Wednesday, July 30, 2014

Haiku - Reportage or Fictional ( Shirane's Essay )

“One of the widespread beliefs in North America is that haiku should be based upon one's own direct experience, that it must derive from one's own observations, particularly of nature. But it is important to remember that this is basically a modern view of haiku, the result, in part, of nineteenth century European realism, which had an impact on modern Japanese haiku and then was re-imported back to the West as something very Japanese. Basho, who wrote in the seventeenth century, would have not made such a distinction between direct personal experience and the imaginary, nor would he have placed higher value on fact over fiction.”
Beyond the Haiku Moment,
Modern Haiku, XXXI:1, Winter Spring 2000, 48.
  • Dhido Gill ਹਾਇਕੂ ਕਾਵਿ ਸਿਰਜਣਾਂ ਵਿੱਚ ਕਲਪਣਾ ਲਈ ਕੋਈ ਥਾਂ ਨਹਿਂ , ਇਹ ਨਿਰੋਲ ਵਾਸਤਵਿਕ ਤਾਜੁਰਬੇ ਤੇ ਅਧਾਰਤ ਸੰਵੇਦਕ ਵਿਧਾ ਹੈ , ਇਹੀ ਵਿਲੱਖਣਤਾ ਤੇ ਧਾਤੁ ਇਸਨੂੰ ਹੋਰ ਸਹਿਤਕ ਸੰਚਾਰਾਂ ਤੋਂ ਸਮਾਜ ਲਈ ਸਾਰਥਿਕ ਬਣਾਉੱਦੀ ਹੈ , ਏਸ ਵਿੱਚ ਹੀ ਪੰਜਾਬੀ ਹਾਇਕੂ ਦੀ ਪ੍ਰਵਾਨਤਾ ਦਾ ਰਾਜ ਛੁਪਿਆ ਹੋਇਆ ਹੈ , ਪੰਜਾਬੀ ਹਾਇਕੂ ਗਰੁੱਪ ਦੀ ਇਹ ਲੈਂਡ ਮਾਰਕ ਪ੍ਰਾਪਤੀ ਵੀ ਗਿਣੀ ਜਾ ਸਕਦੀ ਹੈ...........
    ਦਲਵੀਰ ਦਾ ਇਹ ਲੱਖਣ ਕਿ ਬਾਸ਼ੋ ਨੇ ਕਦੇ ਵੀ ਤਰਕ ਦਾ ਕਲਪਣਾ ਤੋਂ ਵੱਧ ਮੁੱਲ ਨਹਿਂ ਸੀ ਪੈਣ ਦੇਣਾ , ਨਿਰੋਲ ਅੰਤਰਮੁਖਤਾ ਤੋਂ ਸੇਧਤ ਹੈ....ਬਾਸ਼ੋ ਵੇਲਿਆਂ ਦਾ ਸੰਸਾਰ , ਇਕੱਲਤਾ , ਕੁਦਰਤ ਦੀ ਲੀਲਾ ਦਾ ਅਣ ਪ੍ਰਦੂਸ਼ਤ ਪਸਾਰਾ...ਅੱਜ ਬਾਸ਼ੋ ਨੂੰ ਨਹਿਂ ਸੀ ਮਿਲਣਾ....ਅੱਜ ਦੇ ਉਸਦੇ ਜਪਾਨ ਦੀ ਇੱਕ ਤਸਵੀਰ ਭੇਜ ਰਿਹਾ ਹਾਂ ।
  • Kuljeet Mann ਪੰਜਾਬੀ ਹਾਇਕੂ ਨੂੰ ਸਧਾਰਣ ਬਨਾਉਣ ਵਿਚ ਹੀ ਭਲਾਈ ਹੈ, ਤਾਂ ਹੀ ਇਸਦੀ ਗੁਣਵੰਨਤਾ ਦਾ ਸਬੰਧ ਪੰਜਾਬੀ ਮਾਨਸਿਕਤਾ ਨਾਲ ਜੁੜ ਸਕਦਾ ਹੈ.ਅਸੀ ਕਲਪਨਾ ਦੇ ਕੰਨਸੈਪਟ ਤੋਂ ਵੀ ਭੰਬਲਭੂਸੇ ਵਿਚ ਨਾ ਪਈਏ ਆਖਰ ਇਹ ਕਲਪਨਾ ਹੈ ਕੀ ਸ਼ੈਂਅ, ਕੀ ਮੈਰੀ ਕਲਪਨਾ ਕਿਸੇ ਹੋਰ ਦੀ ਕਲਪਨਾ ਨਾਲ ਮਿਲ ਸਕਦੀ ਹੈ? ਜੁਆਬ ਹੈ ਨਹੀ, ਫਿਰ ਕਲਪਨਾ ਦਾ ਸ਼ਾਬਦਿਕ ਤੇ ਦਾਰਸ਼ਨਿਕ ਮਾਇਨਾ ਕੀ ਹੈ? ਇਸਦਾ ਸਿਧਾ ਸਬੰਧ ਉਬਜ਼ਰਵੇਸ਼ਨ ਨਾਲ ਜੁੜਦਾ ਹੈ ਤੇ ਸਭਿਆਚਾਰ ਦੇ ਅਚਾਰ ਨਾਲ ਜੋ ਹੱਡੀ ਰਚਿਆ ਹੈ, ਕਲਪਨਾ ਉਹੋ ਹੀ ਕਰਦੇ ਹਾਂ ਜੋ ਸਾਡੇ ਅਚੇਤ ਵਿਚ ਸੁਪਨਾ ਬਣਕੇ ਪਈ ਹੈ ਤੇ ਉਹ ਸੁਪਨਾ ਜਾਂ ਨਾਂ ਪੂਰਾ ਹੋਣ ਦੀ ਖਾਹਸ਼ ਹੈ ਕੀ? ਕੀ ਉਹ ਉਬਜ਼ਰਵੇਸ਼ਨ ਨਹੀ ? ਜੇ ਹੈ ਤਾਂ ਰੌ਼ਲਾ ਕਾਹਦਾ? ਜਪਾਨੀਆਂ ਨੂੰ ਜਦੋਂ ਚੀਨ ਨੇ ਜਿੱਤ ਲਿਆ ਸਿ ਤਾਂ ਜਪਾਨੀਆ ਦੇ ਚਿਹਨ ਵਿਚ ਬੁਨਿਆਦੀ ਤੇ ਚਾਇਨੀਜ ਕਦਰਾਂ ਕੀਮਤਾ ਰਲਗਡ ਹੋਕੇ ਹੀ ਇੱਕ ਨਵੀ ਸੋਚ ਬਣੀ ਸੀ, ਨੋ ਮਾਇਡ ਸੈਟ ਦਾ ਕੰਨਸੈਪਟ ਦਾ ਮਤਲਬ ਵੀ ਇੱਕਲ ਵਿਚ ਤੇ ਦੁਨੀਆ ਨਾਲੋਂ ਕਟੇ ਕੁਦਰਤ ਵਿਚ ਵਸਣ ਵਾਲੇ ਸਨ ਤੇ ਉਹ ਕੁਦਰਤ ਵਿਚੋਂ ਹੀ ਸਭ ਕੁਝ ਲਭਦੇ ਸਨ, ਹੁਣ ਜਦੋਂ ਕੁਦਰਤ ਹੀ ਮਲਟੀ ਪਲਾਈ ਹੋ ਗਈ ਨਵੀ ਸਿਖਿਆ ਨਾਲ; ਯਾਦ ਰਹੇ ਹਿਸਾਬ, ਲਿਖਣਾ ਜਪਾਨੀਆਂ ਨੁੰ ਚੀਨ ਨੇ ਸਿਖਾਇਆ ਸੀ,ਗੱਲ ਤੇ ਖਤਮ ਹੋਣ ਵਾਲੀ ਨਹੀ ਹੈ ਪਰ ਮੇਰਾ ਯਕੀਂਨ ਹੈ ਕਿ ਹਾਇਕੂ ਦਾ ਪਾਰ ਉਤਾਰਾ ਪੰਜਾਬੀ ਮਾਨਸਿਕਤਾ ਨਾਲ ਖਹਿ ਕੇ ਹੋਣਾ ਹੈ ਹੋਰ ਕੋਈ ਵਿਕਲਪ ਨਹੀ ਹੈ
  • Dhido Gill ਮਾਨ ਸਾਹਬ
    ......ਕਲਪਣਾ ਤੇ ਯਥਾਰਥ ਦਾ ਏਨਾ ਫਰਕ ਹੁੰਦਾ ਹੈ ਜਿੰਨਾਂ ਹੌਲੀਵੁੱਡ ਜਾਂ ਬੌਲੀਵੁੱਡ ਦੀ ਫਿਲਮੀ ਜਿੰਦਗੀ ਦਾ ...ਪਿੰਡਾਂ ਸ਼ਹਿਰਾਂ ਦੀ ਯਥਾਰਥਿਕ ਜਿੰਦਗੀ ਨਾਲ......ਫਿਕਸ਼ਨ ਵਿੱਚ ਬੰਦਾ ਇੱਕ ਹੀਰੋ ਦਾ ਘਸੁੰਨ ਖਾਕੇ ਸ਼ੀਸੇ ਦੀ ਦੀਵਾਰ ਵਿੱਚ ਦੀ ਚਲਾ ਮਾਰਿਆ ਦਿਸਦਾ ਹੈ ਵਾਸਤਵਿਕ ਵਿੱਚ ਨਹਿਂ ।
    .........ਜਸਵੰਤ ਕੰਵਲ ਦੇ ਨਾਵਲ '' ਲਹੂ ਦੀ ਲੋਅ '' ਵਿੱਚ ਕੋਈ ਬਾਜੀਗਰ ਮੁੰਡਾ ਜਾਕਟ ਪਾਕੇ ਢੋਲ ਲੈਕੇ ਜਗੀਰਦਾਰ ਦੀ ਜਮੀਨ ਤੇ ਕਬਜਾ ਕਰ ਰਹੇ ਹਜੂਮ ਮੂਹਰੇ ਤੁਰਦਾ ਹੈ , ਹਕੀਕਤ ਵਿੱਚ ਯਥਾਰਥ ਵਿੱਚ ਇਹ ਬਾਜੀਗਰ ਮੁੰਡਾ ਹੁੰਦਾ ਹੀ ਨਹਿ । ਫਿਕਸ਼ਨ ਤੇ ਫੈਕਟ ਦੀ ਆਵਦੀ ਆਵਦੀ ਦੁਨੀਆਂ ਹੈ । ਮਿੱਥਹਾਸ ਕਲਪਣਾਂ ਹੈ , ਇਤਿਹਾਸ ਯਥਾਰਥਿਕ ਹੁੰਦਾ
  • Amarjit Sathi Tiwana ਦਲਵੀਰ ਗਿੱਲ ਹੋਰਾਂ ਵਲੋਂ ਪੋਸਟ ਕੀਤੀ ਟੁਕੜੀ ਵਿਚ ਕੁਝ ਨੁਕਤੇ ਵਿਚਾਰਨ ਵਾਲ਼ੇ ਹਨ। ਪਹਿਲਾ ਇਕ ਸਿੱਧਾ ਜਿਹਾ ਪ੍ਰਸ਼ਨ ਹੈ:
    1. 'haiku should be based upon one's own direct experience'
    "ਹਾਇਕੂ ਲੇਖਕ ਦੇ ਸਿੱਧੇ ਨਿੱਜੀ ਅਨੁਭਵ ਉੱਤੇ ਅਧਾਰਤ ਹੋਵੇ"
    ਇਹ ਨਿਯੁਕਤ ਕਰਨਾ ਹੋਵੇਗਾ ਕਿ ਸਿੱਧੇ ਨਿੱਜੀ ਅਨੁਭਵ ਤੋਂ ਕੀ ਭਾਵ ਹੈ ਅਤੇ ਇਸ ਅਨੁਭਵ ਦੀ ਸੀਮਾ ਕੀ ਹੈ।
    ਵੱਖੋ ਵੱਖ ਵਿਅਕਤੀਆਂ ਲਈ ਇਕੋ ਘਟਨਾ-ਖਿਣ ਦੇ ਅਨੁਭਵ ਗ੍ਰਹਿਣ ਕਰਨ ਦੇ ਹੇਠ ਲਿਖੇ ਸਰੋਤ ਹੋ ਸਕਦੇ ਹਨ:
    1. ਕਿਸੇ ਘਟਨਾ-ਖਿਣ ਦਾ ਖੁਦ ਗ੍ਰ੍ਹਿਣ ਕੀਤਾ ਇੰਦਰਾਵੀ ਅਨੁਭਵ☬।
    2. ਕਿਸੇ ਜਰਨਲਿਸਟ ਦੀ ਉਸ ਘਟਨਾ ਬਾਰੇ ਲਿਖੀ ਰਿਪੋਰਟ।
    3. ਕਿਸੇ ਹੋਰ ਦਰਸ਼ਕ ਤੋਂ ਸੁਣਿਆ ਉਸ ਘਟਨਾ ਦਾ ਬਿਆਨ।
    4. ਘਟਨਾ ਦੀ ਰਿਕਾਰਡ ਕੀਤੀ ਵੀਡੀਓ।
    5. ਇਕ ਫਿਲਮ ਵਿਚ ਘਟਨਾ ਨਾਲ ਮਿਲਦੀ ਜੁਲਦੀ ਦਰਸਾਈ ਕਾਲਪਨਿਕ ਸ਼ਥਿਤੀ।
    ਕੀ ਉਪਰੋਕਤ ਸਾਰੇ ਸਰੋਤਾਂ ਤੋਂ ਗ੍ਰਹਿਣ ਕੀਤੇ ਅਨੁਭਵ ਨੂੰ 'ਸਿੱਧਾ ਨਿੱਜੀ ਅਨੁਭਵ' ਕਿਹਾ ਜਾ ਸਕਦਾ ਹੈ ਜਾਂ ਨਹੀਂ ?
  • Kuljeet Mann ਧੀਦੋ ਜੀ ਤੁਸੀਂ ਕਲਪਨਾ ਬਾਰੇ ਮੇਰੇ ਲਿਖੇ ਦਾ ਭਾਵ ਅਰਥ ਨਹੀ ਸਮਝੇ, ਇਹ ਮੇਰੀ ਹੀ ਕੰਮਜ਼ੋਰੀ ਹੈ ਕਿ ਮੈਂ ਆਪਣੀ ਗੱਲ ਨੂੰ ਸਹੀ ਸੰਚਾਰ ਨਹੀ ਕਰ ਸਕਿਆ, ਹੁਣ ਥੋੜੇ ਤੇ ਸਰਲ ਸ਼ਬਦਾਂ ਵਿਚ ਕੋਸ਼ਿਸ਼ ਕਰਕੇ ਵੇਖਦਾ ਹਾਂ,
    ਕਲਪਨਾ ਤੋਂ ਮੇਰਾ ਭਾਵ ਇਹ ਹੈ ਜੋ ਤੁਹਾਡੇ ਅਚੇਤ ਵਿਚ ਸੁਤੇ ਸਿਧ ਪਿਆ ਇੱਕ ਸੰਸਾਰ ਪਿਆ ਹੈ। ਜੋ ਉਦੋਂ ਹੀ ਉਡਾਣ ਭਰਦਾ ਹੈ ਜਦੋਂ ਸੁਚੇਤ ਤੌਰ ਤੇ ਕਿਸੇ ਗੌਲਣਯੋਗਤਾ ਬਾਰੇ ਧਿਆਨ ਧਰਦਾ ਹੈ ਤੇ ਇਹ ਅਚੇਤ ਉਸਦੇ ਸੁਚੇਤ ਵਿਚ ਆਕੇ ਉਸਨੂੰ ਕਿਸੇ ਉਡਾਰੀ ਤੇ ਲੈ ਜਾਂਦੇ ਹਨ। ਸਿਰਜਕ ਉਸ ਸੰਯੁਕਤ ਛਣ ਵਿਚ ਕੁਝ ਸਿਰਜ ਵੀ ਲੈਂਦਾ ਹੈ ਜਿਸਨੂੰ ਅਸੀਂ ਲੇਖਕ ਦੀ ਖਿੜਕੀ ਵੀ ਕਹਿ ਸਕਦੇ ਹਾਂ ਜੋ ਇਹ ਦਸਦਾ ਹੈ ਕਿ ਵਿਚਰ ਰਹੇ ਨੂੰ ਆਉ ਮੈਂ ਤੁਹਾਨੂੰ ਕਿਸੇ ਹੋਰ ਢੰਗ ਤਰੀਕੇ ਨਾਲ ਦਿਖਾਵਾਂ। ਸੁਚੇਤ ਨੂੰ ਸਿਰਜਣ ਤੱਕ ਲੈ ਜਾਣ ਵਾਲੇ ਪਰੋਸੈਸ ਨੂੰ ਮੈਂ ਕਲਪਨਾ ਕਿਹਾ ਹੈ। ਜ਼ਿਆਦਾ ਲਿਖਾਂਗਾ ਤਾਂ ਗੱਲ ਫਿਰ ਅਧਵਾਟੇ ਰਹਿ ਜਾਵੇਗੀ, ਪਰ ਤੁਹਾਡੀ ਟਿਪਣੀ ਆਉਣ ਤੇ ਇਸ ਗੱਲ ਨੂੰ ਅੱਗੇ ਤੋਰਿਆ ਜਾ ਸਕਦਾ ਹੈ।
    ਡੈਇਰੈਕਟ ਤਜ਼ਰਬਾ ਤਾਂ ਸਿਰਫ ਸੂਚਨਾ ਹੀ ਹੋ ਸਕਦੀ ਹੈ।
  • Harleen Sona ਸੁਚੇਤ ਨੂੰ ਸਿਰਜਣ ਤੱਕ ਲੈ ਜਾਣ ਵਾਲੇ ਪਰੋਸੈਸ ਨੂੰ ਮੈਂ ਕਲਪਨਾ ਕਿਹਾ hai...bilkul saadi kalpana hundi hai haazir us vele...
  • Harleen Sona report nahin deni hundi...haiku sirjana ton pehlaan jo drish hai,,oh saanu aapne aap ch rok laindae...assin theharde haan...te uss pal vch asal de naal assin concious to unconcious mind vch jaayiye na jaayiye...par oh aap hi anubhav ch shaamil ho jaandae... haiku gurbani de shabd" RAHAO " da sahi arth darsaundae....paathak layi kujh ankeha v rehndae te disda v hai...tarangit karda hai..
  • Dhido Gill ..........................
    piercingly cold
    stepping on my dead wife's comb
    in the bedroom




    The opening phrase, mini ni shimu (literally, to penetrate the body), is an autumn phrase that suggests the chill and sense of loneliness that sinks into the body with the arrival of the autumn cold and that here also functions as a metaphor of the poet's feelings following the death of his wife. The poem generates a novelistic scene of the widower, some time after his wife's funeral, accidentally stepping on a comb in the autumn dark, as he is about to go to bed alone. The standard interpretation is that the snapping of the comb in the bedroom brings back memories of their relationship and has erotic overtones. But this is not about direct or personal experience. The fact is that Buson (1706-83) composed this while his wife was alive. Indeed Buson's wife Tomo outlived him by 31 years.
  • Kuljeet Mann ਇਸ ਕਲਾਸਿਕ ਹਾਇਕੂ ਵਿਚ ਲੇਖਕ ਦਾ ਹਾਇਪੋਥਿਸਸ ਹੈ,ਮੈ ਇਸ ਹਾਇਪੋਥੀਸਸ ਨੂੰ ਹੀ ਕਲਪਨਾ ਮੰਨਦਾ ਹਾਂ,
  • Dalvir Gill ਬਾਸ਼ੋ ਦਾ ਸ਼ਾਗਿਰਦ ਦੋਹੋ ਬਾਰ-ਬਾਰ ਇੱਕ ਗੱਲ ਦੁਹਰਾਉਂਦਾ ਹੈ ਕਿ ਆਪਣੇ Object/Subject/ਦ੍ਰਿਸ਼/ਵਸਤੂ ਨਾਲ ਇੱਕ-ਮਿਕ ਹੋ ਜਾਵੋ, "" ......... ਇੱਕ ਕਵੀ ਨੂੰ ਆਪਣੇ ਮਨ ਤੋ ਆਪਣਾ ਪਿੱਛਾ ਛੁਡਾ ਕੇ ਤਟਸਥ ਹੋਣਾ ਚਾਹਿਦਾ ਹੈ ...... ਅਤੇ ਦ੍ਰਿਸ਼ ਵਿੱਚਲੀ ਵਸਤ ਵਿੱਚ ਦਾਖਿਲ ਹੋ ਉਸਦੀ ਜ਼ਿੰਦਗੀ ਅਤੇ ਕੋਮਲ ਭਾਵਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਇੰਝ ਹੋਣ 'ਤੇ ਕਵਿਤਾ ਫਿਰ ਆਪਨੇ ਆਪ ਨੂੰ ਖੁਦ ਹੀ ਲਿਖਦੀ ਹੈ। ਕਿਸੇ ਵਸਤ/ਦਰਿਸ਼ ਦਾ ਮਹਿਜ਼ ਬਿਆਨ ਹੀ ਕਾਫ਼ੀ ਨਹੀਂ : ਜਦ ਤੱਕ ਕਵਿਤਾ ਵਿੱਚ ਭੀ ਉਹੋ ਭਾਵ/ਭਾਵਨਾਵਾਂ ਨਹੀਂ ਮੌਜੂਦ ਜੋ ਦ੍ਰਿਸ਼/ਵਸਤ ਤੋਂ ਨਹੀਂ ਆਏ, ਤਾਂ ਕਵੀ ਅਤੇ ਦ੍ਰਿਸ਼/ਵਸਤ ਵਿੱਚ ਫ਼ਾਸਲਾ ਬਣਿਆ ਰਹੇਗਾ। ( ਦ੍ਰਿਸ਼ ਅਤੇ ਦ੍ਰਸ਼ਟਾ/ਦਰਸ਼ਕ ਦੋ ਅਲੱਗ-ਅਲੱਗ ਇਕਾਈਆਂ ਹੀ ਰਹਿਣਗੀਆਂ ) ।

    ਦੋਹੋ ਆਪਣੀ ਗੱਲ ਨੂੰ ਅੱਗੇ ਵਧਾਉਂਦੀਆਂ ਕਹਿੰਦਾ ਹੈ, " ਚੀੜ ਨੂੰ ਜਾਨਣਾ ਹੈ ਤਾਂ ਚੀੜ ਦੇ ਦਰੱਖਤ ਤੋਂ ਪੁੱਛ ਅਤੇ ਬਾਂਸ ਨੂੰ ਜਾਨਣਾ ਹੈ ਤਾਂ ਪੁੱਛ ਬਾਂਸ ਤੋਂ - ਕਵੀ ਨੂੰ ਆਪਣਾ ਮਨ ਆਪਨੇ ਨਿੱਜ ਤੋਂ ਆਜ਼ਾਦ ਕਰ ਲੈਣਾ ਚਾਹਿਦਾ ਹੈ ....... ਅਤੇ ਦ੍ਰਿਸ਼/ਵਸਤ ਵਿੱਚ ਦਾਖ਼ਿਲ ਹੋ ਜਾਣਾ ਚਾਹਿਦਾ ਹੈ ...... ਜਦੋਂ ਕਵੀ ਦ੍ਰਿਸ਼ ਦਾ ਹੀ ਇੱਕ ਅੰਗ ਬਣ ਜਾਵੇ ਤਾਂ ਕਵਿਤਾ ਲਿਖਣਾ ਨਹੀਂ ਪੈਂਦੀ, ਉਹ ਆਪ ਹੀ ਆਪਣਾ ਆਕਾਰ ਘੜ੍ਹ ਲੈਂਦੀ ਹੈ।"

    ਸਾਡੇ ਹਾਇਜਨ ਦੀ ਸ਼ਾਇਦ ਇਹੋ ਸਮੱਸਿਆ ਹੈ ਕਿ ਉਹ ਆਪਨੇ ਨਿੱਜ ਨੂੰ ਬਚਾ ਕੇ ਸਿਰਫ਼ ਇਕ ਦਰਸ਼ਕ ਵਜੋ ਹੀ ਆਪਣਾ ਬਿਆਨ ਦਰਜ਼ ਕਰਨ ਵਿੱਚ ਯਕੀਨ ਰੱਖਦਾ ਹੈ ਅਤੇ ਕੁਦਰਤਨ ਹੀ ਇਹ ਕਿਸੇ ਪਤ੍ਰਕਾਰ ਦੇ ਇੰਦਰਾਜ਼ ਵਰਗਾ ਲੱਗਦਾ ਹੈ। ਸਾਡਾ ਨਿੱਜੀ ਸੱਚ ਸਾਡੀ Cultural memory ਸਾਡੀ ਸਭਿਆਚਾਰਿਕ ਵਿਰਾਸਤ ਹੈ, 1947 ਦਾ ਸੰਤਾਪ ਮੇਰਾ ਉਤਨਾ ਹੀ ਨਿੱਜੀ ਹੈ ਜਿੰਨੀ ਕਿ 1984 ਦੀ ਤ੍ਰਾਸਦੀ। ਕੁਆਂਟਮ ਫਿਜ਼ਿਕਸ ਦੀ ਰੋਸ਼ਨੀ ਵਿੱਚ ਯਥਾਰਥ ਦੇ ਅਰਥ ਨਵੇਂ ਸਿਰਿਓਂ ਪ੍ਰੀਭਾਸ਼ਿਤ ਹੋ ਰਹੇ ਹਨ, ਹੋਰ ਵੀ ਹੁੰਦੇ ਰਹਿਣਗੇ, ਭਾਵੇਂ ਕਿ ਕੋਈ ਵੀ ਅੰਤਿਮ ਸੱਚ ਨਾਂ ਹੋਵੇ ਪਰ ਸਾਨੂੰ ਸਾਪੇਖਿਕ ਸੱਚ ਨੂੰ ਅਣਗੋਲਿਆਂ ਨਹੀਂ ਕਰ ਦੇਣਾ ਚਾਹਿਦਾ। ਲੈਨਿਨ ਨੇ ਕਿਯਾ ਖੂਬ ਕਿਹਾ ਸੀ, "Nothing is absolute in relative terms and nothing is relative in absolute terms" ਅਸੀਂ ਕਿਸੇ ਵੀ ਨਤੀਜੇ ਦੇ ਅੰਤਿਮ ਹੋਣ ਦਾ ਦਾਵਾ ਨਹੀਂ ਕਰ ਸਕਦੇ। ਇਹੋ ਤੇ ਸ਼ਾਇਦ ਹਾਇਕੂ ਦਾ ਇੱਕ ਮੰਤਵ ਵੀ ਹੈ ਕਿ ਅਸੀਂ ਆਪਣੀ ਨਿੱਜ ਦੀ ਚਾਰਦੀਵਾਰੀ ਤੋਂ ਬਾਹਰ ਹੀ ਨਹ ਆਈਏ ਸਗੋਂ ਇਸਨੂੰ ਤੋੜ੍ਹ ਕੇ ਆਪਣੇ-ਆਪ ਨੂੰ ਇਸ ਸਮਾਜ ਦੇ ਅੰਗ ਵਜੋ ਦੇਖ ਸਕੀਏ, ਇਹ ਸਮਾਜ ਜਿਸ ਵਿੱਚ ਜਾਨਵਰ-ਜਨੌਰ ਤੇ ਰੁੱਖ ਨਦੀਆਂ ਹੀ ਨਹੀਂ ਜਵਾਲਾਮੁਖੀ ਵੀ ਇੱਕ ਮੈਂਬਰ ਹੈ ਤੇ ਸਮੁੰਦਰੀ ਤਲ ਨੂੰ ਉਸਲਵੱਟੇ ਲਾ ਦੇਣ ਵਾਲਾ ਚੰਦ੍ਰਮਾ ਵੀ। ਪਰ ਅਸੀਂ ਤਾਂ ਨਾਂ ਸਿਰਫ ਕੁਦਰਤ ਨੂੰ ਹੀ ਆਪਨੇ ਤੋਂ ਅਲੱਗ ਮੰਨਦੇ ਹਾਂ ਸਗੋਂ ਸਮਾਜ ਨੂੰ ਵੀ, ਜਿਸਦੇ ਦੂਸਰੇ ਮੈਂਬਰ ਸਾਨੂੰ ਉਹ ਭੇਡਾਂ ਲੱਗਦੇ ਹਨ ਜਿਹਨਾਂ ਨੂੰ ਕਿ ਮੇਰੀ ਰਹਿਨੁਮਾਈ ਦੀ ਜਰੂਰਤ ਹੈ। ਜਿਵੇਂ ਨਿਤਸ਼ੇ ਨੇੰ ਕਿਹਾ ਸੀ ਕਿ ਦਾਰਸ਼ਨਿਕ ਦਾ ਕੰਮ ਇੱਕ ਕਿਸਾਨ ਨਾਲੋਂ ਕਿਸੇ ਤਰਾਂ ਵੀ ਉੱਤਮ ਨਹੀਂ। ਨਿਤਸ਼ੇ ਨੇਂ ਹੀ ਕਿਹਾ ਸੀ ਕਿ ਕੁਝ ਵੀ ਸੱਚ ਨਹੀਂ ਸਿਰਫ਼ ਵਿਆਖਿਆਵਾਂ ਹਨ ( There is no truth merely interpretations.)। ਜਦ ਇਹੋ ਅੰਤਿਮ ਹੈ ਕਿ ਅੰਤਿਮ ਸੱਚ ਦਸਿਆ ਹੀ ਨਹੀਂ ਜਾ ਸਕਦਾ ਤਾਂ ਫਿਰ ਕੋਸ਼ਿਸ਼ ਹੀ ਕਿਉਂ ਕਰਨੀ? ਇਹੋ ਕਿਉਂ ਨਾਂ ਮੰਨ ਲਿਆ ਜਾਵੇ ਕਿ ਇਹੋ ਮੈਨੂੰ ਸੱਚ ਭਾਸਦਾ ਹੈ ਤੇ ਮੇਰੇ ਇਸ ਸੱਚ ਵਿਚ ਉਹ ਸਭ ਕੁਝ ਸ਼ਾਮਿਲ ਹੈ ਜੋ ਮੇਰਾ ਇਤਿਹਾਸ ਹੈ, ਉਸ ਇਤਿਹਾਸ ਨੂੰ ਵੀ ਤਾਂ ਮੈਂ ਹੀ ਗ੍ਰਹਿਣ ਕੀਤਾ ਸੀ ਤੇ ਇਸ ਗ੍ਰਹਿਣ ਕਰਨ ਵਿੱਚ ਵੀ ਉਹੋ ਸਾਰਾ ਕੁਝ ਸ਼ਾਮਿਲ ਸੀ ਜੋ ਅੱਜ ਵੀ ਮੇਰੀਆਂ ਵਿਆਖਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿੰਦਗੀ ਦਾ ਸੱਚ ਅਤੇ ਗਲਪ ਦਾ ਸੱਚ ਵੀ ਤਾਂ ਮੋੜਵੇਂ ਰੂਪ ਵਿੱਚ ਇੱਕ ਦੂਸਰੇ ਨੂੰ ਪਰਿਭਾਵਿਤ ਕਰਦੇ ਹਨ, ਪ੍ਰੀਭਾਸ਼ਿਤ ਕਰਦੇ ਹਨ ਇਹਨਾਂ ਦਾ ਸਬੰਧ ਵੀ ਤਾਂ ਅੰਤਰ-ਦਵੰਧਾਤਮਿਕ ਹੈ ਵਿਰੋਧ-ਵਿਕਾਸੀ ਹੈ, dialectical ਹੈ। ਜ਼ਿੰਦਗੀ ਵਿੱਚ ਜ਼ੌਕਾ ਕਾਰਜਸ਼ੀਲ ਹੈ, ਨਿਰੰਤਰ; ਪਰ ਕਿਸੇ ਦਾ ਸੱਚ 1469 'ਤੇ ਖੜ੍ਹ ਗਿਆ ਹੈ ਤੇ ਕਿਸੇ ਦਾ 1818 'ਤੇ l ਹਾਇਜਨ ਦਾ ਕਰਤੱਵ ਸੱਚ ਦੀ ਵਿਆਖਿਆ ਨਹੀਂ ਸਗੋਂ ਆਪਣੇ ਚਾਰ-ਚੁਫੇਰੇ ਜੋ ਇਸਦੇ ਝਲਕਾਰੇ ਪੈਂਦੇ ਹਨ ਉਹਨਾਂ ਵੱਲ ਇਸ਼ਾਰਾ-ਮਾਤ੍ਰ ਕਰਨਾ ਹੈ; ਜਿਵੇਂ ਕਿ ਕਿਸੇ ਚੰਗੇ ਅਧਿਆਪਕ ਦੀ ਨਿਸ਼ਾਨੀ ਵੀ ਇਹੋ ਦੱਸੀ ਜਾਂਦੀ ਹੈ ਕਿ ਉਹ ਸਿਰਫ਼ ਇਹ ਦਸਦਾ ਹੈ ਕਿ ਕਿਸ ਦਿਸ਼ਾ ਵੱਲ ਵੇਖਿਆ ਜਾਵੇ ਇਹ ਨਹੀਂ ਕਿ ਕੀ ਦੇਖਿਆ ਜਾਵੇ।
  • Dhido Gill ..................
    piercingly cold
    stepping on my dead wife's comb
    in the bedroom...........
    .................................
    ...........ਮਾਨ ਸਾਹਬ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਲੇਖਕ ਖੁਦ ਕਿਸੇ ਹਾਇਕੂ ਮੂੰਵਮੈਂਟ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਬਹੁਤ ਖੁੱਲ ਆਪਸ਼ਨ ਸਪੇਸ ਮੁਹਈਆ ਹੁੰਦੀ ਹੈ । ਇਹ ਹਾਇਕੂ ਮੇਰੇ ਲਈ ਕਾਲਪਨਿਕ ਨਹਿਂ। ਭਾਵੇਂ ਮੈਨੂੰ ਪਤਾ ਵੀ ਹੋਵੇ ਉਸਦੀ ਪਤਨੀ ਜਿੰਦਾ ਹੈ । ਇਹ ਇੱਕ ਰੀਅਲ ਇਨਕਾਉਂਟਰ ਹੈ । ਪਰ ਜੇਹੜੇ ਨੁਕਤੇ ਤੋਂ ਦਲਵੀਰ ਗਿੱਲ ਹੋਰੀਂ ਫਿਕਸ਼ਨਲ , ਰਹ੍ਸ ਅਦਿੱਖ ਸ਼ਕਤੀ ਨਾਸ਼ਵਾਨ ਸ਼ਕਤੀ ਦੀ ਗੱਲ ਕਰਦੇ ਹਨ , ਉਹ ਤੁਹਾਡੇ ਹਾਇਪੋਥੀਸਸ ਨਾਲ ਮੇਲ ਨਹਿਂ ਖਾਂਦੀ.......................ਚਲਦਾ.......................................

    ਦੂਸਰੀ ਆਲਮੀ ਜੰਗ ਦੁਰਾਨ ਕਿਸੇ ਮੈਰੀਨ ਦਾ ਇੱਕ ਹਾਇਕੂ ਚਰਚਾ ਵਿੱਚ ਆਉਂਦਾ ਹੈ ਜਿਸਨੂੰ ਮੇਰੇ ਸਮੇਤ ਹੋਰ ਵੀ ਫਿਕਸ਼ਨਲ ਹਾਇਕੂ ਦਾ ਨਾਮ ਦਿੰਦੇ ਹਾਂ ਤੇ ਦਲਵੀਰ ਗਿੱਲ ਦੀ ਇਛਾ ਅਨੁਸਾਰ ਏਸ ਹਾਇਕੂ ਵਿੱਚ ਨਾ ਹੀ ਰਹੱਸ ਦੀ ਕਮੀ ਹੈ ਨਾ ਹੀ ਵਿਸ਼ਾਲ ਭਾਵੁਕ ਪਰ ਖੌਫਨਾਕ ਦਿਸਹੱਦੇ ਦੀ ਘਾਟ ਹੈ ।
    ...........................
    Two tires fly. Two wail.
    A bamboo grove, all chopped down
    From it, warring songs
    ਮੇਰੀ ਇੱਛਾ ਰਹੇਗੀ ਕਿ ਕੀ ਏਸ ਲਿਖਤ ਨੂੰ ਹਾਇਕੂ ਜਾਂ ਨਾਨ ਹਾਇਕੂ ਲਿਖਤ ਸਮਝਿਆ ਜਾਵੇ।
  • Dalvir Gill The above quote when says "belief" ( wide spread ) it means that it's a misconception or rather an ill-conception. There as many ways to look at life as many people on this earth. Ones who have tried to look at the world as Lao Tsu are bound to travel on a different path than the ones who have Aristotle's glass. What we call our "personal philosophy" is merely a long process of 'self-assertiveness'. that's what all the religions of the world are - self assertiveness, or if i can be pardoned "self-hypnosis." and then whoever coined the phrase, " Not we but the books read," was not far-off. The need is to approach anything, a piece of art, literature or a sparrow picking an earth-worm, with an empty mind, an empty self. Only an empty vessel can receive something can allow anything to enter. One of the Zen stories talk about the zen master who was hosting a university professor and while making a cup of tea for his guest he kept on pouring even after the cup was full and had started to overflow over the table and onto the floor only to be interrupted by the professor that the cup can't take anymore as it was full. He was explained by the master that same was true about the professor - he was full with his thoughts and there was no room for anything new.

    for me haiku is based on Truth, not necessarily on the facts. I don't want to blab on the difference between the Truth and the Fact. the example given by Bai Dhido Gill can clear that up a bit. That haiku by Buson is based on the Truth but may not be Factual, and it doesn't effect the health of a haiku.
  • Dhido Gill ਦਲਵੀਰ ਗਿੱਲ , ਕੁਲਜੀਤ ਮਾਨ ਜੀ .....ਦਲਵੀਰ ਗਿੱਲ ਦੇ ਕਾਮੈਂਟ ਉੱਪਰ ਮੇਰਾ ਪੂਰਕ ਕਾਮੈਂਟ ਹੈ ਪਲੀਜ ...ਮੇਰੀ ਜਾਨਣ ਦੀ ਇੱਛਾ ਹੈ ਕਿ ਤੁਸੀਂ ਅਮਰੀਕਣ ਮੈਰੀਨ ਦੀ ਹਾਇਕੂ ਵਰਗੀ ਲਿਖਤ ਨੂੰ ਹਾਇਕੂ ਰਚਨਾ ਜਾਂ ਅਣਹਾਇਕੂ ਰਚਨਾ ਸਮਝਦੇ ਹੋ ੱ
  • Harleen Sona you are talking about one liners..dhido ji
  • Amarjit Sathi Tiwana ਗਿੱਲ ਸਾਹਿਬ ਕਿਸ "ਅਮਰੀਕਣ ਮੈਰੀਨ' ਦੀ ਹਾਇਕੂ ਦੀ ਗੱਲ ਕਰ ਰਹੇ ਹੋ?
  • Dhido Gill ਹੇਠਲਾ ਇਹ ਹੈ ਸਾਥੀ ਜੀ , ਉਸਦਾ ਨਾਮ ਜਾਣ ਬੁੱਝ ਕੇ ਨਹਿਂ ਲਿਖਿਆ.... ...........................
    Two tires fly. Two wail.
    A bamboo grove, all chopped down
    From it, warring songs
    ਮੇਰੀ ਇੱਛਾ ਰਹੇਗੀ ਕਿ ਕੀ ਏਸ ਲਿਖਤ ਨੂੰ ਹਾਇਕੂ ਜਾਂ ਨਾਨ ਹਾਇਕੂ ਲਿਖਤ ਸਮਝਿਆ ਜਾਵੇ।
  • Amarjit Sathi Tiwana ਕਾਫੀ ਉਲਝੀ ਹੋਈ ਰਚਨਾ ਹੈ। ਮੈਨੂੰ ਤਾਂ ਇਸ ਦੀ ਸਮਝ ਹੀ ਨਹੀਂ ਆਈ ਕਿ ਕਿਹਾ ਕੀ ਗਿਆ ਹੈ। ਹਾਇਕੂ ਦਾ ਇਕ ਵਿਸ਼ੇਸ਼ ਗੁਣ ਹੈ ਕਿ ਹਾਇਕੂ ਪਾਠਕ ਦੇ ਵੇਖਣ/ਸਮਝਣ ਅਤੇ ਅਨੁਭਵਯੋਗ ਹੋਵੇ। (must be seeable and experienceable) ਮੈਂਨੂੰ ਇਹ ਰਚਨਾ ਇਸ ਮਾਪਦੰਡ 'ਤੇ ਪੂਰੀ ਉੱਤਰਦੀ ਨਹੀਂ ਲਗਦੀ।
  • Harleen Sona matlab kujh samjh aaundae je word to word translate kariye..kudrat nu nuksaan pahunchaan baarey v keha hai...te sab madad karan vaaley v gayab ...te ucchi ronh diyaan awaazan... yudh di ya kissey conflict di gal hai... bahut kujh hai... dukhdaayak
  • Dhido Gill ਸਾਥੀ ਜੀ
    ਦੂਸਰੀ ਆਲਮੀ ਜੰਗ ਵਿੱਚ ਇੱਕ ਅਮਰੀਕਣ ਮੈਰੀਨ ਹੋਇਆ ਜਿਸਨੂੰ ਹਾਇਕੂ ਲਿਖਣ ਦਾ ਸ਼ੌਕ ਤੇ ਆਸਰਾ ਸੀ । ਇਹ ਉਸਦੀ ਜੰਗ ਦੇ ਮੈਦਾਨ ਦੀ ਫੀਰੋਸਟੀ ਦਿਖਾਉਂਦੀ ਹੈ .................
    ਉਸਦੇ ਜੰਗੀ ਵਾਹਣ ਦੇ ਦੋ ਟਾਇਰ ਉੱਡ ਗਏ ਹਨ , ਉਹ ਰੁਕ ਨਹਿਂ ਰਿਹਾ ..ਬਾਂਸ ਦਾ ਸਾਰਾ ਖੇਤ ਤਾਂ ਵੱਢ ਦਿੱਤਾ ਸੀ ( ਸਫਾਇਆ )....ਜਿਸਚੋਂ ਜੰਗੀ ਪਰਚਮ ਲਹਿਰਦੇ ਤਰਾਨੇ ਉਸਨੂੰ ਸੁਣਦੇ ਹਨ .....
  • Kuljeet Mann ਧੀਦੋ ਜੀ ਯਕੀਨਨ ਇਹ ਹਾਇਕੂ ਨਹੀ ਹੈ, ਪਤਾ ਨਹੀ ਕਿਸ ਉਲੂ ਨੇ ਲਿਖਿਆ ਹੈ
  • Dhido Gill ਕੁਲਜੀਤ ਜੀਤ ਮਾਨ ਜੀ ...ਦਲਵੀਰ ਗਿੱਲ ਤੋਂ ਸੁਨਣਾ ਬਾਕੀ ਹੈ ।
  • Dalvir Gill Dhido 22G, what ever you think i mean by Mystery ( Ma ) and the uninterrupted workings of Nature ( Zoka ) you have already answered from my side. There's no Mystery or any suggestion of Zoka; when i was typing for 15 minutes on google transliteration it all got wiped away. in that comment i was trying to say that you can ask me what i mean by Ma and Zoka, instead of explaining it on my behalf. and when i cut paste from my previous comment, you go that repeating a thing won't make it true. the above example is not only is not a haiku but isn't even a good poem. when i said that on daily bases i'm reminded that how hard it is to "unlearn" i'm gonna present an example, these phrase-fragments and juxtaposing of yours come in the way. here's a recent exchange with the Master where he just refutes my effort to juxtapose and note how much he care for the meter of haiku. The depth is the inclusion of Ma which not only adds to the mystery but also leaves more room for the reader to interpret it, our attempts at haiku are already well interpreted nothing left for the reader, and leaving something for the reader is what i call RaHaSS, not some spiritualism as you have understood. butterflies can exist only if there are flowers for them to collect nectar, hense a "little" mention of Zoka, but the Master needs more. i'm posting the exchange here, can you suggest a version which includes zoka and Ma?

    Dalvir Gill :

    REM
    while awake . . .
    butterflies

    RW:
    Your meter is off: 3/3/3. I suggest adding greater depth to this poem. You are comparing REM with butterflies which is descriptive but telling us little about zôka.
  • Dhido Gill with thanks to Dalvir Gill , Kuljit Mann , Sathi ji Amarjit And Harleen
    Sona ...........And lets close this debate for today with a haiku by another marine ...a Vietnam veteran
    .........................
    Missing forty years
    my Marine best friend in Nam...
    wounds and Purple Hearts. ..........
    .............................
  • Dalvir Gill oh bhaee mainun taan koi version sujha jande you both shares are from someone who are stuck at 5/7/5 agenda, nothing more and nothing less is acceptable to them. but this free-verse is what has happened to haiku in NA and it has spread like plague. and i believe that the link to the full essay by Haruo Shirane San is not out of place from where the quote for this post came : http://www.haikupoet.com/def.../beyond_the_haiku_moment.html
  • Kuljeet Mann ਸਾਨੂੰ ਫੰਡਰੇਜ਼ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾ ਨਾਲ ਸੰਮਾਂ ਵਾਲੀਆਂ ਡਾਗਾਂ ਖਰੀਦੀਆਂ ਜਾਣ ਤਾਂ ਕਿ ਹਾਇਕੂ ਨੂੰ ਪੰਜਾਬ ਵਿਚੋਂ ਵੜਨ ਤੋਂ ਰੋਕਿਆ ਜਾ ਸਕੇ। ਦਲਵੀਰ ਦਾ ਹਜ਼ਾਰ ਡਾਲਰ ਪੱਕਾ ਸਮਝ ਲਵੋ।
  • Dalvir Gill ਭਾਜੀ, ਮੈਂ ਕਿਥੇ ਰੋਕਦਾਂ? ਮੇਰੀ ਤਾਂ ਭਾਵੇਂ ਡਿਊਟੀ ਲਾ ਦਿਓ ਪਾਣੀ ਤਰੋੰਕਨ ਦੀ ਭਾਵੇ ਮੂਹਰੇ-ਮੂਹਰੇ ਟੱਲ ਵਜਾਉਣ ਦੀ
    ਪਰ ਮੇਰੇ ਇਥੇ ਪੇਸ਼ ਕੀਤੇ ਅਧੂਰੇ ਹਾਇਕੂ ਲੀ ਕੋਈ ਸੁਝਾ ਤਾਂ ਦੇ ਦੇਵੋ ਤਾਂਕਿ ਇਹ ਦਰ ਪ੍ਰਵਾਨ ਹੋ ਸਕੇ ਮੈਂ ਇਹ ਤਾਂ ਕਿਹਾ ਹੈ ਅਜੇ ਤੱਕ ਕਿ :

    garden astir
    with butterfly dreams . . .
    REM
  • Kuljeet Mann ਸੱਚੀ ਗੱਲ ਇਹ ਹੈ ਕਿ ਮੈਨੂੰ ਇਹ ਸਮਝ ਨਹੀ ਆਇਆ, ਮੈਨੂੰ ਹਾਇਕੂ ਘਟ ਤੇ ਲੋਰੀ ਜ਼ਿਆਦਾ ਲਗਦੀ ਹੈ, ਗਾਰਡਨ ਅਸਤਰ, ਸੌ ਜਾ ਬਬੂਆ.. ਵਿਦ ਬਟਰ ਫਲਾਈ ਡਰੀਮ ...ਬਬੂਆਾ ... ਜਦੋਂ ਸੌਂ ਗਿਆ ਕਾੜ ਕਰਦਾ ਰੈਮ....ਹਾਹ ਾਹਾਹਾ ਮੁੰਨਾ ਤੇ ਸੌ ਗਿਆ ਆਪਾ ਵਿ ਹੋਰ ਕੰਮ ਕਰ ਲਈਏ, ਅਜੇ ਲਾਂਡਰੀ ਵੀ ਕਰਨੀ ਹੈ,ਹਾਇਕੂ ਦੇ ਚੱਕਰ ਵਿਚ ਕਿਤੇ ਜਾਹ ਜਾਂਦੀ ਨਾ ਹੋ ਜਾਵੇ ਬਟਰ ਫਲਾਈ ਉਡਣ ਨੂੰ ਮਿੰਟ ਲਾਉਂਦੀ ਹੈ ਅੱਜਕਲ
  • Dhido Gill ਲਉ ਦਰਵੀਰ ਗਿੱਲ ਜੀ ..ਤੁਸੀ ਵੀ ਆਖੋਗੇ ਕਿਸੇ ਨਾਲ ਵਾਹ ਪਿਆ ਸੀ
    .....................
    with garden astir
    I take off in to ~
    my butterfly dreams .................Dalvir Gill
  • Harleen Sona thandi hawaa
    hunne c hun nahin
    ik titli

  • Harleen Sona shukriya saathi ji and dalvir gill. .

No comments:

Post a Comment