Wednesday, August 13, 2014

Harvinder Dhaliwal - ਲੰਬੀ ਦਿਹਾੜੀ - ਮੇਰੇ ਭਰਵੱਟੇ ਤੇ ਅਟਕੇ ਮੁੜਕੇ ਤੇ ਸੰਤਰੀ ਕਿਰਨਾਂ

Harvinder Dhaliwal
ਲੰਬੀ ਦਿਹਾੜੀ -
ਮੇਰੇ ਭਰਵੱਟੇ ਤੇ ਅਟਕੇ ਮੁੜਕੇ ਤੇ
ਸੰਤਰੀ ਕਿਰਨਾਂ..............
..............................ਉਪੱਰੋਕਤ ਹਾਇਕੂ ਹਰਵਿੰਦਰ ਹੋਰਾਂ ਦਾ ਹੈ ਜਿਸ ਨੂੰ ਅਮਰਜੀਤ ਸਾਥੀ ਜੀ ਹੋਰਾਂ ਸਮੇਤ ਕਈ ਹਾਈਜਨ ਦੋਸਤਾਂ ਪਸੰਦ ਵੀ ਕੀਤਾ ਹੈ.....ਕੁੱਝ ਖਾਸ ਹਾਈਜਨ ਦੋਸਤਾਂ ਨੂੰ ਇਹ ਜਚਿਆ ਵੀ ਬਹੁਤ ਹੈ........ਪਰ ਪਤਾ ਨੀ ਮੈਨੂੰ ਕਿਉਂ ਇਸਦੇ ਵਿੱਚ ਪ੍ਰਚਲਤ ਵਿਧੀ ਅਨੁਸਾਰ ਸਾਰੇ ਨੁਕਸ ਤੇ ਕਾਣ ਮੌਜੂਦ ਲਗਦੇ ਹਨ......ਮਾਨਵੀ ਕਰਨ , ਅੰਤਰ ਮੁੱਖਤਾ , ਤੇ ............ਮਸਲਨ ਮੇਰੇ ਭਰਵੱਟੇ ਤੇ ਮੁੜਕਾ ਅੜਕਿਆ ਹੋਇਆ....ਤੇ ਸੰਤਰੀ ਕਿਰਨਾਂ ਦਾ ਦਿ੍ਸ਼ ਰੂਪਮਾਨ ਕਿੰਜ ਹੋਇਆ ?.....ਸਖਤ ਕੰਮ ਦੁਰਾਨ ਇਸ ਸਥਿਤੀ ਪੈਦਾ ਜਰੂਰ ਹੁੰਦੀ ਹੈ ......ਟਿੱਬੇ ਤੋਂ ਜੋਰ ਨਾਲ ਕਹੀ ਨਾਲ ਟਰਾਲੀ ਭਰਨ ਵੇਲੇ , ਲਾਹੁਣ ਵੇਲੇ . ਪੱਲੇ ਦਾਰ ਦੇ ਬੋਰੀਆਂ ਢੋਹਣ ਵੇਲੇ...............ਖਾਲ ਘੜਨ ਵੇਲੇ .......ਪਰ ਏਸ ਸਥਿਤੀ ਵਿੱਚ ਮੁੜਕਾਂ ਚੋਂਅ ਸਕਦਾ ...ਅੱਖਾਂ ਵਿੱਚ ਪੈ ਸਕਦਾ....ਭਰਵੱਟਿਆਂ ਤੇ ਅਟਕਣਾ ਸਮਝ ਨੀ ਆਉਂਦਾ.....ਨਾ ਹੀ ਅਟਕੇ ਮੁੜਕੇ ਤੇ ਸੰਤਰੀ ਕਿਰਨਾ ਦੀ ਠਾਹਰ...............ਸਿੱਖਣ ਸਿਖਾਣ ਹਿਤ ਇਹ ਦਿਲਚਸਪ ਕੇਸ ਹੈ
LikeLike · · · 108
  • Harvinder Dhaliwal Bilaspur Dhido Gill ਜੀ ਹਾਲੇ ਪਰਸੋੰ ਸ਼ਾਮ ਹੀ ਇਹ ਵਰਤਾਰਾ ਮੇਰੇ ਨਾਲ ਹੋ ਕੇ ਹਟਿਆ ਹੈ ..ਖੇਤੋਂ ਮੁੜਿਆ ਸਾਂ ਤੇਜ ਤੇਜ ਤੁਰ ਕੇ ..ਗਰਮੀ ਵੀ ਸੀ ..ਮੁੜਕਾ ਸਾਰੇ ਸਰੀਰ ਨੂੰ ਹੀ ਆਇਆ ਹੋਇਆ ਸੀ ..ਮੇਰੀ ਸੱਜੀ ਅੱਖ ਦੇ ਭਰਵੱਟੇ ਤੇ ਵੀ ਮੁੜਕੇ ਦਾ ਇੱਕ ਕਤਰਾ ਅਟਕਿਆ ਹੋਇਆ ਸੀ ..ਸੂਰਜ ਲਾਲ ਹੁੰਦਾ ਹੋਇਆ ਡੁੱਬ
    ਰਿਹਾ ਸੀ ..ਤੇ ਭਰਵੱਟੇ ਤੇ ਲਟਕਿਆ ਤੁਪਕਾ ਵੀ ਮੈਨੂੰ ਅੱਧ-ਪਚ੍ਧਾ ਮੈਨੂੰ ਦਿਸ ਰਿਹਾ ਸੀ ਜੋ ਡੁੱਬਦੇ ਸੂਰਜ ਦੀਆਂ ਕਿਰਨਾਂ ਨਾਲ ਸੰਤਰੀ ਹੋ ਰਿਹਾ ਸੀ ..ਇਸੇ ਲਈ ਇਥੇ 'ਮੇਰੇ ' ਸ਼ਬਦ ਵਰਤਿਆ ਹੈ ,ਕਿਓੰਕੇ ਇਹ ਵਾਪਰਿਆ ਮੇਰੇ ਨਾਲ ਹੀ ਹੈ ..ਇਹ ਦਰਿਸ਼ ਹੋਰ ਵੀ ਬਹੁਤਿਆਂ ਨੇ ਕਦੇ ਨਾ ਕਦੇ ਜਰੁਰ ਵੇਖਿਆ ਹੋਵੇਗਾ ...ਘੱਟੋ ਘੱਟ ਭਰਵੱਟੇ ਤੇ ਅਟਕੇ ਮੁੜਕੇ ਦੀ ਆਉਟ ਫ਼ੋਕਸ ਤਸਵੀਰ ਜਰੁਰ ਬਹੁਤਿਆਂ ਨੇ ਵੇਖੀ ਹੋਣੀ ਹੈ ...ਬਾਕੀ ਜੋ ਤੁਸੀਂ ਮਾਨਵੀਕਰਨ ਦਾ ਦੋਸ਼ ਲਗਾਇਆ ਹੈ ,ਉਹ ਮੇਰੀ ਤਾਂ ਸਮਝ ਵਿੱਚ ਨਹੀਂ ਆ ਰਿਹਾ ਕਿ ਇਥੇ ਮੈਂ ਕਿਸ ਚੀਜ ਦਾ ਮਾਨਵੀ ਕਰਨ ਕੀਤਾ ਹੈ ..ਕਿਰਪਾ ਕਰ ਕੇ ਤੁਸੀਂ ਸਮਝਾ ਦਿਓ ..ਅੰਤਰਮੁਖਤਾ ਕੋਈ ਐਡਾ ਵੱਡਾ ਦੋਸ਼ ਨਹੀਂ ਹੈ ਹਾਇਕੂ ਵਿੱਚ ....ਵੈਸੇ ਇਸਦੇ ਤੁਸੀਂ ਆਪ ਵੀ ਹਾਮੀ ਹੋ ..ਇਥੇ ਇੱਕ ਲਿੰਕ ਦੇ ਰਿਹਾ ਹਾਂ ਜਿਸ ਵਿੱਚ ਕੀਤੇ ਗਏ ਤੁਹਾਡੇ ਕੁਮੈਂਟ ਜਰੁਰ ਗੁਰ ਨਾਲ ਪੜਨਾ -

    http://www.facebook.com/groups/431488440203675/permalink/448443658508153/
    ਇਸ ਵਿਸ਼ੇ ਤੇ ਥੋੜੀ ਵਿਚਾਰ ਹੋ ਜਾਵੇ ... ਧੰਨਵਾਦ ਸਾਹਿਤ ਬੂਟਾ ਸਿੰਘ ਜੀ Buta Singh Wakaf ਹਾਇਕੂ......... ਧਰਤੀ ਵੀ ਗੋਲ ਬ੍ਰਹਿਮੰਡ ਵੀ ਗੋਲ ਬੰਦਾ ਵੀ ਗੋਲ
  • Kuljeet Mann ਧੀਦੋ ਜੀ ਕਈ ਵਾਰੀ ਤੁਸੀਂ ਆਪ ਹੀ ਕਿਹਾ ਹੈ ਕਿ ਬਹੁਤਾ ਫਨੈਟੇਸਿਜ਼ਮ ਚੰਗਾ ਨਹੀ ਹੁੰਦਾ ਉਹ ਭਾਵੇਂ ਹਾਇਕੂ ਦਾ ਹੀ ਕਿਉਂ ਨਾ ਹੋਵੇ। ਇਸੇ ਗੱਲੋਂ ਮੇਰੀ ਕਈ ਵਾਰੀ ਬਹਿਸ ਵੀ ਹੋਈ ਹੈ ਪਰ ਮੇਰੀ ਗੱਲ ਨੂੰ ਸਮਝਿਆ ਨਹੀ ਜਾਂਦਾ ਇਹ ਮੈਂ ਮਹਿਸੂਸ ਕਰਦਾ ਹਾਂ। ਜਦੋਂ ਮੁੜਕੇ ਦੀ ਗੱਲ ਹੈ। ਡੁਬਦੇ ਸੂਰਜ ਦੀ ਗਰਮੀ ਤੇ ਡੁਬਦੇ ਸੂਰਜ ਦਾ ਆਰਟਿਸਟਿਕ ਬਿੰਬ ਸਮੀਪਤਾ ਵਿਚ ਆਉਦੇ ਹਨ ਤਾਂ ਮਸਲਾ ਦ੍ਰਿਸ਼ਟੀ ਦਾ ਖੜਾ ਹੋ ਜਾਂਦਾ ਹੈ। ਸੰਤਰੀ ਕਿਰਨਾਂ ਸੁਖਦ ਵਰਤਾਰਾ ਹੈ ਤੇ ਮੇਹਨਤ ਦਾ ਮੁੜਕਾ ਜਿਸਨੇ ਜ਼ਰੂਰਤਾਂ ਵੀ ਪੂਰੀਆਂ ਨਹੀ ਕਰਨੀਆਂ ਦੁਖਦ ਵਰਤਾਰਾ ਹੈ ਤੇ ਇਹ ਇੱਕ ਜਗ੍ਹਾ ਇੱਕਠੈ ਹੋਏ ਹਨ।ਲੰਬੀ ਦਾਹੜੀ ਸੰਸਕਾਰਾਂ ਦੀ ਨਿਸ਼ਾਨੀ ਦਾ ਬਿੰਬ ਵੀ ਹੈ। ਇਸ ਸਾਰੇ ਵਿਚੋਂ ਮੈਥਿਮੈਟਿਕਸ ਲਭਣ ਦੀ ਬਜਾਇ ਜੇ ਇਸਨੂੰ ਉਸੇ ਸੰਦਰਭ ਵਿਚ ਵਾਚਿਆ ਜਾਵੇ ਜਿਸ ਸੰਦਰਭ ਵਿਚ ਹਾਇਜਨ ਨੇ ਦਸਣ ਦੀ ਕੋਸ਼ਿਸ਼ ਕੀਤੀ ਹੈ, ਤਾ ਅਸੀਂ ਇਸ ਹਾਇਕੂ ਨੂੰ ਵਧੀਆ ਹਾਇਕੂ ਦੀ ਸ਼੍ਰੈਣੀ ਵਚਿ ਗਿਣ ਸਕਦੇ ਹਾਂ। ਉਹੋ ਗੱਲ ਨਾ ਕਰੀਏ ਕਿ ਜੇ ਨੀਤੂ ਸਿੰਘ ਨੇ ਵਡੀ ਦੀ ਥਾਂ ਛੋਟੀ ਬਿੰਦੀ ਲਾਈ ਹੁੰਦੀ ਤਾਂ ਜ਼ਿਆਦਾ ਸੋਹਣੀ ਲਗਣਾ ਸੀ।
  • Dhido Gill ਕੁਲਜੀਤ ਮਾਨ ਜੀ......ਤੁਹਾਡੀ ਗੱਲ ਠੀਕ ਹੈ.....ਏਥੇ ਸਿੱਖਣ ਸਿਖਾਣ ਦੇ ਹਿਤ ਹੀ ਇਹ ਹਾਇਕੂ ਦ੍ਰਿਸ਼ਟੀ ਗੋਚਰ ਕੀਤਾ ਹੈ......ਸੰਤਰੀ ਕਿਰਣਾਂ .....ਦਾ ਸੁਖਦ ਵਰਤਾਰਾ ਹੋਣਾ ਮੇਰੇ ਤਾਂ ਧਿਆਨ ਵਿੱਚ ਹੀ ਨਹਿਂ ਸੀ.....ਮੈਨੂੰ ਜਾਪਦਾ ਹੈ ਕਿ ਪੰਜਾਬੀ ਹਾਈਜਨ ਕੱਚੀ ਪਾਸ ਕਰਕੇ ਪੱਕੀ ਵਿੱਚ ਦਾਖਲ ਹੋ ਰਹੇ ਹਨ ਜਿੱਥੇ ਸੰਜੀਦਾ ਸੰਵਾਦ ਦੀ ਪੂਰਣ ਸੰਭਾਵਨਾ ਹੈ......ਉੱਜ ਹਾਇਕੂ ਕਾਵਿ ਦੀਆਂ ਮੂਲ ਚੂਲਾਂ ਦਾ ਬਰਕਰਾਰ ਰਹਿਣਾ ਤਾਂ ਠੀਕ ਹੈ ....ਨਹਿਂ ਤਾਂ ਇਹ ਪੱਚਰਾਂ ਦੀ ਸ਼੍ਰੈਣੀ ਵਿੱਚ ਸ਼ਾਮਲ ਹੋ ਜਾਵੇਗਾ...
  • Dhido Gill ਉੱਜ ਮਾਨ ਸਾਹਬ.........ਤੁਹਾਡੇ ਬਰੀਕ ਸਮੀਪਕ ਵਿਖਿਆਨ ਵਿੱਚ ਇੱਕ ਗੱਲ ਸਾਹਮਣੇ ਜਰੂਰ ਆਈ ਹੈ ਕਿ ਕੀ ਹਾਇਕੂ ਕਾਵਿ ਵਿੱਚ ਬਦੀ ਨੇਕੀ , ਲਾਲਚ ਨਿਰਸੁਆਰਥ , ਸੁਖਦ ਦੁਖਦ...........ਸਮਾਨੰਤਰ ਤੇ ਵਰਟੀਕਲ ( ਲੰਬ ) ......ਧਾਰਨਾਵਾਂ ਤਰਾਸਦੀਆਂ ਨੂੰ ਜਕਸਟਾ ਪੁਜੀਸ਼ਨ ਵਿੱਚ ਰੱਖ ਕੇ ਦੇਖਣ ਦੀ ਕਿੰਨੀ ਤੁਕ ਹੈ ? ਕਿਸੇ ਦੇਵੀ ਦੇਵਤੇ ਦੀ ਕੀ ਸਮੀਪਕ ਸਮੀਖਿਆ ਹੋ ਸਕਦੀ ਹੈ.....ਇੱਕ ਨਰ ਆ , ਇੱਕ ਮਾਦਾ ਹੈ......ਵੈਸੇ ਮੈਂ ਇਹ ਵੀ ਆਪ ਕਲੀਅਰ ਹੋਣ ਲਈ ਹੀ ਲਿਖ ਰਿਹਾਂ ਹਾਂ
  • Dhido Gill ਹਰਵਿੰਦਰ ਜੀ......ਮੈਂ ਤੁਹਾਡੀ ਟਿੱਪਣੀ ਹੁਣ ਦੇਖੀ ਹੈ.....ਏਥੇ ਦੋਸ਼ ਲਾਣ ਲਵਾਣ ਵਾਲਾ ਕੋਈ ਚੱਕਰ ਨਹਿਂ.....ਤੇ ਨਾਂ ਹੀ ਅੰਤਰ ਮੁੱਖਤਾ ਦਾ ਉਹ ਮਤਲਵ ਜੁ ਕਾਮਰੇਡ ਟਿੱਪਣੀਆਂ ਵਿੱਚ ਲਿਆ ਜਾਂਦਾ ਹੈ.....ਏਥੇ ਅੰਤਰ ਮੁੱਖਤਾ ਦਾ ਲੱਗ ਭੱਗ ਮਾਨਵੀਕਰਨ ਜਾਂ ਨਿਰਣੈ ਲੈਣ ਨਾਲ ਹੈ.......ਮੈਨੂੰ ਹਾਲੇ ਵੀ ਸੱਚ ਮੁੱਚ ਭਰਵੱਟੇ ਤੇ ਅਟਕੀ ਮੁੜਕੇ ਦੀ ਬੂੰਦ ਨਾਲ ਹੈ ਜਿਸ ਵਿੱਚ ਦੀ ਲੰਘਦੀਆਂ ਕਿਰਨਾਂ ਨੇ ਏਸ ਨੂੰ ਸੁਨਹਿਰੀ ਸੰਤਰੀ ਭਾਅ ਦੇ ਦਿੱਤੀ ਜਿਸਨੂੰ ਹਾਇਜਨ ਦੇਖ ਵੀ ਸਕਿਆ ਹੈ...............ਤੇ ਉਸ ਦ੍ਰਿਸ਼ ਪਲ ਦੀ ਪਕੜ ਕਰ ਸਕਿਆ ਹੈ......ਏਥੇ ਏਸ ਗਰੁੱਪ ਵਿੱਚ ਏਸ ਹਾਇਕੂ ਨੂੰ ਸੰਵਾਦ ਹਿਤ ਕੇਸ ਸਟੱਡੀ ਵਾਂਗ ਹੀ ਲਿਆ ਹੈ............
  • Kuljeet Mann ਧੀਦੋ ਜੀ ਜਪਾਨੀ ਹਾਇਕੂ ਨੂੰ ਪੜਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਹੁਤ ਦੇਰ ਤੋਂ ਹਾਇਕੂ ਨੂੰ ਦੋ ਸ਼੍ਰੇਣੀਆ ਵਿਚ ਵੰਡਕੇ ਵੇਖਣ ਦਾ ਰੁਝਾਂਨ ਸਾਰੀ ਦੁਨੀਆ ਵਿਚ ਹੈ ਸਮੇਤ ਜਪਾਨ ਦੇ। ਅਸਲ ਵਿਚ ਇਹ ਵੰਡ ਪ੍ਰਣਾਲੀ ਸ਼ੁਰੂ ਹੀ ਜਪਾਨ ਤੋਂ ਹੋਈ ਹੈ। CLASSIC AND COMTEMPORARY ਦੂਜੇ ਸੰਸਾਰ ਯੁਧ ਵਿਚ ਇਹ ਵਿਰੋਧ ਬਹੁਤ ਵਧ ਗਿਆ ਸੀ ਤੇ ਕਲਾਸਿਕ ਕਾਇਕੂ ਨੂੰ ਮੰਨਣ ਵਾਲੇ ਹਾਇਜਨ ਸਰਕਾਰ ਨਾਲ ਮਿਲਕੇ ਪ੍ਰਗਤੀਵਾਦੀ ਹਾਇਜ਼ਨਾਂ ਨੂੰ ਖੱਬੇ ਪੱਖੀ ਸਮਝਣ ਲੱਗ ਪਏ ਸਨ ਤੇ ਸਰਕਾਰ ਵਲੋਂ ਉਨ੍ਹਾ ਦਾ ਵਡੇ ਪਧਰ ਤੇ ਘਾਣ ਵੀ ਹੋਇਆ। ਚਲੋ ਇਹ ਲੰਮੀ ਕਹਾਣੀ ਹੈ ਤੁਸੀਂ ਜਾਣਦੇ ਹੀ ਹੋਵੋਗੇ। ਅੱਜ ਦੀ ਤਰੀਕ ਵਿਚ ਸਾਰੀ ਦੁਨੀਆ ਵਿਚ comtemporary haiku ਦਾ ਬੋਲ ਬਾਲਾ ਹੈ। ਮੈ ਵੀ ਉਨ੍ਹਾਂ ਦੇ ਹੱਕ ਵਿਚ ਹੀ ਖੜਾ ਹਾਂ। ਸਮਾਜਿਕ ਵਰਤਾਰੇ ਜੋ ਸਾਡੇ ਰੋਜ਼ਾਨਾ ਦੇ ਕੰਮ ਕਾਜ਼ ਨੂੰ ਲਗਾਤਾਰ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਨੂੰ ਅੱਖੋਂ ਉਹਲੇ ਨਹੀ ਕੀਤਾ ਜਾਣਾ ਚਾਹੀਦਾ। ਸਖਤ ਨਿਯਮਾਂਵਾਲੀ ਫਨੈਟਿਕ ਹੋਈ ਜਾ ਰਹੀ ਹੈ। ਕਟ, ਕਿਗੋ, ਵਾਕ ਬਣਤਰ ਇਹ ਉਹ ਗੱਲਾਂ ਹਨ ਜਿਨ੍ਹਾਂ ਵਿਚ ਉਲਝਣਾ ਨਹੀ ਚਾਹੀਦਾ ਬਲਕਿ ਹਲਕਾ ਜਿਹਾ ਪ੍ਰਭਾਵ ਹੀ ਕਾਫੀ ਹੁੰਦਾ ਹੈ ਅਸਲ ਮੁੱਦਾ ਤੇ ਹਾਇਕੂ ਦਾ ਨਿਚੋੜ ਹੈ ਉਹ ਤੁਹਾਡੇ ਵੇਖਣ ਦੀ ਖੂਬਸੂਰਤੀ ਨੂੰ ਕਿਸ ਪਾਸੇ ਲੈ ਜਾਂਦਾ ਹੈ। ਮੈਂ ਇਹ ਨਹੀ ਕਹਿੰਦਾ ਕਿ ਕੋਈ ਨਿਯਮ ਭੰਗ ਕਰੋ ਪਰ ਨਿਯਮ ਹੀ ਭਾਰੂ ਹੋ ਜਾਣ ਤੇ ਉਹ ਵੀ ਸਿਰਫ ਢਾਲ ਵਾਂਗ ਹੀ ਅਲੋਚੇ ਜਾਣ ਤਾਂ ਇਹ ਠੀਕ ਨਹੀ ਹੈ। ਕਈ ਵਿਦਵਾਨ ਤਾਂ ਕਿਗੋ ਨੂੰ ਵੀ ਜ਼ਰੂਰੀ ਨਹੀ ਸਮਝਦੇ ਤੇ ਕਿਗੋ ਦੀ ਗੈਰ ਮੌਜੂਦਗੀ ਨਾਲ ਵੀ ਹਾਇਕੂ ਹਾਇਕੂ ਹੀ ਰਹਿੰਦਾ ਹੈ, ਕੋਈ ਸੈਨਿਰਉ ਨਹੀ ਬਣ ਜਾਂਦਾ। ਸੈਨਰਿਉ ਦੇ ਆਪਣੇ ਮਾਇਨੇ ਹਨ ਆਪਣਾ ਇੱਕ ਅਲਹਿਦਾ ਦਸਤੂਰ ਹੈ। ਉਸਦੀ ਵੀ ਗੱਲ ਕੀਤੀ ਜਾ ਸਕਦੀ ਹੈ ਜੇ ਸੰਵਾਦ ਸੇਹਤਮੰਦ ਹੋਵੇ। ਵੇਖਣ ਵਿਚ ਆਇਆ ਹੈ ਕਿ ਸੰਵਾਦ ਦਾ ਮੁੱਦਾ ਜਿਤਣ ਵਿਚ ਹੀ ਨਿਕਲਦਾ ਹੈ। ਤੇ ਜਿਤ ਕਿਸੇ ਸਮਸਿਆ ਦਾ ਹੱਲ ਨਹੀ ਹੁੰਦੀ। ਸਮਾਜਿਕ ਵਰਤਾਰਿਆਂ ਨੂੰ ਰੱਦ ਕਰਕੇ ਕੋਈ ਵੀ ਵਿਧਾ ਪ੍ਰਵਾਨ ਨਹੀ ਚੜ੍ਹ ਸਕਦੀ। ਇਸਦਾ ਮਤਲਬ ਇਹ ਵੀ ਨਹੀ ਲੈਣਾ ਚਾਹੀਦਾ ਕਿ ਇਸਤਰ੍ਹਾਂ ਸੋਚਣ ਨਾਲ ਕਲਾਸਿਕ ਹਾਇਕੂ ਦਾ ਕੋਈ ਵਿਰੋਧ ਖੜਾ ਹੋ ਜਾਂਦਾ ਹੈ। ਕਲਾਸਿਕ ਹਾਇਕੂ ਦੀ ਆਪਣੀ ਵਖਰੀ ਸੂਖਮ ਤੇ ਸਤਿਕਾਰਤ ਜਗ੍ਹਾ ਹੈ। ਉਹ ਵੀ ਠੀਕ ਹੈ ਤੇ ਗਲਤ ਇਹ ਵੀ ਨਹੀ ਵਾਲੀ ਗੱਲ ਹੈ। ਪਰ ਇਹ ਕਹਿੰਣਾ ਗਲਤ ਹੈ ਕਿ ਕਲਾਸਿਕ ਹਾਇਕੂ ਹੀ ਹਾਇਕੂ ਹੈ। ਹਾਇਕੂ ਵਿਚ ਕਹਾਣੀ ਨਹੀ ਹੋਣੀ ਚਾਹੀਦੀ। ਵੇਖਣ ਵਾਲੀ ਗੱਲ ਇਹ ਹੈ ਕਿ ਜੇ ਕਿਸੇ ਨੂੰ ਹਾਇਕੂ ਵਿਚ ਕੋਈ ਕਹਾਣੀ ਦਿਸਦੀ ਹੈ,ਇਹ ਤੇ ਸਗੋਂ ਬਹੁਤ ਹੀ ਚੰਗੀ ਗੱਲ ਹੈ ਤੇ ਐਸੇ ਹਾਇਜਨ ਦੀ ਵੰਦਨਾ ਕਰਨੀ ਚਾਹੀਦੀ ਹੈ। ਪਰ ਹੋ ਇਹ ਰਿਹਾ ਹੈ ਕਿ ਕਹਾਣੀ ਦਿਸੀ ਨਹੀ ਤੇ ਹਾਇਕੂ ਰੱਦ ਹੋਇਆ ਨਹੀ। ਹੁਣ ਇਸ ਹਾਇਕੂ ਵਿਚ ਇੱਕ ਕਹਾਣੀ ਹੈ। ਸੰਤਰੀ ਕਿਰਨਾ ਇੱਕ ਪੇਟਿੰਗ ਵਾਂਗ ਹਨ। ਇਸਨੂੰ ਮੈਂ ਬੁਰਜੂਆ ਦ੍ਰਿਸ਼ਟੀ ਨਾਲ ਨਹੀ ਜੋੜ ਰਿਹਾ ਬਲਕਿ ਇਹ ਤੇ ਇੱਕ ਕੁਦਰਤੀ ਵਰਤਾਰਾ ਹੈ ਜਿਸਤੇ ਉਸਦਾ ਵੀ ਉਨ੍ਹਾਂ ਹੀ ਹੱਕ ਹੈ ਜੋ ਮੁੜਕਾ ਵਗਾ ਰਿਹਾ ਹੈ ਪਰ ਤਰਾਸਦੀ ਇਹ ਹੈ ਕਿ ਉਸਦਾ ਮੁੜਕਾ ਵੀ ਉਸਦੀਆਂ ਜਰੂਰਤਾਂ ਪੂਰੀਆਂ ਨਹੀ ਕਰ ਰਿਹਾ ਤੇ ਕਿਰਨਾਂ ਨੂੰ ਕੀ ਵੇਖੇਗਾ?ਅਸੀਂ ਚਾਰਲਸ ਡਾਇਨਾ ਦਾ ਵਿਆਹ ਵੇਖਿਆ ਸੀ ਕੁਲ ਦੁਨੀਆ ਨਾਲ ਰਲਕੇ। ਉਹ ਰੰਗੀਂਨੀ ਇੱਕ ਭਰਮ ਸੀ ਪਰ ਸਾਡੇ ਭਰਮ ਜਿੰਦਾ ਹਨ। ਉਨ੍ਹਾ ਦਾ ਕੀ ਕਰੋਗੇ ਜਿਨ੍ਹਾਂ ਦੇ ਭਰਮ ਹੀ ਮਰ ਮੁੱਕ ਗਏ। ਲੰਬੀ ਦਾੜੀ ਵਾਲੇ ਸੰਸਕਾਰੀ ਬਾਬੇ ਨੇ ਸਿਰਫ ਕਹੀ ਵਾਹੀ ਹੈ। ਉਸਦਾ ਮੁੜਕਾ ਤੇ ਸੰਤਰੀ ਕਿਰਨਾਂ ਦਾ ਸੁਮੇਲ ਵਧੀਆ ਬਿੰਬ ਹਨ ਤੇ ਇੱਕ ਦੂਜੇ ਦੇ ਪੂਰਕ ਹਨ। ਹੁਣ ਜੇ ਧੀਦੋ ਜੀ ਇਹ ਕਹਿੰਣ ਕਿ ਸੰਤਰੀ ਕਿਰਨਾਂ ਹੋ ਨਹੀ ਸਕਦੀਆ। ਭਰਵਟੇ ਤੇ ਬਿਲਕੁਲ ਹੀ ਨਹੀ ਤਾ ਇਹ ਟਿੰਡ ਵਿਚ ਕਾਨਾ ਪਾਉਣ ਵਾਲੀ ਗੱਲ ਹੀ ਹੈ। ਕਦੇ ਕਦੇ ਕੁਝ ਅੱਖਾਂ ਮੀਟ ਕੇ ਬਰਦਾਸ਼ਤ ਕਰਨਾ ਪੈਂਦਾ ਹੈ ਤੇ ਕਰਨਾ ਚਾਹੀਦਾ ਹੈ। ਕਿਰਨਾਂ ਕਿਸੇ ਨੇ ਹਰੀਆਂ ਲਿਖੀਆਂ ਹੋਣ ਫੇਰ ਹੋਰ ਗੱਲ ਹੈ। ਸੋ ਮੈਰੀ ਬੇਨਤੀ ਹੈ ਕਿ ਜਦੋਂ ਗੋਲੀ ਬਿਲਕੁਲ ਨਿਸ਼ਾਨੇ ਤੇ ਨਾ ਵੀ ਲੱਗੇ ਬੋਰਡ ਦੇ ਲਾਗੇ ਕਿਤੇ ਹੋਰ ਵੀ ਲੱਗ ਜਾਏ ਤੇ ਸਮਝ ਆ ਜਾਏ ਕਿ ਗੱਲ ਜੀਰੋ ਪੁਵਾਂਇਟ ਵਰਗੀ ਹੀ ਹੈ ਤਾਂ ਸ਼ਾਬਾਸ਼ ਦੇ ਦੇਣੀ ਚਾਹੀਦੀ ਹੈ। ਨਿਯਮ ਗੰਨਾ ਪੀੜਨ ਵਾਲੀ ਮਸ਼ੀਂਨ ਵਰਗੇ ਨਹੀ ਹੋਣੇ ਚਾਹੀਦੇ। ਮੈਂ ਨਿਯਮਾਂ ਦਾ ਸਤਿਕਾਰ ਕਰਦਾ ਹਾਂ ਪਰ ਨਿਯਮ ਵੀ ਸਾਡਾ ਸਤਿਕਾਰ ਕਰਨਾ ਸਿਖਣ।
  • Sarbjit Singh ਹਰਵਿੰਦਰ ਵੀਰ ਬੜਾ ਪਿਆਰਾ ਹਾਇਕੂ ਹੈ , ਕਮਾਲ ਹੈ |
  • Dhido Gill ਕੁਲਜੀਤ ਮਾਨ ਸਾਹਬ .....ਦੀ ਟਿੱਪਣੀ ਵਿੱਚ ਮਹੱਤਵ ਪੂਰਣ ਨੁਕਤੇ ਧਿਆਨ ਮੰਗਦੇ ਨੇ , ਸੰਵਾਦੀ ਨੇ ......ਪਰ ਉੱਠੇ ਸਵਾਲ ਦੇ ਜਬਾਬ ਵਜੋਂ ਪੂਰਕ ਨਹਿਂ...................ਸਵਾਲ ਇਹ ਨਹਿਂ ਕਿ ਜੁ ਅਸੀਂ ਲਿਖਦੇ ਹਾਂ , ਕਲਾਸਕੀ ਜਪਾਨੀ ਹਾਇਕੂ ਦੇ ਮੇਚ ਦਾ ਹੈ ਜਾਂ ਨਹਿਂ....ਸਵਾਲ ਇਹ ਵੀ ਨਹਿਂ ਕਿ ਕੰਨਟੈਪੋਰੇਰੀ ਹਾਇਕੂ ਕਿਸੇ ਵੀ ਕਿਸ ਬਿਧਿ ਧਾਰਾ ਵਿੱਚ ਲਿਖ ਹੋ ਰਿਹਾ......ਸਵਾਲ ਇਹ ਹੈ ਕਿ ਹਾਇਕੂ ਫੱਟੇ ਥੱਲੇ ਜੁ ਲਿਖਿਆ ਜਾ ਰਿਹਾ ਤੇ ਇਹ ਭਰਮ ਪਾਲਿਆ ਜਾਰਿਹਾ ਕਿ ਇਹ ਵੀ ਸਾਰਥਿਕ ਲੋਕ ਸਾਹਿਤ ਦਾ ਹਿੱਸਾ ਹੈ..........ਜਿਸ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ..........ਅਸੀਂ ਤਾਂ ਹਾਇਕੂ ਮਾਸਟਰ ਕਲਾਸ ਤੇ ਹਾਇਕੂ ਡਾਕਟਰੇਟ ਦੀਆਂ ਡਿਗਰੀਆਂ ਤੱਕ ਪਹੁੰਚਣ ਦੀਆਂ ' ਮੱਲਾਂ ' ਮਾਰਨ ਵੱਲ ਤੁਰ ਪਏ ਹਾਂ.......ਪਤਾ ਨਹਿਂ ਲੱਗ ਰਿਹਾ ਕਿਹੜੀ ਕਾਣ ਤੇ ਕਿਹੜੀ ਸਿਫਤ ਦੀ ਕੰਨੀ ਕਿੱਥੋਂ ਫੜੀ ਜਾਵੇ..........ਕਿਸੇ ਕਵੀ ਨੇ ਤਰਸ ਯੋਗ ਹਾਲਾਤ ਤੇ ਕੁੱਝ ਏਸ ਤਰਾਂ ਦਾ ਕਹਾਣ ਹੀ ਪਾਇਆ. ਸੀ......
    ਕਿ ਅਸੀਂ ਅਪਣੇ ਮੂਹਰੇ
    ਦੌੜਦੇ ਹੋਏ ਹੀ
    ਹੱਫ ਰਹੇ ਹਾਂ

No comments:

Post a Comment