Friday, July 18, 2014

Dalvir Gill‎ - ਸੱਤਰੰਗੀ ਪੀਂਘ ਘੁੱਗੀ ਦੀ ਗੁਟਰਗੂੰ ਇਕਰਾਰੀ ਕਾਦਿਰ

::
ਸੱਤਰੰਗੀ ਪੀਂਘ
ਘੁੱਗੀ ਦੀ ਗੁਟਰਗੂੰ
ਇਕਰਾਰੀ ਕਾਦਿਰ
satrangeen peengh
ghughi di gutr-goo-on
ikrari kadir
indra-dhanush
kabootar (?) ki gutr-goo-on
subhahn-allah
pair of rainbows
pigeons cooing
promising maestro
LikeLike · · 1733
  • Amrao Gill I am confused..Dalvir U R mixing dove with pigeon!
  • Dalvir Gill wrong person to approach to clear confusions, I'm way to confused. Don't worry though, there could be some explanation on its way.
  • Dalvir Gill There are three independent haiku, liked anyone? let me know
  • Amrao Gill :
    ਸੱਤਰੰਗੀ ਪੀਂਘ
    ਘੁੱਗੀ ਦੀ ਗੁਟਰਗੂੰ
    ਇਕਰਾਰੀ ਕਾਦਿਰ
    =
    indra-dhanush
    kabootar (?) ki gutr-goo-on
    subhahn-allah
    ?
    ..this is what made me confuse!
  • Dalvir Gill Dove's pigeon's all coo, hindostani and punjabi version have one rainbow in the sky and english one has a pair. That's what I was begging did you like any of them? /criticism should be on what's presented, not on what is missing
  • Dalvir Gill ਇਕਰਾਰੀ ਕਾਦਿਰ .....subhahn-allah and promising maestro all are different; and two different sky-scapes can be more disturbing than distinguishing the gender of the bird cooing
  • Amrao Gill ਘੁੱਗੀ=Kabootar ?
  • Dalvir Gill nahin ji ghughi te kabootar kiveN ikk gall ho gaye, sukh naal. Sardarji, tusin meri translation 'ch dosh kadhan jan mainu Zoology da giyan den nalaon eho dass devo ki tuhanu tin ( Three ) haiku singhaN 'choN koee fit aanda hai? je nahiN vi tadd ki hoiya, pr bra-e-mehrbani mainu eh na mazboor karo ke ikko haiku de anuvaad tan lag sakde han par, Pur-bachan-Jagjit Sandhu mainu tras-creation ton taN nah roko, hade hade
  • Amrao Gill One more time per your own quote translation:
    ਸੱਤਰੰਗੀ ਪੀਂਘ
    ਘੁੱਗੀ ਦੀ ਗੁਟਰਗੂੰ
    ਇਕਰਾਰੀ ਕਾਦਿਰ
    =
    indra-dhanush
    kabootar (?) ki gutr-goo-on
    subhahn-allah

    ਘੁੱਗੀ=kabootar
  • Dalvir Gill sarji, punjabi 'ch, eh translation nahiN hai. It's all right, even if you don't attest it
  • Dalvir Gill ਇਕਰਾਰੀ ਕਾਦਿਰ .....subhahn-allah and promising maestro all are different; and two different sky-scapes can be more disturbing than distinguishing the gender of the bird cooing
  • Dalvir Gill my 3rd comm was : .There are three independent haiku, liked anyone? let me know
  • Amrao Gill to write three versions of same with one Punjabi version could make any common reader confuse.. all the versions should'nt be posted in one posting...that all I ment!
  • Dalvir Gill and you're 100% right. and even that I've begged in my previous comment, if you don't like it - omit it, or tell the reason why you didn't like ( criticize what is presented, not what is not presented, was my comment. ) Now, for the bottom line from my side, you came all confused because coo of dove or pigeon was coming in the way, I cleared it by,"Sir, they are three different haiku." jehda 'saab aah chalda, aaeN taN aathan ho jo aapaN nu te murh din pgir bhi nahiN chadna. Tuseen bhi kaee kamm karne hone ne, main kise hor page jaN event te gerha maar aavan, hainji, Sat Shri Akaal!!
  • Amrao Gill ..I do not intend to omit any comments by anyone...we all have a right to convay and I have my point of view ..just be specific...that's what haiku is all about!
  • Dalvir Gill Thanks Sabi te Gondara sahiban :):)
  • Dalvir Gill Rajinder,Teji, Jagdeep :):):)
  • Jagraj Singh Norway ਦਲਬੀਰ ਵੀਰ ਜੀ ਮੈਨੂੰ ਸੁਬਹਾਨ ਅੱਲਾਹ! ਵਾਲਾ ਸਭ ਤੋਂ ਵਧੀਆ ਲੱਗਾ ਜੀ | "ਇਕਰਾਰੀ ਕਾਦਿਰ" ਇੱਕ ਵਿਚਾਰ ਜਿਹਾ ਲਗਦਾ ਹੈ ਜੋ ਕਿ ਹਾਇਕੂ/ਸੇਨਰਿਓ 'ਚ ਜਚਦਾ ਜਿਹਾ ਨਹੀਂ ਜੀ
  • Dalvir Gill thanks Jagraj,. . ਸੱਤਰੰਗੀ ਪੀਂਘ
    ਘੁੱਗੀ ਦੀ ਗੁਟਰਗੂੰ
    ਇਕਰਾਰੀ ਕਾਦਿਰ >> Dove and Rainbow are two of God's promises to Noah ( Mankind ) that he wouldn't destroy the Earth with flood, hence promising ( ikrari ). Ikrar can't be shown ( hence an 'idea' in pbi haiku lingo, but, that's what I've done, shown the promise in images with its, mythological background. thanks for opining.
  • Kuljeet Mann ਇਹ ਸਾਰਾ ਕੁਝ ਹਾਇਕੂ ਦੇ ਸੰਦਰਭ ਵਿਚ ਨਹੀ ਹੈ। ਕੁਝ ਸੁਆਲ ਹਨ, ਜੋ ਬੜੇ ਚਿਰ ਤੋਂ ਲਟਕ ਰਹੇ ਹਨ। ਇਨ੍ਹਾਂਦਾ ਜੁਆਬ ਤਲਾਸ਼ਣਾ ਵੀ ਚਾਹੀਦਾ ਹੈ। ਕਿਸੇ ਵੀ ਵਿਸ਼ੇ ਤੇ ਕਿਸੇ ਵੀ ਸੁਆਲ ਨੂੰ ਜੁਆਬ ਮੁਖਾਤਿਬ ਹੁੰਦਾ ਆਇਆ ਹੈ। ਤਰਤੀਬੀ ਹਮੇਸਾਂ ਸਿਧੀ ਸੰਤੋੜ ਹੀ ਹੁੰਦੀ ਹੈ। ਵਿੰਗ ਤੜਿੰਗੇ,ਖਬਲਾਂ ਵਿਚ ਹਾਇਕੂ ਹੁੰਦੇ ਹਨ ਪਰ ਹਾਇਕੂ ਨਾਲ ਸਬੰਧਿਤ ਸੁਆਲ ਜੁਆਬ ਨਹੀ । ਗਿਆਨ ਦਾ ਕਥਾਰਿਸਿਸ ਵੀ ਸਸਪੈਂਸੀ ਕਿਸਮ ਦਾ ਨਹੀ ਹੋਣਾ ਚਾਹੀਦਾ। ਕੁਝ ਵੀ ਪੁਛਿਆ ਨਹੀ ਗਿਆ ਤੇ ਕੁਝ ਵੀ ਦਸਿਆ ਨਹੀ ਗਿਆ। ਬਰਫ,ਪਾਣੀ ਤੇ ਭਾਫ ਵਾਲੀ ਗੱਲ ਹੈ। ਸਿਰਫ ਤਾਪਮਾਨ ਦਾ ਫਰਕ ਹੈ।
  • Kuljeet Mann ਰਣਜੀਤ ਸਰਾ,ਸਾਥੀ ਜੀ ਸੰਧੂ ਜੀ,ਜਗਜੀਤ ਸੰਧੂ,ਬਲਰਾਜ ਚੀਮਾ ਸਾਰਿਆ ਨੂੰ ਗੁਜਾਰਿਸ਼ ਹੈ, ਇਸ ਕੰਨਟੈਸਟ ਵਿਚ ਕੁਝ ਕਹਿੰਣ। ਸਾਥੀ ਹਾਥ ਬੜਾਨਾ, ਇੱਕ ਅਕੇਲਾ ਥੱਕ ਜਾਇਗਾ, ਮਿਲਕੇ ਬੌਝ ਉਠਾਨਾ
  • Sarbjit Singh ਹਾਇਕੂ ਦਾ ਮਕਸਦ ਹੈ , ਹਰ ਪਲ ਹਰ ਖਿੰਨ ਜਿੰਦਗੀ ਤਰਾਸ਼ਣਾ, ਸੋ ਦਲਵੀਰ ਗਿੱਲ ਵੀਰ ਹਾਇਕੂ ਵੀ ਤਾ ਉਹ ਕੁਝ ਹੀ ਕਰਿ ਰਿਹਾ ਹੈ ।
  • Sarbjit Singh ਇਹ ਸ਼ਬਦ ਵੀ ਤਾਂ ਵਿਚਾਰਾਂ ਦੀ ਹੀ ਦੇਣ ਹੈ, ਜੇ ਵਿਚਾਰ ਨਾਂ ਹੂੰਦਾ ਇਹ ਅੱਖਰ ਨਹੀਂ ਸਨ ਹੋਣੇ ।
  • Kuljeet Mann ਸਰਬਜੀਤ ਜੀ ਤੁਸੀਂ ਮੇਰੇ ਕਮੇਂਟ ਦਾ ਮਤਲਬ ਨਹੀ ਸਮਝੇ। ਸ਼ਾਇਦ ਇਹ ਮੇਰੀ ਸਮਸਿਆ ਨਹੀ ਹੈ। ਦੁਬਾਰਾ ਕੁਝ ਕਹਾਂਗਾ ਵੀ ਨ੍ਹੀ ਪਰ ਇਹ ਹਾਇਕੂ ਦੇ ਸੰਦਰਭ ਵਿਚ ਨਹੀ ਹੈ।
  • Sarbjit Singh ਭਾਜੀ ਦਲਵੀਰ ਸਤਰੰਗੀ ਪੀਂਘ ਅਤੇ ਘੁੱਗੀ ਦੀ ਘੂੰ ਘੂੰ ਇੱਕ ਸੋਹਣਾ ਦ੍ਰਿਸ਼ ਹੈ , ਉਸਨੇ ਕਿਹਾ ਇਕਰਾਰੀ ਕਾਦਿਰ !!!
  • Ranjit Singh Sra ਮਾਨ ਭਾਜੀ , ਦਲਵੀਰ ਜੀ ਨੇ ਸਾਰੇ ਵਰਜਨਾਂ 'ਚ ਹੀ ਬਹੁਤ ਪਿਆਰੇ ਬਿੰਬ ਸਿਰਜੇ ਹਨ ਅਤੇ ਗਿਆਨ ਭਰਪੂਰ ਮਿਥਿਆਸਕ ਘਟਨਾ ਤੋਂ ਜਾਣੂ ਕਰਵਾਇਆ ਹੈ , ਹਰ ਵਰਜ਼ਨ 'ਚ ਆਖਰੀ ਸਤਰ ਕਵਿਤਾ ਨੂੰ ਹਾਇਕੂ ਤੋਂ ਦੂਰ ਕਰ ਰਹੀ ਹੈ| ਮੇਰੇ ਖਿਆਲ 'ਚ ਮਿਥਿਆਸ ਨੂੰ ਹਾਇਕੂ ਦਾ ਹਿੱਸਾ ਬਣਾਉਣਾ ਠੀਕ ਨਹੀਂ , ਮੈਨੂੰ ਤਾਂ ਹਾਇਕੂ ਰੱਬ ਨਾਲੋਂ ਵੀ ਪ੍ਰਤੱਖ ਲਗਦਾ ਹੈ ਕਿਓਂਕਿ ਸਭ ਦੇ ਸਾਹਮਣੇ ਹੈ| ਵੈਸੇ ਤਾਂ ਜਿਸ ਕਿਸੇ ਖਿਣ ਨੇ ਸਾਨੂੰ ਅਨੰਦਿਤ ਕੀਤਾ ਉਸੇ ਦਾ ਬਿਆਨ ਹੀ ਠੋਸ ਬਿੰਬਾਂ ਰਾਹੀਂ ਕਰਨਾ ਹੁੰਦਾ ਹੈ ਫੇਰ ਵੀ ਜੇ ਕੋਈ ਹਾਈਜਿਨ ਕਿਸੇ ਮਿਥਿਆਸਕ ਘਟਨਾ ਵੱਲ ਇਸ਼ਾਰਾ ਕਰਨਾ ਚਾਹੁੰਦਾ ਹੈ ਤਾਂ ਬਿੰਬ ਠੋਸ ਹੋਣ ਅਤੇ ਪਾਠਕ ਨੂੰ ਲੱਗੇ ਕਿ ਇਹ ਉਸਦੇ ਸਾਹਮਣੇ ਵਾਪਰ ਰਿਹਾ ਹੈ |
    ਦੋਹਾਂ ਦਾ ਇਕਰਾਰ
    ਸਤਰੰਗੀ ਪੀਂਘ ਥੱਲੇ
    ਘੁੱਗੀ ਦੀ ਗੁਟਰਗੂੰ
  • Sarbjit Singh ਕੁਦਰਤ ਦਾ ਰੰਗ ...:)))
  • Kuljeet Mann ਦਲਵੀਰ ਗਿੱਲ ਗਿਆਨਵਾਨ ਤੇ ਫਿਲਾਸਫਰਾਂ ਦੀ ਕਿਸਮ ਵਿਚ ਆਉਦਾ ਹੈ। ਪਰ ਉਨਾ ਦੇ ਸਾਰੇ ਵਾਰਤਾਲਾਪ ਵਿਚ ਇਹ ਹੀ ਲੱਗਾ ਕਿ ਹਾਇਕੂ ਵਿਚ ਨਵੇਂ ਅਯਾਮ ਜੋੜਨ ਦੀ ਜ਼ਰੂਰਤ ਹੈ। ਇਹ ਇਕ ਸ਼ੁਭ ਸਗਨ ਹੈ। ਮੈਨੂੰ ਹਾਇਕੂ ਸੈਕੰਡਰੀ ਲੱਗਾ ਤੇ ਉਨ੍ਹਾ ਦੀ ਨਜ਼ਰਸਾਨੀ ਪਰਇਮਰੀ। ਇਹ ਬਹੁਤ ਹਾਂ ਪੱਖੀ ਗੱਲ ਵੀ ਹੈ ਤੇ ਘੇਰਾ ਵਿਸ਼ਾਲ ਕਰਨ ਵਾਲੀ ਵੀ। ਮੇਰਾ ਕਹਿੰਣ ਦਾ ਮਕਸਦ ਹੈ ਕਿ ਪਰੋਗਰੈਸਿਵ ਸੋਚ ਨੂੰ ਅਪਨਾਉਣ ਵਲ ਹੀ ਸਾਰੀ ਗੱਲ ਜਾਂਦੀ ਹੈ। ਹੁਣ ਜੇ ਅਸੀ ਸਾਰੇ ਇਹ ਇਕੱ ਮਤ ਹੋਕੇ ਇਹ ਅਸੈਪਟ ਕਰਦੇ ਹਾਂ ਤਾਂ ਇਸਤੋਂ ਚੰਗੀ ਗੱਲ ਹੋਰ ਕੋਈ ਨਹੀ। ਇਸ ਵਿਚ ਟਰਾਡੀਸ਼ਨਲ ਹਾਇਕੂ ਨੂੰ ਕੋਈ ਨੁਕਸਾਨ ਨਹੀ ਸਗੋਂ ਇਹ ਵਰਤਾਰਾ ਸਮਾਂਨੰਤਰ ਚਲਣਾ ਚਾਹੀਦਾ ਹੈ। ਸ਼ੰਕੇ ਉਦੌਂ ਹੀ ਪਨਪਦੇ ਹਨ ਜਦੋਂ ਇੱਕ ਪਾਸੜ ਹੋਕੇ ਫੈਸਲੇ ਲੈਂਦੇ ਹਾਂ। ਮੇਰੀ ਦਲਵੀਰ ਗਿਲ ਨੂੰ ਬੇਨਤੀ ਹੈ ਕਿ ਉਹ ਆਪਣਾ ਵਕਫਾ ਘਟਾਉਣ ਤੇ ਗੇੜੀ ਮਾਰਦੇ ਰਿਹਾ ਕਰਨ।
  • Dalvir Gill ਸਿਰਫ ਕੁਲਜੀਤ ਮਾਨ ਲਈ :
    ਸਭ ਤੋਂ ਪਹਿਲਾਂ ਤਾਂ ਧਨਵਾਦ - ਇੱਕ ਐਵੇਂ ਜਿਹੀ ਪੋਸਟ ਨੂੰ ਮਤਲਬ ਭਰਭੂਰ ਗੋਸ਼ਟਿ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਲਈ l ਪਿਛਲੀ ਫੇਰੀ ਸਮੇਂ ਤੁਸੀਂ ਹੀ ਮੈਨੂੰ ਭਜਾਇਆ ਸੀ ਕਿ ਗਿਆਨ ਪਧਾਰ ਰਿਹਾ ਹਾਂ ਉਸ ਬਾਰ ਭੀ ਮੈਂ ਜੋ ਕੱਟ ਪੇਸਟ ਕੀਤਾ ਸੀ ਸਿਰਫ ਇਸੇ ਭਾਵ ਨਾਲ ਕੀਤਾ ਸੀ ਕਿ ਮੈਨੂੰ ਟਾਈਪ ਨਾ ਕਰਨਾ ਪਵੇ ਸਗੋਂ ਮੈਂ ਦਿਖਾ ਸਕਾਂ ਕਿ ਮਾਹਿਰ ਲੋਗ ਵੀ ਇਹੋ ਕਹਿੰਦੇ ਹਨ l

    ਦੂਸਰੀ ਗਲ ਮੈਂ ਉਸ ਵਾਰ ਵੀ ਕਿਹਾ ਸੀ ਕਿ ਮੈਂ ਤਰਕ ਤੇ ਗਿਆਨ ਨੂੰ ਆਪਣੀ ਸਹਿਤ ਲਈ ਚੰਗਾ ਨਹੀਂ ਸਮਝਦਾ ਤੇ ਇਸੇ ਇੱਕ ਕਾਰਣ ਕਰਕੇ ਸ਼ਾਇਦ, ਮੈਨੂੰ ਹਾਇਕੂ ਉੱਤਰਦੇ ਹਨ l ਮੈਂ ੧੪-੧੫ ਦੀ ਉਮਰ ਤੋਂ ਝੇਨ ਪ੍ਰੇਕਟਸ ਕਰਦਾ ਆ ਰਿਹਾ ਹਾਂ, ਜੇ ਇਸਦੀ ਪ੍ਰੇਕਟਸ ਵਰਗੀ ਕੋਈ ਚੀਜ਼ ਹੈ ਤਾਂ l ਝੇਨ ਮੁਤਾਬਿਕ ਗਿਆਨ ਵੱਡਾ ਅੜਿੱਕਾ ਹੈ l ਗਿਆਨਵਾਨਾਂ ਦੀ ਇਹ ਸਮਸਿਆ ਹੈ ਕੇ ਓਹ ਹਰ ਸ਼ੈ ਨੂੰ ਕੋਈ ਨਾਮ ਦੇ ਦਿੰਦੇ ਹਨ ਤੇ ਕਿਸੇ ਇਕਾਈ ਨੂੰ ਭੀ ਟੁਕੜੇ ਕਰਕੇ ਦੇਖਦੇ ਹਨ, ਇਹੋ ਹਾਲ ਗਿਆਨਵਾਨਾ ਦੇ ਹਤ੍ਥੇ ਚੜ ਕੇ ਹਾਇਕੂ ਦਾ ਹੋਇਆ ਹੈ l

    ਮੇਰੀਆਂ ਕਲ ਵਾਲੀਆਂ ਪੋਸਟਾਂ ਵਿਚ ਵੀ ਇਹੋ ਦਿਖੋਉਣ ਦੀ ਕੋਸ਼ਿਸ਼ ਕੀਤੀ ਸੀ ਕਿ ਹਾਇਕੂ ਦੇ ਜਨਮ ਨਾਲੋਂ, ਸਾਡੇ ਲਈ, ਅਮਰੀਕਾ ਜਾਂ ਅੰਗ੍ਰੇਜ਼ੀ ਵਿਚ ਹਾਇਕੂ ਦਾ ਜਨਮ ਜਿਆਦਾ ਮਹੱਤਵ ਵਾਲਾ ਬਣ ਗਿਆ ਹੈ l ਕੱਲ ਵਾਲੀ ਪੋਸਟ ਵਿਚ ਜੇਨ ਨੂ ਸ਼ਕ ਹੈ ਕਿ ਰੇਨ੍ਗਾ ਵੀ ਕੀਤੇ ਸ਼ੁਰਲੀ ਹੀ ਤਾਂ ਨਹੀਂ .......

    ਸਮਿਥ ਵਾਲਾ ਲੇਖ ਕਾਫੀ ਕੀਮਤੀ ਹੈ, ਹਾਇਕੂ ਦੇ ਪਖ ਤੋਂ ਓਨਾ ਨਹੀਂ ਜਿਨਾ ਅਮਰੀਕਾ 'ਚ ਹਾਇਕੂ ਦੇ ਉਦੈ ਸਮੇਂ ਹੋਏ ਤਜਰਬਿਆਂ ਵਾਰੇ ਜਿਸਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਇੱਕ ਕੋਸ਼ਿਸ਼ ਸੀ ਕਿ ਓਹ ਹਾਇਕੂ ਲਿਖਿਆ ਜਾਵੇ ਜੋ ਹਾਇਕੂ ਦੇ ਬਾਹਰੀ ਰੂਪ ਬਾਰੇ ਸਾਰੀਆਂ "ਸ਼ਰਤਾਂ" ਤੋੜ ਕੇ ਲਿਖਿਆ ਜਾਵੇ ਤੇ ਫਿਰ ਭੀ ਹਾਇਕੂ ਹੀ ਹੋਵੇ l

    ਗਿਆਨ ਬਘਾਰਨ ਦੀ ਦੋਸ਼ ਅਰਾਈ ਮੋਕੇ ਮੈਂ ਸਿਰਫ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸਨ ਕਿ ਜੇ ਤੁਸੀਂ ( ਹਾਇਕੂ ਪੇਜ਼ ਵਾਲੇ ) ਦੋ ਬਿੰਬਾ ਤੇ ਪਲ ਦੀ ਰੱਟ ਨਹੀਂ ਛਡ ਸਕਦੇ ਤਾਂ ਕੋਈ ਗੱਲ ਨਹੀਂ ਪਰ ਇਹ ਵੀ ਦੇਖੋ ਕਿ ਸੈਂਕੜੇ ਹੀ ਹੋਰ ਗਰੁੱਪ ਹਨ ਤੇ ਹਰ ਇੱਕ ਦੀ ਆਪੋ ਆਪਣੀ ਰਾਗਨੀ ਹੈ ਜੇ ਕੋਈ ਕਹਿੰਦਾ ਹੈ ਕਿ 17 ਸ੍ਵ੍ਰਾਂਸ਼ ਵੀ ਚਾਹੀਦੇ ਹਨ ਤੇ ਓਹ ਵੀ ੭-੫-੭ ਦੀ ਹੀ ਤਰਤੀਬ ਵਿਚ, ਵਿਸ਼ਾ ਹੋਵੇ ਕੋਈ ਵੀ ਤੇ ਵਸਤੁ ਹੋਵੇ ਕੋਈ ਵੀ ਤੇ ਭਾਵੇਂ ਵਸਤ ਉੱਕਾ ਹੀ ਨਾ ਹੋਵੇ ਤਦ ਵੀ ਚਲੂ, ਤਾਂ ਇੱਕ ਓਹ ਵੀ ਹੈ ਜੋ ਕਹਿੰਦਾ ਹੈ..............ਭਾਵ ਅਸੀਂ ਹਾਇਕੂ ਦਾ ਰੂਪ ਨਿਰਧਾਰਨ ਕਰਨ ਲਈ ਗੱਲ ਕਰ ਸਕਦੇ ਹਾਂ l

    ਕੋਈ ਤਿੰਨ ਕੁ ਸਾਲ ਪਹਿਲਾਂ ਸਾਥੀ ਜੀ ਤੇ ਸੰਧੂ ਸਾਹਿਬ ਨਾਲ ਇਹੋ ਕੁਸ਼ਤੀ ਰਹਿੰਦੀ ਸੀ ਕਿ ਹਾਇਕੂ ਦਾ essential ਅੰਗ ਕੀ ਮੰਨਿਆ ਜਾਵੇ ਉੱਦੋਂ ਅਜੇ ਅਸੀਂ ਵਾਹਲੇ ਨਿਆਣੇ ਸਾਂ ਤੇ ਮੇਰਾ ਸਾਰਾ ਜੋਰ "ਮੈਂ ( I )" OK ਕਰਦੋ ਪਲੀਜ਼, ਜਾਂ, ਸੁਗੰਧ, ਚਖਨ, ਜਾਂ ਸ੍ਪਰ੍ਸ਼ ਨਾਲ ਸਬੰਧਤ ਹਾਇਕੂ 'ਘੜਨ' ਵਾਲ ਲੱਗਾ ਰਹਿੰਦਾ ਤੇ ਜੇ ਕਦੇ ਕੋਈ ਹਾਇਕੂ 'ਉੱਤਰਦਾ' ਤਾਂ ਓਹ ਸਿਧਾ ਪੇਜ਼ ਦੇ chopping -block 'ਤੇ ਜਾਂਦਾ l

    ਹੁਣ ਕੋਈ ਢਾਈ ਸਾਲਾਂ ਮਗਰੋਂ ਦੋਬਾਰਾ ਬੂਹਾ ਖੜਕਾ ਰਿਹਾ ਹਾਂ ਪਰ ਮੇਰੀ ਨੀਤ ਤੇ ਫਿਰ ਸ਼ਕ਼ ਹੋਣ ਲਗ ਜਾਂਦਾ ਹੈ l ਮੈਂ ਤਾਂ ਘਰ ਦੇ ਭਾਂਡੇ ਟਿੱਕਾ-ਰਖ ਕੇ ਜਾਵਾਂਗਾ ਕੁਛ੍ਹ ਨਹੀਂ ਚੁਕਦਾ

    ਇਸ ਸਫਾਈ ਤੋਂ ਬਾਦ ਆਈਏ ਕਮ ਦੀ ਗੱਲ ਵੱਲ: ਜੇ ਹਾਇਕੂ ਆਪਣੇ ਮੂਲ ਰੂਪ ਵਿਚ ਕਵਿਤਾ ਨਹੀਂ ਤਾਂ ਸਾਹਿਤ ਦੇ ਧੰਨੀਆਂ ਜਾਂ ਆਲੋਚਕਾਂ ਦੇ ਇਸ ਵਾਰੇ ਵਿਚਾਰਾਂ ਨੂੰ ਇੱਕ ਵਾਰ ਪਰਾਂਹ ਰਖ ਦਈਏ ( ਜੇ ਪੱਕੇ ਤੌਰ ਤੇ ਹੀ ਤੱਦ ਵੀ ਕੋਈ ਸਿਆਪਾ ਨਹੀਂ ) ਤਿੰਨ ਸਾਲ ਤੋਂ ਮੇਰੀ ਇਹੋ ਦਰਖਾਸਤ ਹੈ ਕਿ "ਹਾਇਕੂ ਕੀ" ਨਾਲੋਂ "ਹਾਇਕੂ ਕਿਓਂ" ਵਧ ਧਿਆਨ ਮੰਗਦਾ ਹੈ ( ' ਕਲਾ ਕਲਾ ਲਈ ਜਾਂ ਸਮਾਜ ਲਈ ' ਵਾਲਾ ਝਗੜਾ ਇਸ ਵਿਚ ਨਹੀਂ ਆਓਂਦਾ ) ਹਾਇਕੂ ਲਿਖਣ ਦਾ ਮਕਸਦ ਨਿਸ਼ਚਤ ਕਰਨਾ ਹੀ ਰਾਮਬਾਣ ਹੈ

    ਕੁਲਜੀਤ, ਤੁਸੀਂ ਹੁਣ ਕੋਈ ਵਖਰੀ ਪੋਸਟ ਲਾ ਦੇਵੋ ਜਾਂ ਇਥੇ ਹੀ ਗੱਲ ਅਗੇ ਵਧਾਓ l
    ਕੱਲ ਵਾਲੀਆਂ ਦੋਵਾਂ ਪੋਸਟਾਂ ਤੋਂ ਵੀ ਗੱਲ ਕੀਤੀ ਜਾ ਸਕਦੀ ਹੈ ਜੇਨ ਵਾਲੀ ਛੋਟੀ ਹੈ ਪਰ ਆਪਣੇ ਮੰਤਵ ਲਈ ( ਗਰੁੱਪ ਦੀ ਡਿਸਕਸ਼ਨ ਲਈ ਗਰੀਬ dynamics ਬਾਰੇ ) ਕੀਮਤੀ ਹੈ ਸਮਿਥ ਵਾਲੀ ਲੰਬੀ ਹੋਣ ਤੇ ਅਪ੍ਰਸੰਗਕ ਭਾਸਣ ਦੇ ਬਾਵਜੂਦ ਵੀ ਬਹੁਤ ਕੰਮ ਦੀ ਹੈ

    ਸਾਥੀ ਹਾਥ ਬੜਾਨਾ, ਸਾਥੀ ਰੇ
  • Ranjit Singh Sra Buddha was a wise person. He learned to stop thinking !!
  • Dalvir Gill ਨਹੀਂ ਸਰਾ ਸਾਹਿਬ, ਗੱਲ ਚਲਾਓ ਤਾਂ ਕਿ ਆਪਾਂ ਕਨੇਡਾ ਵਾਲਿਆਂ ਦੇ ਉਠਣ ਤੋ ਪਹਿਲਾਂ ਪਹਿਲਾਂ ਹਿਕੁ ਮਿਥ ਸੁੱਟੀਏ....... ਹੱਸਦਾ ਹਾਂ l ਹਾੜੇ, ਹਾੜੇ, ਗੱਲ ਸ਼ੁਰੂ ਕਰੋ l ਜੇ ਮੈਂ ਇੰਨ੍ਹਾਂ ਪੰਜਾਬੀ ਵਿਚ ਟਾਈਪ ਕੀਤਾ ਹੈ ਤਾਂ ਸਾਫ਼ ਹੈ ਕਿ ਮੈਂ ਕਿੰਨਾ ਸੰਜੀਦਾ ਹਾਂ
  • Ranjit Singh Sra ਭਾਜੀ ਮੈਂ ਹੁਣ ਜੌ ਬੇਚਣ ਚੱਲਿਆਂ ਹਾਂ ਮੰਡੀ , ਮੇਰੇ ਲਈ ਵੀ ਹਾਇਕੂ ਕੋਈ ਬੋਝ ਜਾਂ ਬਹੁਤ ਜੋਰ ਲਾਕੇ ਲਿਖਣ ਵਾਲੀ ਚੀਜ਼ ਨਹੀਂ , ਬੱਸ ਜਿਸ ਗੱਲ ਨੇ ਅਨੰਦਿਤ ਕੀਤਾ , ਹਾਇਕੂ ਦੇ ਮੁੱਖ ਨਿਯਮ ਧਿਆਨ 'ਚ ਰੱਖਕੇ ਲਿਖ ਦੇਈਦਾ ਹੈ, ਮੇਰੇ ਲਈ ਤਾਂ ਇਹ ਇੱਕ ਜੀਵਨ ਦਾ ਮੁੱਖ ਅੰਗ ਬਣ ਗਿਆ ਹੈ | ਸੰਵਾਦ 'ਚ ਪੈਣ ਲਈ ਵੀ ਦਿਮਾਗ 'ਤੇ ਜੋਰ ਪਾਉਣ ਤੋਂ ਡਰ ਲਗਦਾ ਹੈ |
    ਫੇਰ ਮਿਲਦੇ ਹਾਂ !!

No comments:

Post a Comment