾਹੀਦਾ ਹੈ ਕਿ ਕੀ ਅਸੀਂ ਇਹਨਾਂ ਦੋਵਾਂ ਗਰੁਪਾਂ ਦੀ ਆਪਸੀ ਸਾਂਝ ਤੇ ਖੁਸ਼ ਹਾਂ ਜਾਣ ਨਹੀਂ.... ਜੇ ਜਵਾਬ ਹਾਂ ਚ ਹੈ ਤਾਂ ਮੇਰਾ ਖਿਆਲ ਹੈ ਕਿ ਇਹ ਬਹਿਸ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ...
- Amarjit Sathi Tiwana ਮੈਨੂੰ ਉੱਪਰ ਲਿਖੀਆਂ ਟਿੱਪਣੀਆਂ ਪੜ੍ਹਕੇ ਬਹੁਤ ਦੁਖ ਹੋਇਆ ਹੈ। ਇਸ ਤਰਾਂ ਦੀ ਬਹਿਸ ਨਾਲ਼ ਕੁਝ ਵੀ ਸੁਲਝਾਇਆ ਨਹੀਂਜਾ ਸਕਦਾ ਸਗੋਂ ਜੋ ਸੁਲਝ ਗਿਆ ਸੀ ਮੁੜ ਉਲਝ ਰਿਹਾ ਹੈ। ਮੇਰੀ ਸਾਰੇ ਸੂਝਵਾਨ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਬਹਿਸ ਨੂੰ ਬੰਦ ਕਰ ਦਿੱਤਾ ਜਾਵੇ। ਸਾਨੂੰ ਸੁਹਿਰਦ ਅਤੇ ਸੁਖਾਵਾਂ ਮਾਹੌਲ ਸਿਰਜਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
- Amarjit Sathi Tiwana ਦੇਵਗਨ ਸਾਹਿਬ ਅਤੇ ਹੋਰ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਮਸਲੇ 'ਤੇ ਹੋਰ ਟਿੱਪਣੀ ਨਾ ਕੀਤੀ ਜਾਵੇ।
- Balraj Cheema ਮੇਰੀ ਤੁੱਛ ਰਾਏ ਹੈ ਕਿ ਜੁਗਨੂ ਜਿਹੀ ਸੁੰਦਰ ਆਤਮਾ ਨੇ ਹਾਇਕੂ ਵਿੱਚ ਮਾਨਯੋਗ ਦਾਨ ਪਾਇਆ ਹੈ। ਅੱਜ ਕੱਲ੍ਹ ਉਸ ਦੀ ਸਿਹਤ ਕਾਫ਼ੀ ਮੰਦੀ ਸੁਣੀ ਜਾ ਰਹੀ ਹੈ। ਉਸ ਦੀ ਸਿਹਤਯਾਬੀ ਲਈ ਅਸੀਂ ਇਸ ਤੋਂ ਵੱਡੀ ਦੁਆ ਹੋਰ ਕੋਈ ਨਹੀਂ ਕਰ ਸਕਦੇ ਕਿ ਜੇ ਅਸੀਂ ਉਸ ਵੱਲੋਂ ਅਰੰਭੀ ਸਦਭਾਵਨਾ ਦੀ ਸਦਾ ਨੂੰ ਨੇਪਰੇ ਚਾੜ੍ਹੀਏ ਅਤੇ ਅਸੁਖਾਵੇਂ ਕੰਡੇ ਬਾਹਰ ਕੱਢ ਮਾਰੀਏ। ਵਾਧੂ ਗਿਲ੍ਹੇ ਸ਼ਿਕਵੇ ਤੋਂ ਬਿਨਾ ਜਾਂ ਉਨ੍ਹਾਂ ਨੂੰ ਵਧੇਰੇ ਲੰਬਾਈ ਦੇਣ ਨੂੰ ਤਜ ਕੇ ਜੁਗਨੂ ਦੀ ਇੱਛਾ ਦੇ ਗਲ਼ ਪੂਰਤੀ ਦੀ ਮਾਲਾ ਪਾਈਏ, ਅਤੇ ਹਾਇਕੂ ਪਰਵਾਹ ਨੂੰ ਮੌਜਾਂ ਮਾਰਦਾ, ਸੁਖਾਵੀਆਂ ਛੱਲਾਂ ਨਾਲ ਰਝਾਂਦਾ ਵਗਣ ਦੱਈਏ। ਆਓ, ਜੁਗਨੂ ਦੀ ਛੇਤੀ ਸਿਹਤਯਾਬੀ ਲਈ ਇੱਕ ਵਾਰੀ ਵਾਰੀ ਮੁੜ ਸਭ ਭੁਲ-ਭਲੁਾਅ ਕੇ ਇੱਕ ਸੁਰ ਨੱਚੀਏ ਗਾਈਏ ਤੇ ਹਾਇਕੂ ਰਚੀਏ ਅਤੇ ਰਚਾਈਏ!
ਇਸ ਬਹਿਸ ਦੀ ਕੁੜੱਤਣ 'ਤੇ ਢੱਕਣ ਪਾਈਏ ਅਤੇ ਸਦਭਾਵਨਾ ਸਹਿਤ ਅੱਗੇ ਤੁਰੀਏ।
ਆਸ਼ਾ ਹੈ ਮੇਰੀ ਅਪੀਲ ਸੁਹਿਰਦ ਚਿਤ ਹੋ ਕੇ ਅਮਲ ਵਿੱਚ ਲਿਆਂਦੀ ਜਾਵੇਗੀ।
ਆਓ, ਹਾਇਕੂ ਭਿਵੱਖ ਦਾ ਕੋਈ ਅਗਲਾ ਵਰਕਾ ਥੁੱਲੀਏ ਅਤੇ ਆਨੰਦ ਲੱਈਏ! - Amarjit Sathi Tiwana ਦੇਵਗਨ ਸਾਹਿਬ ਤੁਹਾਡੀਆਂ ਉਹ ਟਿੱਪਣੀਆਂ ਮੈਂ ਵੀ ਪੜ੍ਹੀਆਂ ਸਨ ਅਤੇ ਇਸੇ ਕਰ ਕੇ ਤੁਹਾਨੂੰ ਬੇਨਤੀ ਵੀ ਕੀਤੀ ਸੀ ਕਿ ਹੋਰ ਟਿੱਪਣੀਆਂ ਨਾ ਕੀਤੀਆਂ ਜਾਣ। ਬੇਸ਼ਕ ਉਹ ਟਿੱਪਣੀਆਂ ਇਸ ਮਸਲੇ ਨੂੰ ਹੱਲ ਕਰਨ ਵਿਚ ਕਿਸੇ ਤਰਾਂ ਦੀ ਸਹਾਇਤਾ ਨਹੀਂ ਕਰ ਰਹੀਆਂ ਸਨ ਪਰ ਹਟਾਉਣ ਦੀ ਲੋੜ ਵੀ ਨਹੀਂ ਸੀ। ਜੇ ਉਹ ਕਿਸੇ ਐਡਮਿਨ ਵਲੋਂ ਬੇਲੋੜੀਆਂ ਸਮਝ ਕੇ ਹਟਾ ਦਿੱਤੀਆਂ ਗਈਆਂ ਹਨ ਉਸ ਲਈ ਮੈਂ ਮੁਆਫੀ ਚਾਹੁੰਦਾ ਹਾਂ। ਆਸ ਹੈ ਤੁਸੀਂ ਮੇਰੀ ਬੇਨਤੀ ਨੂੰ ਸਵੀਕਾਰ ਕਰੋਗੇ।
- Raghbir Devgan Thanks every body for every thing especially if deletion of my comments may help bring harmony in this group, I will be happy. If my comments are bothersome why should I write them.
- Raghbir Devgan Thanks Amarjit Sathi g I am just reminded of a saying by my dear one that never criticize a person whom you ever appreciated.
- Jatinder Lasara .
ਦੋਸਤਾਂ ਦੀ ਦੋਸਤੀ ਦਾ ਮਾਣ ਹੈ ॥
ਦੋਸਤੀ ਦੇ ਪਿਆਰ ਨੂੰ ਪ੍ਰਣਾਮ ਹੈ ॥ ... ... ... Jatinder Lasara
. - Amarjit Sathi Tiwana ਦੇਵਗਨ ਸਾਹਿਬ ਤੁਹਾਨੂੰ ਅਪਣੇ ਇਸ ਦੋਸਤ ਦੀ ਸਲਾਹ ਵੀ ਮੰਨ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਜੇ ਸਲਾਹੁਣ ਦਾ ਹੱਕ ਹੈ ਤਾਂ ਮੇਰੀ ਕਿਸੇ ਵੀ ਤਰੁੱਟੀ ਬਾਰੇ ਅਲੋਚਨਾ ਕਰਨ ਦਾ ਵੀ ਪੂਰਾ ਹੱਕ ਹੈ।
- Raghbir Devgan Amarjit Sathi g I am a strong supporter of, "A friend should bear a friend's infirmities..." and almost all friends possess them.
- Balraj Cheema I guess we have had enough exchange of opinions and ideas on the topic and lay it to rest from now onwards. We had our members expressed their heart's feelings and any errror if there be any. Let us close the chapter and move on to new fresh grounds to more creative exercise and healthy atmosphere.
I do not want to sound like having the privilege of flashing last word; i beg you all to put a halt to it. - Ranjit Singh Sra ੧੭ ਜੁਲਾਈ ਤੋਂ ਬਾਅਦ ਜੁਗਨੂੰ ਫੇਰ ਕਦੇ ਦਿਖਾਈ ਨਹੀਂ ਦਿੱਤਾ, ਓਨ੍ਹਾਂ ਦੀ ਦਿਲੋਂ ਨਿੱਕਲੀ ਇੱਛਾ ਵੀ ਪੂਰੀ ਹੋ ਗਈ|
ਰੱਬ ਕਰੇ ਇਹ ਸਦਭਾਵਨਾ ਬਣੀ ਰਹੇ ਜੇਕਰ ਜਿੰਨ੍ਹਾਂ ਨੂੰ ਪੂਰੀ ਗੱਲ ਦਾ ਨਹੀਂ ਪਤਾ ਹੁੱਜਾਂ ਨਾ ਲਾਉਣ ਤਾਂ !!
*ਇਸ ਟਿੱਪਣੀ ਦਾ ਉੱਪਰ ਕਿਸੇ ਟਿੱਪਣੀ ਨਾਲ ਸੰਬੰਧ ਨਹੀਂ ਦੋਸਤੋ| - Ranjit Singh Sra ਸਾਥੀ ਸਾਬ੍ਹ, ਇਹ ਟਿੱਪਣੀ ਮੈਨੂੰ ਕਿਓਂ ਕਰਨੀ ਪਈ ਇਸਦਾ ਜਵਾਬ ਹੈ ਮੇਰੇ ਕੋਲ ਪਰ ਫੇਰ ਹੋਰ ਬਹਿਸ ਛਿੜ ਸਕਦੀ ਹੈ , ਸੋ ਠੀਕ ਹੈ ਜੀ !
No comments:
Post a Comment