Monday, July 14, 2014

Arvinder Kaur: ਬਸੰਤੀ ਸਵੇਰ -- ਉਹਦੇ ਘਰ ਦੇ ਰਾਹ ਤੇ ਪੀਲੇ ਫੁੱਲਾਂ ਦੀ ਭੂਰ

ਬਸੰਤੀ ਸਵੇਰ --
ਉਹਦੇ ਘਰ ਦੇ ਰਾਹ ਤੇ
ਪੀਲੇ ਫੁੱਲਾਂ ਦੀ ਭੂਰ
spring morn--
yellow flowers bloom
on the way to his house
  • Ranjit Singh Sra English version jiada sohna,, "ਭੂਰ" (mist)ਕਿਸੇ ਤਰਲ ਦੇ ਬਹੁਤ ਹੀ ਬਰੀਕ ਕਿਣਕਿਆਂ ਲਈ ਵਰਤਿਆ ਜਾਂਦਾ ਹੈ, ਤੁਸੀਂ ਹੋ ਸਕਦਾ ਹੈ ਇਥੇ ਇਸਨੂੰ ਕਿਸੇ ਹੋਰ ਸੰਧਰਭ 'ਚ ਵਰਤਿਆ ਹੋਵੇ|
  • Arvinder Kaur yes,may be you are right Ranjit ,actually there was a spray of yellow blossoms....something like mango pollen.....which is ''boor'' yes....but i used it in the sense of light rain....if you can help me with how i can say this....like the spray of mango pollen on the pavement....i was just not getting the punjabi for this !! and i did not want to use ''boor''
  • Arvinder Kaur so there is a spray of these tiny flowers on the pavement....my use was like a drizzle of tiny flowers
  • Ranjit Singh Sra ਇਸ ਤਰ੍ਹਾਂ ਪੰਜਾਬੀ ਵਰਜ਼ਨ ਬਹੁਤ ਸੋਹਣਾ ਹੈ ,ਅਰਵਿੰਦਰ, ਫੇਰ ਅਸੀਂ ਦੋਨਾ ਨੂੰ ਅੱਡ ਅੱਡ ਖੂਬਸੂਰਤ ਵਰਜ਼ਨ ਕਹਿ ਸਕਦੇ ਹਾਂ !
  • Gurmeet Sandhu ਬਸੰਤੀ ਕਿਰਿਆ ਹੈ ਇਹਦੇ ਥਾਂ ਬਸੰਤ ਰੁੱਤ ਜਾਂ ਬਸੰਤ ਦੀ ਸਵੇਰ ਠੀਕ ਰਹੇਗਾ
    ਬਸੰਤ ਦੀ ਸਵੇਰ --
    ਉਹਦੇ ਰਾਹ ਤੇ ਝੜ ਰਿਹਾ
    ਪੀਲਾ ਫੁੱਲ ਬੂਰ
  • Arvinder Kaur mere ghar de bahar ik birakh hai....i came to know usnu '' golden rain tree '' kehnde hun....which is also a very pretty name and relevant for haiku writing....it gives yellow pollen....which keeps flling with breeze,before the pollen turns to pretty pink flowers.....when the flowers dry,they get a brown colour....it has always fascinated me so much.....
  • Ranjit Singh Sra ਅਰਵਿੰਦਰ, ਤੁਹਾਡੇ ਪੰਜਾਬੀ ਵਾਲੇ ਵਰਜ਼ਨ ਦੇ ਅਨੁਵਾਦ ਦੀ ਕੋਸ਼ਸ਼ ~
    spring morn--
    sprinkle of yellow petals
    on his house's way
  • Arvinder Kaur Gurmeet Sandhu Sir, ''basanti sawer'' kriya hon de naal naal ikk noun di trah vi kamm nahi kardi ? '' basanti hva or patjhadi hva '' ?
  • Gurmeet Sandhu ਅਰਵਿੰਦਰ ਬਸੰਤੀ, ਪਤਝੜੀ ਲਿਖਣ ਦਾ ਰੁਝਾਨ ਭਾਵੇਂ ਹਾਇਕੂ ਲੇਖਕਾ ਵਿਚ ਪ੍ਰਚਲਿਤ ਹੋ ਗਿਆ ਹੈ, ਪਰ ਮੈਂ ਇਹਨੂੰ ਠੀਕ ਨਹੀਂ ਸਮਝਦਾ ਇਹਦੀ ਥਾਂ ਬਸੰਤ ਅਤੇ ਪਤਝੜ ਲਿਖਣਾ ਚਾਹੀਦਾ ਹੈ....ਹੋ ਸਕਦਾ ਹੈ ਮੈਂ ਗਲਤ ਹੋਵਾ?
  • Ranjit Singh Sra ਸੰਧੂ ਸਾਬ੍ਹ , ਬਸੰਤੀ, ਪਤਝੜੀ ਦਾ ਸਿਰਫ ਹਾਇਕੂ 'ਚ ਰੁਝਾਨ ਨਹੀਂ ਹੈ,, ਹਰ ਵਿਧਾ 'ਚ ਅਤੇ ਵਾਰਤਕ 'ਚ ਵੀ ਇਹ ਪਹਿਲਾਂ ਤੋਂ ਹੋ ਪਰਚਲਤ ਹੈ,, ਕੱਲ੍ਹ ਮੈਂ ਇੱਕ ਪੋਸਟ ਦੀਆਂ ਟਿੱਪਣੀਆਂ 'ਚ ਕਈ ਲਿੰਕ ਵੀ ਪੋਸਟ ਕੀਤੇ ਸਨ !!
  • Ranjit Singh Sra ਅਰਵਿੰਦਰ, ਬਸੰਤੀ ਨਾ ਕਿਰਿਆ ਹੈ ਨਾ ਨਾਂਵ ਬਲਕਿ ਵਿਸ਼ੇਸ਼ਣ ਹੈ !
  • Gurmeet Sandhu ਰਣਜੀਤ ਮੈਨੂੰ ਇਹਦਾ ਗਿਆਨ ਨਹੀਂ ਕਿ ਬਸੰਤੀ ਪਤਝੜੀ ਦਾ ਰੁਝਾਨ ਦੁਸਰੀਆਂ ਸਾਹਿਤਕ ਵਿਧਾਵਾਂ ਵਿਚ ਵੀ ਪ੍ਰਚਲੱਤ ਹੈ, ਮੇਰਾ ਵਿਚਾਰ ਹੈ ਕਿ ਹਾਇਕੂ ਵਿਚ ਇਹ ਕਿਰਿਆ ਜਾਂ ਵਿਸ਼ਲੇਸ਼ਨ ਹੈ, ਜਦੋਂ ਕਿ ਅਸੀਂ ਹਾਇਕੂ ਨੂੰ ਨਾਂਵ ਦਾ ਕਾਵਿ ਸਮਝਦੇ ਹਾਂ.....
  • Arvinder Kaur tusi saare hi dasso,my grammar is very poor !
  • Rosie Mann :
    ' ਬਸੰਤ ਦੀ ਸਵੇਰ ' ਲਿਖ ਦਿਓ Arvinder and all shall be well :)))
  • Gurmeet Sandhu ਅਰਵਿੰਦਰ ਗਰਾਮਰ ਤਾਂ ਮੇਰੀ ਵੀ ਬਹੁਤ ਮਾੜੀ ਹੈ, ਪਰ ਹਾਇਕੂ ਨਾਲ ਦੋ ਚਾਰ ਹੁੰਦਿਆਂ ਕੁਝ ਨੁਕਤੇ ਪੱਲੇ ਪਏ ਹਨ....ਇਸੇ ਲਈ ਤਾਂ ਕਿਰਿਆ ਵਿਸ਼ਲੇਸ਼ਨ ਰਲਗਡ ਹੋ ਜਾਂਦੇ ਹਨ
  • Rosie Mann Ranjit has a point - it is an adjective - qualifying the morning !
    Sandhu Saab is saying the same thing ! He has the point too !!
    I guess it is then upto the writer if they choose to qualify their nouns or leave it to the reader . What a worthwhile discussion !!:))
  • Arvinder Kaur yes Ranjit is abs right...i just didn't pay attention and Sandhu sir is right too.....it would read better as ''basant di saver'' jan ''basant di aamad'' or something...
  • Majrooh Rashid adjectives are killers of poetry.
  • Arvinder Kaur may be that is why it is best to change it to '' basant di saver'' but how do you say adjectives kill poetry....interesting and needs more discussion !
  • Majrooh Rashid they make things transparent and metaphors lose their symbolism.
  • Ranjit Singh Sra I wonder, people who never write haiku or suggest anything or never before seen suddenly appear from no where when old members debate,, this kind of adjectives are soul of haiku- summer evening, spring morning, winter noon, autumn night.
  • Majrooh Rashid Ranjit ji i would delete my comments if you don't like them there?.
  • Amarjit Sathi Tiwana ਮੇਰਾ ਵਿਚਾਰ ਹੈ ਕਿ ਬਸੰਤੀ ਸਵੇਰ ਦੇ ਦੋ ਅਰਥ ਹੋ ਸਕਦੇ ਹਨ:
    1. ਬਸੰਤ ਰੁੱਤ ਦੀ ਸਵੇਰ
    2. ਬਸੰਤੀ ਰੰਗ ਦੀ ਸਵੇਰ (ਮੇਰਾ ਰੰਗ ਦੇ ਬਸੰਤੀ ਚੋਲਾ)

    ਹਾਇਕੂ ਵਿਚ ਸਬੰਧਕ ਸ਼ਬਦ ਜਿਵੇਂ ਦਾ, ਦੇ, ਦੀ, ਨੂੰ ਘਟਾਇਆ ਵੀ ਜਾ ਸਕਦਾ ਹੈ। ਮੇਰਾ ਵਿਚਾਰ ਹੈ ਕਿ ਜਿਵੇਂ ਅੰਗਰੇਜ਼ੀ ਵਿਚ a morning of spring ਨੂੰ spring morn ਹੀ ਕਹਿ ਲਿਆ ਹੈ। ਪੰਜਾਬੀ ਹਾਇਕੂ ਵਿਚ ਵੀ ਬਸੰਤ ਸਵੇਰ ਕਿਹਾ ਜਾ ਸਕਦਾ ਹੈ।
  • Ranjit Singh Sra no need Rashid sahab, first know about haiku, haiku need not metaphors but metaphors are not good in haiku.
  • Dhido Gill ਰੋਜੀ ਜੀ.....ਬਸੰਤ ਇੱਕ ਰੁੱਤ ਹੈ.....ਨਾਮ ਹੈ.....ਬਸੰਤੀ ਵੀ ਇੱਕ ਰੰਗ ਦਾ ਨਾਮ ਹੈ.....ਬਸੰਤੀ ਚੋਲਾ...........................ਤੇ ਛੋਹਲੇ ਵਿੱਚ ਹੇਮਾ ਮਾਲਿਨੀ ਬਸੰਤੀ ਵੀ ਇੱਕ ਨਾਮ ਹੈ...........ਇੱਕ ਕੀਗੋ ਦੀ ਖਾਤਰ ਰੁਤਾਂ ਦੀ ਵਿਸ਼ੇਸ਼ਣ ਨਿਵਾਜੀ ਸੇਹਤ ਮੰਦ ਰੁਝਾਣ ਨਹਿਂ ਹੈ..............ਇਹੋ ਲਾਜਿਕ ਪੱਤਝੜ ਦੀ ਰੁੱਤ ਤੇ ਢੁਕਦਾ ਹੈ
  • Ranjit Singh Sra ਸਾਥੀ ਸਾਬ੍ਹ, ਸਾਡਾ ਦੋ ਚੀਜਾਂ ਨਾਲ ਸਭ ਤੋਂ ਵੱਧ ਵਾਹ ਪਿਆ , ਓਹ ਹਨ ਹਾੜ੍ਹ ਰੁੱਤ ਕੱਢਣ ਵਾਲੀਆਂ ਫਸਲਾਂ ਅਤੇ ਅਤੇ ਸਾਉਣ ਰੁੱਤ ਬੀਜਣ ਵਾਲੀਆਂ ਫਸਲਾਂ ,, ਓਨ੍ਹਾਂ ਦਾ ਨਾਮ ਹਾੜ੍ਹੀ ਅਤੇ ਸਾਉਣੀ ਪੈ ਗਿਆ,, ਹਾਇਕੂ 'ਚ ਵੀ ਸਭ ਤੋਂ ਵੱਧ ਸਾਡਾ ਵਾਹ ਰੁੱਤਾਂ ਨਾਲ ਹੀ ਪੈਣਾ ਹੈ ਅਤੇ ਓਨ੍ਹਾਂ ਨੂੰ ਇਸ ਤਰ੍ਹਾਂ ਹੀ ਲਿਖਣਾ ਪੈਣਾ ਹੈ ਅਤੇ ਇਸ ਵਿਚ ਮੈਨੂੰ ਤਾਂ ਕੁਝ ਵੀ ਬੁਰਾ ਨਹੀਂ ਲਗਦਾ|
  • Arvinder Kaur eh haiku ''sholay'' vali basanti ton meelon door hai...te naale Dhido Gill sir,tusi mainu keh rahe ho jan Rosie nu ?
  • Dhido Gill ਅਰਵਿੰਦਰ ਜੀ............ਬਸੰਤ ਇੱਕ ਰੁੱਤ ਦਾ ਨਾਮ ਹੈ...ਨਾਊਨ ਹੈ....ਇਹ ਗੱਲ ਪੱਕੀ ਤਰਾਂ ਯਾਦ ਰਹਿੰਦੇ ਰਹਿਣ ਲਈ ਹੀ ਬਸੰਤੀ ਵਾਲੀ ਗੱਲ ਸ਼ੁਗਲ ਵਜੋਂ ਕੀਤੀ ਹੈ.....ਹਾਂ ਇਹ ਬਹਿਸ ਦਾ ਨੁਕਤਾ ਰੋਜੀ ਜੀ ਨੂੰ ਸੰਬੋਧਤ ਸੀ/ਹੈ
  • Ranjit Singh Sra ਕਿਰਪਾ ਕਰਕੇ ਐਡਮਿਨ ਧਿਆਨ ਦੇਣ, ਜਿਸਨੂੰ ਹਾਇਕੂ ਵਿਧਾ ਦਾ ਭੋਰਾ ਪਰ ਪਤਾ ਨਹੀਂ ,ਜਰੂਰੀ ਨਹੀਂ ਇਥੇ ਆਕੇ ਆਪਣੇ ਗਿਆਨ ਦਾ ਪ੍ਰਦਰਸ਼ਨ ਕਰੇ |
  • Dhido Gill ਸਾਥੀ ਜੀ......ਤੁਹਾਡੀ ਦਲੀਲ ਦਾ ਅਧਾਰ ਨਿਰਮੂਲ ਹੈ,,,,,ਕਿ ਸ਼ਬਦ ਘਟਾਣ ਹਿਤ ਬਸੰਤ ਸਵੇਰ ...ਕਹਿ ਲਿਆ ਜਾਵੇ.......ਫੇਰ ਤਾਂ ਬਸੰਤ ਹਾਇਕੂ , ਬਸੰਤ ਬਹਿਸ , ਬਸੰਤ ਬਹਿਸ , ਬਸੰਤ ਸੂਰਜ , ਬਸੰਤ ਤਾਰਾ , ਬਸੰਤ ਚੰਨ , ਬਸੰਤ ਰੇਲ ਸਾਰੇ ਹੀ ਚੱਲਣਗੇ,,,,,,,,,,,,,,,,,,,ਤੁਹਾਡੀ ਸਹੂਲਤ ਹਿਤ ਸ਼ਬਦ ਵਿਗਾੜ ਦੀ ਰੁਚੀ ਹੈਰਾਨੀ ਤੱਕ ਹੈਰਾਨੀਜਨਕ ਹੈ
  • Amarjit Sathi Tiwana ਸਰਾ ਸਾਹਿਬ ਮੈਂ ਤੁਹਾਡੇ ਨਾਲ਼ ਪੂਰੀ ਤਰਾਂ ਸਹਿਮਤ ਹਾਂ ਕਿ ਵਕਤ ਨਾਲ਼ ਸਬਦਾਂ ਦੇ ਰੂਪ ਬਦਲਦੇ ਹਨ ਅਤੇ ਬਦਲਦੇ ਰਹਿਣਗੇ। ਜੇ ਸ਼ਬਦ ਲੋਕ ਪਰਵਾਨ ਹੋ ਜਾਂਦਾ ਹੈ ਤਾਂ ਰੂਪ ਵੀ ਠੀਕ ਹੈ।
    ਸਰਾ ਸਾਹਿਬ ਟਿੱਪਣੀਆਂ ਕਰਨ ਵੇਲੇ ਨਿੱਜੀ ਹੋਣ ਦੀ ਲੋੜ ਨਹੀਂ। ਹਰ ਇਕ ਨੂੰ ਹੱਕ ਹੈ ਅਪਣੇ ਵਿਚਾਰ ਦੇਣ ਦਾ।
    Majrooh Rashid Sa
    ...See More
  • Ranjit Singh Sra ਸਾਥੀ ਸਾਬ੍ਹ ਮੈਂ ਨਿਜੀ ਨਹੀਂ ਹੁੰਦਾ , ਮੈਂ ਪਹਿਲਾਂ ਵੀ ਕਈ ਵਾਰ ਵੇਖਿਆ ਹੈ ਕੋ ਲੋਕ ਕਦੇ ਹਾਇਕੂ ਨਹੀਂ ਲਿਖਦੇ ਅਤੇ ਨਾਂ ਕਦੇ ਸਲਾਹ ਦਿੰਦੇ ਵੇਖੇ ਗਏ ਹਨ, ਕਿਸੇ ਬਹਿਸ ਵੇਲੇ ਝੱਟ ਪਰਗਟ ਹੋ ਜਾਂਦੇ ਹਨ,, ਸੁਸ਼ੀਲ ਮਲਹੋਤਰਾ ਵੀ ਅਜੇ ਮੇਰੇ ਯਾਦ ਹੈ !
  • Amarjit Sathi Tiwana Dhido Gill jI ਕਵਿਤਾ ਵਿਚ ਕੁਝ ਵਿਆਕਰਣਕ ਖੁੱਲ੍ਹ ਲਈ ਜਾਂਦੀ ਹੈ। ਹਾਇਕੂ ਬਹੁਤ ਸੰਖਿਪਤ ਹੁੰਦੀ ਹੈ ਇਸ ਲਈ ਇਸ ਵਿਚ ਆਮ ਕਵਿਤਾ ਨਾਲੋਂ ਵੀ ਜ਼ਿਆਦਾ ਖੁੱਲ੍ਹ ਲੈਣੀ ਪੈਂਦੀ ਹੈ। ਇਹ ਕੋਈ ਸ਼ਬਦ ਵਗਾੜ ਰੁੱਚੀ ਨਹੀਂ ਹੈ।
  • Dhido Gill ਸਾਥੀ ਜੀ..........ਬਸੰਤ ਦੀ ਸਵੇਰ ਨੂੰ ਬਸੰਤ ਸਵੇਰ ਕਹਿਣਾ....ਸ਼ਪਸ਼ਟ ਰੂਪ ਵਿੱਚ ਸ਼ਾਬਦਿਕ ਵਿਗਾੜ ਹੈ.....ਏਸ ਰੁਚੀ ਦੀ ਵਜਾਹਤ ਕਰਨੋ ਤੁਹਾਨੂੰ ਰੋਕਣ ਦਾ ਅਧਿਕਾਰ ਕਿਸੇ ਕੋਲ ਨਹਿਂ.........ਪਰ ਏਸ ਨੂੰ ਮਾਂ ਬੋਲੀ ਪ੍ਰਤੀ ਇੱਕ ਗੈਰਜੁੰਮੇਵਾਰ ਰੁਝਾਣ ਗਰਦਾਨਣ ਦਾ ਹੱਕ ਮੇਰਾ ਰਾਂਖਵਾਂ ਹੈ
  • Rosie Mann Haiku should be /is poetry of brevity , but should never be so at the expense of sounding maimed !!
    ਬਸੰਤ ਦੀ ਸਵੇਰ !! Today and tomorrow !!:))
  • Rosie Mann What a valuable discussion , respected ones !!:))
    The outcome for me as an individual has come out very clearly !!
    bahut shukriya , vidvaan jan :))
  • Amarjit Sathi Tiwana ਗਿੱਲ ਸਾਹਿਬ ਤੁਹਾਨੂੰ ਅਪਣੇ ਵਿਚਾਰ ਰੱਖਣ ਅਤੇ ਕਹਿਣ ਦਾ ਪੂਰਾ ਹੱਕ ਹੈ ਜਿਸ ਨਾਲ਼ ਮੇਰਾ ਸਹਿਮਤ ਹੋਣਾ ਲਾਜਮੀ ਨਹੀਂ ਅਤੇ ਨਾ ਹੀ ਤੁਹਾਨੂੰ ਮੇਰੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਕੋਈ ਬੰਦਿਸ਼ ਹੈ। ਪਰ ਇਕ ਬੇਨਤੀ ਜਰੂਰ ਕਰਾਂਗਾ ਕਿ ਟਿੱਪਣੀਆਂ ਨੂੰ ਨਿੱਜੀ ਅਤੇ ਨਾਂਹਪੱਖੀ ਨਿਰਨਿਆਂ ਦੀ ਰੰਗਤ ਨਾ ਦਿੱਤੀ ਜਾਵੇ:
    "ਤੁਹ
    ਾਡੀ ਸਹੂਲਤ ਹਿਤ ਸ਼ਬਦ ਵਿਗਾੜ ਦੀ ਰੁਚੀ ਹੈਰਾਨੀ ਤੱਕ ਹੈਰਾਨੀਜਨਕ ਹੈ"
    "ਪਰ ਏਸ ਨੂੰ ਮਾਂ ਬੋਲੀ ਪ੍ਰਤੀ ਇੱਕ ਗੈਰਜੁੰਮੇਵਾਰ ਰੁਝਾਣ ਗਰਦਾਨਣ ਦਾ ਹੱਕ ਮੇਰਾ ਰਾਂਖਵਾਂ ਹੈ"
    ਜਿਸ ਨੂੰ ਤੁਸੀ 'ਸ਼ਬਦ ਵਿਗਾੜ' ਕਹਿ ਰਹੇ ਹੋ ਮੈਂ ਕਹਾਂਗਾ ਕਿ ਕਵੀ ਸ਼ਬਦਾਂ ਦੀ ਸਮਰੱਥਾ ਨੂੰ ਸੀਮਤ ਰੱਖਣ ਦੀ ਥਾਂ ਉਸ ਵਿਚ ਨਵੇਂ ਅਰਥ ਅਤੇ ਰੰਗ ਭਰਨ ਦਾ ਉਪਰਾਲਾ ਕਰਦਾ ਹੈ। ਨਾ ਹੀ ਇਹ ਕੋਈ ਗੈਰਜਿਮੇਂਵਾਰਾਨਾ ਰੁਝਾਨ ਹੈ। ਸੰਵੇਦਨਸ਼ੀਲ ਸੋਚ ਵਿਚ ਸ਼ਬਦ ਵੀ ਰੰਗ-ਰੂਪ ਬਦਲਦੇ ਹਨ। ਕਿਹੜੇ ਸ਼ਬਦ ਕਬੂਲ ਹੋ ਜਾਣਗੇ ਇਹ ਤਾਂ ਸਮਾਂ ਹੀ ਦੱਸੇਗਾ।
  • Gurmeet Sandhu ਸਾਰੇ ਸਤਿਕਾਰਯੋਗ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਬਹਿਸ ਨੂੰ ਖਤਮ ਕਰ ਦਿੱਤਾ ਜਾਵੇ, ਅਤੇ ਨਿੱਜੀ ਟਿੱਪਣੀਆਂ ਤੋਂ ਗੁਰੇਜ ਕੀਤਾ ਜਾਵੇ:))))))))))))
  • Rosie Mann :)))))))))))))))))))))))))))))))))))))))))))))))))
  • Amarjit Sathi Tiwana ਜਾਣਕਾਰੀ ਲਈ ਪੁੱਛ ਰਿਹਾ ਹਾਂ। )))))) ਤੋਂ ਕੀ ਭਾਵ ਹੁੰਦਾ ਹੈ? ਕੀ ਇਹ ਹੁਣ ਬਸ ਬਸ ਬਸ ਬਸ ਹੈ?
  • Dhido Gill ਠੀਕ ਸਾਥੀ ਜੀ......ਮੈਂ ਅਪਣੇ ਏਸ ' ਬਸੰਤ ਹਾਇਕੂ ' ਨਾਲ ਏਸ ਬਹਿਸ ਤੋਂ ਤੋਬਾ ਕਰਦਾ ਹਾਂ
    ਬਸੰਤੀ ਤੋਰਿਆ
    ਤਾਂਗਾ
    ...See More
  • Amarjit Sathi Tiwana ਠੀਕ ਹੈ ਗਿੱਲ ਸਾਹਿਬ। ਮਸਲੇ ਦਾ ਅਧਰਿੜਕਿਆ ਆਨੰਦ ਹੀ ਮਾਣਿਆਂ ਜਾਵੇ।
  • Rosie Mann :)))))))))) is a prolonged smile , sir !!:))
  • Raghbir Devgan Dhido Gill g ਅਧਰਿੜਕ = ਅਧਰਿੜਕਿਆ ਦਹੀ
  • Arvinder Kaur in my humble opinion,language has a remarkable character of being in a constant state of flux....it is always evolving.....hence i do not agree with ke koi isnu ''vigarh'' sakda hai jan koi hor isnu ''kaid'' kar sakda hai....not only that...language has a lot of power of absorption.....and my worthy friends will agree here.....each time a new addition of ''oxford learner's dictionary'' hits the market,it has an addition of hundreds of words....many of them adapted from other languages !
  • Ranjit Singh Sra ਸਹੀ ਕਿਹਾ ਦੇਵਗਨ ਜੀ,, ਲੱਸੀ ਅਤੇ ਮੱਖਣ ਘੁਲੇ ਮਿਲੇ ਹੋਏ,, ਗਰਮੀਆਂ 'ਚ ਇਸ ਵਿਚ ਖੰਡ ਪਾਕੇ ਬਹੁਤ ਸੁਆਦਲਾ ਅਤੇ ਫਾਇਦੇਮੰਦ ਪੇਅ ਹੈ !!
  • Arvinder Kaur mota vi kar dinda hai je naal paraunthhe khade jaan !!
  • Rosie Mann All the above erudite ones have made very valid points , albeit , in their own characteristic styles !!!
    Hahahahahaha !!:))))
  • Ranjit Singh Sra ਸੋਲਾਂ ਆਨੇ ਸਹਿਮਤ ਹਾਂ ਅਰਵਿੰਦਰ,, ਜੇ ਇੰਝ ਨਾ ਹੁੰਦਾ ਅੱਜ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਵਾਲੀ ਪੰਜਾਬੀ ਬੋਲ ਰਹੇ ਹੁੰਦੇ!
  • Raghbir Devgan Arvinder Kaur g Punjabi has all its words derived from other languages including Punjab I mean ਪੰਜ - ਆਬ
  • Arvinder Kaur including you Rosie,we had this discussion after a long time !
  • Raghbir Devgan I have to go to Dictionary to find erudite (ਵਿਦਵਾਨ, ਗਿਆਨੀ, ਪੰਡਤ) thanks for the new word Rosie Mann
  • Amarjit Sathi Tiwana ਦੇਵਗਨ ਸਾਹਿਬ ਇਹ ਕਹਿਣਾ ਠੀਕ ਨਹੀਂ ਹੈ ਕਿ ਪੰਜਾਬੀ ਨੇ ਸਾਰੇ ਸ਼ਬਦ ਹੋਰ ਭਾਸ਼ਾਵਾਂ ਤੋਂ ਲਏ ਹਨ। ਦੁਨੀਆਂ ਦੀਆਂ ਸਾਰੀਆਂ ਬੋਲੀਆਂ ਵਿਚ ਹੀ ਆਪਸੀ ਅਦਾਨ ਪਰਦਾਨ ਹੁੰਦਾ ਹੈ।
  • Ranjit Singh Sra ਬਹੁਤ ਵਧੀਆ ਰਿਹਾ ਦੋਸਤੋ ਅਰਵਿੰਦਰ ਦੇ ਬਸੰਤੀ ਰਾਹ ਤੋਂ ਅਧਰਿੜਕੇ ਦੇ ਛੰਨੇ ਤੱਕ ਦਾ ਸਫ਼ਰ ,, ਸ਼ੁਭ ਰਾਤ !!:))
  • Dhido Gill ਰਘਬੀਰ ਦੇਵਗਨ ਜੀ ............ਜੇ ਬਸੰਤ ਨੂੰ ਨਾਊਨ ਨਾ ਸਮਝ ਕੇ ਵਿਸ਼ੇਸ਼ਣ ਮੰਨ ਲਿਆ ਜਾਵੇ ......ਚਾਰ ਸੌ ਵੀਹ ਸਫਿਆਂ ਦੀ ਇੱਕ ਹੋਰ ਡਿਕਸ਼ਨਨਰੀ ਬਨਾਣੀ ਪਵੇਗੀ......
  • Raghbir Devgan Can you mention some words which are original Punjabi words, make sure they are not derived from any of the languages, Amarjit Sathi g
  • Raghbir Devgan Dhido Gill g ਅਦਾਨ ਪਰਦਾਨ ਵੱਲ ਧਿਆਨ ਦਿਉ.....ਹ
  • Amarjit Sathi Tiwana ਦੇਵਗਨ ਸਾਹਿਬ ਇਹ ਠੀਕ ਹੈ ਅਦਾਨ ਪਰਦਾਨ ਤਾਂ ਅਪਣਾਏ ਸ਼ਬਦ ਹਨ ਪਰ 'ਲੈਣ ਦੇਣ' ਤਾਂ ਪੰਜਾਬੀ ਹਨ। ਬਾਕੀ ਕਿਹੜੇ ਸ਼ਬਦ ਮੂਲ ਰੂਪ ਵਿਚ ਪੰਜਾਬੀ ਹਨ, ਭਾਵ ਉਹ ਭਾਸ਼ਾ ਜੋ 'ਪੰਜਾਬੀ" ਸ਼ਬਦ ਦੀ ਹੋਂਦ ਤੋਂ ਵੀ ਪਹਿਲਾ ਇਸ ਇਲਾਕੇ ਦੋ ਲੋਕ ਬੋਲਦੇ ਸਨ, ਇਸ ਬਾਰੇ ਤਾਂ ਕੋਈ ਵਿਦਵਾਨ ਹੀ ਜਾਣਕਾਰੀ ਦੇ ਸਕਦਾ ਹੈ। ਇਹ ਮੇਰੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ।
  • Sanjay Sanan Raghbir Devgan ji____________

    The Punjabi Language

    Punjabi is considered to be an ancient language. The exact date when it started cannot be estimated but the ancestors of the Punjabis have been known to have inhabited the Indus Valley as far back as 2500 BC. The name “Punjabi” comes from the region it is spoken in “The Punjab”. The word Punjab means five rivers, the land of five rivers. Punjab had a different ancient name but during to the Moghul rule, the rulers who spoke mostly Persian gave the region this name. Punjab is actually a combination of two Persian words, “Punj” meaning five and “ab” (Pronounced Aab) meaning water.

    Punjabi is fusion and tonal language. Tonal being that it distinguishes words by the tones and fusion, because of its tendency to fuse morphemes (a morpheme is the smallest linguistic unit that has semantic meaning). It is from the Indo-Aryan group of languages, which is the sub group of Indo-Iranian and Indo-European group of languages. Punjabi uses two different scripts, Perso-Arabic and Gurmukhi. Perso-Arabic is used by Muslims of Pakistan, whereas Gurmukhi by the Sikhs of Eastern Punjab. The Perso-arabic script was also referred to as Shahmukhi. “Shahmukhi” means “from the mouth of the kings” and “Gurmukhi” means “from the mouth of the Gurus”. Shahmukhi relates to the Persian language used by the Muslim kings of India. This script is a slightly modified version of the Persian script, whereas the Gurmukhi script used by the Sikh Gurus is the descendent of the Brahmi script. Like Perso-Arabic used in writing in Urdu, Pashto, Sindhi and Balochi languages, Gurmukhi has also been adapted to written in Hindi, Khairboli, Sanskrit, etc.

    Punjabi is spoken in both Eastern and Western Punjab, Jammu and Kashmir, the mountainous areas of Pakistan and India. Apart from this Punjabi is also spoken by immigrants who migrated to USA, Canada, U.K., Australia and Singapore. Almost a 100 million people worldwide speak different dialects of this language as their first language. The number of people who speak Punjabi as a second language is very small, but most people who speak Urdu or Hindi can understand most Punjabi dialects without too much effort.

    Punjabi is the preferred language of the Sikh people and it is also the language of their religion. Punjabi as a language gained prominence in the 17th century when the first real Punjabi literary work started emerging. Punjabi has many dialects, the most noteworthy are as follows:

    Bhattiani, is a mixture of Punjabi and Rajasthani, spoken in Eastern Punjab.
    Rathi, is very commonly spoken in Ratia and Tohana in India
    Malwai, spoken in Eastern Punjab
    Powadhi, spoken in Eastern Punjab
    Pahari, has further dialects spoken in the mountains of the South Asian sub-continent. Pahari is spoken in Pakistan, India and Nepal. The word Pahari means mountain. This is the dialect of the people of the Mountains
    Doabi, spoken in Eastern Punjab
    Kangri, spoken by the Kangri people of North-western India. This along with Dogri has been made part of the Pahari Group. (Group for the languages spoken by the people living in the Mountains
    Dogri, spoken by the Dogras in Pakistan and Indian, this dialect too like the Kangri is now part of the “Pahari Group”
    Wajeerawadi, Spoken in Eastern Punjab
    Baar di Boli, this is a foreign dialect which evolved mostly in the United Kingdom and is spoken by the immigrants living there. This has a number of English words. The word Baar di Boli means, language of the outside or language from the foreign land
    Jangli, spoken in Pakistan side of Punjab. Mostly in Jhang, Khanewal, Chistian and Bhawalnagr along with adjoining areas. This is considered to be a very old dialect and is more like eastern Punjabi spoken in a Siraiki tone. Among the most distinct difference is the use of the word “Then” in most Punjabi dialects it is “tay” in Jangli it is “wut”. And the Jangli speakers have a tendency to use it more often than required.
    Jatki, Spoken by the Jatts on both sides of Punjab
    Chenavri, Spoken in Eastern parts of Punjab
    Multani, more commonly referred to as Saraiki, it has a beautiful singing accent and like Jangli the huge use of “Wut”. It is spoken in southern Punjab, Multan and adjoining areas, approximately 10 million speak this language. This is probably the most melodic dialect of Punjabi, there are many people who consider this a separate language and there are many movements trying to promote this idea
    Bhawalpuri, Spoken in Bhawalpur and adjoining areas. It is very similar to Jangli
    Thalochri, One of the dialects spoken by the desert people of southern Punjab
    Thali, One of the dialects spoken by the desert people of southern Punjab
    Lahore-Gujranwala, Spoken by the people of Lahore-Gujranwala and adjoining areas
    Chakwali, Spoken by the people of Chakwal and adjoin area. This is a southern Potohar dialect, very close to dialects spoken in Sahiwal region
    Lubanki, an almost extinct dialect, was spoken in Rajasthan and Gujrat regions of India and in some parts of Pakistan
    Ghebi, spoken in Pindi Gheb, Fatehjhang and adjoining areas, however it is spoken in a belt with a large mix Punjabi dialects
    Hindko, Hindko is spoken primarily by the people living the North-West Frontier Province of Pakistan. Abbotabad, Haripur, Hazara, Mansehra and almost up to Kaghan. It is very commonly spoken in Peshawar. It is also considered to the language of the Punjabi speaking Pathans
    Pothohari/Pindiwali, This is like the Pahari dialect of north-western Punjab and is spoken widely in the Potohar Plateau in Pakistan and also called “Pindiwali” the language of the people living in the Rawalpindi region
    Gojri, This dialect was used by the Gujjars from both sides of Punjab. Mostly the northern part of Punjab................
  • Raghbir Devgan Thanks Sanjay Sanan for endorsing my point.
  • Gurmeet Sandhu ਬਸ ਕਰੋ ਜੀ ਹੁਣ ਮੇਰੇ ਲੋਗੜ ਵਾਲੇ ਹਾਇਕੂ 'ਤੇ ਧਿਆਨ ਕੇਂਦ੍ਰਿਤ ਕਰੋ:))))))))))))......ਸਿਆਲੀ ਲੋਗੜ.....
  • Raghbir Devgan :))) sorry, Sandhu Sahib..
  • Gurmeet Sandhu ਸਾਥੀ ਸਾਹਿਬ )))))))) ਦਾ ਅਰਥ ਹੈ....
    ਬਸ ਕਰ ਜੀ
    ਹੁਣ ਗਲ ਅਸਾਂ ਨਾਲ ਹਸ ਕਰ ਜੀ.....

No comments:

Post a Comment