Monday, July 14, 2014

Kobayashi Issa - spring begins-- no reed mat over my head fifty years now

spring begins--
no reed mat over my head
fifty years now
Kobayashi Issa
LikeLike · · 914
  • Dhido Gill ਬਸੰਤ ਰੁੱਤ ਆ ਗਈ-
    ਮੇਰੇ ਸਿਰ ਜੁੜੀ ਨਾ ਤੀਲਿਆਂ ਦੀ ਤਲਾਈ
    ਪੰਜਾਹ ਸਾਲ ਹੋ ਗਏ...............ਦਲਬੀਰ ਗਿੱਲ ਜੀ ...ਨੇੜਲਾ ਸੰਭਵ ਪੰਜਾਬੀ ਰੂਪ ਕੀਤਾ ਤੁਹਾਡੀ ਪੋਸਟ ਦਾ
  • Dalvir Gill ਧੀਦੋ ਬਾਈ ਜੀ, ਮੇਰੀ ਇਸ ਪੋਸਟ 'ਤੇ ਕੀਜੋ ਵਾਲੀ ( ਸਾਥੀ ਸਾਹਿਬ ਦੇ ਅਨੁਵਾਦ ਵਾਲੀ ) ਪੋਸਟ ਦਾ ਇਹੋ ਮਤਲਬ ਹੈ ਸੀ ( ਕਿ ਤੁਸੀਂ ਕਹਿ ਸਕੋਂ "ਦਿਲਚਸਪ" ) !!
    ਪਰ ਕੀ ਇਹ ਹਾਇਕੂ ਹਨ, ਸਾਡੀ ਹਾਇਕੂ ਬਾਰੇ ਬਣੀ, ਤੇ ਉਸਾਰੀ-ਅਧੀਨ ਸਮਝ ਮੁਤਾਬਕ ?
    ਜਾਂ ਸਾਨੂੰ ਆਪਣੀ ਸਮਝ ਚ ਫੇਰ ਬਦਲ ਕਰਨੀ ਪਵੇਗੀ ?
    ਇਹੋ ਜਿਹਾ ਬਹੁਤ ਕੁਝ ਬਾਸ਼ੋ ਤੋਂ ਵੀ ਮਿਲ ਜਾਂਦਾ ਹੈ l
    ਤੁਸੀਂ ਮਾਸਟਰ ਕਲਾਸ ਵੀ ਦੇਖ ਲਈ ਹੈ ਉਥੇ ਤਾਂ ਕੰਮ ਹੋਰ ਵੀ ਧੰਨ ਧੰਨ ਹੈ l
    ਪ੍ਰਯੋਗਵਾਦ ਤੇ ਰੂਪਵਾਦ ਨੇ ਜੋ ਸਾਡੀ ਕਵਿਤਾ ਨਾਲ ਕੀਤਾ ਸੀ ਓਹੋ ਕੰਮ ਕੀਤੇ ਹਾਇਕੂ ਨਾਲ ਤਾਂ ਨਹੀਂ ਹੋ ਰਿਹਾ ?
    ਇਸ ਗਰੁਪ 'ਚ ਅਸੀਂ ਮਿੰਨੀ ਕਹਾਣੀ ਜਾਂ ਪਤ੍ਰਕਾਰੀ ਦੀ ਹੱਦ ਤੱਕ ਤਾਂ ਆ ਹੀ ਚੁੱਕੇ ਹਾਂ !l
    ਕਿ ਜੈਸੇ ਰੋਸ਼ਨੀ ਸੇ ਰੋਸ਼ਨੀ ਕਮ ਹੋਤੀ ਜਾਤੀ ਹੈ.............
  • Dhido Gill ਦਲਬੀਰ ਬਾਈ ਜੀ ......ਤੁਸਾਂ ਲੰਬਾ ਚੱਕਰ ਪਾ ਲਿਆ...........ਕੱਲ ਨੂੰ ਟੀਕਾ ਟਿੱਪਣੀ ਕਰਾਂਗੇ............ਵੈਸੇ ਪੰਜਾਹ ਸਾਲ ਦੀ ਉਮਰ ਤੱਕ ਬਾਈ ਇਜਾ ਦੇ ਸਿਰ ਤੇ ਤੀਲਿਆਂ ਦਾ ਛਾਤਾ ਨਾ ਹੋਣਾ ਤੇ ਏਸਦਾ ਹਾਇਕੂ ਕਾਵਿ ਵਿੱਚ ਮੇਹਣਾ,,,ਕਾਫ਼ੀ ਦਿਲਚਸਪ ਆ
  • Ranjit Singh Sra .
    ਬਸੰਤ ਸ਼ੁਰੂ -
    ਮੇਰੇ ਸਿਰ 'ਤੇ ਸਿਰਕੀ ਨਾ
    ਪੰਜਾਹ ਸਾਲਾਂ ਤੋਂ
    ਦਲਵੀਰ ਭਾਜੀ ਇਸਦੇ ਕਈ ਕਾਰਨ ਹਨ,
    ਪਹਿਲੀ ਗੱਲ ਤਾਂ ਜਪਾਨੀ 'ਚ ੫-੭-੫ 'ਚ ਕਈ ਕੁਝ ਲਿਖਿਆ ਜਾਂਦਾ ਹੈ ਜਿਵੇਂ ਹਾਇਕੂ,ਸੇਨ੍ਰੀਊ ਅਤੇ ਜੱਪਾਈ ਆਦਿ . ਕੁਝ ਅਨੁਵਾਦਕ ਹਰ ਚੀਜ਼ ਨੂੰ ਹਾਇਕੂ ਸਮਝ ਕੇ ਅਨੁਵਾਦ ਕਰ ਦਿੰਦੇ ਹਨ|
    ਦੂਜੀ ਗੱਲ ਹਾਇਕੂ ਦਾ ਅਨੁਵਾਦ ਵੀ ਓਹੀ ਸਹੀ ਕਰ ਸਕਦਾ ਹੈ ਜਿਸਦੀ ਹਾਇਕੂ ਦੀਆਂ ਬਰੀਕੀਆਂ 'ਤੇ ਪਕੜ ਹੋਵੇ|
    ਹੋ ਸਕਦਾ ਹੈ ਕਿ ਅਜਿਹੇ ਅਨੁਵਾਦ ਵੇਲੇ ਵੀ ਹਾਇਕੂ ਦੇ ਕੁਝ ਨਿਯਮ ਗੰਧਲਾ ਜਾਂਦੇ ਹੋਣ|
  • Dalvir Gill Sra Bhaji, then it's finished already. Egg or hen, who was here first? Haiku and rules, what came first?
  • Dalvir Gill Cyril Childs writes, "With haiku, how can we define (i.e. objectively set precise boundaries to) a poetic form that has developed and evolved over many centuries and continues to evolve across national boundaries and language barriers? How can we define inclusively each and every example of such a tradition and exclude others? I suggest the only answer to both questions is 'We can't.'" (Presence 21 2003: 23).
  • Dalvir Gill Nevertheless, in 2004 the Haiku Society of America put forth this working definition: "A haiku is a short poem that uses imagistic language to convey the essence of an experience of nature or the season intuitively linked to the human condition."
  • Dalvir Gill Shiki, said of haiku that "essence is more important than form"
  • Dalvir Gill Sra Bha, the source : Gabi Greve

    春立や菰もかぶらず五十年

    haru tatsu ya komo mo kaburazu go juunen

    spring begins--
    no reed mat over my head
    fifty years now

    Kobayashi Issa
    .
    Komo is reed matting or a rush mat.
    In traditional Japan, a person's age increased by one year at the beginning of every new spring. Now Issa is fifty.
    When I first read this haiku, I didn't grasp what Issa meant by having no "reed mat" (komo) over his head. Shinji Ogawa explains that this is an idiom for "never being a beggar."
    He translates, "spring begins/ without being a beggar/ fifty years."
    Issa's humor lies in the fact that he seems to be bragging about so little: that he has managed to stay at least one step above street beggars crouching under their mats when it rains.
    Tr. David Lanoue
  • Dalvir Gill We have our reservations about the "use of idioms" as well.
  • Amarjit Sathi Tiwana ਹਾਇਕੂ ਅਤੇ ਅਨੁਵਾਦ ਬਾਰੇ:
    ਹਾਇਕੂ ਬਹੁਤ ਹੀ ਸੰਖਿਪਤ ਕਾਵਿ ਰੂਪ ਹੈ ਜਿਸ ਵਿਚ ਹਰ ਸ਼ਬਦ ਬੜੀ ਅਹਿਮੀਅਤ ਰੱਖਦਾ ਹੈ। ਹਰ ਭਾਸ਼ਾ ਵਿਚ ਇਹ ਮੁਮਕਿਨ ਨਹੀਂ ਕਿ ਜਾਪਾਨੀ ਭਾਸ਼ਾ ਦੇ ਹਰ ਸ਼ਬਦ ਦਾ 100 ਫੀ ਸਦੀ ਬਰਾਬਰ ਦੇ ਅਰਥਾਂ ਵਾਲਾ ਬਦਲ ਹੋਵੇ। ਜਾਪਾਨੀ ਭਾਸ਼ਾ ਦੀਆਂ ਅਪਣੀਆਂ ਵਿਸ਼ੇਸ਼ਤਾਵਾਂ ਹਨ ਜੋ ਹੋਰ ਭਾਸ਼ਾਵਾਂ ਨਾਲ਼ ਮੇਲ
    ਨਹੀਂ ਖਾਂਦੀਆਂ। ਇਸ ਲਈ ਇਹ ਕੁਦਰਤੀ ਹੈ ਕਿ ਅਨੁਵਾਦ ਕਰਨ ਵਾਲਿਆਂ ਨੇ ਅਪਣੀ ਸੂਝ ਬੂਝ ਅਨੁਸਾਰ ਕੁਝ ਖੁੱਲ੍ਹਾਂ ਵੀ ਲਈਆਂ ਹੋਣਗੀਆਂ।
    ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨ ਲੱਗਿਆਂ ਸਾਡੀ ਮੁਸ਼ਕਲ ਇਹ ਹੈ ਕਿ ਸਾਡੇ ਅਨੁਵਾਦ ਜਾਪਾਨੀ ਤੋਂ ਨਹੀਂ ਸਗੋਂ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੀਤੇ ਹੋਏ ਹਨ। ਇਸ ਲਈ ਦੂਹਰੇ ਬਦਲ ਵਿਚ ਕੁਝ ਨਿਯਮਾਂ ਅਤੇ ਵਿਚਾਰਾਂ ਦਾ ਗੰਧਲਾ ਹੋ ਜਾਣਾ ਕੁਦਰਤੀ ਹੈ। ਬਾਸ਼ੋ ਦੇ ਹਾਇਕੂ old pond ਦੇ ਅੰਗਰੇਜ਼ੀ ਵਿਚ ਇਕ ਸੌ ਤੋਂ ਵੱਧ ਵੱਖੋ ਵੱਖਰੇ ਅਨੁਵਾਦ ਮਿਲਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਅਨੁਵਾਦਕਾਂ ਨੇ ਜਾਪਾਨੀ ਭਾਸ਼ਾ ਦਾ ਅਧਿਅਨ ਕਰ ਕੇ ਹੀ ਅਨੁਵਾਦ ਕੀਤੇ ਹਨ। ਪਰ ਫੇਰ ਵੀ ਵੱਖੋ ਵੱਖਰੇ ਹਨ। ਸੋ ਸਾਨੂੰ ਇਹ ਸਵੀਕਾਰ ਕਰ ਕੇ ਚੱਲਣਾ ਪੈਂਦਾ ਹੈ ਕਿ ਮੂਲ ਅਤੇ ਅਨੁਵਾਦ ਵਿਚ ਕੁਝ ਨਾ ਕੁਝ ਜਰੂ੍ਰ ਬਦਲ ਜਾਂਦਾ ਹੈ।

No comments:

Post a Comment