Thursday, July 17, 2014

Buta Singh Wakaf - 5-7-5

ਦੋਸਤੋ ਇਸ ਬਾਰੇ ਵੀ ਆਪਣੇ ਕੀਮਤੀ ਵਿਚਾਰ ਦਿਓ...
ਅੰਬੀਆਂ ਦੇ ਵਿਚ ਕੋਇਲ,
ਅਸਮਾਨਾਂ ਵਿਚ ਬੱਦਲ,
ਕੂਹੁ-ਕੂਹੁ ਛਮ-ਛਮ
LikeLike · · 721
  • Sanjay Sanan Buta Singh Wakaf ji....., it is better......
    ....slight change___________

    ਬਾਗਾਂ 'ਚ ਕੋਇਲ
    ਅਸਮਾਨ ਵਿਚ ਬੱਦਲ
    ਕੂਹੁ-ਕੂਹੁ ਛਮ-ਛਮ
  • Buta Singh Wakaf ਸ੍ਰੀਮਾਨ ਜੀ ਮੈਂ ਇਸ ਨੂੰ ਹਾਇਕੂ ਨਹੀਂ ਬਲਕਿ ਜੇੰਨ ਪੋਇਟਰੀ ਕਹਾਂਗਾ...
  • Amarjit Sathi Tiwana ਵਾਕਫ ਸਾਹਿਬ ਜੇਨ ਪੋਇਟਰੀ ਬਾਰੇ ਵੀ ਅਪਣੇ ਵਿਚਾਰ ਸਾਂਝੇ ਕਰਨਾ ਜੀ। ਜੇਨ ਕਵਿਤਾ ਅਤੇ ਹਾਇਕੂ ਵਿਚ ਕੀ ਅੰਤਰ ਹੈ?
  • Buta Singh Wakaf ਸਾਥੀ ਜੀ, ਅਸਲ ਵਿਚ ਸਾਡੇ ਦਰਮਿਆਨ ਹਾਇਕੂ ਸਿਰਜਣਾ ਦੇ ਬੁਨਿਆਦੀ ਸਿਧਾਤਾਂ ਦਾ ਵਖਰੇਵਾਂ ਹੈ। ਤੁਸੀਂ ਜਿਸ ਸਿਧਾਂਤ ਨੂੰ ਹਾਇਕੂ ਸਿਰਜਣਾ ਦਾ ਅਧਾਰ ਮੰਨਿਆ ਹੋਇਆ ਹੈ, ਉਹ ਹੈ ਸਿਲੇਬਲ ਪ੍ਰੰਤੂ ਜਿਸ ਨੂੰ ਸਮੂਹ ਭਾਰਤੀ ਭਾਸ਼ਾਵਾਂ ਸਮੇਤ ਹਿੰਦੀ ਤੇ ਪੰਜਾਬੀ ਦੇ ਹਾਇਕੂਕਾਰਾਂ ਨੇ ਹਾਇਕੂ ਰਚਨਾ ਦਾ ਅਧਾਰ ਮੰਨਿਆ ਹੈ ਉਹ ਹੈ ਅਖੱਰ ਕ੍ਰਮ। ਤੁਸੀਂ 5+7+5=17 ਸਿਲੇਬਲਜ਼ ਅਧੀਨ ਰਚਨਾ ਕਰਦੇ ਹੋ ਤੇ ਬਾਅਦ ਦੇ ਸਿਧਾਂਤ ਭਾਵ ਦੂਸਰੇ ਸਿਧਾਂਤ ਅਨੁਸਾਰ 5+7+5=17 ਅਖੱਰ ਕ੍ਰਮ ਅਧੀਨ ਰਚਨਾ ਕੀਤੀ ਜਾਂਦੀ ਹੈ। ਮੈਂ ਦੂਸਰੇ ਸਿਧਾਂਤ ਅਧੀਨ ਰਚਨਾ ਕਰ ਰਿਹਾ ਹਾਂ ਜਿਸ ਨੂੰ ਤੁਸੀਂ ਮਾਨਤਾ ਨਹੀਂ ਦੇ ਰਹੇ ਤੇ ਪਹਿਲੇ ਸਿਧਾਂਤ ਤੋਂ ਮੈਂ ਮੁਨਕਰ ਹਾਂ। ਜੇਨ ਪੋਇਟਰੀ ਉਕਤ ਦੋਵਾਂ ਸਿਧਾਂਤਾਂ ਤੋਂ ਮੁਕਤ ਹੈ ਪਰ ਰਚਨਾ ਹਾਇਕੂ ਵਾਂਗ ਤਿੰਨ ਸਤਰਾਂ ਅਧੀਨ ਹੀ ਹੁੰਦੀ ਹੈ ਜਿਸ ਦਾ ਚਲਣ ਬੰਗਲੌਰ ਤੋਂ ਛਪਦੇ ਮਹੀਨਾਵਾਰ ਅੰਗਰੇਜੀ ਰਸਾਲੇ ਪੋਇਟਸ ਇੰਟਰਨੈਸ਼ਨਲ ਵਿਚ ਦੇਖਿਆ ਜਾ ਸਕਦਾ ਹੈ।
  • Ranjit Singh Sra ਬੂਟਾ ਸਿੰਘ ਵਾਕਫ ਜੀ ਫੋਰਮ ਤਾਂ ਇੱਕ ਭਾਂਡਾ ਹੈ , ਜਿਸ ਨੂੰ ਜੋ ਪਸੰਦ ਹੈ ਵਰਤ ਲਵੇ ਪਰ ਇਸ ਤੋਂ ਬਿਨਾ ਹਾਇਕੂ ਦੇ ਹੋਰ ਵੀ ਬਹੁਤ ਸਿਧਾਂਤ ਹਨ ਜਿਨ੍ਹਾਂ ਤੋਂ ਤੁਸੀਂ ਬਿਲਕੁਲ ਅਨਜਾਣ ਜਾਪਦੇ ਹੋ , ਅਤੇ ਇੱਕ ਅੱਖਰ ਨੂੰ ਕਿਸੇ ਤਰ੍ਹਾਂ ਵੀ ਇੱਕ ਸਿਲੇਬਲ ਜਾਂ 'ਓਨਜ਼' ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ ਭਾਂਵੇਂ ਹਿੰਦੀ ਹੋਵੇ ਜਾਂ ਪੰਜਾਬੀ|
  • Buta Singh Wakaf ਸ੍ਰੀਮਾਨ ਜੀ, ਮੈਂ ਇਹ ਦਾਅਵਾ ਕਦੋਂ ਕੀਤਾ ਹੈ ਕਿ ਇਕ ਅੱਖਰ ਸਿਲੇਬਲ ਦੇ ਬਰਾਬਰ ਹੈ .. ਜਾਪਾਨ ਚ ਹਾਇਕੂ ਦੇ ਅਨੇਕ ਸਿਧਾਂਤ ਪ੍ਰਚਲਤ ਹੋਏ ਹਨ ਤੇ ਹਾਇਕੂ ਲਗਾਤਾਰ ਵਿਕਾਸ ਦੀ ਧਰਨਾ ਹੈ...ਪਰ ਮੈਂ ਜੋ ਕਿਹਾ ਹੈ ਓਹ ਤਾਂ ਸਿਰਫ ਏਹੀ ਹੈ ਕਿ ਭਾਰਤੀ ਹਾਇਕੂ ਕਾਰਾਂ ਨੇ ਸਿਰਫ ੫+੭+੫ ਅੱਖਰ ਕ੍ਰਮ ਸਿਧਾਂਤ ਨੂੰ ਹੀ ਅਪਣਾਇਆ ਹੈ ਜਦ ਕਿ ਸਾਥੀ ਗਰੁਪ ਨੇ ਸਿਲੇਬਲ ਨੂੰ ....
  • Ranjit Singh Sra ਸਾਥੀ ਗਰੁੱਪ ਨੇ ਸਿਲੇਬਲ ਨੂੰ ਨਹੀਂ ਅਪਣਾਇਆ ਜੀ, ਨਾਹੀ ਇਹ ਸੰਭਵ ਹੈ, ਸਾਥੀ ਗਰੁੱਪ ਨੇ ਹਾਇਕੂ ਦੀ ਆਤਮਾ ਨੂੰ ਅਪਣਾਇਆ ਹੈ, ਓਨ੍ਹਾਂ ਨੇ ਇਹ ਨਿਯਮ ਆਪਣੇ ਕੋਲੋਂ ਨਹੀਂ ਬਣਾਏ , ਸਾਰੀ ਦੁਨੀਆ ਇਹੀ ਨਿਯਮ ਫਾਲੋ ਕਰਦੀ ਹੈ ਸਿਵਾਏ ਮੁਕਤਸਰ ਦੇ,,ਜੇ ਤੁਸੀਂ ਇਥੇ ਡਾਕਸ ਨਹੀਂ ਪੜ੍ਹਨੇ ਤਾਂ ਨੈੱਟ 'ਤੇ ਹਾਇਕੂ ਵਾਰੇ ਪੜ੍ਹ ਸਕਦੇ ਹੋ|
  • Jagraj Singh Norway Wakaf ਸਾਹਿਬ ਹਾਇਕੂ ਖਿਣ ਦੀ ਕਵਿਤਾ ਹੈ ਅਤੇ ਜ਼ਿਨ ਪੋਇਟਰੀ ਇਸਤੋਂ ਹਟ ਕੇ ਹੈ ਭਾਵ ਕਿਸੇ ਬੀਤੇ ਤੇ ਅਧਾਰਿਤ, ਜਾਂ ਖਿਆਲੀ ਭਾਵਾਂ ਨੂੰ ਦਰਸਾਉਂਦੀ ਹੈ ... ਉਦਾਹਰਨ
    ਇਹ ਹਾਇਕੂ
    ਮੇਰੇ ਮਨ ਦੀ ਪੀੜ੍ਹਾ
    ਦਰਦ ਨਿਰਾ।
  • Buta Singh Wakaf ਨਹੀਂ ਰਣਜੀਤ ਸਿੰਘ ਜੀ, ਸਮੂਹ ਭਾਰਤੀ ਭਾਸ਼ਾਵਾਂ ਨੇ ਅਖਰ ਕ੍ਰਮ ਸਿਧਾਂਤ ਨੂੰ ਅਪਣਾਇਆ ਹੋਇਆ ਹੈ , ਜੇ ਪ੍ਰਵਾਸੀ ਪੰਜਾਬੀ ਹਾਇਕੂਕਾਰਾਂ ਨੇ ਸਿਲੇਬਲ ਜਾਂ ਮੋਰਾ ਨੂੰ ਜਿਸ ਨੂੰ ਤੁਸੀਂ ਹਾਇਕੂ ਦੀ ਆਤਮਾ ਆਖਦੇ ਹੋ ਨੂੰ ਅਧਾਰ ਬਣਾਇਆ ਹੈ ਤਾਂ ਮੈਨੂੰ ਇਸ ਤੇ ਕੋਈ ਕਿੰਤੂ ਨਹੀਂ ... ਜਾਪਾਨ ਚ ਤਾਂ ਹਾਇਕੂ ਅਨੇਕ ਸਿਧਾਂਤਕ ਤ੍ਜਰ੍ਬਇਆ ਚੋਂ ਲੰਘਾ ਹੈ ... ਸਾਨੂੰ ਵੀ ਕੋਈ ਸਿਧਾਂਤ ਅਪਣਾ ਲੈਣ ਦੋ ਜੀ ...
  • Buta Singh Wakaf ਜਗਰਾਜ ਸਿੰਘ ਨਾਰਵੇ ਸਾਹਿਬ .... ਜਿਸ ਹਾਇਕੂ ਤੁਸੀਂ ਹਵਾਲਾ ਦੇ ਕੇ ਗੱਲ ਕਰ ਰਹੇ ਹੋ ਇਹ ਹਾਇਕੂ ਵੀ ਮੇਰੀ ਰਚਨਾ ਹੈ ਤੇ ਤੁਸੀਂ ਇਸ ਨੂੰ ਜੇਨ ਪੋਏਟ੍ਰੀ ਆਖ ਰਹੇ ਹੋ ... ਮੈਂ ਉੱਪਰ ਸਿਰਫ ਹਾਇਕੂ ਤੇ ਜੇਨ ਪੋਏਟ੍ਰੀ ਦੇ ਚੌਖਟੇ ਦੀ ਹੀ ਗੱਲ ਕੀਤੀ ਹੈ ......
  • Jagraj Singh Norway ਇਹ ਹਾਇਕੂ
    ਮੇਰੇ ਮਨ ਦੀ ਪੀੜ੍ਹਾ
    ਦਰਦ ਨਿਰਾ।
  • Buta Singh Wakaf ਇਹ ਹਾਇਕੂ
    ਮੇਰੇ ਮਨ ਦੀ ਪੀੜ੍ਹਾ
    ਦਰਦ ਨਿਰਾ।
  • Jagraj Singh Norway ਮੈਂ ਇਹ ਪੇਸ਼ ਕੀਤਾ ਹੈ ਕਿ ਤੁਸੀਂ ਇਸਦੀ ਕੋਈ ਤਫਸੀਲ ਕਰ ਕੇ ਦੱਸੋ - ਇਸ ਵਿਚ ਖਿਣ ਦੀ ਪਕੜ ਕਿਥੇ ਹੈ, ਫ੍ਰੇਜ਼ - ਫ੍ਰੈਗਮੈਂਟ ਕਿਥੇ ਹੈ ?
  • Buta Singh Wakaf ਮੈਂ ਪਹਿਲਾਂ ਹੀ ਕਹਿ ਚੁਕਾ ਹਾਂ ਕਿ ਰਚਨਾ ਡਾ ਆਨੰਦ ਮਾਣੋ...ਸਿਧਾਂਤਕ ਉਲਝਣਾਂ ਚ ਨਾ ਉਲਝੋ ਵੀਰ ਜੀ ...
  • Lakhwinder Shrian Wala ਬੂਟਾ ਸਿੰਘ ਜੀ. ਮੈਂ ਤੁਹਾਡੇ ਨਾਲ ਸਹਿਮਤ ਹਾਂ
  • Raghbir Devgan ਫਿਰ ਤਾ ਕੁੱਝ ਵੀ ਊਟ ਪਟਾਂਗ ਤਿੰਨ ਲਾਇਨਾ ਵਿਚ ਲਿਖੋ ਤੇ ਵਾਕਫੀਅਤ ਦੇ ਬੂਟੇ ਦੇ ਵਧਣ ਦੀ ਉਡੀਕ ਕਰੋ ..ਊਂਟ-ਪਟਾਂਗ /ਵੀ ਵਧਾਵੇ /ਵਾਕਫੀਅਤ
  • Buta Singh Wakaf ਕਿਰਪਾ ਕਰਕੇ ਬੇਲੋੜੀ ਬਹਿਸ ਨਾ ਕਰੋ ... ਇਕ ਸਿਆਣੇ ਇਨਸਾਨ ਦੇ ਮੂਹੋਂ ਏਦਾਂ ਦੀ ਘਟੀਆ ਸ਼ਬਦਾਵਲੀ ਸ਼ੋਭਦੀ ਨਹੀਂ .... ਇਸ ਪਲੇਟਫਾਰਮ ਦੀ ਵਰਤੋਂ ਸਿਰਫ ਉਸਾਰੂ ਬਹਿਸ ਲਈ ਹੀ ਕਰਨੀ ਚਾਹੀਦੀ ਹੈ ..... ਧੰਨਵਾਦ
  • Sanjay Sanan Wakaf Sahib......, tusi" Waqat" paya hoya hai saaryan nu......
    .......hahahahahaha......lage raho.....
  • Raghbir Devgan I don't think any body interested in this illogical and self oriented debate or so called constructive discussion.
  • Amrao Gill ਤੁਸੀਂ ਉੱਤੇ ਲਿਖਿਆ ਹੈ,"ਦੋਸਤੋ ਇਸ ਬਾਰੇ ਵੀ ਆਪਣੇ ਕੀਮਤੀ ਵਿਚਾਰ ਦਿਓ..."...ਬੂਟਾ ਜੀ ਸਾਡੇ ਵਿਚਾਰ ਲੈ ਕੇ ਕੀ ਕਰੋਗੇ ਜਦੋਂ ਤੁਸੀਂ ਇੱਕਲੇ ਹੀ 'ਮੈ ਨ ਮਾਨੂੰ' ਦੀ ਰੱਟ 'ਤੇ ਅੜੇ ਹੋ...ਜੇਕਰ ਅਸਲੋਂ ਸਾਡੇ ਵਿਚਾਰਾਂ ਦੀ ਕਦਰ ਕਰਦੇ ਹੋ ਤਾਂ ਮੈ ਮੇਰੀ ਛੱਡੋ ਤੇ ਹਾਇਕੂ ਸਮਝਣ ਲਈ ਉਪ੍ਰੋਕਤ ਡਾਕਸ ਪੜੋ..ਜੇਕਰ ਇਹ ਸੱਭ ਕੁੱਝ ਤੁਹਾਡੀ ਸਿਆਣਪ ਤੋਂ ਹੇਠ ਦੀ ਗੱਲ ਹੈ,ਜਾਂ ਤੁਹਾਨੂੰ ਮੇਚ ਨਹੀਂ ਬੈਠਦੀ ਤਾਂ ਕਿਰਪਾ ਕਰਕੇ ਚਾਦਰ ਨੂੰ ਆਪਣੇ ਮੇਚ ਦੀ ਬਨਾਓਣ ਲਈ ਏਸ ਦੇ ਬਖੀਏ ਨਾ ਓਧੇੜੋ!..ਕਿਓਂਕਿ ਇਹ ਓਹਨਾ ਲਈ ਹੀ ਹੈ ਜਿਨਾਂ ਨੂੰ ਇਹ ਮੇਚੇ ਆਓਂਦੀ ਹੈ...ਇਸ ਹਾਇਕੂ ਸਕੂਲ ਦੇ ਸਟੈਂਡਰਡ ਅਤੇ ਸਲੇਬਸ ਸਾਨੂੰ ਮੁਆਫਕ ਹਨ.. ਕਿਓਂਕਿ ਸਾਨੂੰ ਇਤਨਾ ਕੁ ਇਲਮ ਜਰੂਰ ਹੈ ਕਿ ਇਹ ਦੁਨੀਆਂ ਦੇ ਬਾਕੀ ਕੰਟੈਂਪਰੇਰੀ ਹਾਇਕੂ ਅਦਾਰਿਆਂ ਨਾਲ ਮੇਲ ਖਾਂਦਾ ਹੈ..
  • Sukhpreet Sandhu Raghbir Devgan On lighter note...I can see this guy is most popular here....and contrary to your viewpoint...everyone is more interested in his posts than anything else....Otherwise There are so many posts which might not be as per so called defined rules...

No comments:

Post a Comment