Sunday, August 3, 2014

Haiku & PH Group

ਹਾਇਕੂ ਵਿੱਚ ਘਟਨਾ ਦੀ ਵਿਆਖਿਆ ਜਾਂ ਉਸਦਾ ਸਾਧਾਰਣੀਕਰਨ ਨਹੀਂ ਕੀਤਾ ਹੁੰਦਾ। ਬਸ ਇਸ ਵਿੱਚ ਲੁਕੇ ਭਾਵਾਂ ਵੱਲ ਸਿਰਫ ਸੰਕੇਤ ਹੀ ਕੀਤਾ ਹੁੰਦਾ ਹੈ। ਕੋਈ ਅਰਥ, ਸਲਾਹ ਮਸ਼ਬਰਾ ਜਾਂ ਨਸੀਹਤ ਨਹੀਂ ਦਿੱਤੀ ਹੁੰਦੀ। ਹਾਇਕੂ ਦਾ ਉਦੇਸ਼ ਕੋਈ ਰਾਏ ਸਿਰਜਣਾ ਨਹੀ ਸਗੋਂ ਜੋ ਸਾਹਮਣੇ ਵਾਪਰ ਰਿਹਾ ਹੈ ਉਸ ਨੂੰ ਚੇਤੰਨ ਹੋਕੇ ਵੇਖਣਾ (to be aware) ਅਤੇ ਉਸ ਨੂੰ ਸਹਿਜ ਰੂਪ ਵਿੱਚ ਅਨੁਭਵ ਕਰਨਾ ਹੈ।
ਹਰ ਹਾਇਕੂ ਕਿਸੇ ਅਸਲੀ ਅਤੇ ਜੀਵੇ ਹੋਏ ਅਨੁਭਵ ਵਲ ਸੰਕੇਤ ਕਰਦੀ ਹੈ। ਮਨਘੜਤ ਘਟਨਾਵਾਂ, ਕਲਪਣਾ, ਚੁਸਤ ਫਿਕਰੇਬਾਜ਼ੀ ਜਾਂ ਕਾਵਿ ਸ਼ਿਲਪਕਲਾ ਨਾਲੋਂ ਮੂਲ ਅਨੁਭਵ (original noticing), ਜਿਸ ਉਤੇ ਹਾਇਕੂ ਆਧਾਰਤ ਹੈ, ਅਤੇ ਉਸਦਾ ਸੱਚਾ ਬਿਆਨ ਜ਼ਿਆਦਾ ਮਹੱਤਤਾ ਰਖਦਾ ਹੈ।
ਹਾਇਕੂ ਦਾ ਵਿਸ਼ੇਸ਼ ਗੁਣ ਇਸ ਦਾ ਬਾਹਰਮੁਖੀ (objective), ਅਨਾਤਮਕ ਹੋਣਾ ਹੈ। ਜੋ ਸਵੈ(self) ਵੇਖਦਾ ਹੈ ਉਹ ਐਨਾਂ ਜਰੂਰੀ ਨਹੀਂ ਬਲਕੇ ਉਹ ਕੀ ਵੇਖਦਾ ਹੈ ਵੱਧ ਜਰੂਰੀ ਹੈ। ਹਾਇਕੂ ਪੜ੍ਹਣ ਅਤੇ ਲਿਖਣ ਦਾ ਅਭਿਆਸ ਸਾਨੂੰ ਹਉਮੈ-ਕੇਂਦਰਿਤ ਅਤੇ ਤੰਗ ਸੋਚਣੀ ਵਾਲ਼ੇ ਮਾਹੌਲ ਤੋਂ ਦੂਰ (limitless openness) ਵਿਸ਼ਾਲ ਖੁੱਲ੍ਹ ਵੱਲ ਲੈ ਜਾਂਦਾ ਹੈ।
ਹਾਇਕੂ ਪ੍ਰਾਕਿਰਤੀ ਦੀ ਲੀਲ੍ਹਾ ਨੂੰ ਵੇਖਣ ਵਾਲ਼ਾ ਝਰੋਖਾ ਹੈ ਅਤੇ ਇਸੇ ਝਰੋਖੇ ਦੁਆਰਾ ਅਸੀਂ ਅਪਣੇ ਅੰਦਰ ਵੀ ਝਾਤ ਮਾਰ ਸਕਦੇ ਹਾਂ। ਕੁਦਰਤ ਵਿੱਚ ਹੋ ਰਹੀ ਤਬਦੀਲੀ ਮਨੁੱਖੀ ਜੀਵਨ ਵਿੱਚ ਆ ਰਹੇ ਬਦਲਾਓ ਵਲ ਵੀ ਇਸ਼ਾਰਾ ਕਰਦੀ ਹੈ। ਸੋ ਹਾਇਕੂ ਕਿਸੇ ਵਿਸ਼ੇਸ਼ ਘਟਨਾ ਜਾਂ ਕੁਦਰਤ ਦੇ ਕਿਸੇ ਪਹਿਲੂ ਦੀ ਮਾਰਫਤ ਮਨੁੱਖੀ ਭਾਵਾਂ ਨੂੰ ਅਭਿਵਿਅਕਤ ਕਰਦੀ ਹੈ।
ਜਿਸ ਤਰਾਂ ਧਾਰਮਕ ਲੋਕਾਂ ਵਿਚਾਰ ਹੈ ਕਿ ਪਰਮ-ਸਤ ਤਾਂ ਸਾਡੇ ਅੰਦਰ ਹੈ ਸਿਰਫ ਖੋਜਣ ਦੀ ਲੋੜ ਹੈ। ਇਸੇ ਤਰਾਂ ਹਾਇਕੂ ਛਿਣ ਵੀ ਹਰ ਪਲ ਸਾਡੇ ਨਾਲ਼ ਨਾਲ਼ ਹਨ ਬਸ ਫੜਣ ਦੀ ਲੋੜ ਹੈ। ਹਾਇਕੂ ਛਿਣ ਦੀ ਖੋਜ ਅਤੇ ਪ੍ਰਗਟਾ ਉਸੇ ਤਰਾਂ ਹੈ ਜਿਵੇਂ ਧਿਆਨ ਅਤੇ ਉਸ ਤੋਂ ਹੋਇਆ ਗਿਆਨ ਪ੍ਰਕਾਸ਼। ਹਰ ਪਲ ਹਰ ਪਾਸੇ ਕਮਾਲ ਹੋ ਰਿਹਾ ਹੈ, ਕਰਿਸ਼ਮੇ ਵਾਪਰ ਰਹੇ ਹਨ। ਬੌਧਿਕਤਾ ਅਤੇ ਗੂੜ੍ਹ ਗਿਆਨ ਤੋਂ ਨਿਰਲੇਪ ਆਨੰਦ ਵਿੱਚ ਵਿਚਰਨ ਵਾਲੀ ਦਸ਼ਾ ਹੈ ਹਾਇਕੂ ਛਿਣਾਂ ਨੂੰ ਅਨੁਭਵ ਕਰਨ ਦੀ।
ਵੱਡਾ ਬਿਰਖ ਵੀ
ਮੈ ਵੀ ਕੁਤਾ ਵੀ
ਭਿੱਜ ਰਹੇ ਕਿਣਮਿਣ ਵਿਚ
ਹਾਇਕੂ ਸਿਰਜਣਾ ਇੱਕ ਸਾਧਨਾ, ਇੱਕ ਸਿਮਰਨ ਹੈ ਅਤੇ ਬਹੁਤ ਦਫਾ ਇਹ ਪ੍ਰਾਕਿਰਿਆ ਅਜਿਹੇ ਸਥਾਨ `ਤੇ ਪਹੁੰਚ ਜਾਂਦੀ ਹੈ ਕਿ ਅਧਿਆਤਮਕ ਅਨੁਭਵ ਬਣ ਜਾਂਦੀ ਹੈ। ਸ਼ਬਦਾਂ ਦਾ ਸੰਜਮ, ਰੂਪ ਦੀ ਸੰਖੇਪਤਾ, ਬੋਲੀ ਦੀ ਸਰਲਤਾ ਅਤੇ ਅਨੁਭਵ ਦੀ ਸ਼ੁੱਧਤਾ ਹਾਇਕੂ ਨੂੰ ਰਹੱਸਮਈ ਬਣਾ ਦਿੰਦੇ ਹਨ।
ਕਵੀ ਅਤੇ ਵਿਸ਼ੇ ਵਿਚਕਾਰ ਇਕਮਿੱਕਤਾ ਅਤੇ ਆਪਸੀ ਤਰਜਮਾਨੀ (spirit of interpretation) ਹਾਇਕੂ ਦਾ ਆਧਾਰ ਹੈ। ਬਾਸ਼ੋ ਨੇ ਕਿਹਾ “ਸਰੂ ਬਾਰੇ ਲਿਖਣ ਲਈ ਸਰੂ ਨਾਲ਼ ਇੱਕ ਹੋ ਜਾਵੋ।”
ਹਾਇਕੂ ਕਵੀ ਦਾ ਮਨ ਬਿਲਕੁਲ ਬੱਚੇ ਵਰਗਾ ਹੋਣਾ ਚਾਹੀਦਾ ਹੈ। ਲਿਖਣ ਵੇਲ਼ੇ ਮਨ ਵਿੱਚ ਬੈਠੇ ਸੰਪਾਦਕ ਨੂੰ ਛੁੱਟੀ ਕਰ ਦਿਓ ਅਤੇ ਅਪਣੇ ਸੱਚੇ ਸੁੱਚੇ ਦਿਲ ਨੂੰ ਰਹਿਨੁਮਾਈ ਕਰਨ ਦਿਓ ਤਾਂ ਜੋ ਤੁਸੀ ਕੁਦਰਤ ਦੀ ਧੜਕਣ ਸੁਣ ਸਕੋ, ਵੇਖ ਸਕੋ ਅਤੇ ਮਹਿਸੂਸ ਕਰ ਸਕੋ। ਅੰਤਰ ਦ੍ਰਿਸ਼ਟੀ ਅਤੇ ਸੁਰਤੀ ਵਾਲੇ ਛਿਣਾਂ ਦੇ ਸਹਿਜ ਨੂੰ ਅਨੁਭਵ ਕਰ ਸਕੋ ਅਤੇ ਫਿਰ ਉਸ ਲੱਭਤ ਦੀ ਸੂਖਮ ਅਤੇ ਅਕਹਿ ਭਾਵਨਾ ਨੂੰ ਕਹਿ ਸਕੋ।
From Docs created by Amarjit Sathi
LikeLike · · 1927
  • Ranjit Singh Sra ਸ਼ੁਕਰੀਆ ਸਵਰਨ ਸਿੰਘ ਜੀ ...ਪਰ ਜਦ ਅਸੀਂ ਆਪਣੀ ਵਿਦਵਤਾ ਤੇ ਮਾਨ ਕਰਦੇ ਹਾਂ ਤਾਂ ਸਭ ਕੁਝ ਧੁੰਦਲਾ ਹੋ ਜਾਂਦਾ ਹੈ |
    ਜੋ ਸਨੇਹਾ ਅਤੇ ਭੇਤ ਕੁਦਰਤ ਦੇ ਹਰ ਦ੍ਰਿਸ਼ ਨੇ ਸਾਂਭ ਰੱਖਿਆ ਹੈ ਸਾਡੀ ਸੋਚ ਅਤੇ ਵਿਦਵਤਾ ਉਸਦੀ ਹਾਣੀ ਹੋ ਹੀ ਨਹੀਂ ਸਕਦੀ ,,ਇਸੇ ਕਰਕੇ ਹੀ ਮੇਰੇ ਖਿਆਲ 'ਚ ਹਾਇਕੂ 'ਚ ਬਿੰਬਾਂ ਰਾਹੀਂ ਸੱਚੋ ਸੱਚ ਬਿਆਨ ਕਰਨ ਦੀ ਨਸੀਹਤ ਜੇਨ ਸਾਧੂਆਂ ਨੇ ਦਿੱਤੀ ਸੀ |
  • Meet Brar thanks sir , its more helpful me ,bcz i m new here.again thanks a lot sir
  • Kuljeet Mann ਰਣਜੀਤ ਜੀ ਤੁਹਾਡਾ ਸ਼ੁਕਰੀਆ, ਤੁਸੀਂ ਨਵੇ ਸਿਰਿਉਂ ਹਾਇਕੂ ਦੀ ਬੁਨਿਆਦੀ ਲੋੜ ਬਾਰੇ ਜਾਣਕਾਰੀ ਮੁਹਈਆ ਕੀਤੀ ਹੈ। ਪਰ ਉਨ੍ਹਾਂ ਕਮੈਂਟਸ ਨਾਲ ਮੇਲ ਨਹੀ ਖਾਂਦੀ ਜੋ ਤੁਸੀ ਤੇ ਜੁਗਨੂੰ ਹੋਰਾ ਨੇ ਵਖਰੇ ਤੌਰ ਤੇ ਦਿੱਤੇ ਹਨ ਤੇ ਕੁਝ ਸਜਣਾ ਨੇ ਤੁਹਾਡੇ ਕਹੇ ਤੇ ਹਸਤਾਖਰ ਵੀ ਕੀਤੇ ਹਨ। ਇਹ ਵਿਦਵਤਾ ਤੇ ਮਾਣ ਵਾਲੀ ਗੱਲ ਹੈ ਕਿ ਤੁਸੀ ਇੱਕ ਚਲ ਰਹੇ ਸੰਵਾਦ ਨੂੰ ਅੱਗੇ ਵਧਾਉਣ ਦੀ ਬਜਾਇ ਉਸਤੋਂ ਮੂੰਹ ਮੋੜਕੇ ਇੱਥੇ ਗੱਲ ਤੋਰਨ ਲਈ ਡਾਕਸ ਲਿਖ ਕੇ ਵਧੀਆ ਕੀਤਾ ਹੈ ਪਰ ਅਸੀ ਧੁੰਦਲੇ ਹੋਏ ਅਕਸ ਦਾ ਕੀ ਕਰਾਗੇ ਜੋ ਹਾਇਕ ਸਾਈਟ ਤੇ ਵਿਜਿਟ ਕਰਨ ਆਏ ਹਾਈਜਨ ਦੇ ਦਿਲ ਤੇ ਬੀਤ ਰਹੀ ਹੈ। ਹਾਉਮੇ ਦਾ ਸ਼ਿਕਾਰ ਹੈ ਇਸਦਾ ਫੈਸਲਾ ਕੋਣ ਕਰੇਗਾ? ਕੌਣ ਕਹਿ ਰਿਹਾ ਹੈ ਕਿ ਪੰਜਾਬੀਆ ਨੂੰ ਕੁਦਰਤ ਵੇਖਣ ਦੀ ਅਜੇ ਜਾਚ ਨਹੀ ਆਈ। ਗਲਤ ਟਾਈਮ ਤੇ ਠੀਕ ਗੱਲ ਕਰਕੇ ਆਪਾਂ ਕੀ ਹਾਸਲ ਕਰ ਰਹੇ ਹੋਵਾਂਗੇ। ਡਾਕਸ ਮੁਤਾਬਕ ਵਿਆਖਿਆ ਨਹੀ ਚਾਹੀਦੀ। ਪਰ ਇਕ ਪਾਸੇ ਆਪਾਂ ਇਸ ਸਾਈਟ ਨੂੰ ਸਕੂਲ ਦਾ ਦਰਜਾ ਦੇ ਰਖਿਆ ਹੈ। ਦੂਜੇ ਪਾਸੇ ਕਿਸੇ ਹਾਇਜਨ ਕੋਲੌ ਇਹ ਪੁੱਛਿਆ ਜਾ ਰਿਹਾ ਹੈ ਕਿ ਫਲਾਣਾ ਸ਼ਬਦ ਤੂ ਕਿਥੋ ਲਿਆ ਉਸਦਾ ਮੂਲ ਰੂਪ ਕੀ ਹੈ? ਉਸ ਵਕਤ ਵਿਦਵਤਾ ਕਿਹੜੈ ਪਾਸੇ ਚਲੇ ਜਾਂਦੀ ਹੈ। ਮੈਂ ਫੇਰ ਬੇਨਤੀ ਕਰਦਾ ਹਾਂ ਕਿ ਅਸਲ ਵਿਚ ਕਿਸੇ ਨੁੰ ਨੀਵਾਂ ਦਿਖਾਉਣ ਨਾਲ ਹੀ ਕਈ ਸੁਹਿਰਦ ਦੋਸਤ ਸਾਈਟ ਤੋਂ ਜਾ ਚੁੱਕੇ ਹਨ। ਇਕ ਦੁਜੇ ਦੀ ਪਿਠ ਖੁਰਕਣ ਨਾਲ ਸਿਮਰਨ ਨਹੀ ਹੁੰਦਾ ਜਿਵੇਂ ਹਾਇਕੂ ਸਾਨੂੰ ਸਿਖਾਉਂਦਾ ਹੈ। ਹਰ ਰੋਜ਼ ਹਾਇਕੂ ਲਿਖੇ ਜਾ ਰਹੇ ਹਨ। ਕਾਹਦ ਲਈ? ਸਿਰਫ ਆਪਣੀ ਹਉਮੇ ਲਈ। ਇਸ ਵਿਚ ਮੈ ਵੀ ਸਾਂਮਲ ਹਾਂ ਤੇ ਸਾਰੇ ਸ਼ਾਮਲ ਹਨ। ਆਪਣੀ ਭਗਤੀ ਉਦੋਂ ਕਿੱਥੇ ਜਾਂਦੀ ਹੈ? ਅਸੀਂ ਕਿਸੇ ਨੂੰ ਮੈਸਜ਼ ਕਰਕੇ ਵੀ ਕਿਸੇ ਚੀਂਜ਼ ਦਾ ਮੂ਼ਲ ਪੂਛ ਸਕਦੇ ਹਾ। ਪਰ ਇਸਤਰਾਂ ਆਪਣਾ ਆਪਣੀ ਹਉਮੈ ਨੂੰ ਪੱਠੇ ਪਾਉਣ ਦਾ ਕਾਰਜ ਸੰਪੂਰਨ ਨਹੀ ਹੁੰਦਾ। ਕਿਸੇ ਚਲ ਰਹੇ ਸੰਵਾਦ ਵਿਚ ਚੁਪ ਚਾਪ ਕਿਸੇ ਦੇ ਹੱਕ ਵਿਚ ਖਲੋਣ ਨਾਲ ਵੀ ਹਾਇਕੂ ਦੀਆਂ ਬੁਨਿਆਦੀ ਸਿਫਤਾ ਸਕਤੇ ਵਿਚ ਆ ਜਾਂਦੀਆ ਹਨ। ਲੋੜ ਹੈ ਕੁਝ ਉਪਰ ਉਠਣ ਦੀ। ਖਾਸ ਤੌਰ ਤੇ ਜੋ ਵਿਦਵਾਨ ਹਨ। ਜੋ ਸਾਰਾ ਕੁਝ ਸਮਝ ਚੁੱਕੇ ਹਨ ਕਿ ਮੁਕਤੀ ਦੇ ਰਾਹ ਤੇ ਤੁਰੇ ਹੋਏ ਹਨ।
  • Ranjit Singh Sra ਮੈਂ ਕਿਹਾ ਹੈ ਮਾਨ ਸਾਹਿਬ ਕਿ ਪੰਜਾਬੀਆਂ ਨੂੰ ਅਜੇ ਕੁਦਰਤ ਵੱਲ ਵੇਖਣ ਦੀ ਵੇਹਲ ਨਹੀਂ ..ਅਤੇ ਮੈਂ ਆਪਣੀ ਗੱਲ ਤੇ ਕਾਇਮ ਹਾਂ |
    ਮਾਨ ਸਾਹਿਬ ਕੋਈ ਕਿਸੇ ਨੂੰ ਨੀਵਾਂ ਨਹੀਂ ਦਿਖਾਉਂਦਾ ,,ਗਰੁੱਪ ਛੱਡਣ ਦਾ ਕਾਰਨ ਹਉਮੈ ਵੀ ਹੋ ਸਕਦਾ ਹੈ |
  • Kuljeet Mann ਹਾਇਕੂ ਦਾ ਇਕ ਉਦੇਸ਼ ਹੈ,ਸੁੰਦਰਤਾ ਦਾ ਸੰਚਾਰ ਕਰਨਾ ਪਰ ਇਹ ਆਮ ਕਸਵਟੀ ਨਾਲੋਂ ਹਟਕੇ ਵਿੰਗ-ਤੜਿੰਗੀ ਸੁੰਦਰਤਾ ਹੁੰਦੀ ਹੈ। ਅੱਖਾ ਤੋਂ ਉਝਲ ਜਿਹੀ। ਹਾਇਕੂ ਸੰਪੂਰਨਤਾ ਦੇ ਮਾਪ-ਦੰਡ ਨਹੀ ਅਪਣਾਉਂਦੀ। ਇਸਲਈ ਕਲਪਨਾ ਦਾ ਉਹ ਰੂਪ ਜੋ ਅਵਚੇਤਨ ਵਿਚ ਹੈ ਉਹ ਵੀ ਮਹਤਵ-ਪੂਰਨ ਹੈ। ਇਸ ਨੂੰ ਪਥੈਟੀਕਲੀ ਆਪਾਂ ਵਿਚਾਰ ਨਹੀ ਕਹਿ ਸਕਦੇ। ਤੇ ਸ਼ਬਦਾਂ ਦੀ ਚੋਣਦਾ ਇਕ ਆਪਣਾ ਹੀ ਸਲੀਕਾ ਹੁੰਦਾ ਹੈ, ਬਜਾਇ ਉਸ ਸਲੀਕੇ ਦੇ ਸੁਹਜ ਨਹੀ ਸਿਰਜਿਆ ਜਾਂਦਾ।
  • Kuljeet Mann ਕਿਸੇ ਵੀ ਚੀਜ਼ ਦਾ ਜਨਰਲਲਾਈਜ਼ ਕਰਨਾ ਇਕ ਸਵੀਪਿੰਗ ਸਟੇਟਮੈਂਟ ਹੈ ਜੋ ਕਿਤੇ ਵੀ ਪ੍ਰਵਾਨ ਨਹੀ ਕੀਤੀ ਜਾ ਸਕਦੀ। ਪੰਜਾਬੀਆਂ ਨੂੰ ਕੁਦਰਤ ਵੇਖਣ ਦੀ ਵੇਹਲ ਨਹੀ ਇਹ ਇੱਕ ਅਤ ਦਰਜੈ ਦੀ ਨਾਂਹ ਪਖੀ ਟਿਪਣੀ ਹੈ ਜੋ ਸਵਿਕਾਰਨ ਯੌਗ ਨਹੀ ਹੈ। ਕਿਸੇ ਦੀ ਹਉੰਮੇ ਨੇ ਹਾਇਕੂ ਛੁਡਾ ਦਿੱਤਾ ਤੇ ਇਹ ਵੀ ਸੰਭਵ ਹੈ ਕਿਸੇ ਦੀ ਹਉਮੈ ਨੇ ਕਿਸੇ ਨੂੰ ਹਾਇਕੂ ਛਡਣ ਲਈ ਮਜਬੂਰ ਕਰ ਦਿੱਤਾ। ਹਰ ਚੀਜ਼ ਦੇ ਦੋਵੇਂ ਪਹਿਲੂ ਹੁੰਦੇ ਹਨ।
  • Sanjay Sanan Ranjit Singh Sra ji......Kuljeet Mann di gal wich kaafi dum hai.....
    ..........Admn nu thoda flexible hona hi paina hai....TIME DE NAAL...
    ....Regards......
  • Kuljeet Mann ਸੰਜੇ ਜੀ ਮੈ ਇਹ ਵੀ ਦੇਖਿਆ ਹੈ ਕਿ ਕਿਸੇ ਚੰਗੇ ਭਲੇ ਹਾਇਕੂ ਨੂੰ ਪੁਠਾ ਲਟਕਾ ਕੇ ਕਿਹਾ ਜਾਦਾ ਹੈ ਕਿ ਹੁਣ ਠੂੀਕ ਹੈ।
  • Harleen Sona thanx for sharing this.....
  • Amit Vijay Sharma ਕੁਲਜੀਤ ਜੀ ਦੀ ਗੱਲ ਨਾਲ ਮੈਂ ਵੀ ਸਹਿਮਤ ਹਾਂ ...ਗੁੱਸਾ ਨਾ ਕਰਨਾ ਸਰਾ ਭਾਜੀ ਪਰ ਤੁਹਾਡੀ ਉਸ ਖਾਸ "ਐਂਟੀ ਪੰਜਾਬੀ" ਟਿੱਪਣੀ ਵਿਚ ਇਹੀ ਮਹਿਸੂਸ ਹੋਇਆ ਜਿਵੇ ਤੁਸੀਂ ਗੱਲ ਲਾ ਕੇ ਕਹੀ ਹੋਵੇ ,,,ਬਾਕੀ ਜਿਆਦਾ ਤੁਸੀਂ ਹੀ ਜਾਂਣਦੇ ਹੋ ਕਿ ਅਸਲੀਅਤ ਕੀ ਹੈ....ਜੇਕਰ ਇਹ ਮੁਦਦਾ ਹੈ ਕੀ ਸਿਰਫ ਕੁਦਰਤੀ ਹਾਇਕੂ ਹੀ ਲਿਖੇ ਜਾਂਣ ਤਾਂ ਬੇਨਤੀ ਹੈ ਕਿ ਤੁਸੀਂ ਵੀ ਸਿਰਫ ਕੁਦਰਤੀ ਹਾਇਕੂ ਦੀ ਹੌਂਸਲਾ ਅਫਜਾਈ ਹੀ ਕਰੋ ...ਕਿਓਂਕਿ ਤੁਸੀਂ ਵੀ ਓਹਨਾ ਗੈਰ ਕੁਦਰਤੀ ਹਾਇਕੂ ਜਾਂ ਸੇਰ੍ਨ੍ਰਿਓ ਨੂੰ ਲਾਈਕ ਕਰਕੇ ਜਾਂ ਸੁਹਿਰਦ ਕੋਮੈੰਟ ਕਰਕੇ ਓਹਨਾ ਦੀ ਹੌਸ੍ਲਾ ਅਫਜਾਈ ਕਰਦੇ ਹੋ ..ਪਰ ਤੁਸੀਂ ਇਕ ਐਡਮੀਨ ਹੋਣ ਦੇ ਨਾਤੇ ਇਹ ਕੰਮ ਵੀ ਕਿਸੇ ਖਾਸ ਪੋਸਟਾ ਲਈ ਕਰਦੇ ਹੋ ਜੋ ਕੀ ਮੇਰੇ ਹਿਸਾਬ ਨਾਲ ਬਰਾਬਰਤਾ ਨਹੀ ਹੈ .....ਕਿਓਂ ਇੰਝ ਮਹਿਸੂਸ ਹੋ ਰਿਹਾ ਕੇ ,ਸਭ ਬਰਾਬਰ ਨੇ ,ਪਰ ਕਈ ਮੇਮ੍ਬਰ ਕਈਆਂ ਤੋਂ ਵਧ ਬਰਾਬਰ ਨੇ ...
  • Kuljeet Mann ਸੰਧੂ ਜੀ ਸਹਿਯੋਗ ਹੀ ਤੇ ਰਹੇ ਹਾਂ। ਕੁਝ ਕੌੜਾ ਸੱਚ ਵੀ ਹੁੰਦਾ ਹੈ। ਸਹਿਜਤਾ ਦਾ ਕੋਈ ਵਿਕਲਪ ਨਹੀ ਹੁੰਦਾ ਤੇ ਸਹਿਜਤਾ ਜਿਤਨੀ ਜਲਦੀ ਆਵੇ ਉਤਨਾ ਹੀ ਚੰਗਾ ਹੈ। ਚੰਗਾ ਹੋਵੇ ਤੁਸੀ ਆਪਣੀ ਸਿਆਣਪ ਨਾਲ ਸਾਰੀਆਂ ਟਿਪਣੀਆਂ ਦਾ ਨਰੀਖਣ ਕਰੋ ਤੇ ਕਿਸੇ ਸੱਚ ਨੂੰ ਅਪਨਾਉਣ ਵਿਚ ਕੋਈ ਹਿਚਕਚਾਹਟ ਨਾ ਦਖਾਉ। ਸਰਲ ਭਾਸ਼ਾ ਦਾ ਮਤਲਬ ਜਾਂ ਗੂ੍ਹੜ ਭਾਸ਼ਾ ਦੇ ਮਤਲਬ ਵਖਰੇ ਹਨ ਅਸਲ ਗੱਲ ਤਾ ਸੁਹਜ ਦੀ ਹੈ। ਜੋ ਹਾਇਕੂ ਹੀ ਨਾ ਹੋਵੇ, ਉਸਨੂੰ ਦਸਣ ਵਿਚ ਕੋਈ ਹਰਜ਼ ਨਹੀ ਹੁੰਦਾ। ਜਦ ਕਿ ਆਪਾ ਸਾਰੇ ਦੇਖਦੇ ਹਾ ਕਿ ਕਈ ਵਾਰ ਚੁੱਪ ਰਹਿ ਕੇ ਅਸੀਂ ਕਿਸੇ ਨੁੰ ਸਹੀ ਸਲਾਹ ਤੋਂ ਵਾਂਝੇ ਕਰ ਰਹੇ ਹੁੰਦੇ ਹਾਂ। ਚੰਗੇ ਸ਼ਬਦਾਂ ਦਾ ਵੀ ਨਿਰਾਦਰ ਕਰਨ ਤੋਂ ਬਚਣਾ ਚਾਹੀਦਾ ਹੈ।
  • Kuljeet Mann ਜੁਗਨੂੰ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ। ਅਸਲ ਵਿਚ ਸੰਵਾਦ ਉਸੇ ਹੀ ਪੋਸਟ ਤੇ ਅੱਗੇ ਵਧਾਉਣਾ ਚਾਹੀਦਾ ਸੀ ਪਰ ਇਹ ਹੋ ਨਹੀ ਸਕਿਆ।
  • Dhido Gill ਹਾਇਕੂ ਵੀ ਇੱਕ ਛੋਟਾ ਕਾਵਿਕ ਛਿਣ ਹਾਉਂਕਾ ਹੀ ਹੁੰਦਾ ਹੈ, ਇਹ ਸਾਹਿਤ ਤੇ ਕਲਾ ਤੋਂ ਕੋਈ ਉਰਾਂਹ ਜਾਂ ਪਰਾਂਹ ਦੀ ਚੀਜ ਨਹੀਂ । ਸਾਦਗੀ ਵਿੱਚ ਵਿਲੀਅਮ ਜੇ ਹਾਗਿੰਸਨ ਦਾ ਕਹਿਣਾ ਹੈ ਕਿ ਹਾਇਕੂ ਲਿਖਣ ਤੇ ਪੜਨ ਦਾ ਮੂਲ ਮਕਸਦ ਜਿੰਦਗੀ ਦੇ ਉਹ ਅਹਿਸਾਸ ਪਲ ਸਾਂਝੇ ਕਰਨੇ ਹੁੰਦੇ ਹਨ ਜਿਹਨਾਂ ਤੁਹਾਨੂੰ ਕਦੇ ਬਹੁਤ ਹੀ ਸ਼ਿਦਤ ਜਜਬਾਤੀ ਕੀਤਾ ਹੋਵੇ , ਉਹ ਸੂਝ ਸੋਝੀ ਸਾਂਝੀ ਕਰਨੀ ਹੁੰਦੀ ਜੁ ਇਸ ਹਾਦਸੇ ਪਲ ਦੁਰਾਨ ਮਿਲੀ ਹੋਵੇ,.ਹਾਗਿੰਸਨ ਏਹ ਵੀ ਆਖਦਾ ਕਿ ਸਿਰੇ ਦੀ ਗੱਲ ਇਹ ਵਾ ਕਿ ਹਰ ਕਿਸਮ ਦੀ ਕਲਾ , ਖਾਸ ਕਰਕੇ ਸਹਿਤ ਦਾ ਏਹੋ ਮੂਲ ਮੰਤਵ ਹੈ ।
    ਮੈਁ ਮਹਿਸੂਸ ਕੀਤਾ ਜਦ ਕੋਈ ਹਾਇਕੂ ਆਉਦਾ , ਉਸਦੀ ਜਾਮਾ ਤਲਾਸ਼ੀ ਸ਼ੁਰੂ ਹੋ ਜਾਂਦੀ , ਕਈ ਵਾਰ ਇੰਜ ਜਾਪਦਾ ਜਿੰਵੇ ਪਸੂ ਮੰਡੀ ਵਿੱਚ ਆਏ ਪਸ਼ੂ ਦੀ ਸ਼ੋਹਦਾ ਵਪਾਰੀ ਪੂਛ ਚੁੱਕ ਕੇ ਸ਼ਨਾਖਤ ਕਰਦਾ.....ਹਾਇਕੂ ਨੰਬਰ ਇੱਕ ਗਰੁੱਪ ਹੈ , ਏਹਨੂੰ ਰੈਲੇ ਮਹੌਲ ਵਾਲਾ ਬਣਾਉ.............ਏਹੋ ਬੇਨਤੀ ਆ.............
  • Ranjit Singh Sra Amit ਜੀ ਜੇ ਮੈਂ ਓਹ ਟਿੱਪਣੀ ਕੀਤੀ ਸੀ ਤਾਂ ਪੰਜਾਬੀਆਂ ਨੂੰ ਲਾਕੇ ਨਹੀਂ ,,ਸਗੋਂ ਹਲੂਣਾ ਦੇਣ ਲਈ ਕੀਤੀ ਸੀ ... ਕਿਓਂਕਿ ਮੈਂ ਚਾਹੁੰਦਾ ਹਾਂ ਕਿ ਪੰਜਾਬੀ ਕੁਦਰਤ ਦੀ ਵਿਸ਼ਾਲ ਗੋਦ ਮਾਨਣ ..ਉਸਦਾ ਅਸਰ ਵੀ ਮੈਂ ਮਹਿਸੂਸ ਕੀਤਾ ਹੈ ਪੋਸਟਾਂ ਵਿਚ | ਕੌੜੀਆਂ ਦਵਾਈਆਂ ਹੀ ਅਸਰ ਕਰਦੀਆਂ ਹਨ ਕਈ ਵਾਰੀ ...ਜਿਆਦਾ ਮਿੱਠੇ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ |
    ਜੇ ਕੋਈ ਦਿਨ 'ਚ ੬ ਘੰਟੇ ਭਾਵ ਅੱਧੀ ਜਿੰਦਗੀ ਹਾਇਕੂ ਗਰੁੱਪ 'ਤੇ ਲਾਉਂਦਾ ਹੈ ਤਾਂ ਹੋ ਸਕਦੈ ਓਹ ਹਾਇਕੂ ਪ੍ਰਤੀ ਸੁਹਿਰਦ ਹੋਵੇ ,ਜਿੰਨੀ ਕੁ ਉਸਨੂੰ ਜਾਣਕਾਰੀ ਹੈ ਉਸ ਨਾਲ ਕਿਸੇ ਹਾਇਕੂ ਦੀ ਊਣਤਾਈ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੋਵੇ | ਪਰ ਸਕੂਲ ਵਾਲਾ ਮਹੌਲ ਕਹਿਣ ਵਾਲੇ ਨੂੰ ਵੀ ਪੂਰੀ ਅਜਾਦੀ ਹੈ ਕਿ ਓਹ ਅਜਿਹਾ ਕਹੇ | ਸਾਥੀ ਸਾਹਿਬ ਅਤੇ ਓਨ੍ਹਾਂ ਦੇ ਸਾਥੀਆ ਦੇ ਇਹ ਗਰੁੱਪ ਕਾਇਮ ਕਰਨ ਦਾ ਮਕਸਦ ਕਿਸੇ ਦਾ ਮਨੋਰੰਜਨ ਕਰਨਾ ਨਹੀਂ ਸੀ ਬਲਕਿ ਸਿਖਣਾ ਸਿਖਾਉਣਾ ਹੀ ਸੀ |
    ਅਮਿਤ ਜੀ ਕਿਸੇ ਮਨੁੱਖੀ ਹਾਇਕੂ ਤੇ ਟਿੱਪਣੀ ਕਰਨਾ ਵੀ ਹਾਇਕੂ ਦੀ ਸ਼ੈਲੀ ਸਮਝਾਉਣ ਹੀ ਹੁੰਦਾ ਹੈ | ਮੈਂ ਇਹ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਹਾਂ ਕਿ ਹੁਣ ਸੇਨਰੀਊ ਵੀ ਹਾਇਕੂ 'ਚ ਰਲ ਚੁੱਕਾ ਹੈ ਪਰ ਮੇਰੀ ਨਿਜੀ ਰਾਇ ਇਹੀ ਹੈ ਕਿ ਸਾਨੂੰ ਫੇਰ ਵੀ ਵੱਧ ਤੋਂ ਵੱਧ ਕੁਦਰਤੀ ਹਾਇਕੂ ਹੀ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
  • Kuljeet Mann ਗੁਰਮੀਤ ਸੰਧੂ ਜੀ, ਤੁਸੀਂ ਅੱਠ ਘੰਟੇ ਪਹਿਲਾਂ ਇਹ ਕਿਹਾ ਸੀ ਕਿ ਇਹ ਬਹਿਸ ਬੰਦ ਕਰ ਦੇਣੀ ਚਾਹੀਦੀ ਹੈ, ਜਿਸਦਾ ਸਤਿਕਾਰ ਕਰਦਿਆ ਮੈ ਉਸਤੋਂ ਬਾਦ ਕੋਈ ਟਿਪਣੀ ਨਹੀ ਕੀਤੀ ਪਰ ਲਗਦਾ ਹੈ ਕਿ ਤੁਹਾਡੇ ਆਪਣੇ ਐਡਮਿਨਜ ਦੀ ਆਪਸ ਵਿਚ ਹੀ ਟਿਉਨਿੰਗ ਦੀ ਘਾਟ ਹੈ ਤੇ ਸਰਦਾਰ ਰਣਜੀਤ ਸਿੰਘ ਸਰਾਂ ਸਾਹਬ ਫੇਰ ਢੁਡਾ ਮਾਰਨ ਆ ਗਏ ਹਨ ਤੇ ਦਾਹਵਾ ਇਹ ਕਰ ਰਹੇ ਹਨ ਕਿ ਇਹ ਹਾਇਕੂ ਨਾਲ ਨਿਰਮਲ ਹੋ ਗਏ ਹਨ। ਹਾਇਕੂ ਨੇ ਇਨ੍ਹਾਂ ਨੂੰ ਮੁਕਤੀ ਦੇ ਰਾਹ ਪਾ ਦਿੱਤਾ ਹੈ। ਇਹ ਸਾਰੇ ਪੰਜਾਬ ਦੇ ਠੇਕੇਦਾਰ ਬਣਕੇ ਹਲੂਣਾ ਦੇਣ ਤੁਰ ਪਏ ਹਨ। ਵਿਸ਼ਾਲ ਗੋਦ ਜਿਹੜੀ ਇਹ ਮਾਣ ਰਹੇ ਹਨ ਉਸਦਾ ਆਲਮ ਇਹ ਹੈ ਕਿ ਇਹ ਛੇ ਘੰਟੇ ਹਾਇਕੂ ਤੇ ਲਾਕੇ ਵੀ ਅਜੇ ਤਕ ਵਿਸ ਘੋਲ ਰਹੇ ਹਨ। ਸਕੂਲ ਦਾ ਮਾਹੌਲ ਕਹਿਣ ਵਾਲਾ ਮੈਂ ਹਾਂ ਤੇ ਮੈਂ ਇਹ ਆਪਣੇ ਕੋਲੋ ਨਹੀ ਕਹਿ ਰਿਹਾ ਬਲਕਿ ਤੁਸੀ ਹਰ ਰੋਜ਼ ਕਈ ਵਾਰ ਕਹਿੰਦੇ ਹੋ। ਬਾਕੀ ਜਿਹੜੀ ਹਾਇਕੂ ਨੇ ਸਿਖਿਆ ਰਣਜੀਤ ਸਰ ਜੀ ਨੂੰ ਦਿੱਤੀ ਹੈ ਉਹ ਤੇ ਇਨ੍ਹਾ ਦੀ ਟਿਪਣੀ ਤੋਂ ਹੀ ਝਲਕਦੀ ਹੈ।
  • Ranjit Singh Sra ਮਾਨ ਸਾਹਿਬ ਮੈਂ ਤਾਂ ਸਿਰਫ ਟਿੱਪਣੀਆਂ ਦਾ ਜਵਾਬ ਦਿੱਤਾ ਹੈ ........ਢੁੱਡਾਂ ਮਾਰਨ ਵਾਲੀ ਸ਼ਬਦਾਵਲੀ ਤਾਂ ਤੁਹਾਡੀ ਹੈ ਜੋ ਹਾਇਕੂ ਟੋ ਹਟਕੇ ਪਰਸਨਲ ਅਟੈਕ ਹੈ | ਮੈਂ ਤੁਹਾਡੀ ਅਜਿਹੀ ਸ਼ਬਦਾਬਲੀ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਰਪਾ ਕਰਕੇ ਮੈਨੂ ਮਾਫ਼ ਕਰੋ |
  • Kuljeet Mann ਰਣਜੀਤ ਸਰ ਜੀ ਇਕੋ ਵਾਰ ਮੇਰੀਆਂ ਸਾਰੀਆਂ ਗੱਲਾਂ ਨੋਟ ਕਰ ਲਵੋ। ਤੁਹਾਨੂੰ ਪੋਸਟ ਕਰਨ ਵਿਚ ਅਸਾਨੀ ਰਹੇਗੀ ਤੇ ਮੈਨੂੰ ਜੁਆਬ ਦੇਣ ਵਿਚ। ਕੋਈ ਹੋਰ ਵਿਕਲਪ ਚੁਨਣ ਤੋਂ ਪਹਿਲਾਂ ਆਪਾਂ ਹੁਣ ਇਸ ਬਹਿਸ ਨੂੰ ਕਿਸੇ ਸਿਰੇ ਲਾ ਲਈਏ। ਜ਼ਿੰਦਗੀ ਵਿਚ ਬਹੁਤ ਕੁਝ ਸਾਰਥਕ ਕਰਨ ਵਾਲਾ ਪਿਆ ਹੈ।
  • Kuljeet Mann ਮੁਆਫ ਕਰਨ ਵਾਲਾ ਮੈ ਕੌਣ ਹਾਂ?ਮੈ ਤੇ ਇੱਕ ਨਿਮਾਣਾ ਜਿਹਾ ਬੰਦਾ ਹਾਂ ਪਰ ਸਵੇ ਮਾਣ ਕਿਸੇ ਅਗੇ ਕਦੇ ਗਿਰਵੀ ਨਹੀ ਰਖਿਆ। ਮੇਰੇ ਪਰਸਨਲ ਅਟੈਕ ਤੇ ਤੁਹਾਨੂੰ ਦਿਸਦੇ ਹਨ ਪਰ ਜੋ ਤੁਸੀ ਕਹਿ ਰਹੇ ਹੋ। ਉਹ ਲਿਖਕੇ ਆਪਵੀ ਪੜ੍ਹ ਲਿਆ ਕਰੋ ਬਾਦਸ਼ਾਹੋ। ਕਦੇ ਆਪਣੀਆਂ ਟਿਪਣੀਆਂ ਪੜੋਗੇ ਤਾਂ ਤੁਹਾਨੂ ਆਪ ਹੀ ਗਿਆਨ ਹੋ ਜਾਵੇਗਾ ਕਿ ਤੁਸੀ ਕਿਤਨੀਆ ਕੁ ਪਰਸਨਲ ਟਿਪਣੀਆਂ ਕੀਤੀਆ ਹਨ। ਤੁਸੀ ਕੁਦਰਤੀ ਹਾਇਕੂ ਲਿਖੀ ਜਾਵੋ। ਤੁਹਾਡੀਆਂ ਗੱਲਾਂ ਤੇ ਤੁਹਾਡੀਆ ਟਿਪਣੀਆਂ ਦੇ ਸੰਦਰਭ ਆਪੋ ਆਪਣੇ ਹਨ। ਢੁਡ ਮਾਰਨਾ ਤੇ ਪੰਜਾਬੀ ਦਾ ਬੜਾ ਪਰਚਲਤ ਸ਼ਬਦ ਹੈ। ਪੰਜਾਬੀਆਂ ਨੂੰ ਹਲੂਣਾ ਦੇਣ ਵਾਲਾ।
  • Amarjit Sathi Tiwana ਦੋਸਤੋ ਮੈਂ ਘਰੋਂ ਬਹੁਤ ਦੂਰ ਗਿਆ ਹੋਇਆ ਹਾਂ ਇਸ ਲਈ ਗਰੁੱਪ 'ਤੇ ਜੋ ਵਾਪਰ ਰਿਹਾ ਹੈ ਉਸ ਨੂੰ ਪੜ੍ਹਣ ਦਾ ਵੀ ਸਮਾਂ ਨਹੀਂ ਮਿਲਦਾ ਰਿਹਾ। ਉੱਪਰ ਦਿੱਤੇ ਵਿਚਾਰਾਂ ਨੂੰ ਪੜ੍ਹਕੇ ਕਾਫੀ ਦੁਖ ਹੋਇਆ ਹੈ। ਮੇਰੀ ਬੇਨਤੀ ਹੈ ਕੀ ਮਾਹੌਲ ਨੂੰ ਸੁਖਾਵਾਂ ਰੱਖਿਆ ਜਾਵੇ ਅਤੇ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ। ਕਿਸੇ ਵੀ ਵਿਸ਼ੇ ਨੂੰ ਬਹੁਤਾ ਨਾ ਵਧਾਇਆ ਜਾਵੇ ਬਲਕੇ ਸਮੇਟਣ ਦੀ ਕੋਸ਼ੀਸ਼ ਕੀਤੀ ਜਾਵੇ।
    ਟਿੱਪਣਿਆਂ ਪੋਸਟ ਕੀਤੇ ਹਾਇਕੂ ਅਤੇ ਹਾਇਕੂ ਵਿਧਾ ਬਾਰੇ ਹੀ ਹੋਣੀਆਂ ਚਾਹੀਦੀਆਂ ਹਨ। ਇਸ ਗਰੁੱਪ ਦਾ ਮਨੋਰਥ ਰਾਜਨੀਤਕ, ਸਮਾਜਕ, ਧਾਰਮਕ, ਬੌਧਕ ਅਤੇ ਬਾਕੀ ਸਾਹਿਤਕ ਰੂਪਾਂ ਬਾਰੇ ਸੰਵਾਦ ਕਰਨਾ ਨਹੀਂ ਹੈ। ਆਓ ਵਿਚਾਰ ਵਟਾਂਦਰਾ ਵੀ ਹਾਇਕੂ ਜਿਹਾ ਹਲਕਾ ਹੀ ਰੱਖੀਏ। ਆਸ ਹੈ ਸਾਰੇ ਮੈਂਬਰ ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇਸ ਬਹਿਸ ਨੂੰ ਏਥੇ ਹੀ ਸਮਾਪਤ ਕਰਨ ਲੈਣਗੇ।

No comments:

Post a Comment