Monday, July 14, 2014

Kuljeet Mann & Dalvir Gill - 1st & only collective effort to translate Dich White's note

ਅੰਗਰੇਜੀ ਦੇ ਨਾਮਵਰ ਹਾਇਜਨ Dick Whyte ਨੇ ਅਧੁਨਿਕ ਹਾਇਕੂ/ਸੈਨਰੀਊ, ਜਿਹੜਾ ਕਿ ਰਵਾਇਤੀ ਹਾਇਕੂ ਦੀਆਂ ਹੱਦਾਂ ਪਾਰ ਕਰਕੇ ਨਵੀਂ ਸ਼ਹਿਰੀ ਜੀਵਨ ਜਾਚ ਹੰਢਾ ਰਹੇ ਹਾਇਜਨ ਦੀ ਰਚਨਾ ਦਾ ਭਾਗ ਬਣਦਾ ਜਾ ਰਿਹਾ ਹੈ, ਬਾਰੇ ਸੰਖੇਪ ਵਿਚ ਦਸਿਆ ਹੈ...ਵਿਚਾਰ ਗੋਚਰਾ ਹੈ।
1) Haiku is not a "nature" poem. This is a Western misunderstanding of haiku. Haiku is derived from the hokku (an opening verse of a renga/renku) - and Basho, Buson and Issa would have called their poems stand-alone hokku (as this became popular during, and before, Basho's time). The two key rules for hokku as I understand it is that it must have a cutting word, and it must have a kigo. Kigo is not a "nature" word, but a season-word, thus it makes reference to the changing seasons - it is about change and flow, not static. There are just as many seasonal things in the city as there is in so-called "nature" (the countryside, the forest, the bush, etc.). Obviously in a city there are birds, trees, and flowers (as in the countryside) which all mark the season. But the clothing people wear changes from season to season too. An icecream, or a can of cold coke could be used as season words for summer, for instance (not great examples, but they'll do). So the division of nature/people does not make for a good definition between haiku/senryu. But in traditional haiku there must be a kigo, while in senryu it is not essential (although this doesn't mean it shouldn't contain one - but that it doesn't have to). But both contain people - and both are about the depth of emotion of people.
2) The Western misunderstanding of haiku as nature poem I feel comes from looking only at classical haiku, and largely ignoring the post-Basho/Buson/Issa haiku. Remember that when hokku and renku were being developed Japan was in a pre-industrial period - so the idea of the modern city had still not arrived. Senryu developed in an ever developing post-industrial world, and was written by people living in cities where the rhythms of the seasons started to have less explicit meaning, and no longer fueled the rhythm of their daily life. At least this is my understanding.
-Dick Whyte
  • Sabi Nahal punjabi vich trjma kar dio ji
  • Gurmeet Sandhu Dalvir Gill Sahib is good in translation.......
  • Dalvir Gill <
    1) Haiku is not a "nature" poem. This is a Western misunderstanding of haiku.

    2) It must have a cutting word, ( not necessarily a 'Cut-Mark ) and it must have a kigo. Kigo is not a "nature" word, but a season-word; it is about change and flow, not static.

    2 A) So, the division of nature/people does not make for a good definition between haiku/senryu. But in traditional haiku there must be a kigo, while in senryu it is not essential (although this doesn't mean it shouldn't contain one - but that it doesn't have to). But both contain people - and both are about the depth of emotion of people.

    3) The Western misunderstanding of haiku as nature poem I feel comes from looking only at classical haiku, and largely ignoring the post-Basho/Buson/Issa haiku. ( Every reference then was, of course going to be about Nature. Hellow! it's post-industrial not post STR Era.

    dick was having a row with robert and i jumped in for a 'monologue', the one i posted here, and only Rosie RRRRRRRrrrr responded, putting on a seal on the verdict that we don't talk here.
  • Dalvir Gill <
    ਵਾਹ ਸੰਧੂ ਸਾਹਿਬ, ਜੇਹੜਾ ਬੋਲੇ ਓਹੀ ਕੁੰਡਾ ਆਲੀ ਗੱਲ ਵੀ ਣਾ ਰਖੀ?!!!
    ਯਾਦ ਹੈ ਜਦੋਂ ਮੈਂ ਜੇਨ ਵਾਲੇ ਨੋਟ ਦੇ ਅਧੇ ਦਾ ਤਰ੍ਜ਼ੁਮਾ ਕੀਤਾ ਸੀ?
    ਆਪਾਂ ਗੱਲ-ਬਾਤ ਤਾਂ ਕਰਦੇ ਹੀ ਨਹੀਂ!!!!!
    ਮੈਂ ਦੋ ਦਿੰਨਾਂ 'ਚ ਦੋ document ਪਾਏ ਨੇਂ ਓਹ ਹਿੰਦੀ 'ਚ ਨੇਂ, ਚਰਨ ਗਿੱਲ ਹੋਰਾਂ ਦੇ ਧੰਨਵਾਦ ਸਦਕਾ, PH 'te
    ਓਹ ਨੀਂ ਕੋਈ ਪੜ੍ਹਦਾ .... ਗੱਲ ਕਰਦਾ
    ਜਦੋਂ ਮੈਂ ਆਪਣੇ ਕੋਮੇਂਟ 'ਚ ਆਹ ਹੀ ਗੱਲਾਂ ਇਸਸੇ ਭਾਸ਼ਾ 'ਚ ਕਹਿਨਾ ਉਦੋਂ ਕਿਓਂ ਨਹੀਂ ਪੜਦੇ ਸੁਣਦੇ ਬੋਲਦੇ

    ਮੈਂ ਤਾਂ ਵਗਾਰ ਤੋਂ ਕਦੇ ਨਹੀਂ ਭੱਜਦਾ
    ਪਰ ਗਿਆ ਨਾਂ ਮੇਰਾ ਤਾਂ ਇੱਕ ਘੰਟਾ ..............
  • Gurmeet Sandhu ਦਲਵੀਰ ਤੁਹਾਡੇ ਕੋਲ ਅਥਾਹ ਸਮਰਥਾ ਅਤੇ ਗੁਣ ਹੈ, ਜਿਸਦਾ ਅਸੀਂ ਸਾਰੇ ਲਾਹਾ ਲੈਂਦੇ ਰਹਿੰਦੇ ਹਾਂ.........
  • Dhido Gill ਦਲਬੀਰ ਬਾਈ ਜੀ.....ਬਾਜੇ ਬਾਜੇ ਬੰਦਿਆਂ ਦੇ ਹਿੱਸੇ ਬਹੁਤ ਵਗਾਰ ਲਿਖੀ ਹੁੰਦੀ ਹੈ....ਸ਼ਾਵਾਸ਼ੇ
  • Gurcharan Kaur Brar Wadiya lagga.......thax fr share ji......
  • Rosie Mann Thank you Sandhu Saab , for sharing :))
  • Gurtej Benipal ਮੇਰੇ ਵਰਗੇ ਨੂੰ ਆਪਣਾ ਨਾਂ ਅੰਗਰੇਜੀ ਚ ਮਸਾ ਲਿਖਣਾ ਆਉਦਾ ਜੀ ,ਇਨ੍ਹਾਂ ਗੂੜੀ ਅੰਗਰੇਜੀ ਵਾਲੇ ਲੇਖਾਂ ਦਾ ਕੋਈ ਖਾਸ ਫਾਇਦਾ ਨੀ ਹੋਣਾ ਜੀ,ਜੇ ਹਾਇਕੂ ਪੰਜਾਬੀ ਚ ਲਿਖਣੇ ਨੇ,ਲੇਖ ਵੀ ਕ੍ਰਿਪਾ ਕਰਕੇ ਪੰਜਾਬੀ ਚ ਕਰ ਦਿਆ ਕਰੋ ਜੀ....ਧੰਨਵਾਦ
  • Dalvir Gill Teji Benipal, Sabi Nahal, Dhido Gill 22G, Sandhu Sahib : .........Dick Whyte ( ਡਿਕ ਵਹਯਤੇ )

    ਹਾਇਕੂ ਅਸਲ ਮੇਂ "ਕੁਦਰਤ" ਕਾਵਿ ਨਹੀਂ ਹੈ l
    ਇਹ ਤਾਂ ਪੱਛਮੀ ਪਹੁੰਚ ਦਾ ਟੱਪਲਾ ਹੈ ਹਾਇਕੂ ਬਾਰੇ l
    ਹਾਇਕੂ ਦਾ ਨਾਮ ਵੀ ਆਉਂਦਾ ਹੈ ਹ੍ਕ੍ਕੂ ( ਜਿਸ ਨਾਲ ਰੇਂਗਾ/ਰੇਨ੍ਕੂ ਦਾ ਆਦਿ ਹੁੰਦਾ ਸੀ ) ਤੋਂ ; ਤੇ ਬਾਸ਼ੋ, ਬੁਸੋਂ ਤੇ ਇੱਸਾ ਹੋਏ ਓਹ ਮਹਾਬਲੀ ਜਿਨ੍ਹਾਂ ਕਿਹਾ, "ਭਾਈ ਸਾਡੇ ਓਹ ਰੇਂਗਾ/ਰੇੰਕਾ ਦੇ ਸ਼ੁਰੁਆਤੀ ਹ੍ਕ੍ਕੂ ਆਪਣੇ ਆਪ ਵਿਚ, ਆਜ਼ਾਦ ਰੂਪ ਵਿਚ ਇੱਕ ਰਚਨਾ ਹਨ l" ( ਇਹ ਮਾਮਲਾ ਬਸ਼ੋ ਦੇ ਸਮੇ ਦੋਰਾਨ ਤੇ, ਸਗੋਂ ਉਸਤੋਂ ਪਹਿਲੋਂ ਭੀ, ਰੁਝਾਨ ਫੜ ਚੁੱਕਿਆ ਸੀ ) l

    ਦੋ ਕੁੰਜੀਵਤ ਅਸੂਲ, ਜੋ ਮੈਂ ਦੇਖਦਾ ਹਾਂ ਹ੍ਕ੍ਕੂ ਦੇ, ਓਹ ਹਨ ਕਿ ਇੱਕ ਤਾਂ ਇਸ ਵਿਚ ਕਿਗੋ ਹੋਵੇ l
    ਕਿਗੋ ਕੋਈ "ਕੁਦਰਤ" ਸ਼ਬਦ ਨਹੀਂ ਹੈ , ਸਗੋਂ ਰੁੱਤਾਂ ਦਾ ਜ਼ਿਕ੍ਰ ਹੈ l ਤੇ ਰੁੱਤ ਹੈ ਹੀ ਬਦਲਾਵ ਦਾ ਨਾਮ;
    ਸੋ ਇਹ ਤਬਦੀਲੀ ਅਤੇ ਬਹਾਵ, ਰਵਾਨਗੀ, ... flux, ਬਾਰੇ ਹੈ l
    ਨਾਂ ਕਿ ਖਡੋਹਤ ( ਪਾਣੀ ਜੀਵਨ ਧਾਰਾ ਹੈ, ਪਰ ਖੜ੍ਹਾ ਮੁਸ਼ਕ ਜਾਂਦਾ ਹੈ ਖੜੋਤ ਮੋਉਤ ਹੈ ) ਬਾਰੇ l

    ਸ਼ਹਿਰਾਂ ਵਿਚ ਵੀ ਰੁੱਤਾਂ ਨਾਲ ਸੰਬੰਧਤ ਉਨ੍ਨੀਆਂ ਹੀ ਚੀਜ਼ਾਂ ਹਨ ਜਿੰਨੀਆਂ "ਕੁਦਰਤ" ਵਿਚ; ਜਿਸਨੂੰ ਲੋਗ ਕੁਦਰਤ ਆਖਦੇ ਹਨ ਓਸ ਵਿਚ, ਉੱਥੇ ( ; ਸ਼ਹਿਰੋਂ ਬਾਹਰ-ਬਾਰ, ਰੋਹੀਂ, ਜੰਗਲ-ਬਾਗੀਂ ) l ਜ਼ਾਹਿਰਾ ਤੋਉਰ 'ਤੇ ਇਥੇ ਪੰਖੀ ਹਨ, ਪੇਡ-ਪੋਉਦੇ, 'ਤੇ ਫੁੱਲ-ਤਿੱਤਲੀਆਂ ( ਓਵੇਂ ਜਿਵੇਂ ਮੁਕਾਬਲਤਨ ਪੇਂਡੂ ਇਲਾਕਿਆਂ 'ਚ, ਇਹ ਸਾਰਿਆਂ ਤੋਂ ਰੁੱਤ ਮੋਸਮ ਮਾਹੋਲ ਦਾ ਪਤਾ ਲਗਦਾ ਹੈ ll .....[[ ਅੱਜ ਹੀ ਮੈਂ ਗੇਬੀ ਗਰੇਵ ਨੂੰ ਆਖਿਆ ਸੀ ਕਿ ਮੈਂ ਕਿਗੋ ਤਾਂ ਨਾਹ ਧੁਸੋੜੀ ਕਿ ਇੱਕ ਖਾਸ ਕਿਸਮ ਦੇ ਫੁੱਲ ਝੂਲਦੇ ਵੀ ਤਾਂ ਰੁੱਤ ਦਾ ਹੀ ਜ਼ਿਕ੍ਰ ਹੈ ]] ...... ll ......ll

    ਫਿਰ ਲੋਕਾਂ ਦੇ ਕੱਪੜੇ-ਲਿੱਤੇ ਪਹਿਰਾਵਾ ਵੀ ਤਾਂ ਰੁੱਤਾਂ ਬਦਲ ਦਿੰਦੀਆਂ ਹਨ l ਆਈਸ-ਕ੍ਰੀਮ, ਲੱਸੀ, ਖੋਆ, ਘੁਲਾੜੀ ਵਾਲਾ ਗੁੜ, ਬੀਜੀਆਂ ਜਾ ਰਹੀਆਂ ਵਢੀਆਂ ਜਾ ਰਹੀਆਂ ਫਸਲਾਂ ਦੇ ਨਾਂ, ਮੋਸਮੀੰ ਫੁੱਲਾਂ ਦੇ ਨਾਂ, ਸੜਕਾਂ ਦੀ ਹਾਲਤ ਆਦਿ, ਛੱਤੀ ਸੋਉ ਗੱਲਾਂ ਮੋਉਸ੍ਮ/ਕੁਦਰਤ ਦਾ ਹੀ ਤਾਂ ਜਿਕ੍ਰ/ਵਰਣਨ ਹਨ l
    ਇਸ ਆਧਾਰ ਤੇ, ਕਿ ਜਿਵੇਂ ਕੁਦਰਤ vs . ਮਨੁੱਖ, ਓਵੇਂ ਸੇਨ੍ਰ੍ਯੋ vs. ਹਾਇਕੂ ਨੂੰ ਪ੍ਰੀਭਾਸ਼ਿਤ ਕਰਨਾ ਬੇਆਧਾਰ ਹੋ ਜਾਂਦਾ ਹੈ l
    ਪ੍ਰੰਪਾਤਮਿਕ ਹਾਇਕੂ ਵਿਚ ਕਿਗੋ ਹੋਵੇ ਤੇ ਸੇਨ੍ਰ੍ਯੋ ਮੋਉਕੇ ਇੰਨੀ ਜ਼ਰੂਰੀ ਨਹੀਂ l ( ਇਸਦਾ ਇਹ ਮਤਲਬ ਨਹੀਂ ਕਿ ਸੇਨ੍ਰ੍ਯੋ ਸਮੇ ਕੋਈ ਮਨਾਹੀ ਹੈ ਜੇ ਕਿਗੋ ਮੋਜੂਦ ਹੋਵੇ, ਪਰ ਕੋਈ ਸ਼ਰਤੀਆ ਜਰੂਰਤ ਨਹੀਂ l ( ਪਰਹੇਜ਼ ਵੀ ਨਹੀਂ ਪਕੇਜ਼ ਵੀ ਨਹੀਂ, ਦਿਲ ਮਿਲੇ ਦਾ ਸੋਉਦਾ ) l
    ਪਰ ਦੋਨਾ ਵਿਚ ਹੀ ਲੋਗ ਮੋਜ਼ੂਦ ਹਨ, ਅਤੇ ਦੋਵੇਂ ਹਨ ਕਿਸ ਬਾਬਤ - ਲੋਗਾਂ ਦੀਆਂ ਭਾਵਨਾਵਾਂ ਦੀਆਂ ਗਹਿਰਾਈਆਂ ਦੀ ਬਾਬਤ l

    2 ) ਜੋ ਇਹ ਸੋਚ ਬਣੀ, ਕਿ ਹਾਇਕੂ ਇੱਕ 'ਕੁਦਰਤ-ਕਾਵਿ ਹੈ, ਮੇਰੀ ਜਚੇ ਬਣੀ ਇਸ ਲਈ ਕਿ ਵਿਦਵਾਨਾਂ ਸਿਰਫ ਮੁਢਲੇ ਕ੍ਲਾਸ੍ਕਲ classical ਹਾਇਕੂ ਦਾ ਹੀ ਅਧਿਐਨ ਕੀਤਾ, ਤੇ ਇਹ ਕਰਦਿਆਂ ਬਾਸ਼ੋ/ਬੁਸੋਂ /ਇੱਸਾ ਤੋਂ ਬਾਅਦ ਵਾਲੇ ਹਾਇਕੂ ਨੂੰ ਆਖੋੰ ਪਰੋਖ ਹੀ ਕਰ ਦਿੱਤਾ l ਯਾਦ ਰੱਖਣ ਯੋਗ ਹੈ ਕਿ ਜਦੋਂ ਹੋਕ੍ਕੂ ਅਤੇ ਰੇੰਕਾ ਜੰਮ-ਫਲ ਰਹੇ ਸਨ ਤਾਂ ਜਾਪਾਨ ਹਾਲੀਂ ਪੂਰਵ-ਮਸ਼ੀਨੀਕ੍ਰਣ ਯੁਗ ਵਿਚ ਹੀ ਸੀ , ਤੇ ਆਧੁਨਿਕ ਸ਼ਹਿਰ ਦਾ ਵਿਚਾਰ/ਸੰਕਲਪ ਹਾਲੇ ਨਹੀਂ ਸੀ ਪਣਪਿਆ l
    ਸੇਨ੍ਰ੍ਯੋ ਵਿਕ੍ਸਿਆ ਹੈ ਉਤ੍ਤ੍ਰ- ਮਸ਼ੀਨੀਕਰਨ ਦੇ ਯੁੱਗ 'ਚ, ਤੇ ਰਚਿਆ ਗਿਆ ਐਸੇ ਮਨੁੱਖਾਂ ਵਲੋਂ ਜੋ ਸ਼ਹਿਰਾਂ 'ਚ ਰਹਿ ਰਹੇ ਸਨ, ਜਿਥੇ ਕੁਦਰਤ ਦੀਆਂ ਤਬਦੀਲੀਆਂ ਦਾ ਜ਼ਾਹਿਰਾ ਅਸਰ ਨਹੀਂ ਸੀ ਰਹਿ ਗਿਆ, ਓਹ ਅਰਥ-ਭਾਵ ਨਹੀਂ ਸਨ ਰਹਿ ਗਏ ਰੁੱਤਾਂ ਦੇ l ਅਤੇ ਰੁੱਤਾਂ ਰੋਜ਼ਾਨਾਂ ਦੇ ਜੀਵਨ-ਚਕ੍ਰ ਦੀ ਗੇੜੀ ਦੇ ਪਹਿਲਾਂ ਵਾਂਗ ਧੁਰੇ ਤੇ ਨਹੀਂ ਸਨ ਬੈਠੀਆਂ l

    ਜਾ ਘੱਟੋ-ਘੱਟ , ਮੈਂ ਤਾਂ ਇੰਝ ਹੀ ਸੋਚਦਾ ਹਾਂ ...... l
    --Dick Whyte

    Translated from the folowing post by:
    Gurmeet Sandhu
    ਅੰਗਰੇਜੀ ਦੇ ਨਾਮਵਰ ਹਾਇਜਨ Dick Whyte ਨੇ ਅਧੁਨਿਕ ਹਾਇਕੂ/ਸੈਨਰੀਊ, ਜਿਹੜਾ ਕਿ ਰਵਾਇਤੀ ਹਾਇਕੂ ਦੀਆਂ ਹੱਦਾਂ ਪਾਰ ਕਰਕੇ ਨਵੀਂ ਸ਼ਹਿਰੀ ਜੀਵਨ ਜਾਚ ਹੰਢਾ ਰਹੇ ਹਾਇਜਨ ਦੀ ਰਚਨਾ ਦਾ ਭਾਗ ਬਣਦਾ ਜਾ ਰਿਹਾ ਹੈ, ਬਾਰੇ ਸੰਖੇਪ ਵਿਚ ਦਸਿਆ ਹੈ...ਵਿਚਾਰ ਗੋਚਰਾ ਹੈ।
  • Sabi Nahal thanx ji ...thanx to baad padan lagiaan me
  • Gurtej Benipal ਧੰਨਵਾਦ 22 ਜੀ
  • Gurtej Benipal ਵਡਮੁੱਲਾ ਦਸਤਾਵੇਜ਼
  • Kuljeet Mann ਗੁਰਮੀਤ ਸੰਧੂ ਤੇ ਦਲਵੀਰ ਗਿੱਲ ਦੇ ਯਤਨਾਂ ਸਦਕਾ ਇਹ ਇੱਕ ਮੀਲ-ਪੱਥਰ ਪੰਜਾਬੀ ਹਾਇਕੂ ਦਾ ਡਾਕੂਮੈਂਟ ਹੈ। Classical and Contemporary haiku ਦੇ ਸੰਦਰਭ ਵਿਚ ਇਸਨੇ ਹਾਇਕੂ ਦਾ ਦਿਸਹਿੱਦਾ ਮੋਕਲਾ ਕਰਨਾ ਹੈ। ਸਾਂਭਣਯੋਗ ਦਸਤਾਵੇਜ਼। ਪਰ ਮੇਰੀ ਖਾਹਿਸ਼ ਹੈ ਕਿ ਇਸਨੂੰ ਬਖਸ਼ਿੰਦਰ ਨਾ ਪੜ੍ਹ ਲਵੇ। ਉਨ੍ਹਾਂ ਦੇ ਪੜਨ ਤੋਂ ਪਹਿਲਾਂ ਪਹਿਲਾਂ ਸਾਥੀ ਜੀ ਨੂੰ ਚਾਹੀਦਾ ਹੈ ਕਿ ਕੁਝ ਕੀ ਬੋਰਡ ਦੀਆਂ ਉਣਤਾਈਆਂ ਨੂੰ ਦੂਰ ਕਰ ਦੇਣ।
  • Amarjit Sathi Tiwana ਮਾਨ ਸਾਹਿਬ ਦਰੁਸਤੀ ਵਾਲੀ ਸੇਵਾ ਤੁਸੀਂ ਹੀ ਨਿਭਾ ਦੇਵੋ। ਕੀਬੋਰਡ 'ਤੇ ਤੁਹਾਡਾ ਹੱਥ ਬਹੁਤ ਤੇਜ਼ ਚਲਦਾ ਹੈ ਅਤੇ ਤੁਹਾਨੂੰ ਬੋਲੀ ਦੀ ਵੀ ਡੂੰਘੀ ਸੂਝ ਹੈ।
  • Dalvir Gill yeah Kuljeet Mann bhaji, please edit it and save under "documents", i will do the second part of Jane's note n "Metaphor in Basho's Haiku", i Promise.
  • Dalvir Gill i too, pay much attention to spellings but some things it won't give me. I'm in sync With Bakhshinder that i don't mispronounce any punjabi word.
  • Kuljeet Mann o
    Dalvir Gill Teji Benipal, Sabi Nahal, Dhido Gill 22G, Sandhu Sahib : .........Dick Whyte ( ਡਿਕ ਵਾਇਟ )

    ਹਾਇਕੂ ਅਸਲ ਵਿਚ "ਕੁਦਰਤ" ਕਾਵਿ ਨਹੀਂ ਹੈ l
    ਇਹ ਤਾਂ ਪੱਛਮੀ ਪਹੁੰਚ ਦਾ ਟੱਪਲਾ ਹੈ ਹਾਇਕੂ ਬਾਰੇ l
    ਹਾਇਕੂ ਦਾ ਨਾਮ ਵੀ ਆਉਂਦਾ ਹੈ ਹਕੂੱ ( ਜਿਸ ਨਾਲ ਰੇਂਗਾ/ਰੇਨ੍ਹਕੂ ਦਾ ਆਦਿ ਹੁੰਦਾ ਸੀ ) ਤੋਂ ; ਤੇ ਬਾਸ਼ੋ, ਬੁਸੋਂ ਤੇ ਇੱਸਾ ਹੋਏ ਓਹ ਮਹਾਬਲੀ ਜਿਨ੍ਹਾਂ ਕਿਹਾ, "ਭਾਈ ਸਾਡੇ ਓਹ ਰੇਂਗਾ/ਰੇਂਕਾ ਦੇ ਸ਼ੁਰੁਆਤੀ ਹਕੂੱ ਆਪਣੇ ਆਪ ਵਿਚ, ਆਜ਼ਾਦ ਰੂਪ ਵਿਚ ਇੱਕ ਰਚਨਾ ਹਨ l" ( ਇਹ ਮਾਮਲਾ ਬਸ਼ੋ ਦੇ ਸਮੇ ਦੋਰਾਨ ਤੇ, ਸਗੋਂ ਉਸਤੋਂ ਪਹਿਲੋਂ ਵੀ, ਰੁਝਾਨ ਫੜ ਚੁੱਕਿਆ ਸੀ ) l

    ਦੋ ਕੁੰਜੀਵਤ ਅਸੂਲ, ਜੋ ਮੈਂ ਦੇਖਦਾ ਹਾਂ ਹਕੂੱ ਦੇ, ਓਹ ਹਨ ਕਿ ਇੱਕ ਤਾਂ ਇਸ ਵਿਚ ਕਿਗੋ ਹੋਵੇ l
    ਕਿਗੋ ਕੋਈ "ਕੁਦਰਤ" ਸ਼ਬਦ ਨਹੀਂ ਹੈ , ਸਗੋਂ ਰੁੱਤਾਂ ਦਾ ਜ਼ਿਕਰ ਹੈ l ਤੇ ਰੁੱਤ ਹੈ ਹੀ ਬਦਲਾਵ ਦਾ ਨਾਮ;
    ਸੋ ਇਹ ਤਬਦੀਲੀ ਅਤੇ ਬਹਾਵ, ਰਵਾਨਗੀ, ... flux, ਬਾਰੇ ਹੈ l
    ਨਾਂ ਕਿ ਖੜੋਤ ( ਪਾਣੀ ਜੀਵਨ ਧਾਰਾ ਹੈ, ਪਰ ਖੜ੍ਹਾ ਮੁਸ਼ਕ ਜਾਂਦਾ ਹੈ ਖੜੋਤ ਮੌਤ ਹੈ ) ਬਾਰੇ l

    ਸ਼ਹਿਰਾਂ ਵਿਚ ਵੀ ਰੁੱਤਾਂ ਨਾਲ ਸੰਬੰਧਿਤ ਉਨ੍ਹੀਆਂ ਹੀ ਚੀਜ਼ਾਂ ਹਨ ਜਿੰਨੀਆਂ "ਕੁਦਰਤ" ਵਿਚ; ਜਿਸਨੂੰ ਲੋਕ ਕੁਦਰਤ ਆਖਦੇ ਹਨ ਓਸ ਵਿਚ, ਉੱਥੇ ( ; ਸ਼ਹਿਰੋਂ ਬਾਹਰ-ਬਾਰ, ਰੋਹੀਂ, ਜੰਗਲ-ਬਾਗੀਂ ) l ਜ਼ਾਹਿਰਾ ਤੌਰ 'ਤੇ ਇਥੇ ਪੰਛੀ ਹਨ, ਪੇੜ-ਪੌਦੇ, 'ਤੇ ਫੁੱਲ-ਤਿਤਲੀਆਂ ( ਓਵੇਂ ਜਿਵੇਂ ਮੁਕਾਬਲਤਨ ਪੇਂਡੂ ਇਲਾਕਿਆਂ 'ਚ, ਇਹ ਸਾਰਿਆਂ ਤੋਂ ਰੁੱਤ ਮੋਸਮ ਦੇ ਮਾਹੌਲ ਦਾ ਪਤਾ ਲਗਦਾ ਹੈ। ... ਅੱਜ ਹੀ ਮੈਂ ਗੇਬੀ ਗਰੇਵ ਨੂੰ ਆਖਿਆ ਸੀ ਕਿ ਕਿਗੋ ਦਾ ਵਸੀਹ ਮਤਲਬ ਹੁੰਦਾ ਹੈ। ਇੱਕ ਖਾਸ ਕਿਸਮ ਦੇ ਫੁੱਲ ਝੂਲਦੇ ਵੀ ਤਾਂ ਰੁੱਤ ਦਾ ਹੀ ਜ਼ਿਕਰ ਹੈ।

    ਫਿਰ ਲੋਕਾਂ ਦੇ ਕਪੜੇ-ਲਤੇ ਪਹਿਰਾਵਾ ਵੀ ਤਾਂ ਰੁੱਤਾਂ ਬਦਲ ਦਿੰਦੀਆਂ ਹਨ l ਆਈਸ-ਕਰੀਮ, ਲੱਸੀ, ਖੋਆ, ਘੁਲਾੜੀ ਵਾਲਾ ਗੁੜ, ਬੀਜੀਆਂ ਜਾ ਰਹੀਆਂ ਵਢੀਆਂ ਜਾ ਰਹੀਆਂ ਫਸਲਾਂ ਦੇ ਨਾਂ, ਮੋਸਮੀਂ ਫੁੱਲਾਂ ਦੇ ਨਾਂ, ਸੜਕਾਂ ਦੀ ਹਾਲਤ ਆਦਿ, ਛੱਤੀ ਸੌ ਗੱਲਾਂ ਮੌਸਮ/ਕੁਦਰਤ ਦਾ ਹੀ ਤਾਂ ਜਿਕਰ/ਵਰਣਨ ਹਨ l
    ਇਸ ਆਧਾਰ ਤੇ, ਕਿ ਜਿਵੇਂ ਕੁਦਰਤ vs . ਮਨੁੱਖ, ਓਵੇਂ ਸੈਨਰਿਓ vs. ਹਾਇਕੂ ਨੂੰ ਪ੍ਰੀਭਾਸ਼ਿਤ ਕਰਨਾ ਨਿਰਅਧਾਰ ਹੋ ਜਾਂਦਾ ਹੈ l
    ਪਰੰਮਪਰਾਗਤ ਹਾਇਕੂ ਵਿਚ ਕਿਗੋ ਹੋਵੇ ਤੇ ਇਹ ਕਿਗੋ ਸੈਨਰਿਓ ਮੌਕੇ ਇਤਨਾ ਜ਼ਰੂਰੀ ਨਹੀਂ l ( ਇਸਦਾ ਇਹ ਮਤਲਬ ਨਹੀਂ ਕਿ ਸੈਨਰਿਓ ਸਮੇ ਕੋਈ ਮਨਾਹੀ ਹੈ ਕੀਗੋ ਦੀ, ਪਰ ਕੋਈ ਸ਼ਰਤੀਆ ਜਰੂਰਤ ਨਹੀਂ l ( ਪਰਹੇਜ਼ ਵੀ ਨਹੀਂ ਪਕੇਜ਼ ਵੀ ਨਹੀਂ, ਦਿਲ ਮਿਲੇ ਦਾ ਸੌਦਾ ) l
    ਪਰ ਦੋਵਾਂ ਵਿਚ ਹੀ ਲੋਕ ਮੌਜ਼ੂਦ ਹਨ, ਅਤੇ ਦੋਵੇਂ ਹਨ ਕਿਸ ਬਾਬਤ - ਲੋਕਾਂ ਦੀਆਂ ਭਾਵਨਾਵਾਂ ਦੀਆਂ ਗਹਿਰਾਈਆਂ ਸਬੰਧਿਤ l

    2 ) ਜੋ ਇਹ ਸੋਚ ਬਣੀ, ਕਿ ਹਾਇਕੂ ਇੱਕ 'ਕੁਦਰਤ-ਕਾਵਿ ਹੈ, ਮੇਰੀ ਜਾਚੇ ਬਣੀ ਇਸ ਲਈ ਕਿ ਵਿਦਵਾਨਾਂ ਸਿਰਫ ਮੁਢਲੇ ਕਲਾਸੀਕਲ classical ਹਾਇਕੂ ਦਾ ਹੀ ਅਧਿਐਨ ਕੀਤਾ, ਤੇ ਇਹ ਕਰਦਿਆਂ ਬਾਸ਼ੋ/ਬੁਸੋਂ /ਇੱਸਾ ਤੋਂ ਬਾਅਦ ਵਾਲੇ ਹਾਇਕੂ ਨੂੰ ਅਖੋਂ ਪਰੋਖੇ ਹੀ ਕਰ ਦਿੱਤਾ l ਯਾਦ ਰੱਖਣ ਯੋਗ ਹੈ ਕਿ ਜਦੋਂ ਹੋਕੂੱ ਅਤੇ ਰੇਂਕਾ ਜੰਮ-ਫਲ ਰਹੇ ਸਨ ਤਾਂ ਜਾਪਾਨ ਹਾਲੀਂ ਪੂਰਵ-ਮਸ਼ੀਨੀਕਰਣ ਯੁਗ ਵਿਚ ਹੀ ਸੀ , ਤੇ ਆਧੁਨਿਕ ਸ਼ਹਿਰ ਦਾ ਵਿਚਾਰ/ਸੰਕਲਪ ਹਾਲੇ ਨਹੀਂ ਸੀ ਪਣਪਿਆ l
    ਸੈਨਰਿਓ ਦਾ ਵਿਕਾਸ ਹੈ ਉਤਰ- ਮਸ਼ੀਨੀਕਰਨ ਦੇ ਯੁੱਗ 'ਚ, ਤੇ ਰਚਿਆ ਗਿਆ ਐਸੇ ਮਨੁੱਖਾਂ ਵਲੋਂ ਜੋ ਸ਼ਹਿਰਾਂ 'ਚ ਰਹਿ ਰਹੇ ਸਨ, ਜਿਥੇ ਕੁਦਰਤ ਦੀਆਂ ਤਬਦੀਲੀਆਂ ਦਾ ਜ਼ਾਹਿਰਾ ਅਸਰ ਨਹੀਂ ਸੀ ਰਹਿ ਗਿਆ, ਓਹ ਅਰਥ-ਭਾਵ ਨਹੀਂ ਸਨ ਰਹਿ ਗਏ ਰੁੱਤਾਂ ਦੇ l ਅਤੇ ਰੁੱਤਾਂ ਰੋਜ਼ਾਨਾਂ ਦੇ ਜੀਵਨ-ਚਕਰ ਦੀ ਗੇੜੀ ਦੇ ਪਹਿਲਾਂ ਵਾਂਗ ਧੁਰੇ ਤੇ ਨਹੀਂ ਸਨ ਬੈਠੀਆਂ l

    ਜਾ ਘੱਟੋ-ਘੱਟ , ਮੈਂ ਤਾਂ ਇੰਝ ਹੀ ਸੋਚਦਾ ਹਾਂ ...... l
    --Dick Whyte

    Translated from the folowing post by:
    Gurmeet Sandhu
    ਅੰਗਰੇਜੀ ਦੇ ਨਾਮਵਰ ਹਾਇਜਨ Dick Whyte ਨੇ ਅਧੁਨਿਕ ਹਾਇਕੂ/ਸੈਨਰੀਊ, ਜਿਹੜਾ ਕਿ ਰਵਾਇਤੀ ਹਾਇਕੂ ਦੀਆਂ ਹੱਦਾਂ ਪਾਰ ਕਰਕੇ ਨਵੀਂ ਸ਼ਹਿਰੀ ਜੀਵਨ ਜਾਚ ਹੰਢਾ ਰਹੇ ਹਾਇਜਨ ਦੀ ਰਚਨਾ ਦਾ ਭਾਗ ਬਣਦਾ ਜਾ ਰਿਹਾ ਹੈ, ਬਾਰੇ ਸੰਖੇਪ ਵਿਚ ਦਸਿਆ ਹੈ...ਵਿਚਾਰ ਗੋਚਰਾ ਹੈ।
  • Kuljeet Mann ਲਓ ਜੀ ਹਾਜ਼ਰ ਹੈ । ਅੰਗਰੇਜੀ ਤੋਂ ਬਿਹਾਰੀ ਪੰਜਾਬੀ ਤੇ ਫਿਰ ਬਿਹਾਰੀ ਪੰਜਾਬੀ ਤੋਂ ਪੰਜਾਬੀ ਵਿਚ ਤਰਜ਼ਮਾ ਹਾਜ਼ਰ ਹੈ।
  • Dalvir Gill ਫਿਰ ਬਿਹਾਰੀ ਪੰਜਾਬੀ ਤੋਂ ਪੰਜਾਬੀ ਵਿਚ ਤਰਜ਼ਮਾ........ was really prompt, reapair centre te bhee gerhee maar aounee
  • Gurmeet Sandhu ਦਲਵੀਰ ਗਿੱਲ ਜੀ ਅਤੇ ਕੁਲਜੀਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਡਿਕ ਵਾਇਟ ਦੇ ਇਸ ਵਿਚਾਰ ਨੂੰ ਸਾਡੇ ਪੰਜਾਬੀ ਪੜ੍ਹਿਆਂ ਲਈ ਖੂਬਸੂਰਤ ਅਤੇ ਸਰਲ ਭਾਸ਼ਾ ਵਿਚ ਉਲਥਾਇਆ ਹੈ.....ਮੇਰਾ ਖਿਆਲ ਹੈ ਕਿ ਪੰਜਾਬੀ ਹਾਇਕੂ ਨੂੰ ਇਹਨਾਂ ਨਵੀਆਂ ਪ੍ਰਸਥਿਤੀਆਂ ਦੇ ਸੰਦਰਭ ਵਿਚ ਰਖ ਕੇ ਸਮਝਣ ਦੀ ਬਹੁਤ ਲੋੜ ਹੈ.....ਜਾਪਾਨੀ ਵਿਚ ਅਤੇ ਖਾਸ ਕਰਕੇ ਜਾਪਾਨ ਤੋਂ ਬਾਹਰ ਦੂਸਰੀਆਂ ਭਾਸ਼ਾਵਾਂ ਵਿਚ ਰਚੇ ਜਾਂਦੇ ਹਾਇਕੂ ਨੇ ਬਾਸ਼ੋ, ਬੁਸੋਨ ਅਤੇ ਇਸਾ ਤੋਂ ਬਾਦ ਲੰਮਾ ਪੈਂਡਾ ਤਹਿ ਕੀਤਾ ਹੈ...ਅਸੀਂ ਪੂਰਵ-ਮਸ਼ੀਨੀਕਰਣ ਯੁਗ ਦੀ ਪੈਦਾਵਾਰ ਹਾਂ, ਸਾਡੇ ਹਾਇਕੂ ਇਸੇ ਪ੍ਰਸੰਗ ਵਿਚ ਰਚੇ ਜਾਣੇ ਹਨ....
  • Dhido Gill All effort by sandhu Sahib , Dalbir 22 ji and Kuljit Mann Sahib....is really worth it and had been long over due.

No comments:

Post a Comment