Saturday, August 2, 2014

Kuljeet Mann - ਬਾਸ਼ੋ ਦਾ ਇਹ ਡਡੂ

ਬਾਸ਼ੋ ਦਾ ਇਹ ਡਡੂ ਵਾਲਾ ਹਾਇਕੂ ਇਤਨਾ ਮਸ਼ਹੂਰ ਹੈ ਜਿਵੇਂ ਸਤਰਿਵਆਂ ਵਿਚ ਬਿੰਦੀਆ ਚਮਕੇਗੀ ਗਾਣਾ ਹੋਇਆ ਕਰਦਾ ਸੀ। ਮੁਮਤਾਜ਼ ਨੇ ਗਾਇਆ ਸੀ। ਮੁਮਤਾਜ਼ ਨੇ ਹਨੇਰੀ ਲਿਆ ਦਿੱਤੀ ਸੀ ਇਸ ਗਾਣੇ ਨਾਲ ਜਿਵੇਂ ਬਾਸ਼ੋ ਦੇ ਡਡੂ ਨੇ ਲਿਆਂਦੀ ਪਈ ਹੈ। ਪਤਾ ਨਹੀ ਕਾਰਣ ਕੀ ਹੈ? ਕੀ ਇਹ ਪੰਜਾਬੀ ਵਿਚ ਕਿਤੇ ਪਹਿਲਾਂ ਅਨੁਵਾਦ ਹੋ ਗਿਆ? ਤੇ ਇਸੇ ਨਾਲ ਹੀ ਗੱਡੀ ਤੁਰ ਪਈ? ਜਿਤਨੀ ਇਸਦੀ ਤਾਰੀਫ ਹੋ ਰਹੀ ਹੈ, ਮੈਂ ਉਹਦੇ ਨਾਲ ਸਹਿਮਤ ਨਹੀ ਹਾਂ ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਬਾਕੀਆਂ ਦੀ ਪਸੰਦ ਨੂੰ ਰੱਦ ਕਰਦਾ ਹਾਂ। ਇਹ ਮੇਰੀ ਵਿਅਕਤੀਗਤ ਸਮਸਿਆ ਹੈ। ਦੋਸਤੋ ਗੱਲ ਇਤਰਾਂ ਹੈ ਕਿ ਬੰਦਾ ਭਾਵੇਂ ਹਾਇਜ਼ਨ ਹੋਵੇ ਜਾਂ ਕਹਾਣੀਕਾਰ ਤੇ ਜਾਂ ਬਸਾਂ ਵਿਚ ਸੁਰਮਾ ਵੇਚਣ ਵਾਲਾ, ਸੱਚ ਬੋਲਣਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਇਸ ਹਾਇਕੂ ਵਿਚ ਕਦੇ ਕਦੇ ਮੈਨੂੰ ਡਡੂ ਦੀ ਛਲਾਂਗ ਨਾਲ ਖਿਣ ਭਰ ਦੀ ਅਵਾਜ਼ ਸੁਣਦੀ ਹੈ। ਇਹ ਵੀ ਸਮਝਦਾ ਹਾਂ ਕਿ ਜਦੋਂ ਵੀ ਕੋਈ ਬਾਹਰਲਾ ਅਨਜਾਣ ਵਿਅਕਤੀ ਕਿਸੇ ਹੋਰ ਸਮੂਹ ਵਿਚ ਦਾਖਲ ਹੁੰਦਾ ਹੈ ਉਦੋਂ ਵੀ ਐਸੀ ਸਾਉਂਡ ਹੁੰਦੀ ਹੈ ਭਾਵੇਂ ਉਸਨੂੰ ਸੁਣਨ ਲਈ ਕੰਨਾਂ ਦੀ ਲੋੜ ਨਹੀ ਪੈਂਦੀ। ਜਦੋਂ ਮੈਂ ਨਵਾਂ ਨਵਾਂ ਹਾਇਕੂ ਲਿਖਣ ਲਗਾ ਸੀ ਤੇ ਛੇਤੀ ਹੀ ਵਾਹ ਵਾਹ ਨੇ ਮੈਨੂੰ ਭੂਏ ਕਰ ਦਿੱਤਾ। ਕਈ ਕਿਸਮ ਦੇ ਮਾਨਵੀਕਰਣ ਮੈਂ ਵੀ ਨੌਲਣ ਲੱਗ ਪਿਆ। ੳਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਹਾਇਕੂ ਨਾਲ ਇਨਸਾਨ ਕੁਦਰਤ ਨਾਲ ਜੁੜਦਾ ਹੈ। ਮੈਂ ਮਰ ਜਾਂਦੀ ਹੈ ਜਿਵੇਂ ਜਪਾਨੀਆ ਦੀ ਮਰ ਗਈ।ਸਿਮਰਣ ਨਾਲ ਜੁੜ ਜਾਂਦਾ ਹੈ। ਹਾਉਮੈ ਦਾ ਨਾਸ਼ ਹੋ ਜਾਂਦਾ ਹੈ। ਬੱਸ ਜੀ ਬੰਦਾ ਕੁਦਰਤ ਵਿਚ ਲੀਂਨ ਹੋ ਜਾਂਦਾ ਹੈ। ਮੈਂ ਤੇ ਮੈਂ ਰਹਿੰਦੀ ਹੀ ਨਹੀ। ਬਸ ਬੰਦਾ ਤੁਮ ਹੀ ਤੁਮ ਕਰਦਾ ਤੁਰਿਆ ਜਾਂਦਾ ਹੈ।ਪਾਰ ਅਪਰਮ ਪਾਰ ਤੇ ਉਸ ਪਾਰ ਜਾਣ ਵਾਲੇ ਰਾਕੇਟ ਦਾ ਨਾਮ ਹੀ ਹਾਇਕੂ ਹੈ। ਦੁਨੀਆਂ ਦੇ ਸਭ ਦੁਖਾਂ ਦਾ ਦਾਰੂ। ਮੈਂ ਵੀ ਭਰਮ ਸਿਰਜ ਲਿਆ ਸੀ। ਪਰ ਇੱਥੇ ਤੇ ਗੱਲ ਹੀ ਹੋਰ ਸੀ। ਭਰਮ ਟੁਟ ਗਿਆ। ਹਉਮੈ ਕੁਟ ਕੁਟ ਕੇ ਭਰੀ ਹੋਈ ਹੈ।ਜਿਵੇਂ ਦਮੂਸੇ ਨਾਲ ਰੋੜੀ ਕੁਟੀ ਦੀ ਹੈ। ਕੋਈ ਕਿਸੇ ਨੂੰ ਬਰਦਾਸ਼ਤ ਹੀ ਨਹੀ ਕਰਦਾ। ਹਰ ਹਾਇਕੂ ਦਾ ਵਰਸ਼ਨ ਪੇਸ਼ ਹੈ। ਕਈਆਂ ਨੇ ਚੰਦ ਤੇ ਪਲਾਟ ਲੈਕੇ ਉੱਥੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੱਠ ਬਣੇ ਪਏ ਹਨ ਹਾਇਕੂ ਵਿਚ। ਕੋਈ ਕਿਸੇ ਦੀ ਛੋਟੀ ਤੋਂ ਛੋਟੀ ਗੱਲ ਵੀ ਬਰਦਾਸ਼ਤ ਨਹੀ ਕਰਦਾ। ਸੰਵਾਦ ਜਿਤਣ ਲਈ ਕੀਤਾ ਜਾਂਦਾ ਹੈ ਨਾ ਕਿ ਸੇਧ ਦੇਣ ਲਈ। ਤੇ ਬਾਦਸ਼ਾਹੋ ਤੁਹਾਨੂੰ ਸਾਰਿਆ ਨੂੰ ਪਤਾ ਹੈ। ਇਲਜ਼ਾਮ ਬੇਸ਼ਿਕ ਮੈਨੂੰ ਦੇ ਦੇਵੋ। ਕੁਝ ਉਦਾਹਰਣਾਂ
ਜਿਸ ਵਿਚ ਕੁਦਰਤ ਤੇ ਕੀਗੋ ਨਹੀ ਉਹ ਹਾਇਕੂ ਹੀ ਨਹੀ।
ਫਰੈਗਮੈਟ ਤੇ ਫਰੇਜ਼ ਤੇ ਇਤਨੀ ਗੱਲ ਹੁੰਦੀ ਹੈ ਤੇ ਇਤਨੀ ਮਿੱਠੀ ਜਬਾਨ ਵਿਚ ਹੁੰਦੀ ਹੈ ਕਿ ਪੜਦਿਆ ਡਰ ਲਗਦਾ ਹੈ ਕਿਤੇ ਸੂਗਰ ਹੀ ਨਾ ਵਧ ਜਾਵੇ।
ਵੇਖੋ ਜੀ ਜੇ ਗੁਆਢੀ ਬਕਰੇ ਦਾ ਮੀਟ ਖਾਂਦੇ ਹਨ ਤਾਂ ਆਪਾਂ ਨੇ ਭੇਡ ਦਾ ਖਾਣਾ ਹੈ ਕਿਉਕਿ ਭੇਡ ਹੀ ਉਤਮ ਪਸ਼ੂ ਹੈ।
ਬੁਧ ਧਰਮ ਦੇ ਬਾਰਾਂ ਸੌ ਸਕੂਲ ਪਰਚਲਤ ਹਨ। ਹੀਨਯਾਨ ਉਸਦੀਆ ਅਸਲ ਟੀਚਿੰਗ ਨੂੰ ਮੰਨਦੇ ਹਨ ਤੇ ਮਹਾਯਾਨ ਸਾਡੇ ਵਾਂਗ ਅਗਾਂਹ ਵਧੂ ਹਨ। ਆਪਾਂ ਸਮੁੱਚੇ ਰੂਪ ਵਿਚ ਕੀਹਦੇ ਨਾਲ ਰਲਣਾ ਹੈ?
ਕੀ ਇਹ ਜ਼ਰੂਰੀ ਹੈ ਕਿਤੇ ਨਾ ਕਿਤੇ ਰਲਿਆ ਹੀ ਜਾਵੇ। ਚਲੋ ਮੰਨ ਲੈਂਦੇ ਹਾਂ ਕਿ ਰਲ ਗਏ ਪਰ ਆਪਾਂ ਵਿਪ ਜਾਰੀ ਹੋਇਆ ਕਿਉਂ ਸਵੀਕਾਰ ਕਰ ਲੈਂਦੇ ਹਾਂ?
ਲੋੜ ਗਿਆਨ ਨੂੰ ਸਰਲ ਕਰਨ ਦੀ ਹੈ। ਆਪਾਂ ਅਡੀਆਂ ਚੁੱਕ ਚੁੱਕ ਔਖੇ ਤੋਂ ਔਖਾ ਗਿਆਨ ਲਭ ਰਹੇ ਹਾਂ ਤਾਂ ਕੀ ਹਾਇਜਨ ਉਂਝ ਹੀ ਭੱਜ ਜਾਣ। ਸਾਧ ਦੇ ਡੇਰੇ ਵਾਂਗ। ਗੜਵਈ ਨੇ ਪੁੱਛ ਲਿਆ ਬਾਬਾ ਜੀ ਚੇਲੇ ਬੜੇ ਵਧ ਰਹੇ ਹਨ। ਬਾਬਾ ਜੀ ਬੋਲੇ ‘ਕੋਈ ਨਹੀ ਬੱਚਾ, ਆਪੇ ਭੁੱਖੇ ਮਰਦੇ ਭਜ ਜਾਣਗੇ” ਸਜਣੋਂ ਔਖਾ ਸ਼ਬਦ ਵਰਤਣਾ ਨਹੀ ਚਾਹੁੰਦਾ ਪਰ ਸੌਫਟ ਸ਼ਬਦ ਸਮਝ ਵਿਚ ਨਹੀ ਆਉਣ ਵਾਲਾ। ਸੰਜੀਦਗੀ, ਤੇ ਸੁਹਿਰਦਤਾ ਹੀ ਪ੍ਰਮੁਖ ਹੈ। ਕਮਾਲ ਹੁੰਦਾ ਮੈਂ ਇੱਕਲਾ ਨਹੀ ਵੇਖਦਾ ਤੁਸੀਂ ਵੀ ਰੋਜ਼ ਦੇਖਦੇ ਹੋ। ਕਿਸੇ ਗੁਰੂ ਬਾਬੇ ਘੜਿਆਲ ਨੇ ਮਾੜੀ ਮੋਟੀ ਡੈਸ਼ ਡੂਸ਼ ਲਾ ਦਿੱਤੀ ਜਿਸਦੀ ਬਾਹਲੀ ਕਈ ਵਾਰ ਲੋੜ ਵੀ ਨਹੀ ਹੁੰਦੀ। ਹਾਇਜ਼ਨ ਤੇ ਵਿਚਾਰਾ ਸਹਿਮਿਆ ਹੋਇਆ ਕਹਿ ਹੀ ਦਿੰਦਾ ਹੈ ਜੀ ਬਾਬਾ ਜੀ ਹੁਣ ਤੇ ਇਹ ਬਹੁਤ ਹੀ ਵਧੀਆ ਹੋ ਗਿਆ ਪਤਾ ਨਹੀ ਲਗਦਾ ਕਿ ਮੈਂ ਲਿਖਿਆ ਹੈ ਕਿ ਬਾਸ਼ੋ ਨੇ। ਇੱਥੋਂ ਤੱਕ ਤਾਂ ਠੀਕ ਹੈ। ਆਖਰ ਆਸ਼ਰਮ ਦੇ ਆਪਣੇ ਨਿਯਮ ਹੁੰਦੇ ਹਨ ਪਰ ਉਹਦੇ ਪਿਛੋਂ ਬਾਬਾ ਜੀ ਦੇ ਵਰਸ਼ਨ ਤੇ ਇਸਤਰ੍ਹਾਂ ਲਾਇਕ ਟਿੱਕ ਹੁੰਦੇ ਹਨ ਜਿਵੇਂ ...ਚਲੋ ਛਡੋ ਥੋੜਾ ਸੌਫਟ ਕਰਦੇ ਹਾਂ ਜਿਵੇਂ ਮੀਹ ਦੀਆਂ ਕਣੀਆਂ ਗੁਲਾਬ ਦੇ ਪਤਿਆ ਤੇ ਤਰੇਲ ਵਾਂਗ ਪੈਂਦੀਆਂ ਹਨ। ਬਸ ਜੀ ਇਹ ਹਾਇਕੂ ਤਾਂ ਬਾਸ਼ੋ ਨੂੰ ਈ ਮੇਲ ਕਰਨ ਵਾਲਾ ਬਣ ਗਿਆ।
ਬਾਬਿਆ ਦੇ ਸਮੂਹ ਵੀ ਹੁਣ ਕਈ ਹਨ ਪਤਾ ਨਹੀ ਕਿਉਂ ਤਰਸ ਨਹੀ ਆਉਂਦਾ?ਕਿਉਂ ਚੌਧਰ ਦੀ ਲੜਾਈ ਲੜੀ ਜਾ ਰਹੀ ਹੈ? ਪਤਾ ਨਹੀ ਕਿਉਂ ਹਵਾਵਾਂ ਘੁਲਣ ਦੀ ਬਜਾਏ ਟਰਰਾਉਂਣ ਲੱਗ ਪਈਆਂ ਹਨ। ਹਰ ਕੋਈ ਆਪਣੇ ਆਪ ਨੂੰ ਠੀਕ ਦਸ ਰਿਹਾ ਹੈ। ਦਲਵੀਰ ਗਿਲ ਜੀ ਜਿਹੜੀ ਤੁਸੀਂ ਲੁਸ਼ਿਆਨਾ ਵਿਖੇ ਕਾਨਫਰੰਸ ਦਸੀ ਹੈ ਮੈ ਜਾਣਾ ਚਾਹੁੰਦਾ ਹਾਂ, ਸਿਰਫ ਡਰਦਾ ਹਾਂ ਕਿਤੇ ਮੈਨੂੰ ਗਏ ਨੂੰ ਕੁਟਣ ਹੀ ਨਾ।
  • Dhido Gill ਚੰਗਾ ਲਿਖਿਆ ਮਾਨ ਸਾਹਬ ਹੋਰਾਂ........ਸੰਵਾਦ ਸਿਰਮੱਥੇ !
  • Raghbir Devgan ਕੁਲਜੀਤ ਮਾਨ ਭਾਵੇ ਇਕ ਵਧੀਆ ਕਹਾਣੀਕਾਰ ਅਤੇ ਹਾਈਜਨ ਹਨ, ਮੈ ਜਦੋ ਵੀ ਉਨ੍ਹਾ ਦੇ ਹਾਸ ਵਿਅੰਗ ਪੜਦਾ ਹਾ ਮੈਨੂੰ ਇਹ ਨਿੱਗਰ ਅਹਿਸਾਸ ਹੋਇਆ ਹੈ ਕਿ ਉਹ ਵਾਸਤਵਿਕ ਵਿਚ ਕਾਮਯਾਬ ਹਾਸ ਵਿਅੰਗ ਲੇਖਕ ਨਾਲੋ ਵੀ ਵਧਕੇ ਹਨ! ਧੰਨਵਾਦ! ਕੁਲਜੀਤ ਜੀ ...
  • Dalvir Gill Kuljeet, don't need to go, we'll just read their papers afterwards.
  • Dalvir Gill Well it is said that Basho became enlightened with the sound of frog jumping into the old pond... just a plop. He must have been in a state of pure contemplation that the impossible becomes possible. Zen is nothing but a discipline of how to attain to this state of no mind.
  • Raghbir Devgan Buddha get enlightened when he was doing nothing, just lying under the Bodhi Tree, so what does this prove if Basho became enlightened with the sound of frog jumping into...
  • Dalvir Gill There's no Highway to Enlightenment......... dropping of mind and Enlightenment are not two separate events............., Devgan Sahib, let's bring it back to the topic,"Haiku is a practice which is result/effect-oriented don't have much to do with form." ( Jap's verses were just 'one-line' we now have convinced it's 'three-lines'.... that kinda stuff.
  • Mandeep Maan ਸਰਲ ਸ਼ਬਦਾਂ ਵਿਚ ਬਹੁਤ ਸੁੰਦਰ ਵਿਆਖਿਆ ਜੀ
  • Kuljeet Mann ਨੋ ਮਾਈਂਡ ਹੋਣ ਲਈ ਘਰ ਦੀ ਕਢੀ ਸਭਤੋਂ ਵਧੀਆ ਹੁੰਦੀ ਹੈ।
  • Kuljeet Mann ਜਪਾਨੀ ਹਾਇਕੂ ਦੁਨੀਆਂ ਦੀਆਂ ਵਖੋ ਵਖ ਸਮੂਦਾਏ ਵਲੋਂ ਅਪਣਾਇਆ ਜਾ ਰਿਹਾ ਹੈ ਪਰ ਹਰ ਸਮੂਹ ਦਾ ਆਪਣਾ ਇੱਕ ਰਹਿਤਲ ਹੁੰਦਾ ਹੈ। ਖਿਤੇ ਦੀ ਸੰਸਕ੍ਰਿਤੀ ਨੇ ਵਿਕਾਸ ਕੀਤਾ ਹੁੰਦਾ ਹੈ ਤੇ ਵਿਕਾਸ ਦੀਆਂ ਜੜ੍ਹਾਂ ਹੌਲੀ ਹੌਲੀ ਹੀ ਫੈਲੀਆਂ ਹੁੰਦੀਆਂ ਹਨ। ਸੁਭਾਅ ਬਣ ਜਾਂਦੇ ਹਨ। ਇਨਲਾਇਟਨ ਹੋਣਾਂ ਹਰ ਖਿਤੇ ਦੇ ਭੁਗੋਲ ਤੇ ਨਿਰਭਰ ਕਰਦਾ ਹੈ। ਗੱਲ ਬੜੀ ਸੂਖਮ ਹੈ,ਜੇ ਉਸ ਸੂਖਮਤਾ ਨੂੰ ਅਹਿਮੀਅਤ ਦੇਕੇ ਹੀ ਵਿਧਾ ਦੀ ਗੱਲ ਕੀਤੀ ਜਾਵੇ ਤਾਂ ਉਹ ਜਨ ਸਧਾਰਣ ਤੱਕ ਪ੍ਰਵਾਹਿਕ ਹੁੰਦੀ ਹੈ। ਕੁਝ ਸ਼ਬਦ ਹਨ ਪੰਜਾਬੀ ਸੰਸਕ੍ਰਿਤੀ ਦੇ, ਇਕਾਗਰ ਹੋਣਾ, ਖੁਮਾਰੀ, ਉਸ਼ੋ ਦਾ ਸ਼ਬਦ ਸੁੰਨ ਸਮਾਧੀ, ਸੂਫੀਆ ਦਾ ਕਵਾਲੀਆਂ ਰਾਹੀਂ ਰਬ ਨਾਲ ਜੁੜਨ ਦਾ ਯਤਨ। ਉਹਨਾਂ ਦਾ ਮੱਤ ਹੈ ਕਿ ਜੇ ਕੁਰਾਨ ਮੁੰਹਮਦ ਨੂੰ ਰਵੀਲ ਹੋ ਸਕਦੀ ਹੈ ਤਾਂ ਸਾਨੂੰ ਕਿਉਂ ਨਹੀ। ਮੈਂ ਇਸਨੂੰ ਮੰਨਣ ਜਾਂ ਨਾ ਮੰਨਣ ਦਾ ਧਾਰਨੀ ਨਹੀ ਹਾਂ। ਫੋਕਸ ਤੇ ਇਸ ਗਲ ਦਾ ਹੈ ਕਿ ਨੋ ਮਾਈਂਡ ਹੋਣ ਦੇ ਸ਼ਬਦ ਘੜਣ ਦੀ ਲੋੜ ਕਿਉਂ ਮਹਿਸੂਸ ਹੋਵੇ। ਕਿਉਂ ਅਸੀਂ ਔਖੇ ਰਾਹ ਤੇ ਔਖੇ ਸ਼ਬਦਾਂ ਦਿਆਂ ਪੈਂਡਿਆਂ ਤੇ ਪਈਏ। ਇਹ ਇਸਤਰ੍ਹਾਂ ਤੇ ਨਹੀ ਲਗਦਾ ਜਿਵੇਂ ਅਸੀ ਕੁਝ ਭੁਲਣ ਦੇ ਆਹਰ ਵਿਚ ਹਾਂ। ਸਮਰਪਣ ਹੋਣ ਦਾ ਮਤਲਬ ਹੀ ਇਹੋ ਹੈ ਕਿ ਜੋ ਸਾਡੇ ਸਮਾਜ ਵਲੋਂ ਇਕਾਗਰ ਹੋਣ ਦਾ ਰਾਹ ਦਸਿਆ ਗਿਆ,ੳਸਨੂੰ ਅਧਾਰ ਬਣਾਕੇ ਅੱਗੇ ਦੀ ਗੱਲ ਕੀਤੀ ਜਾਵੇ। ਜੇ ਅਸੀ ਸਮਰਪਿਤ ਨਹੀ ਹੁੰਦੇ ਤੇ ਉਸ ਅਧਾਰ ਤੇ ਪਹੁੰਚਣ ਲਈ ਹੀ ਜ਼ਿੰਦਗੀ ਚਾਹੀਦੀ ਹੈ ਜੋ ਪਹਿਲੇ ਹੀ ਮੌਜੂਦ ਹੈ। ਮਹਾਤਮਾ ਬੁਧ ਨੇ ਡਿਟੈਚਮੈਂਟ ਔਫ ਲਾਇਫ ਦਾ ਸਿਧਾਂਤ ਦਿੱਤਾ। ਜਿਸ ਅਨੁਸਾਰ ਸਾਨੂੰ ਆਪਣੀਆਂ ਇੰਦਰੀਆਂ ਤੋਂ ਵਖ ਹੋਣ ਦੀ ਲੋੜ ਹੈ ਜੇ ਤੁਸੀਂ ਨਿਰਵਾਣ ਪ੍ਰਾਪਤ ਕਰਨਾ ਹੈ। ਹਿੰਦੂ ਤੇ ਸਿਖ ਧਰਮ ਵਿਚ ਵੀ ਤੇ ਇਹੋ ਗੱਲ ਹੈ ਸਿਰਫ ਪਹੁੰਚ ਤੇ ਸ਼ਬਦ ਵਖਰੇ ਹਨ। ਅਕਾਲ ਪੁਰਖ ਵਿਚ ਸਮਾ ਜਾਣਾ ਕੀ ਬੁਧ ਦੇ ਡਿਟੈਚਮੈਂਟ ਨਾਲੋਂ ਵਖਰੀ ਗੱਲ ਹੈ? ਸਿਰਫ ਸ਼ਬਦ ਤੇ ਚਿੰਤਨ ਦਾ ਫਰਕ ਹੈ। ਆਤਮਾ ਤੇ ਪਰਮ ਆਤਮਾ ਦਾ ਕੰਸੈਪਟ ਕੀ ਹੈ? ਹੁਣ ਬੁਧ ਇਹ ਦਸਦਾ ਹੈ ਕਿ ਆਪਣੀਆਂ ਪੰਜ ਇੰਦਰੀਆਂ ਦੀ ਜਕੜ ਵਿਚ ਜਕੜੇ ਹੋਣ ਦੀ ਵਜ੍ਹਾ ਨਾਲ ਹੀ ਸਾਨੂੰ ਜ਼ਿੰਦਗੀ ਦੀ ਪਕੜ ਹੈ,ਅੰਗਰੇਜੀ ਵਿਚ ਇਸਨੂੰ clinging ਕਿਹਾ ਗਿਆ ਹੈ। ਇਹ ਕਲਿੰਗਿੰਗ ਹੀ ਸਾਰੇ ਦੁਖਾਂ ਦਾ ਘਰ ਹੈ। ਇੰਨਲਾਈਟਮੈਂਟ ਜਾਂ ਨੋ ਮਾਈਂਡ ਇਸੇ ਦੀ ਤਰਜ਼ਮਾਨੀ ਕਰਦੇ ਹਨ। ਹੁਣ ਆਈਏ ਭਾਰਤ ਜਿੱਥੇ ਸਰੀਰ ਨੂੰ ਆਤਮਾ ਦੇ ਕਪੜੇ ਕਿਹਾ ਗਿਆ ਹੈ। ਇਹ ਕਪੜਿਆਂ ਦੀ ਹੀ ਜ਼ਰੂਰਤ ਹੈ ਜੋ ਸਾਨੂੰ ਲੋਭ ਮੋਹ ਨਾਲ ਜੋੜਦੀ ਹੈ। ਬਾਬੇ ਨਾਨਕ ਦਾ ਧਰਮ ਵੀ ਕਾਮ ਕਰੋਧ,ਲੋਭ ਮੋਹ, ਹੰਕਾਰ ਦੀ ਗੱਲ ਕਰਦਾ ਹੋਇਆ ਡਿਟੈਚਮੈਂਟ ਔਫ ਲਾਇਫ ਦੀ ਸਰੀਰ ਦੀਆਂ ਲੋੜਾਂ ਤੋਂ ਮੁਕਤ ਹੋਣ ਦੀ ਗੱਲ ਕਰਦਾ ਹੈ। ਮੋਹ, ਹੰਕਾਰ ਸਾਡੇ ਸਮਾਜਿਕ ਵਰਤਾਰਿਆਂ ਦੇ ਸਿਰਜੇ ਹੋਏ ਹਨ ਜੋ ਆਪਣੇ ਮੰਨ ਨੂੰ ਜਿਤ ਕੇ ਪ੍ਰਾਪਤ ਕੀਤੇ ਜਾਣ ਦੀ ਵਿਆਖਿਆ ਕਰਦੇ ਹਨ। ਮੰਨ ਜੀਤੈ, ਜੱਗ ਜੀਤ। ਹੁਣ ਉਸ ਗੱਲ ਵਲ ਆਈਏ ਰੋਜ਼ ਦਿਹਾੜੀ ਜੇਨ ਫਿਲਾਸਫੀ ਦੀ ਉਦਾਹਰਣਾ ਕਾਹਦੇ ਲਈ?ਵਡੇ ਵਡੇ ਨਾਮ ਤੇ ਉਨ੍ਹਾਂ ਦਾ ਲਿਖਿਆ ਪੜ੍ਹਨਾ ,ਸਮਝਣਾ ਜ਼ਰੂਰੀ ਹੈ ਪਰ ਇਹ ਲੋੜ ਵਿਅਕਤੀਗਤ ਹੈ, ਸਮੂਹਿਕ ਨਹੀ। ਸਮੂਹਿਕ ਤੇ ਬਹੁਤ ਹੀ ਸਧਾਰਣ ਕਾਇਦਾ ਹੋਣਾ ਚਾਹੀਦਾ ਹੈ। ਜਿਵੇਂ ੳ ਅ ੲ ਸ ਹ ਦੀ ਪੈਂਤੀ ਹੈ। ਇਸ ਪੈਂਤੀ ਕਦੇ ਵੀ ਉਸਾਰੀ ਨਹੀ ਜਾ ਸਕਦੀ ਜਿਸਤਰ੍ਹਾਂ ਦਾ ਵਿਹਾਰ ਜਿਸਤਰ੍ਹਾਂ ਦੇ ਮੱਠ ਅਸੀਂ ਉਸਾਰ ਲਏ ਹਨ। ਸਿਰ ਜੋੜ ਬੈਠੋ। ਗਿਣਤੀ ਦੇ ਅਸੂਲ ਬਣਾਉ।ਤੇ ਹਾਇਜ਼ਨ ਨੂੰ ਆਪ ਡਡੂ ਦੀ ਛਾਲ ਦੀ ਅਵਾਜ਼ ਸੁਨਣ ਦਿਉ। ਹੁਣ ਤੇ ਮੈਂ ਸਿਰਫ ਕਮੈਟਰੀ ਸੁਣ ਰਿਹਾ ਹਾਂ। ਬਾਸ਼ੋ ਦਾ ਡਡੂ ਅੱਗੇ ਵਧਿਆ। ਤਲਾਅ ਦਾ ਪਾਣੀ ਬਿਲਕੁਲ ਸ਼ਾਤ ਹੈ। ਚੰਦਰਮਾ ਦੀ ਚਾਨਣੀ ਉਸ ਵਿਚ ਪੈ ਰਹੀ ਹੈ ਪਰ ਬਾਸ਼ੋ ਦਾ ਧਿਆਨ ਸਿਰਫ ਡਡੂ ਵਲ ਹੈ। ਉਹਦੇ ਹਥ ਵਿਚ ਪੈਂਨ ਹੈ ਤੇ ਕਾਗਜ਼ ਹੈ ਪਰ ਲਗਦਾ ਹੈ ਬਾਸ਼ੋ ਆਪਣਾ ਟੇਪ ਰਿਕਾਡਰ ਲਿਆਉਣਾ ਭੁਲ ਗਿਆ ਹੈ। ਨਹੀ ਤੇ ਇਤਿਹਾਸ ਵਿਚ ਸਾਰੀ ਦੁਨੀਆ ਉਸ ਅਵਾਜ਼ ਨੂੰ ਸੁਣ ਸਕਦੀ। ਲਵੋ ਜੀ ਆ ਮਾਰੀ ਛਾਲ। ਰੇਡੀਓ ਵਿਚ ਸ਼ਾਂ ਸ਼ਾਂ ਦੀ ਅਵਾਜ਼ ਆ ਰਹੀ ਹੈ। ਮੈਨੂੰ ਕੁਝ ਵੀ ਸੁਣਾਈ ਨਹੀ ਦਿੱਤਾ ਪਰ ਕੋਈ ਗੱਲ ਨਹੀ ਸਵੇਰੇ ਅਖਬਾਰ ਵਿਚੋਂ ਪੜ੍ਹ ਲਵਾਂਗਾ।
  • Dalvir Gill Repeating: It can't hurt to know about Zen in order to know Haiku: It can't hurt to know Sufism in order to understand Kaafee. 'Emptiness' = Shunia is the core of Zen, and of Haiku as well.
  • Kuljeet Mann ਦਲਵੀਰ ਜੀ ਮੈਂ ਕਿਤੇ ਇਹ ਨਹੀ ਕਿਹਾ ਕਿ ਹਾਇਕੂ ਨੂੰ ਜਾਨਣ ਦੀ ਕੋਸਿਸ ਨਾ ਕੀਤੀ ਜਾਵੇ। ਮੇਰਾ ਕਹਿੰਣਾ ਸਿਰਫ ਇਹ ਹੈ ਕਿ ਵਰਤਾਰੇ ਸੰਸਕ੍ਰਿਤਕ ਹੋਣ ਤਾਂ ਗੱਲ ਸਮਾਜਿਕ ਸਮੂਹਦਾਏ ਗਹਿਰਾਈ ਨਾਲ ਸਮਝਿਆ ਜਾ ਸਕਦਾ ਹੈ। ਗਜ਼ਲ ਦੇ ਆਗਮਨ ਨਾਲ ਪੰਜਾਬੀ ਦਾ ਪਸਾਰ ਇਸੇ ਲਈ ਵਧਿਆ ਕਿ ਗਜ਼ਲ ਤੇ ਪੰਜਾਬੀ ਸੁਭਾਅ ਇੱਕ ਮਿੱਕ ਹੋ ਗਏ। ਹਾਇਕੂ ਦੀਆ ਬਾਰੀਕੀਆਂ ਜਾਣਕੇ ਅਸੀਂ ਕੁਝ ਅਸੂਲ ਕੂਝ ਫਾਰਮੇਟ ਬਣਾ ਸਕਦੇ ਹਾਂ ਤੇ ਉਸਤੋਂ ਬਾਦ ਇਸ ਨੂੰ ਪੰਜਾਬੀ ਦੇ ਸੰਸਕ੍ਰਿਤਕ ਸੁਭਾਅ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਮੁਸ਼ਕਲ ਇਹ ਹੈ ਕਿ ਵਿਦਵਾਨ ਆਪੋ ਆਪਣੀ ਵਿਆਖਿਆ ਨਾਲ ਇਸ ਵਿਧਾ ਨੂੰ ਉਲਝਾ ਰਹੇ ਹਨ। ਰਹਿਤ ਤਕ ਤਾ ਠੀਕ ਹੈ ਪਰ ਅਗਲਾ ਪੜਾ ਇਸਦੇ ਲੰਗਰ ਨੂੰ ਪੰਜਾਬੀ ਕਿਲੀ ਨਾਲ ਬੰਨਣਾ ਹੈ।ਬਹੁਤਾ ਗਿਆਨ ਜਾਤੀ ਤੌਰ ਤੇ ਜ਼ਰੂਰੀ ਹੈ ਪਰ ਸਮਾਜਿਕ ਤੌਰ ਤੇ ਇਸਦਾ ਸਰਲ ਹੋਣਾ ਲਾਜ਼ਮੀ ਹੈ।
  • Kuljeet Mann ਬਾਕੀ ਜਿਹੜੀ ਤੁਸੀਂ ਸ਼ੂਨਅ ਦੀ ਗੱਲ ਕੀਤੀ ਹੈ ਇਸਦਾ ਤੇ ਉਰਿਜ਼ਿਨ ਹੀ ਭਾਰਤ ਹੈ। ਇਸ ਸ਼ੁਨਅ ਤੋਂ ਹੀ ਇਕਾਗਰਤਾ, ਸਿਮਰਣ, ਖੁਮਾਰੀ,ਤੇ ਓਮ ਦੀ ਧੁੰਨੀ ਦੀ ਸ਼ੁਰੂਆਤ ਹੁੰਦੀ ਹੈ। ਇਹ ਸ਼ੁਨਅ ਨੂੰ ਹੀ ਓਸੌ ਨੇ ਸੁੰਨ ਸਮਾਧੀ ਦਾ ਕੰਨਸੈਪਟ ਡਿਵੈਲਪ ਕੀਤਾ। ਇਸ ਲਈ ਇਹ ਜੈਂਨ ਦਾ ਹੀ ਨਹੀ। ਹਾਂ ਇਹ ਚੰਗੀ ਗੱਲ ਹੈ ਕਿ ਜੈਂਨ ਨੂੰ ਸਮਝਿਆ ਜਾਵੇ ਪਰ ਇਹ ਨਹੀ ਕਿਹਾ ਜਾ ਸਕਦਾ ਕਿ ਸ਼ੁਨਅ ਦਾ ਜਿਕਰ ਸਾਡੇ ਆਸੇ ਪਾਸੇ ਨਹੀ ਹੁੰਦਾ। ਸਿਰਫ ਨਾਮ ਵਖਰੇ ਹਨ। ਖੁਮਾਰੀ ਨੂੰ,ਧਿਆਨ ਨੂੰ ਸੁੰਨ ਸਮਾਧੀ ਨੂੰ ਲੀਂਨ ਹੋਣ ਨੂੰ ਤੁਸੀਂ ਕਿਸਤਰਾਂ ਪ੍ਰੀਭਾਸ਼ਿਤ ਕਰੋਗੇ?ਇਹ ਮੈਂ ਕੋਈ ਜੈਨ ਦੇ ਸ਼ੂਨਅ ਨੂੰ ਨਿਗੇਟ ਨਹੀ ਕਰ ਰਿਹਾ,ਉਹ ਵਧੀਆ ਗੱਲ ਹੈ ਤੇ ਇਹ ਵੀ ਮੰਨਣਯੋਗ ਹੈ ਕਿ ਹਾਇਕੂ ਦੀਆਂ ਬਰੀਕੀਆਂ ਨੂੰ ਸਮਝਣ ਲਈ ਜੈਂਨ ਨੂ ਸਮਝਣਾ ਬਹੁਤ ਜ਼ਰੂਰੀ ਹੈ ਪਰ ਜੈਨ ਕੋਈ ਇਕੋ ਇੱਕ ਕਿੱਲੀ ਨਹੀ ਜਿਸ ਬਗੈਰ ਪੰਜਾਬੀ ਹਾਇਕੂ ਦਾ ਪਸਾਰ ਨਹੀ ਹੋ ਸਕਦਾ। ਮੇਰਾ ਵਿਚਾਰ ਹੈ ਕਿ ਜੈਨ ਨੂੰ ਸਿਰਫ ਇੱਕ ਹੱਦ ਤੱਕ ਹੀ ਸਮਝਿਆ ਜਾਵੇ। ਉਸਤੋਂ ਬਾਦ ਆਪਣੀ ਵਸੋਂ ਨੂੰ ਪਹਿਲ ਦੇਣੀ ਚਾਹੀਦੀ ਹੈ। ਵਰਨਾ ਉਹ ਨਾਲ ਨਹੀ ਜੁੜਨਗੇ।
  • Dalvir Gill Absolutly right, if we have any regard for Haiku and we don't want to end up as 'Three-lined-verse (=Anu/Mini Kavita )then "Why Haiku' is important. In Punjabi/Gurbani idiom "Choutha-pd or Turiya pd ( Used frequently) is the same as 'no-mind. That's what I'm trying to say that we don't need Freudian Psychology to understand the 'activities of mind', Eastern/Indian Psychology is good enough to make us understand the 'states of mind' ( Sovt, jagt, swapt and Choutha pd. , isn't it interesting to note that the 4th state isn't even named, and the word used to denote this is pd ( =Status, Title: not a state, as if a state is still there who is there to 'be' ) Gurbani is supreme for me, but today we can't interpret Gurbani for us, it has been done and overdone for us and................ . . . that's what I don't want to let happen to/with Haiku. If because of our pre-concepts we hand over something other than Haiku then they will be missing on something which can help them turn their lives around.
  • Dalvir Gill I can't claim anything that 'this' is Haiku, but, you see the difference. ..... over one hundred sites/pages/section in literature/blogs/persons I've visited they all have a view that 'this is Haiku' anyone can find a haiku by Basho without that element which was claimed to be core by that person/group. I came to a conclusion that it has nothing to do with form. All the non-literary people have been using Koans and Haiku as help to meditate. ( Today the impression is that Gurbani is against meditation or something, nobody wants to say that Naap Japna and Meditation are synonyms. These aren't activities but a state of mind, that's why we don't need to sit in a particular pose or a particular object in hand or so on.........BUT anyone who has achieved that state of mind is always in that state of mind,
    ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ 522
  • Dalvir Gill There's no Highway to Enlightenment......... dropping of mind and Enlightenment are not two separate events............., Devgan Sahib, let's bring it back to the topic,"Haiku is a practice which is result/effect-oriented don't have much to do with form."
  • Kuljeet Mann ਦਲਵੀਰ ਗਿਲ ਜੀ ਅਸਲ ਵਿਚ ਤੁਸੀਂ ਜੋ ਕਹਿ ਰਹੇ ਹੋ ਮੈਂ ਸਮਝ ਰਿਹਾਂ ਹਾਂ। ਪਰ ਜੋ ਮੈਂ ਕਹਿੰਣਾ ਚਾਹੁੰਦਾ ਹਾਂ ਉਸ ਵਿਚ ਕੁਝ ਵੀ ਹਾਇਕੂ ਫੋਰਮ ਨੂੰ ਨਿਗੇਟ ਕਰਨਾ ਨਹੀ ਸਗੋਂ ਆਪਣੀ ਸੰਸਕ੍ਰਿਤੀ ਅਨੁਸਾਰ ਢਾਲਣਾ ਹੈ ਇਹ ਤਾਂ ਹੀ ਪੰਜਾਬੀ ਹਾਇਕੂ ਦਾ ਦਰਜਾ ਲੈ ਸਕੇਗੀ। ਹਾਇਕੂ ਦੇ ਆਪਣੇ ਮਾਪ ਦੰਡ ਹਨ,ਆਪਣੀ ਨਿਯਮਾਵਲੀ ਹੈ,ਆਪਣੀ ਰੂ੍ਹ ਹੈ। ਮਂ ਇਸ ਰੂਹ ਨੂੰ ਕੰਨਫਿਉਜ਼ ਕਰਨ ਦੇ ਹੱਕ ਵਿਚ ਨਹੀ ਹਾਂ। ਗਿਆਨ ਸਿਧ ਪਧਰਾ ਹੋਣਾ ਚਾਹੀਦਾ ਹੈ। ਇਸਦਾ ਵਿੳੇ ਰਿਵੀਉ ਸਾਦਾ ਹੋਣਾ ਚਾਹੀਦਾ ਹੈ। ਮੁਆਫ ਕਰਨਾ ਗਿਲ ਜੀ ਤੁਹਾਡੀਆਂ ਗੱਲਾਂ ਗਿਆਨ ਨਾਲ ਭਰੀਆਂ ਹੋਈਆਂ ਹੋਣ ਦੇ ਬਾਵਜੂਦ ਵੀ ਕਈ ਵਾਰੀ ਸਿਰ ਉਤੋਂ ਲੰਘ ਜਾਂਦੀਆ ਹਨ। ਇਨ੍ਹਾ ਨੂੰ ਸੌਖਾ ਕਰਕੇ ਪੰਜਾਬੀ ਪਾਠਕਾਂ ਨਾਲ ਸੰਵਾਦ ਰਚਾਉ। ਜੇ ਐਸਾ ਨਹੀ ਕਰੋਗੇ ਤਾਂ ਤੁਹਾਡਾ ਨਾਮ ਦੇਖਕੇ ਹੀ ਪਾਠਕ ਪਾਸਾ ਵਟਣ ਲੱਗ ਪੈਣਗੇ। ਤੁਹਾਨੂੰ ਚਾਰ ਪੰਜ ਵਿਅਕਤੀਆ ਨੇ ਨਹੀ ਪੜਨਾ। ਇਸ ਨੂੰ ਬੌਟਮ ਲਾਇਂਨ ਤੇ ਲੈ ਆਉ। ਜਿਥੌਂ ਪੰਜਾਬੀ ਦੀ ਵਟ ਸੁਰੂ ਹੁੰਦੀ ਹੈ। ਉਦਾਹਰਣਾਂ ਤਰਕ ਵਿਤਰਕ ਸੰਚਾਰ ਦਾ ਮਾਧਿਅਮ ਨਹੀ ਬਣ ਰਹੇ ਜਦੌਂ ਜਨ ਸਧਾਰਨ ਦੀ ਗੱਲ ਕੀਤੀ ਜਾ ਰਹੀ ਹੌਵੇ।
  • Dalvir Gill oh bhaa, menu google transliteration te jana painda te othe oh hor hi kujh ban janda, Ok, I'll try one more time, till that time please read my poem on this very page.
  • Dalvir Gill ਹਾਇਕੂ ਇੱਕ ਧਿਆਨ ਦੀ ਵਿਧੀ ਹੈ, ਸਾਹਿਤ ਜਾਂ
    ਕਵਿਤਾ ਦੀ ਕੋਈ ਕਿਸਮ ਹੋਣ ਨਾਲੋਂ ll
    ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥This mind is very powerful; we cannot escape it just by trying.

    ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥In the love of duality, people suffer in pain, condemned to terrible punishment.
    ਇਸ ਵਿਚ ਹੀ ਦੇਖ ਲਵੋ Duality ਅਜੀਬ ਜਿਹਾ ਲਗਦਾ ਹੈ ਪਰ 'ਦੂਜੈ ਭਾਇ' ਕਿਸੇ ਨੂ ਸਮਝ ਵੀ ਨਾ ਆਏਗਾ ਕਿ ਕਿਯਾ ਵਸਤੁ ਵਾਰੇ ਗੁਰੂ ਅਮਰਦਾਸ ਜੀ ਬਾਤੇੰ ਕਰ ਰਹੇ ਹੈਂ.
    ਮਨ ਕਿਸੇ ਵੀ ਚੀਜ਼ ਨੂ ਸਮਝਾਂ ਲਈ ਉਸਨੁ ਹਿਜਿਆਂ 'ਚ ਵੰਡ ਕੇ ਦੇਖਦਾ ਹੈ, ਤੇ ਹੋਰ ਕਿਸੇ ਤਰਾਂ ਸਮਝਿਆ ਜਾਵੇ ਵੀ ਕਿਵੇਂ ? ਭਾਵੇਂ ਸਚ੍ਚ ਇਹੋ ਹੋਵੇ ਕਿ "ਇਹ ਸਭ ਦਿਸਦਾ ਅਨਦਿਸਦਾ ਇੱਕ ਹੈ" ਪਰ ਮਨ ਇਹ ਕਿਵੇਂ ਮੰਨ ਸਕਦਾ ਹੈ?" ਜਗਤ ਦਵੈਤ ਹੀ ਸਮਝ ਪੋੰਦਾ ਹੈ ਅਦ੍ਵੈਤ ਫ਼ੜਨ ਲਈ ਕਈ ਵਿਧੀਆਂ ਹਨ l ਹਾਇਕੂ ਇੱਕ ਹੈ ll ਇਸ ਸੰਸਾਰ ਵਿਚ ਕਿੰਨੀਆ ਬੋਲੀਆਂ ਹਨ ਤੇ ਕਿੰਨੀ ਕਿਸਮ ਦੀ ਕਵਿਤਾ, ਪੰਜਾਬੀ ਵਿਚ ਵੀ l ਕੋਈ ਹੋਰ ਵਿਧੀ ਨਾ ਫੜਨ ਪਿਛੇ ਮੇਰਾ ਕਾਰਣ ਹੁਣ ਤੁਹਾਨੂ ਸਮਝ ਆ ਗਿਆ ਹੋਵੇਗਾ ਕਿ ਓਹ ਦੂਸਰੀਆਂ ਓਹ ਸਾਰੀਆਂ ਵਿਧਾਵਾਂ ਨੇ ਕਲਾ/ਸਾਹਿਤ ਨਾਲ ਕੁਝ ਲੈਣਾ ਦੇਣਾ ਹੋਵੇਗਾ ll ਪਰ ਮੈਨੂ ਨਹੀਂ ਸਮਝ ਆਉਂਦਾ ਕਿ ਇੱਕ ਦਮ ਸਾਨੂੰ ( ਮੇਰਾ ਇਸ਼ਾਰਾ ਪਸ਼ਮੀ ਜਗਤ ਵੱਲ ਹੈ ) ਹਾਇਕੂ ਦਾ ਹੇਜ਼ ਕਿਵੇਂ ਉਠ ਪਿਆ ਤੇ ਓਹ ਵੀ ਇੰਨਾ ਕਿ ਅਸੀਂ ਇਹ ਵੀ ਸੁਣਨ ਨੂ ਤਿਆਰ ਨਹੀਂ ਕਿ ਭਾਈ, ਵੀਰ, ਇਹ ਕੋਈ ਸਾਹਿਤ/ਕਵਿਤਾ ਦੀ ਕਿਸਮ ਨਹੀਂ ਸਗੋਂ ਇੱਕ ਵਿਧੀ ਹੈ ਸ੍ਵੇਝਾਤ ਲਈ

    ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
    If the mind within the mind dies, then the Husband ravishes and enjoys His bride.
  • Dalvir Gill ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
    O servant Nanak, without knowing one's own self, the moss of doubt is not removed. ||2||1||
  • Surinder Spera ਦੇਵਗਨ ਜੀ ਇਹ ਹਾਸ ਵਿਅੰਗ ਨਹੀਂ ਹੈ, ਕੌੜੀ ਦਵਾਈ ਹੈ ਸਾਰਿਆਂ ਨੂੰ ਇਕ ਇਕ ਚਿਮਚਾ ਜਰੂਰ ਛੱਕ ਲੈਣੀ ਚਾਹੀਦੀ ਹੈ...
  • Raghbir Devgan Surinder Spera I hear you loud and clear but I don't mean to say this whole post of dear Kuljeet Mann is a satire, I was talking about his writings in general. He makes me laugh with his satire, e.g ਬਾਸ਼ੋ ਦਾ ਇਹ ਡਡੂ ਵਾਲਾ ਹਾਇਕੂ ਇਤਨਾ ਮਸ਼ਹੂਰ ਹੈ ਜਿਵੇਂ ਸਤਰਿਵਆਂ ਵਿਚ ਬਿੰਦੀਆ ਚਮਕੇਗੀ ਗਾਣਾ ਹੋਇਆ ਕਰਦਾ ਸੀ। and so on.. also ਦਲਵੀਰ ਗਿਲ ਜੀ ਜਿਹੜੀ ਤੁਸੀਂ ਲੁਸ਼ਿਆਨਾ ਵਿਖੇ ਕਾਨਫਰੰਸ ਦਸੀ ਹੈ ਮੈ ਜਾਣਾ ਚਾਹੁੰਦਾ ਹਾਂ, ਸਿਰਫ ਡਰਦਾ ਹਾਂ ਕਿਤੇ ਮੈਨੂੰ ਗਏ ਨੂੰ ਕੁਟਣ ਹੀ ਨਾ।
  • Surinder Spera ਚਾਕਲੇਟ ਦਾ ਦਿਖਾਵਾ ਕਰਕੇ
    ਮੁੰਹ ਵਿਚ ਪਾਵੇ ਕੌੜੀ ਦਵਾਈ
    Kuljeet Mann

No comments:

Post a Comment