Davinder KaurHAIKU OMNI
ਫ਼ਕੀਰ ਦੀ ਸਮਾਧ -
ਫੁੱਲ ਡਿਗਾ
ਬਸੰਤ ਰੁਤੇ
ਫੁੱਲ ਡਿਗਾ
ਬਸੰਤ ਰੁਤੇ
- Sarbjit Singh, Kuljeet Mann, Gurwinderpal Singh Sidhu and 10 others like this.
- Davinder Kaur Hanji smadh te full diga achanak
- Kuljeet Mann ਸ਼ਨੀਵਾਰ ਕੁਝ ਸਮਝ ਨਹੀ ਆਉਂਦਾ ਹੁੰਦਾ,ਇਹ ਸ਼ਨੀ ਦਾ ਦਿਨ ਹੁੰਦਾ ਹੈ, ਸੋਮਵਾਰ ਫੇਰ ਪੜਿਉ, ਉਦੋਂ ਤੱਕ ਸ਼ਨੀ ਮੰਗਲ ਦੇ ਘਰ ਵਿਚ ਬੈਠਾ ਹੋਵੇਗਾ, ਮੇਰਾ ਖਿਆਲ ਹੈ ਕਿ ਦਵਿੰਦਰ ਇਹ ਕਹਿੰਣਾ ਚਾਹ ਰਹੀ ਹੈ ਕਿ ਦਰਵੇਸ਼ ਜਿਸਨੂੰ ਇਸਨੇ ਫਕੀਰ ਦਾ ਨਾਮ ਦਿੱਤਾ ਹੈ ਉਸਦਾ ਰਹਿੰਣ ਬਸੇਰਾ ਹੈ, ਤੇ ਕੁਦਰਤ ਮੇਹਰਬਾਨ ਹੈ, ਸ਼ੁਭ ਕਰਮਨ ਦੀ ਗੱਲ ਰੁਹਾਨੀਅਤ ਨਾਲ ਹੋਈ ਹੈ. ਬਸੰਤ ਰੁਤ ਰੁਤਾਂ ਦੀ ਰਾਣੀ ਹੈ ਤੇ ਫੁਲ ਰੂਹਾਨੀਅਤ ਦੀ ਖਸ਼ਬੋ ਦਾ ਪ੍ਰਤੀਕ ਹੈ ਤੇ ਫਕੀਰ ਦਾ ਦੂਜਾ ਨਾਮ ਦਲਵੀਰ ਹੈ, ਹੁਣ ਤਿੰਨ ਬਿੰਬ ਉਸਰਦੇ ਹਨ, ਫਕੀਰ(ਦਰਵੇਸ਼-ਰੂਹ) ਰੁਤ ਤੇ ਫੁਲ ਤੇ ਇਨ੍ਹਾ ਦਾ ਸੁਮੇਲ , ਚੌਥਾ ਬਿੰਬ ਜਾਂ ਬੰਬ ਸਿਰਜਕ ਆਪ ਹੈ, ਜਿਸਨੇ ਬਿੰਬ ਦੀ ਸਿਹਾਰੀ ਲਾਕੇ ਸਮੀਪਤਾ ਦਾ ਬੰਬ ਬਣਾ ਦਿੱਤਾ ਹੈ,
- Dalvir Gill ਜੀਵਨ ਵਾਂਗ ਮੌਤ ਵੀ ਇੱਕ ਨਿਰੰਤਰਤਾ ਹੈ, ਬੇਸ਼ਕ। ਪਰ ਬਸੰਤ ਜੋਬਨ ਦਾ ਨਾਮ ਏ, ਫੁੱਲ ਖਿੜਦੇ ਹਨ l
ਫੁੱਲ ਡਿਗਾ ਬਸੰਤ ਰੁਤੇ ਤਾਂ ਬੇਵਕ਼ਤ ਮੌਤ ਵੱਲ ਇਸ਼ਾਰਾ ਬਣਦਾ ਹੈ l ਕੱਟ-ਮਾਰਕ ਦੇ ਬਾਵਜੂਦ ਇਹ ਇੱਕ ਨਿਰੰਤਰ ਵਾਕ ਲੱਗਦਾ ਹੈ ਫ੍ਰੇਜ਼ ਦਾ ਫ੍ਰੇਗਮੇੰਟ ਨਾਲ ਨਾਂ ਤਾਂ contrast ਭਾਸਿਆ ਤੇ ਨਾਂ ਹੀ ਸਮੀਪਤਾ ਇਸ ਲਈ ਪੁਛਣ ਦੀ ਗਲਤੀ ਕਰ ਬੈਠਾ
ਬੱਚੇ ਦੀ ਕਬਰ
ਫੁੱਲ ਟੁੱਟਾ
ਬਸੰਤ ਰੁਤੇ - Davinder Kaur ਬੱਚੇ ਦੀ ਕਬਰ
ਫੁੱਲ ਟੁੱਟਾ
ਬਸੰਤ ਰੁਤੇ - Davinder Kaur /Menu tuhade dona to bohat kujh sikhan nu milna hai
- Davinder Kaur main ih haiku tan likhia menu yaad aya ik pal kujh saal pihlan main is tarah akhi dekhia si ki achanak full appe tut ke fakir di smad te girda hai aur odon ahi din chalde san shayad menu mera vakya sahi dang naal dasna nahi aya is lai sorry plzzzz
- Dalvir Gill ਹਾਏ ਭਾਜੀ ਕਿਉਂ ਸ਼ਰਮਿੰਦਾ ਕਰਦੇ ਹੋ ! ਗਲਤ ਕੋਈ ਵੀ ਨਹੀਂ ਹੈ, ਬੱਸ ਸਾਨੂੰ ਜੋ ਪ੍ਰਾਇਮਰੀ 'ਚ ਮੁੜ-ਮੁੜ ਪੜਾਈ ਗਏ ਕਿ ਹਾਇਕੂ "ਦ੍ਰਿਸ਼-ਕਾਵਿ" ਹੈ, "ਕੁਦਰਤ-ਕਾਵਿ" ਹੈ, ਓਹ ਮਨ ਵਿੱਚ ਇੰਨਾ ਗਹਿਰਾ ਵਸ ਗਿਆ ਹੈ ਕਿ ਨਾ ਨਿਕਲ ਰਿਹਾ ਹੈ ਨਾ ਬਦਲ ਰਿਹਾ ਹੈ l ਜੀਵਨ ਦੇ ਸਰੋਕਾਰ ਤੇ ਕੁਦਰਤ ਦੀ ਰਵਾਨੀ ਵਿੱਚ ਕੁਝ ਤਾਂ ਇਕਸਾਰਤਾ ਹੈ ਹੀ, ਉਸ ਵੱਲ ਧਿਆਨ ਲਿਆਉਣ ਦੀ ਜਰੂਰਤ ਹੈ ਸ਼ਾਇਦ l ਮੈਂ ਪਿਛਲੇ ਕੁਝ ਅਰਸੇ ਤੋਂ ਹੋਕੂ ਤੇ ਵਿਚਾਰ ਕਰ ਰਿਹਾ ਹਾਂ ਓਹਨਾ ਦਾ ਪਹਲਾ ਮੁੱਦਾ ਹੀ ਇਹ ਹੈ ਕਿ ਬਾਸ਼ੋ ਨੇ ਕਦੇ ਹਾਇਕੂ ਨਹੀਂ ਲਿਖੇ ਇਹ ਸ਼ੀਕੀ ਨੇ ਸ਼ੁਰੂ ਕੀਤੇ, ਪਰ ਮੇਰੀ "ਬਾਸ਼ੋ ਅਤੇ ਹਾਇਕੂ" ਦੀ ਧਰਨਾ ਇੰਨੀ ਪੱਕ ਚੁੱਕੀ ਹੈ/ਸੀ ਕਿ ਮੈਂ ਦੋ ਮਹੀਨੇ 'ਚ ਇੱਕ ਵੀ ਮੂੰਹ-ਮੱਥੇ ਲਗਦਾ ਹੋੱਕੂ ਨਹੀਂ ਲਿਖ ਸਕਿਆ ਹਰ ਬਾਰ ਮੈਨੂੰ ਇਹੋ ਦਸਿਆ ਗਿਆ ਕਿ " ਇਹ ਹਾਇਕੂ ਹੈ ਹੋੱਕੂ ਨਹੀਂ "
- Dalvir Gill ਜਿਸ ਭਾਵ ਦੀ ਸੋਹਨੀ ਕਵਿਤਾ ਬਣਦੀ ਹੋਵੇ ਉਸਨੂੰ ਹਾਇਕੂ 'ਤੇ ਕਿਉਂ ਕ਼ੁਰਬਾਨ ਕਰਨਾ ਹੋਇਆ ਭਲਾਂ l
ਤੇ ਜਾਂ ਫਿਰ ਹਾਇਕੂ ਵਿੱਚ ਕਵਿਤਾ ਕਾਹਤੋਂ ਲਿਖੀਏ ਕਾਵਿਕਤਾ ਤਾਂ ਜਰੂਰੀ ਹੀ ਹੈ ਭਾਵੇਂ। ਓਹ ਤਾਂ ਨਾਵਲ/ਕਹਾਣੀ ਤਾਂ ਕੀ ਲੇਖ ਵਿਚ ਵੀ ਦੰਦੀ ਨਹੀਂ ਵੱਢਦੀ l ਸਟੀਫਨ ਹਾਕਿਨਸ, ਨਿਤਸ਼ੇ, ਕਾਰਲ ਮਾਰ੍ਕ੍ਸ ਤੀਕ ਸਭ ਰੱਜ ਕੇ ਕਾਵਿਕ ਹਨ, ਭਾਵੇਂ ਕਿੰਨੇ ਵੀ ਰੁੱਖੇ ਵਿਸ਼ੇ ਤੇ ਕਿਓਂ ਨਾ ਲਿਖਦੇ ਹੋਣ l ਕੁਲਜੀਤ ਭਾਜੀ ਆਪਨੇ ਕਾਮੇੰਟ੍ਸ 'ਚ ਵੀ ਕਵਿਤਾ ਦਾ ਲੜ ਨਹੀਂ ਛਡਦੇ l
No comments:
Post a Comment