ਮੁੱਠੀ 'ਚ ਜੁਗਨੂੰ
ਉਂਗਲਾਂ ਦੀਆਂ ਤਰੇੜਾਂ 'ਚੋਂ
ਕਿਰਿਆ ਚਾਨਣ
ਉਂਗਲਾਂ ਦੀਆਂ ਤਰੇੜਾਂ 'ਚੋਂ
ਕਿਰਿਆ ਚਾਨਣ
- Harleen Sona, Charan Gill, Kuljeet Mann and 39 others like this.
- Rosie Mann ਬਹੁਤ ਸੋਹਨਾ !!:))
Amrao Gill Saab , 'ਕਿਰਿਆ' ਲਫ੍ਜ਼ ਸਥੂਲ ਚੀਜ਼ਾਂ ਲਈ ਨਹੀਂ ਹੁੰਦਾ ?
ਕੇ ਚਾਨਣ ਲਈ ਵੀ ਵਰਤਿਆ ਜਾ ਸਕਦਾ ਹੈ ? - Amrao Gill ਰੋਜ਼ੀ ਚਾਨਣ ਦੀ ਕਿਰਨ ਦਾ ਕਿਰਨਾ ( ਕਿਰਿਆ) ..ਇਹ ਹੁਣ ਪਤਾ ਨਹੀ ਇਸ ਦੀ ਭੌਤਕ-ਕਿਰਿਆ ਹੋ ਸਕਦੀ ਹੈ ਜਾਂ ਨਹੀ...ਰਣਜੀਤ ਜੀ ਸ਼ਾਇਦ ਠੀਕ ਉੱਤਰ ਦੇ ਸਕਣ!
- Amrao Gill ਧੰਨਵਾਦ ਸਪੇਰਾ ਜੀ, ਕਈ ਵਾਰ ਜਦੋਂ ਅਸੀਂ ਕਾਹਲੀ 'ਚ ਪੋਸਟ ਕਰਦੇ ਹਾਂ ਤਾਂ ਬਾਅਦ ਵਿੱਚ ਖਿਆਲ ਆਓਂਦਾ ਹੈ ਕਿ ਸਹੀ ਸ਼ਬਦ ਦਾ ਪ੍ਰ੍ਯੋਗ ਨਹੀਂ ਹੋਇਆ...ਓਦੋਂ ਫੇਰ ਤੁਹਾਡੇ ਜਹੇ ਸੁਹਿਰਦ ਦੋਸਤਾਂ ਦੀ ਲੋੜ ਰਹਿੰਦੀ ਹੈ
- Amrao Gill ਰਣ੍ਜੀਤ ਜੀ ਭਾਵੇਂ ਕਾਵਿਤਾ-ਮਈ ਤੁਕਾਂ 'ਚ ਡੁਲ੍ਹ੍ਦਾ ਚਾਨਣ ਜਾਂ ਡੁੱਲ੍ਹ੍ਦਾ ਜੋਬਨ ਇਤਿਆਦਕ ਵਰਤ ਲਿਆ ਜਾਂਦਾ ਹੈ, ਤੇ ਪਦਾਰਥਕ ਨਾ ਹੁੰਦੇ ਹੋਏ ਵੀ ਪਰਵਾਨਤ ਹੈ, ਏਥੇ ਕਿਰਿਆ ਦੀ ਮੁਰਾਦ ਅਜੇਹੀ ਹੀ ਸਥਿਤੀ ਲਈ ਵਰਤਿਆ ਹੈ, ਧੰਨਵਾਦ!
- Jagraj Singh Norway ਅਮਰਾਓ ਸਾਹਿਬ ਕਿਆ ਇਤਫਾਕ ਹੈ ! ਤੁਹਾਡਾ ਹਾਇਕੂ ਸੈਂਡੀ ਐਂਡਰਸਨ ਦੇ ਹੇਠ ਦਿੱਤੇ ਹਾਇਕੂ ਨਾਲ ਬੜਾ ਮੇਲ ਖਾਂਦਾ ਹੈ ਜੀ ::
http://www.shadowpoetry.com/resources/haiku/examples.html
firefly -
light escaping
through my closed fist
by Sandy J. AndersonInformative guide to writing Haiku, Senryu, and Tanka by Kathy Lippard Cobb. Sec... See More - Amarjit Sathi Tiwana Jagraj Singh Norway ਗਿੱਲ ਸਾਹਿਬ ਅਤੇ ਸੈਂਡੀ ਐਂਡਰਸਨ ਦੇ ਹਾਇਕੂ ਬਾਰੇ ਮੇਰਾ ਵਿਚਾਰ ਹੈ ਕਿ ਜੁਗਨੂੰ ਮੁੱਠੀ ਵਿਚ ਫੜਣਾ ਅਤੇ ਉਂਗਲਾਂ ਦੇ ਸੁਰਾਖ ਵਿਚੋਂ ਰੋਸ਼ਨੀ ਦਿਸਣੀ ਸਾਡੇ ਜੀਵਨ ਦੀ ਬੜੀ ਆਮ ਘਟਨਾ ਹੈ। ਇਹ ਨਜ਼ਾਰਾ ਅਸਾਂ ਸਾਰਿਆਂ ਨੇ ਹੀ ਵੇਖਿਆ ਹੋਇਆ ਹੈ। ਇਸ ਘਟਨਾ ਦੇ ਪ੍ਰਗਟਾ ਦਾ ਦੋ ਜਾਂ ਬਹੁਤ ਸਾਰੇ ਲੇਖਕਾਂ ਦਾ ਆਪਸ ਵਿਚ ਮਿਲ ਜਾਣਾ ਬੜਾ ਸੁਭਾਵਕ ਹੀ ਹੈ। ਹੋਰ ਲੇਖਕਾਂ ਨੇ ਵੀ ਇਸ ਦ੍ਰਿਸ਼ ਨੂੰ ਅਪਣੇ ਰਚਨਾ ਵਿਚ ਜਰੂਰ ਦਰਸਾਇਆ ਹੋਵੇਗਾ।
- Amrao Gill ਧੰਨਵਾਦ ਸਾਥੀ ਸਾਹਬ, ਦਰਅਸਲ ਜੁਗਰਾਜ ਜੀ ਦੇ ਕਾਮੈਂਟ ਤੋਂ ਬਾਅਦ ਸੈਂਡੀ ਐਂਡਰਸਨ ਦਾ ਨਾਂ ਮੈ ਪਹਿਲੀ ਵਾਰ ਸੁਣਿਆ/ਪੜਿਆ ਹੈ...
No comments:
Post a Comment