Wednesday, September 3, 2014

Dalvir Gill‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ - ਮੇਰਾ ਵਿਆਹ ਕਰਵਾਦੇ ਨੀਂ ਭਾਬੀ ਮੈਨੂੰ ਵੱਟਣਾ ਲਾਦੇ ਨੀਂ ਭਾਬੀ

ਮੇਰਾ ਵਿਆਹ ਕਰਵਾਦੇ ਨੀਂ ਭਾਬੀ
ਮੈਨੂੰ ਵੱਟਣਾ ਲਾਦੇ ਨੀਂ ਭਾਬੀ ll
ਦਿਓਰਾ ਵੇ ਤਬੀਤਾਂ ਵਾਲਿਆ ਤੇਰੀ ਆਈ ਨਾਂ ਵਿਆਹ ਦੀ ਅਜੇ ਬਾਰੀ....
O Sister-in-law!( Wife of the elder brother ) get me married
Daub that nuptial make-up over my body.
O Younger brother-in-law wearing Tabeets ( Tabeet=Punjabi male ornament worn around neck ), it's not your turn to get married yet.
ਕੀ ਅਨੁਵਾਦ, ਭਾਵੇਂ ਤਾਰੇ ਪਾ ਕੇ ਤੇ ਪੂਰੀ ਤਰਾਂ ਸਮਝਾ ਕੇ ਵੀ ਕਿਸੇ ਵਿਦੇਸ਼ੀ ਨੂੰ ਸਚ-ਮੁਚ ਸਮਝ ਆ ਜਾਵੇਗਾ ?
ਭਾਬੀ ਕਹੇਗੀ,"I don't have any friend that I can fix you up with, go find yourself a girl-friend.

ਦੇਓਰ-ਭਰਜਾਈ, ਜੇਠ-ਭਰਜਾਈ ਦਾ ਰਿਸ਼ਤਾ ਤਾਂ ਓਸੇ ਨੂੰ ਪਤਾ ਹੈ ਜਿਸ ਪੰਜਾਬ 'ਚ ਜਿਓਂ ਕੇ ਦੇਖਿਆ ਹੋਵੇ l
ਅਸੀਂ ਜਾਪਾਨ 'ਚ ਨਹੀਂ ਰਹੇ,ਅਸੀਂ ਬੁਧ ਨੂੰ ਵੀ ਓਵੇਂ ਨਹੀਂ ਸਮਝਿਆ ਜਿਵੇਂ ਜਪਾਨੀਆਂ ਨੇ ਫਿਰ ਹਾਇਕੂ ਨੂੰ ਵੀ ਅਸੀਂ ਉਸ ਤਰਾਂਹ ਕਿਵੇਂ ਸਮਝ ਸਕਦੇ ਹਾਂ ਜਿਵੇਂ ਜਾਪਾਨੀ ਅਮਰੀਕਨ ਸਮਝਦੇ ਹਨ ?
ਧੀਦੋ ਗਿੱਲ ਹੋਰਾਂ ਦਾ ਸਵਾਲ ਹੀ ਇੱਕੋ ਇੱਕ ਅਸਲ ਸਵਾਲ ਹੈ ਕਿ "ਪੰਜਾਬੀ 'ਚ ਹਾਇਕੂ ਦੀ ਰਸਾਈ ਕਿਵੇਂ ਹੋਵੇ ?"
ਅੰਗ੍ਰੇਜ਼ੀ ਕਵਿਤਾ ਵੀ ਸਾਡੇ ਲਈ ਵਿਚਾਰ ਦੀ ਕਵਿਤਾ ਹੈ ਭਾਵ ਦੀ ਨਹੀਂ, ਤੇ ਕਵਿਤਾ ਭਾਵਾਂ ਦੀ ਕਹਾਣੀ ਹੈ ਹਾਇਕੂ ਵੀ ਇਹ ਅਲਗ ਗੱਲ ਕਿ ਭਾਵਾਂ ਨੂੰ ਸਥੂਲ ਬਿੰਬਾਂ ਰਾਹੀਂ ਦਰਸਾਉਣਾ ਹੈ l
ਸ਼ਰੀਕ ਦਾ ਖੰਗੂਰਾ ਲਈ "Rival's clearing of throat" ਨਾ ਸਿਰਫ ਮਾੜਾ ਬਦਲ ਹੈ ਸਗੋਂ ਬੇਅਰਥਾ ਵੀ ਹੈ l
ਆਪੋ ਆਪਣੀ ਸਮਝ ਹੈ, ਮੈਨੂੰ ਪੰਜਾਬੀ, ਅੰਗ੍ਰੇਜ਼ੀ ਨਾਲੋਂ ਕੀਤੇ ਵਧ ਤਾਕ਼ਤਵਰ ਲਗਦੀ ਹੈ,
ਹਰ ਭਾਸ਼ਾ 'ਚ ਹੀ ਬਹੁ-ਅਰਥੀ ਸ਼ਬਦ ਹੁੰਦੇ ਹਨ ਪਰ ਪੰਜਾਬੀ ਦੇ ਹਰ ਸ਼ਬਦ, ਵਾਕੰਸ਼ ਦੀਆਂ ਬਹੁ ਅਰਥੀ ਪਰਤਾਂ ਹਨ l
ਹਾਇਕੂ ਆਪਣੇ ਛੋਟੇ ਆਕਾਰ ਕਾਰਨ ਪੰਜਾਬੀ 'ਚ ਬਹੁਤ ਸੰਭਾਵਨਾਵਾਂ ਛੁਪਾਈ ਬੈਠਾ ਹੈ, ਬੱਸ ਬੈਠਾ ਹੀ ਹੈ ਖੜਾ ਕਰੋ ਇਸਨੂੰ....
LikeLike · · · 1416
  • Gurmeet Singh Sandhu ਦਲਵੀਰ ਗਿੱਲ ਨਾਲੋਂ ਵਧ ਕਿਸੇ ਵੀ ਹੋਰ ਤਰ੍ਹਾਂ ਪੰਜਾਬੀ ਹਾਇਕੂ ਲਈ ਪੰਜਾਬੀ ਰਹਿਤਲ ਅਤੇ ਭਾਸ਼ਾ ਦੀ ਅਨੁਕੂਲਤਾ ਨਹੀਂ ਦਰਸਾਈ ਜਾ ਸਕਦੀ.....ਦਲਵੀਰ ਗਿੱਲ ਦੇ ਇਸ ਕਥਨ ਵਿਚ
    "ਹਾਇਕੂ ਆਪਣੇ ਛੋਟੇ ਆਕਾਰ ਕਾਰਨ ਪੰਜਾਬੀ 'ਚ ਬਹੁਤ ਸੰਭਾਵਨਾਵਾਂ ਛੁਪਾਈ ਬੈਠਾ ਹੈ, ਬੱਸ ਬੈਠਾ ਹੀ ਹੈ ਖੜਾ ਕਰੋ ਇਸਨੂੰ...."
    ਵਿਚ ਜਿਹੜੀ ਸਚਾਈ ਹੈ, ਓਸੇ ਕਰਕੇ ਪੰਜਾਬੀ ਹਾਇਕੂ ਨੂੰ ਕਿਸੇ ਵੀ ਹੋਰ ਭਾਸ਼ਾ ਦੀ ਮੁਹਤਾਜੀ ਲਈ ਇਹਦਾ ਬਲੀਦਾਨ ਦੇਣ ਦੀ ਲੋੜ ਨਹੀਂ.....ਐਵੈਂ ਔਖੇ ਹੋ ਹੋ ਕੇ ਅੰਗਰੇਜ਼ੀ ਵਿਚ ਤਰਜਮਾ ਕਰਨ ਨਾਲ ਕਿਸੇ ਨੇ ਓਥੇ ਇਹਨੂੰ ਨਹੀਂ ਗੌਲਣਾ......ਅੰਗਰੇਜ਼ੀ ਦੇ ਮੂਲ ਹਾਇਕੂ ਲਿਖਣ ਵਾਲਿਆ ਦੀ ਗਿਣਤੀ ਬੇਸ਼ੁਮਾਰ ਹੈ....
  • Dalvir Gill ਸੰਧੂ ਸਾਹਿਬ, ਧੀਦੋ ਗਿੱਲ ਹੋਰਾਂ ਇੱਕ ਹਾਇਕੂ ਪੋਸਟ ਕੀਤਾ ਮਾਸਟਰਾਂ ਦੀ ਜਮਾਤ 'ਚ, "ਭਰੂਣ-ਪ੍ਰੀਖਿਆ ਕੇਂਦਰ 'ਚ ਬਾਲੜੀਆਂ ਦੀ ਕੋਟਲਾ ਛਪਾਕੀ" ਵਾਰੇ, ਓਹ ਅੰਗ੍ਰੇਜ਼ੀ 'ਚ ਸੋਹਣੇ ਅਨੁਵਾਦ ਦੇ ਬਾਵਜੂਦ ਕਿਸੇ ਓਸਦੇ ਪੱਲੇ ਨਹੀਂ ਪੈ ਸਕਦਾ ਜਿਸਨੇ ਪਾਤੜਾਂ ਵਾਲੇ ਡਾਕਟਰ ਦੇ ਘਰ ਵਿਚਲਾ ਖੂਹ ਜੰਮੀਆਂ ਅਨਜੰਮੀਆਂ ਨਾਲ ਭਰਿਆ ਹੋਇਆ ਨਾਹ ਦੇਖ੍ਹਿਆ ਸੁਣਿਆ ਭੋਗਿਆ ਹੋਵੇ... l
    ਮੈਨੂੰ ਕਦੇ ਵੀ ਪੰਜਾਬੀਆਂ ਵਲੋਂ "ਵਿਦੇਸ਼ੀ" ਵਿਧਾਵਾਂ ਤੇ ਹਥ ਅਜ੍ਮੋਉਣ ਤੇ ਕੋਈ ਇਤਰਾਜ਼ ਨਹੀਂ ਸੀ ਨਾ ਹੈ ਜਾਂ ਹੋਵੇਗਾ l ਪਰ ਹਾਇਕੂ ਦੇ ਮਸਲੇ ਵਿਚ ਅਸੀਂ ਜਪਾਨੀਆਂ ਦੇ ਸ਼ਾਇਦ ਜਿਆਦਾ ਨੇੜੇ ਹੋਵਾਂਗੇ postmodernism ਦੇ ਅਮਰੀਕਨਾਂ ਨਾਲੋਂ l
    ਸਾਡੇ ਲਈ ਪੇਹ੍ਲਾਂ ਹੀ ਸੂਖਮ ਸਥੂਲ ਕੋਈ ਦੋ ਚੀਜ਼ਾਂ ਨਹੀਂ l ਬਾਪੂ ਲਈ ਓਸਦਾ ਖੂੰਡਾ ਕਿਸੇ ਦਰਖਤ ਦੀ ਟਾਹਣੀ ਨਹੀਂ, ਉਸਦਾ ਯਾਰ ਹੈ, ਸਹਾਰਾ ਹੈ ਉਸਦੀ ਤਾਕ਼ਤ ਹੈ; ਸਿਰਫ ਚਿੰਨਾਤ੍ਮਿਕ
    ਅਰਥਾਂ 'ਚ ਹੀ ਨਹੀਂ l ਸ਼ਬਦ ਡੰਗੋਰੀ ਦਾ ਮਤਲਬ ਇੱਕੋ ਸਮੇਂ ਸਾਡੇ ਮਨ ਤੇ ਉਲਾਦ ਵੀ ਆਪਨੇ ਨਾਲ ਹੀ ਛਾਪ ਦਿੰਦਾ ਹੈ ਜੋ ਕੰਮ walking cane ਨਹੀਂ ਕਰ ਸਕਦਾ l
    ਕੋਈ ਵੀ ਸਾਹਿਤ ਦਾ ਅੰਗ ਓਸ ਜਗਾਹ ਨਾਲ intrinsically ਬੁਣਿਆ ਹੁੰਦਾ ਹੈ l ਲੋਕ ਸਾਹਿਤ ਦੀਆਂ ਸਿਆਣਪਾਂ ਧਰਮ ਗ੍ਰੰਥਾਂ ਦੀਆਂ ਸਿਆਣਪਾਂ ਨਾਲੋਂ ਜਿਆਦਾ ਚਿਰ ਸਥਾਈ ਹੁੰਦੀਆਂ ਹਨ ਕਿਸੇ ਹੱਦ ਤੱਕ ਅਬਦਲ ਲ

    ਮੇਰਾ zen ਕਵਿਤਾ ਦੀ ਹੋਰ ਕਿਸੇ ਵੀ ਕਿਸਮ ਨਾਲ ਕੋਈ ਲੈਣਾ ਦੇਣਾ ਨਹੀਂ ਓਹ ਮੈਨੂੰ ਬੋਧ-ਸੂਤਰਾਂ ਜਿਹੀਆਂ ਹੀ ਭਾਸਦੀਆਂ ਹਨ; ਮਨ ਦੀਆਂ ਖੇਡਾਂ ... ਮਨ ਇੱਕ ਵਾਰ ਫੇਰ ਉਠ ਭਜਦਾ ਹੈ ਚੋਰਾਸੀ ਦੇ ਗਧੀ-ਗੇੜ 'ਚ l
    ਹਾਇਕੂ ਮੈਂ grounded ਕਰਦਾ ਹੈ; ਜਮੀਨ ਤੇ ਵਾਪਿਸ ਲੈਉਂਦਾ ਹੈ, ਜੋ ਮੈਂ ਸੋਚਦਾ ਹਾਂ ਹਾਇਕੂ ਕਰਦਾ ਹੈ ਜਾਂ ਇਸਨੂੰ ਕਰਨਾ ਚਾਹੀਦਾ ਹੈ l
    ਪਾਕਿਸਤਾਨੀ ਪੰਜਾਬ 'ਚ ਪੰਜਾਬੀ ਦੇ ਸਾਰੇ diaelect ਜਿਓੰਦੇ ਹਨ, ਓਹ ਵੀ ਇੱਕ ਦੂਜੇ ਦੀ ਇਲਾਕਾਈ ਬੋਲੀ ਤੇ ਹੱਸਦੇ ਹਨ, ਪਰ ਸਾਡੇ ਵਾਂਗ ਓਹਨਾ ਨੂੰ ਆਪਣੀ ਬੋਲੀ ਪ੍ਰਤੀ inferiority complex ਨਹੀਂ ਤੇ ਨਾਂ ਹੀ ਓਹਨਾ ਨੂੰ ਪੰਜਾਬੀ ਦੇ ਗੰਵਾਰੂ ਪੁਣੇ ਦਾ ਕੋਈ ਝੋਰਾ , ਗਾਂਵ ਦੇ ਬੰਦੇ ਗੰਵਾਰੂ ਤਾ ਹੋਣਗੇ ਹੀ l ਇਹ ਅਸੀਂ ਹੀ ਹਾਂ ਕਿ ਪਿੰਡ ਪਾਣੀ ਪੀਂਦੇ ਪੀਂਦੇ ਅਸੀਂ ਸ਼ਹਿਰ ਜਾਣ ਸਾਰ ਪਾਨੀ ਪੀਂਦੇ ਹਾਂ ll
    ਅਖ ਮਾਰੀ ਬਾਰੇ ਇਹ ਇਤਰਾਜ਼ ਕਿ ਇੱਕ ਅਖ ਮੀਚੀ ਲਿਖੋ ਵਰਗੀਆਂ ਗੱਲਾਂ ਅਸਲੋਂ ਨਿਗੂਣੀਆ ਹਨ l
    ਪੰਜਾਬੀ grammar ਵੀ ਅਸੀਂ ਸੰਸਕ੍ਰਿਤ ਨਹੀਂ, ਅੰਗ੍ਰੇਜ਼ੀ ਅਧਾਰ ਤੇ ਘੜੀ ਹੈ l ਹਾਲਾਂਕਿ ਓਹ ਵੀ ਵਲੈਤੀ ਫਾਜ਼ਿਲ ਲੋਕ ਹੀ ਸਨ ਜਿਨਾ ਆਦਿ ਗਰੰਥ ਦੇ ਅਨੁਵਾਦ ਸਮੇਂ ਕਿਹਾ ਸੀ ਕਿ ਇਹ ਗਰੰਥ ਸੰਸਕ੍ਰਿਤ ਦੇ ਵਿਆਕਰਣ ਦਾ ਅਨੁਸਾਰੀ ਨਹੀਂ l
    ਮੈਂ ਕਹਿੰਦਾ ਹਾਂ ਕਿ ਜੇ ਪੰਜਾਬੀ ਹਾਇਕੂ ਦਾ ਕੋਈ ਰੂਪ ਉਘੜੇਗਾ ਤਾਂ ਓਹ ਜਾਪਾਨੀ ਜਾਂ ਅੰਗ੍ਰੇਜ਼ੀ ਤਰਜ਼ਾਂ ਤੇ ਨਹੀਂ ਸਗੋਂ ਨਿਰੋਲ ਰੂਪ 'ਚ ਪੰਜਾਬੀ ਹੋਏਗਾ l ਅੰਗ੍ਰੇਜ਼ੀ ਵਾਲਿਆਂ ਵੀ ਤਾਂ ਆਪਣੀ ਸੁਬਿਧਾ ਅਨੁਕੂਲ ਜਾਪਾਨੀ ਹਾਇਕੂ 'ਚ ਫੇਰ ਬਦਲ ਕੀਤੇ ਹੀ ਹਨ l
    ਬਾਕੀ ਚਲਦੀ ਗੱਲ 'ਚ ਕੁਝ ਔੜੇਗਾ ਗੱਲ ਚਲਦੀ ਰਖੋ ਤੇ ਇਥੇ ਸਾਰੇ ਦੋਸਤ ਹਾਇਕੂ ਲਾਉਣ ਨਾਲੋਂ ਆਪਨੇ ਦਿਲ ਦੀ ਗੱਲ ਲਿਖਣ ਕਿ ਕੀ ਹੈ ਓਹ ਜੋ ਓਹਨਾ ਨੂੰ ਖਲਦਾ ਹੈ ਤੇ ਓਹ ਕੀ ਚਾਉਂਦੇ ਹਨ ਕਿ ਕੀ ਹੋਵੇ ਇਸ ਬਾਰੇ ਤੇ ਸਾਰੇ ਗੱਲ ਕਰਨ...........
  • Dhido Gill ਦਲਵੀਰ ਗਿੱਲ ਤੇ ਸੰਧੂ ਸਾਹਬ ਦੋਨਾਂ ਦੇ ਤਰਕ ਲਾਜਿਕ ਵਿੱਚ ਦਮ ਹੈ , ਲੋੜ ਹੈ ਬਾਸ ਏਸ ਸੇਧੇ ਤੁਰਿਆ ਜਾਵੇ.....ਹਾਇਕੂ ਲੇਖਣਿ ਦੇ ਅਮਲ ਵਿੱਚ ਵੀ ਤੇ ਸੋਚ ਪੱਧਰ ਤੇ ਵੀ
  • Dalvir Gill Rosie, ਸਾਡੇ 'ਚ ਇਸ ਗੱਲ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਮਝਦੇ ਹਨ ਭਾਵੇਂ ਓਹ ਆਪਨੇ ਹਾਇਕੂ ਅਨੁਵਾਦ ਵੀ ਕਰਦੇ ਹਨ ਪਰ ਓਹਨਾ ਦੇ ਓਹ ਹਾਇਕੂ ਜੋ ਮੂਲ ਰੂਪ 'ਚ ਪੰਜਾਬੀ ਚ ਉੱਤਰਦੇ ਹਨ ਓਹ ਮੇਰੀ ਜਾਂਚੇ ਪੰਜਾਬੀ ਹਨ ਤੇ ਜੋ ਅੰਗ੍ਰੇਜ਼ੀ 'ਚ ਓਹ ਹਾਇਕੂ ਮੈਂ ਵੀ ਆਪਣਾ ਕੋਈ ਪੰਜਾਬੀ ਹਾਇਕੂ ਕਦੇ ਅੰਗ੍ਰੇਜ਼ੀ 'ਚ ਤੱਸਲੀਬਖਸ਼ ਤਰੀਕੇ ਨਾਲ ਅਨੁਵਾਦ ਨਹੀਂ ਸਕਿਆ ਦੋਵੇਂ ਭਾਸ਼ਾਵਾਂ ਦੀ ਆਪੋ ਆਪਣੀ ਸਮਰਥਾ ਤੇ ਬੰਧਸ਼ਾਂਵਾਂ ਹਨ
    ਮੈਂ ਪੈਰਾ ਦਰ ਪੈਰਾ ਜੇਨ ਵਾਲੇ ਨੋਟ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਗੱਲ ਚਲਦੀ ਰਖੋ 'like ਕਲਿਕ ਕੀਤਿਆਂ ਕੀ ਸੋਰ ਸਕਦਾ ਹੈ ੨੦੦ ਤੋਂ ਉੱਪਰ member ਹਨ ਇਥੇ ਹਨ ਰਲ ਮਿਲ ਕੇ ਜਰੂਰ ਕੁਝ ਹੋ ਸਕਦਾ ਹੈ ਮੇਰਾ ਪੱਕਾ ਵਿਸ਼ਵਾਸ ਹੈ
  • Rosie Mann Dalvir , bilkul sahi gal hai Sandhu Saab , Dhido Gill Saab te tuhaadi !
    Cultures can not be translated ! But the attempt there of , is a sign that humans want to relate with each other and I bow before that beauty of soul !!
    And who knows it better than you !!:)))
  • Rosie Mann Who knows better than you the attempt of humans to relate with each other :)))
  • Gurmeet Singh Sandhu ਦਲਵੀਰ ਜੀ ਮੇਰੇ ਹਾਇਕੂ ਸਿਧੀ ਸਾਧੀ ਗੁਰਮੁਖੀ ਵਿਚ ਲਿਖੇ ਬਹੁਤ ਹੀ ਸਾਦੀ ਭਾਸ਼ਾ ਵਿਚ ਹੁੰਦੇ ਹਨ....ਮੈਂ ਰਿਣੀ ਹਾਂ ਮੇਰੇ ਸੁਹਿਰਦ ਹਾਇਜਨ ਮਿੱਤਰਾਂ ਦਾ ਅਤੇ ਹਾਇਕੂ ਪਾਠਕਾਂ ਦਾ ਕਿ ਉਹਨਾਂ ਦਾ ਬੇਲਾਗ ਨਿਘਾ ਹੁੰਗਾਰਾ ਇਹ ਤਸਦੀਕ ਕਰਦਾ ਰਹਿੰਦਾ ਹੈ ਕਿ ਮੇਰੀ ਕਹੀ ਗਲ ਉਹਨਾਂ ਨੂੰ ਭਾ ਗਈ ਹੈ, ਇਹ ਇਸ ਕਰਕੇ ਨਹੀਂ ਕਿ ਮੇਰੇ ਹਾਇਕੂ ਜਾਪਾਨੀ ਉਸਤਾਦ ਹਾਇਜਨਾਂ ਦੇ ਜਾਂ ਅੰਗਰੇਜ਼ੀ ਕਵੀਆਂ ਦੀਆਂ ਲਿਖਤਾਂ ਦੀ ਤਰਜ਼ 'ਤੇ ਪੂਰੀਆਂ ਉਤਰਦੀਆਂ ਹਨ....ਮੇਰੇ ਕੋਲ ਮੇਰੀ ਰਹਿਤਲ ਤੋਂ ਬਿਨਾਂ ਹੋਰ ਕੋਈ ਵੀ ਅਨੁਭਵ ਨਹੀਂ ਜਿਹੜਾ ਹਾਇਕੂ ਲਿਖਣ ਲਈ ਕਾਰਗਰ ਸਾਬਤ ਹੋ ਸਕੇ... ਮੇਰੀ ਹੇਠ ਲਿਖੀ ਲਿਖਤ ਨੂੰ ਮੇਰੇ ਹੁਣ ਤਕ ਦੇ ਲਿਖੇ ਹਾਇਕੂ/ਸੈਨਰਿਊ ਵਿਚੋਂ ਸਭ ਤੋਂ ਵਧ ਸਲਾਹਿਆ ਗਿਆ ਹੈ...ਕਾਰਣ ਇਹ ਅਣਵੰਡੇ ਪੰਜਾਬ ਦੀ ਸਾਂਝ ਦਾ ਜਾਂ ਦਰਦ ਦਾ ਪ੍ਰਤੀਕ ਹੈ
    ਇੰਡੋ-ਪਾਕ ਸਟੋਰ
    ਜਮੀਲਾ ਮੰਗੇ ਅੰਬਰਸਰੀ ਵੜੀਆਂ
    ਜੈਲੋ ਕਸੂਰੀ ਮੇਥੀ
    ਮੇਰਾ ਇਹ ਸੈਨਰਿਊ ਕਿਸੇ ਵੀ ਯੁਕਤ ਨਾਲ ਅੰਗਰੇਜ਼ੀ ਤਾਂ ਕੀ ਭਾਰਤ ਦੀ ਕਿਸੇ ਵੀ ਹੋਰ ਜ਼ੁਬਾਨ ਵਿਚ ਤਰਜਮਾ ਕੀਤਿਆਂ ਇਹਦੀ ਭਾਵਨਾ ਨੂੰ ਵਿਅਕਤ ਨਹੀਂ ਕਰ ਸਕਦਾ.......
  • Dalvir Gill and that's the power of a certain language, and the power of your haiku in particular for me, this poem of yours is more of a haiku than a senryo. Rosie was talking about the other direction, where we need to bridge all the different cultures. here I want to segregate Punjabi from the rest of the world first, then the bridging can start. Like you said, these three lines by you can depict more about the bleeding caused by that "Barbered Wire" than a 300-page novel can. This haiku will live on, it's timeless. And yes, even Bengali people in Calcutta and Dhaka can't grasp this haiku in its entirety. Trying to translate that essay thingie by Jane
  • Dhido Gill ਮੈਂ ਏਸ ਬਹਿਸ ਦੇ ਤੱਤ ਦੀ ਦਿਸ਼ਾ ਵਿੱਚ ਇੱਕ ਹੋਰ ਸਮੱਸਿਆ ਵੱਲ ਧਿਆਨ ਦਵਾਉਣਾ ਚਾਹੁੰਦਾ ਹਾਂ ਕਿ ਜੇ ਹਾਇਕੂ ਮੌਲਿਕ ਖਾਲਸ ਪੰਜਾਬੀ ਵਿੱਚ ਔੜਦਾ ਹੈ , ਸੁਝਦਾ ਹੈ........... ਤਾਂ ਕੁਦਰਤੀ ਇਹ ਪਾਠਕ ਕੋਲ ਬੜੀ ਨਿੱਗਰ ਖਾਲਸ ਸ਼ਬਦਾਵਲੀ ਵਿੱਚ ਪੇਸ਼ ਹੁੰਦਾ ਹੈ ਤਾਂ ...........ਹਾਇਕੂ ਰੇਟਿੰਗ ਕਰਦੇ ਸਮੇਂ ਇਹ ਸਾਡੀ ਵਿਸ਼ੇਸ਼ ਤਵੱਜੋ ਤੇ ਮੋਹ ਦਾ ਹੱਕਦਾਰ ਹੋਣਾ ਚਾਹੀਦਾ ਹੈ.....ਕਾਫੀ ਲੋਕਾਂ ਨੂੰ ਆਦਤਨ ਅੰਗਰੇਜੀ ਵਿੱਚ ਉੱਤਰਦਾ ਹੈ ਤੇ ਫੇਰ ਏਸ ਦਾ ਪੰਜਾਬੀ ਰੂਪ ਕੱਚ ਘਰੜ , ਅਸ਼ਪਸ਼ਟ ਰੂਪ ਵਿੱਚ ਪੰਜਾਬੀ ਪਾਠਕ ਨੂੰ ਪਰੋਸ ਦਿੱਤਾ ਜਾਂਦਾ ਹੈ.......ਕੀਗੋ , ਸਮੀਪਕ ਲਖਸ਼ ਆਦਿ ਬਹੁਤ ਹੀ ਨਕਲੀ ਓਪਰੀ ਤਕਨੀਕ ਤੇ ਸ਼ਾਬਦਿਕ ਬਣਤਰ ਨਾਲ ਫਿੱਟ ਕਰ ਦਿੱਤੇ ਜਾਦੇਂ ਹਨ.... ਮੇਰੇ ਕੋਲ ਇਹੋ ਜਿਹੇ ਨਕਲੀ ਓਪਰੇ ਸ਼ਬਦਾਂ ਦਾ ਜਖੀਰਾ ਹੈ.............ਪਰ ਬਹਿਸ ਹੋਰ ਪਾਸੇ ਤਿਲਕਣ ਦੇ ਡਰੋਂ ਸ਼ਬਦ ਪੇਸ਼ ਨਹਿਂ ਕਰਂਗਾ...............ਪਰ ਏਸ ਸਮੱਸਿਆ ਦਾ ਜਪਾਨੀ ਹਾਇਕੂ ਦੀ ਪੰਜਾਬੀਅਤ ਵਿੱਚ ਰਸਾਈ ਨਾਲ ਡੂੰਘਾ ਤੁਅਲਕ ਹੈ......................ਹਾਟ ਡਾਗ.....ਨੂੰ ਜੇ ਗਰਮ ਕੁੱਤਾ ਹੀ ਲਿਖਣਾ ਹੈ ਤਾਂ ਰੱਬ ਦਾ ਵਾਸਤਾ ਹਾਇਕੂ ਲਿਖਣ ਨਾਲੋਂ ਕੋਈ ਹੋਰ ਕੰਮ ਕਰ ਲਵੋ
  • Dalvir Gill ਗਰਮ ਕੁੱਤਾ .... hot dog hahhahaha ਅਧਾ ਘੰਟਾ ਹੋ ਗਿਆ ਮੈਂ ਅਜੇ ਹਸਨੋੰ ਨਹੀਂ ਹੱਟ ਸਕਿਆ ਪਰ ਸੱਟ ਤੁਸੀਂ ਐਨ ਮੇਖ ਦੀ ਟੋਪੀ ਤੇ ਮਾਰੀ ਹੈ
  • Anil Batra Shaka Ghagga I just got emotional reading mention of Patran incident..since it was our closest city and the incident was so horrific... and I have lived thru that environment and seen butcher doctors of that kind
  • Mandeep Maan ਮੈ ਪਹਿਲਾਂ ਪੰਜਾਬੀ ਵਿਚ ਹੀ ਲਿਖਣਾ ਸ਼ੁਰੂ ਕੀਤਾ ਸੀ ਤੇ ਮੇਰੇ ਹਾਇਕੂ ਸਿਧੀ ਸਾਧੀ ਭਾਸ਼ਾ ਵਿਚ ਹੀ ਹੁੰਦੇ ਹਣ ਤੇ ਸਲਾਹੇ ਵੀ ਜਾਂਦੇ ਹਣ -ਬਾਦ ਵਿਚ ਅੰਗ੍ਰੇਜੀ ਵਿਚ ਵੀ ਲਿਖਣੇ ਸ਼ੁਰੂ ਕਰ ਦਿਤੇ ਓਹ ਵੀ ਪਸੰਦ ਕੀਤੇ ਗਏ ਤੇ ਹੁਣੇ ਹੁਣੇ ਹੀ ਮੇਰੇ ਤਿੰਨ ਹਾਇਕੂ international magazine DIOGEN ਵਿਚ ਪ੍ਰਕਾਸ਼ਿਤ ਵੀ ਹੋਏ --ਇਸ ਦਾ ਫਾਇਦਾ ਇਹ ਹੋਇਆ ਕੀ international level ਤੇ ਪਹਿਚਾਨ ਮਿਲੀ ਤੇ ਲੋਕਾਂ ਨੂੰ ਪਤਾ ਲਗਾ ਕੀ ਪੰਜਾਬੀ ਵਿਚ ਵੀ ਹਾਇਕੂ ਲਿਖੇ ਜਾਂਦੇ ਹਣ --ਤੇ ਇਸ ਨਾਲ ਮੇਰੇ ਦੋਸਤੀ ਦੇ ਘੇਰੇ ਵਿਚ ਵੀ ਵਾਧਾ ਹੋਇਆ ਜੋ ਪੰਜਾਬੀ ਕਵੀਆਂ ਨਾਲ ਨਾਲ ਵਿਦੇਸ਼ੀ ਕਵੀਆਂ ਤਕ ਵੀ ਜਾ ਪਹੁੰਚਿਆ ਪਰ ਇਹ ਸਬ ਹੋਇਆ ਹਾਇਕੂ ਨਾਲ ਜੁੜਨ ਕਰਕੇ --ਸੋ ਸਿਰਫ ਹਾਇਕੂ ਲਿਖਣ ਵਲ ਤੇ ਹਾਇਕੂ ਫੈਲਾਉਣ ਵਿਚ ਸਾਨੂੰ ਧਿਆਨ ਦੇਣਾ ਚਾਹੀਦਾ ਹੈ ----ਹਰ ਭਾਸ਼ਾ ਦਾ ਆਪਣਾ ਘੇਰਾ ਹੁੰਦਾ ਹੈ ਮੇਰੀ ਜਬਾਨ ਵਧੀਆ ਤੇ ਤੇਰੀ ਨਹੀ ਵਧੀਆ ਇਹ ਵਤੀਰਾ ਚੰਗਾ ਨਹੀ ਹਰ ਭਾਸ਼ਾ ਦਾ ਸਨਮਾਨ ਕਰੋ ਤੇ ਆਪਣੀ ਤੇ ਮਾਣ ਕਰੋ --ਬਸ ਇਹੀ ਕਹਿਣਾ ਚਾਹਵਾਂਗਾ ਕੀ ਤੁਮਹੀ ਤੁਮ ਹੋ ਕਿਆ ਤੁਮ ਹੋ -ਹਮਹਿ ਹਮ ਹੈ ਤੋ ਕਿਆ ਹਮ ਹੈ
  • Dalvir Gill Mandeep Maan ਜੀ, ਮੇਰਾ ਨਹੀਂ ਖਿਆਲ ਕੀ ਮੈਂ ਕਿਸੇ ਭਾਸ਼ਾ ਨੂ ਮਾੜੀ ਕਿਹਾ ਹੈ l
    ਹਾਇਕੂ ਬਥੇਰਾ ਫੈਲਿਆ ਹੋਇਆ ਹੈ ਤੇ ਉਸ ਲਈ ਬਹੁਤ ਲੋਕ, ਬਹੁਤ ਦੇਸ਼ ਕੰਮ ਕਰ ਰਹੇ ਹਨ ਸਾਨੂੰ ਪੰਜਾਬੀ ਹਾਇਕੂ ਤੇ ਕੰਮ ਕਰਨਾ ਚਾਹੀਦਾ ਹੈ, ਮੇਰਾ ਜੋਰ ਇਸੇ ਗੱਲ ਤੇ ਹੈ ਕੋਈ ਦੋ ਢਾਈ ਸਾਲ ਤੋਂ ਜਦ ਦਾ ਮੈਂ ਪੰਜਾਬੀ ਹਾਇਕੂ ਨਾਲ ਜੁੜਿਆ ਹਾਂ l
    ਇਰਾਨੀ ਦਾ ਲਿਖਿਆ ਹਾਇਕੂ ਜਾਂ ਕਿਸੇ ਤੁਰਕ ਦਾ ਹਾਇਕੂ ਲਿਖਿਆ ਹੋਵੇ ਤਾਂ ਮੈਂ ਪਹਿਲੀ ਨਜਰ ਹੀ ਪਛਾਣ ਲੇੰਦਾ ਹਾਂ, ਭਾਵੇਂ ਓਹ ਅੰਗ੍ਰੇਜ਼ੀ ਤਰਜਮਾ ਹੀ ਹੁੰਦਾ ਹੈ, ਇਹੋ ਗੱਲ ਮੈਂ ਪੰਜਾਬੀ ਵਾਰੇ ਨਹੀਂ ਕਹ ਸਕਦਾ l ਮੇਰੀ ਜਾਚੇ ਇਸਦਾ ਕਾਰਣ ਹੈ ਕਿ ਪੰਜਾਬੀ ਹਾਇਕੂ ਨੇ ਆਪਣੀ ਪਹਿਚਾਨ ਅਲਗ ਤੋਂ ਨਹੀਂ ਬਣਾਈ ਅੰਗ੍ਰੇਜ਼ੀ ਹਾਇਕੂ ਨੂੰ ਹੀ ਪੰਜਾਬੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ l ਮੇਰਾ ਅੰਗ੍ਰੇਜ਼ੀ ਨਾਲ ਕੋਈ ਵੈਰ ਨਹੀਂ, ਪਰ ਮੈਂ ਇਹ ਵੀ ਦੇਖ ਸਕਦਾ ਹਾਂ ਕਿ ਹਰ ਭਾਸ਼ਾ ਦੀਆਂ ਆਪੋ ਆਪਣੀਆਂ ਤਾਕਤਾਂ ਤੇ ਸੀਮਾਵਾਂ ਹਨ l ਤੁਸੀਂ ਏਡਮੰ ਹੋ ਕਈ ਸਾਰੇ ਗਰੁਪਾਂ ਦੇ ਤੇ ਜਾਣਦੇ ਹੋ ਕਿ ਉਹਨਾ ਗਰੁਪਾਂ ਦੀ ਵੀ ਹਾਇਕੂ ਵਾਰੇ ਅਲਗ ਅਲਗ ਸੋਚ ਹੈ ਤੇ, ਰਹੇਗੀ ਵੀ, ਜਦ ਤਕ ਅਸੀਂ ਪੰਜਾਬੀ ਹਾਇਕੂ ਦਾ ਮੂੰਹ ਮਥਾ ਨਿਸ਼ਚਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ lਇੰਟਰ ਨੈਸ਼ਨਲ ਹਾਇਕੂ ਬਾਰੇ ਕੁਝ ਕਰ ਸਕਣਾ ਸਾਡੀ ਸਮਰਥਾ ਤੋਂ ਬਾਹਰ ਦੀ ਗੱਲ ਹੈ l ਪਹਲੀ ਬਾਰ ਮੈਂ ਕੋਈ ਵੀਹ ਅਲਗ ਅਲਗ ਸੋਚਾਂ ( ਹਾਇਕੂ ਬਾਰੇ ਅੰਤਰ ਰਾਸ਼ਟਰੀ ਪਧਰ ਦੀ ਪਹੁੰਚ ) ਦੀਆਂ ਪੋਸਟ ਕੀਤੀਆਂ ਸਨ l ਆਪੇ "ਮਾਈ ਮਥਾ ਟੇਕਦੀ ਹਾਂ" ਤੇ ਆਪੇ "ਧੀਏ ਜਿਓੰਦੀ ਰਹ" ਨਾਲ ਕੁਝ ਨਹੀਂ ਸੋਉਰ ਸਕਦਾ l ਜਿਸ ਪਾਸੇ ਗੱਲ ਚੱਲ ਰਹੀ ਹੈ ਚਲਣ ਦਿਓ l "ਪੰਜਾਬੀ 'ਚ ਲਿਖਿਆ ਜਾਂਦਾ ਹਾਇਕੂ" ਤੇ "ਪੰਜਾਬੀ ਹਾਇਕੂ" ਦੋ ਅਲਗ ਅਲਗ ਗੱਲਾਂ ਹਨ ਜਾਂ ਹੋਣੀਆਂ ਚਾਹੀਦੀਆ ਹਨ l
    ਹਾਇਕੂ ਨਾਲ ਮੇਰਾ ਵਾਹ ਪੰਝੀ ਸਾਲਾਂ ਤੋਂ ਵੀ ਪੁਰਾਣਾ ਹੈ ਤੇ ਪੰਜਾਬੀਆਂ ਦੇ ਹਾਇਕੂ ਨਾਲ ਮੁਕਾਬਲਤਨ ਅਸਲੋਂ ਨਵਾਂ l ਮੇਰਾ ਹਾਇਕੂ ਦੇ ਪਸਾਰ ਨਾਲ ਕੋਈ ਲੈਣਾ ਦੇਣਾ ਨਹੀਂ, ਜਿਸ ਲਈ ਹਾਇਕੂ ਜੋ ਹੈ ਓਹੋ ਹੀ ਰਹੇਗਾ, ਅਸੀਂ ਹਾਇਕੂ ਦਾ ਕੁਝ ਨਹੀਂ ਕਰ ਸਕਦੇ l ਪਰ ਪੰਜਾਬੀ ਦੇ ਅਲੋਪ ਹੋ ਰਹੇ ਪਖ/ਸ਼ਬਦ ਸਾਂਭਣ ਲਈ ਹਾਇਕੂ ਕਵਿਤਾ ਜਾਂ ਕਿਸੇ ਵੀ ਹੋਰ ਵਿਧਾ ਨਾਲੋਂ ਜਿਆਦਾ ਕਾਰਗਾਰ ਹੈ, ਆਪਨੇ ਛੋਟੇ ਆਕਾਰ ਕਾਰਨ ਤੇ ਆਪਣੀ ਸਥੂਲਤਾ ਕਾਰਨ l ਹੋਰਾਂ ਵਿਧਾਵਾਂ ਵਿਚ coinage ਦੀ ਕਾਫੀ ਸੰਭਾਵਨਾ ਰਹਿੰਦੀ ਹੈ, ਹਾਇਕੂ 'ਚ ਨਹੀਂ l ਗੱਲ ਲੰਬੀ ਹੋ ਰਹੀ ਹੈ ਤੁਹਾਡੇ ਵਲੋਂ ਕਿਸੇ ਨਿੱਗਰ ਹੁੰਗਾਰੇ ਤੋਂ ਬਾਅਦ ਗੱਲ ਅਗੇ ਤੋਰਾਂਗੇ ....
    ਦਲਵੀਰ
  • Mandeep Maan ਜੀ ਬਿਲਕੁਲ Dalvir Gill ਜੀ ਮੈ ਚਾਹੇ ਜਿਸ ਮਰਜੀ ਭਾਸ਼ਾ ਵਿਚ ਲਿਖਾਂ ਪਰ ਮੇਰਾ ਨਿਸ਼ਾਨਾ ਤੇ ਟੀਚਾ ਪੰਜਾਬੀ ਹਾਇਕੂ ਦੇ ਪੰਜਾਬੀ ਸਾਹਿਤ ਦੇ ਪਸਾਰ ਬਾਰੇ ਹੀ ਹੈ --ਇਹ ਕਹਿਣਾ ਕੀ ਪੰਜਾਬੀ ਹਾਇਕੂ ਨੇ ਪਹਿਚਾਨ ਨਹੀ ਬਣਾਈ ਬਿਲਕੁਲ ਗਲਤ ਹੈ ਘਟੋ ਘਟ ਮੈ ਤਾ ਇਸ ਨਾਲ ਸੇਹ੍ਮਤ ਨਹੀ ਹੈ --ਹੁਣ ਹਾਇਕੂ ਪੰਜਾਬੀ ਵਿਚ ਤੇ ਪੰਜਾਬੀ ਸਾਹਿਤ ਵਿਚ ਆਪਣੇ ਪੈਰ ਹੀ ਨਹੀ ਬਲਕਿ ਆਪਣੇ ਖੰਬ ਵੀ ਪਸਾਰ ਰਿਹਾ --ਹੁਣ ਤਾ ਪੰਜਾਬੀ ਹਾਇਕੂ ਦੀ criticise ਵੀ ਹੋਣਾ ਸ਼ੁਰੂ ਹੋ ਗਇਆ ਹੈ ਤੇ criticise ਉਸ ਦਾ ਹੀ ਹੁੰਦਾ ਹੈ ਜੋ ਅਗੇ ਵਧ ਰਿਹਾ ਹੋਵੇ ---ਬਾਕੀ ਰਹੀ ਗਲ international level ਦੀ ਤਾ ਆਜ ਸਾਰਾ ਹੀ ਹਾਇਕੂ ਭਾਈਚਾਰਾ ਇਹ ਜਾਣਦਾ ਹੈ ਕੀ ਹਾਇਕੂ ਪੰਜਾਬੀ ਵਿਚ ਲਿਖਿਆ ਜਾ ਰਿਹਾ ਹੈ ਤੇ ਇਹ ਪੰਜਾਬੀ ਹਾਇਕੂ ਵਾਸਤੇ ਮਾਣ ਵਾਲੀ ਗਲ ਹੈ ਪੰਜਾਬੀ ਹਾਇਕੂ ਅਗੇ ਵਧ ਰਿਹਾ ਹੈ ਤੇ ਬਹੁਤ ਤੇਜੀ ਨਾਲ ---ਤੇ ਰਬ ਕਰੇ ਪੰਜਾਬੀ ਹਾਇਕੂ ਇਸ ਤਰਾ ਹੀ ਵਧਦਾ ਫੁਲਦਾ ਰਹੇ
  • Dhido Gill ਮਨਦੀਪ ਮਾਨ.......ਗੱਲ ਏਥੇਕਿਸੇ ਇੱਕ ਭਾਸ਼ਾ ਵਿੱਚ ਹਾਇਕੂ ਦੀ ਹਿੱਟ ਮੌਕੇ ਮੌਲਿਕ ਸੋਚਣੀ ਤੋਂ ਹੈ........ਕਲ ਪਰਸੋ ਪਾਣੀ ਭਰੇ ਖੇਤ ਵਿੱਚ ਝੋਨਾ ਲਾ ਰਹੇ ਪ੍ਰਵਾਸੀ ਪ੍ਰਵਾਰ ਦਾ ਦ੍ਰਿਸ਼ ਸਾਹਮਣੇ ਆਇਆ..........ਯੱਕ ਦਮ ਮੂਹੋਂ ਨਿਕਲਿਆ........
    summer at peak
    migrant family planting

    rice in warm water
    .........ਹੁਣ ਏਥੇ ਦੁਬਧਾ ਹੈ ਕਿ ਸਮਰ ਦਾ ਪੰਜਾਬੀ ਸ਼ਬਦ ਗਰਮੀ ਦੀ ਰੁੱਤ ਹੈ ਜਾਂ ਹਾੜ.....ਐਟ ਪੀਕ ਦਾ ਪੰਜਾਬੀ ਕਰਨ ਵੀ ਸੁਖਾਲਾ ਨਹਿਂ ਹੈ.......ਭਈਆ ਪਰਿਵਾਰ ਵੀ ਮਾਈਗ੍ਰੈਟ ਲੇਬਰ ਨੀ ਬਣਦੀ,,,,,,,,,,,,,,,,,,,,,,,,ਬੱਸ ਏਸ ਸਥਿਤੀ ਨਾਲ ਸਬੰਧਤ ਸਮੱਸਿਆਵਾਂ ਦੀ ਹੀ ਗੱਲ ਹੋ ਰਹੀ ਹੈ
  • Dalvir Gill Mandeep Maan Ji, I tried to, but apparently couldn't emphasize the difference between "Punjabi Haiku" and "Haiku ( being written ) in Punjabi". Dhido Gill made it clear or did he?
  • Dalvir Gill

No comments:

Post a Comment