Thursday, July 31, 2014

ਹਰਵਿੰਦਰ ਧਾਲੀਵਾਲ - ਤੀਸਰਾ ਪਹਿਰ - ਮਿੱਠੇ ਸੁਪਨੇ 'ਚ ਸਮਾ ਗਈ ਠੰਡੀ ਠਾਰ ਕਣੀ ( Discussion on Haiku Primer )



Dhido Gill

ਤੀਸਰਾ ਪਹਿਰ -
ਮਿੱਠੇ ਸੁਪਨੇ 'ਚ ਸਮਾ ਗਈ
ਠੰਡੀ ਠਾਰ ਕਣੀ......................ਹਰਵਿੰਦਰ ਧਾਲੀਵਾਲ

ਸਾਥੀ ਜੀ.........ਤੁਸੀਂ ਹੇਠਲੀ ਰਚਨਾ ਨੂੰ ਹਾਇਕੂ ਵਜੋਂ ਪਸੰਦ ਕੀਤਾ ਹੈ......? 
ਪਲੀਜ ਇਸਦੀ ਵਿਆਖਿਆ ਦਿਉ ...........ਨਾਲ ਸਰਾ ਸਾਹਬ ਵੀ ਪਲੀਜ ਆ ਜਾਣ
Like · · Follow Post · Share · 9 hours ago
Jp Sharma, Davinder Kaur and Anoop Babra like this.

Dhido Gill ਇਹ ਹਾਇਕੂ ਮਨਦੀਪ ਮਾਨ , ਦੀਪੀ ਸਾਇਰ ਤੇ ਕੁਲਜੀਤ ਮਾਨ ਹੋਰਾਂ ਵੀ ਪਸੰਦ ਕੀਤਾ ਹੈ...........................ਇਹ ਇੱਕ ਨਿਰੋਲ ਸੁਪਨਾ ਹੈ.....ਸੁਪਨਦੋਸ਼ ਵਰਗਾ..........ਨਿਰੋਲ ਬਿਮਾਰ ਮਾਨਸਿਕਤਾ ਦਾ ਕਾਲਪਨਿਕ ਠਰਕ .............................
9 hours ago · Like · 1

Kuljeet Mann ਧੀਦੋ ਜੀ ਪਰਾੲਮ ਮਨਿਸਟਰ ਰੁਟਿਨ ਫਾਇਲਾਂ ਤੇ ਦਸਖਤ ਕਰੀ ਜਾਂਦਾ ਹੈ,ਬਾਦ ਵਿਚ ਪਤਾ ਲਗਦਾ ਹੈ, ਮੈਂ ਵੀ ਰੁਟੀਨ ਵਿਚ ਹੀ ਦਸਖਤ ਕੀਤੇ ਹਨ,
9 hours ago · Like · 1

Dhido Gill ਚਲੋ ........ਮਾਨ ਸਾਹਬ , ਸ਼ੁਕਰ ਤਾਂ ਤੁਸੀਂ ਏਨਾ ਕੁ ਮਾਣ ਰੱਖਿਆ ਕਿ ਰਿਸਪਾਂਡ ਤਾਂ ਕੀਤਾ
9 hours ago · Like · 1

Karamjit Kaur menu bahuti samajh nahi par hazir haan ji
8 hours ago · Like

Kuljeet Mann ਤੀਸਰਾ ਪਹਿਰ -
ਮਿੱਠੇ ਸੁਪਨੇ 'ਚ ਸਮਾ ਗਈ
ਠੰਡੀ ਠਾਰ ਕਣੀ
ਚਲੋ ਇਸਦੀ ਹੁਣ ਪੜਚੋਲ ਕਰਦੇ ਹਾਂ, ਹਰਵਿੰਦਰ ਧਾਲੀਵਾਲ ਵਧੀਆ ਹਾਇਜ਼ਨ ਹੈ ਤੇ ਮੇਰਾ ਦੋਸਤ ਵੀ ਹੈ। ਪਰ ਕਹਿੰਦੇ ਹਨ ਕਿ ਦੋਸਤ ਉਹੀ ਜੋ ਸਹੀ ਸਲਾਹ ਦੇਵੇ,
ਮੈਂ ਇਸਨੂੰ ਸਾਹਮਣੇ ਰੱਖਕੇ ਵੇਖ ਰਿਹਾ ਹਾਂ ਤੇ ਕਈ ਤਰ੍ਹਾਂ ਦੇ ਹਾਇਪੋਥੀਸਸ ਬਣਾਕੇ ਵੇਖ ਰਿਹਾ ਹਾਂ, ਲਿਹਾਜੀ ਦੋਸਤ ਦਾ ਲਿਹਾਜ ਵੀ ਕਰਨਾ ਚਾਹੁੰਦਾ ਹਾਂ ਕਿਤੇ ਤਾਂ ਕੋਈ ਸਿਰਾ ਮਿਲੇ। ਨਹੀ ਮਿਲਿਆ, ਯਕੀਨ ਹੈ ਕਿ ਹਰਵਿੰਦਰ ਜ਼ਰੂਰ ਹੀ ਕਿਸੇ ਫੋਕਸ ਤੇ ਕੇਂਦਰਿਤ ਹੋਵੇਗਾ।
ਪਹਿਲੀ ਗੱਲ ਕਿ ਤੀਸਰਾ ਪਹਿਰ ਦਾ ਜਿਕਰ ਹੀ ਕਿਸੇ ਪਾਸੇ ਨਹੀ ਖੜਦਾ, ਨਾ ਰਾਤ ਦੇ ਕਿਸੇ ਖਾਸ ਮੌਕੇ ਵੱਲ। ਹਾਂ ਉਸਨੇ ਤੀਸਰੇ ਪਹਿਰ ਨੂੰ ਅਲੰਕਾਰੀ ਵਿਧੀ ਨਾਲ ਜ਼ਿੰਦਗੀ ਨਾਲ ਜੋੜਨਾ ਚਾਹਿਆ ਹੋਵੇ ਪਰ ਇਹ ਚਾਹਤ ਪਾਠਕ ਤਕ ਨਹੀ ਪੁਜਦੀ।
ਚਲੋ ਮੰਨ ਲੈਂਦੇ ਹਾਂ ਇਹ ਗੂੜੀ ਨੀਂਦ ਦਾ ਸੰਕੇਤ ਹੈ। ਹੁਣ ਠੰਡੀ ਠਾਰ ਕਣੀ ਤੋਂ ਇਹੋ ਅਭਿਪਰਾਏ ਲਿਆ ਜਾ ਸਕਦਾ ਹੈ ਕਿ ਇਹ ਕੋਈ ਹਾਂ ਪੱਖੀ ਸਧਰ ਹੈ। ਮਿਠਾ ਸੁਪਨਾ ਸਾਨੂੰ ਇਹੋ ਸੰਕੇਤ ਦਿੰਦਾ ਹੈ। ਠੰਡੀ ਠਾਰ ਕਣੀ—ਮਿਠਾ ਸੁਪਨਾ—ਤੇ ਤੀਸਰਾ ਪਹਿਰ ਇਹ ਮਿਸ਼ਰਣ ਇਹੋ ਸੰਕੇਤ ਦਿੰਦਾ ਹੈ ਕਿ ਹਾਇਜ਼ਨ ਦੇ ਅਵਚੇਤਨ ਵਿਚ ਕੋਈ ਆਉਣ ਵਾਲੀ ਚੰਗੀ ਘੜੀ ਦਾ ਬਾਵਾ(ਹਇਪੋਥੀਸਸ) ਬੈਠਾ ਹੈ। ਉਸਦੀ ਉਡੀਕ ਹੈ। ਇਸ ਸੰਦਰਭ ਵਿਚ ਹਾਇਜ਼ਨ ਦੀ ਮਾਨਸਿਕਤਾ ਨੂੰ ਸਮਝਿਆ ਜਾ ਸਕਦਾ ਹੈ ਕਿ ਉਹ ਹਾਂ ਪੱਖੀ, ਪਰੋਗਰੈਸਿਵ ਤੇ ਜ਼ਿੰਦਗੀ ਦਾ ਆਸ਼ਕ ਹੈ।
8 hours ago · Like · 1

Sanjay Sanan Harvinder Dhaliwal ji bahut sohna likhde ne......
.....koi doongi gal kahi hai ....es haiku ch.....let him come and explain ...., Dhido Gill Sahib !!!!!!!!!!
8 hours ago · Edited · Like · 1

Janmeja Singh Johl ਤੀਸਰੇ ਪਹਿਰ ਦਾ ਵਕਤ, ਸੁਪਨਿਆਂ ਦਾ ਨਹੀ਼, ਕੰਮ ਦਾ ਹੁੰਦਾ ਹੈ। ਨਾਲੇ ਇਸ ਵਕਤ ਪਈ ਕਣੀ ਠੰਡੀ ਹੋ ਸਕਦੀ ਹੈ। ਠੰਡੀ ਠਾਰ ਨਹੀਂ। ਇਹ ਹਾਇਕੂ ਜਾਂ ਜੋ ਵੀ ਹੈ, ਕੁਦਰਤ ਦੇ ਨੇਮ ਦੇ ਅਨੂਕੂਲ ਨਹੀਂ।
8 hours ago · Like · 2

Sanjay Sanan Kuljeet Maan ji, Dhido Gill JI ____________

तश्नगी में लब डुबो लेना भी काफी है 'फ़राज़'
जाम में सहबा है या ज़ेहराब मत देखा करो
[(तश्नगी = प्यास); (सहबा = शराब); (ज़ेहराब = ज़हर भरा पानी)
8 hours ago · Like · 3

Dhido Gill ..ਹਾਇਕੂ ਗਰੁੱਪ ਵਿੱਚ ਹੁਣ ਤੱਕ ਦੀ ਪੰਜਵੀ ਜਮਾਤ ਤੱਕ ਪੜਾਏ ਗਏ ਸਲੇਬਸ ਮੁਤਾਬਿਕ ਇਹ ਇੱਕ ਗੈਰ ਹਾਇਕੂ ਰਚਨਾ ਹੈ.....
8 hours ago · Like · 1

Kuljeet Mann ਗੇਰ ਕਾਨੂੰਨੀ ਰਚਨਾ ਹਾ ਹਾ ਹਾ
7 hours ago · Like

Kuljeet Mann ਜਨਮੇਜਾ ਜੀ ਤੀਸਰਾ ਪਹਿਰ ਮੈਂ ਸੁਪਨੇ ਕਰਕ ਸਮਝ ਲਿਆ ਸੀ, ਵੈਸੇ ਪਹਿਰਾਂ ਦਾ ਦਸ ਦਿਉ ਤਾ ਅੱਗੇ ਵਾਸਤੇ ਵੀ ਵਧੀਆ ਰਹੇਗਾ, ਅੱਠ ਪਹਿਰ ਤੇ ਚੌਵੀ ਘੰਟੇ, ਪਹਿਲਾ ਪਹਿਰ ਕਦਂ ਸ਼ੁਰੂ ਹੁੰਦਾ ਹੈ, ਮੈਂਨੁੰ ਨਹੀ ਪਤਾ
7 hours ago · Like

Sanjay Sanan Kuljeet Mann Sahib________________Kamaljit Mangat likhde ne...

ਪੰਜਾਬੀ ਦੇ ਹਾਇਕੂ
-------------------
ਪਹਿਲਾ ਪਹਿਰ
ਗੁਰਦੁਆਰੇ ਵੱਜੇ ਨਗਾਰਾ
ਬਲਦਾਂ ਦੇ ਗਲ ਟੱਲੀਆਂ
ਃਃਃਃਃ
ਪਹਿਲਾ ਪਹਿਰ
ਗੁਰਦੁਆਰੇ ਬੋਲੇ ਭਾਈ
ਚਾਟੀ 'ਚ ਮਧਾਣੀ
ਃਃਃਃਃ
ਪਹਿਲਾ ਪਹਿਰ
ਮੱਝਾਂ ਨੂੰ ਪਾਵੇ ਪੱਠੇ
ਸੁਹਾਣੀ ਲਾਵੇ ਝਾੜੂ
ਃਃਃਃਃਃ
ਪਹਿਲਾ ਪਹਿਰ
ਦਾਦਾ-ਦਾਦੀ ਨਹਾਕੇ
ਕਰਨ ਲੱਗੇ ਨਿਤਨੇਮ
ਃਃਃਃਃ
ਪਹਿਲਾ ਪਹਿਰ
ਕੱਚੀ ਛੱਤ ਚੋਂ
ਬੋਲਣ ਚਿੜੀਆਂ
ਃਃਃਃਃ
ਪਹਿਲਾ ਪਹਿਰ
ਨੰਣਦ ਤੇ ਭਰਜਾਈ
ਜੁਟੀਆਂ ਕੰਮਾਂ-ਕਾਰਾਂ ਨੂੰ
ਃਃਃਃਃ
ਪਹਿਲਾ ਪਹਿਰ
ਭੜੋਲੀ 'ਚ ਧਰਿਆ ਸਾਗ
ਗੁੰਨੇ ਮੱਕੀ ਦਾ ਆਟਾ
ਃਃਃਃਃ
ਪਹਿਲਾ ਪਹਿਰ
ਚੰਨ ਦੀ ਚਾਨਣੀ
ਖਿਲਰੀ ਵੇਹੜੇ 'ਚ
ਃਃਃਃਃ
ਪਹਿਲਾ ਪਹਿਰ
ਮੋਢੇ ਉੱਤੇ ਰੱਖ ਹਲ
ਚੱਲਿਆ ਖੇਤ ਨੂੰ
ਃਃਃਃਃ
ਪਹਿਲਾ ਪਹਿਰ
ਚੱਲਿਆ ਜੰਗਲ ਪਾਣੀ
ਕਰੇ ਦਾਤਣ
..............ਕਮਲਜੀਤ ਮਾਂਗਟ
7 hours ago · Like · 2

Kuljeet Mann ਹਾਂਜੀ ਸੰਜੇ ਜੀ ਲਗਦੈ ਛੇ ਕੁ ਵਜੈ ਪਹਿਲਾ ਪਹਿਰ ਸ਼ੁਰੂ ਹੁੰਦਾ ਹੈ ਮਾਂਗਟ ਮੁਤਾਬਕ ਤੇ ਵਿਚਾਰ ਅਧੀਂਨ ਹਾਇਕੂ ਦਾ ਤੀਸਰਾ ਪਹਿਰ ਬਾਰਾ ਵਜੇ ਸੁਰੂ ਹੂੰਦਾ ਹੈ ਜਾ ਇਸਦੇ ਆਸ ਪਾਸ, ਫਿਰ ਤ ਹੁਣ ਗੜਬੜ ਹੋ ਗਈ, ਧਾਲੀਵਾਲ ਹੋਣਾ ਨੂੰ ਉਡੀਕੋ ਹੋਰ ਕੀ
7 hours ago · Like · 1

Dhido Gill ਮਾਨ ਸਾਹਬ .....ਸੌ ਫੀਸਦੀ ਪੱਕਾ ਨੀ ਪਤਾ...ਪਰ ਸਾਰੀ ਉਮਰ ਸਮਝਿਆ ਇਹ ਹੈ ਕਿ ਚਵੀ ਘੰਟੇ ਚਾਰ ਪਹਿਰਾਂ ਵਿੱਚ ਵੰਡੇ ਨੇ.....ਰਾਤ ਦੇ ਬਾਰਾਂ ਤੋਂ ਛੇ....ਪਹਿਲਾ ਪਹਿਰ , ਛੇ ਤੋਂ ਬਾਰਾਂ ਦੂਜਾ , ਬਾਰਾਂ ਤੋਂ ਛੇ......ਤੀਜਾ..............ਧਾਲੀਵਾਲ ਸਾਹਬ ਬੜੇ ਕਸੂਤੇ ਪਹਿਰ ਵਿੱਚ ਹਾਇਕੂ ਰਚਨਾ ਕਰ ਗਏ ਹਨ
7 hours ago · Like · 1

Harpreet Dhindsa-Sahota why not say - Pehla Pehar .. if that is the issue. Par ik rachna kise rachnakaar di apni soch te kalpna hundi hai.. oh galat ja sahi kive ho sakdi hai.. aalochana wakhri gal hai par sahi galat sabat karna, mainu samaj nai aaya... Muafi pehla hi mang laindi han..
7 hours ago · Like · 2

Harvinder Dhaliwal ਦੋਸਤੋ ,ਇੱਕ ਹਾਇਕੂ ਲੇਖਕ ਨੇ ਹਾਇਕੂ ਵਿੱਚ ਆਪਣੇ ਹੰਢਾਏ ਅਨੁਭਵ ਨੂੰ ਦਰਸਾਉਣਾ ਹੁੰਦਾ ਹੈ ..ਮੈਨੂੰ ਇਥੇ ਰਣਜੀਤ ਸਰਾ ਹੋਰਾ ਵਲੋਂ ਇੱਕ ਪੋਸਟ ਤੇ ਕੀਤੀ ਟਿੱਪਣੀ ਯਾਦ ਆ ਰਹੀ ਹੈ -

"ਹਾਇਕੂ 'ਚ ਪਾਠਕ ਨੂੰ ਲੇਖਕ ਦੀ ਜਗਾਹ ਖੜ੍ਹਕੇ ਵੇਖਣਾ ਪੈਂਦਾ ਹੈ ਅਤੇ ਲੇਖਕ ਨੂੰ ਪਾਠਕ ਬਣਨਾ ਪੈਂਦਾ ਹੈ| ਪਾਠਕ ਇਹ ਜਾਣਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਲੇਖਕ ਨੇ ਅਜਿਹਾ ਕਿਓਂ ਲਿਖਿਆ ਹੈ ਬਜਾਏ ਇਸਦੇ ਕਿ ਕੀ ਲਿਖਿਆ ਹੈ|"

ਸੋ ਗੱਲ ਤਾਂ ਸਿਰਫ ਇੰਨੀ ਹੈ ਕਿ ਤੀਸਰੇ ਪਹਿਰ ਮੈਂ ਬੱਦਲਾਂ ਦੀ ਛਾਵੇਂ ਪਿਆ ਸੀ ..( ਮੰਡੀ ਵਿੱਚ ਡਿਓਟੀ ਹੈ ..ਸੋ ਕਣਕ ਦੇ ਢੇਰ ਕੋਲ ਪਏ ਮੰਜੇ ਤੇ ਪੈ ਗਿਆ ) ਪਤਾ ਨਹੀਂ ਲੱਗਾ ਕਦ ਨੀਂਦ ਆ ਗਈ ਤੇ ਕਦ ਸੁਪਨਾ ਚਾਲੂ ਹੋ ਗਿਆ ..ਪਤਾ ਓਦੋਂ ਲੱਗਿਆ ਜਦ ਠੰਡੀ ਠਾਰ ਕਣੀ ਮੇਰੇ ਮੱਥੇ ਤੇ ਆ ਕੇ ਵੱਜੀ ...ਮੈਨੂੰ ਉਹ ਕਣੀ ਕੇਵਲ ਠੰਡੀ ਨਹੀਂ ,ਠੰਡੀ ਠਾਰ ਹੀ ਲੱਗੀ ਸੀ !ਵੈਸੇ ਵੀ ਜੇ ਮੈਂ ਇਸ ਨੂੰ ਆਪਣੇ ਨਿੱਜੀ ਅਨੁਭਵ ਨਾਲ ਨਾ ਵੀ ਜੋੜਾਂ ਤਾਂ ,ਕੰਮੀ ਕਾਰੀਂ ਲੱਗੇ ਲੋਕ ਜਿਵੇਂ ਹਾੜੀ ਵੱਢਣ ਵਾਲੇ ਕਾਮੇ ਲੋਕਾਂ ਨੂੰ ਵੀ ਇਸ ਸਮੇਂ ਰੋਟੀ ਪਾਣੀ ਖਾ ਕੇ ਨੀਂਦ ਆਉਂਦੀ ਹੈ ਤੇ ਕਈ ਤਾਂ ਠੌਕਾ ਲਗਾ ਵੀ ਲੈਂਦੇ ਹਨ ..ਤੇ ਜਨਮੇਜਾ ਜੋਹਲ ਜੀ ,ਕਦੇ ਹਾੜੀ ਦੇ ਵਾਢਿਆਂ ਤੋਂ ਪੁੱਛ ਕੇ ਵੇਖਿਓ ਕਿ ਐਨੀ ਗਰਮੀ ਵਿੱਚ ਪਿੰਡੇ ਤੇ ਡਿੱਗੀ ਕਣੀ ਠੰਡੀ ਠਾਰ ਹੁੰਦੀ ਹੈ ਕਿ ਨਹੀਂ ?..ਤੁਹਾਡੇ ਹਿਸਾਬ ਨਾਲ ਤਾਂ ਫੇਰ ਇਸ ਰੁੱਤੇ ਪਏ ਗੜੇ ਵੀ ਨਿੱਘੇ ਹੀ ਹੁੰਦੇ ਹੋਣਗੇ ..ਬਾਦਸ਼ਾਹੋ ਇਹ ਕੁਦਰਤ ਹੈ ...ਜੇ ਉਹ ਇਸ ਰੁੱਤੇ ਕਣੀ ਨੂੰ ਬਰਫ਼ ਵਿੱਚ ਬਦਲ ਸਕਦੀ ਹੈ ਤਾਂ ਇੰਨੀ ਕੁ ਠੰਡੀ ਵੀ ਕਰ ਸਕਦੀ ਹੈ ਕਿ ਇਸ ਨੂੰ ਠੰਡੀ ਠਾਰ ਕਿਹਾ ਜਾ ਸਕੇ ..ਤੁਹਾਡਾ ਅਜੀਤ ਵਿੱਚ ਕਾਲਮ ' ਕੈਮਰਾ ਚੁੱਪ ਨਹੀਂ ' ਬਹੁਤ ਵਧੀਆ ਹੁੰਦਾ ਹੈ ..ਪਰ ਇਹ ਜਰੂਰੀ ਨਹੀਂ ਕਿ ਬੰਦਾ ਹਰ ਖੇਤਰ ਵਿੱਚ ਹੀ ਮਾਹਿਰ ਹੋਵੇ !

ਮੇਰੇ ਲਈ ਸਾਰੇ ਹੀ ਸਤਿਕਾਰ ਯੋਗ ਦੋਸਤ ਹਨ ..ਸਭ ਦਾ ਧੰਨਵਾਦ !

ਖਾਸ ਕਰ ਕੇ ਬਹੁਤ ਹੀ ਗੁਣੀ ਗਿਆਨੀ ਦੋਸਤ ਧੀਦੋ ਗਿੱਲ ਜੀ ਦਾ ਵਿਸ਼ੇਸ ਧੰਨਵਾਦ ..ਇਹ ਇੰਨੇ ਗੁਣੀ ਗਿਆਨੀ ਹਨ ਕਿ ਇੰਨਾਂ ਦੀਆਂ ਆਖੀਆਂ ਕਈ ਗੱਲਾਂ ਤਾਂ ਮੇਰੇ ਵਰਗੇ ਕਮ -ਅਕਲੇ ਦੇ ਸਿਰ ਉੱਤੋਂ ਦੀ ਗੁਜਰ ਜਾਂਦੀਆਂ ਹਨ ..ਇੰਨਾਂ ਦਾ ਹਰ ਹਾਇਕੂ ," ਹਾਇਕੂ ਰਚਨਾ " ਹੁੰਦੀ ਹੈ " ਗੈਰ ਹਾਇਕੂ ਰਚਨਾ " ਨਹੀਂ ...ਵਿਸ਼ਵਾਸ ਨਹੀਂ ਤਾਂ ਇੰਨਾ ਦੇ ਪੋਸਟ ਹੋਏ ਪੁਰਾਣੇ ਹਾਇਕੂਆਂ ਦੀ ਪੜਚੋਲ ਕਰ ਕੇ ਵੇਖ ਲੈਣਾ !.....ਤੇ ਹਾਂ ਸੱਚ ਧੀਦੋ ਗਿੱਲ ਜੀ ,ਚੌਵੀ ਘੰਟਿਆਂ ਵਿੱਚ ਅੱਠ ਪਹਿਰ ਹੁੰਦੇ ਹਨ ,ਚਾਰ ਨਹੀਂ ...ਪਰ ਕੋਈ ਗੱਲ ਨਹੀਂ ਮੈਂ ਤੁਹਾਡੀ ਗਿਆਨਤਾ ਤੇ ਸ਼ੱਕ ਨਹੀਂ ਕਰ ਰਿਹਾ !
6 hours ago · Edited · Like · 7

Harki Virk Je tusi paihar bare padchol karni ta guru nanank ji da shabad hai charan pahran baare uhh natural vartare nu life de 4 paharan nal jodd de han, best guide.. " pahale paihrre raain de vanjariya mittra balak budh aachet..."
Baki supne di gal sirf supna lain vale takk seemat rahndi hai ja pathak v koi drish uleek sakda ihh gal maharaathiyaan nu decide karn do.. Supna kuj confused word hai tan..
6 hours ago via mobile · Like · 1

Janmeja Singh Johl Harvinder Dhaliwal ਪਿਆਰੇ ਧਾਲੀਵਾਲ ਜੀ, ਕਾਲਮ ਦੀ ਗੱਲ ਨਹੀਂ, ਪਹਿਰ ਦੀ ਗੱਲ ਹੋ ਰਹੀ ਹੈ, ਹਰ ਪਹਿਰ ਦਾ ਆਪਣਾ ਸੁਭਾਅ ਹੈ। ਠੰਡੀ ਠਾਰ ਹੋਣਾ ਜਾਂ ਠੰਡੀ ਠਾਰ ਮਹਿਸੂਸ ਕਰਨਾ, ਦੋ ਅਲੱਗ ਅਲੱਗ ਕ੍ਰਿਆਵਾਂ ਹਨ। ਬਾਕੀ ਸੋਚ ਆਪੋ ਆਪਣੀ।
6 hours ago · Like

Arvinder Kaur there is something known as ''poetic expression'' of ones sensibility....ki haiku rachna vich isdi sakht manahi hai ? chalo mann liya that haiku is about here and now about stating something as it is ....but then the genre is evolving.....je enne meen mekh kadhne hon tan even the haiku of the japanese masters can be torn apart at the hands of any critic.....no one is perfect anywhere....but the least one can do is to discuss a creation through healthy criticism....it is disappointing to note that the present discussion is far far away from this......it smacks of personal biases......personally i do not believe in siding with anyone or being against others .....my sole concern is that a poet is an extremely sensitive individual and his/her creation deserves all respect and careful handling !.......how and why dont we agree that '' teeja pehar'' and ''thandi thaar kani'' are not images for the poet's experience ??......je kani thandi ho sakdi hai tan ohnu ''thandi thaar '' kehan di manahi hai ? je raat nu '' kali '' keh sakde haan tan ''kali siah'' nahi keh sakde ???
6 hours ago · Like · 7

Harvinder Dhaliwal Janmeja Singh Johl ਜੀ ਮੇਰਾ ਕੁਮੈਂਟ ਗੌਰ ਨਾਲ ਪੜ੍ਹੋ ..ਮੈਂ ਇਹੀ ਦੱਸਣ ਦੀ ਕੋਸ਼ਿਸ ਕੀਤੀ ਹੈ ਕਿ ਕਿਸੇ ਵੀ ਰੁੱਤ ਤੇ ਕਿਸੇ ਵੀ ਪਹਿਰ ਵਿੱਚ ਕਣੀ ਠੰਡੀ ਠਾਰ ਹੋ ਸਕਦੀ ਹੈ ..ਕੁਦਰਤ ਦਾ ਕੋਈ ਸਾਨੀ ਨਹੀਂ !
5 hours ago · Like · 2

Harki Virk ਦੁਪਹਿਰ -ਦੂਜਾ ਪਹਿਰ ਜੋ ੨.੫ -੩.੦੦ ਘੰਟੇ ਦਾ ਮੰਨਿਆ ਜਾਂਦਾ ਤੇ ਸ਼ਾਮ ਤੀਜਾ ਪਹਿਰ... ਬਟ ਕੋਈ ਵੀ ਟਾਈਮ ਹੋਵੇ, ਇਥੇ ਡਿਸਕਸ਼ਨ ਐਕਸਪ੍ਰੈਸ਼ਨਸ ਦੀ ਹੋਣੀ ਚਾਹੀਦੀ ਹੈ, ਸ਼ਬਦੀ ਲੜਾਈ ਦੀ ਜਗਹ ਠੋਸ ਦਲੀਲਾਂ ਦੇ ਵਾਰ ਕਰੋਂਂ.. ਸਰਾਂ ਜੀ ਨੇ ਇਕ ਵਾਰ ਡਾਕਸ ਦਿੱਤਾ ਸੀ ਇਨਾਂ੍ ਬਾਰੇ..
5 hours ago via mobile · Like

Harki Virk Baki Harvinder ji ne thandi thar uss di awesum feeling darsaun layi vartiya.. Ihh tan normal hai ke garam pinde te normal pani ve thanda laggda..
5 hours ago via mobile · Like · 1

Harki Virk Bass menu tan mithe suppne bare daso uhh physical tangible hai ke nahi tan jo aage to baki v supne lai sakkan...:)))
5 hours ago via mobile · Like

Kuljeet Mann ਹਰਵਿੰਦਰ ਜੀ, ਤੁਹਾਡੀ ਵਿਆਖਿਆ ਜਾਣਕੇ ਇਹ ਵਧੀਆ ਲੱਗਾ। ਪਰ ਕਿਸੇ ਵੀ ਵਿਧਾ ਦੀ ਕੋਈ ਵੀ ਰਚਨਾ ਸਿਰਫ ਤੇ ਸਿਰਫ ਪਾਠਕ ਲਈ ਹੁੰਦੀ ਹੈ। ਕਹਿੰਦੇ ਤੇ ਇਹ ਵੀ ਨੇ ਕਿ ਚੰਗੀ ਰਚਨਾ ਸਿਰਜੇ ਜਾਣ ਤੋਂ ਬਾਦ ਆਪਣਾ ਆਪਾ ਰਚਨਹਾਰੇ ਤੋ ਸੁਤੰਤਰ ਕਰ ਲੈਂਦੀ ਹੈ ਤੇ ਜਨ ਸਮੂ੍ਹ ਦੀ ਹੋ ਜਾਂਦੀ ਹੈ ਜਾਂ ਹੋ ਜਾਣੀ ਚਾਹੀਦੀ ਹੈ। ਇਸ ਹਾਇਕੂ ਦਾ ਇਹ ਮੀਰੀ ਗੁਣ ਸਾਹਮਣੇ ਨਹੀ ਆਉਂਦਾ,ਨਿਰ ਸੰਦੇਹ ਤੁਹਾਡੀਆ ਸਾਰੀਆਂ ਗੱਲਾਂ, ਸੋਚ ਦੇ ਪਹਿਲੂ ਤੋਂ ਉਮਦਾ ਹਨ ਪਰ ਉ ਸੰਚਾਰ ਨਹੀ ਹੋ ਸਕਿਆ ਜੋ ਤੁਸੀਂ ਚਿਤਵਿਆ ਸੀ। ਅਜੇ ਵੀ ਤੁਸੀਂ ਇਸੇ ਫੋਕਸ ਤੇ ਹੋਰ ਡੂੰਘੇ ਜਾਦੇ ਹੋਏ ਇਸ ਵਿਚ ਖੁਸ਼ਬੋ ਪੈਦਾ ਕਰ ਸਕਦੇ ਹੋ, ਇਹ ਸਾਰੇ ਸਾਲ ਦੀ ਕਮਾਈ, ਉਸ ਕਮਾਈ ਨਾਲ ਜੁੜੀਆ ਲੋੜਾਂ ਤੇ ਬਾਰਟਰੀ ਸਾਧਨ ਨੂੰ ਮੂਲਵਾਨ ਬਣਾ ਸਕਦੇ ਹੋ
5 hours ago · Like · 2

Harvinder Dhaliwal ਕੁਲਜੀਤ ਮਾਨ ਜੀ ,ਮੈਂ ਸਮਝਦਾ ਹਾਂ ਕਿ ਮੇਰੀ ਰਚਨਾ ਹਾਇਕੂ ਵਿਧੀ ਦੇ ਅਨੁਕੂਲ ਹੀ ਹੈ ..ਬਾਕੀ ਹੋ ਸਕਦਾ ਹੈ ਕਿ ਕੁਝ ਪਾਠਕਾਂ ਨੂੰ ਇਸਦਾ ਸੰਚਾਰ ਨਾ ਹੁੰਦਾ ਮਹਿਸੂਸ ਹੋਵੇ ..ਪਰ ਬਹੁਤਿਆਂ ਪਾਠਕਾਂ ਨੇ ਇਸਦਾ ਸੰਚਾਰ ਮਹਿਸੂਸ ਕੀਤਾ ਵੀ ਹੈ ..ਸੋ ਇਹ ਪਾਠਕ ਪਾਠਕ ਤੇ ਵੀ ਨਿਰਭਰ ਕਰਦਾ ਹੈ !
5 hours ago · Like · 1

Kuljeet Mann ਹਰਵਿੰਦਰ ਜੀ ਸਤ ਬਚਨ, ਮੈਂ ਤੇ ਉਹ ਕਿਹਾ ਜੋ ਮਹਿਸੁਸ ਕੀਤਾ,
5 hours ago · Like

Janmeja Singh Johl ਹਰਵਿੰਦਰ ਜੀ ਸਤ ਬਚਨ, ਮੈਂ ਤੇ ਉਹ ਕਿਹਾ ਜੋ ਮਹਿਸੁਸ ਕੀਤਾ,
5 hours ago · Like

Harki Virk Harvinder Dhaliwal ji hun mera jawab v diyo ji kiyunke ihh supne vargi feeling da quetion mere te v aayia si ke ihh nirol mere ahhsas ne only imaginative.. so mai iss layi chahundi han ki saare jaane jan sakkan ke jo dujiyan nu imaginative laggda ki asi likh sakkde han.. eg ..dreaming like things..
4 hours ago via mobile · Like

Harvinder Dhaliwal ਹਰਕੀ ਵਿਰਕ ਜੀ ,ਅਹਿਸਾਸ ਜਾਂ ਅਨੁਭਵ ਤਾਂ ਲੇਖਕ ਦਾ ਹੀ ਹੁੰਦਾ ਹੈ ..ਪਾਠਕ ਨੇ ਤਾਂ ਉਸਨੂੰ ਮਹਿਸੂਸ ਕਰਕੇ ,ਉਸ ਦਰਿਸ਼ ਦੇ ਵਿੱਚ ਵੜ ਕੇ ਉਸ ਨੂੰ ਮਾਨਣਾ ਹੁੰਦਾ ਹੈ ..ਸੁਪਨਾ ਜਦੋ ਚੱਲ ਰਿਹਾ ਹੁੰਦਾ ਹੈ ਤਾਂ ਠੋਸ ਬਿੰਬ ਹੀ ਹੁੰਦਾ ਹੈ ...ਹੁਣ ਜੇ ਕਿਸੇ ਪਾਠਕ ਨਾਲ ਅਜੇਹੀ ਸਥਿਤੀ ਜੋ ਹਾਇਕੂ ਵਿੱਚ ਬਿਆਨ ਹੋਵੇ , ਖੁਦ ਨਾਲ ਨਹੀਂ ਵਾਪਰੀ ਤਾਂ ਇਸ ਵਿੱਚ ਲੇਖਕ ਦਾ ਕਸੂਰ ਨਹੀਂ ਹੈ !
4 hours ago · Edited · Like · 1

Harki Virk Question*
harvinder ji meri gal nu ignore kiyu kita ja riha.. Je ithe kisse nal discussion to bachan layi avoid karna chah rahe ho tan inbox reply karo ji... I mean je tusi sochde ho ke koi hor bakherra na kharra ho jave
4 hours ago via mobile · Like

Harki Virk I got that, but future layi saare ihh gal yaad rakhan te je ihh galat hai tan daleel nal dassan. Hameshan vang bhajo na.. Kuj na kuj te sikhan nu milu..
4 hours ago via mobile · Like

Dalvir Gill Harki, Denis Garrison calls Ma ( an important aspect of Japanese Aesthetics ) as “dreaming room”. The above verse you shared by GuruBaba is also talking about the Raen ( Night ). Mystics considers this entire life a big-fat dream. We haven't made our mind yet to perceive Haiku as a Japanese Art Form or to follow EnglishLanguageHaiku ( There's no such thing as it has been bastardized into so many different schools/sub-schools, where a few people have selected a few "Rules" and are adherent to those to the other extreme where everything goes.) all this actually boils down to the person and not his/her creation. We haven't even come up with a definitive explanation of Punjabi Haiku that is not a direct or indirect translation of American definition, so don't ask for a firm and final decision on anything. Even though this link on Personification but it's very enlightening about the Academic Approach towards haiku and your are smart enough to figure out what went wrong and when.https://www.facebook.com/groups/395117723895075/474284355978411/?notif_t=like

HAIKU OMNI
Personification: A Taboo In English Language Haiku? by Robert D. Wilson http://simplyhaiku.theartofhaiku.com/autumn2010/personification.htm
4 hours ago · Like · Remove Preview

Dalvir Gill Harki, i've posted this link here as well but didn't get any notification for it here, if visiting other haiku pages/groups is also a taboo.
4 hours ago · Like

Gurmukh Bhandohal Raiawal ਮੈਂ ਹੈਰਾਨ ਹਾਂ ਇਥੇ ਇਸ ਤਰਾਂ ਦਾ ਵਿਤਕਰਾ ਦੇਖ ਕੇ ਤੇ ਕੁਝ ਖੁਦ ਦੇ ਬਣੇ ਮਾਸਟਰਾਂ ਦੀ ਮਾਸਟਰੀ ਦੇਖ ਕੇ, ਜੇ ਗੱਲ ਹਾਇਕੂ ਦੇ ਹਿੱਤ ਵਿਚ ਹੁੰਦੀ ਹੋਵੇ ਤਾਂ ਕਿੰਨਾ ਚੰਗਾ ਹੈ ਪਰ ਇਥੇ ਤਾਂ ਗੱਲ ਨਿੱਜੀ ਹੋਈ ਪਈ ਆ ਕੋਈ ਆਪਣੀ ਧੋੰਸ ਜਮਾਉਣਾ ਚਾਹੁੰਦਾ ਹੈ ਕਿਸੇ ਨੂੰ ਨਿਨੰਡ ਕੇ..!
ਮੈਂ ਇਥੇ ਇਹ ਹੀ ਪੂਛਨਾ ਚਾਹਾਂਗਾ' ਜਦੋਂ ਆਮ ਜੇ ਚੁਟਕਲਿਆਂ ਨੂੰ ਹਾਇਕੂ ਦੱਸਿਆ ਜਾਂਦਾ ਹੈ ਤਾਂ ਉਦੋਂ ਕਿਥੇ ਹੁੰਦੇ ਨੇ ਸਾਰੇ ਉਦੋਂ ਕਿਓ ਨੀ ਬੋਲਦਾ ਕੋਈ. ਤੇ ਨਵੇ ਲੇਖਕ ਜਾਂ ਪਾਠਕ ਨੂੰ ਕਿਓ ਨੀ ਦੱਸਦਾ ਕੀ ਭਾਈ "ਇਹ ਸਹੀ ਆ ਤੇ ਇਹ ਗਲਤ ਆ..ਤੂੰ ਇਸ ਤਰਾਂ ਲਿਖ ਤੇ ਆਪਣਾ ਪਹਿਰ ਇਸ ਤਰਾਂ ਫਿੱਟ ਕਰ ਤੇ ਇਹ ਕਿਓ ਨੀ ਦੱਸਿਆ ਜਾਂਦਾ ਕੇ ਹਾਇਕੂ ਦਾ ਮੁਖ ਅਧਾਰ ਉਸਦੀ ਰੂਹ ਉਸਦੀ ਮੌਲਿਕਤਾ ਹੈ..?

ਹੁਣ ਗੱਲ ਆ ਧਾਲੀਵਾਲ ਸਾਬ ਦੇ ਹਾਇਕੂ ਦੀ ਤਾਂ ਇਸ ਵਿਚ ਲੇਖਕ ਦੀ ਆਪਣੀ ਵਖਰੀ ਅਨੁਭਵ ਦੀ ਗੱਲ ਹੋ ਰਹੀ ਆ ਤੇ ਇਸ ਨੂੰ ਲਿਖਣ ਲਾਈ ਮੈਨੂੰ ਨੀ ਲਗਦਾ ਕੀ ਉਸਨੂੰ ਕਿਸੇ ਤੋਂ ਪੁਛਣ ਦੀ ਲੋੜ ਹੋਵੇ ..!ਲੇਖਕ ਨੇ ਹਾਇਕੂ ਦੇ ਦਾਇਰੇ ਵਿਚ ਰਹਿੰਦੇ ਹੋਏ ਹੀ ਇਹ ਰਚਨਾ ਲਿਖੀ ਹੈ ਤੇ ਪੋਸਟ ਕੀਤੀ ਹੈ ਸੋ ਮੈਂ ਨੀ ਸਮਝਦਾ ਕੀ ਕਿਸੇ ਦਾ ਵੀ ਹੱਕ ਹੈ ਕੀ ਓਹ ਸਜ੍ਜਨ ਦੋਸਤ ਇਸ ਨੂੰ ਗੈਰ ਹਾਇਕੂ ਆਖੇ..!!

ਇਕ ਗੱਲ ਹੋਰ" ਕੁਝ ਦਿਨ ਪਹਿਲਾਂ ਤਾਂ ਬੜੀਆਂ ਪੋਸਟਾ ਟਿਪਣੀਆਂ ਕੋਮੇੰਟ ਤੇ ਕੋਮੇੰਟ ਹੋ ਰਹੇ ਸੀ ....ਕੀ ਆਓ ਜੀ ਕੁਝ ਨਵਾ ਕਰੀਏ ਅੱਗੇ ਵਧੀ ਏ ਹਾਇਕੂ ਸਿਰਜੀਏ ਹੁਣ ਕਿਥੇ ਗਈਆਂ ਉਹ ਗੱਲਾਂ ਉਦੋਂ ਤਾਂ ਸਾਰੇ ਬੜੇ ਰੁਲ ਬਣ ਰਹੇ ਸੀ,ਤੇ ਟੁੱਟ ਰਹੇ ਸੀ..ਕੀ ਹੁਣ ਜਪਾਨੀਆਂ ਦੇ ਨਾਲ ਨਾਲ ਪੰਜਾਬੀ ਰੂਪ ਨੂੰ ਵੀ ਖੁੱਲ ਮਿਲਣੀ ਚਾਹੀਂਦੀ ਆ ਹਾਇਕੂ ਦੀ ਪੁੰਛ ਨੀ ਲਾਰੋਡਨੀ ਚਾਹੀਂਦੀ ਜਿਵੇ ਵੀ ਹੋ ਸਕੇ ਕੁਝ ਨਵਾ ਕਰਨਾ ਹੈ ਵਗੇਰਾ ਵਗੇਰਾ ਪਤਾ ਨੀ ਹੋਰ ਵੀ ਕਿੰਨਾ ਕੁਝ .. ਉਹ ਹਾਂ 'ਕਈ ਸੱਜਣ ਤਾਂ ਆਪੇ ਤੋਂ ਬਾਹਰ ਵੀ ਹੋ ਗਾਏ ਸੀ, ਜੇ ਗੱਲ ਹਾਇਕੂ ਦੀ ਆ ਤਾਂ ਕੀ ਉਹ ਹੁਣ ਇਥੇ ਕੁਝ ਬੋਲਣ ਗੇ ਦੱਸਣਗੇ ਕੀ ਗਲਤ ਆ ਤੇ ਕੀ ਸਹੀ ਆ ..? ਜੇ ਗੱਲ ਨਿੱਜੀ ਆ ਹਾਇਕੂ ਨਾਲ ਸੰਬੰਧ ਨਹੀ ਰਖਦੀ ਤਾਂ ਗਰੁਪ ਚੈਟ ਵਿਚ ਦੇਖਲੋ ਗੱਲ ਕਰ ਲੈਂਦੇ ਆ ਕੀ ਖਿਆਲ ਆ ਜੀ ..?

ਇਹ ਇਕ 100% ਵਾਲਾ ਹਾਇਕੂ ਆ ਜਿਸ ਨੂੰ ਮੈਂ ਹਾਇਕੂ ਲਿਖ ਰਿਹਾ ਹਾਂ ਪਤਾ ਨੀ ਕਿਓਂ ਮੈਨੂੰ ਹਾਇਕੂ ਲੱਗ ਰਿਹਾ ਹੈ ਹਾਂ ਸ਼ਾਇਦ ਮੈਨੂੰ ਲਗਦਾ ਹੈ ਕੀ ਮੈਂ ਚੁਟਕਲੇ ਤੇ ਹਾਇਕੂ ਦਾ ਅੰਤਰ ਸਮਝਣ ਲੱਗ ਪਿਆ ਹਾਂ..!!
4 hours ago via mobile · Like · 1

Ranjit Singh Sra ਹਰਕੀ ਜੀ, ਹਾਇਕੂ ਆਮਤੌਰ 'ਤੇ ਬਾਹਰਮੁਖੀ(objective) ਹੁੰਦਾ ਹੈ, ਲੇਖਕ ਉਸਨੂੰ ਆਪਣੇ ਨਾਲ ਨਾਲ ਹੋਰ ਕਿਸੇ ਨੂੰ ਵੀ ਪੰਜਾਂ ਬੋਧਾਂ( ਵੇਖਣ, ਸੁਣਨ, ਸੁੰਘਣ, ਚਖਨ ਅਤੇ ਛੂਹ) ਦਵਾਰਾ ਮਹਿਸੂਸ ਕਰਵਾ ਸਕਦਾ ਹੈ| ਜਦ ਲੇਖਕ ਆਪਣੇ ਅੰਦਰ ਦੀ ਸਥਿਤੀ ਬਿਆਨ ਕਰਦਾ ਹੈ ਤਾਂ ਓਹ ਅੰਤਰਮੁਖੀ(subjective) ਹਾਇਕੂ ਦੀ ਸ਼੍ਰੇਣੀ 'ਚ ਆਉਂਦਾ ਹੈ|
ਇਹ ਵੀ ਹਰਵਿੰਦਰ ਦੇ ਅੰਦਰ ਦੀ ਕਿਰਿਆ ਹੈ ਅਸੀਂ ਪੰਜਾਂ ਬੋਧਾਂ 'ਚੋਂ ਕਿਸੇ ਨਾਲ ਇਸਨੂੰ ਸਿੱਧਾ ਮਹਿਸੂਸ ਨਹੀਂ ਕਰ ਸਕਦੇ ਪਰ ਆਪਣੇ ਪੁਰਾਣੇ ਅਨੁਭਵ ਤੋਂ ਮਹਿਸੂਸ ਕਰ ਸਕਦੇ ਹਾਂ|
ਸੋ ਇਹ ਅੰਤਰਮੁਖੀ ਹਾਇਕੂ ਹੈ, ਜੋ ਭਾਵੇਂ ਘੱਟ ਲਿਖੇ ਜਾਂਦੇ ਹਨ ਪਰ ਮਾਸਟਰਾਂ ਨੇ ਵੀ ਲਿਖੇ ਹਨ| ਬਾਸ਼ੋ ਦੀ ਆਤਮਾ ਵੀ ਇੱਕ ਹਾਇਕੂ 'ਚ ਬੰਜਰ 'ਚ ਘੁਮਦੀ ਰਹੀ ਸੀ|
4 hours ago · Like · 4

Gurmukh Bhandohal Raiawal ਸਰਾ ਸਾਬ ਗੱਲ ਤੁਸੀਂ ਪਤੇ ਦੀ ਕਰੀ ਆ ਪਰ ਕੀ ਇਹ ਸਾਡੇ ਸਾਰੇ ਪੰਜਵੀ ਤੱਕ ਪੜੇ ਹਾਇਕੂ ਮਾਸਟਰ ਜਾਣਦੇ ਨੇ ..? ਜਿਹਨਾ ਨੇ ਇਸ ਰਚਨਾ ਨੂੰ ਗੈਰ ਹਾਇਕੂ ਕਿਹਾ ਹੈ..?
ਜੇ ਪਤਾ ਨੀ ਲੱਗ ਰਿਹਾ ਸਾਫ਼ ਜੀ ਗੱਲ ਆ ਕੀ ਅਗਲੀ ਜਮਾਤ ਵਿਚ ਦਾਖਲਾ ਲੈ ਲੈਣਾ ਚਾਹਿੰਦਾ ਹੈ.. ਜਦੋਂ ਤੱਕ ਗੱਲ ਸਾਫ਼ ਨਾ ਹੋਏ ਕਿਸੇ ਤੇ ਉਂਗਲ ਨੀ ਕਰਨੀ ਚਾਹੀਂਦੀ..!
3 hours ago via mobile · Like · 1

Arvinder Kaur uprotak haiku bilkul lekhak de anubhav ton sirjya gya hai jo meri nimani jahi samajh mutabik haiku rachan da mool sidhaant hona chahida hai....as opposed to haiku that have philosophical thoughts as their bases....we all write thought based ,idea based haiku...but masters say that experience generates the best creations....
3 hours ago · Like · 3

Gurmukh Bhandohal Raiawal http://www.facebook.com/groups/punjabihaiku/permalink/10151875249752729/

ਪੰਜਾਬੀ ਹਾਇਕੂ حائیکو پنجابی Punjabi Haiku
ਓੁਸ ਦੇ ਸਾਥੀ ਨੂੰ ਖਾਂ ਗਈ ਬਿੱਲੀ ਟਿੱਡੇ ਦੀ ਪਤਨੀ ਜਰੂਰ ਵਿਰਲਾਪ ਕਰਦੀ ਹੋਵੇਗੀ ਕੀਕਾਕੂ
3 hours ago via mobile · Like · 1 · Remove Preview

Gurmukh Bhandohal Raiawal http://www.facebook.com/groups/punjabihaiku/permalink/10151875249752729/

ਪੰਜਾਬੀ ਹਾਇਕੂ حائیکو پنجابی Punjabi Haiku
ਓੁਸ ਦੇ ਸਾਥੀ ਨੂੰ ਖਾਂ ਗਈ ਬਿੱਲੀ ਟਿੱਡੇ ਦੀ ਪਤਨੀ ਜਰੂਰ ਵਿਰਲਾਪ ਕਰਦੀ ਹੋਵੇਗੀ ਕੀਕਾਕੂ
3 hours ago via mobile · Like · 1 · Remove Preview

Gurmukh Bhandohal Raiawal http://www.facebook.com/groups/punjabihaiku/permalink/10151871546902729/

ਪੰਜਾਬੀ ਹਾਇਕੂ حائیکو پنجابی Punjabi Haiku
ਲ਼ੰਬਾ ਦਿਨ ਬੇੜੀ ਗੱਲਾਂ ਕਰੇ ਕਿਨਾਰੇ ਨਾਲ ਲੰਬਾ ਹੈ ਅੱਜ ਦਾ ਦਿਨ ਸ਼ੀਕੀ ਮਾਸਓਕਾ
3 hours ago via mobile · Like · Remove Preview

Anoop Babra I personally think that it is not wisdom that enables a poet or a writer to write their poetry, but a kind of instinct or inspiration, such as you find in seers and poets of yester years who delivered all their sublime messages without knowing in th...See More
3 hours ago via mobile · Edited · Like · 2

Anoop Babra Haiku is the poetry of moments literally speaking... that moment could be any fragment experienced during the natural clock of 24 hours per day, so why are some wise ones hell bent today to contradict themselves, do anyone of us need permission to go p...See More
2 hours ago · Like · 1

Harki Virk Sra ji ihh gaal tuhanu dubara likhan layi mai jan- bujh ke kiha si.. Kiyunke kuj weeks pahlan iddan da kuj mere nal v vapriya si jis nu nirol imagination kah ke bhand ditta gaya si.. Baki Sra ji je tuhanu yaad hove tan 2010 vich ikk var mai likhiya si ...See More
2 hours ago via mobile · Like · 1

Harki Virk Dalvir ji tuhadi roohani soch nu mai samajh di han or ithe aapan babe di gal na kariye ta vi literally 24 hours nu 8 pahar te kuj gharriyan ch vandiya gaya hai for ref.. I used wikipedia n reconfirmed.. But bhaji time di gal tan ithe shobba hi nahi din...See More
2 hours ago via mobile · Like · 1

Gurwinder Singh Sidhu ਮੈਨੂੰ ਨਹੀਂ ਪਤਾ ਕਿ ਕੀ ਕਹਿਣ ਲੱਗਾ ਹਾਂ....ਪਰ ਗੱਲ ਪਹਿਰ ਦੀ ਹੈ "ਤੀਸਰਾ ਪਹਿਰ" ਸਾਹਿਤਕਾਰ ਅਨੁਸਾਰ ਪ੍ਰੌੜ ਅਵਸਥਾ ਦਾ ਹੁੰਦਾ ਇਸ ਅਵਸਥਾ ਵਿੱਚ ਪਹੁੰਚ ਕੇ ਮਨੁੰਖ ਜ਼ਿਦੰਗੀ ਦਾ ਕਾਫ਼ੀ ਤਜ਼ਰਬਾ ਹਾਸਿਲ ਕਰ ਲੈਂਦਾ ਹੈ ਇਥੇ ਆ ਕੇ ਸੁਪਨਦੋਸ਼ ਨਹੀਂ ਹੁੰਦਾ।
2 hours ago · Like · 3

Gurmukh Bhandohal Raiawal ਗੁਰਵਿੰਦਰ ਵੀਰੇ ਸੁਪਨਦੋਸ਼ ਤਾਂ ਹੋ ਹੀ ਰਿਹਾ ਹੈ ਪੰਜਾਬੀ ਬੋਲੀ ਨਾਲ ਤੇ ਇਸ ਨਿੱਕੇ ਜੇ ਹਾਇਕੂ ਨਾਲ ...!!
ਲਗਦਾ ਮੇਰੇ ਕੁਝ ਪੜੇ ਲਿਖੇ ਦੋਸਤਾਂ ਨੂੰ ਇਹ ਖਿਆਲ ਨਹੀ ਆਇਆ ਕੀ ਇਹ ਇਕ ਸਾਂਝਾ ਅਖਾੜਾ ਹੈ ਇਥੇ ਵੀਰਾਂ ਨਾਲ ਭੈਣਾ ਵੀ ਹਾਜਰੀ ਲਗਵਾਉਂਦੀਆਂ ਨੇ.. ਜਿਥੇ ਸ਼ਬਦਾਂ ਦੇ ਨਾਲ ਨਾਲ ਸਾਨੂੰ ਬੋਲੀ ਦਾ ਵੀ ਖਿਆਲ ਰਖਣਾ ਪੈਂਦਾ ਹੈ..!! ਜੈ ਹੋ.... ਜੈ ਹੋ.... ਬਾਬਿਓ ..!!
47 minutes ago via mobile · Like
  • Nirmal Singh Dhunsi --------
    ਆਮ ਜਾਣਕਾਰੀ ਲਈ ਇਹ ਲਿੰਕ ਇਥੇ ਦੇ ਰਿਹਾ ਹਾਂ :
    http://www.sikhmarg.com/2007/0527-pahar-gharian.html
    www.sikhmarg.com
    ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ।
  • Gurmukh Bhandohal Raiawal ਸਾਥੀ ਜੀ" ਮੈਨੂੰ ਲਗਦਾ ਹੈ doc ਨਾਲੋ ਜਿਆਦਾ ਜ਼ਰੂਰੀ ਉਹਨਾ ਵਿਚਾਰਾਂ ਨੂੰ ਜਾਣਨ ਦੀ ਹੈ ਜਿਸ ਨਾਲ ਇਸ ਉਲਝੀ ਹੋਈ ਰੱਸੀ ਦਾ ਸਿਰ ਫੜਿਆ ਜਾ ਸਕਦਾ ਹੈ..
    ਇਹੀ ਅਪੀਲ ਬੇਨਤੀ ਹੈ ਕੀ ਕੋਣ-ਕੋਣ ਇਸ ਰਚਨਾ ਨੂੰ ਹਾਇਕੂ ਦੇ ਰੂਪ ਵਿਚ ਦੇਖ ਰਹੇ ਨੇ, ਤੇ ਕੋਣ-ਕੋਣ ਗੈਰ ਹਾਇਕੂ ਦੱਸ ਰਿਹਾ ਹੈ.. ?
    ਇਹ ਗਰੁਪ ਤੁਹਾਡਾ ਹੈ ਤੇ ਇਥੇ ph ਨਾਲ ਕੋਈ ਮੁਕਾਬਲਾ ਨਹੀ ਸੋ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਕੀ ਤੁਸੀਂ ਵੀ ਇਸ ਬਾਰੇ ਖੁੱਲ ਕੇ ਗੱਲ ਕਰੋ..
    ਧੰਨਵਾਦ ..!
  • Amarjit Sathi Tiwana ਗੁਰਮੁਖ ਜੀ ਕਿਸੇ ਪੋਸਟ ਦਾ ਡਾਕੂਮੈਂਟ ਬਣਾਉਣ ਦਾ ਮਕਸਦ ਇਹੋ ਹੈ ਕਿ ਵਿਚਾਰ ਵਟਾਂਦਰਾ ਜਾਰੀ ਰੱਖਿਆ ਜਾ ਸਕੇ ਅਤੇ ਭਵਿੱਖ ਵਿਚ ਪੜ੍ਹਿਆ ਅਤੇ ਵਿਚਾਰਿਆ ਜਾ ਸਕੇ। ਮੈਂ ਅਜੇ ਤੀਕ ਪੂਰੀਆਂ ਟਿੱਪਣੀਆਂ ਨਹੀਂ ਪੜ੍ਹੀਆਂ ਹਨ। ਸਮਾ ਮਿਲਦਿਆਂ ਸਾਰ ਹੀ ਪੜ੍ਹ ਕੇ ਅਪਣੇ ਵਿਚਾਰ ਵੀ ਜਰੂਰ ਲਿਖਾਂਗਾ।
  • Gurmeet Sandhu ਕਿਸੇ ਵੀ ਹਾਇਕੂ 'ਤੇ ਵਿਚਾਰ ਵਿਟਾਂਦਰਾ ਕਰਨ ਲਈ ਇਹਨੂੰ ਗਰੁਪ ਤਕ ਹੀ ਸੀਮਿਤ ਰਖਣਾ ਚਾਹੀਦਾ ਹੈ. ਮੈਂ ਇਹ ਵੇਖਿਆ ਹੈ ਕਿ ਕੁਝ ਹਾਇਕੁ ਅਲੋਚਕ ਬਹੁਤ ਤਲਖ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਜਿਹੜੀ ਸੁਹਿਰਦ ਸਲਾਹ ਤੋਂ ਵਧ ਕੇ ਹਾਇਜਨ ਦੀ ਜਾਤ ਨਾਲ ਜੁੜ ਜਾਂਦੀ ਹੈ, ਜੋ ਕਿ ਹਾਇਜਨ ਨੂੰ ਨਿਰਾਸ਼ ਤਾਂ ਕਰਦੀ , ਉਹਦੇ ਨਾਲ ਹੀ ਉਹਦੀ ਸਿਰਜਣ ਊਰਜਾ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੰਦੀ ਹੈ...ਡਾਕਸ ਵਿਚ ਸਾਂਭੀ ਗਈ ਇਹ ਵਿਚਾਰ ਚਰਚਾ ਹਾਇਜਨ ਨੂੰ ਬਾਰ ਬਾਰ ਕਟਿਹਰਾ ਵਿਚ ਖੜਾ ਕਰਨਾ ਹੀ ਹੋਵੇਗਾ...ਦੂਸਰਾ ਇਹ ਚਰਚਾ ਹਾਇਜਨ ਦੀ ਸਹਿਮਤੀ ਤੋਂ ਬਿਨਾਂ ਹਰਗਿਜ ਨਹੀਂ ਹੋਣੀ ਚਾਹੀਦੀ...
  • Gurmukh Bhandohal Raiawal ਧੰਨਵਾਦ ਸਾਥੀ ਸਾਬ ਜੀ ..!!
    ਤੁਹਾਡੇ ਵਿਚਾਰਾਂ ਦੀ ਤੇ ਸਾਡੇ ਬਾਕੀ ਗੁਣੀ ਗਿਆਨੀ ਦੋਸਤਾ ਦੇ ਗਿਆਨ ਦੀ ਵੀ ਉਡੀਕ ਹੈ..
    ਥੋੜਾ ਜਲਦੀ ਹੋ ਜਾਏ ਤਾਂ ਚੰਗਾ ਹੈ ਜੀ ਕਿਉਂਕਿ ਮੈਂ ਵੀ ਇਸੇ ਤਰਾਂ ਦੀ ਇਕ ਪੋਸਟ ਪਾਉਣੀ ਸੀ ਤੇ ਇਸ ਕਰਕੇ ਡਰ ਗਿਆ ਕੀ ਕੀਤੇ ਉਹ ਵੀ ਗੈਰ ਹਾਇਕੂ ਨਾ ਘੋਸ਼ਿਤ ਹੋ ਜਾਏ ਤੇ ਆਪਾਂ ਪੋਸਟ ਹੀ ਨੀ ਕੀਤੀ..
    ਜੇ ਗੱਲ ਸਾਫ਼ ਹੋ ਜਾਏ ਤਾਂ ਮੇਹਰਬਾਨੀ ਹੋਏਗੀ ਕਿਉਕਿ ਫਿਰ ਮੈਂ ਵੀ ph ਵਿਚ ਪੋਸਟ ਕਰ ਦਿਆਂਗਾ.. ਤੇ ਥੋੜੀ ਬਹੁਤ ਵਾਹ ਵਾਹ ਮੇਰੇ ਹਿਸੇ ਵੀ ਆ ਜਾਏਗੀ..!
    ਧੰਨਵਾਦ ..!!
  • Gurwinderpal Singh Sidhu ਗੁਰਮੁਖ ਵੀਰ ਪੋਸਟ ਪਾ ਭਾਗਾਂਵਾਲੀ ਪੋਸਟ ਹੁੰਦੀ ਹੈ ਜਿਸ ਉਪਰ ਇਸ ਤਰ੍ਹਾਂ ਟਿੱਪਣੀਆਂ ਹੁੰਦੀਆਂ ਹਨ।
  • Gurmeet Sandhu ਜਿਹਨਾਂ ਨੇ ਕਦੇ ਵੀ ਕੋਈ ਹਾਇਕੂ ਗਰੁਪ ਵਿਚ ਆਪ ਪੋਸਟ ਨਹੀਂ ਕੀਤਾ, ਉਹਨਾਂ ਲਈ ਦੂਸਰਿਆਂ ਦੇ ਹਾਇਕੂ ਉੱਤੇ ਆਪਣੀ ਆਪਣੀ ਨੀਮ ਹਕੀਮ ਵਾਲੀ ਅਲੋਚਨਾ ਦੇ ਤੀਰ ਚਲਾਉਣੇ ਸੌਖੇ ਹਨ....ਸੁਹਿਰਦ ਸਲਾਹ ਦੇਣ ਦੀ ਰੁਚੀ ਬਹੁਤ ਘਟ ਰਹੀ ਹੈ...ਜੋ ਕਿ ਪਜਾਬੀ ਹਾਇਕੂ ਲਈ ਬਹੁਤ ਹੀ ਘਾਤਕ ਸਿਧ ਹੋ ਰਹੀ ਹੈ.....
  • Gurmukh Bhandohal Raiawal ਸੰਧੂ ਸਾਬ ਲੇਖਕ ਤਾਂ ਆਪ ਇਸ ਪੋਸਟ ਨੂੰ ਸਾਂਭ ਕੇ ਰਖਣ ਬਾਰੇ ਕਹਿ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇ ਵਿਚ ਜਦੋਂ ਕਦੇ ਪੰਜਾਬੀ ਹਾਇਕੂ ਦਾ ਇਤਿਹਾਸ ਫਰੋਲਿਆ ਜਾਏ ਤਾਂ ਉਸ ਵਿਚ ਸਾਡੇ ਕੁਝ ਗਿਆਨੀ ਵਿਦਵਾਨ ਉਹਲੇ ਨਾ ਹੋ ਜਾਣ..!!
    ਤੇ ਸੁਪਨਦੋਸ਼ ਵਾਲਾ ਦੋਸ਼ ਭਰਪੂਰ ਇਹ ਹਾਇਕੂ ਕੀਤੇ ਰੁਲ ਜਾਏ.. ਤੇ ਠਾਰੀ ਘਟਣ ਨਾਲ ਇਸ ਹਾਇਕੂ ਦੀ ਠਰਕ ਵੀ ਨਾ ਘੱਟ ਹੋ ਜਾਏ.. ਸੋ ਠੰਡ ਬਣੀ ਰਹਿਣ ਦਿਓ ਤੇ ਖੁੱਲ ਕੇ ਗੱਲ ਕਰੋ ਸਾਰੇ..!!
  • Gurmeet Sandhu ਗੁਰਮੁਖ ਮੈਂ ਇਥੇ ਹਰਵਿੰਦਰ ਧਾਲੀਵਾਲ ਦੇ ਸਬੰਧਤ ਹਾਇਕੂ ਦੀ ਗਲ ਨਹੀਂ ਕਰ ਰਿਹਾ...ਮੇਰੀ ਇਹ ਸਟੇਟਮੈਂਟ ਜਨਰਲ ਹੈ....ਮੈਂ ਕਿਸੇ ਵੀ ਚਰਚਾ ਵਿਚ ਨਾਂ ਸ਼ਾਮਲ ਹੋਣ ਦਾ ਨਿਰਣਾ ਕੀਤਾ ਹੋਇਆ ਵਜਾਏ ਉਹ ਮੇਰੇ ਨਾ ਸਬੰਧਿਤ ਹੋਵੇ....ਹਰਵਿੰਦਰ ਨੇ ਜੇਕਰ ਇਹਦੀ ਆਗਿਆ ਦੇ ਦਿੱਤੀ ਹੈ ਮੈਨੂੰ ਕੀ ਇਤਰਾਜ ਹੋ ਸਕਦਾ ਹੈ...
  • Gurmukh Bhandohal Raiawal ਦੋਸਤੋ ਵਿਚਾਰ ਵਟਾਂਦਰਾ ਵਖਰੀ ਗੱਲ ਹੈ ਤੇ ਉਂਗਲ ਕਰਨੀ ਵਖਰ ਗੱਲ ਆ..
    ਵਿਚਾਰਾ ਨਾਲ ਮੈਂ ਪੂਰਾ ਸਹਿਮਤ ਆ ਜੋ ਅੱਜ ਦੀ ਲੋੜ ਵੀ ਨੇ ਤੇ ਜਰੂਰੀ ਵੀ ਨੇ ਇਸ ਲਈ ਰੋਜ ਕਰੋ ਹਰ ਪੋਸਟ ਹਰ ਹਾਇਕੂ ਤੇ ਕਰੋ ਇਸ ਨਾਲ ਆਪਾ ਸਾਰੇ ਕੁਝ ਨਵਾ ਸਿਖਾਂਗੇ..ਪਰ ਤਮਾਸਾ ਬਣਾਉਣਾ ਹੋਰ ਗੱਲ ਆ ਜੋ ਜਾਇਜ ਨੀ ਲੱਗ ਰਿਹਾ ਤੇ ਇਹ ਹਰਕਤ ਅੰਦਰ ਨੂੰ ਵੀ ਨੀ ਜਾ ਰਹੀ ..!! ਹੁਣ ਤੁਸੀਂ ਹੀ ਦੱਸੋ ਕੀ ਕਰਿਆ ਜਾਏ ..!
  • Nirmal Singh Dhunsi -------
    "ਜੇਕਰ ਤੁਸੀਂ ਕੁਝ੍ਝ ਨਵਾਂ ਗ੍ਰਹਿਣ ਕਰਨਾਂ ਚਾਹੁੰਦੋ ਹੋ ਤਾਂ ਆਪਣੀ ਜੁੱਤੀ ਤੇ ਸਿਰ ਬਾਹਰ ਛੱਡ ਆਓ "
    ( ਗੁਮਨਾਮ )
    ਬਾਕੀ ਮੇਰੇ ਖਿਆਲ ਮੁਤਾਬਕ ਹਰ ਕਾਸੇ ਲਈ ਸਾਥੀ ਜੀ ਹੁਰਾਂ ਨੂੰ ਜਿਮੇਵਾਰ ਨਹੀਂ ਠਹਿਰਾਉਣਾ ਚਾਹੀਦਾ! ਉਹਨਾਂ ਦਾ ਤਾਂ ਸ਼ੁਕਰੀਆ ਹੀ ਅਦਾ ਕੀਤਾ ਜਾਣਾ ਚਾਹੀਦਾ ਜਿੰਨਾ ਹਾਇਕੂ ਪ੍ਰੇਮੀਆਂ ਲਈ ਇੱਕ ਸ਼ਾਨਦਾਰ ਪਲੇਟਫਾਰਮ ਬਣਾ ਦਿੱਤਾ ਹੈ I ਦੂਜੀ ਗੱਲ ਰਚਨਾ ਦਾ ਲੇਖਕ ਵੀ ਜਵਾਬਦੇਹ ਨਹੀਂ ਹੁੰਦਾ, ਹਾਂ, ਤੁਸੀਂ ਰਚਨਾ ਵਾਰੇ ਜਾਣਕਾਰੀ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਠਰੰਮੇ ਨਾਲ ਪੁੱਛ ਲੈਣਾ ਉਸਦਾ ਦੂਸਰਾ ਨਾਮ ਹੈ ਅਤੇ ਠਰੰਮੇ ਵਾਲੀ ਗੱਲ ਹਮੇਸ਼ਾ ਅਸਰ ਕਰਦੀ ਹੈ ਲੇਖਕ ਤੇ ਵੀ ਤੇ ਪਾਠਕ ਤੇ ਵੀ I
  • Gurmeet Sandhu ਨਿਰਮਲ ਜੀ ਇਥੇ ਸਾਥੀ ਜੀ ਨੂੰ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਠਹਿਰਾਉਣ ਦੀ ਗਲ ਨਹੀਂ ਹੋ ਰਹੀ...ਉਹਨਾਂ ਨੇ ਤਾਂ ਹਾਇਕੂ ਦੀਆਂ ਪੰਜ ਜਮਾਤਾਂ ਤਕ ਲਈ ਸਾਨੂੰ ਸਭ ਨੂੰ ਸਮੱਗਰੀ ਮੁਹਈਆ ਕਰਵਾ ਦਿੱਤੀ ਹੈ...ਅਤੇ ਅਸੀਂ ਇਹਦਾ ਲਾਹਾ ਲੈ ਰਹੇ ਹਾਂ....
  • Sanjay Sanan Dhido Gill Sahib......, pasand-napasand apni apni.....
    .....par tuhade walo'n kutch un-wanted words use hoye ne....
    ......jo nhi hone chahide c....(gustakhi maaf )
  • Dhido Gill ਸੰਜੇ ਜੀ ....ਮੈਂ ਹਾਲੇ ਕੁੱਝ ਨਹਿਂ ਪੜਿਆ...ਪੜ ਲੈਣ ਦਿਉ...ਫੇਰ ਗੱਲ ਕਰਦੇ ਹਾਂ.....................ਸੰਜੇ ਜੀ ...ਮੋਟੀ ਜੇਹੀ ਨਜਰ ਮਾਰੀ ਹੈ...ਗਰਦ ਨਾਲੋ ਗਰਦੋਗੁਬਾਰ ਜਿਆਦਾ ਹੈ....ਹਾਂ ਹਰਵਿੰਦਰ ਦੀ ਇੱਹ ਗੱਲ ਠੀਕ ਆ ਕਿ ਚਵੀ ਘੰਟੇ ਵਿੱਚ ੮ ਪਹਿਰ ਹੁੰਦੇ ਹਨ...........
    ਦੂਜੀ ਗੱਲ ...ਇਹ ਸਵਾਲ ਵਿਸ਼ੇਸ਼ ਤੌਰ ਤੇ ਸਾਥੀ ਜੀ ਹੋਰਾਂ ਨੂੰ ਸੰਬੌਧਤ ਸੀ..
  • Dhido Gill ਹਰਵਿੰਦਰ ਧਾਲੀਵਾਲ ਹੋਰੀਂ ਆਖਦੇ ਹਨ...
    ਸੋ ਗੱਲ ਤਾਂ ਸਿਰਫ ਇੰਨੀ ਹੈ ਕਿ ਤੀਸਰੇ ਪਹਿਰ ਮੈਂ ਬੱਦਲਾਂ ਦੀ ਛਾਵੇਂ ਪਿਆ ਸੀ ..( ਮੰਡੀ ਵਿੱਚ ਡਿਓਟੀ ਹੈ ..ਸੋ ਕਣਕ ਦੇ ਢੇਰ ਕੋਲ ਪਏ ਮੰਜੇ ਤੇ ਪੈ ਗਿਆ ) ਪਤਾ ਨਹੀਂ ਲੱਗਾ ਕਦ ਨੀਂਦ ਆ ਗਈ ਤੇ ਕਦ ਸੁਪਨਾ ਚਾਲੂ ਹੋ ਗਿਆ ..ਪਤਾ ਓਦੋਂ ਲੱਗਿਆ ਜਦ ਠੰਡੀ ਠਾਰ ਕਣੀ ਮੇਰੇ ਮੱਥੇ ਤੇ ਆ ਕੇ ਵੱਜੀ ...ਮੈਨੂੰ ਉਹ ਕਣੀ ਕੇਵਲ ਠੰਡੀ ਨਹੀਂ ,ਠੰਡੀ ਠਾਰ ਹੀ ਲੱਗੀ ਸੀ !ਵੈਸੇ ਵੀ ਜੇ ਮੈਂ ਇਸ ਨੂੰ ਆਪਣੇ ਨਿੱਜੀ ਅਨੁਭਵ ਨਾਲ ਨਾ ਵੀ ਜੋੜਾਂ ਤਾਂ ,ਕੰਮੀ ਕਾਰੀਂ ਲੱਗੇ ਲੋਕ ਜਿਵੇਂ ਹਾੜੀ ਵੱਢਣ ਵਾਲੇ ਕਾਮੇ ਲੋਕਾਂ ਨੂੰ ਵੀ ਇਸ ਸਮੇਂ ਰੋਟੀ ਪਾਣੀ ਖਾ ਕੇ ਨੀਂਦ ਆਉਂਦੀ ਹੈ ਤੇ ਕਈ ਤਾਂ ਠੌਕਾ ਲਗਾ ਵੀ ਲੈਂਦੇ ਹਨ ..ਤੇ ਜਨਮੇਜਾ ਜੋਹਲ ਜੀ ,ਕਦੇ ਹਾੜੀ ਦੇ ਵਾਢਿਆਂ ਤੋਂ ਪੁੱਛ ਕੇ ਵੇਖਿਓ ਕਿ ਐਨੀ ਗਰਮੀ ਵਿੱਚ ਪਿੰਡੇ ਤੇ ਡਿੱਗੀ ਕਣੀ ਠੰਡੀ ਠਾਰ ਹੁੰਦੀ ਹੈ ਕਿ ਨਹੀਂ ?..ਤੁਹਾਡੇ ਹਿਸਾਬ ਨਾਲ ਤਾਂ ਫੇਰ ਇਸ ਰੁੱਤੇ ਪਏ ਗੜੇ ਵੀ ਨਿੱਘੇ ਹੀ ਹੁੰਦੇ ਹੋਣਗੇ ..ਬਾਦਸ਼ਾਹੋ ਇਹ ਕੁਦਰਤ ਹੈ ...ਜੇ ਉਹ ਇਸ ਰੁੱਤੇ ਕਣੀ ਨੂੰ ਬਰਫ਼ ਵਿੱਚ ਬਦਲ ਸਕਦੀ ਹੈ ਤਾਂ ਇੰਨੀ ਕੁ ਠੰਡੀ ਵੀ ਕਰ ਸਕਦੀ ਹੈ ਕਿ ਇਸ ਨੂੰ ਠੰਡੀ ਠਾਰ ਕਿਹਾ ਜਾ ਸਕੇ ..ਤੁਹਾਡਾ ਅਜੀਤ ਵਿੱਚ ਕਾਲਮ ' ਕੈਮਰਾ ਚੁੱਪ ਨਹੀਂ ' ਬਹੁਤ ਵਧੀਆ ਹੁੰਦਾ ਹੈ ..ਪਰ ਇਹ ਜਰੂਰੀ ਨਹੀਂ ਕਿ ਬੰਦਾ ਹਰ ਖੇਤਰ ਵਿੱਚ ਹੀ ਮਾਹਿਰ ਹੋਵੇ !......................................................................................ਤੀਸਰਾ ਪਹਿਰ -
    ਮਿੱਠੇ ਸੁਪਨੇ 'ਚ ਸਮਾ ਗਈ
    ਠੰਡੀ ਠਾਰ ਕਣੀ......................ਹਰਵਿੰਦਰ ਧਾਲੀਵਾਲ ...........
    ਧਾਲੀਵਾਲ ਸਾਹਬ...ਆਪਣੀ ਲਿਖਤ ਬਿਨਾ ਹਰਖ ਠਰੰਮੇ ਨਾਲ ਇੱਕ ਦੋ ਵਾਰ ਪੜੋ...................' ਕੈਮਰਾ ਚੁੱਪ ਨਹੀ ' ਹੁੰਦਾ ...ਕਿਉਂਕੇ ਕੈਮਰੇ ਕੋਲ ਫਿਜੀਕਲੀ ਇਗਜੈਸਟ ਕਰਦੀ ਚੀਜ ਦੀ ਖਿੱਚੀ ਹੋਈ ਤਸਵੀਰ ਹੁੰਦੀ ਹੈ...ਕੈਮਰਾ ਸੁਫਨੇ ਦੀ ਤਸਵੀਰ ਨਹਿਂ ਖਿੱਚ ਸਕਦਾ , ਪਰ ਕੈਮਰੇ ਮਗਰ ਵੀ ਅੱਖ ਹੁੰਦੀ ਹੈ , ਅੱਖ ਦਾ , ਕੰਨ ਦਾ , ਨੱਕ ਦਾ . ਛੋਹ ਦਾ ...ਹਾਇਕੂ ਰਚਨਾਂ ਨਾਲ ਮੂਲ ਚੂਲ ਹੋਣ ਦਾ ਸਬੰਧ ਹੈ.....ਏਹ ਤੁਹਾਡੀ ਹੀ ਕਮਾਲ ਕਿ ਪਿੰਡੇ ਤੇ ਪਈ ਇੱਕ ਕਣੀ ਤੁਹਾਡੇ ਸੁਪਨੇ ਵਿੱਚ ਸਮਾ ਗਈ.....ਜੁ ਸਿਰਫ ਤੁਹਾਡੇ ਕੱਪੜਿਆਂ ਵਿੱਚ , ਚਮੜੀ ਵਿੱਚ , ਜਾਂ ਵਾਲਾਂ ਵਿੱਚ ਹੀ ਸਮਾ ਕੇ ਸੁੱਕ ਸਕਦੀ ਹੈ....................................ਤੁਹਾਡੇ ਸੁਪਨੇ ਵਿੱਚ ਨਹਿ , ਕਿਸੇ ਫਿਲਮ ਵਿੱਚ ਨਹਿਂ , ਕਿਸੇ ਕਾਲਪਨਿਕ ਦ੍ਰਿਸ਼ ਵਿੱਚ ਵੀ ਨਹਿਂ ,
  • Dhido Gill .........ਸੰਧੂ ਸਾਹਬ..........ਤੁਸੀਂ ਕੱਲ ਹੀ ਕਰਮਜੀਤ ਹੁਰਾਂ ਨਾਲ ਵਾਰਤਾਲਾਪ ਵਿੱਚ ਦੀ ਨਿਕਲੋ ਹੋ.....ਤੁਹਾਡਾ ਇਹ ਤੀਰ ਤੁਹਾਡੇ ਖੁਦ ਵੱਲ ਦੀ ਸੇਧਤ ਹੁੰਦਾ ਹੈ , ਨੀਮ ਹਕੀਮ ਵਾਲਾ......................................................................................ਬਾਕੀ ਫੇਰ ਸਹੀ ...
  • Gurmeet Sandhu ਧੀਦੋ ਗਿਲ ਸਾਹਿਬ ਮੇਰੀ ਕਹੀ ਗਲ ਜੇਕਰ ਤੁਹਾਨੂੰ ਚੁਭੀ ਹੈ ਤਾਂ ਜਰੂਰ ਹੀ ਇਹਦੇ ਵਿਚ ਕੋਈ ਗਲ ਅਜੇਹੀ ਹੈ, ਜਿਹੜੀ ਸਚਾਈ ਦੇ ਨੇੜੇ ਹੈ.... ਤੁਸੀਂ ਦੂਸਰਿਆਂ ਨੂੰ ਕਦੀ ਪੰਜਾਬੀ ਹਾਇਕੂ ਦੇ ਠੇਕੇਦਾਰ ਗਰਦਾਨਦੇ ਹੋ.....ਜਗਦੀਸ਼ ਕੌਰ ਜੀ ਦਾ ਹਾਇਕੂ....
    Dhido Gill ਤ੍ਰੇਲੀ ਰਾਤ ਅਪਣੇ ਆਪ ਵਿੱਚ ਅਨੰਦ ਮਈ ਅਵਸਥਾ ਆ ......ਓਥੇ ਮੋਤੀ ਵੀ ਡੁਲਦੇ ਹਨ ਤੇ ਜੁਗਨੂੰ ਵੀ ਖੇਡਦੇ ਨੇ.....ਬੱਸ ਆਹ ਹਾਇਕੂ ਦੇ ਠੇਕੇਦਾਰ ਬਾਜ ਨੀ ਆਉੱਦੇ....ਆਵਦਾ ਸੈਚਾਂ ਫ਼ਿੱਟ ਕਰਨ ਤੋਂ
  • Dhido Gill .........ਹਾਂ ਦੱਸੋ ਭਾਈ ਸਾਹਬ ...ਆਉ ਖੁੱਲ ਕੇ ਗੱਲ ਕਰ ਲਈਏ...
    Gurmukh Bhandohal Raiawal ਸੰਧੂ ਸਾਬ ਲੇਖਕ ਤਾਂ ਆਪ ਇਸ ਪੋਸਟ ਨੂੰ ਸਾਂਭ ਕੇ ਰਖਣ ਬਾਰੇ ਕਹਿ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇ ਵਿਚ ਜਦੋਂ ਕਦੇ ਪੰਜਾਬੀ ਹਾਇਕੂ ਦਾ ਇਤਿਹਾਸ ਫਰੋਲਿਆ ਜਾਏ ਤਾਂ ਉਸ ਵਿਚ ਸਾਡੇ ਕੁਝ ਗਿਆਨੀ ਵਿਦਵਾਨ ਉਹਲੇ ਨਾ ਹੋ ਜਾਣ..!!
    ਤੇ ਸੁਪਨਦੋਸ਼ ਵਾਲਾ ਦੋਸ਼ ਭਰਪੂਰ ਇਹ ਹਾਇਕੂ ਕੀਤੇ ਰੁਲ ਜਾਏ.. ਤੇ ਠਾਰੀ ਘਟਣ ਨਾਲ ਇਸ ਹਾਇਕੂ ਦੀ ਠਰਕ ਵੀ ਨਾ ਘੱਟ ਹੋ ਜਾਏ.. ਸੋ ਠੰਡ ਬਣੀ ਰਹਿਣ ਦਿਓ ਤੇ ਖੁੱਲ ਕੇ ਗੱਲ ਕਰੋ ਸਾਰੇ..!!............
    .................ਇਹ ਉਨਾਂ ਬੰਦਿਆਂ ਦੀਆਂ ਸਮੱਸਿਆਵਾਂ ਹਨ ਜਿਹੜੇ ਆਪਣੇ ਆਪ ਨੂੰ ਹੁਣ ਹੀ ਹਾਇਕੂ ਦੇ ਇਤਿਹਾਸ ਨਾਲ ਨੱਥੀ ਸਮਝਣ ਲੱਗ ਪਏ ਹਨ.........
  • Dhido Gill .............ਸੰਜੇ ਜੀ.....ਹਰਵਿੰਦਰ ਹੋਰਾਂ ਦੇ ਹਾਇਕੂ ਤੇ ਟਿੱਪਣੀ ਸਾਥੀ ਸਾਹਬ ਹੋਰਾਂ ਨੂੰ ਸੰਬੌਧਤ ਸੀ...ਤੇ ਪਿਛਲੇ ਦਿਨਾਂ ਤੋਂ ਚੱਲ ਰਹੀ ਬਹਿਸ ਨਾਲ ਸਿੱਧੀ ਸਬੰਧਤ ਸੀ..ਕਿ ਹਾਇਕੂ ਵਿੱਚ ਰੂਹ ਪ੍ਰਵੇਸ਼ ਦੀਆਂ ਗੱਲਾ ਹੋ ਸਕਦੀਆਂ ਹਨ...ਸਾਫ ਸ਼ਬਦਾਂ ਕਰੂਡ ਸ਼ਬਦਾਂ ਵਿੱਚ ਸੁਪਨਿਆਂ ਦੇ ਸੀਨ ਤੇ ਹਾਇਕੂ ਲਿਖੇ ਜਾ ਸਕਦੇ ਹਨ....
    ...........ਏਥੇ ਬਹੁਤ ਨੀਮ ਹਕੀਮ ਏਸ ਅਹਿਮ ਨੁਕਤੇ ਤੇ ਚੁੱਪੀ ਧਾਰੀ ਬੈਠੇ ਹਨ....
  • Gurmeet Sandhu ਆਵਦਾ ਸੈਂਚਾ ਫਿਟ ਕਰ ਲੈਣਾ ਸੀ ਗਿੱਲ ਸਾਹਿਬ
  • Harvinder Dhaliwal Bilaspur @ ਧੀਦੋ ਗਿੱਲ ..ਆਓ ਜੀ ਆਓ ਮਹਾਂ ਪੁਰਸ਼ੋ ...ਤੁਹਾਡੀ ਹੀ ਉਡੀਕ ਸੀ ..ਬੜਾ ਲੇਟ ਆਏ ..ਮੇਰੇ ਸੌਣ ਦਾ ਸਮਾਂ ਵੀ ਹੋ ਗਿਆ ਹੈ ..ਪਰ ਚਲੋ ਕੋਈ ਗੱਲ ਨਹੀਂ !

    ਧੀਦੋ ਗਿਲ ਜੀ ,ਮੈਂ ਇੱਥੇ ਤੁਹਾਡਾ ਹੀ ਹਾਇਕੂ ਪੇਸ਼ ਕਰ ਰਿਹਾ ਹਾਂ ਜੋ ਤੁਸੀਂ ਪੰਜਾਬੀ ਗਰੁੱਪ ਵਿੱਚ ਪੋਸਟ ਕੀਤਾ ਸੀ -http://www.facebook.com/groups/punjabihaiku/permalink/10151487391792729/

    Dhido Gill
    global warming -
    sandy lamenting in the
    eye of storm

    ਆਲਮੀ ਤਪਸ਼
    ਤੂਫਾਨ ਦੀ ਅੱਖ ਵਿਚ
    ਸਹਿਮ ਦੇ ਭਾਂਬੜ

    ਧੀਦੋ ਸਾਹਿਬ ,ਜੇ 'ਤੁਫਾਨ ਦੀ ਅੱਖ' ਅਤੇ 'ਸਹਿਮ ਦੇ ਭਾਂਬੜ' ਹੋ ਸਕਦੇ ਹਨ ਤਾਂ ਕਣੀ ਸੁਪਨੇ ਵਿੱਚ ਕਿਓਂ ਨਹੀਂ ਸਮਾ ਸਕਦੀ ? ਕੀ 'ਤੁਫਾਨ ਦੀ ਅੱਖ' ਅਤੇ 'ਸਹਿਮ ਦੇ ਭਾਂਬੜ' ਦਾ ਫੋਟੋ ਤੁਹਾਡਾ ਕੈਮਰਾ ਖਿਚ੍ਚ ਸਕਦਾ ਹੈ ?
    global warming - sandy lamenting in the eye of storm.....................sorry unable to translate in punjabi
  • Dhido Gill ਸੰਧੂ ਸਾਹਬ.....ਤੁਸੀਂ ਮੇਰੀ ਦਲੀਲ ਦੇ ਬਿਲਕੁੱਲ ਨੇੜੇ ਆ ਗਏ ਹੋ.....ਕਰਮਜੀਤ ਹੁਰਾਂ ਨਾਲ ਤੁਹਾਡੀ ਵਾਰਤਾਲਾਪ ਤੇ ਉਸ ਤੋਂ ਬਾਦ ਦੀਆਂ ਟਿੱਪਣੀਆਂ ਨੇ ਗੱਲ ਸਾਫ ਕਰ ਦਿੱਤੀ ਹੈ...ਏਹ ਰੁਝਾਣ ਮਾੜਾ ਹੈ.............
    ..............ਇੱਕ ਗੱਲ ਜੁ ਨੀਮ ਹਕੀਮ ਬੰਦਿਆਂ ਤੋਂ ਠੀਕ ਨਹਿਂ ਰਹੀ ਉੱਥੇ ਤੁਹਾਡੇ ਵਰਗੇ ਵਿਦਵਾਨ ਸੱਜਣਾ ਦੀ ਜਿੰਨਾਂ ਸੱਚ ਹੀ ਹਾਇਕੂ ਬੋਧ ਤੇ ਮਿਥ ਕੇ ਸਮਾਂ ਲਾਇਆ ਹੈ...ਹਰਵਿੰਦਰ ਧਾਲੀਵਾਲ ਦੀ ਰਚਨਾ ਨੂੰ ਹਾਇਕੂ ਮੰਨਣ ਦਾ ਮਤਲਵ ਹੈ ...ਕਲਪਣਾ , ਨਿਰਣੈ , ਸੁਪਨਿਆਂ ਦੇ ਸੰਸਾਰ ਤੇ ਹਾਇਕੂ ਲਿਖਣਾ..........ਉਮੀਦ ਹੈ ਏਥੇ ਆਪ ਆਪਣੀ ਪੁਜੀਸ਼ਨ ਸਾਫ ਕਰੋਗੇ
  • Gurmeet Sandhu ਤੁਸੀਂ ਵਥੇਰੀ ਪੁਜੀਸ਼ਨ ਸਾਫ ਕਰ ਦਿੱਤੀ ਹੈ, ਇੁਸ ਖੂਬਸੂਰਤ ਹਾਇਕੂ ਨੂੰ ਅਸ਼ਲੀਲ ਸਿਧ ਕਰਕੇ.....ਹਰਵਿੰਦਰ ਜੀ ਨੇ ਤੁਹਾਡੇ ਹਾਇਕੂ ਦਾ ਉਪਰ ਹਵਾਲਾ ਦੇ ਦਿੱਤਾ ਹੈ...ਹੁਣ ਹੋਰ ਦਸੋ....
  • Harvinder Dhaliwal Bilaspur "Dhido Gill ਇਹ ਹਾਇਕੂ ਮਨਦੀਪ ਮਾਨ , ਦੀਪੀ ਸਾਇਰ ਤੇ ਕੁਲਜੀਤ ਮਾਨ ਹੋਰਾਂ ਵੀ ਪਸੰਦ ਕੀਤਾ ਹੈ...........................ਇਹ ਇੱਕ ਨਿਰੋਲ ਸੁਪਨਾ ਹੈ.....ਸੁਪਨਦੋਸ਼ ਵਰਗਾ..........ਨਿਰੋਲ ਬਿਮਾਰ ਮਾਨਸਿਕਤਾ ਦਾ ਕਾਲਪਨਿਕ ਠਰਕ ."

    ਮੈਂ ਸਾਥੀ ਸਾਹਿਬ ਹੋਰਾਂ ਦਾ ਅਤਿ ਧੰਨਵਾਦੀ ਹਾਂ ਜਿੰਨਾ ਨੇ ਇਸ ਪੋਸਟ ਨੂੰ ਡਾਕੂਮਿੰਟ ਬਣਾ ਦਿੱਤਾ ਹੈ ਤਾਂ ਕਿ ਆਉਣ ਵਾਲੀ ਪੀੜੀ ਨੂੰ ਇਹ ਪਤਾ ਲੱਗਦਾ ਰਹੇ ਕਿ ਕੋਈ ਅਜੇਹਾ ਭਦਰਪੁਰਸ਼ ਵੀ ਸੀ ਜਿਸ ਨੂੰ ਇੰਨੀ ਵੀ ਅਕਲ ਨਹੀਂ ਸੀ ਕਿ ਕਿਸੇ ਨਾਲ ਜਾਂ ਕਿਸੇ ਬਾਰੇ ਗੱਲ ਕਰਨ ਲੱਗਿਆਂ ਕਿਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹਿਦਾ ਹੈ ..ਮੈਨੂੰ ਸ਼ਰਮ ਆਉਂਦੀ ਹੈ ਮਿਸਟਰ ਧੀਦੋ ਤੁਹਾਡੀ ਮਾਨਸਿਕਤਾ ਨੂੰ ਜਾਣ ਕੇ ..ਇਹ ਤਾਂ ਸੋਚ ਲੈਂਦੇ ਕਿ ਗਰੁੱਪ ਵਿੱਚ ਸਾਡੀਆਂ ਧੀਆਂ ਭੈਣਾਂ ਵੀ ਹਨ ...ਪਰ ਬੰਦਾ ਉਹੀ ਕਹੂ ਜੋ ਉਸਦੇ ਆਪਣੇ ਮਨ ਵਿੱਚ ਹੋਵੇ !
  • Gurmeet Sandhu ਧੀਦੋ ਜੀ ਕਿਸੇ ਦੇ ਹਾਇਕੂ ਨੂੰ ਇੰਜ ਵਖ ਕੱਢ ਕੇ ਉਹਦੇ 'ਤੇ ਚਰਚਾ ਲਈ ਵੰਗਾਰਨਾ ....ਇਹ ਆਪੂ ਬਣੇ ਨੀਮ ਹਕੀਮ ਅਲੋਚਕਾਂ ਤੋਂ ਸਿਵਾ ਹੋਰ ਕੌਣ ਕਰ ਸਕਦਾ ਹੈ
    Dhido Gill
    ਤੀਸਰਾ ਪਹਿਰ -
    ਮਿੱਠੇ ਸੁਪਨੇ 'ਚ ਸਮਾ ਗਈ
    ਠੰਡੀ ਠਾਰ ਕਣੀ......................ਹਰਵਿੰਦਰ ਧਾਲੀਵਾਲ

    ਸਾਥੀ ਜੀ.........ਤੁਸੀਂ ਹੇਠਲੀ ਰਚਨਾ ਨੂੰ ਹਾਇਕੂ ਵਜੋਂ ਪਸੰਦ ਕੀਤਾ ਹੈ......?
    ਪਲੀਜ ਇਸਦੀ ਵਿਆਖਿਆ ਦਿਉ ...........ਨਾਲ ਸਰਾ ਸਾਹਬ ਵੀ ਪਲੀਜ ਆ ਜਾਣ
  • Dhido Gill ਹਰਵਿੰਦਰ ਧਾਲੀਵਾਲ ਸਾਹਬ....... ਮੇਰੀ ਹਾਇਕੂ ਰਚਨਾ ਬਾਰੇ ਪੰਜਾਬੀ ਹਾਇਕੂ ਗਰੁੱਪ ਨਾਲੋਂ ਬਹਤੀਆਂ ਗੱਲਾਂ ਬਾਰੇ ਪਾਟਵੀਂ ਹਟਵੀਂ ਪੁਜੀਸ਼ਨ ਰਹੀ ਹੈ ਤੇ ਤਜਰਬੇ ਮਾਤਰ ਏਥੇ ਓਥੇ ਹਾਇਕੈ ਲਿਖੇ ਹਨ....ਜੁ ਪੁਜੀਸ਼ਨ ਹਾਇਕੂ ਗਰੁੱਪ ਵਿੱਚ ਹੁਣ ਤੱਕ ਸ਼ਥਾਪਤ ਹੈ ਉਸ ਮੁਤਾਬਕ ਇਹ ਮੇਰੀ ਲਿਖਤ ਤੁਹਾਡੇ ਰਚਨਾ ਵਾਂਗ , ਹਾਇਕੂ ਰਚਨਾ ਨਹਿਂ ,
    ...............ਤੁਹਾਡੀ ਲਿਖਤ ਬਾਰੇ ਮੇਰਾ ਅਸਲੀ ਸਵਾਲ ਸਾਥੀ ਹੋਰਾਂ ਵੱਲ ਸੇਧਤ ਸੀ , ਹਾਲੇ ਵੀ ਹੈ....ਦਲਵੀਰ ਗਿੱਲ , ਕੁਲਜੀਤ ਮਾਨ , ਤੇ ਵਿੰਗੇ ਟੇਡੇ ਢੰਗ ਨਾਲ ਹਾਇਕੂ ਵਿੱਚ ਰੂਹ ਦਾ , ਕਲਪਣਾ ਦਾ , ਅਦਿਖ ਸ਼ਿਦਤ ਦਾ , ਸੁਪਨਿਆਂ ਦਾ ਰੋਲ ਦੇਖਣ ਲੱਗ ਪਏ ਹਨ........ਇਹ ਪਿਛਲੇ ਦਿਨੀ ਚਲਦੀ ਬਹਿਸ ਦਾ ਤੱਤ ਹੈ.....ਤੁਹਾਡੇ ਹਾਇਕੂ ਤੇ ਕੋਈ ਜਾਣ ਬੁੱਝ ਕੇ ਨਹਿਂ ਝਪਟਿਆ... ਸਿਰਫ ਭਖੀ ਬਹਿਸ ਮੌਕੇ ਆ ਗਿਆ...........
    .............ਏਸ ਨੂੰ ਹਾਇਕੂ ਮੰਨਣ ਨਾਲ ਜਾਂ ਮੰਨਣ ਨਾਲ ਬਹੁਤ ਘਚੋਲਾ ਸਾਫ ਹੋ ਜਾਵੇਗਾ.
  • Dhido Gill ਗੁਰਮੀਤ ਸੰਧੂ....ਸਾਹਬ.........ਤੁਸੀਂ ਕੋਈ ਸਾਰਥਿਕ ਞੋਗਦਾਨ ਪਾਣ ਦੀ ਬਜਾਏ ..ਮਹਿਜ ਦੂਜਿਆਂ ਨੂੰ ਖਾਹ ਮਖਾਹ ਭੜਕਾਣ ਤੇ ਉਂਗਲ ਲਾਣ ਵਿੱਚ ਦਿਲਚਸਪੀ ਵਿਖਾਲ ਰਹੇ ਹੋ....ਤੁਹਾਡੀ ਇਹ ਪਹੁੰਚ ਤੁਹਾਨੂੰ ਮੁਬਾਰਕ...
  • Gurmeet Sandhu ਗਿਲ ਸਾਹਿਬ ਸ਼ੁਕਰ ਹੈ, ਤੁਹਾਨੂੰ ਖਾਮ ਖਾਹ ਭੜਕਾਣ ਦੇ ਮਾਅਨੇ ਸਮਝ ਆਏ...ਧੰਨਵਾਦ!!
  • Harvinder Dhaliwal Bilaspur ਕਮਾਲ ਹੈ ਧੀਦੋ ਸਾਹਿਬ ...ਕਾਫੀ ਮੱਥਾ ਮਾਰਨ ਪਿਛੋਂ ਮੈਨੂੰ ਗਰੁੱਪ ਵਿਚੋਂ ਤੁਹਾਡਾ ਇੱਕ ਹਾਇਕੂ ਮਸਾਂ ਲਭਿਆ ਹੈ ਤੇ ਉਸੇ ਤੋਂ ਹੀ ਤੁਸੀਂ ਪਿਛਾ ਛੁਡਾ ਰਹੇ ਹੋ ...ਪੋਸਟ ਪੜ੍ਹ ਕੇ ਵੇਖੋ ,ਤੁਹਾਨੂੰ ਆਪਣੇ ਇਸ ਹਾਇਕੂ ਤੇ ਬਹੁਤ ਮਾਣ ਹੈ -

    Dhido Gill ਰੋਜੀ ਜੀ......ਅਮਰੀਕਾ ਤੇ ਕੁਦਰਤ ਦੇ ਖਿਲਾਫ਼ ਇਸਦੇ ਜਹਾਦ ਨੇ ਰੈਕਲੈਸ ਕੰਨਸੂਮਰਿਜਮ ਤੇ ਇੰਡਸਟਰੀਅਲਾਈਜੇਸ਼ਨ ਨੇ ਹੀ ਗਲੋਬਲ ਵਾਰਮਿੰਗ ਕੀਤੀ ਹੈ.....ਸੈਂਡੀ ...ਏਥੇ ਮੈਂ ਅਮਰੀਕਾ ਲਈ ਠੋਸ ਬਿੰਬ ਦੇ ਤੌਰ ਤੇ ਵਰਤਿਆ ਹੈ...ਬੜੀ ਦੇਰ ਬਾਦ ਮੈਨੂੰ ਅਪਣੇ ਹਾਇਕੂ ਤੇ ਮਾਣ ਹੋਇਆ ਹੈ.....ਗਲੋਬਲ ਵਾਰਮਿੰਗ ਤੇ ਤੁਫਾਨ ਦੀ ਅੱਖ ਜਕਸਟਾਪੋਜਡ ਹਨ

    ਜੇ ਤੁਹਾਨੂੰ ਹਾਲੇ ਹਾਇਕੂ ਲਿਖਣ ਦਾ ਚੱਜ ਹੀ ਨਹੀਂ ਹੈ ਤਾਂ ਫਿਰ ਦੂਸਰਿਆਂ ਦੀਆਂ ਰਚਨਾਵਾਂ ਬਾਰੇ ਊਲ ਜਲੂਲ ਲਿਖਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਹੈ ...ਘੱਟੋ ਘੱਟ ਮੈਨੂੰ ਤਾਂ ਤੁਹਾਡੇ ਵਰਗੇ ਬੰਦੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜਿਸ ਦੀ ਹਾਇਕੂ ਬਾਰੇ ਜਾਣਕਾਰੀ ਪਹਿਲੀ ਪੜ੍ਹਦੇ ਜੁਆਕ ਨਾਲੋਂ ਵੀ ਗਈ ਗੁਜਰੀ ਹੈ !
  • Dhido Gill ਹਰਵਿੰਦਰ ਜੀ .. ਚੱਲ ਰਹੀ ਬਹਿਸ ਦੇ ਸੰਧਰਭ ਵਿੱਚ ਹੀ ਤੁਹਾਡੇ ਹਾਇਕੂ ਤੇ ਰੌਲਾ ਪਿਆ ਹੈ,,,,,,,,ਜੇ ਏਸ ਗਰੁੱਪ ਦੇ ਆਗੂ ਏਸ ਨੂੰ ਹਾਇਕੂ ਤਸਲੀਮ ਕਰ ਲੈਣ ਗੇ ਤਾਂ ਮੈਨੂੰ ਵੀ ਏਹਨੂੰ ਹਾਇਕੂ ਤਸਲੀਮ ਕਰ ਲੈਣ ਵਿੱਚ ਕੋਈ ਤਕਲੀਫ ਨਹਿਂ ਹੋਵੇਗੀ....ਨਾ ਹੀ ਮੇਰਾ ਤੁਹਾਡੇ ਨਾਲ ਕੋਈ ਵੱਟ ਦਾ ਰੌਲਾ ਹੈ ਤੇ ਨਾ ਹੀ ਪੈਣਾ ਹੈ.............
    ਪਰ ਇਹ ਰੌਲਾ ਹੈ ਵੱਡਾ ਹੈ ....ਏਹ ਹਾਇਕੂ ਲਿਖਣ ਦਾ ਅੰਦਾਜ ਹੀ ਬਦਲ ਦੇਵੇਗਾ....ਕਿਸੇ ਹਾਇਕੂ ਰਚਨਾ ਦੇ ਚੰਗੀ ਮਾੜੀ ਹੋਣ ਦੇ ਮਾਹਨੇ ਬਦਲ ਜਾਣਗੇ.....
    ..............
    .............
  • Dhido Gill .............ਫਰਾਮ ਹਰਵਿੰਦਰ
    ਜੇ ਤੁਹਾਨੂੰ ਹਾਲੇ ਹਾਇਕੂ ਲਿਖਣ ਦਾ ਚੱਜ ਹੀ ਨਹੀਂ ਹੈ ਤਾਂ ਫਿਰ ਦੂਸਰਿਆਂ ਦੀਆਂ ਰਚਨਾਵਾਂ ਬਾਰੇ ਊਲ ਜਲੂਲ ਲਿਖਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਹੈ ...ਘੱਟੋ ਘੱਟ ਮੈਨੂੰ ਤਾਂ ਤੁਹਾਡੇ ਵਰਗੇ ਬੰਦੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜਿਸ ਦੀ ਹਾਇਕੂ ਬਾਰੇ ਜਾਣਕਾਰੀ ਪਹਿਲੀ ਪੜ੍ਹਦੇ ਜੁਆਕ ਨਾਲੋਂ ਵੀ ਗਈ ਗੁਜਰੀ ਹੈ !.......
    ਹਰਵਿੰਦਰ ਧਾਲੀਵਾਲ ਜੀ.....ਮੈਨੂੰ ਹਾਲੇ ਤੱਕ ਹਾਇਕੂ ਲਿਖਣਾ ਨਹਿਂ ਆਉਂਦਾ....ਮੈਂ ਪਹਿਲੀ ਵਿੱਚ ਪੜਦਾ ਹੀ ਚੰਗਾ ਹਾਂ....ਤੁਹਾਡੀ ਹਾਇਕੂ ਦੀ ਪੜਾਈ ਤੇ ਏਹ ਊਲ ਜਲੂਲ ਤੁਹਾਨੂੰ ਮੁਬਾਰਕ......ਧੰਨਵਾਦ.....................................
    ....................ਤੇ ਮੇ੍ਰੀ ਇੱਛਾ ਹੈ ਦੇਖਣ ਦੀ ਕਿ ਕਿੰਨੇ ਕੁ ਵਿਦਵਾਨ ਤੁਹਾਡੀ ਏਸ ਰਚਨਾ ਨੂੰ ਹਾਇਕੂ ਹੋਣ ਦਾ ਸਰਟੀਫੀਕੇਟ ਦਿੰਦੇ ਹਨ.....
  • Amarjit Sathi Tiwana ਸਤਿਕਾਰਯੋਗ ਦੋਸਤੋ
    ਮੈਂ ਅੱਜ ਸਾਰਾ ਦਿਨ ਘਰੋਂ ਬਾਹਰ ਰਿਹਾ। ਸਵੇਰੇ ਘਰੋਂ ਜਾਣ ਤੋਂ ਪਹਿਲਾਂ ਮੈਂ ਹਰਵਿੰਦਰ ਸ਼ਾਲੀਵਾਲ ਹੋਰਾਂ ਦੀ ਇਸ ਹਾਇਕੂ ਬਾਰੇ ਵਿਚਾਰ ਵਟਾਂਦਰਾ ਪੜ੍ਹਿਆ ਨਹੀਨ ਸੀ ਪਰ ਜਗਰਾਜ ਸਿੰਘ ਨਾਰਵੇ ਹੋਰਾਂ ਦੇ ਮਸ਼ਵਰੇ 'ਤੇ ਇਹ ਡਾਕੂਮੈਂਟ ਪੋਸਟ ਕੀਤਾ ਸੀ।
    ਹੁਣ ਆ ਕੇ ਪੜ੍ਹਿਆਂ ਤਾਂ ਬਹੁਤ ਹੀ ਦੁਖ ਹੋਇਆ ਕਿ ਧੀਦੋ ਗਿੱਲ ਸਾਹਿਬ ਜਿਹੇ ਵਿਦਵਾਨ ਨੇ ਕਿਸ ਤਰਾਂ ਦੇ ਅਸ਼ਲੀਲ ਅਤੇ ਅਸਭਅ ਸ਼ਬਦ ਵਰਤੇ ਹਨ ਅਤੇ ਲੇਖਕਾਂ ਪ੍ਰਤੀ ਤਨਜ਼ੀਆ ਅਤੇ ਅਪਮਾਨ ਜਨਕ ਰਵਈਏ ਦਾ ਇਜ਼ਹਾਰ ਕੀਤਾ ਹੈ। ਜਿਸ ਦੀਆਂ ਕੁਝ ਮਿਸਾਲਾਂ ਹੇਠ ਦਰਜ਼ ਹਨ।

    ਹਰਵਿੰਦਰ ਧਾਲੀਵਾਲ ਦੇ ਹਾਇਕੂ ਬਾਰੇ:
    ਇਹ ਇੱਕ ਨਿਰੋਲ ਸੁਪਨਾ ਹੈ.....ਸੁਪਨਦੋਸ਼ ਵਰਗਾ..........ਨਿਰੋਲ ਬਿਮਾਰ ਮਾਨਸਿਕਤਾ ਦਾ ਕਾਲਪਨਿਕ ਠਰਕ ................

    ਲੇਖਕਾਂ ਪ੍ਰਤੀ:
    "ਬੱਸ ਆਹ ਹਾਇਕੂ ਦੇ ਠੇਕੇਦਾਰ ਬਾਜ ਨੀ ਆਉੱਦੇ....ਆਵਦਾ ਸੈਚਾਂ ਫ਼ਿੱਟ ਕਰਨ ਤੋਂ"
    ਬਾਕੀ ਮੈਂਬਰਾਂ ਨੂੰ ਜੋ ਕਿਸੇ ਵੀ ਕਾਰਨ ਕਰਕੇ ਗਰੁੱਪ ਵਿਚ ਹਾਜ਼ਰ ਨਾ ਹੋ ਸਕੇ ਹੋਯ ਕਹਿਣਾ:
    "ਏਥੇ ਬਹੁਤ ਨੀਮ ਹਕੀਮ ਏਸ ਅਹਿਮ ਨੁਕਤੇ ਤੇ ਚੁੱਪੀ ਧਾਰੀ ਬੈਠੇ ਹਨ...."
    ਗੁਰਮੀਤ ਸੰਧੂ ਨੁੰ ਇਹ ਕਹਿਣਾ:
    ਤੁਹਾਡਾ ਇਹ ਤੀਰ ਤੁਹਾਡੇ ਖੁਦ ਵੱਲ ਦੀ ਸੇਧਤ ਹੁੰਦਾ ਹੈ , ਨੀਮ ਹਕੀਮ

    ਹਾਇਕੂ ਬਾਰੇ ਇਕ ਵਾਰ ਫੇਰ:
    "ਸੁਪਨਦੋਸ਼ ਵਾਲਾ ਦੋਸ਼ ਭਰਪੂਰ ਇਹ ਹਾਇਕੂ ਕੀਤੇ ਰੁਲ ਜਾਏ.. ਤੇ ਠਾਰੀ ਘਟਣ ਨਾਲ ਇਸ ਹਾਇਕੂ ਦੀ ਠਰਕ ਵੀ ਨਾ ਘੱਟ ਹੋ ਜਾਏ.."

    "ਇਹ ਉਨਾਂ ਬੰਦਿਆਂ ਦੀਆਂ ਸਮੱਸਿਆਵਾਂ ਹਨ ਜਿਹੜੇ ਆਪਣੇ ਆਪ ਨੂੰ ਹੁਣ ਹੀ ਹਾਇਕੂ ਦੇ ਇਤਿਹਾਸ ਨਾਲ ਨੱਥੀ ਸਮਝਣ ਲੱਗ ਪਏ ਹਨ......"

    ਇਸ ਗਰੁੱਪ ਦਾ ਉਦੇਸ਼ ਹਾਇਕੂ ਵਿਧਾ ਬਾਰੇ ਉਸਾਰੂ ਵਿਚਾਰ ਵਟਾਂਦਰਾ ਕਰਕੇ ਪੰਜਾਬੀ ਹਾਇਕੂ ਨੂੰ ਸੇਧ ਪਰਦਾਨ ਕਰਨਾ ਹੈ। ਵਿਦਵਤਾ ਦੇ ਨਾਲ ਸ਼ਾਇਸਤਗੀ ਵੀ ਇਕ ਸੁਹਿਰਦ ਮੈਂਬਰ ਲਈ ਲਾਜ਼ਮੀ ਹੈ।

    ਮੈਂ ਹਰਵਿੰਦਰ ਧਾਲੀਵਾਲ ਦੇ ਇਸ ਵਿਚਾਰ ਨਾਲ਼ ਪੂਰੀ ਤਰਾਂ ਸਹਿਮਤ ਹਾਂ: "ਗਰੁੱਪ ਵਿੱਚ ਸਾਡੀਆਂ ਧੀਆਂ ਭੈਣਾਂ ਵੀ ਹਨ"
    ਉਪਰੋਕਤ ਟਿੱਪਣੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਗਰੁੱਪ ਦੇ ਪਰਬੰਧਕ ਹੋਣ ਦੇ ਨਾਤੇ ਧੀਦੋ ਗਿੱਲ ਸਾਹਿਬ ਨੂੰ ਗਰੁੱਪ ਇਸ ਵਿਚੋਂ ਅਲਵਿਦਾ ਕਹਿਣ ਦੀ ਮੁਆਫੀ ਚਾਹੁੰਦਾ ਹਾਂ।
    ਧਾਲੀਵਾਲ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਸੰਜੀਦਗੀ ਤੋਂ ਕੰਮ ਲੇਣ।
    ਧਾਲੀਵਾਲ ਹੋਰਾਂ ਦੇ ਹਾਇਕੂ ਬਾਰੇ ਮੈਂ ਅਪਣੇ ਵਿਚਾਰ ਕੁਝ ਦੇਰ ਠਹਿਰਕੇ ਲਿਖਾਂਗਾ।
  • Raghbir Devgan ਗੁਰਮੀਤ ਸੰਧੂ ਅਤੇ ਹਰਵਿੰਦਰ ਧਾਲੀਵਾਲ ਜੀ ਮੈ ਤੁਹਾਨੂੰ ਬਹੁਤ ਵਧੀਆ ਹਾਈਜਨ ਸਮਝਦਾ ਹਾ ਅਤੇ ਤੁਸੀ ਪਾਠਕਾਂ ਦੇ ਹਰਮਨ ਪਿਆਰੇ ਹੋ, ਧੀਦੋ ਗਿੱਲ ਹੋਰਾਂ ਨਾਲ ਨਿਰਰਥਕ ਬਹਿਸ਼ ਚੋ ਤੁਸੀ ਕੀ ਕੱਡਣਾ ਲੋਚਦੇ ਹੋ? ਸਤਿਕਾਰਯੋਗ ਦੋਸਤੋ ,ਧਿਆਨ ਦੇਣ ਲਈ ਸ਼ੁਕਰੀਆ !!! :)))) ਯਾਦ ਅਤੇ ਕਲਪਣਾ ‘ਤੇ ਆਧਾਰਤ ਹਾਇਕੂ ਵੀ ਅਨੁਭਵ ਦਾ ਹੀ ਹਿੱਸਾ ਕਹੇ ਜਾ ਸਕਦੇ ਹਨ:
  • Nirmal Singh Dhunsi -------
    ਸਾਥੀ ਜੀ ! ਪ੍ਰਬੰਧਕ ਕਮੇਟੀ ਦੇ ਫੈਸਲੈ ਦੀ ਵੀ ਮੈਂ ਕਦਰ ਕਰਦਾ ਹਾਂ ਨਾਲ ਹੀ ਧੀਦੋ ਗਿੱਲ ਹੁਰਾਂ ਨੂੰ ਹਾਇਕੂ ਗਰੁੱਪ ਵਲੋਂ ਰੁਖਸਤ ਕਰਨ ਤੇ ਵੀ ਅਫਸੋਸ ਜਾਹਰ ਕਰਦਾ ਹਾਂI ਅਫਸੋਸ ਮੈਨੂੰ ਇਸ ਗੱਲ ਦਾ ਹੈ ਕੇ ਗਰੁੱਪ ਵੱਲੋਂ ਉਹਨਾਂ ਨੂੰ ਕੋਈ ਹਦਾਇਤ ਨਹੀਂ ਦਿੱਤੀ ਗਈ ਤਾਂ ਜੋ ਉਹ ਉਠਾਏ ਨੁਕਤੇ ਜਾਂ ਦੋਸ਼ਾਂ ਨੂੰ ਮਦ੍ਦੇ ਨਜਰ ਰੱਖਦੇ ਹੋਏ ਆਪਣੇ ਵਿੱਚ ਸੁਧਾਰ ਲਿਆ ਸਕਦੇI
  • Amarjit Sathi Tiwana ਸਤਿਕਾਰਯੋਗ ਦੋਸਤੋ
    ਧੀਦੋ ਗਿੱਲ ਸਾਹਿਬ ਹੁਣ ਇਸ ਗਰੱਪ ਦੇ ਮੈਂਬਰ ਨਹੀਂ ਹਨ ਇਸ ਲਈ ਉਨਾਂ ਸੰਬੋਧਨ ਕਰ ਕੇ ਕੋਈ ਟਿੱਪਣੀ ਨਾ ਕੀਤੀ ਜਾਵੇ।
    Gurmukh Bhandohal Raiawal ਗੁਰਮੁਖ ਜੀ ਮੈਂ ਤੁਹਾਡੀ ਟਿੱਪਣੀ ਹਟਾ ਰਿਹਾ ਹਾਂ। ਹੁਣ ਇਸ ਦਾ ਕੋਈ ਅਰਥ ਨਹੀਂ ਹੈ ਅਤੇ ਨਾ ਉਹ ਪੜ੍ਹ ਸਕਦੇ ਹਨ।
    Anoop Babra ਬੀਬਾ ਅਨੂਪ ਬਾਬਰਾ ਜੀ ਮੈਨੂੰ ਪ੍ਰਬੰਧਕ ਹੋਣ ਦੇ ਨਾਤੇ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨ ਦਾ ਬੜਾ ਔਖਾ ਅਤੇ ਦੁਖਿਤ ਫੈਸਲਾ ਲੈਣਾ ਪਿਆ ਹੈ। ਮੈਂ ਤੁਹਾਡੀਆਂ ਟਿੱਪਣੀਆਂ ਹਟਾ ਰਿਹਾ ਹਾਂ ਅਤੇ ਬੇਨਤੀ ਹੈ ਕਿਸੇ ਮੈਂਬਰ ਬਾਰੇ ਅਪਣੀ ਨਿੱਜੀ ਰਾਏ ਉਸ ਦੀ ਜਾਂ ਅਪਣੀ ਵਾਲ 'ਤੇ ਹੀ ਪੋਸਟ ਕੀਤੀ ਜਾਵੇ।
  • Anoop K Babra Most people have read my piece of mind for him now Sathi Sahib. I do not need to post it now anywhere else. My mission accomplished. I am happy, however I shall always respect your decision. Best wishes to the group always from the core of my heart, Sat Sri Akal ji.
  • Gurwinderpal Singh Sidhu ਇਥੇ ਵਿਚਾਰ ਕਰਨ ਨੂੰ ਜੀ ਕਰ ਰਿਹਾ ਹੈ ....11 ਤਰੀਕ ਤੋਂ ਬਆਦ ਇਸ ਤੇ ਕਿਸੇ ਹੋਰ ਪਾਸੇ ਤੋਂ ਚਰਚਾ ਕਰਗੇ ਦੋਸਤੋਂ ਫਿਲਹਾਲ ਤਾਂ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝ ਲੇਣੇ ਆ ਆਪਣੀ ਪਿੰਡ ਦੀ ਸੱਥ 'ਚ...!
  • Satwinder Gill ਗੈਰ ਹਾਜ਼ਰੀ ਕਰਨ ,ਬਹੁਤ ਪਛੜ ਗਿਆ ਏਹੀ ਅਫਸੋਸ ਹੈ !,ਹੋਲੀ ਹੋਲੀ ਨਾਲ ਰਲ ਜਾਵਾਂਗਾ ,ਬਹੁਤ ਸਾਰੇ ਵਿਚਾਰ ਵਟਾਂਦਰੇ ਪੜ੍ਹਨ ਵਾਲੇ ਹਨ ........
  • Gurwinderpal Singh Sidhu ਇੱਥੇ ਕਹਿਣ ਨੂੰ ਦਿਲ ਤਾਂ ਕਰਦਾ ਹੈ ਪਰ ਡਰ ਲੱਗਦਾ ਹੈ ਕਿਤੇ ਫਿਰ ਨਾ ਤੂੰ-2 ਮੈਂ-2 ਹੋ ਜਾਏ....
    ਜੇ ਇਜ਼ਜ਼ਾਤ ਹੋਵੇ ਤਾਂ ਹੋ ਜਾਏ ਵਿਚਾਰ ਚਰਚਾ ਫਿਰ..
  • Raghbir Devgan English Haiku: John Brandi
    ਪੰਜਾਬੀ ਅਨੁਵਾਦ : ਅਮਰਜੀਤ ਸਾਥੀ
    same old dream

    the empty room
    with a rattling doorknob

    ਓਹੀ ਪੁਰਾਣਾ ਸੁਪਨਾ
    ਖਾਲੀ ਕਮਰੇ ਦੀ
    ਖੜਕਦੀ ਚਿਟਕਣੀ

2 comments: