Tuesday, July 22, 2014

Sathi - Tearoom Group

ਸਤਿਕਾਰਯੋਗ ਦੋਸਤੋ
ਕੁਝ ਅਰਸਾ ਪਹਿਲਾਂ ਇਕ ਨਵਾਂ ਗਰੁੱਪ ਹੋਂਦ ਵਿਚ ਆਇਆ ਹੈ, ਜਿਹੜਾ ਮੈਨੂੰ ਸਮਰਪਤ ਕੀਤਾ ਗਿਆ ਸੀ। ਜਿਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ।
ਇਸ ਗਰੁੱਪ ਵਿਚ ਐਡਮਿਨ ਅਤੇ ਬਹੁਤ ਸਾਰੇ ਮੈਂਬਰ ‘ਪੰਜਾਬੀ ਹਾਇਕੂ ਗਰੁੱਪ’ ਵਿਚੋਂ ਹੀ ਨੀਯੁਕਤ ਕੀਤੇ ਗਏ ਹਨ।
ਬਹੁਤ ਸਾਰੇ ਮੈਂਬਰ (ਕੁਝ ਜੋ ਉਸ ਗਰੁੱਪ ਵਿਚ ਵੀ ਸ਼ਾਮਲ ਹਨ) ਮੈਨੂੰ ਬਾਰ ਬਾਰ ਪੁੱਛ ਰਹੇ ਹਨ ਕਿ ਕੀ ਤੁਸੀਂ ਨਵਾਂ ਗਰੁੱਪ ਬਣਾ ਲਿਆ ਹੈ। ਉਨ੍ਹਾਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਗਰੁੱਪ ਮੇਰੀ ਸਲਾਹ ਜਾਂ ਸਹਿਮਤੀ ਨਾਲ਼ ਨਹੀਂ ਬਣਿਆ। ਇਸ ਬਾਰੇ ਨਾ ਮੈਨੂੰ ਪੁੱਛਿਆ ਗਿਆ ਸੀ ਨਾ ਦੱਸਿਆ ਗਿਆ ਸੀ।
ਪੰਜਾਬੀ ਹਾਇਕੂ ਗਰੁੱਪ ਦਾ ਉਸ ਗਰੁੱਪ ਨਾਲ਼ ਨਾ ਕੋਈ ਮੁਕਾਬਲਾ ਹੈ ਨਾ ਹੀ ਕਿਸੇ ਕਿਸਮ ਦਾ ਮਤਭੇਦ ਹੈ। ਮੈਂ ਅਤੇ ਮੇਰੇ ਸਹਿਯੋਗੀ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਜਦੇ ਹਾਂ।
ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਆਓ ਹਾਇਕੂ ਰਚਨਾ ਲਈ ਮਾਹੌਲ ਨੂੰ ਸੁਖਾਵਾਂ ਰੱਖੀਏ ਅਤੇ ਸੁਹਿਰਦਤਾ ਨਾਲ਼ ਹਾਇਕੂ ਰਚੀਏ
ਆਦਰ ਸਹਿਤ
ਅਮਰਜੀਤ ਸਾਥੀ
LikeLike · · 2629
  • Gurmeet Sandhu ਸਾਥੀ ਸਾਹਿਬ, ਪੰਜਾਬੀ ਹਾਇਕੂ ਦੇ ਪਾਸਾਰ ਲਈ ਕੀਤਾ ਗਿਆ ਹਰ ਯਤਨ ਸ਼ਲਾਘਾ ਯੋਗ ਹੈ। ਤੁਹਾਡੇ ਵਲੋਂ ਦਿੱਤਾ ਗਿਆ ਇਹ ਸਪਸ਼ਟੀਕਰਣ ਬਹੁਤ ਸਾਰੇ ਭੁਲੇਖੇ ਦੂਰ ਕਰਨ ਵਿਚ ਸਹਾਈ ਹੋਵੇਗਾ...ਧੰਨਵਾਦ ਜੀ।
  • Kuljeet Mann ਅਮਰਜੀਤ ਸਾਥੀ ਜੀ ਤੇ ਗੁਰਮੀਤ ਸੰਧੂ ਜੀ
    ਅੱਜ ਹਾਇਕੂ ਆਪਣੀ ਮਕਬੂਲੀਅਤ ਵਲ ਵਧ ਰਿਹਾ ਹੈ। ਕਈ ਹਾਇਕੂ ਸਾਈਟਾਂ ਇਸ ਦੀ ਪੁਸ਼ਟੀ ਕਰਦੀਆ ਹਨ। ਅੱਜ ਦੇ ਮੰਡੀ ਦੇ ਦੋਰ ਵਿਚ ਜਿਥੇ ਹਰ ਵਸਤ ਨੁੰ ਆਰਥਿਕਤਾ ਦੀ ਕਿਲੀ ਤੇ ਟੰਗਿਆ ਜਾ ਰਿਹਾ ਹੈ ਤੇ ਇਨਸਾਨ ਆਪਣੀ ਜਗ੍ਹਾ ਤੇ ਖਲੌਣ ਲਈ ਵੀ ਭਜ ਰਿਹਾ ਹੈ,ਰਿਸ਼ਤੇ –ਨਾਤੇ ਤੇ ਸਮਾਜਿਕ ਕਦਰਾਂ ਕੀਮਤਾ ਨੂੰ ਖੌਰਾ ਲੱਗ ਰਿਹਾ ਹੈ,ਉਸ ਵਕਤ ਕੁਦਰਤ ਦੇ ਵਰਤਾਰਿਆਂ ਦੇ ਦ੍ਰਿਸ਼ਾਂ ਦੀ ਮਮਟੀ, ਰੇਤ ਵਾਂਗ ਖੁਰ ਰਹੀ ਹੈ। ਉਸ ਵਕਤ ਹਾਇਕੂ ਦੀ ਸਿਰਜਣਾ, ਇੱਕ ਵਡਮੁੱਲਾ ਰੋਲ ਅਦਾ ਕਰਨ ਦੇ ਯੋਗ ਬਣ ਰਹੀ ਹੈ। ਸਾਡਾ ਕਲਚਰ ਅਮੀਰ ਆਦਰਯੋਗ ਹੈ, ਸਾਡਾ ਹੀ ਕਿਉਂ ਹਰ ਕਲਚਰ ਹੀ ਆਪਣੀਆਂ ਹਸਤੀਆਂ ਨਾਲ ਮੋਰੈਲਿਟੀ ਨਾਲ ਗੜੁਚ ਹੁੰਦਾ ਹੈ ਪਰ ਕਾਰਪੋਰੇਸ਼ਨ ਦੇ ਰਾਜ ਨੇ ਇਨ੍ਹਾ ਨੂੰ ਪੇਤਲਾ ਕੀਤਾ ਹੋਇਆ ਹੈ। ਲੋੜ ਤੇ ਖੂਬਸੂਰਤੀ ਪੈਦਾ ਕਰਨ ਦੀ ਹੈ। ਉਂਝ ਤਾਂ ਸਾਰਾ ਸਾਹਿਤ ਹੀ ਸਮਾਜ ਦਾ ਦਰਪਣ ਹੈ ਪਰ ਹਾਇਕੂ ਦ੍ਰਿਸ਼ ਚਿਤਰਣ ਵਿਚ ਮੁਹਾਰਤੀ ਹੈ। ਕੁਦਰਤ ਦੇ ਵਰਤਾਰਿਆਂ ਨੂੰ ਸਾਡੀ ਭਜ ਦੌੜ ਨੇ ਉਹਲੇ ਕੀਤਾ ਹੋਇਆ ਹੈ। ਤੇਜ਼ ਹਵਾ ਤੇ ਰੁਮਕਦੀ ਹਵਾ ਵਿਚ ਇਕ ਅੰਤਰ ਹੈ ਤੇ ਇਹ ਅੰਤਰ ਚਿਤਰਪਟ ਤੇ ਲਿਆਉਣ ਲਈ ਹਾਇਕੂ ਦੇ ਯਤਨ ਸਾਰੀ ਦੁਨੀਆਂ ਵਿਚ ਹੋ ਰਹੇ ਹਨ। ਐਸੇ ਯਤਨਾਂ ਵਿਚ ਹਾਇਕੂ ਦੀ ਖੂਸ਼ਬੋ ਇੱਕ ਨਵ ਤੇ ਨਾਜ਼ਕ ਪਹੁੰਚ ਬਹੁਤ ਕੁਝ ਤਬਦੀਲ ਕਰਨ ਦੇ ਸਮਰਥ ਹੈ। ਕੋਈ ਵਿਚਾਰ ਨਹੀ,ਕੋਈ ਕਾਲ ਨਹੀ, ਸਿਰਫ ਖਿਣ ਦੀ ਸੁੰਦਰਤਾ ਨੂੰ ਦੇਖਣਾ ਤੇ ਦਿਖਾਉਣਾ ਹੀ ਨਿਰਛਲ ਮਕਸਦ ਹੈ। ਬਹੁਤ ਕੁਝ ਵਾਪਰਦਾ ਅਸੀਂ ਅਖੌ ਉਹਲੇ ਕਰਨ ਦੇ ਆਦੀ ਹੋ ਗਏ ਹਾਂ।ਕੁਝ ਸੁੰਦਰ ਵਾਪਰਨ ਦੀ ਇੰਤਜਾਰ ਨਾਲ ਤੁਰਦਿਆ ਦੁਨੀਆਂ ਖੂਬਸੂਰਤ ਹੋ ਸਕਦੀ ਹੈ। ਐਸੇ ਯਤਨਾਂ ਵਿਚ ਕਈ ਹੋਰ ਹਾਇਕੂ ਸਾਈਟਾਂ ਵੀ ਹੋਂਦ ਵਿਚ ਆ ਰਹੀਆਂ ਹਨ, ਕੋਈ ਹਰਜ਼ ਨਹੀ। ਮਕਸਦ ਸਾਂਝੇ ਹੋਣੇ ਚਾਹੀਦੇ ਹਨ। ਵਿਕਲਪ ਵਿਚ ਆਪ ਹੁਦਰਾ ਮੁਕਾਬਲਾ ਸਾਨੂੰ ਸੋਹਣਾ ਦੇਖਣ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ। ਸਮਾਂਨਤੰਤਰ ਚਲਣ ਵਿਚ ਹੀ ਅਸੀਂ ਕੁਦਰਤ ਦੀ ਖੂਬਸੂਰਤੀ ਨੂੰ ਚਿਤਰਪਟ ਤੇ ਲਿਆਂਉਣ ਲਈ ਜਰਬਾਂ ਦੇ ਸਕਦੇ ਹਾਂ। ਸਾਥੀ ਜੀ ਦੀ ਬਹੁਤ ਦੇਣ ਹੈ ਤੇ ਇਸ ਗੱਲ ਨੂੰ ਅਤ ਕਥਨੀ ਨਾਲ ਨਹੀ ਜੋੜਿਆ ਜਾ ਸਕਦਾ। ਉਨ੍ਹਾਂ ਦਾ ਸਪਸ਼ਟੀਕਰਣ ਬਹੁਤ ਸੋਹਣੇ ਸ਼ਬਦਾਂ ਵਿਚ ਆਪਣਾ ਸੰਦੇਸ਼ ਦੇਣ ਵਿਚ ਗੁਣਾਤਮਕ ਪਹਿਲੂ ਨਾਲ ਲਬਰੇਜ਼ ਹੈ। ਹੁਣ ਰਹੀ ਗੱਲ ਸਮਾਨੰਤਤਰ ਚਲਣ ਦੀ। ਇਹ ਵੀ ਪੂਰਕ ਰੂਪ ਵਿਚ ਹੀ ਨਿਪਟਿਆ ਜਾਣਾ ਚਾਹੀਦਾ ਹੈ। ਕਿਸੇ ਗੱਲ ਨੂੰ ਉਸਦੇ ਸਹੀ ਸੰਦਰਭ ਵਿਚ ਹੀ ਲੈਣਾ ਚਾਹੀਦਾ ਹੈ। ਮੇਰਾ ਤੇ ਇੱਕ ਮੈਬਰ ਹੋਣ ਦੀ ਹੈਸੀਅਤ ਵਿਚ ਇਹ ਸੁਝਾਅ ਹੈ ਕਿ ਕਿਸੇ ਵੀ ਸਾਈਟ ਵਿਚ ਪੋਸਟ ਕਰੋ ਪਰ ਇਕੋ ਹੀ ਹਾਇਕੂ ਨੂੰ ਦੋ ਜਾਂ ਤਿੰਨ ਜਗ੍ਹਾ ਪੋਸਟ ਕਰਨ ਨਾਲ ਅਸੀਂ ਬਾਕੀਆਂ ਲਈ ਰੁਕਾਵਟ ਬਣ ਸਕਦੇ ਹਾਂ। ਵਾਲ ਭਰ ਜਾਂਦੀ ਹੈ ਤੇ ਕਈ ਹਾਇਕੂ ਅਦ੍ਰਿਸ਼ ਹੋਕੇ ਨਜ਼ਰ-ਅੰਦਾਜ਼ ਹੋ ਜਾਂਦੇ ਹਨ। ਇਕ ਹਾਇਕੂ ਇਕੋ ਜਗ੍ਹਾ ਹੀ ਪੋਸਟ ਹੋਣਾ ਚਾਹੀਦਾ ਹੈ। ਇਸਨਾਲ ਅਸੀਂ ਕਈ ਅਜਿਹੇ ਭਾਵਾਂ ਤੋਂ ਬਚ ਜਾਵਾਂਗੇ ਜੋ ਕਈ ਵਾਰ ਹੁੰਦੇ ਤਾ ਮਾਸੂਮ ਹਨ ਪਰ ਪ੍ਰਭਾਵੀ ਤੌਰ ਤੇ ਮਾਸੂਮ ਦਿਸਦੇ ਨਹੀ। ਸਾਈਟਾਂ ਤੇ ਜਿੰਨੀਆਂ ਮਰਜੀ ਖੂਲਣ, ਹਰ ਕੋਈ ਆਪੋ ਆਪਣੀ ਖੋਜ਼ ਕਰੇ। ਵਧ ਤੋਂ ਵਧ ਜਾਣਕਾਰੀ ਪੰਜਾਬੀ ਪਾਠਕਾਂ ਦੇ ਹਵਾਲੇ ਕਰੇ। ਸਾਥੀ ਹੋਰਾ ਦੇ ਡਾਕੂਮੈਂਟਸ ਕਾਫੀ ਪੜੇ ਚੁੱਕੇ ਹਨ। ਲੋੜ ਹੈ ਨਵੀਆਂ ਖੋਜਾਂ ਕੀਤੀਆਂ ਜਾਣ ਤੇ ਆਪਣੀ ਸਾਈਟ ਨੂੰ ਵਧੀਆ ਤੋਂ ਵਧੀਆ ਬਣਾਇਆ ਜਾਵੇ। ਸੰਚਾਰ ਕੀਤਾ ਜਾਵੇ। ਸੰਵਾਦ ਚਲਾਏ ਜਾਣ। ਸੈਮੀਨਾਰਾ ਦਾ ਆਯੋਜਨ ਕੀਤਾ ਜਾਵੇ ਪਰ ਮੌਲਿਕਤਾ ਦੇ ਅਧਾਰ ਤੇ। ਵਧ ਤੋ ਵਧ ਨਵੇਂ ਪਾਠਕ,ਮੈਂਬਰ ਬਣਾਏ ਜਾਣ। ਬਣੇ ਬਣਾਇਆਂ ਨੂੰ ਸੇਧ ਦਿਤੀ ਜਾਵੇ। ਇਹ ਸੇਧ ਅਰਜਨ ਦੇ ਤੀਰ ਵਰਗੀ ਹੋਣੀ ਚਾਹੀਦੀ ਹੈ। ਹੋਰ ਜੀ ਮੇਰੇ ਵਲੋਂ ਵੀ ਨਵੀਆਂ ਸਾਈਟਾਂ ਨੂੰ ਸ਼ੁਭ-ਕਾਮਨਾਵਾ। ਹਰ ਉਸ ਵਿਅਕਤੀ ਨੂੰ ਪ੍ਰਣਾਮ ਜੋ ਅੱਜ ਦੇ ਰੁਝੇਵਿਆਂ ਭਰੇ ਵਾਤਾਵਰਣ ਵਿਚ ਵੀ ਹਾਇਕੂ ਲਿਖ ਰਿਹਾ ਹੈ।ਹਾਇਕੂ ਪੜ੍ਹ ਰਿਹਾ ਹੈ।
  • Charan Gill ਸਤੁੰਲਿਤ ਪ੍ਰਤੀਕਰਮ !!! ਦੂਸਰਾ ਗਰੁੱਪ ਬਣਨਾ ਸਾਥੀ ਜੀ ਦੇ ਅਰੰਭੇ ਉਪਰਾਲੇ ਨੂੰ ਹੋਰ ਅੱਗੇ ਲਿਜਾਣ ਦਾ ਉਪਰਾਲਾ ਹੈ. ਇਹ ਪੰਜਾਬੀ ਹਾਇਕੂ ਗਰੁੱਪ ਨਹੀਂ ਸਗੋਂ ਬਹੁ ਭਾਸ਼ੀ ਹੈ ਭਾਵੇਂ ਅਜੇ ਇਸ ਵਿੱਚ ਯੋਗਦਾਨ ਦੇਣ ਵਾਲੇ ਜਿਆਦਾਤਰ ਇਸ ਗਰੁੱਪ ਨਾਲ ਹੀ ਸੰਬੰਧਿਤ ਹਨ ਪਰ ਕੁਝ ਫਾਰਸੀ ਵਾਲੇ ਤੇ ਇੰਗਲਿਸ਼ ਵਾਲੇ ਵੀ ਉਥੇ ਪੋਸਟ ਕਰਦੇ ਹਨ. ਉਹ ਅੱਗੇ ਹੋਰ ਭਾਸ਼ਾਵਾਂ ਦੇ ਲੇਖਕਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਜੋ ਅੰਤਰਭਾਸ਼ਾਈ ਸੰਵਾਦ ਅੱਗੇ ਵਧੇ.
  • Ranjit Singh Sra ਸ਼ੁਕਰੀਆ ਸਾਥੀ ਸਾਹਿਬ ,ਪੇਜ 'ਤੇ ਇਹ ਗੱਲ ਏਨੀ ਖੂਬਸੂਰਤੀ ਨਾਲ ਸਾਂਝੀ ਕਰਨ ਲਈ |
    ਸੰਧੂ ਸਾਹਿਬ ਬਿਲਕੁਲ ਸਹੀ ਕਿਹਾ ਤੁਸੀਂ |
    ਮਾਨ ਸਾਹਿਬ ਤੁਹਾਡਾ ਸਿਰੇ ਦੇ ਕਹਾਣੀਕਾਰ ਹੋਣ 'ਚ ਕੋਈ ਛੱਕ ਨਹੀਂ ਰਿਹਾ , ਮੈਂ ਕਮੈਂਟ ਪੜ੍ਹਦਾ ਥੱਕ ਗਿਆ ਤੇ ਰੋਜ਼ੀ ਸੁਣਦੀ |
    ਗਿੱਲ ਸਾਹਿਬ ਸਹੀ ਕਿਹਾ ,ਸੋਹਣਾ ਉਪਰਾਲਾ ਹੈ |ਇਸ ਪੇਜ 'ਤੇ ਵੀ ਇਕੱਲੇ ਪੰਜਾਬੀ ਹਾਇਕੂ ਪੋਸਟ ਨਹੀਂ ਹੁੰਦੇ ਸਨ |ਤੁਸੀਂ ਕਰਦੇ ਸੀ ਫਾਰਸੀ ਹਾਇਕੂ ਪੋਸਟ ,ਤੁਹਾਡੇ ਸਪੁੱਤਰ ਸਪੈਨਿਸ਼ ਹਾਇਕੂ ਪੋਸਟ ਕਰਦੇ ਸਨ , ਮਨੂੰ ਕਾੰਤ ਜੀ ਇੰਗਲਿਸ਼ ਹਾਇਕੂ ਪੋਸਟ ਕਰਦੇ ਸਨ , ਸਾਥੀ ਸਾਹਿਬ ਖੁਦ ਮਸ਼ਹੂਰ ਅੰਗ੍ਰੇਜੀ ਲੇਖਕਾਂ ਦੇ ਹਾਇਕੂ ਪੰਜਾਬੀ 'ਚ ਅਨੁਵਾਦ ਕਰਕੇ ਪੋਸਟ ਕਰਦੇ ਸਨ |
    ਪੰਜਾਬੀ ਹਾਇਕੂ ਅਜੇ ਬੱਚਾ ਹੈ , ਇਸ ਸਮਝਣ ਅਤੇ ਸਮਝਾਉਣ ਵਾਲੇ ਬਹੁਤ ਥੋੜੇ ਹਨ |ਮੈਨੂੰ ਅਜੇ ਵੀ ਪਤਾ ਨੀ ਕਿਓਂ ਮਹਿਸੂਸ ਹੁੰਦਾ ਹੈ ਕੀ ਜੇ ਸਾਰੇ ਇੱਕ ਪਲੇਟਫਾਰਮ 'ਤੇ ਕੰਮ ਕਰਦੇ ਤਾਂ ਪੰਜਾਬੀ ਹਾਇਕੂ ਦੇ ਵਧੇਰੇ ਹਿਤ ਵਿਚ ਸੀ |
    ਜਿਸ ਮਹੌਲ ਵਿਚ ਦੂਜਾ ਗਰੁੱਪ ਬਣਿਆ ਅਤੇ ਜਿਸ ਤਰ੍ਹਾਂ ਮੈਂਬਰ ਭਰਤੀ ਹੋਏ ਉਸਤੋਂ ਇਹੀ ਲਗਦਾ ਸੀ ਜਿਵੇਂ ਇਹੀ ਗਰੁੱਪ ਦੋਫਾੜ ਹੋਇਆ ਹੋਵੇ |
    ਸੰਦੀਪ ਸੀਤਲ ਜੀ ਨੂੰ ਚੰਗੀ ਸੂਝ ਹੈ ਹਾਇਕੂ ਦੀ , ਓਨ੍ਹਾਂ ਦੀ ਇਸ ਪੇਜ 'ਤੇ ਕਦੇ ਕਿਸੇ ਨਾਲ ਤਲਖੀ ਨਹੀਂ ਹੋਈ | ਮੈਂ ਕਮੈਂਟਸ ਵਿਚ ਖੁਦ ਵੀ ਬੇਨਤੀ ਕਰਦਾ ਹੁੰਦਾ ਸੀ ਓਨ੍ਹਾਂ ਨੂੰ ਕਿ ਗਰੁੱਪ ਤੇ ਸਮਾਂ ਕੱਢਿਆ ਕਰਨ ਐਡਮਿਨ ਦੀ ਸਹਾਇਤਾ ਲਈ |
    ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਓਨ੍ਹਾਂ ਨਵਾਂ ਗਰੁੱਪ ਬਣਾਉਂਦੀਆਂ ਹੀ ਮੈਨੂੰ ਅਨਫ੍ਰੈਂਡ ਕਰ ਦਿੱਤਾ ਹਾਲਾਂਕਿ ਅਮਿਤ ਸ਼ਰਮਾ ਜਿਸ ਨਾਲ ਕਿਸੇ ਗਲਤਫਹਿਮੀ ਕਰਕੇ ਬਦਜ਼ੁਬਾਨੀ ਹੋਈ ,ਜਿਸਦਾ ਮੈਨੂੰ ਬੇਹਦ ਅਫਸੋਸ ਹੈ , ਮੇਰਾ ਫ੍ਰੈਂਡ ਹੈ |
    ਅਖੀਰ 'ਚ ਸੰਦੀਪ ਜੀ ਨੂੰ ਓਨ੍ਹਾਂ ਦੇ ਗਰੁੱਪ ਲਈ ਮੁਬਾਰਕਾਂ ਅਤੇ ਓਨ੍ਹਾਂ ਦੇ ਜਵਾਨ niece ਦੇ ਅਚਾਨਕ ਤੁਰ ਜਾਣ 'ਤੇ ਮੈਂ ਓਨ੍ਹਾਂ ਦੇ ਦੁਖ 'ਚ ਸ਼ਰੀਕ ਹੁੰਦਾ ਹਾਂ |
  • Gurmeet Sandhu ਸੰਦੀਪ ਸੀਤਲ ਚੌਹਾਨ ਜੀ ਦੇ ਅਚਾਨਕ ਜਵਾਨ ਅਜ਼ੀਜ ਦੇ ਵਿਛੋੜਾ ਦੇਣ ਦਾ ਜਾਣ ਕੇ ਦੁਖ ਹੋਇਆ ਹੈ.......
    ਮੈਨੂੰ ਵੀ ਸੀਤਲ ਜੀ ਨੇ ਆਪਣੀ ਫਰੈਂਡ ਲਿਸਟ ਵਿਚੋਂ ਕੱਢ ਦਿੱਤਾ ਹੈ, ਹਾਲਾਂ ਕਿ ਮੈਂ ਉਹਨਾਂ ਨੂੰ ਓਦੋਂ ਦਾ ਜਾਣਦਾ ਹਾਂ ਜਦੋਂ ਕਦੀ ਉਹਨਾਂ ਨੇ ਹਾਇਕੂ ਬਲਾਗ 'ਤੇ ਆਪਣਾ ਪਹਿਲਾ ਹਾਇਕੂ ਪੋਸਟ ਕੀਤਾ ਸੀ......
  • Ajay Pal Singh Gill ਦੋਸਤੋ , ਸੰਦੀਪ ਜੀ ਤਾਂ ਸ਼ਾਇਦ ਇੰਡੀਆ ਆ ਗਏ ਹਨ ਪਰ ਜੁਗਨੂੰ ਨੇ ਮੈਨੂੰ ਕੁਝ ਪੋਸਟ ਕਰਨ ਲਈ ਕਿਹਾ ਹੈ, ਜੋ ਕਰ ਰਿਹਾ ਹਾਂ !
    ਇਹ ਵਿਚਾਰ ਮੇਰੇ ਨਹੀ ਹਾਂ, ਸਿਰਫ ਇੱਕ messenger ਹਾਂ !!!
    --------------------------

    ਅਜੇ !!
    ਗਰੁਪ ਬਣਨ ਵੇਲੇ ਕੁਝ ਸਾਥੀਆਂ ਨੇ ਟਿੱਪਣੀਆਂ ਕੀਤੀਆਂ ਸਨ , ਸਾਥੀ ਸਾਬ ਦੀ ਪੋਸਟ ਤੇ ਲਿਖੋ ਤਾਂ ਕਿ ਬਾਕੀ ਸਾਥੀਆਂ ਨੂੰ ਸਾਰੇ ਹਾਲਤ ਦਾ ਪਤਾ ਲਗ ਸਕੇ !
    ਇਹ ਵੀ ਦੱਸਣਾ ਹੈ ਕਿ ਮੈ ਵੀ ਤੇ ਸੰਦੀਪ ਦੀਦੀ ਵੀ, ਦੋਨੋ ਹੀ ਅਮੇਰਿਕਾ ਵਿਚ ਹਾਂ !!!

    Gurmeet Sandhu ਚੀਮਾ ਸਾਹਿਬ ਪਤਝੜ ਦਾ ਸਫਰ ਅਮਰੀਕਾ ਵਿਚ ਵੀ ੨੩ ਸਤੰਬਰ ਤੋਂ ਸ਼ੁ੍ਰੁ ਹੋ ਗਿਆ, ਘਟੋ ਘਟ ਮੌਸਮ ਬਾਰੇ ਹਾਲੇ ਇਹਨਾਂ ਨੇ ਵਖਰਾ ਝੰਡਾ ਗੱਡਣ ਦੀ ਹਿੰਮਤ ਨਹੀਂ ਕੀਤੀ....ਪੰਜਾਬੀ ਹਾਇਕੂ ਬਾਰੇ ਜ਼ਰੂਰ ਵਖਰਾ ਝੰਡਾ ਚੁਕਣ ਲਈ ਕਾਹਲੇ ਹਨ.....

    Gurmeet Sandhu ਕੀ ਲੈਣਾ ਸਾਧਨੀ ਬਣ ਕੇ, ਦਰ ਦਰ ਮੰਗਣਾ ਪਊ......ਅਮਰੀਕਾ ਮਿਟ ਜਾਏਗਾ, ਬਦਲੇਗਾ ਨਹੀਂ... ਪੰਜਾਬੀ ਹਾਇਕੂ ਦੀ ਖੈਰ ਮੰਗੋ........

    Ranjit Singh Sra ਸੰਧੂ ਸਾਹਿਬ ਨਾਲੇ ..."ਜੱਟੀਏ ਜੇ ਹੋਗੀ ਸਾਧਨੀ, ਪੱਟੇ ਜਾਣਗੇ ਸਾਧਾਂ ਦੇ ਚੇਲੇ " !!:))

    http://www.facebook.com/groups/punjabihaiku/?view=permalink&id=10150463194582729
  • Gurmeet Sandhu ਅਜੈ ਪਾਲ ਜੀ, ਚੰਗਾ ਹੁੰਦਾ ਜੇਕਰ ਇਹ ਟਿਪੱਣੀ ਜੁਗਨੂ ਸੇਠ ਜੀ ਵਲੋਂ ਹੀ ਪੋਸਟ ਕੀਤੀ ਹੁੰਦੀ, ਸੰਦੀਪ ਜੀ ਦੇ ਅਤੇ ਤੁਹਾਡੇ ਅਮਰੀਕਾ ਵਿਚ ਹੋਣ ਦੀ ਜਾਣਕਾਰੀ ਲਈ ਵੀ ਸ਼ੁਕਰੀਆ......ਮੇਰੀਆਂ ਬਲਰਾਜ ਚੀਮਾ ਜੀ ਦੀ ਟਿੱਪਣੀ ਦੇ ਸੰਦਰਭ ਵਿਚ ਕੀਤੀਆਂ ਟਿੱਪਣੀਆਂ ਵਿਚ ਕੋਈ ਵੀ ਸ਼ਬਦ ਅਜੇਹਾ ਨਹੀਂ ਜਿਹੜਾ ਕਿਸੇ ਨੂੰ ਜਾਤੀ ਤੌਰ 'ਤੇ ਅਪਮਾਨ ਵਜੋਂ ਵਰਤਿਆ ਗਿਆ ਹੋਵੇ.....
    ਜੇਕਰ ਫਿਰ ਵੀ ਅਜੇਹਾ ਸਮਝਿਆ ਗਿਆ ਹੈ, ਉਹਦੇ ਲਈ ਖਿਮਾ ਦਾ ਜਾਚਕ ਹਾਂ।
  • Ajay Pal Singh Gill ਸੰਧੂ ਸਾਬ !! ਮੁਆਫੀ ਚਹੁੰਦਾ ਹਾਂ ਪਰ ਜੁਗਨੂੰ ਇਸ ਗਰੁਪ ਛਡ ਚੁੱਕੀ ਹੈ ਸ਼ਾਇਦ, ਇਸ ਲਈ ਓਹ ਪੋਸਟ ਨਹੀਂ ਕਰ ਸਕਦੀ !!!
  • Ajay Pal Singh Gill ਤੇ ਮੈ ਜਨਾਬ ਅਮਰੀਕਾ ਵਿਚ ਨਹੀਂ! ਇਹ ਜੁਗਨੂੰ ਦੇ ਸ਼ਬਦ ਹਨ !
  • Gurmeet Sandhu ਅਜੈਪਾਲ ਜੀ ਮੈਂ ਇਹ 'ਤੇ ਨਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਕਿੰਨੇ ਵਫਾਦਾਰ ਮਿੱਤਰ ਹੋ.....ਕਿਉਂਕਿ ਇਥੇ ਕਿਸੇ ਗਲ ਦਾ ਵੀ ਕੋਈ ਹੋਰ ਅਰਥ ਕੱਢਣ ਦੀ ਵਹਿਮਬਾਦੀ ਭਾਰੂ ਹੈ......ਜੁਗਨੂੰ ਸੇਠ ਜੀ ਇਸ ਪਲ ਇਸ ਗਰੁਪ ਦੇ ਮੈਂਬਰ ਹਨ...ਜਿਵੇਂ ਕਿ ਤੁਸੀਂ ਹੋ।
  • Ajay Pal Singh Gill ਤੇ ਮੈ ਜਨਾਬ ਅਮਰੀਕਾ ਵਿਚ ਨਹੀਂ! ਇਹ ਜੁਗਨੂੰ ਦੇ ਸ਼ਬਦ ਹਨ !
    ਤੁਹਾਡੇ ਇਹ ਸੁਨੇਹਾ ਮੈਨੂੰ ਯਕੀਨ ਹੈ ਕੇ ਜੁਗਨੂੰ ਵੀ ਤੇ ਸੰਦੀਪ ਜੀ ਵੀ ਜਰੂਰ ਪੜ੍ਹ ਲੈਣਗੇ ! ਜਾਤੀ ਤੌਰ ਤੇ ਮੇਰੀ ਵੀ ਏਹੋ ਵਿਚਾਰ ਹੈ ਕੇ ਮਾਹੌਲ ਨੂ ਸੁਖਾਵਾਂ ਕੀਤਾ ਜਾਵੇ !!
  • Ajay Pal Singh Gill ਮੇਰੇ ਖਿਆਲ ਨਹੀਂ ਹਨ !!!!
  • Gurmeet Sandhu ਮਹੌਲ ਨੂੰ ਸੁਖਾਵਾਂ ਰਖਣ ਦੇ ਤੁਹਾਡੇ ਵਿਚਾਰ ਬੜੇ ਉੱਤਮ ਹਨ....ਧੰਨਵਾਦ
  • Ajay Pal Singh Gill ਤੁਸੀਂ ਏਡਮੰ ਹੋ ਸ਼ਾਇਦ ! ਦੁਬਾਰਾ ਦੇਖੋ ! ਜੁਗਨੂੰ ਨਹੀ ਹੈ ਗਰੁਪ ਚ ! ਘੱਟੋ ਮੈਨੂੰ ਤਾਂ ਨਜਰ ਨਹੀਂ ਆ ਰਹੀ !!! ਇਸੇ ਕਰਕੇ ਓਹ ਪੋਸਟ ਨਹੀਂ ਕਰ ਸਕਦੀ !
  • Ranjit Singh Sra ਜੁਗਨੂੰ ਜੀ ਮੈਂਬਰ ਹਨ ਇਸ ਗਰੁੱਪ ਦੇ |
  • Gurmeet Sandhu ਅਜੈਪਾਲ ਜੀ, ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਹੈ, ਜੁਗਨੂੰ ਸੇਠ ਜੀ ਇਸ ਪਲ ਮੈਂਬਰ ਹਨ....
  • Ajay Pal Singh Gill ਜਨਾਬ !! ਮੈਨੂੰ ਦਿਖਾਈ ਨਹੀ ਦੇ ਰਹੀ !! ਤੇ ਵੈਸੇ ਉਸ ਨੇ ਵੀ ਏਹੋ ਲਿਖਿਆ ਹੈ ਕੇ ਉਹ ਗਰੁਪ ਚ ਨਾ ਹੋਣ ਕਾਰਣ ਲਿਖ ਨਹੀਂ ਸਕਦੀ !!ਪਰ ਚਲੋ, ਇਹ ਮੇਰੇ ਖਿਆਲ ਵਚ ਮੁੱਦਾ ਨਹੀਂ ਹੈ !! ਜੋ ਮੈਨੂੰ ਮਿਲਿਆ ਸੀ , ਪੋਸਟ ਕਰ ਦਿੱਤਾ ਹੈ !!! ਜੇ ਤੁਸੀਂ ਠੀਕ ਨਹੀਂ ਸਮਝਦੇ, ਤੁਸੀਂ ਹਟਾ ਸਕਦੇ ਹੋ !!
  • Ajay Pal Singh Gill ਜਨਾਬ, ਝੂਠ ਬੋਲਣ ਦੀ ਆਦਤ ਕਿਸਨੂੰ ਹੈ, ਇਹ ਅੰਦਾਜਾ ਮੈ ਨਹੀਂ ਲਗਾ ਸਕਦਾ ਪਰ ਮੈ ਗਰੁਪ ਚ ਹਾਂ , ਤੇ ਮੈਨੂੰ ਓਹ ਨਜਰ ਨਹੀਂ ਆ ਰਹੀ !!!
    ਪਰ ਫੇਰ ਵੀ ਮੇਰੇ ਖਿਆਲ ਇਹ ਮੁੱਦਾ ਨਹੀਂ ਹੈ !
  • Gurmeet Sandhu ਹਟਾਉਣ ਦਾ ਤਾਂ ਸਵਾਲ ਹੀ ਪੇਦਾ ਨਹੀਂ ਹੁੰਦਾ....ਤੁਸੀਂ ਕੋਈ ਗਲ ਵੀ ਅਜੇਹੀ ਨਹੀਂ ਲਿਖੀ ਜੋ ਇਤਰਾਜ਼ ਯੋਗ ਹੋਵੇ...ਹਾਂ ਤੁਸੀਂ ਬੜੇ ਵਫਾਦਾਰ ਮਿੱਤਰ ਹੋ, ਇਸਦੀ ਮੈਂ ਕਦਰ ਕਰਦਾ ਹਾਂ....
  • Ajay Pal Singh Gill ਬਿਲਕੁਲ ਜਨਾਬ !! ਮੈਨੂੰ ਇਸ ਗਰੁਪ ਚ ਲੈ ਕੇ ਆਉਣ ਵਾਲੀ ਜੁਗਨੂੰ ਸੀ !!
    ਸ਼ੁਕਰੀਆ ਆਪ ਸਭ ਦਾ !!
  • Ajay Pal Singh Gill ਮੇਰੇ ਖਿਆਲ ਵਿਚ ਕਿਸ ਨੇ ਕਿਸ ਨੂੰ ਆਪਣੇ ਦੋਸਤਾਂ ਦੀ ਲਿਸਟ ਚੋਂ ਹਟਾ ਦਿੱਤਾ, ਇਹ ਗੱਲਾਂ ਗਰੁਪ ਚ ਨਹੀਂ ਕਰਨੀਆਂ ਚਾਹੀਦੀਆਂ !! ਇਹ ਮੇਰੇ ਨਿੱਜੀ ਵਿਚਾਰ ਹੈ !
  • Ajay Pal Singh Gill ਆਪ ਸਭ ਸਤਿਕਾਰਯੋਗ ਸਾਥੀਆਂ ਦਾ ਸ਼ੁਕਰੀਆ !!!! ਮੁਆਫੀ ਮੰਗਦਾ ਹਾਂ ਜੇਕਰ ਮੇਰੇ ਲਿਖੇ ਸ਼ਬਦਾਂ ਕਾਰਣ ਤੁਹਾਨੂੰ ਕਿਸੇ ਵੀ ਕਿਸਮ ਦੀ ਠੇਸ ਲੱਗੀ !!!
    ਧਨਵਾਦ ਜੀ !
  • Ranjit Singh Sra ਮੈਂ ਅਕਸਰ ਪੰਜਾਬੀ ਗੀਤਾਂ 'ਚੋਂ ਕਮੈਂਟਸ ਕਰਦਾ ਰਹਿੰਦਾ ਹਾਂ , ਅੱਜ ਵੀ ਧੀਦੋ ਗਿੱਲ ਸਾਹਿਬ ਦੀ ਪੋਸਟ ਤੇ ਕੀਤਾ ਹੈ | ਇਹ ਹੋ ਹੀ ਨਹੀਂ ਸਕਦਾ ਕਿ ਇਹ ਮੈਂ ਸੀਤਲ ਜੀ ਜਾਂ ਜੁਗਨੂੰ ਲਈ ਕਿਹਾ ਹੋਵੇ , ਫੇਰ ਵੀ ਜੇ ਓਨ੍ਹਾਂ ਨੂੰ ਇੰਝ ਲਗਦਾ ਹੈ ਤਾਂ ਮੈਂ ਸ਼ਰਮਿੰਦਾ ਹਾਂ ਅਤੇ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ |
  • Ajay Pal Singh Gill ਵੀਰ ਸਰਾਂ ਸਾਬ !! ਇਹ ਤੁਹਾਡਾ ਵੱਡਪਣ ਹੈ !
    ਮੈਨੂੰ ਯਕੀਨ ਹੈ ਸੰਦੀਪ ਜੀ ਤੇ ਜੁਗਨੂੰ ਜਰੂਰ ਇਹ ਪੜਣਗੇ ਤੇ ਓਹਨਾ ਨੂੰ ਵੀ ਬੇਨਤੀ ਹੈ ਕਿ ਗਲਤਫ਼ਹਮੀ ਦੂਰ ਹੋ ਜਾਣੀ ਚਾਹੀਦੀ ਹੈ !
  • Kuljeet Mann ਅਜੈ ਪਾਲ ਜੀ, ਮੈਂ ਤੁਹਾਡੀ ਸੁਹਿਰਦਤਾ ਨੂੰ ਨਤ ਮਸਤਕ ਹਾਂ। ਪਰ ਮੈਂ ਵੀ ਜੁਗਨੂੰ ਸੇਠ ਜੀ ਨੂੰ ਮੈਬਰਜ਼ ਲਿਸਟ ਵਿਚ ਦੇਖਿਆ ਹੈ। ਉਹ ਪੰਜਾਬੀ ਹਾਇਕੂ ਦੇ ਮੈਂਬਰ ਹਨ। ਅਸਲ ਮੁਦਾ ਤੇ ਹਾਇਕੂ ਦੀ ਬੇਹਤਰੀ ਦਾ ਹੈ। ਕੁਝ ਨਵਾਂ ਪਨ ਲਿਆਉਣ ਨਾਲ ਜਿਵੇਂ ਹਰ ਚੀਜ਼ ਖੂਬਸੂਰਤ ਹੋ ਜਾਂਦੀ ਹੈ, ਉਸੇ ਤਰ੍ਹਾਂ ਤੁਹਾਡੀ ਸੋਚ ਅੁਨਸਾਰ ਤੁਹਾਡੀ ਭਾਵਨਾ ਨਾਲ ਮੈਂ ਵੀ ਸਹਿਮਤ ਹਾਂ ਕਿ ਅਸੀਂ ਸੇਹਤਮੰਦ ਰੁਝਾਂਨ ਦੇ ਪੈਰੋਕਾਰ ਬਣੀਏ। ਮੈਨੂੰ ਯਕੀਨ ਹੈ ਕਿ ਇਸ ਮੁਦੇ ਤੇ ਸਬਰ ਸੰਮਤੀ ਹੈ। ਜੋ ਕੰਕਰ ਤੇ ਫੁਲ ਦਾ ਵਰਤਾਰਾ ਬੀਤ ਚੁੱਕੇ ਖਿਣ ਵਿਚ ਹੋਇਆ ਉਹ ਕਹਾਣੀ ਹੈ ਹਾਇਕੂ ਨ੍ਹੀ। ਆਉ ਰਲਕੇ ਨਵੇਂ ਦ੍ਰਿਸ਼ ਪੈਦਾ ਕਰੀਏ।
  • Ajay Pal Singh Gill ਵੈਸੇ ਤਾਂ ਇਹ ਬਹਸ ਦਾ ਵਿਸ਼ਾ ਨਹੀਂ ਹੈ , ਜੁਗਨੂੰ ਦਾ ਗਰੁਪ ਚ ਹੋਣਾ ਯਾ ਨਾ ਹੋਣਾ , ਪਰ ਫੇਰ ਵੀ ਜੁਗਨੂੰ ਨੇ ਹੁਣੇ ਹੁਣੇ ਦੂਸਰੇ ਗਰੁਪ ਵਿਚ ਇੱਕ ਨੋਟ ਲਿਖਿਆ ਹੈ , ਤੁਸੀਂ ਸਰੇ ਪੜ ਸਕਦੇ ਹੋ !!!
  • Gurmeet Sandhu ਅਜੈਪਾਲ ਜੀ ਇਕ ਪਾਸੇ ਤਾਂ ਤੁਸੀਂ ਜੁਗਨੂੰ ਸੇਠ ਜੀ ਵਲੋਂ ਹਾਇਕੂ ਗਰੁਪ ਵਿਚ ਉਹਨਾਂ ਦੇ ਕਿਸੇ ਗਿਲੇ ਦੇ ਕਾਰਣ ਦਾ ਜ਼ਿਕਰ ਉਹਨਾਂ ਦੇ ਜੂਬਾਨੀ ਕਰ ਕੇ ਚਰਚਾ ਛੇੜ ਰਹੇ ਹੋ, ਨਾਲ ਹੀ ਇਹ ਵੀ ਕਹਿ ਰਹੇ ਹੋ ਕਿ

    'ਵੈਸੇ ਤਾਂ ਇਹ ਬਹਸ ਦਾ ਵਿਸ਼ਾ ਨਹੀਂ ਹੈ , ਜੁਗਨੂੰ ਦਾ ਗਰੁਪ ਚ ਹੋਣਾ ਯਾ ਨਾ ਹੋਣਾ , ਪਰ ਫੇਰ ਵੀ ਜੁਗਨੂੰ ਨੇ ਹੁਣੇ ਹੁਣੇ ਦੂਸਰੇ ਗਰੁਪ ਵਿਚ ਇੱਕ ਨੋਟ ਲਿਖਿਆ ਹੈ , ਤੁਸੀਂ ਸਰੇ ਪੜ ਸਕਦੇ ਹੋ !!!'

    ਅਸਲ ਵਿਚ ਤੁਸੀਂ ਕਹਿਣਾ ਕੀ ਚਾਹੁੰਦੇ ਹੋ?
  • Ajay Pal Singh Gill ਜਨਾਬ , ਮੈ ਸ਼ੁਕਰੀਆ ਬੋਲ ਕੇ ਗਲ ਬੰਦ ਕਰ ਦਿੱਤੀ ਸੀ ! ਮਾਨ ਸਾਬ ਦੀ ਗਲ ਦਾ ਜੁਆਬ ਦਿੱਤਾ ਹੈ !
    ਧੰਨਵਾਦ
  • Amarjit Sathi Tiwana ਸਤਿਕਾਰਯੋਗ ਦੋਸਤੋ
    ਮੇਰੀ ਬੇਨਤੀ ਹੈ ਕਿ ਇਸ ਬਹਿਸ ਨੂੰ ਏਥੇ ਹੀ ਬੰਦ ਕਰ ਦਿੱਤਾ ਜਾਵੇ।
  • Dalvir Gill

No comments:

Post a Comment