Thursday, July 24, 2014

Sandip Di' Wins Reputed Haiku Contest.

ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ - ਇਟਾਲੀਅਨ ਹਾਇਕੂ ਸੰਸਥਾ “ਇੰਟਰਨੈਸ਼ਨਲ ਮਾਤਸੂਓ ਬਾਸ਼ੋ ਅਵਾਰਡ” ਵੱਲੋਂ ਅੰਤਰਰਾਸਟਰੀ ਪੱਧਰ ਦੇ ਕਰਵਾਏ ਗਏ ਮੁਕਾਬਲੇ ਵਿੱਚ ਸਾਡੇ ਬਹੁਤ ਹੀ ਮਾਨਯੋਗ ਦੀਦੀ ਸੰਦੀਪ ਚੌਹਾਨ ਜੀ ਦੇ (https://www.facebook.com/sandip.chauhan.5011516)ਦੇ ਹਾਇਕੂ ਨੂੰ ਦੂਜਾ ਇਨਾਮ(ਜਿਸ ਵਿੱਚ ਇੱਕ ਯਾਦਗਾਰੀ ਮੈਡਲ ਦੇ ਨਾਲ 150 ਯੂਰੋ ਤਕਰੀਬਨ 12000 ਰੁਪਇਆ ਸ਼ਾਮਿਲ ਹੈ ) ਹਾਸਲ ਹੋਇਆ ਹੈ . ਇਸ ਤੋਂ ਵੀ ਵੱਡੀ ਖੁਸ਼ੀ ਗੱਲ ਇਹ ਹੈ ਕਿ ਉਨਾਂ ਨੂੰ ਇਹ ਇਨਾਮ ਉਨਾਂ ਦੇ ਪੰਜਾਬੀ ਵਿੱਚ ਕਲਮਬੰਦ ਕੀਤੇ ਹਾਇਕੂ ਨੂੰ ਨਸੀਬ ਹੋਇਆ ਹੈ –https://www.facebook.com/ajax/messaging/attachment.php?attach_id=688a5d2d23d2afcc93e17ecc1c543521&mid=mid.1406161510828%3Acd5b51302f40435b62&hash=AQBrU2Xb-yHLjqHD
ਚੰਦਰਧਨੁਸ਼ . . .
ਕਣਕ ਦੇ ਇੱਕ ਦਾਣੇ ਵਿਚ
ਕਿਸਾਨ ਦਾ ਗੀਤ
moonbow . . .
in a grain of wheat
a farmer’s song
Arco di luna
in un chicco di grano
un canto di contadino
ਦੀਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ !
  • Ranjit Singh Sra ਮੁਬਾਰਕਾਂ , ਪੰਜਾਬੀ ਹਾਇਕੂ ਲਈ ਵੀ ਖੁਸ਼ੀ ਦੀ ਗੱਲ ਹੈ|
    ਇੱਕ ਗੱਲ ਕਹਿਣਾ ਚਾਹਾਂਗਾ ਕਿ ਅੰਗ੍ਰੇਜੀ ਦੇ ਆਰਟੀਕਲ a ਦਾ ਮਤਲਬ ਇੱਕ (one) ਨਹੀਂ ਲੈਣਾ ਚਾਹੀਦਾ
    ਚੰਦਰਧਨੁਸ਼ . . .
    ਕਣਕ ਦੇ ਦਾਣੇ ਵਿਚ
    ਕਿਸਾਨ ਦਾ ਗੀਤ,
    23 hrs · Like · 3
  • Sunita Sharma ਵਧਾਈਆਂ ਦੀਦੀ ਜੀ
    22 hrs · Like · 1
  • Harvinder Dhaliwal Bilaspur ਸ਼ੁਕਰੀਆ ਸਰਾ ਸਾਹਿਬ ....ਇਹ ਹਾਇਕੂ ਮੂਲ ਰੂਪ ਵਿੱਚ ਪੰਜਾਬੀ ਵਿੱਚ ਹੀ ਲਿਖਿਆ ਗਿਆ ਹੈ ..ਅੰਗ੍ਰੇਜੀ ਵਿੱਚ ਬਾਅਦ ਵਿੱਚ ਟ੍ਰਾਂਸਲੇਟ ਹੋਇਆ ਹੈ ...ਮੂਲ ਰੂਪ ਵਿੱਚ ਇਹ ਇਸ ਤਰਾਂ ਹੀ ਹੈ -

    ਚੰਦਰਧਨੁਸ਼ . . .
    ਕਣਕ ਦੇ ਇੱਕ ਦਾਣੇ ਵਿਚ
    ਕਿਸਾਨ ਦਾ ਗੀਤ
    22 hrs · Like · 5
  • Ranjit Singh Sra ਧੰਨਵਾਦ, ਮੇਰੇ ਹਿਸਾਬ ਇਸਦਾ ਸਹੀ ਅੰਗ੍ਰੇਜੀ ਅਨੁਵਾਦ :
    moonbow ...
    in one grain of wheat
    a farmer's song
    22 hrs · Edited · Like · 2
  • Amrao Gill congratulations...
    21 hrs · Like · 1
  • Gurmukh Bhandohal Raiawal ਸਾਨੂੰ ਤੁਹਾਡੀ ਇਸ ਜਿੱਤ ਤੇ ਬਹੁਤ ਬਹੁਤ ਮਾਣ ਤੇ ਖੁਸ਼ੀ ਹੈ ਦੀਦੀ..! Sandip Chauhan
    ਪੰਜਾਬੀ ਹਾਇਕੂ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ..!!
    19 hrs · Edited · Like · 2
  • Rajwant Bajwa Congratulations
    19 hrs · Like · 1
  • Amanpreet Pannu Sandip didi, Bahut Bahut Mubarak !,
    14 hrs · Like · 1
  • Harvinder Dhaliwal Bilaspur Ranjit Singh Sra ਧੰਨਵਾਦ, ਮੇਰੇ ਹਿਸਾਬ ਇਸਦਾ ਸਹੀ ਅੰਗ੍ਰੇਜੀ ਅਨੁਵਾਦ :

    moonbow ...
    in the one grain of wheat
    a farmer's song

    ਬਿਲਕੁਲ Sra ਸਾਹਿਬ ,, ਕਿਸੇ ਵੀ ਰਚਨਾ ਦੇ ਇੱਕ ਭਾਸ਼ਾ ਤੋਂ ਦੂਜੀ ਵਿੱਚ ਇੱਕ ਤੋਂ ਵੱਧ ਅਨੁਵਾਦ ਹੋ ਸਕਦੇ ਹਨ। ਇਸਦਾ ਇੱਕ ਅਨੁਵਾਦ ਇਹ ਵੀ ਹੋ ਸਕਦਾ ਹੈ ਜਿਵੇਂ

    moonbow ...
    a farmer's song in a
    grain of wheat

    ਅਤੇ song ਲਈ ਵੀ ਕਈ ਹੋਰ ਸ਼ਬਦ, tunes, lilt ਆਦਿ ਇਸਤੇਮਾਲ ਕੀਤੇ ਜਾ ਸਕਦੇ ਹਨ। ਪਰ ਮੈਂ "the one" ਇਕੱਠੇ ਵਰਤਣ ਤੋਂ ਪਾਸਾ ਹੀ ਵੱਟਾਂਗਾ....
    12 hrs · Edited · Unlike · 1
  • Harleen Sona ਵਾਹ... ਚੰਦਰਧਨੁਸ਼! ! ਬੇਹਦ ਖੂਬਸੂਰਤ
    12 hrs · Like · 1
  • Harleen Sona ਬਹੁਤ ਬਹੁਤ ਮੁਬਾਰਕ ਦੀਦੀ!!
    12 hrs · Like · 1
  • Ranjit Singh Sra ਠੀਕ ਹੈ ਧਾਲੀਵਾਲ ਸਾਬ੍ਹ, the ਢਾਹ ਦਿੰਦੇ ਹਾਂ |
  • Gurmukh Bhandohal Raiawal ਢੋਣ ਨੂੰ ਕਿਹੜਾ ਇਹ ਕਿਲਾ ਹੈ ਵੀਰ !!
    ਵੈਸੇ ਮੈਂ ਇਸੇ ਗਰੁਪ ਵਿਚ ਦੇਖਿਆ ਜਨਤਾ ਇਕ ਦੂਸਰੇ ਦੇ ਹਾਇਕੂ ਸੁਧਾਰਨ ਤੇ ਵਿਗਾੜਨ ਵਿਚ ਬਹੁਤ ਦਿਲਚਸਪੀ ਰੱਖਦੀ ਹੈ...! ਸਹੀ ਸਲਾਹ ਮਸ਼ਵਰਾ ਨਾਮ ਦੀ ਵੀ ਇਕ ਚੀਜ ਹੁੰਦੀ ਹੈ ਪਰ ਓਹ ਕਦੇ ਨਹੀ ਦੇਣਾ, ਬੱਸ ਆਪਣੀ ਮੱਝ ਦੇ ਸੱਤ ਲੱਤਾਂ ਹੀ ਸਿੱਧ ਕਰਨ ਤੇ ਲੱਗੇ ਰਹਿੰਦੇ ਹਨ..! ਬੱਲੇ ਜੀ ਬੱਲੇ
    2 hrs · Like · 1
  • Amrao Gill Gurmukh, actually this is the only group which does not criticize the poems....because we the PUNJABIS get defensive so quickly..every haiku i'v seen gets nothing more than WAH WAH...then WE the AUTHORS are very happy...we need discussions for every haiku which is published here on PUNJABI haiku blog..it is healthy and prosper for the newly born Punjabi haiku...i love when the other sites get involve with each other in a friendly discussion/suggestions..no one is perfect not even Basho...my critics are my best friends...I don't like when people "like clic" without understanding my art, music and poetry.
    1 hr · Edited · Like · 2
  • Harvinder Dhaliwal Bilaspur ਬਹਿਸ ਜੇ ਉਸਾਰੂ ਹੋਵੇ ਤਾਂ ਬਹੁਤ ਵਧੀਆ ਹੈ ..ਪਰ ਜੇ ਇਹ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਮਹਾਂ ਵਿੱਦਵਾਨ ਦਰਸਾਉਣ ਜਾਂ ਵਿਖਾਉਣ ਦੀ ਕੋਸ਼ਿਸ ਹੋਵੇ ਤਾਂ ਇਹ ਇੱਕ ਖੇਡ ਤਮਾਸ਼ੇ ਤੋਂ ਬਿਨਾ ਕੁਝ ਨਹੀਂ ਰਹਿ ਜਾਂਦੀ !
    1 hr · Like · 2
  • Amrao Gill Harvinder , please give me a hint which has hurt you
  • Gurmeet Sandhu ਪੰਜਾਬੀ ਹਾਇਕੂ ਦਾ ਸਭ ਤੋਂ ਪੁਰਾਣਾ ਅਤੇ ਸਾਰਿਆਂ ਨਾਲ ਇਕੋ ਜਿਹਾ ਵਿਵਹਾਰ ਕਰਨ ਵਾਲਾ ਗਰੁਪ ਹੈ ਇਹ ਹੈ....ਨਾਂ ਹੀ ਇਸਦੇ ਸੰਚਾਲਕਾਂ ਨੇ ਕਦੀ ਇਥੇ ਪੋਸਟ ਹੁੰਦੀਆਂ ਸੂਚਨਾਵਾਂ ਬਾਰੇ ਕਦੀ ਕਈ ਵਿਤਕਰਾ ਕੀਤਾ ਹੈ ਨਾਂ ਹੀ ਕਦੀ ਕਿਸੇ ਹਾਇਜਨ ਦੀ ਕਿਰਤ ਨੂੰ ਅਸਵੀਕਾਰ ਕੀਤਾ ਹੈ.....ਸਾਰੇ ਪੋਸਟ ਹੁੰਦੇ ਹਾਇਕੂ ਇਕੋ ਜਿਹੀ ਅਲੋਚਨਾ ਅਤੇ ਮਸ਼ਵਰੇ ਲਈ ਵਿਚਾਰੇ ਜਾਂਦੇ ਹਨ....ਰਣਜੀਤ ਸਰਾ ਹੋਰਾਂ ਦੀ ਟਿੱਪਣੀ ਕਿਸੇ ਲਿਹਾਜ ਨਾਲ ਵੀ ਨਾਂ ਹੀ ਹਾਇਕੂ ਅਤੇ ਨਾਂ ਹੀ ਇਸਦੇ ਲੇਖਕ ਨੂੰ ਛੁਟਿਉਣ ਵਾਲੀ ਹੈ...
  • Amrao Gill I remember my poems were rejected by Tearoom. from publishing and I been blocked from there...I am still blocked by the person you call GURU...go and ask her why???
  • Gurmukh Bhandohal Raiawal ਜਿਆਦਾ ਵਿਚਾਰਾਂ ਨਾਲ ਵੀ ਕਈ ਵਾਰ ਵਿਵਾਦ ਵਧ ਜਾਂਦੇ ਹਨ, ਅੱਜ ਤੱਕ ਤੁਸੀਂ ਹੀ ਦੱਸ ਦਿਓ ਕਿਹੜਾ ਹਾਇਕੂ ਢਾਹਿਆ ਗਿਆ ਹੈ..? ਓਹ ਵੀ ਇਸ ਗਰੁਪ ਵਿਚ..!! ਜਿਵੇਂ ਇਸ ਗਰੁਪ ਦੇ ਕੁਝ ਰੁਲ ਨੇ ਉਸੇ ਤਰਾਂ ਟੀ ਰੂਮ ਦੇ ਵੀ ਸੀ..! ਪਤਾ ਨਹੀ ਟੀ ਰੂਮ ਚ ਐਸਾ ਕੀ ਨਮਕੀਨ ਮਸਾਲਾ ਸੀ ਜੋ ਅੱਜ ਤੱਕ ਕਿਰਕਲ ਬਣਿਆ ਪਿਆ..!
  • Amrao Gill ਪਰ ਗੁਰ੍ਮੁਖ ਜੀ, ਵਿਦਿਆ ਕੇਵਲ ਵਿਚਾਰ ਹਾ ਹੈ...ਵਿਦਿਆ ਵਿਚਾਰੀ ਤਾ ਪਰੁਪਕਾਰੀ
  • Amrao Gill Where is the tearoom NOW ???? how come you could not keep it up? and why you need to be here if you DONT LIKE this group ???ਨਮਕੀਨ and ਕਿਰਕਲ are two opposite tastes my friend! Gurmukh, go and ask your DIDI JI why i am still blocked by her...I have lot to say if you allow me!
  • Gurmukh Bhandohal Raiawal ਮੈਂ ਕਦੋਂ ਕਿਹਾ ਮੈਂ ਇਸ ਗਰੁਪ ਨੂੰ ਪਸੰਦ ਨਹੀ ਕਰਦਾ..? ਕਿਥੇ ਲਿਖਿਆ ਗਿਆ ਹੈ..? ਤੇ ਟੀ ਰੂਮ ਓਥੇ ਹੀ ਹੈ ਸਿਰਫ ਆਪਣੀ ਵਰਤੋ ਲਈ ਹੈ ਨਾ ਕੀ ਵਿਵਾਦਾਂ ਤੇ ਵਿਚਾਰਾਂ ਲਈ..! ਹਰ ਚੰਗੀ ਪੋਸਟ ਨੂੰ ਜੀ ਆਈਆਂ ਹੈ ਓਥੇ ਵੀ..!
    ਇਥੇ ਕਿਓਂ ਹਾਂ ਤਾਂ ਜਿਥੇ ਮੈਨੂੰ ਐਡ ਕੀਤੇ ਗਿਆ ਹੈ ਜਾ ਕੇ ਦੇਖਿਓ ਪਤਾ ਲੱਗ ਜੂ ਮੈਨੂੰ ਗਰੁਪ ਚ ਬੁਲਾਇਆ ਗਿਆ ਹੈ ਜਾ ਮੈਂ ਆਪ ਆਈਆਂ ਹਾਂ..
    ਰਹੀ ਗੱਲ ਹੁਣ ਤੁਹਾਡੇ ਮੂੰਹੋਂ ਕਰਨ ਦੀ ਤਾਂ ਜਦੋਂ ਮਰਜੀ ਬਲੋਕ ਕਰ ਦਿਓ ਕੋਈ ਫਰਕ ਨਹੀ... ਇਹ ਕੋਈ ਤਰਕ ਨਹੀ ਹੈ ਸਿਰਫ ਛੇਦਾ ਛੇੜੀ ਤੇ ਲੜਾਈ ਹੈ.. !
  • Harvinder Dhaliwal Bilaspur ਸੰਧੂ ਸਾਹਿਬ ,ਤੁਸੀਂ ਵਿਤਕਰੇ ਦੀ ਗੱਲ ਕੀਤੀ ਹੈ ...ਇੱਕ ਉਦਾਹਰਨ ਦਿੰਦਾ ਹਾਂ ...ਆਮ ਤੌਰ ਤੇ ਇਸ ਗਰੁੱਪ ਦੇ ਪ੍ਰਬੰਧਕਾਂ ਵੱਲੋਂ ਕਿਸੇ ਨਵੀਂ ਆਈ ਹਾਇਕੂ ਬੁੱਕ ਨੂੰ ਖੁਲਦਿਲੀ ਨਾਲ ਜੀ ਆਇਆਂ ਕਿਹਾ ਜਾਂਦਾ ਹੈ ......ਪਰ ਵੇਖੋ ਕੈਸਾ ਨਿਆਂ ਹੈ ਕਿ ਸਾਡੀ ਬੁੱਕ ਦਾ ਇਥੇ ਕਿਸੇ ਮੋਢੀ ਨੇ ਖੁਲਦਿਲੀ ਨਾਲ ਸਵਾਗਤ ਨਹੀਂ ਕੀਤਾ ....ਸਰਾ ਸਾਹਿਬ ਨੇ ,ਮੇਰੀ ਵਾਲ 'ਤੇ ਕਿਤਾਬ ਵਾਲੀ ਪੋਸਟ ਤੇ ਪਹਿਲਾਂ ਇਹ ਕੁਮੈਂਟ ਕੀਤਾ ਸੀ ' Mubarkaan !!
    I can guess it will be first book of qualitative punjabi haiku .
    ਪਰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ , ਕੁਮੈਂਟ ਐਡਿਟ ਕਰ ਕੇ ਇੱਕਲਾ Mubarkaan !! ਹੀ ਰਹਿਣ ਦਿੱਤਾ ਗਿਆ ...ਸ਼ਾਇਦ ਬਾਅਦ ਵਿੱਚ ਉਨਾਂ ਨੂੰ ਮਹਿਸੂਸ ਹੋਇਆ ਕਿ ਉਹ ਤਾਂ ਗਰੁੱਪ ਦੀ ਪਾਲਿਸੀ ਤੋਂ ਪਾਸੇ ਚਲੇ ਗਏ !!

    ਇਤਿਹਾਸ ਸੰਪਾਦਿਤ ਕਰੋਬੰਦ ਕਰੋ

    Ranjit Singh Sra Mubarkaan !!
    12 ਜੁਲਾਈ ਬਾਅਦ ਦੁਪਹਿਰ/ਸ਼ਾਮ 02:55 ਵਜੇ

    Ranjit Singh Sra Mubarkaan !!
    I can guess it will be first book of qualitative punjabi haiku .
    12 ਜੁਲਾਈ ਬਾਅਦ ਦੁਪਹਿਰ/ਸ਼ਾਮ 03:15 ਵਜੇ

    Ranjit Singh Sra Mubarkaan !!
    12 ਜੁਲਾਈ ਬਾਅਦ ਦੁਪਹਿਰ/ਸ਼ਾਮ 05:15 ਵਜੇ
    Edits to comments are visible to everyone who can see this comment.
    1 hr · Like · 1
  • Gurmeet Sandhu ਹਰਵਿੰਦਰ ਜੀ ਸਿਰਫ ਇਹੀ ਇਕੋ ਗਰੁਪ ਹੈ, ਕਿਥੇ ਕਿਸੇ ਵਲੋਂ ਵੀ ਹਾਇਕੂ ਦੀ ਕਿਤਾਬ ਜਾਂ ਹਾਇਕੂ ਬਾਰੇ ਕਿਸੇ ਸੂਚਨਾ ਜਾਂ ਹਾਇਕੂ ਨੂੰ ਪੋਸਟ ਕਰਨ ਬਾਰੇ ਕਦੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ....ਹੁਣ ਖੁਲ੍ਹ ਦਿਲੀ ਦਾ ਦੋਹਾਂ ਪਾਸੇ ਇਕੋ ਜਿਹਾ ਵਰਤਾਰਾ ਹੈ......ਪੰਜਾਬੀ ਹਾਇਕੂ ਜਿਨੀ ਖੁਲ੍ਹ ਦਿਲੀ ਕਿਸੇ ਹੋਰ ਕੋਲ ਨਹੀਂ ਹੈ....
  • Harvinder Dhaliwal Bilaspur Where is the tearoom NOW ???? how come you could not keep it up? and why you need to be here if you DONT LIKE this group ?....

    ਅਮਰਾਓ ਗਿੱਲ ਜੀ , ਇਹ ਗਰੁੱਪ ਕੇਵਲ ਤੁਹਾਡਾ ਜਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਨਹੀਂ ਹੈ ...ਜੇ ਕੋਈ ਗਲਤੀ ਕਰਾਂਗੇ ਤਾਂ ਗਰੁੱਪ ਐਡਮਨ ਜਿਵੇਂ ਠੀਕ ਸਮਝਣਗੇ ਕਰ ਸਕਦੇ ਹਨ ...ਜੇ ਤੁਸੀਂ ਐਡਮਨ ਹੋ (ਮੈਨੂੰ ਨਹੀਂ ਪਤਾ ਤੁਸੀਂ ਹੋ ਜਾ ਨਹੀਂ ) ਤਾਂ ਤੁਸੀਂ ਸਾਨੂੰ ਬਾਹਰ ਕਰ ਸਕਦੇ ਹੋ ...ਪਰ ਸਚਾਈ ਕਦੇ ਦਬਦੀ ਨਹੀਂ ..ਤੁਹਾਡੇ ਅੰਦਰ ਦਾ ਵਿਰੋਧ ਸਾਡੇ ਨਾਲ ਕਿਓਂ ਹੈ ਇਹ ਤੁਸੀਂ ਆਪ ਹੀ ਸਾਫ਼ ਕਰ ਦਿੱਤਾ ਹੈ
    1 hr · Edited · Like · 1
  • Amrao Gill the way you criticize this group, the way i defend this group...nothing personal!
  • Harvinder Dhaliwal Bilaspur Amrao Gill Where is the tearoom NOW ???? .......Amarjit Sathi Tiwana ਸਾਥੀ ਸਾਹਿਬ, ਵੇਖੋ ਜਹਿਰੀਲਾਪਣ .............
    1 hr · Edited · Like · 1
  • Gurmeet Sandhu ਹਰਵਿੰਦਰ ਇਹੀ ਇਕ ਗਰੁਪ ਹੈ ਜਿਥੇ ਤੁਸੀਂ ਝੱਟ ਇਹਦੇ ਸੰਚਾਲਕ ਨੂੰ ਉਲਾਂਭਾ ਦੇ ਸਕਦੇ ਹੋ.....ਕਿਥੇ ਗਏ ਉਹ ਸਮੇਂ ਜਦੋਂ ਅਮਰਜੀਤ ਸਾਥੀ ਸਮੇਤ ਕਿਸੇ ਨੂੰ ਵੀ ਟੀਰੂਮ 'ਚੋਂ ਬਾਹਰ ਰਖਿਆ ਗਿਆ ਸੀ....
  • Gurmukh Bhandohal Raiawal Main taa ethi haa bass dekha dekhi ho rahi hai !! Amrao Gill
  • Gurmeet Sandhu ਮੇਰੀ ਬੇਨਤੀ ਹੈ ਕਿ ਇਸ ਬਹਿਸ ਨੂੰ ਹੋਰ ਨਾਂ ਵਧਾਇਆ ਜਾਵੇ.....
  • Gurmukh Bhandohal Raiawal ਬੱਸ ਇਹ ਦੱਸ ਦਿਓ ਇਹ ਗਰੁਪ ਜਨਤਕ ਹੈ ਜਾਂ ਸਿਰਫ ਐਡਮਿਨਜ ਦਾ ਹੀ ਹੈ..? Gurmeet Sandhu Amarjit Sathi Tiwana Amrao Gill Gurwinderpal Singh Sidhu Harleen Sona Ranjit Singh Sra
    1 hr · Like · 1
  • Ranjit Singh Sra jad mai oh comment kita c mai samjheya c k sital ji ne apne haiku di book release kiti hai.
    1 hr · Like · 1
  • Gurmeet Sandhu ਕਿਰਪਾ ਕਰਕੇ ਇਸ ਬਹਿਸ ਨੂੰ ਹੋਰ ਨਾਂ ਵਧਾਇਆ ਜਾਵੇ
    1 hr · Like · 1
  • Harvinder Dhaliwal Bilaspur Gurmeet Sandhu ਹਰਵਿੰਦਰ ਇਹੀ ਇਕ ਗਰੁਪ ਹੈ ਜਿਥੇ ਤੁਸੀਂ ਝੱਟ ਇਹਦੇ ਸੰਚਾਲਕ ਨੂੰ ਉਲਾਂਭਾ ਦੇ ਸਕਦੇ ਹੋ.....ਕਿਥੇ ਗਏ ਉਹ ਸਮੇਂ ਜਦੋਂ ਅਮਰਜੀਤ ਸਾਥੀ ਸਮੇਤ ਕਿਸੇ ਨੂੰ ਵੀ ਟੀਰੂਮ 'ਚੋਂ ਬਾਹਰ ਰਖਿਆ ਗਿਆ ਸੀ....

    ਸੰਧੂ ਸਾਹਿਬ , ਤੁਹਾਨੂੰ ਪਤਾ ਹੋਣਾ ਚਾਹਿਦਾ ਹੈ ਕਿ ਟੀ ਰੂਮ ਪਹਿਲਾਂ ਸਾਥੀ ਸਾਹਿਬ ਨੂੰ ਹੀ ਸਮਰਪਿਤ ਕੀਤਾ ਗਿਆ ਸੀ ..ਪਰ ਉਨਾਂ ਨੇ ਪੰਜਾਬੀ ਹਾਇਕੂ ਵਿੱਚ ਇਹ ਜਨਤਕ ਤੌਰ ਤੇ ਐਲਾਨ ਕੀਤਾ ਸੀ ਕਿ ਮੇਰਾ ਉਸ ਗਰੁੱਪ ਨਾਲ ਕੋਈ ਲੈਣਾ ਦੇਣਾ ਨਹੀਂ
    59 mins · Edited · Like · 1
  • Gurmeet Sandhu ਹਾਲੇ ਵੀ ਇਹੋ ਇਕ ਅਜੇਹਾ ਗਰੁਪ ਹੈ ਜਿਹੜਾ ਏਨੀ ਫਰਾਖਦਿਲੀ ਨਾਲ ਸਭ ਨੂੰ ਸਵੀਕਾਰ ਕਰ ਰਿਹਾ ਹੈ
    55 mins · Like · 1
  • Harvinder Dhaliwal Bilaspur ਮੈਂ ਅਮਰਾਓ ਗਿੱਲ ਹੋਰਾਂ ਨੂੰ ਸੰਬੋਧਿਤ ਕਰ ਕੇ ਇੱਕ ਟਿੱਪਣੀ ਕੀਤੀ ਸੀ ...ਉਹ ਟਿੱਪਣੀ ਕੱਟ ਦਿੱਤੀ ਗਈ ਹੈ ...ਇਹ ਕਿਥੋਂ ਦਾ ਇਨਸਾਫ਼ ਹੈ ਯਾਰੋ ..ਹੱਦ ਹੋ ਗਈ ...........
  • Harvinder Dhaliwal Bilaspur Amrao Gill ਸਾਹਿਬ , ਇੱਕ ਵਾਰ ਮੇਰੀ ਟਿੱਪਣੀ ਕੱਟ ਦਿੱਤੀ ਗਈ ਹੈ , ਦੁਬਾਰਾ ਉਹੀ ਟਿੱਪਣੀ ਕਰ ਰਿਹਾ ਹਾਂ
    ਤੁਸੀਂ ਮੇਰੀ ਵਾਲ ਤੇ ਕਿਤਾਬ ਵਾਲੀ ਪੋਸਟ ਤੇ ਆਪਣੇ ਵਿਚਾਰ ਦਿੱਤੇ ਸਨ ,ਜਿਸਦਾ ਮੈਂ ਬਹੁਤ ਮਾਕੂਲ ਜਵਾਬ ਦਿੱਤਾ ਸੀ....ਤੁਹਾਡੀ ਟਿੱਪਣੀ ਇਸ ਤਰਾਂ ਸੀ -


    Amrao Gill ਬਹੁਤ ਖੁਸ਼ੀ ਦੀ ਗੱਲ ਹੈ ਨਵੇਂ ਸਿਖਿਆਰਥੀਆਂ ਦੀ ਸੂਚੀ ਤਿਆਰ ਹੋ ਗਈ ਹੈ, ਪਰ ਦੁੱਖ ਵੀ ਹੋਇਆ ਹੈ, ਇਸ ਸੂਚੀ 'ਚੋਂ ਬਹੁਰ ਸਾਰੇ ਨਾਮਵਰ ਕਵੀ ਛੇਕ ਦਿੱਤੇ ਗਏ, ਜਿਸ ਦੀ ਸੰਭਾਵਨਾ ਨਹੀ ਸੀ, ਸੱਚੀ ਕਲਾ ਲਈ ਅਜੇਹਾ ਵਿਵਹਾਰ ਸੋਭਵਁਤ ਨਹੀ ...
    20 ਜੁਲਾਈ ਸਵੇਰ 06:37 ਵਜੇ · ਪਸੰਦ

    ਜਵਾਬ ਵਿੱਚ ਮੇਰੀ ਟਿੱਪਣੀ -

    Harvinder Dhaliwal Bilaspur Amrao Gill ਜੀ ਤੁਹਾਡਾ ਸੋਚਣ ਦਾ ਆਪਣਾ ਇੱਕ ਤਰੀਕਾ ਹੋ ਸਕਦਾ ਹੈ ...ਸਾਡੀ ਸੋਚ ਦੇ ਮੁਤਾਬਕ ਕਵੀ ਦਾ ਨਾਮਵਰ ਹੋਣਾ ਕੋਈ ਵੱਡੀ ਗੱਲ ਨਹੀਂ ..ਵੱਡੀ ਗੱਲ ਇਹ ਹੈ ਕਿ ਉਸਦੀ ਰਚਨਾ ਸਬੰਧਿਤ ਸਾਹਿਤਕ ਵੰਨਗੀ ਵਿੱਚ ਖਰੀ ਉੱਤਰਦੀ ਹੈ ਜਾਂ ਨਹੀਂ ...ਜਦੋਂ ਤੁਸੀਂ ਪੁਸਤਕ ਪੜ੍ਹੋਗੇ ,ਇਸ ਗੱਲ ਦਾ ਅਹਿਸਾਸ ਤੁਹਾਨੂੰ ਖੁਦ ਬ ਖੁਦ ਹੋ ਜਾਵੇਗਾ ..ਫਿਰ ਵੀ ਇਹ ਹੋ ਸਕਦਾ ਹੈ ਕਿ ਕੁਝ ਐਸੇ ਕਵੀ ਰਹਿ ਗਏ ਹੋਣ ਜਿੰਨਾਂ ਦੀਆਂ ਰਚਨਾਵਾਂ ਮਿਆਰੀ ਸਨ ,ਪਰ ਇਹ ਲੇਖਕ ਤੇ ਵੀ ਤਾਂ ਨਿਰਭਰ ਕਰਦਾ ਹੈ ਕਿ ਉਹ ਕਿਤਾਬ ਵਿੱਚ ਆਉਣਾ ਚਾਹੁੰਦਾ ਹੈ ਜਾਂ ਨਹੀਂ ?............ਤੁਸੀਂ ਆਪਣੇ ਵਿਚਾਰ ਦਿੱਤੇ ,ਬਹੁਤ ਬਹੁਤ ਸ਼ੁਕਰੀਆ !!
    20 ਜੁਲਾਈ ਸਵੇਰ 06:56 ਵਜੇ · ਪਸੰਦ · 3

    ਪਰ ਅਮਰਾਓ ਗਿੱਲ ਜੀ , ਲੱਗਦਾ ਹੈ ਤੁਹਾਨੂੰ ਮੇਰਾ ਇਹ ਜਵਾਬ ਪਸੰਦ ਨਹੀਂ ਆਇਆ ...ਇਸ ਨੂੰ ਛੱਡੋ ...ਨਵਾਂ ਜਵਾਬ ਸੁਣੋ -

    ਤੁਹਾਨੂੰ ਕੀ ਲੱਗਦਾ ਹੈ ਕਿ ਹਾਇਕੂ ਲਿਖਣ ਦੀ ਸਮਝ ਸਿਰਫ ਤੁਹਾਡੇ ਕੋਲ ਹੀ ਹੈ ? ਕੀ ਨਵੇਂ ਲੇਖਕ ਬਿਨਾ ਸਮਝ ਤੋਂ ਹੀ ਤੁਰੇ ਫਿਰਦੇ ਹਨ ? ....ਤੇ ਇਹ ਸੰਪਾਦਕ ਨੇ , ਜਿਸਨੇ ਨੋਟ ਲਾਉਣੇ ਹੁੰਦੇ ਹਨ , ਨੇ ਵੇਖਣਾ ਹੈ ਕਿ ਕਿਸ ਲੇਖਕ ਨੂੰ ਕਿਤਾਬ ਵਿੱਚ ਸ਼ਾਮਿਲ ਕਰਨਾ ਹੈ....ਕਿਸ ਨੂੰ ਨਹੀਂ ...ਕਿਸੇ ਦੂਸਰੇ ਦੀ ਕਿ ਟੰਗ ਅੜਦੀ ਹੈ ? ਨਾਲੇ ਜੇ ਐਨਾ ਹੀ ਸ਼ੌਕ ਹੈ ਛਪਣ ਦਾ ਤਾਂ ਤੁਸੀਂ ਆਪਣਾ ਸੰਕਲਨ ਕਿਓਂ ਨਹੀਂ ਛਪਵਾ ਲੈਂਦੇ ?
    8 mins · Like

    Amarjit Sathi Tiwana
    ਸਤਿਕਾਰਯੋਗ ਦੋਸਤੋ ਮੈਂ ਹੁਣੇ ਗਰੁੱਪ ਦੀ ਵਾਲ 'ਤੇ ਆਇਆ ਹਾਂ ਅਤੇ ਉਪਰੋਕਤ ਟਿੱਪਣੀਆਂ ਪੜ੍ਹਕੇ ਬਹੁਤ ਦੁਖ ਹੋਇਆ ਹੈ। ਇਸ ਤਰਾਂ ਦਾ ਵਿਚਾਰ ਵਟਾਂਦਰਾ ਅਾਪਸੀ ਕੁੜੱਤਣ ਪੈਦਾ ਕਰਨ ਤੋਂ ਸਿਵਾ ਹੋਰ ਕਿਸੇ ਅਰਥ ਨਹੀਂ ਲਗਦਾ। ਇਕ ਦੂਜੇ ਦੇ ਵਿਚਾਰ ਦੀ ਵਿਲੱਖਣਤਾ ਅਤੇ ਵਿਅਕਤੀਤਵ ਨੂੰ ਸਵੀਕਾਰਨਾ ਹੀ ਚੰਗੀ ਸਾਂਝ ਪੈਦਾ ਕਰਦਾ ਹੈ। ਬੇਨਤੀ ਹੈ ਕਿ ਇਹ ਬਹਿਸ ਬੰਦ ਕੀਤੀ ਜਾਵੇ ਅਤੇ ਮੇਰਾ ਵਿਚਾਰ ਹੈ ਕਿ ਨਿੱਜੀ ਅਤੇ ਅਣਸੁਖਾਵੀਆਂ ਟਿੱਪਣੀਆਂ ਹਟਾ ਦਿੱਤੀਆਂ ਜਾਣ। ੧ ਘੰਟਾ · ਪਸੰਦ · 2
    Sandip Chauhan ਹਰਵਿੰਦਰ, ਇਸ ਪੋਸਟ ਨੂੰ ਇਥੋਂ ਰੇਮੁਵ ਕਰ ਦੇਵੋ. ਬੇਹਦ ਦੁਖ ਦੀ ਗਲ ਹੈ ਜਿਸ ਕਵਿਤਾ ਨੂੰ ਖਾਸਕਰ ਪੰਜਾਬੀ ਦੀ ਕਵਿਤਾ ਨੂੰ ਅੰਤਰਰਾਸ਼ਟਰੀ ਪਧਰ ਤੇ ਸਤਕਾਰਿਆ ਗਿਆ ਉਸਨੂੰ ਇੰਨਾ ਹੀ ਇਥੇ ਦੁਤਕਾਰਿਆ ਗਿਆ ...ਬਾਕੀ ਵਕਤ ਹੀ ਦਸੇਗਾ ਕੀ ਸਹੀ ਅਤੇ ਕੀ ਗਲਤ ਹੈ .. ਧੰਨਵਾਦ, ਪਸੰਦ ਕਰਣ ਵਾਲੇ ਸਾਥੀਆਂ ਦਾ ਧੰਨਵਾਦ! 13 ਮਿੰਟ · ਪਸੰਦ · 1
    Gurmeet Sandhu ਸੰਦੀਪ ਜੀ ਚੰਗਾ ਹੁੰਦਾ ਜੇਕਰ ਤੁਸੀਂ ਇਸ ਕਾਮੈਂਟ ਵਿਚ ਵਰਤੀ ਗਈ ਤਲਖ ਸ਼ਬਦਾਵਲੀ ਦੀ ਥਾਂ ਅਮਰਜੀਤ ਸਾਥੀ ਜੀ ਵਲੋਂ ਕੀਤੀ ਗਈ ਅਪੀਲ ਲਈ ਉਹਨਾਂ ਦਾ ਧੰਨਵਾਦ ਕਰਦੇ..... 11 ਮਿੰਟ · ਪਸੰਦ
    Sandip Chauhan ਸੰਧੂ ਜੀ , ਮੈਨੂੰ ਤੁਹਾਡੇ ਸੁਝਾਉ ਦੀ ਕੋਈ ਲੋੜ ਨਹੀ

No comments:

Post a Comment