Monday, July 14, 2014

Ranjit Singh Sra: ਮਾਨਵੀਕਰਣ, ਨਿਰਣਾਂ ਆਦਿ ਨਾਲੋਂ ਮੈਨੂੰ ਵੱਧ ਦੋਸ਼ਪੂਰਨ ਲਗਦਾ ਹੈ ਜੇ ਅਸੀਂ ਹਾਇਕੂ ਦੇ ਚਾਰ ਮੂਲ ਤੱਤਾਂ- ਹੁਣ ਖਿਣ, ਕੁਦਰਤ, ਠੋਸ ਬਿੰਬ ਅਤੇ ਰੁੱਤ ਸ਼ਬਦ - 'ਚੋਂ ਕਿਸੇ ਇੱਕ ਨੂੰ ਵੀ ਛੱਡ ਦਿੰਦੇ ਹਾਂ|

ਮਾਨਵੀਕਰਣ, ਨਿਰਣਾਂ ਆਦਿ ਨਾਲੋਂ ਮੈਨੂੰ ਵੱਧ ਦੋਸ਼ਪੂਰਨ ਲਗਦਾ ਹੈ ਜੇ ਅਸੀਂ ਹਾਇਕੂ ਦੇ ਚਾਰ ਮੂਲ ਤੱਤਾਂ- ਹੁਣ ਖਿਣ, ਕੁਦਰਤ, ਠੋਸ ਬਿੰਬ ਅਤੇ ਰੁੱਤ ਸ਼ਬਦ - 'ਚੋਂ ਕਿਸੇ ਇੱਕ ਨੂੰ ਵੀ ਛੱਡ ਦਿੰਦੇ ਹਾਂ|
  • Sarbjot Singh Behl ਰਣਜੀਤ ਜੀ ...ਵਿਆਖਿਆ ਦੀ ਲੋੜ ਹੈ ....
  • Raghbir Devgan Yes, Ranjit Singh Sra it will be beneficial.
  • Ranjit Singh Sra ਬਹਿਲ ਸਾਬ੍ਹ ਵੈਸੇ ਤਾਂ ਸਪਸ਼ਟ ਹੀ ਲਿਖਿਆ ਹੈ ਫੇਰ ਵੀ ਇਨ੍ਹਾਂ ਚਾਰੇ ਤੱਤਾਂ ਤੋਂ ਬਿਨਾ ਕੋਈ ਵੀ ਰਚਨਾ ਕਲਾਸਿਕ ਹਾਇਕੂ ਨਹੀਂ ਹੋ ਸਕਦੀ, ਮਾਨਵੀਕਰਣ,ਨਿਰਣਾਂ ਆਦਿ ਦੋਸ਼ ਛੋਟੇ ਹਨ ਇਸਦੇ ਮੁਕਾਬਲੇ|
  • Sarbjot Singh Behl Ranjit ਜੀ..ਇਹ ਤਾਂ ਬਹੁਤ ਸ਼ਿਕੰਜਾ ਕੱਸ ਤਾਂ ਤੁਸੀਂ...
  • Kuljeet Mann ਸਰਾਂ ਜੀ ਤੁਸੀਂ ਆਪਣਾ ਤਰਕ ਸਪਸ਼ਟ ਕਰੋ ਤਾਂ ਜ਼ਿਆਦਾ ਚੰਗਾ ਰਹੇਗਾ। ਤੁਹਾਡੀ ਗੱਲ ਰਵਾਇਤੀ ਹਾਇਕੂ ਦੇ ਸੰਦਰਭ ਵਿਚ ਠੀਕ ਲਗਦੀ ਹੈ ਪਰ ਹੁਣ ਜਦੋਂ ਕਿ ਹਾਇਕੂ ਵਿਚ ਹੋਰ ਵਰਤਾਰੇ ਰਲਕੇ ਇਸਦਾ ਘੇਰਾ ਵਿਸ਼ਾਲ ਹੋ ਗਿਆ ਹੈ ਤਾ ਮਾਨਵੀਕਰਣ,ਨਿਰਣਾ, ਮੰਨ ਬਚਨੀ ਆਦਿ ਤੇ ਵਿਚਾਰ ਚਰਚਾ ਹੁੰਦੀ ਹੈ। ਅੱਜ ਦੇ ਲਿਖੇ ਜਾ ਰਹੇ ਸਮਾਜਿਕ ਵਰਤਾਰਿਆ ਵਾਲੇ ਹਾਇਕੂ ਵਿਚ ਰੁੱਤ ਜ਼ਰੂਰੀ ਨਹੀ ਰਹੀ, ਕੁਦਰਤ ਵੀ ਨਿਦਾਰਦ ਹੋ ਸਕਦੀ ਹੈ ਜੇ ਅਸੀਂ ਕੁਦਰਤ ਦਾ ਵੀ ਰਵਾਇਤੀਕਰਣ ਕਰ ਰਹੇ ਹੋਈਏ। ਪਿ੍ਛੇ ਜਿਹੇ ਤੇ ਚਲੀ ਬਹਿਸ ਵਿਚ ਠੋਸ ਬਿੰਬ ਤੇ ਵੀ ਉਂਗਲ ਉਠੀ ਸੀ ਜਦ ਕਿ ਮੈਂ ਜਾਤੀ ਤੌਰ ਤੇ ਇਸਦੇ ਹੱਕ ਵਿਚ ਨਹੀ ਹਾਂ। ਸਿ਼ਵ ਦੇ ਕੰਨਸੈਪਟ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਸਿ਼ਵ ਦਾ ਨਾਮ ਲੈਣ ਨਾਲ ਆਪਣੇ ਆਪ ਹੀ ਠੋਸ ਬਿੰਬ ਪੈਦਾ ਹੋ ਜਾਂਦਾ ਹੈ। ਇਸ ਸਕੂ਼ਲ ਨਾਲ ਸਹਿਮਤ ਹੋਣਾ ਭਾਵੇਂ ਅਸੰਭਵ ਲੱਗਦਾ ਹੈ ਪਰ ਜਿਹੜਾ ਵਿਚਾਰ ਇੱਕ ਵਾਰ ਸ਼ੁਰੂ ਹੋ ਜਾਵੇ ਉਹ ਆਪਣੀਆਂ ਪੈੜਾਂ ਤੇ ਛੱਡ ਹੀ ਜਾਂਦਾ ਹੈ। ਮੈਰੀ ਸੋਚ ਹੈ ਕਿ ਲਿਬਰਲ ਹੋਣਾ ਚਾਹੀਦਾ ਹੈ ਪਰ ਲਿਬਰਲ ਹੋਣ ਦਾ ਮਤਲਬ ਸਮਝੌਤਾਵਾਦੀ ਹੋਣਾ ਨਹੀ ਹੁੰਦਾ।
  • Ranjit Singh Sra ਬਹਿਲ ਸਾਬ੍ਹ ਹਾਇਕੂ ਦੀ ਵਿਲਖਣਤਾ ਇਸੇ ਵਿਚ ਹੈ , ਨਹੀਂ ਤਾਂ ਹੋਰ ਵਿਧਾਵਾਂ 'ਚ ਵੀ ਆਪਾਂ ਗੱਲ ਕਹਿ ਸਕਦੇ ਹਾਂ , ਜੇ ਅਸੀਂ ਇਸ ਦਾ ਪਾਲਣ ਨਹੀਂ ਕਰਾਂਗੇ ਤਾਂ ਹਾਇਕੂ ਨੂੰ ਪੰਜਾਬੀ ਸਾਹਿਤ 'ਚ ਸਥਾਪਤ ਕਰਨ 'ਚ ਮੁਸ਼ਕਲ ਆਵੇਗੀ,, ਇਸ ਵੇਲੇ ਦੂਸਰੀਆਂ ਵਿਧਾਵਾਂ ਵਾਲੇ ਹਾਇਕੂ ਨੂੰ ਮਜਾਕ ਸਮਝਦੇ ਹਨ ਅਤੇ ਸਮਝਦੇ ਰਹਿਣਗੇ ਜੇ ਅਸੀਂ ਇਸਨੂੰ ਸੰਜੀਦਗੀ ਨਾਲ ਹਾਇਕੂ ਵਾਂਗ ਨਹੀਂ ਲਵਾਂਗੇ|
  • Ranjit Singh Sra ਭਾਜੀ ਬਿਲਕੁਲ ਸਪਸ਼ਟ ਹੈ, ਘੱਟੋ ਘੱਟ ਮੇਰਾ ਹਾਇਕੂ ਤਾਂ ਓਹ ਹੈ ਜਿਸ 'ਚ ਇਹ ਚਾਰੇ ਤੱਤ ਮੌਜੂਦ ਹੋਣ ,, ਤਾਂ ਹੀ ਕੱਲ੍ਹ ਮੈਂ ਦਲਬੀਰ ਗਿੱਲ ਜੀ ਵੱਲੋਂ ਬਾਸ਼ੋ ਦੇ ਹਾਇਕੂ ਤੇ ਇਹ ਕਮੈਂਟ ਕੀਤਾ ਸੀ dear Basho this haiku of yours is not classic ,, ਕਿਓਂਕਿ ਉਸ ਵਿਚ ਕਿਗੋ ਨਹੀਂ ਸੀ, ਹੋ ਸਕਦਾ ਉਸਨੂੰ ਜਪਾਨੀ ਤੋਂ ਅੰਗ੍ਰੇਜੀ 'ਚ ਟਰਾਂਸਲੇਟ ਕਰਨ ਵੇਲੇ ਕਿਗੋ ਇਧਰ ਓਧਰ ਹੋ ਗਈ ਹੋਵੇ |
  • Raghbir Devgan ਇਸ ਵੇਲੇ ਦੂਸਰੀਆਂ ਵਿਧਾਵਾਂ ਵਾਲੇ ਹਾਇਕੂ ਨੂੰ ਮਜਾਕ ਸਮਝਦੇ ਹਨ ਅਤੇ ਸਮਝਦੇ ਰਹਿਣਗੇ ਜੇ ਅਸੀਂ ਇਸਨੂੰ ਸੰਜੀਦਗੀ ਨਾਲ ਹਾਇਕੂ ਵਾਂਗ ਨਹੀਂ ਲਵਾਂਗੇ| good point
  • Sarbjot Singh Behl ਸਰਾ ਸਾਬ੍ਹ ...ਮੈਨੂੰ ਤਾਂ ਲਗਦਾ ਹੈ ਕਿ ਐਨੀਂ restriction ਕੀਤੇ ਹਾਇਕੂ ਨੂੰ ਸੀਮਿਤ ਕਰ ਦੇਵੇਗੀ...this kind of distinction( ਵਿਲਖਣਤਾ) sometimes leads to extinction...ਸਾਨੂੰ ਲੋੜ ਹੈ ਪਰੰਪਰਾ ਤੇ ਰੂੜੀਵਾਦਤਾ ਨੂੰ ਨਿਖੇੜਨ ਦੀ ....ਮੇਰੇ ਖਿਆਲ 'ਚ ਹੁਣ ਖਿਣ, ਠੋਸ ਬਿੰਬ ਬਹੁਤ ਜ਼ਰੂਰੀ ਹਨ ...ਮਾਨਵੀਕਰਣ ਤੇ ਨਿਰਣਾ ਵੀ ਦੋਸ਼ ਹਨ ਤੇ ਇਨ੍ਹਾਂ ਤੋਂ ਬੱਚਣਾ ਚਾਹੀਦਾ ਹੈ ਪਰ ਇਨ੍ਹਾਂ ਦਾ ਤੈ ਕਰਣਾ ਹਮੇਸ਼ਾ ਤੋਂ ਇੱਕ subjective area ਰਿਹਾ ਹੈ ਤੇ ਇਸ ਤੇ ਸੰਵਾਦ ਚਲਦਾ ਰਹੇਗਾ...
  • Raghbir Devgan I had a question, I understand haiku should be written in present tense, if you saw or experience a happening in the past sometimes it is kind of struggle to make the past present.
  • Ranjit Singh Sra ਬਹਿਲ ਸਾਬ੍ਹ ਇਹ restrictins ਨਹੀਂ , ਹਾਇਕੂ ਦੇ ਮੂਲ ਤੱਤ ਹਨ ਜਿੰਨ੍ਹਾਂ ਕਰਕੇ ਹਾਇਕੂ ਹਾਇਕੂ ਹੈ ਅਤੇ ਹਾਇਕੂ ਰਹਿ ਸਕਦਾ ਹੈ|
  • Ranjit Singh Sra ਜੇ ਸਾਨੂੰ ਕਈ ਵਾਰੀ ਹਾਇਕੂ ਦੇ ਨਿਯਮ ਭਾਰੀ ਲਗਦੇ ਹਨ ਤਾਂ ਸਾਨੂੰ ਹਾਇਕੂ ਸ਼ਬਦ ਨਾਲ ਏਨਾ ਮੋਹ ਕਿਓਂ ਹੈ , ਅਸੀਂ ਸੇਨਰਿਓ ਕਹਿ ਕੇ ਵੀ ਓਹੀ ਗੱਲ ਕਹਿ ਸਕਦੇ ਹਾਂ |
  • Gurmeet Sandhu ਸਰਬਜੋਤ ਜੀ ਕੋਈ ਤਾਂ ਮਾਪਦੰਡ ਤਹਿ ਕਰਕੇ ਹੀ ਚਲਣਾ ਪਏਗਾ। ਜਦੋਂ ਇਹ ਗਰੁਪ ਸ਼ਰੂ ਕੀਤਾ ਗਿਆ ਸੀ, ਓਦੋਂ ਟੀਚਾ ਇਹੋ ਮਿਥਿਆ ਗਿਆ ਸੀ ਕਿ ਪੰਜਾਬੀ ਹਾਇਕੂ ਨੂੰ ਇਹਦੇ ਦੇ ਮੂਲ ਨਿਯਮਾਂ ਦੀ ਜਾਣਕਾਰੀ ਦੇ ਕੇ ਪਾਸਾਰ ਕੀਤਾ ਜਾਵੇ ਤਾਂ ਕਿ ਜਿਵੇਂ ਸਰਾਂ ਸਾਹਿਬ ਨੇ ਲਿਖਿਆ ਹੈ
    "ਇਸ ਵੇਲੇ ਦੂਸਰੀਆਂ ਵਿਧਾਵਾਂ ਵਾਲੇ ਹਾਇਕੂ ਨ
    ੂੰ ਮਜਾਕ ਸਮਝਦੇ ਹਨ ਅਤੇ ਸਮਝਦੇ ਰਹਿਣਗੇ ਜੇ ਅਸੀਂ ਇਸਨੂੰ ਸੰਜੀਦਗੀ ਨਾਲ ਹਾਇਕੂ ਵਾਂਗ ਨਹੀਂ ਲਵਾਂਗੇ|"
    ਪੰਜਾਬੀ ਹਾਇਕੂ ਨੇ ਨਿਰਸੰਦੇਹ ਆਪਣੀ ਵਿਲਖਣ ਭਾਸ਼ਾ ਅਤੇ ਰਹਿਤਲ ਦੇ ਅਧਾਰ 'ਤੇ ਨਵੀਆਂ ਲੀਹਾਂ ਸਥਾਪਤ ਕਰਨੀਆਂ ਹਨ, ਪਰ ਨਿਯਮਾਂ ਨੂੰ ਵਿਸਾਰ ਕੇ ਨਹੀਂ।
    ਮੇਰਾ ਨਹੀਂ ਖਿਆਲ ਇਸ ਗਰੁਪ ਦੇ ਸੰਚਾਲਕਾਂ ਨੇ ਕੋਈ ਬੰਦਸ਼ਾ ਲਾਈਆਂ ਹੋਈਆ ਹਨ, ਸਗੋਂ ਜਰੂਰਤ ਤੋਂ ਜਿਆਦਾ ਖੁਲ੍ਹ ਪ੍ਰਦਾਨ ਕੀਤੀ ਹੋਈ ਹੈ ਅਤੇ ਹਰ ਹਾਇਜਨ ਨੂੰ ਆਪਣੀ ਰਚਨਾ ਪੋਸਟ ਕਰਨ ਦੀ ਪੂਰੀ ਖੁਲ੍ਹ ਹੈ, ਤਜਰਬੇਕਾਰ ਹਾਇਜਨ ਖੁਲ੍ਹ ਕੇ ਆਪਣੀ ਰਾਏ ਨਾਲ ਸਿਖਾਂਦਰੂ ਲੇਖਕ ਨੂੰ ਆਪਣੀਆਂ ਉਣਤਾਈਆਂ ਸੁਧਾਰਨ ਦਾ ਚੰਗਾ ਮੌਕਾ ਮਿਲਦਾ ਹੈ।
  • Kuljeet Mann ਦੋਸਤੋ ਸਾਰੇ ਹੁਣ ਖਿਣ ਨਹੀ ਹੁੰਦੇ। ਉਹ ਕਦੇ ਭੂਤ ਕਾਲ ਵਿਚ ਗੁਜ਼ਰੇ ਹੁੰਦੇ ਹਨ ਪਰ ਉਨ੍ਹਾਂ ਦੀ ਤਾਸੀਰ ਹੁਣ ਬਣਕੇ ਅਵਚੇਤਨ ਵਿਚ ਬੈਠ ਜਾਂਦੀ ਹੈ। ਜਦੋਂ ਵੀ ਕਦੇ ਕਿਸੇ ਹਾਇਪੋਥਿਸਸ ਨਾਲ ਅਵਚੇਤਨ ਜੋੜਕੇ ਅਸੀ ਸਿਰਜਣਾ ਕਰਦੇ ਹਾਂ ਤਾਂ ਉਸਦਾ ਪ੍ਰਭਾਵ ਹੁਣ ਖਿਣ ਦਾ ਹੀ ਹੁੰਦਾ ਹੈ। ਪ੍ਰੰਮਪਰਾਵਾਂ ਆਪਣਾ ਸਵਰੂਪ ਬਦਲਦੀਆ ਰਹਿੰਦੀਆ ਹਨ ਪਰ ਇੱਕ ਗੱਲ ਯਕੀਂਨ ਨਾਲ ਕਹੀ ਜਾ ਸਕਦੀ ਹੈ ਕਿ ਇਹ ਬਦਲਾਵ ਆਪਣੇ ਅਸਲ ਨਾਲੋਂ ਨਾਤਾ ਤੋੜਦਾ ਨਹੀ ਦਿਸਣਾ ਚਾਹੀਦਾ। ਇਸਲਈ ਜਦੋਂ ਰਣਜੀਤ ਸਰਾਂ ਦੇ ਸੁਝਾਏ ਦੇ ਪੱਖ ਦੀ ਗੱਲ ਕਰਦੇ ਹਾਂ ਤਾਂ ਇਹ ਯਕੀਂ ਨਾਲ ਕਹਿ ਸਕਦੇ ਹਾਂ ਕਿ ਇਹ ਵਧੀਆ ਹੈ, ਕਲਾਸਿਕ ਵੀ ਹੋ ਸਕਦਾ ਹੈ ਤੇ ਨਹੀ ਵੀ। ਕਲਾਸਿਕ ਹੋਣ ਲਈ ਰਵਾਇਤੀ ਹੋਣਾ ਗੈਰਜ਼ਰੂਰੀ ਹੈ। ਹਾਇਕੂ ਦਾ ਅੱਜ ਦਾ ਸਵਰੂਪ ਇੱਕ ਲੰਬਾ ਪੈਂਡਾ ਕਰਕੇ ਹੀ ਇਸ ਮੁਕਾਮ ਤੇ ਪਹੁੰਚਿਆ ਹੈ। ਇਸ ਨੂੰ ਮੁੱਢੋਂ ਰੱਦ ਨਹੀ ਕੀਤਾ ਜਾ ਸਕਦਾ । ਇਹ ਗਲੋਬਲੀ ਸਿਲਸਿਲਾ ਵੀ ਹੈ ਤੇ ਪ੍ਰਭਾਵੀ ਵੀ,ਤੇ ਪ੍ਰਵਾਨਿਆ ਹੋਇਆ ਵੀ। ਲਾਇਂਨ ਨਹੀ ਖਿਚੀ ਜਾ ਸਕਦੀ। ਇਹ ਸਿਲਸਿਲਿਆ ਦੇ ਮੇਲੇ ਹਨ ਤੇ ਲਗਦੇ ਹੀ ਰਹਿੰਣੇ ਚਾਹੀਦੇ ਹਨ। ਘਟੋ ਘਟ ਖੂਬਸੂਰਤ ਦੁਨੀਆ ਦੇ ਨਕਸ਼ ਤੇ ਉਭਾਰ ਹੀ ਰਹੇ ਹਨ।
  • Sarbjot Singh Behl ਸਰਾ ਸਾਬ੍ਹ ...ਜੇ ਸੇਨਰਿਓ ਕਹਿਣ ਨਾਲ ਸਰਦਾ ਤਾਂ ..ਫੇਰ ਠੀਕ ਐ ...ਪਰ ਮੇਰੇ ਖਿਆਲ ਨਾਲ ਸਾਰੀ ਦੁਨੀਆਂ 'ਚ ਹਾਇਕੂ ..ਆਪਣੀਆਂ ਸ਼ਾਖਾਵੀ ਵਿਧਾਵਾਂ ਲਈ ਵੀ generic term ਦੇ ਤੌਰ ਤੇ ਵਰਤੀ ਜਾ ਰਹੀ ਹੈ...
  • Gurmeet Sandhu ਸਾਰੇ ਹੀ ਖਿਣ ਭੂਤ ਕਾਲ ਵਿਚ ਵਾਪਰੇ ਹੁੰਦੇ ਹਨ "ਹੁਣ" ਤਾਂ ਹੁਣ ਹੈ ਹੁਣ ਨਹੀਂ ਹੈ, ਜਿਵੇਂ ਰਘਬੀਰ ਦੇਵਨ ਜੀ ਨੇ ਲਿਖਿਆ ਹੈ
    "I understand haiku should be written in present tense, if you saw or experience a happening in the past sometimes it is kind of struggle to make the past present."
    ਬਸ ਇਹੋ ਕਲਾ ਹੈ ਕਿ ਹਾਇਕੂ/ਸੈਨਰਿਓ ਵਿਚ ਹਾਇਜਨ ਨੇ ਆਪਣੇ ਗ੍ਰਹਿਣ ਕੀਤੇ ਅਨੁਭਵ ਨੂੰ ਵਰਤਮਾਨ ਕਾਲ ਵਿਚ ਵਾਪਰਿਆ ਕਿਵੇਂ ਦਰਸਾਉਣਾ ਹੈ।
  • Dhido Gill ਸਰਾਂ ਸਾਹਬ............ਹੋ ਸਕੇ ਤੇ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਹਾਇਕੂ ਸਿਰਜਣ ਪ੍ਰਕਿਰਿਆ ਦੁਰਾਨ ਰਵਾਇਤੀ ਹਾਇਕੂ ਧਰਾਤਲ ਦੀ ਦਿਸ਼ਾ ਦੇ ਦੀਦਾਰ ਹੁੰਦੇ ਰਹਿਣ...ਪਰ ਹਾਇਕੂ ਲਿਖਦੇ ਸਮੇਂ ਕੀਗੋ ਨੂੰ ਓਕੜੂ ਫਿੱਟ ਕਰਕੇ ਜੁਗਾੜ ਬਣਾ ਲੈਣਾਂ ਵੀ ਬਹੁਤ ਦੁੱਖ ਦੇਹ ਹੈ ਤੇ ਨਤੀਜਾ ਬੋਲੀ ਦੇ ਸ਼ਬਦ ਵਿਗਾੜ ਵਿੱਚ ਨਿਕਲਦਾ ਹੈ ਬੋਲੀ ਦੀ ਫੱਗਣੀ ਚੇਤਣੀ ਹੋ ਜਾਂਦੀ ਹੈ ਜੁ ਬਾਸ਼ੋ ਦੇ ਕੱਲ ਵਾਲੇ ਹਾਇਕੂ ਤੋਂ ਵੀ ਬਦਸੂਰਤ ਹੋ ਜਾਂਦੀ ਹੈ....................
  • Ranjit Singh Sra ਕੁਲਜੀਤ ਭਾਜੀ, ਹੁਣ ਖਿਣ ਤੋਂ ਮੇਰਾ ਵੀ ਇਹੀ ਮਤਲਬ ਸੀ ਕਿ ਹਾਇਕੂ ਇੰਝ ਲੱਗੇ ਕਿ ਜਿਵੇਂ ਹੁਣੇ ਵਾਪਰ ਰਿਹਾ ਹੈ ਭਾਵੇਂ ੪੦੦ ਸਾਲ ਪੁਰਾਣਾ ਹੋਵੇ, ਕਿਸੇ ਪੁਰਾਣੇ ਤਜਰਬੇ ਨੂੰ ਲੇਖਕ ਹੁਣ ਖਿਣ 'ਚ ਲਿਖ ਸਕਦਾ ਹੈ|
  • Dhido Gill ਰਣਜੀਤ ਜੀ..............ਤੁਸੀਂ ਏਨੀ ਅਥਾਰਟੀ ਨਾਲ ਕਿਸ ਧਰਾਤਲ ਤੇ ਖੜੋ ਕੇ ਗੱਲ ਕਰ ਰਹੇ ਹੋ....................
  • Ranjit Singh Sra ਅਵੀ ਜੀ , ੫੦੦ ਸਾਲ ਤੋਂ ਵੱਧ ਹੋ ਗਿਆ , ਬਾਸ਼ੋ ਦੇ ਹਾਇਕੂ ਜਿੰਦਾ ਹਨ,
  • Ranjit Singh Sra ਕਿਸੇ ਧਰਾਤਲ ਨੇ ਨਹੀਂ ਗਿੱਲ ਸਾਬ੍ਹ , ਹਾਇਕੂ ਨਾਲ ਖੜ੍ਹਕੇ ਕਰ ਰਿਹਾ ਹਾਂ, ਅਤੇ ਮੈਂ ਇਥੇ ਹੀ ਖੜ੍ਹਾ ਰਹਾਂਗਾ ਕੋਈ ਸਹਿਮਤ ਹੋਵੇ ਜਾਂ ਨਾ ਇਸ ਨਾਲ ਮੈਨੂੰ ਕੋਈ ਫਰਕ ਨਹੀਂ, ਸਭ ਆਪਣੇ ਆਪਣੇ ਤਰੀਕੇ ਨਾਲ ਹਾਇਕੂ ਲਿਖਣ ਲਈ ਅਜਾਦ ਹਨ |
  • Ranjit Singh Sra ਧੀਦੋ ਗਿੱਲ ਸਾਬ੍ਹ, ਗੁੱਡ ਨਾਈਟ ਜਨਾਬ !!
  • Kuljeet Mann ਗੱਲ ਹੋਰ ਮੁੱਦੇ ਤੇ ਸ਼ੁਰੂ ਹੋਈ ਸੀ। ਹੁਣ ਤੇ ਲਗਦੈ ਮੁੱਦਾ ਹੀ ਗੁਆਚ ਗਿਆ। ਪਲੀਜ਼ ਬਾਕੀ ਕੰਮ ਕੱਲ ਤੇ ਛੱਡ ਦੇਵੋ। ਜੇ ਕਿਸੇ ਇੱਕ ਮੱਤ ਤੇ ਪਹੁੰਚ ਵੀ ਜਾਈਏ ਫਿਰ ਕਿਹੜਾ ਠਹਿਰਾਵ ਆ ਜਾਣਾ ਹੈ? ਅਸਲ ਵਿਚ ਠਹਿਰਾਵ ਦੀ ਲੋੜ ਹੀ ਨਹੀ ਹੈ। ਨਿਰੰਤਰ ਬਹਿਸ ਹੋਣੀ ਚਾਹੀਦੀ ਹੈ ਪਰ ਸਾਨੂੰ ਨਜ਼ਰਸਾਨੀ ਕਰਦੇ ਰਹਿੰਣਾ ਚਾਹੀਦਾ ਹੈ ਕਿ ਅਸਲ ਮੁੱਦਾ ਕੀ ਹੈ? ਕੀ ਕਿਤੇ ਅਸੀ ਆਪਣੀ ਹੀ ਕਿਸੇ ਗੱਲ ਨੂੰ ਤੇ ਨਹੀ ਕਟ ਰਹੇ? ਬਹਿਸ ਰਹੇ ਨਾ ਰਹੇ ਪਰ ਆਪਸ ਵਿਚ ਜ਼ਮੀਂਨ ਨਹੀ ਵੰਡਣੀ ਚਾਹੀਦੀ। ਇਹ ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਹਾਂ।
  • Dhido Gill ਮਾਨ ਸਾਹਬ............ਇਹ ਮੁੱਦਾ ਠੀਕ ਆ ਜੁ ਸਰਾਂ ਜੀ ਹੋਰਾਂ ਲਿਆਂਦਾ....ਪਰ ਮੈਂ ਵੀ ਇੱਕ ਰੀਲੇਟਡ ਡਾਕੂਮੈਟ ਲਿਆਂਦਾ ਸੀ.............ਸਾਥੀ ਹੋਰਾਂ ਉਹ ਪੜਨ ਦੀ ਸ਼ਿਪਾਰਸ਼ ਵੀ ਕੀਤੀ.....ਸੁਆਦ ਤਾਂ ਸੀ......ਸਰਾਂ ਸਾਹਬ ਓਸ ਡਾਕੂਮੈਂਟ ਦੀ ਰੋਸ਼ਨੀ ਵਿੱਚ ਬਹਿਸ ਅੱਗੇ ਤੋਰਦੇ
  • Ranjit Singh Sra ਅਵੀ ਜੀ ਮੈਂ ਵੀ ਸਿੰਪਲ ਜਿਹਾ ਕਿਹਾ ਕਿ ਹਾਇਕੂ ਭਾਵੇਂ ੪੦੦ ਸਾਲ ਪੁਰਾਣਾ ਹੋਵੇ , ਤੁਸੀਂ ਸ਼ਾਇਦ ਜਲਦਬਾਜ਼ੀ 'ਚ ਮੇਰਾ ਕਮੈਂਟ ਪੜ੍ਹਿਆ ਹੈ| ਕਿਸੇ ੪੦੦ ਸਾਲ ਪੁਰਾਣੀ ਯਾਦ ਦੀ ਗੱਲ ਨਹੀਂ ਕੀਤੀ|
  • Kuljeet Mann ਚਲੋ ਉਹ ਕੰਮ ਕਲ ਤੇ ਛਡਦੇ ਹਾਂ। ਹੁਣ ਮੇਰੇ ਪੋਸਟ ਕੀਤੇ ਹਾਇਕੂ ਨੂੰ ਪੜੋ।
  • Ranjit Singh Sra ਸੌਰੀ ਅਵੀ !
  • Kuljeet Mann ਚਲੋ ਮੈ ਤੁਹਾਡਾ ਰੈਫਰੀ ਬਣਦਾ ਹਾਂ। ਰਣਜੀਤ ਸਰਾਂ ਨੇ ਬੜਾ ਸਲਾਘਾਯੋਗ ਪਵਾਇੰਟ ਲਿਆ
  • Raghbir Devgan ਕੁੜੇ ਅਵੀ ਰਣਜੀਤ ਨੇ ਕੋਈ ਗੁੱਸੇ ਵਾਲੀ ਗੱਲ ਕਰੀ ਤਾ ਨੀ
  • Ranjit Singh Sra ਮਨਜੂਰ ਹੈ , ਇਥੇ ਤਾਂ ਸੂਤ ਨਹੀਂ ਆਉਣਾ ,ਇੱਕ ਹੋਰ ਅੰਤਾਕਸ਼ਰੀ ਗਰੁੱਪ ਬਣਾਉਂਦੇ ਹਾਂ!!
  • Ranjit Singh Sra ਵਾਹ ! ਮੈਂ ਸਕੂਲ ਅਤੇ ਕਾਲਜ 'ਚ ਗਾਉਂਦਾ ਰਿਹਾ ਹਾਂ , ਅਤੇ ਹੁਣ ਵੀ ਕਦੇ ਯਾਰਾਂ ਮਿੱਤਰਾਂ ਦੀ ਮਹਿਫਲ 'ਚ ...!
  • Ranjit Singh Sra ਖੂਬ ਗੁਜਰੇਗੀ ਜਬ ਗਾਏਂਗੇ ਐਡਮਿਨ ਦੋ !!
  • Raghbir Devgan it could not cuz kigo is missing Lol
  • Raghbir Devgan Good night every body, nice discussion thanks Ranjit Singh Sra for your positive views.
  • Vicky Sandhu ਝੂਮ ਕੇ ਜਬ ਰਿੰਦੋਂ ਨੇ
    ਪਯਾ ਦੀ
    ਸ਼ੇਖ ਨੇ ਚੁਪ-ਚਾਪ

    ਦੁਆ ਦੀ ................
    ਏਕ ਕਮੀ ਥੀ
    ਤਾਜ਼ ਮਹਲ ਮੇਂ
    ਹਮ ਨੇ
    ਉਸਕੀ ਤਸਵੀਰ ਲਗਾ ਦੀ

    ਸਾਰੀ ਵਾਰਤਾ ਪੜ੍ਹ ਕੇ ਲੁਤ੍ਫ਼ ਆਇਆ !
    Pl. add me when u both start the group of "antakhshiri"
    Ranjit Singh Sra ji & Avi Jaswal ji
  • Ranjit Singh Sra ਜਰੂਰ ਵਿੱਕੀ ਵੀਰ, ਫਿਲਹਾਲ ਤਾਂ ਇਸ ਗਰੁੱਪ ਨੇ ਫੇਸਬੁੱਕ ਵੀ ਛੁਡਾ ਰੱਖੀ ਹੈ ਹੋਰ ਗਰੁੱਪ ਕਿੱਥੇ!!
  • Gurmeet Sandhu ਰਣਜੀਤ ਇਹ ਭੇਤ ਤੁਸੀਂ ਹੁਣ ਖੋਲ੍ਹਿਆ, ਜੇਕਰ ਪਹਿਲਾਂ ਪਤਾ ਹੁੰਦਾ, ਚੰਡੀਗੜ੍ਹ ਮਿਲਣੀ ਵੇਲੇ ਤੁਹਾਡੇ ਗੀਤ ਸੁਣਦੇ, ਘਟੋ ਘਟ ਹਾਇਕੂ ਤਾਂ ਜਰੂਰ ਹੀ ਤਰੰਨਮ ਵਿਚ ਗਾਉਣ ਲਈ ਕਹਿੰਦੇ..........
  • Gurmeet Sandhu ਅਵੀ ਜੀ ਮੈਂ ਤਾਂ ਆਵਾਜ਼ ਸੁਣ ਕੇ ਹੀ ਮੁਗਧ ਹੋ ਗਿਆ ਸਾਂ,ਹੁਣ ਗੀਤ ਕੈਲਗਰੀ ਆ ਕੇ ਸੁਣਾਂਗੇ, ਜਦੋਂ ਤੁਸੀਂ ਹਾਇਕੂ ਮਿਲਣੀ ਰਖੋਗੇ!!!!!!!!!
  • Avninder Mangat ਗਲਬਾਤ ਰੌਚਿਕ ਐ,ਕਈ ਗੱਲਾਂ ਕੰਮ ਦੀਆਂ... ਮੈਂ ਸ਼ਾਇਦ ਲੇਟ ਹਾਂ ਇਸ ਪੋਸਟ ਤੇ, ਸਿਰੇ ਦੀਆਂ ਗੱਲਾਂ ਹੋ ਚੁੱਕੀਆਂ...
    ਮੈਂ Ranjit ਜੀਆਂ ਦੇ ਸਟੈਂਡ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ, Gurmeet ਜੀਆਂ ਨੇ ਓਹਨਾਂ ਦੇ ਹੱਕ 'ਚ ਹੁੰਗਾਰਾ ਭਰਿਆ ਪਰ ਅਸਲ\ ਲਿਖਤ ਰੂਪ 'ਚ ਓਹ ਵੀ ਇਸ ਕੁਦਰਤ\ ਰੁੱਤਾਂ ਵਾਲੇ ਸਿਧਾਂਤ ਤੇ ਪੂਰੇ ਨਹੀਂ ਨਿਭਦੇ... ਜੇ ਗੱਲ ਅੱਗੇ ਚਲਦੀ ਐ ਫੇਰ ਅਗਲੀਆਂ ਵੀ ਕਰਾਂਗੇ, ਹਾਲ ਦੀ ਘੜੀ ਐਨਾ ਈ... With due respect
  • Gurmeet Sandhu ਅਵਨਿੰਦਰ ਮੈਂ ਕਦੋਂ ਕਿਹਾ ਕਿ ਮੇਰੀ ਲਿਖਤ ਨੂੰ ਅਧਾਰ ਮੰਨਿਆ ਜਾਵੇ, ਮੈਂ ਆਪਣੇ ਹਾਇਕੂ ਰਚਨਾ ਸਫਰ ਵਿਚ ਬਹੁਤ ਟਪਲੇ ਖਾਧੇ ਹਨ, ਜਿਉਂ ਜਿਉਂ ਹਾਇਕੂ ਦੇ ਰਚਨਾ ਇਤਿਹਾਸ ਦੀ ਜਾਣਕਾਰੀ ਵਿਚ ਵਾਧਾ ਹੋ ਰਿਹਾ ਹੈ, ਉਹਦੇ ਨਾਲ ਬਹੁਤ ਸਾਰੀਆਂ ਹੋਈਆਂ ਭੁੱਲਾਂ ਬਾਰੇ ਪਤਾ ਲਗ ਰਿਹਾ ਹੈ.....
    ਰਣਜੀਤ ਸਰਾਂ ਜਿਹੜੀ ਗਲ ਕਹਿ ਰਹ
    ੇ ਹਨ, ਉਹਨਾਂ ਨਾਲ ਸਹਿਮਤ ਹੋਣਾ ਜਾਂ ਨਾਂ ਹੋਣਾ ਹਰ ਇਕ ਦਾ ਆਪਣਾ ਤਰਕ ਹੋ ਸਕਦਾ ਹੈ, ਪਰ ਉਹਨਾਂ ਓਹੋ ਕੁਝ ਕਿਹਾ ਹੈ, ਜਿਹੜਾ ਉਹਨਾਂ ਦੀ ਦਲੀਲ ਅਨੁਸਾਰ ਮੂਲ ਹਾਇਕੂ ਦੇ ਨਿਯਮਾਂ ਦੀ ਦੀ ਰੌਸ਼ਨੀ ਵਿਚ ਵਾਜਬ ਹੈ.....ਤੁਸੀਂ ਉਹਨਾਂ ਦੇ ਸਟੈਂਡ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੋ, ਇਹ ਵਿਚਾਰ ਰਖਣ ਦਾ ਤੁਹਾਡਾ ਹੱਕ ਹੈ.....।

No comments:

Post a Comment