Monday, July 14, 2014

Dalvir Gill‎: on Basho's Ugly Haiku

all my friends
looking at the moon
what an ugly bunch
---------Haiku by Basho;
Am I THE ONLY ONE to see it in connection with a (Zen) saying and a common simile, preachers belonging to many religions use: "Look at the Moon not at the fingers pointing towards It." ( Moon here is Truth and the fingers pointing towards the sky are established religions, holy books, 'Law' givers and the kind, which certainly can be useful as a 'device' but is not the 'goal'; after its primary usefulness it proves to be a hindrance instead. )
LikeLike · · 1345
  • Tejinder Singh Gill, Brar Nirmal and 9 others like this.

    • Jagjit Sandhu You are not alone. Your translation ( previous ) was not this way. I thought you are giving a parody of this haiku just for fun. This acyually is very syboilic haiku.March 18, 2012 at 7:50pm · Unlike · 2

  • Amrao Gill ਦਲਵੀਰ ਜੀ, ਸੱਭ ਤੋਂ ਪਹਿਲਾਂ..ਇਹ ਪੰਨਾਂ ਪੰਜਾਬੀ ਹਾਇਕੂ ਦੀ ਪਰਫੁੱਲਤਾ ਲਈ ਇਜ਼ਾਦ ਕੀਤਾ ਗਿਆ ਹੈ..ਤੁਹਾਡੇ ਨਾਂ ਤੋਂ ਲਗਦੈ ਹੈ ਤੁਸੀਂ ਥੋੜਾ ਬਹੁਤਾ ਪੰਜਾਬੀ ਨਾਲ ਸਰੋਕਾਰ ਰੱਖਦੇ ਹੋ!...ਕੀ ਤੁਹਾਨੂੰ ਅਜੇਹਾ ਕਦੇ ਨਹੀਂ ਲਗਦਾ ਕਿ ਤੁਸੀਂ ਪੰਜਾਬੀ ਹੋਣ ਦੇ ਨਾਤੇ ਅਪਣੀ ਮਾਂ ਬੋਲੀ 'ਚ ਮਾਂ ਜੰਮਿਆਂ ਨਾਲ ਮਾਂ ਬੋਲੀ 'ਚ ਗੱਲ ਕਰਨ ਦੇ ਸਮਰੱਥ ਹੋ ਸਕੋ?..ਹਾਇਕੂ ਦੀ ਗੱਲ ਬਾਅਦ 'ਚ ਕਰਂਗੇ..ਪਹਿਲਾਂ ਬੁੱਲੇ ਤੇ ਨਾਨਕ ਤੇ ਆਪਣੀ ਮਾਂ ਦੀ ਪਹਿਚਾਣ ਕਰ ਲਵੋ!..ਫੇਰ ਤੁਹਾਡੇ ਸਵਾਲ ਦਾ ਜਵਾਬ ਵੀ ਦੇਵਾਂ ਗੇ!
  • Dalvir Gill I was waitng for Dhido Gill, if he still believes this to be a ugly haiku
  • Sanjay Sanan DG is waiting for another DG.....:)))))
  • Dalvir Gill Amrao ji, it just takes way longer to type in Gurmukhi, otherwise I consider myself well versed from Gorukh to Harmanjeet, even though the quotation I used from Guru Gobind Singh was in Hindi. You point is valid as it's a Punjabi page so me go so now; ਸਾਰੇ ਮੇਰੇ ਮਿਤ੍ਰ
    ਚੰਦ ਵੱਲ ਤੱਕਣ
    ਚੁੱਕ ਭੈੜੇ ਬੂਥੇ .............. ਕੀ ਮੈਂ ਇੱਕਲਾ ਹੀ ਹਾਂ ਜੋ ਬਾਸ਼ੋ ਦੇ ਇਸ ਹਾਇਕੂ ਨੂੰ ਜੇਨ ਕਹਾਵਤ ਨਾਲ ਜੋੜ ਕੇ ਦੇਖ ਰਿਹਾ ਹਾਂ, ਜੋ ਇਸ ਤਰਾਂਹ ਜਾਂਦੀ ਹੈ "ਚੰਨ ਤੱਕ, ਉਸ ਵੱਲ ਇਸ਼ਾਰਾ ਕਰਦੀ ਉਂਗਲ ਵੱਲ ਨਹੀਂ l" ਇਸੇ ਪ੍ਰਮਾਣ ਨੂੰ ਧਰਮ ਪ੍ਰਚਾਰਕ ਵੀ ਵਰਤਦੇ ਹਨ ਭਾਵ ਇਹੋ ਹੈ ਕਿ ਕੋਈ ਗੁਰੂ, ਗ੍ਰੰਥ, ਪਾਪ-ਪੁੰਨ ਦਾ ਫਰਕ ਕਰਨ ਵਾਲੀ ਵਿਚਾਰਧਾਰਾ, ਕੇਵਲ ਸਚ ਇਸ਼ਾਰਾ ਹੀ ਕਰਦਾ ਹੈ ਬਜਾਤ ਏ ਖੁਦ ਸਚ ਨਹੀਂ ਹੈ l ਕਿਸੇ ਵੀ ਬੁੱਤ, ਕਿਤਾਬ, ਵਿਚਾਰ, ਨੂ ਅਧਿਆਤਮ ਦੇ ਸਫਰ ਦੀ ਸ਼ੁਰੁਆਤ ਲਈ ਇੱਕ ਸਾਧਨ ਤਾਂ ਬਣਾਇਆ ਜਾ ਸਕਦਾ ਹੈ ਪਰ ਇਹੋ ਸਫਰ ਦੀ ਮੰਜਿਲ ਨਹੀਂ ਹੈ, ਸਗੋਂ ਇਹ ਅੜਿੱਕਾ ਬਣ ਦਾ ਹੈ l" ਕਬੀਰ ਜੀ ਦਾ "ਗੁਰੂ ਗੋਬਿੰਦ ਦੋਊ ਖੇਡ ਕਾ ਕੇ ਲਾਗੂੰ ਪਾਏ, ਬਲਿਹਾਰੀ ਗੁਰ ਆਪਨੇ ਸਤ ਗੁਰੂ ਦਿਓ ਬਤਾਏ" ਇਸ ਵਿਚਾਰ ਦੇ ਬਿਲਕੁਲ ਉੱਲਟ ਭੁੱਗਤਦਾ ਹੈ l It took me thrice as long but now, Amrao Gill ji, I deserve your opinions for it can determine our basic approach towards Haiku, right Avi Jaswal ? :))
  • Charan Gill ਕਿੰਨੇ ਚਿੱਬੇ ਚਿਹਰੇ !!!!!!!!
  • Dalvir Gill Avi, Like I said earlier a haiku can't be good or bad, yes it can be a haiku or a non-haiku.
  • Sanjay Sanan Dalvir Gill ji......, Basho was a great haiku writer. Even during his lifetime, the effort and style of his poetry was widely appreciated and after his death, it only increased. This particular haiku of Basho seems to be multi dimensional and there must be something in it....:))))
  • Amrao Gill ਦਲਵੀਰ ਜੀ .. ਏਥੇ ਮੇਰਾ ਬਾਸ਼ੋ ਨਾਲ ਸਹਿਮਤ ਹੋਣਾ ਜ਼ਰੂਰਾ ਨਹੀ, ਨਾ ਹੀ ਤੁਹਾਡਾ ਮੇਰੇ ਨਾਲ....ਨਜ਼ਰੀਆ ਆਪੋ ਆਪਣਾ...ਜਿਨ੍ਹਾਂ ਖਿਆਲਾਂ ਦੇ ਪਰਸੰਗ ਤੁਸੀਂ ਉਦਾਹਰਣ ਵੱਜੋਂ ਦਿੱਤੇ ਹਨ, ਓਹ ਖੂਬਸੂਰਤ ਖਿਆਲ ਹਨ, ਪਰ ਖਿਆਲ ਦਾ ਤਾਲਮੇਲ ਹਾਇਕੂ ਨਾਲ ਜੋੜਨਾ ਹਾਇਕੂ ਨੂੰ ਹਰਗਿਜ਼ ਗਵਾਰਾ ਨਹੀਂ..ਹਾਇਕ ਮਹਿਜ਼ ਨਾਮਵਰ ਸ਼ਾਇਰਾਂ ਦੇ ਵਿਚਾਰਾਂ ਦੀਆਂ ਪੈੜਾਂ ਦਾ ਮਹੁਤਾਜ ਨਾਹੀਂ, ਨਾ ਹੀ ਹਾਇਕੂ ਕਿਸੇ ਧਰਮ ਕੁੰਡ ਜਾਂ ਇਸ ਦੇ ਰਹਿਬਰ ਦੀ ਅਗਵਾਈ ਦੇ ਅਧੀਨ ਹੈ...
  • Dalvir Gill Amrao ji, ਪਰ ਖਿਆਲ ਦਾ ਤਾਲਮੇਲ ਹਾਇਕੂ ਨਾਲ ਜੋੜਨਾ ਹਾਇਕੂ ਨੂੰ ਹਰਗਿਜ਼ ਗਵਾਰਾ ਨਹੀਂ is your own observation or it comes from some Haiku Manual?
    I understand that if I'm Zen and I've certain feelings about this 'genre' I shouldn't be behaving like Sikh people feel about their Holy Book, that no one other can read it or interpret it, are we on the same page?
  • Sarbjot Singh Behl Dalvir Gill...irrespective of what the original was intended for..must compliment your perception in interpreting this haiku in such a novel way...i thought it was only the domain of Kuljeet Mann sahib to do so...it will not be bad idea to ask him to do the honours too..
  • Dalvir Gill Avi, you missed my point again, HAIKU IS SIMPLY A HAIKU, NOT A GOOD OR BAD ONE. On the other hand, 3/4th of postings are NOT Haiku and some of them make it to the wordpress, a common concern we ( members ) have been showing since years now
  • Dalvir Gill With many thanks to Sarbjit Singh Khaira , I think it can't be out of place here to share the site here where I found it and it changed a bit ( Dilemma of oral tradtions , hahahaha ) http://www.haiku.insouthsea.co.uk/teachbasho_self3.htm
  • Dhido Gill ਸੰਜੇ ਜੀ.......ਜਿੱਥੇ ਸ਼ਰਧਾ ਇਨਵਾਲਵ ਹੋਜੇ ਓਥੇ ਬੰਦੇ ਰੈਸ਼ਨੈਲਟੀ ਗੁਆ ਬਹਿੰਦੇ ਹਨ...ਸ਼ਰਧਾਵਾਨ ਬੋਧੀ ਤਾਂ ਦਲਾਈ ਲਾਮੇਂ ਨੂੰ ਧੋਅ ਧੋਅ ਪੀਣ ਦੇ ਸਮਰੱਥ ਹਨ....ਡੀ ਜੀ ਨੇ ਇੱਕ ਗੱਲ ਬੜੀ ਕਾਇਦੇ ਦੀ ਕੀਤੀ ਹੈ ਕਿ ਹਾਇਕੂ ਮਾੜਾ ਚੰਗਾ ਨੀ ਹੋ ਸਕਦਾ....ਸਿਰਫ ਹਾਇਕੂ ਹੀ ਹੋ ਸਕਦਾ..............
    ................ਹੁਣ ਵੀ ਸੁਆਲ ਬਾਸ਼ੋ ਦੇ ਹਾਇਕੂ ਦੇ ਅਗਲੀ ਜਾਂ ਸੋਹਣਾ ਹੋਣ ਦਾ ਨਹਿਂ...ਏਸ ਨੂੰ ਸਮਝਣ ਦਾ ਹੈ
    ਤੇ ਏਸ ਨੂੰ ਬਾਬੇ ਨਾਨਕ ਦੇ ਬ੍ਰਾਹਮਣ ਪਰੋਹਤਾਂ ਨਾਲ ਹਰਦੁਆਰ ਇਨਕਾਉਂਟਰ ਨਾਲ ਹੀ ਸਮਝਿਆ ਜਾ ਸਕਦਾ ਹੈ ਜੁ ਸੂਰਜ ਨੂੰ ਬੁਕਾਂ ਨਾਲ ਪਾਣੀ ਦਿੰਦੇ ਸਨ
    ............all my prohits
    ............ offering water to sun
    ............what a idiotic bunch
  • Dhido Gill what an idiotic bunch
  • Dalvir Gill Avi, iho te main keh riha haN ki haiku vich samjhan-sumjhan nu kuchh nahiN humda. Iho te main keh riha ki jadoN sabh keh rahe hunde neN ki "doongha Haiku, Mazakiya Haiku, changa haiku, mada haiku, repairable haiku............." Please mera nukta vi pharhan di koshish karo ki asiaN sheesh-aasan laee bethe hovaNge tan sara jagg puttha hi dikhaee devage na,
  • Dhido Gill ਹਾਇਕੂ ਕੀ ਹੈ , ਕੀ ਹੋਵੇ , ਏਹ ਸੋਚਣ ਦਾ ਮਸਲਾ ਹੈ.....ਬਾਸ਼ੋ ਦੇ ਏਸ ਹਾਇਕੂ ਵਿੱਚ ਨਾ ਕੀਗੋ ਹੈ , ਤੇ ਇੱਕ ਜਬਰਦਸਤ ਅੰਤਰ ਮੁਖੀ ਨਿਰਣਾ ਕਿ ਸਾਰੇ ਦੋਸਤ ਬਦਸ਼ਕਲ ਹਨ...........ਉਂਜ ਇਹ ਬਹਿਸ ਸਾਰਥਿਕ ਸਿੱਟੇ ਕੱਢ ਸਕਦੀ ਹੈ..............ਜੁ ਉਲਾਭਾਂ ਡੀਜੀ ਦੇ ਰਹੇ ਹਨ.......ਉਸ ਵਿੱਚ ਰੋਲ ਹੁਣ ਤੱਕ ਪਾਏ ਗਏ ਪੂਰਨਿਆ ਦਾ ਹੈ...ਥੋੜਾ ਵੱਖਰਾ ਮਸਲਾ ਹੈ
  • Kuljeet Mann ਬਾਸ਼ੋ ਨੇ ਕਿਹਾ ਤੇ ਉਸਦਾ ਕਿਹਾ ਸਾਡੇ ਤੱਕ ਪਹੁੰਚਿਆ। ਜੈ ਸਿਰਫ ਇਸ ਅਧਾਰ ਨੂੰ ਇੱਕ ਪੱਲ ਲਈ ਅਧਾਰ ਮੰਨਕੇ ਚਲੀਏ ਤਾ ਅਸੀਂ ਇਹ ਵਿਚਾਰ ਕਰ ਸਕਣ ਦੇ ਸਮਰਥ ਹੋ ਸਕਦੇ ਹਾਂ ਕਿ ਐਸਾ ਕੀ ਹੈ, ਜੋ ਬਾਸ਼ੋ ਨੇ ਕਿਹਾ ਤੇ ਅੱਜ ਦੀ ਤਰੀਕ ਵਿਚ ਸਾਡੇ ਤੱਕ ਪਹੁੰਚ ਰਿਹਾ ਹੈ ।
    ਦੂਜਾ ਨੁਕਤਾ ਇਸਤੋਂ ਬਿਲਕੁ਼ਲ ਵਖਰਾ ਹੈ ਜੋ ਬਾਦ ਵਿਚ ਜੁੜ ਵੀ ਜਾਵੇਗਾ। ਉਹ ਇਹ ਹੈ ਕਿ ਸਾਹਿਤ ਕੀ ਹੈ? ਸਾਹਿਤ ਦੀਆ ਵਿਧਾਵਾਂ ਕੀ ਹਨ? ਰੇਲ ਗਡੀ ਸਾਨੂੰ ਦਿਲੀ ਪਹੁੰਚਦਾ ਕਰਦੀ ਹੈ। ਇਹ ਇੱਕ ਘਟਨਾ ਹੈ। ਪਰ ਕੋਈ ਵਿਧਾ ਦਾ ਵਿਧਾਨਕਾਰ ਸਾਨੂੰ ਕੋਈ ਨਵੀ ਖਿੜਕੀ ਖੋਲ੍ਹ ਕੇ ਇਹ ਦਸੇ ਕਿ ਇਹ ਸਫ਼ਰ ਸਿਰਫ ਦਿਲੀ ਪਹੁੰਚਣ ਨਾਲ ਹੀ ਸਬੰਧ ਨਹੀ ਰਖਦਾ। ਉਹ ਨਵੀ ਖਿੜਕੀ ਹੀ ਦ੍ਰਿਸ਼ਟੀ ਹੈ। ਜੋ ਸਾਨੂੰ ਕਿਸੇ ਵੀ ਸਾਹਿਤਕ ਟੁਕੜੀ ਤੋਂ ਪ੍ਰਾਪਤ ਹੁੰਦੀ ਹੈ। ਹੁਣ ਜੇ ਬਾਸ਼ੋ ਦੇ ਹਾਇਕੂ ਨੂੰ ਅਸੀਂ ਇਸ ਸੰਦਰਭ ਵਿਚ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਘਟੋ ਘਟ ਇਸ ਦੋਸ਼ ਤੋਂ ਬਚ ਸਕਦੇ ਹਾਂ ਕਿ ਇਹ ਬਾਸ਼ੋ ਨੇ ਲਿਖਿਆ ਹੈ ਕਿਉਂਕਿ ਮੇਰੀ ਸਮਝ ਵਿਚ ਨਹੀ ਆਉਂਦਾ ਇਸ ਲਈ ਇਹ ਬਕਵਾਸ ਹੈ। ਮੇਰਾ ਖਿਆਲ ਹੈ ਕਿ ਅਸੀਂ ਇਹ ਸੋਚਕੇ ਹੁਣ ਬਾਸ਼ੋ ਦੇ ਹਾਇਕੂ ਨੂੰ ਜੋ ਪੈਂਡਾ ਤਹਿ ਕਰਕੇ ਸਾਡੇ ਤੱਕ ਪਹੁੰਚਿਆ ਹੈ ਉਸਦੀਆ ਪਰਤਾਂ ਖੋਲਣ ਵੱਲ ਰੁਚਿਤ ਹੋ ਜਾਵਾਂਗੇ ਜਾ ਸਾਨੂੰ ਹੋ ਜਾਣਾ ਚਾਹੀਦਾ ਹੈ। ਪਰਤ ਦਰ ਪਰਤ ਖੋਲਣ ਦੀ ਵੀ ਲੋੜ ਨਹੀ ਪਹਿਲਾਂ ਮਜਲਸ ਕਰੀਏ ਤੇ ਇੱਕ ਪਰਤ ਨੂੰ ਹੀ ਫੜ ਲਈਏ, ਇੱਕ ਮੱਤ ਹੋ ਜਾਇਏ। ਆਪੋ ਆਪਣੇ ਦਾਈਏ ਦਸੀਏ ਹੋ ਸਕਦਾ ਹੈ ਅਸੀਂ ਉਸ ਖਿਣ ਨੂੰ ਛੋਹ ਲਈਏ ਜੋ ਕਿਸੇ ਵਕਤ ਬਾਸ਼ੋ ਨੇ ਮਹਿਸੂਸ ਕੀਤੀ ਸੀ। all my friends
    looking at the moon
    what an ugly bunch
    ---------Haiku by Basho;
    ਮੈ ਇਸਨੂੰ ਇਸਤਰ੍ਹਾਂ ਅਨੁਵਾਦਿਤ ਕਰਦਾ ਹਾਂ । ਮੇਰੇ ਉਹ ਸਾਰੇ ਦੋਸਤ ਜੋ ਚੰਨ ਨੂੰ ਦੇਖਕੇ, ਜੋ ਮਹਿਸੂਸਦੇ ਹਨ,ਮੈਨੂੰ ਲਗਦਾ ਹੈ ਕਿ ਉਹ ਮੂਰਖਾਂ ਵਰਗੇ ਹਨ, ਕਿਉਂਕਿ ਮੈਂ ਚੰਨ ਨੂੰ ਇਸਤਰ੍ਹਾ ਨਹੀ ਦੇਖਦਾ। ਹੁਣ ਬਾਸ਼ੋ ਇੱਥੇ ਚੰਨ ਨੂੰ ਵੇਖਣ ਦਾ ਨਜ਼ਰੀਆ ਪੇਸ਼ ਕਰਦਾ ਹੈ ਉਹ ਅੰਤਰਮੁੱਖੀ ਹੈ। ਇਸਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਹਰ ਇਨਸਾਨ ਦੀ ਵੇਖਣ ਦ੍ਰਿਸ਼ਟੀ ਵਖਰੀ ਹੈ ਜਾਂ ਵਖਰੀ ਹੋਣੀ ਚਾਹੀਦੀ ਹੈ। ਇੱਥੇ ਅਸੀਂ crowd and mob ਦੀ ਮਾਨਸਿਕਤਾ ਦੀ ਗੱਲ ਕਰ ਸਕਦੇ ਹਾਂ ਤੇ ਸਮਝ ਸਕਦੇ ਹਾਂ। ਕਰਾਉਡ ਆਪਣੇ ਆਪ ਵਿਚ ਹਰ ਇਨਸਾਨ ਨੂੰ ਵਖਰਾਉਂਦੀ ਹੈ ਜਦ ਕਿ ਮੌਬ ਦੀ ਮਾਨਸਿਕਤਾ ਇੱਕ ਹੁੰਦੀ ਹੈ। ਜੇ ਬਾਸ਼ੋ ਕਰਾਉਡ ਦੀ ਗੱਲ ਕਰ ਰਿਹਾ ਹੈ ਤਾਂ ਇਹ ਹਾਂ ਪੱਖ ਨੂੰ ਉਜਾਗਰ ਕਰਦੀ ਹੈ । ਵਿਅਕਤੀਗੱਤ ਸੋਚ ਸਾਡੇ ਸਾਹਮਣੇ ਉਜਾਗਰ ਹੁੰਦੀ ਹੈ। ਜਦ ਕਿ ਬਾਸ਼ੋ ਦੇ ਉਹ ਦੋਸਤ ਜੋ ਚੰਨ ਨੂੰ ਵੇਖਕੇ ਇੱਕ ਬਝਵਾ ਵਿਚਾਰ ਰੱਖਦੇ ਹਨ ਉਹ ਮੌਬ ਮਾਨਸਿਕਤਾ ਨਾਲ ਪੀੜਤ ਹਨ। ਲੰਬਾ ਹੋ ਰਿਹਾ ਹੈ ਪਰ ਸੰਵਾਦ ਚਲਾਉ ਦੋਸਤੋ। ਇਹ ਬਹੁਤ ਜ਼ਰੂਰੀ ਹੈ।
  • Dhido Gill ਮਾਨ ਸਾਹਬ............. ਅੱਜ ਵੀ ਹਰ ਪਿੰਡ ਦੇ ਚੌਂਹ ਕੂੰਟੀਂ ਸੱਚੀ ਬਾਣੀ ਨਾਲ ਸ਼ਰਧਾਵਾਨ ਮਿਲਾਵਟ ਵਜੋਂ ਮਿੱਥਹਾਸ ਤੇ ਕੱਚੀ ਬਾਣੀ ਦਾ ਸ਼ੋਰ ਸ਼ਰਾਬਾ ਹੈ....ਏਸ ਨਾਲ ਕੱਚੀ ਬਾਣੀ ਤੇ ਮਿਥਹਾਸ ਸਥਾਪਤ ਨੀ ਹੋ ਜਾਣਾ.........................................................................................................ਪਲੀਜ ਦੋ ਟੁੱਖ ਜਬਾਬ ਦੇਵੋ ਕਿ ਬਾਸ਼ੋ ਦੇ ਏਸ ਹਾਇਕੂ ਵਿੱਚ ਕੀਗੋ ਗਾਇਬ ਹੈ ਤੇ ਬਾਸ਼ੋ ਦਾ ਸਾਰੇ " ਬਦਸ਼ਕਲ ਮਾਲੰਗੀ ਜੁੰਡਲੀ " ਦਾ ਫਤਵਾ ਅੰਤਰ ਮੁਖੀ ਕਾਨਕਲੂਜਨ ਨਹਿਂ ਹੈ.......?...............ਆਪਣਾ ਕਾਫੀ ਮਸਲਾ ਏਥੇ ਹੀ ਹੱਲ ਹੋ ਜਾਣਾ ਹੈ.......
  • Dalvir Gill Early Western Haiku

    The first Western haiku originate with haiku in French by Julien Vocance, Paul-Louis Couchoud and other writers who published a collective book in 1905 after a cultural exchange trip to Japan where they discovred haiku.

    Following this, Michel Revon translated Anthology of Japanese literature in French, published in Paris in 1910.

    Many French books, reviews and magazines (including La Nouvelle Revue Française) published haiku from 1920.

    Paul-Louis Couchoud, Albert Poncin et André Faure
    "Au fil de l'eau"
    (Going with the flow)
    July 1903.
    [72 haïkaï. Private publication, 1905.]

    Sleeping town.
    A prison warden passing.
    A shutter opens.

    In the balmy evening
    we look for an inn
    Oh! these nasturtiums!

    All proud, the little cat
    having scared
    the old cockerel.

    Julien Vocance
    “Cent visions de guerre”
    (Hundred visons of war)
    1916

    All night in a hole
    facing a giant army
    two men

    What a glimmer!
    hands to the eyelids
    for protection.

    They have eyes shining
    with health, youth, hope...
    they have glass eyes.

    Trenches's soldier,
    forst man,
    original gorilla.

    Paul-Louis Couchoud
    The Minister
    hired for maid
    a pretty catholic girl.

    With her small sickle,
    how will she
    reap the whole field?

    Translation: Gilles Fabre
  • Dalvir Gill Definitions ● Définitions

    HAIKU and SENRYU are miniature poems that give expression in simple language to fleeting moments of heightened awareness.

    They suggest, rather than narrate.

    Their "success" depends on a capacity to suggest; the thrill is of something unsaid.

    The form of three lines arranged in 5-7-5 syllables is not an essential but a guide.

    Deliberate rhyme is considered "too much".

    HAIKU takes as subject natural situations and traditionally employ a word suggestive of the season (kigo).

    SENRYU treat of human situations, often humourous or satirical. One is the "flipside" of the other.
  • Dalvir Gill Haibun is a poetic prose narrative interspersed with haiku and permeated with haiku characteristics – heightened awareness, concrete imagery and resonance. Basho’s haibun in “Narrow Road to the Deep North”, his journals of travels or pilgrimages, are resonant with a sense of place, past and present, with nature’s moods, and with affection for humanity.
    Thanks to Ken Jones for his definition.
  • Kuljeet Mann ਧੀਦੋ ਜੀ ਗੱਲ ਕੀਗੋ ਦੀ ਕਰਨ ਲਗਿਆਂ ਇਹ ਕਹਿ ਸਕਦੇ ਹਾਂ ਕਿ ਕੀਗੋ ਹਾਇਕੂ ਦਾ ਖੂਬਸੂਰਤ ਪਹਿਲੂ ਹੈ ਪਰ ਇਹ ਜ਼ਰੂਰੀ ਵੀ ਨਹੀ। ਪਰ ਇਸ ਹਾਇਕੂ ਵਿਚ ਕੀਗੋ ਹੋ ਸਕਦਾ ਹੈ ਹਾਜ਼ਰ ਹੋਵੇ ਜਿਸਦਾ ਸਾਨੂੰ ਇਲਮ ਨਾ ਹੋਵੇ। ਮਸਲਨ ਰੀਤੀ ਰਿਵਾਜਾਂ ਮੁਤਾਬਕ ਚੰਨ ਦਾ ਵੇਖਣਾ ਸਾਡੇ ਸਮਾਜ ਵਿਚ ਵੀ ਪਰਚਲਤ ਹੈ ਜਿਵੇਂ ਕਰਵਾ ਚੌਥ ਜਾਂ ਈਦ ਦਾ ਚੰਨ। ਪਰੇਮੀਆ ਲਈ ਚੰਨ ਵੇਖਣਾ ਵੀ ਪਰਚਲਤ ਹੈ। ਹੁਣ ਚੰਨ ਦਾ ਵੇਖਣਾ ਇਸ ਹਾਇਕੂ ਵਿਚ ਇਹ ਤੇ ਹਾਇਪੌਥਿਸਿਸ ਬਣਾ ਹੀ ਸਕਦਾ ਹੈ ਕਿ ਮੌਸਮ ਸਰਦੀ ਦਾ ਨਹੀ ਹੈ। ਬਦਲਵਾਈ ਵੀ ਨਹੀ ਹੈ, ਮਸਿਆ ਵੀ ਨਹੀ ਹੈ। ਇਸ ਲਈ ਕੀਗੋ ਕਿਤੇ ਨਾ ਕਿਤੇ ਹਾਜ਼ਰ ਹੈ। ਹੋ ਸਕਦਾ ਹੈ ਬਾਸ਼ੋ ਦੇ ਸਮਾਜ ਵਿਚ ਕੋਈ ਰੀਤ ਹੋਵੇ ਚੰਨ ਵੇਖਣ ਦੀ ਕਿਸੇ ਖਾਸ ਦਿਨ,ਖਾਸ ਰੁੱਤ ਜਾ ਕਿਸੇ ਖਾਸ ਮੌਕੇ ਜੋ ਰੁੱਤ ਨਾਲ ਸਬੰਧਿਤ ਹੋਵੇ। ਸੋ ਝਾੜੂਮਾਰ ਸਟੇਟਮੈਂਟ ਕੰਮ ਨਹੀ ਕਰ ਸਕਦੀ।
    ਦੂਸਰੀ ਗੱਲ ਉਸਦਾ ਅੰਤਰਮੁੱਖੀ ਹੋ ਕੇ ਫੈਸਲਾਨੁਮਾ ਸੋਚਣਾ ਤੇ ਦੋਸਤਾ ਨੂੰ ਮੂਰਖ ਕਹਿੰਣਾ। ਇਹ ਵੀ ਤੇ ਹੋ ਸਕਦਾ ਹੈ ਕਿ ਦੋਸਤਾਂ ਨੁੰ ਪਿਆਰ ਨਾਲ ਬਲਾਉਂਣ ਦਾ ਅੰਦਾਜ਼ ਹੋਵੇ। ਤੇ ਤੀਸਰੀ ਤੇ ਆਖਰੀ ਗੱਲ ਮੋਬ ਤੇ ਕਰਾਉਡ ਵਾਲੀ। ਮੌਬ ਸਾਇਕਾਲੋਜੀ ਇਕੋ ਤਰ੍ਹਾ ਸੋਚਦੀ ਹੈ ਜਿਸਦੇ ਬਾਰੇ ਉਸਦੀ ਸੋਚ ਅੰਤਰਮੁੱਖੀ ਹੋਕੇ ਵੀ ਬਾਹਰਮੁੱਖੀ ਹੋਵੇ। ਇਹ ਸਬਜੈਕਟਿਵ ਤਸਵਰ ਦਾ ਮਸਲਾ ਨਹੀ ਕਿਉਂਕਿ ਉਹ ਪਾਠਕ ਲਈ ਸਿਰਜ ਰਿਹਾ ਹੈ। ਇਹ ਜ਼ਰੂਰੀ ਨਹੀ ਕਿ ਚੰਨ ਨੂੰ ਦੇਖਣ ਦਾ ਅੰਦਾਜ਼ ਦੋ ਵਿਅਕਤੀਆਂ ਦਾ ਇੱਕੋ ਜਿਹਾ ਹੋਵੇ। ਜੇ ਆਪਾਂ ਇਹ ਗੱਲ ਮੰਨ ਲਈਏ ਤਾ ਬਾਸ਼ੋ ਦੋਸ਼ ਮੁਕਤ ਹੈ। ਬੀ ਪੋਜਿਟਵ ਦੋਸਤੋ। ਬਾਸ਼ੋ ਕੱਚੀ ਕਵਿਤਾ ਕਹਿੰਣ ਵਾਲਾ ਨਹੀ। ਵਕਤ ਨੇ ਜ਼ਰੂਰ ਉਸਦੇ ਸੋਚਣ ਢੰਗ ਤੇ ਅੰਕੁਸ਼ ਲਗਾਇਆ ਹੋਵੇ ਪਰ ਆਪਾਂ ਤੇ ਸਭਿਅਤਾ ਪੁੱਟ ਹਾਂ। ਕੋਈ ਨਾ ਕੋਈ ਠੀਕਰੀ ਲਭ ਹੀ ਲੈਣੀ ਚਾਹੀਦੀ ਹੈ। ਹਾ ਇਹ ਕੋਈ ਦਿਮਾਗੀ ਕਸਰਤ ਦੀ ਹੀ ਗੱਲ ਨਹੀ। ਇਹ ਸਾਡੀ ਸਮਝ ਲਈ ਬਹੁਤ ਜ਼ਰੂਰੀ ਵੀ ਹੈ।
  • Dalvir Gill http://haikuspirit.org/suggestionsEN.html : James W Hackett's Suggestions to write haiku


    (18
    Honour your senses with awareness, and your Spirit with
    zazen or other centering meditation. The Zen-haiku mind
    should be like a clear mountain pond: reflective, not with
    thought, but of the moon and every flight beyond...)

    1
    The present is the touchstone of the haiku experience, so
    always be aware of this present moment.

    2
    Remember that nature is the province of haiku.
    (Carry a notebook for recording your haiku experiences.)

    3
    Contemplate natural objects closely... unseen wonders will
    reveal themselves.

    4
    Interpenetrate with nature. Allow subjects to express their
    life through you. "That art Thou."

    5

    Reflect upon your notes of nature in solitude and quiet. Let
    these be the basis of your haiku poems.

    6
    Write about nature just as it is... be true to life!

    7
    Choose each word very carefully. Use words that clearly
    express what you feel.

    8
    Use verbs in the present tense.

    9
    For added dimension choose words that suggest the season,
    location, or time of the day.
    10
    Use only common language.

    11
    Write in three lines which total approximately 17 syllables.
    Many haiku experiences can be well expressed in the
    Japanese line arrangement of 5, 7, 5 syllables - but not all.

    12
    Avoid end rhyme in haiku. Read each verse aloud to make
    sure that it sounds natural.

    13
    Remember that lifefulness, not beauty, is the real quality of
    haiku.

    14
    Never use obscure allusions: real haiku are intuitive, not
    abstract or intellectual.

    15
    Don't overlook humour, but avoid mere wit.

    16
    Work on each poem until it suggests exactly what you want
    others to see and feel.

    17
    Remember that haiku is a finger pointing at the moon, and
    if the hand is bejewelled, we no longer see that to which it
    points.

    18
    Honour your senses with awareness, and your Spirit with
    zazen or other centering meditation. The Zen-haiku mind
    should be like a clear mountain pond: reflective, not with
    thought, but of the moon and every flight beyond...
  • Kuljeet Mann ਦਲਵੀਰ ਗਿੱਲ ਜੀ ਜੋ ਤੁਸੀਂ ਕੋਟੇਸ਼ਨਜ਼ ਕੋਟ ਕੀਤੀਆ ਹਨ ਇਹ ਹਥਲੇ ਸੰਵਾਦ ਦਾ ਕੁਝ ਸੰਵਾਰ ਨਹੀ ਰਹੀਆ ਤੇ ਨਾ ਹੀ ਇਹ ਸੁਜੈਸਟ ਕਰ ਰਹੀਆ ਹਨ ਕਿ ਤੁਸੀਂ ਕਹਿੰਣਾ ਕੀ ਚਾਹੁੰਦੇ ਹੋ। ਤੁਹਾਡੀ ਮੇਹਨਤ ਜ਼ਰੂਰ ਸਲਾਹੁੰਣਯੋਗ ਹੈ।
  • Dalvir Gill Sandip Sital Chauhan shares: (After sharing this translation: Makoto Uedas translation:

    in this group of people
    admiring the full moon
    not one beautiful face

    Japanese original:

    tsukimi suru za ni utsukushiki kao mo nashi

    Quoted from Basho and his Interpreters- Makoto Ueda
    >>>> )

    >>Even the most beautiful woman cannot rival the beauty of the moon. Here the moon is compared to a lady.
    Donto

    >>An old temple has an atmosphere of sabi. There, people who are not beautiful are viewing the moon. This is a scene well suited to haikai.
    --Chikurei

    >>The people at the party were all monks or poets, and they had serene looks on their faces suggestive of their peaceful life away from the earthy mire -
    --Mizuho

    >>The hokko presents the beauty of the moon without describing it.
    - Rohan

    >>It is far-fetched to assume that the hokko suggests the beauty of the moon by contrasting it with the ugly faces of the people who were there. I think the poem is based on the spontaneous impression of the poet, who looked around and found no pretty face at the party. Basho discovered poetic beauty everywhere.
    - Shuson

    >>In addition to admiration for the beautiful moonlight, the poem’s language contains hidden touches of loneliness and humor.
    -Iwata
  • Amrao Gill ਕੁਲਜੀਤ ਜੀ ਨਾਲ ਸਹਿਮਤ ਹਾਂ...ਕੀ ਪਤਾ ਬਾਸ਼ੋ ਇਸ ਟੋਲੇ ਨੂੰ ਚੰਨ ਗ੍ਰ੍ਹਿਣ ਵੇਲੇ ਸਮ੍ਝਾ ਰਿਹਾ ਹੋਵੇ,ਕਿ ਦੋਸਤੋ,ਤੁਹਾਨੂੰ ਪੀਪੇ ਖੜਕਾਓਣ ਦੀ ਲੋੜ ਨਹੀ,ਇਸ ਨੇ ਕੁਝ ਚਿਰ ਨੂੰ ਆਪ ਹੀ ਦਰੁਸਤ ਹੋ ਜਾਣਾ ਹੈ... ਪਰ ਅੰਨ੍ਹੇ ਘੋੜੇ ਦਾ ਦਾਨ ਹਾਲੇ ਵੀ ਤਾਂ ਪੰਡਤਾਂ ਨੇ ਏਸ ਟੋਲੇ ਤੋਂ ਲੈਂਦੇ ਰਹਿਣਾ ਹੈ,
  • Dalvir Gill Kuljeet Mann ji, James W Hackett's Suggestions are just to say that "What" of Haiku can be different for everyone and we all know that it's very much so. By bobmarding mant contradictory views we may consider reviewing our own take at Haiku. Those are just cut & paste' things if you aren't aware of that, mostly from haikuspirit.org. I want to say only one thing that Haiku is not a poetry of 'Form'. It's an exercise for writer/reader to realize that ETERNITY OF NOW
  • Dalvir Gill Kuljeet Mann ji, and that Haiku points toward an important aspect of a particular view-point of truth realization. Sikhar dopehra/Safede da rukh/ chadan uttran katoaN kinda stuff mostly fails at that.
  • Dhido Gill " ਆਪਾਂ ਤਾਂ ਸਭਿਅਤਾ ਪੁੱਟ ਹਾਂ "..............ਮਾਨ ਸਾਹਬ ਮੈਂ ਏਸੇ ਕਰਕੇ ਸ਼ਰਧਾ ਦੀ ਗੱਲ ਕੀਤੀ ਸੀ..............ਬਾਸ਼ੋ ਦੇ ਏਸ ਹਾਇਕੂ ਬਾਰੇ ਵੀ ਤੁਹਾਡਾ ਰਵੱਈਆ ਸ਼ਰਧਾਵਾਨ ਹੈ....ਏਸ ਕਰਕੇ ਏਹ ਵਾਰਤਾਲਾਪ ਅੱਗੇ ਜਾਰੀ ਰੱਖਣਾ ਮੁਮਕਨ ਨਹਿਂ... ਮੈਂ ਤਾਂ ਪਹਿਲਾਂ ਹੀ ਬਦਨਾਮ ਹਾਂ
  • Dalvir Gill And that it's never too late to revise ourselves.
  • Kuljeet Mann ਦਲਵੀਰ ਜੀ ਅਫਸੋਸ ਨਾਲ ਕਹਿੰਣਾ ਪੈ ਰਿਹਾ ਹੈ ਕਿ ਤੁਸੀ ਸੰਵਾਦ ਦੀ ਬਜਾਇ ਗਿਆਨ ਥੋਪਣ ਵਿਚ ਯਕੀਨ ਰਖ ਰਹੇ ਹੋ। ਇਹ ਜੋ ਵੀ ਤੁਸੀ ਕਟ ਐਡ ਪੇਸਟ ਕੀਤਾ ਹੈ ਇਸਦਾ ਮੰਥਨ ਕਰਕੇ ਜੋ ਮੁੱਦੇ ਤੇ ਗੱਲ ਹੋ ਰਹੀ ਹੈ,ਉਸਤੇ ਆਪਣੇ ਵਿਚਾਰ ਦੇਵੋ।
  • Dalvir Gill Kuljeet Mann ji, I'm just trying to say that Punjabi page's definition of Haiku is not final, it just can't be. What we all suggest one another basing on that. I've printed my interpretation with the post and other writers' interpretations are posted under another comment. Are we ready to re-define Haiku? And I'll really appreciate it if you can point out the 'Issue at hand' on our this agenda. I promise to present my thoughts on that. ( First time i shared this Haiku on this page was when I was told that Haiku should be 'happy'.)
  • Kuljeet Mann ਤੁਹਾਡਾ ਵਿਉ ਪਵਾਂਇਂਟ ਜ਼ਰੂਰ ਵਿਚਾਰਿਆ ਜਾਵੇਗਾ।
  • Dalvir Gill Yeah please, I'm very anti-wisdom kinda person who believes that wisdom is highly over-rated, so under no conditions I'll try to 'show' it or worse to 'force' on someone, because I know that that's an impossibility, Still want to know what is it 'ਜੋ ਮੁੱਦੇ ਤੇ ਗੱਲ ਹੋ ਰਹੀ ਹੈ'
  • Ranjit Singh Sra ਦੋ ਦਿਨ ਪਹਿਲਾਂ ਮੈਂ ਇਸ ਹਾਇਕੂ ਦੇ ਸੰਬੰਧ 'ਚ ਟਿੱਪਣੀ ਕੀਤੀ ਸੀ ਕਿ Dear Basho this haiku of yours is not classic, ਕਿਓਂਕਿ ਇਸ 'ਚ ਕਿਗੋ ਨਹੀਂ ਸੀ, ਮੈਂ ਇਹ ਵੀ ਕਿਹਾ ਸੀ ਕਿ ਹੋ ਸਕਦੈ ਜਪਾਨੀ ਤੋਂ ਅੰਗ੍ਰੇਜੀ 'ਚ ਅਨੁਵਾਦ ਕਰਨ ਵੇਲੇ ਕਿਗੋ ਇਧਰ ਓਧਰ ਹੋ ਗਈ ਹੋਵੇ|
    ਓਹੀ ਹੋਇਆ , ਬਾਸ਼ੋ ਦੇ ਓਰਿਜਿਨਲ ਹ
    ਾਇਕੂ 'ਚ ਜਾਪਾਨੀ ਭਾਸ਼ਾ ਦਾ ਪੂਰੇ ਚੰਨ ਵਾਸਤੇ tsukimi ਸ਼ਬਦ ਹੈ |
    The custom of viewing the full moon (tsukimi) in mid-autumn was introduced to Japan from China during Nara and Heian period (710-1185).
  • Amarjit Sathi Tiwana ਸਤਿਕਾਰਯੋਗ ਦੋਸਤੋ
    ਬਹਿਸ ਬਹੁਤ ਲੰਮੀ ਹੋ ਗਈ ਹੈ ਅਤੇ ਮੂਲ ਵਿਸ਼ਾ ਵੀ ਵਿੱਚੇ ਉਲਝ ਗਿਆ ਹੈ।
    1. ਜਿਸ ਤਰਾਂ ਸਰਾ ਸਾਹਿਬ ਨੇ ਕਿਹਾ ਹੈ ਪਰੰਪਰਿਕ ਜਾਪਾਨੀ ਹਾਇਕੂ ਵਿਚ ਚੰਨ ਦਾ ਜ਼ਿਕਰ ਹਮੇਸ਼ਾ ਪਤਝੜ ਦੇ ਚੰਨ ਦਾ ਮਨਿਆਂ ਜਾਂਦਾ ਹੈ। ਇਸ ਲਈ ਇਹ ਕਿਗੋ ਹੈ।

    2. ਦੂਸਰਾ ਕੀ ਬਾਸ਼ੋ ਨੇ ਅਪਣੇ ਦੋਸਤਾਂ/ਲੋਕਾਂ ਬਾਰੇ ਅਪਣਾ ਨਿਰਨਾ ਦਿੱਤਾ ਹੈ ਜਾਂ ਸਿਰਫ ਬਿਆਨ ਕੀਤਾ ਹੈ। ਇਹ ਭੁਲੇਖਾ ਵੀ ਸ਼ਾਇਦ ਅਨੁਵਾਦ ਕਰ ਕੇ ਪੈ ਰਿਹਾ ਹੈ,☬ ਅੰਗਰੇਜ਼ੀ ਦੇ ਦੋਹਾਂ ਅਨੁਵਾਦਾਂ ਵਿਚਲਾ ਅੰਤਰ ਇਸ ਦਾ ਗਵਾਹ ਹੈ। ਜੋ ਬਾਸ਼ੋ ਨੇ ਜਾਪਾਨੀ ਭਾਸ਼ਾ ਵਿਚ ਕਿਹਾ ਹੋਵੇਗਾ ਸ਼ਾਇਦ ਅੰਤਰਮੁਖੀ ਨਿਰਨਾ ਨਾ ਲਗਦਾ ਹੋਵੇ।
    ਦਲਵੀਰ ਗਿੱਲ ਸਾਹਿਬ ਸ਼ਾਇਦ ਹਾਇਕੂ ਨੂੰ ਸਿਰਫ ਜ਼ੇਨ ਵਿਚਾਰਾਂ ਦੇ ਪ੍ਰਗਟਾ ਦਾ ਮਾਧਿਅਮ ਹੀ ਮੰਨਦੇ ਹਨ। ਉਨ੍ਹਾਂ ਵਲੋਂ ਕੋਟ ਕੀਤੇ ਵਿਚਾਰ ਵੀ ਜ਼ੇਨ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਲੇਖਕਾਂ ਦੇ ਹੀ ਹਨ। ਉਹ ਹਾਇਕੂ ਨੂੰ ਕਵਿਤਾ ਨਹੀਂ ਸਵੀਕਾਰਦੇ ਅਤੇ ਹਾਇਕੂ ਦੇ ਵਧੀਆ ਜਾਂ ਘੱਟ ਵਧੀਆ ਹੋਣ ਦੇ ਨਿਰਨੇ ਨਾਲ਼ ਵੀ ਸਹਿਮਤ ਨਹੀਂ ਹਨ। ਉਹ ਸਿਰਫ 'ਹਾਇਕੂ ਹੈ' ਜਾਂ 'ਹਾਇਕੂ ਨਹੀਂ ਹੈ' ਹੀ ਮੰਨਦੇ ਹਨ।
    ਪਰ ਜੋ ਹਾਇਕੂ ਪੰਜਾਬੀ ਹਾਇਕੂ ਗਰੁੱਪ ਵਿਚ ਲਿਖੀ ਜਾ ਰਹੀ ਹੈ ਉਹ ਜ਼ੇਨ ਹਾਇਕੂ ਨਹੀਂ ਹੈ। ਪਰੰਪਰਿਕ ਜਾਪਾਨੀ ਹਾਇਕੂ ਅਤੇ ਆਧੁਨਿਕ ਅੰਤਰ-ਰਾਸ਼ਟਰੀ ਹਾਇਕੂ ਦੋ ਵੱਖਰੀਆਂ ਸਿਨਫਾਂ ਬਣ ਗਈਆਂ ਹਨ। ਪਰੰਪਰਿਕ ਹਾਇਕੂ ਜ਼ੇਨ ਵਿਚਾਰਾਂ ਦਾ ਪ੍ਰਗਟਾ ਸੀ। ਆਧੁਨਿਕ ਹਾਇਕੂ ਇਕ ਵਿਲੱਖਣ ਕਾਵਿਕ ਰੂਪ ਹੈ ਅਤੇ ਇਹ ਮੰਨਕੇ ਹੀ ਰਚਨਾ ਕੀਤੀ ਜਾ ਰਹੀ ਹੈ।

No comments:

Post a Comment