Friday, August 1, 2014

Sarbjit Singh - ਇਕਾਂਤ ~ ਤੱਪਦੇ ਸੂਰਜ ਤੋਂ ਛਾਂ ਦੀ ਠਲ vs. Emotional Kigo

 https://www.facebook.com/groups/punjabihaiku/10153021456197729


Sarbjit Singh
ਇਕਾਂਤ ~
ਤੱਪਦੇ ਸੂਰਜ ਤੋਂ
ਛਾਂ ਦੀ ਠਲ
  • You, Jagraj Singh Norway and R Winder Kaur like this.
  • Amarjit Sathi Tiwana ਸਰਬਜੀਤ ਸਿੰਘ ਜੀ ਮੈਂ ਤੁਹਾਡੀ ਹਾਇਕੂ ਤਾਂ ਪੋਸਟ ਕਰ ਦਿੱਤੀ ਹੈ ਪਰ ਸੱਚ ਪੁਛੋਂ ਮੈਨੂੰ ਇਸ ਦੀ ਕੁਝ ਸਮਝ ਨਹੀਂ ਆਈ ਹੈ। ਕਿਰਪਾ ਕਰ ਕੇ ਕੁਝ ਸਮਝਾਉਣਾ ਜੀ।
  • Sarbjit Singh ਸਾਥੀ ਵੀਰ ਜੀ ..... ਬੜਾ ਸਧਾਰਣ ਹੈ, ਜਰਾ ਕੁ ਹਿਮੰਤ ਨਾਲ ਸੋਚ ਤੇ ਜੋਰ ਪਾਵੋ ਵੀਰ ਜੀ , ਕੁਝ ਕੁ ਹੀ ਲਕੋ ਰਖਿਆ ਹੈ , ਸਧਾਰਣ ਬਿੰਬ ਵੀ ਬੁਝਾਰਤ ਬਣ ਗਿਆ ਲੱਗਦਾ ਹੈ ...
  • Sarbjit Singh ਹਾਇਕੂ ਤਾਂ ਬਹੁ ਪਰਤੀ ਹੀ ਹੋਣਾ ਚਾਹੀਦਾ ਹੈ , ਹਰ ਮੈਂਬਰ ਇਸ ਨੂੰ ਆਪਣੀ ਵਿਆਖਿਆ ਦੇਵੇ ....ਦਸੋ ਜੇ ਮੈਂ ਵਿਆਖਿਆ ਕਰ ਦਿੱਤੀ ਪਾਠਕ ਦਾ ਹੱਕ ਖੋ ਰਿਹਾ ਹੋਵਾਂਗਾਂ.... ਮੈਂ ਜੋ ਕੁਦਰਤ ਨੇ ਸਧਾਰਣ ਰੂਪ 'ਚ ਦ੍ਰਿਸ਼ ਦਾ ਅਨੁਭਵ ਕਰਾਇਆ ਹੁਣ ਆਪ ਸਭ ਦੇ ਸਾਹਮਣੇ ਰਖ ਦਿੱਤਾ ਹੈ ...ਬਾਕੀ ਪਾਠਕ ਨੇ ਹਿਮੰਤ ਕਰਕੇ ਆਪਣੇ ਅਨੁਭਵ ਸਾਂਝੇ ਕਰਨ
    ....
    ਚੰਦਰਧਨੁਸ਼ ਇੱਕ ਕਮਾਲ ਦਾ ਕ੍ਰਿਆ-ਮੁੱਖੀ/ਕਾਰਜ-ਪ੍ਰਧਾਨ ਹੋੱਕੂ ਹੈ ਜੋ ਵਿਖਿਆਵਾਂ ਦੀ ਬਹੁਲਤਾ ਲਈ ਰਾਹ ਖੋਲਦਾ ਹੈ। ( ਜੇ ਮੈਂ ਜੱਜ ਹੁੰਦਾ, ਤਾਂ ) ਇਸਨੂੰ ਪਹਿਲੇ ਪੁਰਸਕਾਰ ਲਈ ਚੁਣਦਾ। ਓਦੇਹ ( ਪਹਿਲਾ ਪੁਰਸਕਾਰ ਜੇਤੂ ) ਦਾ ਹੋੱਕੂ ਹੁਨਰ ਨਾਲਹ ਘੜਿਆ ਗਿਆ ਹੈ ਪਰ ਇਸਦੀ ਸੌਖਿਆਂ ਹੀ ਵਿਆਖਿਆ ਹੋ ਸਕਦੀ ਹੈ।
    ਇਹ ਟਿੱਪਣੀ ਰੋਬਰਟ ਸੰਦੀਪ ਭੈਣ ਹੋਰਾਂ ਦੇ ਹਾਇਕੂ ਨੂੰ ਇੱਕ ਤੋਂ ਵੱਧ ਵਿਆਖਿਆ ਹੋਣ ਕਰਕੇ ਪਹਿਲੇ ਇਨਾਮ ਜੇਤੂ ਨਾਲੋਂ ਵਧੇਰਾ ਸੋਹਣਾ ਸਮਝਦਾ ਹੈ .... ਸਧਾਰਣਤਾ 'ਚ ਬਹੁਪੱਖੀ ਰੁਝਾਨ ਹੁੰਦੇ ਹਨ , ਸਦਾ ਹਰ ਇਕ ਦੇ ਮੰਨ ਨੂੰ ਟੁੰਬੇਗਾ ......
  • R Winder Kaur Es da meaning eh hoya na k tikhi dopehar ch,
    thandak deve shaa
    13 hrs · Like · 1
  • Amarjit Sathi Tiwana ਸਰਬਜੀਤ ਸਿੰਘ ਜੀ ਮੁਆਫੀ ਚਾਹੁੰਦਾ ਹਾਂ ਹਾਇਕੂ ਬਾਰੇ ਮੇਰੀ ਤੁੱਛ ਜਾਣਕਾਰੀ ਅਨੁਸਾਰ ਹਾਇਕੂ ਨਿਰੋਲ ਸਧਾਰਨ ਬਿੰਬ ਨਹੀਂ ਹੁੰਦਾ ਉਸ ਦੀ ਸਧਾਰਨਤ ਰਾਹੀਂ ਕੁਝ ਅਸ਼ਧਾਰਨ/ਲ਼ੌਕਿਕ ਦਰਸਾਇਆ ਹੁੰਦਾ ਹੈ ਜਾਂ ਉਸਦਾ ਸੰਕੇਤ ਹੁੰਦਾ ਹੈ। ਦੂਜਾ ਨੁਕਤਾ ਹੈ ਕਿ ਹਾਇਕੂ ਦੋ ਹਿੱਸਿਆਂ ਭਾਵ ਦੋ ਬਿੰਬਾਂ ਦੀ ਸਮੀਪਕਤਾ (juxtaposition) ਰਾਹੀਂ ਕੋਈ ਛੁਪੀ ਸਾਂਝ ਦਰਸਾਈ ਹੁੰਦੀ ਹੈ। ਸਭ ਤੋਂ ਜਰੂ੍ਰੀ ਗੱਲ ਹੈ ਕਿ ਹਾਇਕੂ ਪਾਠਕ ਨਾਲ ਸੰਚਾਰ ਕਰੇ। ਪਾਠਕ ਨੇ ਅਪਣੇ ਅਰਥ ਭਾਲਣੇ ਹੁੰਦੇ ਹਨ ਪਰ ਉਹ ਹਾਇਕੂ ਦੇ ਸੰਧਰਵ ਵਿਚ ਹੀ ਹੁੰਦੇ ਹਨ ਨਾਂ ਕਿ ਲੇਖਕ ਜੋ ਮਰਜੀ ਲਿਖੇ ਅਤੇ ਪਾਠਕ ਜੋ ਮਰਜੀ ਸਮਝੇ।
    ਤੁਹਾਡੀ ਇਸ ਟੂਕ ਨਾਲ਼ "ਸਧਾਰਣਤਾ 'ਚ ਬਹੁਪੱਖੀ ਰੁਝਾਨ ਹੁੰਦੇ ਹਨ , ਸਦਾ ਹਰ ਇਕ ਦੇ ਮੰਨ ਨੂੰ ਟੁੰਬੇਗਾ......" ਮੈਂ ਸਹਿਮਤ ਹਾਂ। ਪਰ ਇਹ ਵਿਚਾਰਨ ਵਾਲ਼ੀ ਗੱਲ ਹੈ ਸਧਾਰਨਤਾ ਕੀ ਹੈ?
    ਮਿਸਾਲ ਲਈ ਅਨੰਤ ਸਧਾਰਨਤਾ ਵਾਲੀਆਂ ਤਿੰਨ ਪੰਕਤੀਆਂ ਲਿਖੀਆਂ ਜਾ ਸਕਦੀਆਂ ਹਨ ਪਰ ਕੀ ਉਨ੍ਹਾਂ ਨੂੰ ਚੰਗੇ ਹਾਇਕੂ ਕਿਹਾ ਜਾ ਸਕਦਾ ਹੈ। ਇਕ ਹਾਇਕੂ ਲੇਖਕ ਨੇ ਮੈਨੂੰ ਦੱਸਿਆ ਕਿ ਉਹ ਇਕ ਬੈਠਕ ਵਿਚ 200 ਹਾਇਕੂ ਲਿਖ ਦਿੰਦਾ ਹੈ। ਮੈਂ ਉਸ ਦੇ ਇਕ ਕਿਤਾਬਚੇ ਵਿਚ ਛਪੇ 400 ਦੇ ਕਰੀਬ ਹਾਇਕੂ ਪੜ੍ਹੇ ਪਰ ਮੈਨੂੰ ਇਕ ਹਾਇਕੂ ਨਹੀਂ ਲੱਭਿਆ ਸਭ ਸਧਾਰਨ ਬਿਆਨ/ਵਿਚਾਰ/ਨਿਰਨੇ/ ਗੱਲਾਂ ਸਨ ਜਿਨ੍ਹਾਂ ਨੂੰ ਪੜ੍ਹਕੇ ਪਾਠਕ ਕਹਿੰਦਾ ਹੈ " ਫੇਰ ਕੀ" (so what!)। ਇਹ ਮੇਰੀ ਸੂਝ ਦੀ ਘਾਟ ਹੋ ਸਕਦੀ ਹੈ ਪਰ ਆਖਰ ਸਧਾਰਨਤ ਵਿਚ ਕੁਝ ਤਾਂ ਅਸਧਾਰਨ ਵੀ ਹੋਣਾ ਚਾਹੀਦਾ ਹੈ ਜੋ ਪਾਠਕ ਨੂੰ ਅਨੰਦ ਦੇਵੇ/ਉਤੇਜਤ ਕਰੇ।
    ਮੈਂ ਤੁਹਾਨੂੰ ਇਸੇ ਲਈ ਬੇਨਤੀ ਕੀਤੀ ਸੀ ਕਿ 'ਕਿਰਪਾ ਕਰ ਕੇ ਕੁਝ ਸਮਝਾਉਣਾ ਜੀ।' ਕਿਉਂਕਿ ਹੋ ਸਕਦਾ ਹੈ ਮੈਨੂੰ ਸਮਝ ਨਾ ਆਈ ਹੋਵੇ। ਪਰ ਤੁਸਾਂ ਇਹ ਕਹਿਕੇ ਟਾਲ਼ ਦਿੱਤਾ ਕਿ "ਬੜਾ ਸਧਾਰਣ ਹੈ, ਜਰਾ ਕੁ ਹਿਮੰਤ ਨਾਲ ਸੋਚ ਤੇ ਜੋਰ ਪਾਵੋ ਵੀਰ ਜੀ"। ਮੁਆਫੀ ਚਾਹੁੰਦਾ ਹਾਂ ਬੜੀ ਹਿੱਮਤ ਨਾਲ਼ ਸੋਚ ਅਤੇ ਜੋਰ ਪਾਕੇ ਵੀ ਗੱਲ ਨਹੀਂ ਬਣੀ। ਫੇਰ ਬੇਨਤੀ ਕਰਦਾ ਹਾਂ ਕਿ ਤੁਸੀਂ ਹੀ ਸਮਝਾ ਦੇਵੋ ਇਹ ਹਾਇਕੂ ਜਿਹੜੀਆਂ "ਵਿਖਿਆਵਾਂ ਦੀ ਬਹੁਲਤਾ ਲਈ ਰਾਹ ਖੋਲਦਾ ਹੈ।" ਜਾਂ ਇਹ ਕਿਸ ਤਰਾਂ ਬਹੁਪਰਤੀ ਹੈ।
    11 hrs · Edited · Like · 1
  • Sarbjit Singh ਸਾਥੀ ਵੀਰ ਜੀ , ਆਪ ਜੀ ਸਦਾ ਹੀ ਅਧਿਆਪਕ ਵਾਂਗ ਹੋ ਹਾਇਕੂ ਖੇਤਰ ‘ਚ , ਪਰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਕੁਝ ਕੁ ਗੱਲਾਂ ਦੀ ਇਹ ਨਾਚੀਜ਼ ਸਾਂਝ ਪਾਵੇ... loneliness is defined as ..

    loneliness – noun ਇਕਾਂਤ

    the state of being alone in solitary isolation
    sadness resulting from being forsaken or abandoned
    a disposition toward being alone
    ਇਹ ਇੱਕ ਨਾਮ ਹੈ ਜੋ ਕਿ ਹਰ ਵਕਤ ਕਿਰਿਆ ‘ਚ ਹੈ , ਇਹ ਆਪਣੇ ਆਪ ‘ਚ ਸੋਹਣਾ ਕੀਗੋ ਹੈ
    11 hrs · Like · 1
  • Amarjit Sathi Tiwana ਧੰਨਵਾਦ। ਬਹੁਤ ਖੂਬ ਇਕਾਂਤ ਇਕ ਨਾਂਵ ਹੁੰਦਿਆਂ ਵੀ ਇਸ ਦੀ ਹੋਂਦ ਸਦੀਵ ਹੋ ਸਕਦੀ ਹੈ ਇਸ ਲਈ ਹਰ ਵਕਤ ਕਿਰਿਆਸ਼ੀਲ ਹੈ। ਪਰ 'ਇਹ ਆਪਣੇ ਆਪ ‘ਚ ਸੋਹਣਾ ਕੀਗੋ ਹੈ' ਬਾਰੇ ਮੇਰੇ ਮਨ ਵਿਚ ਕਿੰਤੂ ਜਰੂਰ ਹੈ। ਮੇਰੀ ਕਿਗੋ ਭਾਵ 'ਰੱਤ ਸ਼ਬਦ' ਬਾਰੇ ਸਮਝ ਸੀ ਕਿ ਇਹ 'ਸਾਲ-ਚੱਕਰ' ਵਿਚਲੇ 'ਰੁੱਤ-ਚੱਕਰ' ਨਾਲ਼ ਸਬੰਧਿਤ ਸ਼ਬਦ/ਸੰਕੇਤ ਨੂੰ ਹੀ ਕਿਗੋ ਕਹਿੰਦੇ ਹਨ।
    ਮੈਂ ਅਪਣੀ ਜਾਣਕਾਰੀ ਅਤੇ ਵਿਚਾਰ ਵਟਾਂਦਰੇ ਲਈ ਹੀ ਪੁੱਛ ਰਿਹਾ ਹਾਂ ਕਿ ਕੀ ਸੋਹਣਾ ਕਿਗੋ ਤੋਂ ਕੀ ਇਹ ਭਾਵ ਹੈ ਲਿਆ ਜਾਵੇ; ਜਿਵੇਂ ਕੀ ਉੱਤਰੀ ਧਰੂ-ਧਰਤ ਅਤੇ ਦੱਖਣੀ ਧਰੂ-ਧਰਤ 'ਤੇ ਛੇ ਮਹੀਨੇ ਦੀ ਧੁੱਪ ਅਤੇ ਛੇ ਮਹੀਨੇ ਹਨੇਰੇ ਨੂੰ ਕਿਗੋ ਕਿਹਾ ਜਾਵੇ? ਜਾਂ ਖਲਾਅ ਵਿਚ ਅਨੰਤ ਹਨੇਰ ਦੀ ਹੋਂਦ ਨੂੰ ਵੀੌ ਕਿਗੋ ਮੰਨਿਆਂ ਜਾਵੇ?
    9 hrs · Like · 2
  • Sarbjit Singh ਸਾਥੀ ਵੀਰ ਜੀ ਤੁਸੀਂ ਬੜਾ ਸੋਹਣਾ ਸ਼ਬਦ ਲਿਆ ਖਲਾਅ .... ਖਲਾਅ ਕੁਦਰਤ ਤੋਂ ਬਾਹਰਾ ਨਹੀਂ , ਕਮਾਲ ਦੀ ਗੱਲ ਹੈ ਇਸ ‘ਚ ਨਾ ਹਨੇਰ ਹੈ ਨਾ ਹੀ ਚਾਨਣ , ਪਰ ਕੁਦਰਤ ਦਾ ਬਹੁਤ ਵੱਡਾ ਹਿੱਸਾ ਖਲਾਅ ਹੀ ਹੈ ..... ਜਿਸਨੇ ਸਾਡੇ ਕਿੰਨੇ ਲਕੋ ਸੰਭਾਲ ਰਖੇ ਹਨ, ਖਲਾਅ ਤੋਂ ਉਧਾਰ ਚੱਕ ਬਿੰਬ ਬਣਾਏ ਜਾਂਦੇ ਹਨ, ਸਾਡੀ ਯਾਦਾਂ ਦਾ ਸਰਮਾਇਆ .... ਕੁਦਰਤ ਦਡ ਹਸੀਨ ਹਿੱਸਾ, ਸਾਡੇ ਸੁਪਨੇ ਵੀ ਇਸ ਕੋਲ ਹਨ, ਇਹ ਇਕ ਏਸਾ ਜਬਰਦਸਤ ਕੀਗੋ ਜੋ ਸਦਾ ਬਹਾਰ ਹੈ
    ਹੁਣ ਗੱਲ ਇਕਾਂਤ ਦੀ , ਕੀ ਇਕਾਂਤ ਕੁਦਰਤ ਹਿੱਸਾ ਨਹੀਂ .... ਇਕਾਂਤ ਬਿਨਾਂ ਦਰਿਸ਼ ਮਡਣ ਨਹੀਂ ਸਕਦੇ
    ਇਕਾਂਤ ‘ਚ ਛਾਂ ਦੀ ਠੰਡ ਹੈ.... ਤੱਪਦਾ ਸੂਰਜ ਤੋਂ, ਕਿੰਨਾ ਕੁ ਸਮਾਂ ਸੂਰਜ ਤੱਪਦਾ ਹੈ ??
  • Sarbjit Singh Please bear with if I am playing with anyone 's patience ...please pardon me, there is lots of things to get clear, every emotion is safe in vacuum ...every dream is there, every remembrance ..this kigo is evergreen!!
    8 hrs · Like · 1
  • Sarbjit Singh Please look into this taken from emotional kigo database ..
    this feeling of loneliness -
    he plays with his building blocks

    as the snow heaps up

    Kubota Mantaro 久保田万太郎
    He wrote this for his son, who was jsut 3 years old and always playing alone.
  • Amarjit Sathi Tiwana ਧੰਨਵਾਦ ਸਰਬਜੀਤ ਜੀ। ਮੈਨੂੰ emotional kigo ਦੇ ਸੰਕਲਪ ਦਾ ਅੱਜ ਹੀ ਪਤਾ ਲੱਗਿਆ ਹੈ। ਮੈਨੂੰ ਉਪਰੋਕਤ ਹਾਇਕੂ ਵਿਚ feeling of loneliness ਨਹੀਂ ਬਲਕੇ snow ਕਿਗੋ ਲਗਦਾ ਹੈ।
    ਇਹ emotional kigo ਕੀ ਹੁੰਦਾ ਹੈ?
    6 hrs · Edited · Like · 1
  • Amarjit Sathi Tiwana ਕਿ ਤੁਸੀਂ ਕਿਗੋ ਨੂੰ ਇਸ ਤਰਾਂ ਸਮਝਦੇ ਹੋ ਜਾਂ ਕੁਝ ਵੱਖਰਾ?
    Kigo (季語 "season word"?) (plural kigo) is a word or phrase associated with a particular season, used in Japanese poetry. Kigo are used in the collaborative linked-verse forms renga and renku, as well as in haiku, to indicate the season referred to in the stanza. They are valuable in providing economy of expression.
  • Sarbjit Singh longing for a person, longing for one's mother
    haha koishi


    いかなごに まづ箸おろし 母恋し   

    to eat sand lance
    first I put my chopsticks down -
    I long for mother

    Takahama Kyoshi 高浜虚子 and ikanago fish haiku
    Tr. Gabi Greve

    This from Gabi's collection for writing emotional haiku ....

    ਛਾਂ ਦੀ ਠਲ
    ਤੱਪਦੇ ਸੂਰਜ ਤੋਂ....
    ਇਕਾਂਤ
    Burning sun showing the kigo then... hot summer !!
  • Sarbjit Singh a sparkling sight, dazzeling sight,
    kirabiyaka きらびやか


    獅子舞の橋に行き会ふきらびやか
    shishimai no hashi ni yuki au kirabiyaka

    the lion dance
    performed at the bridge
    how dazzling a sight

    Kume Santei, 久米三汀
    © lib.virginia.edu
    ???
  • Sarbjit Singh These are all emotions .......
  • Sarbjit Singh feeling ashamed, asamashii 浅ましい

    Some Haiku by Kobayashi Issa


    浅ましや炭のしみ込む掌に
    asamashi ya sumi no shimi komu tenohira ni

    how shameful--
    with my charcoal-stained
    palms...

    浅ましの尿瓶とやなくむら千鳥
    asamashi no shibin toya naku mura chidori

    "Shameful, that piss-pot!"
    the flock of plovers
    sing

    浅ましや杖が何本老の松
    asamashi ya tsue ga nanbon oi no matsu

    what a shame!
    how many canes prop you up
    old pine?

    I first translated asamashi as "pitiful," but for a different haiku in which this word appears, Shinji Ogawa suggests, "shameful," as a better translation. In snow country like Issa's home province of Shinano, certain kinds of trees must be protected by columns placed under every branch to prevent the branches from being broken by the weight of the snow. Shinji explains that Issa is playfully teasing the old pine: "Shame! Shame! How many canes are you using, old pine?"

    Tr. David Lanoue
    More haiku with ASAMASHI
  • Dalvir Gill .
    Real haiku is the soul of poetry. Anything that is not actually present in one's heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku.
    Go beyond the restrictions of your era, forget about purpose or meaning, separate yourself from historical limitations -- there you'll find the essence of true art, religion, and science.

    - Santôka Taneda - tr. John Stevens
    4 hrs · Like · 1
  • Sarbjit Singh Loneliness is one image and shade curbs burning sun is opposite image!!
  • Dalvir Gill 淋しさの底ぬけて降るみぞれかな
    淋しさの底拔けて降る霙哉
    sabishisa no soko nukete furu mizore kana


    this sleet
    right through the bottom
    of loneliness . . .

    OR

    this sleet
    falls right through the bottom
    of my solitude . ..
    Tr. Gabi Greve
    - . Ryookan 良寛 Ryokan (1758-1831) .
    4 hrs · Like · 1
  • Dalvir Gill 憂き我をさびしがらせよ閑古鳥
    uki ware o sabishigarase yo kankoodori


    this sorrowful me
    you make even more lonely -
    you cuckoo

    MORE hokku about emotions by
    . Matsuo Basho 松尾芭蕉 - Archives of the WKD .
    4 hrs · Like · 1
  • Amarjit Sathi Tiwana ਮੈਨੂੰ ਲਗਦਾ ਹੈ ਕਿ ਮੇਰੇ ਨੁਕਤੇ ਬਾਰੇ ਗੱਲ ਹੀ ਨਹੀਂ ਹੋ ਰਹੀ। ਮੈਂ hokku about emotions ਦੀ ਗੱਲ ਹੀ ਨਹੀਂ ਕੀਤੀ। ਗਿੱਲ ਸਾਹਿਬ ਮੈਂ ਇਹ ਸਮਝਦਾ ਹਾਂ ਕਿ ਹਰ ਕਿਗੋ/ਰੁੱਤ ਸ਼ਬਦ ਨਾਲ਼ ਭਾਵਨਾ ਜੁੜੀ ਹੁੰਦੀ ਹੈ ਇਸੇ ਲਈ ਹਾਇਕੂ ਵਿਚ ਇਸ ਦੀ ਬਹੁਤ ਅਹਿਮੀਅਤ ਮੰਨੀ ਜਾਂਦੀ ਹੈ। ਜਿਵੇਂ ਇਹ ਮਿਸਾਲਾਂ ਜਾਪਾਨੀ ਹਾਇਕੂ ਵਿਚ ਰੁੱਤਾਂ ਨਾਲ਼ ਜੁੜੀਆਂ ਹੋਈਆਂ ਹਨ:
    The moon glows = ਪਤਝੜ ਦਾ ਚੰਨ
    flowers bloom = ਬਸੰਤ ਰੁੱਤ
    insects cry = ਗਰਮ ਰੁੱਤ
    water flows = ਸ਼ਾਇਦ ਗਰਮ ਰੁੱਤ/ ਜਾਂ ਬਸੰਤ ਰੁੱਤ ਜਦੋਂ ਬਰਫ ਪਿਘਲਦੀ ਹੈ। ਪੰਜਾਬੀ ਵਿਚ ਬਰਖਾ ਨਾਲ਼
    1. ਮੇਰਾ ਪ੍ਰਸ਼ਨ ਸੀ emotional kigo ਕੀ ਹੁੰਦਾ ਹੈ?
    2. ਕੀ non-emotional kigo ਵੀ ਹੁੰਦੇ ਹਨ?
    3. ਕੀ 'ਇਕਾਂਤ' ਕਿਗੋ ਹੈ?
    4. ਕੀ ਖਲਾਅ ਨੂੰ ਵੀ ਕਿਗੋ ਕਿਹਾ ਜਾ ਸਕਦਾ ਹੈ?
    ਬੇਨਤੀ ਹੈ ਕਿ ਲੰਮੇਂ ਵਿਖਿਆਨ ਦੀ ਥਾਂ ਨੁਕਤੇ 'ਤੇ ਰਹਿਕੇ ਗੱਲ ਕੀਤੀ ਜਾਵੇ ਤਾਂ ਜੋ ਮਸਲਾ ਉਲਝਣ ਦੀ ਥਾਂ ਸਮਝ ਆ ਸਕੇ।
    ਧੰਨਵਾਦ।
  • Amarjit Sathi Tiwana ਗਿੱਲ ਸਾਹਿਬ ਤੁਹਾਡੀਆਂ ਦਿੱਤੀਆਂ ਮਿਸਾਲਾਂ ਵਿਚ: sleet ਕਿਗੋ ਹੈ ਨਾ ਕਿ loneliness ਜਾਂ solitude । ਇਸੇ ਤਰਾਂ cuckoo ਕਿਗੋ ਹੈ ਨਾ ਕਿ solitude.
    ਕੀ sleet ਅਤੇ cuckoo ਨੂੰ emotional kigo ਕਿਹਾ ਜਾਵੇ ਜਾਂ ਸਿਰਫ ਕਿਗੋ ?
  • Dalvir Gill ਟਿਵਾਣਾ ਸਾਹਿਬ, ਕਿਗੋ ਦਾ ਜੋ ਮਹੱਤਵ ਜਾਪਾਨੀਆਂ ਲਈ ਹੈ ਉਹ ਦੂਜਿਆਂ ਲਈ ਹੋ ਹੀ ਨਹੀਂ ਸਕਦਾ। ਸ਼ਿਰਾਨੇ ਆਪਣੇ ਲੇਖ ਵਿੱਚ ਇਸਦੀ ਬਣਤਰ ਇੱਕ ਪਿਰਾਮਿਡ ਵਾਂਗ ਸਮਝਾਉਂਦਾ ਹੈ - ਕਾਫੀ ਵਿਸਥਾਰ ਵਿੱਚ, ਅਤੇ ਇੱਕ ਅਜਿਹੀ ਗੱਲ ਵੀ ਕਰਦਾ ਹੈ ਜੋ ਹਜ਼ਮ ਨਹੀਂ ਆਉਂਦੀ ਕਿ ਜਾਪਾਨ ਤੋਂ ਬਾਹਰ ਦੇ ਹਾਇਕੂ ਲਿਖਾਰੀਆਂ ਨੂੰ ਕਿਗੋ ਸ਼ਾਮਲ ਕਰਨ ਦੀ ਕੋਈ ਜ਼ਰੂਰਤ ਨਹੀਂ। ਅਮਰੀਕਨਾਂ ਨੇ ਵੀ ਕਿਗੋ ਦੀ ਜਗਹ "ਕੁੰਜੀਵਤ ਸ਼ਬਦਾਂ" (Key-words) ਨੂੰ ਮਾਨਤਾ ਦਿੱਤੀ, ਜਿਸ ਵਿੱਚ ਪਿਆਨੋ ਵੀ ਸ਼ਾਮਿਲ ਹੈ।
    ਅਸੀਂ ਅਕਸਰ ਕਹਿੰਦੇ ਹਾਂ, "ਜਦੋਂ ਹਾਇਕੂ ਜਾਪਾਨ ਦੀਆਂ ਹੱਦਾਂ ਤੋ ਬਾਹਰ ਫੈਲਿਆ ਤਾਂ ......" ਇਹ ਮੇਰੇ ਬਾਰ ਬਾਰ ਦੁਹਰਾਏ ਸਵਾਲ ਵੱਲ ਲੈ ਆਉਂਦਾ ਹੈ ਕਿ
    ਸਾਡੀ ਬਚਨਬੱਧਤਾ ਕਲਾਸੀਕਲ ਹਾਇਕੂ ( ਹੋੱਕੂ ) ਨਾਲ ਹੈ ਜਾਂ ਸ਼ੀਕੀ ਦੇ ਕੀਤੇ ਤਜ਼ੁਰਬੇ ਨਾਲ ( ਜਿਸ ਦੀ ਗਲਤੀ ਬਾਰੇ ਉਸਨੂੰ ਆਪਣੇ ਸੰਖੇਪ ਜਿਹੇ ਜੀਵਨ-ਕਾਲ ਵਿੱਚ ਹੀ ਅਹਿਸਾਸ ਹੋ ਗਿਆ ਸੀ। ) ਜਾਂ ਪੰਜਾਬੀ ਹਾਇਕੂ ਨਾਲ ?
    ਬਹੁਤ ਪ੍ਰਕਾਰ ਦਾ ਹਾਇਕੂ ਪ੍ਰਚਲਿਤ ਹੈ, gendai ਵਿੱਚ "ਸਭ ਚਲਦੈ" ਅਤੇ ਇਹ ਮਿੰਨੀ-ਕਾਵਿ ਤੋਂ ਕਿਵੇਂ ਭੀ ਭਿੰਨ ਨਹੀਂ। 25 ਸਾਲਾਂ ਤੋਂ ਚਲ ਰਹੇ ਇੱਕ ਹਾਇਕੂ-ਰਚਨਾ ਮੁਕਾਬਲੇ ( ਸਤਿਕਾਰਿਤ ) ਨੇ ਇਸ ਬਾਰ ਆਪਣੀਆਂ ਸ਼ਰਤਾਂ ਵਿੱਚ ਇੱਕੋ ਇੱਕ 5-7-5 ਦੀ ਹੀ ਰੱਖੀ। ਬਹੁਤ ਸਾਰੇ ਮੁਕਾਬਲਿਆਂ ਦੇ ਨਤੀਜੇ ਪੜ੍ਹ ਕੇ ਹਾਸਾ-ਰੋਣਾ ਇਕੱਠੇ ਹੀ ਆਉਂਦੇ ਹਨ। ਅਸੀਂ ਇੱਕ ਖ਼ਾਸ ਫਾਰਮੈੱਟ ਆਪਣਾ ਰਖਿਆ ਹੈ ਜੋ ਜਿੱਥੇ ਚੰਗੀ ਗੱਲ ਹੈ ਉਸ ਵਿੱਚ ਤਬਦੀਲੀਆਂ ਨਾ ਕਰਨ ਦੀ ਜ਼ਿਦ ਉੰਨੀ ਹੀ ਮਾੜੀ। ਅਸੀਂ ਜਦੋਂ ਸ਼ੁਰੂ ਹੋਏ ਸੀ ਤਾਂ ਤੁਹਾਡੀ ਲਿਖੀ "ਲੇਖ-ਲੜ੍ਹੀ" ਨੂੰ ਆਧਾਰ ਬਣਾ ਕੇ ਹੀ ਚਲੇ ਸੀ। ਸਮੇਂ-ਸਮੇਂ "ਫ੍ਰੇਜ਼-ਫ੍ਰੈਗਮੈਂਟ", ਐਂਥਿਜ਼ੀਆ ਆਦਿ ਜਿਵੇਂ-ਜਿਵੇਂ ਕਿਸੇ ਦਾ ਕੋਈ ਲੇਖ ਪੜ੍ਹਦੇ ਰਹੇ ਉਸ ਵਿੱਚ ਸ਼ਾਮਿਲ ਵੀ ਕੀਤਾ ਅਤੇ ਇਹੋ ਜਿਹੇ ਮਸਲਿਆਂ 'ਤੇ ਤਲਵਾਰਬਾਜ਼ੀ ਵੀ ਕੀਤੀ।
    ਪਰਮਿੰਦਰ ਸੋਢੀ ਹੁਰਾਂ ਨੇ 2010 ਵਾਲੀ ਕਾਨਫਰੰਸ ਵਿੱਚ ਵੀ ਹਾਇਕੂ ਦੇ "ਬਹੁ-ਪਰਤੀ" ਹੋਣ ਨੂੰ ਹਾਇਕੂ ਦਾ ਮੁੱਖ ਅੰਗ ਹੋਣ ਵਾਰੇ ਗੱਲ ਕੀਤੀ ਸੀ ਅਤੇ ਦੋ ਬਾਰ ਮਗਰੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਸਤੋਂ ਸਿਰਫ ਇਹੋ ਸਿੱਟਾ ਨਿਕਲਿਆ, "ਕਿਉਂਕਿ ਨਿੱਤ ਨਵੇਂ ਮੈਂਬਰ ਗਰੁੱਪ ਵਿੱਚ ਸ਼ਾਮਿਲ ਹੋ ਰਹੇ ਹਨ ਇਸ ਲਈ ਉਹਨਾਂ ਨੂੰ ਪਹਿਲੀਆਂ ਕਲਾਸਾਂ ਦੀ ਹੀ ਪੜ੍ਹਾਈ ਕਰਵਾਈ ਜਾਵੇਗੀ।"
    ਜ਼ੂਕਾ/ਜੌਕ਼ਾ ਦਾ ਅਨੁਵਾਦ "ਕੁਦਰਤ" ਵਜੋਂ ਕਰਨਾ ਗਲਤ ਸੀ। ਮੈਂ "ਇਨ-ਹਾਇਕੂ" ਗਰੁੱਪ ਵਿੱਚ ਵੀ ਗੱਲ ਕੀਤੀ ਸੀ, ਇੱਥੇ ਵੀ ਸਾਂਝੀ ਕਰ ਲੈਂਦਾ ਹਾਂ, ਤੁਸੀਂ ਵੀ srigranth.org ਦੇ "ਖੋਜ" ਵਾਲੇ ਖਾਨੇ ਵਿੱਚ "ਕੁਦਰਤ" ਟਾਈਪ ਕਰਨਾ ਤਾਂ 78 ਰੈਫਰੈਂਸ ਨਿਕਲਣਗੇ ਅਤੇ ਕਿਤੇ ਵੀ ਇਸਨੂੰ Nature ਨਹੀਂ ਅਨੁਵਾਦਿਆ ਗਿਆ ਸਗੋਂ ਉਹੋ ਸ਼ਬਦ ਵਰਤੇ ਹਨ ਜੋ ਜ਼ੂਕਾ ਲਈ ਅੰਗ੍ਰੇਜ਼ੀ ਵਾਲੇ ਵਰਤਦੇ ਹਨ। ਗ੍ਰੰਥ ਦੇ ਅਨੁਵਾਦਿਕ, ਸ਼ਾਇਦ ਗੁਰਨਾਮ ਸਿੰਘ ਜੀ, ਨੂੰ ਨਾਂ ਤਾਂ ਹਾਇਕੂ ਚਿੱਤ ਵਿੱਚ ਹੋਵੇਗਾ ਨਾ ਹੀ ਜ਼ੂਕਾ, ਪਰ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਜਾਪਾਨੀ ਸੁਹਜ-ਸ਼ਾਸ਼ਤਰ ਭਾਰਤ-ਮੁਨੀ ਦੇ "ਰਸ-ਸਿਧਾਂਤ" ਦੇ ਜ਼ਿਆਦਾ ਨਜ਼ਦੀਕ ਹੈ ਅਰਸਤੂ ਦੀ "ਪੋਇਟਿਕਸ" ਨਾਲੋਂ, ਜਿਸਦੇ ਆਧਾਰ ਉੱਪਰ ਪੱਛਮੀ ਆਲੋਚਨਾ ਦਾ ਸਾਰਾ ਸੰਸਾਰ ਉਸਰਿਆ ਹੈ।
    ਇਸ ਸਾਰੀ ਭੂਮਿਕਾ ਤੋਂ ਬਾਅਦ ਹੁਣ ਮੈਂ ਤੁਹਾਡੇ ਸਵਾਲਾਂ ਵੱਲ ਆਵਾਂਗਾ।
    2 hrs · Like · 1
  • Dalvir Gill ਟਿਵਾਣਾ ਸਾਹਿਬ ਉਹ ਉਦਾਹਰਣਾਂ ਕਿਗੋ ਲਈ ਨਹੀਂ ਬਲਕਿ ਤਰਲ-ਬਿੰਬਾਂ ਲਈ ਹਨ, ਜਿਵੇਂ ਸਰਬਜੀਤ ਸਿੰਘ ਦੀ ਰਚਨਾ ਵਿੱਚ "ਤੱਪਦਾ ਸੂਰਜ" ਰੁੱਤ-ਸੰਕੇਤਿਕ ਸ਼ਬਦ ਹੈ ਨਾਂਕਿ ਇਕਾਂਤ। ਰਾਇਊਕਾਨ ਵਾਲੇ ਵਿੱਚ ਸਲੀਟ ਇੱਕ ਠੋਸ ਬਿੰਬ ਨਹੀਂ ਹੋ ਸਕਦਾ ਜੋ ਇਕਾਂਤ ਦੇ ਨਿਚਤਮ ਤਲ ਵਿਚੀਂ ਗੁਜ਼ਰ ਰਿਹਾ ਹੈ। ਇਸੇ ਤਰਾਂ ਬਾਸ਼ੋ ਵਾਲੇ ਨੂੰ ਵੀ "ਲੇਖਕ ਦਾ ਨਿਰਣਾ" ਕਹਿ ਕੇ ਟਰਕਾਇਆ ਜਾ ਸਕਦਾ ਹੈ।
    ਮੈਂ ਤੁਹਾਡੇ ਸਵਾਲਾਂ ਵੱਲ ਹੀ ਆਉਂਦਾ ਹਾਂ, ਜੋ ਕਾਫੀ ਮਹੱਤਵ ਪੂਰਣ ਹਨ ਸਿਰਫ਼ ਇੱਕ ਬੇਨਤੀ ਹੈ ਕਿ ਮੇਰੀ ਮਨਸ਼ਾ ਨੂੰ ਗਲਤ ਨਾ ਸਮਝਿਆ ਜਾਵੇ ਕਿ ਮੈਂ ਕਿਸੇ ਨੁਕਤੇ ਉੱਪਰ ਅੜ ਕੇ ਆਪਣੀ ਗੱਲ ਮੰਨਵਾਉਣ ਲਈ ਬਜ਼ਿਦ ਹਾਂ। ਮੈਂ ਇਹਨਾਂ ਮਸਲਿਆਂ ਬਾਰੇ ਡੂੰਘਾ ਚਿੰਤਨ ਕਰਨ 'ਤੇ ਵੀ ਜਦ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕਦਾ ਤਾਂ ਪਬਲਿਕ ਪਲੇਟਫ਼ਾਰਮ 'ਤੇ ਗੱਲ ਕਰਦਾ ਹਾਂ ਪਰ ਉੱਥੇ ਇਸਨੂੰ ਬੇਲੋੜੀ ਬਹਿਸ ਸਮਝ ਜਾਂਦਾ ਹੈ। ਜੇ ਇਹ ਸਿਰਫ਼ ਰਚਨਾਵਾਂ ਸਾਂਝੀਆਂ ਕਰਨ ਦੀ ਥਾਂ ਹੈ ਤਾਂ ਉਹਨਾਂ ਦੀ ਕੋਈ ਸੁਧਾਈ ਨਹੀਂ ਹੋਣੀ ਚਾਹੀਦੀ 'ਤੇ ਜੇ ਇਹ ਸਿੱਖਣ-ਸਿਖਾਉਣ ਵਾਲੀ ਸਪੇਸ ਹੈ ਤਾਂ ਨਿੱਠ ਕੇ ਗੱਲ ਹੋਣੀ ਚਾਹੀਦੀ ਹੈ।
    2 hrs · Like · 1
  • Amarjit Sathi Tiwana ਗਿੱਲ ਸਾਹਿਬ ਬਹੁਤ ਧੰਨਵਾਦ। ਮੇਰਾ ਮੁਢਲਾ ਪ੍ਰਸ਼ਨ ਕਿਗੋ ਬਾਰੇ ਸੀ ਨਾ ਕਿ ਤਰਲ ਬਿੰਬਾਂ ਬਾਰੇ।
    ਸ਼ਬਦ sleet ਇਕ ਠੋਸ ਬਿੰਬ ਹੈ? ਸ਼ਬਦਕੋਸ਼ ਅਨੁਸਾਰ:
    1. Precipitation consisting of generally transparent frozen or partially frozen raindrops.

    2. A mixture of rain and snow or hail.
    3. A thin icy coating that forms when rain or sleet freezes, as on trees or streets.
    ਮੇਰਾ ਵਿਚਾਰ ਹੈ ਕਿ ਰਾਇਊਕਾਨ ਦੇ ਹਾਇਕੂ ਵਿਚ ਵੀ loneliness ਅਤੇ solitude ਅਮੂਰਤ ਸੰਕਲਪ/ਤਰਲ-ਬਿੰਬ ਹੋਣ ਦੇ ਨਾਲ਼ ਨਾਲ਼ ਵੀ ਇਕ ਜੀਵਤ ਵਿਅਕਤੀ (ਲੇਖਕ) ਦੀ ਠੋਸ ਹੋਂਦ ਨਾਲ ਵੀ ਸਬੰਧਿਤ ਹਨ ਜੋ ਇਕੱਲਾ ਹੈ ਜਾਂ ਇਕਾਂਤ ਵਿਚ ਬੈਠਾ ਹੈ।
  • Sarbjit Singh Humanity and Observances

    We have two very important categories in a Japanese saijiki that relate to the human being and its activites during the seasons:


    seikatsu 生活 Humanity, daily life, livelihood
    http://wkdkigodatabase03.blogspot.jp/2009/05/humanity.html


    wkdkigodatabase03.blogspot.com
    This database of seasonal words (worldwide saijiki) will give us an opportunity ... See More
  • Dalvir Gill ਟਿਵਾਣਾ ਸਾਹਿਬ ਮੈਂ ਹਫਤਾ ਕੁ ਪਹਿਲਾਂ "Emotional Kigo" ਉੱਪਰ ਇੱਕ ਐਂਟਰੀ ਪੜ੍ਹੀ ਸੀ 'ਤੇ ਉਹ ਲੱਭ ਨਹੀਂ ਰਹੀ ਸੀ ਅਤੇ ਮੈਂ ਅਗਾਂਹ ਹੀ ਅਗਾਂਹ ਤੁਰੀ ਗਿਆ।

    "ਮੇਰੇ ਅਰਮਾਨਾਂ 'ਤੇ ਪੈ ਗਏ ਗੜੇ" ਵਿੱਚ ਗੜੇ ਪੈਣ ਨੂੰ ਮੈਂ ਤਰਲ-ਬਿੰਬ ਵਜੋਂ ਹੀ ਦੇਖਾਂਗਾ ਭਾਵੇਂ ਕਿ "ਗੜੇ", ਬਜ਼ਾਤ-ਏ-ਖ਼ੁਦ, ਇੱਕ ਠੋਸ ਬਿੰਬ ਹੈ। ਰਾਇਊਕਾਨ ਦੀ ਸਲੀਟ ( ice-pallets ) ਵੀ ਕਿਸੇ ਛੱਤ ਜਾਂ ਫਰਸ਼ ਉੱਪਰ ਨਹੀਂ ਡਿੱਗ ਰਹੀ ਸਗੋਂ ਉਸਦੇ ਇਕਾਂਤ ਦੀ ਤਹਿ-ਏ-ਵਜੂਦ ਉੱਪਰ ਵਰ ਰਹੀ ਹੈ - ਜੋ ਸਾਡੀ ਸਮਝ ਅਨੁਸਾਰ ਦਰੁਸਤ ਨਹੀਂ। ਉਂਝ ਵੀ ਰਾਇਊਕਾਨ ਇੱਕ ਝੇਨ ਭਿਕਸ਼ੂ ਸੀ ਹੋੱਕੂ ਮਾਸਟਰ ਨਹੀਂ, ਪਰ ਬਾਸ਼ੋ ਵਾਲੀ ਰਚਨਾ ਦੀ ਗੱਲ ਹੋਰ ਹੈ। ਜੇਨ ਰਿਸ਼ੋਲਡ ਨੇ ਆਪਣੇ "metaphor" ਵਾਲੇ ਨੋਟ ਵਿੱਚ ਇੱਕ ਰਸਤਾ ਖੋਲਣ ਦੀ ਕੋਸ਼ਿਸ਼ ਕੀਤੀ ਸੀ। ਖੈਰ ਆਪਾਂ ਨੁਕਤੇ ਵੱਲ ਮੁੜੀਏ !

    ਕਿਗੋ ਬਾਰੇ ਤੁਹਾਡੀ ਸਮਝ ਮੈਨੂੰ ਸੋ ਫ਼ੀਸਦੀ ਦਰੁਸਤ ਲੱਗਦੀ ਹੈ ਕਿ ਇਹ "ਰੁੱਤ ਦੇ ਸੰਕੇਤ" ਨਾਲੋਂ ਕਿਤੇ ਗਹਿਰੇ ਤਲ 'ਤੇ ਕੰਮ ਕਰਦੀ ਹੈ। ਜਾਪਾਨੀਆਂ ਵਿੱਚ snow-viewing ਇੱਕ ਤਿਉਹਾਰ ਵਾਂਗ ਹੈ ਪਰ ਰਾਇਊਕਾਨ ਵਲੋਂ ਇੱਕ ਖ਼ਾਸ ਕਿਸਮ ਦੀ ਬਰਫ਼ਬਾਰੀ ਵੱਲ ਇਸ਼ਾਰਾ ਕਰਨਾ ( ਜਿਸਨੂੰ ਆਪਣੇ ਇੱਥੇ ਵੀ ਚੰਗਾ ਨਹੀਂ ਸਮਝਿਆ ਜਾਂਦਾ ਸਗੋਂ ਐਕਸੀਡੈਂਟ ਹੋਣ ਦਾ ਘਰ ਸਮਝਦੇ ਹਾਂ ) ਇਸੇ ਰਮਜ਼ ਕਾਰਣ ਹੈ। "ਠੰਡਾ ਬੁੱਲਾ" ਅਤੇ "ਸ਼ੀਤ-ਲਹਿਰ" ਜਾਂ "ਸਰਦ ਹਵਾ" ਆਪਣੇ ਆਪ ਹੀ ਰੁੱਤ ਵੱਲ ਸਿੱਧਾ ਇਸ਼ਾਰਾ ਹਨ, ਤੇ ਇਹ ਕਹਿਣਾ ਕਿ ਸਰਦ ਹਵਾ ਤਾਂ ਕਿਸੇ ਵੀ ਰੁੱਤ ਵਿੱਚ ਵਗ ਸਕਦੀ ਹੈ, ਠੀਕ ਨਹੀਂ - ਕਾਵਿਕ ਪੱਖ ਤੋਂ ਉੱਕਾ ਹੀ ਨਹੀਂ। ਇਵੇਂ "ਤੱਤੀਆਂ-ਹਵਾਵਾਂ" ਕਹਿਣਾ ਤਾਪਮਾਨ ਦੱਸਣ ਤੋਂ ਵੱਡੀ ਗੱਲ ਕਰਨਾ ਹੈ।

    ਕਿਗੋ ਬਾਰੇ ਵਿਕੀਪੀਡੀਆ ਐਂਟਰੀ ਵੀ ਇਸਨੂੰ ਸਿੱਧਾ ਰੁੱਤ ਤੋਂ ਬਿਨਾਂ The Sky and Heavens, The Earth, Humanity, Observances, Animals, Plants ਆਦਿ ਕੈਟਾਗਰੀ ਵਿੱਚ ਵੰਡਦੀ ਹੈ। ਠੀਕ ਵੀ ਹੈ, "ਨਦੀ 'ਚ ਤਾਰੀ" ਕਿਗੋ ਹੀ ਤਾਂ ਹੈ ਭਾਵੇਂ ਮਨੁੱਖਾ ਗਤੀਵਿਧੀ ਵੱਲ ਇਸ਼ਾਰਾ ਹੈ। ਮੈਂ ਜਿਸ ਐਂਟਰੀ ਨੂੰ ਦੁਬਾਰਾ ਲੱਭ ਨਹੀਂ ਸਕਿਆ ਉਸ ਵਿੱਚ ਮਨੁੱਖਾ-ਜਜ਼ਬਾਤਾਂ ਦੀ ਇੱਕ ਪੂਰੀ ਲਿਸਟ ਸੀ। ਸਰਾ ਭਾਜੀ ਵਾਲੀ "ਹਾਇਕੂ, ਸੇਨ੍ਰ੍ਯੂ ਅਤੇ ਜ਼ੱਪਾਈ" ਵਾਲੀ ਪੋਸਟ ਵਿੱਚ ਮੈਂ ਕਲਾ ਰਮੇਸ਼ ਨਾਲ ਚਲਦੀ ਗੱਲ ਵਿੱਚੋਂ ਇੱਕ ਸਤਰ ਸਾਂਝੀ ਕੀਤੀ ਸੀ,

    "ਜ਼ੌਕਾ ਨਿਰਗੁਣ ( ਕੁਦਰਤ ਦੀ ਅਦਿੱਖ ਸ਼ਕਤੀ ) ਹੈ ਅਤੇ ਕਿਗੋ ਸਰਗੁਣ ( ਜਿੱਥੇ ਅਦ੍ਰਿਸ਼ ਦ੍ਰਿਸ਼ਟੀਮਾਨ ਹੁੰਦਾ ਹੈ ) ਹੈ।"

    ਅਸੀਂ ਜ਼ੌਕਾ ਨੂੰ ਕੁਦਰਤ ਅਤੇ ਕਿਗੋ ਨੂੰ ਰੁੱਤ-ਸੰਕੇਤਿਕ ਸ਼ਬਦਾਂ ਵਜੋਂ ਅਨੁਵਾਦ ਲਿਆ। ( ਵਿਕੀਪੀਡਿਆ ਵਾਲੀ ਕਿਗੋ ਦੀ ਐਂਟਰੀ ਵਿੱਚ ਇੱਕ ਸਤਰ ਹੈ "Although the term kigo was coined as late as 1908, representation of and reference to the seasons has long been important in Japanese culture and poetry."
    ਕਿਗੋ ਦਾ ਮਹੱਤਵ ਸਮਝਣ ਲਈ ਸ਼ਿਰਾਨੇ ਦੇ ਲੇਖ ਵਿੱਚ ਵਰਤੇ ਗਏ ਖੜ੍ਹੇ ਅਤੇ ਲੇਟੇ ਧੁਰੇ ਦੇ ਅਯਾਮਾਂ ( Vertical and horizontal axis ) ਨੂੰ ਸਮਝਣਾ ਬਹੁਤ ਅਹਿਮ ਹੈ (ਅਸੀਂ ਸਿਰਫ਼ ਲੇਟੇ-ਦਾਉ ਵਾਲੇ ਧੁਰੇ ਨੂੰ ਧਿਆਨ ਵਿੱਚ ਰੱਖ ਕੇ ਹੀ ਰਚਨਾ ਕਰ ਰਹੇ ਹਾਂ। ) ਅਤੇ ਇਸੇ ਵਿੱਚ ਤੁਹਾਡੇ ਪਹਿਲੇ ਦੋ ਸਵਾਲਾਂ ਦਾ ਜਵਾਬ ਪਿਆ ਹੈ ਕਿ ਜਜ਼ਬਾਤਾਂ ਤੋਂ ਬਿਨਾਂ ਕੋਈ ਕਿਗੋ ਨਹੀਂ ਹੁੰਦਾ, ਸਾਰੇ ਹੀ ਕਿਗੋ ਜਜ਼ਬਾਤਾਂ ਨਾਲ ਓਟ-ਪੋਤ ਹਨ। ਇਹੋ ਤਾਂ ਇੱਕ ਸੰਬੰਧ ਹੈ ਜੋ ਮਨੁੱਖ ਨੂੰ ਕੁਦਰਤ ਨਾਲ ਜੋੜਦਾ ਹੀ ਨਹੀ ਸਗੋਂ ਇਸਦੇ ਇੱਕ ਹਿੱਸੇ ਵਜੋਂ ਤਸਦੀਕ ਕਰਦਾ ਹੈ।

    ਅੰਤਿਮ ਸਵਾਲਾਂ ਦੇ ਜਵਾਬ ਵਜੋਂ ਮੈਂ ਸਿਰਫ਼ ਇਹੋ ਕਹਿ ਸਕਦਾਂ ਹਾਂ ਕਿ ਅਸੀਂ ( ਜ਼ੌਕਾ ਤਾਂ ਛੱਡੋ ) ਕੁਦਰਤ ਤੋਂ ਹੀ ਕੀ ਅਰਥ ਲੈਂਦੇ ਹਾਂ, ਇਸਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਾਂ। quantum physics ਦੀਆਂ ਨਵੀਨਤਮ ਖੋਜਾਂ ਵਿੱਚੋਂ ਇੱਕ ਜੋ ਮੈਨੂੰ ਸਮਝ ਨਹੀਂ ਪੈ ਰਹੀ ਉਹ ਇਸ ਗੱਲ ਉੱਪਰ ਜ਼ੋਰ ਹੈ ਕਿ "there is no such thing as 'out there' " ( ਸਭ ਇੱਥੇ ਹੀ ਹੈ; ਪਰੇ/ਦੂਰ = ਪਹੁੰਚ ਤੋਂ ਬਾਹਰ ਕੁਝ ਨਹੀਂ। ( ਖਲਾਉ ਮੁਤੱਲਕ ਸਵਾਲ ਬਾਰੇ )। ਜੇ ਮਨੁੱਖਾ ਗਤੀਵਿਧੀਆਂ ਅਤੇ ਰਸਮ-ਰਿਵਾਜ਼ ( Humanity, Observances ) ਕਿਗੋ ਵਿੱਚ ਸ਼ਾਮਿਲ ਹੋ ਸਕਦੇ ਹਨ ਤਾਂ ਭਾਵਨਾਵਾਂ ਉੱਪਰ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਮੇਰੇ ਲਈ ਸਰਬਜੀਤ ਸਿੰਘ ਵੀਰਜੀ ਦੀਆਂ ਦਲੀਲਾਂ ਦਾ ਓਨਾ ਮਹੱਤਵ ਨਹੀਂ ਜਿੰਨਾ ਇਸ ਰਚਨਾ ਦਾ ਹੈ ਜਿਸ ਵਿੱਚ ਪੰਜਾਬ ਦੀ ਗਰਮੀਆਂ ਦੀ ਰੁੱਤ ਵਲ ਇਸ਼ਾਰਾ ਹੈ।

    ਅੰਤ ਵਿੱਚ ਮੇਰੀ ਫਿਰ ਉਹ ਹੀ ਬੇਨਤੀ ਹੈ ਕਿ ਕਲਾਸੀਕਲ ਕਵੀਆਂ ਦੀਆਂ ਰਚਨਾਵਾਂ ਅਤੇ ਕਾਵਿ-ਕਲਾ ( ਅਤੇ ਇਸ ਵਿਧਾ ) ਬਾਰੇ ਖਿੰਡਰੀਆਂ-ਪੁੰਡਰੀਆਂ ਉਕਤੀਆਂ ਵਧ ਸੇਧ ਦਿੰਦੀਆਂ ਹਨ ਕਿਸੇ ਸਕਾਲਰ ਦੇ ਲਿਖੇ ਲੇਖ ਨਾਲੋਂ। ਨਿਯਮ ਕਲਾ ਵਿੱਚ ਨਿਖਾਰ ਲਿਆਉਣ ਨਾਂਕਿ ਇਸਨੂੰ ਸੀਮਤ ਕਰਨ।

No comments:

Post a Comment