Sunday, September 7, 2014

Kuljeet Mann ਪੰਜਾਬੀ ਹਾਇਕੂ ਗਰੁਪ ਵਿਚ ਕਮੈਂਟ ਕਟਣ ਦਾ ਰਿਵਾਜ਼

ਪੰਜਾਬੀ ਹਾਇਕੂ ਗਰੁਪ ਵਿਚ ਕਮੈਂਟ ਕਟਣ ਦਾ ਰਿਵਾਜ਼ ਫਿਰ ਸੁਰੂ ਹੋ ਗਿਆ ਹੈ, ਦੋਸਤੋ ਆਉ ਰਲਕੇ ਇਨ੍ਹਾ ਨੂੰ ਕਮੈਂਟ ਕਟਣ ਦੀ ਬੇਈਮਾਨੀ ਤੋਂ ਵਰਜੀਏ,
ਹੁਣ ਪੰਜਾਬੀ ਹਾਇਕੂ ਵਿਚ ਪੋਸਟ ਪਾਈ ਹੈ-- ਕਟੀ ਜਾਣੀ ਹੈ, ਇਸਲਈ ਇਹ ਸਾਈਟ ਵਰਤ ਰਿਹਾ ਹਾਂ ਤਾਂ ਕੀ ਸੰਨਦ ਰਹੇ
ਕਿਸੇ ਦਾ ਕਮੈਂਟ ਕਟਣਾ ਸਾਹਿਤਕ ਬੇਈਮਾਨੀ ਹੈ। ਹਾਇਕੂ ਨਾਲ ਜੁੜਿਆ ਸੀ ਕਿ ਇਸ ਨਾਲ ਸਿਮਰਨ ਨਾਲ ਜੁੜਿਆ ਜਾਂਦਾ ਹੈ,ਕੀ ਸੱਚ ਬੋਲਣਾ ਮਨ੍ਹਾਂ ਹੈ? ਜੇ ਇਤਰਾਜ਼ ਹੈ ਤਾਂ ਜੁਆਬ ਦੇਵੋ, ਰਹਿੰਣਾ ਇਹ ਵੀ ਨਹੀ
Like · · Unfollow Post · Share · April 27 at 2:10pm near Toronto

  • Kuljeet Mann ਦੋਸਤੋ ਮੈ ਸਿਰਫ ਇਤਨਾ ਹੀ ਕਿਹਾ ਸੀ ਕਿ ਇਮਾਨਦਾਰੀ ਵਰਤੋ ਤੇ ਵਿਦਵਾਨਾਂ ਨੁੰ ਮੋਰੀਆਂ ਵਿਚ ਨਾ ਠੋਸੋ ਆਪਣੀ ਗੱਲ ਕਰੋ,
  • Dalvir Gill ਕੀ ਹੋਇਆ ਕੁਲਜੀਤ ਭਾਅ ਜੀ ? ਮੈਨੂੰ ਕਿਸੇ ਘਟਨਾ ਦਾ ਕੋਈ ਇਲਮ ਨਹੀਂ। ਮੈਂ ਸਮਝਦਾ ਹਾਂ ਕਿ ਗਰੁੱਪ ਲੋੜ ਤੋਂ ਵੱਧ ਹੀ ਇਹਤਿਆਤ ਵਰਤਦਾ ਹੈ ਤੇ ਉਸ ਕਾਰਣ ਕਈ ਵਾਰ, ਅਕਸਰ ਹੀ, ਹਾਇਕੂ ਜਗਤ ਦਾ ਵੀ ਨੁਕਸਾਨ ਹੁੰਦਾ ਹੈ ਤੇ ਗਲ ਕਿਸੇ ਤਣ-ਪੱਤਣ ਲਗਣ ਤੋ ਪਹਿਲਾਂ ਹੀ ਬੇ-ਵਕਤੀ ਮੌਤ ਮਰ ਜਾਂਦੀ ਹੈ ਤੇ ਅਸੀਂ ਅੱਜ ਤੱਕ ਕਿਸੇ ਵੀ ਮਸਲੇ 'ਤੇ ਇਕ-ਰਾਇ ਨਹੀਂ ਬਣਾ ਸਕੇ, ਹਰ ਮਸਲੇ 'ਤੇ ਇਥੋਂ ਤੱਕ ਕੇ ਸਭ ਬੁਨਿਆਦੀ ਵਿਸ਼ਿਆਂ 'ਤੇ ਵੀ ਗੋਲ-ਗੋਲ ਘੁੰਮੀ ਜਾ ਰਹੇ ਹਾਂ l ਪਰ ਚਲੋ ਜੇ ਹੋਰ ਨਹੀਂ ਤਾਂ ਆਪਾਂ ਦੋਵੇਂ ਤਾਂ ਇਸ ਮਸਲੇ 'ਤੇ ਗਲ ਕਰੀ ਜਾਵਾਂਗੇ ਭਾਵੇਂ ਇਹ ਵੀ ਕੋਈ ਤੰਦਰੁਸਤੀ ਦੀ ਨਿਸ਼ਾਨੀ ਨਹੀਂ ਪਰ ਸ਼ਾਇਦ ਆਪਨੇ ਆਪ ਲਈ ਹੀ ਗਰੁੱਪ ਦੀ Dynamics ਸਮਝ ਸਕੀਏ l ਜੇ ਯੋਗ ਸਮਝੋਂ ਸਬੰਧਿਤ ਪਿਆਰਿਆਂ ਨੂੰ ਟਿੱਪਣੀ ਵਿਚ ਟੈਗ ਕਰ ਦਿਓ l
  • Dalvir Gill ਤੁਹਾਡਾ ਜੋ ਭੀ ਰੋਸਾ ਹੋਵੇਗਾ ਵਾਜਿਬ ਹੋਵੇਗਾ ਮੈਨੂੰ ਯਕੀਨ ਹੈ। ਮੈਂ ਸਮਝਦਾ ਕਿ ਫੇਸਬੁੱਕ ਦੇ ਗਰੁੱਪਾਂ 'ਤੇ ਕਿਸੇ ਪੋਸਟ ਦਾ ਹਾਲ ਵੀ ਕਿਸੇ ਕਿਤਾਬ ਜਾਂ ਫਿਲਮ ਦੇ ਰਲੀਜ਼ ਕਰਨ ਵਾਂਗ ਹੈ, ਪਹਿਲੋਂ ਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਮਿਤ੍ਰ-ਪਿਆਰੇ ਇਸ ਨੂੰ ਕਿਵੇਂ ਲੈਣਗੇ l ਪ੍ਰਬੰਧਕਾਂ ਵਲੋਂ ਸਿਰਫ ਚਰਚਾ ਲਈ ਹੀ ਲਗਾਈ ਪੋਸਟ ਤੇ ਵੀ ਮੈਂਬਰ like ਮਾਰ ਕੇ ਤੁਰਦੇ ਹੁੰਦੇ ਹਨ 'ਤੇ ਵਾਰ-ਵਾਰ ਬੇਨਤੀ ਕਰਨ ਤੇ ਵੀ ਕੋਈ ਮੂੰਹ ਨਹੀਂ ਖੋਲਦਾ; ਪਰ ਕਿਸੇ ਸਮੇਂ ਇੱਕ ਰੋਜਨਾਮਰਾ ਦੀ ਪੋਸਟ 'ਤੇ ਹੀ ਪੋਸਟ ਨਾਲੋਂ ਇੱਕ ਵੱਖਰੇ ਹੀ ਮਸਲੇ 'ਤੇ ਗੱਲ ਚੱਲ ਪੈਂਦੀ ਹੈ 'ਤੇ ਕਈ ਬਾਰ ਕਈ-ਕਈ ਦਿਨ ਚਲਦੀ ਹੈ ਤੇ ਹੋਰ ਵੀ ਪੋਸਟਾਂ ਨੂੰ overshadow ਕਰ ਜਾਂਦੀ ਹੈ - ਭਾਵ ਕਿਸੇ ਹੋਰ ਵਿਸ਼ੇ ਨਾਲ ਸੰਬੰਧਤ ਮਸਲੇ 'ਤੇ ਵੀ ਓਹੋ ਹੀ ਪੋਸਟ ਬਾਰੇ ਗੱਲ ਚਲੀ ਜਾਂਦੀ ਹੈ ਪਰ ਇਥੇ ਅਸੀਂ ਦੇਖਿਆ ਹੈ ਕਿ ਏਡਮੰ ਸਾਹਿਬਾਨ ਹਰ ਪੋਸਟ ਦਾ ਇੱਕ ਨਿਸ਼ਚਤ ਆਕਾਰ ਕਿਆਸ ਲੈਂਦੇ ਹਨ 'ਤੇ "ਦੋ ਤੋਂ ਵੱਧ ਟਿੱਪਣੀਆਂ ਨਹੀਂ" ਵਰਗੇ ਅਸੂਲ ਵੀ ਹੋਂਦ ਵਿਚ ਆਏ ਪਰ ਇੰਜ ਦੀ ਫੇਸਬੁੱਕ ਦੀ ਬਣਤਰ ਹੀ ਨਹੀਂ। ਜੇ "ਮਾਨਵੀਕਰਨ " "5-7-5" ਵਰਗੇ ਅਨੇਕਾਂ ਮੁਢਲੇ ਮਸਲਿਆਂ 'ਤੇ ਸਾਲਾਂ-ਬੱਧੀ ਵੀ ਗੱਲ ਚਲਦੀ ਰਹੇ ਤੇ ਫਾਇਲਾਂ ਦੇ ਢੇਰ ਤਿਆਰ ਹੁੰਦੇ ਰਹਿਣ ਤਾਂ ਮੈਨੂੰ ਕੋਈ ਹਰਜ਼ਾ ਨਹੀਂ ਦਿਖਾਈ ਦਿੰਦਾ, ਸਗੋਂ ਇਹ ਵੱਧ ਸਾਰਥਿਕ ਹੋਵੇਗਾ ਕਿਸੇ ਵਿਸ਼ੇ 'ਤੇ ਲੇਖ ਲਿਖ ਕੇ ਉਸ ਉੱਪਰ ਤਿੰਨ ਘੰਟੇ ਗੱਲ ਕਰਨ ਨਾਲੋਂ(ਤੇ ਫਿਰ ਮੁੜ-ਮੁੜ ਬੇਨਤੀਆਂ ਕਰਨ 'ਤੇ ਵੀ ਫਾਈਲਾਂ ਕੋਈ ਨਹੀਂ ਖੋਲਦਾ ) l ਹਰ ਛਮਾਹੀ ਜਾ ਸਾਲ ਬਾਅਦ ਹੁੰਦੀਆਂ ਕਾਨਫਰੰਸਾਂ ਵੀ ਮੇਲੇ-ਗੇਲੇ ਤੋਂ ਵੱਧ ਅਸਰ ਵਾਲੀਆਂ ਸਾਬਤ ਹੋਣਗੀਆਂ ਮੈਨੂੰ ਆਸ ਹੈ ਗੱਲ-ਬਾਤ ਇੰਝ ਹੀ ਚਲਦੀ ਰਹ ਸਕਦੀ ਹੈ 'ਤੇ ਸਾਰੇ ਸੰਜੀਦਗੀ ਨਾਲ ਆਪੋ-ਆਪਣਾ ਪੱਖ ਵੀ ਰੱਖਣਗੇ ਨਾਂ ਕਿ ਸਾਰੀ ਤਾਕ਼ਤ ਇਸੇ ਗੱਲ 'ਤੇ ਜ਼ਾਇਆ ਹੋਵੇਗੀ ਕਿ ਮਿਤ੍ਰ ਦੀ ਤਾਰੀਫ਼ ਕਿੰਜ ਕਰਨੀ ਹੈ 'ਤੇ ਆਪੂੰ ਬਣਾਏ ਵਿਰੋਧੀ ਦੀ ਗੱਲ ਕਿਵੇਂ ਕੱਟਣੀ ਹੈ। ਆਪਦਾ ਮੁੱਢਲਾ ਮੋਰਚਾ ਪੰਜਾਬੀ ਹਾਇਕੂ ਪਹਿਲਾਂ ਹੀ ਫ਼ਤਹਿ ਕਰ ਚੁੱਕਿਆ ਹੈ ਹਾਇਕੂ ਦੀ ਪੰਜਾਬੀ ਵਿਚ ਮੁਢਲੀ ਜਾਣ-ਪਹਿਚਾਣ 'ਤੇ ਲਿਖਣ ਦੀ ਪ੍ਰਰੇਣਾ ਵਾਲਾ। ਹੁਣ ਇਸਤੋਂ ਪੰਜਾਬੀ ਸਾਹਿਤ ਤੇ ਪੰਜਾਬੀ ਜਗਤ ਦਾ ਕੋਈ ਭਲਾ ਕਰਵਾਣਾ ਹੈ ਤਾਂ ਗੱਲ ਨੂੰ ਉਸਾਰੂ ਤਰੀਕੇ ਨਾਲ organize/orient ਕਰਨ ਦੀ ਹੈ, ਓਹ ਯੁਗ ਤਾਂ ਬੀਤ ਚੁੱਕਾ ਹੈ ਜਦੋਂ ਲੋਕ ਗਾਲਾਂ 'ਤੇ ਉਤਾਰੂ ਹੋ ਜਾਂਦੇ ਸਨ ਜੋ ਕਿ ਹੋਰ ਗਰੁੱਪਾਂ 'ਚ ਅਜੇ ਵੀ ਚਲਦਾ ਹੈ 'ਤੇ ਚਲਦੀਆਂ ਕਿਰਪਾਨਾ ਦੀ ਆਵਾਜ਼ ਉਸ ਗਰੁੱਪ ਤੱਕ ਹੀ ਸੀਮਤ ਰਹਿੰਦੀ ਹੈ, ਇਥੇ ਵੀ ਓਹੋ ਹੀ ਹੁੰਦਾ ਹੈ ਪਰ ਇੱਕ ਭੁਲੇਖਾ ਜ਼ਰੂਰ ਸਿਰਜਿਆ ਲੱਗਦਾ ਹੈ ਜਿਵੇਂ CNN ਤੋਂ ਸਭ-ਕੁਝ live telecast ਹੁੰਦਾ ਹੋਵੇ। ਫੇਸਬੁੱਕ ਕਾਫ਼ੀ ਅਸਰਦਾਰ ਮੀਡੀਆ ਹੈ ਪਰ ਇੰਨਾ ਵੀ ਨਹੀਂ ! ਅਸੀਂ ਇਸਦੀਆਂ ਸੀਮਾਵਾਂ ਨੂੰ ਸਮਝ ਕੇ ਹੀ ਇਸਦਾ ਫਾਇਦਾ ਉਠਾ ਸਕਦੇ ਹਾਂ ਨਾਂਕਿ ਆਪਣੇ-ਆਪ ਨੂੰ ਸੁਖਾਵੀਂ ਬੈਠਦੀ ਕਿਸੇ ਕਪੋਲ-ਕਲਪਨਾ ਨਾਲ l
  • Kuljeet Mann ਦਲਵੀਰ ਜੀ ਵਿਧਾਵਾਂ ਵਿਚ ਫਰੇਮ ਬਣੇ ਹੋਏ ਹਨ, ਵਿਧਾਵਾਂ ਦੀ ਬੇਹਤਰੀ ਨਾਲੋਂ ਆਪਣੀ ਬੇਹਤਰੀ ਪਹਿਲ ਦੇ ਅਧਾਰ ਤੇ ਵਿਚਾਰੀ ਜਾਂਦੀ ਹੈ। ਇਹ ਇਸਤਰ੍ਹਾਂ ਵੀ ਵੇਖਿਆ ਜਾ ਸਕਦਾ ਹੈ ਕਿ ਪਹਿਲੀ ਪਸੰਦ ਤੇ ਉਸਦੀ ਕਸੀਦਗੀ ਵਿਧਾ ਹੋਣੀ ਚਾਹੀਦੀ ਹੈ ਨਾ ਕਿ ਨਿੱਜ। ਜੇ ਤੁਸੀਂ ਕਿਸੇ ਵਿਧਾ ਨਾਲ ਜੁੜੇ ਹੋਏ ਹੋ ਤਾਂ ਇਹ ਨਾ ਵੇਖੋ ਕਿ ਤੁਹਾਨੂੰ ਨਾਪਸੰਦ ਇਨਸਾਨ ਕੀ ਲਿਖ ਰਿਹਾ ਹੈ ਉਹਦੇ ਲਈ ਤੇ ਤੁਹਾਡੇ ਨਿੱਜੀ ਦਿਨ ਸੁਧ ਨਿਸਚਿਤ ਹਨ, ਆਪਣੇ ਮੁੰਡੇ ਦੇ ਵਿਆਹ ਤੇ ਨਾ ਸਦੋ ਪਰ ਜਦੋਂ ਇਹ ਵੇਖਣ ਵਿਚ ਆਉਂਦਾ ਹੈ ਕਿ ਜੋ ਮਿਤਰ ਨਹੀ ਉਸਦੀ ਵਿਧਾ ਵਿਚ ਕੀ ਦੇਣ ਹੈ ਇਹ ਵੀ ਇਗਨੋਰ ਕੀਤਾ ਜਾਂਦਾ ਹੈ ਤੇ ਆਪਣੇ ਘੇਰੇ ਦੇ ਯਾਰਾਂ ਨੂੰ ਹੀ ਸਲਾਹਿਆ ਤੇ ਵਿਚਾਰਿਆ ਜਾਂਦਾ ਹੈ। ਡੰਕੇ ਦੀ ਚੋਟ ਤੇ ਮੈਂ ਇਸਦੇ ਖਿਲ਼ਾਫ ਹਾਂ ਭਾਵੇਂ ਇੱਕਲਾ ਹੀ ਕਿਉਂ ਨਾ ਰਹਿ ਜਾਵਾਂ। ਬਜਾਇ ਇਸਦੇ ਕਿ ਚੁਣੀ ਹੋਈ ਵਿਧਾ ਨਾਲ ਇਮਾਨਦਾਰ ਰਿਹਾ ਜਾਵੇ ਨਿੱਜ ਨੂੰ ਉਪਰ ਚੁੱਕਣ ਲਈ ਸਾਰੀ ਸ਼ਕਤੀ ਲਗਾ ਦਿੱਤੀ ਜਾਂਦੀ ਹੈ। ਪ੍ਰਤਖ ਨੂੰ ਪਰਮਾਣ ਦੇਣ ਦੀ ਲੋੜ ਨਹੀ। ਕਈ ਵਾਰ ਤੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਆਪਸ ਵਿਚ ਰੰਝ ਹੁੰਦਿਆਂ ਵੀ ਲੋੜ ਪੈਣ ਤੇ ......ਲਿਆ ਜਾਂਦਾ ਹੈ। ਅੱਜ ਤੱਕ ਮੈਂ ਹਾਇਕੂ ਦੀ ਕੋਈ ਵੀ ਐਸੀ ਬਹਿਸ ਨਹੀ ਵੇਖੀ ਜੋ ਕਿਸੇ ਤਣ ਪਤਣ ਲੱਗੀ ਹੋਵੇ। ਮੇਰੇ ਇਸ ਪ੍ਰਭਾਵ ਨਾਲ ਕਿਸੇ ਹੋਰ ਦਾ ਸਹਿਮਤ ਹੋਣਾ ਜ਼ਰੂਰੀ ਨਹੀ। ਵਖੋ ਵਖ ਵਿਦਵਾਨ ਭੱਥੇ ਦੇ ਤੀਰਾਂ ਵਾਂਗ ਵਰਤੇ ਜਾਂਦੇ ਹਨ। ਤੁਛ ਬੁਧੀ ਕਹਿਕੇ ਚਾਣਕਿਆ ਬਣਿਆ ਜਾਂਦਾ ਹੈ। ਪੰਦਰਵੇਂ ਜਾਂ ਵੀਹਵੇਂ ਕਮੈਂਟ ਤੋਂ ਬਾਦ ਫਿਰ ਬੋਹੜ ਥੱਲੇ ਇੱਕਠੇ ਹੋ ਜਾਂਦੇ ਹਨ। ਪਰਨਾਲਾ ਉੱਥੇ ਦਾ ਉੱਥੇ, ਕਿਉਂਕਿ ਜੇ ਪਰਨਾਲਾ ਹੀ ਖਿਸਕ ਗਿਆ ਤਾਂ ਕੀ ਬਣੂੰਗਾ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਕਈ ਮਹਾਂਰਥੀ ਤਾਂ ਇਸਤੋਂ ਵੀ ਅੱਗੇ ਲੰਘ ਜਾਂਦੇ ਹਨ ਪਤਾ ਨਹੀ ਸੁਤੇ ਪਿਆਂ ਕਿਤਨੀਆਂ ਕੁ ਕਰਵਟਾਂ ਲੈਂਦੇ ਹਨ ਕਿ ਸਵੇਰੇ ਉਠਦਿਆਂ ਚਾਹ ਮਗਰੋਂ ਪੀਂਦੇ ਹਨ ਤੇ ਉਸੇ ਤਰਜ਼ ਦਾ ਹਾਇਕੂ ਲਿਖਕੇ ਆਪਣੇ ਆਪ ਨੂੰ ਤਸਲੀ ਦਿੰਦੇ ਹਨ ਕਿ ਜੋ ਮੈਂ ਕਲ ਸਟੈਂਡ ਲਿਆ ਸੀ ਅਸਲ ਵਿਚ ਉਹ ਹੀ ਸਾਇਕਲ ਸਟੈਂਡ ਹੈ। ਪਤਝੜ ਦਾ ਰੌਲਾ, ਧੁੰਦ ਦਾ ਰੌਲਾ, ਕੋਹਰੇ ਦਾ ਰੌਲਾ, ਕੀ ਇਤਨੇ ਰੌਲੇ ਹਾਇਕੂ ਨੂੰ ਕੋਈ ਸੇਹਤਮੰਦ ਸੇਧ ਦਿੰਦੇ ਹਨ? ਕਈ ਸੱਜਣ ਤਾਂ ਬਾਈ ਬੋਤਾ ਸਿੰਘ ਦੇ ਟੈਕਸ ਉਗਰਾਉਂਣ ਵਾਂਗ ਹਰ ਹਾਇਕੂ ਘੇਰ ਲੈਂਦੇ ਹਨ। ਉਸਨੂੰ ਸਕੈਂਨ ਕਰਦੇ ਹਨ ਕਿਤੇ ਇਸ ਵਿਚ ਕੋਈ ਡੋਡੇ ਤੇ ਨਹੀ ਲੁਕਾਏ ਹੋਏ। ਸੁਪਨੇ ਮਰਨ ਵਾਂਗ ਸਾਡੇ ਮੋਪਡੀਏ ਲਾਇਕ ਕਰਨ ਦੀ ਝੜੀ ਲਾ ਦਿੰਦੇ ਹਨ ਤੇ ਚੁੰਗੀ ਲਾਉਣ ਵਾਲੇ ਹੋਰ ਵੀ ਤਕੜੇ ਹੋਕੇ ਸਕੈਨਿੰਗ ਸ਼ੁਰੂ ਕਰ ਦਿੰਦੇ ਹਨ। ਐਸਾ ਵੀ ਨਹੀ ਕਿ ਹਰ ਹਾਇਕੂ ਹੀ ਸਕੈਨ ਕਰਨਾ ਹੈ, ਕਈ ਵਾਰ ਤੇ ਅਗਲਾ ਹਾਇਕੂ ਲਿਖਦਾ ਵੀ ਨਹੀ ਤੇ ਇਹ ਕਹਿ ਦਿੰਦੇ ਹਨ ਕਿ ਬਹੁਤ ਵਧੀਆ,ਸ਼ਾਇਦ ਵੋਟ ਬੈਂਕ ਕਰਕੇ, ਮੁਲਾਇਮ ਯਾਦਵ ਵਾਂਗ। ਕਈ ਵਾਰ ਤਾਂ ਮੇਰੇ ਵਰਗੇ ਦੀ ਸ਼ੂਗਰ ਵੀ ਵਧ ਜਾਂਦੀ ਹੈ ਇਤਨਾ ਮਿਠਾ ਸੁਣਕੇ। ਜੀ ਇੰਝ ਕਰ ਲਈਏ ਉਂਝ ਕਰ ਲਈਏ। ਉਹ ਭਾਈ ਸਾਹਬ ਇੰਝ ਉਂਝ ਨਾ ਤੁਸੀਂ ਹਾਇਕੂ ਲਈ ਕਰ ਰਹੇ ਹੋ ਨਾ ਹਾਇਜ਼ਨ ਲਈ, ਸਿਰਫ ਆਪਣੇ ਲਈ ਕਰ ਰਹੇ ਹੋ। ਤੇ ਸਜਣੋਂ ਉਂਗਲ ਰਖਣਾ ਫਰਜ਼ ਸਮਝਦਾ ਹੋਇਆ ਮੈਂ ਨਿੱਤ ਦਿਨ ਆਪਣੇ ਬੇਰ ਘਟਾ ਰਿਹਾ ਹਾਂ ਪਰ ਚਿੰਤਾ ਕੋਈ ਨਹੀ।
  • Dalvir Gill ਕਿਸੇ ਵਲੋਂ ਵੀ ਬਣਾਈ ਰੱਬ ਦੀ ਕਿਸੇ ਵੀ ਪ੍ਰੀਭਾਸ਼ਾ ਨੂੰ ਮੈਂ ਨਹੀਂ ਮੰਨਦਾ, ਇਸ ਪਖੋਂ ਮੈਂ ਵੀ ਨਾਸਤਿਕ ਹੀ ਹਾਂ ਧਰਮ ਦਾ ਮੇਰੇ ਲਈ ਇੱਕੋ ਹੀ ਮਤਲਬ ਹੈ - ਸਵੈ-ਪਹਿਚਾਣ ਦਾ ਰਸਤਾ, ਨਾ ਇਸਤੋਂ ਰੱਤੀ ਭਰ ਵੱਧ ਨਾ ਤਿੱਲ-ਭਰ ਘੱਟ ਹਾਂ ਹਾਇਕੂ ਸਾਧਨ ਹੋ ਸਕਦਾ ਹੈ ਆਪਾ-ਪਹਿਚਾਣ ਦਾ, ਕਿਸੇ ਵੀ ਵਿਧਾ ਵਾਂਗ, ਕਿਸੇ ਵੀ ਵਿਧੀ ਵਾਂਗ। ਗੁਟਕਾ ਹੱਥ ਫੜ੍ਹ ਕੇ ਵੀ ਆਪਣੀ ਹਉਮੇਂ ਨੂੰ ਜੇ ਪੱਠੇ ਪਾਏ ਜਾ ਸਕਦੇ ਹਨ ਤਾਂ ਹਾਇਕੂ ਲਿਖ ਕੇ ਜਾਂ ਹਾਇਕੂ ਦੀ ਮੁਰੰਮਤ ਕਰਕੇ ਕਿਉਂ ਨਹੀਂ ?! ਮੈਂ ਵੀ ਆਪਣੀ ਗੱਲ 'ਤੇ ਹੀ ਖੜ੍ਹਾ ਹਾਂ ਕਿ ਹਾਇਕੂ ਦਾ ਇੱਕੋ-ਇੱਕ ਮਕਸਦ ਹੈ "ਅ-ਮਨ" ਦੀ ਅਵਸਥਾ ਦੀ ਇੱਕ ਝਲਕੀ, 'ਤੇ ਮੈਂ ਕੋਸ਼ਿਸ਼ ਕਰਦਾ ਹਾਂ ਉਸ ਤਰਾਂ ਦੀ ਰਚਨਾ ਦੀ, ਜੇ ਕੋਈ ਹਾਇਕੂ ਵਿਚ ਆਪਨੇ ਮਨ ਦਾ ਵਿਸਥਾਰ ਦੇਖਣਾ ਚਾਹੁੰਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਵੀ ਨਹੀਂ ਪਰ ਮਨ ਨੂੰ ਦੁੱਖ ਤਾਂ ਹੋਵੇਗਾ ਹੀ ਕਿ ਮਨ-ਚਿੱਤ 'ਤੇ ਪੱਛਮ ਦੇ ਜਿਸ ਗਲਬੇ ਤੋਂ ਮੁਕਤੀ ਦਾ ਉਪਰਾਲਾ ਹਾਇਕੂ ਜ਼ਰੀਏ ਸੰਭਵ ਸੀ/ਹੈ ਅਸੀਂ ਮੁੜ-ਮੁੜ ਓਹੀ ਪੱਛਮ ਦੀ ਪੜ੍ਹਤ ਹੀ ਫਿਰ-ਫਿਰ ਪੜ੍ਹੀ ਜਾ ਰਹੇ ਹਾਂ, 'ਤੇ ਦੂਜਿਆਂ 'ਤੇ ਵੀ ਘੁਰਕੀਆਂ ਮਾਰ ਰਹੇ ਹਾਂ ਕਿ ਤੁਸੀਂ ਵੀ ਇਹ ਸਬਕ ਯਾਦ ਕਰੋ। ਪੰਜਾਬੀ ਮਾਨਸਿਕਤਾ ਜ਼ਿਆਦਾ ਕ਼ਰੀਬ ਹੈ ਜਾਪਾਨੀ ਮਾਨਸਿਕਤਾ ਦੇ, ਅਮਰੀਕੀ ਨਾਲੋਂ ( ਪੜ੍ਹੇ ਲਿਖੇ ਤਾਂ ਇਸਨੂੰ ਅਮਰੀਕੀ ਨਹੀਂ "ਜਰਮਨ ਵਿਸ਼ਵ-ਵਿਦਿਆਲਾ" ਸੋਚ ਕਹਿੰਦੇ ਹਨ ) ਹਰ ਛੇ ਮਹੀਨੇ ਬਾਅਦ ਸਾਨੂੰ ਇੱਕ ਨਵਾਂ ਅੱਖਰ ਮਿਲ ਜਾਂਦਾ ਹੈ ਜਿਵੇਂ ਸਾਡੀ latest ਲੱਭਤ ਹੈ "synesthesia" ਹੁਣ ਇਸ 'ਤੇ ਤਲਵਾਰ ਵਾਹੀ ਜਾਏਗੀ ਮੈਂ ਤਾਂ ਚਾਰ ਸਾਲ ਪਹਿਲਾਂ ਵੀ ਕਹਿੰਦਾ ਸੀ ਕਿ ਇਹ " ਪੰਜ ਇੰਦ੍ਰਿਆਂ ਨਾਲ ਗ੍ਰਿਹਣ ਕਰਨਾ " ਪੱਛਮ ਦੀ ਸੋਚ ਹੈ ਜਾਪਾਨੀ ਕੀਹ ਪੰਜਾਬੀ ਭੀ ਅੱਖਾਂ ਨਾਲ ਵੀ ਬੋਲ ਸਕਦੇ ਹਨ ਸਗੋਂ ਸਪਰਸ਼ ਇੰਦ੍ਰੀ ਦੇ ਰੋਮ-ਰੋਮ ਨਾਲ ਜੱਪਣ ਵਾਲਿਆਂ ਨੂੰ ਸਿਰ 'ਤੇ ਬੈਠਾ ਕੇ ਰਖਦੇ ਹਨ, ਮੈਂ ਜ਼ਿਦ 'ਚ ਲਿਖਿਆ ਵੀ ਸੀ ਕਿ " ਚੱਲੇ ਘੁਲਾੜੀ / ਗੁੜ ਬਣਦਾ - / ਨਾਸਾਂ ਹੋਈਆਂ ਜੀਭ " ਪਰ ਉਦੋਂ ਅਜੇ " synesthesia" ਦਾ ਕਿਸੇ ਨੇ ਸੁਣਿਆ ਨਹੀਂ ਸੀ l
    ਭਾਈ ਤੁਸੀਂ ਕੋਈ ਗੱਲ ਕਰੋ ਹੁਣ, ਮੈਂ ਦੋ ਦਿਨ ਤੋਂ ਸੁੱਤਾ ਨਹੀਂ ਇਸ ਨਾਲ ਮੇਰੇ ਕੁੱਤੇ ਦੀ ਜੀਭ ਲੱਗ ਜਾਂਦੀ ਆ।
  • Dhido Gill ਮਾਨ ਸਾਹਬ....ਦੋ ਗੱਲਾਂ ਨਿਖੇੜ ਕੇ ਕਰੋ...ਪਹਿਲੀ ਕਿ ਕਿਸਨੇ ਕਿੱਥੇ ਕਿਸ ਗੱਲੋਂ ਕੇਹੜੇ ਪ੍ਰਸੰਗ ਵਿੱਚ ਕਾਮੈਂਟ ਡੀਲੀਟ ਕੀਤੇ ਹਨ...ਸ਼ਪਸ਼ਟ ਰੂਪ ਵਿੱਚ ਇਹ ਨਿਸ਼ਾਨਦਹੀ ਜਰੂਰੀ ਹੈ..ਕਿਉੱਕੇ ਤੁਹਾਡੇ ਵਰਗੀ ਸ਼ਖਸ਼ੀਅਤ ਦੇ ਕਾਮੈਂਟ ਡੀਲੀਟ ਕਰਨੇ ਸੀਰੀਅਸ ਕਿਸਮ ਦੀ ਗੈਰ ਦਿਆਨਤਦਾਰੀ ਹੈ....
    ਨੰਬਰ ਦੋ ਹੈ , ਪੰਜਾਬੀ ਹਾਇਕੂ
    ਦੀ ਸੇਧ ਦਿਸ਼ਾ ਤੇ ਜੁਗਤ....ਏਥੋਂ ਹੀ ਪੰਜਬੀ ਹਾਇਕੂ ਰਚਨਾ ਦਾ ਸਾਰਥਿਕ ਹੁਨਰ ਵਿਕਸਤ ਹੋਣਾ ਹੈ....ਹੁਣ ਤੱਕ ਦੀ ਹਾਲਤ ਬਹੁਤ ਹੀ ਪੇਤਲੀ ਤੇ ਬੇਸੁਆਦੀ ਹੈ , ਸਹਿਤਕ ਹਲਕਿਆਂ ਵਿੱਚ ਮਖੌਲ ਦੀ ਘਗਰੀ ਬਣਨ ਵਾਲੀ...ਮੈਂ ਹਾਇਕੂ ਗਰੁੱਪ ਵਿੱਚ ਬਾਰ ਬਾਰ ਪ੍ਰਖ ਕੇ ਦੇਖਿਆ ਹੈ ਕਿ ਬਹੁਤ ਹੀ ਪਾਏਦਾਰ ਸ਼ਾਰਥਿਕ ਤੇ ਕਲਾਸਕੀ ਹਾਇਕੂ ਦੇ ਮਾਮਲੇ ਵਿੱਚ ਮੋਹਰੀ ਹਾਈਜਨ ਉੱਕਾ ਹੀ ਬੁੱਲ ਮੀਚ ਜਾਂਦੇ ਹਨ...ਤੇ ਨਵੇਂ ਸ਼ੁਕੀਨ ਦੁੱਕੀ ਕਿਸਮ ਦਾ ਆਪਣਾ ਵਰਸ਼ਨ ਠਾਹ ਦੇਣੇ ਸਿਰ ਵਿੱਚ ਮਾਰਦੇ ਹਨ....ਹਾਲਤ ਵਾਕਿਆ ਹੀ ਚਿੰਤਾਜਨਕ ਹੈ........ ਕਾਵਿ ਸਾਹਿਤ ਵਿੱਚ ਚੰਗਾ ਅਲੋਚਕ ਚੰਗਾ ਕਵੀ ਨਹਿਂ ਹੋ ਸਕਦਾ ਤੇ ਚੰਗੇ ਤੋਂ ਚੰਗਾ ਕਵੀ ਪਾਏਦਾਰ ਅਲੋਚਕ ਨਹਿਂ ਬਣ ਸਕਦਾ....
  • Kuljeet Mann ਧੀਦੋ ਜੀ ਤੇ ਦੋਸਤੋ ਸਭਤੋਂ ਜ਼ਰੂਰੀ ਹੈ ਕਿ ਜੋ ਹੋ ਰਿਹਾ ਹੈ ਕੀ ਠੀਕ ਹੋ ਰਿਹਾ ਹੈ? ਸਿਮਰਣ ਦੀ ਗੱਲ ਕਰਨ ਵਾਲੇ ਖੁਸ਼ਬੋਦਾਰ ਹੋਣੇ ਚਾਹੀਦੇ ਹਨ ਤੇ ਦਾਨਿਆ ਵਾਂਗ ਵਿਹਾਰ ਕਰਦੇ ਹੀ ਸ਼ੌਭਦੇ ਹਨ, ਗੱਲ ਕਹਿੰਣ ਦੀ ਨਹੀ ਸਗੋਂ ਸਵੈ ਪੜਚੋਲ ਦੀ ਹੈ ਕੀ ਇਸ ਕਰਕੇ ਹੀ ਠਹਿਰਾਵ ਹੋਣ ਦਿਤਾ ਜਾਵੇ ਕਿ ਅਸੀਂ ਸੁਣਨ ਦੇ ਆਦੀ ਹੋ ਗਏ ਹਾਂ। ਹਕੀਕਤ ਇਹ ਹੈ ਕਿ ਸੁਹਿਰਦ ਗੱਲ ਨੂੰ ਹਾਸ਼ੀਆ ਦਿਖਾ ਕੇ ਕਦੇ ਯੋਰਪੀਅਨ ਤੇ ਕਦੇ ਕਿਤੋਂ ਲੇਖ ਪੜ੍ਹਕੇ ਉਸਦਾ ਹਵਾਲਾ ਦੇਕੇ ਕਦੇ ਤੇ ਕਿਸੇ ਹਾਇਜ਼ਨ ਦੇ ਮਾਨਵੀ ਕਰਨ ਨੂੰ ਠੀਕ ਸਿਧ ਕਰ ਦਿੱਤਾ ਜਾਵੇ ਤੇ ਕਦੇ ਮਾਨਵੀਕਰਨ ਹੀ ਰਹਿੰਣ ਦਿੱਤਾ ਜਾਵੇ,ਮੈਂ ਹੁਣੇ ਹੀ ਪੰਜਾਬੀ ਹਾਇਕੂ ਤੇ ਕਮੈਟ ਕੀਤਾ ਸੀ ਕਿ ਬਿਗਾਨੇ ਵਿਦਵਾਨ ਸਿਰਫ ਕੋਟ ਕੀਤੇ ਜਾਣੇ ਚਾਹੀਦੇ ਹਨ ਪਰ ਮੌਲਕਿਤਾ ਤੇ ਪੰਜਾਬੀ ਮਾਨਸਿਕਤਾ ਹੀ ਹੋਣੀ ਚਾਹੀਦੀ ਹੈ, ਪਰ ਇਸਨੂੰ ਇਗਨੋਰ ਕਰਕੇ ਪੰਜਾਬੀ ਹਾਇਕੂ ਵਿਦਵਾਨ ਆਪਸ ਵਿਚ ਹੀ ਇੱਕ ਦੂਜੇ ਨੂੰ ਸਹੀ ਕਹਿੰਣ ਦੀ ਗੈਰ ਜ਼ਰੂਰੀ ਪ੍ਰਸੰਸਾ ਵਿਚ ਉਲਝ ਗਏ, ਉਸ ਦਿਨ ਤੁਹਾਡੀ ਸਾਰੀ ਪੋਸਟ ਡਲੀਟ ਹੋ ਗਈ ਵਿਚੇ ਹੀ ਮੇਰੇ ਕਮੈਂਟ ਸਨ, ਅੱਜ ਵੀ ਮੇਰਾ ਅਖੀਰਲਾ ਕਮੈਂਟ ਜੋ ਸ਼ਾਇਦ ਫਰੇਮ ਦੇ ਅਨੁਕੂਲ ਨਹੀ ਸੀ ਡਲੀਟ ਕਰ ਦਿੱਤਾ ਗਿਆ, ਮਂ ਲੰਬਾ ਕਮੈਂਟ ਤਾਂ ਰਖ ਲੈਂਦਾ ਹਾਂ ਪਰ ਕੁਝ ਲਾਇਨਾਂ ਸਿਧੀਆਂ ਹੀ ਪੋਸਟ ਕਰਦਾ ਹਾਂ। ਲੰਬਾ ਸਮਾਂ ਕਈ ਵਾਰ ਕਈਆ ਨੂੰ ਸਿਰਫ ਇਸ ਕਰਕੇ ਹੀ ਇਗਨੋਰ ਕਰ ਦਿੱਤਾ ਗਿਆ ਕਿਉਂਕਿ ਇਗਨੋਰ ਕਰਨ ਵਿਚ ਹੀ ਨਿੱਜ ਹਿੱਤ ਸਨ। ਕਈ ਵਾਰ ਹਾਇਕੂ ਬਿਲਕੁਲ ਸਪਸ਼ਟ ਹੁੰਦਾ ਹੈ ਪਰ ਉਸਦਾ ਵਰਸ਼ਨ ਸਿਰਫ ਹਉਮੈ ਵਿਚੋ ਆਇਆ ਹੁੰਦਾ ਹੈ।ਮੇਰਾ ਤੇ ਕੌੜਾ ਸੱਚ ਇਹੋ ਹੈ ਕਿ ਨਿੱਜ ਨਹੀ ਹਾਇਕੂ ਵੇਖੋ, ਦੋਸਤ ਨਹੀ ਹਾਇਜ਼ਨ ਵੇਖੋ,
  • Jagraj Singh Norway Kuljeet Mann ਸਾਹਿਬ ਇਹ ਕਦੋਂ ਅਤੇ ਕਿਹੜੀ ਪੋਸਟ ਤੇ ਵਾਪਰਿਆ ?? ਮੈਨੂੰ ਕੁਝ ਵੀ ਇਲਮ ਨਹੀਂ ਹੈ, ਸਾਰਾ ਦਿਨ ਫ. ਬ. ਤੇ ਨਹੀਂ ਆਇਆ , ਹੁਣੇ ਘਰ ਆਇਆ ਤੇ ਪੀਸੀ ਆਨ ਕੀਤਾ ਤਾਂ ਤੁਹਾਡੀ ਇਹ ਸ਼ਿਕਾਇਤ ਪੜ੍ਹੀ । ਹੁਣ ਸੌਣ ਦਾ ਸਮਾਂ ਹੈ ਇਥੇ, ਪਰ ਕੱਲ੍ਹ ਜਰੂਰ ਹਾਜਰੀ ਲਗਵਾਵਾਂਗਾ ਜੀ ।
  • Jaswinder Singh ਕੋਈ ਗੱਲ ਤਾਂ ਦੱਸੋ ਯਾਰ ਹੋਇਆ ਕੀ ਆ
  • Kuljeet Mann ਜਸਵਿੰਦਰ ਜੀ ਦਸੀਏ ਤਾ ਜੇ ਕੋਈ ਅਲੋਕਾਰ ਗੱਲ ਹੋਈ ਹੋਵੇ ਹਾ ਹਾ ਹਾ ਹਾ
  • Jaswinder Singh ਚਲੋ ਉਹ ਜਾਣੇ
  • Jaswinder Singh ਤੁਹਾਡੇ ਤਾਂ ਕੁਮੈਂਟਸ ਹੀ ਕੱਟੇ ਸੀ ਮੈਨੂੰ ਤਾਂ ਬੈਨ ਵੀ ਕਰ ਦਿਤਾ .. ਆਪਾਂ ਵੀ ਸਾਥੀ ਜੀ ਦੀ ਦੋਸਤੀ ਉਹਨਾਂ ਦੇ ਮੂੰਹ ਤੇ ਵਗਾਹ ਮਾਰੀ ... ਕੀ ਲੈਣਾ ਇਹੋ ਜਿਹਿਆ ਤੋਂ ਜੇ ਫਿੱਟੇ ਮੂੰਹ ਕਹਿੰਨੇ ਤਾਂ ਵੀ ਭੈੜੇ ਲਗਦੇ ਆਂ ....
  • Teji Benipal ਕਿਆ ਮਿੱਠਾ ਕਮੈਟ ਐ ਜਸਵਿੰਦਰ ਬਾਈ...
  • Dhido Gill ਖੁਆਰ ਹੁਏ ਸਭ ਮਿਲੇਂਗੇ....ਬਚੇ

    • Gurmeet Sandhu ਹੁਣ ਤਕ ਤਾਂ ਇਹਦਾ ਉੱਤਰ ਮਿਲ ਜਾਣਾ ਚਾਹੀਦਾ ਸੀ ਮਾਨ ਸਾਹਿਬ!!!
    • Kuljeet Mann ਜਿ ਸੱਜਣੋ ਮੈਂ ਇਹ ਕਮੇਂਟ ਲਿਖਿਆ ਸੀ, ਹੁਣ ਮਹਿਸੂਸ ਕਰ ਰਿਹਾ ਹਾ ਕਿ ਮੇਰੇ ਕਈ ਸਤਿਕਾਰ ਦੇ ਸੱਜਣ ਹੌਲੇ ਹੋ ਰਹੇ ਹਨ,ਉਨ੍ਹਾ ਦਾ ਇਤਨਾ ਕਸੂਰ ਨਹੀ ਜਿਤਨਾ ਅਸੀਂ ਇਥੇ ਕੋਸੇ ਜਾਣ ਦੇ ਭਾਈਵਾਲ ਬਣ ਰਹੇ ਹਾਂ, ਮੈ ਇਹ ਪੋਸਟ ਪੰਜ ਮਿੰਟ ਬਾਦ ਡਲੀਟ ਕਰ ਰਿਹਾ ਹਾਂ, ਤੇ ਪਛਤਾਵੇ ਵਜੋਂ ਇੱਕ ਹਫਤੇ ਲਈ ਫੇਸਬੁਕ ਤੇ ਨਹੀ ਅਵਾਂਗ...See More
    • Dalvir Gill deleting your post is your own decision but stay on the facebook.
    • Gurmeet Sandhu ਚੰਗਾ ਹੁੰਦਾ ਜਦੋਂ ਕੁਲਜੀਤ ਮਾਨ ਜੀ ਨੂੰ ਉਹਨਾਂ ਦੀ ਪੋਸਟ ਜਾਂ ਕਾਮੈਂਟ ਦੇ ਹਾਇਕੂ ਗਰੁਪ 'ਚੋਂ ਡੀਲੀਟ ਕਰ ਦੇਣ ਲਈ, ਉਹਨਾਂ ਨੇ ਇਥੇ ਆਪਣੀ ਨਰਾਜਗੀ ਭਰਿਆ ਇਹ ਨੋਟ ਲਿਖਿਆ ਸੀ, ਤਾਂ ਇਸ ਗਰੁਪ ਦੇ ਐਡਮਿਨ ਇਹਦਾ ਹਲ ਲੱਭਣ ਲਈ ਪਹਿਲਕਦਮੀ ਕਰਦੇ.....
    • Kuljeet Mann ਮੈਂ ਖਾਕ ਹਾਂ
      ਉਡ ਜਾਵਾਂਗਾ ਸਿਰਾਂ ਤੋਂ
      ਸਮੁੰਦਰ ਵਿਚ ਸਮਾਉਣ ਲਈ
      ਨਹੀ ਹੈ ਰੋਸ ਕੋਈ ਆਪਣੇ ਤੋਂ ਬਗੈਰ
      ਮਿਲਿਆ ਹੈ ਮੁਸਾਫਰ ਖਾਨਾ
      ਜੋ ਨਸੀਬ ਵਿਚ ਸੀ
    • Dalvir Gill I still don't see anything wrong with this post, Gurmeet Sandhu Sahib. When i created a group document you should have applied the same approach, talking directly. I don't go to a group and preach right from wrong to the admins. I don't see a social net-working place as an court-room, but then, that's just me.
    • Dalvir Gill and i don't take anything personally. Dhido Gill commented on my "Daagee ChaNdrmaa / Surkh Gulaab 'te / Baithaa BhaNwraa" with the words,"The most racist haiku by dalvir gill." that's his interpretation, whom i to argue with that? How i or anybody interpreted this post is everyone's own interpretation, and how i did or how i should have done is, again, my own personal matter.

No comments:

Post a Comment