Tuesday, July 8, 2014

Original post by S. Jagmohan Singh Ji and the discussion that followed

ਦਸਮ ਗ੍ਰੰਥ ਦੇ ਕ੍ਰਿਤਤਵ ਬਾਰੇ ਕੋਈ ਵੀ ਗੱਲ ਕਰਨੀ ਜੋ ਵਿਵਾਦਤ ਨਾ ਹੋ ਨਿਬੜੇ ਮੁਸ਼ਕਿਲ ਹੈ. ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਗ੍ਰੰਥ ਦਾ ਸ਼ਬਦਾਰਥ ਤਿਆਰ ਕਰਨ ਲਈ 1966-67 ਵਿਚ ਭਾਈ ਰਣਧੀਰ ਸਿੰਘ (ਅਖੰਡ ਕੀਰਤਨੀ ਜੱਥੇ ਵਾਲੇ ਭਾਈ ਰਣਧੀਰ ਸਿੰਘ ਨਾਰੰਗਵਾਲ ਨਹੀਂ) ਦੀ ਸੇਵਾ ਲਈ ਸੀ ਜਿਨ੍ਹਾਂ ਨੇ ਚਰਿਤ੍ਰੋਪਾਖਯਾਨ ਤੇ ਹਕਾਯਾਤ ਵਾਲੇ ਹਿੱਸੇ ਦਾ ਸ਼ਬਦਾਰਥ ਤਿਆਰ ਨਹੀਂ ਕੀਤਾ ਅਤੇ ਨਾ ਹੀ ਦਸਮ ਗ੍ਰੰਥ ਦਾ ਇਹ ਹਿੱਸਾ, ਯੂਨੀਵਰਸਿਟੀ ਵਲੋਂ ਛਾਪਿਆ ਗਿਆ ਜਦੋਂ ਕਿ ਬਾਕੀ ਸ਼ਬਦਾਰਥ ਅਤੇ ਮੂਲ ਪਾਠ, ਤਿੰਨ ਪੋਥੀਆਂ ਵਿਚ ਛਪ ਚੁੱਕਾ ਹੈ. ਗੁਰੂ ਗੋਬਿੰਦ ਸਿੰਘ ਫ਼ਾਊਂਡੇਸ਼ਨ ਵਲੋਂ ਵੀ 1967 ਵਿਚ ਇੱਕ ਗ੍ਰੰਥ "ਚੋਣਵੀਂ ਬਾਣੀ ਦਸਮ-ਗ੍ਰੰਥ" ਦੀ ਪ੍ਰਕਾਸ਼ਨਾ ਕਰਵਾਈ ਗਈ ਜਿਸਦੀ ਸੰਪਾਦਨਾ ਗਿਆਨੀ ਲਾਲ ਸਿੰਘ ਹੁਰਾਂ ਵਲੋਂ ਕੀਤੀ ਗਈ. ਇਸ ਗ੍ਰੰਥ ਵਿਚ ਵੀ "ਤ੍ਰਿਆ ਚਰਿਤ੍ਰ" ਨੂੰ ਸ਼ਾਮਲ ਨਹੀਂ ਕੀਤਾ ਗਿਆ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤੀਕ ਇਸ ਗ੍ਰੰਥ ਨੂੰ ਛਾਪਿਆ ਨਹੀਂ ਗਿਆ. ਅਜੋਕੇ ਸਮੇਂ ਵਿਚ ਇਸ ਗ੍ਰੰਥ ਨੂੰ "ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ" ਦੇ ਨਾਮ ਹੇਠ, ਕੁਝ ਕੁ ਪਬਲਿਸ਼ਰਾਂ ਵਲੋਂ ਛਾਪਿਆ ਗਿਆ ਹੈ ਜੋ ਕਿ ਗਲਤ, ਭੁਲੇਖਾ ਪਾਊ ਅਤੇ ਅਵਗਿਆ ਪੂਰਨ ਹੈ.
ਇਸ ਗ੍ਰੰਥ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਅਤੇ ਦੂਜੇ ਦੇ ਵਿਚਾਰ ਕਟਦਿਆਂ ਅਕਸਰ ਹੀ ਲੋਕ ਭਾਵੁਕ ਹੋ ਜਾਂਦੇ ਹਨ ਅਤੇ ਗਾਲੀ ਗਲੋਚ ਦੀ ਹੱਦ ਤੀਕ ਨੀਵੇਂ ਉੱਤਰ ਜਾਂਦੇ ਹਨ ਜੋ ਕਿ ਨਿੰਦਣਯੋਗ ਹੈ. ਸਾਡੀ ਕੋਸ਼ਿਸ਼ ਵਿਵਾਦ ਨੂੰ ਹੱਲ ਕਰਨ ਦੀ ਹੋਣੀ ਚਾਹੀਦੀ ਹੈ ਜਿਸ ਵਿਚ ਪਹਿਲਾ ਕਦਮ ਵਿਰੋਧੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਅਤੇ ਅੱਗਲਾ ਕਦਮ ਆਪਣੀ ਗੱਲ ਸਮਝਾਉਣ ਦਾ ਹੋਣਾ ਚਾਹੀਦਾ ਹੈ. ਦਸਮ ਗ੍ਰੰਥ ਬਾਰੇ ਗੱਲ ਕਰਦਿਆਂ ਹਰ ਕੋਈ, ਉਹ ਵੀ ਜਿਸਨੇ ਇਹ ਗ੍ਰੰਥ ਨਹੀਂ ਪੜ੍ਹਿਆ, ਮਹਾਂ ਵਿਦਵਾਨ ਬਣ ਜਾਂਦਾ ਹੈ ਅਤੇ ਇੰਝ ਗੱਲ ਕਰਦਾ ਹੈ ਜਿਵੇਂ ਇਸ ਗ੍ਰੰਥ ਬਾਰੇ, ਉਹ ਹੀ ਇੱਕੋ-ਇੱਕ ਅਥਾਰਿਟੀ ਹੈ
ਮਿੱਤਰ ਦਲਵੀਰ ਗਿੱਲ ਹੁਰਾਂ ਦੀ ਵਾਲ ਤੇ ਪਿੱਛੇ ਜਿਹੇ ਇਕ ਲੇਖ ਪੜ੍ਹਨ ਨੂੰ ਮਿਲਿਆ ਸੀ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਦਵਾਨ, ਇਸ ਥੀਸਿਸ ਦੀ ਉਸਾਰੀ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਬਾਣੀਕਾਰਾਂ ਦੇ ਸਮਾਨੰਤਰ, ਆਪਣੀ ਅੱਲਗ ਵਿਚਾਰਧਾਰਾ ਪੇਸ਼ ਕੀਤੀ ਹੈ ਜੋ ਗੁਰੂ ਗਰੰਥ ਸਾਹਿਬ ਦੀ ਵਿਚਾਰ ਧਾਰਾ ਨਾਲ ਇਕਮਿਕ ਨਹੀਂ ਹੈ ਸਗੋਂ ਵਿਲੱਖਣ ਹੈ. ਮੇਰੇ ਖਿਆਲ ਵਿਚ ਉਨ੍ਹਾਂ ਦਾ ਇਹ ਥੀਸਿਸ ਗਲਤ ਅਤੇ ਤਰੁਟੀ-ਪੂਰਨ ਹੈ. ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗਰੰਥ ਸਹਿਬ ਦੇ ਬਾਣੀਕਾਰਾਂ ਵਿਚ ਵਿਚਾਰਧਾਰਕ ਏਕਤਾ ਅਤੇ ਸੁਮੇਲਤਾ ਵੀ ਹੈ ਅਤੇ ਨਿਰੰਤਰਤਾ ਵੀ ਹੈ. ਗੁਰੂ ਸ਼ਬਦ ਦੀ ਇੱਕੋ ਜੋਤ ਸਾਰੇ ਗੁਰੂ ਸਾਹਿਬਾਨ ਵਿਚ ਪ੍ਰਜਵਲਤ ਹੈ ਜਿਸ ਦਾ ਜਲੋਅ ਗੁਰੂ ਗਰੰਥ ਸਾਹਿਬ ਵਿਚ ਵੇਖਿਆ, ਪੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ. ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਦੀ ਪਰੰਪਰਾ ਦੇ ਜਾਨਸ਼ੀਨ ਹੀ ਤਾਂ ਸਨ. ਉਹ ਅੱਦੁਤੀ ਯੋਧੇ ਹੋਣ ਦੇ ਨਾਲ ਨਾਲ ਇਕ ਨਿਮਰ ਵਿਅਕਤੀਤਵ ਦੇ ਮਾਲਕ ਵੀ ਸਨ, ਸਾਹਿਤ ਦੇ ਰਚੇਤਾ ਸਨ, ਸੰਗੀਤਕਾਰ ਸਨ, ਵਿਦਿਆ ਦਾਨੀ ਸਨ . ਉਨ੍ਹਾਂ ਦੀ ਸ਼ਖਸ਼ੀਅਤ ਨੂੰ ਬਿਆਨ ਜਾਂ ਲਿਖਤ ਵਿਚ ਨਹੀਂ ਦਰਸਾਇਆ ਜਾ ਸਕਦਾ, ਕਿਉਂਕਿ ਸ਼ਬਦਾਂ ਦੀ ਵੀ ਇਕ ਸੀਮਾ ਹੈ ਪਰ ਗੁਰੂ ਸਾਹਿਬ ਦੀ ਸਖਸ਼ੀਅਤ ਤਾਂ ਅਸੀਮ ਹੈ. ਜੇ ਕੋਈ ਵਿਦਵਾਨ ਇਹ ਸਿਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂਆਂ ਦੇ ਸਮਾਨੰਤਰ, ਅੱਲਗ ਵਿਚਾਰਧਾਰਾ ਪੇਸ਼ ਕੀਤੀ ਹੈ, ਤਾਂ ਉਸਦੀ ਸੋਚ ਤੇ ਅਫ਼ਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ.
ਇਹ ਗੱਲ ਸਰਵ-ਪ੍ਰਵਾਨਿਤ ਹੈ ਕਿ ਮੂਲ ਮੰਤਰ ਹੀ ਗੁਰਮਤ ਦਾ ਤੱਤ-ਸਾਰ ਹੈ. ਗੁਰਬਾਣੀ ਦੇ ਸਹੀ ਅਰਥ, ਮੂਲ ਮੰਤਰ ਦੇ ਚੌਖਟੇ ਵਿਚ ਰਹਿ ਕੇ ਹੀ ਕੀਤੇ ਜਾ ਸਕਦੇ ਹਨ. ਮੂਲ ਮੰਤਰ ਦੀਆਂ ਸੀਮਾਵਾਂ ਦੀ ਉਲੰਘਣਾ, ਘੁੰਮਣ ਘੇਰੀਆਂ ’ਚ ਹੀ ਪਾਉਂਦੀ ਹੈ. ਦਸਮ ਗ੍ਰੰਥ ਵਿਚਲੀਆਂ ਕੁਝ ਬਾਣੀਆਂ ਸੰਕੇਤਕ ਹਨ ਅਤੇ ਗਹਿਰੇ ਅਰਥਾਂ ਦਾ ਸੰਚਾਰ ਨਹੀਂ ਕਰਦੀਆਂ ਪਰ ਇਹ ਸਿੱਟਾ ਕਢਣਾ ਕਿ ਇਹ ਦਸਮ ਗੁਰੂ ਜੀ ਦੀਆਂ ਨਹੀਂ ਠੀਕ ਨਹੀਂ ਭਾਸਦਾ. ਇਨ੍ਹਾਂ ਪਿੱਛੇ ਮਨੋਰਥ ਬੀਰ ਰਸ ਦੀ ਭਾਵਨਾ ਦਾ ਸੰਚਾਰ ਕਰਨਾ ਵੀ ਹੋ ਸਕਦਾ ਹੈ. ਇਨ੍ਹਾਂ ਤੋਂ ਇਲਾਵਾ ਜ਼ਫ਼ਰਨਾਮਾ ਇੱਕ ਮੱਹਤਵ ਪੂਰਨ ਇਤਿਹਾਸਕ ਦਸਤਾਵੇਜ਼ ਹੈ. ਕੁਝ ਕੁ ਬਾਣੀਆਂ ਮੂਲ ਮੰਤਰ ਦੀ ਕਸਵਟੀ ਤੇ ਪੂਰੀਆਂ ਨਹੀਂ ਉਤਰਦੀਆਂ ਜਿਨ੍ਹਾਂ ਦੀ ਪਛਾਣ ਕਰਨੀਂ ਬਣਦੀ ਹੈ. ਦਸਮ ਗ੍ਰੰਥ ਦੀਆਂ ਕੁਝ ਕ੍ਰਿਤਾਂ, ਗੁਰੂ ਸਾਹਿਬ ਦੀ ਗਹਿਰ-ਗੰਭੀਰ, ਗਗਨ-ਚੁੰਭੀ ਸ਼ਖਸ਼ੀਅਤ, ਜੀਵਨ ਸ਼ੈਲੀ ਅਤੇ ਦਰਸ਼ਨ ਨਾਲ ਮੇਲ ਨਹੀਂ ਖਾਂਦੀਆਂ ਅਤੇ ਦਸਮ ਪਾਤਸ਼ਾਹ ਦਾ ਨਾਮ ਅਜਿਹੀਆਂ ਬਾਣੀਆਂ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ. ਯੂਨੀਵਰਸਿਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਿਸ਼ੇ ਤੇ ਖੋਜ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ
  • Jagmohan Singh Dalvir Gill Kindly moderate discussion if it takes place on this write up.
  • Roop Sidhu ਵੀਰ ਜੀ ਸਾਡੀ ਧਾਰਮਿਕ ਲੀਡਰਸ਼ਿਪ ਵਲੋਂ ਤੇ ਇਸ ਗ੍ਰੰਥ ਬਾਰੇ ਡਿਸਕਸ਼ਨ ਕਰਨ ਤੋਂ ਵੀ ਵਰਜਿਆ ਹੋਇਆ ਹੈ। ਇਸ ਲਈ ਆਮ ਆਦਮੀ ਇਸ ਬਾਰੇ ਵਿਚਾਰ ਰੱਖਣ ਤੋਂ ਵੀ ਕੰਨੀ ਕਤਰਾਂਦਾ ਹੈ।
  • Dalvir Gill ਜਿਵੇਂ ਕਿ ਤੁਸੀਂ ਸ਼ੁਰੂ ਵਿੱਚ ਹੀ ਆਪਣਾ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕਿਸੇ ਵੀ ਇੱਕ-ਪਾਸੜ ਉਲਾਰ ਨਾਲ ਕੋਈ ਵੀ ਸੁਹਿਰਦ ਵਿਚਾਰ ਲੀਕ ਤੋਂ ਲਾਹ ਦਿੱਤੀ ਜਾਂਦੀ ਹੈ। ਮੇਰੇ ਲਈ ਇਸ ਤੋਂ ਵੱਧ ਖੁਸ਼ੀ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਆਪ ਜਿਹੇ ਜ਼ਹੀਨ ਮਿਤ੍ਰ ਦਿਆਨਤਦਾਰੀ ਨਾਲ ਇਸ ਅਤਿਅੰਤ ਨਾਜ਼ਕ ਮਸਲੇ ਤੇ ਗੱਲ ਕਰਨ ਦੀ ਤਾਂਘ ਦਿਖਾ ਰਹੇ ਹਨ।

    ਕਿਸੇ ਵੀ ਬਹਿਸ ਦੇ ਉਸਾਰੂ ਹੋਣ ਲਈ ਜੋ ਪਹਿਲੀ ਮੰਗ ਹੈ ਉਸ ਨੂੰ ਖਿਆਲ ਵਿੱਚ ਰੱਖ ਕੇ ਚਲੀਏ ਤਾਂ ਸ਼ਾਇਦ ਗੱਲ ਕਿਸੇ ਤਣ-ਪੱਤਣ ਲੱਗ ਸਕੇ, ਭਾਵੇਂ ਸਿਰਫ਼ ਬਹੁਤ ਛੋਟੀ ਜਿਹੀ ਮਿਤ੍ਰ ਮੰਡਲੀ ਲਈ ਹੀ। ਇਹ ਮੰਗ ਮੇਰੇ ਵਿਚਾਰ ਵਿੱਚ ਹੈ ਕਿ ਦੋਵੇਂ/ਸਾਰੀਆਂ ਧਿਰਾਂ ਇਹ ਮੰਨ ਕੇ ਚੱਲਣ ਕਿ ਅਸੀਂ ਇਸ ਮਸਲੇ ਬਾਰੇ ਕੋਈ ਅੰਤਿਮ ਵਿਚਾਰ ਨਹੀਂ ਰਖਦੇ ਸਗੋਂ ਹੋਈ ਵਿਚਾਰ ਵਿਚੋਂ ਸਿੱਟੇ ਕੱਢ ਕੇ ਹੀ ਕੋਈ ਨਿਰਣਾ ਬਣਾਵਾਂਗੇ। ਇਸਦੇ ਉਲਟ ਜੇ ਅਸੀਂ ਪਹਿਲਾਂ ਤੋਂ ਹੀ ਇੱਕ ਖ਼ਾਸ ਵਿਚਾਰ ਨੂੰ ਧਾਰਣ ਕੀਤਾ ਹੈ ਤਾਂ ਮਸਲਾ ਸਿਰਫ਼ ਇੰਨਾ ਹੀ ਰਹਿ ਜਾਂਦਾ ਹੈ ਕਿ "ਵਿਰੋਧੀ" ਵਿਚਾਰ ਨੂੰ ਕੱਟ ਕਿਵੇਂ ਕਰਨਾ ਹੈ।

    ਦੂਜੀ ਗੱਲ ਜੋ ਇਹੋ ਜਿਹੀ ਚਰਚਾ ਵਿੱਚ ਜ਼ਰੂਰੀ ਹੈ ਉਹ ਇਹ ਹੈ ਕਿ ਕੋਈ ਵੀ ਸੱਜਣ ਸਿਰਫ਼ ਅੱਧ-ਵਾਟੇ ਹੀ ਆ ਕੇ ਸ਼ਾਮਿਲ ਨਾ ਹੋਵੇ ਸਗੋਂ ਜਿੰਨੀ ਵੀ ਵਿਚਾਰ ਪਹਿਲਾਂ ਹੋ ਚੁੱਕੀ ਹੈ ਉਸਨੂੰ ਸਮੁੱਚੇ ਰੂਪ ਵਿੱਚ ਪੜ੍ਹੇ ਅਤੇ ਤਦ ਹੀ ਆਪਨੇ ਵਿਚਾਰ ਰਖੇ ਇਸ ਨਾਲ ਇੱਕ ਤਾਂ ਦੁਹਰਾਈ ਤੋਂ ਵੀ ਬਚਾਂਗੇ ਅਤੇ ਉਸਤੋਂ ਵੀ ਵੱਧ ਗੱਲ ਇੱਕ ਹੀ ਘੁੰਮਣ-ਘੇਰੀ ਵਿੱਚ ਨਹੀਂ ਘੁੰਮੇਗੀ। ( to avoid coming back to square-one and going back in circles. )

    ਮੇਰੇ ਖ਼ਿਆਲ ਵਿੱਚ ਤੁਸੀਂ ਇਸਨੂੰ ਬਹੁਤ ਵਧੀਆ ਸ਼ੁਰੁਆਤ ਦਿੱਤੀ ਹੈ ਕਿ ਅਸੀਂ ਇਸਦੇ ਇਤਿਹਾਸਿਕ ਆਦਿ ਪੱਖ ਤੇ ਵਿਚਾਰ ਕਰਨ ਨਾਲੋਂ ਇਸਦੇ ਵਿਚਾਰਧਾਰਿਕ ਪੱਖ ਵੱਲ ਹੀ ਧਿਆਨ ਦੇਈਏ। ( ਹਾਲਾਂਕਿ ਕਿਸੇ ਵੀ ਪੱਖ ਉੱਪਰ ਵਿਕੋਲਿਤਰੇ ਰੂਪ ਵਿੱਚ ਗੱਲ ਕਰਨਾ ਅਸੰਭਵ ਜਿਹਾ ਹੀ ਹੈ।)
    ਇਸ ਉੱਪਰ ਬਹੁਤ ਸਾਰੇ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ, ਪੱਖ ਅਤੇ ਵਿਰੋਧ ਵਿੱਚ ਕਿਤਾਬਾਂ ਵੀ ਮਿਲਦੀਆਂ ਹਨ, ਪਰ ਮੇਰੀ ਬੇਨਤੀ ਹੋਵੇਗੀ ਕਿ ਸਭੇ ਮਿਤ੍ਰ ਉਹਨਾਂ ਨੂੰ quote ਕਰਨ ਦੀ ਥਾਂ ਆਪੋ ਆਪਣਾ ਨਜ਼ਰੀਆ ਪੇਸ਼ ਕਰਨ।

    ਜਿਵੇਂ ਤੁਸੀਂ ਕਿਹਾ ਹੀ ਹੈ ਕਿ ਇਸਦੇ ਸਭ ਤੋਂ ਕੱਟੜ ਵਿਰੋਧੀ ਅਤੇ ਪੱਖੀ ਉਹ ਹਨ ਜਿਹਨਾਂ ਨੇਂ ਦਸਮ ਗ੍ਰੰਥ ਦਾ ਉਸਦੀ ਸੰਪੂਰਨਤਾ ਵਿੱਚ ਤਾਂ ਕੀ ਕੁਝ ਕੁ ਰਚਨਾਵਾਂ ਦਾ ਵੀ ਪੜ੍ਹਨਾ ਨਹੀਂ ਕੀਤਾ, ਅਧਿਐਨ ਤਾਂ ਦੂਰ ਦੀ ਗੱਲ। ਮੈਂ ਕੁਝ ਮਿਤ੍ਰਾਂ ਨੂੰ ਸੱਦਾ ਦੇਵਾਂਗਾ ਕਿ ਉਹ ਇਸ ਚਰਚਾ ਵਿੱਚ ਸ਼ਾਮਿਲ ਹੋਣ ਅਤੇ ਤੁਹਾਡੇ ਵਾਲੀ ਹੀ ਬੇਨਤੀ ਦੁਹਰਾਉਂਦਾ ਹਾਂ ਕਿ ਭਾਸ਼ਾ ਦੀ ਸੰਜੀਦਗੀ ਬਰਕਰਾਰ ਰਖਣੀ ਬੇਹੱਦ ਜਰੂਰੀ ਹੈ ਕਿਉਂਕਿ ਇਹ ਵਿਸ਼ਾ ਹੀ ਇਹੋ ਜਿਹਾ ਹੈ ਜਿਸ ਨਾਲ ਇੱਕ ਵੱਡੀ-ਗਿਣਤੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

    ਸਾਹਿਤ, ਮਿਥਿਹਾਸ, ਕਲਾ, ਕਵਿਤਾ, ਧਰਮ-ਸ਼ਾਸ਼ਤਰ ( Theology ), ਸਮਾਜ-ਸ਼ਾਸ਼ਤਰ, ਮਨੋ-ਵਿਗਿਆਨ ਆਦਿ ਕੁਝ ਕੁ ਵਿਸ਼ਿਆਂ ਬਾਰੇ ਭਾਵੇਂ ਸਾਡੇ ਬਣੇ-ਬਣਾਏ ਵਿਚਾਰ ਹਨ ਪਰ ਇੱਕ ਰਚਨਾ-ਸਮੂਹ ਨੂੰ ਉਸੇ ਦੇ ਸੰਧਰਵ ਵਿੱਚ ਵਾਚਣ ਤੋਂ ਸ਼ੁਰੂ ਹੋ ਕੇ ਹੋਲੀ-ਹੋਲੀ ਗੱਲ ਨੂੰ ਅੱਗੇ ਵਧਾਈਏ।
    ਮੇਰੀ ਦਿਲੀ ਇੱਛਾ ਹੈ ਕਿ ਇਸ ਗੱਲ ਨੂੰ ਜਾਰੀ ਰਖੀਏ, ਭਾਵੇਂ ਮਹੀਨਿਆਂ ਵੱਧੀ ਹੀ ( ਦਸਮ ਗ੍ਰੰਥ ਦੇ ਅਰਥਾਂ ਸਹਿਤ ਪਾਠ ਲਈ ਵੀ ਕਰੀਬਨ ਦੋ ਮਹੀਨੇ ਦਾ ਸਮਾਂ ਲੱਗਦਾ ਹੈ। ਜੇ ਨਹੀਂ ਕੀਤਾ ਤਾਂ ਕਰ ਲੈਣ ਵਿੱਚ ਕੋਈ ਹਰਜ਼ਾ ਨਹੀਂ ਹੈ, ਸਗੋਂ ਇਹ ਜਰੂਰੀ ਹੀ ਹੈ, ਤੇ ਇੰਨਾਂ ਕੁ ਹੀ ਸਮਾਂ ਲਗਾ ਕਿ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸਿੱਖ ਇਤਿਹਾਸ ਦੀ ਵੀ ਇਸਦੀ ਇਤਿਹਾਸਿਕਤਾ ਵਿੱਚ ਘਟੋ-ਘਟ ਮੁਢਲੀ ਜਾਣਕਾਰੀ ਤਾਂ ਜ਼ਰੂਰੀ ਹੈ ਹੀ।)
  • Dalvir Gill Gurpreet Singh, Amardeep Singh Amar ਤੁਸੀਂ ਇਸ ਚਰਚਾ ਦੀ ਸ਼ੁਰੁਆਤ ਕਰੋ ਤਾਂ ਚੰਗਾ ਹੈ।
  • Amardeep Singh Amar Bai charcha tan ho sakdi aa per time di bhut ghaat aa je gall viche reh jave fer changa ni Lagda
  • Dalvir Gill ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਗੱਲ ਨੂੰ ਅਧਿਐਨ-ਵਿਧੀ ( Methodology ) ਤੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਕਿਉਂਕਿ ਮੈਨੂੰ ਤਾਂ ਲੱਗਦਾ ਹੈ ਕਿ ਧਾਰਮਿਕ ਗ੍ਰੰਥਾਂ ਦਾ ਆਮ ਸਾਹਿਤ ਵਾਂਗ ਅਧਿਐਨ ਕਰਨਾ ਹੀ ਗੈਰ-ਮੁਨਾਸਿਬ ਹੈ।
  • ਗੁਰਪ੍ਰੀਤ ਸਿੰਘ ਕੈਲੀਫੋਰਨੀਆ ਕੁਤਰਕ ਕਰਨ ਨਾਲੋਂ ਵਿਸ਼ਵਾਸ ਕਰਨ ਲਈ ਜਿਆਦਾ ਬੌਧਿਕ ਬਲ ਦੀ ਲੌੜ ਪੈਂਦੀ ਹੈ | ਅੰਨੇ ਨੂੰ ਸੂਰਜ ਕਿਵੇਂ ਮਨਵਾਓ ਗੇ | ਉਸਦੀ ਤਪਿਸ਼ ਨੂੰ ਭਾਸ ਕੇ ਉਸਦੀ ਹੋਂਦ ਨੂੰ ਮੰਨਣ ਵਾਲੀ ਬੁਧਿ ਹੋਵੇ ਤਾਂ ਤੇ ਗੱਲ ਬਣ ਸਕਦੀ ਹੈ |
  • Karnail Singh ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗਰੰਥ ਸਹਿਬ ਦੇ ਬਾਣੀਕਾਰਾਂ ਵਿਚ ਵਿਚਾਰਧਾਰਕ ਏਕਤਾ ਅਤੇ ਸੁਮੇਲਤਾ ਵੀ ਹੈ ਅਤੇ ਨਿਰੰਤਰਤਾ ਵੀ ਹੈ. ਗੁਰੂ ਸ਼ਬਦ ਦੀ ਇੱਕੋ ਜੋਤ ਸਾਰੇ ਗੁਰੂ ਸਾਹਿਬਾਨ ਵਿਚ ਪ੍ਰਜਵਲਤ ਹੈ ..............Very Good
  • Dalvir Gill ਸੰਨ 1981 ਵਿੱਚ ਮੈਂ ਨੌਵੀਂ ਜਮਾਤ ਵਿੱਚ ਸਾਂ। ਸਾਡੀ ਪੰਜਾਬੀ ਦੀ ਕਵਿਤਾਵਾਂ ਵਾਲੀ ਕਿਤਾਬ ਦੇ 'ਮੁਢਲੇ ਸ਼ਬਦ' ਵਿੱਚ ਬੇਹੱਦ ਸੰਖੇਪ ਵਿੱਚ 'ਕਵਿਤਾ ਕਿਵੇਂ ਪੜ੍ਹੀਏ' ਬਾਰੇ ਉਹ ( ਸ਼ਾਇਦ ਭਾਸ਼ਾ ਵਿਭਾਗ, ਪੰਜਾਬ, ਦਾ ਡਾਇਰੈਕਟਰ ) ਕਹਿੰਦਾ ਹੈ ਕਿ ( ਇਸ ਵਿੱਚ ਇੱਕ ਪਉੜੀ "ਚੰਡੀ ਦੀ ਵਾਰ" ਵਿੱਚੋਂ ਸੀ ) ਜੇ ਅਸੀਂ ਇਹ ਵਿਚਾਰਨ ਲੱਗ ਜਾਈਏ ਕਿ ਦੇਵੀ ਦੀ ਤਲਵਾਰ ਦਾ ਵਾਰ ਰਾਖਸ਼ ਦਾ ਧੜ੍ਹ ਦੋ ਹਿੱਸਿਆਂ ਵਿੱਚ ਵੰਡ, ਉਸਦਾ ਘੋੜਾ ਵੱਢ, ਧਰਤੀ ਕੱਟ ਕੇ, ਧਉਲੇ ਬਲਦ ਦੇ ਸਿੰਗਾਂ ਕੋਲੋਂ ਗੁਜ਼ਰ ਕੇ ਉਸ ਕਛੂਕੁੰਮੇ ਜਿਸਦੇ ਉੱਪਰ ਇਹ ਬਲਦ ਖੜ੍ਹਾ ਹੈ ਦੇ ਕਵੱਚ ਨਾਲ ਕਿਵੇਂ ਜਾ ਟਕਰਾ ਸਕਦਾ ਹੈ, ਜਾਂ ਕਿ ਧਉਲ ਬਲਦ ਤਾਂ ਹੁੰਦਾ ਹੀ ਨਹੀਂ, ਜਿਹੀ ਵਿਚਾਰ ਵਿੱਚ ਪਵਾਂਗੇ ਤਾਂ ਨਾਂ ਤਾਂ ਕਵਿਤਾ ਦਾ ਆਨੰਦ ਮਾਣ ਸਕਾਂਗੇ 'ਤੇ ਨਾਂ ਹੀ ਕਵੀ-ਮਨ ਨਾਲ ਹੀ ਕੋਈ ਸਾਂਝ ਪਾ ਸਕਾਂਗੇ।
    ਅਸੀਂ ਜੇ ਆਪਣੀਆਂ ਪੂਰਵ-ਧਾਰਣਾਵਾਂ ਲੈ ਕੇ ਕਿਸੇ ਰਚਨਾ ਤੱਕ ਪਹੁੰਚ ਕਰਾਂਗੇ ਤਾਂ ਸਿਰਫ ਉਹੋ ਹੀ ਪੜ੍ਹ ਸਕਾਂਗੇ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿਉਂਕਿ ਅਸੀਂ ਮਨ ਨੂੰ ਉੱਕਾ ਹੀ ਖਾਲੀ ਕਰ ਕੇ ਵੀ ਪਹੁੰਚ ਕਰੀਏ ਤਦ ਵੀ not we, but the books read ਦਾ ਝੇੜਾ ਰਹਿੰਦਾ ਹੀ ਹੈ।
    ਵਿਆਖਿਆ ਹੈ ਹੀ ਅੰਤਰਮੁਖੀ ਵਰਤਾਰਾ, ਕੋਈ ਸਿਰਫ ਇੰਨਾ ਹੀ ਦਾਵਾ ਕਰ ਸਕਦਾ ਹੈ ਕਿ ਮੈਂ ਇਸ ਰਚਨਾ ਨੂੰ ਇਉਂ ਸਮਝਦਾ ਹਾਂ ਨਾਂ ਕਿ ਇਹ ਕਿ ਇਸ ਰਚਨਾ ਦੇ ਲੇਖਿਕ ਦਾ ਕੀ ਭਾਵ/ਮਨਸ਼ਾ ਹੈ। ਗੱਲ ਨੂੰ ਸੰਖੇਪ ਕਰਦਿਆਂ ਮੈਂ ਇਸ ਚਰਚਾ ਦੇ ਪਹਿਲੇ ਸਵਾਲ ਦਾ ਮੂੰਹ-ਮੱਥਾ ਉਸਾਰਨ ਦੀ ਕੋਸ਼ਿਸ਼ ਕਰਦਾ ਹਾਂ:

    ਇਹ ਗ੍ਰੰਥ ( ਗਰੰਥ-ਸਮੂਹ ) ਬ੍ਰਾਹਮਣਵਾਦ ਦਾ ਪ੍ਰਚਾਰ ਕਰਦਾ ਹੈ।
    ਇਹ ਗ੍ਰੰਥ ਕਿਸੇ ਸਾਕਤ-ਪੰਥੀ ਦੀ ਕ੍ਰਿਤ ਹੈ।
    ਇਸ ਗ੍ਰੰਥ ਦੀਆਂ ਰਚਨਾਵਾਂ ਅਸ਼ਲੀਲ ਹਨ।

    ਇਹਨਾਂ ਤਿੰਨਾਂ ਉੱਪਰ ਇੱਕੋ ਸਮੇਂ ਵਿਚਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲੇ ਦੋਵੇਂ ਸਵਾਲ ਆਪਸ ਵਿੱਚ ਹੀ ਵਿਰੋਧ ਵਿੱਚ ਖੜ੍ਹੇ ਹਨ ਕਿਉਂਕਿ ਸਾਕਤ ਅਤੇ ਬ੍ਰਾਹਮਣਵਾਦ ਦਾ ਪ੍ਰਚਾਰ ਇੱਕੋ ਸਮੇਂ ਨਹੀਂ ਹੋ ਸਕਦਾ, ਦੋਵਾਂ ਦੇ ਇਸ਼ਟ-ਦੇਵਤਿਆਂ ਦੀ ਆਪੋ ਵਿੱਚ ਨਹੀਂ ਬਣਦੀ ਤੇ ਵੈਸ਼ਨਵ ਤੇ Shaivites ਦੀ ਅਵਤਾਰ ਸੂਚੀ ਵੀ ਵਖੋ-ਵਖਰੀ ਹੈ। ਗ੍ਰੰਥ ਵਿਚਲੇ ਅਵਤਾਰ ਵਿਸ਼ਨੂੰ ਦੇ ਅਵਤਾਰ ਹਨ ਸੋ ਸਾਕਿਤ ਵਾਲੇ ਮਸਲੇ 'ਤੇ ਤਾਂ ਲੀਕ ਫੇਰੀ ਜਾ ਸਕਦੀ ਹੈ। ਬ੍ਰਾਹਮਣਵਾਦ ਵਾਲਾ ਮਸਲਾ ਵੀ ਉਲਝਿਆ ਹੈ ਜਿਵੇਂ ਕਿ "ਸਿੱਖ ਧਰਮ ਅਤੇ ਮਾਸ ਖਾਣ" ਵਾਲੇ ਮਸਲੇ ਉੱਪਰ ਦੋਵੇਂ ਧਿਰਾਂ ਉਹਨਾਂ ਹੀ ਤੁੱਕਾਂ ਦੀ ਆਪੋ-ਆਪਣੇ ਢੰਗ ਨਾਲ ਵਿਆਖਿਆ ਕਰਦੀਆਂ ਹਨ ਉਸੇ ਤਰਾਂ ਹੀ ਗੁਰੂ-ਗ੍ਰੰਥ ਅਤੇ ਦਸਮ-ਗ੍ਰੰਥ ਵਿਚਲੇ ਨਾਮ ਸੰਬੋਧਨਾਂ ਨਾਲ ਹੁੰਦਾ ਹੈ ਕਿ ਆਦਿ ਗ੍ਰੰਥ ਦੇ ਰਚਨਾਕਾਰ ਨੂੰ ਤਾਂ poetic-license ਦੇ ਦਿੱਤਾ ਜਾਂਦਾ ਹੈ ਪਰ ਦਸਮ ਦੇ ਰਚਨਾਕਾਰ ਨੂੰ ਨਹੀਂ। ਅਤੇ ਜਿਵੇਂ ਕਿ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਵਿਆਖਿਆਵਾਂ ਆਪਣੇ ਖਾਸੇ ਤੋਂ ਹੀ ਅੰਤਰ-ਮੁੱਖੀ ਹੋਣ ਕਾਰਨ ਗਲਤ ਜਾਂ ਠੀਕ ਨਹੀਂ ਹੁੰਦੀਆਂ ਸਿਰਫ਼ ਭਿੰਨ-ਭਿੰਨ ਹੋ ਸਕਦੀਆਂ ਹਨ।

    ਹਾਲਾਂਕਿ ਅਜੇ ਵੀ ਇਹਨਾਂ ਦੋਵਾਂ ਸਵਾਲਾਂ ਉੱਪਰ ਗੱਲ ਹੋ ਸਕਦੀ ਹੈ ਤੇ ਜਾਪਦਾ ਹੈ ਹੋਵੇਗੀ ਵੀ ਪਰ ਜਿਥੋਂ ਕਿੰਤੂ ਪ੍ਰੰਤੂ ਸ਼ੁਰੂ ਹੋਏ ਸਨ ਉਹ ਮਸਲਾ ਹੈ ਅਸ਼ਲੀਲਤਾ ਦਾ। ਇਸ ਦੀ ਪੂਰੀ ਖੱਲ ਲਾਹੁਣੀ ਬਣਦੀ ਹੈ, ਜੇ ਅਸੀਂ ਇਸ ਮਸਲੇ ਤੇ ਰਤਾ ਕੁ ਵਿਚਾਰ ਕਰ ਲਈਏ ਕਿ ਸ਼ਲੀਲਤਾ ਕੀ ਹੈ ਤੇ ਅਸ਼ਲੀਲਤਾ ਕੀ ਹੈ? ਕੀ ਇਹ ਕੋਈ Absolute Value ਹੈ ਜਾਂ Relative ਜੋ ਹਰ ਸਮਾਜ/ਸਮੂਹ/ਸਮੇਂ ਲਈ ਵੱਖੋ-ਵੱਖਰੀ ਹੈ। ਅਤੇ ਸਭਤੋਂ ਵਧ ਕਿ ਸਾਹਿਤ ਅਤੇ ਅਸ਼ਲੀਲਤਾ ਦਾ ਕੀ ਸੰਬੰਧ ਹੈ? ਕਾਮ-ਸੰਬੰਧਾਂ ਗਿਰਦ ਰਚਿਆ ਸਾਰਾ ਸਾਹਿਤ ਕੀ ਅਸ਼ਲੀਲਤਾ ਦੇ ਖਾਨੇ ਵਿੱਚ ਹੀ ਪੈਂਦਾ ਹੈ? ਅਦਵੈਤਵਾਦ ਵਿੱਚ ਨੈਤਿਕਤਾ ਦਾ ਕੀ ਸਥਾਨ ਹੈ? ਸਮਰਸੇੱਟ ਮਾਮ, ਲਿਓ ਟੋਲਸਟੋਏ, ਫਾਕਨਰ, ਹੈਨਰੀ ਮਿੱਲਰ, ਸਾਡਾ ਆਪਣਾ ਮੰਟੋ ਆਦਿ ਕੀ ਸਾਰੇ ਹੀ ਅਸ਼ਲੀਲ ਕਿਸਮ ਦੇ ਲੇਖਿਕ ਸਨ? ਮੈਂ ਸਿਰਫ਼ ਚਰਚਾ ਨੂੰ ਸ਼ੁਰੂ ਹੋਇਆ ਦੇਖਣਾ ਚਾਹ ਰਿਹਾ ਹਾਂ, ਕ੍ਰਿਪਾ ਕਰੋ ਸਾਰੇ ਮਿਤ੍ਰਵਰ
  • Udey Singh ਵਿਸ਼ਾ ਸੰਵੇਦਨਸ਼ੀਲ ਵੀ ਹੈ ਅਤੇ ਗੰਭੀਰ ਵੀ. ਇਸ ਬਾਰੇ ਵਿਦਵਾਨ ਲੋਕਾਂ ਦੀ ਦੋ ਗੁੱਟਾਂ ਵਿਚ ਲਾਮ-ਬੰਦੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਭੰਬਲ-ਭੂਸਾ ਵਧਾਇਆ ਹੀ ਹੈ. ਮੇਰੇ ਵਰਗੇ ਗ਼ੈਰ-ਵਿਦਵਾਨਾਂ ਨੇ ਅਜੇ ਆਪਣੀ ਰਾਏ ਬਣਾਉਣੀ ਹੈ. ਸਾਨੂੰ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਅਤੇ ਆਪਣੀ ਰਾਏ ਦੇਣ ਲਈ ਸਮਾਂ ਵੀ.
  • Hardeep Kaur visha sukham te gambheer hai so charcha karan lai kafi sanjam di lorh hai
  • Joga Singh ਦਸਮ-ਗ੍ਰੰਥ ਸੰਬੰਧੀ ਇੱਕ ਗੱਲ ਜਿਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਉਹ ਇਹ ਹੈ ਕਿ ਜ਼ਫ਼ਰ ਨਾਮਾਹ ਦੇ ਵੀ ਦੋ ਸਰੂਪ ਉਪਲਭਧ ਹਨ. ਇਕ ਸਰੂਪ ਵਿਚ ਹਕਾਯਤਾਂ ਨੂੰ ਜ਼ਫ਼ਰ ਨਾਮਾਹ ਦਾ ਹਿੱਸਾ ਮੰਨਿਆਂ ਗਿਆ ਹੈ. ਇਨ੍ਹਾਂ ਹਿਕਾਯਤਾਂ ਜਾਂ ਹਿਕਾਇਤਾਂ ਦੀ ਗਿਣਤੀ 11 ਹੈ. ਇਹ ਸ਼ਬਦ ਫ਼ਾਰਸੀ ਵਿਚ ਕਹਾਣੀ ਜਾਂ ਅਫ਼ਸਾਨੇ ਲਈ ਵਰਤਿਆ ਜਾਂਦਾ ਹੈ. ਹਿਕਾਯਤਾਂ ਵਾਲਾ ਜ਼ਫ਼ਰ ਨਾਮਾਹ ਦਾ ਟੀਕਾ ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਕ੍ਰਿਪਾਲ ਸਿੰਘ ਜੀ ਮਹੰਤ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਕੁਝ ਆਪਹੁਦਰੀਆਂ ਇਸ ਤਰ੍ਹਾਂ ਦੀਆਂ ਵਾਧਾਂ-ਘਾਟਾਂ ਵੀ ਕੀਤੀਆਂ ਗਈਆਂ ਹਨ ਤਾਂ ਜੋ ਇਹ ਹਕਾਯਤਾਂ ਦਸਮ ਪਾਤਸ਼ਾਹ ਦੀ ਕ੍ਰਿਤ ਜਾਪਣ. ਜ਼ਿਕਰਯੋਗ ਹੈ ਕਿਸੇ ਜ਼ਮਾਨੇ (ਸ਼ਾਇਦ 1971-72) ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਜ਼ਫ਼ਰ ਨਾਮਾਹ ਛਾਪ ਕੇ ਵੰਡਿਆ ਗਿਆ ਸੀ ਜਿਸ ਵਿਚ ਹਕਾਯਤਾਂ ਨੂੰ ਇਸ ਦਸਤਾਵੇਜ਼ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ
    ਇਹ ਫ਼ਾਰਸੀ ਜ਼ੁਬਾਨ ਵਿਚ ਲਿਖੀਆਂ ਹਕਾਯਤਾਂ ਅਜੀਬੋ ਗਰੀਬ ਕਹਾਣੀਆਂ/ ਗੱਪ ਗਪੋੜੇ ਹਨ - ਪਰ ਤ੍ਰਿਆ ਚ੍ਰਿਤਰ ਵਾਂਗ ਦਸਮ-ਗਰੰਥ ਦਾ ਹਿੱਸਾ ਹਨ. ਦੋਸਤ ਇਸ ਬਾਰੇ ਜਾਣਕਾਰੀ , ਇੰਟਰਨੈੱਟ ਰਾਹੀਂ ਹਾਸਲ ਕਰ ਸਕਦੇ ਹਨ. ਜਗਮੋਹਨ ਸਿੰਘ / ਦਿਲਵੀਰ ਗਿੱਲ ਕੋਸ਼ਿਸ਼ ਕਰਨ ਅਤੇ ਇਨ੍ਹਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਇੱਕਠੀ ਕਰਕੇ ਦੋਸਤਾਂ ਨਾਲ ਸ਼ਾਂਝੀ ਕਰਨ. ਇਹ ਬਹੁਤ ਹੀ ਮੁਲਵਾਨ ਕਾਰਜ ਹੋਵੇਗਾ
  • Gurmit Singh Apparently it is a very sensitive issue. One thing is sure that very few persons have read/ studied the complete writings of The Great Guru Ji. In our school days, we were told that there is controversy whether some of the writings in the Dasam Granth were actually written by Guru Ji himself or some one else. But it is very painful to learn that SGPC has not published Dasam Granth till date. Rather It should constitute a group of scholars to put all the controversies in this regard to rest. Joga Singh Ji has made mention of Zafarnama in his post. Someyears back I had read translation of the same by S. Pyara Singh Padam ( hopefully I have written the name correctly.) I do not remember the exact number of Hiqayats translated by him in his book. But I was astonished to read translation of " Sakinama" contained iin the same book. I never knew that any writing by this name was written by Guru Ji. In that book, he had made a mention of some text, which was procured from the descendents of some Muslim Dhadhi, who claimedit to be written by Guru Gobind Singh Ji,
  • Devinder Singh Dasam Granth is nothing but a compendium of Puranic literature whereas Guru Nanak rejected all the essentials of Hinduism, its scriptures and the Sanskrit language. Guru Gobind Singh’s close associates like Sainapati, Nanad Lal, Prahlad Singh, Daya Singh and Sewa Das make no mention of Guru Gobind Singh’s writings though they mention Guru Granth and Guru Panth or Guru Khalsa pointing out that Guru Gobind Singh abolished the personal line of Guruship by vesting it jointly on the Sikh community (Panth) and the Granth (Aad Guru Granth Sahib) . Had Guru Guru Gobind Singh written such a large number of miscellaneous works as the contents of modern so-called Dasam Granth, it is difficult to imagine that Sainapati, Nanad Lal, Daya Singh, Prahlad Singh and Sewa Das would have failed to notice them? Further even the Rahitnamas attributed to Guru Gobind Singh’s close associates, Nand Lal, Daya Singh and Prahlad Singh make no mention of Dasam Granth or any of Guru Gobind’s writings while emphasizing Guru Granth and Guru Panth .The available European sources on Sikhs up to the end of 18th century mention that Sikhs had only one scripture, Granth; the visitors to Amritsar and Patna Sahib saw only one book (Granth) and make no mention of any other book. Besides, the book named “Dasam Granth” was not known to the Sikhs in Punjab even in the nineteenth century. For example, Cunningham , Macauliffe and Bhangoo do not mention any book/granth called Dasam Granth. It is very likely that the writing and compiling of “Dasam Padshah Ka Granth” was a joint project of Nirmanlas and Udasis living in Calcutta, Mahanat Sukha Singh of Patna and British.
  • Devinder Singh Had Guru Gobind Singh written it and not owned the writing as his, it would tantamount to concealing his faith.

    In concealing his faith, the Guru would be violating the ‘concept of open diplomacy’ which in a manner of speaking is one important pillar of the Sikh faith. Of this the Tenth Guru was the most prominent exponent.

    On the moral plane, the abundance of sexual activity, licentious behavior of certain individuals, the free use of drugs and inducements offered for sexual favors (bringing certain acts within the purview of provisions for rape in the Indian Penal Code) depicted therein would prohibit even a Sikh of the Guru from owning up these writings included in the dasamgranth and in the Krishanavtar.
    .
  • Dalvir Gill Devinder Singh ji, let's get back to the philosophical/ideological aspect of the Writings on hand. This was requested earlier that instead of sharing the arguments from one side friends are urged to present their thesis. ( In passing ) Ratan Singh Bhangoo, being in Pepsu States, doesn't talk much about Maharaja Ranjit Singh either. Cunningham and Macauliffe shall talk about it if it was the British agenda instead of omitting it.
    we are just starting the discussion so i feel it's too early to deliver concluding statements.

    The basic question i read in your comment is worth our attention the contradictory attitude of Guru Nanak Sahib & the Writer of Dasam towards Hinduism.

    The critical analysis of any work should be based on the content of the work, what's present in the work not what is not present.

    As we all know, there are arguments and counterarguments for every point, already presented by scholars. We need to avoid them and present our own views on one writing or on the collection instead.

    I tried to postulate the question on Vulgarity in Literature, that can be furthered. Guru Granth uses Hindu Mythology ( Mostly with a twist ), DG uses it with a fresh interpretation as well, is the argument of the pro's. You must have read that essay mentioned by Jagmohan Singh Veerji, but i'll share it here anyway ( we can start from there, as well ):
    https://www.facebook.com/photo.php?fbid=10152630220565082&set=a.10150186791230082.424623.550445081&type=3&theater
    Photo
    ਕ੍ਰਿਸ਼ਨਾਵਤਾਰ ਦਾ ਖੜਗ ਸਿੰਘ
    - ਡਾ. ਹਰਭਜਨ ਸਿੰਘ ਸੀ-34, ਪੰਜਾਬੀ ਯੂਨੀਵਰਸਿਟੀ ਪਟਿਆਲਾ

    ਜਦੋਂ ‘...
  • Dalvir Gill he quotes McAuliffe that ‘DG is a
    collection of the works of various poets of the
    court of the tenth Guru and that only a small
    portion of it can be ascribed to Guru Gobind Si
    ngh’ (59)

    from: http://www.globalsikhstudies.net/.../Balkar%20Singh%20...
  • Dalvir Gill For all friends the shares by Devinder Singh ji can be read at:
    http://sikhbulletin.com/.../SikhBulletinMarchApril2007.pdf
  • Dalvir Gill We will tackle every issue one by one, let's first try to Establish "What Is Vulgarity ( Especially in Literature )"
  • Dalvir Gill Cunningham's views on DG quoted: http://books.google.ca/books?id=qe6WnpbT2BkC&pg=PA46...
    books.google.ca
    The Dasam Granth is a 1,428-page anthology of diverse compositions attributed to... See More
  • Dalvir Gill And that's what i feared that it's easy to derail a discussion. Let's come back to the first question, "What Is Vulgarity ( Especially in Literature )" or the question posed by Jagmohan singh Veerji about the thesis presented in the essay by Harbhajan Singh, link posted above.

    Here i want to point out that there are roughly three types of views we find about DG:
    1. All the writings are by the Tenth Master
    2. Some of the writings are by the Tenth Master
    3. None of the writings are by the Tenth Master
  • Gurjant Singh
    ਹਰਕੀਰਤ ਸਿੰਘ
    ਭਾਰਤ ਦੀ ਸਨਾਤਨੀ ਰਾਜਧਾਨੀ 'ਵਾਰਾਣਸੀ (ਬਨਾਰਸ)' ਵਿੱਚ ਅੱਜ ਵੀ ਬੜੇ ਵਿਦਵਾਨ ਮਿਲ਼ ਜਾਂਦੇ ਹਨ ਜੋ ਬਹੁ-ਭਾਸ਼ਾਈ ਗਿਆਨ ਰੱਖਦੇ ਹਨ ਤੇ ਵੇਦਾਂਤ ਦੀ ਅਦਭੁਤ ਵਿਆਖਿਆ ਕਰਦੇ ਹਨ। ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਇੱਕ ਵਾਰ ਕੁਝ ਸਮੇਂ ਲਈ ਬੀ.ਐੱਚ.ਯੂ. ਜਾਣਾ ਪਿਆ। ਬਨਾਰਸ ਹਿੰਦੂ ਯੂਨੀਵਰਸਿਟੀ ਜਿੱਥੇ ਹੁਣ ਆਈ. ਆਈ. ਟੀ. ਬਣ ਗਈ ਹੈ, ਓਥੇ ਪੁਰਾਤਨ ਗਿਆਨ ਦਾ ਵੀ ਇੱਕ ਵਿਰਾਟ ਸੋਮਾ ਹੈ। ਅਘੋਰੀ ਤਾਂਤ੍ਰਿਕਾਂ ਤੋਂ ਲੈ ਕੇ, ਪੁਰਾਣੀਆਂ ਰਵਾਇਤਾਂ ਵਿੱਚ ਯੁਕਤ ਸਾਧੂ, ਬਹੁਤ ਪੁਰਾਣੀਆਂ ਇਮਾਰਤਾਂ, ਯੋਗੀਆਂ ਦੇ ਅਖਾੜੇ ਤੇ ਧੁਜਾਵਾਂ ਦੇਖ ਕੇ ਆਨੰਦ ਆ ਗਿਆ। ਮੇਰੇ ਮਿੱਤਰ ਆਲੋਕ ਨੇ, ਕਾਸ਼ੀ ਵਿਸ਼ਵਨਾਥ ਮੰਦਿਰ ਵੀ ਵਿਖਾਇਆ। ਇਸੇ ਦੌਰਾਨ ਇੱਕ ਬਜ਼ੁਰਗ ਸਾਧੂ ਮਿਲ਼ੇ, ਗਣਪਤਿ ਮਹਾਰਾਜ, ਬਾਅਦ 'ਚ ਪਤਾ ਲੱਗਾ ਕਿ ਮਹਾਤਮਨ ਅੰਗਰੇਜ਼ੀ ਵੀ ਜਾਣਦੇ ਹਨ। ਉਮਰ ਕਾਫੀ ਸੀ, ਘੱਟ ਬੋਲਦੇ ਸਨ, ਛੋਟੀ-ਛੋਟੀ ਗੱਲ ਤੇ ਗੁੱਸੇ ਹੋ ਜਾਣ ਵਾਲੇ। ਪਤਾ ਨਹੀਂ ਕਿਸ ਭਾਸ਼ਾ ਚ ਓਹ ਕੋਈ ਇੱਕੋ ਸਲੋਕ ਟਾਈਪ ਚੀਜ਼ ਹਰ ਵੇਲੇ ਬੋਲਦੇ ਰਹਿੰਦੇ ਸਨ, ਜਿਸਦਾ ਪੰਜਾਬੀ ਅਨੁਵਾਦ ਉਹਨਾ ਦੇ ਚੇਲੇ ਤੋਂ ਪੁੱਛ ਕੇ ਮੈਂ ਇਹ ਕੀਤਾ : - "ਹੇ ਪ੍ਰਭੂ ! ਏਨੀ ਦੇਰ ਕਿਓਂ?... ਵਿਕਰਾਲ ਤੇਰੀ ਸਦਾ ਹੀ ਜੈ"
    ਓਥੋਂ ਆਦਿ ਸ਼ੰਕਰ ਬਾਰੇ ਬੜੀ ਵਡਮੁੱਲੀ ਜਾਣਕਾਰੀ ਮਿਲ਼ੀ। ਬ੍ਰਹਮਚਰਜ ਬਾਰੇ, ਕੋਕ ਸ਼ਾਸ਼ਤ੍ਰ ਬਾਰੇ, ਕਾਮ ਸੂਤ੍ਰ ਬਾਰੇ ਉਹਨਾਂ ਦੇ ਦ੍ਰਿਸ਼ਟੀਕੋਣ ਸਾਧਾਰਨ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਹਨ ਜਾਂ ਕਹਿ ਲਓ ਢਕੋਂਸਲਾ ਲੱਗਦੇ ਹਨ। ਅਥਰਵ ਵੇਦ ਬਾਰੇ, ਕਈ ਮਨੋਪਲਪਿਤ ਉਪਨਿਸ਼ਦ, ਕਈ ਉਥਾਨਕਾਵਾਂ ਸੁਣਨ ਨੂੰ ਮਿਲੀਆਂ।
    ਪਰ ਮੁੱਖ ਗੱਲ ਜੋ ਸਿੱਖੀ ਓਹ ਇਹ ਕਿ ਅਸਲੀਲਤਾ ਨਾ ਦੀ ਕੋਈ ਚੀਜ਼ ਕੁਦਰਤ ਨੇ ਨਹੀਂ ਬਣਾਈ। ਇਹ ਮਨੁੱਖ ਦੀ ਆਪਣੀ ਕਾਢ ਹੈ।
    ਨੰਗੇਜ਼ ਨੂੰ ਸਭ ਤੋਂ ਪਹਿਲਾਂ ਅਗਰ ਕਿਸੇ ਚੀਜ਼ ਨੇ ਉਭਾਰਿਆ ਤਾਂ ਓਹ ਹੈ ਕੱਪੜਾ। ਜੇ ਕੱਪੜਾ ਨਾ ਹੁੰਦਾ ਤਾਂ ਸਾਰੇ ਹੀ ਇੱਕੋ ਤਰ੍ਹਾਂ ਦਿਖਦੇ। ਜਿਵੇਂ ਕਈ ਕਬੀਲੇ ਅੱਜ ਤੱਕ ਵੀ ਨੰਗੇ ਘੁੰਮਦੇ ਹਨ, ਓਥੇ ਅਸ਼ਲੀਲਤਾ ਸ਼ਬਦ ਨੇ ਅਜੇ ਜਨਮ ਲੈਣਾ ਹੈ। ਜਿਸ ਦਿਨ ਉਨ੍ਹਾਂ ਕੱਪੜਾ ਅਪਣਾ ਲਿਆ ਤਾਂ ਉਸ ਦਿਨ ਉਹਨਾਂ ਵਾਸਤੇ 'ਨੰਗਾ' ਜਾਂ 'ਕੱਜਿਆ' ਸ਼ਬਦ ਪਰਿਭਾਸ਼ਿਤ ਹੋ ਜਾਣਗੇ। ਭਾਂਵ ਨੰਗੇ ਤੇ ਢਕੇ ਵਿਚਲਾ ਫਰਕ ਕੱਪੜੇ ਨੇ ਪੈਦਾ ਕੀਤਾ।
    ਹਾਂ 'ਕਾਮ' ਕੁਦਰਤ ਦੀ ਕ੍ਰਿਤ ਹੈ। ਇਹ ਓਦੋਂ ਵੀ ਸੀ ਜਦੋਂ ਆਦਮ-ਜ਼ਾਤ ਨਗਨ ਘੁੰਮਿਆ ਕਰਦੀ ਸੀ, ਹੁਣ ਵੀ ਹੈ ਤੇ ਰਹੇਗੀ ਵੀ। ਕਾਮ-ਵੇਗ ਇੱਕ ਸ਼ਕਤੀ ਹੈ ਜਿਸਨੂੰ ਸਹੀ ਢੰਗ ਨਾਲ਼ ਕੇਂਦ੍ਰਿਤ ਕਰਕੇ ਅਸਚਰਜਨਕ ਅਵਸਥਾ ਪ੍ਰਾਪਤੀ ਸੰਭਵ ਹੈ। ਇਸੇ ਵਾਸਤੇ ਕਾਮ ਉੱਪਰ ਕਈ ਸੰਹਿਤਾਵਾਂ ਉਪਲਭਦ ਹਨ।
    ਕਾਮ ਇੱਕ ਬੇ-ਹੱਦ ਸ਼ਕਤੀਸ਼ਾਲੀ ਸ਼ਸਤਰ ਦੀ ਨਿਆਈਂ ਹੈ। ਜਿੱਥੇ ਇਸ ਨੂੰ ਕਾਬੂ ਕਰਕੇ ਸ਼ਕਤੀਵਾਨ ਬਣਿਆ ਜਾ ਸਕਦਾ ਹੈ, ਓਥੇ ਹੀ ਇਹ ਜੇ ਇਸਤੇਮਾਲ ਗਲਤ ਹੋ ਜਾਵੇ ਤਾਂ ਵਿਨਾਸ਼ ਦਾ ਕਾਰਨ ਵੀ ਬਣ ਸਕਦਾ ਹੈ। ਦੁਨੀਆਂ ਦੇ ਹਰ ਧਰਮ ਤੇ ਇਤਿਹਾਸ/ਮਿਥਿਹਾਸ ਵਿੱਚ ਕਾਮ ਦੀ ਖਿਆਤੀ, ਪੰਜਾਂ ਵਿਕਾਰਾਂ ਵਿੱਚੋਂ ਸਭ ਤੋਂ ਘਾਤਕ ਵਿਕਾਰ ਦੇ ਤੌਰ ਤੇ ਹੈ। ਹੁਣ ਕਿਉਂਕਿ ਕਾਮ ਸਭ ਤੋਂ ਵਧੇਰੇ ਖਤਰਨਾਕ ਹੈ, ਇਸ ਲਈ ਇਸ ਤੇ ਕਾਬੂ ਪਾਉਣ ਲਈ ਵੀ ਬਹੁਤ ਉੱਚ ਆਤਮਿਕ ਅਵਸਥਾ ਦੀ ਲੋੜ ਹੈ। ਅਜਿਹੀ ਉੱਚ ਆਤਮਿਕ ਅਵਸਥਾ ਵਾਲ਼ੇ ਮਨੁੱਖ ਵਿਰਲੇ ਹੀ ਜਨਮਦੇ ਹਨ, ਇਸ ਗੱਲ ਤੇ ਗੁਰਬਾਣੀ ਦੀ ਮੁਹਰ ਇਉਂ ਹੈ:

    "ਸੂਰਬੀਰ ਵਰੀਆਮ ਕਿਨੈ ਨ ਹੋੜੀਐ।...." - ਅੰਗ - 522

    ਇਸੇ ਕਾਰਨ ਇਸ ਵਿਸ਼ੇ ਪਰ ਉਪਲਭਧ ਗ੍ਰੰਥਾਂ ਦੀ ਵੀ ਗਿਣਤੀ ਬਹੁਤ ਘੱਟ ਹੈ। ਸਾਹਿਤਕ ਸਫਾਂ ਵਿੱਚ ਵੀ ਇਸ ਵਿਸ਼ੇ ਦੇ ਉਸਾਰੂ ਪੱਖ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ (ਭਾਵ ਇਸ ਸ਼ਾਸਤਰ ਦੀ ਆਪਣੇ ਅਹਿਤ ਲਈ ਵਰਤੋਂ ਬਾਰੇ ਹੀ ਲਿਖਿਆ ਗਿਆ, ਜਿਸਨੂੰ ਅਚੇਤ ਮਾਨਵ ਨਹੀਂ ਸਮਝ ਪਾ ਰਿਹਾ)।
    ਸੋ ਇਸ ਤਰ੍ਹਾਂ ਹੌਲ਼ੀ ਹੌਲ਼ੀ ਕਾਮ ਵਰਗੇ ਵਿਸ਼ੇ ਦੇ ਉਸਾਰੂ ਪੱਖ ਦਾ ਲੋਪ ਹੋ ਗਿਆ , ਤੇ ਇਸਦੀ ਚਰਚਾ ਨੂੰ ਵੀ ਨਿਸ਼ਿੱਧ ਵਿਸ਼ਾ ਸਮਝ ਲਿਆ ਗਿਆ। ਪਰ ਕੁਦਰਤ ਦੇ ਨਿਯਮ ਵਿਰੁੱਧ ਜਿਸ ਚੀਜ਼ ਨੂੰ ਦਬਾ ਕੇ ਰੱਖਿਆ ਜਾਵੇ ਉਹ ਹੋਰ ਪ੍ਰਬਲ ਹੋ ਜਾਂਦੀ ਹੈ,ਸੋ ਕਾਮ ਵੇਗ ਮਨੁੱਖ ਅੰਦਰ ਦੇ ਘਟਣ ਦੀ ਬਜਾਏ ਹੋਰ ਪ੍ਰਚੰਡ ਹੋ ਗਿਆ। ਅੱਜਕੱਲ ਦੇ ਅਖਬਾਰ ਆਮ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਉਂਦੇ ਹਨ।
    "ਛਾਂਦੋਗਿਆ ਉਪਨਿਸ਼ਦ ਵਿੱਚ ਲਿਖਿਆ ਹੈ ਕਿ ਸੰਭੋਗ ਮਹਾਂਯੱਗ ਸਮਾਨ ਹੁੰਦਾ ਹੈ। ਇਸਤਰੀ ਅਗਨੀ, ਪੁਰਸ਼ ਬਾਲਣ, ਯੋਨੀ ਹਵਨਕੁੰਡ, ਵੀਰਜ ਆਹੁਤੀ, ਕੁੱਖ ਦੇਵ, ਲਿੰਗ ਪਰੋਹਿਤ, ਪ੍ਰੇਮ ਮੰਤਰ ਅਤੇ ਬੱਚਾ ਦੋ ਜੀਵਾਂ ਨੂੰ ਮਿਲਣਵਾਲਾ ਵਰਦਾਨ ਅਰਥਾਤ ਯੱਗ ਦਾ ਫਲ ਹੁੰਦਾ ਹੈ।………………………………………
  • Jagmohan Singh .
    ਇਹ ਬਹੁਤ ਤੱਸਲੀ ਵਾਲੀ ਗੱਲ ਹੈ ਕਿ ਬਹਿਸ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ. ਮਿੱਤਰ ਆਪਣੀ ਗੱਲ ਤਹੱਮਲ ਅਤੇ ਸਲੀਕੇ ਨਾਲ ਕਰ ਰਹੇ ਹਨ. ਜ਼ਰੂਰੀ ਨਹੀਂ ਕਿ ਇਸ ਬਹਿਸ ਦਾ ਕੋਈ ਸਿੱਟਾ ਜਾਂ ਨਿਚੋੜ ਨਿਕਲੇ, ਪਰ ਅਸੀਂ ਸੋਚਣ ਜ਼ਰੂਰ ਲਗਾਂਗੇ ਅਤੇ ਕਿਤਾਬਾਂ ਵੀ ਫਰੋਲਾਂਗੇ. ਮਿੱਤਰ ਦਲਵੀਰ ਗਿੱਲ ਨੇ ਸਾਨੂੰ ਤਿੰਨ ਸੁਆਲਾਂ ਦੇ ਰੁਬਰੂ ਕੀਤਾ ਹੈ. ਉਹ ਇਹ ਨੇ ਕਿ ਕੀ ਦਸਮ-ਗਰੰਥ ਦੀਆਂ ਸਾਰੀਆਂ ਬਾਣੀਆਂ ਗੁਰੂ ਕ੍ਰਿਤ ਨੇ ਜਾਂ ਕੁਝ ਕੁ ਗੁਰੂ ਕ੍ਰਿਤ ਨੇ ਜਾਂ ਕੋਈ ਵੀ ਬਾਣੀ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ ? ਉਨ੍ਹਾਂ ਨੇ ਦਸਮ-ਗ੍ਰੰਥ ਦੇ ਵਿਵਾਦ ਸੰਬੰਧੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਲੋਂ ਛਪੀ ਇਕ ਕਿਤਾਬ ਵੀ ਸਾਡੇ ਧਿਆਨ ਵਿਚ ਲਿਆਂਦੀ ਹੈ ਜਿਸ ਵਿਚ ਗੋਰੀ ਚਮੜੀ ਵਾਲੇ ਲੋਕਾਂ ਦੇ, ਇਸ ਗਰੰਥ ਨਾਲ ਜੁੜੇ ਵਿਵਾਦ ਬਾਰੇ ਵਿਚਾਰ, ਜਾਣੇ ਜਾ ਸਕਦੇ ਹਨ ਜਿਨ੍ਹਾਂ ਨੂੰ ਜਾਣਨਾਂ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਲੋਕ ਬਿਨਾਂ ਕਿਸੇ ਮੁਢਲੇ bias ਜਾਂ prejudice ਦੇ ਸਮਸਿਆ ਤੇ ਨਜ਼ਰਸਾਨੀ ਕਰ ਸਕਦੇ ਹਨ ਜਦੋਂ ਕਿ ਸਾਡੇ ਲੋਕਾਂ ਦੀਆਂ ਪੂਰਵ ਧਾਰਨਾਵਾਂ ਬਣੀਆਂ ਹੋਈਆਂ ਹਨ ਜੋ ਸਾਡੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਦੀਆਂ ਨੇ ਅਤੇ ਸਾਨੂੰ ਸਹੀ ਤਸਵੀਰ ਨਜ਼ਰ ਨਹੀਂ ਆਉਂਦੀ. ਇਸ ਕਿਤਾਬ ਬਾਰੇ ਜਾਣਕਾਰੀ ਦੇ ਸ਼ਬਦ ਇਸ ਪ੍ਰਕਾਰ ਨੈ:
    The Dasam Granth is a 1,428-page anthology of diverse compositions attributed to the tenth Guru of Sikhism, Guru Gobind Singh, and a topic of great controversy among Sikhs. The controversy stems from two major issues: a substantial portion of the Dasam Granth relates tales from Hindu mythology, suggesting a disconnect from normative Sikh theology; and a long composition entitled Charitropakhian tells several hundred rather graphic stories about illicit liaisons between men and women. Sikhs have debated whether the text deserves status as a "scripture" or should be read instead as "literature." Sikh scholars have also long debated whether Guru Gobind Singh in fact authored the entire Dasam Granth. Much of the secondary literature on the Dasam Granth focuses on this authorship issue, and despite an ever-growing body of articles, essays, and books (mainly in Punjabi), the debate has not moved forward. The available manuscript and other historical evidence do not provide conclusive answers regarding authorship. The debate has been so acrimonious at times that in 2000, Sikh leader Joginder Singh Vedanti issued a directive that Sikh scholars not comment on the Dasam Granth publicly at all pending a committee inquiry into the matter. Debating the Dasam Granth is the first English language, book-length critical study of this controversial Sikh text in many years. Based on research on the original text in the Brajbhasha and Punjabi languages, a critical reading of the secondary literature in Punjabi, Hindi, and English, and interviews with scholars and Sikh leaders in India, it offers a thorough introduction to the Dasam Granth, its history, debates about its authenticity, and an in-depth analysis of its most important compositions.
    ਇਸ ਕਿਤਾਬ ਨੂੰ ਹਾਸਲ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ. ਮਿਲਣ ਤੇ ਦੋਸਤਾਂ ਨਾਲ ਪੂਰੀ ਇੰਨਫਰਮੇਸ਼ਨ ਸਾਂਝਿਆਂ ਕੀਤੀ ਜਾਵੇਗੀ. ਸੋ ਮਿਤਰੋ, ਜੋ ਤੁਸੀਂ ਜਾਣਦੇ ਹੋ ਸਾਰਿਆਂ ਨਾਲ ਸਾਂਝਿਆਂ ਕਰੋ, ਖੁੱਲ ਕੇ ਗੱਲ ਕਰੋ, ਸੰਵਾਦ ਰਚਾਓ ਪਰ ਕ੍ਰਿਪਾ ਪੂਰਵਕ ਬਹਿਸ ਦਾ ਮਾਹੌਲ ਖਰਾਬ ਨਾ ਕਰਿਓ
  • Dalvir Gill "There is no such thing as a moral or an immoral book. Books are well written, or badly written. That is all."
    - Oscar Wilde

    The books that the world calls immoral are the books that show the world its own shame.
    - Oscar Wilde.
    ----------------------------------------------------------------------------------------------------------------
    ਮੈਂ ਆਪ ਵੀ ਅਤੇ ਦਸਮ, ਭਾਈ ਰਤਨ ਸਿੰਘ ਸ਼ਹੀਦ ( ਭੰਗੂ ), Cunningham , Macauliffe ਬਾਰੇ ਹੀ search ਕਰਦਿਆਂ ਅੱਗੇ ਅੱਗੇ ਜਾਈ ਗਿਆ ਤੇ ਹੁਣ ਹੀ ਫੇਸਬੁੱਕ ਤੇ ਆਇਆ ਸੀ ਤਾਂ ਵੇਖਿਆ ਕਿ ਗੁਰਜੰਟ ਸਿੰਘ ਹੁਰਾਂ ਨੇਂ ਤਾਂ ਵਾਰੇ ਨਿਆਰੇ ਕੀਤੇ ਪਏ ਹਨ l
    ਮੇਰੀ ਇੱਕ ਫੇਸਬੁੱਕ ਮਿਤ੍ਰ ਗਲੋਰੀਆ ਨੇ ਕੋਲੰਬੀਆ ਦੇ ਕਿਸੇ ਕਬੀਲੇ ਦੀ ਯਾਤ੍ਰਾ ਸਮੇਂ ਲਈਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ( ਮੈਨੂੰ ਟੈਗ ਕੀਤਾ ਹੋਇਆ ਸੀ ) ਜਿਸ ਵਿੱਚ ਔਰਤਾਂ ਦੀਆਂ ਛਾਤੀਆਂ ਨੰਗੀਆਂ ਸਨ ਹਾਲਾਂਕਿ ਉਹਨਾਂ ਦੇ ਤੇੜ ਕਪੜੇ ਪਹਿਨੇ ਸਨ ਅਤੇ ਸਿਰ ਉੱਪਰ ਵੀ ਕੱਪੜੇ ਬੰਨੇ ਸਨ l ਕਿਸੇ ਨੈਤਿਕਤਾ ਦਾ ਰੌਲਾ ਪਾਉਣ ਵਾਲੇ ਨੇਂ ਆਪਣੀ ਸੋਚ ਕੁਝ ਹੀ ਜ਼ਿਆਦਾ ਹੀ ਖੁੱਲੇ ਸ਼ਬਦਾਂ ਵਿੱਚ ਗਲੋਰੀਆ ਨੂੰ ਫਿੱਟ-ਲਾਹਨਤ ਪਾ ਕੇ ਉਜਾਗਰ ਕੀਤੀ ਸੀ। ਤਾਂ ਉਥੇ ਵੀ ਭਾਈ ਹਰਕੀਰਤ ਸਿੰਘ ਹੁਰਾਂ ਵਾਲੀ ਗੱਲ ਹੀ ਸਾਹਮਣੇ ਆਈ ਸੀ ਕਿ ਉਹਨਾਂ ਲਈ ਛਾਤੀਆਂ ਸਿਰਫ਼ ਬੱਚੇ ਦੀ ਭੁੱਖ ਮਿਟਾਉਣ ਵਾਲੇ ਅੰਗ ਹੀ ਹਨ ਨਾਂਹ ਕਿ ਕਾਮ-ਸੰਬੰਧਿਤ ਅੰਗ।

    ਮੰਟੋ ਦੀ ਕਹਾਣੀ "ਠੰਡਾ ਗੋਸ਼ਟ" ਦੇ ਮੁਕੱਦਮੇ ਸਮੇਂ ਉਸਦੇ ਤਹਿਰੀਰੀ ਬਿਆਨ ( ਰਾਜਕਮਲ ਪ੍ਰਕਾਸ਼ਨ ਦੁਆਰਾ ਛਾਪੇ "ਦਸਤਾਵੇਜ਼" ਨਾਮੇ ਪੰਜ ਕਿਤਾਬਾਂ ਦੇ ਸੰਕਲਨ ਵਿੱਚ ) ਧਿਆਨ ਮੰਗਦੇ ਹਨ। ਉਸ ਕਿਹਾ ਸੀ,
    "ਸਾਹਿਤ ਰਚਨਾ ਤੰਦਰੁਸਤ ਦਿਮਾਗ ਵਾਲਿਆਂ ਲਈ ਕੀਤੀ ਜਾਂਦੀ ਹੈ ਨਾਂਕਿ ਬੀਮਾਰ ਜ਼ਹਿਨੀਅਤ ਵਾਲਿਆਂ ਲਈ।" ਉਸ ਅੱਗੇ ਕਿਹਾ ਸੀ,
    "ਇੱਕ ਬੀਮਾਰ ਮਨ ਲਈ ਤਾਂ ਬੱਕਰੀ ਦਾ ਮਾਸੂਮ ਜਿਹਾ ਬੱਚਾ ਜਾਂ ਲੋਹੇ ਦੀਆਂ ਮਸ਼ੀਨਾਂ ਦੇ ਪੁਰਜ਼ਿਆਂ ਦੀ ਹਰਕਤ ਵੀ ਬਹੁਤ ਹੈ ਉਸਦੀ ਕਾਮ-ਵਾਸਨਾ ਭੜਕਾਉਣ ਲਈ।" ਉਸਤੋਂ ਵੀ ਵੱਧ ਕੇ ਉਸ ਸਾਫ਼ ਕਿਹਾ ਸੀ,"ਕੁਝ ਲੋਕ ਤਾਂ ਆਸਮਾਨੀ ਕਿਤਾਬ ( ਕੁਰਾਨ) ਨੂੰ ਪੜਦਿਆਂ ਵੀ ਆਪਣੀ ਇਹ ਹਿੱਸ ਪੂਰੀ ਕਰਦੇ ਹਨ।"

    ਮੈਂ ਆਪ ਇੱਕ ਐਸੇ ਇਸਾਈ ਟੱਬਰ ਵਿੱਚ ਪੈਦਾ ਹੋਏ ਨਾਸਤਿਕ ਦਾ ਮਿਤ੍ਰ ਰਿਹਾ ਹਾਂ ਜਿਸਨੇਂ ਮੈਨੂੰ "ਸੋਲੋਮਨ ਦੇ ਗੀਤ" ਜਿਹੇ ਕਈ ਹਿੱਸੇ ਬਾਈਬਲ ਵਿੱਚੋਂ ਦਿਖਾਏ ਸਨ ਜਿਹਨਾਂ ਨੂੰ ਉਹ ਅਸ਼ਲੀਲ ਗਰਦਾਨਦਾ ਸੀ ਪਰ ਮੈਨੂੰ ਇਹੋ ਜਿਹਾ ਕੁਝ ਵੀ ਦਿਖਾਈ ਨਹੀਂ ਸੀ ਦਿੱਤਾ। ਬਥੇਰੇ ਲੋਕ ਹਨ ਜੋ ਰੂਮੀ ਨੂੰ ਪੜ੍ਹਦਿਆਂ ਹੋਇਆਂ ਉਸਦੇ ਆਪਣੇ ਹੀ ਅਰਥ ਕਰਦੇ ਹਨ ਤੇ ਆਪਣਾ ਠਰਕ ਪੂਰਾ ਕਰਦੇ ਹਨ।

    ਧਾਰਮਿਕ ਹੀ ਕੀ, ਸੰਸਾਰੀ ਸਾਹਿਤ ਦਾ ਅਧਿਐਨ ਵੀ ਸਿਰਫ ਤੇ ਸਿਰਫ਼ ਆਤਮਿਕ ਉਨਤੀ ਹਿੱਤ ਕੀਤਾ ਜਾਂਦਾ ਹੈ। ਆਪਣੀ ਮੰਤਵ-ਸਿੱਧੀ ਲਈ ਕਿਸੇ ਇੱਕ ਸਤਰ ਨੂੰ ਉਸਦੇ over-all context ਨਾਲੋਂ ਤੋੜ ਕੇ ਇੱਕ ਦਲੀਲ ਵਜੋਂ ਪੇਸ਼ ਕਰਨਾ ਦਿਆਨਤਦਾਰੀ ਨਹੀਂ।
  • Dalvir Gill .
    ਮੈਂ ਫਿਰ ਤੋਂ ਮੰਟੋ ਦੀ "ਠੰਡਾ ਗੋਸ਼ਤ" ਦਾ ਹੀ ਹਵਾਲਾ ਦੇਵਾਂਗਾ ਇਸ ਮੁਕੱਦਮੇ ਸਮੇਂ ਇੱਕ ਮਨੋ-ਵਿਗਿਆਨ ਦੇ ਪ੍ਰੋਫੈਸਰ ਨੇਂ ਗਵਾਹ ਵਜੋਂ ਭੁਗਤਣਾ ਸੀ ਤੇ ਉਸ ਨੇਂ ਕਿਹਾ ਸੀ ( '47 ਦੀ ਵੰਡ ਸਮੇਂ ਦੀ ਪਿੱਠ-ਭੂਮੀ ਵਿੱਚ ਇਹ ਕਹਾਣੀ ਇੱਕ ਜੋੜੇ ਦੀ ਕਾਮੁ-ਕ੍ਰੀੜਾ ਤੋਂ ਸ਼ੁਰੂ ਹੁੰਦੀ ਹੈ, ਜਿਸਦਾ ਬਹੁਤ ਵਿਸਥਾਰ ਕੀਤਾ ਗਿਆ ਹੈ ਪਰ ਸ਼ੁਰੂ ਵਿੱਚ ਹੀ ਪਤਨੀ ਨੂੰ ਪਤਾ ਚਲਦਾ ਹੈ ਕਿ ਉਸਦਾ ਕੱਲ ਤੱਕ ਦਾ ਘੈਂਟ ਮਰਦ ਨਾਮਰਦ ਹੋ ਚੁੱਕਾ ਹੈ ਅਤੇ ਉਹ ਬਿਨਾਂ ਜ਼ਿਆਦਾ ਜਾਨਣ ਦੀ ਕੋਸ਼ਿਸ਼ ਦੇ ਹੀ ਆਪਣੇ ਪਤੀ ਦੀ ਗਰਦਨ 'ਤੇ ਤਲਵਾਰ ਦਾ ਵਾਰ ਕਰ ਦਿੰਦੀ ਹੈ। ਮਰਦੀਆਂ-ਮਰਦੀਆਂ ਉਹ ਦੱਸਦਾ ਹੈ ਕਿ ਕਿਸੇ ਘਰ ਦੀ ਲੁੱਟ-ਖੋਹ ਕਰਨ ਤੋਂ ਬਾਹਦ ਉਹ ਉਸ ਘਰ ਦੀ ਇੱਕ ਜਵਾਨ ਕੁੜੀ ਨੂੰ ਜੋ ਦਹਿਸ਼ਤ ਨਾਲ ਬੇਹੋਸ਼ ਹੋ ਚੁੱਕੀ ਸੀ ਮੋਢੇ 'ਤੇ ਸੁੱਟ ਉਥੋਂ ਤੁਰ ਪੈਂਦਾ ਹੈ ਤੇ ਬਸਤੀ ਤੋਂ ਬਾਹਰ ਆ ਜਦੋਂ ਉਸਨੂੰ ਭੋਗਣ ਲੱਗਦਾ ਹੈ ਤਾਂ ਉਸਨੂੰ ਪਤਾ ਚਲਦਾ ਹੈ ਕਿ ਉਹ ਤਾਂ ਪਹਿਲੋਂ ਹੀ ਮਰ ਚੁੱਕੀ ਸੀ - ਠੰਡਾ ਗੋਸ਼ਤ ਸੀ। ਇਸ ਸਾਰੇ ਦਾ ਅਸਰ ਉਸ ਉੱਪਰ ਇਹ ਹੁੰਦਾ ਹੈ ਕਿ ਉਹ ਆਪ ਹੀ ਠੰਡੇ ਗੋਸ਼ਤ ਵਿੱਚ ਬਦਲ ਜਾਂਦਾ ਹੈ, ਨਾਮਰਦ ਹੋ ਜਾਂਦਾ ਹੈ। ) ਕਿ ਇਸ ਕਹਾਣੀ ਦੇ ਨਾਇਕ ਮਰਦ ਔਰਤ ਨੂੰ ਆਮ ਨਾਲੋਂ ਜ਼ਿਆਦਾ ਕਾਮੁਕ ਕਿਰਦਾਰ ਵਜੋਂ ਪੇਸ਼ ਕਰਨਾ ਵੀ ਲੇਖਕ ਦੀ ਮਜਬੂਰੀ ਹੈ ( ਇਸ ਜਗਤ ਵਿੱਚ Necrophiliac ਵੀ ਮਿਲਦੇ ਹਨ, ਜਿਹਨਾਂ ਉੱਪਰ ਇਸ ਅ-ਮਾਨਵੀ ਘਟਨਾ ਦਾ ਉੱਕਾ ਹੀ ਅਸਰ ਨਹੀਂ ਹੋਵੇਗਾ।) ਅਤੇ, ਇਸ ਕਹਾਣੀ ਦੇ ਜ਼ਿਆਦਾ ਅਸਰਦਾਇਕ ਸਾਬਤ ਹੋਣ ਲਈ ਪਾਠਕ ਦੀ ਕਲਪਨਾ ਨੂੰ ਉਤਾਂਹ ਚੁੱਕਣਾ ਵੀ ਇਸਦੇ ਲੇਖਿਕ ਦੀ ਮਜਬੂਰੀ ਹੈ ਤਾਂ ਕਿ ਪਾਠਕ ਇਹ ਮਹਿਸੂਸ ਕਰ ਸਕੇ ਕਿ ਕਹਾਣੀ ਦਾ ਇਹ ਕਿਰਦਾਰ ਕਿਸ ਰਸਾਤਲ ਵਿੱਚ ਆ ਡਿੱਗਿਆ ਹੈ।

    ਰੂਪ ਦੇ ਪੱਖ ਤੋਂ "ਬਿਕਰਮ-ਬੇਤਾਲ" ਅਤੇ "Arabian Nights" ਇਸੇ ਸ਼ੈਲੀ ਦੀਆਂ ਰਚਨਾਵਾਂ ਹਨ ਜਿਥੇ ਇੱਕੋ ਵਿਸ਼ੇ ਉੱਪਰ ਕਈ ਕਹਾਣੀਆਂ ਨੂੰ ਇੱਕ ਲੰਬੀ ਕਹਾਣੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸਦੇ ਕਿਰਦਾਰ ਕਾਮ-ਪੀੜ੍ਹਤ ਹਨ, ਕੁਦਰਤੀ ਹੀ ਉਹ ਆਪਣੀ ਮਨਸ਼ਾ-ਪੂਰਤੀ ਲਈ ਹਰ ਦਲੀਲ ਘੜਣਗੇ ਅਤੇ ਆਪਣੇ ਨਿਸ਼ਾਨੇ ਤੇ ਬੈਠੇ ਕਿਰਦਾਰ ਨੂੰ ਫੁੰਡਣ ਦੀ ਕੋਸ਼ਿਸ਼ ਕਰਨਗੇ ਪਰ fables ਵਰਗੀਆਂ ਇਹਨਾਂ ਰਚਨਾਵਾਂ ਦਾ ਸਿੱਟਾ ਕੀ ਨਿਕਲਦਾ ਹੈ?

    ਇਸ ਰਚਨਾ-ਸਮੂਹ ਵਿੱਚ ਸ਼ਾਮਿਲ ਹਰ ਗਰੰਥ ਦੀ ਸ਼ੁਰੁਆਤ ਵਿੱਚ ਹੀ ਰਚਨਾ ਕਰਨ ਦਾ ਮੰਤਵ ਬਿਆਨਿਆ ਗਿਆ ਹੈ, ਚਰਿਤ੍ਰ-ਉਪਿਖਿਆਨ ਦਾ ਵੀ ਹੈ। ਮੈਨੂੰ ਕਿਤੇ ਵੀ ਨਹੀਂ ਲੱਗਿਆ ਕਿ ਲਿਖਾਰੀ ਆਪਣੇ ਨਿਸ਼ਾਨੇ ਤੋਂ ਭੱਟਕਿਆ ਹੈ, ਸਗੋਂ ਉਸਨੂੰ ਤਾਂ ਨਾਂਹ ਬਾਗ ਦਿਸਦਾ ਹੈ ਨਾਂ ਦਰਖਤ-ਪੱਤੇ
    ਤੇ ਨਾਂ ਚਿੜ੍ਹੀ, ਬੱਸ ਚਿੜ੍ਹੀ ਦੀ ਅੱਖ।

    ਵੀਰਜੀ ਕਿਉਂਕਿ ਤੁਸੀਂ ਇਸ ਖ਼ਾਸ ਗ੍ਰੰਥ ਦੇ ਬਾਕੀ ਰਚਨਾਵਾਂ ਨਾਲ ਸ਼ਾਮਿਲ ਨਾ ਕੀਤੇ ਜਾਣ ਵੱਲ ਧਿਆਨ ਦਵਾਇਆ ਸੀ ਇਸ ਲਈ ਮੈਂ ਪਹਿਲਾਂ "ਅਸ਼ਲੀਲਤਾ" ਵੱਲ ਹੀ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ ਅਤੇ ਇੱਕ ਵਾਰ ਫਿਰ ਗੁਰਜੰਟ ਸਿੰਘ ਭਾਈ ਸਾਹਿਬ ਦਾ ਧੰਨਵਾਦ ਕਰਦਾ ਹਾਂ।
  • Joga Singh The following comment is in two parts. For continuity please read both
  • Joga Singh ਕੁਝ ਵਿਦਵਾਨ ਦਸਮ-ਗ੍ਰੰਥ ਵਿਚ ਦਰਜ ਹਕਾਯਤਾਂ ਨੂੰ ਜ਼ਫ਼ਰ ਨਾਮਾਹ ਦਾ ਹਿੱਸਾ ਮੰਨਦੇ ਹਨ. ਪਰ ਇਹ ਗੱਲ ਮਨ ਨੂੰ ਠੀਕ ਨਹੀਂ ਲੱਗਦੀ ਕਿਉਂਕਿ ਇਨ੍ਹਾਂ ਹਕਾਯਤਾਂ ਦਾ ਔਰੰਗਜ਼ੇਬ ਨੂੰ ਲਿਖੇ ਖਤ ਨਾਲ ਉੱਕਾ ਹੀ ਸੰਦਰਭ ਨਹੀਂ ਜੁੜਦਾ. 11ਵੀਂ ਹਕਾਯਤ ਦਾ ਮੂਲ ਪਾਠ ਅਤੇ ਅਰਥ (ਤਿੰਨ ਪੰਕਤੀਆਂ ਵਾਲੇ ਪਹਿਲੇ ਬੰਦ ਨੂੰ ਛਡ ਕੇ) ਹੇਠਾਂ ਪੇਸ਼ ਹੈ
    ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ। ਕਿ ਅਫ਼ਗਾਂ ਯਕੇ ਬੂਦ ਓ ਜਾ ਰਹੀਮ। ੩। ਯਕੇ ਬਾਨੂਏ ਬੂਦ ਓ ਹਮ ਚੁ ਮਾਹ। ਕੁਨਦ ਦੀਦਨ ਸ਼ਰਿਸ਼ਤ ਗ਼ਰਦਨ ਜ਼ਿ ਸ਼ਾਹ। ੪।
    ਅਰਥ: ਮੈਂ ਵੱਡੇ ਖ਼ੈਬਰ ਪਰਬਤ ਦੀ ਇਹ ਕਥਾ ਸੁਣੀ ਹੈ ਕਿ ਉਥੇ ਇੱਕ ਰਹੀਮ ਨਾਂ ਦਾ ਅਫ਼ਗ਼ਾਨ ਰਹਿੰਦਾ ਸੀ। ੩। ਉਸ ਦੇ ਘਰ ਇੱਕ ਚੰਦ੍ਰਮਾ ਵਰਗੀ ਸੁੰਦਰ ਇਸਤਰੀ ਸੀ। ਉਸ ਨੂੰ ਵੇਖ ਕੇ ਬਾਦਸ਼ਾਹਾਂ ਦੀਆਂ ਗਰਦਨਾਂ ਵੀ ਝੁਕ ਜਾਂਦੀਆਂ ਸਨ। ੪।
    ਦੋ ਅਬਰੂ ਚੁ ਅਬਰੇ ਬਹਾਰਾਂ ਕੁਨਦ। ਬਮਿਯਗਾਂ ਚੁ ਅਜ਼ ਤੀਰ ਬਾਰਾਂ ਕੁਨਦ। ੫। ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਿ ਰਾਂ। ਬਹਾਰੇ ਗੁਲਿਸਤਾਂ ਦਿਹਦ ਸ਼ਾਹਿ ਰਾਂ। ੬।
    ਅਰਥ: ਉਸ ਦੇ ਦੋਵੇਂ ਭਰਵੱਟੇ ਬਰਖਾ ਦੇ ਬਦਲਾਂ ਵਾਂਗ (ਕਾਲੇ) ਸਨ ਅਤੇ ਪਲਕਾਂ ਵਿਚੋਂ (ਨੈਣਾਂ ਦੇ) ਤੀਰ ਦੀ ਬਰਖਾ ਹੋ ਰਹੀ ਸੀ। ੫। ਉਸ ਦਾ ਮੁਖੜਾ ਚੰਦ੍ਰਮਾ ਨੂੰ ਵੇਖਣ ਤੋਂ ਖ਼ਲਾਸ ਕਰ ਦਿੰਦਾ ਸੀ। ਉਹ ਬਾਦਸ਼ਾਹਾਂ ਦੇ ਮੁਖੜਿਆਂ ਨੂੰ ਬਸੰਤ ਵਾਂਗ ਖਿੜਾ ਦਿੰਦਾ ਸੀ। ੬।
    ਬ ਅਬਰੂ ਕਮਾਨੇ ਸ਼ੁਦਾ ਨਾਜ਼ਨੀਂ। ਬ ਚਸ਼ਮਸ਼ ਜ਼ਨਦ ਕੈਬਰੈ ਕਹਰਗੀਂ। ੭। ਬ ਮਸਤੀ ਦਿਹਦ ਹਮ ਚੁਨੀ ਰੂਇ ਮਸਤ। ਗੁਲਿਸਤਾਂ ਕੁਨਦ ਬੂੰ ਸ਼ੋਹੀਦ ਦਸਤ। ੮।
    ਅਰਥ: ਉਸ ਇਸਤਰੀ ਦੇ ਭਰਵੱਟੇ ਕਮਾਨ ਦੇ ਸਮਾਨ ਸਨ। ਉਸ ਦੇ ਨੈਣ ਕਹਿਰ ਭਰੇ ਤੀਰ ਮਾਰਦੇ ਸਨ। ੭। ਉਸ ਦਾ ਮਸਤ ਮੁਖੜਾ ਵੇਖਣ ਵਾਲੇ ਨੂੰ ਮਸਤ ਕਰ ਦਿੰਦਾ ਸੀ। ਉਸ ਦਾ ਵੇਖਣਾ ਉਜਾੜ ਅਤੇ ਕੱਲਰੀ ਧਰਤੀ ਨੂੰ ਬਾਗ਼ ਵਿੱਚ ਬਦਲ ਦਿੰਦੀ ਸੀ। ੮।
    ਖ਼ੁਸ਼ੇ ਖ਼ੁਸ਼ ਜਮਾਲੋ ਕਮਾਲੋ ਹੁਸਨ। ਬ ਸੂਰਤ ਜਵਾਨਸਤ ਫ਼ਿਕਰੇ ਕੁਹਨ। ੯। ਯਕੇ ਹੁਸਨ ਖ਼ਾਂ ਬੂਦ ਓ ਜਾ ਫ਼ਗਾਂ। ਬਦਾਨਸ਼ ਹਮੀ ਬੂਦ ਅਕਲਸ਼ ਜਵਾਂ। ੧੦।
    ਅਰਥ: ਉਹ ਬਹੁਤ ਖ਼ੂਬਸੂਰਤ ਸੀ। ਉਸ ਦਾ ਮੁਖੜਾ ਸੁੰਦਰਤਾ ਨਾਲ ਭਰਪੂਰ ਸੀ। ਉਹ ਜਵਾਨ ਸੂਰਤ ਵਾਲੀ ਸੀ ਤੇ ਸੋਚ ਵਜੋਂ ਉਹ ਪੁਰਾਣੀ ਤਜਰਬਾਕਾ ਸੀ । ੯। ਉਥੇ ਇੱਕ ਹਸਨ ਖ਼ਾਨ ਨਾਂ ਦਾ ਅਫ਼ਗਾਨ ਰਹਿੰਦਾ ਸੀ। ਉਸ ਦੀ ਬੁੱਧੀ ਅਤੇ ਅਕਲ ਜਵਾਨ ਸਨ। ੧੦।
    ਕੁਨਦ ਦੋਸਤੀ ਬਾ ਹਮਹ ਯਕ ਦਿਗਰ। ਕਿ ਲੈਲੀ ਵ ਮਜਨੂੰ ਖ਼ਿਜ਼ਲ ਗਸ਼ਤ ਸਰ। ੧੧। ਚੁ ਬਾ ਯਕ ਦਿਗਰ ਹਮ ਚੁਨੀ ਗਸ਼ਤ ਮਸਤ। ਚੁ ਪਾ ਅਜ਼ ਰਕਾਬੋ ਇਨਾ ਰਫ਼ਤ ਦਸਤ। ੧੨।
    ਅਰਥ: ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ਪਿਆਰ ਨੂੰ ਵੇਖ ਕੇ ਲੈਲਾ ਅਤੇ ਮਜਨੂੰ ਵੀ ਸ਼ਰਮਸ਼ਾਰ ਹੁੰਦੇ ਸਨ। ੧੧। ਉਹ ਇੱਕ ਦੂਜੇ ਪ੍ਰਤਿ ਪ੍ਰੇਮ ਵਿੱਚ ਇਤਨੇ ਮਗਨ ਹੋ ਗਏ ਕਿ ਉਨ੍ਹਾਂ ਦੇ ਪੈਰਾਂ ਵਿਚੋਂ ਰਕਾਬਾਂ ਅਤੇ ਹੱਥਾਂ ਵਿਚੋਂ ਲਗ਼ਾਮਾਂ ਛੁਟ ਗਈਆਂ (ਅਰਥਾਤ- ਹੋਸ਼ ਹਵਾਸ ਖੋਹ ਬੈਠੇ)। ੧੨।
    ਤਲਬ ਕਰਦ ਓ ਖ਼ਾਨਏ ਖ਼ਿਲਵਤੇ। ਮਿਯਾਂ ਆਮਦਸ਼ ਜੋ ਬਦਨ ਸ਼ਹਵਤੇ। ੧੩। ਹਮੀਂ ਜੁਫ਼ਤ ਖ਼ੁਰਦੰਦ ਦੁ ਸੇ ਚਾਰ ਮਾਹ। ਖ਼ਬਰ ਕਰਦ ਜੋ ਦੁਸ਼ਮਨੇ ਨਿਜ਼ਦ ਸ਼ਾਹ। ੧੪।
    ਅਰਥ: ਉਸ ਨੇ ਪ੍ਰੇਮੀ ਨੂੰ ਆਪਣੇ ਘਰ ਇਕਲਿਆਂ ਬੁਲਾਇਆ। ਉਨ੍ਹਾਂ ਦੋਹਾਂ ਦੇ ਸ਼ਰੀਰ ਵਿੱਚ ਕਾਮ ਦਾ ਵੇਗ ਛਾ ਗਿਆ। ੧੩। ਉਨ੍ਹਾਂ ਨੂੰ ਇਕੱਠਿਆਂ ਰਹਿੰਦਿਆਂ ਜਦੋਂ ਦੋ ਚਾਰ ਮਹੀਨੇ ਲੰਘ ਗਏ, ਤਾਂ ਉਨ੍ਹਾਂ ਦੇ ਕਿਸੇ ਵੈਰੀ ਨੇ ਬਾਦਸ਼ਾਹ ਨੂੰ ਖ਼ਬਰ ਕਰ ਦਿੱਤੀ। ੧੪।
    ਬ ਹੈਰਤ ਦਰਾਂਮਦ ਫ਼ਗਾਨੇ ਰਹੀਮ। ਕਸ਼ੀਦਨ ਯਕੇ ਤੇਗ਼ ਗਰਰਾਂ ਅਜ਼ੀਮ। ੧੫। ਚੁ ਖ਼ਬਰਸ਼ ਰਸੀਦੋ ਕਿ ਆਮਦ ਸ਼ੌਹਰ। ਹੁਮਾਂ ਯਾਰ ਖ਼ੁਦ ਰਾ ਬਿਜ਼ਦ ਤੇਗ਼ ਸਰ। ੧੬।
    ਅਰਥ: (ਇਹ ਖ਼ਬਰ ਸੁਣ ਕੇ) ਰਹੀਮ ਖ਼ਾਨ ਪਠਾਣ ਹੈਰਾਨ ਹੋ ਗਿਆ। ਉਸ ਨੇ ਇੱਕ ਤਲਵਾਰ ਨੂੰ ਮਿਆਨ ਵਿਚੋਂ ਖਿਚ ਲਿਆ ਅਤੇ ਬਹੁਤ ਜ਼ੋਰ ਨਾਲ ਗਜਿਆ। ੧੫। ਉਸ ਇਸਤਰੀ ਨੂੰ ਜਦ ਪਤਾ ਲਗਿਆ ਕਿ ਉਸ ਦਾ ਪਤੀ ਆ ਰਿਹਾ ਹੈ, ਤਾਂ ਉਸ ਨੇ ਤਲਵਾਰ ਨਾਲ ਆਪਣੇ ਯਾਰ ਦਾ ਸਿਰ ਵਖ ਕਰ ਦਿੱਤਾ। ੧੬।
    ਹਮਹਿ ਗੋਸ਼ਤੋ ਦੇਗ਼ ਅੰਦਰ ਨਿਹਾਦ। ਮਸਾਲਯ ਬਿਅੰਦਾਖ਼ਤ ਆਤਸ਼ ਬਿਦਾਦ। ੧੭। ਸ਼ੌਹਰ ਰਾ ਖ਼ੁਰਾਨੀਦ ਬਾਕੀ ਬਿਮਾਂਦ। ਹਮਹ ਨੌਕਰਾਂ ਰਾ ਜ਼ਿਆਫ਼ਤ ਕੁਨਾਦ। ੧੮।
    ਅਰਥ: ਉਸ ਨੇ ਯਾਰ ਦਾ ਮਾਸ ਦੇਗ ਅੰਦਰ ਪਾ ਦਿੱਤਾ ਅਤੇ ਮਸਾਲੇ ਪਾ ਕੇ (ਹੇਠਾਂ) ਅੱਗ ਬਾਲ ਦਿੱਤੀ। ੧੭। (ਪਹਿਲਾਂ ਉਹ ਮਾਸ) ਘਰ ਵਾਲੇ ਨੂੰ ਖਵਾਇਆ ਅਤੇ ਬਾਕੀ ਬਚ ਰਹੇ ਨਾਲ ਨੌਕਰਾਂ ਨੂੰ ਪ੍ਰੇਮ-ਭੋਜ ਕਰਵਾਇਆ। ੧੮।
  • Joga Singh ਚੁ ਖ਼ੁਸ਼ ਗਸ਼ਤ ਸ਼ੌਹਰ ਨ ਦੀਦਸ਼ ਚੁ ਨਰ। ਬਕੁਸ਼ਤਾਂ ਕਸੇ ਰਾ ਕਿ ਦਾਦਸ਼ ਖ਼ਬਰ। ੧੯। ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਗੂੰ। ਕਿ ਮਾਰਾ ਬਕਾਰਸਤ ਜੰਗ ਅੰਦਰੂੰ। ੨੦।
    ਅਰਥ: ਜਦੋਂ (ਉਥੇ) ਕੋਈ ਹੋਰ ਮਰਦ ਨ ਦਿਸਿਆ, ਤਾਂ ਪਤੀ ਖ਼ੁਸ਼ ਹੋ ਕੇ ਪਰਤ ਗਿਆ ਅਤੇ ਉਸ ਬੰਦੇ ਨੂੰ ਮਾਰ ਦਿੱਤਾ, ਜਿਸ ਨੇ ਇਹ ਖ਼ਬਰ ਦਿੱਤੀ ਸੀ। ੧੯। ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ ਜੰਗ ਵਿੱਚ ਲੋੜੀਂਦਾ ਹੈ। ੨੦।
    ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ। ਗ਼ਮੇ ਹਰ ਦੁ ਆਲਮ ਫ਼ਰਾਮੋਸ਼ ਕੁਨ। ੨੧। ੧੨।
    :ਅਰਥ: ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ ਅਤੇ ਦੋਹਾਂ ਜਹਾਨਾਂ ਦੇ ਗ਼ਮਾਂ ਨੂੰ ਭੁਲਾ ਦਿਆਂ। ੨੧। ੧੨।
    ਹਵਾਲਾ: ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ-ਸੰਪਾਦਨ ਅਤੇ ਵਿਆਖਿਆ, ਡਾ. ਰਤਨ ਸਿੰਘ ਜੱਗੀ ਤੇ ਡਾ. ਗੁਰਸ਼ਰਨ ਕੌਰ ਜੱਗੀ, ਭਾਗ ਪੰਜਵਾਂ (ਪਹਿਲੀ ਵਾਰ: ਖ਼ਾਲਸਾ ਤੀਜੀ ਜਨਮ ਸ਼ਤਾਬਦੀ ੧੩ ਅਪ੍ਰੈਲ ੧੯੯੯) ਪ੍ਰਕਾਸ਼ਕ: ਗੋਬਿੰਦ ਸਦਨ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀਜ਼ ਇਨ ਕੰਪੈਰੇਟਿਵ ਰਿਲੀਜਨ, ਗਦਾਈਪੁਰ, ਮਹਿਰੌਲੀ, ਨਵੀਂ ਦਿਲੀ-੧੧੦੦੩੦

    It is left up to the reader to decide whether Guru Ji will write such stuff
  • Dalvir Gill ਜੋਗਾ ਸਿੰਘ ਜੀ ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ਹੁਰਾਂ ਦੇ ਲੇਖ ਦਾ ਇੱਕ ਹਿੱਸਾ ਸਾਂਝਾ ਕਰਨ ਲਈ ਧੰਨਵਾਦ ਪਰ ਇਥੇ ਆਪਾਂ ਤੁਹਾਡੇ ਵਿਚਾਰ ਜਾਨਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਵਿੱਚ ਕੀ ਦੇਖ ਰਹੇ ਹੋ?
  • Joga Singh Dalvir Gill Firstly I have not yet read Gurmit Singh's essay. I have no familiarity with the person.
    Zafarnamah along with Hikaiats appear at the end of Dasam Granth. Both are in Persian. Some oriental scholars mistakenly treat Hikaiats as part of Zafar Namah. However scholars from Universities consider these to be narrative poetry of Persian poets, having nothing to do with the subject matter of Guru's letter to Aurangzeb. Perhaps Guru Ji was at Dina Kangar when Zafar Namah was dictated to someone who could be Bhai Nand Lal also. At this point of time Guru Sahib had lost most of his kith and kin. However the future of the "Qaum" was his greatest concern and the foremost task which he took at Talwandi Sahib was to re-edit Adi Granth which later was elevated to the status of GURU at Nanded. I don't think anyone at such a juncture would devote his time and effort for writing narrative poetry, having zero or negative message. There are definitely some spurious, unauthentic additions/adulterations in this Granth. GURU SHABAD of Guru Granth Sahib must be the touch stone to filter out such unauthentic contamination in Dasam Granth
  • Dalvir Gill Sorry Joga Singh jio, we are trying to avoid the 'cut-paste' process and trying to focus on the the question of "Vulgarity" which i thought you were posing as it's raised on the Chritropakhiyaan and Hikaayats, that's what i thought it came from:
    http://www.sikhmarg.com/2013/0303-hikayat.html
    www.sikhmarg.com
    ਅਖੌਤੀ ਦਸਮ-ਗ੍ਰੰਥ ਦੇ ਅਖੀਰ ਵਿੱਚ ਗਿਆਰਾਂ ਹਿਕਾਇਤਾਂ ਅੰਕਿਤ ਕੀਤੀਆਂ ਹੋਈਆਂ ਹਨ। ਅਖੀਰਲੀ ਹਿਕਾਇ... See More
  • Dalvir Gill today i stumbled upon an essay ( four essays, in fact ) that talks at length on Fatehnama/Zafarnamah. you got to understand my fear as well that right here on FB there are groups where people question on SGGS as well. I don't participate, of course, for we can't impose our own standards of morality on other person. My job here ( on this thread ) is to put the discussion back on track soon i feel it's being derailed. that's why i've requested, repeatedly, to avoid making any sweeping, and more importantly, concluding statements. let's just oil the wheels of the train of thought instead. What's "Vulgar" to your senses? is the question of the moment. Eventually we will come to other philosophical points as well, and eventually we'll discuss all the writings individually and the entire collection as a whole. ( I take it as a given that we all have read evry book and every essay on the "controversy" so instead of quoting others we beg to focus on what the person's own views are on the matter.)

    anyway, here's the link to the essay i was talking about:

    http://www.scribd.com/.../A-Note-on-Sri-Dasam-Granth-Sahib
    www.scribd.com
    A compliation of four essays by Sr. Ranjit Singh ‘Kharag’ Originally written in ... See More
  • Joga Singh Dalvir Gill the note by Ranjit Singh kharag is too long. Can you provide its abstract along with your perception. Regarding your pointed question on vulgarity, I shall like to give my views after returning from school where I teach.
  • Dalvir Gill i already have given my view regarding vulgarity and have endorsed what Harkirat Singh Ji said and Gurjant Singh veerji shared. the 'note' i shared was again to just point out that we can't ignore the historical aspect of these writings. Zafarnamah is a a strong bashing to Arungzeb and Hikayats do add to it, if we think of the psychological abyss he was thrown into and discarding anything on basis of vulgarity is not something too easy to digest. We'll get to the Hikayats as well but we will start from the first Writing that is Jaap Sahib ( i'm being careful not to call any Writing as Bani, did you notice. ) Jaap Sahib is also made fun of. have you seen the creation of Jeonwala!
  • Dalvir Gill Joga Singh ji, there's no hurry, take your time and please add to the discussion in progress and try to avoid starting a new discussion within the discussion. a separate post/s can do that. Jagmohan Singh Veerji have pointed that there's a philosophical integrity amongst all Guru Sahibaan. I believe that and i'll be happy to see if somebody shows that. i don't think of Gurbani as a philosophy, for me it's mysticism. but then for me, so is quantum physics. i'm not here to answer questions but to place questions in a series when thrown in at random.
    they say once a teacher, always a teacher. i believe it's true other way around too. so i try to learn more than i teach.
  • ਸੀਮਾ ਸੰਧੂ ਜਿਸ ਨੂੰ ਇਸ ਬਾਰੇ ਜਾਣਕਾਰੀ ਨਹੀ ਹੈ ਉਸ ਨੂੰ ਕੋਈ ਹਕ਼ ਨਹੀ ਕੇ ਉਹ ਸਿਰ ਅੜਾਈ ਜਾਵੇ ..ਕਿਉਂ ਕੇ ਬਹਿਸ ਕਰਨ ਵਾਲੇ ਬਹੁਤ ਹਨ..ਪਰ ਬਹਿਸ ਕਦੀ ਵੀ ਸਹੀ ਸੇਧ ਨਹੀਂ ਦੇਂਦੀ ..ਇਸ ਵਿਚ ਜਿਤ ਹਾਰ ਦਾ ਖਦਸ਼ਾ ਬਣਿਆ ਰਹਿੰਦਾ ਹੈ ..ਸੋ ਬਿਨਾਂ ਕਿਸੇ ਜਾਣਕਾਰੀ ਦੇ ਕੋਈ ਵੀ ਵਿਚਾਰ ਦੇਣਾ ਕਿਸੇ ਲਈ ਵੀ ਉਚਿਤ ਨਹੀ ਹੈ ..ਪਰ ਮਨਮੋਹਨ ਜੀ ਤੁਸੀਂ ਸ਼ੁਰਆਤ ਕਰੋ ਸਾਡੇ ਵਰਗੇ ਗਿਆਨਹੀਨ ਵੀ ਕੁਝ ਜਾਣ ਲੈਣਗੇ
  • Rattandeep Singh i try to learn more than i teach.
    ਸ੍ਰੀ ਦਸਮ ਗ੍ਰੰਥ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ
    ਪ੍ਰੋ. ਅਨੁਰਾਗ ਸਿੰਘ
    ਗੁਰੂ, ਪੀਰ, ਪੈਗੰਬਰ, ਰਿਸ਼ੀ-ਮੁਨੀ, ਸਤਿਪੁਰਸ਼, ਮਹਾਤਮਾ, ਵੀਰ-ਪੁਰਸ਼, ਯੋਧੇ ਅਤੇ ਅਵਤਾਰ ਇਤਿਹਾਸ ਅਤੇ ਧਰਮ ਗ੍ਰੰਥਾਂ ਦੀ ਸਿਰਜਣਾ ਕਰਦੇ ਹਨ; ਵਿਦਵਾਨ ਅਤੇ ਬੁੱਧੀਜੀਵੀ ਇਸ ਇਤਿਹਾਸ ਨੂੰ ਉਜਾਗਰ ਕਰਦੇ ਹਨ ਅਤੇ ਧਾਰਮਿਕ ਗ੍ਰੰਥਾਂ ਦਾ ਵਿਖਿਆਣ ਕਰਦੇ ਹਨ; ਸਿਆਣੇ ਲੋਕ ਇਨ੍ਹਾਂ ਦੀ ਸੰਭਾਲ ਕਰਦੇ ਹਨ ਅਤੇ ਆਪਣੇ ਜੀਵਨ ਦੇ ਮਾਰਗ-ਦਰਸ਼ਨ ਲਈ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ; ਮੂੜ-ਮੱਤ, ਸ਼ੰਕਾਵਾਦੀ ਅਤੇ ਅਖੌਤੀ ਤਰਕਸ਼ੀਲ ਇਨ੍ਹਾਂ ਦਾ ਨਾਸ਼ ਕਰਨ ਵਿੱਚ ਹੀ ਆਪਣੀ ਬੁੱਧੀ ਸਮਝਦੇ ਹਨ। ਸਿੱਖ ਧਰਮ, ਸੰਸਾਰ ਦੇ ਸਾਰੇ ਹੀ ਧਰਮਾਂ ਵਿਚੋਂ ਅਜਿਹਾ ਇਕ ਵਿਲੱਖਣ ਧਰਮ ਹੈ ਜਿਸ ਦੇ ਕੋਲ ਆਪਣੇ ਧਾਰਮਿਕ ਗ੍ਰੰਥਾਂ ਦੇ ਮੂਲ ਆਧਾਰ ਅਤੇ ਉਨ੍ਹਾਂ ਦੇ ਉਤਾਰੇ ਮੌਜੂਦ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਧਰਮ ਦੇ ਮੂਲ ਆਧਾਰ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਅਧੀਨ ਇਸ ਦੇ ਧਾਰਮਿਕ ਗ੍ਰੰਥਾਂ ਦੀ ਪ੍ਰਮਾਣਿਕਤਾ ਸੰਦਿਗਧ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਸੋਚ ਦੇ ਵਿਚਾਰਵਾਨਾਂ ਦੇ ਦੋ ਧੜੇ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਧੜਾ ਇਹ ਸਿੱਧ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ, ਜੋ ਕਿ ਮੌਜੂਦਾ ਸਰੂਪ ਵਿੱਚ ਸਿੱਖਾਂ ਕੋਲ ਸੁਰੱਖਿਅਤ ਹੈ, ਉਹ ਪ੍ਰਮਾਣਿਕ ਨਹੀਂ ਹੈ। ਇਹ ਕਦੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਪਾਠਗਤ ਵਿਸ਼ਲੇਸ਼ਣ (Textual Analysis) ਦੇ ਬਹਾਨੇ ਅਤੇ ਕਦੀ ਮੀਣਿਆਂ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ (ਖਰੜਾ ਨੰ: 1245) ਸਥਾਪਤ ਕਰਕੇ ਉਸ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਧਾਰ ਸਰੋਤ ਪੁਸਤਕ ਦੇ ਤੌਰ 'ਤੇ ਪੇਸ਼ ਕਰਨ ਦੀ ਕੁਚੇਸ਼ਠਾ ਨੂੰ ਨਵੀਨ ਖੋਜ ਬਣਾ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਸੋਚ ਦੇ ਧਾਰਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਮ ਉਪਦੇਸ਼ਕ ਕੌਂਸਲ ਤੋਂ ਤਨਖਾਹ ਵੀ ਲਗਵਾ ਚੁੱਕੇ ਹਨ। ਇਨ੍ਹਾਂ ਵਿੱਚ ਪ੍ਰਮੁੱਖ ਹਨ ਡਾ: ਪਿਆਰ ਸਿੰਘ ਅਤੇ ਡਾ: ਪਿਸ਼ੋਰਾ ਸਿੰਘ। ਦੂਸਰੇ ਪਾਸੇ ਇਕ ਹੋਰ ਟੋਲਾ ਭਸੌੜੀ ਸੋਚ ਨੂੰ ਲੈ ਕੇ ਇਹ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥ ਸਾਹਿਬ, ਗੁਰੂ ਸਾਹਿਬ ਦੀ ਕ੍ਰਿਤ ਨਹੀਂ ਹੈ। ਇਹ ਸੋਚ ਦੇ ਧਾਰਨੀ ਬਾਬੂ ਤੇਜਾ ਸਿੰਘ ਭਸੌੜ, ਸ਼ਮਸ਼ੇਰ ਸਿੰਘ ਅਸ਼ੋਕ, ਡਾ: ਰਤਨ ਸਿੰਘ ਜੱਗੀ, ਕਰਤਾਰ ਸਿੰਘ ਬਾੜੀ, ਗਿਆਨੀ ਭਾਗ ਸਿੰਘ, ਸ੍ਰ: ਦਲਜੀਤ ਸਿੰਘ, ਸ੍ਰ: ਜਗਜੀਤ ਸਿੰਘ, ਪ੍ਰਿੰ: ਹਰਭਜਨ ਸਿੰਘ, ਦਿਵਾਨ ਸਿੰਘ, ਪ੍ਰੋ: ਹਰਿੰਦਰ ਸਿੰਘ ਮਹਿਬੂਬ, ਸ੍ਰ: ਜਸਬੀਰ ਸਿੰਘ ਮਾਨ, ਸ੍ਰ: ਗੁਰਤੇਜ ਸਿੰਘ, ਸ੍ਰ: ਮਹਿੰਦਰ ਸਿੰਘ ਜੋਸ਼, ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਸਿੱਖ ਪੰਥ ਦਾ ਮਖੌਟਾ ਪਹਿਨੇ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਆਪਣੇ ਸਵੈ-ਵਿਰੋਧੀ ਤਰਕ-ਵਿਤਰਕਾਂ ਅਤੇ ਨਿਰੋਲ ਮਿਥਿਆ ਕਥਨਾਂ ਨਾਲ ਕਿਸੇ ਵੀ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਸੰਦਿਗਧ ਕਰਨ ਲਈ ਯਤਨਸ਼ੀਲ ਹਨ। ਇਸ ਟੋਲੀ ਦੇ ਮੋਢੀ ਬਾਬੂ ਤੇਜਾ ਸਿੰਘ ਭਸੌੜ ਨੂੰ ਗੁਰਮਤਿ ਵਿਰੋਧੀ ਅਤੇ ਸਥਾਪਤ ਤੇ ਸਰਵ-ਪ੍ਰਮਾਣਿਤ ਰਹਿਤ-ਮਰਿਯਾਦਾ ਨੂੰ ਚੁਣੌਤੀ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਕਰਕੇ 8 ਅਗਸਤ 1928 ਈ: ਨੂੰ ਪੰਥ ਵਿਚੋਂ ਖਾਰਜ ਕਰ ਦਿੱਤਾ ਗਿਆ। ਪੂਰੇ 49 ਸਾਲ ਬਾਅਦ ਗਿਆਨੀ ਭਾਗ ਸਿੰਘ ਨੂੰ ਸ੍ਰੀ ਅਕਾਲ ਤਕਤ ਸਾਹਿਬ ਦੇ ਹੁਕਮਨਾਮੇ ਰਾਹੀਂ 5-7-1977 ਈ: ਨੂੰ ਪੰਥ ਵਿਚੋਂ ਖਾਰਜ ਕਰ ਦਿੱਤਾ ਹੈ। ਤੇਜਾ ਸਿੰਘ ਭਸੌੜ ਦੇ ਵਾਰਸ ਸ੍ਰ: ਮਨਮੋਹਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ 3 ਮਈ 2001 ਨੂੰ ਪੇਸ਼ ਹੋ ਕੇ ਤਨਖਾਹ ਲੁਆ ਕੇ ਬਾਬੂ ਤੇਜਾ ਸਿੰਘ ਦੀਆਂ ਭੁੱਲਾਂ ਦੀ ਖਿਮਾਂ ਜਾਚਨਾ ਦੀ ਜੋਦੜੀ ਕੀਤੀ ਜੋ ਕਿ ਗੁਰਮਤਿ ਰਹਿਤ-ਮਰਿਯਾਦਾ ਅਨੁਸਾਰ ਪ੍ਰਵਾਨ ਹੋਈ। ਇਸੇ ਤਰ੍ਹਾਂ ਗਿਆਨੀ ਭਾਗ ਸਿੰਘ ਦੇ ਪਰਿਵਾਰ ਵਲੋਂ ਇਕ ਪੁਸਤਕ ਜਨ ਪਰਉਪਕਾਰੀ ਆਏ: ਸੰਖੇਪ ਜੀਵਨੀ ਅਤੇ ਕੁਝ ਚੋਣਵੇਂ ਲੇਖ ਗਿਆਨੀ ਭਾਗ ਸਿੰਘ ਜੀ ਇਸੇ ਸਾਲ ਛਪਵਾ ਕੇ ਵੰਡੀ, ਜਿਸ ਵਿੱਚ ਵਾਰਸਾਂ ਨੇ ਇਹ ਦੱਸਣ ਵਿੱਚ ਸੰਕੋਚ ਕੀਤਾ ਹੈ ਕਿ ਗਿਆਨੀ ਭਾਗ ਸਿੰਘ ਨੂੰ ਉਨ੍ਹਾਂ ਦੀਆਂ ਗੁਰਮਤਿ ਵਿਰੁੱਧ ਲਿਖਤਾਂ ਕਾਰਨ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ, ਜੋ ਇਸ ਗੱਲ ਦੀ ਗਵਾਹੀ ਹੈ ਕਿ ਗਿਆਨੀ ਭਾਗ ਸਿੰਘ ਦੇ ਵਾਰਸ ਵੀ ਬਾਬੂ ਤੇਜਾ ਸਿੰਘ ਦੇ ਵਾਰਸਾਂ ਵਾਂਗ ਸ਼ਰਮਸਾਰ ਹਨ। ਗੁਰੂ ਅਰਮਦਾਸ ਜੀ ਦਾ ਆਦੇਸ਼ ਹੈ:
    ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥
    ਅਨੰਦ ਸਾਹਿਬ, ਪਉੜੀ 11॥
    ਜੋ ਤਰਕ-ਵਿਤਰਕ ਇਨ੍ਹਾਂ ਖਰੜ ਗਿਆਨੀਆਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਣ ਲਈ ਦਿੱਤੇ ਉਹ ਸਿਰਫ ਸਵੈ-ਵਿਰੋਧੀ ਹੀ ਨਹੀਂ ਬਲਕਿ ਉਨ੍ਹਾਂ ਦੀ ਅਗਿਆਨਤਾ ਦੇ ਸਬੂਤ ਵੀ ਹਨ। ਇਨ੍ਹਾਂ ਦੇ ਤਰਕ-ਵਿਤਰਕਾਂ ਦਾ ਮੂਲ ਆਧਾਰ ਹੈ-ਕੋਰੇ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰੋ, ਅਰਥਾਂ ਦੇ ਅਨਰਥ ਕਰੋ, ਸਿੱਖੀ ਸਰੂਪ ਵਿੱਚ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਵਿੱਚ ਗਰਮ ਤੇਲ ਪਾਓ। ਪਿਛਲੇ 78 ਸਾਲਾਂ ਤੋਂ ਸਾਡੇ ਇਹ ਖਰੜ ਗਿਆਨੀ ਭਸੌੜੀ ਸੋਚ ਨੂੰ ਮਾਂਜ-ਪੋਚ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ, ਪਰ ਸਿੱਖ ਵਿਦਵਾਨਾਂ ਨੇ ਇਨ੍ਹਾਂ ਲਿਖਤਾਂ ਦਾ ਪੁਰਜ਼ੋਰ ਖੰਡਨ ਕੀਤਾ ਜਿਸ ਦਾ ਜਵਾਬ ਦੇਣ ਵਿੱਚ ਇਹ ਸਾਰੇ ਹੀ ਗੁਰੂ-ਨਿੰਦਕ ਅਸਫਲ ਰਹੇ। 1982 ਵਿੱਚ ਪ੍ਰੋ: ਪਿਆਰਾ ਸਿੰਘ ਪਦਮ ਨੇ ਡਾ: ਰਤਨ ਸਿੰਘ ਜੱਗੀ ਦੀਆਂ ਲਿਖਤਾਂ ਦਾ ਖੰਡਨ ਆਪਣੀ ਪੁਸਤਕ ਦਸਮ ਗ੍ਰੰਥ ਦਰਸ਼ਨ ਵਿੱਚ ਕੀਤਾ। 1980 ਵਿੱਚ ਗਿਆਨੀ ਹਰਬੰਸ ਸਿੰਘ ਨੇ ਭਾਗ ਸਿੰਘ ਦੀਆਂ ਲਿਖਤਾਂ ਦਾ ਖੰਡਨ ਆਪਣੀ ਪੁਸਤਕ ਸ੍ਰੀ ਦਸਮ ਗ੍ਰੰਥ ਦਰਪਨ ਵਿੱਚ ਕੀਤਾ। ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਲਿਖਤਾਂ ਦਾ ਖੰਡਨ ਅਮਰਜੀਤ ਸਿੰਘ ਖੋਸਾ ਨੇ ਆਪਣੀ ਪੁਸਤਕ ਸ੍ਰੀ ਦਸਮ ਗ੍ਰੰਥ ਸਾਹਿਬ: ਦਸ਼ਮੇਸ਼-ਕ੍ਰਿਤ ਪ੍ਰਮਾਣਿਕਤਾ (2006), ਕੰਵਰ ਅਜੀਤ ਸਿੰਘ ਨੇ ਆਪਣੀ ਪੁਸਤਕ ਸਭ ਦੁਸਟ ਝਖ ਮਾਰਾ (2005) ਅਤੇ ਕਾਲਾ ਅਫਗਾਨਾ ਦੇ ਕਾਲੇ ਲੇਖ (2003) ਵਿੱਚ ਕੀਤਾ। ਇਨ੍ਹਾਂ ਸ਼ੰਕਾ-ਵਾਦੀਆਂ ਦੇ ਵਿਚਾਰਾਂ ਦੇ ਖੰਡਨ ਗਿਆਨੀ ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ ਦਸਮ ਗੁਰ ਗਿਰਾ ਪ੍ਰਕਾਸ਼ ਗ੍ਰੰਥ (1888), ਗਿਆਨੀ ਈਸ਼ਰ ਸਿੰਘ ਨੇ ਆਪਣੀ ਪੁਸਤਕ ਦਸਮ ਗ੍ਰੰਥ ਸਾਹਿਬ ਜੀ ਦੇ ਖੰਡਨ, ਦਾ ਖੰਡਨ (1990) ਸ੍ਰ: ਰਣਧੀਰ ਸਿੰਘ ਨੇ ਆਪਣੀ ਪੁਸਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤਿ ਦਸਵੇਂ ਪਾਤਿਸ਼ਾਹ ਦੇ ਗ੍ਰੰਥ ਦਾ ਇਤਿਹਾਸ (1955) ਵਿੱਚ ਕੀਤਾ। ਇਸ ਤੋਂ ਇਲਾਵਾ ਸ੍ਰ: ਕਪੂਰ ਸਿੰਘ, ਨੈਸ਼ਨਲ ਪ੍ਰੋਫੈਸਰ ਆਫ ਸਿਖਇਜ਼ਮ, ਡਾ. ਤ੍ਰਿਲੋਚਨ ਸਿੰਘ, ਡਾ. ਧਰਮ ਪਾਲ ਆਸ਼ਟਾ, ਸ੍ਰੀ ਬਲਵੰਤ ਸਿੰਘ, ਡਾ. ਜੋਧ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਭਗਵੰਤ ਸਿੰਘ ਜੀ ਹਰੀ, ਡਾ. ਧਰਮ ਸਿੰਘ, ਡਾ. ਹਰਪਾਲ ਸਿੰਘ ਪੰਨੂ, ਡਾ. ਮਹੀਪ ਸਿੰਘ, ਸ੍ਰ ਭਗਤ ਸਿੰਘ, ਸ੍ਰ ਗੁਰਚਰਨ ਜੀਤ ਸਿੰਘ ਲਾਂਬਾ, ਡਾ. ਜਗਜੀਤ ਸਿੰਘ, ਭਾਈ ਵੀਰ ਸਿੰਘ, ਡਾ. ਤਾਰਨ ਸਿੰਘ, ਡਾ. ਜਗਤਾਰ ਸਿੰਘ ਗਰੇਵਾਲ, ਡਾ. ਹਰਭਜਨ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਸ੍ਰੀ ਗੁਰਚਰਨ ਸਿੰਘ ਮਹਿਤਾ, ਡਾ. ਜਸਵੰਤ ਸਿੰਘ ਨੇਕੀ, ਡਾ. ਜਸਬੀਰ ਸਿੰਘ ਸਾਬਰ, ਡਾ. ਹਰਨਾਮ ਸਿੰਘ ਸ਼ਾਨ, ਡਾ. ਸਤਿੰਦਰ ਸਿੰਘ, ਡਾ. ਕੁਲਵੰਤ ਸਿੰਘ, ਪ੍ਰੋ. ਹਿੰਮਤ ਸਿੰਘ ਸੋਢੀ, ਡਾ. ਕੁਲਦੀਪ ਸਿੰਘ ਧੀਰ, ਡਾ ਮਨਮੋਹਨ ਸਹਿਗਲ, ਡਾ. ਧਰਮ ਪਾਲ ਸੈਣੀ, ਡਾ. ਹੀਰਾ ਲਾਲ ਚੋਪੜਾ ਆਦਿ ਵਿਦਵਾਨਾਂ ਨੇ ਆਪਣੀਆ ਲਿਖਤਾਂ ਰਾਹੀਂ ਦਸਮ ਗ੍ਰੰਥ ਸਾਹਿਬ ਦੇ ਵੱਖ-ਵੱਖ ਪਹਿਲੂਆਂ 'ਤੇ ਵਿਦਵਤਾ ਭਰਪੂਰ ਲੇਖ ਅਤੇ ਕਿਤਾਬਾਂ ਲਿਖੀਆਂ ਜੋ ਕਿ ਇਸ ਵਿਸ਼ੇ ਦੇ ਖੋਜੀਆਂ ਲਈ ਪ੍ਰੇਰਨਾ ਸਰੋਤ ਹਨ।
    ਹੁਣ ਕੁਝ ਉਹ ਵਿਦਵਾਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਕਿ ਦਸਮ ਗ੍ਰੰਥ ਸਾਹਿਬ ਨੂੰ ਸਮਝਣ ਵਿੱਚ ਅਸਮਰੱਥ ਰਹੇ ਹਨ। ਸਭ ਤੋਂ ਪਹਿਲਾਂ ਖੁਸ਼ਵੰਤ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਨ੍ਹਾਂ ਨੇ ਆਪਣੇ ਪੁਸਤਕ ਏ ਹਿਸਟਰੀ ਔਫ ਦੀ ਸਿੱਖਸ (ਜਿਲਦ ਪਹਿਲੀ) ਵਿੱਚ ਹਾਸੋ ਹੀਣੇ ਬਿਆਨ ਦਾਗ ਕੇ ਆਪਣੀ ਅਗਿਆਨਤਾ ਦਾ ਨਮੂਨਾ ਦਿੱਤਾ ਹੈ। ਸ੍ਰ. ਖੁਸ਼ਵੰਤ ਸਿੰਘ ਲਿਖਦੇ ਹਨ: ਦਸਮ ਗ੍ਰੰਥ ਜੋ ਭਾਈ ਮਨੀ ਸਿੰਘ ਦੇ ਨਾਮ ਨਾਲ ਪ੍ਰਚਲਤ ਹੈ, ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ 125000 ਛੰਦ ਉਚਾਰੇ ਗਏ, ਅਤੇ ਮੌਜੂਦਾ ਦਸਮ ਗ੍ਰੰਥ 125000 ਛੰਦਾਂ ਦਾ ਦਸਵਾਂ ਹਿੱਸਾ ਹੈ, ਅਤੇ ਇਸ ਲਈ ਇਸ ਨੂੰ ਦਸਮ ਗ੍ਰੰਥ ਕਹਿੰਦੇ ਹਨ ਨਾ ਕਿ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਕਾਰਨ। ਇਸ ਵਿੱਚ ਇਤਿਹਾਸਕ ਸਤਰਾਂ ਇਸ ਤਰ੍ਹਾਂ ਸੰਕਲਿਤ ਹਨ, 'ਸਵਾ ਲਖ ਛੰਦ ਆਗੇ ਸੋਇ ਇਸ ਮੇ ਏਕ ਘਟ ਨਹੀਂ ਹੋਇ'। ਇਸ ਦਾ ਤਰਜਮਾ ਖੁਸ਼ਵੰਤ ਸਿੰਘ ਇਸ ਤਰ੍ਹਾਂ ਕਰਦੇ ਹਨ:-125000 ਛੰਦ ਪਹਿਲਾਂ ਹੀ ਉਚਾਰੇ ਜਾ ਚੁੱਕੇ ਹਨ ਅਤੇ ਇਸ ਤੋਂ ਇਕ ਵੀ ਘੱਟ ਛੰਦ ਨਹੀਂ ਹੈ (History of the Sikhs, vol. I, p. 316) ਹੁਣ ਇਸ ਤਰਕ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਸਾਫ ਸਿੱਧ ਹੁੰਦਾ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕੁਲ 17195 ਛੰਦ ਹਨ ਜੋ ਕਿ 125000 ਦਾ 13.75% ਬਣਦਾ ਹੈ ਨਾ ਕਿ 10% ਜਿਵੇਂ ਕਿ ਸ੍ਰ:" ਖੁਸ਼ਵੰਤ ਸਿੰਘ ਨੇ ਆਪਣੇ ਗਣਿਤ ਦੇ ਮੁਤਾਬਕ ਹਿਸਾਬ ਲਾ ਕੇ ਇਕ ਨਵਾਂ ਸ਼ੋਸ਼ਾ ਛੱਡਿਆ। ਅਸਲ ਵਿੱਚ ਖੁਸ਼ਵੰਤ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਸ ਦਸਤਖਤੀ ਪੰਨੇ ਵਿਚੋਂ ਇਹ ਸਤਰਾਂ ਦਾ ਅਨੁਵਾਦ ਕਰ ਰਹੇ ਹਨ: ਸਵਾ ਲਾਖ ਛੰਦਾਗੇ ਹੋਈ॥ ਜਾ ਮਹਿ ਏਕ ਘਾਟ ਨਹੀਂ ਹੋਈ॥ (ਸਤਰ 16)। ਖੁਸ਼ਵੰਤ ਸਿੰਘ ਨੇ ਇਸ ਸਤਰ ਨੂੰ ਆਪਣੇ ਗਿਆਨ ਦੀ ਰੋਸ਼ਨਿ ਵਿੱਚ ਬਾਬਾ ਰਾਮ ਰਾਇ ਵਾਂਗ ਬਦਲ ਕੇ "ਹੋਈ" ਦੀ ਜਗ੍ਹਾ "ਸੋਇ" ਕਰਕੇ ਅਰਥਾਂ ਦੇ ਅਨਰਥ ਕਰਕੇ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਇਕ ਨਿਰਮੂਲ ਸ਼ੰਕਾ ਖੜਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਜਦ ਇਹ ਸਤਰ ਪਿਛਲੀ ਸਤਰ ਨਾਲ ਪੜ੍ਹੀਏ ਤਾਂ ਉਸ ਦਾ ਅਨੁਵਾਦ ਹੈ ਕਿ ਰਾਮ ਅਵਤਾਰ ਝੱਕ ਬਚ੍ਰਿਤ ਨਾਟਕ ਦੇ 2255 ਛੰਦ ਲਿਖੇ ਜਾ ਚੁੱਕੇ ਸਨ। ਇਸ ਤੋਂ ਇਲਾਵਾ 125000 ਛੰਦ ਹੋਰ ਲਿਖੇ ਗਏ (ਛੰਦਾਗੇ ਹੋਈ)। ਇਸ ਸਤਰ ਵਿੱਚ ਲਫਜ਼ 'ਛੰਦਾਗੇ ਹੋਈ' ਕਿਸੇ ਤਰ੍ਹਾਂ ਵੀ ਇਹ ਜ਼ਾਹਿਰ ਨਹੀਂ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ 125000 ਛੰਦ ਹੋਰ ਉਚਾਰਨ ਕੀਤੇ ਗਏ। ਇਹ ਬਿਲਕੁਲ ਸਪਸ਼ਟ ਸਬੂਤ ਦੇ ਰਿਹਾ ਹੈ, ਜਿੰਨੇ ਛੰਦ ਲਿਖੇ ਜਾ ਚੁੱਕੇ ਹਨ ਉਨ੍ਹਾਂ ਤੋਂ ਇਕ ਵੀ ਘੱਟ ਨਹੀਂ ਅਤੇ ਇਸ ਤੋਂ ਬਾਅਦ 125000 ਛੰਦ ਹੋਰ ਉਚਾਰੇ ਗਏ। ਪੂਰੇ ਪੰਨੇ ਉਤੇ ਕਿਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਇਨ੍ਹਾਂ ਛੰਦਾਂ ਦੇ ਉਚਾਰਨ ਦੀ ਬਾਤ ਨਹੀਂ ਕੀਤੀ ਗਈ ਜੋ ਕਿ ਖੁਸ਼ਵੰਤ ਸਿੰਘ ਦੇ ਦਿਮਾਗ ਦੀ ਉਪਜ ਹੈ ਨਾ ਕਿ ਉਸ ਸਰੋਤ ਦੀ ਜਿਸ ਦਾ ਕਿ ਹਵਾਲਾ ਉਹ ਦੇ ਰਹੇ ਹਨ।
    1999 ਵਿੱਚ ਪ੍ਰਿੰਸੀਪਲ ਬੇਅੰਤ ਕੌਰ ਨੇ ਇਕ ਪੁਸਤਕ ਬਚਿੱਤ੍ਰ ਨਾਟਕ : ਇਕ ਅਪੂਰਵ ਕ੍ਰਿਤੀ ਲਿਖੀ ਜਿਸ ਵਿੱਚ ਉਹ ਭੰਗਾਣੀ ਦੇ ਸ਼ਹੀਦਾਂ ਦੀ ਗਿਣਤੀ ਵਿੱਚ ਬੀਬੀ ਵੀਰੋ ਜੀ ਦੇ ਪੁੱਤਰ ਸੰਗੋਸ਼ਾਹ ਅਤੇ ਸੰਗਰਾਮ ਸ਼ਾਹ ਨੂੰ ਦੋ ਵਿਅਕਤੀ ਮੰਨਦੇ ਹਨ, ਜਦ ਕਿ ਗੁਰੂ ਸਾਹਿਬ ਸਾਫ ਤੇ ਸਪੱਸ਼ਟ ਸ਼ਬਦਾਂ ਵਿੱਚ ਸੰਗੋਸ਼ਾਹ ਨੂੰ ਸੰਗਰਾਮ ਸ਼ਾਹ ਦੇ ਖਿਤਾਬ ਨਾਲ ਨਿਵਾਜ਼ ਰਹੇ ਹਨ। ਵਿਦਵਾਨ ਲੇਖਿਕਾ ਆਪਣੀ ਪੁਸਤਕ ਦੇ ਪੰਨਾ 207 ਉਤੇ ਸੰਗੋਸ਼ਾਹ ਨੂੰ ਸੰਗਰਾਮ ਸ਼ਾਹ ਦਾ ਭਰਾ ਦੱਸ ਰਹੀ ਹੈ, ਜਦਕਿ ਬੀਬੀ ਵੀਰੋ ਜੀ ਦੇ ਪੰਜ ਪੁੱਤਰਾਂ ਦੇ ਨਾਮ ਇਤਿਹਾਸ ਵਿੱਚ ਇਸ ਤਰਤੀਬ ਵਿੱਚ ਆਉਂਦੇ ਹਨ: ਸੰਗੋਸ਼ਾਹ, ਜੀਤ ਮੱਲ, ਗੁਲਾਬ ਚੰਦ, ਗੰਗਾ ਰਾਮ, ਮਾਹਿਰੀ ਚੰਦ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਨ੍ਹਾਂ ਦੀ ਬਹਾਦਰੀ ਦਾ ਜ਼ਿਕਰ ਆਪਣੀ ਕਥਾ ਵਿੱਚ ਇਸ ਤਰ੍ਹਾਂ ਕੀਤਾ ਹੈ:
    ਤਹਾ ਸਾਹ ਸ੍ਰੀ ਸਾਹ ਸੰਗ੍ਰਾਮ ਕੋਪੇ॥ ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ॥
    ਹਠੀ ਜੀਤ ਮੱਲੰ ਸੁ ਗਾਜੀ ਗੁਲਾਬੰ॥ ਰੰਣੰ ਦੇਖੀਐ ਰੰਗ ਰੂਪੰ ਸਹਬੰ॥4॥
    ਹਠਿਯੋ ਮਾਹਰੀ ਚੰਚਯੰ ਗੰਗ ਰਾਮੰ॥ ਜਿਨੈ ਕਿਤੀਯੰ ਜੀਤਿਯੰ ਫੋਜ ਤਾਮੰ॥
    ਕੁਪੇ ਲਾਲ ਚੰਦੰ ਕੀਏ ਲਾਲ ਰੂਪੰ॥ ਜਿਨੈ ਗੱਜਯੰ ਗਰਬ ਸਿੰਘੰ ਅਨੂਪੰ॥5॥
    ਬਚ੍ਰਿਤ ਨਾਟਕ, 8: 4-5॥
    16 ਜੁਲਾਈ 2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਸ੍ਰ: ਗੁਰਤੇਜ ਸਿੰਘ ਨੇ ਇਹ ਬਿਆਨ ਦਾਗਿਆ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੇ 2276 ਪੰਨਿਆਂ ਵਿਚੋਂ ਸਿਰਫ 70 ਪੰਨੇ ਹੀ ਗੁਰੂ ਸਾਹਿਬ ਦੀ ਕ੍ਰਿਤ ਹਨ। ਅੱਜ 6 ਸਾਲਾਂ ਬਾਅਦ ਵੀ ਵਿਦਵਾਨ ਲੇਖਕ 2276 ਪੰਨਿਆਂ ਵਾਲੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬੀੜ ਦੇ ਸੰਗਤਾਂ ਨੂੰ ਦਰਸ਼ਨ ਨਹੀਂ ਕਰਵਾ ਸਕੇ, ਜਿਸ ਦੇ ਦਰਸ਼ਨ ਕਰਕੇ ਵਿਦਵਾਨ ਲੇਖਕ ਨੇ ਨਿਰਮੂਲ ਤੇ ਕਾਲਪਨਿਕ ਵਿਚਾਰ ਪ੍ਰਗਟ ਕੀਤੇ। ਪੁਰਾਣੀਆਂ ਹੱਥ ਲਿਖਤ ਬੀੜਾਂ ਦੇ ਪੱਤਰੇ ਹੁੰਦੇ ਸਨ, ਜਦ ਕਿ ਛਾਪੇ ਦੀਆਂ ਬੀੜਾਂ ਦੇ 1428 ਪੰਨੇ ਹਨ। ਕਿਸੇ ਵੀ ਹੱਥ ਲਿਖਤ ਬੀੜ ਜਾਂ ਛਾਪੇ ਦੀ ਬੀੜ ਦੇ 2276 ਪੰਨੇ ਨਹੀਂ ਹਨ।
    ਸਵਰਗੀ ਪ੍ਰਿੰਸੀਪਲ ਹਰਭਜਨ ਸਿੰਘ ਨੇ ਇਹ ਸਫੈਦ ਝੂਠ ਬੋਲ ਕੇ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ "ਮਹਾਂਕਾਲ" ਸ਼ਬਦ ਦਾ ਪ੍ਰਯੋਗ ਨਹੀਂ ਹੋਇਆ, ਜਦ ਕਿ ਇਸ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਕੀਤਾ ਹੈ:
    ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ
    ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥1॥ ਰਹਾਉ॥ ਅੰਗ 885॥
    ਇਸੇ ਤਰ੍ਹਾਂ ਸਵਰਗੀ ਸ੍ਰ: ਦਲਜੀਤ ਸਿੰਘ ਨੇ ਆਪਣੇ ਲੇਖ ਦਸਮ ਗ੍ਰੰਥ : ਇਟਸ ਹਿਸਟਰੀ ਅਤੇ ਸਵਰਗੀ ਸ: ਜਗਜੀਤ ਸਿੰਘ ਜੀ ਨੇ ਆਪਣੇ ਲੇਖ ਫਿਕਸ਼ਨਲ ਆਇਡੈਨਟਿਟੀ ਔਫ ਦਸਮ ਗ੍ਰੰਥ ਜੋ ਕਿ ਅਬਸਰੈਕਟਸ ਆਫ ਸਿੱਖ ਸਟੱਡੀਜ਼, ਜੁਲਾਈ 1990 ਵਿੱਚ ਛਪੇ ਜਿਸ ਰਾਹੀਂ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਨਿਰਮੂਲ ਸ਼ੰਕੇ ਪ੍ਰਗਟ ਕੀਤੇ ਅਤੇ ਬਿਨਾਂ ਕਿਸੇ ਇਤਿਹਾਸਕ ਸ੍ਰੋਤਾਂ ਦੀ ਪੜਤਾਲ ਕੀਤੇ ਇਹ ਤੱਤਹੀਣ ਵਿਚਾਰ ਰੱਖੇ (1) ਦਸਮ ਗ੍ਰੰਥ ਦਾ ਕੋਈ ਇਤਿਹਾਸ ਨਹੀਂ; (2) ਕਿਸੇ ਵੀ ਸਮਕਾਲੀ ਜਾਂ ਨਿਕਟਵਰਤੀ ਸਰੋਤ ਜਿਵੇਂ ਕਿ ਸ੍ਰੀ ਗੁਰ ਸੋਭਾ, ਗੁਰਬਿਲਾਸ ਪਾਤਸ਼ਾਹੀ 10, ਪਰਚੀਆਂ ਸੇਵਾ ਦਾਸ ਆਦਿ ਵਿੱਚ ਕਿਸੇ ਪ੍ਰਕਾਰ ਵੀ ਦਸਮ ਗ੍ਰੰਥ ਦਾ ਜ਼ਿਕਰ ਨਹੀਂ ਆਉਂਦਾ, ਇਸ ਲਈ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਸੈਨਾਪਤਿ ਨੇ ਆਪਣੀ ਕ੍ਰਿਤ ਗੁਰ ਸੋਭਾ 1711 ਈ: ਵਿੱਚ ਸੰਪੂਰਨ ਕੀਤੀ ਤੇ ਖਾਲਸਾ ਸਾਜਨ ਤੋਂ ਪਹਿਲਾਂ ਦੀਆਂ ਘਟਨਾਵਾਂ ਬਚਿਤ੍ਰ ਨਾਟਕ ਦੇ ਆਧਾਰ 'ਤੇ 1698 ਈ: ਤੱਕ ਸਹੀ ਤੇ ਪ੍ਰਮਾਣਿਤ ਤੱਥਾਂ ਨਾਲ ਕਲਮਬੰਦ ਕਰਨ ਵਿੱਚ ਸਫਲ ਹੋਇਆ। ਪਰ ਇਸ ਤੋਂ ਬਾਅਦ ਉਹ ਕਈ ਇਤਿਹਾਸਕ ਘਟਨਾਵਾਂ ਕਲਮਬੰਦ ਕਰਨ ਵਿੱਚ ਕਈ ਥਾਂ ਟਪਲਾ ਖਾ ਗਿਆ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੀਤ ਸਿੰਘ ਤੇ ਕਈ ਥਾਂ ਰਣਜੀਤ ਸਿੰਘ ਲਿਖ ਰਿਹਾ ਹੈ (12:18, 32, 40, 9:31, 12:28, 30, 31, 37, 38, 43, 44, 49) ਅਤੇ ਜੁਝਾਰ ਸਿੰਘ ਦਾ ਸ਼ਹੀਦੀ ਅਸਥਾਨ ਚਮਕੌਰ ਸਾਹਿਬ ਦੀ ਬਜਾਇ ਸਰਹਿੰਦ ਦੱਸ ਰਿਹਾ ਹੈ। ਇਹੀ ਕਵੀ ਸੈਨਾਪਤਿ ਦਸਮ ਗ੍ਰੰਥ ਦੇ ਨਿਹਕਲੰਕੀ ਅਵਤਾਰ ਦੀ ਇਸ ਤੁਕ ਦਾ ਵੀ ਪ੍ਰਯੋਗ ਕਰ ਰਿਹਾ ਹੈ: "ਭਲੁ ਭਾਗ ਭਬਾ ਤੁਮ ਤਾਹਿ ਕਹੋ, ਗੜ੍ਹ ਆਨੰਦ ਫੇਰਿ ਬਸਾਵਹਿਗੇ" (ਦਸਮ ਗ੍ਰੰਥ ਪੰ: 581-83, ਗੁਰ ਸੋਭਾ, ਅਧਿਆਏ 19:11-12)। ਇਸੇ ਗੁਰ ਸੋਭਾ ਦੇ ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਡਾ. ਗੰਡਾ ਸਿੰਘ ਵੀ ਇਹ ਗੱਲ ਸਵੀਕਾਰਦੇ ਹਨ ਕਿ ਕਵੀ ਸੈਨਾਪਤਿ ਦਾ ਆਧਾਰ ਸਰੋਤ ਬਚ੍ਰਿਤ ਨਾਟਕ ਹੈ ਅਤੇ ਜੋ ਗੱਲਾਂ ਉਸ ਨੇ ਸੁਣ-ਸੁਣਾ ਕੇ ਲਿਖੀਆਂ ਉਸ ਵਿੱਚ ਉਹ ਟਪਲਾ ਖਾ ਗਿਆ।
    ਇਸ ਇਤਿਹਾਸਕ ਤੱਥ ਤੋਂ ਇਹ ਬਿਲਕੁਲ ਸਾਫ ਹੈ ਕਿ ਦਸਮ ਗ੍ਰੰਥ ਦੇ ਉਤਾਰਿਆਂ ਦੀਆਂ ਪੋਥੀਆਂ ਭਾਈ ਮਨੀ ਸਿੰਘ ਦੀ ਸੰਪਾਦਿਤ ਬੀੜ (1734 ਈ) ਤੋਂ ਪਹਿਲਾਂ ਵੀ ਮੌਜੂਦ ਸਨ। ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਦੱਸਣ ਵਾਲਾ ਦੂਸਰਾ ਸਰੋਤ 1734 ਵਿੱਚ ਹੀ ਤਿਆਰ ਕੀਤੀ ਸਿੱਖਾਂ ਦੀ ਭਗਤਮਾਲਾ ਹੈ, ਜਿਸ ਵੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਹੈ: "ਤਾਂ ਸਿੱਖਾਂ ਭਾਈ ਮਨੀ ਸਿੰਘ ਹੋਰਾਂ ਥੀਂ ਪ੍ਰਸ਼ਨ ਕੀਤਾ ਜੋ ਆਦਿ ਬਾਣੀ (ਗੁਰੂ ਗ੍ਰੰਥ ਸਾਹਿਬ) ਜੋ ਹੋਈ ਸੋ ਭਗਤਮਈ ਹੈ ਤੇ ਸਾਹਿਬ ਦਸਵੇਂ ਪਾਤਸ਼ਾਹ ਜੋ ਬਾਣੀ ਕੀਤੀ ਹੈ ਜੁਧਮਈ ਹੈ। ਕੈ ਇਸਤਰੀਆਂ ਦੇ ਚਰਿੱਤਰ ਹਨ। ਇਸ ਦਾ ਸਿਧਾਂਤ ਕਿਉਂ ਕਰ ਸਮਝੀਐ। ਤਾਂ ਭਾਈ ਜੀ ਕਹਿਆ, "ਜੈ ਅਰਜਨ ਜੁੱਧ ਦੇ ਸਮੇਂ ਸ਼ਸ਼ਤ੍ਰ ਛੋਡ ਬੈਠਾ ਸੀ ਤੇ ਕ੍ਰਿਸ਼ਨ ਮਹਾਰਾਜ ਨੇ ਉਸ ਨੂੰ ਗੀਤਾ ਉਦੇਸ਼ ਕਰਕਿ ਫੇਰ ਵਰਨ ਆਸ਼੍ਰਮ ਦਾ ਯੁੱਧ ਦ੍ਰਿੜਾਇਆ ਸੀ, ਤੈਸੇ ਹਿੰਦੂਆਂ ਨੇ ਅਹਿੰਸਾ ਧਰਮ ਜਾਣ ਕੇ ਸ਼ਸ਼ਤ੍ਰ ਛੋਡ ਦਿੱਤੇ ਹੈ ਸਨ ਤੇ ਮਲੇਸ਼ਾਂ ਨੇ ਸ਼ਸ਼ਤ੍ਰ ਪਕੜ ਲੀਤੇ ਹੈ ਸਨ ਤੇ ਹਿੰਦੂਆਂ ਵਿੱਚ ਭਗਤ ਹੋਵਨ ਨਹੀਂ ਸਨ ਦੇਂਦੇ। ਤੇ ਸਾਹਿਬ ਨੇ ਖਾਲਸੇ ਨੂੰ ਰਘੁਵੰਸ਼ ਜਾਣ ਕੇ ਫੇਰ ਰਾਜ ਲੇ ਦੇਵਣਾ ਸੀ ਤਾਂ ਜੁੱਧਮਈ ਬਾਣੀਆਂ ਉਚਾਰਨ ਕੀਤੀਆਂ ਹੈਨ ਤੇ ਸ਼ਸ਼ਤ੍ਰਾਂ ਦੀ ਵਿਦਿਆ ਦ੍ਰਿੜ ਕੀਤੀ…..ਉਪਦੇਸ਼ ਕੀਤਾ ਜੋ ਸਰੀਰ ਤੁਸਾਂ ਝੂਠੇ ਜਾਣਨੇ ਤੇ ਤੁਸਾਡੇ ਵਰਨ ਦਾ ਧਰਮ, ਜੁਧ ਹੈ, ਜੁੱਧ ਕਰਨਾਂ, ਜੀਤੋਗੇ ਤਾਂ ਰਾਜੁ ਭੋਗੋਗੇ।…ਚਰਿਤ੍ਰ ਇਸ ਵਾਸਤੇ ਲਿਖੇ ਹੈਨਿ ਜੋ ਇਸਤ੍ਰੀਆਂ ਦੇ ਭੋਗਾਂ ਵਿੱਚ ਤੁਸਾਂ ਮੰਨ ਨਹੀਂ ਬੰਧਣਾ।" (ਸਾਖੀ. 128)
    ਇਸੇ ਤਰ੍ਹਾਂ ਨਾਦਰ ਸ਼ਾਹ ਦੇ ਸਮਕਾਲੀ ਇਤਿਹਾਸਕਾਰ ਅਨੰਦ ਰਾਮ ਮੁਖਲਿਸ, ਜੋ ਕਿ ਪੰਜਾਬੀ ਖੱਤਰੀ ਸੀ, ਨੂੰ 1745 ਵਿੱਚ ਸੰਭਲ ਦੀ ਮਸਜਿਦ ਦਾ ਬਿਊਰਾ ਲਿਖਣ ਲੱਗਿਆਂ ਹਿੰਦੀ ਭਾਸ਼ਾ ਦੀ ਇਕ ਸਤਰ ਨੇ ਇਸ ਮਸਜਿਦ ਦੀ ਪੁਰਾਣੀ ਵਿਰਾਸਤ ਦਾ ਸੰਕੇਤਕ ਚਿੰਨ੍ਹ ਦਿੱਤਾ ਕਿ ਅਕਬਰ ਦੇ ਜ਼ਮਾਨੇ ਵਿੱਚ ਇਹ ਮਸਜਿਦ ਸ਼ਿਵ ਮੰਦਿਰ ਸੀ। ਜਿਹੜੀ ਸਤਰ ਨੇ ਅਨੰਦ ਰਾਮ ਮੁਖਲਿਸ ਦਾ ਧਿਆਨ ਇਸ ਉਜੜੀ ਇਮਾਰਤ ਦੀ ਵਿਰਾਸਤ ਵੱਲ ਦਿਵਾਇਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਰਚਿਤ ਨਿਹਕਲੰਕੀ ਅਵਤਾਰ ਵਿੱਚ ਇਸ ਤਰ੍ਹਾਂ ਸ਼ੁਸ਼ੋਭਿਤ ਹੈ: ਭਲ ਭਾਗ ਭਯਾ ਇਹ ਸੰਭਲ ਕੇ ਹਰਿਜੂ ਹਰਿਮੰਦਰ ਆਵਹਗੇ॥ (ਦਸਮ ਗ੍ਰੰਥ, ਨਿਹਕਲੰਕੀ ਅਵਤਾਰ, 141-59, ਪੰ:583)। ਅਨੰਦ ਰਾਮ ਮੁਖਲਿਸ ਦੀ ਇਹ ਖੋਜ ਦਾ ਆਧਾਰ ਗੁਰੂ ਗੋਬਿੰਦ ਸਿੰਘ ਜੀ ਰਚਿਤ ਦਸਮ ਗ੍ਰੰਥ ਹੀ ਹੈ ਨਾ ਕੋਈ ਸੰਸਕ੍ਰਿਤ ਰਚਨਾ ਜਿਸ ਤੋਂ ਕਿ ਉਹ ਅਣਜਾਣ ਸੀ। (ਇਸ ਸ੍ਰੋਤ ਦੀ ਵਾਕਫੀ ਲਈ ਮੈਂ ਸ੍ਰ: ਜੀਵਨ ਸਿੰਘ ਦਿਉਲ, ਯੂ. ਕੇ. ਵਾਲਿਆਂ ਦਾ ਅਤਿਧੰਨਵਾਦੀ ਹਾਂ)। ਕੋਇਰ ਸਿੰਘ, ਜੋ ਕਿ ਭਾਈ ਮਨੀ ਸਿੰਘ ਜੀ ਦਾ ਵਿਦਿਆਰਥੀ ਸੀ, ਨੇ ਆਪਣੀ ਕ੍ਰਿਤ ਗੁਰਬਿਲਾਸ ਪਾਤਸ਼ਾਹੀ 10, 1751 ਈ: ਵਿੱਚ ਪੂਰੀ ਕੀਤੀ, ਨੇ ਨਾ ਸਿਰਫ ਖਾਲਸਾ ਸਾਜਣ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਬਚ੍ਰਿਤ ਨਾਟਕ ਦੇ ਆਧਾਰ 'ਤੇ ਕਲਮਬੰਦ ਕੀਤੀਆਂ ਬਲਕਿ ਇਸੇ ਬਚਿਤ੍ਰ ਨਾਟਕ ਵਿਚੋਂ ਇਤਿਹਾਸਕ ਹਵਾਲੇ ਵੀ ਦੇ ਰਿਹਾ ਹੈ। (6:165)। ਇਹੀ ਕੋਇਰ ਸਿੰਘ ਗੁਰੂ ਗੋਬਿੰਦ ਸਿੰਘ ਵਲੋਂ ਕ੍ਰਿਸ਼ਨ ਅਵਤਾਰ ਦੀ ਰਚਨਾ ਦਾ ਵੀ ਜ਼ਿਕਰ ਕਰਦਾ ਹੈ (6:2) ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ, ਜਿਨ੍ਹਾਂ ਨੇ ਇਸ ਗੁਰਬਿਲਾਸ ਦੀ ਸੰਪਾਦਨਾ ਕੀਤੀ ਅਤੇ ਡਾ: ਫੌਜਾ ਸਿੰਘ ਨੇ ਇਸ ਦੀ ਭੂਮਿਕਾ ਲਿਖੀ, ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੋਇਰ ਸਿੰਘ ਦੇ ਆਧਾਰ ਸਰੋਤਾਂ ਵਿੱਚ ਬਚਿਤ੍ਰ ਨਾਟਕ ਅਤੇ ਗੁਰ ਸੋਭਾ ਪ੍ਰਮੁੱਖ ਸਨ।
    ਪੰਜਵਾਂ ਸਰੋਤ ਸਰੂਪ ਸਿੰਘ ਕੋਸ਼ਿਕ ਦੀਆਂ ਗੁਰੂ ਕੀਆਂ ਸਾਖੀਆਂ ਹਨ ਜੋ ਕਿ 1790 ਈ: ਵਿੱਚ ਸੰਪੂਰਨ ਹੋਈ। ਇਹ ਸਰੋਤ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਮਾਣਕ ਰਚਨਾ ਹੀ ਨਹੀਂ ਦਸਦਾ ਬਲਕਿ ਵੱਖ-ਵੱਖ ਰਚਨਾਵਾਂ ਲਿਖੇ ਜਾਣ ਦਾ ਉਦੇਸ਼, ਰਚਨਾ ਕਾਲ, ਉਨ੍ਹਾਂ ਦੀ ਇਤਿਹਾਸਕ ਪ੍ਰਮਾਣਿਕਤਾ ਦੇ ਠੋਸ ਸਬੂਤ ਵੀ ਦਿੰਦਾ ਹੈ। ਇਹੀ ਸਰੋਤ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ 1699 ਦੀ ਵਿਸਾਖੀ ਨੂੰ ਖਾਲਸਾ ਸਾਜਣ ਸਮੇਂ ਅੰਮ੍ਰਿਤ ਤਿਆਰ ਕਰਨ ਲਈ ਪੰਜੇ ਬਾਣੀਆਂ - ਜਪੁਜੀ ਸਾਹਿਬ, ਜਾਪੁ ਸਾਹਿਬ, ਆਨੰਦੁ ਸਾਹਿਬ, ਚੌਪਈ ਅਤੇ ਸੁਧਾ ਸਵੱਈਏ ਸਾਹਿਬ ਪੜ੍ਹਨ ਦੀ ਬਾਤ ਵੀ ਕਰਦਾ ਹੈ। ਇਸੇ ਤਰ੍ਹਾਂ ਇਸ ਸਰੋਤ ਵਿੱਚ ਮਹਾਂਕਾਲ ਨੂੰ ਸਿੱਖ ਸਿਧਾਂਤਾਂ ਮੁਤਾਬਿਕ ਪਰਮ-ਪਿਤਾ ਪ੍ਰਮਾਤਮਾ ਦੇ ਨਾਮ ਨਾਲ ਸੰਬੋਧਨ ਕੀਤਾ ਹੈ, ਨਾ ਕਿ ਸ਼ਿਵ ਜੀ ਦੇ ਨਾਮ ਨਾਲ ਜਿਵੇਂ ਕਿ ਦਸਮ ਗ੍ਰੰਥੀ ਵਿਰੋਧੀ ਜੁੰਡਲੀ ਕਰ ਰਹੀ ਹੈ। ਵਿਸਥਾਰ ਲਈ ਦੇਖੋ, ਗੁਰੂ ਕੀਆਂ ਸਾਖੀਆਂ, ਸਾਖੀ ਨੰ: 33, 38, 40, 43-45, 49, 56, 59, 60, 63, 67, 73, 78, 85, 101, 103, 105।
    ਛੇਵਾਂ ਸਰੋਤ ਕੇਸਰ ਸਿੰਘ ਛਿੱਬਰ ਦਾ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਜੋ ਕਿ 1769-70 ਈ: ਵਿੱਚ ਸੰਪੂਰਨ ਹੋਇਆ, ਦਸਮ ਗ੍ਰੰਥ ਦੀ ਸੰਪੂਰਨਤਾ ਦਾ ਸੰਮਤ 1755 ਬ੍ਰਿ: 1698 ਈ: ਦਿੱਤਾ ਹੈ (ਚਰਣ 14: 223-24)। ਇਸੇ ਕੇਸਰ ਸਿੰਘ ਛਿੱਬਰ ਨੇ ਆਪਣੀ ਲਿਖਤ ਵਿੱਚ ਬਚਿਤ੍ਰ ਨਾਟਕ ਨੂੰ ਆਧਾਰ ਸਰੋਤ ਹੀ ਨਹੀਂ ਬਣਾਇਆ ਬਲਕਿ ਉਸ ਵਿਚੋਂ ਸੈਨਾਪਤਿ ਵਾਂਗ ਪ੍ਰਮਾਣ ਤੇ ਹਵਾਲੇ ਵੀ ਦਿੱਤੇ। (ਚਰਣ 14: 165-59)। ਸੱਤਵਾਂ ਇਤਿਹਾਸਕ ਸਰੋਤ ਭਾਈ ਦੇਸਾ ਸਿੰਘ ਦਾ ਰਹਿਤਨਾਮਾ ਹੈ। ਭਾਈ ਦੇਸਾ ਸਿੰਘ ਜੋ ਕਿ ਭਾਈ ਮਨੀ ਸਿੰਘ ਜੀ ਦੇ ਸਾਹਿਬਜ਼ਾਦੇ ਸਨ, ਆਪਣੇ ਰਹਿਤਨਾਮੇ ਵਿੱਚ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਹਵਾਲਾ ਇਸ ਤਰ੍ਹਾਂ ਦਿੰਦੇ ਹਨ:
    ਦੁਹੂ ਗ੍ਰੰਥ ਮੈਂ ਬਾਣੀ ਜੋਈ॥ ਚੁੰਨ ਚੁੰਨ ਕੰਠ ਕਰੇ ਨਿਤ ਸੋਈ॥
    ਦਸਮੀਂ ਆਦਿ ਗੁਰੁ ਦਿਨ ਜੇਤੇ॥ ਪੁਰਬ ਸਮਾਨ ਕਹੇ ਹੈ ਤੇਤੇ॥
    … … … … … … … … … … …
    ਸੁਨਹੁ ਸਿੰਘ ਇਕ ਬਚਨ ਹਮਾਰਾ। ਪ੍ਰਥਮੇ ਹਮ ਨੇ ਜਾਪੁ ਉਚਾਰਾ।
    ਪੁਨ ਅਕਾਲ ਉਸਤਤਿ ਜੋ ਕਹੀ। ਬੇਦ ਸਮਾਨ ਪਾਠ ਜੋ ਅਹੀ।
    ਪੁਨ ਬਚਿਤ੍ਰ ਨਾਟਕ ਬਨਵਾਯੋ। ਸੋਢਿ ਬੰਧ ਜਹ ਕਤਾ ਸੁਹਾਯੋ।
    ਪੁਨ ਕੋ ਚੰਡੀ ਚਰਿਤ੍ਰ ਬਣਾਏ। ਅਮਤਰ ਕੇ ਸਭ ਕਬਿ ਮਨ ਭਏ।
    ਅੱਠਵਾਂ ਇਤਿਹਾਸਕ ਸਰੋਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੁਰੱਖਿਅਤ ਚਰਿਤ੍ਰੋ ਪਖਯਾਨ ਦੀ ਇਕ ਛੋਟੀ ਪੋਥੀ ਹੈ ਜੋ ਕਿ ਛੋਣਾ ਸਿੰਘ ਨੇ 6 ਵੈਸਾਖ 1780 ਬ੍ਰਿ:/ਅਪ੍ਰੈਲ 3, 1723 ਈ: ਬੁਧਵਾਰ ਨੂੰ ਤਿਆਰ ਕੀਤੀ ਅਤੇ ਇਸ ਨੂੰ ਤਰਕਸ਼ ਦੀ ਪੋਥੀ ਦਾ ਨਾਮ ਦਿੱਤਾ ਹੈ, ਜਿਸ ਤੋਂ ਇਹ ਸਾਫ ਸਿੱਧ ਹੁੰਦਾ ਹੈ ਕਿ 1723 ਈ: ਤੱਕ ਚਰਿਤ੍ਰੋ ਪਖਯਾਨ ਦੀਆਂ ਛੋਟੀਆਂ ਪੋਥੀਆਂ ਵੀ ਤਿਆਰ ਹੋ ਚੁੱਕੀਆਂ ਸਨ, ਜਿਸਨੂੰ ਕਿ ਖਾਲਸਾ ਫੌਜ ਦੇ ਜਰਨੈਲ ਆਪਣੇ ਤੀਰਾਂ ਦੇ ਤਰਕਸ਼ ਵਿੱਚ ਰੱਖਦੇ ਸਨ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਅਠਾਰਵੀਂ ਸਦੀ ਵਿੱਚ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ ਕੇ ਆਪਣੇ ਆਚਰਣ ਨੂੰ ਕਾਇਮ ਰੱਖਿਆ ਅਤੇ ਧੀਆਂ-ਭੈਣਾਂ ਇਨ੍ਹਾਂ ਯੋਧਿਆਂ ਦੀ ਸ਼ਰਣ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਸਨ। ਇਸ ਦੇ ਉਲਟ ਧੰਨ ਹਨ ਸਾਡੇ 60-70 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦੇ ਮਨਾਂ ਵਿੱਚ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ ਕੇ ਸਿਵਾਏ ਕਾਮ ਵਾਸ਼ਨਾ ਦੇ ਕੁਝ ਵੀ ਉਜਾਗਰ ਨਹੀਂ ਹੋਇਆ। ਇਹੀ ਫਰਕ ਗੁਰਮੁਖ ਯੋਗੀਆਂ ਅਤੇ ਮਨਮੁੱਖ ਭੋਗੀਆਂ ਦੇ ਆਚਰਨ ਦਾ ਪ੍ਰਤੀਕ ਵੀ ਹੈ।
    ਜੇ ਸਾਡੇ ਸ਼ੰਕਾਵਾਦੀਆਂ ਨੇ ਹੋਰ ਵੀ ਸਬੂਤ, ਜਿਵੇਂ ਕਿ ਮਹਿਮਾ ਪ੍ਰਕਾਸ਼ (1801 ਈ), ਸੂਰਜ ਪ੍ਰਕਾਸ਼ (1843 ਈ:), ਪੰਥ ਪ੍ਰਕਾਸ਼ (1880 ਈ) ਸੁੱਖਾ ਸਿੰਘ ਦਾ ਗੁਰਬਿਲਾਸ ਪਾ: 10 (1727 ਈ) ਆਦਿ ਨੂੰ ਦੇਖਣ ਦੀ ਖੇਚਲ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਚਾਨਣਾ ਹੋ ਜਾਂਦਾ ਕਿ ਇਨ੍ਹਾਂ ਇਤਿਹਾਸਿਕ ਸਰੋਤਾਂ ਵਿੱਚ ਵੀ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਿਤ੍ਰ ਨਾਟਕ ਨੂੰ ਆਪਣਾ ਆਧਾਰ ਸਰੋਤ ਬਣਾਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕ੍ਰਿਸ਼ਨ ਅਵਤਾਰ ਦੀ ਸਮਾਪਤੀ ਦੀ ਤਾਰੀਖ ਇਸ ਤਰ੍ਹਾਂ ਕਲਮਬੰਦ ਕੀਤੀ ਹੈ:
    ਸਤਰਾਂ ਮੈ ਪੈਂਤਾਲ ਮੇ ਸਾਵਨ ਸੁਦਿ ਤਿਥ ਦੀ॥
    ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹੈ ਸਪੀਪ॥
    ਦਸਮ ਗ੍ਰੰਥ, ਕ੍ਰਿਸ਼ਨਾਵਤਾਰ, 2480॥
    ਇਸ ਅੰਦਰੂਨੀ ਗਵਾਹੀ ਤੋਂ ਇਹ ਸਾਫ ਜ਼ਾਹਿਰ ਹੈ ਕਿ ਸਾਵਨ ਸੁਦੀ 1745 ਬਿ:/24 ਜੁਲਾਈ 1688 ਈ:, ਮੰਗਲਵਾਰ ਤੱਕ ਗੁਰੂ ਸਾਹਿਬ ਪਾਉਂਟਾ ਸਾਹਿਬ ਵਿਖੇ 2480 ਛੰਦ ਲਿਖ ਚੁੱਕੇ ਸਨ। ਇਸ ਇਤਿਹਾਸਕ ਪ੍ਰਮਾਣ ਦੀ ਪੁਸ਼ਟੀ ਹੋਰ ਇਤਿਹਾਸਕ ਸਰੋਤਾਂ ਤੋਂ ਵੀ ਹੁੰਦੀ ਹੈ, ਜਿਨ੍ਹਾਂ ਵਿਚੋਂ ਕੋਇਰ ਸਿੰਘ ਰਚਿਤ ਗੁਰਬਿਲਾਸ ਪਤਾਸ਼ਾਹੀ 10 (6:2) ਤੇ ਸਰੂਪ ਸਿੰਘ ਕੋਸ਼ਿਕ ਦੀ ਗੁਰੂ ਕੀਆਂ ਸਾਖੀਆਂ (ਸਾਖੀ ਨੰ: 43) ਪ੍ਰਮੁੱਖ ਹਨ।
    ਕ੍ਰਿਸ਼ਨਾਵਤਾਰ ਦੀ ਸਮਾਪਤੀ ਤੋਂ ਤਕਰੀਬਨ ਦੋ ਮਹੀਨੇ ਬਾਅਦ ਅੱਸੂ ਸੁਦੀ 3, 1745 ਬ੍ਰਿ:/27 ਸਤੰਬਰ 1688 ਈ: ਸੋਮਵਾਰ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਕਾਲ ਦੀ ਪਹਿਲੀ ਲੜਾਈ, ਭੰਗਾਣੀ ਦਾ ਯੁੱਧ, ਜਿੱਤ ਕੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ। ਇਸ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ 13, 1745 ਬ੍ਰਿ:27 ਅਕਤੂਬਰ 1688 ਈ: ਸ਼ਨੀਵਾਰ ਵਾਲੇ ਦਿਨ ਪਾਉਂਟਾ ਸਾਹਿਬ ਨੂੰ ਅਲਵਿਦਾ ਕਹਿ ਕੇ ਕਪਾਲ ਮੋਚਨ ਆ ਗਏ, ਜਿਸ ਦਾ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਿਤ੍ਰੋ ਪਖਯਾਨ ਵਿੱਚ ਇਸ ਤਰ੍ਹਾਂ ਕਰ ਰਹੇ ਹਨ:
    ਨਦੀ ਜਮਨਾ ਕੇ ਤੀਰ ਮੇਂ, ਤੀਰਥ ਮੁਚਨ ਕਪਾਲ॥
    ਨਗਰ ਪਾਂਵਟਾ ਛੋਰ ਹਮ, ਆਏ ਤਹਾਂ ਉਤਾਲ॥2॥
    ਦਸਮ ਗ੍ਰੰਥ, ਚਰਿਤ੍ਰੋ ਪਖਯਾਨ, ਨੰ: 71॥
    ਦਸਮ ਗ੍ਰੰਥ ਦੀ ਇਹ ਅੰਦਰਲੀ ਗਵਾਹੀ ਇਸ ਗੱਲ ਦਾ ਪ੍ਰਤੀਕ ਹੈ ਕਿ 1688 ਈ: ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜਾਪੁ ਸਾਹਿਬ, ਅਕਾਲ ਉਸਤਿਤ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ, ਗਿਆਨ ਪ੍ਰਬੋਧ, ਕ੍ਰਿਸ਼ਨਾਵਤਾਰ, ਚਰਿਤ੍ਰੋ ਪਖਯਾਨ (71 ਚਰਿਤ੍ਰ ਤੱਕ) ਲਿਖ ਚੁੱਕੇ ਸਨ। ਇਨ੍ਹਾਂ ਸਾਰੇ ਸਰੋਤਾਂ ਤੋਂ ਇਲਾਵਾ ਗੁਰੂ ਸਾਹਿਬ ਬਚਿਤ੍ਰ ਨਾਟਕ (ਆਪਣੀ ਕਥਾ) ਵਿੱਚ ਇਕ ਹੋਰ ਇਤਿਹਾਸਕ ਤੇ ਠੋਸ ਪ੍ਰਮਾਣ ਇਸ ਤਰ੍ਹਾਂ ਕਲਮਬੰਦ ਕਰ ਰਹੇ ਹਨ:
    ਤ੍ਰਿਤਯ ਬਾਣ ਮਾਰਿਯੋ ਸੁ ਪੇਟੀ ਮਝਾਂਰੰ॥ ਬਿਧਿਅੰ ਚਿਲਕਾਂਤੰ ਦੁਆਲ ਪਾਰੰ ਪਧਾਰੰ॥
    ਚੁਭੀ ਚਿੰਚ ਚਰਮੰ ਕਛੁ ਘਾਇ ਨ ਆਯੰ॥ ਕਲੰ ਕੇਵਲੰ ਜਾਨ ਦਾਸੰ ਬਚਾਯੰ॥
    ਜਬੈ ਬਾਣ ਲਾਗਿਯੋ॥ ਤਬੈ ਰੋਸ ਜਾਗਿਯੋ॥ ਦਸਮ ਗ੍ਰੰਥ, ਬਚਿਤ੍ਰ ਨਾਟਕ, 8:30-31॥
    ਜਿਸ ਪੇਟੀ ਨੂੰ ਪਹਿਨ ਕੇ ਗੁਰੂ ਗੋਬਿੰਦ ਸਿੰਘ ਭੰਗਾਣੀ ਦਾ ਯੁੱਧ ਲੜ ਰਹੇ ਸਨ ਅਤੇ ਜਿਸ ਤੀਰ ਦੀ ਛੋਹ ਨੇ ਗੁਰੂ ਸਾਹਿਬ ਦੇ ਬੀਰਰਸ ਨੂੰ ਉਜਾਗਰ ਕੀਤਾ ਉਹ ਅੱਜ ਵੀ ਮਹਾਰਾਜਾ ਪਟਿਆਲਾ ਪਾਸ ਸੁਰੱਖਿਅਤ ਪਈ ਹੈ। ਇਸ ਪੇਟੀ ਉੱਤੇ ਜਾਪੁ ਸਾਹਿਬ ਤੇ ਜਪੁਜੀ ਸਾਹਿਬ ਲਿਖਿਆ ਹੋਇਆ ਹੈ, ਜੋ ਇਸ ਗੱਲ ਦਾ ਠੋਸ ਪ੍ਰਮਾਣ ਹੈ ਕਿ ਜਾਪੁ ਸਾਹਿਬ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਆਉਣ ਤੋਂ ਪਹਿਲਾਂ ਉਚਾਰਿਆ, ਅਤੇ ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਚਨਾ ਹੈ।
    1711-1880 ਈ: ਤੱਕ ਦੇ ਉਪਰਾਲੇ ਦਿੱਤੇ 13 ਇਤਿਹਾਸਕ ਸਬੂਤਾਂ ਅਤੇ ਪ੍ਰਮਾਣਾਂ ਤੋਂ ਇਹ ਸਾਫ ਜ਼ਾਹਿਰ ਹੈ ਕਿ ਸ੍ਰ: ਦਲਜੀਤ ਸਿੰਘ ਜੀ ਅਤੇ ਸ੍ਰ: ਜਗਜੀਤ ਸਿੰਘ ਜੀ ਆਪਣੀਆਂ ਗੁੰਮਰਾਹ ਕਰਨ ਵਾਲੀਆਂ ਯਕੜਬਾਜ਼ੀਆਂ ਲਿਖਣ ਲੱਗੇ ਇਹ ਭੁਲ ਗਏ ਕਿ ਇਤਿਹਾਸ ਕਲਪਤ ਅਟਕਲਬਾਜ਼ੀਆਂ ਤੇ ਜੁਗਤੀ ਕਥਨਾਂ ਨਾਲ ਨਹੀਂ ਸਿਰਜਿਆ ਜਾਂਦਾ ਬਲਕਿ ਇਤਿਹਾਸਕ ਪ੍ਰਮਾਣਾਂ ਦੇ ਆਧਾਰ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਨਾਲ ਹੀ ਲਿਖਿਆ ਜਾਂਦਾ ਹੈ। ਇਸੇ ਸੰਦਰਭ ਵਿੱਚ ਈ: ਐਚ: ਕਾਰ ਨੇ ਕਿਹਾ ਹੈ: "ਇਤਿਹਾਸਕਾਰ ਤੱਥਾਂ ਤੇ ਸਬੂਤਾਂ ਤੋਂ ਬਿਨਾਂ ਪ੍ਰਭਾਵਹੀਣ ਤੇ ਨਿਰਮੂਲ ਹੈ ਅਤੇ ਤੱਥ ਆਪਣੇ ਇਤਿਹਾਸਕਾਰ ਤੋਂ ਬਿਨਾਂ ਨਿਰਮੂਲ ਤੇ ਨਿਰਜੀਵ ਹਨ" (What is History)। ਇਹ ਸਤਿਕਾਰਯੋਗ ਵਿਦਵਾਨਾਂ ਨੇ ਕਿਸ ਉਦੇਸ਼ ਦੀ ਪੂਰਤੀ ਲਈ ਦਸਮ ਗ੍ਰੰਥ ਬਾਰੇ ਬਿਨਾਂ ਕਿਸੇ ਸਰੋਤ ਨੂੰ ਵਾਚੇ ਇਹ ਝੂਠੇ ਬਿਆਨ ਦਾਗੇ, ਉਸ ਦਾ ਖੁਲਾਸਾ ਕਰਨਾ ਕੋਈ ਔਖਾ ਨਹੀਂ ਹੈ। ਵਿਦਵਾਨ ਲੇਖਕਾਂ ਦੀਆਂ ਲਿਖਤਾਂ ਤੋਂ ਸਾਫ ਜ਼ਾਹਿਰ ਹੈ ਕਿ ਇਨ੍ਹਾਂ ਨੇ ਆਪਣੀਆਂ ਲਿਖਤਾਂ ਦੇ ਤੱਤ ਪਹਿਲਾਂ ਨਿਰਧਾਰਿਤ ਕੀਤੇ ਤੇ ਫੇਰ ਤੱਥਾਂ ਤੋਂ ਇਸ ਲਈ ਪ੍ਰਹੇਜ਼ ਕੀਤਾ ਤਾਂ ਜੋ ਝੂਠ ਦੇ ਸਹਾਰੇ ਸ਼ਰਧਾਵਾਨ, ਵਿਚਾਰਵਾਨ ਅਤੇ ਪਾਠਕਾਂ ਨੂੰ ਦਸਮ ਗ੍ਰੰਥ ਬਾਰੇ ਗੁੰਮਰਾਹ ਕੀਤਾ ਜਾ ਸਕਦੇ
  • Rattandeep Singh dasam granth da pichle thore arse to parhn da moka mileya, ramayan tak pohcaya, jinni vi samaj payi hai oh is trah hai :- jive aam bande di jindigi vichariye dukh hi dukh disdene, ise trah dasam granth vi hindunisam hi disda, par vicharan wali gall eh hai ke jive gurmukh di jindi vich anand hi anand hai, dukh da naamo nishan nahi, ise tarh koi gurmukh dasam granth pare hindunisam kite nazar nahi ayega, sirf ''kanh suneh pehchan na tinso'' di awasha rahegi. Baki jinni kise di cholli ohnii osnu daat melegi.
  • Rattandeep Singh dasam granth da pichle thore arse to parhn da moka mileya, ramayan tak pohcaya, jinni vi samaj payi hai oh is trah hai :- jive aam bande di jindigi vichariye dukh hi dukh disdene, ise trah dasam granth vi hindunisam hi disda, par vicharan wali gall eh hai ke jive gurmukh di jindi vich anand hi anand hai, dukh da naamo nishan nahi, ise tarh koi gurmukh dasam granth pare hindunisam kite nazar nahi ayega, sirf ''kanh suneh pehchan na tinso'' di awasha rahegi. Baki jinni kise di cholli ohnii osnu daat melegi.
  • Joga Singh Dalvir Gill Sahib, You have repeatedly mentioned the words Vulgar and Vulgarity in your comments and have expressed desire to focus on this aspect in the present controversy regarding authorship of Dasam Granth. To me Chritropakhyan of Dasam-Granth appears obscene, wherein sex, sexual acts, promiscuity, moral weakness of women folk, their falling easy pray to sexual temptations, their wickedness etc. have been described very indecently. The content of Chritropakhyan does not inspire spiritual awe in me rather a kind of revulsion gets induced in my mind. Same is the case with 11 Hiakyats which I have again read today . My opinion is that at least this part of Dasam Granth is not Guru's writing.
    The stories of Saadat Hasan Manto are different. In these stories sexual behavior has been depicted in a different context and Social milleau. The focus is on male barbarity and male sexual exploits. These stories generate a different message in you. I find these educative and enlightening in comparison with stories about 464 women characters of Chritropakhyan. I'm sorry if your feelings are hurt by my comments. One must speak what one feels
  • Dalvir Gill Joga Singh ji, no hard feeling at all, there couldn't be any. We are agreeing on one point that there's no universal definition of obscenity or vulgarity. Not only it changes from person to person and place to place but also from time to time. Before Poetics became popular, Rasa-Theory was in place and the entire poetry of DG doesn't betray that, as far as i know. You are Okaying Mantou but British charged him for four of his stories and a lecture. Ismat Chughtai sahibaa was also charged for her "Lihaaf".
    There are so many World Classics that go beyond the descriptions of DG. here we shall make a note that where ever colonists went they declared that these people are uncivilized and are without faith. ( To me values of Civilization and Culture are poles apart. )
    Only 30 years ago whatever our ladies sang and acted out as Gidhdhaa may seem obscene today. Chritropakhyaan when read in its totality doesn't feel like betraying the object of that very long creation nor does the Zaffarnamah, and then again, it may be just my view; that is, i don't feel it fair to impose my standards of morality on any writer.
  • Gurjant Singh Joga Singh Ji, word Vulgar and Vulgarity is being used repeatedly by the critics of Dasam Granth, however fail to give any common definition. Furthermore, in debate I would like to go by facts not by imaginary stuff. Also I request that please first do some research and have knowledge of current international parameters for literature
    http://youtu.be/jDVJhLgRyVU
    Play Video
    Dasam Granth - A Scholarly view - An interview with Prof Jagdish Singh on Dasam ... See More
  • Joga Singh Gurjant Singh Ji My reactions to CHRITROPAKHYAN and HIKAYATS are those of a commoner/ordinary Sikh having no knowledge of so called "current international parameters for literature".
    When you read a piece of poetry etc. some feeling is generated in your mind, some impressions gain ground. The referred parts of Dasam Granth does not inspire awe in me either about the author or about the writing. I find some of the content obscene and having gender bias against women folk. Besides there is difference between a literary piece and a scripture. Prof Jagdish Singh is a learned scholar. I'll definitely listen to his lengthy discourse in my spare moments. We'll talk again.
  • Gurjant Singh ਚਰਿਤ੍ਰੋਪਾਖਯਾਨ ਰਚਨਾ ਵਿੱਚ ਇਸਤਰੀ ਦੇ ਉਸਾਰੂ ਪੱਖ

    ਆਮ ਤੌਰ ਤੇ ਕੁਝ ਲੋਗਾ ਦੀ ਚਰਿਤ੍ਰੋਪਾਖਯਾਨ ਰਚਨਾ ਬਾਰੇ ਧਾਰਨਾ ਹੈ ਕੀ ਇਸ ਵਿੱਚ ਇਸਤਰੀ ਦੇ ਉਸਾਰੂ ਪੱਖ ਜਿਕਰ ਨਹੀ ਹੈ, ਸਿਰਫ਼ ਉਸਦਾ ਕੁਚਜੇ ਪੱਖ ਨੂੰ ਹੀ ਦਰਸਾਇਆ ਗਿਆ ਹੈ, ਗੁਰਬਾਣੀ ਵਿੱਚ ਕਾਮਣੀ, ਕੁਲਖਣੀ, ਕੁਨਾਰ, ਕੁਚੱਜੀ ਬਾਰੇ ਜਿਕਰ ਹੈ ਅਤੇ ਇਸ ਤਰਾ ਦੀ ਇਸਤਰੀ ਦੇ ਤਿਆਗ ਦਾ ਵਿਧਾਨ ਹੈ।
    ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
    ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
    ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
    ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
    ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੮੯
    ਗੁਰੂ ਸਾਹਿਬ ਨੇ ਇਸਤਰਾ ਦੀਆ ਇਸਤਰੀਆ ਬਾਰੇ ਖੁਲਕੇ ਪਰਦਾ ਚੁਕਿਆ ਤੇ ਸਾਵਧਾਨ ਹੋਣ ਦੀ ਪ੍ਰੇਰਨਾ ਦਿਤੀ, ਪਰ ਕੁਝ ਲੋਕਾ ਨੂੰ ਇਸ ਤਰਾ ਦੀਆ ਇਸਤਰੀਆ ਨਾਲ ਪਿਆਰ/ਮੋਹ ਇਤਨਾ ਹੈ ਉਹ ਇਹਨਾ ਲਈ ਗੁਰੂ ਦੇ ਭੈਅ ਹੀਣ ਕਾਮ ਨਸ਼ੇ ਵਿੱਚ ਕੁਬੋਲ ਬੋਲਨੋ ਨਹੀ ਸੰਗਦੇ।

    ਗੁਰੂ ਸਾਹਿਬ ਨੇ ਜੋ ਇਸਤਰੀ ਦੇ ਉਸਾਰੂ ਪੱਖ ਦਾ ਜਿਕਰ ਕੀਤਾ, ਮੇਰਾ ਮਕਸਦ ਸੰਗਤ ਨੂੰ ਉਸ ਤੋ ਜਾਣੂ ਕਰਵਾਉਣਾ ਹੈ, ਦਾਸ ਇਹ ਇੱਕ ਇੱਕ ਕਰਕੇ ਇਹ ਸਭ ਆਪਦੇ ਵਿਚਾਰ ਗੋਚਰੇ ਰੱਖੇਗਾ।

    ਇਸਤਰੀ ਨੂੰ ਕਮਜ਼ੋਰ ਤੇ ਦੁਰਬਲ ਮੰਨਿਆ ਗਿਆ ਹੈ। ਪਰ ਦਸਮ ਬਾਣੀ ਵਿੱਚ ਇਸਤ੍ਰੀ ਸ਼ਕਤੀ (ਚੰਡੀ) ਦਾ ਰੂਪ ਧਾਰਦੀ ਹੈ ਤੇ ਸੰਗਰਾਮ ਲਈ ਜੂਝਦੀ ਹੈ।
    ਚਰਿਤ੍ਰੋਪਾਖਯਾਨ ਵਿੱਚ ਵੀ ਬਹਾਦਰ ਤੇ ਦਲੇਰ ਇਸਤ੍ਰੀਆਂ ਦੀ ਘਾਟ ਨਹੀ।

    ਚਰਿਤ੍ਰ 52
    ਇਸ ਚਰਿਤ੍ਰ ਵਿੱਚ ਉਸ ਰਾਜ ਕੁਮਾਰੀ ਦਾ ਜਿਕਰ ਹੈ ਜੋ ਉਸ ਰਾਜ ਕੁਮਾਰ ਨੂੰ ਪਤੀ ਬਨਾਉਣਾ ਚਾਹੁੰਦੀ ਹੈ ਜੋ ਉਸ ਨੂੰ ਯੁੱਧ ਵਿੱਚ ਜਿੱਤੇ, ਇਕ ਸਵੰਬਰ ਯੁੱਧ ਦਾ ਰੂਪ ਧਾਰਦਾ ਹੈ,
    ਰਾਜਕੁਮਾਰੀ ਕਹਿੰਦੀ ਹੈ..
    ਤਬ ਕੰਨ੍ਯਾ ਐਸੇ ਕਹੀ ਬਚਨ ਪਿਤਾ ਕੇ ਸਾਥ ॥
    ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ ਨਾਥ ॥੧੨॥
    ਚਰਿਤ੍ਰ ੫੨ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ
    ਰਾਜ ਕੰਨਿਆ ਨੇ ਘੋਰ ਯੁੱਧ ਕੀਤਾ ਤੇ ਕਈਆ ਨੂੰ ਤੀਰਾ ਨਾਲ ਵਿੰਨ ਕੇ ਸੁੱਟ ਦਿੱਤਾ..
    ਮਚਿਯੌ ਤੁਮਲ ਜੁਧ ਤਹ ਭਾਰੀ ॥
    ਨਾਚੇ ਸੂਰਬੀਰ ਹੰਕਾਰੀ ॥
    ਤਾਨਿ ਧਨੁਹਿਯਨ ਬਿਸਿਖ ਚਲਾਵਤ ॥
    ਮਾਇ ਮਰੇ ਪਦ ਕੂਕਿ ਸੁਨਾਵਤ ॥੨੪॥
    ਚਰਿਤ੍ਰ ੫੨ - ੨੪ - ਸ੍ਰੀ ਦਸਮ ਗ੍ਰੰਥ ਸਾਹਿਬ
    ਉਥੇ ਬਹੁਤ ਭਾਰੀ ਯੁੱਧ ਹੋਇਆ। ਯੁੱਧ ਦਾ ਨਕਸ਼ਾ ਕੁਝ ਇਸ ਤਰਾ ਖਿਚਿਆ ਹੈ ...
    ਬਿਨੁ ਸੀਸਨ ਕੇਤਿਕ ਭਟ ਡੋਲਹਿ ॥
    ਕੇਤਿਨ ਮਾਰਿ ਮਾਰਿ ਕਰਿ ਬੋਲਹਿ ॥
    ਕਿਤੇ ਤਮਕਿ ਰਨ ਤੁਰੈ ਨਚਾਵੈ ॥
    ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥
    ਕਟਿ ਕਟਿ ਪਰੇ ਸੁਭਟ ਛਿਤ ਭਾਰੇ ॥
    ਭੂਪ ਸੁਤਾ ਕਰਿ ਕੋਪ ਪਛਾਰੇ ॥
    ਜਿਨ ਕੇ ਪਰੀ ਹਾਥ ਨਹਿ ਪ੍ਯਾਰੀ ॥
    ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥
    ਚਰਿਤ੍ਰ ੫੨ - ੩੬ - ਸ੍ਰੀ ਦਸਮ ਗ੍ਰੰਥ ਸਾਹਿਬ
    ਮੈਦਾਨੇ ਜੰਗ ਦਾ ਚਿੱਤਰ ਖਿਚਿਆ ਹੈ.....
    ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ ॥
    ਬਾਲ ਹਨੇ ਬਲਵਾਨ ਘਨੇ ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥
    ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥
    ਲੁਟੇ ਰਥੀ ਰਥ ਫੂਟੇ ਕਹੂੰ ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥
    ਚਰਿਤ੍ਰ ੫੨ - ੬੯ - ਸ੍ਰੀ ਦਸਮ ਗ੍ਰੰਥ ਸਾਹਿਬ

    ਦੋਹਰਾ ॥
    ਹੈ ਗੈ ਰਥੀ ਬਾਜੀ ਘਨੇ ਜੋਧਾ ਹਨੇ ਅਨੇਕ ॥
    ਜੀਤਿ ਸੁਯੰਬਰ ਰਨ ਰਹੀ ਭੂਪਤਿ ਬਚਾ ਨ ਏਕ ॥੮੦॥
    ਚਰਿਤ੍ਰ ੫੨ - ੮੦ - ਸ੍ਰੀ ਦਸਮ ਗ੍ਰੰਥ ਸਾਹਿਬ

    ਅਖੀਰ ਵਿੱਚ ਯੋਧਾ ਰਾਜਕੁਮਾਰੀ ਨੇ ਯੁੱਧ ਵਿੱਚ ਘਾਇਲ ਇਕ ਸੂਰਬੀਰ ਨੂੰ ਆਪਣਾ ਪਤੀ ਸਵੀਕਾਰ ਕੀਤਾ ਅਤੇ ਉਸਦੀ ਜਾਨ ਬਚਾਕੇ ਉਸ ਨੂੰ ਨਵਾ ਜੀਵਨ ਦੀਤਾ।

    .. ਚਲਦਾ
  • Gurjant Singh ਭਾਗ -2
    ਚਰਿਤ੍ਰ 96
    ਇਸ ਚਰਿਤ੍ਰ ਵਿੱਚ ਉਸ ਇਸਤ੍ਰੀ ਦੀ ਬਹਾਦਰੀ ਦਾ ਵਰਨਣ ਹੈ ਜੋ ਉਸ ਵੇਲੇ ਜੰਗੇ ਮੈਦਾਨ ਵਿੱਚ ਆਉਦੀ ਹੈ ਜਦੋ ਉਸ ਦਾ ਪਤੀ ਦਿੱਲ ਢਾਹ ਦੇਂਦਾ ਹੈ ਤੇ ਮੈਦਾਨ ਵਿੱਚੋ ਨਸ ਜਾਦਾ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਨੂੰ ਸਸ਼ਤਰ ਬਸਤਰ ਦੇ ਦੇਵੋ ਮੈਂ ਵੈਰੀ ਨਾਲ ਯੁਧ ਕਰਾਗੀ।

    ਅਪਨੀ ਪਗਿਯਾ ਮੋ ਕਹ ਦੀਜੈ ॥
    ਮੇਰੀ ਪਹਿਰ ਇਜਾਰਹਿ ਲੀਜੈ ॥
    ਜਬ ਮੈ ਸਸਤ੍ਰ ਤਿਹਾਰੋ ਧਰਿਹੌ ॥
    ਟੂਕ ਟੂਕ ਬੈਰਿਨ ਕੇ ਕਰਿਹੌ ॥੭॥
    ਚਰਿਤ੍ਰ ੯੬ - ੭ - ਸ੍ਰੀ ਦਸਮ ਗ੍ਰੰਥ ਸਾਹਿਬ

    ਇਹ ਇਸਤ੍ਰੀ ਬਹੁਤ ਸੁਰਮਗਤੀ ਨਾਲ ਲੜੀ ਤੇ ਕਈ ਵੈਰੀਆ ਨੂੰ ਤਲਵਾਰ ਦੇ ਘਾਟ ਉਤਾਰਿਆ। ਯੋਧਾ ਇਸਤਰੀ ਦੇ ਤੀਰ ਦੋਹਾ ਪਾਸੇ ਮਾਰ ਕਰਦੇ ਸਨ...

    ਲਏ ਹਾਥ ਸੈਥੀ ਅਰਬ ਖਰਬ ਧਾਏ ॥
    ਬੰਧੇ ਗੋਲ ਹਾਠੇ ਹਠੀ ਖੇਤ ਆਏ ॥
    ਮਹਾ ਕੋਪ ਕੈ ਬਾਲ ਕੇ ਤੀਰ ਢੂਕੇ ॥
    ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੩॥
    ਚਰਿਤ੍ਰ ੯੬ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ
    ਝੰਡਿਆ ਦੇ ਨਿਸ਼ਾਨ ਝੂਲ ਰਹੇ ਸਨ, ਹੱਥਾ ਵਿੱਚ ਤਲਵਾਰਾ ਸਨ.. ਮੈਦਾਨੇ ਜੰਗ ਦਾ ਦਿ੍ਸ਼ ਖਿਚਿਆ ਹੈ...
    ਛੋਰਿ ਨਿਸਾਸਨ ਕੇ ਫਰਰੇ ਭਟ ਢੋਲ ਢਮਾਕਨ ਦੈ ਕਰਿ ਢੂਕੇ ॥
    ਢਾਲਨ ਕੌ ਗਹਿ ਕੈ ਕਰ ਭੀਤਰ ਮਾਰ ਹੀ ਮਾਰਿ ਦਸੌ ਦਿਸਿ ਕੂਕੇ ॥
    ਵਾਰ ਅਪਾਰ ਬਹੇ ਕਈ ਬਾਰ ਗਏ ਛੁਟਿ ਕੰਚਨ ਕੋਟਿ ਕਨੂਕੇ ॥
    ਲੋਹ ਲੁਹਾਰ ਗੜੈ ਜਨੁ ਜਾਰਿ ਉਠੈ ਇਕ ਬਾਰਿ ਤ੍ਰਿਨਾਰਿ ਭਭੂਕੇ ॥੧੪॥
    ਚਰਿਤ੍ਰ ੯੬ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

    ਸੂਰਮਿਆ ਦੇ ਮੈਦਾਨੇ ਜੰਗ ਲੜ ਮਰਨ ਦੇ ਚਾਅ ਦਾ ਦਿ੍ਸ਼....
    ਲਗੇ ਬ੍ਰਿਣਨ ਕੇ ਸੂਰਮਾ ਪਰੇ ਧਰਨਿ ਪੈ ਆਇ ॥
    ਗਿਰ ਪਰੇ ਉਠਿ ਪੁਨਿ ਲਰੇ ਅਧਿਕ ਹ੍ਰਿਦੈ ਕਰਿ ਚਾਇ ॥੨੨॥
    ਚਰਿਤ੍ਰ ੯੬ - ੨੨ - ਸ੍ਰੀ ਦਸਮ ਗ੍ਰੰਥ ਸਾਹਿਬ

    ਸੂਰਮਿਆ ਦੇ ਮੈਦਾਨੇ ਜੰਗ ਬੀਰਤਾ ਦਿਖਾਉਣ ਦੇ ਚਾਅ ਦਾ ਦਿ੍ਸ਼...

    ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥
    ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈ ॥
    ਕਿਤੇ ਪਰਘ ਫਾਸੀ ਲਏ ਹਾਥ ਡੋਲੈ ॥
    ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ ॥੨੩॥
    ਚਰਿਤ੍ਰ ੯੬ - ੨੩ - ਸ੍ਰੀ ਦਸਮ ਗ੍ਰੰਥ ਸਾਹਿਬ
    ਜਦੋ ਬਹੁਤ ਸਾਰੇ ਸੂਰਮੇ ਮਾਰੇ ਗਏ ਤਾ ਉਹ ਮਹਾ ਯੋਧਾ ਇਸਤਰੀ ਸਸ਼ਤਰ ਸੰਭਾਲ ਕੇ ਯੁੱਧ ਵਿੱਚ ਆਈ। ਵੈਰੀਆ ਨੇ ਇਕੋਵਾਰੀ ਬਰਛੀਆ ਆਦਿ ਉਸ ਵੱਲ ਚਲਾਏ ਪਰ ਬਹਾਦਰੀ ਦੇਖ ਪਿਛਾ ਹੱਟ ਗਏ.....

    ਸੂਰ ਗਏ ਕਟਿ ਕੈ ਝਟ ਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ ॥
    ਪਟਿਸ ਲੋਹ ਹਥੀ ਪਰਸੇ ਇਕ ਬਾਰ ਹੀ ਬੈਰਨਿ ਕੇ ਤਨ ਝਾਰੇ ॥
    ਏਕ ਲਰੇ ਇਕ ਹਾਰਿ ਟਰੇ ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ ॥
    ਬੀਰ ਕਰੋਰਿ ਸਰਾਸਨ ਛੋਰਿ ਤ੍ਰਿਣਾਨ ਕੌ ਤੋਰਿ ਸੁ ਆਨਨ ਡਾਰੇ ॥੩੦॥
    ਚਰਿਤ੍ਰ ੯੬ - ੩੦ - ਸ੍ਰੀ ਦਸਮ ਗ੍ਰੰਥ ਸਾਹਿਬ

    ਇਸ ਤਰਾ ਉਸ ਸੂਰਬੀਰ ਇਸਤਰੀ ਨੇ ਯੁੱਧ ਜਿੱਤ ਲਿਆ।
  • Gurjant Singh ਭਾਗ 3
    ਚਰਿਤ੍ਰ 151
    ਇਸ ਚਰਿਤ੍ਰ ਵਿੱਚ ਇਕ ਰਾਣੀ ਦੀ ਸੂਰਬੀਰਤਾ ਦਰਸਾਈ ਗਈ ਹੈ, ਜਦੋ ਮੈਦਾਨੇ ਜੰਗ ਵਿੱਚ ਰਾਜਾ ਮਾਰਿਆ ਜਾਦਾ ਹੈ,.....

    ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ ॥
    ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ ॥
    ਗਿਰਿਯੋ ਅੰਬਾਰੀ ਮਧ੍ਯ ਮੂਰਛਨਾ ਹੋਇ ਕਰਿ ॥
    ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥
    ਚਰਿਤ੍ਰ ੧੫੧ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ

    ਪਰ ਰਾਣੀ ਜਿਹੜੀ ਰਾਜੇ ਨਾਲ ਅੰਬਾਰੀ ਵਿੱਚ ਬੈਠੀ ਹੈ, ਬਹਾਦਰੀ ਨਾਲ ਯੁੱਧ ਦੀ ਕਮਾਨ ਸੰਭਾਲਦੀ ਹੈ। ਸਿਪਾਹੀਆ ਨੂੰ ਉਤਸਾਹਤ ਕਰਨ ਲਈ ਆਪ ਆਪਣਾ ਰਥ ਮੈਦਾਨੇ ਜੰਗ ਵਿੱਚ ਲੈ ਜਾਦੀ ਹੈ...
    ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ ॥
    ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ ॥
    ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ ॥
    ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾਂ ਕਰਤ ਭੇ ॥੧੩॥
    ਚਰਿਤ੍ਰ ੧੫੧ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ

    ਬਹੁਤ ਭਿਆਨਕ ਯੁੱਧ ਹੁੰਦਾ ਹੈ...
    ਪੀਸਿ ਪੀਸਿ ਕਰਿ ਦਾਂਤ ਸੂਰਮਾ ਰਿਸਿ ਭਰੇ ॥
    ਟੂਕ ਟੂਕ ਹ੍ਵੈ ਪਰੇ ਤਊ ਪਗੁ ਨ ਟਰੇ ॥
    ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ ॥
    ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥
    ਚਰਿਤ੍ਰ ੧੫੧ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

    ਇਸ ਤਰਾ ਇਕ ਸੂਰਬੀਰ ਇਸਤਰੀ ਮੈਦਾਨੇ ਜੰਗ ਵਿੱਚ ਲੜਨ ਦਾ ਪ੍ਰੇਰਨਾ ਸਰੋਤ ਬਣਕੇ ਜੰਗ ਜਿੱਤਦੀ ਹੈ।

    ਭਾਗ 4
    ਚਰਿਤ੍ਰ 147
    ਇਸ ਚਰਿਤ੍ਰ ਇਕ ਸੂਰਬੀਰ ਬਹਾਦਰ ਇਸਤ੍ਰੀ ਦਾ ਹੈ, ਜਿਸ ਵਿੱਚ ਇਸਤ੍ਰੀ ਦੇ ਪਤੀ ਨੂੰ ਰਾਜਾ ਕੈਦ ਕਰ ਲੈਂਦਾ ਹੈ।
    ਬੰਧ੍ਯੋ ਰਾਵ ਬਾਲਨ ਸੁਨਿ ਪਾਯੋ ॥
    ਸਕਲ ਪੁਰਖ ਕੋ ਭੇਖ ਬਨਾਯੋ ॥
    ਬਾਲੋਚੀ ਸੈਨਾ ਸਭ ਜੋਰੀ ॥
    ਭਾਂਤਿ ਭਾਂਤਿ ਅਰਿ ਪ੍ਰਤਿਨਾ ਤੋਰੀ ॥੩॥
    ਚਰਿਤ੍ਰ ੧੪੭ - ੩ - ਸ੍ਰੀ ਦਸਮ ਗ੍ਰੰਥ ਸਾਹਿਬ

    ਬਲਵਾਨ ਇਸਤ੍ਰੀ ਰਾਜੇ ਜੰਗ ਲਈ ਵੰਗਾਰਦੀ ਹੈ....
    ਘੇਰਿ ਸੈਦ ਖਾਂ ਕੌ ਤ੍ਰਿਯਨ ਐਸੇ ਕਹਿਯੋ ਸੁਨਾਇ ॥
    ਕੈ ਹਮਰੋ ਪਤਿ ਛੋਰਿਯੈ ਕੈ ਲਰਿਯੈ ਸਮੁਹਾਇ ॥੪॥
    ਚਰਿਤ੍ਰ ੧੪੭ - ੪ - ਸ੍ਰੀ ਦਸਮ ਗ੍ਰੰਥ ਸਾਹਿਬ

    ਜੰਗ ਦਾ ਦਿਰਸ਼ ਇਸ ਤਰਾ ਖਿਚਿਆ ਹੈ, ਕਈ ਨਾ ਮਾਰੇ ਜਾਣ ਵਾਲੇ ਸੂਰਮੇ ਵੀ ਮਰ ਗਏ, ਕਈ ਹਾਥੀ ਖਤਮ ਹੋ ਗਏ।
    ਬਜੀ ਭੇਰ ਭਾਰੀ ਮਹਾ ਸੂਰ ਗਾਜੇ ॥
    ਬੰਧੇ ਬੀਰ ਬਾਨਾਨ ਬਾਂਕੇ ਬਿਰਾਜੇ ॥
    ਕਿਤੇ ਸੂਲ ਸੈਥੀਨ ਕੇ ਘਾਇ ਘਾਏ ॥
    ਮਰੇ ਜੂਝਿ ਜਾਹਾਨ ਮਾਨੋ ਨ ਆਏ ॥੬॥
    ਚਰਿਤ੍ਰ ੧੪੭ - ੬ - ਸ੍ਰੀ ਦਸਮ ਗ੍ਰੰਥ ਸਾਹਿਬ
    ਇਸਤ੍ਰੀ ਤਲਵਾਰ ਚਲਾਉਦੀ ਹੈ ਤਾਂ ਕਈ ਰਾਜਿਆ ਦੇ ਪੁੱਤਰ ਨੱਠ ਜਾਦੇ ਹਨ...

    ਖਗ ਪਰੇ ਕਹੂੰ ਖੋਲ ਝਰੇ ਕਹੂੰ ਟੂਕ ਗਿਰੇ ਛਿਤ ਤਾਜਨ ਕੇ ॥
    ਅਰੁ ਬਾਨ ਕਹੂੰ ਬਰਛੀ ਕਤਹੂੰ ਕਹੂੰ ਅੰਗ ਕਟੇ ਬਰ ਬਾਜਨ ਕੇ ॥
    ਕਹੂੰ ਬੀਰ ਪਰੈ ਕਹੂੰ ਚੀਰ ਦਿਪੈ ਕਹੂੰ ਸੂੰਡ ਗਿਰੇ ਗਜਰਾਜਨ ਕੇ ॥
    ਅਤਿ ਮਾਰਿ ਪਰੀ ਨ ਸੰਭਾਰਿ ਰਹੀ ਸਭ ਭਾਜਿ ਚਲੇ ਸੁਤ ਰਾਜਨ ਕੇ ॥੯॥
    ਚਰਿਤ੍ਰ ੧੪੭ - ੯ - ਸ੍ਰੀ ਦਸਮ ਗ੍ਰੰਥ ਸਾਹਿਬ

    ਉਹ ਬਲਵਾਨ ਇਸਤ੍ਰੀ ਰਾਜੇ ਨਾਲ ਜੰਗ ਕਰਦੀ ਹੈ ਅਤੇ ਪਤੀ ਨੂੰ ਸੁਤੰਤਰ ਕਰਵਾ ਲੈਂਦੀ ਹੈ
    ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ ॥
    ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥
    ਚਰਿਤ੍ਰ ੧੪੭ - ੧੭ - ਸ੍ਰੀ ਦਸਮ ਗ੍ਰੰਥ ਸਾਹਿਬ..
  • Joga Singh Gurjant Singh Ji, You seemingly have copied the whole content from the blog "ਔਰ ਸੁ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ" and pasted as comments under your name. I've no objection to it but Dalvir Gill who is moderating the discussion has. He desires original responses based upon one's study and analysis.
    The reference to Gur Shabad ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੮੯ has been given in the blog, regarding which (in my considered opinion) conclusion drawn is wrong. The blogger writes "ਗੁਰੂ ਸਾਹਿਬ ਨੇ ਇਸਤਰਾ ਦੀਆ ਇਸਤਰੀਆ ਬਾਰੇ ਖੁਲਕੇ ਪਰਦਾ ਚੁਕਿਆ ਤੇ ਸਾਵਧਾਨ ਹੋਣ ਦੀ ਪ੍ਰੇਰਨਾ ਦਿਤੀ, ਪਰ ਕੁਝ ਲੋਕਾ ਨੂੰ ਇਸ ਤਰਾ ਦੀਆ ਇਸਤਰੀਆ ਨਾਲ ਪਿਆਰ/ਮੋਹ ਇਤਨਾ ਹੈ ਉਹ ਇਹਨਾ ਲਈ ਗੁਰੂ ਦੇ ਭੈਅ ਹੀਣ ਕਾਮ ਨਸ਼ੇ ਵਿੱਚ ਕੁਬੋਲ ਬੋਲਨੋ ਨਹੀ ਸੰਗਦੇ।". This is simply wrong. In the Gur Shabad woman refers to ਜੀਵ ਆਤਮਾ. The true meaning of the shabad under referencs is:
    "The self-willed (manmukh) ਜੀਵ ਆਤਮਾ resembles a filthy, rude and evil wife who forsaking her Husband Lord and leaving her own abode gives her love to some body else (worships somebody other than God). Her (self-willed's) desires are never satisfied, and she burns and cries out in pain. O Nanak, without the NAME of LORD (ਨਾਮ), she (ਜੀਵ ਆਤਮਾ) is ugly and ungraceful. She is abandoned and left behind by The Lord Husband."
    Gurjant Singh Ji, Gur Gobind Singh is the emperor of emperors (SACHA PATSHAH). For him Man and Woman are alike. He has no gender biases. But the writer of CHRITROPAKHYAN seems to be (at least to me) as male chauvinist . My understanding may be at fault, it can be right also. As the things presently are, I feel there is mist surrounding the authorship of CHIRTOPAKHYAN and HIKAYATS
  • Devinder Singh ਜਿਸ ਮੰਤਵ ਲਈ ਬ੍ਰਾਹਮਣਵਾਦੀ ਕਈ ਸਾਲਾਂ ਤੋਂ ਜੁਟੇ ਹਨ ਓਹ ਸਹਿਜੇ ਹੀ ਸਿੱਧ ਹੋ ਜਾਏਗਾ ਕਿ ਸਿੱਖਾਂ ਦੇ ਪਰਮ ਇਸ਼ਟ ਖੁਦ ਸ਼ਾਰਦਾ,ਕਾਲਕਾ,ਸ਼ਿਵਾ,ਚੰਡੀ ਦੇ ਪੁਜਾਰੀ ਸਨ।ਸਿੱਖੀ ਖੁਦ ਹੀ ਹਿੰਦੂਵਾਦ ਦਾ ਅਨਿਖੜਵਾਂ ਅੰਗ ਬਣ ਜਾਏਗੀ ਜੇ ਅਸੀਂ ਦਲੀਲਾਂ ਦੇ ਦੇ ਸਿੱਧ ਕਰ ਦੇਈਏ ਕਿ ਕਾਮਸੂਤਰ ਨੂੰ ਮਾਤ ਪਾਉਂਦੇ ਕਾਮ ਕੀ੍ੜਾ ਦੇ ਰਚਾਇਤਾ ਸਾਡੇ ਕਲਗੀਧਰ ਜੀ ਹਨ ।

    ਜਾਰੀ ਰੱਖੋ ।
  • Jagmohan Singh .
    ਭਾਵੇਂ ਦਸਮ-ਗ੍ਰੰਥ ਬਾਰੇ ਇਹ ਸੰਵਾਦ ਸਿਰਫ ਚ੍ਰਿਤਰੋਪਖਿਯਾਨ ਅਤੇ ਹਿਕਾਇਤਾਂ ’ਤੇ ਹੀ ਸਿਮਟ ਗਿਆ ਜਾਪਦਾ ਹੈ, ਤਾਂ ਵੀ ਕਾਫ਼ੀ ਸਾਰਥਕ ਵਿਚਾਰ ਵਟਾਂਦਰਾ ਹੋ ਰਿਹਾ ਹੈ. ਮਿੱਤਰ ਠਰੰਮੇਂ ਨਾਲ ਗੱਲ ਕਰ ਰਹੇ ਨੇ.
    ਜਦੋਂ ਅਸੀਂ ਅੱਲਗ-ਅੱਲਗ ਜ਼ਾਵੀਏ ਤੋਂ ਗਲਾਂ ਦੀ ਨਿਰਖ-ਪਰਖ ਕਰਾਂਗੇ ਤਾਂ ਸਾਡੇ ਪ੍ਰਭਾਵ ਜ਼ਰੂਰ ਹੀ ਅੱਲਗ ਹੋਣਗੇ. ਮੇਰੇ ਖਿਆਲ ਵਿਚ ਬਹੁਤ ਸਾਰੇ ਮਤਭੇਦਾਂ ਪਿਛੇ ਏਹੀ ਕਾਰਨ ਹੈ. ਦਸਮ-ਗ੍ਰੰਥ ਦੀਆਂ ਸੱਮੁਚੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਣ ਵਾਲੇ ਅਤੇ ਉਹ ਵੀ ਜੋ ਮੁਕੰਮਲ ਗ੍ਰੰਥ ਨੂੰ ਗੁਰੂ-ਕ੍ਰਿਤ ਨਹੀਂ ਮੰਨਦੇ, ਗੁਰੂ ਸਾਹਿਬ ਨੂੰ ਜ਼ਰੂਰ ਪਿਆਰ ਕਰਦੇ ਨੇ ਅਤੇ ਉਨ੍ਹਾਂ ਦੇ ਆਪਸੀ ਮਤਭੇਦਾਂ ਲਈ ਵੀ ਸਾਹਿਬਾਂ ਦਾ ਪਿਆਰ ਹੀ ਜ਼ਿੰਮੇਵਾਰ ਹੈ.
    ਦਸਮ-ਗ੍ਰੰਥ ਦੇ ਕ੍ਰਿਤਤਵ ਦੇ ਇਰਦਗਿਰਦ ਧੁੰਦ ਦਾ ਪਾਸਾਰ ਜ਼ਰੂਰ ਹੈ ਅਤੇ ਕੁਝ ਵੀ ਸਪਸ਼ਟ ਨਜ਼ਰ ਨਹੀਂ ਆਉਂਦਾ, ਪਰ ਦੇਰ-ਸਵੇਰ ਨਾਲ ਹੀ ਸਹੀ, ਇਹ ਧੁੰਧ ਛਟੇਗੀ ਜ਼ਰੂਰ ਅਤੇ ਸੱਚ ਦਾ ਚੰਦਰਮਾਂ ਉਜਾਗਰ ਹੋਏਗਾ. ਇਸ ਵਿਸ਼ਵਾਸ਼ ਨਾਲ ਹੀ ਸੰਵਾਦ ਸ਼ੁਰੂ ਕੀਤਾ ਸੀ ਜੋ ਜਦੋਂ ਤੀਕ ਮਿੱਤਰ ਚਾਹੁੰਣਗੇ ਇਹ ਸੰਵਾਦ ਇੰਝ ਹੀ ਜਾਰੀ ਰਹੇਗਾ
  • Gurjant Singh Joga Singh Ji above comment was originally from Anahad Ghar and the blog you mentioned is written by my brother and taken permission to use his research.
  • Anahad Ghar Joga Singh ji, Why only WOMEN refer as JEEV ATMA?? Pl explain your understanding.
  • Anahad Ghar Devinder Singh, ਆਪ ਜਿਸ ਬ੍ਰਹਾਮਣਵਾਦ ਦੀ ਗੱਲ ਕਰ ਰਹੇ ਹੋ ਉਹ ਗੁਰੂ ਸਾਹਿਬ ਤੇ ਭਗਤ ਸਹਿਬਾਨ ਨੂੰ ਵਿਸ਼ਨੂੰ ਭਗਤ ਸਾਬਤ ਕਰਨ ਲਈ ਸਾਲਾ ਬਦੀ ਜੋਰ ਲਗਾ ਰਿਹਾ ਹੈ,ਕਿਉਕਿ ਸ਼ਬਦ ਹਰਿ, ਰਾਮ, ਗੋਬਿੰਦ ਆਦਿ ਵੀ ਵਰਤੇ ਗਏ ਹਨ, ਇਸ਼ਟ ਭਾਵ ਪ੍ਰਗਟ ਕਰਨ ਲਈ। ਆਪ ਦੀ ਟਿੱਪਣੀ ਤੋ ਕੋਈ ਵੀ ਅੰਦਾਜਾ ਲਗਾ ਸਕਦਾ ਤੁਸੀ ਕਦੀ ਕਾਮਸੂਤਰ ਜਾ ਕੋਕ ਸ਼ਾਸਤਰ ਦੇਖਿਆ ਵੀ ਨਹੀ। ਜਾਪਦਾ ਤੁਸੀ ਅਸਲ ਵਿਚ ਬ੍ਰਹਾਮਣਵਾਦ ਦਾ ਸਿਕਾਰ ਹੋ ਕਿਉਕਿ ਕਿਸੇ ਸ਼ਬਦ ਦੀ ਵਰਤੋ ਵਰਤਣ ਦੇ ਭਾਵਾ ਵਿਚ ਸਮਝੀ ਜਾਦੀ ਹੈ ਨਾ ਕਿ ਉਸ ਨਾਲ ਜੁੜੀ ਰੂੜੀ ਨਾਲ, ਗੁਰੂ ਸਾਹਿਬ ਬ੍ਰਹਾਮਣ, ਕਾਜੀ, ਜੋਗੀ ਸ਼ਬਦ ਨੂੰ ਪਰਿਭਾਸ਼ਤ ਕਰਦੇ ਦਸਦੇ ਹਨ....

    ਸੋ ਜੋਗੀ ਜੋ ਜੁਗਤਿ ਪਛਾਣੈ ॥
    ਗੁਰ ਪਰਸਾਦੀ ਏਕੋ ਜਾਣੈ ॥
    ਕਾਜੀ ਸੋ ਜੋ ਉਲਟੀ ਕਰੈ ॥
    ਗੁਰ ਪਰਸਾਦੀ ਜੀਵਤੁ ਮਰੈ ॥
    ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥
    ਆਪਿ ਤਰੈ ਸਗਲੇ ਕੁਲ ਤਾਰੈ ॥੩॥
    ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੬੬੨
    See Translation
  • Jagmohan Singh Dear Anahad Ghar Ji, Joga Singh has written "In the Gur Shabad woman refers to ਜੀਵ ਆਤਮਾ". It is clear that the woman under reference is JEEV ATMA of the Gur-Shabad ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੮੯. Joga Singh has not used the word WOMEN. Instead the word WOMAN has been used. You are a very knowledgeable person and know fully well that JEEV ATMA (of all beings) in Gurbani is feminine and the only male(Husband) is God. JEEV ATMA longs for communion with Husband God
  • Anahad Ghar ਜੋਗਾ ਸਿੰਘ ਜੀ, ਕ੍ਰਿਪਾ ਕਰਕੇ ਪੜੋ ਜੀ, ਕਿਸੇ ਰਚਨਾ ਬਾਰੇ ਸੁਣੀ ਸੁਣਾਈ ਰਾਏ ਬਣਾਉਣ ਤੋ ਪਹਿਲਾ ਉਸ ਬਾਰੇ ਆਪ ਦੇਖੋ ਸਮਝੋ ਜਰੂਰ!! ਗਿਣਤੀ ਕਰਨਾ ਪੁਰਖ ਚਰਿਤ੍ਰ ਸਬਦ ਦੀ ਜੀ!!

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬॥੬੯੫॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭॥੭੦੩॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦॥੭੬੧॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੩॥੭੮੩॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੫॥੧੦੪੮॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੬॥੧੦੬੧॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੧॥੧੧੦੬॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੪॥੧੧੩੭॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੮॥੧੨੨੨॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੯॥੧੨੩੪॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੦॥੧੨੪੮॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੧॥੧੨੫੮॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੪॥੧੨੯੩॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੫॥੧੩੦੨॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੩॥੧੪੮੯॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੫॥੧੫੨੩॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੧॥੧੬੩੪॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੧॥੧੮੬੫॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੫॥੧੯੬੨॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੬॥੧੯੬੮॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੦॥੨੩੬੨॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੧॥੨੩੬੮॥ਅਫਜੂੰ॥

    ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੭॥੨੪੮੯॥ਅਫਜੂੰ॥
    See Translation
  • Anahad Ghar Joga Singh , "In the Gur Shabad woman refers to ਜੀਵ ਆਤਮਾ." ਵੀਰ ਜਗਮੋਹਨ ਸਿੰਘ ਜੀ, My question is very simple.....

    Joga Singh ji, Why only WOMEN refer as JEEV ATMA?? Pl explain your understanding.
  • Jagmohan Singh According to my understanding, In Gurbani, JEEV ATMA (of all beings) is feminine and the only male(Husband) is God. JEEV ATMA longs for communion with Husband God
  • Anahad Ghar Dear Jagmohan Singh ji, My question is why its so??

    ਸਲੋਕ ਮਃ ੧ ॥
    ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
    ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
    ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
    ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
    ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
    ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
    See Translation
  • Jagmohan Singh ਤੁਹਾਡੇ ਸੁਆਲ ਦਾ ਮੈਂ ਆਪਣੀ ਬੁੱਧੀ ਅਤੇ ਸਮਝ ਅਨੁਸਾਰ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗਾ.
    ਮੇਰੇ ਖਿਆਲ ਵਿਚ ਸਲੋਕ ਮ: ੧ ਦੇ ਅਰਥ ਇਸ ਪ੍ਰਕਾਰ ਹਨ:
    "ਚੋਰਾਂ ਜਾਰਾ (ਜ਼ਬਰਦਸਤੀ ਕਰਨ ਵਾਲਿਆਂ ) ਵਿਭਚਾਰਣਾ, ਦੱਲੀਆਂ ਦੀ ਉੱਠਣੀ ਬੈਠਣੀ, ਦੋਸਤੀ, ਖਾਣ-ਪੀਣ ਹੁੰਦਾ ਹੈ. ਇਨ੍ਹਾਂ ਦੇ ਮਨਾਂ ਵਿਚ ਸ਼ੇਤਾਨ ਦਾ ਵਾਸਾ ਹੁੰਦਾ ਹੈ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਬਾਰੇ ਇਹ ਬੇਖਬਰ ਅਤੇ ਕੋਰੇ ਹੁੰਦੇ ਹਨ. ਜੇਕਰ ਖੋਤੇ ਨੂੰ ਚੰਦਨ ਦਾ ਲੇਪ ਕਰ ਦਿੱਤਾ ਜਾਵੇ ਉਹ ਫਿਰ ਭੀ ਘੱਟੇ ਵਿੱਚ ਹੀ ਲੇਟਦਾ ਹੈ. (ਭਾਵ ਅਜਿਹੇ ਲੋਕਾਂ ਨੂੰ ਚੰਗੇ-ਮਾੜੇ ਕੰਮਾਂ ਦੀ ਸੋਝੀ ਨਹੀਂ ਹੁੰਦੀ)
    ਗੁਰੁ ਨਾਨਕ ਸਾਹਿਬ ਅਨੁਸਾਰ ਅਜਿਹੇ ਲੋਕ ਝੂਠ ਦੀ ਤਾਣੀ ਉੱਪਰ ਝੂਠ ਦਾ ਸੂਤ ਕੱਤਦੇ ਹਨ. ਅਜਿਹੇ ਲੋਕ ਕੂੜ ਦਾ ਪਹਿਰਨ ਓੜਦੇ ਹਨ, ਉਨ੍ਹਾਂ ਦੀ ਦਿੱਖ ਅਤੇ ਮਾਣ (ਸ਼ਾਨ) ਵੀ ਕੂੜ ਹੈ"
    ਜੀਵ ਆਤਮਾ ਇਸਤਰਿੱਤਵ ਕਿਉਂ ਹੈ ? ਇਸ ਦਾ ਉੱਤਰ ਮੈਨੂੰ ਨਹੀਂ ਸੁਝ ਰਿਹਾ
  • Anahad Ghar Dear Jagmohan Singh ji, ਇੰਤਜਾਰ ਕਰਦੇ ਹਾਂ ਸਾਇਦ ਜੋਗਾ ਸਿੰਘ ਜੀ ਇਸ ਦਾ ਉਤਰ ਦੇ ਕੇ ਨਿਹਾਲ ਕਰਨ!!!
  • Sarbjit Singh ਚਰਿਤ੍ਰ ਪੁਖਿਆਨ ਨੂੰ ਆਪਣੇ ਜੀਵਨਾਂ ਦੀ ਸਚਾਈ ਹੈ ...... ਔਰਤ ਦੀ ਦਸ਼ਾ ਦਾ ਸਹੀ ਵਿਸਥਾਰ ਨਾਲ ਦੱਸਦਾ ਹੈ, ਇਹ ਹਰ ਇੱਕ ਘਰ 'ਚ ਵਾਪਰ ਰਿਹਾ ਹੈ , ਬਸ ਆਪਾਂ ਅੱਖਾਂ ਮੀਚ ਬੈਠੇ ਹਾਂ....
  • Gangveer Rathour jad aurat te aadmi di equality di gall gurbani kardi hai ta , rabb nu male te insaan nu jeev istri kehna kitho takk jayaj hai? mainu lagda male dominency da ethe v kuj asar hai?
  • Paramjeet Singh Prince mere kyaal wich guru granth saheb ji di baani te khare utran ton baad hi, hor kise granth di parhcool wich saahi aur durust pohonh ho jaavegi.......
  • Jagmohan Singh Gangveer Rathour ਗੁਰਮਤ ਅਨੁਸਾਰ ਪਰਮ ਸੱਤਾ ਰਿਸ਼ਤਿਆਂ ਨਾਤਿਆਂ ਦੇ ਬੰਧਨ ਤੋਂ ਮੁਕਤ ਹੈ ਉਸਦੀ ਨਾ ਕੋਈ ਮਾਤਾ ਹੈ ਨਾ ਪਿਤਾ, ਨਾ ਭਰਾ ਨਾ ਇਸਤ੍ਰੀ ਨਾ ਹੀ ਕਾਮ ਉਸਨੂੰ ਸਤਾਉਂਦਾ ਹੈ. ਸਾਰੇ ਜੀਵਾਂ ਵਿਚ ਉਸਦੀ ਜੋਤ ਹੈ
    ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥
    ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥
    ਸੂਫ਼ੀਆਂ ਦਾ ਇਸ਼ਕ ਹਕੀਕੀ ਕਾਂਨਸੈਪਟ ਵੀ ਮਨੁਖ ਨੂੰ ਨਾਰੀ ਰੂਪ ਵਿਚ ਚਿਤਵਦਾ ਹੈ ਜੋ ਪਿਆਰੇ ਨਾਲ ਮਿਲਾਪ ਲਈ ਬਿਹਬਲ ਹੈ. ਇਹ ਕਈ ਰੂਹਾਂ (ਵਿਅਕਤੀਆਂ) ਦੀ ਜੀਵਨ ਵਿਵਸਥਾ ਹੈ ਉਹ ਆਪਣੈ ਆਪ ਨੂੰ ਪਿਆਰੇ ਤੋਂ ਵਿਛੜਿਆ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਰਹਾ ਸਤਾਉਂਦੀ ਹੈ. ਪ੍ਰਮਾਤਮਾ ਨੂੰ ਪੁਰਸ਼ ਰੂਪ ਵਿਚ ਚਿਤਵ ਅਤੇ ਜੀਵ ਆਤਮਾ ਨੂੰ ਨਾਰੀ ਰੂਪ ਵਿਚ ਚਿਤਵਣ ਨਾਲ ਨਾਰੀ ਸਥਾਨ ਦੀ ਮਾਣ ਪ੍ਰਤਿਸ਼ਠਾ ਘਟੀ ਨਹੀਂ ਸਗੋਂ ਵਧੀ ਹੈ. ਨਾਰੀ ਸੁਭਾਅ ਦੀ ਉਤਮਤਾ ਕਰਕੇ ਹੀ ਗੁਰੂ ਸਾਹਿਬ ਨੇ ਸਾਰੀ ਮਾਨਵ-ਜਾਤੀ ਨੂੰ ਇਸਤ੍ਰੀ ਰੂਪ ਵਿਚ ਚਿਤਵਿਆ ਹੈ
  • Anahad Ghar Dear Jagmohan Singh ji, ਇਹ ਨਾਰੀ ਸੁਭਾਅ ਦੀ ਉਤਮਤਾ ਚਿਤਵੀ ਜਾ ਰਹੀ ਹੈ ਜੀ??

    ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
    ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
    ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
    ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧

    ਵੈਸੇ ਆਪ ਦੀ ਜਾਣਕਾਰੀ ਲਈ ਹੈ ਕਿ ਪ੍ਰਮਾਤਮਾ ਸ਼ਬਦ ਗੁਰਬਾਣੀ ਵਿਚ ਨਹੀ ਹੈ!!!
    See Translation
  • Dalvir Gill ਜਦੋਂ ਮੈਂ methodology ਦੀ ਗਲ ਕੀਤੀ ਸੀ ਤਾਂ ਉਹ ਇਸੇ ਡਰ ਵਿਚੋਂ ਕੀਤੀ ਸੀ ਕਿ ਝੱਗਾ ਚੁਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। "..... ਜਿਤੁ ਜੰਮਹਿ ਰਾਜਾਨ ॥" ਵਿੱਚ ਇਹੋ ਮਸਲਾ ਚੁੱਕਿਆ ਜਾਂਦਾ ਹੈ ਕਿ ਕੀ ਮਰਦ ਨੂੰ ਪੈਦਾ ਕਰਨਾ ਹੀ ਔਰਤ ਦੀ ਸਰਬੋਤਮ ਪ੍ਰਾਪਤੀ ਹੈ? ਪਰਮ ਆਤਮਾ ਖਸਮ ਹੀ ਕਿਉਂ ਹੈ ਪਤਨੀ ਜਾਂ ਮਾਸ਼ੂਕ ਕਿਉਂ ਨਹੀਂ? ਖੱਬੇ-ਪੱਖੀ ਸੋਚ ਵਾਲੇ ਖੁਲ੍ਹੇ ਰੂਪ ਵਿੱਚ ਉਹੋ ਕਹਿੰਦੇ ਰਹੇ ਜੋ ਗੰਗਵੀਰ ਰਠੌਰ ਹੁਰਾਂ ਨੇਂ ਦੱਬੀ ਸੁਰ ਵਿੱਚ ਕਿਹਾ ਹੈ।
    ਇਥੇ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਂਹ ਤਾਂ ਫਲਸਫੇ ਦਾ ਗ੍ਰੰਥ ਹੈ ਨਾਂ ਕੋਈ ਤਰਕ ਦਾ ਸ਼ਾਸ਼ਤਰ। ਇੱਕ ਤਾਰਕਿਕ ਵਿਅਕਤੀ ਨੂੰ ਇਹੋ ਲੱਗੇਗਾ ਕਿ ਗੁਰੁਜੀ ਸਭ ਤੋਂ ਵੱਡੇ "ਤਰਕਸ਼ੀਲ" ਹਨ, ਫਲਸਫੀ ਇਸ ਵਿੱਚ ਫਲਸਫਾ ਵੇਖੇਗਾ। ਪਰ ਇਹ ਸਦ ਜੀਵਤ ਗੁਰੂ ਹੈ, ਜ਼ਿੰਦਾ ਗੁਰੂ ਹੈ। ਗੁਰੂ ਨੂੰ intellect ਦੀ ਕਿਸੇ ਘੇਰੇਬੰਦੀ ਵਿੱਚ ਤਾਂ ਕੀਹ ਸਮੇਂ ਵਿੱਚ ਵੀ ਬੰਨ੍ਹਿਆ ਨਹੀਂ ਜਾ ਸਕਦਾ। ਉਹ ਸਮੇਂ-ਸਥਾਨ ਅਤੇ ਪਰਸਥਿਤੀ ਤੋਂ ਪਾਰ ( beyond ) ਹੈ।
    ਅਦ੍ਵੈਤ ਦੀ ਗੱਲ ਕਰਦਿਆਂ ਕਿਸੇ ਇੱਕ ਅੱਧ ਦੀ ਗੱਲ ਨਹੀਂ ਹੁੰਦੀ ਉਸਦੇ ਦੋਵੇਂ ਪੱਖ ਵਿੱਚ ਸਮੇਟੇ ਜਾਂਦੇ ਹਨ। "ਸਾਰੇ ਨਾਮ ਉਸਦੇ ਹਨ - ਉਸਦਾ ਕੋਈ ਨਾਮ ਨਹੀਂ"; "ਸਾਰੇ ਥਾਂਵ ਉਸਦੇ ਹਨ - ਉਸਦਾ ਕੋਈ ਥਾਂ ਨਹੀਂ।" "ਉਹ ਨਿਰਗੁਣ ਹੈ - ਉਹ ਸਰਗੁਣ ਹੈ।" ਆਪਦੀ ਸਹੂਲੀਅਤ ਲਈ ਕਿਸੇ ਇੱਕ ਪੱਖ ਨੂੰ ਚੁੱਕ ਕੇ ਨਾਂ ਸਿਰਫ ਦਲੀਲ ਵਜੋਂ ਹੀ ਵਰਤ ਲਿਆ ਜਾ ਸਕਦਾ ਹੈ ਸਗੋਂ ਕਿਸੇ "ਰਚਨਾ ਵਿੱਚ ਆਪਾ-ਵਿਰੋਧ" ਪ੍ਰਗਟ ਕਰਕੇ ਉਸਨੂੰ ਅਸਲੋਂ ਰੱਦ ਕਰਨ ਦੀ ਖੁੱਲ ਵੀ ਮਿਲ ਜਾਂਦੀ ਹੈ। ਮੇਰੇ ਇਹ ਗੱਲ ਕਰਨ ਤੋਂ ਸਿਰਫ ਇੰਨਾਂ ਹੀ ਭਾਵ ਹੈ ਕਿ ਜਦੋਂ ਅਸੀਂ "ਦਸਮ ਗ੍ਰੰਥ - ਗੁਰਬਾਣੀ ਦੀ ਕਸਵੱਟੀ 'ਤੇ" ਵਾਲਾ ਨਜ਼ਰਿਆ ਧਾਰਣ ਕਰਦੇ ਹਾਂ ਤਾਂ ਇੱਕ ਗੱਲ ਤਾਂ ਮਨ ਕੇ ਹੀ ਚਲਦੇ ਹਾਂ ਕਿ ਦਸਮ ਗ੍ਰੰਥ ਗੁਰਬਾਣੀ ਨਹੀਂ ਹੈ, ਜੋ ਮੇਰੇ ਮੁਤਾਬਿਕ ਵਾਜਿਬ ਨਹੀਂ ਹੈ। ਇਸੇ ਕਾਰਨ ਹੈ ਕਿ ਦੋਵੇਂ ਧਿਰਾਂ ਨੂੰ ਆਪਣੀ ਗੱਲ ਸਿੱਧ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਦੇ ਮਤਲਬ ਦੀ ਤੁੱਕ ਇੱਕ ਟੂਕ ਵਜੋਂ ਮਿਲ ਜਾਂਦੀ ਹੈ। ਇੱਥੇ ਅਸੀਂ ਗੁਰੂ ਦੀ ਸੁਣ ਨਹੀਂ ਰਹੇ ਹੁੰਦੇ ਸਗੋਂ ਗੁਰੂ ਤੋਂ ਇੱਕ ਗਵਾਹ ਦਾ ਕੰਮ ਲੈ ਰਹੇ ਹੁੰਦੇ ਹਾਂ। ਸਾਡੀ ਹੱਥਲੀ ਬਹਿਸ-ਵਿਚਾਰ ਇੱਕ ਕਦੇ ਨਾਂ ਮੁੱਕਣ ਵਾਲਾ ਚੱਕਰ ਬਣ ਜਾਵੇਗਾ ਅਤੇ ਜੋ ਮੈਨੂੰ ਆਸ ਜਾਗੀ ਸੀ ਕਿ ਗੁਰਜੰਟ ਸਿੰਘ ਅਤੇ ਜੋਗਾ ਸਿੰਘ ਵੀਰਨਾ ਦੀ ਆਪਸੀ ਵਿਚਾਰ ਵਿਚੋਂ ਨਵੇਂ ਦਿਸਹੱਦੇ ਉਭਰਨੇ ਸ਼ੁਰੂ ਹੋਏ ਹਨ ਉਹ ......................
    ਕਾਮ ਇੱਕ ਵਿਸ਼ਾਲ ਵਿਸ਼ਾ ਹੈ, "ਚਾਰ ਪਦਾਰਥਾਂ" ( ਕਾਮ, ਅਰਥ, ਧਰਮ ਅਤੇ ਮੋਕਸ਼ ) ਦੀ ਵਿਚਾਰ ਕਰਦਿਆਂ ਇਸਦੇ ਅਰਥਾਂ ਨੂੰ ਹੋਰ ਵੀ ਵਿਸ਼ਾਲਤਾ ਮਿਲਦੀ ਹੈ ਅਤੇ ਇਸਨੂੰ ਕਾਮਨਾ ( desire ) ਦੇ ਅਰਥਾਂ ਵਿੱਚ ਲਿਆ ਜਾਂਦਾ ਹੈ, ਸਿਰਫ਼ ਸਰੀਰਕ ਕਾਮਨਾਵਾਂ ਦੇ ਅਰਥਾਂ ਵਿੱਚ ਹੀ ਨਹੀਂ। ਆਪਨੇ ਆਪ ਵਿੱਚ ਨਾਂ ਤਾਂ ਕਾਮ ਦਾ ਵਿਸ਼ਾ ਹੀ ਨਖਿਧ ਹੈ ਤੇ ਨਾਂ ਹੀ ਸਰੀਰ ਦੀਆਂ ਕ੍ਰਿਆਵਾਂ ਜਾਂ ਅੰਗਾਂ ਦਾ ਜ਼ਿਕਰ ਹੀ। ਕਿਸੇ ਰਚਨਾ ਨੂੰ, ਮੇਰੀ ਜਾਚੇ, ਉਸਦਾ ਮੰਤਵ ਅਸ਼ਲੀਲ ਬਣਾਉਂਦਾ ਹੈ, ਜਿਵੇਂ ਦੂਹਰੇ ਅਰਥਾਂ ਵਿੱਚ ਕੀਤੀ ਗੱਲ ਸਗੋਂ ਜ਼ਿਆਦਾ ਅਸ਼ਲੀਲ ਭਾਸਦੀ ਹੈ।
    ਮੇਰੀ ਗੱਲ ਲੰਬੀ ਹੋ ਰਹੀ ਹੈ ਤਾਂ ਸਿਰਫ ਇਸੇ ਕਾਰਨ ਕਿ ਮੇਰੀ ਰੂਹ ਖੁਸ਼ ਹੈ, ਚਲ ਰਹੀ ਗੱਲ ਉਸਾਰੂ ਹੈ। ਜੋਗਾ ਸਿੰਘ ਵੀਰਜੀ, ਤੁਸੀਂ ਸਹੀ ਹੋ ਕਿ ਮੇਰੀ ਇੱਛਾ ਹੈ ਕਿ ਲਿੰਕ ਸਾਂਝੇ ਕਰਨ ਤੋਂ ਪਰਹੇਜ਼ ਕੀਤਾ ਜਾਵੇ ਪਰ ਪ੍ਰੋ. ਜਗਦੀਸ਼ ਸਿੰਘ ਹੁਰਾਂ ਵਾਲੇ ਲਿੰਕ ਲਈ ਮੈਂ ਭਾਈ ਗੁਰਜੰਟ ਸਿੰਘ ਹੁਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੈਂ ਇਹੋ ਗੱਲਾਂ ਕਹਿਣ ਲਈ ਸ਼ਬਦਾਂ ਦੀ ਤਲਾਸ਼ ਵਿੱਚ ਸਾਂ ਤੇ ਉਹ ਸਾਰਾ ਕੁਝ ਹੀ ਪ੍ਰੋਫ਼. ਸਾਹਿਬ ਹੁਰਾਂ ਨੇਂ ਕਹਿ ਦਿੱਤਾ ਹੈ। ਉਹਨਾਂ ਮਾਪਦੰਡਾ ਨੂੰ ਅਪਣਾ ਕੇ ਕਿਸੇ ਸਿੱਟੇ ਤੇ ਪੁਜਿਆ ਜਾ ਸਕਦਾ ਹੈ। ( ਉਂਝ ਸਿੱਟਿਆਂ 'ਤੇ ਪੁੱਜਣ ਦੀ ਨਾਂਹ ਤਾਂ ਕੋਈ ਕਾਹਲ ਹੈ ਤੇ ਨਾਂ ਹੀ ਕੋਈ ਜ਼ਰੂਰਤ )

    ਅੰਤ ਵਿੱਚ ਮੈਂ ਇਹੋ ਬੇਨਤੀ ਕਰਾਂਗਾ ਕਿ ਫ਼ਿਲਹਾਲ DG ਨੂੰ SGGS ਦੇ ਟਾਕਰੇ 'ਤੇ ਵਾਚਣ ਦੀ ਜਗਾਹ stand alone ਰਚਨਾ/ਵਾਂ ਵਜੋ ਹੀ ਵਿਚਾਰੋ। ਜੋਗਾ ਸਿੰਘ ਵੀਰਜੀ, ਮੈਨੂੰ ਤੁਹਾਡਾ ਅੰਦਾਜ਼ ਵਧੀਆ ਲੱਗਾ ਹੈ ਕਿ ਤੁਸੀਂ ਆਪਣੇ ਨਿੱਜੀ ਪ੍ਰਭਾਵ/ਵਿਚਾਰ ਸਾਹਮਣੇ ਰੱਖ ਰਹੇ ਹੋ ਤੇ ਇਸੇ ਸਮੇਂ ਮੈਂ ਦੇਵਿੰਦਰ ਸਿੰਘ ਵੀਰਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਭਵਿਖਮੁਖੀ ਨਿਰਣੇ ਦੇਣ ਤੋਂ ਤਾਂ ਗੁਰੇਜ਼ ਕਰਨ ਹੀ ਉਂਝ ਵੀ ਨਿਰਣਾਇਕ ਭਾਸ਼ਾ ਤੋਂ ਬਚਣ।
    ਜੋਗਾ ਸਿੰਘ ਵੀਰਜੀ, ਚਰਿਤ੍ਰੋਪਾਖਿਆਨ ਨੂੰ ਜਾਤਕ ਕਥਾਵਾਂ, ਪੰਚਤੰਤਰ, Aesop ਦੇ Fables ਵਾਲੀ ਸ਼੍ਰੇਣੀ 'ਚ ਰੱਖ ਕੇ ਹੀ ਵਾਚੋ ਅਤੇ ਇਸ ਵਿਚਲੇ ਗਹਿਰੇ ਭਾਵ ਨੂੰ ਪਕੜੋ, ਆਪਣੀ ਉਦਾਹਰਣ ਵਾਲਾ ਮੰਟੋ ਵੀ ਤਾਂ ਇੱਕ ਹੇਠਲੇ ਦਰਜ਼ੇ ਦੇ ਪਾਠਕ ਨੂੰ ਸਿਰਫ ਰੰਡੀਆਂ-ਦਲਾਲਾਂ ਦਾ ਲੇਖਕ ਹੀ ਲੱਗਦਾ ਹੈ।
  • Jagmohan Singh Anahad GharJi
    ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੮੯ ਦੇ ਜਿਸ ਸ਼ਬਦ ਦਾ ਤਸੀਂ ਹਵਾਲਾ ਦਿੱਤਾ ਹੈ, ਉਸ ਦੇ ਤੁਸੀਂ ਗਲਤ ਅਰਥ ਕਢ ਰਹੇ ਹੋ. ਇਸ ਬਾਰੇ ਆਪਣੇ ਕੁਮੈਂਟਸ ਵਿਚ ਜੋਗਾ ਸਿੰਘ ਨੇ ਵੀ ਤੁਹਾਡਾ ਧਿਆਨ ਖਿਚਿਆ ਹੈ ਅਤੇ ਅੰਗਰੇਜ਼ੀ ਵਿਚ ਇਸ ਦੇ ਅਰਥ ਵੀ ਦਿਤੇ ਹਨ. ਇਸ ਸ਼ਬਦ ਵਿਚ ਇਸਤਰੀ ਤੋਂ ਮਤਲਬ ਜੀਵ ਆਤਮਾ ਹੈ. ਮੈਂ ਉਨ੍ਹਾਂ ਵਲੋਂ ਕੀਤੇ ਅਰਥ ਇਥੇ ਦੁਬਾਰਾ ਪਾ ਰਿਹਾਂ
    "The self-willed (manmukh) ਜੀਵ ਆਤਮਾ resembles a filthy, rude and evil wife who forsaking her Husband. Lord and leaving her own abode gives her love to some body else (worships somebody other than God). Her (self-willed's) desires are never satisfied, and she burns and cries out in pain. O Nanak, without the NAME of LORD (ਨਾਮ), she (ਜੀਵ ਆਤਮਾ) is ugly and ungraceful. She is abandoned and left behind by The Lord Husband."
    ਰੋਜ਼-ਮਰਾਹ ਦੀ ਜ਼ਿੰਦਗੀ ਵਿਚ ਸ਼ਬਦ ਪ੍ਰਮਾਤਮਾ ਨੂੰ ਜਿਸ ਸੰਦਰਭ ਵਿਚ ਵਰਤਿਆ ਜਾਂਦਾ ਹੈ-ਉਸੇ ਸੰਦਰਭ ਵਿਚ ਹੀ ਮੈਂ ਵਰਤਿਆ ਹੈ.
    ਇਕ ਬੇਨਤੀ ਹੈ ਕਿ ਆਪਾਂ ਦਸਮ-ਗ੍ਰੰਥ ਬਾਰੇ ਅਖੀਰਲੀ ਅਥਾਰਿਟੀ ਨਹੀਂ ਹਾਂ. ਇਸ ਸੰਵਾਦ ਰਾਹੀਂ ਆਪਾਂ ਇੱਕ ਦੂਜੇ ਤੋਂ ਸਿਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਗ੍ਰੰਥ ਬਾਰੇ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ. ਸਿੱਖ ਅਸੀਂ ਤਾਂ ਹੀ ਸਕਾਂਗੇ ਜੇ ਅਸੀਂ ਮਨ ਦੀਆਂ ਖਿੜਕੀਆਂ ਦਰਵਾਜ਼ੇ ਖੋਲ੍ਹ ਕੇ ਰਖਾਂਗੇ.
  • Joga Singh Dalvir Gill settles most of the things by his approach. His contention that DG ਨੂੰ SGGS ਦੇ ਟਾਕਰੇ 'ਤੇ ਵਾਚਣ ਦੀ ਜਗਾਹ stand alone ਰਚਨਾ/ਵਾਂ ਵਜੋ ਹੀ ਵਿਚਾਰੋ
    ਅਤੇ ਚਰਿਤ੍ਰੋਪਾਖਿਆਨ ਨੂੰ ਜਾਤਕ ਕਥਾਵਾਂ, ਪੰਚਤੰਤਰ, Aesop ਦੇ Fables ਵਾਲੀ ਸ਼੍ਰੇਣੀ 'ਚ ਰੱਖ ਕੇ ਹੀ ਵਾਚੋ merits consideration.
    He will agree with me that writings of an author, even paintings and musical compositions are index of the mind of the writer/painter and composer. These are indicative of the mindset of the reader as well. Nudity has been beautifully portrayed by some of the best painters. There is a beautiful painting by Amrita Shergill in which breasts of a beautiful women have been exposed, whose eyes are so enchanting that one can not look beyond them. The vulgarity in Manto's stories serve as a powerful tool for propagating a very relevant and positive message. Yet I find obscenity and degradation of feminine gender in CHITROPAKHYAN as inexplicable. However I'm going to read these again but not with the mind of a fault-finder.
  • Bagha Gary For me very complicated matter.
  • Dalvir Gill ਫ਼ਿਲਹਾਲ ਆਪਾਂ ਇਹ ਮਨ ਕੇ ਅੱਗੇ ਚਲ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਟੂਕ ਲੈ ਕੇ ਕਿਸੇ ਵੀ ਵਿਸ਼ੇ ਇਹ ਕਹਿਣਾ ਕਿ "ਗੁਰੂ ਸਾਹਿਬ ਦਾ ਨਿਰਣਾ ਇਉਂ ਹੈ" ਵਾਜਿਬ ਨਹੀਂ। ਇਵੇਂ ਕਿਸੇ ਵੀ ਵਿਸ਼ੇ ਨੂੰ generalize ਨਹੀਂ ਕੀਤਾ ਜਾ ਸਕਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਤਰਾਂ ਦਾ generalization ਨਹੀਂ ਮਿਲਦਾ; ਜੇ ਪੁਲਿੰਗ ਵਿੱਚ ਗੁਰਮੁੱਖ ਅਤੇ ਮਨਮੁੱਖ ਦਾ ਸੰਕਲਪ ਹੈ ਤਾਂ ਨਾਰੀ ਦੇ ਨਾਲ ਕੁ-ਨਾਰੀ ਦਾ ਵੀ ਹੈ, ਸੁਹਾਗਣ ਦੇ ਨਾਲ ਦੁਹਾਗਣ ਦਾ ਵੀ ਹੈ। FB 'ਤੇ ਹੀ ਆਸਤਿਕ-ਨਾਸਤਿਕ ਪਦਾਰਥਵਾਦੀ-ਅਧਿਆਤਮਵਾਦੀ ਵਾਲੀਆਂ ਬਹਿਸਾਂ ਵਾਲੇ ਗਰੁੱਪਾਂ ਵਿੱਚ ਹੰਸ, ਪਾਰਸ ਆਦਿ ਦੀਆਂ ਤਸ਼ਬੀਹਾਂ ਦੇ ਆਧਾਰ ਉੱਪਰ ਲੋਕ ਬਾਕੀ ਧਰਮ ਗ੍ਰੰਥਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਚੰਦ੍ਰਮਾਂ ਵੱਲ ਮੂੰਹ ਚੁੱਕ-ਚੁੱਕ ਕੇ ਥੁੱਕਣਾ ਕਰਦੇ ਮੈਂ ਆਪ ਵੇਖੇ ਹਨ। ਗੁਰੂ ਸਾਹਿਬ ਉੱਪਰ ਸ਼ਰਧਾ ਵਾਲਾ ਉਹਨਾਂ ਦੀ ਭੋਂਕਣ ਨੂੰ ਜਿਸ ਤਰਾਂ ਆਪਨੇ ਧਿਆਨ ਵਿੱਚ ਨਹੀਂ ਲਿਆਉਂਦਾ ਅਤੇ ਇਹਨਾਂ ਤਸ਼ਬੀਹਾਂ ਦੇ ਚਿੰਨ੍ਹਾਤਮਿਕ ਸੰਕੇਤਾਂ ਨੂੰ ਸਮਝਦਾ ਹੈ ਉਵੇਂ ਹੀ ਦਸਮ ਤੇ ਸ਼ਰਧਾ ਵਾਲਾ ਦਸਮ ਵਿੱਚ ਇਕੱਤ੍ਰ ਰਚਨਾਵਾਂ ਬਾਰੇ ਪੇਤਲੀ ਸਮਝ ਨੂੰ ਇੰਝ ਹੀ ਲੈਂਦਾ ਹੈ, ਜੋ ਕਿ ਸੁਭਾਵਿਕ ਵੀ ਹੈ। ਮੈਂ ਤੁਲਨਾਤਮਿਕ ਅਧਿਐਨ ਦੇ ਖਿਲਾਫ਼ ਨਹੀਂ ਹਾਂ, ਪਰ ਆਪਣੀ ਇੱਕ ਖ਼ਾਸ ਵਿਆਖਿਆ ਨੂੰ ਸਹੀ ਸਿੱਧ ਕਰਨ ਲਈ ਕੁਝ ਕੁ ਤੁੱਕਾਂ ਨੂੰ ਇੱਕ ਦਲੀਲ ਵਜੋ ਵਰਤਣਾ ਮੈਨੂੰ ਜਾਇਜ਼ ਨਹੀਂ ਲੱਗਦਾ, ਇਸੇ ਲਈ ਮੈਂ ਹਾਲ ਦੀ ਘੜੀ ਇਸ ਪਹੁੰਚ ਤੋਂ ਕਿਨਾਰਾ ਕਰਨ ਦੀ ਬੇਨਤੀ ਕੀਤੀ ਸੀ।
  • Dalvir Gill ਅਨਾਹਦ ਨਾਦ ਹੁਰਾਂ ਦੀ ਸਮੱਸਿਆ ਵੀ ਮੈਂ ਸਮਝਦਾ ਹਾਂ ਕਿਉਂਕਿ ਮੈਂ ਆਪ ਵੀ ਉਹਨਾਂ ਉੱਪਰ ਹੋਈ ਮਾਰ ਨਾਲ ਹਰ ਰੋਜ਼ ਦੋ ਚਾਰ ਹੁੰਦਾ ਹਾਂ, ਜਿਥੇ ਕੋਈ ਸੱਜਣ ਆਪਣੇ ਪੂਰਬ-ਸੰਕਲਪਾਂ ਕਾਰਨ ਸਾਹਮਣੇ ਵਾਲੇ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਕੱਟ ਦਿੰਦਾ ਹੈ ਅਤੇ ਇਹ ਸੋਚਦਾ ਹੈ ਕਿ 'ਮੈਨੂੰ ਪਤਾ ਹੈ ਇਸਨੇ ਅੱਗੋਂ ਕੀ ਕਹਿਣਾ ਹੈ, ਇਹ ਵੀ ਪਤਾ ਹੈ ਕਿ ਇਸਨੇ ਅੱਜ ਤੋਂ ਸਾਲ ਨੂੰ ਕੀ ਕਹਿਣਾ ਹੈ।' ਅਨਾਹਦ ਨਾਦ ਹੁਰਾਂ ਨੂੰ ਤਾਂ ਦਸਮ ਬਾਰੇ ਚਰਚਾ ਵਿੱਚ ਹੀ ਮੈਂ ਇਸ ਰਵਈਏ ਨਾਲ ਨਜਿੱਠਦਿਆਂ ਦੇਖਿਆ ਹੈ ਪਰ ਮੈਨੂੰ ਆਸਤਿਕ-ਨਾਸਤਿਕ ਦੇ ਨਾਲ-ਨਾਲ ਹਾਇਕੂ ਬਾਰੇ ਵੀ ਇਹੋ ਕੁਝ ਦੇਖਦੇ ਰਹਿਣਾ ਪਿਆ ਹੈ। ਉਹਨਾਂ ਨੂੰ ਬੇਨਤੀ ਹੈ ਕਿ ਜੋਗਾ ਸਿੰਘ ਹੁਰਾਂ ਨੂੰ ਉਹ ਉਸੇ ਸ਼੍ਰੇਣੀ ਵਿੱਚ ਨਾਂਹ ਦੇਖਣ। ਦੇਵਿੰਦਰ ਸਿੰਘ ਹੁਰਾਂ ਨੇਂ ਮੈਨੂੰ ਰਤਾ ਕੁ ਨਿਰਾਸ਼ ਜ਼ਰੂਰ ਕੀਤਾ ਸੀ ਕਿ ਦੋ ਅੰਗ੍ਰੇਜ਼ ਇਤਿਹਾਸਕਾਰਾਂ ਅਤੇ ਰਤਨ ਸਿੰਘ ਭੰਗੂ ਦੇ ਹਵਾਲੇ ਦੇਣ ਤੋਂ ਬਾਅਦ ਵੀ ਉਹ ਅਗਲੀ ਵਾਰ ਫਿਰ ਉਸੇ ਲਹਿਜ਼ੇ ਵਿੱਚ ਦੁਬਾਰਾ ਵਾਪਿਸ ਆਏ ਅਤੇ ਇਸ ਬਾਰ ਕਾਮ-ਸੂਤ੍ਰ ਨੂੰ ਲੈ ਆਏ। ਇਥੇ ਲਗਦੇ ਹੱਥ ਇਸ ਕਾਮ-ਸੂਤ੍ਰ ਗ੍ਰੰਥ ਵਾਰੇ ਵੀ ਕਹਿ ਦੇਵਾਂ ਕਿ ਕਾਮ ਉੱਪਰ ਇਹ ਇੱਕ ਮਹਾਨ ਗ੍ਰੰਥ ਹੈ ਅਤੇ ਚਰਿਤ. ਇਸਦੇ ਬਰਾਬਰ ਕਿਤੇ ਵੀ ਨਹੀਂ ਖੜ੍ਹਦਾ ਤੇ ਚਰਿਤ. ਦੇ ਲਿਖਾਰੀ ਦਾ ਇਹ ਇਰਾਦਾ ਵੀ ਨਹੀਂ ਜਾਪਦਾ। ਕਾਮ-ਸੂਤ੍ਰ ਦਾ ਸਿਰਫ਼ ਇਕ ਅਧਿਆਇ ਹੀ ਕਾਮ-ਕ੍ਰੀੜਾ ਦੀਆਂ ਪੋਜ਼-ਪੋਜ਼ੀਸ਼ਨਾਂ ਵਾਰੇ ਹੈ ਤੇ ਉਹ ਵੀ ਆਪਣੀ ਗੱਲ ਚਾਰ ਪਦਾਰਥਾਂ ਤੋਂ ਹੀ ਸ਼ੁਰੂ ਕਰਦਾ ਹੈ। ਮੈਂ ਆਪਣੀ ਥੀਏਟਰ ਦੀ ਪੜ੍ਹਾਈ ਸਮੇਂ ਜੋ ਭਰਤ-ਮੁਨੀ ਦੇ 'ਨਾਟਯ-ਸ਼ਾਸਤਰ' ਬਾਰੇ ਸੋਚਿਆ ਸੀ ਉਹੋ ਕਾਮ-ਸੂਤ੍ਰ ਬਾਰੇ ਸੋਚਦਾ ਹਾਂ ਕਿ ਉਹ ਜਿਸ ਵੀ ਉਪ-ਵਿਸ਼ੇ ਨੂੰ ਹੱਥ ਪਾਉਂਦਾ ਹੈ ਉਸਦਾ ਫਿਰ ਕੁਝ ਵੀ ਅਣ-ਛੂਹਿਆ ਨਹੀਂ ਛੱਡਦਾ। ਸੋ ਹਵਾ ਵਿੱਚ ਤਲਵਾਰਾਂ ਮਾਰਨ ਨਾਲੋਂ ਚੱਲ ਰਹੀ ਗੱਲ ਵਿੱਚ ਆਪਣੇ ਦੋ ਸਿੱਕੇ ਦਾ ਦਾਨ ਪਾਓ ਨਾਂਕਿ ਹਰ ਕਦਮ 'ਤੇ ਹੀ ਅੰਤਿਮ ਨਿਰਦੇਸ਼ ਜਾਰੀ ਕਰ ਦਿਓ। ਅਗਾਊਂ ਮੁਆਫੀ ਸਹਿਤ।
    ਮੈਨੂੰ ਚਰਿਤ. ਦੇ ਲਿਖਾਰੀ ਦੀ ਮਨੋ-ਵਿਗਿਆਨਕ ਪਹੁੰਚ ਸਹੀ ਲੱਗਦੀ ਹੈ ਕਿ ਉਹ ਦੱਸਦਾ ਜਾਂ ਦਰਸਾਉਂਦਾ ਨਹੀਂ ਸਗੋਂ ਦ੍ਰਿਸ਼ਾਉਂਦਾ ਹੈ, visualization ਕਵਿਤਾ ਅਤੇ ਕਹਾਣੀ ਕਲਾ ਦੀ ਜਾਨ ਹੈ। ਪ੍ਰੇਰਕ-ਕਥਾ ਦਾ ਸਿੱਟਾ ਜਿਸ ਧਿਰ ਦੀ ਹਾਰ ਦਿਖਾਉਂਦਾ ਹੈ ਉਹ ਉਸ ਧਿਰ ਦੀਆਂ ਕਰਤੂਤਾਂ ਕਰਤਬਾਂ ਦਾ ਨਾਂਹ ਤਾਂ ਪ੍ਰਚਾਰ ਕਰ ਰਿਹਾ ਹੈ ਤੇ ਨਾਂਹ ਹੀ ਹੁੰਦਾ ਉਹਨਾਂ ਦੇ ਹੱਕ ਵਿੱਚ ਕਿਹਾ ਜਾ ਸਕਦਾ ਹੈ, ਜਾਂ ਇੰਝ ਮੈਨੂੰ ਲੱਗਦਾ ਹੈ। ਹਿਕਾਇਤਾਂ ਦੇ ਨਾਇਕ ਵੀ ਸਾਰੇ ਦੇ ਸਾਰੇ ਮੈਨੂੰ ਲੱਗਦਾ ਹੈ ਔਰੰਗਜ਼ੇਬ ਨੂੰ ਸ਼ੀਸ਼ਾ ਵਿਖਾਉਣ ਲਈ ਹੀ ਹਨ।
    ਹੁਣ ਮੈਨੂੰ ਲੱਗਦਾ ਹੈ ਕਿ ਯੋਗ ਸਮਾਂ ਹੈ ਅਤੇ ਆਪਾਂ ਜਗਮੋਹਣ ਸਿੰਘ ਵੀਰਜੀ ਦੇ ਨੋਟ ਵੱਲ ਆ ਸਕਦੇ ਹਾਂ। ਜਾਂ ਕ੍ਰਿਸ਼ਨ ਅਵਤਾਰ ਨੂੰ ਫ਼ਿਲਹਾਲ ਛੱਡ ਕੇ ਜਾਪੁ ਸਾਹਿਬ ਤੋਂ ਹੀ ਸ਼ੁਰੂ ਹੋ ਕੇ ਸਾਰੀਆਂ ਰਚਨਾਵਾਂ ਨੂੰ ਇੱਕ ਇੱਕ ਕਰਕੇ ਵਾਚ-ਵਿਚਾਰ ਸਕਦੇ ਹਾਂ ਤੇ ਫਿਰ ਸਮੁਚੇ ਗ੍ਰੰਥ ਵਾਰੇ ਵਿਚਾਰ ਸਕਦੇ ਹਾਂ। ਜਾਂ ਫਿਰ ਸਮੁਚੇ ਗ੍ਰੰਥ ਵਾਰੇ ਵਿਚਾਰ ਕੇ ਫਿਰ ਇਕੱਲੀ-ਇਕੱਲੀ ਰਚਨਾ ਵਿਚਾਰ ਸਕਦੇ ਹਾਂ। ਜਿਵੇਂ ਵੀ ਸਭ ਮਿਤ੍ਰ-ਗਣ ਯੋਗ ਸਮਝਣ।
  • Dalvir Gill Joga Singh Ji, after reading the missionary college pamphlet "Dasam Granth Bare SNkhep Jaankaari" ( around 1984-85 and was sore at Raagi for propagating Hemkunt-Yatra in some Punjabi movie, for i didn't discard the DG entirely but most of it ) i became a staunch foe of the people who were for the DG and often used very bad language and then someone suggested me to read the whole DG and it changed the way i felt about it. Now i have been an idler for the past fourteen months in this country where everyone is, as they say, "hand to mouth". ( I'm sharing this just to tell that now it's harder for me to stay up at nights and we are active on FB on different times and there are many hours in between of posting and reading the comments. and so for i've been talking a lot but the need is more participation from all other friends. ) I took this time off to study Haiku but still most of this time was spent on DG, and it re-affirmed my faith in the DG. i'm kinda selfish, and suggest everyone to be. i'm not planning to become a Prchark so what i did was for my own sake. all i'm trying to say is that use everything for your spiritual growth and your own enlightenment. what i meant by being a selfish is that for me everything is a device, Guru included. instead of looking into the psyche of a writer/guru/Guru i use him/them as a mirror. for me "Know Thyself" is the essence of the Religion, nothing more nothing less. [ my this comment should be taken as a personal message for Joga Singh ]
  • Rattandeep Singh chitropkhan bare koi kush vich kahe, par ik gal chitropkhan paran to baad jo mai khud anoobav kiti oh eh hai ki par-nari di sej te tu jaye, ja par-nari tere kol aye, dharmkhand hatho nekal jayega.
  • Anahad Ghar Veer Jagmohan Singh ji, ਤੁਸੀ ਲਿਖਿਆ ਹੈ ਕਿ ਦਾਸ ਅਰਥ ਗਲਤ ਕੱਢ ਰਿਹਾ ਹੈ (ਸਤਬਚਨ ਜੀ), ਕੀ ਤੁਹਾਡੇ ਦਿਤੇ ਅਰਥ ਹੀ ਆਖਰੀ ਤੇ ਸਿਰਫ ਮੰਨਣ ਯੋਗ ਹਨ?? ਤੁਸੀ ਇਸਤਰੀ ਤੋ ਭਾਵ ਜੀਵ ਆਤਮਾ ਕਰਨਾ ਨਿਸ਼ਚਿਤ ਕੀਤਾ ਹੋਇਆ ਹੈ (ਚਲੋ ਕੁਝ ਸਮੇ ਲਈ ਮਨ ਲੈਦੇ ਹਾਂ ਕੀ ਤਸੁੀ ਸਹੀ ਹੋ), ਜੀਵ ਆਤਮਾ ਦ੍ਰਿਸ਼ਟਮਾਨ ਨਹੀ, ਉਸ ਦੇ (ਕੁ) ਲੱਛਣ ਦਸੇ ਜਾ ਰਹੇ ਹਨ, ਜੋ ਦ੍ਰਿਸ਼ਟਮਾਨ ਹੈ ਉਸ ਦੀ ਉਦਾਹਰਣ ਦੇ ਕੇ ਸਮਝਾਣ ਦੀ ਕੋਸਿਸ ਹੈ.....ਉਦਾਹਰਣ ਇਸਤਰੀ ਤੇ ਪੁਰਖ ਦੇ ਰਿਸ਼ਤੇ ਦੀ ਹੈ.....ਜਿਸ ਤਰਾ ਸੰਸਾਰ ਵਿਚ ਆਪਣੇ ਪਤੀ ਨੂੰ ਛੱਡਕੇ ਪਰ ਪੁਰਖ ਨਾਲ ਪਿਆਰ ਪਾਣ ਵਾਲੀ ਨੂੰ ਸੰਸਾਰ ਕਾਮਣੀ, ਕੁਚਜੀ, ਮੈਲੀ, ਕੁਨਾਰਿ ਦੀ ਸੰਗਿਆ ਦੇਦਾ ਹੈ, ਉਸੇ ਤਰਾ.......ਮਨਮੁੱਖ ਮਨੁੱਖ/ਜੀਵ ਆਤਮਾ/ਇਸਤਰੀ ਰੂਪ......ਪਰ ਅਸਲ ਵਿਚ ਦ੍ਰਿਸ਼ਟਮਾਨ ਵਿਚ ਇਸਤਰੀ ਨਾਲ ਉਸੇ ਤਰਾ ਵਾਪਰ ਰਿਹਾ ਜਿਸ ਤਰਾ ਮਨਮੁੱਖ ਨਾਲ ਪ੍ਰਮੇਸ਼ਰ ਦੇ ਪਿਆਰ ਤੋ ਵਿਛੜ ਕੇ ਅਦ੍ਰਿਸ਼ਟਮਾਨ ਵਿਚ ਵਾਪਰਦਾ ਹੈ।

    ਪਰ ਮੇਰਾ ਸੁਆਲ ਸੀ ਕੀ ਜੀਵ ਆਤਮਾ ਦੀ ਇਸਤਰੀ ਰੂਪ ਵਿਚ ਹੀ ਤੁਲਨਾ ਕਿਉ ਕੀਤੀ ਜਾਦੀ ਹੈ??? ਜਿਸ ਦਾ ਤੁਸੀ ਉਤਰ ਦਿਤਾ "ਕੋਈ ਜੁਆਬ ਨਹੀ ਸੁੱਝ ਰਿਹਾ!!"

    ਆਪ ਨੇ ਉਪਰ ਕੁਝ ਅਧੂਰੀ ਜਾਣਕਾਰੀ ਸਾਝੀ ਕੀਤੀ ਹੈ.....ਆਪ ਦੀ ਜਾਣਕਾਰੀ ਲਈ ਹੈ...

    ੧. ਭਾਈ ਰਣਧੀਰ ਸਿੰਘ ਜੀ ਦੀ ਲਿਖਤ ਸ੍ਰੀ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤਿ ਦਾ ਇਤਿਹਾਸ, ਸ੍ਰੋਮਣੀ ਕਮੇਟੀ ਨੇ ੧੯੬੧ ਵਿਚ ਛਾਪਿਆ ਉਸ ਵਿਚ ਚਰਿਤ੍ਰੋਪਾਖਿਯਾਨ ਦਰਜ ਹੈ। ਇਸ ਤੋ ਇਲਾਵਾ ਚਰਿਤ੍ਰੋਪਾਖਿਯਾਨ ਉਪਰ ਹੀ ਭਾਈ ਸਾਹਿਬ ਦੇ ਲਗਭਗ ੫-੭ ਲੇਖ ਵੀ ਮਿਲਦੇ ਹਨ।

    ੨. ਡਾ. ਤਾਰਨ ਸਿੰਘ ਜੀ ਦੀ ਲਿਖਤ ਦਸਮ ਗ੍ਰੰਥ- ਰੂਪ ਤੇ ਰਸ, ਗੁਰੂ ਗੋਬਿੰਦ ਸਿੰਘ ਫਾਉਡੇਸ਼ਨ ਨੇ ੧੯੬੭ ਵਿਚ ਛਾਪੀ ਹੈ, ਉਸ ਵਿਚ ਚਰਿਤ੍ਰੋਪਾਖਿਯਾਨ ਦਰਜ ਹੈ।

    ੩. ਭਾਈ ਭਗਵੰਤ ਸਿੰਘ ਹਰੀ ਜੀ (ਸਪੁਤਰ ਭਾਈ ਕਾਹਨ ਸਿੰਘ ਨਾਭਾ) ਦੀ ਲਿਖਤ ਦਸਮ ਗ੍ਰੰਥ ਦਾ ਬਾਣੀ ਬਿਉਰਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪੀ ਹੈ, ਉਸ ਵਿਚ ਵੀ ਚਰਿਤ੍ਰੋਪਾਖਿਯਾਨ ਦਰਜ ਹੈ।
  • Joga Singh Anahad Ghar has asked a question "ਜੀਵ ਆਤਮਾ ਦੀ ਇਸਤਰੀ ਰੂਪ ਵਿਚ ਹੀ ਤੁਲਨਾ ਕਿਉ ਕੀਤੀ ਜਾਦੀ ਹੈ?" My answer is ਇਸਤਰੀ ਵਿਚਲੇ ਪਿਆਰ, ਕੋਮਲਤਾ, ਸਹਿਜ, ਮਿਠਾਸ ਆਦਿ ਗੁਣ ਗੁਰੂ ਸਾਹਿਬ ਨੂੰ ਬਹੁਤ ਭਾਉਂਦੇ ਸਨ. ਇਸ ਗਲ ਨੂੰ ਕਹਿਣ ਦੀ ਜ਼ਰੂਰਤ ਨਹੀਂ ਭਾਸਦੀ ਕਿ ਇਸਤਰੀ, ਧਰਤੀ ਵਾਂਗ ਉਪਜਦੀ ਵੀ ਹੈ, ਉਸਦੀ ਕੁੱਖ ਵਿਚ ਧਰਤੀ ਵਾਂਗ ਬੀਜ ਪੁੰਗਰਦਾ ਹੈ. ਧਰਤੀ ਵਾਂਗ ਹੀ ਉਹ ਮਾਂ ਹੈ. ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਜ਼ਮਾਨੇ ਵਿਚ ਇਸਤਰੀ ਲੋੜਵੰਦ ਵਾਲੀ ਪੁਜ਼ੀਸ਼ਨ ਵਿਚ ਸੀ ਅਤੇ ਜੀਵ ਆਤਮਾ ਨੂੰ ਵੀ ਪ੍ਰਭੂ ਦੇ ਪ੍ਰੇਮ ਪਿਆਰ ਦੀ ਜ਼ਰੂਰਤ ਰਹਿੰਦੀ ਹੈ. ਮੇਰੇ ਖਿਆਲ ਵਿਚ ਅਜਿਹੇ ਕਾਰਣਾਂ ਕਰਕੇ ਹੀ ਗੁਰੂ ਮਹਾਰਾਜ ਨੇ ਜੀਵ ਆਤਮਾ ਨੂੰ ਇਸਤਰੀ ਰੂਪ ਵਿਚ ਚਿਤਵਿਆ ਹੈ.
  • Joga Singh Dalvir Gill ਨਾਲ ਸੰਵਾਦ ਰਚਾਉਂਦਿਆਂ :
    ਆਸਾ ਦੀ ਵਾਰ ਰਾਹੀਂ ਗੁਰੂ ਸਾਹਿਬ ਨੇ ਸਮਾਜ ਵਿਚ ਫੈਲੀਆਂ ਕੁਸੰਗਤਾਂ, ਕੁਰੀਤੀਆਂ, ਵਹਿਮਾਂ-ਭਰਮਾਂ, ਕਰਮ-ਕਾਂਡਾਂ, ਭੁਲੇਖੇ-ਭਰਮਾਂ, ਪਖੰਡਾਂ ਆਦਿ ਉਪਰ ਗਹਿਰੀ ਚੋਟ ਕੀਤੀ ਹੈ ਜੋ ਅੱਜ ਵੀ ਪ੍ਰਸੰਗਿਕ ਹੈ. ਗੁਰੂ ਸਾਹਿਬ ਦੇ ਜ਼ਮਾਨੇ ਵਿਚ ਔਰਤ ਦੀ ਭੈੜੀ ਦਸ਼ਾ ਕਿਸੇ ਵਿਸ਼ੇਸ਼ ਵਰਨਣ ਦੀ ਮੁਥਾਜ ਨਹੀਂ. ਆਸਾ ਦੀ ਵਾਰ ਦੀ ’ਜਿਤੁ ਜੰਮਹਿ ਰਾਜਾਨੁ’ ਵਾਲੀ ਪੌੜੀ ਵਿਚ ਸਾਹਿਬਾਂ ਨੇ ਔਰਤਾਂ ਦੀ ਦਸ਼ਾ ਪ੍ਰਤੀ ਚਿੰਤਾਤੁਰ ਹੁੰਦੇ ਹੋਏ, ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ. ਔਰਤ ਦੀ ਜਣਨ ਪ੍ਰਿਕਿਰਿਆ ਇਸ ਸ਼ਬਦ ਦਾ ਕਂਦਰੀ ਭਾਵ ਨਹੀਂ ਸਗੋਂ ਔਰਤ ਨੂੰ ਮੰਦਾ ਕਹਿਣਾ ਕੇਂਦਰ ਬਿੰਦੂ ਹੈ. ਪੂਰੀ ਪੌੜੀ ਇਸ ਪ੍ਰਕਾਰ ਹੈ
    ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
    ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
    ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
    ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
    ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
    ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
    ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
    ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ
  • Anahad Ghar ਜੋਗਾ ਸਿੰਘ ਜੀ, ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਸ ਤਰਾ ਇਸਤਰੀ ਨੂੰ ਪੁਰਖ ਦੇ ਪਿਆਰ ਲੌੜ ਰਹਿਦੀ ਹੈ, ਉਸੇ ਤਰਾ ਜੀਵ ਆਤਮਾ ਨੂੰ ਪ੍ਰਮੇਸ਼ਰ ਦੇ ਪਿਆਰ ਦੀ ਲੌੜ ਰਹਿਦੀ ਹੈ!!! ਇਸ ਪਿਆਰ ਦੀ ਪ੍ਰਾਪਤੀ ਲਈ ਸੰਸਾਰੀ ਇਸਤਰੀ ਨੂੰ ਕੀ ਕੀ ਕਰਨਾ ਪੈਦਾ ਹੈ ਜਾ ਕਰਦੀ ਹੈ, ਉਸ ਬਾਰੇ ਚਾਨਣਾ ਪਾਉਜੀ!!

    ਇਕ ਗੱਲ ਹੋਰ ਸਮਝਾਣਾ ਜੀ, ਜੀਵ ਆਤਮਾ ਦੀ ਕੁੱਖ ਵਿਚੋ ਕੀ ਜਨਮ ਲੈਦਾ ਹੈ (ਮਾਂ ਰੂਪ ਕਦੋ ਹੁੰਦੀ ਹੈ) ਅਤੇ ਉਸ ਦਾ ਪ੍ਰਮੇਸ਼ਰ ਨਾਲ ਸੰਭੋਗ ਕਿਸ ਤਰਾ ਹੁੰਦਾ ਹੈ!!
  • Anahad Ghar ਸਾਰੇ ਮਿਤ੍ਰ-ਗਣੋ ਆਪਾ ਜਾਪੁ ਸਾਹਿਬ ਤੋ ਸੁਰੂ ਕਰ ਲੈਦੇ ਹਾਂ, ਪਹਿਲਾ "ਛਪੈ ਛੰਦ" ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰੋ ਜੀ।

    ਛਪੈ ਛੰਦ ॥ ਤ੍ਵਪ੍ਰਸਾਦਿ ॥
    ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
    ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
    ਅਚਲ ਮੂਰਤਿ ਅਨਭਵ ਪ੍ਰਕਾਸ ਅਮਿਤੋਜ ਕਹਿਜੈ ॥
    ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
    ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
    ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
    ਜਾਪੁ - ੧ - ਸ੍ਰੀ ਦਸਮ ਗ੍ਰੰਥ ਸਾਹਿਬ
    See Translation
  • Anahad Ghar ਜੋਗਾ ਸਿੰਘ ਜੀ, ਇਥੇ ਤੁਹਾਡੇ ਅਨੁਸਾਰ ਔਰਤ/ਇਸਤਰੀ ਕਿਉ ਕੇਦਰ ਬਿੰਦੂ ਹੈ, ਜੀਵ ਆਤਮਾ ਕਿਉ ਨਹੀ??

    ਆਖਰ ਗੁਰੂ ਸਾਹਿਬ ਤਾ "ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥" ਬਾਰੇ ਹੀ ਦ੍ਰਿੜ ਕਰਵਾਉਣਾ ਚਾਹੁੰਦੇ ਹਨ!!

    ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
    ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
    ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
    ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
    ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
    ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
    ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
    ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ
    See Translation
  • Dalvir Gill ਜੋਗਾ ਸਿੰਘ ਜੀ, ਮੈਨੂੰ ਤਾਂ ਚਰਿਤ. ਉੱਪਰ ਹੀ ਕੋਈ ਐਤਰਾਜ਼ ਨਹੀਂ ਤਾਂ ਆਸਾ ਦੀ ਵਾਰ ਉੱਪਰ ਕੀ ਹੋਣਾ ਹੋਇਆ? ਨਾਂਹ ਹੀ ਮੈਂ ".... ਮੰਮਾ ਮਾਸੁ ਗਿਰਾਸੁ ॥ ਨੂੰ ਕਿਸੇ ਅੰਗ ਪ੍ਰਤੀ ਅਸ਼ਲੀਲ ਹਵਾਲਾ ਸਮਝਦਾ ਹਾਂ ਜਾਂ "ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥" ਦੇ ਅਰਥ ਕਰਨ ਲਈ ਲਾਈਨ ਤੋਂ ਹਟਣ ਲਈ ਮਜਬੂਰ ਹਾਂ। ਮੇਰਾ ਮਕਸਦ ਤਾਂ ਸਿਰਫ ਇੰਨਾ ਕਹਿਣ ਦਾ ਸੀ ਕਿ ਜੇ ਕਿਸੇ ਦੇ ਪੈਮਾਨੇ ਦੇ DG ਫਿੱਟ ਨਹੀਂ ਆਉਂਦਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਵੀ ਉਂਗਲਾਂ ਚੁੱਕਣ ਵਾਲੇ ਮੌਜੂਦ ਹਨ। ਮਿਥਿਹਾਸ ਸਦਾ ਸਾਹਿਤ ਲਈ ਪ੍ਰੇਰਨਾ ਸਰੋਤ ਰਿਹਾ ਹੈ, ਥੀਏਟਰ ਦੀ ਪੜ੍ਹਾਈ ਕਰਦਿਆਂ ਪਤਾ ਲੱਗਾ ਸੀ ਕਿ ਰਾਮਲੀਲਾ ਹੀ ਨਹੀਂ ਮਹਾਂਭਾਰਤ ਸਗੋਂ ਜ਼ਿਆਦਾ ਨਾਟ-ਪਰੰਪਰਾਵਾਂ ਵਰਤਦੀਆਂ ਹਨ। ਮੈਂ ਆਪ ਵੀ ਏਕਲਵਯ ਵਾਲੀ ਸਾਖੀ ਦੀ ਆਪਣੇ ਮੁਤਾਬਕ ਵਿਆਖਿਆ ਕਰਦਿਆਂ ਇੱਕ ਨਾਟਕ ਲਿਖਿਆ ਸੀ, ਕ੍ਰਿਸ਼ਨ ਅਵਤਾਰ ਦੇ ਲਿਖਾਰੀ ਨੇਂ ਵੀ ਆਪਣੇ ਕਿਸੇ ਮਕਸਦ ਲਈ ਇੱਕ ਵੱਖਰੀ ਵਿਆਖਿਆ ਦੀ ਵਰਤੋ ਕੀਤੀ ਹੈ। ਚਰਿਤ. ਦੇ ਲਿਖਾਰੀ ਨੇਂ ਕਿਹੜੀਆਂ ਕਹਾਣੀਆਂ ਆਪ ਘੜੀਆਂ ਹਨ ਮੈਨੂੰ ਪਤਾ ਨਹੀਂ ( ਮੇਰੀ ਵਿਸ਼ਵ-ਸਾਹਿਤ ਦੀ ਇੰਨੀ ਪੜ੍ਹਾਈ ਨਹੀਂ ) ਪਰ ਪ੍ਰਚਲਤ ਕਹਾਣੀਆਂ ਦੀ ਚੋਣ ਅਤੇ ਪੇਸ਼ਕਾਰੀ ਮੈਨੂੰ ਨਹੀਂ ਜਾਪਦਾ ਕਿ ਬੀਮਾਰ ਮਾਨਸਿਕਤਾ ਤਹਿਤ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੁਮਾਂਸਵਾਦੀ ਧਾਰਾ ਬੇਅੰਤ ਜਲਾਲ ਵਿੱਚ ਵਹਿ ਰਹੀ ਹੈ, ਕੰਤ ਨਾਲ ਨਾ ਸੌਣ 'ਤੇ ਅੰਗ-ਪੈਰ ਟੁੱਟਦੇ ਹਨ, ਸਖੀਆਂ ਮੇਹਣਾ ਦਿੰਦਿਆਂ ਹਨ ਕਿ ਸੋਹਣੇ ਨੂੰ ਵਿਸਾਰ ਕੇ ਤੈਨੂੰ ਨੀਂਦ ਕਿਵੇਂ ਆਈ? ; ਇਸਤੋਂ ਕੋਈ ਬੀਮਾਰ ਮਨ ਆਪਦੇ ਸਵਾਦ ਵੀ ਲੈ ਸਕਦਾ ਹੈ ਅਤੇ ਚਰਿਤ. ਦੀਆਂ ਕਹਾਣੀਆਂ ਪੜ੍ਹਦਿਆਂ ਜਿਵੇਂ ਰਤਨਦੀਪ ਸਿੰਘ ਜੀ ਹੁਰਾਂ ਕਿਹਾ ਸੀ ਕੋਈ ਇਹ ਵੀ ਦੇਖਦਾ ਰਹਿ ਸਕਦਾ ਹੈ ਕਿ ਉਹ ਕਿਹੜਾ ਪਿੰਡ ਹੈ ਜਿਸ ਦਾ ਰਾਹ ਵੀ ਨਹੀਂ ਪੁੱਛਣਾ। ਅਸੀਂ ਤਾਂ ਆਪਣੀ ਬੁਧੀ ਦੀ ਵਰਤੋ ਕਰ ਆਪੇ ਆਪਣੇ-ਆਪ ਨੂੰ ਜਲਾਵਤਨ ਕਰ ਸਕਦੇ ਹਾਂ ਪਰ "ਕੰਤ" ਕਿਵੇਂ "ਪ੍ਰਦੇਸੀ" ਹੋ ਸਕਦਾ ਹੈ? ਗੁਰਬਾਣੀ ਵਿੱਚ ਬਿੰਬਾਂ ਦਾ ਨਿਭਾ ਉੱਦਾਤ ਦੇ ਦਰਜੇ ਦੀ ਖ਼ੂਬਸੂਰਤੀ ਨਾਲ ਕੀਤਾ ਹੈ, ਜੇ ਕ੍ਰਿਸ਼ਨ ਨੂੰ ਬਿੰਬ ਵਜੋ ਲਿਆ ਹੈ ਤਾਂ ਉਸਦੇ ਪੀਲੇ ਕਪੜਿਆਂ ਦਾ ਵੀ ਜ਼ਿਕ੍ਰ ਮਿਲੇਗਾ ਤੇ ਲੰਬੇ ਸੋਹਣੇ ਵਾਲਾਂ ਦਾ ਵੀ, ਉਹਦੀ ਬੰਸੁਰੀ ਦੀ ਤਾਨ ਮਧੁਰ ਹੈ, ਹੱਥ ਵਿੱਚ ਚਕ੍ਰ ਹੈ .........

    ਗੱਲ ਉਹੋ ਹੈ ਕਿ ਜੇ ਤਾਂ ਅਸੀਂ ਦੂਸਰਿਆਂ ਨੂੰ ਮੱਤ ਦੇਣ ਲਈ ਪੜ੍ਹ ਰਹੇ ਹਾਂ ਤਾਂ ਗੱਲ ਹੋਰ ਹੈ ਜੇ ਆਪਣੇ ਮਤਲਬ ਲਈ ਤਾਂ ਹੰਸ ਨੇ ਕੰਕਰ-ਪੱਥਰਾਂ ਨੂੰ ਕੀ ਸਿਰ 'ਚ ਮਾਰਨਾ, ਉਹ ਤਾਂ ਮੋਤੀ ਚੁਗਦੈ।
    ਬਾਣੀ ਤਾਂ ਪਾਪੀਆਂ ਦੀਆਂ ਕਰਤੂਤਾਂ ਵੀ ਦਸੇਗੀ ( ਵਿਵਹਾਰ ਦੇ ਪੱਧਰ 'ਤੇ ) ਅਤੇ ਇਹ ਵੀ ਸਮਝਾਏਗੀ ਕਿ ਨਾਂ ਕੁਝ ਪੁੰਨ ਹੈ ਨਾਂ ਪਾਪ। ਇਹ ਵੀ ਦਸੇਗੀ ਕਿ ਪੂਰਣ ਖੋਤਾ-ਰੂਪ ਮੂਰਖ ਕੌਣ ਹੈ ਤੇ ਇਹ ਵੀ ਦਸੇਗੀ ਕਿ ਨਾਂਹ ਕੋਈ ਮੂਰਖ ਹੈ ਨਾਂਹ ਕੋਈ ਚਤੁਰ ਸਿਆਣਾ। ਕਿਸੇ ਵੀ ਇੱਕ ਤੁਕ ਦਾ ਗੁਰੂਬਾਣੀ ਦੇ ਸਮੁਚੇ ਭਾਵ ਦੇ ਅਰਥ ਵਿੱਚ ਹੀ ਮਤਲਬ ਸਮਝਿਆ ਜਾ ਸਕਦਾ ਹੈ। ਜੇ ਸੁਰਤਿ, ਗਿਆਨ, ਵਿਚਾਰ ਵਿੱਚ ਜ਼ੋਰ ਨਹੀਂ ਹੈ ਤਾਂ ਇਸਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਗੁਰਬਾਣੀ ਕਹਿ ਰਹੀ ਹੈ ਕਿ ਇਹਨਾਂ ਦਾ ਤਿਆਗ ਕਰ ਦਿਓ। ਜਾਪੁ, ਸਿਮਰਨ, ਧਿਆਨ, ਭਗਤਿ ਦਾ ਸਭ ਦਾ ਹੀ ਆਪੋ ਆਪਣਾ ਮਹਤਵ ਹੈ ਮੈਂ ਤਾਂ "ਤੋਤਾ ਰਟਣ" ਦਾ ਵੀ ਬਹੁਤ ਮਹੱਤਵ ਵੇਖਦਾ ਹਾਂ, "ਤੋਤਾ ਰਟਣ" ਨੂੰ ਇੱਕ ਦਿਨ ਲਈ ਵੀ ਛੱਡ ਕੇ ਵੇਖੋ ਮਨੂਆ ਸਾਹਿਬ ਫਟੱਕ ਦੇਣੇ ਰਾਇ ਦੇਣਗੇ ਕਿ "ਜਦ ਇੱਕ ਬਾਰ ਅਰਥਾਂ ਸਹਿਤ ਸਾਰੀਆਂ ਬਾਣੀਆਂ "ਸਮਝ" ਹੀ ਲਈਆਂ ਹੁਣ ਨਿਤਨੇਮ ਦੀ ਕੀ ਜ਼ਰੂਰਤ ਰਹਿ ਗਈ?!!
  • Dalvir Gill ਅਨਾਹਦ ਘਰ ਜੀ ਤੁਹਾਡੀ ਕੀਤੀ ਸ਼ੁਰੁਆਤ ਨੂੰ ਅੱਗੇ ਚਲਾਉਂਦੇ ਹਾਂ ਅਤੇ ਇੱਥੇ ਮੈਂ ਇੱਕ ਵਾਰ ਫਿਰ ਧਿਆਨ ਦਵਾਉਣਾ ਚਾਹੁੰਦਾ ਹਾਂ ਕਿ ਹਿਕਾਯਤਾਂ ਅਤੇ ਚਰਿਤ. ਤੋਂ ਸ਼ੁਰੂ ਹੋਈ ਗੱਲ ਕਿੱਥੇ ਪਹੁੰਚੀ ਕਿ ਜਿਉਣਵਾਲਾ ਜਿਹੇ ਵਿਦਵਾਨ ਇਸਦਾ ਠੱਠਾ ਉਡਾਉਂਦੇ ਹੋਏ ਜੋ ਲਿਖ ਰਹੇ ਹਨ ਉਸਦੀ ਤਸਵੀਰ ਉੱਪਰ ਇੱਕ ਕਾਮੈਂਟ ਨਾਲ ਨੱਥੀ ਕੀਤੀ ਹੈ।
    -----------------------------------------------------------------------------------
    ਸ਼੍ਰੀ ਜਾਪੁ ਸਾਹਿਬ ਜੀ ਦੀ ਅੰਮ੍ਰਿਤ-ਮਈ ਬਾਣੀ ਦੇ ਜਗਤ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਮੈਂ ਸਭਨੂੰ ਬੇਨਤੀ ਕਰਦਾ ਹਾਂ, ਖਾਸ ਕਰ ਅਨਾਹਦ ਘਰ, ਜੋਗਾ ਸਿੰਘ ਜੀ ਅਤੇ ਭਾਈ ਗੁਰਜੰਟ ਸਿੰਘ ਜੀ ਹੁਰਾਂ ਨੂੰ, ਕਿ ਛੰਦ ਬਾਰੇ ਕੁਝ ਚਾਨਣਾ ਪਾਉਣ। ਮੈਂ ਸਿਰਫ ਇੰਨਾਂ ਹੀ ਜਾਣਦਾ ਹਾਂ ਕਿ ਭਾਸ਼ਾ ਨਾਲੋਂ ਵੀ ਵੱਧ ਇਹਨਾਂ ਦਾ ਧ੍ਵਨਿ-ਵਿਗਿਆਨ ਨਾਲ ਸੰਬੰਧ ਹੈ ਜੋ ਅੱਗੋਂ ਮਨੁੱਖਾ ਮਨੋ-ਵਿਗਿਆਨ ਹੀ ਨਹੀਂ ਸਗੋਂ ਸਥੂਲ ਸਰੀਰ ਦੇ ਪੱਧਰ 'ਤੇ physiology ਨਾਲ ਜੁੜਿਆ ਹੋਇਆ ਹੈ। ( ਇਸੇ ਕਾਰਣ ਹੋਵੇਗਾ ਕਿ ਪੁਰਾਤਨ ਸਿੰਘਾਂ ਨੇਂ ਗੱਤਕੇ ਅਤੇ ਛੰਦਾਂ ਦੀਆਂ ਚਾਲਾਂ ਨੂੰ ਆਪਸ ਵਿੱਚ ਮੇਲ ਕੇ ਆਪਣੇ ਸਰੀਰਾਂ ਦੀ ਕੀਮਿਆ (Alchemy) ਹੀ ਇੰਝ ਬਦਲ ਦਿੱਤੀ ਕਿ ਦੁਸ਼ਮਨ ਵੀ ਰਿਪੋਰਟ ਕਰੇ ਕਿ "ਫੱਟ ਇਹਨਾਂ ਦੇ ਆਪਣੇ-ਆਪ ਹੀ ਮਿਲ ਜਾਂਦੇ ਹਨ।" )

    ਯੋਗ-ਮੱਤ ਹੀ ਨਹੀਂ ਬੁੱਧ-ਮਤ ਜਿਹੀ ਫਲਸਫਾਨਾ ਸੋਚ ਵਾਲਾ ਰਸਤਾ ਵੀ ਸਵਾਸ-ਕਿਰਿਆ 'ਤੇ ਕਾਫੀ ਬਲ ਦਿੰਦਾ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਇਸਾਈ-ਮੱਤ ਦੀ "Our Lord's Prayer" ( ਜੋ ਕਿ ਨਾਂਹ ਜਾਣਾਂ ਕਿੰਨੇ ਕੁ ਅਨੁਵਾਦਾਂ ਤੋਂ ਮਗਰੋਂ ਸਾਡੇ ਤੱਕ ਪਹੁੰਚੀ ਹੈ ) ਅਤੇ ਮੂਲ-ਮੰਤ੍ਰ ਦੇ ਵਿੱਚ ਠਹਿਰਾਵਾਂ ਵਿੱਚ ਕਿੰਨੀ ਸਮਾਨਤਾ ਹੈ, ਭਾਵ ਸਵਾਸ-ਕਿਰਿਆ ਤੇ ਇੱਕੋ ਜਿਹਾ ਕੰਟ੍ਰੋਲ ਹੈ। ਮੇਰਾ ਸਦਾ ਵਿਸ਼ਵਾਸ ਰਿਹਾ ਹੈ ਕਿ ਅਰਥ ਸਮਝ ਕੇ ਜੇ ਪਾਠ ਕਰੀਏ ਤਾਂ ਫਿਰ ਪਾਠ ਕਰਦੇ ਸਮੇਂ ਵੀ ਅਸੀਂ ਆਪਣੇ ਪਹਿਲਾਂ ਤੋਂ ਹੀ ਸਮਝੇ ਅਰਥਾਂ ਨੂੰ ਹੀ ਪੜ੍ਹੀ ਜਾ ਰਹੇ ਹੁੰਦੇ ਹਾਂ ਅਤੇ ਦੂਜੇ ਪਾਸੇ ਜੇ ਅਸੀਂ ਬਾਰੰ-ਬਾਰ ਪਾਠ ਕਰੀਏ ਅਤੇ ਗੁਰੂ ਚਰਨਾਂ ਤੇ ਟੇਕ ਰਖੀਏ ਤਾਂ ਗੁਰੂ ਆਪ ਹੀ ਸਾਡੇ ਮਨਾਂ ਵਿੱਚ ਅਰਥਾਂ ਦੇ ਭਾਵ ਦਾ ਵਾਸਾ ਕਰ ਦਿੰਦਾ ਹੈ। ਜਿਵੇਂ ਕਵਿਤਾ ਦਾ ਇੱਕ ਭਾਸ਼ਾ ਵਿੱਚੋਂ ਦੂਜੀ ਭਾਸ਼ਾ ਵਿੱਚ ਕੀਤਾ ਅਨੁਵਾਦ ਉਹ ਰਸ ਨਹੀਂ ਦਿੰਦਾ ਇਵੇਂ ਦਾ ਹੀ ਕੁਝ ਇਥੇ ਹੈ। ਵੇਦ, ਉਪਨਿਸ਼ਦ ਕਿੰਨਾਂ ਹੀ ਸਮਾਂ ਮੁਖਾਰ-ਪ੍ਰੰਪਰਾ ( Oral-Tradition ) ਵਜੋ ਹੀ ਰਹੇ ਅਤੇ ਇਹਨਾਂ ਨੂੰ ਕਾਗਜ਼ 'ਤੇ ਉਤਾਰਨ ਵਾਲਿਆਂ ਇਹ ਅਨੁਭਵ ਕੀਤਾ ਕਿ ਸ਼ਬਦ-ਧੁੰਨੀ ਅੱਖਰਾਂ ਦਾ ਰੂਪ ਧਾਰਣ ਕਰਨ ਸਮੇਂ ਆਪਣੀ "ਸ਼ਕਤੀ" ਖੋ ਬੈਠਦੀ ਹੈ। ਥੀਏਟਰ ਦੀ ਸਿਖਲਾਈ ਸਮੇਂ ਹੀ ਸ਼ਬਦਾਂ ਦੇ ਸ਼ੁੱਧ ਉਚਾਰਣ ਦਾ ਮਹੱਤਵ ਸਮਝ ਆਉਣ ਲੱਗਾ ਸੀ ਤੇ ਇਹ ਸਮਝ ਆਈ ਸੀ ਕਿ ਕਿਸੇ ਧੁਨੀ ਨੂੰ ਸਹੀ ਤਰਾਂ ਉਚਾਰਣ ਲਈ ਸਿਰਫ਼ ਜੀਭ, ਦੰਦਾਂ ਤੇ ਮੂੰਹ ਦੀ ਬਣਤਰ ਹੀ ਨਹੀਂ ਸਗੋਂ ਸਰੀਰ ਦੀ ਮੁਦ੍ਰਾ ( posture ) ਦਾ ਵੀ ਨਿਰਣਾਇਕ ਪ੍ਰਭਾਵ ਹੈ। ਸ਼ਾਇਦ ਇਸੇ ਲਈ ਪਰੰਪਰਾਤਮਿਕ ਮਦਰੱਸੇ ਟਕਸਾਲਾਂ ਸ਼ੁਧ ਉਚਾਰਣ, ਵਕਫ਼ੇ ਅਤੇ ਧੁਨੀ-ਵਿਧਾਨ 'ਤੇ ਇੰਨਾ ਜ਼ੋਰ ਦਿੰਦੇ ਸਨ।

    ਛੰਦਾਂ ਬਾਰੇ ਵੀ ਇਹੋ ਹੈ ਕਿ ਇਹ ਕੇਵਲ ਰੂਪ ( ਮਾਤਰਾਵਾਂ, ਸਤਰਾਂ, ਠਹਿਰਾਵਾਂ ਦੀ ਗਿਣਤੀ ) ਹੀ ਨਹੀਂ ਸਗੋਂ ਹਰ ਛੰਦ ਦਾ ਆਪਣਾ ਸੁਭਾਵ ਹੈ, ਆਪਣਾ ਇੱਕ ਅੰਤਰ ਆਤਮਾ ਹੈ। ਜਿਵੇਂ ਇਸੇ ਸ਼ੁਰੁਆਤੀ ਛੰਦ ਨੂੰ ਹੀ ਲਈਏ ਤਾਂ ਮੈਂ ਇਸਨੂੰ ਕਦੇ ਵੀ ਉੱਤੇਜਿਤ ਹੋ ਕੇ ਨਹੀਂ ਪੜ੍ਹ ਸਕਦਾ; ਸ਼ਬਦਾਂ ਦੇ ਅਰਥਾਂ ਤੋਂ ਬਿਨਾਂ ਹੀ, ਇਸਦੀ ਬਣਤਰ ਹੀ, ਇੱਕ ਠਰੰਮਾ ਇੱਕ ਸੰਜੀਦਗੀ ਆਪਣੇ ਵਿੱਚ ਸੰਜੋਈ ਬੈਠੀ ਹੈ।

    ਅਨਾਹਦ ਘਰ ਜੀ, ਸਾਨੂੰ ਇਸ ਛੰਦ ਵਿੱਚ ਪ੍ਰਵੇਸ਼ ਕਰਵਾਓ।
  • Udey Singh "ਸ਼ਬਦਾਰਥ ਦਸਮ ਗ੍ਰੰਥ ਸਾਹਿਬ" ਜੋ ਭਾਈ ਰਣਧੀਰ ਸਿੰਘ ਹੁਰਾਂ ਨੇ ਤਿਆਰ ਕੀਤਾ ਸੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪਿਆ ਗਿਆ ਹੈ, ਜਿਸਦਾ ਜ਼ਿਕਰ ਭਾ ਜੀ ਜਗਮੋਹਣ ਸਿੰਘ ਹੁਰਾਂ ਨੇ, ਦਸਮ ਗ੍ਰੰਥ ਬਾਰੇ ਗਲਬਾਤ ਸ਼ੁਰੂ ਕਰਨ ਲੱਗਿਆਂ ਕੀਤਾ ਹੈ ਦੇ ਸਾਰੇ ਭਾਗ ਮੈ ਕੱਲ ਹੀ ਖਰੀਦੇ ਹਨ. ਇਸ ਗ੍ਰੰਥ ਦੀ ਭੁਮਿਕਾ ਵਜੋਂ ਡਾ. ਬਲਕਾਰ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਲਿਖਦੇ ਹਨ:
    "ਤ੍ਰਿਆ ਚਰਿਤ੍ਰਾਂ ਦੀ ਭਾਸ਼ਾ, ਪ੍ਰਭਾਵ ਅਤੇ ਸੁਰ ਨੂੰ ਧਿਆਨ ਵਿਚ ਰਖਦਿਆਂ ਇਨ੍ਹਾਂ ਵਿਚ ਗੁਰਮਤ ਅਨੁਕੂਲ ਕੁਝ ਵੀ ਨਜ਼ਰ ਨਹੀਂ ਆਉਂਦਾ. "ਚੌਪਈ" ਦੇ ਤ੍ਰਿਆ ਚਰਿਤ੍ਰਾਂ ਦਾ ਭਾਗ ਹੋਣ ਵਿਚ ਕੋਈ ਸ਼ੰਕਾ ਨਹੀਂ ਹੈ ਅਤੇ ਇਸ ਨੂੰ ਪੰਰਪਰਾ ਨੇ, ਪੰਜ ਬਾਣੀਆਂ ਦੇ ਭਾਗ ਵਜੋਂ ਪਰਵਾਨ ਵੀ ਕੀਤਾ ਹੋਇਆ ਹੈ. ਇਸ ਨੂੰ ਤੀਜੀ ਪੋਥੀ ਵਿਚ ਸ਼ਾਮਲ ਕਰ ਲਿਆ ਗਿਆ ਹੈ. ਮੈਂ ਇਸ ਸ਼ਬਦਾਰਥ ਨਾਲ ਪਹਿਲੀ ਪੋਥੀ ਦੀ ਛਪਾਈ ਵੇਲੇ ਤੋਂ ਹੀ ਸਬੰਧਤ ਰਿਹਾ ਹਾਂ. ਤ੍ਰਿਆ ਚਰਿਤ੍ਰਾਂ ਨੂੰ ਕਢਣ ਅਤੇ ਉਪਰੋਕਤ ਬਾਣੀ ਣੂੰ ਪ੍ਰਵਾਨ ਕਰ ਲੈਣ ਬਾਰੇ ਕਦੇ ਖੁਲ੍ਹਕੇ ਬਹਿਸ ਨਹੀਂ ਹੋ ਸਕੀ. ਭਾਈ ਰਣਧੀਰ ਸਿੰਘ ਨੇ ਵੀ ਇਸ ਬਾਰੇ ਲਿਖਤੀ ਕੁਝ ਨਹੀਂ ਦਿੱਤਾ".
    ਜਾਪੁ ਸਾਹਿਬ ਨੂੰ ਵੀ ਪੰਰਪਰਾ ਪੰਜ ਬਾਣੀਆਂ ਦੇ ਭਾਗ ਵਜੋਂ ਸਵੀਕਾਰਦੀ ਹੈ ਅਤੇ ਇਹ ਬਾਣੀ "ਗੁਰਮਤ" ਦੇ "ਆਕਾਲ" ਦੇ ਸਿਧਾਂਤ ਨਾਲ ਸੌ ਫ਼ੀ ਸਦੀ ਮੁਤਫ਼ਿਕ ਹੈ. ਮਨ ਵਿਚ ਸ਼ਰਧਾ ਭਾਵ ਜਗਾਉਣ ਵਾਲੀ ਹੈ. ਇਸ ਦਾ ਪਾਠ ਮਨੁੱਖ ਨੂੰ ਪੰਛੀਆਂ ਵਾਂਗ (ਅਧਿਆਤਮਕ) ਗਗਨ ਵਿਚ ਆਜ਼ਾਦ ਤਾਰੀਆਂ ਲੁਆ ਦੇਂਦਾ ਹੈ, ਮਨ ਕੰਵਲ ਦੇ ਫ਼ੁਲ ਵਾਂਗ ਖਿੜ ਜਾਂਦਾ ਹੈ. ਕ੍ਰਿਪਾ ਪੂਰਵਕ ਇਸ ਨੂੰ ਇਸ ਗਲਬਾਤ ਦਾ ਹਿੱਸਾ ਨਾ ਬਣਾਉ. ਗੱਲ ਕਿਸੇ ਹੋਰ ਭਾਗ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ. ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ
  • Udey Singh I find some questions by Anahad Ghar as very strange, particularly one given below
    "ਜੋਗਾ ਸਿੰਘ ਜੀ, ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਸ ਤਰਾ ਇਸਤਰੀ ਨੂੰ ਪੁਰਖ ਦੇ ਪਿਆਰ ਲੌੜ ਰਹਿਦੀ ਹੈ, ਉਸੇ ਤਰਾ ਜੀਵ ਆਤਮਾ ਨੂੰ ਪ੍ਰਮੇਸ਼ਰ ਦੇ ਪਿਆਰ ਦੀ ਲੌੜ ਰਹਿਦੀ ਹੈ!!! ਇਸ ਪਿਆਰ ਦੀ ਪ੍ਰਾਪਤੀ ਲਈ ਸੰਸਾਰੀ ਇਸਤਰੀ ਨੂੰ ਕੀ ਕੀ ਕਰਨਾ ਪੈਦਾ ਹੈ ਜਾ ਕਰਦੀ ਹੈ, ਉਸ ਬਾਰੇ ਚਾਨਣਾ ਪਾਉ ਜੀ". I have followed the discussion meticulously. I don't think Joga Singh has written the words ਜਿਸ ਤਰਾ ਇਸਤਰੀ ਨੂੰ ਪੁਰਖ ਦੇ ਪਿਆਰ ਲੌੜ ਰਹਿਦੀ ਹੈ, ਉਸੇ ਤਰਾ ਜੀਵ ਆਤਮਾ ਨੂੰ ਪ੍ਰਮੇਸ਼ਰ ਦੇ ਪਿਆਰ ਦੀ ਲੌੜ ਰਹਿਦੀ ਹੈ, The words ਜਿਸ ਤਰਾ ਇਸਤਰੀ ਨੂੰ ਪੁਰਖ ਦੇ ਪਿਆਰ ਲੌੜ ਰਹਿਦੀ ਹੈ are his own additions. Regarding ਇਸ ਪਿਆਰ ਦੀ ਪ੍ਰਾਪਤੀ ਲਈ ਸੰਸਾਰੀ ਇਸਤਰੀ ਨੂੰ ਕੀ ਕੀ ਕਰਨਾ ਪੈਦਾ ਹੈ ਜਾ ਕਰਦੀ ਹੈ, ਉਸ ਬਾਰੇ ਚਾਨਣਾ ਪਾਉ ਜੀ" , I would suggest, he should talk to women folk in his family and know the answer. Another question ਇਕ ਗੱਲ ਹੋਰ ਸਮਝਾਣਾ ਜੀ, ਜੀਵ ਆਤਮਾ ਦੀ ਕੁੱਖ ਵਿਚੋ ਕੀ ਜਨਮ ਲੈਦਾ ਹੈ (ਮਾਂ ਰੂਪ ਕਦੋ ਹੁੰਦੀ ਹੈ) ਅਤੇ ਉਸ ਦਾ ਪ੍ਰਮੇਸ਼ਰ ਨਾਲ ਸੰਭੋਗ ਕਿਸ ਤਰਾ ਹੁੰਦਾ ਹੈ is absurd. JEEV ATMA has no physical existence. He seemingly wants to browbeat Joga Singh for the following comment:
    "Anahad Ghar has asked a question "ਜੀਵ ਆਤਮਾ ਦੀ ਇਸਤਰੀ ਰੂਪ ਵਿਚ ਹੀ ਤੁਲਨਾ ਕਿਉ ਕੀਤੀ ਜਾਦੀ ਹੈ?" My answer is ਇਸਤਰੀ ਵਿਚਲੇ ਪਿਆਰ, ਕੋਮਲਤਾ, ਸਹਿਜ, ਮਿਠਾਸ ਆਦਿ ਗੁਣ ਗੁਰੂ ਸਾਹਿਬ ਨੂੰ ਬਹੁਤ ਭਾਉਂਦੇ ਸਨ. ਇਸ ਗਲ ਨੂੰ ਕਹਿਣ ਦੀ ਜ਼ਰੂਰਤ ਨਹੀਂ ਭਾਸਦੀ ਕਿ ਇਸਤਰੀ, ਧਰਤੀ ਵਾਂਗ ਉਪਜਦੀ ਵੀ ਹੈ, ਉਸਦੀ ਕੁੱਖ ਵਿਚ ਧਰਤੀ ਵਾਂਗ ਬੀਜ ਪੁੰਗਰਦਾ ਹੈ. ਧਰਤੀ ਵਾਂਗ ਹੀ ਉਹ ਮਾਂ ਹੈ. ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਜ਼ਮਾਨੇ ਵਿਚ ਇਸਤਰੀ ਲੋੜਵੰਦ ਵਾਲੀ ਪੁਜ਼ੀਸ਼ਨ ਵਿਚ ਸੀ ਅਤੇ ਜੀਵ ਆਤਮਾ ਨੂੰ ਵੀ ਪ੍ਰਭੂ ਦੇ ਪ੍ਰੇਮ ਪਿਆਰ ਦੀ ਜ਼ਰੂਰਤ ਰਹਿੰਦੀ ਹੈ. ਮੇਰੇ ਖਿਆਲ ਵਿਚ ਅਜਿਹੇ ਕਾਰਣਾਂ ਕਰਕੇ ਹੀ ਗੁਰੂ ਮਹਾਰਾਜ ਨੇ ਜੀਵ ਆਤਮਾ ਨੂੰ ਇਸਤਰੀ ਰੂਪ ਵਿਚ ਚਿਤਵਿਆ ਹੈ".
    This is simply detestable.
  • Anahad Ghar Udey Singh ji, I think you are not able to fathom the meanings whats written by Joga Singh ji... that make you strange!!
    Joga Singh ji ਲਿਖਦੇ ਹਨ "ਗੁਰੂ ਸਾਹਿਬ ਦੇ ਜ਼ਮਾਨੇ ਵਿਚ ਇਸਤਰੀ ਲੋੜਵੰਦ ਵਾਲੀ ਪੁਜ਼ੀਸ਼ਨ ਵਿਚ ਸੀ ਅਤੇ ਜੀਵ ਆਤਮਾ ਨੂੰ ਵੀ ਪ੍ਰਭੂ ਦੇ ਪ੍ਰੇਮ ਪਿਆਰ ਦੀ ਜ਼ਰੂਰਤ ਰਹਿੰਦੀ ਹੈ. ਮੇਰੇ ਖਿਆਲ ਵਿਚ ਅਜਿਹੇ ਕਾਰਣਾਂ ਕਰਕੇ ਹੀ ਗੁਰੂ ਮਹਾਰਾਜ ਨੇ ਜੀਵ ਆਤਮਾ ਨੂੰ ਇਸਤਰੀ ਰੂਪ ਵਿਚ ਚਿਤਵਿਆ ਹੈ".

    ਇਸ ਟਿੱਪਣੀ ਦੇ ਜੁਆਬ ਵਿਚ ਦਾਸ ਨੇ ਲਿਖਿਆ ਹੈ "ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਸ ਤਰਾ ਇਸਤਰੀ ਨੂੰ ਪੁਰਖ ਦੇ ਪਿਆਰ ਲੌੜ ਰਹਿਦੀ ਹੈ, ਉਸੇ ਤਰਾ ਜੀਵ ਆਤਮਾ ਨੂੰ ਪ੍ਰਮੇਸ਼ਰ ਦੇ ਪਿਆਰ ਦੀ ਲੌੜ ਰਹਿਦੀ ਹੈ!!!" ਕੋਈ ਵੀ ਪੰਜਾਬੀ ਜਾਣਨ ਵਾਲਾ ਸਮਝ ਸਕਦਾ "ਲੋੜਵੰਦ" ਅਤੇ "ਜਰੂਰਤ" ਸ਼ਬਦ ਸਮਾਨਆਰਥਿਕ ਸ਼ਬਦ ਹਨ।

    ਦੂਸਰਾ ਤੁਸੀ ਲਿਖਿਆ ਹੈ "I would suggest, he should talk to women folk in his family and know the answer." ਕੀ ਗੱਲ ਆਪ ਨੂੰ ਦਸਣ ਵਿਚ ਸ਼ਰਮ ਆਦੀ ਹੈ??? ਆਪ ਬਾਣੀ ਸਮਝਦੇ ਹੋ....

    ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
    ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
    ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
    ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
    ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥
    ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
    ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੭੮੮

    ਇਸਤਰੀ ਆਪਣੇ ਕੰਤ ਪਤੀ ਨੂੰ ਮਿਲਣ ਲਈ ਸਿਗਾਰ ਕਰਦੀ ਹੈ, ਤਾ ਕੀ ਉਸ ਦਾ ਪਤੀ ਉਸ ਨਾਲ ਸੰਭੋਗ ਕਰੇ, ਇਹੀ ਹਰ ਇਸਤਰੀ ਦੀ ਅਸਲ ਇਛਾ ਹੈ।

    ਤੁਸੀ ਸਾਇਦ ਪੂਰਾ ਪੜਿਆ ਨਹੀ.....ਜੋ ਤੁਸੀ ਲਿਖਿਆ ਹੈ "JEEV ATMA has no physical existence."
    ਦਾਸ ਨੇ ਲਿਖਿਆ ਸੀ......"ਜੀਵ ਆਤਮਾ ਦ੍ਰਿਸ਼ਟਮਾਨ ਨਹੀ, ਉਸ ਦੇ (ਕੁ) ਲੱਛਣ ਦਸੇ ਜਾ ਰਹੇ ਹਨ, ਜੋ ਦ੍ਰਿਸ਼ਟਮਾਨ ਹੈ ਉਸ ਦੀ ਉਦਾਹਰਣ ਦੇ ਕੇ ਸਮਝਾਣ ਦੀ ਕੋਸਿਸ ਹੈ.....ਉਦਾਹਰਣ ਇਸਤਰੀ ਤੇ ਪੁਰਖ ਦੇ ਰਿਸ਼ਤੇ ਦੀ ਹੈ.....ਜਿਸ ਤਰਾ ਸੰਸਾਰ ਵਿਚ ਆਪਣੇ ਪਤੀ ਨੂੰ ਛੱਡਕੇ ਪਰ ਪੁਰਖ ਨਾਲ ਪਿਆਰ ਪਾਣ ਵਾਲੀ ਨੂੰ ਸੰਸਾਰ ਕਾਮਣੀ, ਕੁਚਜੀ, ਮੈਲੀ, ਕੁਨਾਰਿ ਦੀ ਸੰਗਿਆ ਦੇਦਾ ਹੈ, ਉਸੇ ਤਰਾ.......ਮਨਮੁੱਖ ਮਨੁੱਖ/ਜੀਵ ਆਤਮਾ/ਇਸਤਰੀ ਰੂਪ......ਪਰ ਅਸਲ ਵਿਚ ਦ੍ਰਿਸ਼ਟਮਾਨ ਵਿਚ ਇਸਤਰੀ ਨਾਲ ਉਸੇ ਤਰਾ ਵਾਪਰ ਰਿਹਾ ਜਿਸ ਤਰਾ ਮਨਮੁੱਖ ਨਾਲ ਪ੍ਰਮੇਸ਼ਰ ਦੇ ਪਿਆਰ ਤੋ ਵਿਛੜ ਕੇ ਅਦ੍ਰਿਸ਼ਟਮਾਨ ਵਿਚ ਵਾਪਰਦਾ ਹੈ।"

    ਆਪ ਨੂੰ ਜੀਵ ਆਤਮਾ ਦਾ ਪ੍ਰਮੇਸ਼ਰ ਨਾਲ ਸੰਭੋਗ ਦਾ ਸੁਆਲ absurd ਲਗਦਾ ਹੈ। ਕੀ ਸੰਭੋਗ/ਭੋਗ ਸ਼ਬਦ ਦਾ ਸਿਰਫ ਇਕ ਹੀ ਭਾਵ ਹੈ ਜੋ ਤੁਸੀ ਸਮਝਿਆ ਹੈ, ਜੇ ਕੋਈ ਹੋਰ ਭਾਵ ਤੁਹਾਡੀ ਪਕੜ ਵਿਚ ਨਹੀ ਤਾ ਉਹ ਸੁਆਲ absurd ਹੋ ਗਿਆ।

    ਇਕ ਪਾਸੇ ਆਪ ਜੈਸੇ ਵਿਦਵਾਨ ਸੱਜਣਾ ਦਾ ਜੋਰ ਲਗਿਆ ਹੈ ਕਿ ਜੀਵ ਆਤਮਾ ਇਸਤਰੀ ਰੂਪ ਹੈ, ਦੂਜੇ ਪਾਸੇ ਇਸਤਰੀ ਦੇ ਹਰ ਤਰਾ ਹੋਏ ਸਮਾਜਿਕ ਚ੍ਰਿਤਰਣ ਤੋ ਆਪ ਭਜਦੇ ਹਨ। ਅਜੀਬ ਆਪਾ ਵਿਰੋਧ ਹੈ। ਮਨੁੱਖ (ਜੀਵ ਆਤਮਾ) ਮਨਮੁੱਖ ਹੈ, ਉਸ ਵਿਚ ਇਸਤਰੀ ਵਿਚਲੇ ਕੁਲੱਛਣ ਦਰਸਾਏ ਜਾਦੇ ਹਨ, ਮਨੁੱਖ (ਜੀਵ ਆਤਮਾ) ਗੁਰਮੱਖ ਹੈ, ਉਸ ਵਿਚ ਇਸਤਰੀ ਵਿਚਲੇ ਸ੍ਰੇਸ਼ਟ ਲੱਛਣ ਦਰਸਾਏ ਜਾਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਦੋ ਕੁਲਛਣ ਦਰਸਾਏ ਜਾਦੇ ਹਨ ਉਦੋ ਅਸੀ ਕਹਿਦੇ ਹਾਂ ਜੀਵ ਆਤਮਾ ਦੇ ਨੇ, ਜਾ ਇਹ ਲਿਖਣ ਵਾਲਾ ਬਿਮਾਰ/ਅਸ਼ਲੀਲ ਮਾਨਸਿਕਤਾ ਵਾਲਾ ਹੈ ਅਤੇ ਜਦੋ ਸ਼੍ਰੇਸ਼ਟ ਲੱਛਣ ਦਰਸਾਏ ਜਾਦੇ ਹਨ ਉਦੋ ਕਹਿਦੇ ਹਾਂ ਮਨੁੱਖ ਭਾਵ ਸਾਡੇ ਹਨ। ਜਦੋ ਕੇ ਗੁਰੂ ਸਾਹਿਬ ਦੋਨੋ ਪੱਖਾ ਦਾ ਵਰਨਣ ਕਰਦੇ ਹਨ ਅਤੇ ਸ੍ਰੇਸ਼ਟ ਪੱਖ ਧਾਰਨ ਕਰਨ ਦੀ ਪ੍ਰੇਰਨਾ ਲਗਾਤਾਰ ਦੇਦੇ ਹਨ।
  • Anahad Ghar Udey Singh ji, "ਸ਼ਬਦਾਰਥ ਦਸਮ ਗ੍ਰੰਥ ਸਾਹਿਬ" ਜੋ ਭਾਈ ਰਣਧੀਰ ਸਿੰਘ ਹੁਰਾਂ ਨੇ ਤਿਆਰ ਕੀਤਾ ਸੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲੀ ਵਾਰ ੧੯੭੩ ਵਿਚ ਉਹਨਾ ਦੇ ਅਕਾਲ ਚਲਾਣੇ (ਦਸਬੰਰ ੧੯੭੨) ਤੋ ਬਾਦ ਛਾਪਿਆ ਗਿਆ ਹੈ, ਉਸ ਦੀ ਭੂਮਿਕਾ ਡਾ. ਤਾਰਨ ਸਿੰਘ ਹੋਰਾ ਲਿਖੀ ਹੈ, ਭਾਈ ਸਾਹਿਬ ਨੇ ਪੂਰੇ ਦਸਮ ਗ੍ਰੰਥ ਦਾ ਸਬਦਆਰਥ ਕਰਕੇ ੧੯੬੯ ਵਿਚ ਯੂਨੀਵਰਸਿਟੀ ਨੂੰ ਦਿਤਾ, ਜੇ ਹੁਣ ਕੋਈ ਨਵੇ ਐਡੀਸ਼ਨ ਵਿਚ ਬਲਕਾਰ ਸਿੰਘ ਹੋਰਾ ਕੋਈ ਭੂਮਿਕਾ ਲਿਖੀ ਹੈ ਤਾ ਉਸ ਦਾਨੇ ਅਤੇ ਸਿਰੜੀ ਖੋਜੀ ਨਾਲ ਧੋਖਾ ਹੈ। ਬਾਕੀ ਨਵੇ ਐਡੀਸ਼ਨ ਦੀ ਕਾਪੀ ਆਪ ਪੜਨ ਤੋ ਬਾਦ ਇਸ ਬਾਰੇ ਟਿੱਪਣੀ ਕਰਾਗਾ ਜੀ।
  • Dalvir Gill Udey Singh ਜੀ, ਅਨਾਹਦ ਘਰ ਅਤੇ ਜੋਗਾ ਸਿੰਘ ਹੁਰੀਂ ਆਪੋ ਵਿੱਚੀਂ ਆਪੇ ਨਜਿੱਠ ਲੈਣਗੇ, ਜੇ ਉਹ ਲੋੜ ਸਮਝਣ।
    ਤੁਸੀਂ ਪ੍ਰੰਪਰਾ ਵਾਲਾ ਨੁਕਤਾ ਉਧਰਿਤ ਕੀਤਾ ਹੈ, ਜੋ ਮਹਤਵਪੂਰਣ ਹੈ।

    ਸਿੱਖ ਰਹਿਤ ਮਰਿਯਾਦਾ ਮੁਕਾਬਲਤਨ ਇੱਕ ਨਵਾਂ ਸੰਕਲਨ ਹੈ ਅਤੇ ਪਰੰਪਰਾਤਮਿਕ ਸਿੱਖ ਇਤਿਹਾਸ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਦੀਆਂ ਬਾਣੀਆਂ ਅਤੇ ਅਮ੍ਰਿਤ-ਸੰਚਾਰ ਵਿਧੀ ਬਾਰੇ ਇੱਕ ਮੱਤ ਨਹੀਂ ਹੈ। ਨਾਮਧਾਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਦੋਵੇਂ ਸਿਧਾਂਤਾਂ ਨੂੰ ਨਾਂ ਕੇਵਲ ਠੁਕਰਾਉਂਦੇ ਹਨ ਸਗੋਂ ਅੱਜ ਦੀ ਸਿੱਖ ਦਸ਼ਾ ਦੇ ਜ਼ਿੰਮੇਵਾਰ ਵੀ ਠਹਿਰਾਉਂਦੇ ਹਨ। ਜੇ ਭਾਈ ਰਣਧੀਰ ਸਿੰਘ ਅਤੇ ਡਾ. ਬਲਕਾਰ ਸਿੰਘ ਹੁਰਾਂ ( ਸਮੇਤ ਕਮੇਟੀ, ਜੇ ਕੋਈ ਸੀ ਤਾਂ ) ਨੂੰ ਇੱਕ ਖ਼ਾਸ ਹਿੱਸਾ ਗੈਰ-ਮੁਨਾਸਿਬ ਲੱਗਿਆ ਸੀ ਤਾਂ ਅੱਜ ਇੱਕ ਖ਼ਾਸ ਤਬਕੇ ਨੂੰ ਸਾਰਾ DG ਹੀ ਗੈਰ-ਮੁਨਾਸਿਬ ਲੱਗਦਾ ਹੈ। ਇਸ ਵਿੱਚ ਤਾਂ ਕੋਈ ਦੋ ਰਾਵਾਂ ਹਨ ਹੀ ਨਹੀਂ ਕਿ ਦਸਮ ਪਾਤਸ਼ਾਹ ਨੇਂ ਆਪ ਇਸ ਗ੍ਰੰਥ ਦਾ ਸੰਪਾਦਨ ਨਹੀਂ ਕੀਤਾ ਜਿਸ ਵੀ ਕੀਤਾ ਹੈ ਚੰਗਾ ਹੀ ਕੀਤਾ ਕਿ ਘੱਟੋ-ਘੱਟ ਕੁਝ ਹੋਰ ਰਚਨਾਵਾਂ ( ਸੌ ਸਾਖੀ ਆਦਿ ) ਬਾਰੇ ਤਾਂ ਕਦੇ ਬਹਿਸ ਦੀ ਲੋੜ੍ਹ ਨਹੀਂ ਪਵੇਗੀ ਅਤੇ ਇਕੱਲੀ-ਇਕੱਲੀ ਰਚਨਾ ਦੇ ਮੁਲਾਂਕਣ ਅਤੇ ਇਸ ਨਾਲ ਇੱਕ ਰਚਨਾ ਸਮੂਹ ਦੇ ਮੁਲਾਂਕਣ ਦੀਆਂ ਜੋ ਸਹੂਲੀਅਤਾਂ ਅਤੇ ਗੁੰਝਲਾਂ ਹਨ ਉਹਨਾਂ ਦਾ ਕਿਸੇ ਹੱਦ ਤੱਕ ਨਿਪਟਾਰਾ ਹੋ ਜਾਂਦਾ ਜਿਵੇਂ ਕਿ ਚਰਿਤ. ਕਿਸੇ ਸਾਕਤ, ਅਵਤਾਰਵਾਦ ਕਿਸੇ ਬ੍ਰਾਹਮਣ ਤੇ ਪਤਾ ਨਹੀਂ ਕਿਹੜੀ ਰਚਨਾ ਕਿਸੇ ਅੰਗ੍ਰੇਜ਼ ਦੁਆਰਾ ਮਿਲਾਏ ਜਾਣ ਦੇ ਅਲੱਗ-ਅਲੱਗ ਦੋਸ਼ਾਂ ਨਾਲੋਂ ਇਸ ਰਚਨਾ-ਸਮੂਹ ਨੂੰ ਕਿਸੇ ਇੱਕੋ ਸਮੇਂ ਸੰਪਾਦਤ ਹੋਏ ਮੰਨਣਾ ਪਵੇਗਾ, ਹਾਲਾਂਕਿ ਇਸ ਬਾਰੇ ਵੀ ਮਤਭੇਦ ਸਾਫ਼ ਜ਼ਾਹਿਰ ਹਨ।

    ਬਲਰਾਮ ਵਰਗੇ ਲੋਕਾਂ ਕੋਲ ਸਾਡੇ ਮਸਲਿਆਂ ਲਈ ਸਮਾਂ ਨਹੀਂ ਹੈ ਪਰ ਉਸ ਜਿਹਾ ਕੋਈ ਮਿਤ੍ਰ ਜਿਸਨੂੰ ਹਿੰਦੁਮੱਤ ਦਾ ਤੇ ਖਾਸ ਕਰ ਉਪਨਿਸ਼ਦਾਂ ਦਾ ਗਿਆਨ ਹੈ ਉਹ ਗੁਰਬਾਣੀ ਦੇ ਵਿਚਾਰਾਂ ਨੂੰ ਉੱਥੋਂ ਆਏ ਹੀ ਨਹੀਂ ਸਗੋਂ ਸਿੱਧੇ ਅਨੁਵਾਦ ਵਜੋਂ ਪੇਸ਼ ਕਰ ਸਕਦਾ ਹੈ। ( ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਜਾਪੁ ਸਾਹਿਬ ਤੇ ਵੀ ਇਹ ਦੋਸ਼ ਲਗਾਇਆ ਜਾ ਚੁੱਕਾ ਹੈ )।

    ਪ੍ਰੰਪਰਾ ਦੇ ਨਾਲ ਹੀ ਕਿਸੇ ਰਚਨਾ ਅਤੇ ਇਤਿਹਾਸ ਨੂੰ ਵੀ ਉਹਨਾਂ ਦੀ ਇਤਿਹਾਸਿਕਤਾ ਵਿੱਚ ਹੀ ਵਿਚਾਰਿਆ ਜਾ ਸਕਦਾ ਹੈ। ਅੱਜ ਸਿੱਖ ਸਮਾਜ ਦੀ ਜੋ ਪੋਜੀਸ਼ਨ ਹੈ ਇੱਕ ਸਦੀ ਪਹਿਲਾਂ ਉਹ ਨਹੀਂ ਸੀ ਤੇ ਤਿੰਨ ਸਦੀਆਂ ਪਹਿਲਾਂ ਉਸਤੋਂ ਵੀ ਵੱਖਰੀ ਸੀ। ( ਐਂਗਲੋ-ਸਿੱਖ ਯੁੱਧਾਂ ਸਮੇਂ ਦਾ ਮੈੱਕਗ੍ਰੇਗਰ ਬਾਬਾ ਸਾਹਿਬ ਸਿੰਘ ਵੇਦੀ ਨੂੰ ਵੀ ਗੁਰੂ ਕਰਕੇ ਲਿਖਦਾ ਹੈ ਅਤੇ ਭਾਈ ਮਹਾਰਾਜ ਸਿੰਘ ਨੂੰ ਵੀ।) ਗੁਰੂ-ਕਾਲ ਵਿੱਚ ਵੀ ਸ਼ਰੀਕ ਗੱਦੀਆਂ ਬਾਰੇ ਅਸੀਂ ਜਾਣਦੇ ਹਾਂ ਤੇ ਉਸਤੋਂ ਤਰੁੰਤ ਬਾਅਦ ਅਨੰਦਪੁਰ ਸਾਹਿਬ ਦੇ ਸੋਢੀਆਂ ਦੀਆਂ ਗੱਦੀਆਂ ਬਾਰੇ ਵੀ। ਜਿਵੇਂ ਅੱਜ ਕੋਈ ਬੱਚਾ ਵੀ ਕਕਾਰਾਂ ਦੀ ਗਿਣਤੀ ਇੱਕੋ ਸਾਹ ਕਰ ਦਿੰਦਾ ਹੈ, ਪਰੰਪਰਾਤਮਿਕ ਸਿੱਖ ਇਤਿਹਾਸ ਵਿੱਚ ਇਹਨਾਂ ਦਾ ਨਾਮ ਇਕਠਿਆਂ ਲਿਖਿਆ ਇੰਝ ਨਹੀਂ ਮਿਲਦਾ।

    ਆਰੀਆ ਸਮਾਜੀਆਂ ਦੇ ਝੰਜਟ ਕਾਰਨ ਜੇ "ਹਮ ਹਿੰਦੂ ਨਹੀਂ" ਦਾ ਬੋਲਾ ਚੁੱਕਣਾ ਜ਼ਰੂਰੀ ਸੀ ਤਾਂ ਉਸਤੋਂ ਪਹਿਲਾਂ ਇਹ ਇੰਨਾ ਵੱਡਾ ਮਸਲਾ ਨਹੀਂ ਜਾਪਦਾ ਸਗੋਂ ਤਨਖ਼ਾਹਨਾਮਿਆਂ ਤੋਂ ਇਹੋ ਵਖਰੇਵਾਂ ਮੁਸਲਮਾਨੀ ਮਤ ਨਾਲੋਂ ਕਰਨ ਦੀ ਇੱਛਾ ਸਾਫ਼ ਦਿਸਦੀ ਹੈ। ਮਾਸ ਖਾਣ ਦੇ ਮਸਲੇ ਉੱਪਰ ਜਿਵੇਂ ਇੱਕੋ ਹੀ ਤੁੱਕਾਂ ਦੀ ਵਿਆਖਿਆ ਦੋਵੇਂ ਧਿਰਾਂ ਆਪੋ ਆਪਣੀ ਮੰਤਵ ਸਿੱਧੀ ਲਈ ਕਰਦੇ ਹਨ ਉਸ ਬਾਰੇ ਵੀ ਕੋਈ ਲੁਕ-ਲਕਾਉ ਨਹੀਂ ਹੈ।

    ( cont. )
  • Dalvir Gill ( continued from last comment )
    ਅੰਗ੍ਰੇਜ਼ਾਂ ਦੇ ਦਖ਼ਲ ਦੀ ਸਭ ਤੋਂ ਵੱਡੀ ਦੱਸ ਤਾਂ ਸਿਰੀ-ਸਾਹਿਬ ਦਾ ਇਸਦੇ ਕਿਰਪਾਨ ਆਕਾਰ ਤੋਂ ਅੱਜ ਵਾਲੇ ਆਕਾਰ ਤੱਕ ਆਉਣਾ ਸਾਫ਼ ਹੀ ਪਾ ਦਿੰਦਾ ਹੈ। ਸਤਲੁਜ ਪਾਰ ਦੇ ਸਿੱਖਾਂ ਦੀ ਅੰਗ੍ਰੇਜ਼ ਪ੍ਰਤੀ ਨਫ਼ਰਤ ਅਤੇ ਉਹਨਾਂ ਦੀ ਪ੍ਰੋਟੈਕਸ਼ਨ ਵਿਚਲੇ ਇਲਾਕੇ ਵਲੋਂ ਅੰਗ੍ਰੇਜ਼ਾਂ ਦੇ ਸੋਹਲੇ ਗਾਉਣੇ ਵੀ ਲੁਕੇ ਨਹੀਂ ਹੋਏ। ( "ਸਰਕਾਰ/ਦਰਬਾਰ" ਦੇ ਖਾਤਮੇ ਸਮੇਂ ਜਿਨ੍ਹਾਂ ਸਿਖਾਂ ਨੇਂ ਧਾਹਾਂ ਮਾਰਦਿਆਂ ਹੋਇਆਂ ਆਪਣੇ ਹਥਿਆਰ ਗੋਰੇ ਦੇ ਸਪੁਰਦ ਕੀਤੇ ਸਨ ਵੀਹ ਸਾਲ ਤੋਂ ਘੱਟ ਸਮੇਂ ਵਿੱਚ ਹੀ ਬਾਰ ਦੀਆਂ ਜਮੀਨਾਂ ਅਲਾਟ ਹੋਣ 'ਤੇ ਉਹੋ ਕਿਵੇਂ "ਰਾਜ" ਦੇ ਸੋਹਲੇ ਗਾਉਣ ਲੱਗ ਪਏ ਸਨ ਕਿਸੇ ਤੋਂ ਛੁੱਪਿਆ ਹੋਇਆ ਨਹੀਂ, ਇਹ ਸੋਹਲੇ ਗੋਰੇ ਦੇ ਜਾਣ ਤੋਂ ਬਾਅਦ ਮੇਰੇ ਸਮੇਂ ਵਿੱਚ ਵੀ ਮੈਂ ਆਪਣੇ ਦਾਦੇ ਦੀ ਪੀੜ੍ਹੀ ਤੋਂ ਆਮ ਸੁਣੇ ਹਨ।

    ਅੰਗ੍ਰੇਜ਼ ਨੇ ਨਾ ਸਿਰਫ਼ ਵਿਦਿਆ ਪ੍ਰਣਾਲੀ ਦਾ ਢਾਂਚਾ ਹੀ ਬਦਲਿਆ ਸਗੋਂ ਅਧਿਐਨ-ਵਿਧੀ ਤੇ ਉਸਦਾ ਇਹ ਅਸਰ ਹੀ ਹੈ ਕਿ ਅੱਜ ਅਸੀਂ ਇਸ ਪ੍ਰਕਾਰ ਨਾਲ ਚਰਚਾ ਕਰ ਰਹੇ ਹਾਂ; [ ਹਾਲਾਂਕਿ ਪ੍ਰੰਪਰਾ ਦਾ ਅਸਰ ਵੀ ਸਿਰ ਚੁੱਕਦਾ ਹੈ ਜਿਸਦਾ ਪਤਾ ਇੰਝ ਲਗਦਾ ਹੈ ਜਦੋਂ ਕੋਈ ਕਹਿੰਦਾ ਹੈ ਕਿ "ਸਾਡੇ ਬਾਬਾ ਜੀ ਨੇਂ ਤਾਂ ਸਾਨੂੰ ਇੰਝ ਹੀ ਦੱਸਿਆ ਹੈ ਤੇ ਅਸੀਂ ਇਸਨੂੰ ਹੀ ਸੱਤ ਕਰਕੇ ਜਾਂਦੇ ਹਾਂ," ( ਭਾਵੇਂ ਅੱਜ "ਬਾਬਿਆਂ" ਦੀ ਰੂਪ-ਦਿੱਖ ਬਦਲ ਗਈ ਹੈ )] ।

    ਮਿਥਿਹਾਸ ਨੂੰ ਕਪੋਲ-ਕਲਪਨਾਵਾਂ ਜਾਂ ਗਪੋੜ੍ਹ ਕਹਿ ਰੱਦ ਕਰਨਾ ਅਸੀਂ ਅੰਗ੍ਰੇਜ਼ਾਂ ਦੀ ਸਮਝ ਨੂੰ ਹੀ ਅੱਧ-ਪੜ੍ਹ ਤੇ ਅਨਪੜ੍ਹ ਤਰੀਕੇ ਨਾਲ ਸਵੀਕਾਰ ਕਰਕੇ ਹੀ ਕਰਨਾ ਸ਼ੁਰੂ ਕੀਤਾ ਹੈ। ਇਤਿਹਾਸ ਨੂੰ ਮਿਥਿਹਾਸ ਤੋਂ ਅਲੱਗ ਕਰਕੇ ਵਾਚਣਾ ਸਾਡੀ ਪਰੰਪਰਾ ਦਾ ਹਿੱਸਾ ਨਹੀਂ ਰਿਹਾ। ਸਾਰੇ ਹੀ ਕਾਲ ਸਾਰੇ ਹੀ ਸਮੇਂ ਵਿਦਮਾਨ ਹਨ, ਸਾਡੀ ਪਹੁੰਚ ਰਹੀ ਹੈ। ਪਰੰਪਰਾ ਦੇ ਨਿਖੇਧ ਨਾਲ ਸਿਰਫ ਦਸਮ ਹੀ ਨਹੀਂ ਕਿਸੇ ਵੀ ਰਚਨਾ ਨੂੰ ਰੱਦ ਜਾਂ ਸਹੀ ਸਿੱਧ ਕੀਤਾ ਜਾ ਸਕਦਾ ਹੈ, ਕੀਤਾ ਜਾ ਰਿਹਾ ਹੈ। ਜੇ ਆਪਣੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਮੌਜੂਦ ਹੈ ਤਾਂ ਕਿਸੇ ਹੋਰ ਕੋਲ ਆਪੋ-ਆਪਣੀ ਹੋਰ ਕਸਵੱਟੀ ਵੀ ਹੋ ਸਕਦੀ ਹੈ, ਅਤੇ ਹੈ ਵੀ, ਜਿਸਦਾ ਹੋਛਾ ਪ੍ਰਗਟਾਵਾ ਹੁੰਦਾ ਵੀ ਆਪਾਂ ਰੋਜ਼ ਦੇਖਦੇ ਹਾਂ।

    ਦਸਮ ਪਾਤਸ਼ਾਹ ਨੇਂ ਗੁਰਬਾਣੀ ਰਚਨਾ ਕੀਤੀ ਹੈ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ "ਤੇਤੀ ਸਵਈਏ" ਦੇ ਸਰਲਾਰਥ ਵਾਲੇ ਪੈਂਫਲੈੱਟ ਦਾ ਨਾਮ ਹੀ ਮਿਸ਼ਨਰੀ ਕਾਲਜ ਨੇ "ਦਸਮ ਪਿਤਾ ਵਲੋਂ ਨਿਬੇੜਾ" ਰੱਖਿਆ ਸੀ। ਸਾਡੀ ਇਤਿਹਾਸ ਪ੍ਰੰਪਰਾ ਦੀ ਇੱਕ ਵੀ ਕਿਤਾਬ ਐਸੀ ਨਹੀਂ ਹੈ ਜਿਸ ਉੱਪਰ ਬ੍ਰਾਹਮਣਵਾਦ ਵਲੋਂ ਰਲਾਉ ਦਾ ਦੋਸ਼ ਨਾਂ ਲੱਗਿਆ ਹੋਵੇ। ( ਗੁਰਚਰਨ ਸਿੰਘ ਲਾਂਬਾ ਨੇਂ ਨਿਊ-ਯਾਰਕ ਵਾਲੇ ਸੰਮੇਲਨ ਦੀ ਸਟੇਜ ਤੋਂ ਬੋਲਦਿਆਂ ਕਿਹਾ ਸੀ ਕਿ ਕਿਸੇ ਨੇਂ ਉਹਨਾਂ ਨੂੰ ਕਿਹਾ ਸੀ ਕਿ ਜਗਤ-ਚਾਨਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਤਰੁਟੀਆਂ" ਦੀ ਲਿਸਟ 400 ਦੀ ਹੈ।) (ਸੰਤ ਸਿੰਘ ਸੇਖੋਂ ਨੇਂ ਸੁਖਮਨੀ ਸਾਹਿਬ ਉੱਪਰ ਆਪਣੇ ਇੱਕ ਲੇਖ ਕਿਹਾ ਹੈ ਕਿ "ਬ੍ਰਹਮਗਿਆਨੀ ਪ੍ਰਮੇਸ਼ਵਰ ਕਿਵੇਂ ਹੋ ਸਕਦਾ ਹੈ।") ਤਰਕ ਦੇ ਨਿਯਮਾਂ ਦੀ ਪੇਤਲੀ ਸਮਝ ਅਨੁਸਾਰ ਸਾਰਾ ਹੀ ਰਹੱਸਵਾਦ ਅਤੇ ਅਦ੍ਵੈਤ ਰੱਦ ਕਰਨ ਲੱਗੇ ਇੱਕ ਮਿੰਟ ਲਗਾਇਆ ਜਾਂਦਾ ਹੈ ਅਤੇ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ quantum physics ਇਹੋ ਬੋਲੀ ਬੋਲਦਾ ਹੈ ਅਤੇ electron ਦਾ ਪਦਾਰਥ ਅਤੇ ਤਰੰਗ ਵਾਂਗ ਇੱਕੋ ਸਮੇਂ ਦੁਹਰਾ ਵਿਵਹਾਰ ਇਹਨਾਂ ਤਰਕਵਾਦੀਆਂ ਨੂੰ ਫਟੱਕ ਦੇਣੇ ਸਹੀ ਤੇ ਸੱਚਾ ਲਗਦਾ ਹੈ।

    ਜੇ ਅਸੀਂ ਅਧਿਐਨ ਲਈ ਪੱਛਮੀ ਵਿਧੀ ਹੀ ਅਪਣਾਉਣੀ ਹੈ ਤਾਂ ਇਸਨੂੰ ਇਸਦੀ ਸਮੁਚਤਾ ਵਿੱਚ ਅਪਣਾਉਣਾ ਹੀ ਯੋਗ ਹੈ ਜਿਸ ਲਈ ਇੱਕ ਥੀਸਸ ਪੇਸ਼ ਕੀਤਾ ਜਾਵੇ ਫਿਰ ਉਸਦੇ ਐਂਟੀ-ਥੀਸਸ ਨਾਲ ਟਕਰਾ ਕੇ ਸਿੰਥੀਸਸ ਤੱਕ ਪੁਜੀਏ ਅਤੇ ਫਿਰ ਮੁੱਢ ਤੋਂ ਉਹਨਾਂ ਸਿੱਟਿਆਂ ਪ੍ਰਤੀ ਇਹੋ ਪਹੁੰਚ ਅਪਣਾਈ ਜਾਵੇ। ਕਿਸੇ ਇੱਕ ਨੁੱਕਤੇ ਨੂੰ ਫੜ੍ਹ ਕੇ ਉਸ ਬਾਰੇ ਅੰਤਮ ਨਿਰਨਾ ਕਰਕੇ ਫਿਰ ਕਿਸੇ ਹੋਰ ਨੁਕਤੇ ਦੁਆਲੇ ਹੋ ਜਾਣ ਨਾਲ ਕਿਤੇ ਵੀ ਨਹੀਂ ਪਹੁੰਚਿਆ ਜਾ ਸਕਦਾ ਪਰ ਇਹੋ ਹੋ ਰਿਹਾ ਹੈ।
  • Dalvir Gill ਉਹ ਭਰਾਵੋ, ਮੈਂ ਲੰਬੀ-ਚੌੜੀ ਭੂਮਿਕਾ ਬੰਨਦਾ ਹਾਂ ਤੇ ਜਦ ਸਿਰਾ ਤੁਹਾਡੇ ਹੱਥ ਦਿੰਦਾ ਹਾਂ ਤਾਂ ਤੁਸੀਂ ਫਿਰ ਉਸਨੂੰ ਛੱਡ ਕੇ ਅੱਧ-ਵਿਚਾਲਿਓਂ ਜਾ ਫੜ੍ਹਦੇ ਹੋ।
    ਗੱਲ ਸ਼ੁਰੂ ਕਰੋ, ਜਾਪੁ ਸਾਹਿਬ ਤੋਂ ਹੀ ਸ਼ੁਰੂ ਹੋਈਏ ਅਤੇ ਸੰਪੂਰਨ DG ਨੂੰ ਨਿਕਾਰਨ ਵਾਲੇ ਇਥੋਂ ਹੀ ਬੋਲਣਾ ਸ਼ੁਰੂ ਕਰੋ ਇਹ ਨਹੀਂ ਕਿ ਚਰਿਤ. ਤੱਕ ਪੁਜਦਿਆਂ ਸਿਰਫ ਘੁੰਗਣੀਆਂ ਦੀ ਹੀ ਜੁਗਾਲੀ ਕਰਨੀ ਹੈ।
  • Gurjant Singh ਹਰਕੀਰਤ ਸਿੰਘ,
    ਜਾਪੁ ਸਾਹਿਬ ਦਾ ਪਿੰਗਲੀਕ ਵਿਸ਼ਲੇਸ਼ਣ ਕਰਨ ਦਾ ਜਤਨ ਕਰ ਰਿਹਾ ਹੈ।
    ਜਾਪੁ ਸਾਹਿਬ ਪ੍ਰਾਰੰਭ ਹੁੰਦਾ ਹੈ ਛਪੈ ਛੰਦ ਨਾਲ਼, ਇਹ ਇੱਕ ਮਾਤ੍ਰਿਕ ਤੋਲ ਦਾ ਛੰਦ ਹੁੰਦਾ ਹੈ। ਛਪੈ ਭਾਵ ਛੇ ਚਰਣਾਂ ਵਾਲ਼ਾ, ਛੇ ਚਰਣ ਹੋਣ ਕਰਕੇ ਹੀ ਇਸ ਛੰਦ ਨੂੰ ਸ਼ਟਪਦ (ਜਾਂ ਖਟਪਦ ਜਾਂ ਛੱਪਯ) ਵੀ ਕਹਿੰਦੇ ਹਨ। (ਸ਼ਟ - ਸੰਸਕ੍ਰਿਤ ਦਾ ਛੇ, ਪਦ- ਚਰਣ) ਛਪੈ ਛੰਦ ਨੇ ਆਪਣੇ ਅੰਦਰ ਦੋ ਹੋਰ ਛੰਦ ਮਾਤ੍ਰਿਕ ਛੁਪਾਏ ਹੋਏ ਨੇ: "ਪਹਿਲੇ ਚਾਰ ਚਰਣਾਂ ਵਿੱਚ 24 ਮਾਤਰਾਂ ਵਾਲ਼ਾ ਛੰਦ ਰੋਲਾ ਹੈ। ਏਸ ਛੰਦ ਦੀ ਪਛਾਣ ਹੁੰਦੀ ਹੈ ਕਿ ਪਹਿਲਾ ਵਿਸ਼ਰਾਮ 11 ਮਾਤਰਾ ਤੋਂ ਬਾਦ ਆਉਂਦਾ ਹੈ ਤੇ ਦੂਸਰਾ 13 ਮਾਤਰਾ ਤੇ ਆਉਂਦਾ ਹੈ। (ਇੱਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਸਿਰਫ ਵਿਸ਼ਰਾਮ ਦੱਸ ਦੇਣ ਭਰ ਨਾਲ਼ ਛੰਦ ਨਿਰਧਾਰਿਤ ਨਹੀਂ ਹੁੰਦਾ, ਏਥੇ ਪਹਿਲੇ ਵਿਸ਼ਰਾਮ ਤੋਂ ਇਕਦਮ ਪਹਿਲਾਂ ਵਾਲ਼ਾ ਤੁਕਾਂਗ ਹਮੇਸ਼ਾ ਲਘੂ ਹੋਣਾ ਚਾਹੀਦਾ ਹੈ, ਤਾਂ ਹੀ ਇਹ ਰੋਲਾ ਛੰਦ ਬਣਦਾ ਹੈ) ਨਹੀਂ ਤਾਂ 24 ਮਾਤਰਾ ਵਾਲ਼ੇ ਹੋਰ ਵੀ ਕਈ ਛੰਦ ਹੁੰਦੇ ਨੇ, ਜਿਨ੍ਹਾਂ ਦਾ ਵਿਸ਼ਰਾਮ ਵੀ ਐਨ ਓਥੇ ਹੀ ਲੱਗਦੈ ਜਿੱਥੇ ਰੋਲਾ ਛੰਦ ਦਾ ਲੱਗਦਾ ਹੈ। ਉਦਾਹਰਣ ਦੇ ਤੌਰ ਤੇ: ਏਲਾ ਛੰਦ, ਸੋਰਠਾ ਛੰਦ, ਰਸਾਵਲ ਛੰਦ ਆਦਿ।
    ਦੇਖੋ ਪਹਿਲੀ ਤੁਕ: ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।। 1111 111 11 111 21 11 21 111 11 = 25 (????)
    ਓਹ ਹੋ, ਵੀਰ ਜੀ ਜ਼ਰਾ ਚੈੱਕ ਕਰਿਓ ਮੈਨੂੰ ਲੱਗਦਾ ਕਿ ਚੱਕ੍ਰ ਵਿੱਚ 'ਅੱਧਕ' ਨਹੀਂ ਆਉਣਾ ਚਾਹੀਦਾ ਜੀ, ਕਿਉਂਕਿ ਮਾਤ੍ਰਿਕ ਤੋਲ ਠੀਕ ਨਹੀਂ ਬੈਠ ਰਿਹਾ।
    ਸੋ ਇਹ ਇਸ ਤਰਾਂ ਹੋਣਾ ਚਾਹੀਦਾ ਹੈ: ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।। 111 111 11 111 21 11 21 111 11 = 24
    ਤੇ ਦੇਖੋ ਸ਼ੁੱਧ ਅਰਥਾਂ ਵਾਸਤੇ ਵਿਸ਼ਰਾਮ ਕਿੱਥੇ ਆਏਗਾ ਇਹ ਵੀ ਸਾਨੂੰ ਪਤਾ ਲੱਗ ਗਿਐ (11 ਮਾਤਰਾ ਤੋਂ ਬਾਅਦ) ਭਾਵ ਬਰਨ ਤੋਂ ਬਾਅਦ: ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ।। (ਮੈਂ ਤਾਂ ਸਿਰਫ ਵਿਸ਼ਲੇਸ਼ਣ ਕਰਨ ਵਾਸਤੇ ਲਿਖਣਾ ਸ਼ੁਰੂ ਕੀਤਾ ਸੀ ਜੀ, ਪਰ ਦੇਖਿਆ ਜਾ ਸਕਦਾ ਹੈ ਕਿ ਇੱਕ 'ਅੱਧਕ' ਜਾਂ ਕੋਈ ਮਾਤਰਾ ਜ਼ਿਆਦਾ ਜਾਂ ਘੱਟ ਹੋਵੇ ਤਾਂ ਇੰਜ ਪਕੜ ਵਿੱਚ ਆ ਸਕਦਾ ਹੈ ਜੀ।
  • Dalvir Gill ਭਾਈ ਕਵਲਜੀਤ ਸਿੰਘ, ਡਾ. ਸਾਹਿਬ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਗੁਰਬਾਣੀ, ਇਤਿਹਾਸ ਦੀ ਜਾਣਕਾਰੀ ਤਾਂ ਹੈ ਹੀ ਪ੍ਰੰਪਰਾ ਦਾ ਗਿਆਨ ਹੋਣ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਨੇਂ ਸ਼ਹਾਦਤਾਂ ਅਤੇ ਸੰਘਰਸ਼ ਦੀ ਪ੍ਰੰਪਰਾ ਨੂੰ ਵੀ ਜ਼ਿੰਦਾ ਰਖਿਆ ਹੋਇਆ ਹੈ ਅਤੇ ਇਹ ਵੀ ਸਮਝਦੇ ਹਨ ਕਿ ਰਹਿਤਨਾਮਿਆਂ ਦੇ ਲੇਖਕ ਜੋ ਆਪ ਕੁਰਬਾਨੀਆਂ ਵਾਲੇ ਜੀਵਨ ਵਾਲੇ ਸਨ ਉਹਨਾਂ ਨੂੰ ਕਿਵੇਂ ਸਤਿਕਾਰ ਨਾਲ ਵੇਖਣਾ ਹੈ, ਇਸਦੇ ਉਲਟ ਇੱਕ ਉਹ ਵੀ ਲੋਕ ਹਨ ਜੋ ਗੁਰਸਿੱਖ ਜੀਵਨ ਵਾਲਿਆਂ ਨੂੰ ਹੀ ਕੀਹ ਗੁਰੂ-ਸਾਹਿਬਾਨ ਨੂੰ ਵੀ ਇੱਕ ਸਾਧਾਰਨ ਵਿਅਕਤੀ ਵਜੋ ਹੀ ਵੇਖਦੇ ਹਨ, ਵਿਖਾਉਣਾ ਚਾਹੁੰਦੇ ਹਨ। ਜੇ ਖੋਪੜੀ ( intellectual faculty ) ਹੀ ਸਭ ਕੁਝ ਹੈ ਅਤੇ ਜੇ ਕਮਾਈ ਵਾਲਾ ਕੋਈ ਜੀਵਨ ਹੈ ਹੀ ਨਹੀਂ ਤਾਂ ਫਿਰ ਕਿਵੇਂ ਹੈ ਕਿ ਗੁਰੂ ਸਾਹਿਬਾਨ ਵੀ ਐਸੇ ਗੁਰਸਿਖਾਂ ਦੀ ਚਰਨ ਧੂੜ ਦੀ ਲੋਚਾ ਕਰਦੇ ਹਨ, ਉਹਨਾਂ ਤੋਂ ਕੁਰਬਾਨ ਜਾਂਦੇ ਹਨ ?

    ਮੇਰਾ ਤਾਂ ਸ਼ੁਰੂ ਤੋਂ ਹੀ ਮਨ ਰਿਹਾ ਹੈ ਕਿ ਗੁਰਪ੍ਰਸਾਦਿ ਹੀ ਸਭ ਕੁਝ ਹੈ, ਗਲੀਂ-ਬਾਤੀਂ ਕੀ ਸੌਰਦਾ ਹੈ ? ਸਿਰਫ਼ ਪਹਿਲੀ ਤੁਕ ਹੀ ਪੜ੍ਹੀ ਹੈ ਤੇ ਮਨ ਵਿਸਮਾਦ ਵਿੱਚ ਚਲਾ ਗਿਆ ਤੇ ਮੈਂ ਸੋਚਣ ਲਗ ਗਿਆ ਕਿ ਮੈਨੂੰ ਇਸ ਵਿਚੋਂ ਸਵਾਦ ਆਉਂਦਾ ਹੈ ਅਤੇ ਚਰਿਤ. ਪੜ੍ਹਦਿਆਂ ਹੋਇਆਂ ਸਗੋਂ ਮਨ ਨੂੰ ਭੈ ਆਉਂਦਾ ਹੈ ( ਕੀ ਹੁਣ ਕਿਹਾ ਜਾਵੇਗਾ ਕਿ ਚਰਿਤ. ਕਾਮ-ਉਤੇਜਿੱਤ ਕਰਨ ਦੇ ਨਾਲ ਹੀ ਪੜ੍ਹਣ ਵਾਲੇ ਨੂੰ ਡਰਪੋਕ, ਕਾਇਰ ਬਣਾਉਂਦੇ :D। ਜੋ ਪਿਆਰੇ ਚਰਿਤ੍ਰਾਂ ਵਿਚੋਂ ਸਵਾਦ ਲੈਂਦੇ ਹਨ ਉਹ ਇਸ ਬਾਣੀ ਬਾਰੇ ਕੀ ਸੋਚਦੇ ਹੋਣਗੇ?, ਜਿਉਣਵਾਲਾ ਕੀ ਸੋਚਦਾ ਹੈ ਉਹ ਤਾਂ ਉੱਪਰ ਸਾਂਝਾ ਕਰ ਹੀ ਆਏ ਹਾਂ।

    ਮੇਰੇ ਇਸ ਏਕਾਲਾਪ ਦਾ ਸਿਰਫ ਇਹੋ ਕਾਰਣ ਹੈ ਕਿ ਮੇਰੇ ਮਨ ਨੂੰ ਤਸੱਲੀ ਹੋਈ ਹੈ ਕਿ ਗੱਲ ਠਰੰਮੇ ਨਾਲ ਹੋਣੀ ਸ਼ੂਰੂ ਹੋ ਗਈ ਹੈ। ਇਸ ਨੂੰ ਅੱਗੇ ਵਧਾਓ ਤੇ ਵਿਚਾਰ ਜਾਰੀ ਰੱਖੋ।
    ਗੁਰੂ ਮਿਹਰ ਕਰੇ !
  • Anahad Ghar ਵੀਰ ਗੁਰਜੰਟ ਸਿੰਘ ਦੀ ਦਿਤੀ ਜਾਣਕਾਰੀ ਨੂੰ ਅੱਗੇ ਵਧਾਦੇ ਹੋਏ.....ਛਪੈ ਮਾਤਰਿਕ ਛੰਦ ਹੈ, ਚਾਰ ਚਰਣ ੨੪ ਮਾਤਰਾ ਦੇ ਰੋਲਾ ਛੰਦ, ਵਿਸ਼ਰਾਮ ੧੧ ਤੇ ੧੩ ਬਾਦ ਅਤੇ ਅਖੀਰਲੇ ਦੋ ਚਰਣ ੨੮ ਮਾਤਰਾ ਉਲਾਲ ਛੰਦ, ਵਿਸ਼ਰਾਮ ੧੫ ਤੇ ੧੩ ਬਾਦ ਹੁੰਦਾ ਹੈ। ਕੁਲ ਮਾਤਰਾ ੧੫੨ ਹੁੰਦੀਆ ਹਨ।

    ਨੋਟ : ਰੋਲਾ ਛੰਦ ਦੀ ੧੧ ਵੀ ਮਾਤਰਾ ਹਮੇਸ਼ਾ ਲਘੁ ਹੁੰਦੀ ਹੈ।
    See Translation
  • Dalvir Gill Explain me the form of first Five ChhaNds.
    After that Jagmohan Singh VeerJi, Threadbare ......

    After the First Five ChhaNd.a-S we will first talk on the most important part and the Fundamental point that Is there an edited version from later days?:

    ਦਸਮ ਗ੍ਰੰਥ ਵਿਚਲੀਆਂ ਕੁਝ ਬਾਣੀਆਂ ਸੰਕੇਤਕ ਹਨ ਅਤੇ ਗਹਿਰੇ ਅਰਥਾਂ ਦਾ ਸੰਚਾਰ ਨਹੀਂ ਕਰਦੀਆਂ ਪਰ ਇਹ ਸਿੱਟਾ ਕਢਣਾ ਕਿ ਇਹ ਦਸਮ ਗੁਰੂ ਜੀ ਦੀਆਂ ਨਹੀਂ ਠੀਕ ਨਹੀਂ ਭਾਸਦਾ.

    Dasam Granth before being anything else . . . thought or literature, is poetry, in ChhaNd
    More than writing a ChhaNd is important the delivery ( Uchchaaran ).

    I have understood life through Theatre, Soccer & Marriage. ( Not Literature! Or Books, for that Matter!! )
    I will contribute to the discussion, VeerJi! as an actor, not merely as a SutraDhaar.a
    Gurjant Singh, Joga Singh bear with us.
    I invite all the Lovers Of Poetry, Lovers of Poetry printed in GuruMukhee script. We have edited version of Poetry In Gurumukhee,

    Celebration!

    some 1,500 pages
    long . . . 15-20 pieces
    Rejoice!!

    /o\ /o\ /o\ /o\ /O\
  • Jagmohan Singh I'm reading and enjoying. Dalvir Gill is the moderator, thankful to him for the vigour with which he is participating. Regarding poetic beauty of JAP SAHIB, volumes can be written. It is simply unparalleled and beyond comparison. To explore it, seperate note can be submitted and new dialogue can be started. For the time being, friends including Udey Singh, should keep on giving more inputs on the brief write up by me. So long as language and presentation is tolerable, I think Dalvir Gill will welcome these in the capacity of moderator.
  • Dalvir Gill and after this douse my craving
    with First Five ChaNds.

    And I believe EveryOne has recited the opening ChaNd, the same way we like to recite our favourite poetry; pauses, stress on words, tonal graph, tempo etc. is under consideration but feeling, the mood
    all our job is to set a harmony between the mood of the Poem, and the mood of the Recitation.
    For that, first we have to cease the Inner Dialogue ( ID ). hush that Ever-going Chatter of the Mind.

    so for this discussion gave me one haiku:

    eclipsed sun
    in the birdless sky . . .
    a cat yawns

    ------------------------------------------------------------------------------------------
    manum-maa nayaz-mandi ke be to nayyaazdaara
    I am needful person, who . . . needs you

    gham-e-choon to naaz-nini behzaar naaz-dara
    I , most certainly, will very dearly the sorrow of a beloved like you

    tuu-e- afataab, chashman wa jamaal tust roshan
    You are the sun; my eye is alight with your beauty

    agar ast-o-baazgeeram be ke chashm e aaz-daaram
    if I giveup you , to whom I ll go

    - Hazrat Shah Niaz.

    http://www.youtube.com/watch?v=5B3GK0YvYZc
    Play Video
    OST/Title: Shehr-e-Zaat (Yaar Ko Hum Ney Jaabaja Dekha ) Singer: Abida Parveen. ... See More
  • Dalvir Gill Sorry, couldn't resist to share this Haiga, ( you need to click on the picture ) because it came out of this discussion.
  • Dalvir Gill one last link from me, a poem by Harman:

    ਨਾ ਲੱਧੀ ਨੇ ਦੁੱਲਾ ਜਾਇਆ
    ਪੌਣਾਂ ਦਾ ਹਮਸਾਇਆ..
    ਨਾ ਹੀ ਕੋਰੀ ਚਾਟੀ ਵਿੱਚੋਂ
    ਮੱਖਣ ਕਿਸੇ ਚੁਰਾਇਆ..

    ਨਾ ਪੁਸ਼ਕਰ ਦੇ ਕੰਢੇ ਕੋਈ
    ਗੋਬਿੰਦ ਬਾਬਾ ਆਇਆ..
    ਨਾ ਵਾਰਿਸ ਨੇ ਬੈਠ ਮਸੀਤੇ
    ਸੱਜਰਾ ਫੁੱਲ ਖਿੜਾਇਆ..

    ਨਾ ਮਾਧੋ ਨੇ ਘੁੰਘਣੀਆਂ ਦਾ
    ਛਾਬਾ ਸਿਰ 'ਤੇ ਚਾਇਆ..
    ਨਾ ਹੁਸੈਨ ਬਰਕਤਾਂ ਵਾਲਾ
    ਤਾਰੇ ਬੀਜਣ ਆਇਆ..

    ਇਹ ਸੁੱਖ ਦਾ ਸਾਹ ਕਿੰਝ ਆਇਆ ??

    ਨਾ ਮਰੀਅਮ ਨੇ ਇੱਕ ਲੱਪ
    ਸ਼ੱਕਰ ਚਾਦਰ ਹੇਠ ਲੁਕੋਈ..
    ਨਾ ਲਾਲੋ ਦੇ ਟੁੱਕਰ ਵਿੱਚੋਂ
    ਧਾਰ ਸਮੁੰਦਰ ਚੋਈ..

    ਨਾ ਕੱਚ ਭੁੰਨੀ ਸਤੀ ਦੇ ਨੇਤਰ
    ਡਿੱਗੇ ਆਣ ਪਹਾੜੀਂ..
    ਨਾ ਹੀ ਕਾਮ ਦੇਵ ਨੇ ਧੁੱਪ ਨੂੰ
    ਵੇਖ ਕੇ ਮਾਰੀ ਤਾੜੀ..

    ਨਾ ਅਰਫ਼ਾਹਾਂ ਨੇ ਅੱਜ ਆਦਮ
    ਹਵਾ ਦਾ ਮੇਲ ਕਰਾਇਆ..
    ਨਾ ਹੀ ਕੋਈ ਗੌਤਮ ਸਖੀਓ
    ਬੁੱਧ ਬੁੱਧ ਅਖਵਾਇਆ..

    ਇਹ ਸੁੱਖ ਦਾ ਸਾਹ ਕਿੰਝ ਆਇਆ ??

    ਨਾ ਹੀ ਪੁੱਠੀ ਅਰਘ ਚੜ੍ਹਾ ਕੇ
    ਨਾਨਕ ਸਿੰਜੇ ਖੇਤ..
    ਨੀ ਹੀ ਛੋਲੇ ਪੱਕਣ ਲੱਗੇ
    ਨਾ ਹੀ ਆਇਆ ਚੇਤ..

    ਨਾ ਹੀ ਓਹ ਅੱਜ ਖਿੜ ਕੇ ਹੱਸੀ
    ਜੰਗਲੀ ਹਾਸੇ ਵਾਲੀ..
    ਅੱਜ ਤਾਂ ਸ਼ੋਕ ਸਮੁੰਦਰ ਗਰਕੀ
    ਅਲਕਾ ਧੂਸਰ ਕਾਲੀ..

    ਨਾ ਹੀ ਧਰਾ ਗਧੇਰਨ ਕੋਈ
    ਇੱਜੜ ਚਰਨੇ ਆਇਆ..
    ਨਾ ਹੀ ਪਿਘਲੇ ਸੋਨੇ ਵਰਗਾ
    ਫੁੱਲ ਕੋਈ ਮੁਸਕਾਇਆ..

    ਇਹ ਸੁੱਖ ਦਾ ਸਾਹ ਕਿੰਝ ਆਇਆ ??

    ਨਾ ਅੱਜ ਰੂਪ ਰੰਗੀਲਾ ਤੋਤਾ
    ਦਾਖਾਂ ਟੁੱਕਣ ਆਇਆ..
    ਨਾ ਕੋਈ ਹਰਿਆ ਹਰਿਆ ਬੂਟਾ
    ਕਿਰਨਾਂ ਤੋਂ ਸ਼ਰਮਾਇਆ..

    ਨਾ ਅੱਜ ਮਾਂ ਨੇ ਸੁੱਕੇ ਝਾਟੇ
    ਜੂਹੀ ਗੰਧ ਖਿੰਡਾਈ..
    ਨਾ ਅੱਜ ਨਿੱਕੀ ਭੈਣ ਨੇ ਕੀਤੀ
    ਗੁੱਡੀਆਂ ਦੀ ਕੁੜਮਾਈ..

    ਨਾ ਰਾਵੀ ਦੇ ਕੰਢੇ ਰਿਸ਼ੀਆਂ
    ਵੇਦਾਂ ਕਲਮ ਛੁਹਾਇਆ..
    ਨਾ ਅੱਜ ਮੇਰੇ ਸਿਰ ਤੋਂ ਉੱਡਿਆ
    ਪੰਜ ਫੂਲਨ ਦਾ ਸਾਇਆ..

    ਇਹ ਸੁੱਖ ਦਾ ਸਾਹ ਕਿੰਝ ਆਇਆ ??

    https://www.facebook.com/photo.php?fbid=10152679776290082&set=a.10150186791230082.424623.550445081&type=1&theater
    Photo
    ਅੱਜ ਜਣਾ-ਖਣਾ ਉੱਠ ਚੰਦ 'ਤੇ ਥੁੱਕਦਾ ਹੈ, ਮੋਢੇ 'ਤੋਂ ਦੀ ਬੂਥਾ ਘੁੰਮਾਅ ਕੇ। ਦਿਲ ਪਾਛੜਿਆ ਜਾਂਦ... See More
  • Dalvir Gill .
    ਮਨੁੱਖ ਦੇ ਜੀਵਨ ’ਤੇ ਇਕ ਸਰਸਰੀ ਜਹੀ ਝਾਤ, ਜਿਸ ਦੇ ਲਈ ਕੋਈ ਇਤਿਹਾਸ ਵੇਤਾ ਜਾਂ ਮਹਾਵਿਦਵਾਨ ਹੋਣ- ਦੀ ਲੋੜ ਨਹੀਂ, ਸਿਰਫ ਅੱਖਾਂ ਖੋਲ ਕੇ ਕੇ ਦੇਖਣ ਦੀ ਜੁਰਅਤ ਚਾਹੀਦੀ ਹੈ, ਹੀ ਇਹ ਸਾਫ ਕਰ ਜਾਂਦੀ ਹੈ ਕਿ ਇਨਾ ਸਾਰੇ ਸ਼ਾਸਤਰਾਂ ਨੇ ਮਨੁੱਖ ਦੇ ਅੰਦਰੂਨੀ ਬੰਧਨਾਂ ਨੂੰ ਕੱਟਿਆ ਨਹੀਂ, ਸਗੋਂ ਹੋਰ ਵੀ ਮਜ਼ਬੂਤ ਕੀਤਾ ਹੈ, ਅੰਦਰੋਂ ਬਾਹਰੋਂ ਦੋਹੇਂ ਪਾਸਿਓਂ ਹੀ ਬੰਦੇ ਨੂੰ ਨੂੜ ਦਿੱਤਾ ਹੈ| ਗੀਤਾ, ਕੁਰਾਨ ਤੇ ਗ੍ਰੰਥ ਸਾਡੀ ਹਊਮੈ ਨੂੰ ਕਟਣ ਦੇ ਸ਼ਾਸਤਰ ਨਹੀਂ ਬਣ ਪਾਉਂਦੇ, ਸਗੋਂ ਸਾਡੀ ਹਉਮੈ ਦੀ ਪਛਾਣ ਦਾ ਸ਼ਿੰਗਾਰ ਬਣ ਬੈਠੇ ਹਨ| ਬਿਨਾ ਸ਼ਕ ਇਸ ਵਿਚ ਰਚਣਹਾਰੇ ਰਿਸ਼ੀਆਂ, ਗੁਰੂਆਂ ਤੇ ਪੈਗੰਬਰਾਂ ਦਾ ਭੋਰਾ ਭਰ ਵੀ ਦੋਸ਼ ਨਹੀਂ, ਉਨ੍ਹਾ ਨੇ ਇਹ ਸ਼ਾਸਤਰ ਸਾਡੇ ਮਾਨਸਿਕ ਬੰਧਨਾਂ ਨੂੰ ਕੱਟਣ ਵਾਸਤੇ ਹੀ ਬਣਾਏ ਸਨ| ਪਰ ਸ਼ਬਦ ਬੜੀ ਅਦਭੁਤ ਚੀਜ਼ ਹੈ, ਇਸ ਦੀ ਧਾਰ ਹਮੇਸ਼ਾ ਹੀ ਦੋ ਧਾਰੀ ਹੁੰਦੀ ਹੈ| ਜੋ ਸ਼ਾਸਤਰ ਸਾਡੇ ਹਊਮੈਂ ਨੂੰ ਕਟਣ ਦਾ ਮਾਧਿਅਮ ਬਣ ਸਕਦੇ ਸੀ ਅਸੀਂ ਬੜੀ ਹੀ ਬਖੂਬੀ ਨਾਲ ਉਨ੍ਹਾ ਦਾ ਇਸਤੇਮਾਲ ਇਕ ਦੂਜੇ ਨੂੰ ਕਟਣ-ਵੱਢਣ ਲਈ ਕੀਤਾ ਹੈ, ਤੇ ਆਪਣੀ ਪਛਾਣ ਨੂੰ ਮਜ਼ਬੂਤ ਕਰਨ ਲਈ|

    ("ਅਸ਼ਟਵਕਰ ਦਾ ਗੀਤ" ਬਲਰਾਮ ਦੁਆਰਾ "ਜਨਕ-ਅਸ਼੍ਟਾਵਕਰ ਸੰਵਾਦ - ਮਹਾ-ਗੀਤਾ" ਦੀ ਵਿਆਖਿਆ ਵਾਲੀ ਪੁਸਤਕ ਵਿੱਚੋਂ )
  • Joga Singh Having expressed my views and impressions, I feel satisfied by my contribution in this dialogue initiated by Jagmohan Singh . I've learnt a lot and am switching over to reading. Won't be available on facebook for at least a week. Thanks to Dalvir Gill for his inputs and nice words
  • Dalvir Gill ਆਪਾਂ ਅੰਤ ਨੂੰ ਤਾਂ ਵੀਰਜੀ ਦੇ ਲਿਖੇ ਪ੍ਰਭਾਵ, ਜੋ ਉਹਨਾਂ ਨੇ ਪ੍ਰੋ. ਹਰਭਜਨ ਸਿੰਘ, ਡਾ. ਦੇ ਇੱਕ ਲੇਖ ਬਾਰੇ ਦਿੱਤੇ ਹਨ, ਵਲ ਹੀ ਆਵਾਂਗੇ ਪਰ ਕੁਝ ਗੱਲਾਂ ਪਹਿਲਾਂ ਜ਼ਰੂਰੀ ਸਨ/ਹਨ ਕਿਉਂਕਿ DG ਦੀਆਂ ਰਚਨਾਵਾਂ ਦੀ ਰਚਨਾ ਅਤੇ ਸੰਪਾਦਨਾ ਦਾ ਇਤਿਹਾਸ ਤਾਂ ਹੈ ਹੀ ਪਰ ਇਸ ਉੱਪਰ ਵਿਵਾਦ ਦਾ ਵੀ ਆਪਣਾ ਇਤਿਹਾਸ ਹੈ; ਅਤੇ, ਵਿਵਾਦ ਦੇ ਇਤਿਹਾਸ ਨੇ ਆਪਣਾ ਰੂਪ ਕਾਫੀ ਬਦਲਿਆ ਹੈ। ਸੰਪਾਦਨਾ ਕਾਲ ਵਿੱਚ ਕੋਈ ਵੀ ਵਿਵਾਦ, ਜੇ ਕੋਈ ਸੀ ਤਾਂ, ਰਚਨਾਵਾਂ ਦੀ ਚੋਣ ਅਤੇ ਸੰਜੋਜਨ ਆਦਿ ਬਾਰੇ ਹੀ ਹੋ ਸਕਦਾ ਹੈ। ਅਠਾਰਵੀਂ ਸਦੀ ਦੇ ਸ਼ੁਰੁਆਤੀ ਦੌਰ ਤੋਂ ਇੱਕਦਮ ਬਾਅਦ ਰਚਨਾਵਾਂ ਦੇ ਇੱਕੋ ਜਿਲਦ ਵਿੱਚ ਰਖਣ ਜਾਂ ਅਲੱਗ-ਅਲੱਗ ਕਰਨ ਦਾ ਝਗੜੇ ਦੀ ਗੱਲ ਵੀ ਸੁਣਨ ਨੂੰ ਮਿਲਦੀ ਹੈ।
    ਇੱਥੇ ਹੀ ਪਰੰਪਰਾ/ਵਾਂ ਦਾ ਮਹੱਤਵ ਅੱਗੇ ਆਉਂਦਾ ਹੈ, ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਇਤਿਹਾਸ ਦੇ ਮਹਿਜ਼ ਇੱਕ ਕਿਰਦਾਰ ਵਜੋਂ ਹੀ ਨਹੀਂ ਦੇਖਿਆ ਜਾ ਸਕਦਾ। ਗੁਰੂ-ਕਾਲ ਤੋਂ ਤਰੁੰਤ ਬਾਅਦ ਮਾਤਾ ਜੀ ਅਤੇ ਭਾਈ ਮਨੀ ਸਿੰਘ ਜੀ ਦਾ ਜੋ ਸਤਿਕਾਰ ਉਸ ਸਮੇਂ ਦੇ ਸਿਖਾਂ ਵਿੱਚ ਹੋਵੇਗਾ ਉਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ( ਖ਼ਾਸ ਕਰ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਲੇ ਇਨਕ਼ਲਾਬ ਦੇ ਪਸਤ ਹੋਣ ਤੋਂ ਬਾਅਦ )। ਆਪਣੇ ਗੁਰੂ ਦੀ ਕਿਸੇ ਵੀ ਨਿਸ਼ਾਨੀ ਨੂੰ ਸਾਂਭਣ ਦੀ ਤਾਂਘ ਉਹਨਾਂ ਦੇ ਮਨ ਵਿੱਚ ਕਿੰਨੀ ਕੁ ਤੀਬਰ ਹੋਵੇਗੀ ਇਹ ਵੀ ਸਮਝਿਆ ਜਾ ਸਕਦਾ ਹੈ।

    ਆਪਣੀ ਗੱਲ-ਬਾਤ ਦੇ ਪਹਿਲੇ ਚਰਣ ਤੋਂ ਬਾਅਦ ਮੇਰੀ ਇੱਛਾ ਹੈ ਕਿ ਆਪਾਂ ਆਪਣਾ ਸਾਰਾ ਧਿਆਨ ਕਿਸੇ ਇੱਕ ਰਚਨਾ ( ਇਸਤੋਂ ਬਾਅਦ ਮੈਂ ਰਚਨਾ ਲਈ ਸ਼ਬਦ "ਬਾਣੀ" ਅਤੇ ਰਚਨਾ-ਸਮੂਹ ਕਹਿਣ ਦੀ ਥਾਂ "ਦਸਮ ਗਰੰਥ" ਦਾ ਹੀ ਇਸਤੇਮਾਲ ਕਰਾਂਗਾ।) ਵੱਲ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਸਮੁੱਚੇ ਦਸਮ ਗ੍ਰੰਥ ਵਲ ਲਾਈਏ, ਇਸ ਨਾਲ ਕਾਫੀ ਗੱਲਾਂ ਸਪਸ਼ਟ ਹੋਣਗੀਆਂ।

    ਆਪਾਂ ਪਹਿਲਾਂ ਪੇਸ਼ ਕੀਤੇ hypotheses ( ਅਵਿਧਾਰਨਾਵਾਂ, ਪਰਿਕਲਪਨਾਵਾਂ, ਅਟਕਲਾਂ, ਅਨੁਮਾਨਾਂ ) ਵੱਲ ਹੀ ਆਉਂਦੇ ਹਾਂ:

    ਮੌਜੂਦਾ ਰੂਪ ਵਾਲੇ ਦਸਮ ਗ੍ਰੰਥ ਦੀ/ਦੀਆਂ:
    1. ਕੋਈ ਵੀ ਰਚਨਾ ਦਸਮ ਪਾਤਸ਼ਾਹ ਦੀ ਨਹੀਂ ਹੈ,
    2. ਕੁਝ ਕੁ ਹੀ ਰਚਨਾਵਾਂ ਦਸਮ ਪਾਤਸ਼ਾਹ ਦੀਆਂ ਹਨ, ਅਤੇ
    3. ਸਾਰੀਆਂ ਹੀ ਰਚਨਾਵਾਂ ਦਸਮ ਪਾਤਸ਼ਾਹ ਦੀਆਂ ਹਨ।

    3. ਨੰਬਰ ਵਾਲੀ ਧਿਰ ਤਾਂ ਸਾਫ਼ ਹੈ ਕਿ ਇਸ ਬਾਰੇ ਕੋਈ ਮਸਲਾ ਸਮਝਦੀ ਹੀ ਨਹੀਂ ਤੇ ਇਸ ਗ੍ਰੰਥ ਦੇ ਪਾਠ-ਵਿਚਾਰ ਤੋਂ ਬਿਨਾਂ ਹੋਰ ਕਿਸੇ ਗੱਲ ਵੱਲ ਧਿਆਨ ਹੀ ਨਹੀਂ ਦਿੰਦੀ।

    ਦੂਜੀਆਂ ਦੋਵੇਂ ਧਿਰਾਂ ਬਾਰੇ ਰਤਾ ਕੁ ਗੱਲ ਕਰ ਲਈ ਜਾਵੇ। ਨੰਬਰ ਇੱਕ ਵਾਲੀ ਧਿਰ ਹੁਣੇ ਜਿਹੇ ਹੀ ਪ੍ਰਗਟ ਹੋਈ ਹੈ ਪਹਿਲਾਂ ਕੋਈ ਵੀ ਐਤਰਾਜ਼ ਸਮੁਚੇ ਸਰੂਪ ਉੱਪਰ ਨਹੀਂ ਸੀ ਤੇ 'ਦਸਮ-ਵਿਰੋਧ' ਦੇ ਮੋਢੀ ਵੀ ਸਿਰਫ਼ "ਚਰਿਤ੍ਰੋਪਾਖਿਆਨ ਵਿੱਚ ਅਸ਼ਲੀਲਤਾ" ਤੋਂ ਹੀ ਸ਼ੁਰੂ ਹੋਏ, ਫਿਰ ਹੌਲੀ-ਹੌਲੀ ਕ੍ਰਮਵਾਰ ਸਾਕਤ, ਬ੍ਰਾਹਮਣ, ਅੰਗ੍ਰੇਜ਼ ਦੀ ਸਾਜ਼ਿਸ਼, ਦਿਖਣ ਲਗੀ ਅਤੇ "ਵਿਚਾਰਧਾਰਿਕ" ਆਧਾਰ ਉੱਪਰ ਅਵਤਾਰਾਂ ਵਾਲੇ ਪ੍ਰਸੰਗਾਂ ਉੱਪਰ ਉਂਗਲਿਆਂ ਉਠਾਈਆਂ, ਪਰ, ਜਾਪੁ ਸਾਹਿਬ ਨੂੰ ਤਕਰੀਬਨ ਸਾਰੇ ਹੀ ਦਸਮ ਪਾਤਸ਼ਾਹ ਦੀ ਰਚਨਾ ਮੰਨਦੇ ਸਨ। ਪਰ ਕਿਉਂਕਿ "ਆਪਣੀ ਕਥਾ" ਅਤੇ "ਅਵਤਾਰਾਂ ਵਾਲੇ ਪ੍ਰਸੰਗ" ਇੱਕੋ ਲੜ੍ਹੀਵਾਰ-ਰਚਨਾ ਦੇ ਭਾਗ ਹਨ ਤਾਂ ਇਨ੍ਹਾਂ ਆਲੋਚਕਾਂ ਲਈ "ਆਪਣੀ ਕਥਾ" ਨੂੰ ਵੀ ਰੱਦ ਕਰਨਾ ਜ਼ਰੂਰੀ ਹੋ ਗਿਆ, ਅਤੇ ਉਨ੍ਹਾਂ ਇਹ ਕੀਤਾ ਵੀ। ਜਦੋਂ ਸਾਰੀਆਂ ਬਾਣੀਆਂ ਕਿਸੇ ਨਾਂ ਕਿਸੇ ਆਧਾਰ ਤੇ ਰੱਦ ਕਰ ਦਿੱਤੀਆਂ ਗਈਆਂ ਤਾਂ ਆਖ਼ੀਰ ਵਿੱਚ ਜਾਪੁ ਸਾਹਿਬ ਨੂੰ ਵੀ ਸਿਰਫ਼ ਅਨੁਵਾਦ ਕਹਿ ਕੇ ਰੱਦ ਕਰ ਦਿੱਤਾ ਗਿਆ।

No comments:

Post a Comment