Tuesday, July 22, 2014

Jugnu - Sandip Sital Haibun

ਤੁਹਾਡੇ ਪੁਛੇ ਬਿਨਾਂ ਹੀ ਮੈਂ ਤੁਹਾਡੀ ਲਿਖਤ ਸ਼ੇਅਰ ਕਰ ਰਿਹਾਂ ਹਾਂ ਜੀ Sandip Sital Chauhan ਭੈਣ
ਦੋਸਤੋ, ਅੱਜ ਇੱਕ ਬਹੁਤ ਹੀ ਉਦਾਸ ਖਬਰ ਨੂੰ ਇਸ ਹਾਇਬਨ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਇਹ ਇਸ ਟੀ ਰੂਮ ਦੀ ਕਹਾਣੀ ਵੀ ਹੈ ਅਤੇ ਆਪਣੀ ਸਾਰਿਆਂ ਦੀ ਹਰਮਨ ਪਿਆਰੀ ਜੁਗਨੂੰ ਦੀ ਵੀ । ਇਹ ਕਹਾਣੀ ਬਹੁਤ ਲੰਮੀ ਹੈ ਜੋ ਕਿ ਹਾਇਬਨ ਦੀ ਸੀਮਿਤ ਜਿਹੀ ਸਪੇਸ ਵਿਚ ਪੂਰੀ ਤਰਾਂ ਬਿਆਨ ਨਹੀਂ ਕੀਤੀ ਜਾ ਸਕਦੀ । ਪੂਰੀ ਕਹਾਣੀ ਨੂੰ ਫੇਰ ਕਦੇ, ਕਿਸੇ ਹੋਰ ਰੂਪ ਵਿਚ ਸਾਂਝਾ ਕਰਾਂਗੀ । ਇਸ ਵੇਲੇ ਜੁਗਨੂੰ ਨੂੰ ਆਪਣੇ ਸਾਰਿਆਂ ਦੀ ਦੁਆਵਾਂ ਦੀ ਸਖ਼ਤ ਜ਼ਰੂਰਤ ਹੈ:
ਲੜਖੜਾਈ ਬੇੜੀ --
ਸਿਲ੍ਹੀ ਪੌਣ ਨੇ ਛੋਹੇ
ਬੰਦਨਾ 'ਚ ਜੁੜੇ ਹਥ

************
************
ਹਾਇਬਨ ....
ਹਾੜ ਦੀ ਇੱਕ ਤਪਦੀ ਦੁਪਹਿਰ ਨੂੰ ਫੁੱਲਾਂ ਵਰਗੀ ਇੱਕ ਕੁੜੀ ਦੇ ਕੰਠ ਨੂੰ ਕੈਂਸਰ ਆ ਚਿੰਬੜਿਆ । ਉਸੇ ਸਮੇਂ ਦੌਰਾਨ, ਮੈਂ ਉਸ ਦੀ ਜਾਣ-ਪਛਾਣ, ਨੰਨ੍ਹੀ ਜਿਹੀ ਹਾਇਕੂ ਕਵਿਤਾ ਨਾਲ ਕਰਵਾਈ । ਉਸ ਨੇ ਝਟਪਟ ਇਸ ਨਿੱਕੀ ਜਿਹੀ ਹਾਇਕੂ ਕਵਿਤਾ ਨੂੰ ਕਲਾਵੇ ਵਿਚ ਲੈ, ਆਪਣੀ ਪੀੜ ਨੂੰ ਇਸ ਦੇ ਰੂਹਾਨੀ ਪਾਣੀਆਂ ਨਾਲ ਧੋ ਦਿੱਤਾ। ਉਹ ਹਾਇਕੂ ਦੇ ਨੰਨ੍ਹੇ ਨੰਨ੍ਹੇ ਛਿਣਾ ਵਿਚ ਜ਼ਿੰਦਗੀ ਜਿਊਣ ਲੱਗੀ। ਫੇਰ ਇੱਕ ਦਿਨ ਅਚਾਨਕ, ਜਿਸ ਬਗੀਆ ਵਿਚ ਓਹ ਜੁਗਨੂੰ ਬਣ ਕੇ ਜਗਮਗ ਕਰ ਰਹੀ ਸੀ, ਉਸ ਵਿਚ ਤਿੱਖੀਆਂ ਸੂਲਾਂ ਉੱਗ ਆਈਆਂ ਤੇ ਓਹ ਆਪਣੇ ਲਹੁ-ਲੁਹਾਨ ਪੈਰਾਂ ਅਤੇ ਭਰੇ ਮਨ ਨਾਲ ਉਸ ਬਗੀਆ ਨੂੰ ਛੱਡ ਆਈ। ਮਸਿਆ ਦੀ ਕਾਲੀ ਰਾਤ ਫੇਰ ਉਸ ਦੇ ਅੰਬਰ ਤੇ ਆ ਅਟਕੀ ਤੇ ਨੈਣਾ ਵਿਚ ਓਹੋ ਉਦਾਸੀ ਮੁੜ ਆਈ । ਅੱਸੂ ਦੀ ਇੱਕ ਟਿਕੀ ਸ਼ਾਮ ਨੂੰ ਮੈਂ ਉਸ ਦਾ ਹਥ ਫੜ ਕੇ 'ਟੀ ਰੂਮ' ਦੇ ਦੁਆਰ ਖੋਲ੍ਹੇ । ਹਵਾਵਾ ਵਿਚ ਮੁੜ ਪ੍ਰਕਰਤੀ ਦੇ ਗੀਤ ਗੂੰਜਣ ਲਗੇ ਤੇ ਹੌਲੀ ਹੌਲੀ ਬਾਹਰ ਦਾ ਸ਼ੋਰ-ਸ਼ਰਾਬਾ ਪ੍ਰਕਿਰਤੀ ਦੇ ਗੀਤਾਂ ਵਿਚ ਜਜ਼ਬ ਹੋ ਗਿਆ ।
ਪੁੰਨਿਆ ਦਾ ਚੰਨ
ਹਨੇਰੇ ਨੂੰ ਚੀਰ ਰਹੀ
ਚਾਨਣ ਦੀ ਕਾਤਰ
Sandip Sital Chauhan
LikeLike · · 1319

No comments:

Post a Comment