Tuesday, July 22, 2014

ਹਾਇਕੂ ਲਿਖਣ ਦੀ ਇਹ ਮੇਰੀ ਪਹਿਲੀ ਕੋਸ਼ਿਸ਼ ਹੈ , ਦੋਸਤਾਂ ਨੂੰ ਮੇਰੀ ਗੁਜਾਰਿਸ਼ ਹੈ ਕਿ ਉਹ ਸਾਹਿਬਾਨ ਮੇਰੀਆਂ ਤਰੁੱਟੀਆਂ ਵਾਰੇ ਮੈਨੂੰ ਆਪਣੇ ਵਿਚਾਰ ਜਰੂਰ ਦੇਣ ! ਦਿਲੋਂ ਧੰਨਬਾਦ !
ਹਾਇਕੂ ( ਜੁਗਨੂੰ ਵਿਰਕ ਸੇਠ ਦੀ ਯਾਦ, ਅਚਾਨਕ ਚੇਤਿਆਂ ਵਿੱਚ ਪਤਾ ਨਹੀਂ ਕਿਓਂ ਘੁੰਮ ਗਈ )
*
ਡੂੰਘੀ ਗਹਿਰੀ ਰਾਤ
ਬਾਹਰ ਬਰਸਾਤ ਭਿੱਜਣ ਰੌਸ਼ਨੀ ਮੱਖੀਆਂ (ਜੁਗਨੂੰ)
ਇੱਕ ਠਰ ਗਈ
*

ਸੁੰਨੀ ਕੰਬਦੀ ਰਾਤ
ਡਰਦੀ ਤ੍ਰੇਲ ਨਾਲ ਭਰ ਗਈ
ਜੁਗਨੂੰ ਮਰ ਗਈ
*
ਤਾਰਿਆਂ ਜੜਿਆ ਅੰਬਰ
ਵਿੱਚ ਚਮਕੇ ਪਈ ਇੱਕ ਜੁਗਨੂੰ
ਰਿਸ਼ਮੀ ਨ੍ਹਾਵੇ ਧਰਤੀ
*
ਝਿਲਮਲ ਚਮਕਣ ਤਾਰੇ
ਵਿੱਚੋਂ ਝਮਕਣ ਜੁਗਨੂੰ ਦੀਆਂ ਅੱਖਾਂ
ਧਰਤੀ ਉੱਪਰ ਵੇਖਦੀ
*
ਰੌਸ਼ਨੀਂ ਮਰ ਗਈ
ਧੁਰ ਅੰਬਰਾਂ ਵਿੱਚ ਚੜ੍ਹ ਗਈ
ਟੋਲਦੀ ਫਿਰੇ ਧਰਤੀ
ਚਿੱਤਰ : ਜੁਗਨੂੰ ਦਾ ਪਰਛਾਵਾਂ (The shadow of firefly by Jugnu Virk Seth) , ਜੁਗਨੂੰ ਦੀ ਆਪਣੀ ਕਿਰਤ 17/02/2012 , ਗੂਗਲ ਤਸਵੀਰ
ਧਰਤੀ ਦੀ ਕਵਿਤਾ ਵਰਗੀ ਧੀ ...ਜੁਗਨੂੰ ਵਿਰਕ ਸੇਠ ਦੀ ਯਾਦ ਵਿੱਚ
ਜਸਮੇਰ ਸਿੰਘ ਲਾਲ
16/11/2012
— with Amanpreet Pannu and 5 others.

No comments:

Post a Comment