Wednesday, August 13, 2014

Kuljeet Mann‎ - ਕਤੇ ਦੀ ਪੂਰਨਮਾਸੀ ਖਾ ਗਈ ਪ੍ਰਛਾਵਾਂ ਠਹਿਰੀ ਹੋਈ ਲਾਟ ਦਾ

ਕਤੇ ਦੀ ਪੂਰਨਮਾਸੀ
ਖਾ ਗਈ ਪ੍ਰਛਾਵਾਂ
ਠਹਿਰੀ ਹੋਈ ਲਾਟ ਦਾ
  • Dalvir Gill ਕਾਵਿਕ ਹੈ ਪਰ ਕਵਿਤਾ ਨਹੀਂ ਜ਼ਿਆਦਾ ਹਾਇਕੂ ਹੀ ਹੈ l
    ਹੋਰ ਵੀ ਸਿਧਾ ਸਿਧਾ ਲਿਖੋ, ਕਾਵਿਕਤਾ ਇਸਦੇ ਟੁਕੜਿਆਂ ਤੋ ਨਹੀਂ ਸਗੋਂ ਤਿੰਨੇ ਲਾਈਨਾਂ ਦੇ ਇੱਕਠੇ ਹੋਣ ਤੇ ਪ੍ਰਗਟ ਹੋਵੇ l
    ਕੋਈ ਉਦਾਹਰਣ ਤਾਂ ਦਿਮਾਗ 'ਚ ਨਹੀਂ ਆ ਰਹੀ ਪਰ ਇਹੋ ਕਹਿ ਸਕਦਾ ਹਾਂ ਕਵਿਤਾ ਵਾਂਗ ਜੋਰ ਨਾ ਲਾਉਣਾ ਪਵੇ l
  • Kuljeet Mann ਦਲਵੀਰ ਮੈਂ ਵੀ ਤਜ਼ਰਬਾ ਹੀ ਕੀਤਾ ਹੈ. ਪਤਾ ਵੀ ਸੀ. ਚਲੋ ਅੱਗੇ ਵਾਸਤੇ ਰਾਹ ਖੁਲ ਗਿਆ
  • Dalvir Gill ਹਾਇਕੂ ਵਿਚ ਵੀ ਕਿਸੇ ਵੀ ਤਰਾਂ ਦੀ ਕਲਾ ਵਾਂਗ "ਲਾਲ ਰੇਖਾ" ਦੇ ਬਿਲਕੁਲ ਉੱਪਰ ਹੀ ਤੁਰਨਾ ਚਾਹੀਦਾ ਹੈ l
    ਇਹ ਰਚਨਾ ਇਹੋ ਜਿਹੀ ਹੈ, ਨਾਂ ਤਾਂ ਗਲਤ ਦੇ ਪਾਸੇ ਤੇ ਨਾਂ ਹੀ ਚਾਰੇ ਪੈਰ "ਸੁਰਖਿਅਤ ਦਾਇਰੇ" ਵਿਚ l
    ਸਾਰੇ ਹੀ ਹਾਇਜਨ, ਇਹੋ ਕਰਦੇ ਹਨ। ਸਗੋਂ ਵਧਾਈਆਂ ਕਬੂਲ ਫੁਰ੍ਮਾਓ....

No comments:

Post a Comment