Tuesday, July 22, 2014

Sra & Resham Singh on Haiku

ਹਾਇਕੂ ਕੁਦਰਤ ਨਾਲ ਇੱਕਮਿੱਕ ਹੋਣ ਦੀ ਕਿਰਿਆ ਹੈ | ਇਹ ਇੱਕ ਸਾਧਨਾ ਹੈ, ਸਮਾਧੀ ਹੈ,ਭਗਤੀ ਹੈ |ਇਹ ਉਸ ਬਾਸ਼ੋ ਦੀ ਪਰਥਾ ਹੈ ਜਿਸਨੇ ਸਮਾਜਕ ਝਮੇਲਿਆ ਤੋਂ ਦੂਰ ਇੱਕ ਕੇਲੇ ਦੇ ਬੂਟੇ ਥੱਲੇ ਝੁੰਬੀ ਪਾ ਲਈ ਸੀ |
ਸੋ ਜਿੱਥੋਂ ਤੱਕ ਸੰਭਵ ਹੋ ਸਕੇ ਸਾਨੂੰ ਇਸਤੋਂ ਸਾਮਰਾਜ ,ਸਮਾਜਵਾਦ ,ਅਮੀਰੀ ,ਗਰੀਬੀ ,ਭ੍ਰਿਸ਼ਟਾਚਾਰ, ਨਿੰਦਾ ,ਚੁਗਲੀ ਆਦਿ ਨੂੰ ਦੂਰ ਰੱਖਣਾ ਚਾਹੀਦਾ ਹੈ |
ਇਹ ਤਾਂ ਓਹ ਅਵਸਥਾ ਹੈ ~
||ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ||~ਗੁਰੂ ਅਰਜਨ ਦੇਵ ਜੀ
.....ਰਣਜੀਤ ਸਰਾ
LikeLike · · 1518
  • Ranjit Singh Sra thanks Jugnu ..your feelings are 100% true !!
  • Ranjit Singh Sra ਤੁਹਾਡੀ ਗੱਲ ਠੀਕ ਹੈ ਜੁਗਨੂ ...ਅਸਲ ਹਾਇਕੂ ਓਹੀ ਹੈ ਜੋ ਕੁਦਰਤ ਤੇ ਲਿਖਿਆ ਹੋਵੇ | ਮਨੁੱਖੀ ਸੁਭਾ ਵਾਰੇ ਲਿਖਿਆ ਸੇਨਰੀਊ ਹੈ |ਪਰ ਹੁਣ ਸਾਰੀ ਦੁਨਿਆ 'ਚ ਸੇਨਰੀਊ ਵੀ ਹਾਇਕੂ ਦੇ ਵਿਚ ਹੀ ਲਿਖਿਆ ਜਾ ਰਿਹਾ ਹੈ | ਇੰਗਲਿਸ਼ ਹਾਇਕੂ 'ਚ ਇਸਦੀ ਰਚਨਾ ੨੦% ਦੇ ਲਗਭਗ ਹੈ | ਪਰ ਬਹੁਗਿਣਤੀ ਪੰਜਾਬੀ ਮਨੁੱਖੀ ਸੁਭਾ ਵਾਲੇ ਹਾਇਕੂ ਹੀ ਲਿਖ ਰਹੇ ਹਨ ਅਤੇ ਜਿਆਦਾਤਰ ਦਾ ਵਿਸ਼ਾ ਵੀ ਨਾਂ ਪੱਖੀ ਹੁੰਦਾ ਹੈ | ਇੰਗਲਿਸ਼ ਲੇਖਕ ਜੋ ਮਨੁੱਖੀ ਹਾਇਕੂ (ਸੇਨਰੀਊ) ਲਿਖਦਾ ਹੈ ਓਹ ਮਹਿਸੂਸ ਹੀ ਨਹੀਂ ਹੁੰਦਾ ਕਿ ਇਹ ਸੇਨਰੀਊ ਹੈ ,ਇਕ ਉਦਾਹਰਣ~

    --senreyu --

    going through the tunnel:

    the girl looks at her reflection

    so do I

    (Cor van den Heuvel ) .
  • Kuljeet Mann ਰਣਜੀਤ ਤੇ ਜੁਗਨੂੰ ਜੀ, ਤੁਹਾਡੀਆਂ ਟਿਪਣੀਆਂ ਜਨਰਲ ਹਨ ਪਰ ਕਿਸੇ ਚੀਜ਼ ਦੀ ਜਨਰਲਲਾਈਜ਼ ਠੀਕ ਵਰਤਾਰਾ ਨਹੀ ਹੁੰਦਾ। ਮੌਖਿਕ ਤੇ ਵਰਤਾਰੇ ਨਾਲ ਸਬੰਧਿਤ ਵਿਚਾਰ ਹੇਠ ਆਇਆ ਹਾਇਕੂ ਹੀ ਕਿਸੇ ਪੁਣ ਛਾਣ ਦਾ ਮੁਥਾਜ਼ ਹੋਣਾ ਚਾਹੀਦਾ ਹੈ। ਬਹੁਤ ਸਾਰੇ ਅੰਤਰ ਰਾਸ਼ਟਰੀ ਹਾਇਕੂ ਮਨੁੱਖੀ ਸੁਭਾਅ ਨਾਲ ਸਬੰਧਿਤ ਹਨ ਤੇ ਹਾਇਕੂ ਨਿਣਮਾਵਲੀ ਦੇ ਅਨੁਸਰੁਣੀ ਹਨ। ਇਸ ਲਈ ਹਰ ਹਾਇਕੂ ਆਪਣੀ ਪਛਾਣ ਆਪ ਹੈ। ਬਿਲਕੁਲ ਕੁਦਰਤ ਜਾਂ ਕਿਸੇ ਹੋਰ ਚਾਇਰੇ ਬਾਰੇ ਸੋਚੀ ਸਮਝੀ ਰਾਏ ਨਾਲ ਇਸ ਵਿਧਾ ਨਾਲ ਇਨਸਾਫ ਨਹੀ ਹੈ। ਇਸਲਈ ਸਵੀਪਿੰਗ ਸਟੇਟਮੈਂਟ ਤੋਂ ਬਚਣਾ ਚਾਹੀਦਾ ਹੈ।
  • Kuljeet Mann ਇਸ ਵਿਸ਼ੇ ਤੇ ਸੰਵਾਦ ਦੀ ਲੋੜ ਹੈ। ਭਰਪੂਰ ਸੰਵਾਦ ਦੀ । ਗਾਹੇ ਬਗਾਹੇ ਨਸੀਹਤ ਦੇਣ ਨਾਲੋਂ ਚੰਗਾ ਹੈ ਕਿ ਅਸੀ ਮਹਿਫਲ ਵਿਚ ਸੰਵਾਦ ਰਚਾਈਏ। ਇਹ ਪੰਜਾਬੀ ਹਾਇਕੂ ਵਿਧਾ ਲਈ ਸਾਰਥਕ ਗੱਲ ਹੋਵੇਗੀ। ਹਾਇਕੂ ਦਾ ਦਾਇਰਾ ਜੋ ਕਾਫੀ ਮੋਕਲਾ ਹੈ, ਉਸਨੂੰ ਹੋਰ ਮੋਕਲਾ ਕਰਨ ਦੀ ਲੋੜ ਹੈ। ਸੰਕੀਰਨਤਾ ਦੇ ਦਰਵਾਜ਼ੇ ਖੋਲਣੇ ਚਾਹੀਦੇ ਹਨ। ਜੌਨ ਬਰਾਂਡੀ ਦੇ ਬਹੁਤ ਸਾਰੇ ਹਾਇਕੂ ਇਸਦਾ ਸਬੂਤ ਹਨ। ਚੁੱਪ ਕਰਕੇ ਟਿਕ ਕਰਕੇ ਟਾਲਾ ਵਟਣ ਨਾਲੋਂ ਚੰਗਾ ਹੈ ਕਿ ਆਪਣੇ ਵਿਚਾਰ ਦਸੇ ਜਾਣ।
    ਮੀਂਹ ਦੀ ਮਹਿਕ
    ਫੜੀ ਗਈ
    ਜ਼ੰਗਾਲੀ ਘੰਟੀ ਵਿਚ ਇਹ ਜੌਨ ਬਰਾਂਡੀ ਦਾ ਹਾਇਕੂ ਹੈ। ਅਸੀਂ ਕਈ ਹਾਇਕੂ ਨੂੰ ਮਾਨਵੀਕਰਣ ਨਾਲ ਤੁਲਨਾ ਕੇ ਰਦ ਕਰ ਦਿੰਦੇ ਹਾਂ। ਘੰਟੀ ਦਾ ਜੰਗਾਲਿਆ ਮੀਹ ਦਾ ਪਾਣੀ ਕਿਵੇਂ ਤੇ ਕਿਸਤਰ੍ਹਾਂ ਕੁਦਰਤ ਦਾ ਦ੍ਰਿਸ਼ ਹੈ। ਆਉ ਸਾਰੇ ਰਲ ਕੇ ਵਿਚਾਰੀਏ। ਤੇ ਫੈਸਲੇ ਲਈਏ।
  • Resham Singh Sahdra Bina srokar to koi rachna shahkar nhi ji ho sakdi-art for art's sake is not generally acceptable formulae-writer can use nature and depict the social reality-without deep thought haiku is like thotha channa bajje ghanns ji-Tusi bhee Sra Sahib nihanga wali gal kr ditti hai ke es bane to bina koiee singh nhi ho sakda ji-Hr tradition sme mutabak badaldi hai ji ate ese tra art bhee sme sme mutabak badalda hai ji-Gal tan tusi wadhaiee cee chalo hun tusi he ghata lavo ji-Jiwe tohada haiju ek sach nu represent karda cee ume hi oh comment bhee ek sach nu represent karda cee-
  • Kuljeet Mann ਰੇਸ਼ਮ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ। ਬਿਨ੍ਹਾ ਡੂੰਘੀ ਸੋਚ ਤੇ ਸਹਿੱਤ ਦੀ ਕੋਈ ਰਚਨਾ ਵੀ ਪਰਵਾਨਗੀ ਪ੍ਰਾਪਤ ਨਹੀ ਕਰਦੀ। ਆਪਣੇ ਆਪ ਵਿਚ ਸੋਹਣਾ ਦ੍ਰਿਸ਼ ਵੀ ਤੁਹਾਡੀ ਚੇਤਨਾ ਨੂੰ ਹਲਾਰਾ ਦਿੰਦਾ ਹੈ। ਪੜ ਲਿਆ ਤੇ ਅਗਲੇ ਹੀ ਪਲ ਭੁਲ ਗਏ ਐਸੇ ਹਾਇਕੂ ਨਿਯਮਾਂ ਦੇ ਅਨੁਕੂਲ ਹੁੰਦੇ ਹੋਏ ਵੀ ਕੋਈ ਮਹਤਵ ਨਹੀ ਰਖਦੇ।
  • Ranjit Singh Sra ਰੇਸ਼ਮ ਜੀ ਹਾਇਕੂ ਦਾ ਬਾਣਾ ਤਕਰੀਬਨ ਸਾਰੀ ਦੁਨਿਆ ਨੇ ਬਦਲ ਦਿੱਤਾ ਹੈ ,ਗੱਲ ਹਾਇਕੂ ਦੀ ਆਤਮਾ ਦੀ ਹੈ , ਤੁਸੀਂ ਸਾਰੇ ਡਾਕਸ ਚੰਗੀ ਤਰ੍ਹਾਂ ਪੜ੍ਹ ਲਓ ,ਫੇਰ ਆਪਣੀ ਸਲਾਹ ਵੀ ਦੇ ਦੇਣਾ |
    ਮਾਨ ਸਾਹਿਬ ਹਾਇਕੂ ਕਵੀ ਦਾ ਮਨ ਬੱਚੇ ਵਰਗਾ ਹੋਣਾ ਚਾਹੀਦਾ ਹੈ , ਜੋ ਵੇਖਿਆ ਸੱਚੋ ਸੱਚ ਲਿਖ ਦਿੱਤਾ , ਗੂੜ੍ਹ ਗਿਆਨ ਤੇ ਵਿਦਵਤਾ ਤੋਂ ਦੂਰ ..
    ਜਿਆਦਾ ਗੂੜ੍ਹ ਗਿਆਨ ਵੀ ਹਾਇਕੂ ਦਾ ਦੁਸ਼ਮਨ ਹੈ |
  • Resham Singh Sahdra Jayada bandsha bhee haiku di aatma nu gulam kr dindian han ji
  • Ranjit Singh Sra ਰੇਸ਼ਮ ਜੀ ਕੋਈ ਜੇਬ 'ਚੋਂ ਬੰਦਸ਼ਾਂ ਨਹੀਂ ਲਾਈਆਂ ਜਾ ਰਹੀਆਂ ..ਹਾਇਕੂ ਵਿਧਾ ਦੀ ਗੱਲ ਹੈ ..ਮੇਰੀ ਇਹ ਪੋਸਟ ਵੀ ਇੱਕ ਸਲਾਹ ਹੀ ਹੈ ਓਹ ਵੀ ਇਸ ਕਰਕੇ ਕਿ ਹਾਇਕੂ ਦੀ ਦਿਸ਼ਾ ਨਾ ਬਦਲੇ ..ਹਾਇਕੂ ਅਤੇ ਸੇਨਰੀਊ ਵਾਰੇ ਮੇਰੇ ਅਤੇ ਜੁਗਨੂੰ ਦੇ ਕਮੈਂਟਸ ਵਿਚ ਪਹਿਲਾਂ ਹੀ ਜਿਕਰ ਹੋ ਚੁੱਕਾ ਹੈ ,ਜੋ ਗੱਲ ਮਾਨ ਸਾਹਿਬ ਨੇ ਕਹੀ ਹੈ ..
  • Gurmeet Sandhu ਰੇਸ਼ਮ ਜੀ ਜਿਹੜੀ ਗਲ ਰਣਜੀਤ ਸਰਾਂ ਹੋਰੀ ਕਹਿ ਰਹੇ ਹਨ, ਇਹ ਉਹਨਾਂ ਦੀ ਆਪਣੀ ਬਣਾਈ ਹੋਈ ਨਹੀਂ ਹੈ। ਅਸੀਂ ਸਾਰੇ ਪੰਜਾਬੀ ਹਾਇਕੂ ਦੇ ਹਿਤੈਸ਼ੀ ਹਾਂ, ਇਹੀ ਕਾਰਣ ਹੈ ਕਿ ਇਸ ਗਰੁਪ ਨੂੰ ਸ਼ੁਰੂ ਕਰਨ ਦਾ, ਅਤੇ ਸਰਾਂ ਸਾਹਿਬ ਵੀ ਸਾਨੂੰ ਸੁਚੇਤ ਕਰ ਰਹੇ ਹਨ ਕਿ ਹਾਇਕੂ ਦੇ ਮੂਲ ਨਿਯਮਾਂ ਦੀ ਰੌਸ਼ਨੀ ਵਿਚ ਹੀ ਪੰਜਾਬੀ ਹਾਇਕੂ ਦਾ ਪਾਸਾਰ ਹੋਵੇ....ਮੈਂ ਨਹੀਂ ਸਮਝਦਾ ਇਹਦੇ ਵਿਚ ਕੋਈ ਬੰਦਸ਼ ਵਾਲੀ ਗੱਲ ਹੈ.....ਹਾਂ ਜੇਕਰ ਇਹਨੂੰ ਮੰਨਣ ਵਿਚ ਕੋਈ ਇਤਰਾਜ਼ ਹੈ, ਤਾਂ ਇਹ ਨਿਯਮ ਠੋਸਣ ਦਾ ਵੀ ਪੰਜਾਬੀ ਹਾਇਕੂ ਗਰੁਪ ਦੇ ਐਡਮਿਨ ਦਾ ਕੋਈ ਇਰਾਦਾ ਨਹੀਂ ਹੈ।
    ਸਿਖਣ ਅਤੇ ਸਿਖਾਉਣ ਦੀ ਇਸ ਪ੍ਰਕਿਰਿਆ ਤੋਂ ਬਿਨਾਂ ਹੋਰ ਕੋਈ ਵੀ ਅਰਥ ਨਹੀਂ ਲੈਣਾ ਚਾਹੀਦਾ।
  • Resham Singh Sahdra Theek hai Sandhu Sahib-je kr haiku ho ke eh apne samaj te comments bhee kre ate bande nu sochan laiee mazboor bhee kre tan usnu haiku kehan vich harz bhee ki hai sir ji
  • Gurmeet Sandhu ਰੇਸ਼ਮ ਜੀ ਕੋਈ ਹਰਜ਼ ਨਹੀਂ ਹੈ। ਜੋ ਮਰਜੀ ਕਹੋ ਅਤੇ ਜੋ ਮਰਜੀ ਲਿਖੋ।ਮੇਰਾ ਨਹੀਂ ਖਿਆਲ ਕਿ ਇਸ ਗਰੁਪ ਵਿਚ ਕਿਸੇ ਵੀ ਹਾਇਕੂ ਨੂੰ ਕਿਸੇ ਐਡਮਿਨ ਨੇ ਪੋਸਟ ਹੋਣ ਤੋਂ ਵਰਜਿਆ ਹੋਵੇ.....ਹਾਂ ਹਾਇਕੁ ਰਚਨਾ ਨੂੰ ਇਹਦੀ ਸਹੀ ਦਿਸ਼ਾ ਵਲ ਰੁਚਿਤ ਕਰਨ ਹਿਤ ਮਸ਼ਵਰਾ ਜ਼ਰੂਰ ਦਿੱਤਾ ਜਾਂਦਾ ਹੈ......ਮੰਨਣਾ ਨਾਂ ਮੰਨਣਾ ਲੇਖਕ ਦੀ ਮਰਜ਼ੀ ਹੈ।
  • Ranjit Singh Sra ਹਾਇਕੂ ਵਿੱਚ ਘਟਨਾ ਦੀ ਵਿਆਖਿਆ ਜਾਂ ਉਸਦਾ ਸਾਧਾਰਣੀਕਰਨ ਨਹੀਂ ਕੀਤਾ ਹੁੰਦਾ। ਬਸ ਇਸ ਵਿੱਚ ਲੁਕੇ ਭਾਵਾਂ ਵੱਲ ਸਿਰਫ ਸੰਕੇਤ ਹੀ ਕੀਤਾ ਹੁੰਦਾ ਹੈ। ਕੋਈ ਅਰਥ, ਸਲਾਹ ਮਸ਼ਬਰਾ ਜਾਂ ਨਸੀਹਤ ਨਹੀਂ ਦਿੱਤੀ ਹੁੰਦੀ। ਹਾਇਕੂ ਦਾ ਉਦੇਸ਼ ਕੋਈ ਰਾਏ ਸਿਰਜਣਾ ਨਹੀ ਸਗੋਂ ਜੋ ਸਾਹਮਣੇ ਵਾਪਰ ਰਿਹਾ ਹੈ ਉਸ ਨੂੰ ਚੇਤੰਨ ਹੋਕੇ ਵੇਖਣਾ (to be aware) ਅਤੇ ਉਸ ਨੂੰ ਸਹਿਜ ਰੂਪ ਵਿੱਚ ਅਨੁਭਵ ਕਰਨਾ ਹੈ।

    ਹਰ ਹਾਇਕੂ ਕਿਸੇ ਅਸਲੀ ਅਤੇ ਜੀਵੇ ਹੋਏ ਅਨੁਭਵ ਵਲ ਸੰਕੇਤ ਕਰਦੀ ਹੈ। ਮਨਘੜਤ ਘਟਨਾਵਾਂ, ਕਲਪਣਾ, ਚੁਸਤ ਫਿਕਰੇਬਾਜ਼ੀ ਜਾਂ ਕਾਵਿ ਸ਼ਿਲਪਕਲਾ ਨਾਲੋਂ ਮੂਲ ਅਨੁਭਵ (original noticing), ਜਿਸ ਉਤੇ ਹਾਇਕੂ ਆਧਾਰਤ ਹੈ, ਅਤੇ ਉਸਦਾ ਸੱਚਾ ਬਿਆਨ ਜ਼ਿਆਦਾ ਮਹੱਤਤਾ ਰਖਦਾ ਹੈ।

    ਹਾਇਕੂ ਦਾ ਵਿਸ਼ੇਸ਼ ਗੁਣ ਇਸ ਦਾ ਬਾਹਰਮੁਖੀ (objective), ਅਨਾਤਮਕ ਹੋਣਾ ਹੈ। ਜੋ ਸਵੈ(self) ਵੇਖਦਾ ਹੈ ਉਹ ਐਨਾਂ ਜਰੂਰੀ ਨਹੀਂ ਬਲਕੇ ਉਹ ਕੀ ਵੇਖਦਾ ਹੈ ਵੱਧ ਜਰੂਰੀ ਹੈ। ਹਾਇਕੂ ਪੜ੍ਹਣ ਅਤੇ ਲਿਖਣ ਦਾ ਅਭਿਆਸ ਸਾਨੂੰ ਹਉਮੈ-ਕੇਂਦਰਿਤ ਅਤੇ ਤੰਗ ਸੋਚਣੀ ਵਾਲ਼ੇ ਮਾਹੌਲ ਤੋਂ ਦੂਰ (limitless openness) ਵਿਸ਼ਾਲ ਖੁੱਲ੍ਹ ਵੱਲ ਲੈ ਜਾਂਦਾ ਹੈ।
    ਹਾਇਕੂ ਪ੍ਰਾਕਿਰਤੀ ਦੀ ਲੀਲ੍ਹਾ ਨੂੰ ਵੇਖਣ ਵਾਲ਼ਾ ਝਰੋਖਾ ਹੈ ਅਤੇ ਇਸੇ ਝਰੋਖੇ ਦੁਆਰਾ ਅਸੀਂ ਅਪਣੇ ਅੰਦਰ ਵੀ ਝਾਤ ਮਾਰ ਸਕਦੇ ਹਾਂ। ਕੁਦਰਤ ਵਿੱਚ ਹੋ ਰਹੀ ਤਬਦੀਲੀ ਮਨੁੱਖੀ ਜੀਵਨ ਵਿੱਚ ਆ ਰਹੇ ਬਦਲਾਓ ਵਲ ਵੀ ਇਸ਼ਾਰਾ ਕਰਦੀ ਹੈ। ਸੋ ਹਾਇਕੂ ਕਿਸੇ ਵਿਸ਼ੇਸ਼ ਘਟਨਾ ਜਾਂ ਕੁਦਰਤ ਦੇ ਕਿਸੇ ਪਹਿਲੂ ਦੀ ਮਾਰਫਤ ਮਨੁੱਖੀ ਭਾਵਾਂ ਨੂੰ ਅਭਿਵਿਅਕਤ ਕਰਦੀ ਹੈ।
    ਜਿਸ ਤਰਾਂ ਧਾਰਮਕ ਲੋਕਾਂ ਵਿਚਾਰ ਹੈ ਕਿ ਪਰਮ-ਸਤ ਤਾਂ ਸਾਡੇ ਅੰਦਰ ਹੈ ਸਿਰਫ ਖੋਜਣ ਦੀ ਲੋੜ ਹੈ। ਇਸੇ ਤਰਾਂ ਹਾਇਕੂ ਛਿਣ ਵੀ ਹਰ ਪਲ ਸਾਡੇ ਨਾਲ਼ ਨਾਲ਼ ਹਨ ਬਸ ਫੜਣ ਦੀ ਲੋੜ ਹੈ। ਹਾਇਕੂ ਛਿਣ ਦੀ ਖੋਜ ਅਤੇ ਪ੍ਰਗਟਾ ਉਸੇ ਤਰਾਂ ਹੈ ਜਿਵੇਂ ਧਿਆਨ ਅਤੇ ਉਸ ਤੋਂ ਹੋਇਆ ਗਿਆਨ ਪ੍ਰਕਾਸ਼। ਹਰ ਪਲ ਹਰ ਪਾਸੇ ਕਮਾਲ ਹੋ ਰਿਹਾ ਹੈ, ਕਰਿਸ਼ਮੇ ਵਾਪਰ ਰਹੇ ਹਨ। ਬੌਧਿਕਤਾ ਅਤੇ ਗੂੜ੍ਹ ਗਿਆਨ ਤੋਂ ਨਿਰਲੇਪ ਆਨੰਦ ਵਿੱਚ ਵਿਚਰਨ ਵਾਲੀ ਦਸ਼ਾ ਹੈ ਹਾਇਕੂ ਛਿਣਾਂ ਨੂੰ ਅਨੁਭਵ ਕਰਨ ਦੀ।
    ਵੱਡਾ ਬਿਰਖ ਵੀ
    ਮੈ ਵੀ ਕੁਤਾ ਵੀ
    ਭਿੱਜ ਰਹੇ ਕਿਣਮਿਣ ਵਿਚ
    ਹਾਇਕੂ ਸਿਰਜਣਾ ਇੱਕ ਸਾਧਨਾ, ਇੱਕ ਸਿਮਰਨ ਹੈ ਅਤੇ ਬਹੁਤ ਦਫਾ ਇਹ ਪ੍ਰਾਕਿਰਿਆ ਅਜਿਹੇ ਸਥਾਨ `ਤੇ ਪਹੁੰਚ ਜਾਂਦੀ ਹੈ ਕਿ ਅਧਿਆਤਮਕ ਅਨੁਭਵ ਬਣ ਜਾਂਦੀ ਹੈ। ਸ਼ਬਦਾਂ ਦਾ ਸੰਜਮ, ਰੂਪ ਦੀ ਸੰਖੇਪਤਾ, ਬੋਲੀ ਦੀ ਸਰਲਤਾ ਅਤੇ ਅਨੁਭਵ ਦੀ ਸ਼ੁੱਧਤਾ ਹਾਇਕੂ ਨੂੰ ਰਹੱਸਮਈ ਬਣਾ ਦਿੰਦੇ ਹਨ।

    ਕਵੀ ਅਤੇ ਵਿਸ਼ੇ ਵਿਚਕਾਰ ਇਕਮਿੱਕਤਾ ਅਤੇ ਆਪਸੀ ਤਰਜਮਾਨੀ (spirit of interpretation) ਹਾਇਕੂ ਦਾ ਆਧਾਰ ਹੈ। ਬਾਸ਼ੋ ਨੇ ਕਿਹਾ “ਸਰੂ ਬਾਰੇ ਲਿਖਣ ਲਈ ਸਰੂ ਨਾਲ਼ ਇੱਕ ਹੋ ਜਾਵੋ।”
    ਹਾਇਕੂ ਕਵੀ ਦਾ ਮਨ ਬਿਲਕੁਲ ਬੱਚੇ ਵਰਗਾ ਹੋਣਾ ਚਾਹੀਦਾ ਹੈ। ਲਿਖਣ ਵੇਲ਼ੇ ਮਨ ਵਿੱਚ ਬੈਠੇ ਸੰਪਾਦਕ ਨੂੰ ਛੁੱਟੀ ਕਰ ਦਿਓ ਅਤੇ ਅਪਣੇ ਸੱਚੇ ਸੁੱਚੇ ਦਿਲ ਨੂੰ ਰਹਿਨੁਮਾਈ ਕਰਨ ਦਿਓ ਤਾਂ ਜੋ ਤੁਸੀ ਕੁਦਰਤ ਦੀ ਧੜਕਣ ਸੁਣ ਸਕੋ, ਵੇਖ ਸਕੋ ਅਤੇ ਮਹਿਸੂਸ ਕਰ ਸਕੋ। ਅੰਤਰ ਦ੍ਰਿਸ਼ਟੀ ਅਤੇ ਸੁਰਤੀ ਵਾਲੇ ਛਿਣਾਂ ਦੇ ਸਹਿਜ ਨੂੰ ਅਨੁਭਵ ਕਰ ਸਕੋ ਅਤੇ ਫਿਰ ਉਸ ਲੱਭਤ ਦੀ ਸੂਖਮ ਅਤੇ ਅਕਹਿ ਭਾਵਨਾ ਨੂੰ ਕਹਿ ਸਕੋ।
  • Gurmeet Sandhu ਅਮਰਜੀਤ ਸਾਥੀ ਜੀ ਨੇ ਹਾਇਕੂ ਨਿਯਮਾਂ ਦੀ ਰੌਸ਼ਨੀ ਵਿਚ ਸੰਸਾਰ ਪ੍ਰਸਿੱਧ ਹਾਇਕੂ ਵਿਦਵਾਨਾਂ ਦੇ ਲੇਖ ਪੜ੍ਹ ਕੇ ਸਾਡੇ ਲਈ ਬਹੁਤ ਅਹਿਮ ਸਮੱਗਰੀ ਮੁਹਈਆਂ ਕੀਤੀ ਹੈ, ਜਿਹੜੀ ਪੰਜਾਬੀ ਹਾਇਜਨ ਲਈ ਲਾਹੇਵੰਦੀ ਹੈ। ਮੈਂ ਰਣਜੀਤ ਸਰਾਂ ਜੀ ਵਲੋਂ ਇਥੇ ਪੋਸਟ ਕੀਤੇ ਲੇਖ ਦਾ ਇਹ ਹਿਸਾ ਕੋਟ ਕਰਨਾ ਚਾ੍ਹਾਂਗਾ।

    "ਬੌਧਿਕਤਾ ਅਤੇ ਗੂ
    ੜ੍ਹ ਗਿਆਨ ਤੋਂ ਨਿਰਲੇਪ ਆਨੰਦ ਵਿੱਚ ਵਿਚਰਨ ਵਾਲੀ ਦਸ਼ਾ ਹੈ ਹਾਇਕੂ ਛਿਣਾਂ ਨੂੰ ਅਨੁਭਵ ਕਰਨ ਦੀ।
    ਵੱਡਾ ਬਿਰਖ ਵੀ
    ਮੈ ਵੀ ਕੁਤਾ ਵੀ
    ਭਿੱਜ ਰਹੇ ਕਿਣਮਿਣ ਵਿਚ
    ਹਾਇਕੂ ਸਿਰਜਣਾ ਇੱਕ ਸਾਧਨਾ, ਇੱਕ ਸਿਮਰਨ ਹੈ ਅਤੇ ਬਹੁਤ ਦਫਾ ਇਹ ਪ੍ਰਾਕਿਰਿਆ ਅਜਿਹੇ ਸਥਾਨ `ਤੇ ਪਹੁੰਚ ਜਾਂਦੀ ਹੈ ਕਿ ਅਧਿਆਤਮਕ ਅਨੁਭਵ ਬਣ ਜਾਂਦੀ ਹੈ। ਸ਼ਬਦਾਂ ਦਾ ਸੰਜਮ, ਰੂਪ ਦੀ ਸੰਖੇਪਤਾ, ਬੋਲੀ ਦੀ ਸਰਲਤਾ ਅਤੇ ਅਨੁਭਵ ਦੀ ਸ਼ੁੱਧਤਾ ਹਾਇਕੂ ਨੂੰ ਰਹੱਸਮਈ ਬਣਾ ਦਿੰਦੇ ਹਨ।"
  • Ranjit Singh Sra ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ !!

No comments:

Post a Comment