Sunday, August 3, 2014

Ma vs Phrase-Fragment

ਤੀਆਂ ਚ ,
ਪੀਂਘ ਚੜਾਉਂਦੀ ਤੋਂ
ਟੁੱਟਿਆ ਟਾਹਣਾ
  • Rakesh Verma ਬਹੁਤ ਮਾੜਾ ਹੋਇਆ ... ਕੋਈ ਸੱਟ ਸੁੱਟ ਤਾਂ ਨਹੀ ਲੱਗੀ ..
  • Kamaljit Natt ਲੱਗੀ ਵੀ ਹੋਈ ਤੇ ਫਟਾ ਫਟ ਉਠ ਖੜੀ ਹੋਈ ਹੋਣੀ ਰਾਕੇਸ਼ ਜੀ ....
  • Dhido Gill .............
    ਪੀਂਘ ਅਸਮਾਨੀਂ
    ਟੁੱਟ ਗਿਆ ਟਾਹਣ -
    ਸਾਵਣ ਦੀਆਂ ਤੀਆਂ..............ਕਮਲਜੀਤ ਜੀ ਹਾਇਕੂ ਵਿੱਚ ਪਾਠਕ ਨੂੰ ਹਾਇਕੂ ਦਾ ਸਿਰਨਾਵਾਂ ਦੇਣ ਦੀ ਲੋੜ ਨੀ ਹੁੰਦੀ ....
  • Kamaljit Natt ਜੀ ਸਰ ਅਗਲੀ ਵਾਰ ਖਿਆਲ ਰਖੂਂਗੀ ..
  • Grewal Mohinderdeep ethe tahna naheen - kise gallon mutiaar da dil tuttiaa hai - bahut vadhia drishtaant alankaar
  • Dhido Gill ..............
    ਪੀਂਘ ਅਸਮਾਨੀਂ
    ਟੁੱਟ ਗਿਆ ਟਾਹਣ -
    ਸਾਵਣ ਦੀਆਂ ਤੀਆਂ.
    .................
    ਪੀਘਾਂ ਥੰਮਿਆ ਅਸਮਾਨ
    ਤਿੜਕ ਗਿਆ ਟਾਹਣਾਂ-
    ਸਾਵਣ ਦੀਆਂ ਤੀਆਂ
    .......................
  • Kamaljit Natt ਜੀ ਗਰੇਵਾਲ ਸਾਹਬ ਤੁਸੀਂ ਠੀਕ ਕਹ ਰਹੇ ਹੋ ..ਮੇਰਾ ਲਿਖਣ ਦਾ ਮਤਲਬ ਇੱਕ ਇਹ ਤੇ ਦੂਸਰਾ ..ਓਸ ਮਾਨਮਤੀ ਮੁਟਿਆਰ ਨੇ ਸਰੂਰ ਚ ਇਹ ਕੀਤਾ ...
  • Dhido Gill .............
    ਬੋਹੜ ਥੱਲੇ ਤੀਆਂ-
    ਆਜਾ ਦਿਉਰਾ ਝੂਟ ਲੈ
    ਪੀਂਘ ਹੁਲਾਰੇ ਲੈਂਦੀ -
    ...............ਏਥੇ ਹਾਈਜਨ ਭਰਜਾਈ ਆ... ਖਿਆਲ ਰੱਖਿਉ
  • Kamaljit Natt ਪਰ ਹੁਣ ਤੁਸੀਂ ਬੋਹੜ ਦੇ ਥਲੇ ਦਸ ਰਹੇ ਹੋ ..ਏਡਰੇੱਸ ਨਾ ਹੋਇਆ ,,,
  • Dhido Gill ਕਮਲਜੀਤ ਜੀ.....ਹਾਇਕੂ ਲੇਖਕਾਂ / ਗਰੁਪਾਂ ਚ ਰਿਵਾਜ ਆ ਕਿ ਜੀਹਦਾ ਮੂਲ ਆ ਹਾਇਕੂ ਦਾ .....ਸਾਰੇ ਵਰਸ਼ਨ ਉਸਦੇ ਹੁੰਦੇ ਹਨ...ਸੋ ਏਸ ਤੇ ਸਾਰੇ ਵਰਸ਼ਨ ਤੁਹਾਡੇ ਹਾਇਕੂ ਹਨ
  • Kamaljit Natt ਜੀ ਅੱਜੇ ਮਸਲਾ ਥੋੜਾ ਗੁੰਝਲਦਾਰ ਹੈ...ਚਲੋ ਹੁਣ ਇਸ ਰਾਹ ਪੈ ਗਏ ਕਦੀ ਤੇ ਪੁਹੰਚਾ ਗੇ...ਤੁਸੀਂ ਬਹੁਤ ਏਫਫੇਟ ਕਦੇ ਹੋ ..ਧਨਵਾਦ ਜੀ ..
  • Rakesh Verma ਔਖਾ ਪੈਂਡਾ ਹੈ ਕਮਲਜੀਤ ਜੀ .. ਮੈਂ ਹੰਭ ਹਾਰ ਕੇ ਬੈਠ ਗਿਆ ਹਾਂ .. ਹਾਇਕੂ ਤੇ ਹਾਇਜਨ ਦਾ ਸੰਸਾਰ ਨਿਰਾਲਾ ਹੈ ..
  • Kamaljit Natt ਰਾਕੇਸ਼ ਜੀ ਜਦੋਂ ਕੋਈ ਵੀ ਚੀਜ ਤੁਸੀਂ ਏਨ੍ਜੋਯ ਕਰਦੇ ..ਪ੍ਰੇਸ਼ਰ ਨਹ ਪਾਉਂਦੇ ਓਹ ਕਰਨੀ ਚੰਗੀ ਲਗਦੀ ...ਚਲੋ ਆਪਾਂ ਨੂੰ ਕਾਹਲ ਨਹੀ ..ਪਰ ਏਨਾ ਸੌਖਾ ਨਹੀ ਹੈ
  • Rakesh Verma ਮੇਰੀਆਂ ਸ਼ੁਭਕਾਮਨਾਵਾ ..
  • Dhido Gill ਬੋਹੜ ਥੱਲੇ ਤੀਆਂ.........ਇੱਕ ਠੋਸ ਦ੍ਰਿਸ਼ ਹੈ./ ਕੀਗੋ ਵੀ .. ਕਮਲਜੀਤ ਜੀ............ਜਦ ਮੈਂ ਕਿਹਾ ਸੀ ਕਿ ਐੇਡਰੈਸ ਨੀ ਦੇਈਦਾ ਮੇਰਾ ਮਤਲਵ ਸੀ....,,,,ਪੀਂਘ ਚੜਾਉਂਦੀ ਤੋਂ
    ਟੁੱਟਿਆ ਟਾਹਣਾ.................ਤੋਂ .....ਲਿਖਣ ਦੀ ਲੋੜ ਨਹਿਂ...ਪੀਂਘ ਚੜਾਉਂਦੀ - ਟੁੱਟਿਆ ਟਾਹਣਾ ਕਹਿਣਾ ਪੋਇਟਕ ਹੈ.............ਦੂਸਰਾ ਵਾਰਤਿਕ
  • Surmeet Maavi sankhepta vi haiku da buniyadi tatt hai ji. So 'Saaun diyaan Teeyaan' is niyam te khara nahi uttarda kyonki teeyaan hundiyaan hi sirf saun diyaan ne.
  • Kamaljit Natt ਜੀ ਅਛਾ ...
  • Dhido Gill ਗੱਲ ਮਾਵੀ ਨੇ ਸਿਆਣੀ ਕੀਤੀ ਹਾਂ...ਪਰ ਇਕੱਲਾ ਤੀਆਂ ਲਿਖਣ ਨਾਲ ਸ਼ਾਬਦਿਕ ਸਮਿੱਟਰੀ ਤੇ ਗੋਲਾਈ ਗੇੜ ਚ ਨਹਿਂ ਸੀ ਆਉਂਦੀ...ਮਾਵੀ...ਜਾਂ ਕੋਈ ਹੋਰ ਸ਼ਬਦ ਐਡ ਹੁੰਦਾ
  • Surmeet Maavi te Dhido jo, mainu yakeen hai ke tusi mainu bachcha samajhke maaf kar deyoge lekin sach eh hai ke mai tuhade sujhaye dovaan roopaan ton hi sehmat nahi. 'Fragment and Phrase' wali bantar dovaan ch hee nahi, tinn wakkho wakkh waak-tukdiyaan lag rahiyaan ne.
  • Dhido Gill ਠੀਕ ਆ ਗੱਲ ਕਰਦੇ ਆਂ ਮਾਵੀ.....ਪਰ ਪਲੀਜ ਪਹਿਲਾਂ ਆਪ ਦੇ ਦੋ ਵਰਸ਼ਨ ਲੈਕੇ ਆਉ ਤਾਂ ਕੇ ਆਪਾਂ ਕੁੱਝ ਨਿਤਾਰ ਸਕੀਏ.......
    ਹਾਇਕੂ ਦਾ ਮੂਲ ਪੇਸ਼ ਹੈ ਤੁਹਾਡੀ ਸੁਵਿਧਾ ਲਈ.
    ਤੀਆਂ ਚ ,

    ਪੀਂਘ ਚੜਾਉਂਦੀ ਤੋਂ
    ਟੁੱਟਿਆ ਟਾਹਣਾ
  • Tejinder Singh Gill One more::

    ਪੀਂਘ ਚੜ੍ਾਉਂਦੀ ਦਾ

    ਟੱੁਿਟਆ ਟਾਹਣ-
    ਤੀਆਂ ਤੀਜ ਦੀਆਂ
  • Balwindera Singh Ik try ji
    ਸਾਉਣ ਮਹੀਨਾ
    ਪੀਂਘ ਚੜਾਉਦਿਆਂ

    ਟੁੱਟਿਆ ਟਾਹਣਾ
  • Mandeep Maan ਇਸ ਨੂੰ ਇਸ ਤਰਾਂ ਲਿਖ ਲਵੋ ਜੀ ----
    ਤੀਆਂ ਮੇਲਾ
    ਪੀਂਘ ਦੇ ਹੁਲਾਰੇ ਨਾਲ

    ਟੁਟਿਆ ਟਾਹਣ
  • Surinder Spera ਪਤਾ ਨਹੀਂ ਟਾਹਣ ਕੱਚਾ ਸੀ ਕਿ ਸੁਖ ਨਾਲ ਮੇਰੇ ਵਰਗੀ ਦਾ ਭਾਰ ਹੀ ਜਿਆਦਾ ਸੀ ਹੁਣ ਫ੍ਰੇਜ਼ ਤੇ ਫਰੇਗਮੇੰਟ ਨੂੰ ਸਹੀ ਬਿਠਾਉਣਾ ਬੜਾ ਔਖਾ ਲੱਗ ਰਿਹਾ ਹੈ ਮਾਹਿਰਾਂ ਨੂੰ ....
  • Dhido Gill ਫਰੇਜ ਤੇ ਫਰੈਗਮੈਂਟ ...ਕਿਸੇ ਹਾਇਕੂ ਵਿੱਚ ਕਰੈਕਟਰ ਸਟਿਕਸ ਨੂੰ ਸਮੀਪਤਾ ਵਿੱਚ ਵਿਖਾਲਣ ਖਾਤਰ ਜੁਗਤਾਂ ਸੁਵਿਧਾ , ਹਨ...ਇਸਦਾ ਲਾਜਮੀ ਅੰਗ ਨਹਿਂ....ਸਪੇਰਾ ਜੀ...ਦਰ ਅਸਲ ਸਾਡੇ ਮਦਰੱਸੇ ਵਾਲਿਆਂ ਨੇ ਪੂਰਨੇ ਹੀ ਆਵਦੇ ਹਿਸਾਬ ਪਾਏ ਹਨ.........ਵੈਸੇ ਵੀ ਮੈਂ ਵੇਖਿਆ ਕਿ ਪਸੰਦ ਆਪੋ ਆਪਣੀ
  • Surinder Spera ਸਹਿਮਤ ਹਾਂ ਧੀਦੋ ਗਿੱਲ ਸਾਹਿਬ ....
  • Kamaljit Natt ਸੁਰਿੰਦਰ ਜੀ ਕੁਝ ਵੀ ਸੀ ਪਰ ਲੋਕਾਂ ਨੂੰ ਸੋਚੀ ਪਾ ਦਿੱਤਾ ..ਹਾ ਹਾ ਹਾ
  • Tejinder Singh Gill Surinder Spera Jio,u r vn of d best haiku writers..plz dont mind....!
  • Surinder Spera ਧੰਨਵਾਦ ਜੀ ...
  • Jasdeep Singh ਥੋੜਾ ਭਾਰ ਘਟਾ ਲਵੋ ਜੀ . ਪੇੜਾਂ ਦੀ ਬੜੀ ਲੋੜ ਹੈ
  • Dhido Gill ਸਾਰੀ ਉਮਰ ਸਹੁਰਿਆਂ ਦੇ ਕੁੱਕੜ ਖਾਧੇ ਆ.......ਸਹੁਰਿਆਂ ਦੇ ,,ਸਪੇਰਾ ਸਾਹਬ ਨੇ,,,ਐਂਵੈਂ ਨੀ ਹਾਇਕੂ ਫੁਰਦੇ
  • Surmeet Maavi geet, ghazal, baint, korde sab aapne aapne vidhaan ch rehndeyaan hi vilakkhan ne, te sundar ne. Eh vidhaan hi ehna di pwhchaan vi hai te sundarta vi. Haiku vi aidaan hi hai. Haiku de kujh niyam ne jihna raheen ehdi sundarta nikhar ke sahmne aondi hai. 'anu kavita' te haiku ch kujh antar ne, te oh bane vi rehne chahide ne.
    'docs' wich haiku baare badi saral ate laahewand jaankari mahir admins ne ditti hoyi hai. Lekin ohna nu padhan layi samaa kaddhan da uddam sanu hi karna paina
  • Tejinder Singh Gill Fully agreed Surmeet Ji...Personally my opinion is dat either Rules n regulations apply to haiku or there should be no rules.!
  • Dhido Gill ਮਾਵੀ ਸਾਹਬ .... ਮੇਰੀ ਵਾਲ ਤੇ ' ਤਿੜਕਦੇ ਘੜੇ ਦਾ ਪਾਣੀ ' ਨੋਟ ਆ...ਉੱਥੇ ਕੁੱਝ ਹਾਇਕੂ ਦਾ ਵੇਰਵਾ ਹੈ...ਪਲੀਜ ਫੇਰੀ ਲਾਣਾ...ਫੇਰ ਗੱਲ ਕਰਾਂਗੇ....ਬਾਕੀ ਤੁਸੀੱ ਤਾਂ ਉਹ ਡਾਕਸ ਬਹੁਤ ਪੜੇ ਨੇ ਪਰ ਹਾਲੇ ਤੱਕ ਤੁਸੀਂ ਏਸ ਮੂਲ ਐਲੀਮੈਂਟ ਤੇ ਆਵਦਾ ਵਰਸ਼ਨ ਨਹੀਂ ਦਿੱਤਾ . ਬੇਨਤੀ ਦੇ ਬਾਵਜੂਦ ......ਪਲੀਜ ਨਮੂੰਨੇ ਵਜੋਂ ਏਸੇ ਮੂਲ਼ ਹਾਇਕੂ ਤੇ ਆਵਦੇ ਵਰਸ਼ਨ ਦਿਉ....ਪਤਾ ਤਾਂ ਲੱਗੇ ਤੁਸੀਂ ਕਿਸ ਤਰਾਂ ਲਿਖਦੇ ਹੋ.... ? ਤੇ ਹੋ ਸਕਦਾ ਉਹ ਸਾਡੇ ਲਈ ਮਾਰਗ ਦ੍ਰਸ਼ਕ ਬਣ ਜਾਵਣ.....
    .................
    Dhido Gill ਠੀਕ ਆ ਗੱਲ ਕਰਦੇ ਆਂ ਮਾਵੀ.....ਪਰ ਪਲੀਜ ਪਹਿਲਾਂ ਆਪ ਦੇ ਦੋ ਵਰਸ਼ਨ ਲੈਕੇ ਆਉ ਤਾਂ ਕੇ ਆਪਾਂ ਕੁੱਝ ਨਿਤਾਰ ਸਕੀਏ.......
    ਹਾਇਕੂ ਦਾ ਮੂਲ ਪੇਸ਼ ਹੈ ਤੁਹਾਡੀ ਸੁਵਿਧਾ ਲਈ.
    ਤੀਆਂ ਚ ,
    ਪੀਂਘ ਚੜਾਉਂਦੀ ਤੋਂ
    ਟੁੱਟਿਆ ਟਾਹਣਾ
  • Dhido Gill ਹਰਕੀ ਵਿਰਕ ਜੀ.....ਤੁਸੀਂ ਜਾਣਦੇ ਹੋ ਕਿ ਹਰ ਚੀਜ ਗੁਣੀਏ ਵਿੱਚ ਸਮਿਟਰੀ ਵਿੱਚ , ਆਰਕਿਟੈਕਚਰਲ ਗੋਲਾਈ ਵਿੱਚ ਸੋਹਣੀ ਲਗਦੀ , ਕੋਈ ਚੀਕਜ ਕਿੰਵੇ ਸੋਹਣੀ ਲਗਦੀ ਹੈ , ਯਨਾਨੀ ਮਾਹਰਾਂ ਨੇ ਫਾਰਮੂਲੇ ਬਣਾਏ ਹੋਏ ਹਨ.....
    .........ਇਹ ਗੱਲ ਕੁਦਰਤ ਦੀ ਲੀਲਾ ਤੇ ਵੀ ਲਾਗੂ ਹੁੰਦੀ ਹੈ ...ਪਾਸ਼ ਨੇ ਵੀ ਏਸ ਮਸਲੇ ਤੇ ਬਹੁ
    ਤ ਹੀ ਖੋਜ ਭਰਪੂਰ ਲੇਖ ਲਿਖਿਆ ਸੀ...
    ..........ਕੋਈ ਬੰਦੇ ਦਾ ਮੂੰਹ ਲੈ ਲਵੋ ਜੇ ਉਹ ਇੱਕ ਫੁੱਟ ਲੰਬਾ ਹੋਵੇ ਤੇ ਚੋੜਾ ਸਿਰਫ ਪੰਜ ਇੰਚ , ਕੰਨ ਨੱਬੇ ਦੇ ਕੋਨ ਤੇ ਲੱਗੇ ਹੋਣ , ਕਿਹੋ ਜਿਹਾ ਲੱਗੇਗਾ ? ਇਹ ਸੋਹਜ ਦੀ ਇੱਕ ਖਾਸ ਸਮਿੱਟਰੀ ਹੈ , ਜੁ ਚੰਗੀ ਲਗਦੀ ਹੈ......ਤੁਸਾਂ ਲਿਖਿਆ
    ਤੀਆਂ-
    ਅੱਧ ਅਸਮਾਨੇਂ ਪੀਂਘ
    ਧੜੱਕ ਟੁੱਟਿਆ ਟਾਹਣ ...........ਪ੍ਰਚੱਲਤ ਰਿਵਾਜ ਮੁਤਾਬਕ ਤੁਹਾਡੇ ਕੋਲ ੯-੧੦ ਸ਼ਬਦ ਹਨ ਜੁ ਤੁਸੀ ਤਿੰਨ ਲਾਈਨਾਂ ਵਿੱਚ ਵਰਤਣੇ ਹਨ...
    ਬੋੁਹੜ ਥੱਲੇ ਤੀਆਂ-
    ਅੱਧ ਅਸਮਾਨੇ ਪੀਂਘ
    ਧੜੱਕ ਟੁੱਟਿਆ ਟਾਹਣ........ਮੇਰੇ ਹਿਸਾਬ ਜਿਆਦਾ ਸਮਿੱਟਰੀ ਵਿੱਚ ਹੈ ਉੱਜ ਪਸੰਦ ਆਪੋ ਆਪਣੀ......ਪਰ ਮੇਰੇ ਹਿਸਾਬ ਤੁਹਾਡਾ ਵਰਸ਼ਨ ਤੇ ਜੁ ਮੈਂ ਲਿਖਿਆ , ਉਸ ਵਿੱਚ ਹੋਰ ਵਾਧਾ ਹੋ ਸਕਦਾ ਸੀ , ਉਹ ਸੀ ਦੋ ਕਿਰਿਆਂਵਾਂ ਸੁਆਦਲੇ ਫਿਨਾਮਨਿਆਂ ਦੀ ਜਕਸਟਾ ਪੋਜੀਸ਼ਨ
    ਪੀਂਘ ਅਸਮਾਨੀਂ
    ਟੁੱਟ ਗਿਆ ਟਾਹਣ -
    ਸਾਵਣ ਦੀਆਂ ਤੀਆਂ..................ਏਸ ਵਰਸ਼ਨ ਵਿੱਚ ਅਸਮਾਨੀੱ ਪੀਘ / ਸਾਵਣ ਦੀਆਂ ਤੀਆਂ ਦਾ ਚਾਅ ਮਲਾਰ , ਰੌਚਿਕ ਫਿਨਾਮਨਾਂ ਸਮੀਪਤਾ ਵਿੱਚ ਆ ਗਏ ਹਨ...ਜਕਸਟਾ ਪੋਜ ਹੋ ਗਏ ਹਨ........
  • Dhido Gill ਸੁਰਮੀਤ ਮਾਵੀ ਮੇਰਾ ਨੇੜਲਾ ਦੋਸਤ ਹੈ ਪਰ ਉਸਨੇ ਆਪਣੀ ਵਿਧਾ ਅਨੁਸਾਰ ਆਪਣੇ ਵਰਸ਼ਨ ਨਹਿਂ ਦਿੱਤੇ ਤਾਂ ਕਿ ਸਮਝ ਲੱਗ ਸਕੇ ....ਮੇਰੇ ਵਰਸ਼ਨ ਜਾਂ ਤੁਹਾਡੇ ਵਰਸ਼ਨ ਵਿੱਚ ਕਾਣੌ ਕਿੱਥੇ ਹੈ ?
  • Surmeet Maavi ਬਣਤਰ ਦੇ ਮਾਮਲੇ ਚ ਮੈਂ ਮਨਦੀਪ ਮਾਨ ਹੁਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ...
    ਇਸ ਕਾਵਿ ਬਾਰੇ ਬਾਕੀ ਗੱਲਾਂ ਤੋਂ ਪਹਿਲਾਂ ਮੈਂ ਆਪਣੇ ਉਸਤਾਦ ਭੂਸ਼ਣ ਧਿਆਨਪੁਰੀ ਜੀ ਹੁਰਾਂ ਦਾ ਸ਼ਿਅਰ ਸਾਂਝਾ ਕਰ ਲੈਂਦਾ ਹਾਂ,
    "ਦੁਆ ਕਰੀਂ ਕਿ ਪੁਸਤਕ ਤੇਰੀ ਕੋਰਸ ਦੇ ਵਿਚ ਲੱਗੇ ਨਾ,

    ਰੂਹ ਤੇਰੀ ਤੋਂ ਝੱਲ ਨਹੀਂ ਹੋਣਾ ਜੋ ਹਾਲ ਉਸਤਾਦ ਕਰਨਗੇ

    ਤੇ ਨਾਲ ਬੇਨਤੀ ਵੀ ਕਿ ਆਪਾਂ ਇੱਕ ਪਰਵਾਰ ਵਾਂਗ ਪਿਆਰ ਤੇ ਹਾਸੇ ਠਠੇ ਨਾਲ ਹੀ ਗੱਲ ਨਬੇੜ ਲੈਣੀ ਹੈ... (ਧੀਦੋ ਭਾਜੀ ਨਾਲ ਮੇਰਾ ਪਿਆਰ ਤਾਂ ਸਾਰਾ ਗਰੁਪ ਹੀ ਜਾਣਦਾ ਹੈ)

    ਮੈਨੂੰ ਲਿਖਣਾ ਓਨਾ ਆਉਂਦਾ ਨਹੀਂ ਜਿੰਨਾ ਤੁਸੀਂ ਮੇਰੇ ਤੋਂ ਉਮੀਦ ਰਖਦੇ ਹੋ ਧੀਦੋ ਭਾਜੀ... ਪਰ ਸਚੀਂ ਤੁਸੀਂ ਜਿੰਨਾ ਯਕੀਨ ਮੇਰੇ ਤੇ ਕਰਦੇ ਹੋ ਮੈਨੂੰ ਖੁਸ਼ੀ ਹੁੰਦੀ ਹੈ... ਮੇਰਾ ਸੁਝਾਅ ਬਹੁਤਾ ਬਣਤਰ ਬਾਰੇ ਹੀ ਹੈ

    ਤੀਆਂ ਦਾ ਝੁਰਮੁਟ -
    ਪੀਂਘ ਦੇ ਹੁਲਾਰੇ ਨਾਲ ਟੁੱਟਿਆ
    ਪਿੱਪਲ ਦਾ ਟਾਹਣ

    ਪੀਂਘ ਦਾ ਹੁਲਾਰਾ -
    ਟੁੱਟਦੇ ਟਾਹਣ ਨਾਲ ਖਣਕੇ
    ਤੀਆਂ 'ਚ ਹਾਸੇ
  • Dhido Gill ਮਾਵੀ ਬਹੁਤ ਖੂਬ...ਬਾਕੀ ਦੀ ਵਾਰਤਾ ਲਾਪ ਕੁੱਝ ਟਾਈਮ ਮਿਲੇ ਤੇ
  • Kamaljit Natt "ਦੁਆ ਕਰੀਂ ਕਿ ਪੁਸਤਕ ਤੇਰੀ ਕੋਰਸ ਦੇ ਵਿਚ ਲੱਗੇ ਨਾ,
    ਰੂਹ ਤੇਰੀ ਤੋਂ ਝੱਲ ਨਹੀਂ ਹੋਣਾ ਜੋ ਹਾਲ ਉਸਤਾਦ ਕਰਨਗੇ ..ਜੀ ਸੁਰ੍ਮੀਤ ( ਪੇਹ੍ਲਾਂ ਤੇ ਨਾਂ ਹੀ ਬਹੁਤ ਸੁਰਮੇ ਰੰਗਾ ਲੱਗਾ ) ਦੀਆਂ ਇਹ ਲਾ ਇਨਾ ਬਿਲਕੁਲ ਢੁਕਦੀਆਂ ..ਬਾਕੀ ਹੋਰ ਤੇ ਹੋਰ ਮੇਰੇ ਹਾਇਕੂ ਨੇ ਝੂਟੇ ਸਭ ਨੂੰ ਦਿੱਤੇ ਧਨਵਾਦ ਕੁਝ ਨਾ ਕੁਝ ਸਿਖਣ ਨੂੰ ਮਿਲਦਾ ...
  • Dhido Gill ਹਰਕੀ ਜੀ.......ਸ਼ਾਇਦ ਮੈਂ ਉਮਰ ਦੀ ਅਡਵਾਂਸਡ ਸਟੇਜ ( ਹਾਹਾਹਾਹਾ ) ਕਰਕੇ ਜਿਆਦਾ ਨੌਸਟਾਲਜਿਕ ਹਾਂ , ਜਜਬਾਤੀ ਤੌਰ ਤੇ...........ਏਹ ਵੀ ਹੋ ਸਕਦਾ ਸ਼ਬਦਾਂ ਦਾ ਸਰਫਾ ਨਾ ਕਰਦਾ ਹੋਵਾਂ
  • Dhido Gill ਸਾਵਣ ਦੀਆਂ ਤੀਆਂ ਦੀ ਤਾਸੀਰ........ਹਰਕੀ ਤੇ ਕਮਲ਼ਜੀਤ ਨੱਤ ਤੇ ਸੁਰਮੀਤ ਮਾਵੀ ਦੇ ਧਿਆਨ ਹਿਤ.............ਪਰ ਅਮਰ ਸ਼ੌਂਕੀ ਦਾ ਇਹ ਗਾਣਾ ਪੂਰਾ ਨਹਿਂ ਜੁ ਮੇਰੇ ਅੰਦਰ ਵਸਿਆ ਹੋਇਆ ਹੈ......

    http://www.youtube.com/watch?v=szgZXBK5AYE
  • Kamaljit Natt ਸ਼ੁਕ੍ਰਿਯਾ ਧੀਦੋ ਸਾਹਬ ..ਲਗਦਾ ਲੋਕ ਪਹਲਾਂ ਜਿਆਦਾ ਰੋਮਾੰਟਿਕ ਸਨ ..ਹਾ ਹਾ ਹਾ ..ਬਹੁਤ ਸੋਹਨਾ ਗੀਤ ..ਇਹ ਬਲਕਾਰ ਸਿਧੂ ਨੇ ਵੀ ਗਾਇਆ ਹੇ ..
  • Dalvir Gill Harki, about punctuation marks : Patricia Donegan in her book, Haiku: Asian Arts and Crafts For Creative kids, describes a kireji (cutting word) as “a break or pause in a haiku, usually after the first or second line, that makes a contrast or spark between to parts of the haiku images; in Japanese, cutting words like ya, keri, kana are used to emphasize feeling; in English, this is done with punctuation like a dash, comma, colon, or exclamation point."
  • Dalvir Gill Continuing, : States Kai Hasegawa, also a noted haiku critic, teacher, poet, and scholar in an interview by Robert D. Wilson for the Winter 2008 issue of Simply Haiku, “The "cutting" (kire) of haiku is there to create ma, and that ma is more eloquent than words. That is because even though a superior haiku may appear to be simply describing a "thing," the working of ma conveys feeling (kokoro). In contrast, Western culture does not recognize this thing called ma. In the literary arts, everything must be expressed by words. But Japanese literature, especially haiku, is different. As with the blank spaces in a painting or the silent parts of a musical composition, it is what is not put into words that is important.” Pauses (ma) provide stress and “dreaming room,” as publisher, editor, and poet Denis Garrison labels the term. I like this explanation of “ma” by Lizzy Van Lysebeth in her book, Transforming Traditions: Japanese Design and Philosophy, “Ma is a silent fullness. It is a sort of untouched moment or space which can be completed by every individual observer differently, a moment or space in which one's fantasy can move freely. In this way the artist gets the observers actively involved in his work."
  • Dalvir Gill Certainly, but make sure that the "cut-mark" is not to demark between 'phrase & fragment' but to create Ma ( that "dreaming-room", that mystery ). This can be better understood if you pay attention to Punjabi Tappe - how there's a leap between the first line ( fragment ) and the rest of the two lines ( phrase ). and read this:https://www.facebook.com/.../3951177.../doc/480289512044562/
  • Dalvir Gill ਨਹੀਂ ਹਰਕੀ, ਜਾਪਾਨੀਆਂ ਕੋਲ ਕੋਈ ਵੀ ਵਿਸ਼੍ਰਾਮ ਚਿੰਨ ਨਹੀਂ ਹਨ ਉਹ ਦੋ-ਚਾਰ ਅੱਖਰ ਹਨ ਜੋ ਵਰਤਦੇ ਹਨ kire (break) ਲਈ l Ma ਇੱਕ ਵਖਰੀ ਹੀ ਚੀਜ਼ ਹੈ ਜਾਪਾਨੀ ਸੁਹਜ ( Japanese Aesthetics ) ਦੀ l ਇਸਦਾ ਖ਼ਿਆਲ ਤਾਂ ਭਵਨ-ਨਿਰਮਾਣ ਕਲਾ ਵਿੱਚ ਵੀ ਰੱਖਿਆ ਜਾਂਦਾ ਹੈ ਤੇ ਟੋਕਰੀਆਂ ਬੁਣਨ ਲਈ ਵੀ।

    ਜਿਸਨੂੰ ਅਸੀਂ
    ਕੱਟ-ਮਾਰਕ ਕਹਿੰਦੇ ਹਾਂ ਸ਼ਾਇਦ Kireji ( "cutting word" ) ਲਈ, ਉਹ ਤਾਂ ਕਈ ਵਾਰ ਤੀਜੀ ਲਾਈਨ ਤੋਂ ਬਾਅਦ ਵੀ ਵਰਤਿਆ ਜਾਂਦਾ ਹੈ; ਭਾਵ ਇਸਦਾ ਕੰਮ ਹਾਇਕੂ ਦੀ ਫ੍ਰੇਜ਼-ਫ੍ਰੈਗਮੇੰਟ ਵਿੱਚ ਵੰਡ ਕਰਨਾ ਹੀ ਨਹੀਂ ਹੈ ( ਫਿਰ, ਇਹ "ਫ੍ਰੇਜ਼-ਫ੍ਰੈਗਮੇੰਟ ਵਿੱਚ ਵੰਡ" ਵੀ ਜਾਪਾਨੀ ਸਕੰਲਪ ਨਹੀਂ, ਪੱਛਮੀ ਆਲੋਚਨਾ ਦੀ ਹੀ ਕਾਢ ਹੈ। ) l ਉੱਪਰ ਜੋ ਮੈਂ ਲਿੰਕ ਪਾਇਆ ਸੀ ਉਹ ਸਿਰਫ 10-15 ਕੁ ਮਿੰਟ ਦਾ ਹੀ ਕੰਮ ਹੈ, ਤੇ ਵਿਲ੍ਸਨ ਦੀ ਕਿਤਾਬ ਦੀ ਬਾਰਨਿੱਲ ਨੇ ਜੋ "ਪਹਿਚਾਣ" ਲਿਖੀ ਹੈ ਉਸ ਤੋਂ ਵੀ ਗੱਲ ਸਾਫ਼ ਹੁੰਦੀ ਹੈ।

    Ma ( dreaming-room ) ਹੋਰ ਚੀਜ਼ ਹੈ। ਆਪਣੇ ਸਹਿ-ਪਾਠੀਆਂ ਤੋਂ ਹੀ ਨਹੀਂ ਸਿਖੀਦਾ, ਮਾਸਟਰਾਂ ਨੂੰ ਵੀ ਪੁੱਛ ਲਵੇ। ਉਪਰੇ ਲਿੰਕ ਵਿੱਚ ਜੋ ਵਿਲਸਨ ਨੇ ਆਪਣਾ ਹਾਇਕੂ ਚੁਣਿਆ ਹੈ ਉਸ ਵਿੱਚ ਓਹ ਕੌਮਾ ਵੀ ਵਰਤਦਾ ਹੈ ਤੇ "ਕੱਟ-ਮਾਰਕ (Ellipsis ) ਵੀ :

    at night,
    i try not to think . . .
    tall reeds

    ------- Robert D. Wilson
    ਭਾਵ ਸਿਰਫ਼ Hyphen ਹੀ ਕੱਟ ਮਾਰਕ ਨਹੀਂ ਹੁੰਦਾ।

    Ellipis ਤੇ Semicolon ਸਗੋਂ ਜਿਆਦਾ ਵਰਤੇ ਜਾਂਦੇ ਹਨ, hyphen ਨਾਲੋਂ।
    ਇਹ Imagist ਕਵੀਆਂ ਨੇ ਹੀ ਘੜਿਆ ਸੀ ਕਿ ਵਿਸ਼੍ਰਾਮ-ਚਿੰਨ ਨਾ ਵਰਤੋ, ਫਿਰ ਹੋ ਗਿਆ ਕਿ ਵਰਤ ਸਕਦੇ ਹੋ ( ਜੇਨ ਦੇ ਜਿਸ ਲੇਖ ਦਾ ਕੁਲਜੀਤ ਭਾਜੀ ਨੇ ਅਨੁਵਾਦ ਕੀਤਾ ਸੀ ਓਹ ਵੀ ਪੜ੍ਹ ਲਿਓ, ( ਸਿਰਫ 65 "ਨਿਯਮਾਂ" ਦੀ ਗੱਲ ਹੈ, ਜੇ ਭਾਜੀ ਅਨੁਵਾਦ ਕਰ ਸਕਦੇ ਹਨ ਆਪਾਂ ਸਾਰਾ ਲਾਣਾ ਪੜ੍ਹਨ ਜੋਗਾ ਤਾਂ ਟਾਈਮ ਕਢ ਹੀ ਸਕਦੇ ਹਾਂ ਨਾਹ ?!! )

    ਇਹ ਗੱਲ, ਮੈਨੂੰ ਯਾਦ ਹੈ ਕਿ ਤੁਸੀਂ ਪ ਹ 'ਤੇ ਵੀ ਪੁੱਛੀ ਸੀ, ਪਰ, ਉੱਥੇ ਅਸੀਂ ਓਹ ਹੀ ਜਵਾਬ ਦਿੰਦੇ ਹਾਂ ਜੋ 1968 ਵਿੱਚ HSA ਦੇ ਨਿਸ਼ਚਿੱਤ ਕਰ ਦਿੱਤੇ ਸਨ। ਜੇ ਸੱਚ-ਮੁਚ ਹੀ ਹਾਇਕੂ ਬਾਰੇ ਸੰਜੀਦਾ ਹੈਂ, ਹਰਕੀ ! ਤਾਂ ਦੋ ਕਿਤਾਬਾ ਤਾਂ ਬੇਹੱਦ ਹੀ ਜ਼ਰੂਰੀ ਹਨ :

    1. Basho and His Interpreters: Selected Hokku with Commentary ( Makoto Ueda ),
    'ਤੇ ਉਸਤੋਂ ਵੀ ਜ਼ਰੂਰੀ ਹੈ

    2. Bashō and the Dao: The Zhuangzi and the Transformation of Haikai ( Peipei Qiu = ਇਹ ਮਹਿਲਾ ਚੀਨੀ, ਜਾਪਾਨੀ ਭਾਸ਼ਾਵਾਂ ਹੀ ਨਹੀਂ ਸਭਿਆਚਾਰ ਵਿੱਚ ਵੀ well-versed ਹੈ ).

    ਇਹਨਾਂ ਤੋਂ ਪਹਿਲਾਂ ਵਿਲਸਨ ਵਾਲੇ ਲੇਖ ਤੇ ਉਸਤੋਂ ਵੀ ਪਹਿਲਾਂ ਇੱਕ ਛੋਟੀ ਜਿਹੀ ਕਿਤਾਬ "Zen Poetry - Basho Haiku - Four Seasons" ( ਸਿਰਫ ਸਵਾਦ ਲੈਣ ਲਈ - ਇਸ ਵਿੱਚ ਹਾਇਕੂ ਬਾਰੇ ਓਨੀ ਗੱਲ ਨਹੀਂ ਜਿੰਨੀ ਹਾਇਕੂ-ਚਿੱਤ ਬਾਰੇ ਹੈ, ਓਸ਼ੋ ਵਾਂਗੂੰ ਨਿੱਕੀਆਂ-ਨਿੱਕੀਆਂ ਕਹਾਣੀਆਂ ਜਿਹੀਆਂ ਨਾਲ ਗੱਲ ਕੀਤੀ ਹੈ l )
    Makoto Ueda ਤਾਂ net ਤੋਂ ਹੀ ਪੜ੍ਹਨੀ ਪਵੇਗੀ ਪਰ ਬਾਕੀ ਦਾ ਇੰਤਜ਼ਾਮ ਮੇਰੇ ਜ਼ਿੰਮੇ l ( ਇਹ ਵੀ ਵਾਧੂ ਦੀ ਫੜ੍ਹ ਹੈ ਇਹ ਸਾਰਾ ਕੁਝ ਗਰੁੱਪ ਦੇ ਡਾਕੂਮੈੰਟ੍ਸ ਵਿੱਚ ਹੀ ਪਿਆ ਹੈ। )

    ਅਸਲ ਗੱਲ ਇਹੋ ਹੈ ਕਿ ਸਿਰਫ਼ ਚਲਦੀ ਗੱਲ 'ਚ ਹੀ ਹਾਂ-ਨਾਹ ਨਹੀਂ ਕਰਨੀ ਹੁੰਦੀ, ਸਗੋਂ, ਹੋਮ-ਵਰਕ ਵੀ ਕਰਨਾ ਹਿੰਦਾ ਹੈ, ਤੇ ਆਪਨੇ ਸਵਾਲਾਂ ਦੇ ਜੁਆਬ ਆਪ ਹੀ ਲੱਭਣੇ ਹੁੰਦੇ ਨੇਂ - अप्प दीपो भव: ll ਹਾਂ ਜੇ ਤਾਂ ਸਿਰਫ਼ ਜਿਥੇ ਚਾਰ ਭਾਈ ਬੈਠੇ ਗੱਲ ਹੀ ਕਰਦੇ ਨੇ ਉੱਥੇ ਹੀ ਗੱਲ ਕਰਨੀ ਹੈ ਫਿਰ ਗੱਲ ਵੱਖਰੀ ਪਰ ਜੇ ਸੰਜੀਦਾ ਹੈਂ ਤਾਂ

    Remember?!! Bhagavad-Gita :

    sarva-dharman parityajya

    mam ekam saranam vraja

    aham tvam sarva-papebhyo

    mokshayishyami ma sucah

    LOL
  • Dalvir Gill ਹਾਇਕੂ ਨਿਯਮ ਜੋ ਆਏ ਤੇ ਗਏ : ਜੇਨ ਦੇ ਲੇਖ ਵਿਚੋਂ ( ਅਨੁ. ਕੁਲਜੀਤ ਮਾਨ ) https://www.facebook.com/.../1533536.../doc/154824578023790/
  • Dalvir Gill Read the Description ( Introduction to Wilson's Haiku-Collection ) of this picture: https://www.facebook.com/photo.php?fbid=10152892650495082&set=o.153353684837546&type=3&theater
    Photo
    The INTRODUCTION
    to
    Master Robert D. Wilson's new book:
    ************************...
  • Dhido Gill ...................
    ਤੀਆਂ ਦਾ ਝੁਰਮੁਟ -
    ਪੀਂਘ ਦੇ ਹੁਲਾਰੇ ਨਾਲ ਟੁੱਟਿਆ

    ਪਿੱਪਲ ਦਾ ਟਾਹਣ

    ਪੀਂਘ ਦਾ ਹੁਲਾਰਾ -
    ਟੁੱਟਦੇ ਟਾਹਣ ਨਾਲ ਖਣਕੇ
    ਤੀਆਂ 'ਚ ਹਾਸੇ,,,,,,,,,,,,ਸੁਰਮੀਤ ਮਾਵੀ ਦੇ ਵਰਸ਼ਨ ਕਮਲ ਨੱਤ ਦੇ ਮੂਲ ਤੀਆਂ ਵਾਲੇ ਹਾਇਕੂ ਤੇ.........

    ਸੁਰਮੀਤ ਤੁਹਾਡੇ ਵਰਸ਼ਨਜ ਵਿੱਚ ਇੱਕ ਲੱਛਣ ਬਹੁਤ ਕਮਾਲ ਦਾ ਹੈ ਤੇ ਮੇਰੀ ਪਸੰਦ ਦਾ ਵੀ ਹੈ ਕਿ...ਤੁਸੀ ਤੀਆਂ ਦਾ ਝੁਰਮਟ / ਤੇ ਪਿੱਪਲ ਦਾ ਟਾਹਣ............ਪੀਂਘ ਦਾ ਹੁਲਾਰਾ / ਤੀਆਂ ਚ ਹਾਸਾ ਬਹੁਤ ਹੀ ਸਮੀਪਤ ਰੁਖ ਪੇਸ਼ ਕੀਤੇ ਹਨ ਜਕਸਟਾ ਪੋਜ ਕੀਤੇ ਹਨ.............ਬਹੁਤ ਕਮਾਲ ਦੇ ਹੁਨਰ ਨਾਲ
    ਪਰ ..ਟੁੱਟਦੇ ਟਾਹਣ ਨਾਲ ਖਣਕੇ ਤੀਆਂ ਚ ਹਾਸਾ .....ਇੱਕ ਨਿਰੋਲ ਅੰਤਰ ਮੁਖੀ ਨਿਰਣਾ ਹੈ ਕਾਨਕਲੂਜਨ ਹੈ ਜੁ ਉੱਕਾ ਹੀ ਕਲਾਸਕੀ ਹਾਇਕੂ ਵਿਧਾ ਨਾਲ ਮੇਲ਼ ਨਹਿਂ ਖਾਂਦਾ.........
    ..................ਨੰਬਰ ਦੋ '' ਪੀਂਘ ਦੇ ਹੁਲਾਰੇ ਨਾਲ ਟੁੱਟਿਆ ਪਿੱਪਲ ਦਾ ਟਾਹਣ .......ਵੀ ਤੁਹਾਡੀ ਜੱਜਮੈਂਟ ਹੈ , ਨਿਰੋਲ ਨਿਰਣਾ ਹੈ...ਐਬਸੋਲੀਉਟ ਕਨਕਲੂਜਨ ..........................................................................................ਜਦ ਕੇ ਮੇਰੇ ਦੋਨੋ ਵਰਸ਼ਨਜ ਵਿੱਚ ਨਿਰਣਾਂ ਨਹਿਂ ਜਾਪਦਾ..
    Dhido Gill ..............
    ਪੀਂਘ ਅਸਮਾਨੀਂ
    ਟੁੱਟ ਗਿਆ ਟਾਹਣ -
    ਸਾਵਣ ਦੀਆਂ ਤੀਆਂ.
    .................
    ਪੀਘਾਂ ਥੰਮਿਆ ਅਸਮਾਨ
    ਤਿੜਕ ਗਿਆ ਟਾਹਣਾਂ-
    ਸਾਵਣ ਦੀਆਂ ਤੀਆਂ.............
    ..................ਉੱਜ ਮੇਰੀ ਟਿੱਪਣੀ ਦਾ ਮਕਸਦ ਤੁਹਾਡੀ ਵਿਧਾ ਵਾਲੀ ਵਧਵੀਂ ਗੱਲ ਵੱਲ ਤਵੱਜੋ ਦੁਆਣਾ ਹੀ ਸੀ..........
    ............ ਵੈਸੇ ਕਾਵਿਕ ਤਾਸੀਰ ਤੇ ਤਬੀਅਤ ਦੇ ਸ਼ਾਇਰ ਲੋਕ ਬਿੰਬਾਵਲੀ ਦੇ ਮਾਹਰ ਜਾਣਦੇ ਹਨ,,,ਕਿ ਏਥੇ ਨਾ ਕਿਸੇ ਪਿੱਪਲ ਦਾ ਟਾਹਣ ਟੁੱਟਾ ਨਾ ਕਿਸੇ ਬੋਹੜ ਦਾ.....................ਸਿਰਫ ਤੀਆਂ ਦੇ ਚਾਵਾਂ ਮਲਾਰਾਂ ਦੀ ਇੱਕ ਖਾਸ ਜਜਬਾਤੀ ਪਿੱਚ ਤੇ ਇੰਨਟੈਂਸਟੀ ਦੀ ਗੱਲ ਹੋ ਰਹੀ ਹੈ....
    ,,,,,,,,,,ਬਾਕੀ ਤੁਸੀਂ ਤੇ ਮਨਦੀਪ ਮਾਨ ਹਾਇਕੂ ਮਦਰੱਸੇ ਦੇ ਗ੍ਰੈਜੂਏਟ ਹੋ...ਤੇ ਮੈਂ ਤਾਂ ਓਥੋਂ ਇਕਸਪੈਲ ਕੀਤਾ ਹੋਇਆ ਹਾਂ....ਵਿਧਾ ਦੇ ਮਾਮਲੇ ਵਿੱਚ ਆਪਣਾ ਮੁਕਾਬਲਾ ਕੋਈ ਨਹਿਂ......ਹਾਹਾਹਾਹਾ
  • Devinder Bimra ਬਈ ਵਾਹ.....ਕਮਾਲ

No comments:

Post a Comment