Thursday, July 17, 2014

Buta Singh Wakaf‎ - ਰੋਟੀ ਵੀ ਗੋਲ ਚੰਦਰਮਾ ਵੀ ਗੋਲ ਭੁੱਖ ਵੀ ਗੋਲ

ਹਾਇਕੂ ..........
ਰੋਟੀ ਵੀ ਗੋਲ
ਚੰਦਰਮਾ ਵੀ ਗੋਲ
ਭੁੱਖ ਵੀ ਗੋਲ
LikeLike · · 616
  • Prem Menon and 4 others like this.
  • Gurtej Benipal ਸਤਿਕਾਰਯੋਗ ਵੀਰ ਜੀ ਜੇ ਇਹ ਹਾਇਕੂ ਹੈ ਜੀ ਬਾਕੀ ਕੀ ਹਨ ਕ੍ਰਿਪਾ ਕਰਕੇ ਥੋੜਾ ਚਾਨਣ ਪਾਉ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
  • Amrao Gill ਬੂਟਾ ਜੀ ਕਈ ਦਿਨਾ ਤੋਂ ਤੁਹਾਡੀਆ ਗੋਲਾਈਆਂ ਸਮਝ ਨਹੀਂ ਆ ਰਹੀਆਂ..ਕੀ ਸਿਰਲੇਖ "ਹਾਇਕੂ" ਲਿਖ ਕੇ ਏਥੇ ਹਾਇਕੂ ਦਾ ਮਜ਼ਾਕ ਉਡਾ ਰਹੇ ਹੋ!...ਜਾਂ ਫਿਰ ਤੁਹਾਡੇ 'ਚੁਬਾਰੇ' ਵਾਲਾ ਗੋਲ ਬਲਬ ਫਿਊਜ਼ ਹੈ!
  • Mandeep Maan ਇਹ ਰੋਟੀ ਗੋਲ ਸਮਝ ਵਿਚ ਆਇਆ ਇਹ ਚੰਦਰਮਾ ਗੋਲ ਚਲੋ ਜੇ ਇਹ ਵੀ ਮੰਨ ਲਿਆ ਜਾਵੇ ਪਰ ਇਹ ਭੁਖ ਕਿਦਾਂ ਗੋਲ ਹੋਈ ਜੀ
  • Buta Singh Wakaf ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋ ਵੀਰ ਜੀ .... ਗੋਲ ਚੰਦਰਮਾ ਬਹੁਤ ਖੂਬਸੂਰਤ ਹੁੰਦਾ ਹੈ ਪਰ ਭੂਖੇ ਆਦਮੀ ਨੂੰ ਇਸ ਦੀ ਸੁੰਦਰਤਾ ਨਜ਼ਰ ਨਹੀਂ ਆਉਂਦੀ ..... ਉਸ ਨੂੰ ਤਾਂ ਸਿਰਫ ਰੋਟੀ ਹੀ ਚੰਦ ਵਰਗੀ ਲਗਦੀ ਹੈ ......
  • Mandeep Maan ਪਰ ਭੁਖ ਕਿਸ ਤਰਾ ਗੋਲ ਹੋਈ ਇਹ ਅਜੇ ਵੀ ਸਮਝ ਨਹੀ ਲਗੀ ਜੀ --ਮੈ ਅੰਜਾਨ ਹਾ ਜੀ ਗੋਲ ਗੋਲ ਅਰਥ ਮੇਰੀ ਸਮਝ ਤੋ ਬਾਹਰ ਹਣ ਜੀ
  • Rajinder Singh Ghumman Buta Singh Wakaf.......ਉਸ ਨੂੰ ਤਾਂ ਸਿਰਫ ਰੋਟੀ ਹੀ ਚੰਦ ਵਰਗੀ ਲਗਦੀ ਹੈ .............ਇਹ ਤੁਹਾਡੀ ਨਿਜੀ ਕਲਪਨਾ ਹੀ ਏ .......ਇਹ ਗਲ ਨੂੰ ਵਿਚਾਰ ਨਾਲ ਨਾ ਦਸੋ ..........ਸਗੋ ਠੋਸ ਬਿਬ ਨਾਲ ਦਰਸਾਓ .........
    ਕਲਪਨਾ ..ਨਿਜੀ ਖਿਆਲ ਕਵਿਤਾ ਚ ਚਲਦਾ ਹਾਇਕੂ ਚ ਨਹੀ ......ਹਾਇਕੂ ਚ ਸਿਰਫ ਓਹੀ ਲਿਖਿਆ ਜਾਂਦਾ ਜਿਸ ਨੂੰ ਦੇਖਿਆ ,ਸੁਣਿਆ , ਸੁੰਘਿਆ ,ਛੋਹਿਆ .ਜਾ ਸਵਾਦ ਮਾਣਿਆ ਜਾ ਸਕਦਾ ਹੋਵੇ ..........
  • Buta Singh Wakaf ਰਾਜਿੰਦਰ ਜੀ ਇਹ ਜਰੂਰੀ ਨਹੀਂ .... ਕਲਪਨਾ ਬਿਨਾ ਹਾਇਕੂ ਵੀ ਅਧੂਰਾ ਹੈ ....
  • Rajinder Singh Ghumman ਤੁਸੀਂ ਕੋਸ਼ਿਸ ਤਾ ਕਰ ਸਕਦੇ ਹੋ ਏਦਾ ਲਿਖਣ ਦੀ ਜੋ ਸਚਮੁਚ ਹੀ ਸਾਫ਼ ਤੋਰ ਤੇ ਦਿਖੇ ......ਤੇ ਕੋਈ ਵੀ ਪੜਣ ਵਾਲਾ ਵੀ ਤੁਹਾਡੇ ਦਵਾਰਾ ਦੇਖਿਆ ਦ੍ਰਿਸ਼ ....ਪੜਦੇ ਸਾਰ ਆਪ ਵੀ ਦੇਖ ਸਕੇ ........ਮਹਿਸੂਸ ਵੀ ਕਰੇ .......ਤੁਹਾਡੀ ਕਲਪਨਾ ਪੜਣ ਵਾਲੇ ਦੀਆ ਅਖਾ ਅਗੇ ਹੂ ਬ ਹੂ ਦਿਸਣ ਲਗ ਪਵੇ ........ ਪੜਣ ਵਾਲਾ ਵੀ ਕਹੇ ਕੇ ਹਾ ਏਦਾ ਹੋ ਸਕਦਾ .....
  • Rajinder Singh Ghumman Buta Singh Wakaf ਜੀ ਤੁਹਾਡੀ ਸੋਚ ਨੂੰ ਹਾਇਕੂ ਚ ਬਦਲਣ ਦੀ ਕੋਸ਼ਿਸ ......
    ----------
    ਭੁੱਖਾ ਮਜਦੂਰ
    ਖਾਲੀ ਥਾਲੀ ਵਿੱਚ
    ਵੇਖਾ ਰਿਹਾ ਚੰਦ
  • Buta Singh Wakaf ਪਿਆਰੇ ਵੀਰ ਜੀ ਤੁਸੀਂ ਦਰੁਸਤ ਫਰਮਾਉਂਦੇ ਹੋ ... ਪਰ ਇਹ ਜਰੂਰੀ ਨਹੀਂ ਕਿ ਜੋ ਅਰਥ ਕੋਈ ਰਚਨਾਕਾਰ ਖੁਦ ਆਪਣੀ ਰਚਨਾ ਬਾਰੇ ਰਖਦਾ ਹੋਵੇ ਬਿਲਕੁਲ ਓਹੀ ਅਰਥ ਉਸੇ ਰਚਨਾ ਨੂੰ ਕੋਈ ਹੋਰ ਪੜ੍ਹ ਕੇ ਕਢ ਸਕੇ ..... ਹੋ ਸਕਦਾ ਹਰ ਪੜ੍ਹਨ ਵਾਲਾ ਜਾਂ ਹਰ ਪਾਠਕ ਹਰ ਵਾਰ ਹੀ ਹੀ ਕੋਈ ਨਵਾਂ ਅਰਥ ਦੇ ਦੇਵੇ ..... ਇਹ ਤਾਂ ਆਪੋ ਆਪਣੀ ਸਮਝ ਹੈ ..
  • Mandeep Maan ਆਪੋ ਆਪਣੀ ਸਮਝ ਇਕ ਅਲਗ ਗਲ ਹੈ ਜੀ ਪਰ ਹਾਇਕੂ ਲਿਖਣਾ ਇਕ ਅਲਗ ਗਲ ਹੈ --ਤੁਸੀਂ ਉਪਰ ਹਾਇਕੂ ਬਾਰੇ ਡਾਕੁਮੇੰਟ ਦਿਤੇ ਹੋਏ ਹਣ ਓਹਨਾਂ ਨੂੰ ਪੜੋ ਜੀ ਹਾਇਕੂ ਸਮਝਣ ਵਿਚ ਮਦਦ ਮਿਲੇਗੀ ---ਹਾਇਕੂ ਕਲਪਨਾ ਨਹੀ ਹੈ ਓਹ ਤਾ ਜੋ ਸਾਹਮਣੇ ਹੈ ਅਖਾਂ ਦੇ ਜੋ present tense ਵਿਚ ਹੈ ਓਹ ਹੀ ਹਾਇਕੂ ਹੈ ---ਫੇਰ ਇਕ ਵਾਰ ਤੁਸੀਂ ਹਾਇਕੂ ਬਾਰੇ ਜਾਣਕਾਰੀ ਉਪਰ ਦਿਤੀ ਹੋਈ ਹੈ ਉਸ ਨੂੰ ਪੜੋ ਜੀ
  • Raghbir Devgan Let me share Surmeet Maavi's comment he made other day," "ਹਾਇਕੂ ਦੇ ਉਦਭਵ ਤੇ ਵਿਕਾਸ ਦੀ ਸ਼ਾਨਦਾਰ ਮਹਾਗਾਥਾ ਸਦੀਆਂ ਪੁਰਾਣੀ ਹੈ ਤੇ ਮਹਾਨ ਲੇਖਕਾਂ ਦੀਆਂ ਕਲਮਾਂ ਦੇ ਸਫਰ ਦੇਖਦੀ ਆਈ ਹੈ... ਇਹ ਐਨੀ ਕਮਜੋਰ ਨਹੀਂ ਕਿ ਇਹਨੂੰ ਕਿਸੇ ਤੋਂ ਕੋਈ ਖਤਰਾ ਹੋਵੇ.... ਬਸ ਆਪਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਿਖਦੇ ਰਹੀਏ, ਇਹਦੀ ਸ਼ੁਧਤਾ ਤੇ ਉਚਤਾ ਨੂੰ ਬਰਕਰਾਰ ਰਖੀਏ ਤੇ ਇਹਨੂੰ ਸਿਖਰਾਂ ਵੱਲ ਲੈ ਜਾਣ ਲਈ ਪ੍ਰਤਿਬਧ ਰਹੀਏ.... ਆਉਣ ਵਾਲਿਆਂ ਵਕਤਾਂ ਨੂੰ ਜਿਸ ਰਚਨਾ ਚ ਵਧ ਸੁਹਜ-ਸੁਆਦ ਨਜ਼ਰ ਆਇਆ ਉਹਨੂੰ ਚੁਣ ਲੈਣਗੇ.... ਬਸ !"
  • Jagraj Singh Norway Buta Singh Wakaf ਸਾਹਿਬ ਜੀ ਆਪ ਜੀ ਦੇ ਤਜੁਰਬੇ ਅਤੇ ਕਲਪਨਾ ਦਾ ਬਹੁਤ ਸਤਿਕਾਰ ਕਰਦਾ ਹੋਇਆ ਲਿਖ ਰਿਹਾ ਹਾਂ ਕਿ ਹਾਇਕੂ ਕਲਪਨਾ ਨਾਲ ਨਹੀਂ ਲਿਖਿਆ ਜਾਂਦਾ...ਆਪ ਜੀ ਦੇ ਬਲਾਗ ਤੇ ਦਿੱਤੀਆਂ ਆਪ ਜੀ ਦੀਆਂ ਰਚਨਾਵਾਂ ਪੜ੍ਹੀਆਂ, ਤਾਂ ਮਹਿਸੂਸ ਹੋਇਆ ਕਿ ਹਾਇਕੂ ਦੇ ਨਾਂ ਹੇਠ ਕੀ ਕੀ ਲਿਖਿਆ ਜਾ ਰਿਹਾ ਹੈ | ਵਿਧਾ ਦੇ ਘੇਰੇ 'ਚ ਰਹਿ ਕੇ ਹਾਇਕੂ ਲਿਖਣ ਵਾਲਿਆਂ ਨੂੰ "ਜ਼ੇਨ" ਪੋਇਟਰੀ ਕਿਹਾ ਜਾ ਰਿਹਾ ਹੈ | ਸਿਰਫ ਪੰਜਾਬੀ ਦੇ ਸਤਾਰਾਂ ਅਖਰਾਂ ਨੂੰ ਹਾਇਕੂ ਨਹੀਂ ਕਿਹਾ ਜਾਂਦਾ ਜੀ |
    ਕੁਝ ਸੁਝਾ:
    - ਹਾਇਕੂ "ਹੁਣ" ਖਿਨ ਦੀ ਕਵਿਤਾ ਹੈ ਜੋ ਵਰਤਮਾਨ ਕਾਲ ਵਿਚ ਲਿਖੀ ਜਾਂਦੀ ਹੈ।
    - ਹਾਇਕੂ ਤਿੰਨ ਲਾਇਨਾ- ਛੋਟੀ- ਲੰਮੀ -ਛੋਟੀ ਲਾਇਨ 'ਚ ਰਚਿਆ ਜਾਂਦਾ ਹੈ।
    - ਹਾਇਕੂ 'ਜੋ ਹੈ ਸੋ ਹੈ' ਦੇ ਸੱਚ ਨੂੰ ਦਰਸਾਉਂਦੀ ਕਵਿਤਾ ਹੈ।
    - ਹਾਇਕੂ ਹਉਮੈ ਤੋਂ ਦੂਰੀ ਰਖਦਾ ਹੈ। ਮੈਂ, ਮੇਰਾ ਆਦਿ ਵਰਤਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।
    - ਹਾਇਕੂ ਕੁਦਰਤ ਦਾ ਚਿਤਰਣ ਕਰਦਾ ਹੈ।
    - ਹਾਇਕੂ 'ਚ ਠੋਸ ਇੰਦਰਾਵੀ ਬਿੰਬ ਹੁੰਦੇ ਹਨ - ਜੋ ਪਾਠਕ ਖੁਦ ਮਹਿਸੂਸ ਕਰ ਸਕੇ...
    - ਹਾਇਕੂ ਵਿਚ ਲਿਖਣ ਵਾਲਾ ਅਪਣੇ ਵਿਚਾਰ, ਭਾਵ ਜਾਂ ਨਿਰਨਾ ਨਹੀਂ ਦਿੰਦਾ।
    - ਹਾਇਕੂ ਬਹੁਤ ਸੰਖੇਪ ਹੋਣ ਕਰ ਕੇ ਬਹੁ-ਅਰਥੀ ਵੀ ਹੁੰਦਾ ਹੈ।
    - ਹਾਇਕੂ ਵਿਚ "ਰੁੱਤ ਦਾ ਪ੍ਰਤੀਕ" ਸ਼ਬਦ ਹੋ ਸਕਦਾ ਹੈ।
    - ਹਾਇਕੂ 'ਚ ਦੋ ਬਿੰਬਾਂ ਨੂੰ ਨੇੜੇ ਨੇੜੇ ਰਖ ਕੇ ਦਰਸਾਇਆ ਜਾ ਸਕਦਾ ਹੈ
    - ਹਾਇਕੂ 'ਚ ਕਹੇ ਨਾਲੋਂ ਅਣਕਿਹਾ ਵੱਧ ਹੁੰਦਾ ਹੈ।
  • Buta Singh Wakaf ਵੀਰ ਜੀ ਮੈਂ ਆਪ ਦੇ ਵਿਚਾਰਾਂ ਦੀ ਕਦਰ ਕਰਦਾਂ ਹਾਂ ਪਰ ਕਲਪਨਾ ਸਹਿਤ ਦਾ ਇਕ ਅੰਗ ਹੈ ...ਕਲਪਨਾ ਸਹਿਤ ਦੀ ਰੂਹ ਹੈ ....ਕਲਪਨਾ ਤੋਂ ਬਿਨਾ ਤਾਂ ਸਿਰਫ ਅਖਬਾਰ ਚ ਪ੍ਰਕਾਸ਼ਿਤ ਹੋਣ ਵਾਲੀਆਂ ਖਬਰਾਂ ਹੀ ਹੁੰਦੀਆਂ ਹਨ ਜੋ ਸਿਰਫ ਅਸਲੀਅਤ ਦੇ ਧਰਾਤਲ ਤੇ ਹੀ ਲਿਖੀਆਂ ਜਾਂਦੀਆਂ ਹਨ ... ਸਹਿਤ ਚੋਂ ਜੇ ਕਲਪਨਾ ਨਿਕਲ ਦਿੱਤੀ ਜਾਵੇ ਤਾਂ ਓਹ ਸਹਿਤ ਨਹੀਂ ..... ਆਪ ਜੀ ਨੇ ਉੱਪਰ ਅਨਮੋਲ ਸੁਝਾਅ ਦਿੱਤੇ ਹਨ ... ਇੰਨਾਂ ਚੋਂ ਕੁਝ ਸੁਝਾਅ ਉਕਤ ਹਾਇਕੂ ਤੇ ਵੀ ਲਾਗੂ ਹੁੰਦੇ ਹਨ ਜਿਵੇਂ -ਹਾਇਕੂ 'ਚ ਕਹੇ ਨਾਲੋਂ ਅਣਕਿਹਾ ਵੱਧ ਹੁੰਦਾ ਹੈ।- ਹਾਇਕੂ ਬਹੁਤ ਸੰਖੇਪ ਹੋਣ ਕਰ ਕੇ ਬਹੁ-ਅਰਥੀ ਵੀ ਹੁੰਦਾ ਹੈ...
  • Raghbir Devgan ਹਾਇਕੂ ਰਚਨਾ ਦੇ ਚਾਰ ਸੌ ਸਾਲਾਂ ਦੇ ਇਤਿਹਾਸ ਵਿਚ ਬਹੁਤ ਨਿਯਮ ਬਣੇ, ਪਰਵਾਨ ਹੋਏ ਅਤੇ ਬਦਲ ਵੀ ਗਏ। ਅਮਰੀਕਨ ਲੇਖਕਾ ਜੇਨ ਰਿਛ੍ਹੋਲਡ ਨੇ ਇਨ੍ਹਾਂ ਨਿਯਮਾਂ ਦੀ ਲੰਮੀ ਲਿਸਟ ਨਿਮਨ ਲਿਖਤ ਲੇਖ ਵਿਚ ਦਿੱਤੀ ਹੈ ਅਤੇ ਉਨ੍ਹਾਂ ਦਾ ਸੁਝਾ ਹੈ ਕਿ ਤੁਸੀਂ ਅਪਣੀ ਮਰਜ਼ੀ ਦੇ ਨਿਯਮ ਚੁਣ ਸਕਦੇ ਹੋ। ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਇਹ ਨਿਯਮਾਵਲੀ ਜਰੂਰ ਪੜ੍ਹ ਲੈਣ। ਕੁਝ ਨਿਯਮ ਸਿਰਫ ਅੰਗਰੇਜ਼ੀ ਭਾਸ਼ਾ ਵਿਚ ਲਿਖਣ ਲਈ ਹੀ ਲਾਗੂ ਹੁੰਦੇ ਹਨ। HAIKU RULES THAT HAVE COME AND GONE
    Take Your Pick
    Jane Reichhold

No comments:

Post a Comment