Thursday, January 1, 2015

Harvinder Dhaliwal Bilaspur—ਧੰਨਵਾਦ ' ਅੱਖਰ '

https://www.facebook.com/groups/punjabihaiku/search/?query=%E0%A8%85%E0%A9%B1%E0%A8%96%E0%A8%B0+%E0%A8%A6%E0%A9%87+%E0%A8%B8%E0%A9%B0%E0%A8%AA%E0%A8%BE%E0%A8%A6%E0%A8%95+



ਧੰਨਵਾਦ ' ਅੱਖਰ '
===========
ਸੰਨ 1998-99 ਮੈਗਜੀਨ ' ਅੱਖਰ ' ਨੇ Sodhi Parminder ਹੁਰਾਂ ਦੁਆਰਾ ਸੰਪਾਦਿਤ ' ਹਾਇਕੂ ਵਿਸ਼ੇਸ ਅੰਕ ' ਪ੍ਰਕਾਸ਼ਿਤ ਕੀਤਾ ਸੀ , ਜਿਸ ਰਾਹੀਂ ਸ਼ਾਇਦ ਪਹਿਲੀ ਵਾਰ ਪੰਜਾਬੀ ਪਾਠਕਾਂ ਨੂੰ ਜਪਾਨ ਦੀ ਸਹਿਜ ਸੁਹਜ ਕਾਵਿਕਤਾ ਦਾ ਸੁਆਦ ਮਾਨਣ ਦਾ ਅਵਸਰ ਪ੍ਰਾਪਤ ਹੋਇਆ ਸੀ ! ਹੋਰ ਪਰਚਿਆਂ ਤੋਂ ਹੱਟ ਕੇ ਹੁਣ ਇੱਕ ਵਾਰ ਫੇਰ ' ਅੱਖਰ ' ਨੇ ਹਾਇਕੂ ਦੇ [ਪ੍ਰਚਾਰ ਪ੍ਰਸਾਰ ਵਿੱਚ ਬਣਦਾ ਯੋਗਦਾਨ ਪਾਇਆ ਹੈ , ਜਿਸਦੇ ਲਈ ਅਸੀਂ ਉਸ ਦੇ ਤਹਿ ਦਿਲੋਂ ਧੰਨਵਾਦੀ ਹਾਂ !
Unlike · · 253
  • Gurmeet Singh Sandhu ਵੈਸੇ ਤਾਂ ਅੱਖਰ ਦੇ ਸੰਪਾਦਕ ਸਾਹਿਬ ਨੇ ਜੋ ਕੁਝ ਸੰਪਾਦਕੀ ਵਿਚ ਲਿਖਿਆ ਹੈ, ਉਹਦੇ ਬਾਰੇ ਬੜੇ ਕਿੰਤੂ ਹਨ...ਪਰ ਅੰਤ ਵਿਚ ਉਹ ਲਿਖਦੇ ਹਨ "ਹਾਇਕੂ ਦੀ ਬਹੁਤਾਤ ਨੇ ਪਾਠਕਾਂ ਨੂੰ ਭੈਭੀਤ ਕਰਨ ਦੀ ਸਥਿਤੀ ਬਣਾਈ ਹੋਈ ਹੈ" ਮੇਰਾ ਨਿਮਰਤਾ ਸਾਹਿਤ ਉਹਨਾਂ ਨੂੰ ਇਕ ਪ੍ਰਸ਼ਨ ਹੈ ਕੀ ਪੰਜਾਬੀ ਕਾਵਿ ਦੀਆਂ ਦੂਸਰੀਆਂ ਵਿਧਾਵਾਂ ਗਜ਼ਲ , ਖੁਲ੍ਹੀ ਕਵਿਤਾ ਆਦਿ ਦੀ ਬਹੁਤਾਤ ਦੇ ਮੁਕਾਬਲੇ 'ਪੰਜਾਬੀ ਪਾਠਕਾਂ' ਨੂੰ ਸਿਰਫ ਹਾਇਕੂ ਹੀ ਉਹਨਾਂ ਨੂੰ ਭੇਭੀਤ ਕਰਦਾ ਕਿਉਂ ਲਗਿਆ?

    ਦੋਸਤੋ ਆਪ ਸਭ ਦੀ ਰਾਏ ਇਸ ਮਸਲੇ 'ਤੇ ਜਰੂਰੀ ਹੈ, ਕਿਉਂਕਿ ਜੇਕਰ ਹਾਇਕੂ ਰਚਨਾ ਪੜ੍ਹਨ ਵਾਲੇ ਨੂੰ ਭੈਭੀਤ ਕਰਦੀ ਹੈ ਤਾਂ ਸਾਡਾ ਮਨੋਰਥ ਨਿਹਫਲ ਹੈ ....

    ਬਾਕੀ ਗੱਲਾਂ ਫਿਰ ਸਹੀ...
  • Amar Singh Sidhu ਹਾੲੀਕੂ ਨੂੰ ਵਿਧਾ ਅਨੁਸਾਰ ਲਿਖਿਅਾ ਜਾਵੇ ਤਾਂ ਿੲਹ ਰਚਨਾਂ ਨਿਰੰਤਰ ਪ੍ਰਫੁਲਤ ਰਹੇਗੀ ।