Kuljeet Mann | 9:11pm Oct 20 |
ਸਹਿਤ
ਸਮਾਜ ਦਾ ਸ਼ੀਸ਼ਾ ਹੁੰਦਾ ਹੈ ਲਗਦੈ ਇਹ ਕਹਾਵਤ ਹੁਣ ਵਕਤ ਵਹਾਅ ਚੁੱਕੀ ਹੈ, ਆਏ ਦਿਨ ਨਿੱਤ
ਨਵੇਂ ਰੁਝਾਨ ਪੈਦਾ ਹੋ ਰਹੇ ਹਨ। ਸ਼ੀਸੇ ਭੁਬਲ ਦੀ ਅੱਗ ਥੱਲੇ ਦਬੇ ਗਏ ਹਨ। ਵੇਖਣ ਨੂੰ
ਬੁਝੇ ਪਰ ਪੈਰ ਰੱਖਕੇ ਵੇਖੋ, ਤਾਂ ਪਤਾ ਲਗਦਾ ਹੈ। ਕਿਤਨਾ ਕੁਝ ਹੋ ਰਿਹਾ ਹੈ ਜਿਵੇਂ ਕਿਸੇ
ਨੂੰ ਕਿਸੇ ਤੇ ਵਿਸ਼ਵਾਸ਼ ਹੀ ਨਾ ਹੋਵੇ। ਕੁਝ ਸੁਆਲ ਹਨ ਜਿਨ੍ਹਾਂ ਦਾ ਜੁਆਬ ਸੁਆਲ ਨਹੀ
ਹੋ ਸਕਦਾ। ਜਿਵੇਂ ਕੋਈ ਰਾਜਨੀਤਕ ਪਾਰਟੀ ਹੋਵੇ। ਜੇ ਮੈਂ ਭਰਿਸ਼ਟ ਹਾਂ ਤਾਂ ਤੂੰ ਕਿਹੜਾ
ਘੱਟ ਹੈਂ? ਹਾਇਕੂ ਦੇ ਸ਼ਹਿਰੀਆਂ ਲਈ ਇਹ ਜੁਆਬ ਲਭਣੇ ਲਾਜ਼ਮੀ ਹੋ ਗਏ ਹਨ। ਦੋ ਦਿਨ
ਪਹਿਲਾਂ ਮੈਂ ਮੀਟਿੰਗ ਰੂਮ ਵਿਚ ਸਾਮਲ ਸੀ ਹੁਣ ਨਹੀ ਹਾਂ। ਸ਼ਮੂਲੀਅਤ ਤੋਂ ਪਿੱਛਲੇ ਕਲ
ਤੱਕ ਮੈਨੂੰ ਪਤਾ ਵੀ ਨਹੀ ਸੀ ਕਿ ਕੋਈ ਮੀਟਿੰਗ ਰੂਮ ਨਾਮ ਦਾ ਗਰੁਪ ਵੀ ਹੈ। ਤਿੰਨ ਦਿਨਾਂ
ਦੀ ਮਹਿਮਾਨ ਨਿਵਾਜੀ ਨਾ ਤੇ ਮੈਂ ਮੰਗੀ ਸੀ ਤੇ ਨਾ ਹੀ ਮੈਨੂੰ ਕੋਈ ਇਹਦਾ ਸੌਕ ਸੀ। ਪਰ
ਸੁਆਲ ਇਹ ਹੈ ਕਿ ਤਿੰਨ ਦਿਨ ਦੀ ਮਹਿਮਾਨ ਨਿਵਾਜੀ ਦਾ ਮਕਸਦ ਕੀ ਸੀ?
• ਗੁਰਮੀਤ ਸੰਧੂ ਦਾ ਕਮੈਂਟ ਪੜਿਆ ਕਿ ਆਪਾਂ ਜੁਗਨੂੰ ਦੀ ਯਾਦ ਵਿਚ ਇੱਕ ਦਿਨ ਟੋਕਨ ਹਾਇਕੂ ਗਰੁਪ ਬੰਦ ਰਖੀਏ। ਇਸ ਕਮੈਂਟ ਨੂੰ ਮੈਂ ਸਰਸਰੀ ਲਿਆ, ਜਿਵੇਂ ਇਹ ਸਦਭਾਵਨਾ ਹੋਕਾ ਸੀ। ਅਸਲ ਗੱਲ ਦਾ ਕੋਈ ਪਤਾ ਨਹੀ ਸੀ। ਉਦੋਂ ਹੀ ਸੰਦੀਪ ਦਾ ਮੈਸਜ਼ ਆਇਆ, ਭਾਜੀ ਮੈਨੂੰ ਫੋਨ ਕਰੋ। ਮੈਂ ਕੀਤਾ ਤੇ ਪਤਾ ਲੱਗਾ ਕਿ ਗੱਲ ਕੀ ਹੈ ਪਰ ਕੰਨਫਰਮ ਕੁਝ ਵੀ ਨਹੀ। ਮੈਂ ਕਿਤੇ ਜਾ ਰਿਹਾ ਸੀ। ਮੈਂ ਜਾਣ ਦਾ ਪਰੋਗਰਾਮ ਰਦ ਕਰਕੇ ਹਥ ਪੱਲਥੇ ਮਾਰਦਿਆਂ ਦੋ ਘੰਟੇ ਅਮਰੀਕਾ ਦੇ ਵਖੋ ਵਖ ਡਿਪਾਰਟਮੈਂਟ ਨੂੰ ਫੋਨ ਕੀਤੇ । ਕਾੳਟੀਂ ਔਫ ਲੋਜ਼ ਏਜ਼ਲਸ ਦੇ ਬਰਥ ਡੈਥ ਦੇ ਰਿਕਾਰਡ ਤਕ ਪਹੁੰਚ ਕੀਤੀ। ਹਸਪਤਾਲ ਚੈੱਕ ਕੀਤੇ। ਸੰਦੀਪ ਨੂੰ ਦੁਬਾਰਾ ਫੋਨ ਕਰਕੇ ਐਡਰੈਸ ਪੁੱਛਿਆ ਪਰ ਸੰਦੀਪ ਕੋਲ ਕੋਈ ਵੀ ਜਾਣਕਾਰੀ ਨਹੀ ਸੀ। ਨਾ ਫੋਨ, ਨਾ ਅਡਰੈਸ ਨਾ ਕਿਸੇ ਸਾਂਝੇ ਦੋਸਤ ਦਾ ਪਤਾ, ਭਲੀ ਔਰਤ ਕਿੱਥੇ ਕੰਮ ਕਰਦੀ ਸੀ, ਕੋਈ ਪਤਾ ਨਹੀ। ਕਿਸ ਮਹਿਕਮੇ ਵਿਚ ਸੀ, ਕੋਈ ਪਤਾ ਨਹੀ। ਇੰਡੀਆ ਦਾ ਕੋਈ ਅਤਾ ਪਤਾ । ਕੋਈ ਪਤਾ ਨਹੀ। ਫਿਰ ਮੈਂ ਜੁਗਨੂੰ ਦੇ ਪਰੋਫਾਇਲ ਚੈੱਕ ਕੀਤੇ। ਕਈ ਬੰਦ ਸਨ ਤੇ ਕਈ ਅਜੇ ਚਲਦੇ ਸਨ ਜਿਥੋਂ ਪਤਾ ਲੱਗਾ ਕਿ ਉਨ੍ਹਾਂ ਦੀ ਫਰੈਂਡ ਲਿਸਟ ਵਿਚ ਪੀਜਾ ਔਫ ਕੈਲੇਫੋਰਨੀਆ ਇੰਨ ਦੇ ਬਹੁਤ ਕਮੈਂਟ ਸਨ। ਸੋਚਿਆ ਸ਼ਾਇਦ ਉਨ੍ਹਾਂ ਦੀ ਰੈਗੂਲਰ ਕਸਟਮਰ ਹੋਵੇਗੀ। ਪਤਾ ਕੀਤਾ ਕੈਲੇਫੋਰਨੀਆ ਵਿਚ ਚਾਰ ਲੋਕੇਸ਼ਨ ਸਨ। ਇੱਕ ਲੋਕੇਸ਼ਨ ਤੇ ਫੋਨ ਕਰਕੇ ਪਤਾ ਕੀਤਾ। ਕਈ ਇੰਡੀਅਨ ਕਸਟਮਰ ਸਨ ਪਰ ਜੁਗਨੂੰ ਨਹੀ। ਇਸਤੋਂ ਬਾਦ ਮੇਰਾ ਧਿਆਨ ਸਿਰਫ ਫੇਸਬੁਕ ਤੇ ਹੀ ਕੇਂਦਰਿਤ ਰਿਹਾ ਤੇ ਹੈਰਾਨੀਜਨਕ ਖੁਲਾਸੇ ਹੋ ਰਹੇ ਸਨ। ਇਨ੍ਹਾਂ ਅਨੁਸਾਰ ਰਣਜੀਤ ਸਰਾਂ ਤੱਤੇ ਪਾਣੀ ਵਿਚ ਨਜ਼ਰ ਆਇਆ। ਸਰਾਂ ਜੀ ਕਹਿ ਰਹੇ ਸਨ ਕਿ ਸਾਡੀ ਗਲਤ ਫਹਿਮੀ ਦੂਰ ਹੋ ਗਈ ਹੈ। ਵਧੀਆ ਗੱਲ ਸੀ ਹੋਣੀ ਵੀ ਚਾਹੀਦੀ ਸੀ ਪਰ ਫੇਰ ਸੰਦੀਪ ਦਾ ਨੋਟ ਆਇਆ ਤੇ ਪਤਾ ਲੱਗਾ ਕਿ ਜੁਗਨੂੰ ਤਾਂ ਇਹ ਸੁਲਾਹ ਸਫਾਈ ਪਸੰਦ ਹੀ ਨਹੀ ਕਰਦੀ ਸੀ। ਇਸਤੋਂ ਦੋ ਗੱਲਾਂ ਤੇ ਸੁਆਲੀਆਂ ਚਿਨ੍ਹ ਲਗਦਾ ਹੈ। ਪਹਿਲਾ ਜੇ ਜੁਗਨੂੰ ਨੂੰ ਸਲਾਹ ਸਫਾਈ ਪਸੰਦ ਨਹੀ ਵੀ ਸੀ ਪਰ ਇਸ ਮੌਕੇ ਇਹ ਕਹਿੰਣ ਦੀ ਕੀ ਲੋੜ ਸੀ? ਤੇ ਦੂਜੀ ਗੱਲ ਕੀ ਰਣਜੀਤ ਸਰਾਂ ਝੂਠ ਬੋਲ ਰਹੇ ਹਨ? ਦੋਵੇ ਸਾਡੇ ਸਤਿਕਾਰਤ ਦੋਸਤ ਹਨ। ਕਿਸਦਾ ਭਰੋਸਾ ਕੀਤਾ ਜਾਵੇ? ਦੁਬਿਧਾ ਤੇ ਹੁਣ ਖੜੀ ਹੋਈ ਹੈ ਜਦ ਆਰਸੀ ਤਵੇ ਵਾਲਿਆ ਇਤਨਾ ਕੁਝ ਲਿਖਿਆ ਹੈ ਪਰ ਸੰਦੀਪ ਸਣੇ ਕਿਸੇ ਨੇ ਕੁਝ ਨਹੀ ਕਿਹਾ।
• ਕੀ ਇਹ ਮੰਨ ਲਿਆ ਜਾਵੇ ਕਿ ਜੋ ਉਹ ਕਹਿ ਰਹੇ ਹਨ ਉਹ ਸਹੀ ਹੈ?
• ਕੀ ਇਹ ਸੱਚ ਨਹੀ ਕਿ ਬਹੁਤ ਦੇਰ ਤੋਂ ਜੁਗਨੂੰ ਦੀ ਨਕਲੀ ਆਈ ਡੀ ਦਾ ਪ੍ਰਯੋਗ ਹੋ ਰਿਹਾ ਹੈ?
• ਕੀ ਸਾਡੇ ਬਹੁਤ ਹੀ ਲਾਇਕ ਹਾਇਜ਼ਨ ਸ਼ਰਧਾ ਤੋਂ ਬਾਹਰ ਆਕੇ ਅਸਲੀਅਤ ਦਸਣਗੇ ਜਾਂ ਸਬੰਧਿਤ ਧਿਰ ਨੂੰ ਪੁੱਛਣਗੇ?
• ਇਹ ਦਲੀਲ ਕਾਫੀ ਨਹੀ ਕਿ ਜੁਗਨੂੰ ਦੀ ਕਿਤਾਬ ਛਪਵਾਈ ਜਾਵੇਗੀ ਤੇ ਸਮਝ ਲਿਆ ਜਾਵੇ ਕਿ ਸਭ ਠੀਕ ਹੈ।
• ਰਣਜੀਤ ਸਰਾਂ ਜੀ ਨੂੰ ਵੀ ਇੱਕ ਸੁਆਲ ਹੈ ਕਿ ਜਿਹੜੀ ਵਾਰਤਾਲਾਪ ਚਲੀ ਸੁਲਾਹ ਸਫਾਈ ਦੀ, ਉਸ ਵਿਚ ਕੌਣ ਕੌਣ ਸ਼ਾਮਲ ਸੀ? ਕਿਸ ਕਮਿਉਨੀਕੇਸ਼ਨ ਦਾ ਸਹਾਰਾ ਲਿਆ ਗਿਆ ਤੇ ਖਾਸ ਤੌਰ ਤੇ ਜੁਗਨੂੰ ਨੂੰ ਕਮਿਉਨੀਕੇਟ ਕਿਸਤਰ੍ਹਾਂ ਕੀਤਾ ਗਿਆ?
• ਅਮਰਜੀਤ ਸਾਥੀ ਆਪਣੀ ਚੁੱਪ ਤੋੜਨ ਤੇ ਸਾਰਿਆ ਨੂੰ ਜਾਣੂ ਕਰਵਾਉਂਣ ਕਿ ਉਨ੍ਹਾਂ ਦਾ ਨਜ਼ਰੀਆ ਕੀ ਹੈ, ਇਸ ਸਕੈਂਡਲ ਬਾਰੇ?
• ਇਸ ਸਾਰੀ ਤਲਖੀ ਦਾ ਕੀ ਰਾਜ ਹੈ? ਕਿਤੇ ਕੁਝ ਗਲਤ ਹੋਇਆ ਹੈ ਤਾਂ ਦਸਿਆ ਜਾਵੇ। ਇਨਸਾਨ ਭੁਲਣਹਾਰ ਹੈ ਪਰ ਇੱਕ ਝੂਠ ਨੂੰ ਛੁਪਾਉਣ ਲਈ ਹੋਰ ਕੁਫਰ ਨਾ ਤੋਲਿਆ ਜਾਵੇ।
• ਸਿਧੀ ਗੱਲ ਦਸੀ ਜਾਵੇ, ਵਲ ਵਲੇਵੇਂ ਮਸਲੇ ਨੂੰ ਹੋਰ ਵੀ ਉਲਝਾ ਦੇਣਗੇ।ਕਈ ਵਾਰ ਹੋਇਆ ਹੈ ਕਿ ਕਦੇ ਕਦੇ ਹਾਇਕੂ ਨੂੰ ਛਡ ਕੇ ਅਸੀਂ ਕਮੈਟਾਂ ਵਿਚ ਕਿੜਾਂ ਕਢਣ ਲੱਗ ਪੈਂਦੇ ਹਾਂ। ਹੁਣੇ ਜਿਹੇ ਹੀ ਕਿਸੇ ਨੇ ਕਿਸੇ ਨੂੰ ਕਿਹਾ ਕਿ ਤੇਰੀ ਆਈ ਡੀ ਫੇਕ ਸੀ। ਜੁਆਬ ਆਇਆ ਤੇਰੀ ਕਿਹੜੀ ਅਸਲੀ ਸੀ? ਕੀ ਹੁਣ ਹਾਇਕੂ ਗਰੁਪ ਵੀ ਇਸਤਰ੍ਹਾਂ ਹੀ ਕਰਿਆ ਕਰਨਗੇ?
• ਸਾਜਿਸ਼ ਤੇ ਉਹ ਹੁੰਦੀ ਹੈ ਜੋ ਪੱਤੇ ਦਿਖਾ ਕੇ ਕੀਤੀ ਜਾਵੇ ਨਾ ਕਿ ਬੰਦ ਕਮਰਿਆ ਵਿਚ।
• ਪਿੱਛਲੇ ਦਰਵਾਜੇ ਚੋਰਾਂ ਦੇ ਹੁੰਦੇ ਹਨ। ਰਿਸੀਆ ਦੇ ਨਹੀ। ਚੰਗਾ ਹੋਵੇਗਾ ਸਿਧੀ ਸਪਸ਼ਟ ਗੱਲ ਕੀਤੀ ਜਾਵੇ, ਨਹੀ ਤਾਂ ਰਾਜ ਤੇ ਹੁਣ ਰਾਜ਼ ਰਿਹਾ ਨਹੀ। ਅਵੈਰੈਸਟ ਤੇ ਚੜਨ ਲਈ ਹੈਲੀਕਾਪਟਰ ਨਾ ਵਰਤੋ। ਏਅਰ ਕੰਡੀਸ਼ਨ ਵਧੀਆ ਹੁੰਦਾ ਹੈ।
ਬੇਨਤੀ ਹੈ ਕਿ ਮੇਰੀ ਪੋਸਟ ਨੂੰ ਡਲੀਟ ਨਾ ਕੀਤਾ ਜਾਵੇ। ਨਹੀ ਤਾਂ ਮੈਂ ਸਮਝਾਂਗਾ ਕਿ ਤੁਸੀਂ ਵੀ ਸਚਾਈ ਦੇ ਤਲਬਗਾਰ ਨਹੀ ਹੋ। ਚਲਣ ਦਿਉ ਇਸਨੂੰ ਮਹੀਨਾ ਦੋ ਮਹੀਨੇ। ਹਾਇਕੂ ਲਿਖ ਲਵਾਂਗੇ ਕਿਤੇ ਭਜੇ ਨਹੀ ਜਾਂਦੇ। ਜੇ ਇਹ ਪੋਸਟ ਡਲੀਟ ਕੀਤੀ ਗਈ ਤਾਂ ਮੈਂ ਅੱਜ ਤੋਂ ਬਾਦ ਕਦੇ ਵੀ ਨਾ ਤੇ ਹਾਇਕੂ ਲਿਖਾਂਗਾ ਤੇ ਨਾ ਪੜ੍ਹਾਂਗਾ।
.............................................................................................................................
• ਗੁਰਮੀਤ ਸੰਧੂ ਦਾ ਕਮੈਂਟ ਪੜਿਆ ਕਿ ਆਪਾਂ ਜੁਗਨੂੰ ਦੀ ਯਾਦ ਵਿਚ ਇੱਕ ਦਿਨ ਟੋਕਨ ਹਾਇਕੂ ਗਰੁਪ ਬੰਦ ਰਖੀਏ। ਇਸ ਕਮੈਂਟ ਨੂੰ ਮੈਂ ਸਰਸਰੀ ਲਿਆ, ਜਿਵੇਂ ਇਹ ਸਦਭਾਵਨਾ ਹੋਕਾ ਸੀ। ਅਸਲ ਗੱਲ ਦਾ ਕੋਈ ਪਤਾ ਨਹੀ ਸੀ। ਉਦੋਂ ਹੀ ਸੰਦੀਪ ਦਾ ਮੈਸਜ਼ ਆਇਆ, ਭਾਜੀ ਮੈਨੂੰ ਫੋਨ ਕਰੋ। ਮੈਂ ਕੀਤਾ ਤੇ ਪਤਾ ਲੱਗਾ ਕਿ ਗੱਲ ਕੀ ਹੈ ਪਰ ਕੰਨਫਰਮ ਕੁਝ ਵੀ ਨਹੀ। ਮੈਂ ਕਿਤੇ ਜਾ ਰਿਹਾ ਸੀ। ਮੈਂ ਜਾਣ ਦਾ ਪਰੋਗਰਾਮ ਰਦ ਕਰਕੇ ਹਥ ਪੱਲਥੇ ਮਾਰਦਿਆਂ ਦੋ ਘੰਟੇ ਅਮਰੀਕਾ ਦੇ ਵਖੋ ਵਖ ਡਿਪਾਰਟਮੈਂਟ ਨੂੰ ਫੋਨ ਕੀਤੇ । ਕਾੳਟੀਂ ਔਫ ਲੋਜ਼ ਏਜ਼ਲਸ ਦੇ ਬਰਥ ਡੈਥ ਦੇ ਰਿਕਾਰਡ ਤਕ ਪਹੁੰਚ ਕੀਤੀ। ਹਸਪਤਾਲ ਚੈੱਕ ਕੀਤੇ। ਸੰਦੀਪ ਨੂੰ ਦੁਬਾਰਾ ਫੋਨ ਕਰਕੇ ਐਡਰੈਸ ਪੁੱਛਿਆ ਪਰ ਸੰਦੀਪ ਕੋਲ ਕੋਈ ਵੀ ਜਾਣਕਾਰੀ ਨਹੀ ਸੀ। ਨਾ ਫੋਨ, ਨਾ ਅਡਰੈਸ ਨਾ ਕਿਸੇ ਸਾਂਝੇ ਦੋਸਤ ਦਾ ਪਤਾ, ਭਲੀ ਔਰਤ ਕਿੱਥੇ ਕੰਮ ਕਰਦੀ ਸੀ, ਕੋਈ ਪਤਾ ਨਹੀ। ਕਿਸ ਮਹਿਕਮੇ ਵਿਚ ਸੀ, ਕੋਈ ਪਤਾ ਨਹੀ। ਇੰਡੀਆ ਦਾ ਕੋਈ ਅਤਾ ਪਤਾ । ਕੋਈ ਪਤਾ ਨਹੀ। ਫਿਰ ਮੈਂ ਜੁਗਨੂੰ ਦੇ ਪਰੋਫਾਇਲ ਚੈੱਕ ਕੀਤੇ। ਕਈ ਬੰਦ ਸਨ ਤੇ ਕਈ ਅਜੇ ਚਲਦੇ ਸਨ ਜਿਥੋਂ ਪਤਾ ਲੱਗਾ ਕਿ ਉਨ੍ਹਾਂ ਦੀ ਫਰੈਂਡ ਲਿਸਟ ਵਿਚ ਪੀਜਾ ਔਫ ਕੈਲੇਫੋਰਨੀਆ ਇੰਨ ਦੇ ਬਹੁਤ ਕਮੈਂਟ ਸਨ। ਸੋਚਿਆ ਸ਼ਾਇਦ ਉਨ੍ਹਾਂ ਦੀ ਰੈਗੂਲਰ ਕਸਟਮਰ ਹੋਵੇਗੀ। ਪਤਾ ਕੀਤਾ ਕੈਲੇਫੋਰਨੀਆ ਵਿਚ ਚਾਰ ਲੋਕੇਸ਼ਨ ਸਨ। ਇੱਕ ਲੋਕੇਸ਼ਨ ਤੇ ਫੋਨ ਕਰਕੇ ਪਤਾ ਕੀਤਾ। ਕਈ ਇੰਡੀਅਨ ਕਸਟਮਰ ਸਨ ਪਰ ਜੁਗਨੂੰ ਨਹੀ। ਇਸਤੋਂ ਬਾਦ ਮੇਰਾ ਧਿਆਨ ਸਿਰਫ ਫੇਸਬੁਕ ਤੇ ਹੀ ਕੇਂਦਰਿਤ ਰਿਹਾ ਤੇ ਹੈਰਾਨੀਜਨਕ ਖੁਲਾਸੇ ਹੋ ਰਹੇ ਸਨ। ਇਨ੍ਹਾਂ ਅਨੁਸਾਰ ਰਣਜੀਤ ਸਰਾਂ ਤੱਤੇ ਪਾਣੀ ਵਿਚ ਨਜ਼ਰ ਆਇਆ। ਸਰਾਂ ਜੀ ਕਹਿ ਰਹੇ ਸਨ ਕਿ ਸਾਡੀ ਗਲਤ ਫਹਿਮੀ ਦੂਰ ਹੋ ਗਈ ਹੈ। ਵਧੀਆ ਗੱਲ ਸੀ ਹੋਣੀ ਵੀ ਚਾਹੀਦੀ ਸੀ ਪਰ ਫੇਰ ਸੰਦੀਪ ਦਾ ਨੋਟ ਆਇਆ ਤੇ ਪਤਾ ਲੱਗਾ ਕਿ ਜੁਗਨੂੰ ਤਾਂ ਇਹ ਸੁਲਾਹ ਸਫਾਈ ਪਸੰਦ ਹੀ ਨਹੀ ਕਰਦੀ ਸੀ। ਇਸਤੋਂ ਦੋ ਗੱਲਾਂ ਤੇ ਸੁਆਲੀਆਂ ਚਿਨ੍ਹ ਲਗਦਾ ਹੈ। ਪਹਿਲਾ ਜੇ ਜੁਗਨੂੰ ਨੂੰ ਸਲਾਹ ਸਫਾਈ ਪਸੰਦ ਨਹੀ ਵੀ ਸੀ ਪਰ ਇਸ ਮੌਕੇ ਇਹ ਕਹਿੰਣ ਦੀ ਕੀ ਲੋੜ ਸੀ? ਤੇ ਦੂਜੀ ਗੱਲ ਕੀ ਰਣਜੀਤ ਸਰਾਂ ਝੂਠ ਬੋਲ ਰਹੇ ਹਨ? ਦੋਵੇ ਸਾਡੇ ਸਤਿਕਾਰਤ ਦੋਸਤ ਹਨ। ਕਿਸਦਾ ਭਰੋਸਾ ਕੀਤਾ ਜਾਵੇ? ਦੁਬਿਧਾ ਤੇ ਹੁਣ ਖੜੀ ਹੋਈ ਹੈ ਜਦ ਆਰਸੀ ਤਵੇ ਵਾਲਿਆ ਇਤਨਾ ਕੁਝ ਲਿਖਿਆ ਹੈ ਪਰ ਸੰਦੀਪ ਸਣੇ ਕਿਸੇ ਨੇ ਕੁਝ ਨਹੀ ਕਿਹਾ।
• ਕੀ ਇਹ ਮੰਨ ਲਿਆ ਜਾਵੇ ਕਿ ਜੋ ਉਹ ਕਹਿ ਰਹੇ ਹਨ ਉਹ ਸਹੀ ਹੈ?
• ਕੀ ਇਹ ਸੱਚ ਨਹੀ ਕਿ ਬਹੁਤ ਦੇਰ ਤੋਂ ਜੁਗਨੂੰ ਦੀ ਨਕਲੀ ਆਈ ਡੀ ਦਾ ਪ੍ਰਯੋਗ ਹੋ ਰਿਹਾ ਹੈ?
• ਕੀ ਸਾਡੇ ਬਹੁਤ ਹੀ ਲਾਇਕ ਹਾਇਜ਼ਨ ਸ਼ਰਧਾ ਤੋਂ ਬਾਹਰ ਆਕੇ ਅਸਲੀਅਤ ਦਸਣਗੇ ਜਾਂ ਸਬੰਧਿਤ ਧਿਰ ਨੂੰ ਪੁੱਛਣਗੇ?
• ਇਹ ਦਲੀਲ ਕਾਫੀ ਨਹੀ ਕਿ ਜੁਗਨੂੰ ਦੀ ਕਿਤਾਬ ਛਪਵਾਈ ਜਾਵੇਗੀ ਤੇ ਸਮਝ ਲਿਆ ਜਾਵੇ ਕਿ ਸਭ ਠੀਕ ਹੈ।
• ਰਣਜੀਤ ਸਰਾਂ ਜੀ ਨੂੰ ਵੀ ਇੱਕ ਸੁਆਲ ਹੈ ਕਿ ਜਿਹੜੀ ਵਾਰਤਾਲਾਪ ਚਲੀ ਸੁਲਾਹ ਸਫਾਈ ਦੀ, ਉਸ ਵਿਚ ਕੌਣ ਕੌਣ ਸ਼ਾਮਲ ਸੀ? ਕਿਸ ਕਮਿਉਨੀਕੇਸ਼ਨ ਦਾ ਸਹਾਰਾ ਲਿਆ ਗਿਆ ਤੇ ਖਾਸ ਤੌਰ ਤੇ ਜੁਗਨੂੰ ਨੂੰ ਕਮਿਉਨੀਕੇਟ ਕਿਸਤਰ੍ਹਾਂ ਕੀਤਾ ਗਿਆ?
• ਅਮਰਜੀਤ ਸਾਥੀ ਆਪਣੀ ਚੁੱਪ ਤੋੜਨ ਤੇ ਸਾਰਿਆ ਨੂੰ ਜਾਣੂ ਕਰਵਾਉਂਣ ਕਿ ਉਨ੍ਹਾਂ ਦਾ ਨਜ਼ਰੀਆ ਕੀ ਹੈ, ਇਸ ਸਕੈਂਡਲ ਬਾਰੇ?
• ਇਸ ਸਾਰੀ ਤਲਖੀ ਦਾ ਕੀ ਰਾਜ ਹੈ? ਕਿਤੇ ਕੁਝ ਗਲਤ ਹੋਇਆ ਹੈ ਤਾਂ ਦਸਿਆ ਜਾਵੇ। ਇਨਸਾਨ ਭੁਲਣਹਾਰ ਹੈ ਪਰ ਇੱਕ ਝੂਠ ਨੂੰ ਛੁਪਾਉਣ ਲਈ ਹੋਰ ਕੁਫਰ ਨਾ ਤੋਲਿਆ ਜਾਵੇ।
• ਸਿਧੀ ਗੱਲ ਦਸੀ ਜਾਵੇ, ਵਲ ਵਲੇਵੇਂ ਮਸਲੇ ਨੂੰ ਹੋਰ ਵੀ ਉਲਝਾ ਦੇਣਗੇ।ਕਈ ਵਾਰ ਹੋਇਆ ਹੈ ਕਿ ਕਦੇ ਕਦੇ ਹਾਇਕੂ ਨੂੰ ਛਡ ਕੇ ਅਸੀਂ ਕਮੈਟਾਂ ਵਿਚ ਕਿੜਾਂ ਕਢਣ ਲੱਗ ਪੈਂਦੇ ਹਾਂ। ਹੁਣੇ ਜਿਹੇ ਹੀ ਕਿਸੇ ਨੇ ਕਿਸੇ ਨੂੰ ਕਿਹਾ ਕਿ ਤੇਰੀ ਆਈ ਡੀ ਫੇਕ ਸੀ। ਜੁਆਬ ਆਇਆ ਤੇਰੀ ਕਿਹੜੀ ਅਸਲੀ ਸੀ? ਕੀ ਹੁਣ ਹਾਇਕੂ ਗਰੁਪ ਵੀ ਇਸਤਰ੍ਹਾਂ ਹੀ ਕਰਿਆ ਕਰਨਗੇ?
• ਸਾਜਿਸ਼ ਤੇ ਉਹ ਹੁੰਦੀ ਹੈ ਜੋ ਪੱਤੇ ਦਿਖਾ ਕੇ ਕੀਤੀ ਜਾਵੇ ਨਾ ਕਿ ਬੰਦ ਕਮਰਿਆ ਵਿਚ।
• ਪਿੱਛਲੇ ਦਰਵਾਜੇ ਚੋਰਾਂ ਦੇ ਹੁੰਦੇ ਹਨ। ਰਿਸੀਆ ਦੇ ਨਹੀ। ਚੰਗਾ ਹੋਵੇਗਾ ਸਿਧੀ ਸਪਸ਼ਟ ਗੱਲ ਕੀਤੀ ਜਾਵੇ, ਨਹੀ ਤਾਂ ਰਾਜ ਤੇ ਹੁਣ ਰਾਜ਼ ਰਿਹਾ ਨਹੀ। ਅਵੈਰੈਸਟ ਤੇ ਚੜਨ ਲਈ ਹੈਲੀਕਾਪਟਰ ਨਾ ਵਰਤੋ। ਏਅਰ ਕੰਡੀਸ਼ਨ ਵਧੀਆ ਹੁੰਦਾ ਹੈ।
ਬੇਨਤੀ ਹੈ ਕਿ ਮੇਰੀ ਪੋਸਟ ਨੂੰ ਡਲੀਟ ਨਾ ਕੀਤਾ ਜਾਵੇ। ਨਹੀ ਤਾਂ ਮੈਂ ਸਮਝਾਂਗਾ ਕਿ ਤੁਸੀਂ ਵੀ ਸਚਾਈ ਦੇ ਤਲਬਗਾਰ ਨਹੀ ਹੋ। ਚਲਣ ਦਿਉ ਇਸਨੂੰ ਮਹੀਨਾ ਦੋ ਮਹੀਨੇ। ਹਾਇਕੂ ਲਿਖ ਲਵਾਂਗੇ ਕਿਤੇ ਭਜੇ ਨਹੀ ਜਾਂਦੇ। ਜੇ ਇਹ ਪੋਸਟ ਡਲੀਟ ਕੀਤੀ ਗਈ ਤਾਂ ਮੈਂ ਅੱਜ ਤੋਂ ਬਾਦ ਕਦੇ ਵੀ ਨਾ ਤੇ ਹਾਇਕੂ ਲਿਖਾਂਗਾ ਤੇ ਨਾ ਪੜ੍ਹਾਂਗਾ।
.............................................................................................................................
asli
mudde te aao !! jugnu de kreebi dosto !! kahanian na pao !!! jugnu da
pind , USA vich residence.... !! koi kehanda ,she was speachless,, some
one says ,she was singing with sweet vocal !! MAZRA kee hai ? ih dasso
!!
IH
KOI BUKAL VICH HI CHOR BAITHHA HAI , DEKHI JAO ! KUJH DINA BAAD OS NE
VI ACCOUNT BAND KRKE HOR I.D BANAA KE CHOR JHATIAN MARNIAAN SHURO KAR
DAINIAN NE ..!!
ਮਾਨ
ਸਾਹਿਬ ! ਮੈਂ ਸਮਝਦਾ ਹਾਂ ਕਿ ਇਤਨਾ ਹੀ ਕਾਫੀ ਹੈ ਕਿ ਸਾਥ੍ਹੀ ਸਾਹਿਬ ਨੇ ਸਾਨੂੰ ਮੰਚ
ਮੁਹੀਇਆ ਕੀਤਾ ਹੈ ! ਉਹਨਾਂ ਦੀ ਚੁੱਪ ਵੀ ਸਾਡੇ ਲਈ ਸੌ ਅਵਾਜਾਂ ਵਰਗੀ ਹੈ !
ਮਾਨ
ਸਾਬ੍ਹ ਮੈਂ ਤਾਂ ਨਹੀਂ ਕਿਹਾ ਕਿਤੇ ਵੀ ਕਿ ਸਾਡੀ ਗਲਤ ਫਹਿਮੀ ਦੂਰ ਹੋ ਗਈ ,, ਨਾਹੀ
ਮੈਨੂੰ ਕੋਈ ਗਲਤ ਫਹਿਮੀ ਸੀ, ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਹੋਇਆ ਸੀ ,, ਜੋ ਮੈਂ
ਪਹਿਲਾਂ ਸ਼ੇਅਰ ਕੀਤਾ ਹੈ ਉਸਨੂੰ ਚੰਗੀ ਤਰ੍ਹਾਂ ਫੇਰ ਪੜ੍ਹਣ ਦੀ ਲੋੜ ਹੈ,, ਮੈਂ ਜੋ ਸ਼ੇਅਰ
ਕੀਤਾ ਹੈ ਆਪਣੇ ਇਨਬਾਕਸ 'ਚੋਂ ਕਾਪੀ ਪੇਸਟ ਕੀਤਾ ਹੈ ਜੇ ਜੁਗਨੂੰ ਦੀ ਥਾਂ ਓਹ ਕਿਸੇ ਹੋਰ
ਨੇ ਭੇਜਿਆ ਸੀ ਤਾਂ ਰੱਬ ਜਾਣੇ !!
ਜੁਗਨੂੰ ਦਾ ਏਕਤਾ ਸੰਬੰਧੀ ਸਨੇਹਾ ਜੋ ਮੈਨੂੰ ਮਿਲਿਆ ਓਹੀ ਇੱਕ ਹਫਤੇ ਬਾਅਦ ਜੁਗਨੂੰ ਨੇ ਅਰਵਿੰਦਰ ਕੌਰ ਨੂੰ ਕਾਪੀ ਪੇਸਟ ਕੀਤਾ,, ਅਰਵਿੰਦਰ ਨੂੰ ਇਹ ਗੱਲ ਬਹੁਤ ਪੋਸਟਿਵ ਲੱਗੀ ਅਤੇ ਅਰਵਿੰਦਰ ਨੇ ਕਿਹਾ ਕਿ ਸਾਨੂੰ ਗੱਲ ਅੱਗੇ ਤੋਰਨੀ ਚਾਹੀਦੀ ,, ਅਸੀਂ ਅਰਵਿੰਦਰ ਨੂੰ ਹੀ ਗੱਲ ਕਰਨ ਲਈ ਕਿਹਾ ,, ਅਰਵਿੰਦਰ ਦੀ ਵੀ ਜੁਗਨੂੰ ਨਾਲ ਗੱਲ ਹੋਈ ,, ਸਾਥੀ ਸਾਬ੍ਹ ਦੀ ਸੰਦੀਪ ਜੀ ਨਾਲ ਗੱਲ ਹੋਈ ,, ਮੇਰੇ ਕੋਲ ਵੀ ਸਾਥੀ ਸਾਬ੍ਹ ਦਾ ਫੋਨ ਆਇਆ ਕਿ ਓਹ ਇਸ ਤਰ੍ਹਾਂ ਕਹਿੰਦੇ ਹਨ ,, ਫੇਰ ਗੱਲ ਬੰਦ ਹੋ ਗਈ !! ੭ ਅਕਤੂਬਰ ਨੂੰ ਸੰਦੀਪ ਜੀ ਅਚਾਨਕ ਪੰਜਾਬੀ ਹਾਇਕੂ 'ਚ ਸ਼ਾਮਲ ਹੋ ਗਏ ਜਿਸਨੂੰ ਪ੍ਰੈਕਟੀਕਲ ਏਕਤਾ ਦੀ ਨੀਂਹ ਕਹਿ ਸਕਦੇ ਹਾਂ ,, ਮਨਦੀਪ ਮਾਨ ਨੇ ਓਨ੍ਹਾਂ ਨੂੰ ਸ਼ਾਮਲ ਕੀਤਾ , ਇਹ ਮਨਦੀਪ ਮਾਨ ਹੀ ਦੱਸ ਸਕਦੇ ਹਨ ਜੇ ਓਨ੍ਹਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਕੋਈ ਗੱਲ ਹੋਈ ਹੋਵੇ !! ਜਿੰਨਾ ਮੈਨੂੰ ਗਰੁੱਪ ਅੱਡ ਹੋਣ ਦਾ ਦੁਖ ਹੋਇਆ ਸੀ ਓਹਨੀ ਹੀ ਏਕਤਾ ਦੀ ਖੁਸ਼ੀ ਹੋਈ,, ਜੁਗਨੂੰ ਦੀ ਗੈਰਹਾਜਰੀ ਵੀ ਰੜਕੀ ਜਿਸਦਾ ਕਾਰਨ ਸਾਨੂੰ ਪਤਾ ਹੈ ਬੜਾ ਦੁਖਦਾਈ ਸੀ,, ਮੈਂ ਮਹਿਸੂਸ ਕੀਤਾ ਕਿ ਇਹ ਪਹਿਲ ਜੁਗਨੂੰ ਨੇ ਕੀਤੀ ਸੀ ਅਤੇ ਆਪਣੇ ਇਨਬਾਕਸ 'ਚੋਂ ਜੁਗਨੂੰ ਦਾ ਸਨੇਹਾ ਸਾਰਿਆਂ ਨਾਲ ਸਾਂਝਾ ਕੀਤਾ !!
Mann
Sahib, mere Sital Di' de comment nuN like krn picche ikko kaarn hai ki
main eh samjhda haan ki ohnaN nuN kise nuN vi sfaee pesh krn di koee
lorh nahiN. Main taaN sgoN Sathi Sahib nuN vi gusse kr ditta hai ki main
Admin nuN gestapo kioN kiha. halaNki main sirf iho "mitti pao te haiku
likho" de hi khilaaf haaN te chahunda haN ki gll kiti jave te hr gll
aape aapna samaN viha ke hi mrn ditti jave. Sra Sahib de Jane wale (
Something fishy about Haiku ) share te aapnniN tipni vich saari gll
spasht vi kr ditti hai. hor ihnaN likes da main koee vadda arth nahiN
lainda. te tuhanuN age vi benti kiti si ki maiN jo kahinda haaN usda
unna hi mtlb hunda hai, no need to read in between the lines. pr siayne
bande di eh smasiya rehNdee hai ki oh kise de gll krn toN pehlaN hi
jaanda hunda hai ki sahmne wala ki kehn ja riha hai jaaN ajj toN saal
nuN ki khega. 10 october toN lai ke main hun tkk ise JugnuN bare kreebn
60 bandiaN naal gll kr chukkia haaN. sabh toN lambee 11 ghante lagaatar
si, jo ih vi dasdi hai ki sir ikkla mera hi nahiN ghummia hoiya. hr
banda teh tkk jaan'na chaohnda hai. fir vi Dhido gill Te Amrao Gill
horaN sathi ji wali oh post jis te 70 toN uppr comment sn, delete kr den
di slaah ditti te oh delete ho vi ga'ee hai.
sorry, 7October= 7 August
ਮੈਨੂੰ
ਇਕ ਗੱਲ ਦੀ ਸਮਝ ਨੀ ਆ ਰਹੀ ਕੀ ਇਹ ਮੁੱਦਾ ਟੀ ਰੂਮ ਤੇ ਪੰਜਾਬੀ ਹਾਇਕੂ ਦੇ ਆਸਪੀ
ਸਮਝੋਤੇ ਦਾ ਹੈ ਜਾਂ ਫਿਰ ਜੁਗਨੂੰ ਸੇਠ ਜੀ ਦੇ ਹੋਣ ਜਾ ਨਾ ਹੋਣ ਦਾ ਹੈ..??
ਵੇਸੇ ਜੇ ਮੁੱਦਾ ਜੁਗਨੂੰ ਸੇਠ ਜੀ ਦੀ ਹੋਂਦ ਦਾ ਹੈ ਤਾਂ ਇਹ ਗੱਲ ਟੀ ਰੂਮ ਤੱਕ ਹੀ ਸੀਮਤ ਸੀ. ਤੇ ਇਸ ਗੱਲ ਨੂੰ ਇਨਾ ਉਛਾਲਿਆ ਕਿਓ ਜਾ ਰਿਹਾ ਹੈ ਤੇ ਪੰਜਾਬੀ ਰੂਮ ਵਿਚ ਕੋਣ ਤੇ ਕਿਓਂ ਲੈ ਕੇ ਆਇਆ ਹੈ ??ਕੀ ਕੋਈ ਦੱਸ ਸਕਦਾ ਹੈ ...!!ਜੇ ਮੁੱਦਾ ਟੀ ਰੂਮ ਤੇ ਪੰਜਾਬੀ ਰੂਮ ਦੇ ਸਮਝੋਤੇ ਦਾ ਹੈ ਤਾਂ ਬੇਨਤੀ ਹੈ ਕੀ ਦੋਵੇ ਗਰੁਪਾਂ ਦੇ ਐਡਮਿਨ ਆਪਸੀ ਭਾਈ ਵਾਲੀ ਨਾਲ ਗੱਲ ਖਤਮ ਕਰੋ..!!
GURMUKH JI ! this is not issu , main thing , JUGNU naami LADY kis de mnn di mnn-mghaarht kahani hai !
ਵੀਰੇ
ਇਹ ਤਾਂ ਹੁਣ ਉਹੀ ਦੱਸ ਸਕਦਾ ਜੋ ਉਸਦਾ ਕਰੀਬੀ ਹੈ, ਸੀ ਮੈਂ ਸੰਦੀਪ ਦੀਦੀ ਬਾਰੇ ਜਾਣਦਾ
ਸੀ ਪਰ ਉਹ ਤਾਂ ਪਹਿਲਾਂ ਹੀ ਸਭ ਕੁਝ ਦੱਸ ਚੁੱਕੇ ਨੇ ਹੁਣ ਇਹ ਦੇਖੋ ਫਿਰ ਹੋਰ ਕੋਣ ਹੈ ਤੇ
ਇਸ ਗੱਲ ਨੂੰ ਸਾਫ਼ ਕਰੇ..!!
ਨਕਲੀ ਪਹਿਚਾਣ ਦਾ ਜੁੰਮੇਵਾਰ ਕੌਣ ਹੈ ?
Q ; - who made jugnu *s FAKE or real I.D...?
ਗੁਰਮੁਖ
ਜੀ ਇਹ ਮੁੱਦਾ ਟੀ ਗਰੁਪ ਜਾਂ ਟੀ-ਰੂਮ ਦਾ ਨਹੀ ਤੇ ਨਾਂ ਹੀ ਜੁਗਨੂੰ ਦੇ ਹੋਣ ਜਾਂ ਹੋਣ
ਦਾ ਹੈ। ਇਹ ਮਸਲਾ ਸੱਚ ਜਾਂ ਝੂਠ ਦੇ ਨਿਪਟਾਰੇ ਦਾ ਹੈ। ਜਿਹੜਾ ਇਸਨੂੰ ਉਛਾਲਣਾ ਸਮਝਦਾ ਹੈ
ਉਹ ਹੀ ਦਸ ਸਕਦਾ ਹੈ ਕਿ ਉਹ ਕਿਸੇ ਧਿਰ ਨਾਲ ਹੈ ਜਾਂ ਸੱਚ ਜਾਨਣ ਦੀ ਤਬੀਰਤਾ ਨਾਲ।
ਗੱਲਾਂ ਕਈ ਹਨ। ਰਣਜੀਤ ਸਰਾਂ ਤੋਂ ਤੇ ਇਹ ਗੱਲ ਹੋਰ ਪੁਛਣ ਦੀ ਰਹੀ ਨਹੀ ਤੇ ਇਹ ਵੀ ਕੋਈ
ਮਸਲਾ ਨਹੀ ਉਨ੍ਹਾ ਨੇ ਆਪਣੀ ਗੱਲ ਸਾਫ਼ ਕਰ ਦਿੱਤੀ ਹੈ। ਅਸਲ ਗੱਲ ਤੇ ਇਹ ਹੈ ਕਿ ਜੁਗਨੂੰ
ਦੇ ਨਾਮ ਤੇ ਕੌਣ ਪੋਸਟ ਕਰ ਰਿਹਾ ਸੀ? ਕੀ ਉਹ ਜੁਗਨੁੰ ਸੀ ਜਾਂ ਕੋਈ ਹੋਰ? ਦੋ ਮੁੱਦੇ
ਹਨ। ਜੇ ਉਹ ਜੁਗਨੂੰ ਸੀ ਤਾਂ ਉਸ ਬਾਰੇ ਕਿਸੇ ਨੂੰ ਕੋਈ ਪਤਾ ਕਿਉਂ ਨਹੀ ਸੀ? ਕਿਉਂ ਅੱਠ
ਸੌ ਤੋਂ ਉੱਪਰ ਟੀ-ਰੂਮ ਦੇ ਮੈਂਬਰਾ ਦਾ ਗਰੁਪ ਬੰਦ ਕਰ ਦਿੱਤਾ ਗਿਆ? ਜਿਨ੍ਹਾ ਨੇ ਉੱਥੇ
ਹਾਇਕੂ ਦਰਜ਼ ਕੀਤੇ ਸਨ। ਉਂਹਨਾਂ ਦੇ ਦਿਲ ਤੇ ਜੋ ਬੀਤੀ ਹੋਵੇਗੀ ਉਹ ਤੇ ਉਹੋ ਹੀ ਜਾਨਣ।
ਸਾਡੀ ਦਿਲਚਸਪੀ ਇਸ ਵਿਚ ਹੈ ਕਿ ਜੋ ਹਾਇਕੂ ਨਹੀ ਲਿਖਦੇ ਉਹ ਕੀ ਸੋਚਦੇ ਹਨ? ਟੀ ਰੂਮ ਦਾ
ਮਸਲਾ ਨਹੀ ਤੇ ਨਾਂ ਹੀ ਪੰਜਾਬੀ ਹਾਇਕੂ ਦਾ ਮਸਲਾ ਹੈ ਇਹ ਹਰ ਉਸ ਹਾਇਕੂ ਸ਼ਹਿਰੀ ਦਾ ਮਸਲਾ
ਹੈ ਜੋ ਇਸ ਨਾਲ ਜੁੜਿਆ ਹੋਇਆ ਹੈ। ਸਿਧਾ ਸੁਆਲ ਹੈ ਕਿ ਕੀ ਜੁਗਨੂੰ ਦੀ ਆਈ ਡੀ ਅਸਲੀ
ਸੀ? ਕੀ ਉਸ ਨਾਲ ਸੰਪਰਕ ਸੀ? ਹਰ ਕੰਮ ਕਾਹਲੀ ਵਿਚ ਕਰਨ ਦੀ ਕੀ ਕਾਹਲ ਸੀ? ਇਤਨਾ ਕਹਿ
ਦੇਣਾ ਕਾਫੀ ਨਹੀ ਕਿ ਇਹ ਟੀ ਰੂਮ ਦਾ ਮਸਲਾ ਸੀ। ਆਰਸੀ ਤਵੇ ਤੇ ਪੋਸਟ ਹੋਇਆ ਪੜ੍ਹ ਲਵੋ।
ਕੀ ਉਹ ਸੁਣ ਲਈਏ? ਕੀ ਉਨ੍ਹਾਂ ਨੂੰ ਇਹ ਕਹਿੰਣਾ ਵਾਜ਼ਬ ਨਹੀ ਕਿ ਤੁਸੀਂ ਗੈਰ ਜਿੰਮੇਵਾਰੀ
ਤੋਂ ਕੰਮ ਕਿਉਂ ਲੈ ਰਹੇ ਹੋ? ਜੇ ਮਸਲਾ ਇਥੇ ਹੱਲ ਨਹੀ ਕਰਨਾ ਤਾ ਸਿਧਾ ਉੱਥੇ ਜੁਆਬ ਦੇ
ਦੇਵੋ।
ਗੁਰਮੁਖ
ਜੀ ਕਾਫੀ ਦਾ ਪਿਆਲਾ ਪੀਕੇ ਦੁਬਾਰਾ ਘੋਖੋ। ਇਹ ਮਸਲਾ ਮੈਂ ਲੈਕੇ ਆਇਆ ਹਾਂ। ਕਿਉਂ ਲੈਕੇ
ਆਇਆ ਹਾਂ ਕਿਉਂਕਿ ਸਹੀ ਜੁਆਬ ਨਹੀ ਮਿਲ ਰਹੇ। ਸੁਆਲ ਦਾ ਜੁਆਬ ਸੁਆਲ ਨਹੀ ਹੁੰਦਾ। ਸਿਰਫ
ਇੱਕ ਸੁਆਲ ਤੇ ਹੀ ਕੇਂਦਰਿਤ ਹੋਣਾ ਹੋਵੇ ਤਾਂ ਉਹ ਸੁਆਲ ਸੀ ਕੀ ਜੁਗਨੂੰ ਦੀ ਆਈ ਡੀ ਫੇਕ
ਸੀ ਜਾਂ ਨਹੀ। ਜੇ ਫੇਕ ਸੀ ਤਾਂ ਕੀ ਤੁਹਾਨੂੰ ਪਤਾ ਸੀ? ਦੂਜਾ ਸੁਆਲ ਤੁਹਾਨੂੰ ਜਾਤੀ ਤੌਰ
ਤੇ ਕੀ ਤੁਸੀਂ ਨਹੀ ਸੱਚ ਜਾਨਣਾ ਚਾਹੋਗੇ?
very true ! mann sahib !!
ਗੱਲ
ਤੇ ਇਹ ਹੈ ਕਿ ਜੁਗਨੂੰ ਦੇ ਨਾਮ ਤੇ ਕੌਣ ਪੋਸਟ ਕਰ ਰਿਹਾ ਸੀ? ਕੀ ਉਹ ਜੁਗਨੁੰ ਸੀ ਜਾਂ
ਕੋਈ ਹੋਰ? ਦੋ ਮੁੱਦੇ ਹਨ। ਜੇ ਉਹ ਜੁਗਨੂੰ ਸੀ ਤਾਂ ਉਸ ਬਾਰੇ ਕਿਸੇ ਨੂੰ ਕੋਈ ਪਤਾ ਕਿਉਂ
ਨਹੀ ਸੀ? ਕਿਉਂ ਅੱਠ ਸੌ ਤੋਂ ਉੱਪਰ ਟੀ-ਰੂਮ ਦੇ ਮੈਂਬਰਾ ਦਾ ਗਰੁਪ ਬੰਦ ਕਰ ਦਿੱਤਾ ਗਿਆ?
ਜਿਨ੍ਹਾ ਨੇ ਉੱਥੇ ਹਾਇਕੂ ਦਰਜ਼ ਕੀਤੇ ਸਨ। ਉਂਹਨਾਂ ਦੇ ਦਿਲ ਤੇ ਜੋ ਬੀਤੀ ਹੋਵੇਗੀ ਉਹ ਤੇ
ਉਹੋ ਹੀ ਜਾਨਣ। dhiaan yog vichaar ,mann sahib ji de !
Mann sahib Punjabi Aarsi di hi gll ho rahee hai jaaN koee hor grupp? je hor hai taN, please, link post kr dio ithe
ਆਪਣੇ ਗੁਆਂਢ ਹੀ ਹਨ। ਆਰਸੀ ਤਵਾ ਪੋਸਟ। ਮੈਂ ਤੁਹਾਨੂੰ ਉੱਥੇ ਐਡ ਕਰ ਦਿੰਦਾ ਹਾਂ। ਜੁਆਬ ਦੇਵੋ। ਯਕੀਨ ਕਰੋ ਮੈਂ ਵੀ ਤੁਹਾਡਾ ਸਾਥ ਦੇਵਾਂਗਾ।
ਗੁਰਮੇਲ ਬਦੇਸ਼ਾ ਜੀ ਆਰਸੀ ਤਵਾ ਪੋਸਟ ਤੇ ਮੈਂ ਦਲਵੀਰ ਜੀ ਨੂੰ ਐਡ ਕੀਤਾ ਹੈ। ਇਨ੍ਹਾ ਨੂੰ ਕੰਨ ਫਰਮ ਕਰ ਦੇਵੋ।
KR DITTA JI !
Je
koee notification pa'ee hai taN usda post kr dio. main aah sare
comments hta lavaN? taaNki gll vishe toN pre naaN jaNdee lage, msla hai
taaN kaafi serious hee
NO NEED TO REMOVE YOURS COMMENTS --DALVIL GILL SAHIB !
mera bhaav si ki gll kite asl mude toN laNbhe ho, aarsee de hi nahN ho jave
ਹਾਂ ਇਹ ਵੀ ਠੀਕ ਹੈ ਆਪੋ ਆਪਣੇ ਕਮੈਂਟ ਹਟਾ ਲਵੋ। ਮੈਂ ਉਹ ਹਟਾਉਣ ਲੱਗਾ ਹਾਂ ਜਿਨ੍ਹਾਂ ਦਾ ਮਸਲੇ ਨਾਲ ਕੋਈ ਸਬੰਧ ਨਹੀ।
haanji tuhaadi post hai tusiN hta skde hoN. dekhio naal hi kite block naaNh dbb dio. hahaha
IH MASLA AARSI jaN kise hor da nahi , gll tan main mude di hai
ਮਾਨ
ਸਾਬ ਜੀ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕੀ ਗੱਲ ਸਾਫ਼ ਕਰੋ ਕੋਈ ਤਾਂ ਸਚ
ਬੋਲੋ... ਤੇ ਇਸ ਮਸਲੇ ਨੂੰ ਖਤਮ ਕਰੋ ਪਰ ਕੋਈ ਸੁਣੇ ਤਾਂ..!! ਰਹੀ ਗੱਲ ਤੁਹਾਡੀ ਪੋਸਟ
ਦੀ ਤਾਂ ਮੈਂ ਇਹ ਨੀ ਕਿਹਾ ਕੀ ਤੁਸੀਂ ਇਹ ਪੋਸਟ ਕਿਉਂ ਪਾਈ ਹੈ ਮੈਂ ਓਹ ਕਿਹਾ ਹੈ ਕੀ ਉਹ
ਕੋਣ ਹੈ ਜਿਸਨੇ ਜੁਗਨੂੰ ਸੇਠ ਦੀ ਮੌਤ ਬਾਰੇ ਸਾਰਿਆ ਨੂੰ ਦੱਸਿਆ ਹੈ ..? ਉਹ ਕੋਣ ਹੈ
ਜਿਸਨੇ ਟੀ ਰੂਮ ਤੋਂ ਸੁਰੂ ਹੋਈ ਗੱਲ ਪੰਜਾਬੀ ਰੂਮ ਚ ਲੈ ਆਂਦੀ..? ਉਹ ਕੋਣ ਹੈ ਜਿਸਨੇ
ਸਾਨੂੰ ਦੱਸਿਆ ਹੈ ਕੀ ਜੁਗਨੂੰ ਸੇਠ ਨਹੀ ਰਹੇ ..? ਤੇ ਉਸਨੂੰ ਕਿਥੋਂ ਪਤਾ ਲੱਗਾ..?
ਚੁੱਪੀ ਤੋੜੋ ਤੇ ਮਸਲਾ ਹੱਲ ਕਰੋ..!! ਦੋਸਤੋ ਇਥੇ ਨਵੇ ਪਾਠਕ ਕੀ ਸੋਚ ਰਹੇ ਹੋਣੇ ਨੇ ਇਹ ਕੀ ਹੈ ਹਾਇਕੂ ਰੂਮ ਜਾ ਫਿਰ ਕੋਈ ਅਦਾਲਤ..?!!
ਮੈ
ਕੁਝ ਗੱਲਾਂ ਸਾਫ਼ ਕਰ ਦੀਆਂ, ਹਾਲਾਂਕਿ ਮੈ ਸੋਚਿਆ ਸੀ ਕਿ ਕੁਝ ਬੋਲਨਾ ਨਹੀਂ, ਪਰ ਲਗਦਾ
ਹੈ ਮੇਰੇ ਨਿੱਕੇ ਵੀਰ ਗੁਰਮੁਖ ਨੂੰ ਮੇਰੇ ਨਾਲ ਕੋਈ ਗਿਲਾ ਹੈ ! ਮੈ ਸ਼ਾਇਦ ਉਸਨੂੰ ਇਹ
ਸੁਨੇਹਾ ਕੱਲ ਭੇਜਿਆ ਸੀ ਕਿ ਜੇਕਰ ਜੁਗਨੂੰ ਉਸਦਾ ਕੁਝ ਲੈ ਗਈ, ਤਾਂ ਮੈ ਦੋਸਤ ਹੋਣ ਦੇ
ਨਾਤੇ ਜੁੰਮੇਵਾਰ ਹਾਂ ! ਵਾਰ ਵਾਰ ਜਿਕਰ ਮੇਰੇ ਤੇ ਗੱਲ ਲੈ ਕੇ ਆ ਰਿਹਾ ਹਾ, ਹਾਲਾਂਕਿ
ਮੇਰਾ ਇਸ ਸਭ ਨਾਲ ਕੋਈ ਸਰੋਕਾਰ ਨਹੀਂ ! ਮੈ ਉਸਨੂੰ ਇਹ ਦੱਸ ਦੇਵਾਂ ਕਿ ਮੈ ਇਹ ਮੁੱਦਾ
ਐਥੇ ਮੈ ਨਹੀਂ ਲੈ ਕੇ ਅਇਆ !
ਸੋ ਮੈ ਕੁਝ ਗੱਲਾਂ ਕਹਿ ਕੇ ਇਸ ਕੰਜਰਖਾਨੇ ਤੋਂ ਅਲਵਿਦਾ ਲਵਾਂਗਾ ! ਮੈ ਪੰਜਾਬ ਯੂਨੀਵਰਸਿਟੀ ਪੜ੍ਹਿਆ ਹਾਂ ! ਮੇਰੀ ਪਤਨੀ ਵੀ ਮੇਰੇ ਨਾਲ ਪਢੀ ਹੈ, ਤੇ ਇਸ ਕਰਕੇ ਮੇਰੇ ਅਨੇਕਾਂ ਹੀ ਦੋਸਤ ਹਨ, ਲੜਕੇ ਤੇ ਲੜਕੀਆਂ . ਜੋ ਸਾਂਝੇ ਨੇ ! ਇਹਨਾਂ ਗਰੁਪਾਂ ਚ ਮੀਨੂੰ , ਅਨੁਪਿਕਾ, ਬੂਟਾ ਸਿੰਘ, ਜਗਵਿੰਦਰ, ਦੀਪਕ ਮਨਮੋਹਨ ਸਾਬ ਤੇ ਅਨੇਕ੍ਨਾਂ ਦੋਸਤ ਸਾਡੇ ਨਿੱਜੀ ਦੋਸਤ ਹਨ ! ਟੀਨਾ (ਜੁਗਨੂੰ ਨਹੀਂ ) ਸਾਡੀ ਸਾਂਝੀ ਦੋਸਤ ਸੀ ਯੂਨੀਵਰਸਿਟੀ ਦੀ, ਪਰ ਉਸ ਦੇ ਬਾਹਰ ਜਾਣ ਨਾਲ ਰਾਬਤਾ ਟੁੱਟ ਚੁੱਕਾ ਸੀ ! ਮੇਰੇ ਖਿਆਲ 2008 ਦੇ ਸ਼ੁਰੂ ਚ ਉਸਦੀ ਮਾਤਾ ਦੀ ਮੌਤ ਹੋਈ, ਤੇ ਸਭ ਦੋਸਤਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਦੇ ਭੋਗ ਤੇ ਮੁੜ ਰਾਬਤਾ ਹੋ ਗਿਆ ! 2008 ਚ ਹੀ ਸ਼ਾਇਦ ਉਸ ਨੇ ਵਾਪਸ ਜਾ ਕੇ ਫੇਸਬੁਕ ਤੇ ਓਰਕੁਟ ਵਰਤਣੀ ਸ਼ੁਰੂ ਕੀਤੀ , ਤੇ ਕੁਝ ਸਮੇਂ ਬਾਅਦ ਮੈਨੂੰ ਵੀ ਆਪਣੇ ਦੋਸਤਾਂ ਦੀ ਲਿਸਟ ਚ ਸ਼ਾਮਿਲ ਕਰ ਲਿਆ ! ਉਸ ਤੋਂ ਕੋਈ ਤਿੰਨ ਸਾਲ ਬਾਅਦ 2011 ਚ ਉਸਨੇ ਹਾਇਕੂ ਲਿਖਣਾ ਸ਼ੁਰੂ ਕੀਤਾ, ਤੇ ਸਾਨੂੰ ਸਾਰਿਆਂ ਨਿੱਜੀ ਦੋਸਤਾਂ ਨੂੰ ਇਸ ਵਿਚ ਸ਼ਾਮਿਲ ਕਰ ਲਿਆ ! ਸਾਥੀ ਸਾਬ ਸ਼ਾਇਦ ਇਸ ਗੱਲ ਦੇ ਗਵਾਹ ਨੇ ! ਓਹ ਹਾਇਕੂ ਚ ਕਿਵੇਂ ਆਈ , ਮੈਨੂੰ ਨਹੀਂ ਪਤਾ ! ਉਸ ਤੋਂ ਬਾਅਦ ਇਹਨਾਂ ਗਰੁਪਾਂ ਦੀ ਰਾਜਨੀਤੀ ਚ ਉਹ ਕਿਵੇਂ ਉਲਝੀ, ਮੈਨੂੰ ਏਸ ਬਾਰੇ ਵੀ ਕੋਈ ਜਿਆਦਾ ਡੂੰਘੀ ਜਾਣਕਾਰੀ ਨਹੀਂ !ਤੁਸੀਂ ਸਾਰੇ ਜਾਣਦੇ ਹੋ ਕਿ ਇਹਨਾਂ ਦੋ ਸਾਲਾਂ ਚ ਮੇਰੀ ਹਾਜਰੀ ਸ਼ਾਇਦ ਮਸਾਂ ਕੁਝ ਹਫਤਿਆਂ ਦੀ ਹੋਵੇ ! ਇਸ ਸਮੇਂ ਦੌਰਾਨ ਹੀ ਉਸਦੀ ਬਿਮਾਰੀ ਦਾ ਪਤਾ ਲੱਗਾ ਤੇ ਇਸੇ ਸਮੇਂ ਦੌਰਾਨ ਉਸਦਾ ਸੰਦੀਪ ਸੀਤਲ ਜੀ ਨਾਲ ਰਾਬਤਾ ਹੋ ਗਿਆ, ਤੇ ਮੇਰੇ ਨਾਲ ਉਸਦਾ ਸੰਮਪਰਕ ਕਾਫੀ ਘਟ ਗਿਆ ! ਬੱਸ ਕੁਝ ਨਿੱਜੀ ਦੋਸਤਾਂ ਕੋਲੋਂ ਉਸਦੀ ਸੇਹਤ ਦੀ ਜਾਣਕਾਰੀ ਮਿਲਦੀ ਰਹੀ, ਜੋ ਮੈ ਪੁਛਣ ਤੇ ਸਾਂਝੀ ਕਰਦਾ ਰਿਹਾ ! ਮੇਰੇ ਕੋਲ ਇਸ ਤੋਂ ਜਿਆਦਾ ਜਾਣਕਾਰੀ ਨਹੀਂ ਹੈ ! ਕੁਝ ਦੋਸਤਾਂ ਇਹ ਕਹਿ ਰਹੇ ਨੇ ਕਿ ਇਹ ਸ਼ਾਇਦ ਟੀਨਾ, ਯਾਨਿ ਜੁਗਨੂੰ ਨੂੰ ਗਰੁਪਾਂ ਚ ਰਾਜਨੀਤੀ ਕਰਨ ਲੈ ਕੇ ਆਂਦਾ ਸੀ ! ਇਸ ਬਾਰੇ ਮੇਰਾ ਜਵਾਬ ਇਹ ਹੈ ਕਿ ਮੈਨੂੰ ਨਹੀਂ ਪਤਾ, ਪਰ 2008 ਚ ਸ਼ਾਇਦ ਪੰਜਾਬੀ ਹਾਇਕੂ ਗਰੁਪ ਹੀ ਮੌਜੂਦ ਨਹੀਂ ਸੀ ! ਕੁਝ ਲੋਕਾਂ ਦਾ ਇਹ ਸਵਾਲ ਹੈ ਕਿ ਉਸਦੀ ਮੌਤ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ! ਇਸ ਬਾਰੇ ਵੀ ਮੈ ਸ਼ਾਇਦ ਕੁਝ ਦਿਨ ਪਹਿਲਾਂ ਜਿੰਨਾ ਕੁ ਮੈਨੂੰ ਪਤਾ ਹੈ, ਓਹ ਦੱਸ ਦਿੱਤਾ ਸੀ, ਜੋ ਸ਼ਾਇਦ ਤੁਹਾਡੇ ਚੋਂ ਬਹੁਤੀਆਂ ਨੇ ਪੜ੍ਹਿਆ ਨਹੀਂ ! ਇਸ ਨਾਲੋਂ ਜਿਆਦਾ ਮੇਰਾ ਕੋਈ ਸਰੋਕਾਰ ਨਹੀਂ ! ਬੇਨਤੀ ਹੈ ਕਿ ਇਸ ਤੋਂ ਅਗੀ ਮੈਨੂੰ ਇਸ ਮੁੱਦੇ ਤੋਂ ਬਾਹਰ ਰਖਿਆ ਜਾਵੇ !
ਅਜੈ
ਵੀਰੇ ਮੇਰਾ ਅਜਿਹਾ ਕੋਈ ਇਰਾਦਾ ਨਹੀ ਹੈ ਕੀ ਮੈਂ ਤੁਹਾਡਾ ਦਿਲ ਦੁਖਾਵਾਂ ਤੇ ਜਾਂ ਫਿਰ
ਤੁਹਾਡੀ ਟੰਗ ਖਿਚਾ ਸਿਰਫ ਇਹੀ ਕਿਹਾ ਹੈ ਕੀ ਜਿਸਨੂੰ ਪਤਾ ਹੈ ਉਹ ਗੱਲ ਸਾਫ਼ ਕਰੋ ਤੇ ਇਸ
ਖਿਲਾਰੇ ਨੂੰ ਸਮੇਟੋ ਬਹੁਤ ਹੋ ਗਿਆ ..!
ਜੇ
ਜੁਗਨੂੰ ਸਚੀਂ ਹੈ ਸੀ, ਤਾਂ ਮੇਰੀ ਭੈਣ ਵਾਂਗ ਸੀ.... 21 ਮਈ ਤੋਂ ਪਹਿਲਾਂ ਦੇ ਓਹਦੇ
ਸਾਰੇ ਮੈਸੇਜ ਮੇਰੇ ਇਨਬਾਕਸ ਚ ਹੁਣ ਨਹੀਂ ਹਨ, ਪਤਾ ਨਹੀਂ ਕਿਉਂ.... ਕੁਝ ਦਿਨਾ ਤਕ ਕੰਮ
ਤੋਂ ਵਿਹਲਾ ਹੋਕੇ ਉਹਨਾ ਨੂੰ ਘੋਖਣ ਦੀ ਸੋਚ ਰਿਹਾ ਹਾਂ ਜੇਹੜੇ 200 ਕੁ ਮੈਸੇਜ ਹਾਲੇ ਪਏ
ਨੇ... ਜੇ ਉਹ ਵੀ ਗਿਬ ਹੋ ਗਏ ਤਾਂ ਸਮਝਾਂਗਾ ਇਹ ਵਾਕਈ ਕੋਈ ਖੁਰਾਫ਼ਾਤ ਹੈ... ਵਰਨਾ
ਕੁਝ ਗੱਲਾਂ ਕੁਲਜੀਤ ਭਾਜੀ ਤੁਹਾਡੇ ਨਾਲ ਤੁਹਾਡੇ ਇਨਬਾਕਸ ਚ ਸਾਂਝੀਆਂ ਕਰਾਂਗਾ... ਫੇਰ
ਜੋ ਜੋ ਤੁਹਾਨੂੰ ਠੀਕ ਲੱਗੇ ਆਪਾਂ ਸਾਰਿਆਂ ਚ ਵਿਚਾਰ ਲਵਾਂਗੇ... ਵਰਨਾ ਮੈਨੂੰ ਲੱਗਦਾ ਹੈ
ਕਿ ਇਸ ਮਾਮਲੇ ਚ ਕਾਫੀ ਹਦ ਤਕ ਸਪਸ਼ਟਤਾ ਆ ਹੀ ਜਾਏਗੀ... ਘੱਟੋ ਘੱਟ ਇਹ ਜ਼ਰੂਰ ਜਾਨਣਾ
ਚਾਹਾਂਗਾ ਕਿ ਸਰਾ ਸਾਭ ਨਾਲ ਕਿਹਨਾ ਦਿਨਾਂ ਚ ਉਹ ਸਮਝੌਤੇ ਵਰਗੀਆਂ ਗੱਲਾਂ ਕਰ ਰਹੀ ਸੀ...
ਕੀਤੇ ਇਹ ਤਾਂ ਨਹੀਂ ਕਿ ਉਹਨਾ ਹੀ ਦਿਨਾਂ ਚ ਉਹ ਮੇਰੇ ਨਾਲ ਇਸੇ ਵਿਸ਼ੇ ਉੱਤੇ ਬਿਲਕੁਲ
ਉਲਟ ਗੱਲਾਂ ਕਰ ਰਹੀ ਹੋਵੇ... ਇੱਕ ਗੱਲ ਤਾਂ ਸਪਸ਼ਟ ਹੈ ਕਿ ਵਾਕਈ ਅਜੈਪਾਲ ਗਿੱਲ ਜੀ ਇਸ
ਮਸਲੇ ਬਾਰੇ ਇਹ ਗੱਲ ਬਿਲਕੁਲ ਠੀਕ ਕਹਿ ਚੁੱਕੇ ਨੇ ਕਿ ਜੁਗਨੂੰ ਸਮਝੌਤਾ ਨਹੀਂ ਚਾਹੁੰਦੀ
ਸੀ... ਸਬੂਤ ਮੇਰੇ ਇਨਬਾਕਸ ਵਿਚ ਪਏ ਉਹਦੇ ਮੈਸੇਜ ਨੇ... ਹਾਲੇ ਕੁਝ ਦਿਨ ਤਾਂ ਮਰਨ ਦੀ
ਵੀ ਵਿਹਲ ਨਹੀਂ ਹੈ... ਛੇਤੀ ਹੀ ਹਾਜ਼ਰ ਹੋਵਾਗਾ...
ਜੁਗਨੂੰ
ਵਿਰਕ ਸੇਠ - ਹੁਣੇ ਪਤਾ ਲੱਗਾ ਉਸਨੂੰ ਟੀਨਾ ਕਹਿ ਕੇ ਵੀ ਜਾਣਿਆਂ ਜਾਂਦਾ ਸੀ | ਉਸਦਾ
ਪੱਕਾ ਨਾਮ ਕੀ ਸੀ, ਪਤਾ ਨਹੀਂ | ਉਹ ਹਾਇਜਨ ਸੀ | ਲਾਸ ਏਂਜਲਸ ਦੇ ਕਿਸੇ ਹਸਪਤਾਲ 'ਚ
ਸਾਈਕਾਲੋਜਿਸਟ ਵਜੋਂ ਕੰਮ ਕਰਦੀ ਸੀ | ਉਸਨੂੰ ਪਿਛੇ ਜਹੇ ਕੈੰਸਰ ਦੀ ਬਿਮਾਰੀ ਲੱਗ ਗਈ ਸੀ |
ਉਸ ਦੇ ਹਾਇਕੂ ਦੱਸਦੇ ਰਹੇ ਹਨ ਕਿ ਕੀਮੋ ਨਾਲ ਉਸਦੇ ਵਾਲ ਕਿਵੇਂ ਝੜ ਰਹੇ ਸਨ | ਉਸਦੀ
ਸਿਹਤਯਾਬੀ ਵਾਸਤੇ ਦੁਆਵਾਂ ਕਰਨ ਲਈ ਇੱਕ ਗਰੁਪ ਵੀ ਹੋਂਦ ਵਿਚ ਆਇਆ ਸੀ ਜਿਸਦਾ ਮੈਂ ਮੈਂਬਰ
ਸਾਂ, ਮੈਂ ਵੀ ਬਾਕੀਆਂ ਵਾਂਗ ਉਸ ਵਾਸਤੇ ਦੁਆਵਾਂ ਕਰਿਆ ਕਰਦਾ ਸਾਂ | ਉਸਨੂੰ ਛੋਟੀ ਭੈਣ
ਸਮਝਦਾ ਸਾਂ | ਉਸਦੀ ਮੌਤ ਦੀ ਖਬਰ ਨਾਲ ਦੁਖੀ ਹੋਇਆ ਹਾਂ |
ਤੁਸੀਂ ਇਹਨਾਂ ਟਿੱਪਨੀਆਂ ਅਤੇ ਪੋਸਟਾਂ ਰਾਹੀਂ ਕਿ ਖੋਜਣਾ ਚਾਹੁੰਦੇ ਹੋ.... ਇਸਤੋਂ ਬਿਲਕੁਲ ਬੇ-ਖਬਰ ਹਾਂ
ਜਗਰਾਜ
ਭਾਜੀ ਦੀ ਗੱਲ ਬਹੁਤ ਸਹੀ ਹੈ... ਮੈਂ ਆਪਣਾ ਕਮੈਂਟ ਹਟਾ ਲਿਆ ਹੈ ਤੇ ਸਭ ਕੋਲੋਂ ਮਾਫ਼ੀ
ਮੰਗਦਾ ਹਾਂ ਕਿ ਉਹ ਗੱਲ ਕਰਨ ਵਾਲੀ ਨਹੀਂ... ਇਸ ਮੌਕੇ ਤਾਂ ਨਹੀਂ... ਮੈਂ ਵੀ ਜੁਗਨੂੰ
ਨੂੰ ਹਾਲਾਂਕਿ ਸਿਰਫ਼ ਫੇਸਬੁਕ ਤੋਂ ਹੀ ਜਾਣਦਾ ਸੀ... ਦਿਲ ਦੁਖਿਆ ਹੈ ਉਹਦੇ ਚਲੇ ਜਾਣ ਤੇ
ਕਿਉਂਕਿ ਕਦੇ ਮਿਲੇ ਨਾ ਹੋਣ ਦੇ ਬਾਵਜੂਦ ਵੀ ਉਹ ਮੇਰੀ ਭੈਣ ਹੀ ਸੀ... ਓਦਾਂ ਦੀ ਭੈਣ
ਜੀਹਦੇ ਨਾਲ ਮੈਂ ਹੱਸਿਆ ਖੇਡਿਆ, ਕਦੇ ਲੜ ਕੇ ਰੁੱਸਿਆ ਤੇ ਥੋੜ੍ਹੀ ਦੇਰ ਬਾਅਦ ਇਹ ਸੋਚਣਾ
ਕਿ ਇਹ ਮਨਾਵੇ ਕਿ ਮੈਂ ਆਪ ਹੀ ਮਾਫ਼ੀ ਮੰਗ ਲਵਾਂ... ਹਾਇਕੂ ਬਾਰੇ ਜੋ ਕੁਝ ਮੈਂ ਸਿਖਿਆ
ਉਹਦੇ ਚ ਉਹਦੀ ਅਗਵਾਈ ਦਾ ਵੀ ਹਥ ਹੈ... ਹਾਲਾਂਕਿ ਉਹਦੇ ਤੁਰ ਜਾਣ ਲਈ ਆਪਣਾ ਮਨ ਮੈਂ
ਪਿਛਲੇ ਕੁਝ ਸਮੇਂ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਹਦੀ ਹਾਲਤ ਬਾਰੇ ਜੋ
ਵੀ ਫੇਬੁਕ ਰਾਹੀਂ ਪਤਾ ਲਗਦਾ ਸੀ ਉਹਤੋਂ ਲੱਗਣ ਲੱਗ ਪਿਆ ਸੀ ਕਿ ਉਹਨੇ ਸ਼ਾਇਦ ਹੁਣ ਬਹੁਤਾ
ਚਿਰ ਰਹਿਣਾ ਨਹੀਂ... ਪਰ ਫੇਰ ਵੀ ਦਿਲ ਸਮਝਾ ਨਹੀਂ ਹੋਇਆ... ਉਹਦੀ ਰੂਹ ਹੀ ਐਸੀ ਸੀ ਕਿ
ਕਾਫੀ ਚਿਰ ਤਾਂ ਉਹਦੇ ਤੁਰ ਜਾਣ ਦੀ ਖਬਰ ਤੇ ਯਕੀਨ ਕਰਨ ਨੂੰ ਦਿਲ ਹੀ ਨਹੀਂ ਕੀਤਾ...
ਮੇਰੀ ਕੋਈ ਦਿਚ੍ਸ੍ਪੀ ਨਹੀਂ ਰਹੀ ਇਸ ਗੱਲ ਨੂੰ ਘੋਖਣ ਪੜਤਾਲਣ ਦੀ... ਮੇਰੇ ਲਈ ਇਹ ਗੱਲ
ਬਸ ਐਨੀ ਹੀ ਹੈ ਕਿ ਮੇਰੀ ਭੈਣ ਇੱਕ ਬਹੁਤ ਉਮਦਾ ਹਾਇਜਨ ਸੀ, ਤੇ ਹੁਣ ਓਹਦੇ ਚਲੇ ਜਾਣ ਦਾ
ਮੈਨੂੰ ਬੇਹਦ ਜ਼ਿਆਦਾ ਦੁਖ ਹੈ...
ਕੱਲ
ਆਪਣੇ ਆਪ ਨੂੰ ਕੀਤੇ ਇੱਕ ਸਵਾਲ ਨੇ ਮੈਨੂੰ ਝੰਜੋੜ ਕੇ ਰਖ ਦਿੱਤਾ ! ਉੱਪਰ ਬਹੁਤ ਸਵਾਲ
ਪੁਛ ਰਹੇ ਇੱਕ ਸੱਜਣ ਦਾ ਪ੍ਰੋਫਿਏਲ ਦੇਖਿਆ ! ਦੋ ਨੰਨੇ ਬਚੇ ਘਰ ਦੇ ਵੇਹੜੇ ਚ ਮਿੱਟੇ ਦੇ
ਘਰ ਬਣਾ ਖੇਡ ਰਹੇ ਸਨ ! ਇੱਕ ਹੋਰ ਤਾਸ਼੍ਬੀਨ ਦੇ ਨੰਨੀ ਫੁੱਲ ਵਰਗੀ ਬਚੀ ਦੀ ਫੋਟੋ ਲੱਗੀ
ਹੈ ! ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ, ਪਰ ਜੇ ਕਲ ਨੂੰ ਇਹਨਾਂ ਬਚਿਆਂ ਦੀ ਮੌਤ ਹੋ
ਜਾਵੇ , ਤੇ ਐਥੇ ਪਾਏ ਸ਼ੋਕ ਸੰਦੇਸ਼ ਚ ਕੋਈ ਕਹਿ ਦੇਵੇ ਕਿ ਸਭ ਹਾਇਕੂ ਪਸੰਦ ਕਰਵਾਉਣ ਤੇ
ਆਪਣੀਆਂ ਲਿਖਤਾਂ ਵੱਲ ਧਿਆਨ ਦੇਣ ਲਈ ਡ੍ਰਾਮਾ ਹੈ, ਤਾਂ ਤੁਹਾਡੇ ਦਿਲਾਂ ਤੇ ਕੀ ਬੀਤੇਗੀ,
ਜਰਾ ਸੋਚ ਕੇ ਦੇਖੋ ! ਏਹੋ ਅੱਜ ਟੀਨਾ ਦੇ ਦੋਸਤਾਂ ਤੇ ਬੀਤ ਰਹੀ ਹੈ !
ਦੋਸਤੋ
ਮੇਂ ਹੁਣੇ ਥੋੜੀ ਦੇਰ ਲਈ ਗਰੁੱਪ 'ਤੇ ਆਇਆ ਹਾਂ ਅਤੇ ਥੋੜੀ ਦੇਰ ਵਿਚ ਹੀ ਚਲਿਆ
ਜਾਵਾਂਗਾ। ਮੈਂ ਅਮਰੀਕਾ ਵਿਚ ਅਪਣੀ ਬੇਟੀ ਕੋਲ ਆਇਆ ਹੋਇਆ ਸੀ ਤੇ ਵਾਪਿਸ ਕੈਨੇਡਾ ਜਾ
ਰਿਹਾ ਹਾਂ। ਕੋਈ ਸੱਤ ਸੌਂ ਕਿਲੋਮੀਟਰ ਦਾ ਸਫਰ ਹੈ ਰਾਤ ਤੀਕ ਘਰ ਪਹੁੰਚਾਂਗਾ।
ਮੈਂ ਕੁਲਜੀਤ ਮਾਨ ਸਾਹਿਬ ਅਤੇ ਹੋਰ ਸਤਿਕਾਰਯੋਗ ਮੈਂਬਰਾਂ ਦੇ ਵਿਚਾਰ ਵੀ ਚੰਗੀ ਤਰਾਂ ਨਹੀਂ ਪੜ੍ਹੇ ਅਤੇ ਨਾ ਹੀ ਮੇਰੇ ਕੋਲ ਸਮਾਂ ਹੈ ਕਿ ਵਿਚਾਰਕੇ ਕੋਈ ਟਿੱਪਣੀ ਕਰਾਂ। ਮੈਂ ਤਾਂ ਖੁਦ ਇਸ ਮਸਲੇ ਵਿਚ ਇਕ ਮੌਜੂ ਬਣ ਗਿਆ ਹਾਂ। ਕਦੇ ਮੈਨੂੰ ਕੋਈ ਜਬਰਦਸਤੀ ਖੁਫੀਆ 'ਮਿਲਣ ਕਮਰੇ' ਅੰਦਰ ਧੂ ਕੇ ਲੈ ਆਉਂਦਾ ਹੈ ਅਤੇ ਫੇਰ ਧੱਕਾ ਦੇ ਬਾਹਰ ਕੱਢ ਦਿੰਦਾ ਹੈ। ਕੀ ਮੈਂ ਇਹ ਪੁੱਛ ਸਕਦਾ ਹਾਂ ਇਹ ਕੀ ਖੇਡ ਹੈ? ਕਿਉਂ ਮੈਨੂੰ ਇਸ ਤਰਾਂ ਜਲੀਲ ਕੀਤਾ ਜਾ ਰਿਹਾ ਹੈ? ਕੀ ਮੈਂ ਇਕ ਕੱਠਪੁਤਲੀ ਜਾਂ ਜਿਸ ਨੁੰ ਜਦੋਂ ਚਾਹਿਆ ਰੱਸੀ ਕਿ੍ਚ ਕੇ ਨੱਚਣ ਲਾ ਲਿਆ ਅਤੇ ਜਦੋਂ ਦਿਲ ਕੀਤਾ ਰੱਸੇ ਕੱਟ ਦਿਤਾ। ਮੈਂ ਇਹ ਸਵਾਲ ਉਸ ਖੁਫੀਆ ਗਰੁੱਪ ਦੇ ਸਾਰੇ ਐਡਮਿਨਜ ਨੂੰ ਪੁੱਛ ਰਿਹਾ ਹਾਂ ਕੀ ਤੁਸੀ ਇਸ ਤਰਾਂ ਦੇ ਵਿਵਹਾਰ ਨਾਲ਼ ਸਹਿਮਤ ਹੋ? ਜੇ ਮੈਂ ਪੰਜਾਬੀ ਹਾਇਕੂ ਗਰੁੱਪ ਦੀ ਸੇਵਾ ਕਰਦਿਆਂ ਤੁਹਾਡੇ ਨਾਲ਼ ਕੋਈ ਗੁਸਤਾਖੀ ਕੀਤੀ ਹੈ ਤਾਂ ਏਥੇ ਲਿਖੋ ਤਾਂ ਜੋ ਮੈਂ ਤੁਹਾਡੇ ਕੋਲੋਂ ਅਪਣੀ ਭੁੱਲ ਦੀ ਮੁਆਫੀ ਮੰਗ ਸਕਾਂ। ਮੇਰੀ ਪੰਜਾਬੀ ਹਾਇਕੂ ਦੇ ਸਾਰੇ ਐਡਮਿਨਜ਼ ਨੂੰ ਵੀ ਬੇਨਤੀ ਹੈ ਕਿ ਇਸ ਪੋਸਟ ਨੂੰ ਡਿਲੀਟ ਨਾ ਕੀਤਾ ਜਾਵੇ।
ਮਾਫ਼
ਕਰਨਾ ਸਾਥੀ ਸਾਬ, ਅੱਜ ਤੁਸੀਂ ਮੌਜੂ ਬੰਦੇ ਦਿਸਦੇ ਹੋ, ਤੇ ਪੋਸਟ ਡ੍ਲੀਤ ਨਾਂ ਕਰੋ ??
ਇਹ ਕੀ ਗੱਲ ਹੈ ? ਨਿਯਮ ਸਭਨਾਂ ਲਈ ਇੱਕੋ ਹੋਣੇ ਚਾਹੀਦੇ ਹਨ ! ਇਸ ਪੋਸਟ ਚ ਸਾਡੀ ਮਰ
ਚੁੱਕੀ ਦੋਸਤ ਬਾਰੇ ਕਿੰਤੂ ਕੀਤੇ ਗਏ ਹਨ, ਤੇ ਤੁਸੀਂ ਅੱਜ ਦੋ ਸਾਲ ਤੋ ਬਣੇ ਨਿਯਮ ਛਿਕੇ
ਤੰਗ ਦਿੱਤੇ, ਕਿਓਂਕਿ ਤੁਹਾਨੂੰ ਕਿਸੇ ਗੱਲ ਤੋਂ ਠੇਸ ਲੱਗੀ ਹੈ ?
ਕੁਲਜੀਤ ਮਾਨ ਜੀ ਨੇ
"ਗੁਰਮੀਤ ਸੰਧੂ ਦਾ ਕਮੈਂਟ ਪੜਿਆ ਕਿ ਆਪਾਂ ਜੁਗਨੂੰ ਦੀ ਯਾਦ ਵਿਚ ਇੱਕ ਦਿਨ ਟੋਕਨ ਹਾਇਕੂ ਗਰੁਪ ਬੰਦ ਰਖੀਏ। ਇਸ ਕਮੈਂਟ ਨੂੰ ਮੈਂ ਸਰਸਰੀ ਲਿਆ, ਜਿਵੇਂ ਇਹ ਸਦਭਾਵਨਾ ਹੋਕਾ ਸੀ। ਅਸਲ ਗੱਲ ਦਾ ਕੋਈ ਪਤਾ ਨਹੀ ਸੀ।" ਆਪਣੇ ਨੋਟ ਵਿਚ ਮੇਰੇ ਬਾਰੇ ਉਪਰੋਕਤ ਹਵਾਲਾ ਦਿੱਤਾ ਹੈ.....ਮੈਂ ਇਥੇ ਸਪਸ਼ਟ ਕਰ ਦਿਆਂ ਜੁਗਨੂੰ ਸੇਠ ਜੀ ਮੇਰੇ ਕਦੀ ਵੀ ਮਿੱਤਰ ਨਹੀਂ ਰਹੇ, ਜੇਕਰ ਮੈਂ ਇਹ ਕਹਿ ਦਿਆਂ ਕਿ ਜਿੁਹਨਾਂ ਨੂੰ ਉਹ ਅਪਣੇ ਦੁਸ਼ਮਨ ਤਾਂ ਸ਼ਾਇਦ ਮੈਨੂੰ ਪਤਾ ਨਹੀਂ ਪਰ ਵਿਰੋਧੀਆਂ ਦੀ ਕਤਾਰ ਵਿਚ ਸਭ ਤੋਂ ਪਹਿਲਾਂ ਜਿਸਦਾ ਨਾਮ ਆਂਉਂਦਾ ਹੈ, ਉਹ ਸਾਂ .....ਇਹਦਾ ਕਾਰਣ? ਟੀ-ਰੂਮ ਬਨਾਣ ਵੇਲੇ ਪੰਜਾਬੀ ਗਰੁਪ ਦੇ ਨਿਰਮਾਤਾ ਅਮਰਜੀਤ ਸਾਥੀ ਜੀ ਨਾਲ ਮੈਂ ਵੀ ਪੰਜਾਬੀ ਗਰੁਪ ਦਾ ਐਡਮਿਨ ਸਾਂ, ਸ਼ਾਇਦ ਇਹ ਇਸ ਲਈ ਵੀ ਜਰੂਰੀ ਸੀ ਕਿ ਟੀ-ਰੂਮ ਬਨਾਣ ਲਈ ਪੰਜਾਬੀ ਗਰੁਪ ਦੀ ਵਿਰੋਧਤਾ ਵਾਸਤੇ ਕਿਸੇ ਨੂੰ ਮੋਹਰਾ ਬਣਾਇਆ ਜਾਣਾ ਸੀ ਅਤੇ ਮੈਂ ਸੌਖਾ ਟਾਰਗੈਟ ਸਾਂ..... ਜੁਗਨੂੰ ਸੇਠ ਜੀ ਬਾਰੇ ਮੈਨੂੰ ਜਾਨਣ ਦੀ ਕਦੀ ਲੋੜ ਨਹੀਂ ਪਈ, ਹੁਣ ਵੀ ਨਹੀਂ ਹੈ.....ਉਹਨਾਂ ਦੇ ਫੇਸ ਬੁਕ ਮਿੱਤਰਾਂ ਨੇ ਬਹੁਤ ਕੁਝ ਭਾਵੁਕ ਹੋ ਕੇ ਉਹਨਾਂ ਦੀ ਬੀਮਾਰੀ ਬਾਰੇ, ਉਹਨਾਂ ਦੇ ਸਦਾ ਲਈ ਵਿਛੜ ਜਾਣ ਬਾਰੇ ਹੰਝੂਆਂ ਨਾਲ ਸ਼ਰਦਾਂਜਲੀ ਦਿੱਤੀ ਹੈ....ਜੇਕਰ ਮੇਰੀ ਉਹਨਾਂ ਨਾਲ ਨੇੜਤਾ ਹੁੰਦੀ ਤਾਂ ਸ਼ਾਇਦ ਮੈਂ ਵੀ ਇੰਜ ਹੀ ਕਰਦਾ.... ਮੇਰੀ ਪੰਜਾਬੀ ਹਾਇਕੂ ਨਾਲ ਬਚਨਵਧਤਾ ਕਾਰਨ ਇਕ ਹਾਇਜਨ ਦੀ ਭਿਆਨਕ ਰੋਗ ਨਾਲ ਬੇਵਕਤ ਮੌਤ 'ਤੇ ਇਕ ਦਿਨ ਲਈ ਸਾਰੇ ਪੰਜਾਬੀ ਹਾਇਕੂ ਗਰੁਪਾਂ ਨੂੰ ਬੰਦ ਕਰ ਦੇਣ ਦਾ ਸੁਝਾ ਦਿੱਤਾ ਸੀ....
Amarjit
ਸਾਥੀ ਜੀ , ਕਿਰਪਾ ਕਰਕੇ ਇਹਨਾਂ ਨਿਯਮਾਂ ਨੂੰ ਦੇਖੋ, ਮੇਰੇ ਖਿਆਲ ਨਿਯਮ ੫ ਤੇ ੬ ਬਦਲ
ਦਿਓ, ਤੇ ਇਸ ਜਗਾਹ ਇਹ ਕਰ ਦਿਓ ਕੇ ਐਡਮਿਨ ਮਰਜੀ ਦੇ ਮਾਲਿਕ ਹਨ ! ਜਦ ਓਹ ਮੌਜੂ ਬਣ ਜਾਣ,
ਫੇਰ ਕੋਈ ਵੀ ਟਿੱਪਣੀ ਕਿੰਨੇ ਵੀ ਦਿਨ ਰਖੀ ਜਾ ਸਕਦੀ ਹੈ ?
ਪੰਜਾਬੀ ਹਾਇਕੂ ਲੇਖਕਾਂ ਅਤੇ ਪਾਠਕਾਂ ਦਾ ਗਰੁੱਪ ਪੰਜਾਬੀ ਹਾਇਕੂ ਗਰੁੱਪ ਦਾ ਉਦੇਸ਼ ਪੰਜਾਬੀ ਲੇਖਕਾਂ ਅਤੇ ਪਾਠਕਾਂ ਨੂੰ ਹਾਇਕੂ ਵਿਧਾ ਬਾਰੇ ਜਾਣਕਾਰੀ ਦੇਣਾ, ਹਾਇਕੂ ਲਿਖਣ ਲਈ ਪਰੇਰਨਾ, ਵਧੀਆ ਹਾਇਕੂ ਲਿਖਣ ਲਈ ਸਿਰਜਣਾਤਮਕ ਸੁਝਾ ਦੇਣੇ ਅਤੇ ਹਾਇਕੂ ਵਿਧਾ ਨੂੰ ਪੰਜਾਬੀ ਸਾਹਿਤ ਖੇਤਰ ਵਿਚ ਪਰਫੁੱਲਤ ਅਤੇ ਪਰਵਾਨਿਤ ਕਰਵਾਉਣਾ ਹੈ। ਗਰੁੱਪ ਦਾ ਹਰ ਮੈਂਬਰ ਹਾਇਕੂ ਪੋਸਟ ਕਰ ਸਕਦਾ ਹੈ ਅਤੇ ਕਿਸੇ ਵੀ ਹਾਇਕੂ ‘ਤੇ ਟਿੱਪਣੀ ਕਰ ਸਕਦਾ ਹੈ। ਨਵੇਂ ਬਣੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ‘Docs’ ਵਿਚ ਹਾਇਕੂ ਵਿਧਾ ਬਾਰੇ ਦਿੱਤੇ ਲੇਖ ਜਰੂਰ ਪੜ੍ਹ ਲੈਣ। ਹਾਇਕੂ ਪੋਸਟ ਕਰਨ ਤੋਂ ਪਹਿਲਾਂ ‘ਸੋਧ ਅਤੇ ਸੰਪਾਦਨ’ ਵਿਚ ਦਿੱਤੀ ਚੈੱਕ ਲਿਸਟ ਅਨੁਸਾਰ ਜਰੂਰ ਪਰਖ ਲੈਣ। ਕੋਈ ਵੀ ਹਾਇਕੂ ਜਾਂ ਟਿੱਪਣੀ ਪੋਸਟ ਕਰਨ ਲੱਗਿਆਂ ਨਿਮਨ ਲਿਖਤ ਨਿਯਮਾਂ ਦਾ ਧਿਆਨ ਰੱਖਣ ਦੀ ਲੋੜ ਹੈ: 1. ਕਿਸੇ ਵਿਅਕਤੀ, ਜਾਤ, ਸੰਸਥਾ, ਧਰਮ, ਰਾਜਨੀਤਕ ਪਾਰਟੀ ਜਾਂ ਵਿਚਾਰਧਾਰਾ ਪ੍ਰਤੀ ਅਪਮਾਨਜਨਕ ਹਾਇਕੂ ਅਤੇ ਟਿੱਪਣੀਆਂ ਨਾ ਪੋਸਟ ਕੀਤੀਆਂ ਜਾਣ। 2. ਅਸ਼ਲੀਲ, ਅਸੱਭਿਆ, ਕੁਸੁਹਜ ਹਾਇਕੂ ਅਤੇ ਟਿੱਪਣੀਆਂ ਨਾ ਪੋਸਟ ਕੀਤੀਆਂ ਜਾਣ। 3. ਇਕ ਦਿਨ ਵਿਚ ਸਿਰਫ ਦੋ ਹੀ ਹਾਇਕੂ ਪੋਸਟ ਕੀਤੇ ਜਾਣ। 4. ਮੈਂਬਰਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਜਨਮ ਦਿਨ ਦੀ ਵਧਾਈ ਦੇ ਸੰਦੇਸ਼ ਗਰੁੱਪ ਦੀ ਵਾਲ 'ਤੇ ਪੋਸਟ ਨਾ ਕੀਤੇ ਜਾਣ। 5. ਜੋ ਲਿੰਕ ਹਾਇਕੂ ਅਤੇ ਹਾਇਕੂ ਵਿਧਾ ਨਾਲ਼ ਸਬੰਧਤ ਨਹੀਂ ਹਨ ਪੋਸਟ ਨਾ ਕੀਤੇ ਜਾਣ। 6. ਗਰੁੱਪ ਦੀ ਵਾਲ 'ਤੇ ਨਿੱਜੀ ਵਾਰਤਾਲਾਪ ਨਾ ਕੀਤਾ ਜਾਵੇ। ਟਿੱਪਣੀਆਂ ਸੰਖੇਪ, ਹਾਇਕੂ ਅਤੇ ਹਾਇਕੂ ਵਿਧਾ ਬਾਰੇ ਹੀ ਹੋਣ। ਪਾਠਕਾਂ ਅਤੇ ਅਤੇ ਲੇਖਕਾਂ ਦਾ ਧਿਆਨ ਖੰਡਿਤ ਕਰਨ ਵਾਲੇ ਲਿੰਕ ਅਤੇ ਬੇਲੋੜਿਆਂ ਟਿੱਪਣਿਆਂ ਐਡਮਿਨਜ਼ ਵੱਲੋਂ ਹਟਾ ਦਿੱਤੀਆਂ ਜਾਣਗੀਆਂ। ਪੰਜਾਬੀ ਹਾਇਕੂ ਗਰੁੱਪ ਤੋਂ ਹਾਇਕੂ ਕਾਪੀ ਕਰ ਕੇ ਹੇਠ ਲਿਖੇ ਬਲਾਗ 'ਤੇ ਵੀ ਪੋਸਟ ਕੀਤੇ ਜਾਂਦੇ ਹਨ ਤਾਂ ਵੱਧ ਤੋਂ ਵੱਧ ਲੇਖਕਾਂ ਦੇ ਵੱਧ ਤੋਂ ਵੱਧ ਹਾਇਕੂ ਕਿਸੇ ਵੀ ਲੇਖਕ, ਖੋਜੀ ਜਾਂ ਪਾਠਕ ਦੇ ਪੜ੍ਹਣ ਲਈ ਇਕੋ ਥਾਂ ਉਪਲਭਤ ਹੋਣ: http://haikupunjabi.wordpress.com/ ਜੇ ਕੋਈ ਮੈਂਬਰ ਅਪਣੇ ਹਾਇਕੂ ਬਲਾਗ 'ਤੇ ਨਹੀਂ ਲਗਵਾਉਣਾ ਚਾਹੁੰਦਾ ਉਹ ਐਡਮਿਨਜ਼ ਨੂੰ ਦੱਸ ਦੇਵੇ ਤਾਂ ਹਾਇਕੂ ਬਲਾਗ 'ਤੇ ਪੋਸਟ ਨਹੀਂ ਕੀਤੇ ਜਾਣਗੇ। ਬਲਾਗ ਦਾ ਘੇਰਾ ਵਿਸ਼ਾਲ ਅਤੇ ਚਿਰ-ਜੀਵੀ ਹੈ ਇਸ 'ਤੇ ਪੋਸਟ ਕੀਤੇ ਹਾਇਕੂ ਪੜ੍ਹਣ ਲਈ ਫੇਸਬੁੱਕ ਦਾ ਮੈਂਬਰ ਹੋਣਾ ਵੀ ਜਰੂਰੀ ਨਹੀਂ।
!
ਇਸ ਪੋਸਟ ਚ ਸਾਡੀ ਮਰ ਚੁੱਕੀ ਦੋਸਤ ਬਾਰੇ ਕਿੰਤੂ ਕੀਤੇ ਗਏ ਹਨ, ਅਜੇ ਪਾਲ ਗਿਲ ਜੀ
ਤੁਹਾਡੀ ਕਿੰਤੂ ਵਾਲੀ ਗੱਲ ਬਾਰੇ ਇਹ ਕਹਿੰਣਾ ਹੈ ਕਿ ਦਸੋ ਜੁਗਨੂੰ ਬਾਰੇ ਕਿਹੜਾ ਕਿੰਤੂ
ਹੈ? ਸਾਡੀ ਤੇ ਇਹ ਹੀ ਭਾਵਨਾ ਹੈ ਕਿ ਜੁਗਨੂੰ ਦੇ ਨਾਮ ਤੇ ਕੀਤੇ ਜਾ ਰਹੇ ਬਵੇਲੇ ਨੂੰ ਸਹੀ
ਅਰਥਾਂ ਵਿਚ ਸਮਝਿਆ ਜਾਵੇ। ਇੱਕ ਵੀ ਸ਼ਬਦ ਜੁਗਨੂੰ ਦੀ ਸਾਨ ਦੇ ਵਿਰੋਧ ਵਿਚ ਨਹੀ ਹੈ।
ਮਸਲਾ ਤੇ ਇਹ ਹੈ ਕਿ ਜੁਗਨੂੰ ਦੇ ਨਾਮ ਦੀ ਜੇ ਗਲਤ ਵਰਤੋਂ ਹੋਈ ਹੈ ਤਾ ਉਸਦਾ ਪਤਾ ਕੀਤਾ
ਜਾਵੇ। ਸਾਰੀ ਪੋਸਟ ਤੇ ਨਜ਼ਰਸਾਨੀ ਕਰਕੇ ਦਸੋ। ਜੇ ਕਿਸੇ ਸ਼ਬਦ ਨਾਲ ਤੁਹਾਨੂੰ ਠੇਸ
ਪਹੁੰਚੀ ਹੋਵੇ। ਸਾਡਾ ਕਿਸੇ ਨਾਲ ਵੀ ਜਾਤੀ ਵਿਰੋਧ ਨਹੀ। ਸਿਰਫ ਉਸ ਸਤ ਨੂੰ ਜਾਨਣ ਦੀ
ਕੋਸ਼ਿਸ਼ ਹੈ ਜਿਸਨੇ ਉਹ ਪਵਿਤਰ ਰੂਹ ਦਾ ਨਾਮ ਜਾਣੇ ਅਨਜਾਣੇ ਵਰਤਿਆ। ਸ਼ਬਦਾਂ ਦਾ
ਦਰਉਪਯੋਗ ਇਸ ਪਵਿਤਰ ਕਾਇਮੀ ਨੂੰ ਦਰ ਕਿਨਾਰ ਕਰ ਦੇਵੇਗਾ ਤੇ ਮਸਲੇ ਜੋ ਦੂਜੇ ਗਰੁਪਾਂ ਵਿਚ
ਸੁਰੂ ਹੋਏ ਹਨ ਉਹ ਹੋਰ ਵੀ ਉੱਚੀ ਅਵਾਜ਼ ਵਿਚ ਹੋਣਗੇ ਜੋ ਤੁਹਾਨੂੰ ਤੇ ਨਾ ਕਿਸੇ ਹੋਰ
ਜੁਗਨੂੰ ਦੇ ਹਮਦਰਦ ਨੂੰ ਚੰਗੇ ਲਗਣਗੇ। ਫਰਵਰੀ ਜਦ ਤੁਸੀਂ ਰਣਜੀਤ ਸਰਾਂ ਨਾਲ ਮੁਲਾਕਾਤ
ਕਰਕੇ ਜੋ ਤੱਥ ਦਸੇ ਉਹ ਫਰਵਰੀ ਤੋਂ ਸਤੰਬਰ ਤੱਕ ਹੋਈਆਂ ਘਟਨਾਵਾਂ ਨਾਲ ਮੇਲ ਨਹੀ ਖਾਂਦੇ,
ਇਹੋ ਹੀ ਕਾਰਣ ਹੈ ਕਿ ਕੁਝ ਲੋਕ ਇਹ ਸਮਝ ਰਹੇ ਹਨ ਕਿ ਜੁਗਨੂੰ ਦੀ ਫੇਕ ਆਈ ਡੀ ਹੋਂਦ ਵਿਚ ਆ
ਗਈ ਸੀ। ਜਿਸਨੇ ਉਸ ਚੰਗੀ ਰੂਹ ਦਾ ਨੁਕਸਾਨ ਕੀਤਾ। ਇਹ ਕੋਈ ਮਸਲਾ ਉਛਾਲਣ ਵਾਲੀ ਗੱਲ
ਨਹੀ ਬਲਕਿ ਹਕੀਕਤ ਜਾਨਣ ਵੱਲ ਕਦਮ ਹੈ ਜੋ ਜੁਗਨੂੰ ਦੇ ਨਾਮ ਨਾਲ ਖਿਲਵਾੜ (ਜੋ ਹੋਇਆ ਹੈ)
ਕਰਨ ਵਾਲੇ ਨਾਲ ਸ਼ਬਦੀ ਸੰਵਾਦ ਹੈ। ਕਹਿੰਣ ਦੇਵੋ ਹਰ ਉਸ ਸਖਸ਼ ਨੂੰ ਜੋ ਵੀ ਕੁਝ ਕਹਿੰਣਾ
ਚਾਹੁੰਦਾ ਹੈ। ਨਿਯਮ ਭੰਗ ਕਰਨ ਲਈ ਹੀ ਹੁੰਦੇ ਹਨ। ਜੇ ਨਿਯਮ ਭੰਗ ਨਾ ਹੋਣ ਤਾਂ ਨਿਯਮਾਂ
ਦੀ ਅਹਮੀਅਤ ਹੀ ਖਤਮ ਹੋ ਜਾਵੇਗੀ। ਅਸਲ ਮੁੱਦਾ ਨਿਯਮ ਨਹੀ, ਨਿਯਮਾਂ ਨੂੰ ਨਵਿਆਉਣ ਦੀ ਹੈ।
ਕੋਈ ਵੀ ਸੱਚ ਅੰਤਮ ਨਹੀ ਹੁੰਦਾ। ਹਰ ਸੱਚ ਇੱਕ ਸੈਨਥੀਸਸ ਹੁੰਦਾ ਹੈ ਜਿਸਦਾ ਐਟੀ ਥੀਸਸ
ਉਸਦੀ ਹੋਂਦ ਨਾਲ ਹੀ ਸੁਰੂ ਹੋ ਜਾਂਦਾ ਹੈ।
Ranjit Singh Sraਾਜੀ, ਮੇਰਾ ਕੇਹੜਾ ਤਥ ਮੇਲ ਨਹੀ ਖਾ ਰਿਹਾ ?
ਮਾਨ ਸਾਬ, ਕੀ ਓਹ ਫੇਕ ਆਈਡੀ ਤਿਨ ਸਾਲ ਪਹਿਲਾਂ ਹੀ ਬਣਾ ਲਈ ਗਈ ਸੀ ? 2008 ਚ ? ਮੇਰੇ ਖਿਆਲ ਹਾਇਕੂ ਚ ਓਹ 2011 ਚ ਆਈ ਹੈ, ਕਿਓਂਕਿ ਉਸ ਤੋਂ ਕੁਝ ਮਹੀਨੇ ਬਾਦ ਮੈਨੂੰ ਸ਼ਾਮਿਲ ਕੀਤਾ ਗਿਆ ਸੀ !
ਚੰਗਾ
ਹੋਵੇ, ਜਿਸ ਮੈਸੇਜ ਵਿਚ ਜੁਗਨੂੰ ਸੇਠ ਜੀ ਵਲੌ ਦੋਹਾਂ ਗਰੁਪਾਂ ਦੀ ਸੁਲਾਹ ਨਾਂ ਹੋਣ
ਬਾਰੇ ਆਪਣੀ ਨਰਾਜਗੀ ਦਰਸਾਈ ਗਈ ਹੈ, ਅਤੇ ਓਹ ਮੈਸਜ ਅਜੇਪਾਲ ਗਿੱਲ ਜੀ ਨੈ ਸੀਤਲ ਸੰਦੀਪ
ਜੀ ਦੇ ਇਨ ਬਾਕਸ ਵਿਚ ਭੇਜਿਆ ਸੀ......ਉਹਨੂੰ ਇਥੇ ਵੀ ਪੋਸਟ ਕਰ ਦੇਣ ਤਾਂ ਕਿ ਅਸਲ ਗਲ
ਦਾ ਪਤਾ ਲਗ ਸਕੇ.....
.
Jugnu Virk Seth ranjit bhaji,,,amrao gill saab di post te kuch comments keeta hai,,, gill saab mere nal gusse si,, ise layi defence kar rahi haan,,,,hahahha,,,,, tuhadi gal nu tok nai rahi,,,,u r right vaise,,, its not a right haiku September 3, 2011 ------------------------------------------------------------ ਮੇਰੇ ਨਿਜੀ ਵਿਚਾਰ ਹਨ ਕਿ ਇਹ ਸੰਵੇਦਨਾ ਨਕਲੀ ਆਈ ਡੀ 'ਚ ਹੋਣੀ ਮੁਸ਼ਕਲ ਹੈ !!
ਸ਼ੁਕਰੀਆ Rajinder ਵੀਰ !
ਮੇਰੇ
ਲਈ ਤਾਂ ਪਿਛਲੇ ਦਿਨੀ ਜੁਗਨੂੰ ਜੀ ਵਾਲਾ ਵਿਵਾਦ ਖਤਮ ਸੀ......ਕੱਲ ਨੂੰ ਮੇਰੀ ਮੌਤ ਦਾ
ਸਰਟੀਫੀਕੇਟ ਨਾ ਹੀ ਧੀਦੋ ਥੱਲੇ ਨਾਂ ਹੀ ਧੀਦੋਗਿੱਲ ਥੱਲੇ ਮਿਲੇਗਾ....ਅਮਰੀਕਾ ਦੇ
ਕਨੂੰਨ ਮੁਤਾਬਕ ਹੱਸਪਤਾਲ ਵਾਲੇ ਕੋਈ ਵੀ ਜਾਣਕਾਰੀ ਨਹਿਂ ਦੇਣਗੇ.....ਧੀਦੋਗਿੱਲ ਦੇ
ਨਾਮ ਥੱਲੇ........ਡੈਥ ਸਰਟੀ ਫੀਕੇਟ ਵੀ ਮੇਰੀ ਘਰ ਵਾਲੀ ਨੂੰ ਜਾਂ ਨਾਮਜਦ ਕੀਤੇ
ਪਰਿਵਾਰਕ ਮੈਂਬਰ ਨੂੰ ਮਿਲੇਗਾ.............ਗੱਲ ਬਹੁਤ ਹੀ ਸਿੰਪਲ ਹੈ....ਜੁਗਨੂੰ ਨਾਮ
ਦਾ ਕੋਈ ਵਿਅਕਤੀ ਹੈ ਵੀ ਸੀ ਜਾਂ ਨਹਿਂ.............ਸਵਾਲ ਹੀ ਸ਼ਰਾਰਤੀ ਹੈ
....ਉੱਕਾ ਹੀ ਗੈਰਜਿੰਮੇਵਾਰੀ ਵਾਲਾ.........................ਉੱਜ ਇੱਛਾ ਹੈ ਜੁਗਨੂੰ
ਦੀ ਯਾਦ ਨੂੰ ਸਮਰਪੱਤ ਹਾਇਕੂ ਗਰੁੱਪ ਜਰੂਰ ਹੋਵੇ............ਇਸਦੀ ਸਭ ਤੋਂ ਵੱਧ
ਜਿੰਮੇਵਾਰੀ ਸੰਦੀਪ ਸੀਤਲ ਜੀ ਸਿਰ ਆਉਂਦੀ ਹੈ.......ਅੱਗੇ ਉਨਾਂ ਦੀ ਮਰਜੀ......ਜਿਸ
ਕਿਸੇ ਭਾਵੁਕਤਾ ਹਿਤ ਉਨਾਂ ਟੀ ਰੂਮ ਗਰੁੱਪ ਬੰਦ ਕੀਤਾ ਹੈ....ਇਹ ਫੈਸਲਾ ਦਰੁਸਤ ਨਹਿਂ
ਸੀ, ਇਹ ਬਹੁਤ ਲੋਕਾਂ ਨੂੰ ਦੁਖੀ ਰੱਖੇਗਾ
ਮੇਰੀ
ਸੰਦੀਪ ਸੀਤਲ ਜੀ ਨੂੰ ਧੀਦੋ ਗਿੱਲ ਜੀ ਵਾਲੀ ਬੇਨਤੀ ਹੈ, ਹਥ ਜੋੜ ਕੇ ! ਮੇਰੇ ਨਾਲ
ਗੁੱਸੇ ਗਿਲੇ ਉਹਨਾਂ ਦੇ ਕੁਝ ਹੋ ਗਏ, ਜਿਸ ਦਾ ਜਿਕਰ ਓਹਨਾਂ ਕੀਤਾ ਜਿਸ ਲਈ ਮੈ ਉਹਨਾਂ ਦੇ
ਵੱਡੇ ਤੇ ਸਤਿਕਾਰਤ ਹੋਣ ਨਾਤੇ ਮੈ ਮੁਆਫੀ ਮੰਗਦਾ ਹਾਂ, ਪਰ ਜੁਗਨੂੰ ਦੀ ਯਾਦ ਚ ਟੀ ਰੂਮ
ਜਰੂਰ ਖੋਲ ਦੇਣਾ ਚਾਹੀਦਾ ਹੈ !
ਅਸਲ
ਮੁੱਦ ਤਾਂ ਸਦਭਾਵਨਾ ਦਾ ਹੀ ਹੈ ਜੋ ਅਲੋਪ ਹੋ ਰਹੀ ਹੈ। ਜੁਗਨੂੰ ਦੀ ਹੋਂਦ ਤੋਂ ਕੋਈ ਵੀ
ਇਨਕਾਰੀ ਨਹੀ। ਉਸਦਾ ਅਸਲ ਨਾਮ ਕੋਈ ਵੀ ਹੋਵੇ। ਉਹ ਜਿਤਨਾ ਚਿਰ ਵੀ ਰਹੀ ਆਪਣੀ ਕਹੀ ਗੱਲ
ਤੇ ਪਹਿਰਾ ਦੇਂਦੀ ਰਹੀ। ਪਰ ਬਾਦ ਵਿਚ ਜਦੋਂ ਹਿੰਮਤ ਜੁਆਬ ਦੇ ਗਈ ਤਾਂ ਕਈ ਗੱਲਾਂ ਹੋਈਆ
ਜਾਂ ਜੁਗਨੂੰ ਦੇ ਸੁਭਾਅ ਨਾਲ ਮੇਲ ਨਹੀ ਖਾਂਦੀਆਂ ਸੀ। ਇਸ ਵਿਚ ਕੁਝ ਗਲਾਂ ਨੇ ਸਦਭਾਵਨਾ
ਨੂੰ ਵੱਡਾ ਖੋਰਾ ਲਾਇਆ ਜੋ ਇੱਥੇ ਦੁਹਰਾਉਣ ਦੀ ਜ਼ਰੂਰਤ ਨਹੀ। ਅਜੇ ਗਿੱਲ ਜੀ ਜਗਨੂੰ ਦੀ
ਅਸਲ ਆਈ,ਡੀ ਤੇ ਕੋਈ ਸ਼ਕ ਨਹੀ ਜਦੋਂ ਤੁਹਾਨੂੰ ਉਨ੍ਹਾਂ ਨੇ ਫਰੈਂਡਸ਼ਿਪ ਵਿਚ ਐਡ ਕੀਤਾ।
ਮੈਨੂੰ ਐਡ ਕੀਤਾ ਤੇ ਕਈ ਹੋਰ ਉਨ੍ਹਾਂ ਦੇ ਦੋਸਤ ਸਨ, ਪਰ ਬਾਦ ਵਿਚ ਜਿਵੇਂ ਲਗਦੈ ਉਨ੍ਹਾ
ਦਾ ਕੰਟਰੌਲ ਖਤਮ ਹੋ ਗਿਆ ਜਾਂ ਕੁਝ ਐਸਾ ਹੈ ਜਿਸਦਾ ਜੁਗਨੂੰ ਜੁਆਬ ਨਹੀ ਦੇ ਸਕਦੀ। ਉਹੋ
ਹੀ ਉਹ ਗੱਲਾਂ ਹਨ ਜਿੰਨ੍ਹਾਂ ਦੇ ਜਿਕਰ ਨੂੰ ਧੀਦੋ ਗਿੱਲ ਹੁਰੀਂ ਗੈਰ ਜਿੰਮੇਵਾਰਨਾ ਸਮਝ
ਰਹੇ ਹਨ। ਇਹ ਡਿਸਕਰੀਪੈਂਨਸੀਜ਼ ਨੂੰ ਕੋਈ ਵੀ ਸੁਹਿਰਦ ਵਿਅਕਤੀ ਪਸੰਦ ਨਹੀ ਕਰ ਸਕਦਾ।
ਕਿਉਂ ਨਾ ਉਨ੍ਹਾ ਡਿਸਕਰੀਪੈਂਨਸੀਜ਼ ਤੇ ਉਂਗਲ ਰੱਖੀ ਜਾਵੇ? ਜੇ ਜੁਆਬ ਨਾ ਲਭਣ ਤਾਂ ਅੱਗੇ
ਵਾਸਤੇ ਇਹ ਵਰਤਾਰਾ ਬੰਦ ਹੋਵੇ। ਤੁਹਾਡੀ ਟੀ ਰੂਮ ਨੂੰ ਦੁਬਾਰਾ ਖੋਲਣ ਦੀ ਬੇਨਤੀ ਨਾਲ ਮੈਂ
ਵੀ ਸਹਿਮਤ ਹਾਂ ਤੇ ਇਹ ਵੀ ਚੰਗੀ ਗੱਲ ਹੋਵੇਗੀ ਜੇ ਜੁਗਨੂੰ ਦੇ ਨਾਮ ਤੇ ਖੋਲਿਆ ਜਾਵੇ।
ਵਿਟਾਂਦਰੇ ਨਾਲ ਕੁਝ ਸੇਹਤਮੰਦ ਰੁਝਾਂਨ ਬਣਨਗੇ।
ਕੁਲਜੀਤ
ਜੀ ਸਰਾ ਸਾਹ੍ਬ ਵਾਲੇ ਓਪ੍ਰੋਕਤ ਕਾਮੈਂਟ ਨੇ ਮੈਨੂਂ ਵੀ ਅਪਣਾ ਬਿਆਨ ਦੇਣ ਲਈ ਕਟਹਰੇ ਲਿਆ
ਖਲਾਰਿਆ ਹੈ.... ਸਰਾ ਜੀ ਵਾਲੇ ਕਮੈਟ ਦੀ ਸ਼ਬਦਾਵਲੀ ਜੁਗਨੂ ਦੀ ਹੈ ਪਰ ਤਰੀਕ ਗਲਤ ਹੈ-
ਇਸ ਵਿਚ ਬਹੁਤ ਦੇਰ ਪਹਿਲਾ ਮੇਰੀ ਅਤੇ ਜੁਗਨੂ ਦੀ ਬਹਿਸ ਮੇਰੇ ਇਕ ਸਰੋਂ ਦੇ ਖੇਤ ਵਾਲੇ
ਹਾਏਕੂ ਬਾਰੇ ਸੀ,(ਪਿਛਲੇ ਸਾਲ) ਓਸ ਤੋਂ ਬਾਦ ਅਜ ਤੀਕ ਮੇਰਾ ਤੇ ਜੁਗਨੂ ਦ ਕਦੇ ਕੋਈ
ਮਤ-ਭੇਦ ਨਹੀ ਹੋਇਆ...ਓਸ ਦੀ ਤੇ ਮੇਰੀ ਅਕਸਰ ਹਾਇਕੂ ਬਾਰੇ ਤੇ ਇਸ ਦੇ ਸੁਧਾਰ ਬਰੇ ਅਕਸਰ
ਚੈਟ ਰਾਹੀ ਹਂਦੀ ਰਹਦੀ ਸੀ... ੨੨ ਅਗਸਤ ਨੂਂ ਉਸ ਨੇ ਮੇਰਾ ਇਕ ਹਾਇਕੂ ਪਂਜਾਬੀ 'ਚ
ਟ੍ਰਾਸਲੇਟ ਕੀਤਾ, ਓਸ ਤੋਂ ਬਾਦ ਨ ਤ ਉਸ ਨੇ ਮੇਰੇ ਕਿਸੇ ਹਾਇਕੂ ਤੇ ਕਾਮੈਟ ਕੀਤਾ ਤੇ ਨਾ
ਹੀ ਸਾਡੀ ਚੈਟ ਹੋਈ... ੪ ਅਗਸਤ ਨੂ ਮੈ ਮੈਸੇਜ ਛਡਿਆ ਕਿ ਤੂਂ ਕਿਥੇ ਹੈਂ ਜਿਸਦਾ ਅਜ ਤੀਕ
ਜਵਾਬ ਉਡੀਕ ਰਿਹਾ ਹਾਂ ...ਪ੍ਰੇਸ਼ਾਨ ਹੋ ਕੇ ਹੈਂਗਾਮੇਹ ਨੂ ਮੈਸੇਜ ਕੀਤਾ ਸ਼ਾਇਦ ਓਸ ਨੂ
ਪਤਾ ਹੋਵੇ, ਕਿਓਂਕਿ ਹੈਂਗਾਮੇਹ ਨੂ ਜੁਗਨੂ ਤ੍ਕ੍ਰੀਬਨ ਹਰ ਰੋਜ ਚੈਟ ਕਰਦੀ ਰਹੀ
ਸੀ,ਕਿਓਂਕਿ ਹੇਗਾਮੇਹ ਵੀ ਭਿਆਨਕ ਬਿਮਾਰੀ ਦੀ ਸ਼ਿਕਾਰ ਹੈ..੪ ਅਗਸਤ ਨੂ ਹੇਗਾਮੇਹ ਨੇ ਮੇਰੇ
ਕਹਿਣ 'ਤੇ ਸਂਦੀਪ ਨੂ ਪੁਛਿਆ ਤੇ ਪਤਾ ਚਲਿਆ ਓਸ ਨੂ ਵੀ ਪਤਾ ਨਹੀ ਲਗ ਰਿਹਾ...ਹੇਗਾਮੇਹ
ਦੇ ਸਾਰੇ ਮੈਸੇਜ ਪੜੇ ਜਾ ਰਹੇ ਸਨ, ਪਰ ਜਵਾਬ ਨਹੀ ਦਿਤਾ ਗਿਆ...ਹੁਣ ਸੋਚਣ ਵਾਲੀ ਗਲ ਇਹ
ਹੈ ਕਿ ਹੇਗਾਮੇਹ ਦੀ ਬਿਮਾਰੀ ਬਾਰੇ ਰੋਜ ਹਾਲ ਪੁਛਣ ਵਾਲੀ ਜੁਗਨੂ ਓਸ ਦੇ ਮੈਸੇਜ ਵੀ
ਰਿਟ੍ਰਨ ਨਹੀ ਕਰ ਰਹੀ, ਪਰ ਸਰਾ ਜੀ ਨੂਂ ੩ਸਤਂਬਰ ਨੂ ਮੇਰੇ ਹਾਇਕੂ ਬਾਰੇ ਦਸ ਰਹੀ
ਹੈ....ਮੇਰੇ ਕੇਸ ਵਿਚ ਤਿਂਨ ਸਤਂਬਰ ਵਾਲੀ ਜੁਗਨੂ ਫੇਕ ਹੈ, ੪ ਅਗਸਤ ਤੀਕ ਅਸਲੀ ਸੀ...
sorry..22 June ..not August, it was typo
She translated my las haiku on June 22 not August 22..it was typp
Sorry my mistake I .. Sra Ji has written 3 Sep 2011..again my applogy
Kuljeet Mann whenever you feel satisfied with the truth, can you give a concluding statement for the benefit of haiku readers, thanks.
ਪਿਆਰੇ ਵੀਰ ਜੀਓ ।
ਮੈਂ ਹਾਇਕੂ ਗੁੱਪ ਵਿੱਚ ਹੋ ਰਹੀ ਇਸ ਬਹਿਸ ਵਿੱਚ ਸ਼ਾਮਿਲ਼ ਨਹੀਂ ਹੋਣਾ ਚਾਹੰਦਾ । ਪਰ ਮੇਰਾ ਇੱਕ ਸਵਾਲ਼ ਹੈ ਕਿ ਜ਼ਿੰਦਗੀ ਵਿੱਚ ਮਜ਼ਾ ਲੈਣ ਲਈ ਅਸੀਂ ਸਾਹਿਤ ਜਾਂ ਕਹਿ ਲਓ ਹਾਇਕੂ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਹੈ। ਇੱਥੇ ਵਿਚਾਰਾਂ ਦੇ ਵਲਵਲ਼ੇ ਸਿੱਧੇ ਦਿਲ਼ ਦੀਆਂ ਗਹਿਰਾਂਈਆਂ ਚੋਂ ਨਿੱਕਲ਼ਦੇ ਹਨ। ਮੈਨੂੰ ਤਾਂ ਲੱਗਦਾ ਸੀ ਕਿ ਕਵੀ ਜਾਂ ਰਿਸ਼ੀ ਰੱਬ ਦੇ ਨੇੜੇ ਹੁੰਦੇ ਹਨ ਪਰ ਇਸ ਹਾਇਕੂ ਗਰੁੱਪ ਕੁੱਕੜਾਂ ਵਰਗੀ ਲੜਾਈ ਦੇਖ ਕੇ ਮਨ ਭਰ ਗਿਆ ਹੈ । ਜਿਸ ਵੀ ਕਿਸੇ ਵੀਰ ਤੋਂ ਗਲ਼ਤੀ ਹੋਈ ਹੈ ਭਾਂਵੇ ਮਜ਼ਾਕ ਵਿੱਚ ਹੋਈ ਹੋਵੇ ਉਸ ਨੂੰ ਗੱਲ ਸਾਫਗੋਈ ਨਾਲ਼ ਕਰਕੇ ਹਾਇਕੂ ਦੀ ਸਿੱਧ ਪੱਧਰੀ ਮਰਿਆਦਾ ਨੂੰ ਦਿਲ਼ੋਂ ਅਕੀਦਤ ਭੇਂਟ ਕਰਨੀ ਚਾਹੀਦੀ ਹੈ । ਅਤੇ ਬਾਕੀ ਵੀਰਾਂ ਨੂੰ ਸਿਰਫ ਸੁਝਾ ਹੈ ਨਾ ਕਿ ਕੋਈ ਜ਼ਬਰਦਸਤੀ, ਬਈ ਗੱਲ ਨੂੰ ਨਾ ਰਿੜਕੀਏ । ਪ੍ਰਮਾਤਮਾ ਕਰੇ ਸਾਡਾ ਸੱਭ ਦਾ ਪਿਆਰ ਬਣਿਆ ਰਵ੍ਹੇ ।
ਜਦੋਂ
ਤਕ ਇਹ ਪਤਾ ਨਹੀਂ ਲਗਦਾ ਕਿ ਅਜੈਪਾਲ ਗਿੱਲ ਜੀ ਵਲੋਂ ਸੰਦੀਪ ਸੀਤਲ ਜੀ ਨੂੰ ਭੇਜੇ,
ਜੁਗਨੂੰ ਸੇਠ ਜੀ ਦੇ ਦੋਹਾਂ ਗਰੁਪਾਂ ਵਿਚ ਸਦਭਾਵਨਾ ਬਨਾਣ ਲਈ ਨਰਾਜਗੀ ਪ੍ਰਗਟ ਕਰਦੇ
ਸੁਨੇਹੇ ਵਿਚ ਕੀ ਲਿਖਿਆ ਸੀ.....ਇਸ ਮੁੱਦੇ ਦੀ ਤਹਿ ਤਕ ਨਹੀਂ ਪਹੁੰਚਿਆ ਜਾ ਸਕਦਾ
ਕਿਉਂਕਿ ਰਣਜੀਤ ਸਰਾਂ ਜੀ ਵਲੋਂ ਪੰਜਾਬੀ ਹਾਇਕੂ ਵਿਚ ਕਾਪੀ ਪੋਸਟ ਕੀਤੇ ਜੁਗਨੂੰ ਸੇਠ ਜੀ
ਦੇ ਦੋਹਾਂ ਗਰੁਪਾਂ ਵਿਚ ਸਦਭਾਵਨਾ ਬਨਾਣ ਲਈ ਸੁਨੇਹੇ ਨੂੰ ਪੜ੍ਹ ਕੇ ਟੀ-ਰੂਮ ਦੇ ਐਡਮਿਨ
ਨੂੰ ਬੜੀ ਹੈਰਾਨੀ ਹੋਈ ਸੀ, ਜਿਸਦਾ ਜ਼ਿਕਰ ਸੰਦੀਪ ਜੀ ਕਰ ਚੁੱਕੇ ਹਨ......ਅਜੈਪਾਲ ਗਿੱਲ
ਅਤੇ ਸੰਦੀਪ ਹੀ ਇਹ ਭੇਦ ਜਾਣਦੇ ਹਨ.....ਇਹਨੂੰ ਨਸ਼ਰ ਕਰਨ ਵਿਚ ਇਹ ਦੋਨੋਂ ਹੀ ਹਿਚਕਿਚਾ
ਰਹੇ ਹਨ. ਕਿਉਂ?
Mai Gurinder Mann Ji naal sehmat haan............
ਇਨਸਾਨੀਅਤ
ਦਾ ਤੇ ਦੁਨੀਆਦਾਰੀ ਦਾ ਅਸੂਲ ਏਹੋ ਹੈ ਕਿ ਮਰ ਗਏ ਦੇ ਸਾਰੇ ਗੁਨਾਹ ਮਾਫ਼ ਮੰਨੇ ਜਾਂਦੇ
ਨੇ, ਕਿਓਂਕਿ ਉਸਨੇ ਮੋੜਵਾਂ ਜਵਾਬ ਨਹੀਂ ਦੇਣਾ ਹੁੰਦਾ ! ਪਰ ਐਥੇ ਸ਼ਾਇਦ ਓਹ ਲਾਗੂ ਨਾ
ਹੋਵੇ ! ਮੇਰਾ ਸੁਝਾ ਹੈ ਕਿ ਜੋ ਵੀ ਐਥੇ ਹੋਇਆ, ਤੇ ਜੋ ਵੀ ਹੋ ਰਿਹਾ ਹੈ , ਉਸਦੀ
ਗੁਨਾਹਗਾਰ ਜੁਗਨੂੰ ਨੂੰ ਮੰਨ ਲਿਆ ਜਾਵੇ, ਤੇ ਇਸ ਗੱਲ ਨੂ ਖਤਮ ਕਰ ਦਿਤਾ ਜਾਵੇ ! ਇਹ ਹੀ
ਸ਼ਾਇਦ ਠੀਕ ਹੋਵੇਗਾ !
ਬਾਕੀ ਸੰਧੂ ਸਾਬ, ਮੈ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੈਨੂੰ ਇਸ ਗੱਲ ਚ ਨਾਂ ਰਖਿਆ ਜਾਵੇ ! ਮੇਰੀ ਓਹੋ ਬੇਨਤੀ ਫੇਰ ਕਬੂਲ ਕਰੋ !
ਅਜੇ
ਪਾਲ ਗਿੱਲ ਜੀ, ਤੁਹਾਡੇ ਕਮੇਂਟ ਨੇ ਦਿਲ ਦੁਖਾਇਆ ਹੈ। ਜੁਗਨੂੰ ਇੱਕ ਜਿੰਦਾ ਦਿਲ ਤੇ
ਵਧੀਆ ਕਦਰਾ ਵਾਲੀ ਇਨਸਾਨ ਸੀ ਅਸੀਂ ਜੁਗਨੂੰ ਦੀ ਨਹੀ ਉਸਦੀ ਨਿਰਛਲ ਵਿਅਕਤੀਤਵ ਦੀ ਗੱਲ
ਕਰ ਰਹੇ ਹਾਂ। ਉਸ ਦਾ ਨਾਮ ਕੋਈ ਵੀ ਹੋਵੇ। ਨਾਮ ਤੇ ਦੁਨੀਆ ਦੇ ਸੰਬੌਧਨ ਲਈ ਹੁੰਦੇ ਹਨ।
ਮਸਲਾ ਤੇ ਸਿਰਫ ਕੁਝ ਗਲਤਫਹਿਮੀਆ ਦਾ ਹੈ ਜਿਨ੍ਹਾ ਨੇ ਭਵਿਖੀ ਸਮਸਿਆਵਾਂ ਨੂ ਜਨਮ ਦੇਣਾ
ਸੀ। ਰਘਬੀਰ ਜੀ ਮੈਂ ਇੱਕਲਾ ਹੀ ਨਹੀ ਆਪਾਂ ਸਾਰੇ ਹੀ ਨੋਟ ਲਿਖਾਂਗੇ ਤਾਂ ਕਿ ਅੱਗੇ
ਵਾਸਤੇ ਇਹ ਵਰਤਾਰੇ ਠਲੇ ਜਾ ਸਕਣ।
ਅਜੇਪਾਲ
ਜੀ ਤੁਸੀਂ ਇਹ ਕਹਿਕੇ ਕਿਵੇਂ ਪੱਲਾ ਝਾੜ ਸਕਦੇ ਹੋ ਕਿ "ਮਰ ਗਏ ਦੇ ਸਾਰੇ ਗੁਨਾਹ ਮੁਆਫ
ਮੰਨੇ ਜਾਂਦੇ ਹਨ" ਇਹਦਾ ਭਾਵ ਇਹ ਹੋਇਆ ਕਿ ਜੁਗਨੂੰ ਸੇਠ ਜੀ ਗੁਨਾਹਗਾਰ ਸਨ? ਮੈਂ ਭਾਵੇਂ
ਜੁਗਨੂੰ ਜੀ ਦਾ ਦੋਸਤ ਨਹੀਂ ਸੀ, ਪਰ ਉਹਨਾਂ ਦੇ ਹੀ ਬਹੁਤ ਕਰੀਬੀ ਦੋਸਤ ਵਲੋਂ ਇਹ ਟਿੱਪਣੀ
ਪੜ੍ਹ ਕੇ ਹੈਰਾਨ ਹੋਇਆ ਹਾਂ. ਹੁਣ ਮੈਨੂੰ ਇਹ ਮੰਨ ਲੈਣ ਵਿਚ ਕਿਸੇ ਵੀ ਹੋਰ ਸਬੂਤ ਦੀ
ਲੋੜ ਨਹੀਂ ਰਹੀ ਕਿ ਇਕ ਲਾਚਾਰ ਵਿਅਕਤੀ ਦੇ ਨਿਜੀ ਅਤੇ ਫੇਸਬੁਕ ਮਿੱਤਰ ਉਹਦੀ ਜੀਵਨ ਨਾਲ
ਕਿਵੇਂ ਖਿਲਵਾੜ ਕਰਦੇ ਰਹੇ ਹਨ......ਉਹਦੀ ਆਈ ਡੀ ਦੀ ਗਲਤ ਵਰਤੋਂ ਵੀ ਇਹਦੇ ਵਿਚ ਸ਼ਾਮਲ
ਹੈ.......
ਸੱਤ ਬਚਨ ਜੀ !
ਇਸ ਸਵਾਲ ਦਾ ਜਵਾਬ ਮੇਰਾ ਦੇਣਾ ਨਹੀਂ ਬਣਦਾ ! ਹੋਰ ਬਹੁਤ ਲੋਕ ਹਨ ! ਮੈ ਉਸਦਾ ਨਿੱਜੀ ਦੋਸਤ ਹਾਂ, ਮੇਰਾ ਸਰੋਕਾਰ ਉਸਦੀ ਜਾਤ ਨਾਲ ਸੀ, ਉਸਦੀ ਹਾਇਕੂ ਰਾਜਨੀਤੀ ਨਾਲ ਨਹੀਂ !
ਜੀ
ਆਈ ਡੀ ਦਾ ਹੋਣਾ ਜਾਂ ਨਾ ਹੋਣਾ, ਇਸਦਾ ਜੁਗਨੂੰ ਦੀ ਜ਼ਾਤ ਨਾਲ ਕੋਈ ਸਬੰਧ ਨਹੀ ਹੈ ਤੇ
ਉਹ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਜੁਗਨੂੰ ਨਿਰਛਲ ਹੀ ਦੁਨੀਆ ਤੋਂ ਰੁਖਸਤ ਹੋਈ ਹੈ।
ਅਸੀਂ ਜੇ ਇਸ ਸਾਰੀ ਗੱਲਬਾਤ ਤੋਂ ਕੁਝ ਵੀ ਪ੍ਰਾਪਤ ਨਾ ਵੀ ਕਰ ਸਕੇ ਤਾਂ ਇਹ ਤਾ ਕਰ ਹੀ
ਸਕਦੇ ਹਾਂ ਕਿ ਵਿਛੜਣ ਵਾਲਾ ਸਾਥੀ ਸਾਡੇ ਲਈ ਮਾਣ ਕਰਨ ਵਾਲਾ ਸੀ। ਅਜੈ ਜੀ ਮੈਂ ਫਿਰ
ਕਹਿੰਦਾ ਹਾਂ ਤੁਹਾਡੇ ਜਾਤੀ ਸਬੰਧ ਹੀ ਤੁਹਾਨੂੰ ਜਜ਼ਬਾਤੀ ਕਰ ਰਹੇ ਹਨ। ਅਸੀਂ ਤੁਹਾਡੇ
ਦੁਖ ਵਿਚ ਬਰਾਬਰ ਦੇ ਸ਼ਰੀਕ ਹਾ। ਸ਼ਬਦ ਚੋਣ ਗਲਤ ਹੋ ਸਕਦੀ ਹੈ ਭਾਵਨਾ ਨਹੀ।
ਮਾਨ
ਸਾਹਬ, ਮੈਨੂੰ ਨਾ ਤਾਂ ਅਜੇ ਤੱਕ ਮੁੱਦਾ ਸਮਝ ਅਇਆ ਹੈ, ਤੇ ਨਾਂ ਹੀ ਕੋਈ ਗੱਲ ਪੱਲੇ ਪਈ
ਹੈ ! ਮੇਰਾ ਇਸ ਨਾਲ ਸਰੋਕਾਰ ਐਨਾ ਸੀ, ਕਿ ਕੁਝ ਦੋਸਤਾਂ ਨੇ ਜੁਗਨੂੰ ਦੀ ਬਿਮਾਰੀ, ਤੇ
ਕੁਝ ਹੋਰ ਗੱਲਾਂ ਤੇ ਕਿੰਤੂ ਕੀਤਾ, ਜੋ ਮੈ ਉੱਪਰ ਸਾਫ਼ ਕਰ ਦਿੱਤਾ ਹੈ ! ਇਸ ਤੋਂ ਜਿਆਦਾ
ਮੇਰੇ ਕੋਲ ਕਹਿਣ ਨੂੰ ਕੁਝ ਨਹੀਂ ! ਮੇਰੀ ਵਾਰ ਵਾਰੇ ਬੇਨਤੀ ਕਰਨ ਤੇ ਵੀ ਮੈਨੂੰ ਕਿਓਂ
ਘੜੀਸਿਆ ਜਾ ਰਿਹਾ ਹੈ, ਮੇਰੀ ਸਮਝੋਂ ਬਾਹਰ ਹੈ ! ਮੈ ਕੋਈ ਤਿੰਨ ਵਾਰ ਬੇਨਤੀ ਕਰ ਚੁੱਕਾ
ਹਾਂ ਕਿ ਮੈ ਜੋ ਕਹਿਣਾ ਸੀ, ਕਹਿ ਦਿੱਤਾ ਹੈ ! ਇਸ ਤੋਂ ਅੱਗੇ ਮੈਨੂੰ ਸ਼ਾਮਿਲ ਕਰਨਾ ਤਾਂ
ਬਹਿਸ ਨੂੰ ਅਨ੍ਸ੍ਖਾਵਾਂ ਕਰਨ ਵਾਲੀ ਗੱਲ ਹੋਵੇਗੀ !
ਪੰਜਾਬੀ ਹਾਇਕੂ ਵਿੱਚ ਚਲ ਰਹੀ ਜੰਗ ਬਾਰੇ :
ਸੀਜ਼ ਫਾਇਰ ਲਿਖ ਰਿਹਾ ਮਨਮੋਹਣਾ ਹਾਇਕੂ
ਇਹ ਕੋਈ ਜੰਗ ਨਹੀ। ਨਿਤਾਰਾ ਹੈ। ਇਸ ਵਿਚ ਸਿਰਫ ਸ਼ਬਦ ਹਨ। ਕੁਝ ਕੌੜੇ ਵੀ ਹੋਣਗੇ ਪਰ ਜੰਗ ਵਰਗੇ ਵਿਸਫੋਟਕ ਨਹੀ ਹਨ।
ਸ਼ਬਦੀ ਜੰਗ
ਮੌਤ ਦੀ ਖ਼ਬਰ - /ਅਣਗਿਣਤ ਟੋਇਆ 'ਚ/ ਕਾਲਾ ਪਾਣੀ
ਰਘਬੀਰ ਜੀ ਤੇ ਮਾਂਗਟ ਜੀ, ਐਸਾ ਕੁਝ ਵੀ ਨਹੀ ਹੈ।
Bhai sahab tusi Ajay Pal Singh Gill
Ji di Gal kyo nahi sun rahe......... Band kar deyo apne is akahuti
dimagi ghamasaan nu........... Kyo kise nu Jich kar rahe ho bar
bar............
ਉਮੇਸ਼
ਜੀ ਅਸੀਂ ਕਿਸੇ ਨੂੰ ਜਿਸ ਨਹੀ ਕਰ ਰਹੇ। ਖਾਸ ਕਰਕੇ ਅਜੇ ਗਿਲ ਨੂੰ ਤੇ ਬਿਲਕੁਲ ਹੀ ਨਹੀ।
ਵੈਸੇ ਤੁਹਾਡੀ ਭਾਸ਼ਾ ਬਾਰੇ ਮੈਨੂੰ ਇਤਰਾਜ਼ ਵੀ ਹੈ ਤੇ ਇਸ ਬਾਰੇ ਮੈਂ ਇੱਥੇ ਗੱਲ ਨਹੀ
ਕਰਨਾ ਚਾਹੁੰਦਾ। ਮਸਲਾ ਆਪਣੀ ਦਿਵਾਰ ਤੇ ਲੈ ਜਾਵੋ। ਮੈਂ ਕੋਈ ਦਲਵੀਰ ਗਿੱਲ ਨਹੀ ਹਾਂ।
ਤੇਰੀ ਹਰ ਗੱਲ ਦਾ ਜੁਆਬ ਦੇ ਦੇਵਾਂਗਾ।
Bhasha bare tuhada itraz jayaz ho sakda hai ji Kuljeet Mann
veer ji. Vaise mera uppar wala comment tuhade naal kise tara vi
sambandh nahi rakhda...... tusi bahut hi sabhyak ho te bahut hi sihna
Haiky likhde ho.......... Mai tuhada kadardaan haan te tuhade naal unna
hi sabhak haan......... Rahi gal Dalvir Gill
ji bare. uhna bare mai tuhade nal koi discussion nahi karna chahwanga
ji....... tuhade layi mera satkar barkrara hai te rahega.............
Baki mai jo bhasha varti is nalo bhaddi te gandi bhasha mai aksar is
group de kuch sanmanit members diyan posts vich parhi hai te lok
appreciate vi karde han....... par tuhadi har post sabhyak hundi hai te
mai hamesha dilon kadar kiti hai........
ਅਸਲ
ਵਿਚ ਹਰ ਓਸ ਬੰਦੇ ਨੂੰ ਦੁਖ ਹੈ ਕੇ ਜੁਗਨੂੰ ਜੀ ਦੀ ਨਿਸ਼ਾਨੀ ਟੀ ਰੂਮ ਕਿਓਂ ਬੰਦ ਕਰ
ਦਿਤਾ ਗਿਆ ...ਓਸਦੇ ਆਪਨੇ ਬਣਨ ਵਾਲੇ ਓਸ ਤੋਂ ਮੋਹ ਕਿਵੇਂ ਭੰਗ ਕਰ ਸਕਦੇ ਨੇ ...ਓਸ ਦੀ
ਅਸਲ id ਨੂੰ ਫੇਕ ਕਿਓਂ ਬਣਾ ਦਿੱਤਾ ਗਿਆ ..ਕੀਤੇ ਇਹ ਗੱਲ ਤੇ ਨਹੀ ਕੇ ਜੁਗਨੂੰ ਜੀ ਦੇ
ਬਹੁਤ ਸਾਰੇ ਹਾਇਕੂ ਕਿਸੇ ਕੋਲ ਪਏ ਹੋਣ ---ਹੁਣ ਓਹ ਓਹਨਾ ਤੇ ਕਾਬਜ ਹੋ ਗਿਆ ਹੋਵੇ--ਕੋਈ ਡਰ ਗਿਆ ਹੋਵੇ ਕੇ ਜੁਗਨੂੰ ਦਾ ਹੀ ਨਾਮ ਕਿਓਂ ਚੱਲ ਰਿਹਾ ਮੇਰਾ ਕਿਓਂ ਨਹੀ --ਸ਼ਾਇਦ ਆਪਣੇ ਅਖੀਰਲੇ ਦਿਨਾ ਵਿਚ ਆਪਣੀ ਸਾਰੀ ਰਚਨਾ ਤੇ ਪਾਸ ਵਰਡ ਕਿਸੇ ਨੂ ਆਪਣਾ ਸਮਝ ਕੇ ਦੇ ਦਿਤਾ ... ਫੇਰ ਓਹ ਲੰਬਾ ਸਮਾਂ ਕੱਟ ਹੋ ਗਈ... ਤੇ ਕੋਈ ਹੋਰ ਉਸਦੇ ਨਾਮ ਹੇਠ id ਵਰਤਦਾ ਰਿਹਾ ---ਇਹਨਾ ਸਾਰੀਆਂ ਗੱਲਾਂ ਨੂੰ ਸ਼ੱਡ ਵੀ ਦੇਈਏ ਕੀ ਅਸੀਂ ਏਨੇ ਖੁਦਗਰਜ ਹੋ ਚੁੱਕੇ ਹਾਂ ਕੇ ਆਪਨੇ ਇੱਕ ਹਾਇਕੂ ਸਾਥੀ ਦੇ ਵਿਛੜਨ ਤੇ ਓਸ ਦਾ ਮੋਹ ਸ਼ਡ ਦੇਵੀਏ...ਕੱਲ ਨੂੰ ਰੱਬ ਨਾ ਕਰੇ ਮੇਰੇ ਵਰਗਾ ਜਾਂਦਾ ਲੱਗੇ ---ਕਿਸੇ ਨੇ ਮਗਰੋਂ ਬਾਤ ਵੀ ਨਹੀ ਪਾਉਣੀ ...ਇਹ ਹਾਇਕੂ ਗਰੁਪ ਸਾਡਾ ਪਰਿਵਾਰ ਵੀ ਹੈ ..ਅਸੀਂ ਸਾਰੇ ....ਕੁਲਜੀਤ ਮਾਨ ਜੀ ਨਾਲ ਮੈ ਹਰ ਤਰਾਂ ਸਹਿਮਤ ਹਾਂ
ਉਮੇਸ਼
ਜੀ ਆਈ ਐਮ ਸੌਰੀ। ਮੈਂ ਕੁਝ ਲਾਉਡ ਹੋ ਗਿਆ ਸੀ। ਇਸ ਪੋਸਟ ਤੇ ਜੋ ਵੀ ਲਿਖਿਆ ਗਿਆ ਹੈ ਉਹ
ਆਪਾਂ ਸਾਰੇ ਰਲਕੇ ਹੀ ਵਿਚਾਰਾਂਗੇ। ਮਸਲਾ ਇਹ ਨਹੀ ਕਿਉਂ ਹੋਇਆ ਮਸਲਾ ਇਹ ਹੈ ਕਿ ਮੁੜਕੇ
ਨਾ ਹੋਵੇ ਜੇ ਹੋਵੇ ਵੀ ਤਾਂ ਇਸਤਰ੍ਹਾਂ ਜਾਤੀ ਨਾ ਹੋਵੇ। ਇਹ ਗੱਲ ਤੇ ਪੱਕੀ ਹੈ ਕਿ ਅੱਜਕਲ
ਦੇ ਪਦਾਰਥਕ ਯੁੱਗ ਵਿਚ ਜੋ ਕੋਈ ਸਹਿਤ ਦੀ ਕਿਸੇ ਵੀ ਵਿਧਾ ਨਾਲ ਜੁੜਿਆ ਹੈ ਉਹ ਫਿਕਰਮੰਦ
ਹੈ। ਮੈਂ ਆਪਣੀ ਟਿੱਪਣੀ ਡਲੀਟ ਕਰ ਰਿਹਾ ਹਾਂ।
Nahi
delete na karo. tusi kuch galat nahi likheya si. Koi vi banda kise di
vi gall galat samajh sakda hai insani vartara hai.......... gal tuhadi
sahi hai........ mai tuhada fikar samajh reha haan. jo ho reha hai is
group ch sahi nahi ho reha........ sare hi fikarmand ne par ilaz kise
kol nahi...... ho vi nahi sakda. kyoke kujh bandeyan de maapdand dohre
ne......... Kuljeet
veer ji meri kise gal da gussa na karna kyoke jo tusi feel kar rahe ho
mai vi oho kar reha haan......... fikar mera vi oho hi hai.........
ਸਤਿਕਾਰਯੋਗ ਦੋਸਤੋ
ਪਿਛਲੇ ਕੁਝ ਦਿਨਾਂ ਤੋਂ ਇਕੋ ਮਸਲੇ 'ਤੇ ਬਹੁਤ ਬਹੁਤ ਲੰਮੀਆਂ ਬਹਿਸਾਂ ਹੋ ਰਹੀਆਂ ਹਨ। ਜਿਸ ਨਾਲ ਕੋਈ ਨਿਪਟਾਰਾ ਤਾਂ ਹੋਇਆ ਨਹੀਂ ਲਗਦਾ ਅਤੇ ਨਾ ਹੀ ਹੋਣ ਦੀ ਕੋਈ ਆਸ ਹੈ। ਐਡਮਿਨਜ ਵਲੋਂ ਬਹੁਤ ਦਫਾ ਬੇਨਤੀ ਕਰਨ ਦੇ ਬਾਬਜੂਦ ਇਹ ਮਸਲਾ ਮੁੜ ਮੁੜ ਸਾਹਮਣੇ ਲਿਆਂਦਾ ਜਾ ਰਿਹਾ ਹੈ। ਐਡਮਿਨਜ਼ ਬੜੀ ਦੁਵਿਧਾ ਵਿਚ ਹਨ ਕਿ ਕੀ ਕੀਤਾ ਜਾਵੇ। ਜੇ ਰੋਕਦੇ ਹਾਂ ਤਾਂ ਐਡਮਿਨਜ਼ Gestapo ("Hitler's German Secret State Police") ਬਣ ਜਾਂਦੇ ਹਨ. (ਦਲਵੀਰ ਗਿੱਲ) ਕੁਝ ਮਿੱਤਰ ਬੇਦਾਵਾ ਲਿਖ ਦਿੰਦੇ ਹਨ: "ਜੇ ਇਹ ਪੋਸਟ ਡਲੀਟ ਕੀਤੀ ਗਈ ਤਾਂ ਮੈਂ ਅੱਜ ਤੋਂ ਬਾਦ ਕਦੇ ਵੀ ਨਾ ਤੇ ਹਾਇਕੂ ਲਿਖਾਂਗਾ ਤੇ ਨਾ ਪੜ੍ਹਾਂਗਾ।" (ਕੁਲਜੀਤ ਮਾਨ) ਕੋਈ ਪੰਜਾਬੀ ਹਾਇਕੂ ਗਰੁੱਪ ਨੂੰ ਬੜਾ ਅਪਮਾਨਜਨਕ ਨਾਂ ਦੇ ਕੇ ਅਲਵਿਦਾ ਕਹਿਣਾ ਚਾਹੁੰਦਾ ਹੈ: "ਸੋ ਮੈ ਕੁਝ ਗੱਲਾਂ ਕਹਿ ਕੇ ਇਸ ਕੰਜਰਖਾਨੇ ਤੋਂ ਅਲਵਿਦਾ ਲਵਾਂਗਾ ! (ਅਜੈ ਪਾਲ ਸਿੰਘ ਗਿੱਲ) ਜੇ ਨਹੀਂ ਰੋਕਦੇ ਤਾਂ ਐਡਮਿਨਜ਼ ਡਰਪੋਕ/ਨਿਪੁੰਸਿਕ ਹਨ ਅਤੇ ਐਡਮਿਨਜ ਬਣੇ ਰਹਿਣ ਦੀ ਕੋਈ ਲੋੜ ਵੀ ਨਹੀਂ ਹੈ। ਮੇਰੀ ਗਰੁੱਪ ਦੀ 'ਚੁੱਪ-ਧਾਰ ਬਹੁਗਿਣਤੀ' (silent majority) ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਹੁਣ ਤੁਸੀਂ ਵੀ ਅਪਣੀ ਰਾਏ ਦਸੋ: ਐਡਮਿਨਜ਼ ਕੀ ਕਰਨ? ਕੀ ਅਸੀਂ ਵੀ ਬੇਦਾਵਾ ਲਿਖ ਦਈਏ? ਕੀ ਗਰੁੱਪ ਦਾ ਉਦੇਸ਼ ਹਾਇਕੂ ਸਿੱਖਣ ਸਿਖਾਣ ਹੈ ਜਾਂ ਵਾਦ ਵਿਵਾਦ ਹੈ? ਜੇ ਸਿਰਫ ਲੜਣਾ ਝਗੜਨਾ ਹੀ ਉਦੇਸ਼ ਹੈ ਤਾਂ ਕੀ ਅੱਕ ਕੇ ਇਸ ਗਰੁੱਪ ਨੂੰ ਵੀ ਟੀ ਰੂਮ ਦੀ ਤਰਾਂ ਬੰਦ ਕਰ ਦਿੱਤਾ ਜਾਵੇ? ਤੁਹਾਡੇ ਵਿਚਾਰਾਂ ਦੀ ਬਹੁਤ ਸਖਤ ਲੋੜ ਹੈ ਅਤੇ ਉਸ ਅਨੁਸਾਰ ਹੀ ਐਡਮਿਨਜ਼ ਲਈ ਨੀਤੀ ਨਿਯੁਕਤ ਕੀਤੀ ਜਾਵੇਗੀ ਆਦਰ ਸਹਿਤ ਅਮਰਜੀਤ ਸਾਥੀ |
No comments:
Post a Comment