Tuesday, July 22, 2014

Umesh Ghai‎ - ਟਿਕੀ ਰਾਤ ਬੰਸਰੀ ਦੀ ਤਾਨ ਧੁਖੇ ਕੋਈ..........

ਟਿਕੀ ਰਾਤ
ਬੰਸਰੀ ਦੀ ਤਾਨ
ਧੁਖੇ ਕੋਈ..........
  • Jagraj Singh Norway ਉਮੇਸ਼ ਜੀ ਤੀਜੀ ਲਾਇਨ ਨੂੰ ਬਦਲਣ ਦੀ ਲੋੜ ਹੈ ਜੀ, ਜੇ ਇੰਝ ਲਿਖਿਆ ਜਾਵੇ ਤਾਂ::::::::::

    ਟਿਕੀ ਰਾਤ--
    ਬੰਸਰੀ ਦੀ ਤਾਨ ਨਾਲ
    ਭਰ ਆਇਆ ਅੱਖਾਂ

    ਵੀਰ ਜੀ ਇਹ ਇੱਕ ਸੁਝਾ ਹੀ ਹੈ, ਜੇ ਗਲਤ ਲੱਗੇ ਤਾਂ ਮਾਫ਼ ਕਰਨਾ ਜੀ !
  • Dalvir Gill (ਜਾਂ ਪੋਹ ਦੀ)ਟਿਕੀ ਰਾਤ
    ਦੂਰ ਧੁਖਦੀ ਧੂਣੀ ਤੋਂ
    ਬੰਸਰੀ ਦੀ ਤਾਨ
  • Drv Onkar Sidhu POH di raat,,,,,,,,,,,BHATHEE di AGG,,,,,,,,,,,,,,SAKE DI AWAZ
  • Dalvir Gill ਕੁਛ੍ਹ ਨਹੀਂ ਸਮਝ ਆਇਆ, Onkar
  • Drv Onkar Sidhu bai ji punjabi bnavo ihdi ji,,
  • Dalvir Gill " Sake " nahin samjh aaiya
  • Drv Onkar Sidhu bai AGG da SEK vi hunda,,,?
  • Jagdish Kaur ਬਹੁਤ ਖੂਬਸੂਰਤ ਹਾਇਕੂ ਲਈ ਇੱਕ ਹੋਰ ਵਰਸ਼ਨ
    ਟਿਕੀ ਰਾਤ
    ਬੰਸਰੀ ਦੀ ਤਾਨ
    ਧੁਖੇ ਅੱਗ
  • Gurwinderpal Singh Sidhu ::
    ਟਿਕੀ ਰਾਤ
    ਬੰਸਰੀ ਦੀ ਤਾਨ
    ਧੁਖੇ ਕੋਈ.......... ????????
  • Ranjit Singh Sra nice, Jagdish ji, little change ~

    ਟਿਕੀ ਰਾਤ 'ਚ
    ਬੰਸਰੀ ਦੀ ਤਾਣ --
    ਧੁਖੇ ਧੂਣੀ

    'ਚ makes first to lines a phrase and ਧੂਣੀ is kigo for winter !
  • Dalvir Gill ਨਹੀਂ Gurwinder, Jagdish ਹੋਰਾਂ ਵਾਲਾ
    "ਕੋਈ" ਆਪੇ ਪੜ੍ਹਨ ਵਾਲਾ ਸੋਚੇ, ਦੇਖੇ l
    ਆਪਾਂ ਆਸ-ਪਾਸ, ਕੁਦਰਤ ਚੋਂ ਹੀਏ ਫੜਨਾਂ ਹੈ, ਸੰਧੂ ਸਾਹਿਬ ਜਾਂ ਟਿਵਾਣਾ ਸਾਹਿਬ ......
    ਅਜੇ ਇਧਰ ਦਿਨ ਨਹੀਂ ਨਹ ਚੜਿਆ l ਉਮੇਸ਼ ਸੋਹਣੇ ਹਾਇਕੂ, ਹਾਇਗਾ, ਸਿਰਜਦਾ ਹੈ l ਤੇ ਕਹੇ ਦਾ ਬੁਰਾ ਨਹੀਂ ਮਨਾਉਂਦਾ l ਸੋ ਬੇਝਿਜਕ ਗਲ ਕਰ ਸਕਦੇ ਹਾਂ l
    ਏਹੋ ਜਿਹੇ ਪਲੇਟਫਾਰਮ ਦਾ ਧੰਨਵਾਦ ਹੀ ਹੈ, ਕਿ ਕਿੰਨੇ ਸਿਰ ਭਿੜਦੇ ਹਨ ਤੇ ਕਿੰਨੇ ਫੁੱਲ ਖਿਡਦੇ ਹਨ ll
  • Dalvir Gill Ranjit ਭਾ , ਇਹ ਮੈਂ ਦੇਖਿਆ ਹੈ ਕਿ poetical ਕਿਸਮ ਦੇ ਹਾਇਕੂ 'ਚ ਕੱਟ ਬਿਨਾ ਨਹੀਂ ਸਰਦਾ ਇਹ ਹੁਣ ਤੁਸੀਂ ਮੁਕੰਮਲ ਹਾਇਕੂ ਬਣਾ ਦਿੱਤਾ ਤੇ ਇਸ ਵਿਚ ਕੱਟ essential ਹੈ, ਇਸਦੀ ਹੋਂਦ ਲਈ, ਨਹੀਂ ਇਹ ਦੂਸਰੀਆਂ ਕੋਸ਼ਿਸ਼ਾਂ ਵਾਂਗ "ਸ਼ੱਕੀ" ਰਹਿੰਦਾ ਸੀ good job!
  • Umesh Ghai ਸਾਰਿਆਂ ਦਾ ਬਹੁਤ ਧੰਨਵਾਦ ਜੀ.......... ਪਰ ਇੱਕ ਗੱਲ ਨੂੰ ਸਮਝੋ.......... ਏਸ ਹਾਇਕੂ ਦਾ ਸਾਰਾ ਸਾਰ ਹੀ "ਧੁਖੇ ਕੋਈ" 'ਚ ਹੈ.............. ਕੋਈ ਨੂੰ ਸਮਝੋ, ਬਿੰਬ ਨੂੰ ਸਮਝੋ,............. ਉਹ ' ਕੋਈ ' ਧੂਣੀ ਨਹੀਂ ਹੋ ਸਕਦਾ........... ਬੰਸਰੀ ਦੀ ਤਾਨ ਦੀ ਹੋਂਦ ਹੀ ਤਾਂ ਹੈ ਜੇ ਕੋਈ ਧੁਖ ਰਿਹੈ........ ਤੇ ਪਲ!.............. ਉਸ ਪਲ ਨੂੰ ਟਿਕੀ ਰਾਤ ਸਿਰਜ ਰਹੀ ਹੈ........ ਤੁਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਹੋ........ ਪਰ ਮੇਰਾ ਜੋ ਭਾਵ ਹੈ ਮੈਂ ਦੱਸ ਦਿੱਤਾ......... ਤੁਹਾਡੇ ਸਭ ਦੇ ਵਿਚਾਰ ਬਹੁਤ ਬਲ ਦਿੰਦੇ ਨੇ.......
  • Umesh Ghai Jagraj Singh Norway ਵੀਰ ਜੀ.... ਤੁਹਾਡਾ ਸੁਝਾਅ ਵਡਮੁੱਲਾ ਹੈ........ ਸਿਰ ਮੱਥੇ ਜੀ........ ਤੀਜੀ ਲਾਈਨ ਜੋ ਤੁਸੀਂ ਬਣਾਈ ਹੈ ਬਹੁਤ ਆਲ੍ਹਾ ਹੈ..... ਹਾਇਕੂ ਬਹੁਤ ਵਧੀਆ ਲੱਗ ਰਿਹੈ ਤੁਹਾਡੀ ਸੋਧ ਨਾਲ....... ਪਰ ਵੀਰ ਜੀ..... ਗੁਸਤਾਖ਼ੀ ਮਾਫ਼..... ਥੋੜ੍ਹਾ ਭਾਵ ਬਦਲ ਗਿਆ..... ਤੁਹਾਡੀ ਸੋਧ ਮੁਤਾਬਿਕ ਅਰਥ ਇਹ ਹੋਇਆ ਕਿ ਟਿਕੀ ਰਾਤ 'ਚ ਬੰਸਰੀ ਵੱਜਣ ਕਾਰਣ ਅੱਖਾਂ ਭਰ ਆਈਆਂ ਮਤਲਬ ਕਾਰਕ ਬੰਸਰੀ ਦੀ ਤਾਨ ਹੋ ਗਈ......... ਮੇਰੀ ਤੀਜੀ ਲਾਈਨ ਨਾਲ ਹਾਇਕੂ ਦਾ ਅਰਥ ਇਹ ਹੈ ਕਿ ਕਿਸੇ ਦੇ ਧੁਖਦੇ ਹੋਣ ਕਾਰਣ ਟਿਕੀ ਰਾਤ 'ਚ ਬੰਸਰੀ ਤਾਨ ਦੇ ਰਹੀ ਹੈ.............. ਮਤਲਬ ਕਾਰਕ ਉਹ ਹੈ ਜੋ ਕੋਈ ਧੁਖ ਰਿਹੈ...........
  • Dalvir Gill ਵਿਆਖਿਆ ਦੀ ਲੋੜ ਕਿਓਂ ਪਈ ਦੀ ਬਹਿਸ ਬੇਲੋੜੀ ਹੈ, ਪਰ
    ਵਿਆਖਿਆ ਦੇ ਨਾਲ ਗੱਲ ਸਮਝ ਆ ਗਈ ਕਿ ਸਾਡੀ ਸੋਚ ਇੰਨੀ judgemental ਤੇ ਸੰਕੀਰਣ ਹੋ ਜਾਂਦੀ ਹੈ, ਖਾਸ ਕਰ ਹਾਇਕੂ ਪੜਨ ਵੇਲੇ ਕਿ ਅਸੀਂ ਇੱਕ ਸ਼ਬਦ ਦਾ ਸਿਰਫ ਇੱਕ ਹੀ ਅਰਥ ਭਾਲਦੇ ਹੋਏ ਬਾਕੀ ਅਰਥਾਂ ਦੇ ਨਾਲ ਓਹ ਵੀ ਅਰਥ ਉੱਕ ਜਾਂਦੇ ਹਾਂ ਜੋ ਲੇਖਕ ਨੇਂ ਚਿਤਵਿਆ ਹੁੰਦਾ ਹੈ l
    ਸੰਜੀਦਗੀ ਨਾਲ ਕੀਤੀ ਗੱਲ ਅਸਰ ਕਰਦੀ ਹੈ ਕਰਨਾ ਚਾਹੀਦੀ ਹੈ, ਮੇਰੇ ਤੇ ਕੀਤਾ, ਧੰਨਵਾਦ ਉਮੇਸ਼ ਵਧੀਆ ਹਾਇਕੂ ਲਿਖਣ ਲਈ ਤੇ ਉਸ ਤੇ ਖੜੇ ਰਹਿਣ ਲਈ ਤੇ ਵਧਾਈ !
  • Sanjay Sanan Umesh Kumar ji......, tusi vadhia likhya hai......
  • Kuljeet Mann ਜੀ ਧੂਣੀ ਧੁਖੇ ਇੱਕ ਬਿੰਬ ਹੈ ਜੋ ਧੂਖੇ ਕੋਈ ਨੂੰ ਹੀ ਪ੍ਰਤਿਨਿਧਤਾ ਦਿੰਦਾ ਹੈ। ਹਾਇਕੂ ਦਾ ਕੰਕਰੀਟ ਬਿੰਬ ਵੀ ਹੈ ਤੇ ਬਹੁ ਦੋ ਅਰਥਾ ਵੀ।
  • Kamaljit Mangat ਉਮੇਸ਼ ਵੀਰ ਜੀ ਬਹੁਤ ਹੀ ਪਿਆਰਾ ਹਾਇਕੂ ਹੈ ਜੀ....ਇਸ ਦਾ ਇਕ ਰੂਪ ਹੋਰ ਜੀ ਕੋਸ਼ਿਸ਼ ਕੀਤੀ ਏ ਜੀ....

    ਟਿਕੀ ਰਾਤ
    ਬੰਸਰੀ ਦੀ ਤਾਨ
    ਧੁਖੇ ਅੰਦਰੋਂ-ਅੰਦਰ
  • Sarbjot Singh Behl ਉਮੇਸ਼ ਜੀ, ਸਰਾ ਸਾਬ੍ਹ ਦੇ ਵਰਸ਼ਨ ਅਤੇ ਕੁਲਜੀਤ ਜੀ ਦੇ ਕਮੈਂਟ ਨੂੰ ਜੋੜ ਕੇ ਦੇਖੋ...ਤੁਹਾਨੂੰ ਗੱਲ ਯਕੀਨਨ ਅਪੀਲ ਕਰੇਗੀ...
  • Umesh Ghai Haan JI Sarbjot Singh Behl Sahab........ Tusi Sahi keh rahe ho........... Mainu Gal apeal kar rahi hai. Par Mere andar likhde time Jo Pratibimb Ughar reha si.......................

No comments:

Post a Comment