Saturday, June 28, 2014

ਗੰਡੇ ਦਾ ਚੀਰ ਹਰਣ Kuljeet Mann

ਭਰ ਆਈਆਂ
  ਕਰਦਿਆਂ-
ਉਹਦੀਆਂ ਅਖਾਂ
ਕਮੈਂਟਾਂ ਦੀ ਗਿਣਤੀ ਪੂਰੀ ਹੋ ਗਈ ਤੇ ਸੰਵਾਦ ਜੋ ਅਜੇ ਬਹਿਸ ਨਹੀ ਬਣਿਆ ਦੇ ਸੰਦਰਭ ਵਿਚ ਮੈਂ ਇਸ ਹਾਇਕੂ/ਸੈਨਰਿਉ ਨੂੰ ਵਖਰਾ ਕਰਕੇ ਕਮੈਂਟ ਦੇ ਰਿਹਾ ਹਾਂ। ਮੇਰੀ ਖਾਹਸ਼ ਹੈ ਕਿ ਇਸ ਪੋਸਟ ਤੇ ਹਰ ਕੋਈ ਆਪਣਾ ਕਮੈਂਟ ਜ਼ਰੂਰ ਕਰੇ। ਮੇਰੀ ਨਜ਼ਰ ਵਿਚ ਇਹ ਮਹਤਵਪੂਰਨ ਰਹੇਗਾ। ਮੈਂ ਗੁਰਮੀਤ ਸੰਧੂ ਦੇ ਹਾਇਕੂ ਦੇ ਸਮੁੱਚੇ ਰੂਪ (totality) ਦੀ ਹੀ ਗੱਲ ਕਰਾਂਗਾ।
ਪਹਿਲੀ ਗੱਲ ਬਿਨ੍ਹਾਂ ਕਿਸੇ ਸ਼ਬਦ ਨੂੰ ਛੇੜਿਆਂ ਇਹ ਹਾਇਕੂ ਮੈਨੂੰ ਕੀ ਦਸ ਰਿਹਾ ਹੈ? ਇਹ ਸੁਆਲ ਮੇਰਾ ਆਪਣੇ ਆਪ ਨੂੰ ਹੈ।ਪਹਿਲੀ ਪੜ੍ਹਤ-- ਮੈਂ ਇਹ ਤਿੰਨ ਲਾਇਨਾ ਪੜ੍ਹਦਾ ਹਾਂ। ਇੱਕ ਐਸਾ ਵਿਅਕਤੀ ਪ੍ਰਗਟ ਜ਼ਹਿਨ ਵਿਚ ਆਉਂਦਾ ਹੈ ਜੋ ਐਸੇ ਕੰਮ ਕਰਨ ਦਾ ਆਦੀ ਨਹੀ ਹੈ। ਅਪਰ ਮਿਡਲ ਕਲਾਸ ਦਾ ਪ੍ਰਤੀਨਿਧ ਪਾਤਰ ਜੋ ਭਾਰਤੀ ਕਲਚਰ ਵਿਚੋਂ ਆਇਆ ਹੈ ਤੇ ਗੰਢੇ ਛਿਲਣਾ ਉਸਦੇ ਨਿੱਤਾ ਪ੍ਰਤੀ ਕਾਰਜ ਵਿਚ ਸ਼ਾਮਲ ਨਹੀ ਹੈ। ਇਹ ਕੰਮ ਜਾਂ ਔਰਤ ਕਰੇ ਜਾਂ ਨੌਕਰ। ਜਹਿਨੀਅਤ ਜਗੀਰੂ ਹੈ। ਉਹ ਪ੍ਰਦੇਸ ਆਉਂਦਾ ਹੈ ਤੇ ਉਸਦੀ ਲੋੜ ਵਿਚ ਇਹ ਕੰਮ ਤੇ ਇਹੋ ਜਿਹੇ ਹੋਰ ਕੰਮ ਉਸਦੀ ਲੋੜ ਬਣ ਜਾਂਦੇ ਹਨ। ਉਹਦੀਆਂ ਅੱਖਾਂ ਜਜ਼ਬਾਤ ਨਾਲ ਹੀ ਭਰ ਜਾਂਦੀਆਂ ਹਨ। ਉਹ ਸੱਚੀਂ ਰੋ ਰਿਹਾ ਹੈ। ਮੈਸਸਿਟ ਨੇਚਰ ਦੀ ਗੱਲ ਕਰਦੀਆਂ ਇਹ ਲਾਇਨਾ ਮੇਰੇ ਲਈ ਟੁੰਬਵੀਆਂ ਹਨ।
ਦੂਜੀ ਪੜ੍ਹਤ---ਹੁਣ ਗੰਢਾ ਅਲੰਕਾਰ ਬਣਕੇ ਸਾਹਮਣੇ ਆਉਂਦਾ ਹੈ ਤੇ ਉਹ ਕਿਸੇ ਮਨੁੱਖ ਦਾ ਰੂਪ ਧਾਰ ਲੈਂਦਾ ਹੈ। ਉਸਦੇ ਹੱਕਾਂ ਦਾ ਘਾਣ ਹੋ ਰਿਹਾ ਹੈ ਤੇ ਘਾਣ ਕਰਨ ਵਾਲਾ, ਆਪਣੀ ਮਜ਼ਬੂਰੀ ਵੱਸ ਘਾਣ ਕਰ ਵੀ ਰਿਹਾ ਹੈ ਤੇ ਉਸਨੂੰ ਅਫਸੋਸ ਵੀ ਹੈ। ਉਵੇਂ ਹੀ ਜਿਵੇਂ ਕੋਈ ਪੜ੍ਹਿਆ ਲਿਖਿਆ ਕਾਮਰੇਡ ਪੁਲੀਸ ਵਿਚ ਠਾਣੇਦਾਰ ਲੱਗ ਜਾਵੇ। ਗੰਢੇ ਵਿਚ ਵਟੇ ਇਨਸਾਨ ਦੀਆ ਪਰਤਾਂ ਫਰੋਲਦਾ ਉਹ ਆਪਣੀ ਮਾਨਸਿਕ ਪੀੜ੍ਹਾ ਦਾ ਜਿਕਰ ਇਨ੍ਹਾਂ ਲਾਇਨਾਂ ਵਿਚ ਕਰ ਰਿਹਾ ਹੈ।
ਤੀਸਰੀ ਪੜ੍ਹਤ---ਇੱਕ ਐਸਾ ਇਨਸਾਨ ਜੋ ਚੀਰ ਹਰਣ ਕਰਨ ਵਿਚੋਂ ਆਨੰਦ ਪ੍ਰਾਪਤ ਕਰਦਾ ਹੈ। ਸੈਡਸਿਟ ਨੇਚਰ (ਕਿਸੇ ਨੂੰ ਦੁਖੀ ਕਰਕੇ ਆਨੰਦ ਲੈਣਾ) ਚੀਰ ਹਰਣ ਨੂੰ ਇਤਨਾ ਹਲਕੇ ਤੌਰ ਤੇ ਲੈਣ ਨਾਲ ਉਸਨੂੰ ਕੋਈ ਫਰਕ ਨਹੀ ਪੈਂਦਾ ਪਰ ਚੀਰ ਹਰਣ ਕਰਨ ਤੋਂ ਬਾਦ ਜੋ ਪਸ਼ੂ ਬਿਰਤੀ ਪੈਦਾ ਹੁੰਦੀ ਹੈ, ਉਸ ਵਿਚ ਦਿਲਚਸਪੀ ਲੈਂਦਾ ਉਹ ਹਲਕੇ ਮਜ਼ਾਕ ਵਿਚ ਅੱਖਾਂ ਵਿਚ ਆਏ ਅਥਰੂਆਂ ਨੂੰ ਜਦ ਭਰ ਆਈਆ ਕਹਿੰਦਾ ਹੈ ਤਾਂ ਉਹ ਦਵੰਦ ਦਾ ਸ਼ਿਕਾਰ ਹੋਇਆ ਰੂਪਮਾਨ ਹੋਇਆ ਦਿਸਦਾ ਹੈ। ਇਹ ਅੱਖਾਂ ਵਿਚ ਆਏ ਅਥਰੂ ਕਿਸਦੇ ਹਨ?ਇਸ ਬਾਰੇ ਵੀ ਸ਼ੰਕਾ ਹੈ। ਇਹ ਅਥਰੂ, ਜਿਸਦਾ ਚੀਰ ਹਰਣ ਹੋ ਰਿਹਾ ਹੈ ਉਸਦੇ ਵੀ ਹੋ ਸਕਦੇ ਹਨ ਜੋ ਉਸਨੇ ਉਧਾਰੇ ਲੈਕੇ ਗੰਢਿਆਂ ਦੀ ਕਿਰਿਆ ਤੋਂ ਬਾਦ ਗੰਢੇ ਦੇ ਕਿਸੇ ਚੀਜ਼ ਪਕਣ ਦੀ ਤੇ ਖਾਣ ਦੀ ਖੁਸ਼ੀ ਵਿਚ ਜਰਬ ਕਰ ਲਏ ਹਨ।
ਹਾਇਕੂ/ਸੈਨਰਿਉ ਸਵਰੂਪ----ਤਕਨੀਕੀ ਪੱਖੋਂ ਇਹ ਨਿਯਮ ਅਧਾਰਿਤ ਹੈ ਤੇ ਖਿਣ ਪੇਸ਼ ਕਰਦਾ ਹੈ। ਅਸੀਂ ਪੜ੍ਹ ਵੀ ਰਹੇ ਹਾਂ ਤੇ ਪੜ੍ਹਦਿਆਂ ਵੇਖ ਵੀ ਰਹੇ ਹਾਂ। ਐਸੇ ਨਜ਼ਾਰੇ ਨੂੰ ਵੀ ਵਖੋ ਵਖਰੀ ਮਾਨਸਿਕਤਾ ਨਾਲ ਹੀ ਨਜਿਠਿਆ ਜਾ ਸਕਦਾ ਹੈ। ਦੋਸਤਾਂ ਵਿਚ ਹੋ, ਤਾਂ ਹੱਸ ਸਕਦੇ ਹੋ। ਹੁਲਾਸ ਪੈਦਾ ਹੁੰਦਾ ਹੈ ਕਿ ਇੱਕ ਦੋਸਤ ਉਨ੍ਹਾਂ ਲਈ ਕੁਝ ਔਖਾ ਹੋਕੇ ਕਰ ਰਿਹਾ ਹੈ। ਇਹ ਆਨੰਦ ਤੇ ਜਜ਼ਬਾਤ ਦੀ ਸਥਿਤੀ ਹੈ। ਦੂਸਰੀ ਮਾਨਸਿਕਤਾ—ਮਾਂ,ਭੈਣ ਜਾਂ ਬੀਵੀ ਕਿਸੇ ਦੀ ਵੀ ਹੋ ਸਕਦੀ ਹੈ। ਜੋ ਤਰਸ ਨਾਲ ਭਰ ਜਾਵੇਗੀ। ਸਾਡੇ ਸਮਜਿਕ ਰੀਤਾਂ ਮੁਤਾਬਿਕ ਔਰਤ ਅਜ਼ੇ ਵੀ ਇਹ ਸਮਝਦੀ ਹੈ ਕਿ ਇਹ ਉਸਦਾ ਕੰਮ ਹੈ। ਜੇ ਮਜ਼ਬੂਰੀ ਵਸ ਪਤੀ ਨੂੰ ਕਰਨਾ ਪੈ ਰਿਹਾ ਹੈ ਤਾਂ ਉਹ ਉਸਦੀਆਂ ਅੱਖਾਂ ਵਿਚ ਆਏ ਪਾਣੀ ਨੂੰ ਵੇਖਕੇ ਆਪਣੀਆਂ ਅੱਖਾਂ ਭਰ ਲਵੇਗੀ।
ਮਾਨਵੀਕਰਣ ਤੇ ਅੱਖਰੀ ਬੋਧ—ਮੈਂ ਦਲਵੀਰ ਗਿੱਲ ਤੇ ਹੋਰ ਦੋਸਤਾਂ ਨਾਲ ਇਸ ਗੱਲ ਨਾਲ ਪੂਰਨ ਰੂਪ ਵਿਚ ਸਹਿਮਤ ਹਾਂ ਕਿ ਮਾਨਵੀਕਰਣ ਕੋਈ ਹਉਆ ਨਹੀ ਹੈ ਤੇ ਨਾ ਹੀ ਬਨਾਉਣਾ ਚਾਹੀਦਾ ਹੈ। ਨਵੇਂ ਨਵੇ ਮੁਹਾਵਰੇ ਪੰਜਾਬੀ ਜ਼ਬਾਨ ਨੂੰ ਅਮੀਰ ਕਰਨਗੇ। ਜਦੋਂ ਕਿਰਿਆ ਨਾਲ ਸਬੰਧਿਤ ਕੋਈ ਬਿੰਬ ਆਪਣਾ ਕਾਰਜ ਸਮਝ ਵਿਚ ਆਉਣ ਵਾਲਾ ਕਰ ਰਿਹਾ ਹੈ ਤਾ ਬਹੁਤ ਠੀਕ ਹੈ ਤੇ ਉਸਦਾ ਸੁਆਗਤ ਕਰਨਾ ਬਣਦਾ ਹੈ। ਜਿਵੇਂ ਜਗਜੀਤ ਸੰਧੂ ਅਕਸਰ ਹੀ ਐਸੇ ਪੰਗੇ ਲੈਕੇ ਸਾਡੇ ਸਾਹਮਣੇ ਆਉਂਦਾ ਹੈ। ਕਈ ਵਾਰ ਤੇ ਉਹ ਇਹੋ ਹੀ ਦਸ ਰਿਹਾ ਹੁੰਦਾ ਹੈ। ਪਰ ਸਭ ਕੁਝ ਸਮਝਦੇ ਹੋਏ ਵੀ ਉਸਨੂੰ ਹੋਰ ਤਿੱਖਾ ਕਰਨ ਲਈ ਅਸੀ ਵੀ ਗੰਢੇ ਉਸਦੇ ਅੱਗੇ ਰਖ ਦਿੰਦੇ ਹਾਂ। ਉਹ ਅੱਗੋਂ ਕਰਦ ਦੀ ਬਜਾਇ ਹਥੌੜਾ ਚੁੱਕ ਲੈਂਦਾ ਹੈ। ਹੁਣ ਹਥੌੜੇ ਨਾਲ ਗੰਢੇ ਤੇ ਛਿਲੇ ਨਹੀ ਜਾ ਸਕਦੇ।
ਅਸਲ ਵਿਚ ਮੁਹਾਵਰੇ ਤੇ ਅੱਖਰੀ ਬੋਧ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ।ਕਈ ਮੁਹਾਵਰੇ ਤੇ ਉਨ੍ਹਾਂ ਦੀ ਤਾਸੀਰ ਨੂੰ ਬਦਲ ਦੇਣਾ ਸਾਡੇ ਵਸ ਵਿਚ ਨਹੀ ਹੁੰਦਾ। ਉਨ੍ਹਾਂ ਦੇ ਪਿੱਛੇ ਇੱਕ ਲੰਬਾ ਇਤਿਹਾਸ ਕੰਮ ਕਰ ਰਿਹਾ ਹੁੰਦਾ ਹੈ। ਚੀਰ ਹਰਣ ਸ਼ਬਦ ਦਾ ਵੀ ਇਹੋ ਕਥਾਰਸਿਸ ਹੈ। ਇਸਨੂੰ ਜਿੱਥੇ ਮਰਜ਼ੀ ਵਰਤ ਕੇ ਵੇਖ ਲਵੋ,ਅਵਚੇਤਨ ਵਿਚ ਬੈਠੀ ਦਰੋਪਤੀ ਜ਼ਰੂਰ ਹੀ ਸਕ੍ਰਿਆ ਚੇਤਨਤਾ ਵਿਚ ਆ ਜਾਵੇਗੀ। ਗੰਢੇ ਦੇ ਛਿਲਕੇ ਲਾਹੁੰਣ ਦੀ ਕਿਰਿਆ ਦਸਣੀ ਪਵੇਗੀ ਪਰ ਚੀਰ ਹਰਣ ਨਾਲ ਜੋ ਦਰੋਪਤੀ ਦਾ ਸੰਕਲਪ ਜੁੜਿਆ ਹੋਇਆ ਹੈ,ਉਹ ਦਸਣ ਦੀ ਲੋੜ ਹੀ ਨਹੀ ਰਹਿੰਦੀ। ਇਸਲਈ ਚੀਰ ਹਰਣ ਸ਼ਬਦ ਨੂੰ ਉਸਦੇ ਪੂਰਕ ਰੂਪ ਵਿਚ ਵਰਤਿਆ ਜਾਵੇ ਤਾਂ ਕੋਈ ਹਰਜ਼ ਨਹੀ। ਜਿਵੇਂ ਕਿਸੇ ਔਰਤ ਦਾ ਦੁੱਖ ਦਰਸਾਉਣ ਲਈ ਇਹ ਸ਼ਬਦ ਵਰਤੇ ਜਾ ਸਕਦੇ ਹਨ। ਗੰਢਿਆਂ ਨਾਲ ਜੋੜਨਾ, ਇੱਕ ਘੜੀ ਪਲ ਦੀ ਗੰਡ-ਤੁਪ ਤੇ ਹੋ ਸਕਦੀ ਹੈ ਪਰ ਪੱਕ ਨਹੀ ਉਸਾਰਿਆ ਜਾ ਸਕਦਾ।
ਦਲਵੀਰ ਗਿਲ ਦੀ ਗੱਲ ਨਾਲ ਮੈਂ ਪੂਰਨ ਸਹਿਮਤ ਹਾਂ ਕਿ ਸਾਨੂੰ ਨਵੇ ਨਵੇ ਪ੍ਰਤੀਮਾਨ ਪੈਦਾ ਕਰਨੇ ਚਾਹੀਦੇ ਹਨ। ਸਰਬਜੋਤ ਬਹਿਲ ਜੀ ਦੀ ਪ੍ਰੋੜਤਾ ਨਾਲ ਮੈਂ ਸਹਿਮਤ ਹਾਂ। ਮੇਰਾ ਸਿਰਫ ਇਤਨਾ ਹੀ ਕਹਿੰਣਾ ਹੈ ਕਿ ਐਸਾ ਕਰਦਿਆਂ ਵੇਗ ਨਾ ਹੋਇਆ ਜਾਵੇ। ਅਸਪਸ਼ਟਤਾ ਸਿਰਫ ਭੰਬਲਭੂਸਾ ਪੈਦਾ ਕਰਦੀ ਹੈ ਜਿਸ ਨਾਲ ਫਾਇਦਾ ਘਟ ਤੇ ਨੁਕਸਾਨ ਬਹੁਤਾ ਹੋ ਸਕਦਾ ਹੈ। ਅਸਲ ਵਿਚ ਇੱਥੇ ਮੈਂ ਆਪਣੀ ਗੱਲ ਵੀ ਕਰ ਦਿੰਦਾ ਹਾਂ। ਹਾਇਕੂ ਜ਼ਰੂਰੀ ਨਹੀ ਇੱਕ ਪਰਤੀ ਹੀ ਹੋਵੇ। ਸਗੋਂ ਬਹੁਤ ਪਰਤੀ ਜਾਂ ਮਲਟੀ ਸੰਕਲਪ ਹਾਇਕੂ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ ।
  • Sarbjot Singh Behl ਕੁਲਜੀਤ ਜੀ...ਇਸ ਤੋਂ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ...ਨਤਮਸਤਕ ਹੀ ਹੋਇਆ ਜਾ ਸਕਦਾ ਹੈ..
  • Dalvir Gill Kuljeet Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ l
    Tad Israel ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ

    tad ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ :
    does my star, too
    sleep alone?
    Heaven's River
    -Issa
  • Gurmail Badesha ਪਰਤਾਂ ( ਮੇਰੀ ਅਧੂਰੀ ਕਵਿਤਾ ) ਗੁਰਮੇਲ ਬਦੇਸ਼ਾ

    ਐ ਗੰਢੇ !

    ਹੁਣ ਤੂੰ ਆਪਣੀ ਔਕਾਤ ਪਛਾਣ ,
    ਕਿ ਤੂੰ ਆਪਣੀ ਛਿੱਲ ਉਧੜਾੳਣੀ ਹੈ
    ਜਾਂ ਬਚਾਉਣੀ ਹੈ !?!
    ਭੁੰਨਣ ਵਾਲੇ ਭੁੰਨ ਦੇਣਗੇ
    ਤੈਨੂੰ ...
    ਬਾਈ ਇੰਚ ਦੀ ਗਰਿੱਡਲ 'ਤੇ
    ਓਵਨ ਦੀਆਂ ਤਪਦੀਆਂ ਸ੍ਲੀਖਾਂ 'ਤੇ
    ਖੁਸਰੇ ਦੀ ਅੱਡੀ ਵਰਗੇ
    ਫ੍ਰਾਈ-ਪੈਨ ਦੇ ਥ੍ਹਲੇ ਤੇ .!
    ਹੁਣ ਤੂੰ ਆਪਣੀ ਹੋਂਦ ਆਪ ਬਚਾ ਸਕਦਾ ਏਂ...,
    ਚੋਰੀ -ਛਿਪੇ , ਸਿਰੀ ਕਢ ਲੈ -
    ਬਹੱਤਰ 'ਚ ਹੋਏ ਪ੍ਰਵਾਸੀ ,
    ਗੋਰੇ ਵਰਗੇ -ਪੰਜਾਬੀ ਦੇ ਗਾਰਡਨ ਚ !
    ਜਾਂ , ਰਸੋਈ ਚ'ਪਈ ਟੋਕਰੀ ਚੋਂ ਭੂਕਾਂ ਕਢ੍ਹ ਲੈ .!
    ਸੱਜਰੀ ਮੁਨ੍ਵਾਈ ਗੁੱਤ ਤੇ ਪਈ ਰਬੜ ਚੋਂ ਝਾਕਦੀ ਪੋਨੀ ਵਾਂਗ !
    ਜਾਂ ਤਾਜੀ ਹਵਾ ਚ'
    ਸਿਰ ਕਢ ..."ਬਦੇਸ਼ਾ ਫਾਰਮ" ਦੀਆਂ ਵੱਟਾਂ 'ਤੇ ...ਫਗਣ ਮਹੀਨੇ ਦੀ ਸੰਗਰਾਂਦ ਤੋਂ ਦੂਜੇ ਦਿਨ !
  • Kuljeet Mann ਵਗਦੀ ਗੰਗਾ
    ਡੁਬਕੀ ਲਾਈ
    ਫੜਕੇ ਗੰਢਾ


    ਬਦੇਸ਼ਾ ਜੀ ਵਧੀਆ ਕੀਤਾ। ਵਗਦੀ ਗੰਗਾ ਵਿਚ ਹੱਥ ਧੋ ਲਏ।
  • Gurmail Badesha ਫੜਿਆ ਗੰਢਾ
    ਚੁਭਿਆ ਕੰਡਾ
    ਅਸੀਂ ਲਿਆ ਸਹਾਰਾ ਫੁਲਾਂ ਦਾ
  • Kuljeet Mann ਤੇਲੀ ਵੇ ਤਲੀ
    ਤੇਰੇ ਸਿਰ ਤੇ ਕੋਹਲੂ
  • Gurmail Badesha ਕੋਹਲੂ ਦੇ ਪੈਰੀਂ ਤਿਲਕਣ ਵੇ !
    ***********
    ਅਸੀਂ ਸਲਾਦ ਚੀਰਦੇ ਰਹਿ ਗੇ

    ਸਾਡੇ ਹਥ੍ਹੀਂ ਆਈ ਛਿਲਕਣ ਵੇ !
  • Tejinder Singh Gill ਬਹੁਤ ਵਧੀਆ ਵਰਨਣ Kuljeet Mann Jio......!
  • Dalbir Sangione Kuljeet ji. pardon me. cheer haran ganda da nahi poetry da ha. Ganda is a commodity and specific eaxample of cheer haran is historical. Are human feelings got hurt when layers of onion is being taken off? the answer is no. Human feeling is awesome when ganda is part of the dish as many people like to eat with our food. So where is the beauty of that moment in which awesome beauty of Haiku lies?
  • Dhido Gill ਦਰ ਅਸਲ ਗੰਢੇ ਦੇ ਚੀਰ ਹਰਣ ਨੇ ਪੰਜਾਬੀ ਹਾਇਕੂ ਦੇ ਹੋ ਰਹੇ ਰਹੇ ਚੀਰ ਹਰਣ ਨੂੰ ਜੱਗ ਜਾਹਰ ਕਰ ਦਿੱਤਾ ਹੈ

No comments:

Post a Comment