Thursday, July 10, 2014

ਅਣੂ ਕਵਿਤਾ = ਹਾਇਕੂ -- Lall Harjinder Singh

ਅਣੂ ਕਵਿਤਾ = ਹਾਇਕੂ ..... DOSTO AAS HAI SEHMAT HOWGE...... ਸਾਹ ਲਿਆ - ਅੰਦਰੇ ਰਹਿ ਗਿਆ - ਦੁਨੀਆ ਖ਼ਤਮ

June 15, 2010 at 8:31am
IK GALL NOTE KARO DOSTO EH HAIKU DA VISHA HEE VIGEAANIC NAHI SAGON HAIKU NU PUNJABI VICH ANU KAVITA ( ਅਣੂ ਕਵਿਤਾ ) kehna hor vee vigeyanic hai dekho HAIKU vich sirf 3 LIeea hundiyaan han te ANU vich vee 3 cheezaan << NEUTRONS >>> > > Ton hee baneya hunda hai is layee mainu taan HAIKU...DAA PUNJABI KARAN ਅਣੂ ਕਵਿਤਾ jacheyaa hai BAKI HAIKU TAAN CHALDA HEE RAHEGA PAR US NAAL PUNJABI lafz likhna vee jaroori hee rahega .........kiseu bhasha jivein HAIKU ... Japani ton apnauona..... koi marhi gall nahi is naal BHASHA ameer hundi hai..... ik cheez layee jinney wadh lafz kisey bhasha kol hon unni hee bhasha dee shaan wadhdee hai........... dosto aas hai sehmat howogey
ਅਣੂ ਕਵਿਤਾ = ਹਾਇਕੂ ............
ਸਾਹ ਲਿਆ
ਅੰਦਰੇ ਰਹਿ ਗਿਆ
ਦੁਨੀਆ ਖ਼ਤਮ
  • 7 people like this.
  • Chanpreet Singh poore sehmat aa ji..
  • ਦਵਿੰਦਰ ਪਾਲ ਸਿੰਘ ਲਾਲ ਜੀ ! ਬਾਰੀਕੀਆਂ ਦਾ ਤਾਂ ਮੈਨੂੰ ਗਿਆਨ ਨਹੀਂ, ਪਰ ਤੁਹਾਡੀ ਦਲੀਲ ਬਾ-ਕਮਾਲ ਹੈ। ਸਹਿਮਤ ਹਾਂ ਜੀ।
  • Lall Harjinder Singh Swaran ji main Pehlaan hee keha HAIKU taan CHALDA RAHEGA ...............te chalda REHNA VE CHAHIDA ....... JINNEY ARTH JINNEY LAFZ IK BHASHA DE KOL ZAYADA HONGEY BHASHA ONI AMEER ......WAISEY JE SACH MANNO TAAN JADON SAAL 2000 ton baab 2001 shur...See More
  • Lall Harjinder Singh DEvinderpal ji thanks HAIKU yaa PUNJABI HAIKU taan chalda hee rahega PAR PUNJABIYAAN nu isdey arth SAMJHAN LAYEE ਅਣੂ ਕਵਿਤਾ ...... baki koi ZIDD NAHI sif ikk khayal hai
  • Dhillon Amandeep Mere khyaal ch tuhadi gall bilkul theek ae,kise vi kla nu nwin jagah te sthapit hon lai te prchalit hon lai,usnu aam lokan vich rachna bsna jaruri hunda ae,te eh apnapan apni boli,apni bhasha ton vadh koi nhi de skda...Te eh saggon na us bhasa blki us kla dovan lai lahewnd e hou!
    Baki hun eh prachlit krna te hona es kala de kalakaran te prashnska te nirbhar krda,ehde ch zbrdasti kuch nhi keha ja skda...Baki haiku bilkul pehli vaar suneya opra jeha tan lgda e ae..!
  • ਦਵਿੰਦਰ ਪਾਲ ਸਿੰਘ mainu tan is vich kujh vi galat nahi laggeya.........nice thought....
  • Gurpreet Maan aNu .. eh wadiaa naam hai .. Haikuu ..its gud .. pr haan gurmukhi ch aNu ..te ossda achha reson v ... eh khuub hai ..
    Sawarn g naal v sehmat haan .. k gulaab ne ta gulaab he rehna hai .. pr ik gll hai .. k aNu kehan naal eh kavik shailli hor aapni lag
    ...See More
  • Lall Harjinder Singh GURPREET MAAN TUHADI SAB TON WADDI KHOOBI EHI HAI KE TUSI HAR CHEEZ DE SARE ASPECT DEKHAN DEE KOSHISH KARDEY HO ............... Ghazl jaari rahegi HAIKU = ANU YAA EH GHULAB taan ik Tazurba kita main kai dina ton sun reha saan kal samjh payee ke ki hai beemari mainu vee thadey wali hai ke har ASPECT SAMJHAN DEE KOSHISH so PANGE LAIN DE AADAT HAI BUS DHANWAAD
  • Lall Harjinder Singh AMANDEEP ......ETHEY BEHIS HAI KOI ZIDD NAHI SIRF MAA BOLI DEE JHOLI HOR BHARAN DEE KOSHISH HAI
    Baaki jo sabdi marzi oh meri marzi
  • Dhillon Amandeep Bilkul g main v eho kehna chauna g!
  • Dhillon Amandeep Bilkul g main v eho kehna chauna g!
  • Lall Harjinder Singh JAGMOHAN KAUR JI SHUKRIA TE PARDEEP RAAJ JI TUHADA VEE
  • Gurmeet Sandhu ਲਾਲ ਜੀ,
    ਤੁਸੀਂ ਹਾਇਕੂ ਨੂੰ ਅਣੂ-ਕਵਿਤਾ ਕਹਿਣ ਲੀ ਵਿਗਿਆਨ ਦਾ ਹਵਾਲਾ ਦਿੱਤਾ ਹੈ, ਜਿਸਦਾ ਕੋਈ ਅਧਾਰ ਨਹੀਂ ਹੈ ਕਿਉਂਕਿ ਸਹਿਤ ਅਤੇ ਵਗਿਆਨ ਦੋ ਵਖਰੇ ਖੇਤਰ ਹਨ। ਪੰਜਾਬੀ ਸਾਹਿਤ ਨੇ ਪਹਿਲਾ ਵੀ ਗੈਰ ਪੰਜਾਬੀ ਸਾਹਿਤ ਵਿਧਾਵਾਂ ਨੂੰ ਅਪਣਾਇਆ ਹੈ। ਤੁਸੀਂ ਗਜਲ਼ਗੋ ਜਾਂ ਗਜ਼ਲ਼ਕਾਰ ਹੋ। ਗਜ਼ਲ਼ ਵੀ ਫਾਰਸੀ, ਉਰਦੂ ਤੋਂ ਹੁੰਦੀ ਹ
    ੋਈ ਪੰਜਾਬੀ ਵਿਚ ਆਈ ਹੈ। ਗਜ਼ਲ਼ ਨੂੰ ਹੋਰ ਕਿਸੇ ਵੀ ਪੰਜਾਬੀ ਕਾਵਿ ਨਾਮ ਨਾਲ ਜਾਨਣ ਦੀ ਲੋੜ ਕਿਉਂ ਨਹੀਂ ਸਮਝੀ ਗਈ?………… ਹਾਇਕੂ ਨਿਰਸੰਦੇਹ ਜਾਪਾਨੀ ਕਾਵਿ ਰੂਪ ਹੈ ਪਰ ਇਹਦਾ ਪਛੋਕੜ ਬੁਧ ਮੱਤ ਹੈ ਜੋ ਕਿ ਭਾਰਤੀ ਹੈ। ਜਿਹੜਾ ਹਜਾਰਾਂ ਸਾਲ ਪਹਿਲਾਂ ਪੰਜਾਬ ਦੀ ਧਰਤੀ ‘ਤੇ ਪਨਪਿਆ। ਹਾਇਕੂ ਦੋ ਸ਼ਬਦਾਂ ਤੋਂ ਬਣਿਆ ਹੈ। ਹਾਇ+ਕੂ। ਹਾਇ ਦਾ ਅਰਥ ਹੈ ਉਹ ਅਲੌਕਿਕ ਖਿਣ, ਜਿਹਨੂੰ ਵੇਖ ਕੇ ਹਾਇਕੂ ਲੇਖਕ(ਹਾਇਜਨ) ਵਾਹ! ਵਾਹ! ਕਰ ਉਠੇ। ਕੂ ਦੇ ਅਰਥ ਹਨ ਕਵਿਤਾ। ਹਾਇਕੂ ਅਸਲ ਵਿਚ ਵਾਹ ਦੀ ਕਵਿਤਾ ਹੈ।ਅਜਿਹਾ ‘ਆਹਾ! ਛਿਣ’ ਹੀ ਹਾਇਕੂ ਦੇ ਆਧਾਰ ਦੀ ਜੜ ਹੈ। ਹਾਇਕੂ ਲਿਖਣ ਦੀ ਕਿਰਿਆ ਓਸ ਛਿਣ ਨੂੰ ਸੰਭਾਲਣ ਦੀ ਕਿਰਿਆ ਹੈ ਤਾਂ ਜੋ ਮੁੜ ਅਸੀਂ ਖੁਦ ਜਾਂ ਹੋਰ ਦੂਜੇ ਪਾਠਕ ਉਸ ਛਿਣ ਨੁੰ ਅਨੁਭਵ ਕਰ ਸਕਣ ਅਤੇ ਉਸ ਨਾਲ਼ ਜੁੜੇ ਅਹਿਸਾਸ ਨੂੰ ਮਹਿਸੂਸ ਕਰ ਸਕਣ। ਹਾਇਕੂ ਵਿਚ ਯਾਦ ਦੇ ਉਨ੍ਹਾਂ ਅੰਸ਼ਾ ਨੂੰ ਸਾਂਭਣਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਬਿੰਬ ਨੂੰ ਸਾਫ ਦਰਸਾਇਆ ਜਾ ਸਕੇ ਅਤੇ ਉਸ ਅਨੁਭਵ ਨੂੰ ਮੁੜ ਜੀਵਿਆ ਜਾ ਸਕੇ। ਹਾਇਕੂ ਉਸ ਛਿਣ ਨੂੰ ਮੁੜ ਸੁਰਜੀਤ ਕਰਦੀ ਹੈ ਪਰ ਉਸ ਤੋਂ ਉਪਜੇ ਭਾਵ ਜਾਂ ਵਿਚਾਰ ਪ੍ਰਗਟ ਨਹੀਂ ਕਰਦੀ। ਇਸੇ ਵਿਧਾ ਨੂੰ “ਦਰਸਾਓ, ਦਸੋ ਨਾ” ਦਾ ਨਿਯਮ ਵੀ ਕਿਹਾ ਜਾਂਦਾ ਹੈ।
    ਇਹਨੂੰ ਅਣੂ ਕਵਿਤਾ ਕਹਿਣਾ ਤਾਂ ਵੈਸੇ ਵੀ ਉਚਿਤ ਨਹੀਂ ਹੈ ਕਿਉਂ ਕਿ ਇਹਨੂੰ ਤਿੰਨ ਪਕਤੀਆਂ ਵਿਚ ਲਿਖਣ ਦਾ ਕੋਈ ਨਿਯਮ ਨਹੀਂ ਹੈ, ਜਾਪਾਨੀ ਹਾਇਕੂ ਤਾਂ ਅਸਲ ਵਿਚ ਇਕ ਉਪਰ ਤੋਂ ਹੇਠਾਂ ਪੰਕਤੀ ਵਿਚ ਲਿਖਿਆ ਜਾਂਦਾ ਸੀ, ਜਿਸ ਨੂੰ ਜਾਪਾਨੀ ਪਾਠਕ ਆਪੇ ਨਿਖੇੜ ਲੈਂਦਾ ਸੀ। ਮਿਸਾਲ ਦੇ ਤੌਰ ‘ਤੇ ਸਾਡੇ ਟੱਪੇ ਹਨ।
    ਗੱਡੀ ਚੜ੍ਹਦੀ ਨੇ ਪਿੰਜਨੀ ਤੋੜੀ ਚਾਅ ਮੁਕਲਾਵੇ ਦਾ
    ਇਹਨੂੰ ਪੰਜਾਬੀ ਪਾਠਕ ਤਿੰਨ ਸਤਰਾਂ ਵਿਚ ਝਟ ਬਦਲ ਲਏਗਾ।
    ਹਾਇਕੂ ਸੰਸਾਰ ਦੀਆਂ ਸਾਰੀਆਂ ਵਿਕਸਤ ਭਾਸ਼ਾਵਾਂ ਵਿਚ ਲਿਖਿਆ ਜਾ ਰਿਹਾ ਹੈ। ਅਜ ਕਲ੍ਹ ਜਾਪਾਨ ਜਿੰਨਾ ਹੀ ਸ਼ਾਇਦ ਜਾਪਾਨ ਤੋਂ ਵੀ ਵਧ ਅੰਗਰੇਜ਼ੀ ਵਿਚ ਲਿਖਿਆ ਜਾ ਰੀਹਾ ਹੈ। ਜਾਪਾਨੀ ਭਾਸ਼ਾ ਦਾ ਆਪਣਾ ਰੂਪ ‘ਤੇ ਵਿਧਾਨ ਹੈ, ਜਿਹੜਾ ਅੰਗਰਜੀ ਦੇ ਅਨੁਕੂਲ ਨਹੀਂ ਹੈ। ਅੰਗਰੇਜੀ ਵਾਲਿਆਂ ਨੇ ਹੀ ਹਾਇਕੂ ਨੁੰ ਤਿੰਨ ਪੰਕਤੀਆਂ ਵਿਚ ਲਿਖਣਾ ਸ਼ੁਰੂ ਕੀਤਾ। ਅਤੇ ਇਸੇ ਨਾਂਮ ਨੂੰ ਸਵੀਕਾਰ ਕੀਤਾ। ਅਜ ਕਲ੍ਹ ਭਾਰਤ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਹਾਇਕੂ ਲਿਖਿਆ ਜਾ ਰਿਹਾ ਹੈ ਬੰਗਾਲੀ ਵਿਚ ਸਭ ਤੋਂ ਪਹਿਲਾਂ ਰਵਿੰਦਰ ਨਾਥ ਟਗੋਰ ਨੇ ਹਾਇਕੂ ਲਿਖੇ। ਹਿੰਦੀ ਗੁਜਰਾਤੀ , ਮਰਾਠੀ ਅਤੇ ਸਾਊਥ ਦਿਆਂ ਕਈ ਭਾਸ਼ਵਾਂ ਵਿਚ ਹਾਇਕੂ ਲਿਖੇ ਜਾ ਰਹੇ ਹਨ।
  • Harpal Bhatti Main v Swarn Bhaa ji nal sehmati rakhda han k naam hi hr chiz nu pchhan dinda hai.Gulab di khushboo Rose banan nal ghat ni jandi. hr bhasha da apna muhandra hunda hai jis ton sanu ajiha krn di ijazat mildi hai k asin apni boli de anusar kise v chiz da namkrn kr lainde han. Asin Alexander nu Sikander, Aristotle nu ARSTU te Plato nu AFLATOON bnaya ... See Moretan sb ne prwaan kr lya. No doubt, Anu-kavita kehn nal v is vidha de mijaz te koi frk ni pain lagga. Dr. Lall ne Anu de 3 baisc guna nu haiku dian 3 panktian nal jod k is nu punr-paribhashit krn da bahut achha yatan kita hai. Haiku nu ik kav-shelly mannde hoye,Punjabi vich is nu ANU-KAVITA kehn ch koi hrz nhin jaapda.
  • Sushil Raheja @ gurmeet ji
    ਗੁਰਮੀਤ ਜੀ..ਤੁਹਾਡੀ ਟਿੱਪਣੀ ਬਹੁਤ ਵਿਸਥਾਰਪੂਰਵਕ ਹੈ । ਮੈਨੂੰ ਵੀ ਕੁਝ ਗੱਲਾਂ ਬਾਰੇ ਪਤਾ ਲੱਗਿਆ । ਸ਼ੁਕਰੀਆ । ਪਰ ਇਕ ਬੇਨਤੀ ਹੈ..ਲਾਲ ਸਾਹਿਬ ਨੇ ਬਹੁਤ ਵੱਡਾ ਮੁੱਦਾ ਉਠਾਇਆ ਹੈ...ਵਿਦਵਾਨਾਂ ਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ...ਕਾਸ਼,ਮੈਂ ਵੀ ਕੋਈ ਵਿਦਵਾਨ ਹੁੰਦਾ......
  • Sushil Raheja @ lall sahib
    ਤੁਸੀ ਅੱਜ ਅਣੂ ਕਵਿਤਾ ਦਾ ਫਤਵਾ ਦਿਉ...ਢਾਈ ਸਾਲ ਬਾਦ ਅਣੂ ਕਵੀ ਕਹਾਉਣ ਵਾਲੇ ਹੋ ਜਾਣਗੇ । ਜਿਵੇਂ ਮਿੰਨੀ ਕਹਾਣੀ ਨਾਲ ਹੋਇਆ । ਪਰ ਇਹ ਕੋਈ ਇਮਾਨਦਾਰੀ ਨਹੀਂ ।ਜੁਡਿਸਿਅਸ ਮਾਇਂਡ ਅਪਲਾਈ ਕਰਨ ਦੀ ਜ਼ਰੂਰਤ ਹੈ ।ਸਾਹਿੱਤ ਰਕਤ ਦਾ ਜਲੌਅ ਹੈ...ਤਮਾਸ਼ਾ ਨਹੀਂ.....
  • Lall Harjinder Singh DR RAHEJA JI main taan IK SLAAH DITTI HAI TUHADEY WARGEY TE GURMEET SANDHU JI WARGEY VIDWAN JO FAISLA KARAN ........HAIKU TE KISEY NU KOI AITRAAZ NAHI ANU KAVITA taan punjabikaran hai kayeee cheejan de kaye kayee naam hundey han te kavi taan kavita khaskar shandh badh kavita te sabh ton wadh GHAZAL LAYEE SMANARTHIK SHABAD JINNEY WADH HON ONA HEE SAUKHA HUNDA HAI RACHNA KAR LAYEE
  • Jaswinder Singh ਬਿਕਰਮ ਸਿੰਘ ਘੁੰਮਣ (ਪ੍ਰੋਫੈਸਰ ਤੇ ਮੁਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀ ਵਰਸਿਟੀ) ਗਜ਼ਲ ਕੀ ਹੈ ਕਿਤਾਬ ਦੇ ਸ਼ੁਰੂ ਵਿੱਚ ਲਿਖਦੇ ਹਨ ਕਿ ਗਜ਼ਲ ਕਾਵਿ ਦਾ ਜਨਮ ਈਰਾਨ ਦੀ ਧਰਤੀ ਤੇ ਹੋਇਆ ,ਫਿਰ ਉਰਦੂ ਸਾਹਿਤ ਵਿੱਚ ਵਿਕਸਤ ਹੋਣ ਤੋਂ ਬਾਅਦ ਪੰਜਾਬੀ ਵਿੱਚ ਪ੍ਰਚੱਲਤ ਹੋਈ ।ਅਰਬੀ ਸ਼ਬਦ ਗਜ਼ਲ ਦਾ ਅਰਥ 'ਔਰਤਾਂ ਨਾਲ਼ ਗੱਲਾਂ ਕਰਨਾ' ਅੱਜ ਤੱਕ ਕਿਸੇ ਗਜ਼ਲਗੋ ਨੇ ਇਹ ਨਹੀਂ ਲਿਖਿਆ ਕਿ "ਫਲਾਣਾ ਸਿੰਘ ਜੀ ਹੁਣ ਤੁਹਾਨੂੰ ਆਪਣੀਆਂ ਤਾਜ਼ਾ ਲਿਖੀਆਂ ਦੋ ਔਰਤਾਂ ਨਾਲ਼ ਗੱਲਾਂ ਕਰਨਾ ਸੁਣਾਉਣਗੇ" ਹੋਰ ਤੇ ਹੋਰ ਗਜ਼ਲਗੋਆਂ ਨੇ ਪੰਜਾਬ ਤੋਂ ਬਾਹਰ ਬਣੇ ਗਜ਼ਲ ਦੇ ਵਿਧਾਨ ਨੂੰ ਇੰਨ ਬਿੰਨ ਕਾਇਮ ਰੱਖਿਆ ਗਿਆ ਹੈ ਸਿਆਣੇ ਅਤੇ ਉਸਤਾਦ ਗਜ਼ਲਗੋ ਨੂੰ ਗਜ਼ਲ ਦੀ ਬਹਿਰ ਵਿੱਚ ਬਹਿਰੋਂ ਬਾਹਰ ਹੋਈ ਇੱਕ ਮਾਤਰਾ ਵੀ ਖਟਕਦੀ ਹੈ ਪਰ ਅੱਜ ਤੱਕ ਗਜ਼ਲ ਦਾ ਨਾਮ ਗਜ਼ਲ ਹੀ ਹੈ , ਰੁੲਾਈ ਰੁਬਾਈ ਹੀ ਹੈ ਭਾਵੇਂ ਕਿ ਇਸ ਦਾ ਪੰਜਾਬੀ ਵਿੱਚ ਅਰਥ ਚਾਰ ਅ੍ਖਰਾਂ ਵਾਲਾ ਸ਼ਬਦ ਜਾਂ ਚਾਰ ਪਦਾਂ ਦਾ ਛੰਦ ਹੈ । ਅਣੂੰ ਕਵਿਤਾ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਵਿੱਚ ਪਹਿਲੀ ਵਾਰ ਨਜ਼ਰ ਪਿਆ ਤੇ ਉਸ ਤੋਂ ਬਾਅਦ ਲਾਲ ਜੀ ਦਾ ਸੁਝਾਅ ਇਸ ਦੇ ਨਾਮ ਕਰਨ ਲਈ । ਗੁਰਮੀਤ ਸੰਧੂ ਜੀ ਨੇ ਹਾਇਕੂ ਸ਼ਬਦ ਦੇ ਅਰਥ ਦੱਸ ਦਿੱਤੇ ਹਨ (ਪਹਿਲਾਂ ਖੁੱਲੀ ਕਵਿਤਾ ਬਾਰੇ ਬਹੁਤ ਵਿਵਾਦ ਕੀਤਾ ਗਿਆ ਸੀ ਇੱਥੋ ਤੱਕ ਕੇ ਖੁੱਲ੍ਹੀ ਕਵਿਤਾ ਲਿਖਣ ਵਾਲਿਆਂ ਲਈ ਚੁਟਕਲੇ ਤੱਕ ਘੜੇ ਗਏ ਪਰ ਅੱਜ ਖੁੱਲ੍ਹੀ ਆਪਣਾ ਵਿਸ਼ੇਸ਼ ਥਾਂ ਬਣਾ ਚੁੱਕੀ ਹੈ ਡਾ: ਗੁਰੂ ਮੇਲ ਜੀ ਦੀ ਇਸ ਬਾਰੇ ਲਿਖੀ ਕਿਤਾਬ ਇਸ ਦਾ ਅਕੱਟ ਸਬੂਤ ਹੈ ਕਿਤਾਬ ) ਹਾਇਕੂ ਮਹਿਸੂਸਣ ਦੇਖਣ ਦਾ ਖਿਣ ਹੈ ਅਣੂੰ ਨਹੀਂ ਜੇ ਪੰਜਾਬੀ ਅੰਗਰੇਜੀ ਨਾਮ ਦੇ ਚੱਕਰ ਵਿੱਚ ਪੈਣਾ ਹੈ ਤਾਂ ਕੀ ਅੰਗਰੇਜੀ ਹਾਇਕੂ ਲਿਖਣ ਵਾਲੇ ਇਸ ਨੂੰ ਅੇਟਮ ਕਵਿਤਾ ਕਹਿਣਗੇ ਕੀ ਇਹ ਉਹ ਅਣੂੰ ਹੈ ਜਿਸ ਵਿੱਚ ਇਲੈਕਟਰਾਨ ਨਿਉਟਰਾਨ ਪਰੋਟਾਨ 6-6 ਦੇ ਅਨੁਪਾਤ ਵਿੱਚ ਹੁੰਦੇ ਹਨ ਜਾਂ ਸਭ 12 -12 ਜਾਂ ਫਿਰ 20-20 ਦੇ ਹਿਸਾਬ ਨਾਲ । ਹਾਇਕੂ ਨਾਮ ਪ੍ਰਚੱਲਤ ਹੋ ਚੁੱਕਾ ਹੈ ਇਸ ਨੂੰ ਹਾਇਕੂ ਹੀ ਰਹਿਣ ਦਿੱਤਾ ਜਾਵੇ ਮੇਰੀ ਬੇਨਤੀ ਹੈ ਪੰਜਾਬੀ ਸਬਦ ਕੋਸ਼ ਨੂੰ ਵਧਾਉਣਾ ਹੈ ਤਾਂ ' ਕਾਰ , ਕੰਪਿਉਟਰ , ਸਾਈਕਲ , ਗਜ਼ਲ , ਰੁਬਾਈ ਵਰਗੇ ਲੱਖਾਂ ਸ਼ਬਦ ਹਨ ਜਿਨ੍ਹਾ ਦਾ ਸਾਡੇ ਕੋਲ ਕੋਈ ਬਦਲ ਨਹੀ
  • Tarlok Singh Judge Pichle kai dinan ton asin (Main Dr Harpal Bhatti, Harjinder Singh Lall is gall te vichar kar rahe saan ki Haiku Kav vidha noon kise Punjab sache vich dhal ke isnoon navan roop ditta jave jis naal isda ghera vistrit kita ja sake.
    Pichle dinin Rosie Ma
    nn ne ikk Haiku Likhia
    ਸ਼ਹਿਦ ਦੇ ਛੱਤਿਓਂ
    ਮੱਖੀ ਆਈ
    ਡੰਗ ਗਈ ਬਾਂਹ !
    shahd de chhatteyon
    makhhi aayi
    danng gayi baanh !

    Is Haiku te meri tippni si

    ਮਿਠੇ ਪਿੰਡੋਂ ਆਈ
    ਪੀੜ ਵੰਡ ਗਈ
    ਮਧੂ ਮਖੀ

    Par Gurmeet Horan ne is tippni noon eh keh ke Nakar ditta ke

    ਤਰਲੋਕ ਜੀ ਦਾ ਸੁਝਾ ਹਾਇਕੂ ਦੇ ਨਿਯਮ ਅਨੁਸਾਰ ਢੁਕਵਾਂ ਨਹੀਂ ਹੈ, ਕਿਉਂਕਿ ਪਿੰਡ ਨੂੰ ਚੱਖ ਕੇ ਨਹੀਂ ਵੇਖਿਆ ਜਾ ਸਕਦਾ , ਉਹ ਮਿਠਾ ਹੈ ਜਾਂ ਨਹੀ, ਇਹ ਕਵੀ ਦੀ ਆਪਣੀ ਕਲਪਨਾ ਹੀ ਹੋ ਸਕਦੀ ਹੈ।

    Kav vich kai gallan de arth bahut visthar lai jande han. Pind koi ittan gare da pind nahin reh janda- Madhu Makhian ne vi tan apna pind vasaia hoia hai te oh hai vi Shehad nal labrez te usnoon kion nahin mitha pind aakhia ja sakda ?

    So, mere khial vich is kav roop de arthan noon visthar den lai isnoon "Haiku" di limited Pribhasha vichon Bahar kadhna pavega te jo navan naam " ਅਣੂ ਕਵਿਤਾ = ਹਾਇਕੂ " is Kav vidha noon Punjabi vich ditta ja riha hai oh isde arth visthar lai Zaroori hai.

    Asad Bhav Haiku da virodh karnan nahin hai . Haiku Punjab vich pehlan parvan kita ja chukka kav roop hai jisnoon poora satikar ditta jana banda hai par isde naal hi vistrit arthan vale kavi roop de agaz da svagat vi karnan banda hai.

    Punjabi vich jadon Ghazal apnai gayee taan is bare vi kafi va vela khada hoia. Punjabi shairaan ne is noon neven vicharan naal ena shingaria ki ajj Punjabi Ghazal har ikk kav roop to prdhan Kav Roop Kiha ja sakda hai. Par kujh dinan ton vekhia ja riha si ke Haiku de Sarprast Haiku noon ikk limit ton bahr aaon nahin de rahe. 'Khin' ton bahr gia taan Haiku nahin hai par isda naam karn Punjabi vich karke asin is de arthan vich visthar lia sakde haan.

    Chingari jo ajj ithe sutt ditti gai hai oh Bhambad banegi te meri iltza hai ki isnoon Bhambad man lain ditta jave- Punjabi vich Ikk navi kav vidha da Janam Ajj 15 June 2010 noon ho chukka hai aao isda swagat kariae.
    " Anu Kavita (Punjabi Haiku)"-
    " ਅਣੂ ਕਵਿਤਾ = ਹਾਇਕੂ "

    Ikk navi site ise hafte hi is lai introduce kiti ja rahi hai.

    Khush Aamdid " ਅਣੂ ਕਵਿਤਾ = ਹਾਇਕੂ "

    Thanks my Friends
    Thanks foir your valuable comments.
  • Kawaljit Kaur ਮੈਂ ਕੋਈ ਵਿਦਵਾਨ ਤੇ ਨਹੀ ਪਰ ਵਿਦਵਾਨਾ ਦੀਆਂ ਗੱਲਾਂ ਪੜਣ ਤੇ ਗਜ਼ਲਾਂ ਤੇ ਕਵਿਤਾਵਾਂ ਪੜਣ ਲਿਖਣ ਦਾ ਸ਼ੌਕ ਜਰੂਰ ਹੈ
    ਜਿਵੇਂ ਸਵਰਨ ਵੀਰ ਜੀ ਨੇ ਲਿਖਿਆ ਕੇ rose ਯਾ ਗੁਲਾਬ ਲਿਖਣ ਨਾਲ ਫੁੱਲ ਓਨਾ ਹੀ ਖੂਬਸੂਰਤ ਰਹਿੰਦਾ ਹੈ ਹਾਇਕੂ ਪੰਜਾਬੀ ਵਿਚ ਨਵੇਂ ਪਾਠਕਾਂ ਨੂ ਅਜੇ ਓਪਰਾ ਲਗਦਾ ਹੈ
    ਲਾਲ ਜੀ ਨੇ ਅਣੂ ਕਵਿਤ
    ਾ = ਹਾਇਕੂ ਲਿਖਿਆ ਹੈ ਇੱਕਲਾ ਅਣੂ ਕਵਿਤਾ ਨਹੀ ਇਸਤੋਂ ਸਾਫ਼ ਹੈ ਕਿ ਓਹ ਹਾਇਕੂ ਦੇ ਵਿਰੁਧ ਨਹੀ ਸਗੋਂ ਹਾਇਕੂ ਵਿਧਾ ਨੂ ਆਮ ਲੋਕਾਂ ਤਕ ਪਹੁੰਚਾਉਣ ਦੇ ਹਾਮੀ ਹਨ ... ਓਹਨਾ ਖੁਦ ਵੀ ਕੁਝ ਅਜੇਹਾ ਹੀ ਕਿਹਾ ਹੈ
    ਰਹੀ ਗੱਲ ਗ਼ਜ਼ਲ ਰੂਬਾਈ ਦੀ ਤਾਂ ਇੱਕ ਬਹੁਤ ਵੱਡਾ ਫ਼ਰਕ ਹੈ ਫ਼ਾਰਸੀ ਸਦੀਆਂ ਇੰਡੀਆ ਦੀ ਸਰਕਾਰੀ ਜ਼ੁਬਾਨ ਤੇ ਭਾਸ਼ਾ ਰਹੀ ਇਸ ਲਈ ਫ਼ਾਰਸੀ ਦੇ ਲਫਜ਼ ਹੂ ਬਹੁ ਪੜੇ ਲਿਖੇ ਲੋਕਾਂ ਨੇ ਆਪਣਾ ਲਏ. ਵੈਸੇ ਰੁਬਾਈ ਨੂ ਚੋਮਿਸਰਾ ਵੀ ਕਿਹਾ ਜਾਂਦਾ ਹੈ
    ਇਹੀ ਹਾਲ ਅੰਗ੍ਰੇਜ਼ੀ ਦਾ ਹੋਇਆ ਹਾਲਾਂ ਕਿ ਜਿਵੇਂ ਹਰਪਾਲ ਭੱਟੀ ਜੀ ਨੇ ਕਿਹਾ ਕਿ ਅਸੀਂ ਕਈ ਲਫਜ਼ ਬਦਲ ਕੇ ਪੰਜਾਬੀ ਕਰਨ ਕਰ ਦਿੱਤਾ Alexander ਨੂੰ ਸਿਕੰਦਰ ਕਹਿਣ ਦੀ ਮਿਸਾਲ ਸਭ ਤੋਂ ਵੱਡੀ ਹੈ
    ਹਾਇਕੂ ਜਪਾਨੀ ਲਫਜ਼ ਹੈ ਇਸ ਲਈ ਆਮ ਲੋਕਾਂ ਲਈ ਅਜੇ ਓਪਰਾ ਹੈ
    ਜਸਵਿੰਦਰ ਜੀ ਤੁਹਾਡੇ ਬਰੈਕਟ ਵਿਚ ਲਿਖੇ (ਪਹਿਲਾਂ ਖੁੱਲੀ ਕਵਿਤਾ ਬਾਰੇ ਬਹੁਤ ਵਿਵਾਦ ਕੀਤਾ ਗਿਆ ਸੀ ਇੱਥੋ ਤੱਕ ਕੇ ਖੁੱਲ੍ਹੀ ਕਵਿਤਾ ਲਿਖਣ ਵਾਲਿਆਂ ਲਈ ਚੁਟਕਲੇ ਤੱਕ ਘੜੇ ਗਏ ਪਰ ਅੱਜ ਖੁੱਲ੍ਹੀ ਆਪਣਾ ਵਿਸ਼ੇਸ਼ ਥਾਂ ਬਣਾ ਚੁੱਕੀ ਹੈ ਡਾ: ਗੁਰੂ ਮੇਲ ਜੀ ਦੀ ਇਸ ਬਾਰੇ ਲਿਖੀ ਕਿਤਾਬ ਇਸ ਦਾ ਅਕੱਟ ਸਬੂਤ ਹੈ ਕਿਤਾਬ ) ਇਹ ਸ਼ਬਦ ਇਹੀ ਸਾਬਿਤ ਕਰਦੇ ਹਨ ਕਿ ਅਣੂ ਕਵਿਤਾ ਲਫਜ਼ ਦਾ ਵਿਰੋਧ ਵੀ ਓਸੇ ਤਰਾਂ ਹੈ ਜਿਵੇਂ ਖੁਲੀ ਕਵਿਤਾ ਦਾ ਸੀ ਮੇਰਾ ਖਿਆਲ ਹੈ ਕੇ ਰਚਨਾ ਦੇ ਕਹਿਣ ਢੰਗ ਤੇ ਮਤਲਬ ਵਿਚ ਜਾਨ ਹੋਣੀ ਚਾਹੀਦੀ ਹੈ ਸਵਰਨ ਵੀਰ ਜੀ ਦੀ Shakespeare ਦੀ ਉਦਾਹਰਣ ਵਾਂਗ ਨਾਮ ਵਿਚ ਕਿ ਪਿਆ ਹੈ
  • Mohinder Rishm ਗੁਰਮੀਤ ਸੰਧੂ ਜੀ, ਡਾ. ਰਹੇਜਾ ਜੀ ਅਤੇ ਜਸਵਿੰਦਰ ਜੀ
    ਤੁਸੀਂ ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕੀਤੇ ਹਨ...
    ਮੇਰੇ ਖਿਆਲ ਵਿਚ ਲਾਲ ਸਾਹਿਬ ਨੇ ਸਿਰਫ ਸੁਝਾਅ

    ਦਿਤਾ ਹੈ, ਜੇ ਠੀਕ ਲਗੇ ਤਾਂ ਠੀਕ, ਨਹੀਂ ਤਾਂ 'ਹਾਇਕੂ' ਨਾਂ
    ਤਾਂ ਹੈ ਹੀ....13/6/2010 ਦੀ ਪੰਜਾਬੀ ਟਿ੍ਬਿਊਨ ਵਿਚ ਸੰਪਾਦਕੀ
    ਵਿਚ ਵਾਲੀਆ ਸਾਹਿਬ ਨੇ ਇਸ ਵਿਧਾ ਬਾਰੇ ਬਹੁਤ ਸੋਹਣਾ
    ਲਿਖਿਆ ਹੈ.......
    ਮੇਰੇ ਖਿਆਲ ਵਿਚ ਹਾਇਕੂ ਨਾਲ 'ਪੰਜਾਬੀ' ਸ਼ਬਦ ਜੁੜਨ ਨਾਲ
    ਇਹ ਪੰਜਾਬੀ ਸੁਭਾਅ ਨੂੰ ਅਪਨਾ ਲੈਂਦੀ ਹੈ ......
    ਹਾਇਕੂ ਨੂੰ ਪੰਜਾਬੀ ਮੁਹਾਂਦਰੇ ਵਿਚ ਮਕਬੂਲ ਕਰਨ ਲਈ ਸਾਨੂੰ
    ਅਮਰਜੀਤ ਸਾਥੀ ਜੀ ਨੂੰ ਨਹੀਂ ਭੁਲਣਾ ਚਾਹੀਦਾ.....ਉਹ ਇਸ
    ਵਿਧਾ ਨੂੰ ਪੰਜਾਬੀ ਵਿਚ ਸਾਡੇ ਤਕ ਪਹੁੰਚਾਉਣ ਲਈ ਕਾਫੀ ਚਿਰ
    ਤੋਂ ਮੇਹਨਤ ਕਰ ਰਹੇ ਹਨ.....
  • Muhammad Asad Awan Hey Friends why dont you write in english??? we cant read GurMukhi or that Kind of writing ... Gurmukhi di badlay tussi roman ch likha karo...punjabi noon kewal ik desh Bharat tak na limited karo...assi pakistan ch rehn wallay vi punjabi bolday hain...lekin Gurmukhi parh nahi sakday...>> Punjabi is our common language..
  • Hari Singh Mohi Par Awan ji! jey kisey noo'n roman likhni'n hi na'n aundi hove taa'n oh kiddhar javey ji?
  • Dalvir Gill I can't explain how much I M enjoying it. Let's take this discussion on the Punjabi Haiku "Discussion " over Amarjit Sathi's Essays. Mini Kavita or 3-lined Anu Kavita can't be Haiku though, as Haiku is not just a Form of Poetry, but a complete philosophy,or, rather where all philosophies dissolve. I've been practicing Haiku for a while now, but without any doubt I know that I can't write a Haiku, whereas any 3 lines I write can be a Anu Poem. Here Lal Ji, Anu Poem is a term/form of poem already. And I can say this with some surety, that the Poem u wrote for example above is a beautiful poem, but, it's no way a Haiku.
  • Dalvir Gill It's a Cut & paste from Punjabi Haiku Discussion, which I urge everyone to join,
    "Although I will suggest u to know Zen, once again. As Zen people, consider NOW to be a totally different dimension. It's linear, but, where the time-line is horizontal (p
    ast to future), It's vertical in NOW. Aware-ness is every thing. Mind dissolves and awareness is ... See Morethere, they can't co-exist. That's why, perhaps, that Sathi Ji stress so much on NOW in Haiku and want the penner of that NOW to leave his/her own mind aside."
    Whereas in Poetry, mind of the poet is everything, he looks at the world through the Eyes of his mind. Haiku poet uses his Physical eyes to see, his Physical senses to feel.ਰਹੋ ਵਿਚਾਰ
  • Mohinder Rishm Judge sahib, main ikk gal kehna chahundi haan, je tuhanu thik lagge taan......
    tusi 'anu-kavita' navi vidha shuru kar sakde ho, jinve Gulzar sahib ne apnian. 3 linaa vaali kaivta nu 'Triveni' naam dita hai hindi-haiku nahi.......'Anu-kavita=punjabi haiku' da koi matlab nahi banda.......ya haiku kaho ya anu-kavita..........
    Anu-kavita navi vidha vi ho sakdi hai.....naviaan vidhavaan inj hi aaundian hun..........thanx.
  • Dalvir Gill ਰਿਸ਼ਮ ਜੀ, ਸਵਾ ਲੱਖ ਦੀ ਗਲ ਹੈ ਤੁਹਾਡੀ.
    ਕੋਈ ਵੇ ਗੱਡੀ ਦੀਆਂ ਦੋ ਲੈਨਾ
    ਮਾਹੀਆ ਸਾਥੋਂ ਨਿਖੁੜ ਗਿਆ

    ਅਸੀਂ ਜੀ ਕੇ ਕੀ ਲੈਣਾ. ਬਲੋ ਮਾਹੀਏ ਦੇ ਟੱਪੇ, ਤਿੰਨ ਲਾ ਈਨਾ ਦੇ ਹੀ ਹਨ ਬਿੰਬ ਵੀ ਕਮਾਲ ਦਾ ਹੈ ( parallel Lines, infinite journey w/o any meeting point ) ਪਰ ਇਹ ਹਾਇਕੂ ਨਹੀਂ ਅਖਵਾ ਸਕਦਾ, ਅਣੂ ਕਵਿਤਾ ਹੈ ਹੀ l
  • Rector Kathuria Anu Kavita Apne Naam Vaang hi Sidhi Samajh Aaoundi hai...Ajj de Yug Vich es di Lod hai...!
  • Lall Harjinder Singh TOHARR KAUR JI KISTON KIS CHEEZ DEE HELP MANG RAHE HO TUSI ............. |
  • Parmeshar Singh Ber Kalan ਬਿਲਕੁਲ ਠੀਕ ਆ ਜੀ ! ਗਿੱਲ ਬਾਈ ਜੀ, ਤੇ ਰਸ਼ਿਮ ਜੀ ਦੇ ਨਾਲ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਪੰਜਾਬੀ ਵਿਚ ਇਸ ਵਿਧਾ ਦਾ ਨਾਮ ''ਅਣੂ ਕਵਿਤਾ'' ਹੀ ਹੋਣਾ ਚਾਹੀਦਾ ਪੰਜਾਬੀ ਹਾਇਕੂ ਨਹੀਂ !!
  • ਨਾਮ ਗੁੰਮ ਜਾਏਗਾ ghazal, nazam ,sheyer, kahawat, akhaan ,muhaavrey, mukkri, rubaai, idioms, phrases, vgera di apni azad pehchan hai ... hiqu di apni hasti hai es nu KAVITA shabad te nirbhar karwouna kina ku jayaz rahega ?
    baki sab vidwaan sajjan zyada wadhia rawan de sakde ne
  • Gurpreet Dabrikhana ਭਾਅ ਜੀ ਮੈਨੂੰ ਸਾਹਿਤ ਦੀਆਂ ਵੰਨਗੀਆਂ ਦਾ ਕੋਈ ਇਲਮ ਨਹੀਂ । ਸੋ ਮੈਂ ਇਸ ਵਿਸ਼ੇ ਤੇ ਕੁਝ ਵੀ ਕਹਿਣ ਦੇ ਸਮਰਥ ਨਹੀਂ ਹਾਂ ਪਰ ਲਾਲ ਜੀ ਨੇ ਜੋ ਵੀ ਲਿਖਿਆ ਏ ਲਾਜਵਾਬ ਏ। ਫਿਰ ਇਹ ਹਾਇਕੂ ਹੋਵੇ ਤੇ ਜਾਂ ਅਣੂ ਕਵਿਤਾ ।

No comments:

Post a Comment