Monday, September 8, 2014

ਸਿੰਘ ਸਭਾ - ਪ੍ਰੰਪਰਾ ਤੋਂ ਸਿਧਾਂਤ

https://www.facebook.com/groups/182171735160664/811900072187824/

ਵਰਿਆਮ ਸਿੰਘ ਸੰਧੂ ਦੀ "ਚੌਥੀ ਕੂਟ" ਪੜ੍ਹ ਰਿਹਾ ਹਾਂ। ਮਾੜੀ ਲਿਖਤ ਦੀ ਆਲੋਚਨਾ ਕਰਨੀ ਵੀ ਔਖੀ ਹੈ।
  • Arwinder Singh Prabhsharandeep Singh : I think you should leave these third class writers on the side and work on giving on some solution to the problem that you see.
  • ਪ੍ਰਭਸ਼ਰਨਦੀਪ ਸਿੰਘ Arwinder Singh: I am not sure how effective I will be in trying to offer solutions to any problems, however, I think it is not a bad idea to think deeply about them. One of the problems I find very serious is the almost total lack of theoretical traini...See More
  • Harpreet Singh ਇਹ ਤਾਂ ਉਹੀ ਗੱਲ ਹੋਈ ਬਈ ਬੋਕ ਦੀ ਜਾਨ ਗਈ ਤੇ ਖਾਣ ਵਾਲ਼ੇ ਨੂੰ ਸਵਾਦ ਵੀ ਨੀ ਆਇਆ॥ ਅਗਲੇ ਦੀਆਂ ਉਂਗਲਾਂ ਨੂੰ ਚਾਹੇ ਕੂੜ ਲਿਖ ਲਿਖ ਕਲਮ ਘਸਾ ਘਸਾ ਗਠੀਆ ਹੋ ਗਿਆ ਹੋਵੇ ਤੇ ਤੁਹਾਡੇ ਜਾਂਚੇ ਇਹੋ ਜਿਹੀ ਲਿਖਤ ਅਲੋਚਨਾ ਦੇ ਵੀ ਯੋਗ ਨੀ?
  • Arwinder Singh Prabhsharandeep Singh : you are right that there is no theoretical training. More precisely we should say "Theoretical Training Based on Principles" fundamental principles which Gurmukhs derive from MoolMantar.

    All these bogus writers are product of Sakat training.


    Solution is there : To start from translation of World Classics.
  • Dalvir Gill ਵੀਰਜੀ, ਮੈਂ ਅਰਵਿੰਦਰ ਸਿੰਘ ਜੀ ਨਾਲ ਸਹਿਮਤ ਹਾਂ ਤਾਂ ਤੁਹਾਨੂੰ ਇਹੋ ਬੇਨਤੀ ਕਰਦਾ ਹਾਂ। ਤੁਸੀਂ ਸਾਡੀ ਸਭਤੋਂ ਵੱਧ ਮੱਦਦ ਕਰ ਸਕਦੇ ਹੋ, ਬਸਤੀਵਾਦੀ ਸੰਵਾਦ ਨੂੰ ਸਮਝਣ ਵਿੱਚ। ਸਿੰਘ ਸਭਾ ਬਾਰੇ ਸਭ ਅੱਛਾ ਦੀਆਂ ਕਿਤਾਬਾਂ/ਲੇਖ ਤਾਂ ਮਿਲ ਜਾਂਦੇ ਹਨ ਪਰ ਪ੍ਰੰਪਰਾ ਤੋਂ ਸਿਧਾਂਤ ਤੱਕ ਦੇ ਸਫ਼ਰ ਵਿੱਚ ਅਸੀਂ ਕੀ ਕੁਝ ਖੋਇਆ ਬਾਰੇ ਸੰਤੁਲਤ ਰਵਈਆ ਆਪਣਾ ਕੇ ਬਹੁਤ ਥੋੜਾ ਕੰਮ ਹੋਇਆ ਹੈ। ਮੈਂ ਤੁਹਾਡੇ ਬਲਾਗਾਂ ਉੱਪਰ ਵੀ ਜਾਂਦਾ ਰਹਿੰਦਾ ਹਾਂ, ਉੱਥੇ ਕਾਫੀ ਕੁਝ ਹੈ ਪਰ ਜੇ ਤੁਸੀਂ ਲੜ੍ਹੀਵਾਰ ਇਸ ਸਾਰੀ ਪ੍ਰੀਕ੍ਰਿਆ ਬਾਰੇ ਲਿਖੋਂ ਤਾਂ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਨਿਰਮਲੇ ਅਤੇ ਉਦਾਸੀਆਂ ਨਾਲ ਵੀ ਨਵੇਂ ਸਿਰੇ ਤੋਂ ਸੰਵਾਦ ਦੀ ਬਹੁਤ ਲੋੜ੍ਹ ਹੈ। ਸਭਤੋਂ ਵੱਧ, ਅਕਾਲੀ ਸਿੰਘਾਂ ( ਨਹੰਗ ਦਲਾਂ ) ਨਾਲ ਗੱਲਬਾਤ ਦੀ ਲੋੜ੍ਹ ਹੈ ਉਹ ਸਿਰਫ਼ "ਦੇਗ" ਛੱਕਣ ਜੋਗੇ ਹੀ ਨਹੀਂ ਹਨ, ਸਿਰੇ ਤੋਂ ਸਿਰੇ ਦੇ ਗਿਆਨੀ ਇਹਨਾਂ ਵਿੱਚ ਪਏ ਹਨ। ਆਰੀਆ-ਸਮਾਜੀਆਂ ਦੇ ਹਰਖਾਏ ਹੋਏ ਆਪਾਂ ਬ੍ਰਾਹਮਣ-ਫ਼ੋਬੀਆ ਦੀ ਜਿਸ ਕਦਰ ਗ੍ਰਿਫਤ ਵਿੱਚ ਅੱਜ ਹਾਂ, ਡਰ ਆਉਂਦਾ ਹੈ। ਸਾਡੇ ਬਹੁਤੇ ਵਿਦਵਾਨਾਂ ਨੂੰ ਇਸਲਾਮ ਅਤੇ ਯਹੂਦੀ ਸਿਖਿਜ਼ਮ ਦੇ ਨੇੜ੍ਹੇ ਲੱਗਦੇ ਹਨ, ਅਤੇ ਹਿੰਦੂਆਂ ਦੀ ਅਦ੍ਵੈਤ ਦੀ ਧਾਰਾ ਵੀ ਆਪਣੇ ਤੋਂ ਦੂਰ। "ਖ਼ਾਲਸੇ ਦਾ ਵਿਰਸਾ" ਵਾਲੀ ਤੁਹਾਡੀ ਤਕ਼ਰੀਰ ਬਹੁਤ ਅਹਿਮ ਹੈ, ਇਸਦਾ ਜਿੰਨਾ ਵੀ ਵਿਸਥਾਰ ਕਰਦੇ ਹੋਏ ਆਪਣੇ ਬਲਾਗ ਨੂੰ ਅੱਪਡੇਟ ਕਰਦੇ ਰਹੋਂਗੇ ਓਨਾ ਹੀ ਫ਼ਾਇਦਾ ਹੈ।
    ਆਪਣੀ ਸ਼ਕਤੀ ਅਤੇ ਸਮਾਂ ਜਵਾਬਦੇਹੀ ਤੇ ਨਸ਼ਟ ਨਾ ਕਰੋ ਸਗੋਂ ਜੋ ਅਸਲ ਮਸਲੇ ਹਨ ਉਹਨਾਂ ਦੀ ਨਿਸ਼ਾਨਦੇਹੀ ਅਤੇ ਹੱਲ ਵੱਲ ਵਿਚਾਰ 'ਤੇ ਪੂਰੀ ਤਨਦੇਹੀ ਨਾਲ ਜੁਟੇ ਰਹੋ। ਜਿਵੇਂ ਮਾਰਕ ਟਵੇਨ ਨੇ ਕਿਹਾ ਸੀ ਕਿ ਮੂਰਖ ਨਾਲ ਨਾ ਬਹਿਸੋ, ਉਹ ਤੁਹਾਨੂੰ ਆਪਣੇ ਪੱਧਰ 'ਤੇ ਲਿਆ ਕੇ ਆਸਾਨੀ ਨਾਲ ਹਰਾ ਦੇਵੇਗਾ ਮੂਰਖਤਾਈ ਵਿੱਚ ਆਪਣੇ ਤਜ਼ੁਰਬੇ ਦੇ ਬਲ-ਬੂਤੇ। ਦਸਮ ਬਾਰੇ ਸਾਡੀ ਸਮਝ ਵੀ ਹੌਲੀ-ਹੌਲੀ ਸਿੱਧੀ ਪਹੁੰਚ ਨਾ ਹੋ ਕੇ ਅਨਪੜ੍ਹਾਂ ਪ੍ਰਤੀ ਜਵਾਬਦੇਹੀ ਵਾਲੀ ਬਣਦੀ ਜਾ ਰਹੀ ਹੈ, ਬਣ ਚੁੱਕੀ ਹੈ। ਜਿਸਦਾ ਸਭਤੋਂ ਵੱਡਾ ਨੁਕਸਾਨ ਜੋ ਮੈਨੂੰ ਲੱਗਦਾ ਹੈ ਉਹ ਇਹ ਹੋਇਆ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਇੱਕ ਸਰਲੀਕਰਣ ਵਾਲਾ ਰਵੱਈਆ ਆਪਣਾ ਰਹੇ ਹਾਂ, ਇਸ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਦੀ ਮੱਦਦ ਕਰ ਰਹੀਆਂ ਹਨ, ਮੋੜਵੇਂ ਰੂਪ ਵਿੱਚ। ਗੁਰੂ ਨੂੰ ਸਮੱਗਰ ਰੂਪ ਵਿੱਚ ਦੇਖਣ ਦੀ ਥਾਂ ਅਸੀਂ ਕਿਸੇ ਇੱਕ ਤੁਕ ਨੂੰ ਚੁੱਕ ਕੇ ਆਪਣੇ ਮਤਲਬ ਲਈ ਵਰਤਦੇ ਹਾਂ, ਉਹ ਵੀ ਆਪਣੀ ਪਰਸਨਲਾਈਜ਼ਡ ਵਿਆਖਿਆ ਨਾਲ। ਤੁਸੀਂ ਇਹ ਕੰਮ ਕਰ ਸਕਦੇ ਹੋ ਕਿ ਅਸੀਂ ਗੁਰੂ ਨੂੰ ਜ਼ਿੰਦਾ-ਜਾਗ੍ਰਿਤ ਗੁਰੂ ਵਜੋਂ ਦੇਖੀਏ ਨਾਂਕਿ ਸਿਧਾਂਤਾਂ ਦੀ ਇੱਕ ਲਿਸਟ ਵਜੋਂ।
  • Arwinder Singh Angzaab University is an "Organised Instrument of Our Intellectual Destruction", an Organised Syndicate of "Crimes Against Humanity", fit for "Nuremberg Like Trials". We need to work as an International Group to clean first our Language.

    Language is Even more Important than Philosophy. Especially when we have the Floodlight of MoolMantar to clean it and work on it.
  • Gursimran Singh ਬਹੁਤ ਸੋਹਣਾ ਲਿਖਿਆ Dalvir Gill ਹੋਰਾਂ। ਰੂਹ ਖੁਸ਼ ਹੋ ਗਈ । ਇਹੋ ਜਿਹੇ ਕੋਮੈਂਟ ਪੜ੍ਹਕੇ ਆਸ ਬੱਝਦੀ ਹੈ ਕਿ ਆਪਾਂ ਨਹੀਂ ਅਜੇ ਲਈਦੇ ਨਾ ਕਾਮਰੇਡਾਂ ਤੋਂ ਅਤੇ ਨਾ ਹੀ ਨਲਾਇਕ ਮਿਸ਼ਨਰੀਆਂ ਤੋਂ। ਪ੍ਰਭਸ਼ਰਨਦੀਪ ਨੂੰ ਆਪਣਾ ਕੰਮ ਕਰਨ ਦਿਉ ਇਹ ਅਲ਼ੋਚਨਾ ਵਿੱਚ ਵੀ ਕੋਈ ਵੱਡੀ ਚੀਜ਼ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਕਈ ਵਾਰੀ ਪਹਿਲਾਂ ਪਿਆ ਗੰਦ ਸਾਫ ਕਰਨਾ ਜਰੂਰੀ ਹੁੰਦਾ ਹੈ। ਲਗਦਾ ਹੈ ਵਰਿਆਮ ਸੰਧੂ ਦੇ ਜਲਦੀ ਹੀ ਅੱਛੇ ਦਿਨ ਆਨੇ ਵਾਲੇ ਹੈਂ !

No comments:

Post a Comment