Sunday, September 7, 2014

Kamal Sohal ਓੁਸ ਦੇ ਸਾਥੀ ਨੂੰ ਖਾਂ ਗਈ ਬਿੱਲੀ ਟਿੱਡੇ ਦੀ ਪਤਨੀ ਜਰੂਰ ਵਿਰਲਾਪ ਕਰਦੀ ਹੋਵੇਗੀ

.
Kamal Sohal
ਓੁਸ ਦੇ ਸਾਥੀ ਨੂੰ ਖਾਂ ਗਈ ਬਿੱਲੀ
ਟਿੱਡੇ ਦੀ ਪਤਨੀ
ਜਰੂਰ ਵਿਰਲਾਪ ਕਰਦੀ ਹੋਵੇਗੀ

ਕੀਕਾਕੂ
Like · · Unfollow Post · Share · April 28 at 5:40am

  • dislike
  • ਬਹੁਤ ਸੋਹਣਾ !!
  • ਬੋਲੀ-ਬਦਲ 'ਚ ਕਿਤੇ ਨ ਕਿਤੇ ਕੋਈ ਖਾਮੀ ਰਹੀ ਹੈ ਜੀ
  • eh traslation Parminder Sodhi ji duwara kiti gyi hai
  • here's one English translation :

    Her mate devoured
    by the cat, the cricket's wife
    must be mourning
  • Kikaku ....... a Japanese haikai poet and among the most accomplished disciples of Matsuo Bashō. His father was an Edo doctor, but Kikaku chose to become a professional haikai poet rather than follow in his footsteps. One day, Kikaku composed a haiku, Red dragonfly / break off it wings / Sour cherry which Bashō changed to, Sour cherry / add wings to it / Red dragonfly ( from Gabi's WKD )
  • but we gotta keep one thing in mind that Our understanding of Haiku/Hokku is quite different than that of Japanese Haiku and especially from the masters. Kikaku, a disciple of Basho, of course, is not going to fit into our frame. In the above example we aren't going to like either the Original by Kikaku or the process reversal version by Basho. We are trying to understand Hokku to write Haiku. We use the aesthetic tools of Hokku for our understanding but our debates/discussions are based on the Shiki model of "Haiku=Word-Picture"
  • just a worthless mention that "Sour Cherry" in the haiku above ( in the comment ) can be changed into Red Pepper ( Laal-Mirch ), if it helps in 'our' visualization.
  • ਓੁਸ ਦੇ ਸਾਥੀ ਨੂੰ ਖਾਂ ਗਈ ਬਿੱਲੀ
    ਟਿੱਡੇ ਦੀ ਪਤਨੀ
    ਜਰੂਰ ਵਿਰਲਾਪ ਕਰਦੀ ਹੋਵੇਗੀ
    ਕਮਲ ਸੋਹਲ ਦੀ ਇਹ ਪੋਸਟ ਬਹੁਤ ਮਹਤਵਪੂਰਨ ਹੈ। ਜਿਸ ਮੁਕਾਮ ਤੇ ਪੰਜਾਬੀ ਹਾਇਕੂ ਪਹੁੰਚ ਗਿਆ ਹੈ ਜਾਂ ਸਮਝਿਆ ਜਾ ਰਿਹਾ ਹੈ , ਉਸਦੇ ਵਿਹਾਰਕ ਪਹਿਲੂ ਨੂੰ ਅਗਲਾ ਕਦਮ ਪੁਕਾਰ ਵੀ ਰਿਹਾ ਹੈ ਤੇ ਸੁਣ ਵੀ ਰਿਹਾ ਹੈ, ਇਸ ਵਿਚ ਪਹਿਲਾ ਵਾਕ
    ਹੈ ਨਿਰੰਤਰ ਹੈ ਪਰ ਹਰਜ਼ ਕੀ ਹੈ? ਇਹ ਉਸ ਵਿਅਕਤੀ ਦਾ ਪਲ ਦ੍ਰਿਸ਼ ਹੈ ਜਿਸਨੇ ਇਹ ਵਰਤਾਰ ਵੇਖਿਆ ਹੋਇਆ ਹੈ। ਉਸਨੇ ਗਾਇਬ ਹੋਏ ਜੀਵ ਨੂੰ ਸਿਦਤ ਨਾਲ ਮਹਿਸੂਸ ਕੀਤਾ ਹੈ ਤੇ ਆਪਣੇ ਅਵਚੇਤਨ ਨੂੰ ਚਿਤਰਪਟ ਤੇ ਲਿਆ ਕੇ ਇੱਕ ਹਾਇਪੋਥੀਸਸ ਉਸਾਰ ਲਿਆ ਹੈ। ਬਿਲੀ ਦਾ ਸਿਕਾਰ ਟਿੱਡਾ ਹੈ ਤੇ ਜ਼ਰੂਰ ਹੀ ਉਸਦੀ ਅਣਹੋੰਦ ਨਾਲ ਉਸ ਨਾਲ ਵਾਬਸਤਾ ਸਮਜ ਦੁਖੀ ਹੋਵੇਗਾ, ਪਤਨੀ ਦਾ ਕੰਨਸੈਪਟ ਸਮਾਜ ਦੀ ਇਕਾਈ ਵਿਆਹ ਸੰਸਥਾ ਹੈ, ਹੁਣ ਇਸਦਾ ਵਿਸਥਾਰਿਤ ਤੇ ਵਿਰਾਟ ਸਵਰੂਪ ਸਾਡੇ ਸਾਹਮਣੇ ਰਪਵਾਨ ਹੁੰਦਾ ਹੈ ਤੇ ਸੰਕੇਤਕ ਤੌਰ ਤੇ ਸਾਡੇ ਸਮਾਜਿਕ ਸਿਸਟਮ ਤੇ ਚੋਟ ਬਣਕੇ ਗੂੰਜ ਪੈਦਾ ਕਰਦਾ ਹੈ। ਹਾਇਕੂ ਦਾ ਗੰਭੀਰ ਮੁੱਦਾ ਤੇ ਸੋਚ ਨੂੰ ਹਲੂਣਾ ਦੇਣਾ ਹੈ ਨਾ ਕਿ ਇਕ ਫੋਟੋ ਨੂੰ ਵੇਖਕੇ ਅੱਗੇ ਵਧ ਜਾਣਾ। ਹੁਣ ਮੇਰੇ ਹਾਇਗਾ ਵਿਚ ਹੀ ਵੇਖ ਲਵੋ, ਮੈਂ ਵਿਸ਼ਵਾਸ਼ ਦੀ ਗੱਲ ਕਰਦਿਆਂ ਵਿਅਕਤੀ ਨੂੰ ਚੰਦ ਰੌਸ਼ਂਨੀਆਂ ਨਾਲ ਘੇਰਿਆ ਹੈ ਇਹ ਇੱਕਲਾ ਡਿਜ਼ਾਇਨ ਹੀ ਨਹੀ ਹੈ ਬਲਕਿ ਇਨਸਾਨ ਦੀ ਪ੍ਰਾਪਤ ਸੋਝੀ ਤੇ ਗਿਆਨ ਦਾ ਪ੍ਰਗਟਾਵਾ ਹੈ ਤੇ ਉਹ ਤਲਾਸ਼ ਰਿਹਾ ਹੈ ਹੋਰ ਗਿਆਨ, ਇਸਤਰ੍ਹਾ ਹੀ ਇਹ ਹਾਇਕੂ ਗਹਿਰ ਗੰਭੀਰ ਤੇ ਮਾਨਤਾ ਮੰਗਦਾ ਹੈ। ਸਾਨੂੰ ਨਿਯਮਾਂ ਤੋਂ ਉਪਰ ਉਠਕੇ ਹਾਇਕੂ ਦੀ ਰੂਹ ਬਾਰੇ ਸੋਚਣਾ ਵੀ ਚਾਹੀਦਾ ਹੈ ਤੇ ਗੱਲ ਵੀ ਕਰਨੀ ਚਾਹੀਦੀ ਹੈ। ਹੁਣ ਕੱਟ ਮਾਰਕ ਤੋਂ ਉਪਰ ਉਠੀਏ, ਪੰਜਵੀਂ ਜਾਮਤ ਨੂੰ ਦੋ ਵਾਰ ਪਾਸ ਕਰਨ ਨਾਲ ਦਸਵੀਂ ਨਹੀ ਹੋਣ ਲੱਗੀ
  • Kuljeet Mann bhaji, koee bachan-bilaas ?
  • Some more by KIKAKU (1661-1707) :

    O Great Buddha,
    your lap must be filling with
    these flowers of snow


    Her mate devoured
    by the cat, the cricket's wife
    must be mourning

    On Buddha's birthday
    the orphaned boy will become
    the temple's child

    In the Emperor's bed,
    the smell of burnt mosquitoes,
    and erotic whispers

    A single yam leaf
    contains the entire life
    of a water drop

    Over the long road
    the flower-bringer follows:
    plentiful moonlight

    I begin each day
    with breakfast greens and tea
    and morning glories

    Riding the wide leaf
    of the banana-tree,
    the tree-frog clings
  • ਤੁਹਾਡੀ ਪੋਸਟ ਦਲਵੀਰ ਜੀ ਸੰਵਾਦ ਦੀ ਮੰਗ ਕਰਦੀ ਹੈ.
  • O Great Buddha,
    your lap must be filling with
    these flowers of snow
    ਹੇ ਮੇਰੇ ਮਹਾਤਮ,ਤੇਰੀ ਝੋਲੀ ਨਿਆਮਤਾਂ ਨਾਲ ਭਰੀ ਹੋਈ ਹੈ, ਤੇ ਮੈਂ ਇਸ ਵਿਚੋਂ ਹੀ ਆਪਣੇ ਵਿਸਥਾਰ ਲਭਣੇ ਹਨ। ਇਹ ਨਿਆਮਤਾਂ ਤੇਰੀ ਸੋਚ ਨਾਲ ਪਰਨਾਉਣ ਨਾਲ ਹੀ ਮਿਲਣੀਆ ਹਨ। ਹੇ ਮੇਰੇ ਬਖਸਿੰਦ ਤੂੰ ਮਹਾਨ ਹੈਂ।
    On Buddha's birthd
    ay
    the orphaned boy will become
    the temple's child
    ਵਾਹ ਕਿਆ ਬਾਤ ਹੈ! ਬੁਧ ਦਾ ਜਨਮ ਦਿਨ ਤੇ ਯਤੀਮ ਬੱਚਾ ਮੰਦਰ ਦਾ ਬੱਚਾ ਬਣਕੇ ਬੁਧ ਨੂੰ ਮਿਲ ਗਿਆ।ਸਾਰੀਆਂ ਪ੍ਰਛਾਂਈਆਂ ਤੋਂ ਸੁਰਖਰੂ, ਆਪਣੀ ਹਸਤੀ ਨੂੰ ਇੱਕ ਸਰੋਵਰ ਵਿਚ ਸਰਸ਼ਾਰ ਕਰਕੇ ਲੇਖਕ ਦੇ ਮੰਨ ਬਾਵੇ ਨੂੰ ਸੰਤੁਸ਼ਟ ਕਰ ਗਿਆ। ਪੜ੍ਹਣ ਵਾਲਾ ਤੇ ਗਹਿਰਾਈ ਨਾਪਣ ਵਾਲੇ ਲਈ ਇਸ ਦੀ ਰੂਹ ਨੂੰ ਪਾਕੇ ਸਮਝ ਸਕਦਾ ਹੈ ਕਿ ਡਿਟੈਚਮੈਂਟ ਕੀ ਹੁੰਦੀ ਹੈ, ਮਾਇਆ ਤੋਂ ਉਪਰ ਉਠਣ ਦਾ ਕੀ ਅਭਿਪਰਾਏ ਹੈ।

    In the Emperor's bed,
    the smell of burnt mosquitoes,
    and erotic whispers
    ਸਮਰਾਟ ਦਾ ਬਿਸਤਰ,ਖੁਸ਼ਬੋ ਵਿਹੂਣਾ, ਰੂਹ ਵਿਹੂਣਾ ਤੇ ਸਰੀਰਕ ਪਧਰ ਤੇ ਜੀਣ ਵਾਲੇ ਜੀਵ ਦਾ ਫੁਸਫੁਸਉਣਾ, ਕੀ ਇਹ ਇੱਕ ਪਰੇਰਨਾ ਹੈ? ਜਾਂ ਇਹ ਇਸ਼ਾਰਾ ਹੈ ਕਿਸੇ ਇਸ਼ਟ ਦਾ। ਘਣੀ ਬੁਣਤਰ ਵਾਲਾ ਇਹ ਹਾਇਕੂ ਮੰਗ ਕਰਦਾ ਹੈ ਨਿਰਮਲ ਸਮਾਜ ਦੀ, ਜਿੱਥੇ ਸਮਰਾਟ ਦੀ ਪ੍ਰੂਭੂਸਤਾ ਦੇ ਪਸਾਰ ਲਭਦੇ ਹਨ। ਇਨ੍ਹਾ ਪਸਾਰਾਂ ਵਿਚ ਅਣਕਿਹਾ ਇਹ ਵੀ ਹੈ ਐਸੀ ਬਣਤਰ ਵੱਲ ਇਸ਼ਾਰਾ ਕੀਤਾ ਜਾਵੇ।
  • A single yam leaf
    contains the entire life
    of a water drop
    ਸੰਗਠਿਨ ਤੇ ਵਿਗੰਠਨ ਦੀ ਖੂਬਸੂਰਤ ਗੱਲ ਕਰਦਾ ਇਹ ਹਾਇਕੂ ਰਵਾਇਤੀ ਨਾ ਹੋਕੇ ਵੀ ਰਵਾਈਤੀ ਮੰਥਨ ਹੈ,ਅਸੀਂ ਇਸ ਵਿਚ ਨਿਰੰਤਰ ਵਾਕ ਦੀ ਝਲਕ ਵੇਖ ਸਕਦੇ ਹਾਂ ਤੇ ਨਿਯਮਾਵਲੀ ਅਨੁਸਾਰ ਇਸਦੇ ਸੋਧ ਵਿਚ ਵਕਤ ਖਰਾਬ ਵੀ ਕਰ ਸਕਦੇ ਹਾਂ, ਪਰ ਇਥੇ ਉਹ ਛੜੀ
    ਹੀ ਕੰਮ ਆਉਂਦੀ ਦਿਸਦੀ ਹੈ ਕਿ ਨਿਯਮ ਸਿਖੋ ਤੇ ਭੁਲ ਜਾਵੋ। ਸ਼ੂਨਅ ਨੂੰ ਪਰਖਣਾ ਹੋਵੇ ਤਾਂ ਇਹ ਪੜ੍ਹ ਲਵੋ ਪਰ ਪੜੋ ਸ਼ੂਨਅ ਲਭਣ ਲਈ ਹੀ। ਨੰਗੀ ਅੱਖ ਨਾਲ ਕੁਝ ਨਹੀ ਦਿਸੇਗਾ, ਪਾਣੀ ਦੀ ਸਲਾਭ ਤਾਂ ਤਰੇਲ ਬਣਕੇ ਅੱਖਾਂ ਨੂੰ ਸੋਹਜ਼ ਬਖਸ਼ਦੀ ਹੈ ਪਰ ਜਦੋਂ ਬੂੰਦ, ਸਾਰੀ ਜ਼ਿੰਦਗੀ ਨੂੰ ਹੀ ਕਲਾਵੇ ਵਿਚ ਲੈ ਲਵੇ ਫਿਰ ਹੀ ਮਲੰਗ ਦੀ ਅੱਖ ਬਣਦੀ ਹੈ, ਨੀ ਮੈਂ ਕਮਲੀ ਯਾਰ ਦੀ ਕਮਲੀ,ਵਰਗੀ ਅਵਸਥਾ ਵਿਚ ਆਕੇ ਹੀ ਪੱਤਾ ਤਰੇਲ ਦੇ ਤੁਪਕੇ ਦਾ ਸੁਆਗਤ ਕਰਦਾ ਹੈ ਕਿ ਆ ਮੇਰੇ ਪ੍ਰੀਤਮ ਪਿਆਰੇ ਤੈਨੂੰ ਜਜ਼ਬ ਕਰ ਲਵਾਂ ਤੇ ਮੈਂ ਤੋਂ ਤੂੰ ਬਣ ਜਾਵਾਂ।
  • ਭਾਜੀ ਕੀ ਗੱਲ ਕੀਤੀ ਜਾਵੇ ਜਦੋਂ ਅਸੀਂ ਅਜੇ ਇਹੋ ਹੀ ਫ਼ੈਸਲਾ ਨਹੀਂ ਕਰ ਸਕੇ ਕਿ ਹਾਇਕੂ ਦੇ ਰੂਪ ਨੂੰ ਸਮਝਣ ਨਾਲੋਂ ਪਹਿਲਾਂ ਹਾਇਕੂ ਨੂੰ ਸਮਝਣਾ ਪਵੇਗਾ। ਇੰਨੇ ਸਾਲਾਂ ਬਾਅਦ ਵੀ ਅਜੇ ਅਸੀਂ ਹਾਇਕੂ ਦੀ ਗ੍ਰਾਮਰ ਨਾਲੋਂ ਭਾਸ਼ਾ ਦੀ ਗ੍ਰਾਮਰ ਨੂੰ ਵੱਧ ਖਿਆਲ ਵਿੱਚ ਰੱਖਦੇ ਹਾਂ ਤੇ ਕਿਸੇ ਰਚਨਾ ਨਾਲੋਂ ਰਚਨਾਕਾਰ ਨੂੰ ਵੱਧ ਮਹੱਤਵ ਦਿੰਦੇ ਹਾਂ l ਮੈਨੂੰ ਨਹੀਂ ਪਤਾ ਕਿ ਇਸ ਕੁੜੀ ਦੀ, ਜੋ ਹਾਲੇ ਪਿਛਲੇ ਵੀਰਵਾਰ ਹੀ ਜਨਮੀ ਹੈ ਦੀ ਪੋਸਟ ਤੇ ਚਲਦੀ ਗੱਲ ਸਹਿਣ ਹੋ ਸਕੇਗੀ ਜਾਂ ਕਿਸੇ ਨਾਮੀ ਬੰਦੇ ਦੀ ਪੋਸਟ ਇਸ ਲਈ ਚੁੰਨੀ ਜਾਵੇ। ਪਰ ਸਾਨੂੰ ਗੋਲ-ਗੋਲ ਘੁੰਮਣ ਦੀ ਆਦਤ ਹੋ ਚੁੱਕੀ ਹੈ ਜਦਕਿ ਗਲ ਹਮੇਸ਼ਾ ਅੱਗੇ ਵੱਲ ਵਧਦੀ ਹੈ l
  • ਏਸ ਹਿਸਾਬ ਤਾਂ ਇੰਜ ਲਗਦਾ ਕਿ ਜਪਾਨੀ ਹਾਇਕੂ ਰਚਨਾ ਵਿੱਚ ਇੱਕ ਜੁੱਟ ਵਿਧੀ ਕੋਈ ਵੀ ਨਹਿਂ , ਆਵਦੇ ਆਵਦੇ ਹਿਸਾਬ ਦੀ ਜੁਗਤ ਹੈ...ਮਾਨ ਸਾਹਬ ....nothing is consistent
  • ਧੀਦੋ ਜੀ ਹਾਇਕੂ ਮੇਰੇ ਲਈ ਰੂ੍ਹ ਹੈ ਨਾ ਕਿ ਕੋਈ ਬੁੱਤ, ਹਾਂ ਨਿਯਮ ਹੋਣਗੇ ਤਾਂ ਹੀ ਬੁਤ ਬਣੇਗਾ ਤੇ ਬੁਤ ਹੋਵੇਗਾ ਤਾਂ ਹੀ ਰੂ੍ਹ ਪ੍ਰਵੇਸ਼ ਹੋਵੇਗੀ, ਤੇ ਕੋਈ ਰੱਹਸ ਮਈ ਗੱਲ ਵੀ ਨਹੀ ਕਿ ਜਪਾਨੀ ਹਾਇਕੂ ਵਿਚ ਰੂਹ ਵਸਦੀ ਹੈ ਤੇ ਦਿਸਦੀ ਵੀ ਹੈ। ਇਹ ਇੰਝ ਹੀ ਹੈ ਜਿਵੇਂ ਭਾਰਤੀ ਸੰਗੀਤ ਦਾ ਸੁਨਿਹਰੀ ਸਮਾਂ ਤੇ ਅੱਜ ਦਾ ਬਾਲੀਵੁਡ, ਜਿਸ ਵਿਚ ਧੁੰਨ ਪਹਿਲਾਂ ਬਣਾਈ ਜਾਂਦੀ ਹੈ ਤੇ ਉਸਨੂੰ ਭਰਨ ਲਈ ਗੀਤ ਲਿਖਿਆ ਜਾਂਦਾ ਹੈ, ਅਜੋਕਾ ਹਾਇਕੂ ਵੀ ਇਸ ਲੀਹ ਤੇ ਪੈ ਚੁੱਕਾ ਹੈ।ਮੇਰੇ ਇਸ ਕਥਨ ਨਾਲ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀ। ਪਰ ਧੰਨਵਾਦੀ ਹਾਂ ਕਿ ਮੇਰਾ ਇਹ ਯਕੀਨ ਪੰਜਾਬੀ ਹਾਇਕੂ ਨਾਲ ਬੱਝਾ ਹੈ। ਹਾਸਾ ਆਉਂਦਾ ਹੈ ਜਦੋਂ ਬੇਵਜਾਹ ਹੀ ਥੜੇ ਦੀ ਗੱਲ ਚਲ ਪੈਂਦੀ ਹੈ ਤੇ ਵਸਦੇ ਲੋਕਾਂ ਨੂੰ ਕਿਹਾ ਜਾਂਦਾ ਹੈ ਤੁਸੀਂ ਜ਼ਰਾ ਗੇੜੀ ਲਾ ਆਵੋ ਅਸੀਂ ਵੇਖਦੇ ਹਾਂ ਕਿਤੇ ਇਸਦਾ ਮੂੰਹ ਮੋਗੇ ਵਲ ਤੇ ਨਹੀ ਹੋ ਗਿਆ?
  • ਮਾਨ ਸਾਹਬ ...ਦਲਵੀਰ ਗਿੱਲ ਦੀ ਵੀ ਏਹੀ ਪੁਜੀਸ਼ਨ ਹੈ ਕਿ ਹਾਇਕੂ ਵਿੱਚ ਰੂਹ ਹੁੰਦੀ ਹੈ ਤੇ ਫੇਰ ਤਾਂ ਹਾਇਕੂ ਰਚਨਾ ਦਾ ਦ੍ਰਿਸ਼ ਨਾਲ ਕੋਈ ਬੰਧੇਜ ਹੀ ਨਾ ਰਿਹਾ.....ਕਿਸੇ ਬੁੱਤ ਵਿੱਚ ਵੀ ਰੂਹ ਦੇ ਦਰਸ਼ਣ ਹਾਈਜਨ ਦੀ ਹੀ ਪਰਸੈਪਸ਼ਨ ਹੋ ਸਕਦੀ ਹੈ
  • ਦ੍ਰਿਸ਼ ਦਾ ਸਬੰਧ ਫੋਕਸ ਨਾਲ ਜੁੜਦਾ ਹੈ ਜਿਥੋਂ ਰੂਹ ਦਿਖਣ ਦਾ ਪਰਸੈਪਸ਼ਨ ਸੁਰੂ ਹੋਣਾ ਹੈ
  • ਧੀਦੋ ਗਿੱਲ ਬਾਈ ਜੀ, ਰੂਹ ਤਾਂ ਹਰ ਕਲਾ ਵਿਚ ਹੀ ਹੁੰਦੀ ਹੈ ਗੱਲ ਤਾਂ ਸਿਰਫ਼ ਇੰਨੀ ਹੈ ਕਿ ਰੂਹ ਬਚਾਉਣ ਲਈ ਨਿਯਮ ਆਖੋੰ ਪਰੋਖੇ ਕਰਨੇ ਹਨ ਜਾਂ ਨਿਯਮ ਬਚਾਉਣ ਲਈ ਰੂਹ ਕੁਰਬਾਨ ਕਰਨੀ ਹੈ, ਇੱਕ ਮੱਧ-ਮਾਰਗ ਵੀ ਜ਼ਰੂਰ ਹੋਵੇਗਾ; 'ਤੇ ਕਿਸੇ ਵੀ ਦਰਿਸ਼/ਰਚਨਾ ਨੂੰ ਦੇਖਣ ਵਾਲਾ ਉਸਦੀ ਵਿਆਖਿਆ ਵੀ ਕਰੇਗਾ 'ਤੇ ਵਿਆਖਿਆ ਵੀ ਅੰਤਰਮੁਖੀ ਹੀ ਹੁੰਦੀ ਹੈ ਇਸ thread ਉੱਪਰ ਕਿਸੇ ਬਝਵੇਂ ਰੂਪ ਵਿਚ ਗੱਲ ਸਕਣੀ ਮੁਸ਼ਕਲ ਹੈ ਗੱਲ ਨਾਰਵੇ ਬਾਈ ਦੇ ਕਮੇੰਟ ਤੋਂ ਚਲੀ ਹੈ ਜਿਥੇ ਉਹਨਾਂ ਨੂੰ ਬਾਸ਼ੋ ਦੇ ਚੇਲੇ, ਕਾਕੁਕੀ ਦੀ ਰਚਨਾ 'ਚ ਕੋਈ ਕਮੀ ਲੱਗੀ ਕਿਉਂਕਿ ਉਹਨਾਂ ਦੀ ਹਾਇਕੂ ਸਮਝ ਨਾਲ ਇਹ ਇੱਕ ਗੈਰ-ਹਾਇਕੂ ਰਚਨਾ ਜਾਪੇਗੀ ਹੀ, ਪਰ "ਸਮਰਥ ਨੂੰ ਦੋਸ਼ ਨਹੀਂ" ਤਾਂ ਲੱਗੇਗਾ ਕਿ ਸ਼ਾਇਦ ਅਨੁਵਾਦ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ l ਮੇਰੀਆਂ ਬਾਰ-ਬਾਰ ਕੀਤੀਆਂ ਬੇਨਤੀਆਂ/ਮਿੰਨਤਾਂ ਕਿ ਜਾਪਾਨ ਦਾ ਜਾਗੀਰੂ ਰੂਪ ਸਾਡੇ ਜਾਗੀਰੂ ਰੂਪ ਵਰਗਾ ਸੀ ਅਤੇ ਦੋਵੇਂ ਯੂਰਪ ਦੇ ਜਗੀਰੂ ਰੂਪ ਨਾਲੋਂ ਭਿੰਨ l ਅੱਜ ਅਸੀਂ ਜਪਾਨੀਆਂ ਨਾਲੋਂ ਵੱਧ ਯੂਰਪੀਨ ਹਾਂ ਆਪਣੀਆਂ ਸੋਚਾਂ ਵਿੱਚ, ਓਹਨਾਂ ਦੇ ਜੇ ਕੋਈ ਪ੍ਰਯੋਗ ਅਗਾਂਹ-ਵਧੂ ਹੈ ਤਾਂ ਸਾਡੇ ਉਸਦੇ ਬਿਲਕੁਲ ਉੱਲਟ ਕਿਸਮ ਦਾ ਕੰਮ ਅਗਾਂਹ-ਵਧੂ ਹੋਵੇਗਾ, ਸਮਾਜ ਵਿਚ ਵੀ ਤੇ ਸਾਹਿਤ ਵਿਚ ਵੀ l ਉਹਨਾ ਦਾ ਆਪਣੀ ਭਾਸ਼ਾ ਨਾਲ ਲਗਾਉ ਹੈ ( ਦੁਨੀਆਂ ਦੀ ਸਭ ਤੋਂ ਲੰਬਾ ਰਾਜ-ਵੰਸ਼ ਹੈ ਜਾਪਾਨੀਆਂ ਦਾ, ਇਹ ਚੀਜ਼ਾਂ ਅਸਰ ਰਖਦੀਆਂ ਹਨ ਜੀਵਨ ਵਿੱਚ ) l ਮੈਨੂੰ ਨਹੀਂ ਪਤਾ ਕਿ ਇਸ thread 'ਤੇ ਕਿਸ ਪਹਿਲੂ ਤੇ ਗੱਲ ਕੀਤੀ ਜਾਵੇ ਪਰ ਹਾਂ ਮੈਂ ਗੱਲ-ਬਾਤ ਕਰਨੀ ਚਾਹੁੰਦਾ ਹਾਂ l ਚਾਰ ਸਾਲ ਪਹਿਲਾਂ ਅਸੀਂ "ਮੈਂ" ਨਹੀਂ ਸਾਂ ਵਰਤ ਸਕਦੇ ਪਰ ਪਤਾ ਨਹੀਂ ਕਿਵੇਂ "ਮੈਂ" ਦਾਖਿਲ ਹੋਇਆ l ਮਾਨਵੀਕਰਣ 'ਤੇ ਛੱਤੀ ਵਾਰੀ ਗੱਲ ਚੱਲੀ ਹੈ, ਸਾਰਿਆਂ ਦੇ ਅੰਦਰ ਨੂੰ ਚਾਨਣਾ ਹੈ ਕਿ ਇਹ ਗੱਲ ਜਾਪਾਨੀਆਂ ਨੂੰ ਬੁਰੀ ਨਹੀਂ ਲਗਦੀ ਸੀ, ਪੰਜਾਬੀਆਂ ਨੂੰ ਬੁਰੀ ਨਹੀਂ ਲਗੇਗੀ ਜਿਹਨਾਂ ਦੇ ਵੈਲੀ ਦਾ ਚਾਦਰਾ ਬੋਲੀਆਂ ਪਾਉਂਦਾ ਹੈ ਜਿਹਨਾਂ ਦਾ ਛੱਜ ਵੀ ਬੋਲਦਾ ਹੈ ਤੇ ਛਾਨਣੀ ਵੀ, ਪਰ ਅੰਗਰੇਜ਼ੀ ਵਾਲੇ ਆਕਾਵਾਂ ਵੱਲੋਂ ਅਜੇ ਇਸਦੀ ਪ੍ਰਵਾਨਗੀ ਨਹੀਂ ਮਿਲੀ ਜਿਸ ਦਿਨ ਮਿਲ ਜਾਵੇਗੀ ਉਸੇ ਦਿਨ ਧੜਾ-ਧੜ ਲਿੰਕ ਪੋਸਟ ਹੋਣਗੇ ਕਿ ਦੇਖੋ ਗੇਬੀ ਗਰੇਵ ਨੇਂ ਇਸਦੀ ਇਜਾਜ਼ਤ ਦੇ ਦਿੱਤੀ ਹੈ। ਕੱਲ ਹੀ ਜਦੋਂ ਕਿਨਾਰਾ 'ਤੇ ਕਿਸ਼ਤੀ ਗੱਲ ਕਰ ਰਹੇ ਸਨ ਤਾਂ ਸਰਾ ਭਾਜੀ ਨੇ ਦੱਸਿਆ ( WKD ਦੀ ਮੱਦਦ ਨਾਲ ) ਕਿ ਜਾਪਾਨੀਆਂ ਦੇ ਇਉਂ ਚਲਦਾ ਹੈ ( ਭਾਵ ਇਥੇ ਕਿਹਾ ਗਿਆ ਹੈ ਕਿ "ਕਿਸ਼ਤੀ ਤੇ ਸਵਾਰ" ਅਤੇ "ਕਿਨਾਰੇ ਖੜਾ" ਦੀ ਗੱਲਬਾਤ ਹੈ ਤਾਂ ਕੀ ਕੋਈ ਕਹਿ ਸਕਦਾ ਹੈ "ਕਣਕ ਦੀ ਬਾਢ ਕਹੇ / ਲੰਘ ਰਹੇ ਗੱਡੇ ਨੂੰ / ਅੱਜ ਨਹੀਂ ਦਿਨ ਮੁੱਕਣਾ " ਚਲੋ ਉਥੇ ਪੁੱਜ ਕੇ ਮਾਨਵੀ-ਕਰਣ ਦਾ ਗੋਡਾ ਫੜੀਏ l
  • ਸਤਿਕਾਰਯੋਗ ਵਿਦਵਾਨ ਦੋਸਤੋ ਆਗਿਆ ਹੋਵੇ ਤਾਂ ਮੈਂ ਇਕ ਗੱਲ ਦਹੁਰਾ ਦੇਵਾਂ ਕਿ
    "ਪੰਜਾਬੀ ਹਾਇਕੂ ਗਰੁੱਪ ਦਾ ਉਦੇਸ਼ ਪੰਜਾਬੀ ਲੇਖਕਾਂ ਅਤੇ ਪਾਠਕਾਂ ਨੂੰ ਹਾਇਕੂ ਵਿਧਾ ਬਾਰੇ ਜਾਣਕਾਰੀ ਦੇਣਾ, ਹਾਇਕੂ ਲਿਖਣ ਲਈ ਪਰੇਰਨਾ, ਵਧੀਆ ਹਾਇਕੂ ਲਿਖਣ ਲਈ ਸਿਰਜਣਾਤਮਕ ਸੁਝਾ ਦੇਣੇ ਅਤੇ ਹਾਇਕੂ ਵਿਧਾ ਨੂੰ ਪੰਜਾਬੀ ਸਾਹਿਤ ਖੇਤਰ ਵਿਚ
    ਪਰਫੁੱਲਤ ਅਤੇ ਪਰਵਾਨਿਤ ਕਰਵਾਉਣਾ ਹੈ"
    ਇਸ ਲਈ ਗਰੁੱਪ ਵਿਚ ਲਗਾਤਾਰ ਨਵੇਂ ਮੈਂਬਰ ਆ ਰਹੇ ਹਨ ਅਤੇ ਆਉਂਦੇ ਰਹਿਣਗੇ ਜੋ ਬੁਨਿਆਦੀ ਜਾਣਕਾਰੀ ਹਾਸਿਲ ਕਰ ਕੇ ਹਾਇਕੂ ਲਿਖਣ ਦਾ ਅਭਿਆਸ ਕਰਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਲੇਖਕ ਅਪਣੀ ਸਾਧਨਾ ਨਾਲ਼ ਬਹੁਤ ਵਧੀਆ ਉੱਚ ਪਾਏ ਦੇ ਹਾਇਕੂ ਲਿਖਣ ਲੱਗ ਜਾਂਦੇ ਹਨ। ਪਰ ਗਰੁੱਪ ਵਿਚ ਪੰਜਵੀਂ ਤੱਕ ਦੀ ਪੜ੍ਹਾਈ ਚੱਲਦੀ ਰਹੀ ਹੈ ਅਤੇ ਚੱਲਦੀ ਰਹੇਗੀ। ਜੇ ਕੋਈ ਮੈਂਬਰ ਇਹ ਸਮਝੇ ਕਿ ਉਹ ਪੰਜਵੀਂ ਦੀ ਪੜ੍ਹਾਈ ਅੱਗੇ ਲੰਘ ਗਿਆ ਹੈ ਤਾਂ ਉਸਨੂੰ ਮੁੜ ਪੰਜਵੂੀਂ ਦੀ ਪੜ੍ਹਾਈ ਕਰਨ ਦੀ ਲੋੜ ਨਹੀਂ ਅਤੇ ਨਾ ਹੀ ਉਹ ਕਟ ਮਾਰਕ ਬਾਰੇ ਦੁਬਾਰਾ ਜਾਣਨ ਦੀ ਲੋੜ ਹੈ। ਪਰ ਨਵੇਂ ਮੈਂਬਰਾਂ ਲਈ ਦਸਵੀਂ ਜਮਾਤ ਵਿਚ ਜਾਣ ਲਈ ਪੰਜਵੀ ਕਲਾਸ ਚੋਂ ਜਰੂਰ ਲੰਘ ਕੇ ਜਾਣਾ ਹੈ।
    ਤੁਹਾਡੇ ਵਿਚਾਰ ਬਹੁਤ ਉੱਚੇ ਹਨ ਅਤੇ ਨਵੇਂ ਲੇਖਕਾਂ ਲਈ ਗਿਆਨ ਦਾ ਭੰਡਾਰ ਹਨ। ਆਸ ਹੈ ਤੁਸੀਂ ਉਨ੍ਹਾਂ ਦੀ ਰਹਿਨੁਮਾਈ ਕਰਦੇ ਰਹੋਗੇ।
  • ਸਾਥੀ ਸਾਹਿਬ ਇਹ ਚਰਚਾ ਤਾਂ ਇੱਕ ਕਲਾਸੀਕਲ ਹਾਇਜਨ ਦੀ ਰਚਨਾ ਉੱਪਰ ਹੈ ਜਿਸ ਉੱਪਰ ਨਾਰਵੇ ਸਾਹਿਬ ਨੇਂ ਸ਼ੱਕ ਕੀਤਾ ਸੀ ਕਿ ਇਸ ਵਿਚ ਕੋਈ ਖਾਮੀ ਅਨੁਵਾਦ ਕਾਰਨ ਰਹਿ ਗਈ ਜਾਪਦੀ ਹੈ l ਮੈਂ ਵੀ ਭਾਲਣ ਦੀ ਕੋਸ਼ਿਸ਼ ਕੀਤੀ ਪਰ ਗੇਬੀ ਨੇ ਸ਼ਾਇਦ ਇਸ ਬਾਰੇ ਕੁਝ ਕਿਹਾ ਨਹੀਂ ਹੈ। ਉਧਰ "ਬੇੜੀ ਅਤੇ ਕਿਨਾਰੇ ਦੇ ਵਾਰਤਾਲਾਪ" ਵਿੱਚ ਸਾਨੂੰ ਮਾਨਵੀਕਰਣ ਵਾਰੇ ਕੋਈ ਹੱਲ ਮਿਲ ਸਕਦਾ ਹੈ ਓਹ ਵੀ ਪੰਜਵੀਂ ਨਹੀਂ, ਪੀ ਏਚ ਡੀ ਉੱਪਰ ਹੀ ਗੱਲ ਹੈ l ਥੋੜਾ ਜਿਹਾ ਫ਼ੋਕਸ ਰਚਨਾਕਾਰੀ ਤੋ "ਪੰਜਾਬੀ" ਹਾਇਕੂ ਦੇ ਮੁਢਲੇ ਲੱਛਣਾਂ ਵੱਲ ਆ ਜਾਵੇ ਤਾਂ ਕੋਈ ਹਰਜਾ ਨਹੀਂ ਹੈ, ਹਾਂ ਇਹ ਗੱਲ ਜ਼ਰੂਰ ਹੈ ਕਿ ਗੱਲ ਕਿਸੇ ਦਿਸ਼ਾ ਵੱਲ ਵਧਣੀ ਚਾਹੀਦੀ ਹੈ ਨਾਂਕਿ ਅਸੀਂ ਗੋਲ ਘੇਰਿਆਂ ਵਿੱਚ ਹੀ ਘੁੰਮੀ ਜਾਈਏ l
  • ਸਾਥੀ ਸਾਹਿਬ ਜੀ ਗੱਲ ਮੁੱਦੇ ਤੇ ਕਰਦੇ ਹੋਏ ਇਕਾਗਰ ਚਿਤ ਹੋਣਾ ਲਾਜ਼ਮੀ ਹੁੰਦਾ ਹੈ, ਮੈਂ ਜੋ ਕਿਹਾ ਹੈ ਉਸਤੇ ਯਕੀਨ ਵੀ ਕਰਦਾ ਹਾਂ , ਵਿਚਾਰ ਅਧੀਨ ਹਾਇਕੂ ਦੀ ਤਾਸੀਰ ਗਹਿਰੀ ਤੇ ਦਿਸਾ ਵਾਲੀ ਹੈ ਤੇ ਨਿਰੰਤਰ ਵਾਕ ਇਸਦਾ ਕੋਈ ਹਰਜਾ ਨਹੀ ਕਰਦਾ।ਬਜਾਇ ਇਸਦੇ ਕੋਈ ਮੁੱਦੇ ਤੇ ਗੱਲ ਕਰੋ ਤੁਸੀਂ ਫਿਰ ਇਤਿਹਾਸ ਦੁਹਾਰਾਉਣ ਲੱਗ ਪਏ। ਪੰਜਵੀ ਜਮਾਤ ਦਾ ਜਿਕਰ ਇਸ ਕਰਕੇ ਕੀਤਾ ਹੈ ਕਿ ਹੁਣ ਇਸ ਮੁੱਦੇ ਤੇ ਅੱਗੇ ਵਧਿਆ ਜਾਵੇ, ਨਿਰੰਤਰ ਵਾਕ ਇਸ ਹਾਇਕੂ ਵਿਚ ਮੌਜੂਦ ਹੈ, ਤੇ ਕੱਟ ਮਾਰਕ ਤੇ ਹੋਰ ਨਿਯਮਾਵਾਲੀ ਦਾ ਰੇੜਕਾ ਰੋਜ਼ ਦਾ ਰੁਝਾਂਨ ਹੈ ਇਸੇ ਸੰਦਰਭ ਵਿਚ ਹੀ ਕਿਹਾ ਹੈ ਤੇ ਉਹ ਕਿਹਾ ਹੈ ਜਿਸਤੇ ਮੈਂ ਯਕੀਨ ਕਰਦਾ ਹਾਂ, ਵਿਧਾ ਸਾਹਿਤ ਦੀ ਹੁੰਦੀ ਹੈ ਤੇ ਨਿੱਜੀ ਨਹੀ ਹੁੰਦੀ ਤੇ ਨਾ ਹੀ ਇਸ ਵਿਚ ਸਨਿਆਰਟੀ ਕੰਮ ਕਰਦੀ ਹੈ ਤੇ ਨਾ ਹੀ ਕਿਸੇ ਕਿਸਮ ਦੀ ਹੋਰ ਗੱਲ ਜੋ ਸਹਿਤ ਵਿਚ ਮੰਨਜੂਰ ਨਹੀ ਹੁੰਦੀ। ਗੋਲ ਮੋਲ ਗੱਲਾਂ ਨੇ ਹਾਇਕੂ ਦਾ ਨੁਕਸਾਨ ਹੀ ਕੀਤਾ ਹੈ, ਫਾਇਦਾ ਤਾਂ ਸਿਧੀ ਗੱਲ ਨਾਲ ਹੁੰਦਾ ਹੈ, ਅਸੀਂ ਕਿਸੇ ਮੁੱਦੇ ਤੇ ਕਿਉਂ ਇੱਕ ਮੱਤ ਨਹੀ ਹੋ ਸਕਦੇ। ਜਦੋ ਮੈਂ ਇਹ ਕਹਿੰਦਾ ਹਾ ਕਿ ਲਾਇਨ ਨੂੰ ਉਪਰ ਥੱਲੇ ਕਰਨ ਨਾਲ ਕਈ ਨਵੀ ਰੂਹ ਨਹੀ ਫੂਕੀ ਜਾਂਦੀ, ਤਾਂ ਇਸਦਾ ਮਤਲਬ ਇਹ ਨਹੀ ਕਿ ਮੈ ਸਹੀ ਹਾਂ ਪਰ ਹਰ ਵੇਲੇ ਤਿੰਨ ਚਾਰ ਨਿਯਮ ਮੱਦੇ ਨਜ਼ਰ ਰਖਕੇ ਹਾਇਕੂ ਦੀ ਗਹਿਰਾਈ ਨੂੰ ਛੂਹਿਆ ਵੀ ਨਹੀ ਜਾਂਦਾ ਤੇ ਇਹ ਵੀ ਅਕਸਰ ਵੇਖਿਆ ਗਿਆ ਹੈ ਕਿ ਸੰਵਾਦ ਵੇਲੇ ਗਰੁਪ ਬਣ ਜਾਂਦੇ ਹਨ ਤੇ ਗੱਲ ਕਿਸੇ ਤੱਣ ਪੱਤਣ ਨਹੀ ਲਗਦੀ।ਤੁਹਾਡਾ ਗੁੱਸਾ ਨਜਾਇਜ਼ ਹੈ ਕਿਉਂਕਿ ਨਾਂ ਤੇ ਜਾਤੀ ਤੌਰ ਤੇ ਤੁਹਾਨੂੰ ਕੁਝ ਕਿਹਾ ਹੈ ਨਾ ਕਿਸੇ ਹੋਰ ਨੂੰ।
    ਪਰਸੋਂ ਮੇਰਾ ਕਮੇਂਟ ਡਲੀਟ ਕੀਤਾ ਗਿਆ ਕਿਸ ਨੇ ਕੀਤਾ ਮੈਨੂੰ ਨਹੀ ਪਤਾ ਪਰ ਮੈਨੂੰ ਹਰ ਐਡਮੈਨ ਨੇ ਮੇਸਜ਼ ਵਿਚ ਪੁੱਛਿਆ ਤੇ ਕਿਉਂ ਪੁੱਛਿਆ ਇਹ ਵੀ ਆਪਾਂ ਸਾਰੇ ਜਾਣਦੇ ਹਾਂ, ਖੈਰ ਮੇਂ ਇਸ ਚਿਚੜੀ ਵਿਚ ਨਹੀ ਪੈਣਾ ਚਾਹੁੰਦਾ ਤੇ ਖਿਆਲ ਰਖਾਂਗਾ ਕਿ ਅੱਗੇ ਤੋਂ ਮੈ ਵੀ ਰਿਕਾਰਡ ਰਖਾਂ। ਬਜਾਇ ਇਸਦੇ ਕਿ ਅਸਿਧੀ ਗੱਲ ਕੀਤੀ ਜਾਵੇ, ਸੰਵਾਦ ਕਰਨਾ ਚਾਹੀਦਾ ਹੈ ਤੇ ਬਿਨ੍ਹਾਂ ਗੁਸੇ ਤੋਂ ਕਰਨਾ ਚਾਹੀਦਾ ਹੈ।ਤੁਹਾਡੀ ਸਾਰੇ ਇਜ਼ਤ ਕਰਦੇ ਹਨ ਪਰ ਤੁਸੀ ਕੋਈ ਵੀਟੋ ਨਹੀ ਹੋ।ਵੋਟ ਬੈਂਕ ਤੁਹਾਡੇ ਨਾਲ ਹੈ ਤੇ ਮੈਂ ਵੀ ਉਸ ਵੋਟ ਬੈਂਕ ਦਾ ਹੀ ਹਿੱਸਾ ਹਾਂ। ਹਾਇਕੂ ਤੇ ਤਰਸ ਕਰੋ ਤੇ ਇਨ੍ਹਾਂ ਚਿਚੜੀਆਂ ਨੂੰ ਛੇੜਣ ਦੀ ਬਜਾਇ ਮੁੱਦੇ ਦੀ ਗੱਲ ਕਰਿਆ ਕਰੋ, ਤੁਸੀਂ ਇਹ ਨਹੀ ਦਸਿਆ ਕਿ ਤੁਹਾਡਾ ਇਸ ਹਾਇਕੂ ਬਾਰੇ ਕੀ ਮੱਤ ਹੈ। ਤੁਸੀਂ ਇਹ ਵੀ ਨਹੀ ਦਸਿਆ ਕਿ ਮੇਰੇ ਖੁਲਾਸੇ ਨਾਲ ਤੁਸੀ ਸਹਿਮਤ ਹੋ ਨਹੀ ਹੋ ਜਾਂ ਇਸ ਵਿਚ ਕਿਸੇ ਸੁਧਾਰ ਦੀ ਲੋੜ ਹੈ। ਮਾਨਵੀਕਰਨ ਬਾਰੇ ਹੋਈ ਬਹਿਸ ਵਿਚ ਵੀ ਤੁਸੀਂ ਕੰਨ ਵਲੇਟ ਕੇ ਇਹ ਕਹਿ ਦਿੱਤਾ ਕਿ ਇਸਦੇ ਕੋਈ ਸਪਸ਼ਟ ਨਿਯਮ ਨਹੀ ਹੈ। ਸਾਥੀ ਸਾਹਬ ਜੀ, ਮੈ ਤੇ ਇਹ ਪੁੱਛਿਆ ਸੀ ਕਿ ਬੇੜੀ ਕਿਨਾਰੇ ਨਾਲ ਗੱਲਾਂ ਕਰਦੀ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਕੀ ਪੰਜਾਬ ਦੀ ਬੇੜੀ ਨੂੰ ਵੀ ਕਿਨਾਰੇ ਨਾਲ ਗੱਲ ਕਰਨ ਦੀ ਖੁਲ ਹੈ ਕਿ ਨਹੀ। ਜੇ ਤੁਸੀਂ ਸਪਸ਼ਟ ਨਹੀ ਹੋ ਤਾਂ ਬਜਾਇ ਇਸਦੇ ਕਿ ਕੰਨੀ ਕਤਰਾ ਜਾਵੋ, ਇਸ ਮਸਲੇ ਤੇ ਰਾਏ ਤਲਬ ਕਰ ਲਵੋ, ਪਰ ਲਗਦਾ ਤਾਂ ਇਹ ਹੈ ਕਿ ਤੁਸੀਂ ਅਥਾਰਟੀ ਬਣਨ ਵਿਚ ਹੀ ਯਕੀਂਨ ਰਖਣ ਲੱਗ ਪਏ ਹੋ। ਹੁਣ ਇਸ ਦੀ ਕਿਸੇ ਵੀ ਲਾਇਨ ਤੇ ਇਤਰਾਜ਼ ਹੈ ਤਾਂ ਦਸੋ, ਇੱਕ ਇੱਕ ਲਾਇਨ ਨੂੰ ਵਿਚਾਰ ਲਵਾਂਗੇ। ਜੇ ਕਿਸੇ ਨੇ ਇਸ ਕਮੈਂਟ ਨੂੰ ਡਲੀਟ ਦੇ ਖਾਨੇ ਵਿਚ ਪਾ ਦਿੱਤਾ ਤਾਂ ਮੇਰੇ ਕੋਲ ਹੋਰ ਵਿਕਲਪ ਵੀ ਹਨ।
  • ਦਲਵੀਰ ਜੀ...ਤੇ ਮਾਨ ਸਾਹਬ..
    ਕਰਮਜੀਤ ਕੌਰ ਦੀ ਇੱਕ ਪੋਸਟ ਤੋਂ ਹਾਇਕੂ ਬੋਧ ਨਾਲ ਸੰਬਧਤ ਕੁੱਝ ਮਨੌਤਾਂ ਹਾਈ ਲਾਈਟ ਕਰ ਰਿਹਾਂ ਹਾਂ ਜੁ ਚੱਲ ਰਹੇ ਸੰਵਾਦ ਦਾ ਅੰਸ਼ਕ ਜੁਬਾਬ ਬਣਦੀਆਂ ਹਨ...
    --ਲਿਖਣ ਵੇਲੇ ਮਨ ਵਿੱਚ ਬੈਠੇ ਸੰਪਾਦਕ ਨੂੰ ਛੁੱਟੀ ਕਰ ਦਿਓ-
    --ਨਿਰਪੱਖ ਕਰੁਣਾਮਈ ਦਿਸ਼ਟੀ ਅਤੇ ਸ਼ਬਦਾਂ ਦਾ ਸੰਜਮ--
    ਹਾਇਕੂ ਕਿ
    ਸੇ ਵੀ ਇੱਕ ਵਿਧੀ ਲਈ ਬਹੁਤ ਵਿਸ਼ਾਲ ਹੈ--
    ਹਾਇਕੂ ਲੋੜ ਨਾਲੋਂ ਵੱਧ ਜਾਂ ਬਹੁਤ ਹੀ ਘੱਟ ਨਾ ਪਰਗਟਾਵੇ--
    ਹਾਇਕੂ ਤਰਾਸ਼ੇ ਹੀਰੇ ਵਾਂਗ ਨਾ ਲਿਸ਼ਕੇ ਸਗੋਂ ਟੋਭੇ ਵਿੱਚ ਸੁੱਟੇ ਕੰਕਰ ਵਾਂਗੂ ਤਰੰਗਾਂ ਪੈਦਾ ਕਰੇ--...............
    .................... ਜੇ ਹਾਈਜਨ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਾਇਕੂ ਲਿਖਣ ਵੇਲੇ ਸੰਪਾਦਕ ਦੀ ਛੁੱਟੀ ਕਰ ਦੇਵੇ.....ਤਾਂ ਮੈਨੂੰ ਲਗਦਾ ਹੈ ਹਾਇਕੂ ਸੰਪਾਦਕਾਂ ਨੂੰ ਵੀ ਸਵੈ ਸੰਜਮ ਨਾਲ ਛੁੱਟੀ ਕਰ ਲੈਣ ਦੀ ਆਦਤ ਪਾ ਲੈਣੀ ਚਾਹੀਦੀ ਹੈ.....ਹਾਂ ਵਿਚਾਰ ਵਿਟਾਂਦਰਾ ਉੱਥੇ ਹੀ ਕਰੋ ਜਿੱਥੇ ਕੋਈ ਐਕਸਪੈਕਟ ਕਰਦਾ ਹੋਵੇ ਜਾਂ ਜਿੱਥੇ ਮੀਚਾ ਮਿਲਦੀ ਹੋਵੇ...ਮੈਂ ਖੁਦ ਵੀ ਏਸੇ ਕੋਸ਼ਿਸ਼ ਵਿੱਚ ਹਾਂ...
    ...............ਮੌਜੂਦਾ ਸੰਵਾਦ ਵਿੱਚ ਸਗੋਂ ਹਾਇਕੂ ਨਾਲ ਦੇਰ ਤੋਂ ਜੁੜੇ ਲੇਖਕਾਂ ਨੂੰ ਖੁਲਦਿਲੀ ਨਾਲ ਹਿੱਸਾ ਲੈਣਾ ਚਾਹੀਦਾ ਹੈ.....ਆਵਦੇ ਆਵਦੇ ਵਿਚਾਰ ਸ਼ਪਸ਼ਟ ਹੋ ਜਾਣ....
  • ਸਤਿਕਾਰਯੋਗ ਦੋਸਤੋ ਲਗਦਾ ਹੁਣ ਵਿਚਾਰ ਵਟਾਂਦਰਾ ਕਰਨ ਦੀ ਥਾਂ ਹੁਣ ਪੱਗ ਲਾ ਹੁਣ ਦਾ ਮਸਲਾ ਸ਼ੁਰੂ ਹੋ ਗਿਆ ਹੈ☬।
  • ਧੀਦੋ ਜੀ ਤਰਾਸਦੀ ਇਹੋ ਹੈ ਕਿ ਆਪਣੇ ਹਾਇਜ਼ਨ ਖੁਲਕੇ ਗੱਲ ਨਹੀ ਕਰਦੇ,ਸੰਜਮ ਤੇ ਸੰਵਾਦ ਪੂਰਕ ਨਹੀ ਹਨ, ਤੇ ਇਹ ਕੋਈ ਅਦਾਲਤ ਵੀ ਨਹੀ ਹੈ, ਹਾਇਜ਼ਨ ਦਾ ਦਰਜਾ ਹਾਇਕੂ ਵਿਚ ਇੱਕ ਡਸਿਪਲਿਨਡ ਸਿਪਾਹੀ ਵਾਲਾ ਹੋਣਾ ਚਾਹੀਦਾ ਹੈ ਤੇ ਜਿਸਦੀ ਤਵਜੋ ਤੇ ਫੋਕਸ ਹਾਇਕੂ ਹੀ ਹੋਵੇ,ਇਹ ਵੀ ਕੋਈ ਕਾਰਣ ਨਹੀ ਕਿ ਇਹ ਮੇਰੇ ਵਿਸ਼ਾ ਨਹੀ ਹੈ ਹਰ ਵਿਸ਼ਾ ਹਰ ਕਿਸੇ ਦਾ ਹੈ,ਹਾਂ ਜੇ ਹਾਇਗਾ, ਤਾਨਕਾ ਜਾਂ ਹਾਇਬਨ ਦੀ ਗੱਲ ਚਲ ਰਹੀ ਹੋਵੇ ਤਾ ਜਾਣਕਾਰੀ ਤੋਂ ਬਗੈਰ ਚੁਪ ਰਿਹਾ ਜਾ ਸਕਦਾ ਹੈ, ਪਰ ਸਿਰਫ ਇਸ ਕਰਕੇ ਚੁਪ ਰਹਿੰਣਾ ਕਿ ਮੈਂ ਕੀ ਲੈਣਾ, ਇਹ ਕੋਈ ਵਧੀਆ ਰੁਝਾਨ ਨਹੀ ਹੈ, ਮੇਰੇ ਸਾਥੀ ਸਾਹਬ ਨਾਲ ਨਿੱਜੀ ਸਬੰਧ ਹਨ ਤੇ ਪਿਛਲੇ ਪੰਦਰਾਂ ਸਾਲ ਤੋਂ ਸਾਡਾ ਪਰਿਵਾਰਕ ਰਿਸ਼ਤਾ ਹੈ ਪਰ ਮੈ ਇਨ੍ਹਾਂ ਦੋਵਾਂ ਨੂੰ ਨਿਖੇੜ ਕੇ ਹੀ ਵੇਖਦਾ ਹਾ, ਜੋ ਮਹਿਸੂਸ ਕਰਦਾ ਹਾਂ ਉਹ ਹੀ ਕਹਿੰਦਾ ਹਾਂ, ਵੇਖਣ ਨੂੰ ਅੱਜ ਭਾਵੇਂ ਭੂਤ ਲਗਾਂ ਪਰ ਸਚਾਈ ਇਹੋ ਹੈ ਕਿ ਮੈਂ ਨਾ ਭੂਤ ਹਾਂ ਨਾ ਹੀ ਨਾਂ ਪੱਖੀ, ਸੱਚ ਹੀ ਲਗਾਤਾਰ ਹੋ ਰਹੀਆ ਨਿਰਾਰਥਕ ਬਹਿਸਾਂ ਨਾਲ ਨਿਰਾਸ਼ ਹਾਂ, ਦੋਸਤੋ ਅਸੀਂ ਰੋਟੀ ਰੋਜੀ ਦੇ ਚਕਰ ਵਿਚ, ਰਿਸ਼ਤੇ ਨਿਭਾਉਣ ਵਿਚ ਕਈ ਹੇਰ ਫੇਰ ਕਰ ਸਕਦੇ ਹਾਂ ਪਰ ਸਹਿਤ ਦੀ ਗੱਲ ਕਰਨ ਲਗਿਆਂ ਤਾਂ ਇਮਾਨਦਾਰੀ ਤੋਂ ਕੰਮ ਲਈਏ,ਇਮਾਨਦਾਰੀ ਇਹ ਨਹੀ ਹੂੰਦੀ ਕਿ ਮੈਨੂੰ ਪਤਾ ਨਹੀ ਇਮਾਨਦਾਰੀ ਇਹ ਹੈ ਕਿ ਜਿਤਨਾ ਵੀ ਪਤਾ ਹੈ ਉਹ ਦਸਿਆ ਜਾਵੇ ਤੇ ਜੋ ਨਹੀ ਪਤਾ ਉਸ ਲਈ ਜਾਨਣ ਦੀ ਕੋਸ਼ਿਸ ਕੀਤੀ ਜਾਵੇ।ਹਾਂ ਇਹ ਯਕੀਨਨ ਬੇਈਮਾਨੀ ਹੈ ਕਿ ਮੈਨੂੰ ਪਤਾ ਨਹੀ ਤੇ ਤੇਰੇ ਪਤੇ ਤੇ ਕਾਲੀ ਸਿਆਹੀ ਥੋਪਣੀ ਹੈ,
  • Amarjit Sathi :ਸਤਿਕਾਰਯੋਗ ਦੋਸਤੋ ਲਗਦਾ ਹੁਣ ਵਿਚਾਰ ਵਟਾਂਦਰਾ ਕਰਨ ਦੀ ਥਾਂ ਹੁਣ ਪੱਗ ਲਾ ਹੁਣ ਦਾ ਮਸਲਾ ਸ਼ੁਰੂ ਹੋ ਗਿਆ ਹੈ☬ ਸਾਥੀ ਸਾਹਬ ਉਹ ਕਿਸਤਰ੍ਹਾਂ? ਇਸਦਾ ਥੋੜਾ ਵਿਸਥਾਰ ਦਸੋ। ਸਟੇਟਮੈਂਟ ਕਾਫੀ ਨਹੀ ਹੁੰਦੀ, ਤੇ ਉਹ ਵੀ ਪਬਲਿਕ ਪਲੇਟਫਾਂਰਮ ਤੇ, ਦਸੋ ਕਿਹੜੀ ਗੱਲ ਸੰਵਾਦ ਦੇ ਘੇਰੇ ਤੋਂ ਬਾਹਰ ਹੈ,
  • ਮਾਨ ਸਾਹਿਬ ਤੁਸਾਂ ਬਿਨਾਂ ਇਹ ਦੱਸਿਆਂ ਕਿ ਤੁਹਾਡੀ ਟਿੱਪਣੀ ਅਤੇ ਕਿਹੜੀ ਪੋਸਟ ਤੋਂ ਹਟਾਈ ਗਈ ਹੈ ਤੁਸਾਂ ਅੇਡਮਿਨਜ਼ 'ਤੇ ਸਾਹਿਤਕ ਬੇਈਮਾਨੀ ਦਾ ਫਤਵਾ ਦਾਗ ਦਿੱਤਾ। ਗੱਲ ਏਥੇ ਹੀ ਨਹੀਂ ਮੁੱਕੀ ਤੁਸ਼ਾਂ ਇਸ ਮਸਲੇ ਨੂੰ ਦੁਜੇ ਹਾਇਕੂ ਦੀ ਵਾਲ 'ਤੇ ਇਸ ਤਰਾਂ ਪੇਸ਼ ਕੀਤਾ ਜਿਵੈ ਤੁਹਾਡੀ ਹਰ ਟਿੱਪਣੀ ਨੂੰ ਹਟਾਉਣ ਲਈ ਐਡਮਿਨਜ਼ ਤਿਆਰ ਬੈਠੇ ਹਨ। ਕੀ ਇਹ ਤੁਹਾਡੇ ਜਿਹੇ ਸੁਹਿਰਦ ਅਤੇ ਸੂਝਵਾਨ ਲਈ ਸੋਭਦਾ ਹੈ ਕਿ ਤੁਸੀ ਇਸ ਤਰਾਂ ਦੀ ਕਾਰਵਾਈ ਕਰੋਂ ਜਿਸ ਨਾਲ ਤੁਹਾਡੇ ਅਪਣੇ ਗਰੁੱਪ ਦਾ ਇਮੇਜ ਖਰਾਬ ਹੋਵੇ।
    ਕੀ ਐਡਮਿਨਜ ਨੂੰ ਬਿਨਾਂ ਕੋਈ ਸਬੂਤ ਦਿੱਤਿਆਂ ਨੂੰ ਸਾਹਿਤਕ ਬੇਈਮਾਨ ਕਹਿਣਾ ਤੁਹਾਨੂੰ ਪੱਗ ਲਾਹੁਣਾ ਨਹੀਂ ਲਗਦਾ?
    ਕੀ ਬਿਨਾਂ ਕੋਈ ਸਬੂਤ ਦਿੱਤਿਆਂ ਮੈਨੂੰ ਨੂੰ ਅਥੌਰੀਟੀ ਵਿਚ ਯਕੀਨ ਰੱਖਣ ਵਾਲਾ ਕਹਿਣਾ "ਲਗਦਾ ਤਾਂ ਇਹ ਹੈ ਕਿ ਤੁਸੀਂ ਅਥਾਰਟੀ ਬਣਨ ਵਿਚ ਹੀ ਯਕੀਂਨ ਰਖਣ ਲੱਗ ਪਏ ਹੋ।" ਠੀਕ ਹੈ?
    ਮੈਂ ਮੁੱਢ ਤੋਂ ਇਸ ਗਰੁੱਪ ਦੀ ਸੇਵਾ ਵਿਚ ਜੁਠਿਆ ਹੋਇਆ ਹਾਂ। ਗਰੁੱਪ ਦੇ ਸਾਰੇ ਮੈਂਬਰ ਇਸ ਦੀ ਸਹਿਦੀ ਭਰਨਗੇ ਕਿ ਮੈਂ ਉਨ੍ਹਾਂ ਨੂੰ ਹਾਇਕੂ ਨਾਲ਼ ਜੋੜਣ, ਹਾਇਕੂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਹਾਇਕੂ ਲਿਖਣ ਵਿਚ ਸਹਾਇਤਾ ਕੀਤੀ ਹੈ। ਪਰ ਤੁਸੀਂ ਸਾਰੇ ਐਡਮਿਨਜ਼ ਨੂੰ ਜਿਸ ਵਿਚ ਮੈਂ ਵੀ ਸ਼ਾਮਲ ਹਾਂ ਸਾਹਿਤਕ ਬੇਈਮਾਨ ਕਹੋਂ ਮੈਨੂੰ ਇਹ ਪੱਗ ਲਾਹੁਣ ਨਾਲੋਂ ਵੀ ਬੁਰਾ ਕਮੈਂਟ ਲਗਦਾ ਹੈ। ਮਾਨ ਸਾਹਿਬ ਤੁਹਾਨੂੰ ਤੁਹਾਡੀ ਵਿਦਵਤਾ ਮੁਬਾਰਕ। ਮੈਂ ਤਾਂ ਪੰਜਵੀਂ ਤੀਕ ਪੜ੍ਹਿੁਆ ਹਾਂ ਅਤੇ ਪੰਜਵੀਂ ਤੀਕ ਹੀ ਪੜ੍ਹਾਉਣ ਦੀ ਸੇਵਾ ਕਰ ਸਕਦਾ ਹਾਂ ਅਤੇ ਕਰਦਾ ਰਹਾਂਗਾ।
  • ਸਾਥੀ ਜੀ...ਏਸ ਸੰਵਾਦ ਨੂੰ ਏਸ ਰੁੱਖ ਨਾ ਪਰਤੋ....ਇਹ ਤਾਂ ਜਾਹਰ ਹੀ ਹੈ ਕਿ ਫਰਸਟਰੇਸ਼ਨ ਵਧੀ ਹੋਣ ਕਾਰਨ ਕਈ ਜਣੇ ਭਰੇ ਪੀਤੇ ਮਹਿਸੂਸ ਕਰਦੇ ਹਨ , ਗੱਲ ਬਾਤ ਨਾ ਚੱਲਣ ਦੀ ਸੂਰਤ ਵਿੱਚ ਇਗਨੋਰਡ ਮਹਿਸੂਸ ਕਰਦੇ ਹਨ.....ਕੁਝ ਵੀ ਹੋਵੇ ਪਲੀਜ ਸੰਵਾਦ ਹਾਇਕੂ ਵਿਧੀ ਦੇ ਮੁੱਦੇ ਤੇ ਹੀ ਰੱਖਿਆ ਜਾਵੇ
  • ਗਿੱਲ ਸਾਹਿਬ ਕੋਈ ਮੈਂਬਰ ਇਸ ਤਰਾਂ ਮਹਿਸੂਸ ਕਰਦਾ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ। ਸਭ ਨੂੰ ਤਵੱਜੋ ਅਤੇ ਧਿਆਨ ਮਿਲਣਾ ਚਾਹੀਦਾ।
    ਮੈਂ ਇਕੋ ਕਮੈਂਟ ਕੀਤਾ ਸੀ ਕਿ ਗਰੁੱਪ ਦਾ ਉਦੇਸ਼ ਮੁਢਲੀ ਜਾਣਕਾਰੀ (ਪੰਜਵੀ ਜਮਾਤ) ਹੀ ਦੇਣਾ ਹੈ। ਪਰ ਮਾਨ ਸਾਹਿਬ ਲਿਖਦੇ ਹਨ☬ "ਬਜਾਇ ਇਸਦੇ ਕੋਈ ਮੁੱਦੇ ਤੇ ਗੱਲ ਕਰੋ ਤੁਸੀਂ ਫਿਰ ਇਤਿਹਾਸ ਦੁਹਾਰਾਉਣ ਲੱਗ ਪਏ"
    ਅਸੀਂ ਸਾਰੇ ਇਸ ਇਤਿਹਾਸ ਦਾ ਹਿੱਸਾ ਹਾਂ ਅਤੇ ਇਸ ਇਤਿਹਾਸ ਨੂੰ ਯਾਦ ਕਰਵਾਉਣ ਵਿਚ ਕਿ ਅੱਪਾਂ ਅਪਣੇ ਉਦੇਸ਼ ਦੇ ਨੇੜੇ ਰਹੀਏ ਕੀ ਗਲਤ ਹੈ।
  • ਸਾਥੀ ਸਾਹਬ ਮੇਰੇ ਵਲੋ ਇਹ ਸੰਵਾਦ ਬੰਦ ਹੈ, ਤੁਸੀ ਮੇਰੀ ਗੱਲ ਨਹੀ ਸਮਝੇ, ਤੇ ਬਾਰ ਬਾਰ ਉਹੋ ਗੱਲ ਦੁਹਰਾ ਰਹੇ ਹੋ ਜਿਸਨੂੰ ਮੈ ਇਤਿਹਾਸ ਕਹਿ ਰਿਹਾ ਹਾਂ, ਹਰ ਸੰਵਾਦ ਬਾਦ ਤੁਸੀ ਇਹੋ ਫੂਰਮਾਉਦੇ ਰਹੇ ਹੋ ਕਿ ਹੁਣ ਹਾਇਕੂ ਸਬੰਧੀ ਹੀ ਗੱਲ ਕੀਤੀ ਜਾਵੇ ਜਦੋਂ ਕਿ ਹਾਇਕੂ ਸਬੰਧੀ ਹੀ ਗੱਲ ਹੋ ਰਹੀ ਹੁੰਦੀ ਸੀ, ਨਾ ਉਦੋ ਕੁਝ ਨਿਕਲਿਆ ਸੀ ਤੇ ਨਾ ਅੱਜ, ਆਪਾਂ ਨਿਰਾਰਥਕ ਸਮਾ ਬਰਬਾਦ ਕਰ ਰਹੇ ਹਾਂ, ਇਹੋ ਸਮਾ ਕਿਸੇ ਸਾਰਥਕ ਕੰਮ ਲਈ ਲਗ ਸਕਦਾ ਸੀ, ਮੈ ਹੋਰ ਕਮੈਟ ਨਹੀ ਕਰਾਂਗਾ, ਤੁਸੀ ਇਕ ਗੱਲ ਤੇ ਨਿਚੌੜ ਲੈ ਆਂਦਾ ਤੇ ਉਹ ਗੱਲ ਸਹੀ ਹੈ ਸਾਰੇ ਜਾਣਦੇ ਹਨ
  • ਸਹੀ ਹੈ, ਕੋਈ ਮਸਲਾ ਹੋਵੇ ਸਿਰਫ ਇਥੇ ਆ ਨਿਬੜਦਾ ਹੈ ਕਿ ਗੱਲ ਚਲਦੀ ਰਖੀਏ ਜਾਂ ਬੰਦ ਕਰ ਦੇਈਏ 'ਤੇ ਹਰ ਮਸਲੇ ਵਾਂਗ ਉਸਦਾ ਵੀ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਹੁੰਦਾ ਕਿ ਕੀ ਫਾਇਦਾ ਗੱਲ ਬੰਦ ਕਰੋ 'ਤੇ ਹਾਇਕੂ ਲਿਖੋ ਫਿਰ ਤੁਹਾਡੇ ਹਾਇਕੂ 'ਤੇ ਹੀ ਵਿਚਾਰ ਪੇਸ਼ ਕੀਤੇ ਜਾਣਗੇ ਜੋ ਚੁੱਪ-ਚਾਪ ਸੁਣ ਕੇ ਅਗਲਾ ਹਾਇਕੂ ਲਿਖਿਓ ਹੋਰ ਨਾ ਸਾਡੇ ਵਿਚਾਰਾਂ 'ਤੇ ਹੀ ਵਿਚਾਰ ਰਖਣ ਲੱਗ ਜਾਇਓ l
  • ਇਹ ਗੱਲ ਨੂੰ ਫਤਵੇ ਕਹਿ ਕੇ ਬੰਦ ਨਾ ਕੀਤਾ ਜਾਵੇ , ਅਸੀ ਅਗਾਂਹ ਵਧਣਾ ਚਾਹੁੰਦੇ ਹਾਂ | ਇਸ ਵਾਰਤਾਲਾਪ ਨੂੰ ਜਿਦ ਸਮਝਕੇ ਬੰਦ ਨਾ ਕਰੋ | ਲਿਖਤ ਦਾ ਰਿਸ਼ਤਾ ਰੂਹ ਨਾਲ ਸਦਾ ਹੀ ਰਿਹਾ ਹੈ ਅਤੇ ਰਹਿਣਾ ਵੀ ਹੈ | ਲੇਖਕ ਰੂਹਾਨੀਅਤ ਦੇ ਰਾਹ ਤੇ ਹੈ ....ਸਾਰੇ ਨਿਯਮ ਇੱਕ ਮੁਢਲੀ ਅਵਸਥਾ ਹੈ ਜੋ ਸਾਥੀ ਜੀ ਵੀ ਕਹਿ ਰਹੇ ਹਨ , ਜਿਵੇਂ ਕਿਸੇ ਦੀ ਸੋਚ ਦਾ ਵਿਸਥਾਰ ਹੁੰਦਾ ਜਾਂਦਾ ਹੈ ਉਹ ਅਗਾਂਹ ਵਧਦਾ ਜਾਂਦਾ ਹੈ | ਸਚਮੁਚ ਦਲਵੀਰ ਗਿੱਲ ਅਤੇ ਕੁਲਜੀਤ ਭਾਜੀ ਸਾਡੇ ਲਈ ਇੱਕ ਵਿਸਥਾਰ ਲਈ ਰਾਹ ਖੋਲ ਰਹੇ ਹਨ , ਇਸ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਰੁੱਕਣ ਨਹੀਂ ਦੇਣਾ ਚਾਹਿਦਾ ਹੈ , ਇਸ 'ਚ ਸਾਰਿਆਂ ਲਈ ਕੁਝ ਨਾ ਕੁਝ ਸਿਖਣ ਲਈ ਹੋਵੇਗਾ ...ਗੱਲ ਫਤਵੇ ਦੀ , ਇਹ ਵੀ ਅਪਣਤ ਦਾ ਚਿੰਨ ਹੈ , ਇਸ ਸ਼ਬਦ ਦੇ ਨਾਂਹ ਪੱਖੀ ਅਰਥ ਕਢਣੇ ਨਹੀਂ ਚਾਹੀਦੇ |
  • Amarjit Sathi ਮਾਨ ਸਾਹਿਬ ਤੁਸਾਂ ਬਿਨਾਂ ਇਹ ਦੱਸਿਆਂ ਕਿ ਤੁਹਾਡੀ ਟਿੱਪਣੀ ਅਤੇ ਕਿਹੜੀ ਪੋਸਟ ਤੋਂ ਹਟਾਈ ਗਈ ਹੈ ਤੁਸਾਂ ਅੇਡਮਿਨਜ਼ 'ਤੇ ਸਾਹਿਤਕ ਬੇਈਮਾਨੀ ਦਾ ਫਤਵਾ ਦਾਗ ਦਿੱਤਾ। ਗੱਲ ਏਥੇ ਹੀ ਨਹੀਂ ਮੁੱਕੀ ਤੁਸ਼ਾਂ ਇਸ ਮਸਲੇ ਨੂੰ ਦੁਜੇ ਹਾਇਕੂ ਦੀ ਵਾਲ 'ਤੇ ਇਸ ਤਰਾਂ ਪੇਸ਼ ਕੀਤਾ ਜਿਵੈ ਤੁਹਾਡੀ ਹਰ ਟਿੱਪਣੀ ਨੂੰ ਹਟਾਉਣ ਲਈ ਐਡਮਿਨਜ਼ ਤਿਆਰ ਬੈਠੇ ਹਨ। ਕੀ ਇਹ ਤੁਹਾਡੇ ਜਿਹੇ ਸੁਹਿਰਦ ਅਤੇ ਸੂਝਵਾਨ ਲਈ ਸੋਭਦਾ ਹੈ ਕਿ ਤੁਸੀ ਇਸ ਤਰਾਂ ਦੀ ਕਾਰਵਾਈ ਕਰੋਂ ਜਿਸ ਨਾਲ ਤੁਹਾਡੇ ਅਪਣੇ ਗਰੁੱਪ ਦਾ ਇਮੇਜ ਖਰਾਬ ਹੋਵੇ।
    ਸਾਥੀ ਸਾਹਬ ਜੀ, ਇਹ ਕਮੈਂਟ ਮੇਰੇ ਕੋਲੋ ਮਿਸ ਹੋ ਗਿਆ ਸੀ, ਹੁਣ ਵੇਖਿਆ ਹੈ ਤੇ ਜੁਆਬ ਦੇਣਾ ਬਣਦਾ ਹੈ। ਦੋ ਗੱਲਾਂ ਹਨ, ਜਾਂ ਤਾਂ ਮੇਰੀ ਟਿਪਣੀ ਹਟਾਈ ਗਈ ਤੇ ਜਾਂ ਮੈਂ ਝੂਠ ਬੋਲਦਾ ਹਾਂ। ਐਡਿਮਿਨਜ਼ ਮੇਰੇ ਛੋਟੇ ਭਰਾਵਾਂ ਵਰਗੇ ਹਨ ਤੁਹਾਨੂੰ ਛਡਕੇ, ਤੁਸੀਂ ਵਡੇ ਹੋ। ਭਰਾ ਹੀ ਨਹੀ ਉਹ ਮੈਨੂੰ ਚਾਚਾ ਸਦਦੇ ਹਨ, ਮਨਦੀਪ ਕਰਕੇ ਸ਼ੁਰੂ ਹੋਏ ਸੀ ਫਿਰ ਸੱਚੀ ਹੀ ਲਗਣ ਲੱਗ ਪਿਆ ਕਿ ਮੈਂ ਉਨ੍ਹਾ ਦਾ ਚਾਚਾ ਹੀ ਹਾਂ, ਇਸਲਈ ਸਾਰੇ ਐਡਮਿਨਜ਼ ਦੀ ਗੱਲ ਨਾ ਕਰੋ।ਸਬੂਤ ਦੇਣਾ ਮੈਂ ਜ਼ਰੂਰੀ ਨਹੀ ਸਮਝਦਾ, ਇਸਲਈ ਤੁਸੀਂ ਇਹ ਨਤੀਜਾ ਵੀ ਕਢ ਸਕਦੇ ਹੋ ਕਿ ਮੈਂ ਝੂਠ ਬੋਲ ਰਿਹਾ ਹਾਂ। ਦੋਸਤ ਨਿਤਾਰਾ ਕਰ ਲੈਣਗੇ। ਜਦੋਂ ਤੁਹਾਡਾ ਪੂਰਾ ਮਾਣ ਸਤਿਕਾਰ ਹੋਵੇ ਉਦੋਂ ਕੁਫਰ ਤੋਲਣ ਵਰਗਾ ਕੋਈ ਜਾਂ ਤਾਂ ਕਾਫਰ ਕਰ ਸਕਦਾ ਹੈ ਤੇ ਜਾਂ ਕੋਈ ਪਾਗਲ। ਮੈਂ ਦੋਵਾਂ ਵਿਚੋਂ ਨਹੀ ਹਾਂ। ਇਹ ਨਿਤਾਰਾ ਵੀ ਮੇਰਾ ਨਿੱਜੀ ਹੈ ਤੇ ਮੇਰੇ ਪਰਿਵਾਰ ਤੇ ਦੋਸਤਾਂ ਨਾਲ ਸਬੰਧ ਰਖਦਾ ਹੈ, ਕਿਸੇ ਹੋਰ ਨਾਲ ਨਹੀ। ਇੰਝ ਭੜਕਾਹਟ ਪੈਦਾ ਕਰਨ ਨਾਲ ਮੈਨੂੰ ਕੋਈ ਨੁਕਸਾਨ ਹੋਣ ਵਾਲਾ ਨਹੀ ਹੈ। ਇਹੋ ਜਿਹੇ ਛੌਟੇ ਮੋਟੇ ਅੱਕ ਚਬਦਾ ਆਇਆ ਹਾਂ। ਮੈਨੂੰ ਆਦਤ ਪੈ ਗਈ ਹੈ ਜਾਂ ਇੰਝ ਕਹਿ ਲਵੋ ਕਿ ਸੱਚ ਬੋਲਣ ਦੀ ਹਿੰਮਤ ਵਧ ਗਈ ਹੈ ਤੇ ਤੁਹਾਡੇ ਅੱਜ ਦੇ ਵਰਤਾਰੇ ਨੇ ਮੇਰਾ ਬਹੁ ਬਲ ਹੋਰ ਵੀ ਵਧਾ ਦਿੱਤਾ ਹੈ, ਸੱਚ ਬੋਲਣ ਲਈ।
    ਚੁੱਪ ਰਿਹਾ ਤੇ ਹਨੇਰਾ ਜਰੇਗਾ ਕਿਵੇਂ, ਕੁਝ ਕਿਹਾ ਤਾਂ ਸ਼ਮਾਦਾਨ ਕੀ ਕਹਿੰਣਗੇ। ਬਾਕੀ ਕਿਸੇ ਹੋਰ ਦੀ ਵਾਲ ਦੀ ਮਜ਼ਬੂਰੀ ਵੀ ਸੀ ਤੇ ਵਾਲ ਕੋਈ ਬਿਗਾਨੀ ਵੀ ਨਹੀ ਸੀ। ਧੀਦੋ ਗਿੱਲ ਦੀ ਪੋਸਟ ਜਦੋਂ ਹਟਾਈ ਸੀ ਉਦੋਂ ਵੀ ਦਿਲ ਦੁਖਿਆ ਸੀ ਪਰ ਜਦੋਂ ਮੇਰੇ ਕਮੈਟ ਦੇ ਪੈਰ ਵੀ ਨਹੀ ਲਗਣ ਦਿੱਤੇ ਤਾਂ ਮੰਨ ਪਛਿਆ ਗਿਆ ਸੀ। ਹੋਰ ਸੱਚ ਬੋਲਣਾ ਪੱਗ ਲਾਹੁੰਣਾ ਨਹੀ ਹੁੰਦਾ, ਹਾਂ ਇਹੋ ਜਿਹੀਆਂ ਗੱਲਾਂ ਕਰਕੇ ਮਾਹੌਲ ਨੂੰ ਖਰਾਬ ਕਰਨਾ ਜ਼ਰੂਰ ਮਾੜਾ ਹੁੰਦਾ ਹੈ। ਸੱਚ ਉਹ ਨਹੀ ਹੁੰਦਾ ਜਿਸਨੂੰ ਅਸੀਂ ਰਸਗੁਲਾ ਸਮਝਕੇ ਨਿਗਲ ਲੈਂਦੇ ਹਾਂ ਸੱਚ ਉਹ ਹੁੰਦਾ ਹੈ ਜੋ ਲੋਕ ਜਾਣਦੇ ਹਨ, ਤੁਸੀ ਜਾਣਦੇ ਹੋ ਤੇ ਮੈਂ ਜਾਣਦਾ ਹਾਂ।ਹਉ ਪਰੇ ਕਰਦਿਆਂ ਹੀ ਇਹ ਨੌਬਤ ਆਈ ਕਿ ਤੁਸੀਂ ਅੱਜ ਭਰੇ ਪੀਤੇ ਮੈਨੂੰ ਉਹ ਕਹਿ ਰਹੇ ਹੋ ਜਿਸ ਨਾਲ ਮੇਰਾ ਕੋਈ ਸਬੰਧ ਨਹੀ ਜੁੜਦਾ, ਤੁਸੀਂ ਜੋੜ ਰਹੇ ਹੋ ਤੁਹਾਡੀ ਮਰਜੀ, ਪਰ ਮੈਨੂੰ ਆਪਣਾ ਸੱਚ ਕਹਿੰਣਾ ਆਉਂਦਾ ਵੀ ਹੈ ਤੇ ਆਪਣੀ ਇਜ਼ਤ ਬਚਾਉਣੀ ਵੀ ਆਉਂਦੀ ਹੈ। ਉਦਾਹਰਣਾ ਦੇਣ ਲੱਗਾਂ ਤਾਂ ਸਮਾ ਬਰਬਾਦ ਹੋਵੇਗਾ ਪਰ ਉਦਾਹਰਣਾਂ ਨਹੀ ਮੁਕਣਗੀਆਂ, ਸ਼ੀਸ਼ੇ ਦੇ ਘਰ ਵਾਲੀ ਕਹਾਵਤ ਤੇ ਤੁਸੀਂ ਸੁਣੀ ਹੀ ਹੋਵੇਗੀ।ਇਸ ਲਈ ਬੇਨਤੀ ਹੈ ਕਿ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ, ਮੈਂ ਇਹ ਨਹੀ ਕਿਹਾ ਕਿ ਬਾਜ ਆ ਜਾਵੋ, ਇਹ ਤੁਸੀਂ ਆਪ ਹੀ ਬਣਾ ਲੈਣਾ ਹੈ, ਮੈਨੂੰ ਪਤਾ ਹੈ।

No comments:

Post a Comment