Monday, July 14, 2014

Kuljeet Mann‎: ਮੌਲਕਿਤਾ ਦੇ ਸੂਤਰਧਾਰਾਂ ਨੂੰ

ਮੌਲਕਿਤਾ ਦੇ ਸੂਤਰਧਾਰਾਂ ਨੂੰ
urmeet Sandhu ਸਾਥੀ ਸਾਹਿਬ ਮੈਂ ਤਾਂ ਇਸ ਚਰਚਾ ਵਿਚ ਬਹੁਤ ਬਾਦ ਵਿਚ ਓਦੋਂ ਸ਼ਾਮਲ ਹੋਇਆ ਹਾਂ, ਜਦੋ ਇਸ ਬਾਰੇ ਬਹੁਤ ਕੁਝ ਕਿਹਾ ਜਾ ਚੁਕਿਆ ਹੈ, ਬਹੁਤ ਦੇਰ ਪਹਿਲਾਂ ਤੁਸੀਂ ਮੇਰੇ ਕੋਲੋਂ ਇਕ ਵਾਦਾ ਲਿਆ ਸੀ, ਮੈਂ ਹੁਣ ਵੀ ਉਹਦਾ ਪਾਬੰਦ ਹਾਂ....ਪਰ ਕੀ ਮੈਨੂਮ ਆਪਣੀ ਲਿਖਤ ਦੀ ਸਫਾਈ ਵਿਚ ਕਹਿਣ ਦਾ ਏਨਾ ਵੀ ਹਕ ਨਹੀਂ ...ਗਲ ਤਾਂ ਏਥੇ ਖਤਮ ਹੋ ਜਾਣੀ ਚਾਹੀਦੀ ਸੀ....ਹੋਣਾ ਤਾਂ ਇਹ ਚਾਹੀਦਾ ਸੀ, ਇਕ ਹੋਰ ਸੂਤਰ ਦੁਆਰਾ ਇਹਦੇ 'ਤੇ ਵਡੀ ਚਰਚਾ ਕਰਨ ਦੀ ਜਿਹੜੀ ਮੁਹਿੰਮ ਵਿਢ ਦਿੱਤੀ ਗਈ ਹੈ, ਉਹਨੂੰ ਰੋਕ ਦੇਣਾ ਚਾਹੀਦਾ ਸੀ.
Gurmeet Sandhu
ਸਰਬਜੀਤ ਖਹਿਰਾ ਸਾਹਿਬ ਨੇ ਜਿਹੜੀ ਵਜ਼ਾਹਤ ਕੀਤੀ ਹੈ, ਇਹੀ ਇਸ ਸੈਨਰਿਊ ਦਾ ਸਾਰ ਹੈ....ਚੀਰ ਹਰਣ ਦਾ ਸ਼ਾਬਦਕ ਅਰਥ ਵਸਤਰ ਉਤਾਰਨਾ ਹੈ, ਜਿ੍ਹੜਾ ਗੰਢੇ ਦੇ ਪੱਤ ਲਾਹੁਣ ਦੀ ਕਿਰਿਆ ਨੂੰ ਰੂਪਮਾਨ ਕਰਨ ਵਲ ਸੰਕੇਤ ਹੈ, ਦਰੋਪਦੀ ਦੇ ਚੀਰਹਰਣ ਜਾਂ ਇਹੋ ਜਿਹੀ ਹੋਰ ਅਵਸਥਾ ਦਾ ਇਸ ਸੈਨਰਿਊ ਨਾਲ ਕੋਈ ਲਾਗਾ ਦੇਗ
ਾ ਨਹੀਂ....ਮੈਂ ਗੰਢੇ ਦੀ ਚੀਰਫਾੜ ਵੀ ਲਿਖ ਸਕਦਾ ਸੀ.....ਇਹਦੇ 'ਤੇ ਵੀ ਇਤਰਾਜ ਹੋ ਸਕਦਾ ਸੀ ਕਿ ਇਹ ਜਾਲਮਾਨਾ ਵਰਤਾਰਾ ਹੈ..... ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ...

.ਹੋਣਾ ਤਾਂ ਇਹ ਚਾਹੀਦਾ ਸੀ, ਇਕ ਹੋਰ ਸੂਤਰ ਦੁਆਰਾ ਇਹਦੇ 'ਤੇ ਵਡੀ ਚਰਚਾ ਕਰਨ ਦੀ ਜਿਹੜੀ ਮੁਹਿੰਮ ਵਿਢ ਦਿੱਤੀ ਗਈ ਹੈ, ਉਹਨੂੰ ਰੋਕ ਦੇਣਾ ਚਾਹੀਦਾ ਸੀ.
ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ...
ਦੋਸਤੋ, ਗੁਰਮੀਤ ਸੰਧੂ ਨੇ ਦੋ ਟਿੱਪਣੀਆਂ ਕੀਤੀਆਂ ਹਨ, ਜਿਨ੍ਹਾਂ ਦਾ ਹਾਇਕੂ/ਸੈਨਰਿਉ ਨਾਲ ਸਬੰਧ ਨਹੀ ਇਤਨਾ ਜੁੜਦਾ ਜਿਤਨਾ ਕੁਲਜੀਤ ਮਾਨ ਦੀ ਜਾਤ ਨਾਲ ਜੁੜਦਾ ਹੈ। ਨਾ ਤਾਂ ਮੈਂ ਕੋਈ ਵਿਆਖਿਆਕਾਰ ਹੋਣ ਦੇ ਸੰਧਰਭ ਵਿਚ ਕੋਈ ਕਮੈਂਟ ਕੀਤਾ ਹੈ ਤੇ ਨਾਂ ਹੀ ਅੱਜ ਤੱਕ ਮੈਂ ਕਦੇ ਅਲੋਚਕ ਹੋਣ ਦਾ ਭਰਮ ਪਾਲਿਆ ਹੈ। ਭਰਮ ਪਾਲੇ ਨਹੀ ਜਾਂਦੇ ਹੋ ਜਾਂਦੇ ਹਨ। ਪਰ ਇਸ ਮਰਜ਼ ਤੋਂ ਅਜ਼ੇ ਤਕ ਮੁਕਤ ਹਾਂ। ਮੇਰੀ ਸਾਰੀ ਤਫਸੀਲ ਦਾ ਗੁਰਮੀਤ ਸੰਧੂ ਜਾਂ ਉਨ੍ਹਾਂ ਦੇ ਹਾਇਕੂ ਨਾਲ ਕੋਈ ਵੀ ਸਬੰਧ, ਉਸਨੂੰ ਘਟਾਕੇ ਵੇਖਣ ਨਾਲ ਨਹੀ ਜੁੜਦਾ। ਮੈਂ ਤਾਂ ਸੰਧੂ ਦੀਆਂ ਲਾਇਨਾਂ ਦੀ ਤਾਰੀਫ ਕੀਤੀ ਹੈ। ਹਾਂ ਇਹ ਗੱਲ ਵਖਰੀ ਹੈ ਕਿ ਇਹ ਤਾਰੀਫ ਸੰਧੂ ਜੀ ਨੇ ਪਸੰਦ ਨਹੀ ਆਈ ਤੇ ਨਾ ਹੀ ਸਾਥੀ ਜੀ ਨੂੰ। ਸਾਥੀ ਜੀ ਨੇ ਵੀ ਅਖੀਰ ਤੇ ਕਹਿੰਣਾ ਹੁੰਦਾ ਹੈ ਕਿ ਹੁਣ ਟਿਪਣੀਆ ਬੰਦ ਕੀਤੀਆਂ ਜਾਣ। ਜਦ ਕਿ ਮੌਕਾ ਹੁਣ ਹੈ ਕਿ ਉਹ ਦਖਲ ਦੇਕੇ ਇਹ ਦਸਣ ਵਖਰਾ ਸੂਤਰ ਖੋਲਣ ਵਾਲਾ ਕਿਤਨਾ ਕੁ ਗੁਨਾਹਗਾਰ ਹੈ। ਮਾਹੌਲ ਨੂੰ ਖਰਾਬ ਹਰ ਸਮੇਂ ਖਰਾਬ ਕੌਣ ਕਰਦਾ ਹੈ। ਹੋਰ ਵੀ ਸਜਣ ਹਨ। ਜੋ ਚੁਪ ਹਨ। ਇਸਤਰ੍ਹਾਂ ਕੀਤਿਆ ਤੁਹਾਡੇ ਸ਼ਮਾਦਾਨ ਕੀ ਕਹਿੰਣਗੇ? ਮੈਨੂੰ ਪਤਾ ਹੈ ਕਿ ਕਿਸੇ ਨੇ ਵੀ ਕੁਝ ਨਹੀ ਕਹਿੰਣਾ। ਪਰ ਦੋਸਤੋ ਮੈਂ ਆਪਣੀ ਸਫਾਈ ਦੇਣ ਦਾ ਹੱਕ ਰਖਦਾ ਹਾਂ। ਕੀ ਕਿਸੇ ਨੂੰ ਇਹ ਕਹਿੰਣ ਦਾ ਹੱਕ ਹਾਸਲ ਹੈ? ਕਿ ਮੈਂ ਵਖਰਾ ਸੂਤਰ ਖੋਲ ਕੇ ਕੋਈ ਬਖੇੜ ਖੜਾ ਕਰਨ ਦਾ ਜ਼ੁਰਮ ਕੀਤਾ ਹੈ?
ਕੀ ਮੈਂ ਆਪੂੰ ਬਣਿਆ ਆਲੋਚਕ ਵਖਰਾ ਵਿਵਹਾਰ ਕਰ ਰਿਹਾ ਹਾਂ?
ਕੀ ਇਸ ਸਾਈਟ ਤੇ ਸੱਚ ਬੋਲਣਾ ਮਨ੍ਹਾਂ ਹੈ?
ਕੀ ਹਾਇਕੂ ਦੀਆਂ ਪਰਤਾਂ ਨੂੰ ਸਮਝਣ ਦੀ ਮਨਾਹੀ ਹੈ?
ਕੀ ਬਹਿਸ ਨੂੰ ਲਮਕਾ ਕੇ ਉਸਨੂੰ ਇਸ ਹੱਦ ਤੱਕ ਲੈ ਜਾਣਾ ਤੇ ਫਿਰ ਆਪ ਸਿਆਣੇ ਬਣਕੇ ਉਸਨੂੰ ਬੰਦ ਕਰਨਾ?
ਜੇ ਤੁਹਾਡੇ ਜੁਆਬ ਹਾਂ ਵਿਚ ਹਨ ਤਾਂ ਦਸਿਆ ਜਾਵੇ,ਮੈਂ ਇਸ ਹਾਇਕੂ ਗਰੁਪ ਤੋਂ ਆਪਣਾ ਡੰਡੀ ਡੋਰਾ ਚੁੱਕ ਲੈਂਦਾ ਹਾਂ।
ਕੀ ਹਰ ਵਾਰ ਹੀ ਸ਼ਰਮਿੰਦਾ ਹੋਣ ਦੀ ਮੇਰੀ ਹੀ ਵਾਰੀ ਹੈ। ਕਿਉਂ ਨਹੀ ਸੱਚ ਨੂੰ ਸੱਚ ਕਿਹਾ ਜਾਂਦਾ।
ਬੇਨਤੀ ਹੈ ਕਿ ਮੈ ਜੁਆਬ ਜ਼ਰੂਰ ਦੇਵਾਂਗਾ ,ਹਰ ਟਿੱਪਣੀ ਦਾ ਪਰ ਇੱਕਠਾ। ਇੱਕਲੇ ਇੱਕਲੇ ਨੂੰ ਜੁਆਬ ਦੇਣ ਨਾਲ ਅਸਲ ਮੁੱਦਾ ਹਮੇਸ਼ਾਂ ਹੀ ਬਹਿਸ ਦਾ ਬਾਇਸ ਬਣ ਜਾਂਦਾ ਹੈ।
LikeLike · · 1113
  • Jagdeep Singh bilkul theek kuljit bhaji
  • Sanjay Sanan Kuljeet Mann Sahib......, tusi apna ਡੰਡੀ ਡੋਰਾ chukan di gal bilkul nhi karni.....baki jo marzi keh lavo....Amarjit Sathi sahib tuhadi har gal da jawab denge....
  • Amarjit Sathi Tiwana ਮਾਨ ਸਾਹਿਬ ਤੁਹਾਡੇ ਇਸ ਪ੍ਰਸ਼ਨ ਵਿਚ ਲਾਇਆ ਦੋਸ਼ ਕਿ "ਕੀ ਬਹਿਸ ਨੂੰ ਲਮਕਾ ਕੇ ਉਸਨੂੰ ਇਸ ਹੱਦ ਤੱਕ ਲੈ ਜਾਣਾ ਤੇ ਫਿਰ ਆਪ ਸਿਆਣੇ ਬਣਕੇ ਉਸਨੂੰ ਬੰਦ ਕਰਨਾ?" ਦਰੁਸਤ ਨਹੀਂ ਹੈ।
    1. ਪਹਿਲਾ ਕਿ ਮੈਂ ਜਾਂ ਕੋਈ ਹੋਰ ਵੀ ਐਡਮਿਨ 24 ਘੰਟੇ ਗਰੁੱਪ 'ਤੇ ਹਾਜ਼ਰ ਨਹੀਂ ਰਹਿ ਸਕਦਾ ਜਦੋਂ ਵੀ ਕਿਸੇ ਦੀ ਨਜ਼ਰ ਪੈਂਦੀ ਹੈ ਉਦੋਂ ਤੀਕ ਮੈਂਬਰਾਂ ਵਲੋਂ ਬਹੁਤ ਕੁਝ ਲਿਖਿਆ ਜਾਂਦਾ ਹੈ। ਇਸ ਸਭ ਕੁਝ ਪੜ੍ਹਕੇ ਕੋਈ ਵਿਚਾਰ ਬਣਾਉਣ ਵਿਚ ਸਮਾ ਲਗਦਾ ਹੈ।
    2. ਦੂਜਾ ਵਿਚਾਰ ਵਟਾਂਦਰੇ 'ਤੇ ਕੋਈ ਰੋਕ ਨਹੀਂ ਪਰ ਜਦੋਂ ਬਹਿਸ ਵਿਸ਼ੇ ਤੋਂ ਦੂਰ ਚਲੀ ਜਾਵੇ, ਤਨਜ਼ੀਆ ਜਾਂ ਨਿੱਜੀ ਹੋ ਜਾਵੇ ਤਾਂ ਬਹਿਸ ਨੂੰ ਰੋਕਣ ਲਈ ਐਡਮਿਨਜ਼ ਨੂੰ ਬੇਨਤੀ ਕਰਨੀ ਪੈਂਦੀ ਹੈ। ਇਹ ਕੋਈ ਸਿਆਣੇ ਬਣਨ ਲਈ ਨਹੀਂ ਕੀਤੀ ਜਾਂਦੀ ਸਿਰਫ ਮਾਹੌਲ ਨੂੰ ਸੁਹਿਰਦ ਰੱਖਣ ਲਈ ਹੀ ਕੀਤੀ ਜਾਂਦੀ ਹੈ।
  • Kuljeet Mann ਸਾਥੀ ਜੀ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਗੁਰਮੀਤ ਸੰਧੂ ਦਾ ਮੇਰੇ ਬਾਰੇ ਲਿਖੇ ਨਾਹ ਵਾਚਕ ਰਵਈਏ ਬਾਰੇ ਕੀ ਕਹੰਣਾ ਚਾਹੋਗੇ? ਅਸੀਂ ਗੱਲ ਨੂੰ ਹੋਰ ਪਾਸੇ ਲਿਜਾਕੇ ਹਰ ਵਾਰੀ ਬੇਮਤਲਬ ਕਰ ਦਿੰਦੇ ਹਾਂ। ਪਲੀਜ਼ ਮੇਰੇ ਕਮੈਂਟ ਤੇ ਕੇਂਦਰਿਤ ਹੋਕੇ ਗੱਲ ਕੀਤੀ ਜਾਵੇ।
  • Kuljeet Mann ਦਸੋ ਜਾਵੇ ਕਿ ਉਸ ਲਿਖੇ ਵਿਚ ਮੇਰੀ ਕਿਸ ਨਾਲ ਮਿਲੀ ਭੂਗਤ ਹੈ? ਆਖਰ ਦੀ ਵੀ ਕੋਈ ਹੱਦ ਹੁੰਦੀ ਹੈ।
  • Amarjit Sathi Tiwana "ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ..."
    ਸੰਧੂ ਸਾਹਿਬ ਦੀ ਉਪਰੋਕਤ ਟਿੱਪਣੀ ਵਿਚ " ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ" ਕਹਿਣਾ ਜਰੂਰ ਨਿੱਜੀ ਅਤੇ ਤਨਜ਼ੀਆ ਹੈ। ਮੇਰੀ ਗੁਰਮੀਤ ਸੰਧੂ ਸਾਹਿਬ ਨੂੰ ਬੇਨਤੀ ਹੈ ਕਿ ਇਨਾਂ ਨੂੰ ਐਡਿਟ ਕਰ ਹਟਾ ਦਿੱਤਾ ਜਾਵੇ।
  • Gurmeet Sandhu ਸਾਥੀ ਸਾਹਿਬ ਤੁਸੀਂ ਮੇਰੇ ਸਤਿਕਾਰਤ ਮਿੱਤਰ ਹੋ, ਜੋ ਕੁਝ ਵੀ ਮੇਰੀ ਟਿੱਪਣੀ ਵਿਚ ਤੁਹਾਨੂੰ ਇਤਰਾਜਯੋਗ ਲਗਦਾ ਹੈ, ਤੁਹਾਨੂੰ ਹਟਾ ਦੇਣ ਦਾ ਪੂਰਾ ਹੱਕ ਹੈ ਜੀ।
  • Amarjit Sathi Tiwana ਧੰਨਵਾਦ ਸੰਧੂ ਸਾਹਿਬ। ਬਹਿਤਰ ਹੋਵੇਗਾ ਕਿ ਤੁਸੀਂ ਅਪਣੀ ਪੋਸਟ ਨੂੰ ਐਡਿਟ ਕਰ ਕੇ ਇਹ ਸ਼ਬਦ ਹਟਾ ਦੇਵੋਂ ਕਿਉਂਕਿ ਤਕਨੀਕੀ ਬੰਦਿਸ਼ ਕਰਕੇ ਮੈਂ ਇਹ ਨਹੀਂ ਕਰ ਸਕਦਾ।
  • Gurmeet Sandhu ਸਾਥੀ ਸਾਹਿਬ ਜਦੋਂ ਮੈਂ ਤੁਹਾਨੂੰ ਪੂਰਾ ਅਧਿਕਾਰ ਦੇ ਚੁੱਕਾ ਹਾਂ ਇਕ ਚੰਗੇ ਮੁਨਸਫ ਅਤੇ ਐਡਮਿਨ ਹੋਣ ਦੇ ਨਾਤੇ ਫੈਸਲਾ ਤੁਹਾਡੇ ਹੱਥ ਹੈ। ਮੈਂ ਤਾਂ ਤੁਹਾਡੀ ਕਚਿਹਰੀ ਵਿਚ ਨੰਗੈ ਧੜ ਖਲੋਤਾ ਹਾਂ ਜੀ......
  • Gurmeet Sandhu ਤਰੀਕਾ ਇਹੋ ਹੈ ਕਿ ਸਾਰੀ ਪੋਸਟ ਹੀ ਹਟਾ ਦੇਵੋ....ਮੈਨੂੰ ਕੋਈ ਇਤਰਾਜ਼ ਨਹੀਂ......
  • Sardar Dhami Punjabi language is very rich and we should feel proud.lets write and make it more attractive.
  • Surmeet Maavi Kuljeet ਭਾਜੀ ਬਾਕੀ ਗੱਲਾਂ ਦਾ ਤਾਂ ਪਤਾ ਨਹੀਂ, ਅੱਜ ਮੈਨੂੰ ਇਹ ਜ਼ਰੂਰ ਯਕੀਨ ਹੋ ਗਿਆ ਕਿ ਹੋ ਤੁਸੀਂ ਵੀ ਮੇਰੇ ਵਰਗੇ ਹੀ... ਤੁਹਾਡੀ ਇਸ ਚਰਚਾ ਤੋਂ ਲੱਗਣ ਲੱਗਿਆ ਹੈ ਕਿ ਜੇ ਮਨ ਚ ਕੁਝ ਹੈ ਤਾਂ ਗੱਲ ਤੋਰੀ ਰੱਖਣਾ ਜ਼ਰੂਰੀ ਹੈ... ਵਰਨਾ ਹੁਣ ਜਹੇ ਆਕੇ ਤਾਂ ਮੈਨੂੰ ਇਹ ਲੱਗਣ ਲਗ ਪਿਆ ਸੀ ਕਿ ਮੈਂ ਕਿਸੇ ਵਿਚਾਰਧਾਰਾ ਦਾ ਵਿਰੋਧ ਜਾਂ ਪ੍ਰੋੜ੍ਹਤਾ ਨਹੀਂ ਕਰ ਰਿਹਾ ਬਲਕਿ ਮੈਂ "ਗਵਾਹ ਚੁਸਤ" ਬਣਕੇ ਹੀ ਕਿਸੇ ਅਨਜਾਣੇ ਨਸ਼ੇ ਦੀ ਪੀਨਕ ਚ ਆਪਣੇ ਆਪ ਨੂੰ ਖਰਚ ਕਰਨ ਚ ਲੱਗਿਆ ਹੋਇਆ ਹਾਂ
  • Surmeet Maavi Gurmeet Sandhu ਜੀ, ਇਹ ਤਾਂ ਫੇਰ ਅਧ ਪਚਧੀ ਗੱਲ ਹੋਈ.. ਵੈਸੇ ਮੇਰਾ ਨਿਜੀ ਵਿਚਾਰ ਇਹ ਹੈ ਕਿ ਕੁਲਜੀਤ ਭਾਜੀ ਦੀਆਂ ਪੜ੍ਹਤਾਂ ਪੜ੍ਹਨ ਤੋਂ ਬਾਅਦ ਹੀ ਮੈਨੂੰ ਉਸ ਲਿਖਤ ਵਿਚ ਕੁਝ substantial ਜਿਹਾ ਲੱਗਿਆ ਸੀ ਵਰਨ ਸਚ ਦੱਸਾਂ ਤਾਂ ਮੇਰਾ ਵੀ ਵਿਚਾਰ ਇਹ ਸੀ ਕਿ "ਗੰਢਾ ਛਿੱਲਣਾ" pharse ਨੂੰ "ਗੰਢੇ ਦਾ ਚੀਰ ਹਰਨ"...See More

No comments:

Post a Comment