Monday, July 14, 2014

Amarjit Sathi Tiwana : how to appreciate a post

ਮਾਈਕਲ ਡਾਇਲਨ ਵੈੱਲਸ਼, ਜੋ ਨਾਮਵਰ ਹਾਇਜਨ ਅਤੇ ਹਾਇਕੂ ਉੱਤਰੀ ਅਮਰੀਕਾ (Haiku North America) ਦੇ ਪ੍ਰਧਾਨ ਹਨ, ਨੇ ਟੀ ਰੂਮ 'ਤੇ ਅਪਣੀ ਇਕ ਪੋਸਟ 'ਤੇ ਨਿਮਨ ਲਿਖਤ ਟਿੱਪਣੀ ਕੀਤੀ ਹੈ।
Michael Dylan Welch: Thanks for all the kind comments. For the sake of poems posted by others, I'd like to suggest that you articulate why you like a poem, or to say specifically what makes it succeed. That will be far more helpful to readers than merely patting each other on the back, don't you think?
ਉਪਰੋਕਤ ਟਿੱਪਣੀ ਵਿਚਾਰਨ ਦੀ ਲੋੜ ਹੈ। ਚੰਗਾ ਹੈ ਕਿ ਅਸੀਂ ਹਾਇਕੂ ਬਾਰੇ ਅਪਣੇ ਵਿਚਾਰ ਪ੍ਰਗਟ ਕਰੀਏ। ਵਾਹ! ਵਾਹ! ਜਾਂ ਬਹੁਤ ਵਧੀਆ ਕਹਿਣ ਲਈ ਸਿਰਫ like ਹੀ ਟਿਕ ਕੀਤਾ ਜਾਵੇ। ਅਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ।
  • Jatinder Lasara ਅਜਿਹਾ ਹੀ ਹੋਣਾ ਚਾਹੀਦਾ ਹੈ... ਸੁਝਾਅ ਜਾਂ ਉਸਾਰੂ ਬਹਿਸ ਹੋਣੀ ਚਾਹੀਦੀ ਹੈ ਪਰ ਆਮ ਤੌਰ 'ਤੇ ਬਹਿਸ ਮਹਿਜ਼ ਬਹਿਸ ਹੀ ਬਣ ਕੇ ਰਹਿ ਜਾਂਦੀ ਹੈ...!!!
  • Sabi Nahal chalo banda ghato ghat alochna hi kar jave samaj te lag jandi hai...bahut khoob likh ke agle nu hor veham ch paa jande ho bai datiaa reh....chalo menu te giaan v hai nahi
  • Dhido Gill ਏਥੇ ਹਾਲਾਤ ਇਹ ਹੋ ਗਏ ਹਨ ਕਿ ਚੁੱਪ ਹੀ ਭਲੀ ਹੈ....ਹਵਾ ਪੱਤਝੜੀ ਹੋ ਗਈ ਹੈ ਪੰਜਾਬੀ ਹਾਇਕੂ ਪੱਤ ਝੜਿਆ
  • Sabi Nahal gill sahib dil te naa lavo....haiku punjabi vich paunch giaa eh nahi marda hun
  • Joyti Singh very good idea it will make people think what is good in that poem or what kind of poetry gets dadh n why
  • Dhido Gill ਦੂਰ ਜਾਣ ਦੀ ਲੋੜ ਨੀ,,,,,,,,,ਹੇਠਲੇ ਹਾਇਕੂ ਤੇ ੩੧ ਹਾਈਜਨ ਨੇ ਲਾਈਕ ਟਿੱਕ ਮਾਰਕ ਕੀਤੇ ਹਨ..........
    ਕਾਲੀ ਬੋਲੀ ਰਾਤ
    ਸਿਗਰੇਟ ਦੇ ਸੂਟੇ ਨਾਲ ਜਗਿਆ
    ਬੁਝਿਆ ਚਿਹਰਾ.......
    ਸ਼ਾਇਦ ਇਕੱਲਾ ਨਿਰਮਲ ਬਰਾੜ ਹੈ ਜਿਸਨੇ ਕਿਤੇ ਏਸ ਤੇ ਉਜਰ ਕੀਤਾ ਹੈ
  • Ranjit Singh Sra ਸਹਿਮਤ ਹਾਂ ਸਾਥੀ ਸਾਬ੍ਹ !
  • Jatinder Lasara .

    ਅੱਗ ਦੇ ਵਾਂਗੂ ਹਾਇਕੂ ਪੜ੍ਹਕੇ, ਫੋਕੀ ਵਾਹ ਵਾਹ ਕਰਦੇ ਲੋਕ,
    ਕਾਸ਼ ਕਿਤੇ ਜੇ ਸ਼ਬਦਾਂ ਵਿਚਲੇ ਅਰਥਾਂ ਦਾ ਅਹਿਸਾਸ ਹੋਵੇ ॥ ... ... ਜਤਿੰਦਰ ਲਸਾੜਾ
  • Gurcharan Kaur Brar Haiku upper jekar vichar-vitantra howe tan mere warge sikhandru dey haiku concept clear ho jange.......
  • Gurwinderpal Singh Sidhu ਏਥੇ ਹਾਲਾਤ ਇਹ ਹੋ ਗਏ ਹਨ ਕਿ ਚੁੱਪ ਹੀ ਭਲੀ ਹੈ... ਮੈਂ ਧੀਦੋ ਜੀ ਇਹਨਾਂ ਸ਼ਬਦਾਂ ਨਾਲ ਸਹਿਮਤ ਹਾਂ ਇਕ ਚੁੱਪ ਸੌ ਸੁੱਖ ।
    ਪਰ ਸਾਥੀ ਸਾਬ ਦਾ ਵਿਚਾਰ ਵੀ ਮਾੜਾ ਨਹੀਂ ਹੈ। ਪਰ ਮੇਰੇ ਵਰਗੇ ਲੇਖਕ ਕੋਲ ਇਹਨਾਂ ਮਾਦਾ ਹੀ ਨਹੀ ਹੈ ਕੇ ਮੈਂ ਕਿਸੇ ਦੀ ਕੀਤੀ ਹੋਈ ਟੀਕਾ ਟਿੱਪਣੀ ਨੂੰ ਸਹਿਣ ਕਰ ਸਕਾ। ਮੈਂ ਤਾਂ ਆਪ ਵਾਹ ਵਾਹ ਖੂਬ ਬਹੁਤ ਸੋਹਣਾ ਆਦਿ ਸ਼ਬਦਾਂ ਦਾ ਪ੍ਰਯੋਗ ਕਰਦਾ ਹਾ ਪਰ ਕੀ ਕਰੀਏ ਹੁਣ ਤਾਂ ਇਹ ਕਹਿਕੇ ਮਨ ਨੂੰ ਸਮਝਾ ਲਈ ਦਾ ਹੈ । ਕੇ ਮਨਾਂ ਚੁੱਪ ਕਰਕੇ ਵੇਖ ਚੰਗਾ ਲੱਗਦਾ ਹੈ ਤਾਂ ਠੀਕ ਜੇ ਨਹੀਂ ਲੱਗਦਾ ਤਾਂ ਵੀ ਠੀਕ।
    ਪਰ ਕਦੀ ਕਦੀ ਦਿਮਾਗ਼ 'ਚ ਵਿਚਾਰ ਆਉਦਾ ਹੈ ਕੇ ਕਿਉ ਨਾ ਹਾਇਕੂ ਦੀ ਸਮੀਖਿਆ ਕੀਤੀ ਜਾਵੇ ਪਰ ਫਿਰ ਚੁੱਪ ਕਰ ਜਾਈ ਦਾ ਹੈ ਜੋ ਚੱਲਦਾ ਹੈ ਚੱਲੀ ਜਾਣ ਦਿਉ.।
    ਬਾਕੀ ਸਾਥੀ ਸਾਬ ਆਪਾ ਤਾਂ ਆਪ, ਆਪ ਜੀ ਨਾਲ ਸਹਿਮਤ ਹਾਂ।
  • Rosie Mann I agree Sathi Saab , if the readers could say what it is about the post that leaves an impact on them , if it does , would be a wonderful feedback . We should at the same time , keep in mind , all members here are not Masters of haiku and may give inputs according to their present understanding in the haiku journey and if all could , as mature individuals contribute their viewpoints with respect and in a cordial manner , it shall make the co-learning really worthwhile .
    Also , sometimes , to 'like' a writer's post which may not be a ' The Haiku ' is only a way of acknowledging and encouraging .
    As long as some/more of the basic directions of haiku-writing are followed by new members , and they are keen to learn they should be encouraged by way of appreciation .
  • Raj Lally Sharma ਬਹੁਤ ਵਾਰੀ ਲੇਖਕ ਵੀ ਫੋਕੀ ਵਾਹ ਵਾਹ ਨਾਲ ਹੀ ਖੁਸ਼ ਰਹਿੰਦੇ ਨੇ ...ਕਿੰਤੂ ਕੀਤਾ ਬਹੁਤ ਚੁਬਦਾ ਹੈ .....ਪਰ ਜੋ ਗਲਤ ਹੈ , ਗਲਤ ਹੈ ਤੇ ਜੋ ਠੀਕ ਹੈ ਠੀਕ ....ਬੋਲੀ ਦਾ ਵਿਕਾਸ ਤਾਂ ਉਸਾਰੂ ਤਰਕ ਵਿਤਰਕ ਨਾਲ ਹੁੰਦਾ ਹੈ ਨਾ ਕਿ ..........ਫੋਕੀ ਵਾਹ ਵਾਹ ਕਰਕੇ !"
  • Arvinder Kaur bilkul sahi hai sir,it will add so much to the learning experience if readers were to put the poem in a perspective,thematic and technical !
  • Rosie Mann Raj Lally ji , tusi note keeta hona , ke ethay zyaada lekhak 'constructive criricism' nu bahut sohni traanh quboolde ne , bahut hee ghatt aise hunde ne , jo salaah nu salaah nahin balke ego-issue banaunde ne .
    Dooji gal , kayi vaar , usaaru slaah ya vichaar saanjha karan di bajaaye , kaafi 'rude' gal-baat vee dekhi hai !
    A balanced approach and attitude on part of every member is very essential , I guess !
  • Kuljeet Mann ਰੋਜੀ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀ ਹਾਂ। ਸੰਤੁਲਿਨ ਦੀ ਗੱਲ ਨਾ ਕਰੋ। ਹਾਂ ਇਹ ਕਹਿ ਸਕਦੇ ਹੋ। ਕਿ ਕਮੈਟ ਕਰਨ ਵਾਲੇ ਨੂਂ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਉਹ ਕਿਸ ਹਾਇਕੂ ਤੇ ਕਮੈਂਟ ਕਰ ਰਿਹਾ ਹੈ? ਪਰ ਇਹ ਕੋਈ ਗਲਤ ਗੱਲ ਵੀ ਨਹੀ। ਜਦੋਂ ਸੰਸਥਾ ਵਡੀ ਤੇ ਵਖੋਵਖਰੀ ਸੋਚ ਵਾਲੀ ਹੋ ਜਾਏ ਤਾਂ ਇਸਤਰਾਂ ਕਰਨਾ ਲਾਜ਼ਮੀ ਹੋ ਜਾਂਦਾ ਹੈ। ਸੱਚ ਦੈ ਵੀ ਆਪੋ ਆਪਣੇ ਧਰਾਤਲ ਹੁੰਦੇ ਹਨ।
  • Rosie Mann Kuljeet ji , nahi sehmat te na sahi !!!
    tusi koyi haiku haiku saanjha karo , hun pheri te paa hee ditti hai :))
  • Amarjit Sathi Tiwana ਜਦੋਂ ਤੀਕ ਕੋਈ ਵੀ ਟਿੱਪਣੀ ਸਬੰਧਤ ਹਾਇਕੂ ਨੂੰ ਜਿਸ ਤਰਾਂ ਵੀ ਉਸ ਨੇ ਸਮਝਿਆ ਹੋਵੇ ਅਤੇ ਸੁਹਿਰਦ ਮਨੋ ਕੀਤੀ ਜਾਵੇ ਤਾਂ ਕੋਈ ਵੀ ਬੁਰਾ ਨਹੀਂ ਮਨਾਉਂਦਾ। ਹਾਇਕੂ ਲਿਖਣ ਅਤੇ ਸਮਝਣ ਵੱਲ ਬਹੁਤਾ ਧਿਆਨ ਦੇਣਾ ਚਾਹੀਦਾ ਹੈ।
  • Sabi Nahal bhaji menu samjhaude rahio ....bhaven sarthik shabdaan naal bhaven putha tang dio see nahi karde
  • Dhido Gill ਮੈਨੂੰ ਬੇਲਿਹਾਜ ਬੇਰਹਿਮੀ ਨਾਲ ਟੋਕਣ ਵਾਲੇ ਹੁੰਦੇ ਮੈਂ ਕਦ ਦਾ ਚੰਗਾ ਮੂੰਹ ਮੱਥੇ ਲਗਦਾ ਹਾਇਕੂ ਲਿਖਣਾ ਸਿੱਖ ਜਾਂਦਾ.......ਰੋਜੀ ਜੀ .....ਤੁਹਾਡੇ " ਹਾਇਕੂ ਮਾਸਟਰਜ " ਆਵਦੇ ਹਾਇਕੂ ਤੇ ਟੀਕਾ ਟਿੱਪਣੀ ਤੋਂ ਇੰਜ ਚਲਦੇ ਨੇ ਜਿੰਵੇ ਕਾਂ ਗੁਲੇਲ ਤੋਂ
  • Balraj Cheema ਮੈਂ ਅਮਰਜੀਤ ਸਾਥੀ ਹੁਰਾਂ ਦੇ ਕਾਮੈਂਟ ਨਾਲ ਸਿਹਮਤੀ ਪ੍ਰਗਟਾਉਂਦਾ ਕਹਿੰਦਾ ਹਾਂ ਕਿ ਚੱਘਾ ਹੋਵੇ ਜੇ ਅਸੀਂ ਪ੍ਰਸੰਸਾ ਪਿੱਛੇ ਹਾਜ਼ਰ ਦਲੀਲ ਜਾਂ ਲੱਗਦੇ ਕਾਰਨ ਦੱਸ ਸਕੀਏ ਕਿ ਹਾਇਕੂ, ਜਾਂ ਕੋਈ ਵੀ ਕਵਿਤਾ ਦੀ ਟੁਕੜੀ, ਕਿਉਂ ਪ੍ਰਸੰਸਾ ਦਾ/ਦੀ ਪਾਤਰ ਹੈ। ਬਿਨਾ ਸਮਰਥੱਕ ਿਟੱਪਣੀ ਦੀ ਵਾਹ ਵਾਹ ਮੇਰੀ ਜਾਚੇ ਨਿਰਾਰਥਕ ਰਹਿੰਦੀ ਹੈ।
  • Sarbjot Singh Behl ਰਸੂਲ ਹਮਜ਼ਾਤੋਵ ਦੀ 'ਮੇਰਾ ਦਾਗਿਸਤਾਨ' 'ਚੋਂ ਆਲੋਚਕ ਲਈ ਹੇਠ ਲਿਖੀਆਂ ਸਲਾਹਾਂ ਦਰਜ ਹਨ : ਸ਼ਾਇਦ ਇਹ ਸਾਡੇ ਕੰਮ ਆ ਸਕਣ ...
    ੧ ਹਮੇਸ਼ਾ ਜਦੋਂ ਚੀਜ਼ ਚੰਗੀ ਹੋਵੇ ਤਾਂ ਚੰਗੀ ਕਹੋ, ਮਾੜੀ ਹੋਵੇ ਤਾਂ ਮਾੜੀ ਕਹੋ !
    ੨ ਇੱਕ ਵਾਰੀ ਜੇ ਤੁਸੀਂ ਸਲਾਹ ਦੇ ਚੁਕੇ ਹੋ ਤਾਂ ਉਸਦੇ ਮੁੜ ਕੇ ਪੜਛੇ ਨਾ ਲਾਹਵੋ :ਤੇ ਜੇ ਇੱਕ ਵਾਰੀ ਨਿੰਦ ਚੁਕੇ ਹੋ ਤਾਂ ਅਗਲੀ ਵਾਰੀ ਸਿਫਤਾਂ ਨਾ ਕਰੋ !
    ੩. ਰਾਈ ਦਾ ਪਹਾੜ ਨਾ ਬਣਾਓ , ਤੇ ਇਸਤੋਂ ਵੱਡੀ ਗੱਲ, ਪਹਾੜ ਦੀ ਰਾਈ ਨਾ ਬਣਾਓ !
    ੪. ਪਾਠਕਾਂ ਨੂੰ ਇਹ ਦੱਸੋ ਕਿ ਕਿਰਤ 'ਚ ਕੀ ਹੈ, ਨਾ ਕਿ ਇਹ ਕਿ ਕਿਰਤ ਵਿੱਚ ਕੀ ਨਹੀਂ ਹੈ !
    ੫.ਆਪਣੇ ਵਿਚਾਰਾਂ ਦੇ ਸਮਰਥਨ ਵਿੱਚ ਬੇਲਿੰਸਕੀ (ਇਸ ਕੇਸ ਵਿੱਚ ... ਬਾਸ਼ੋ) ਤੋਂ ਸ਼ੁਰੂ ਕਰਕੇ ਸਾਰੇ ਪ੍ਰਮਾਣ ਪੁਰਸ਼ਾਂ ਦਾ ਹਵਾਲਾ ਨਾ ਦਿਓ ! ਜੇ ਵਿਚਾਰ ਸਚਮੁਚ ਤੁਹਾਡੇ ਹਨ ਤਾਂ ਇਹ ਸਿਧ ਕਰਣ ਦੀ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਆਪਣੇ ਮੰਤਕ ਨਾਲ ਠੀਕ ਹਨ !
    ੬.ਸਪਸ਼ਟ ਵਿਚਾਰ ਸਪਸ਼ਟ ਤੇ ਸਾਡੇ ਸ਼ਬਦਾਂ ਵਿੱਚ ਬਿਆਨ ਕਰੋ : ਅਸਪਸ਼ਟ ਵਿਚਾਰਾਂ ਨੂੰ ਕਦੇ ਲਫਜਾਂ ਦਾ ਜਾਮਾ ਹੀ ਨਾ ਪੁਆਓ !
    ੭.ਮੁਰਗੇ-ਬਾਦਨੁਮਾ ਵਾਂਗ ਹਵਾ ਦੇ ਰੁਖ ਨਾਲ ਨਾ ਮੁੜ ਜਾਓ!
    ੮.ਦੂਜਿਆਂ ਨੂੰ ਉਹ ਮਨਾਉਣ ਦੀ ਕੋਸ਼ਿਸ਼ ਨਾ ਕਰੋ , ਜੋ ਤੁਸੀਂ ਆਪ ਨਹੀਂ ਸਮਝਦੇ !
    ੯. ਜੇ ਤੁਹਾਡੇ ਬਟੁਏ ਵਿੱਚ ਸੌ ਰੂਬਲ ਨਾ ਹੋਣ ਤਾਂ ਇਸਦਾ ਬਹਾਨਾ ਵੀ ਨਾ ਕਰੋ!
    ੧੦ .ਜੇ ਤੁਸੀਂ ਬਹੁਤ ਦੇਰ ਤੋਂ ਆਪਣੇ ਪਿੰਡ ਨਹੀਂ ਗਏ ਤਾਂ ਤੁਹਾਨੂੰ ਇਸਦੇ ਹਲਾਤ ਬਾਰੇ ਕੁਝ ਵੀ ਨਹੀਂ ਪਤਾ , ਤਾਂ ਇਹ ਨਾ ਕਹੋ ਤੁਸੀਂ ਹੁਣੇ ਹੁਣੇ ਉਥੋਂ ਹੋ ਕੇ ਮੁੜੇ ਹੋ !

    ਇਹ ੧੧ ਵਾਂ ਨੁਕਤਾ ਉਪਰਲੀ ਕਿਤਾਬ 'ਚ ਤੇ ਦਰਜ ਨਹੀਂ ਹੈ, ਪਰ ਮੈ ਆਪਣੇ ਵੱਲੋਂ ਜੋੜ ਰਿਹਾਹਾਂ ..
    ੧੧. ਕਿਸੇ ਰਚਨਾ ਦੀ ਪ੍ਰਸ਼ੰਸਾ ਵੇਲੇ ਜਿਨਾਂ ਕੁ ਨਿਰੀ 'ਵਾਹ ਵਾਹ' ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਉੰਨਾਂ ਕੁ ਹੀ ਕਿਸੇ ਰਚਨਾ ਦੀ ਆਲੋਚਨਾ ਵੇਲੇ 'ਵਾਹਯਾਤ' ਲਿਖਣ ਤੋਂ ਵੀ ਗੁਰੇਜ਼ ਕਰਣਾ ਚਾਹੀਦਾ ਹੈ !
  • Dhido Gill ਮੈਂ ਉਪਰੋਕਤ ਗਿਆਰਾਂ ਦੇ ਗਿਆਰਾਂ ਨੁਕਤਿਆਂ ਨਾਲ ਪੂਰੀ ਸ਼ਿਦਤ ਨਾਲ ਸਹਿਮਤ ਹਾਂ......ਜੇ ਗੱਲ ਏਥੇ ਨਿਪਟਦੀ ਹੋਵੇ.....ਤੇ ਕੁੱਝ ਸੁਆਰੀ ਦਾ ਹੋਵੇ
  • Dalvir Gill ੪. ਪਾਠਕਾਂ ਨੂੰ ਇਹ ਦੱਸੋ ਕਿ ਕਿਰਤ 'ਚ ਕੀ ਹੈ, ਨਾ ਕਿ ਇਹ ਕਿ ਕਿਰਤ ਵਿੱਚ ਕੀ ਨਹੀਂ ਹੈ ! ..੯. ਜੇ ਤੁਹਾਡੇ ਬਟੁਏ ਵਿੱਚ ਸੌ ਰੂਬਲ ਨਾ ਹੋਣ ਤਾਂ ਇਸਦਾ ਬਹਾਨਾ ਵੀ ਨਾ ਕਰੋ!........ ....੧੦ .ਜੇ ਤੁਸੀਂ ਬਹੁਤ ਦੇਰ ਤੋਂ ਆਪਣੇ ਪਿੰਡ ਨਹੀਂ ਗਏ ਤਾਂ ਤੁਹਾਨੂੰ ਇਸਦੇ ਹਲਾਤ ਬਾਰੇ ਕੁਝ ਵੀ ਨਹੀਂ ਪਤਾ , ਤਾਂ ਇਹ ਨਾ ਕਹੋ ਤੁਸੀਂ ਹੁਣੇ ਹੁਣੇ ਉਥੋਂ ਹੋ ਕੇ ਮੁੜੇ ਹੋ ! .......... ........੧੧. ਕਿਸੇ ਰਚਨਾ ਦੀ ਪ੍ਰਸ਼ੰਸਾ ਵੇਲੇ ਜਿਨਾਂ ਕੁ ਨਿਰੀ 'ਵਾਹ ਵਾਹ' ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਉੰਨਾਂ ਕੁ ਹੀ ਕਿਸੇ ਰਚਨਾ ਦੀ ਆਲੋਚਨਾ ਵੇਲੇ 'ਵਾਹਯਾਤ' ਲਿਖਣ ਤੋਂ ਵੀ ਗੁਰੇਜ਼ ਕਰਣਾ ਚਾਹੀਦਾ ਹੈ !
  • Dalvir Gill hard to believe, we were talking like this just a month ago.
  • Gurmeet Sandhu ਦਲਵੀਰ ਤੁਹਾਡਾ ਭਾਵ ਸਮਝ ਨਹੀਂ ਆਇਆ....ਕੀ ਓਦੋਂ ਇਹ ਵਿਚਾਰ ਨਹੀਂ ਸੀ ਕਰਨਾ ਚਾਹੀਦਾ.....
  • Raghbir Devgan ੧੦ .ਜੇ ਤੁਸੀਂ ਬਹੁਤ ਦੇਰ ਤੋਂ ਆਪਣੇ ਪਿੰਡ ਨਹੀਂ ਗਏ ਤਾਂ ਤੁਹਾਨੂੰ ਇਸਦੇ ਹਲਾਤ ਬਾਰੇ ਕੁਝ ਵੀ ਨਹੀਂ ਪਤਾ , ਤਾਂ ਇਹ ਨਾ ਕਹੋ ਤੁਸੀਂ ਹੁਣੇ ਹੁਣੇ ਉਥੋਂ ਹੋ ਕੇ ਮੁੜੇ ਹੋ ! .......... Dalvir Gill want say, " DO NOT LIE" and I agree with him.
  • Dalvir Gill ਉਂਝ ਤਾਂ ਦੇਵਗਨ ਸਾਹਿਬ ਹੁਰਾਂ ਗੱਲ ਸਪਸ਼ਟ ਕਰ ਹੀ ਦਿੱਤੀ ਹੈ l ਪਰ ਮੇਰਾ ਮਸਲਾ ਹੈ ਜਿਸ ਕਾਰਨ ਸਾਥੀ ਸਾਹਿਬ ਨੇ ਮੇਰਾ ਧੰਨਵਾਦ ਕੀਤਾ ਸੀ ਕੀ ਮੈਂ ਏਡਮੰ ਨੂੰ gestapo ਕਿਹਾ l ਦੇਵਗਨ ਸਾਹਿਬ ਨੂੰ ਵੀ ਸਰਾ ਸਾਹਿਬ ਦੀ ਪੋਸਟ ( ਜੋ ਦੋਵਾਂ ਗਰੁੱਪਾਂ ਦੇ ਇੱਕ ਦੂਸਰੇ ਦੇ ਪੂਰਕ ਬਣਨ ਵਾਰੇ ਸੀ ) ਉੱਪਰ ਜਦੋਂ ਹੋਰ ਟਿੱਪਣੀਆਂ ਤੇ ਮਨਾਹੀ ਆਇਦ ਦਾ ਹੁਕਮ ਆਇਆ ਤਾਂ ਕਹਿਣਾਂ ਪਿਆ ਸੀ,"ਮਨਦੀਪ ਮਾਨ ਜੀ, ਤੁਸੀਂ ਕਿਓਂ ਇੱਕ ਉਸਾਰੂ ਗੱਲ-ਬਾਤ ਨੂੰ ਰੋਕ ਰਹੇ ਹੋ ਜਿਸ ਤੋ ਸਾਰਥਿਕ ਸਿੱਟੇ ਨਿਕਲਣ ਦੀ ਆਸ ਹੈ?"
    ਮੈਂ ਜੁਗਨੂੰ ਵਾਲੀ ਸਾਥੀ ਸਾਹਿਬ ਦੀ ਪੋਸਟ ( ਜੋ ਹੁਣ ਹਟਾ ਦਿੱਤੀ ਹੈ ) ਉੱਪਰ ਇਹੋ ਕਿਹਾ ਸੀ ਕਿ ਬਾਰ ਬਾਰ ਮੈਂ ਮਨਦੀਪ ਮਾਨ ਦਾ standard ਕੋਮੇੰਟ,"ਦੋ ਤੋਂ ਵਧ ਕਮੇੰਟ ਨਹੀਂ ਤੇ ਓਹ ਵੀ ਸੰਖੇਪ ਤਾਂ ਕਿ ਪੜ੍ਹਨ ਵਿਚ ਆਸਾਨੀ ਰਹੇ" ਹਟਾ ਦਿੰਦਾ ਹਾਂ l ਕਿਓਂਕਿ ਓਹਨਾ ਨੇ ਮੇਰੀ ਜਵਾਬੀ ਟਿੱਪਣੀ ਹਟਾ ਦਿੱਤੀ ਸੀ, ਹਾਲਾਂਕਿ ਉਥੇ ਸਿਰਫ ਤਿਨ ਦੋਸਤ ਹਾਇਕੂ ਦੇ 5-7-5 ਉੱਪਰ ਹੀ ਗੱਲ ਕਰ ਰਹੇ ਸਾਂ l ਜੋ ਦਲੀਲ ਪੇਸ਼ ਹੁੰਦੀ ਹੈ ਕਿ ਇਸ ਨਾਲ ਕੁਝ ਮਹਤਵਪੂਰਣ ਹਾਇਕੂ ਅਣਗੋਲੇ ਰਹਿ ਜਾਂਦੇ ਤੇ ਇੱਕ ਹੀ ਪੋਸਟ ਬਾਰ ਬਾਰ ਉੱਪਰ ਆਓਂਦੀ ਰਹਿੰਦੀ ਹੈ, ਮੈਨੂੰ ਹਾਸੋ-ਹੀਣੀ ਲਗਦੀ ਹੈ l ਕੀ ਇਹੋ ਹੀ ਕਾਰਣ ਨਹੀਂ ਫੇਸਬੁਕ ਦੇ ਇਸ ਫਾਰਮੱਟ ਦਾ? ਹਾਇਕੂ ਨਾਲ ਸੰਬਧਤ ਹੀ, ਇਸੇ ਫੇਸ ਬੁਕ ਤੇ ਗਰੁੱਪ/ਪੇਜ਼ ਹਨ ਜੋ "ਸਿਖਣ ਸ੍ਖੋਉਣ" ਦਾ ਦਾਵਾ ਨਹੀਂ ਕਰਦੇ ਓਹ ਇਹ ਵਿਵਹਾਰ ਕਰ ਸਕਦੇ ਹਨ ਪਰ ਇਸ ਗਰੁੱਪ ਵਿਚ ਅਸੀਂ ਕਿਵੇਂ ਸਿਖਾਂਗੇ ਜੇ ਮੂੰਹ ਖੋਲਣ ਤੋਂ ਪਹਿਲਾਂ ਹੀ ਛਿੱਕੂ ਮੂੰਹ ਤੇ ਪਾ ਦਿੱਤਾ ਜਾਵੇ.? ਜਦੋਂ ਗੱਲ ਸ਼ਿਸ਼ਟਾਚਾਰ ਦੇ ਦਾਇਰੇ ਵਿਚ ਹੋ ਰਹਿ ਹੁੰਦੀ ਹੈ ਤਾਂ ਕਿਓਂ ਬੰਦ ਕੀਤੀ ਜਾਂਦੀ ਹੈ? ਮਹਤਵਪੂਰਣ ਹਾਇਕੂ ਕਿਹੜਾ ਹੈ ਜੋ ਮਿਸ ਹੋ ਜਾਣ ਦਾ ਖਦਸ਼ਾ ਖੜਾ ਹੋ ਜਾਂਦਾ ਹੈ? ਕਿਸੇ ਵਿਅਕਤੀ ਵਿਸ਼ੇਸ਼ ਦਾ ਲਿਖਿਆ ਜਾ ਜਿਸ ਉਪਰ ਕੋਈ ਚਰਚਾ ਹੁੰਦੀ ਹੈ? ਇਸੇ ਫੇਸ ਬੁੱਕ ਤੇ ਗਰੁੱਪ ਹਨ ਜਿਥੇ ਅਜੇ ਵੀ ਓਹਨਾ ਦੀ ਪਹਿਲੀ ਪੋਸਟ ਉੱਪਰ ਅਜੇ ਵੀ ਗਲ ਚਲਦੀ ਹੈ, ਜਿਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਤਾਜ਼ਾ ਵਿਸ਼ੇ ਠੱਪ ਪਏ ਹਨ ! ਜੇ ਮੈਨੂੰ ਹਾਇਕੂ ਲਿਖਣਾ ਨਾਂ ਵੀ ਅਉਂਦਾ ਹੋਵੇ ਮੈਨੂੰ ਗਰੁੱਪਾਂ ਵਿਚ ਵਰਤਣਾਂ ਆਓਂਦਾ ਹੈ ਤੇ ਕਿਸੇ ਨੂੰ ਜਰੂਰਤ ਨਹੀਂ ਮੈਨੂੰ baby-sit ਕਰੇ l ਇਹੋ ਮੇਰੀ ਟਿਪਣੀ ਸੀ ਓਥੇ, ਜੋ ਮੈਂ ਦੋ ਬਾਰ ਲਗਾਈ ਤੇ ਤੀਜੀ ਬਾਰ ਨਹੀਂ ਕਿ ਇਹ ਬਚਪਨੇ ਦੀ ਹੱਦੋਂ ਪਾਰ ਲਗਿਆ l ਤੇ ਮੈਂ ਉਥੇ ਆਪ ਬੋਲਣ ਦੀ ਥਾਂ ਸਾਬੀ ਨਾਹਲ ਤੇ ਉਮੇਸ਼ ਘਈ ਨੂੰ ਹੀ ਪ੍ਰੇਰਤ ਕਰ ਰਿਹਾ ਸਾਂ ਕਿ ਸੰਵਾਦ ਰਚਾਓੰਣ ਤੇ ਓਹ ਗੱਲ ਕਰ ਵੀ ਰਹੇ ਸਨ l ਸੰਧੂ ਸਾਹਿਬ ਦੇ ਗੰਢੇ ਦੇ ਚੀਰ-ਹਰਨ ਮੋਕੇ ਜੇ ਓਹ ਅਜੇ ਤਕ ਵੀ ਚਲਦੀ ਰਹਿੰਦੀ ਤੇ ਅਸੀਂ ਇਸ ਮਾਨਵੀਕਰਣ ਦਾ ਭੋਗ ਪਾ ਲੈਂਦੇ ਤਾਂ ਕਿ ਬੁਰਾ ਸੀ ? ਹਰ ਬਾਲਗ ਆਪਨੇ ਕਹੇ-ਸੁਨੇ ਦਾ ਆਪ ਜ਼ਿਮੇਵਾਰ ਹੈ, ਜੇ ਕੱਲ੍ਹ ਨੂੰ ਕੋਈ lawsuit ਸ਼ੁਰੂ ਹੋ ਵੀ ਜਾਂਦਾ ਹੈ ਤਾਂ ਓਹ ਆਪੇ ਸਾਭ ਲੇਣਗੇ ਤੇ ਕਿਸੇ ਫੇਸਬੁਕ ਜਾ ਇਸਦੇ ਕਿਸੇ ਗਰੁੱਪ ਤੇ ਕੋਈ ਦੋਸ਼ ਨਹੀਂ ਆਓਂਦਾ l ਕੁੜੀਆਂ ਦੇ ਹਾਇਕੂ ਪਸੰਦ ਕੀਤੇ ਜਾਂਦੇ ਹਨ ਵਰਗੀ ਬੇਹੂਦਗੀ ਉੱਪਰ ਤਾਂ ਏਡਮੰ ਆਪ ਵੀ ਗੱਲ ਕਰਦੇ ਰਹੇ ਪਰ ਕਿਸੇ ਹੋਰ ਮਸਲੇ ਤੇ ਭੂਗ੍ਲਕ ਕਾਰਣ ਵਿਚ ਆ ਫਸਦੇ ਹਨ ਤੇ ਏਡਮੰ ਨੂੰ ਪਤਾ ਨਹੀਂ ਲਗਦਾ l ਇੱਕ ਤੋਂ ਵਧ ਵੇਰਾਂ ਦੇਵਗਨ ਸਾਹਿਬ ਦੇ ਹੀ ਕਮੇੰਟ ਹਟਾਏ ਗਏ ਹਨ l ਗੱਲ ਤਾਂ ਪਹਿਲਾਂ ਹੀ ਲੰਬੀ ਹੋ ਚੁੱਕੀ ਹੈ ਪਰ ਮੈਨੂੰ ਇਸ ਵਿਚ hypocracy ਨਜ਼ਰ ਆਓਂਦੀ ਹੈ ਕਿ ਕਾਗਜਾਂ ਵਿਚ ਤਾਂ ਉਸਾਰੂ ਗੱਲ ਬਾਤ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਪਰ ਜਿਓਂ ਹੀ ਗੱਲ ਸ਼ੁਰੂ ਹੁੰਦੀ ਹੈ ਹਿਟਲਰ ਸ਼ਾਹੀ ਲਾਗੂ ਹੋ ਜਾਂਦੀ ਹੈ l ਮੈਂ ਇੱਕ ਤੋਂ ਵਧ ਬਾਰ ਕਿਹਾ ਹੈ ਕਿ ਮੈਂ ਲਿੰਕ ਪੋਸਟ ਕਰ ਸਕਦਾ ਹਾਂ ਜਿਥੇ ਪੋਸਟ ਕਰਣ ਦੀ ਤਾਰੀਖ ਤੇ ਪਹਲੇ ਤੇ ਆਖਰੀ ਕਮੇੰਟ ਵਿਚਕਾਰ ਛੇ ਮਹੀਨੇ ਦਾ ਵਖ੍ਫਾ ਹੈ. ਇਹ ਚੀਜ਼ ਗਰੁੱਪ ਦੇ ਚਾਲਿਕਾਂ ਨੂੰ ਖੁਸ਼ੀ ਦੇਵੇਗੀ ਨਾਂਕਿ ਓਹ ਇਸਨੂੰ ਖਤਰੇ ਦੀ ਘੰਟੀ ਵਜੋ ਲੇਣਗੇ l ਮਦਦ ਦੀ ਖਾਤਿਰ ਮੈਂ ਆਪਨੇ ਵਾਲੀ ਪੋਸਟ ਦਾ ਲਿੰਕ ਵੀ ਲਿਖਣ ਦੀ ਕੋਸ਼ਿਸ਼ ਕਰਾਂਗਾ l here: https://www.facebook.com/groups/punjabihaiku/permalink/10151443116542729/
  • Umesh Ghai Dalvir Bhaa ji tusi vidwana nu samjha rahe ho....!

No comments:

Post a Comment