Thursday, August 21, 2014

Rosie Mann -- ਸਰਦੀ 'ਚ ਰਹਿਰਾਸ - ਪਿੱਪਲ ਦੀਆਂ ਟਹਿਣੀਆਂ 'ਚੋਂ ਲੰਘੇ ਮੱਧਮ ਹਵਾ

ਸਰਦੀ 'ਚ ਰਹਿਰਾਸ -
ਪਿੱਪਲ ਦੀਆਂ ਟਹਿਣੀਆਂ 'ਚੋਂ
ਲੰਘੇ ਮੱਧਮ ਹਵਾ
sardi 'ch rehraas -
pippal diyaa'n tehniyaa'n 'chon
langhay madhham hawa
vespers in winter -
a gentle breeze passing through
the peepal branches
  • Mohinder Rishm ਸਰਦੀ 'ਚ ਰਹਿਰਾਸ ........!
  • Mandeep Maan ਬਹੁਤ ਸੁੰਦਰ ਹਾਇਕੂ
  • Dhido Gill ਕਿਆ ਚੀਜ ਪੇਸ਼ ਕੀਤੀ ਆ ਰੋਜੀ ਜੀ ਪਰ ਥੋੜਾ ਜਿਹਾ ਹੋਰ ਅਗਲੇਰਾ ਵਰਸ਼ਨ ਮੂੰਹ ਜੋਰ ਹੋ ਗਿਆ
    ਰਹਿਰਾਸ ਦਾ ਪਾਠ-
    ਪਿੱਪਲ ਦੇ ਪੱਤਿਆਂ ਵਿੱਚ

    ਰੁਮਕਦੀ ਹਵਾ,,,,,
  • Rosie Mann Dhido Gill Saab , wah ! tuhaade version vich khoobsurat ravaani hai !
    shukriya janaab ji !!
  • Mandeep Maan ik hor roop ji je pasand ave ----
    ਰਹਿਰਾਸ ਦਾ ਪਾਠ -
    ਰੁਮਕਦੀ ਹਵਾ ਨਾਲ ਹਿਲੇ

    ਪਿੱਪਲ ਦੇ ਪੱਤੇ
  • Rosie Mann vadhiya hai Mandeep , shukriya , lekin main chaundi si , ke hawa da pippal di tehniyaa'n 'chon langhna , ethon hee patteyaa'n de hillan da pata lag jaavega na , es layi 'patte' lafz varteya hee nahin !
  • Amarjit Sathi Tiwana ਬਹੁਤ ਵਧਿਆ ਅਤੇ ਭਾਵਪੂਰਤ ਹਾਇਕੂ ਹੈ। ਮੈਨੂੰ ਟਹਿਣੀਆਂ ਵਾਲ਼ੀ ਹਾਇਕੂ ਵਧੀਆ ਲੱਗੀ ਹੈ☬ ਅਤੇ ਮੇਰਾ ਵਿਚਾਰ ਇਸ ਤਰਾਂ ਹੈ:
    ਰਹਿਰਾਸ ਦਾ ਪਾਠ - ਭਾਵ ਸੰਝ ਵੇਲੇ ਦਾ ਪਾਠ/ਦਿਨ ਢਲ਼ੇ ਦਾ ਪਾਠ।
    ਟਹਿਣੀਆਂ ਵਿਚੋਂ ਹਵਾ ਦਾ ਲੰਘਣਾ - ਟਹਿਣਿਆਂ 'ਤੇ ਪੱਤਿਆਂ ਦੀ ਘਾਟ ਭਾਵ ਪਤਝੜ। ਰੁੱਖ ਦੀ ਇਕ ਰੁੱਤ ਦੀ ਢਲਣਾ।

    ਮੱਧਮ ਹਵਾ - ਭਾਵ ਹਵਾ ਦੇ ਜੋਰ ਦਾ ਢਲਣ/ਮੱਠੇ ਪੈਣਾ।
    ਇਸ ਤਰਾਂ ਰਹਿਰਾਸ ਦਾ ਪਾਠ ਅਤੇ ਟਹਿਣੀਆਂ ਵਿਚੋਂ ਮੱਧਮ ਹਵਾ ਦਾ ਲੰਘਣਾ ਦੋ ਵਧੀਆ ਸਮੀਪਕ ਬਿੰਬ ਬਣਦੇ ਹਨ।
  • Rosie Mann shukriya bahut Sathi Saab , dar asal patte hain ne ji tehniyaa'n 'te
  • Amarjit Sathi Tiwana ਦਲਵੀਰ ਗਿੱਲ ਜੀ ਦਾ Haiku Omni 'ਤੇ ਰਹਿਰਾਸ ਦਾ ਪਾਠ ਅਤੇ ਟਹਿਣੀਆਂ ਵਿਚੋਂ ਲੰਘ ਰਹੀ ਮੱਧਮ ਹਵਾ ਦੀ ਆਵਾਜ ਨੂੰ ਦੋ ਸ਼੍ਰਵਣ ਬਿਬਾਂ ਦੀ ਸਮੀਪਤਾ ਕਹਿਣਾ ਵੀ ਬਹੁਤ ਵਧੀਆ ਲੱਗਿਆ।
  • Dhido Gill ਸਾਥੀ ਜੀ............ਰਹਿਰਾਸ ਦੇ ਪਾਠ ਦੀ ਮੱਧਮ ਸੁਰੀਲੀ ਧੁਨੀ / ਪਿੱਪਲ ਦੇ ਪੱਤਿਆਂ ਵਿੱਚ ਰੁਮਕਦੀ ਹਵਾ....ਦਾ ਪ੍ਰਸਪਰ ਰੂਪਮਾਨ ( ਸਮੀਪਕ )ਹੋਣਾ... ਰੌਲੇ ਰੱਪੇ ਤੇ ਛੋਰ ਸ਼ਰਾਬੇ ਰਹਿਤ ਮੁਦਰਾ ਦਾ ਬਿੰਬ ਬਣਦੇ ਹਨ.....ਪੱਤਿਆਂਵਿੱਚ ਹਵਾ ਰੁਮਕਦੀ ਹੋ ਸਕਦੀ ....ਟਾਹਣੀਆਂ ਵਿੱਚ ਸਿਰਫ ਲੰਘਦੀ ਹਵਾ .....ਤੇ ਹਵਾ ਦਾ ਲੰਘਣਾ ਮਹਿਜ ਸਧਾਰਣਤਾ ਹੈ
  • Amarjit Sathi Tiwana ਗਿੱਲ ਸਾਹਿਬ ਤੁਹਾਡਾ ਕਹਿਣਾ ਵੀ ਠੀਕ ਹੈ। ਇਹ ਹਾਇਕੂ ਦੀ ਖਾਸੀਅਤ ਹੈ ਕਿ ਇਸ ਨੂੰ ਹਰ ਪਾਠਕ ਅਪਣੇ ਅਨੁਭਵ ਅਤੇ ਸੂਝ ਅਨੁਸਾਰ ਸਮਝਦਾ ਹੈ। ਗੱਲ ਸਿਰਫ ਸਧਾਰਣਤਾ ਜਾਂ ਅਸਧਾਰਣਤਾ ਦੀ ਨਹੀਂ ਹੈ ਬਲਕੇ ਹਾਇਕੂ ਪੜ੍ਹ ਕੇ ਉੱਭਰੇ ਅਹਿਸਾਸ ਦੀ ਹੈ। ਤੁਸੀਂ ਹਾਇਕੂ ਵਿਚ ਟਹਿਣੀਆਂ ਦੀ ਥਾਂ ਪੱਤਿਆਂ ਚੋਂ ਰਮਕਦੀ ਹਵਾ ਵਿਚੋਂ ਰੌਲੇ ਰੱਪੇ ਤੇ ਛੋਰ ਸ਼ਰਾਬੇ ਰਹਿਤ ਮੁਦਰਾ ਦੇ ਬਿੰਬ ਵੇਖਦੇ ਹੋ। ਦਲਵੀਰ ਗਿੱਲ ਜੀ ਦੋ ਸੰਗੀਤਕ ਧੁਨੀਆਂ ਦੀ ਸਮੀਪਤਾ ਸੁਣ ਰਹੇ ਹਨ ਅਤੇ ਮੈਨੂੰ ਪਤਝੜੇ ਰੁੱਖ ਦੀਆਂ ਟਹਿਣੀਆਂ ਵਿਚੋਂ ਲੰਘਦੀ ਹਵਾ ਅਤੇ ਰਹਿਰਾਸ ਦਾ ਪਾਠ ਢਲ ਰਹੀ ਸ਼ਾਮ/ਉਮਰ ਦਾ ਅਹਿਸਾਸ ਦਿੰਦੀ ਲਗਦੀ ਹੈ। ਹੋਰ ਪਾਠਕਾਂ ਦੇ ਮਨ ਵਿਚ ਸ਼ਾਇਦ ਇਨ੍ਹਾਂ ਨਾਲੋਂ ਵੀ ਵੱਖਰੇ ਅਹਿਸਾਸ ਪੈਦਾ ਹੋਏ ਹੋਣ। ਇਸ ਹਾਇਕੂ ਦਾ ਬਹੁ-ਪਰਤੀ ਹੋਣਾ ਇਕ ਵਧੀਆ ਗੁਣ ਹੈ।
  • Dhido Gill ਜੀ ਸਾਥੀ ਜੀ
  • Shinnder Shind Vah. Bhut. Vdhia. Lggia. Rosie. Dear
  • Balraj Cheema Sathi Jee, i tend to side with Dhido Gill. Gentle breeze whispering through the leaves is preferable.
  • Dalvir Gill Balraj Cheema Ji, that will make it more of a visual, hindering an audio-image, what this haiku seek to juxtapose over. can't believe i'm discussing at this level again. we are not answerable to any body, for it's grammar or it's poetics or are here to aesthetically analyze it. haiku just tells about haizen's mood at a certain second. how much that mood in that moment is recreated/relived by the reader is what haiku is all about. and i believe this particular 'ku by rosie does that wonderfully. the first and foremost thing as noted by prof. swaran singh ji is, the humility, faqiree, aajizi . this 'ku comes from that state. and of course there are countless moods in the same state of mind, not all the 'ku by a particular haizen are identical but similar. but that state never have a mocking, commenting, narrating kinda mood. it's terse, even if per-conception about senryuo is that of being styrical, it never mocks a being, it expresses the comedy of human-life. haiku too sometimes tend to be witty but it never is.
  • Dalvir Gill and thanks rosie, i learnt a new word "vespers"
  • Sanjay Sanan Bahot pyara haiku....;))))
  • Balraj Cheema I have always believed in the way Dalvir puts it. I guess our discussions at times are reduced to nothing nitty gritty things of grammar, aesthetics, poetics. Whereas, the the spirit of Haiku resides some where else in the moment which the author have experienced. Indeed, all the rest is just beating around. I guess in the heat of the discussion we forgot Rosie whose Haiku ignited so much exchange of ideas and opinions. That is healthy part but no substitute for true appreciation of the piece under review.Unfortunately, some of our Haikuists have reduced that noble serene moment to at times meaningless expression of whatever caught their fancy. It must be a nobler, more genuine, truly inspiring, moment which should form the Haiku.
    Well, that is the way i look at it.
  • Rosie Mann Saare satkaryog vidvaan jan da is haiku 'te dhyaan den ate bahut khoob nazariye saanjhe karan layi bahut shukriya ji !!:)))
    pippal da rukhh kade vee patteyaa'n to'n rehat nahin hunda , so oh te khud-b-khud vich shaamil ho jande ne !
    Thank you all respected and learned ones , and dear friends for acknowledging this haiku !!:))
  • Sabi Nahal khoobsoorat rosie ji
  • Dhido Gill ਹਾਹਾਹਾ... ਸਾਥੀ ਜੀ ਪ੍ਰਤੀ ਨਿੱਕੀ ਜਿਹੀ ਛੇੜ ਨਾਲ ਕਿੰਨੇ ਸੰਜੀਦਾ ਵਿਚਾਰ ਰੁਮਕਦੇ ਟਪਕਦੇ ਆਏ

No comments:

Post a Comment