Wednesday, August 13, 2014

Punjabi Haiku vs. Japanese/foreign lang haiku

.......................
ਮਨਦੀਪ ਮਾਨ , ਅਵੀ , ਕੁਲਜੀਤ ਮਾਨ ਜੀ ............ਜਾਪਦਾ ਹੈ ਪੰਜਾਬੀ ਹਾਇਕੂ ਭਾਈਚਾਰੇ ਵਿੱਚ ਏਸ ਗਰੁੱਪ ਦੀ ਕੋਈ ਤੁਕ ਵੁੱਕਤ ਨਹਿਂ ਰਹੀ.....ਏਸ ਨੂੰ ਬੰਦ ਕਰਨ ਬਾਰੇ ਸੋਚ ਲੈਣਾ ਚਾਹੀਦਾ ਹੈ
LikeLike · · · 525
  • Hardeep Singh Sahota ਧੀਦੋ ਜੀ ਏਸ ਤਰਾਂ ਨਾ ਕਹੋ ....
  • Dhido Gill ਹਰਦੀਪ ਜੀ.......ਇਹ ਗਰੁੱਪ ਬੜਾ ਬੇਰੌਣਕਾ ਹੋ ਰਿਹਾ.......ਸ਼ਾਇਦ ਏਸਦੀ ਸਾਰਥਿਕਤਾ ਨਾ ਰਹੀ ਹੋਵੇ,,,,,ਏਸ ਫਿਕਰ ਵਿੱਚੋਂ ਹੀ ਇਹ ਗੱਲ ਕੀਤੀ ਹੈ ਹੋਰ ਕੁੱਝ ਨਹੀ....ਵੈਸੇ ਤੁਹਾਡਾ ਸਨੇਹ ਚੰਗਾ ਲੱਗਾ
  • Mandeep Maan raunka laga dende ha ji
  • Dalvir Gill Dhido Gill 22G, group da pantrha oho rakho jo shuru krn vele si, member vi te tusiN vi aapne haiku taN odhr Mukh Group te hi laee'ey, ithe sirf haiku di cheer farh laee hi haiku lianda jave, jiveN tusiN Rosie Te Debbi wala haiku laiya haqi, te khull ke gll hove, group band karna mainu sianp nahiN lagda. Sohni membership bn chukki hai, te ziada tr member active vi hn. Kida ku masla ho sakda hai eh haiku sionh vi, sare ral ke hatho hathi lene aaN isnu hun samjh ke hi chhadaNge, asl vich, samjh samjhoN di lorh nahiN; jiveN tusiN kehnde ho, "Haiku di Punjabi 'ch Rasaa'ee kiveN hove," mukh masla eho hai
  • Gurmeet Sandhu ਜਦੋਂ ਤਕ ਨਿਰੋਲ ਪੰਜਾਬੀ ਵਿਚ ਹਾਇਕੂ ਲਿਖਣ ਦੀ ਬਚਨਵੱਧਤਾ ਨੂੰ ਲੈ ਕੇ ਨਿਸ਼ਾਨਾ ਨਹੀਂ ਮਿਥਿਆ ਜਾਂਦਾ "ਹਾਇਕੂ ਦੀ ਪੰਜਾਬੀ ਵਿਚ ਰਸਾਈ ਕਿਵੇਂ ਹੋਵੇ" ਮੁਖ ਮਸਲੇ ਵਲ ਪਹੁੰਚ ਨਹੀਂ ਅਪਣਾਈ ਜਾ ਸਕਦੀ। ਮੈਂ ਵੇਖ ਰਿਹਾਂ ਇਥੇ ਤਿੰਨਾਂ ਗਰੁਪਾਂ ਵਿਚ ਇਕੋ ਸਮੇਂ ਓਹੀ ਹਾਇਕੂ ਪੋਸਟ ਹੋ ਰਹੇ ਹਨ....ਲਿਖਣ ਵਾਲੇ ਵੀ ਓਹੀ ਹਨ ਅਤੇ ਕਾਮੈਂਟ ਦੇਣ ਵਾਲੇ ਵੀ ਓਹੀ....ਕਈਆਂ ਹਾਲਤਾਂ ਵਿਚ ਤਾਂ ਅੰਗਰੇਜ਼ੀ ਵਿਚ ਪੰਜਾਬੀ ਹਾਇਕੂ ਦਾ ਤਰਜਮਾ ਕਰਨ ਦੀ ਵੀ ਹੋੜ ਵੀ ਲਗੀ ਹੁੰਦੀ ਹੈ....ਅੰਗਰੇਜ਼ੀ ਵਿਚ ਬੇਸ਼ੁਮਾਰ ਹਾਇਕੂ ਲਿਖਿਆ ਜਾ ਰਿਹਾ ਹੈ।ਇਸੇ ਸੰਦਰਭ ਵਿਚ ਅੰਗਰੇਜੀ ਦੀ ਇਕ ਕਵਿਤਰੀ ਦਾ ਇਹ ਨੋਟ ਵੀ ਵਾਚਣ ਵਾਲਾ ਹੈ...

    yes I show restraint too, especially when I see poets who struggle to express their haiku in english as a second language. . My admiration for their attempts even as I realize the haiku may be better expressed in their own language which I can't read. I don't read the page-length free verse poems. Haiku to me, at least, needs to appreciated one poem at a time, unless it's on the same theme.
    -Carole MacRury
  • Dalvir Gill Exactly, Sandhu Sahib! I have been begging this since day one,"Commit to Punjabi Haiku and not to Haiku in General." Japanese have it's own idiom and Punjabi her own. We can foster Haiku better than English.
  • Gurmeet Sandhu ਦਲਵੀਰ ਜੀ ਪੰਜਾਬੀ ਸੈਂਸਬਿਲਟੀ ਅਤੇ ਇਹਦੀ ਰਹਿਤਲ ਦੇ ਆਪਣੇ ਚਿੰਨ ਅਤੇ ਮੁਹਾਵਰੇ ਹਨ, ਇਸੇ ਤਰ੍ਹਾ ਅੰਗਰੇਜੀ ਅਤੇ ਯੁਰਪੀਨ ਸਭਿਆਚਾਰ ਦੇ ਆਪਣੇ ਹਨ....ਜਾਪਾਨ ਦੀਆਂ ਰੁੱਤਾਂ ਨਦੀਆਂ ਪਹਾੜ ਅਤੇ ਜੀਵਨ ਸ਼ੇਲੀ ਹੋਰ ਹੈ....ਪੰਜਾਬੀ ਹਾਇਕੂ ਨੇ ਆਪਣੇ ਦਿਸਹੱਦੇ ਨੀਸ਼ਚਿਤ ਕਰਨੇ ਹਨ...ਪੰਜਾਬੀ ਹਾਇਕੂ ਲੇਖਕਾਂ ਕੋਲ ਭਾਸ਼ਾ ਅਤੇ ਪੰਮਜਾਬੀ ਜੀਵਨ ਅਤੇ ਰਹਿਣ ਸਹਿਣ ਦਾ ਬਹੁਤ ਵਡਾ ਖਜਾਨਾ ਮੌਜੂਦ ਹੈ....ਸਾਡੀਆਂ ਪੈੜਾ ਇਹਦੇ ਵਿਚ ਹੀ ਦਿਸਣੀਆਂ ਚਾਹੀਦੀਆ ਹਨ.....
  • Dhido Gill ਸੰਧੂ ਸਾਹਬ ਤੇ ਦਲਵੀਰ ਗਿੱਲ ਹੋਰਾਂ ਦੇ ਸੁਝਾਅ ਅਣਗੌਲੇ ਨਹਿਂ ਕੀਤੇ ਜਾ ਸਕਦੇ..ਪਰ ਹੋਰਨਾਂ ਹਾਇਕੂ ਕਾਵਿ ਪ੍ਰੇਮੀਆਂ ਨੂੰ ਏਥੇ ਖੁੱਲ ਕੇ ਅਪਣੇ ਵਿਚਾਰ ਰੱਖਣੇ ਚਾਹੀਦੇ ਹਨ ਤੇ ਫਿਰ ਇੱਕ ਮੁੱਠ ਲਏ ਗਏ ਸੰਕਲਪ ਪ੍ਰਤੀ ਆਪਣੀ ਸੰਜੀਦਾ ਪ੍ਰਤੀਬੱਧਤਾ ਦਾ ਭਰੋਸਾ ਦੇਣਾ ਚਾਹੀਦਾ ਹੈ.
  • Raghbir Devgan Gurmeet Sandhu ,"ਮੈਂ ਵੇਖ ਰਿਹਾਂ ਇਥੇ ਤਿੰਨਾਂ ਗਰੁਪਾਂ ਵਿਚ ਇਕੋ ਸਮੇਂ ਓਹੀ ਹਾਇਕੂ ਪੋਸਟ ਹੋ ਰਹੇ ਹਨ....ਲਿਖਣ ਵਾਲੇ ਵੀ ਓਹੀ ਹਨ ਅਤੇ ਕਾਮੈਂਟ ਦੇਣ ਵਾਲੇ ਵੀ ਓਹੀ....ਕਈਆਂ ਹਾਲਤਾਂ ਵਿਚ ਤਾਂ ਅੰਗਰੇਜ਼ੀ ਵਿਚ ਪੰਜਾਬੀ ਹਾਇਕੂ ਦਾ ਤਰਜਮਾ ਕਰਨ ਦੀ ਵੀ ਹੋੜ ਵੀ ਲਗੀ ਹੁੰਦੀ ਹੈ.... "ਸ਼ੁਕਰੀਆ ਸੰਧੂ ਸਾਬ੍ਹ, ਬਿਲਕੁਲ ਸਹੀ..
  • Dhido Gill ਦੇਵਗਨ ਜੀ.................ਕੁੱਝ ਖਾਸ ਸੀਲੈਕਟਿਵ ਅੰਗਰੇਜੀ ਹਾਇਕੂ ਕਾਵਿ ਦਾ ਮੈਂ ਅਕਸਰ ਤਰਜਮਾਂ ਕਰਦਾ ਹਾਂ ....ਪਰ ਓਥੇ ਜਿੱਥੇ ਸਿੱਖਣ ਸਿਖਾਣ ਹਿਤ ਜਾਂ ਸੰਵਾਦ ਹਿਤ ਕੋਈ ਵਿਸ਼ੇਸ ਨੁਕਤਾ ਹੋਵੇ.....
  • Dalvir Gill nale Devgan sahib nuN kaho ki mere toN "Block" hun chukk vi den, main vi ohna de haiku te comment parh liya karooNga :0
  • Dhido Gill ਦੇਵਗਨ ਜੀ.......ਦਲਵੀਰ ਗਿੱਲ ਬੜਾ ਪੱਧਰ ਬੰਦਾ ਹੈ....ਏਹਨਾਂ ਦੀਆਂ ਸਮੱਸਿਆਵਾਂ ਸਿਰਫ ਨਜਾਇਜ ਹੱਦ ਤੱਕ ਪੜੇ ਲਿਖਿਆਂ ਵਾਲੀਆਂ ਨੇ.....ਆਪਣੇ ਵਿੱਚ ਰਹ ਕੇ ਏਹਨਾਂ ਆਪਣੇ ਵਰਗੇ ਹੀ ਹੋ ਜਾਣਾ.....ਚੁੱਕ ਦੇਵੋ ਬਲਾਕ
  • Gurmeet Sandhu Devgan ji unblock Dalbir Gill sahib
  • Dalvir Gill Sandhu Sahib te Gill Sahib, jo vi koee masla hai asin "inbox" through jaN main phone kr sakdaN haN, najithiya ja sakda hai, aje taN haiku vichara aapni janam-peerh 'choN hi bahr nahiN aaiya, ithe vandan-vaNdaoun nuN hai ee kee? nale asiN taN doveN ikk hi party saN. LOL
  • Raghbir Devgan ਧੀਦੋਂ ਜੀ ਮੈਨੂੰ ਲੱਗਦਾ ਸੰਧੂ ਸਾਬ੍ਹ ਕਿਸੇ ਵਿਅਕਤੀ ਵਿਸ਼ੇਸ ਦੀ ਗੱਲ ਨਹੀ ਕਰ ਰਹੇ ਹਨ, ਵਿਆਪਕ ਤੋਰ ਤੇ ਹੀ ਕਹਿੰਦੇ ਲੱਗਦੇ ਹਨ..ਮੈਨੂੰ ਗੱਲ ਜਚੀ ਹੈ...
  • Gurmeet Sandhu ਧੀਦੋ ਗਿੱਲ ਸਾਹਿਬ ਦੀ ਇਹ ਸੇਵਾ ਸ਼ਲਾਘਾਯੋਗ ਹੈ, ਜਿਹੜੀ ਸਾਡੇ ਪੰਜਾਬੀ ਪੜ੍ਹਿਆਂ ਲਈ ਲਾਹੇਵੰਦੀ ਹੈ.....ਪਰ ਆਹ ਸਾਰਾ ਹਾਇਕੂ ਲਿਖਣ ਲਿਖਾਣ ਦਾ ਮੰਤਰ ਅੰਗਰੇਜ਼ੀ ਰਾਹੀਂ ਹੀ ਸਾਡੇ ਪੱਲੇ ਪਿਆ ਹੈ...ਜਾਪਾਨੀ ਭਾਸ਼ਾ ਦਾ ਗਿਆਨ ਤਾਂ ਸਾਨੂੰ ਹੈ ਨਹੀਂ...ਸੱਚ ਜਾਣੋ ਅੰਗਰੇਜ਼ੀ ਵਾਲੇ ਵੀ ਬੜੀਆਂ ਟਪਲੀਆਂ ਮਾਰ ਰਹੇ ਹਨ....ਕਈਆਂ ਹਾਲਤਾਂ ਵਿਚ ਉਹ ਜਾਪਾਨੀ ਹਾਇਕੂ ਬਾਰੇ, ਇਹਦੀ ਰਚਨਾ ਦੇ ਨਿਯਮਾਂ ਬਾਰੇ ਵੀ ਇਕਮਤ ਨਹੀਂ ਹਨ.....ਸਾਨੂੰ ਮੂਲ ਨਿਯਮਾਂ ਬਾਰੇ ਆਪ ਇਕ ਸੰਯੁਕਤ ਨਿਯਾਮਵਲੀ ਨਿਰਧਾਰਤ ਕਰ ਲੈਣੀ ਚਾਹੀਦੀ ਹੈ.....ਉਹਤੋਂ ਬਾਦ ਡਟ ਕੇ ਉਹਦੇ 'ਤ ਪਹਿਰਾ ਦੇਈਏ.....ਅਤੇ ਹਾਇਕੂ ਲਿਖੀਏ....ਪੰਜਾਬੀ ਹਾਇਕੂ ਨੇ ਹਾਲੇ ਸਮੁਚੇ ਪੰਜਾਬੀ ਕਾਵਿ ਵਿਚ ਆਪਣੀ ਥਾਂ ਬਨਾਣ ਲਈ ਇਹਦੇ ਰੂਪ ਅਤੇ ਨਿਯਮਾਵਲੀ ਲਈ ਕੇਸ ਵੀ ਲੜਨਾ ਹੈ.......
  • Dalvir Gill Ok, let's get back to the point. I just want to emphasize my request that there's no need to deactivate this Group. Sathi Sahib, I've felt is the most flexible with the rules as Jane has been in English. I've posted her write-up on the "Use of Metaphor in Haiku" and we can have another look at the "Haiku rules that have come and gone." All I'm trying to say is that Haiku is a power device and Punjabi should adapt it, not just translate it as directed by English Scholars.
  • Dalvir Gill Thanks Devgan Sahib. See, Gill Sahib, This Group has given me my friend back, you can't deactivate or dissolve this Group. A couple of years ago, PH did try to start a group, meant only for discussions ( not sure if it still exists ). Members shouldn't mind if their posts get deleted because they weren't worth any discussion.
  • Dalvir Gill We have seen that every single RULE that we had been told was overstepped by the father/s of classical haiku. For Punjabi, we can write haiku first, and then check if it's mere poetry or Haiku, and for that we have to establish certain guide-lines, and doing that we cann't and we shouldn't ignore the output/input thus far. ( Now we have more than one collection of Haiku in Punjabi language along with thousands of haiku posted on the Fb. )
  • Raghbir Devgan I am trying to think under what circumstances I block you, anyway we are OK now. You don't have to thank me Dalvir Gill.
  • Dalvir Gill Please don't think about the past. Present is beautiful, let's keep it like that. . This is a really important issue, Dhido Gill has raised, otherwise, this has been a pattern with me too that I start with a great enthusiasm and get frustrated and then go away for quite a while then come back to see that everything has changed, and rarely a betterment. We can't follow English, nor Japanese. Mahiye De Tappe, come very close but there's a flood of emotions and Haiku tries to stay away. ( In Theatre Brecht, a leftist, developed a theory which is Anti-Aristotle in it's essence, for he didn't believe in the "expurgation of emotions" through Theatre, the very purpose of Theatre, according to 'Poetics'. Haiku is anti-poetry in that sense.)
  • Dhido Gill ਮੈਂ ਹੈਰਾਨ ਹਾਂ ਅਚਾਨਕ ਸੰਵਾਦ ਨੁਮਾਂ ਬਹਿਸ ਏਸ ਰੁੱਖ ਚੱਲ ਪਈ ਹੈ.....ਅੰਗਰੇਜੀ ਜਪਾਨੀ ਮੁਹਾਵਰੇ ਤੇ ਮੋਹ ਖੋਰੇ ਅਲਫਾਜਾਂ ਦੀ................. ਦਿਉਰ ਭਰਜਾਈ ਦੇ ਰਸ ਵਰਗਾ ਮੋਹਖੋਰਾ ਸੰਬੌਧਨ ਮੇਰਾ ਨੀ ਖਿਆਲ ਜਪਾਨੀਆਂ ਵਿੱਚ ਵੀ ਸਾਡੇ ਵਰਗੀ ਤਰੰਨਮ ਛੇੜਦਾ ਹੋਵੇ.........ਅੰਗਰੇਜੀ ਵਿੱਚ ਤਾਂ ਨਾਮ ਨਿਸ਼ਾਨ ਹੀ ਨਹੀਂ , ਏਸ਼ ਰਿਸ਼ਤੇ ਦਾ , ਏਸ ਨਾਲ ਜੁੜੀ ਜਿੰਦਗੀ ਦਾ.......ਸਾਡਾ ਤਾਂ ਛੱਪੜ ਆ ਜਿੱਥੇ ਮੱਝਾਂ ਸਾਰੀ ਗਰਮੀ ਤੇ ਸਾਲ ਵਿੱਚ ਇੱਕ ਦੋ ਵਾਰ ਗੋਕੋ ਸਾਡੇ ਸਮੇਤ ਇਕੱਠੇ ਤੈਰਦੇ ਨੇ............ਇਹ ਸਵਿਮਿੰਗ ਪੂਲ ਨਹਿਂ..........................................................ਜੇ ਤੁਸੀਂ ਡੱਡੂਆਂ ਦੇ ਹਾਇਕੂ ਏਥੇ ਵੇਚਣੇ ਹਨ....ਜਿਆਦਾ ਚਿਰ ਨੀ ਵਿਕਣੇ..............ਸਾਡੇ ਸਮਾਜ ਵਿੱਚ ਡੱਡੂ ਸਿਰਫ ਤਲਾਅ ਵਿੱਚ ਨਹਾਉਂਦੀ ਦਾ ਛੱਲਾ ਲਾਹੁੰਦਾ ਹੈ , ਹੋਰ ਕੁਂਝ ਨਹਿਂ......................ਜਾਂ ਬਾਇਲੋਜੀ ਦੇ ਵਿਦਿਆਰਥੀ ਝੋਲੇ ਵਿੱਚ ਡੱਡੂਆਂ ਨੂੰ ਪਾ ਲੈਬਾਟਰੀ ਵਿੱਚ ਚਕਿਤਸਾ ਦੇ ਸਬਕ ਪੜਦੇ ਹਨ................................ਸੰਧੂ ਸਾਹਬ , ਦਲਵੀਰ ਬਾਈਜੀ,,,,,,,,,,ਹਾਇਕੂ ਦੀ ਪੰਜਾਬੀ ਵਿੱਚ ਰਸਾਈ ਤੇ ਪੜਤ ਬਨਾਣੀ ਕਿਤੇ ਵਡਾ ਮਸਲਾ ਹੈ.....ਤੁਸੀਂ ਇਹ ਫਿਕਰ ਕੀਤਾ.........ਤੁਹਾਡਾ ਧੰਨਵਾਦ
  • Dalvir Gill ਬਿਲਕੁਲ ਜੀ, ਅਸੀਂ ਸਾਰਾ ਕੁਝ ਹੀ ਅੰਗ੍ਰੇਜ਼ੀ ਵਿਦਵਾਨਾਂ ਤੋਂ ਹੀ ਫੜ ਲਿਆ ਹੈ, ਓਹਨਾ ਦੀ ਸਮਝ ਦੀ ਵੀ ਆਪਣੀ ਸੀਮਾਂ ਹੈ, ਇਸੇ ਕਾਰਣ ਤਾਂ ਅਸੂਲ ਬਣੇ ਤੇ ਟੁੱਟੇ l
    ਹੁਣ ਮੁਹਾਵਰਿਆਂ ਅਖੋਉਤਾਂ ਨੂੰ ਹੀ ਲੈ ਲਵੋ ਓਸ ਦਿਨ ਇੱਸਾ ਮਿਆਂ ਨਹੀਂ ਸੀ ਬੜਕਾਂ ਮਾਰਦਾ ਫਿਰਦਾ ਕਿ ਇੰਨੇ ਸਾਲਾਂ ਤੋਂ ਉਸਨੇ ਕਦੇ ਮੰਗ ਨਹੀਂ ਖਾਧਾ, ਪਰ ਓਸਨੇ ਕਿਹਾ ਕਿ ਮੈ ਕਦੇ ਆਪਨੇ ਸਿਰ ਤੇ ਓਹ ਤੀਲੀਆਂ ਵਾਲੀ ਚਿੱਕ ਨਹੀਂ ਖਿਚੀ, ਇਹ ਮੁਹਾਵਰਾ ਹੀ ਤਾਂ ਸੀ l
    ਮੇਰੀ ਮਿੰਨਤ ਇਹੋ ਰਹੀ ਹੈ ਕਿ ਅਲੋਪ ਹੁੰਦੇ ਜਾ ਰਹੇ ਸ਼ਬਦ ਅਖਾਉਤਾਂ ਸ਼ਬਦ ਹਾਇਕੂ, ਕਿਸੇ ਲੇਖ ਜਾਂ ਕਵਿਤਾ ਨਾਲੋਂ ਵੀ ਵਧੀਆ ਤਰੀਕੇ ਨਾਲ ਸੰਭਾਲ ਸਕਦਾ ਹੈ ਕਿਓਂਕਿ ਕਵਿਤਾ 'ਚ ਤਾਂ ਕਦੇ ਵੀ ਕਿਸੇ ਗੱਲ ਦਾ ਸਿਧਾ ਮਤਲਬ ਹੁੰਦਾ ਹੀ ਨਹੀਂ ਪਰ ਹਾਇਕੂ ਗੱਲ ਕਰਦਾ ਹੀ ਸਿਧੀ ਪਧਰੀ ਹੈ ਇਥੇ ਸੱਪ ਦਾ ਮਤਲਬ ਸੱਪ ਹੀ ਹੈ, ਪਾਠਿਕ ਨੂੰ ਇਸਦੇ ਅਰਥ ਲਭਣ ਨਹੀਂ ਤੁਰਨਾਂ ਪੈਂਦਾ ਕਿ ਇਹ ਗੱਲ ਕਿਸੇ ਦੇ ਕਾਮੁਕ ਵਲਵਲੇ ਦੀ ਹੋ ਰਹੀ ਹੈ ਜਾਂ ਕੁਝ ਹੋਰ, ਓਹ ਜਾਣਦਾ ਹੈ ਕਿ ਗੱਲ ਸੱਪ ਦੀ ਹੀ ਹੋ ਰਹੀ ਹੈ l
    ਪਰ ਹਾਇਕੂ ਕਵਿਤਾ ਦੇ ਵਿਰੋਧ ਵਿਚ ਵੀ ਨਹੀਂ ਖੜਾ ਇਸਨੂੰ ਬੇਹੱਦ crude ਬਨੋਉਣ ਦੀ ਵੀ ਜਰੂਰਤ ਨਹੀਂ ਕਵਿਤਾ ਵਾਲਾ ਸੋਹਜ ਵੀ ਬਣਿਆ ਰਹੇ ਤੇ ਬਿੰਬ ਵੀ ਸਥੂਲ ਹੀ ਵਰਤੇ ਜਾਣ ਨਾਹ ਕਿ ਕੋਈ ਗੁਝੇ ਇਸ਼ਾਰੇ ਹੋਣ l

    ਸਾਰਾ ਟੱਬਰ ਸੱਪ ਤੋਂ ਡਰਿਆ
    ਬਾਲੀ ਬੱਤੀ
    ਮੰਗਵੀ ਲੱਜ
  • Balwindera Singh ਹੱਥ ਖੂੰਡੀ / ਚੁੱਗੇ ਖਿੱਲਰਿਆ ਕੱਚ/ ਸਕੂਲ ਵਾਲਾ ਰਾਹ
  • Dhido Gill vaah...Balwinder Singh Moga

No comments:

Post a Comment