Debbie Guzzi
beneath my bare feet
the concrete surface of man --
above me sky...............
beneath my bare feet
the concrete surface of man --
above me sky...............
- Tejinder Singh Gill, Dhido Gill, Mandeep Maan and 5 others like this.
- Dhido Gill ਡੈਬੀ ਗੂਜ਼ੀ ਦਾ ਬੜਾ ਦਿਲਚਸਪ ਹਾਇਕੂ ਮਿਲਿਆ ਹੈ ਪੜਨੇ ਨੂੰ
ਮੇਰੇ ਨੰਗੇ ਪੈਰਾਂ ਥੱਲੇ
ਪੱਥਰੀਲਾ ਫਰਸ਼ ਮਰਦ ਦਾ-
ਸਿਰ ਮੇਰੇ ਅੰਬਰ - Mandeep Maan ਪਰ ਫਰਸ਼ ਨੂੰ ਮਰਦ ਨਾਲ ਜੜਨਾ ਕੀ ਉਸ ਦੇ ਮਨ ਦਾ ਖਿਆਲ ਪੇਸ਼ ਕਰਨਾ ਨਹੀ ਕੀ ਫਰਸ਼ ਓਹ ਵੀ ਪਥਰੀਲਾ ਮਰਦ ਵਰਗਾ ਹੋ ਸਕਦਾ --ਧੀਦੋ ਜੀ ਇਸ ਬਾਰੇ ਸਮਝਾਓ
- Dhido Gill ਇਤਿਹਾਸ ਔਰਤ ਵਰਗ ਦੇ ਸ਼ੋਸ਼ਣ ਨਾਲ ਭਰਿਆ ਪਿਆ ਹੈ.....ਮਰਦਾਂਵੀ ਹੈਂਕੜ ਪੱਖੋ ...ਇਹੋ ਜਿਹੇ ਪੱਥਰ ਦਿਲ ਨੂੰ ਮਰਦ ਨੂੰ ਪਥਰੀਲੇ ਫਰਸ਼ ਦੇ ਚੇਹਰੇ ਨਾਲ ਰੂਪਮਾਨ ਕੀਤਾ ਜਾ ਸਕਦਾ ਹੈ.....
- Dhido Gill Surjit Gag ਤਾਂ ਕੀ ਹੋਇਾਆ ਜੇ ਅਲਟਰਾਸਾਊਂਡ ਤੋਂ ਬਚ ਗਈਆਂ, ਅੱਗੇ ਕਾਲਜਾਂ ਦੇ ਗੇਟਾਂ ਤੇ ਮੁਸ਼ਟੰਡੇ ਸਵਾਗਤ ਕਰਨਗੇ, ਓਥੋਂ ਬਚ ਗਈਆਂ ਤਾਂ ਦਾਜ ਮੂੰਹ ਅੱਡੀ ਖੜ੍ਹਾ ਹੈ, ਜਿੱਤ ਕੇ ਵੀ ਹਾਰ ਮੰਨ ਲੈਣ ਵਾਲੀਆਂ ਕਿੱਥੇ ਕਿੱਥੇ ਬਚਦੀਆਂ ਫਿਰਨਗੀਆਂ..
- Dhido Gill Debbie Guzzi
@ Dhido Gill ..thank you so much, this site is a brave new world for me, I am trying to move from simply portraying the beauty of nature in the moment [which i know is no small feate ;)] to a more personal veiw using implied simile and metaphor while maintaining and OBJECTIVE sensory input. I study the Tao through the writings of Mantak Chia [His book is near me on my desk...as well as Dylan Thomas's Do not Go Gentle Into That Good Night] while walking barefoot to the mail box over rough cold concrete the weight of life and man..in body was my reflection UNTIL my eyes lifted, and I realized as in the Tao..I was the connection..my upright form on the surface of the earth acted to connect me with the Universe. Hopefully, I gave you that? - Dhido Gill ਸੰਦੀਪ ਜੀ.....ਮੈਂ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਸੀ ਪਾਠਕ ਆਵਦੀ ਮਨੋ ਵਿਗਿਆਨਕ ਬਣਤਰ , ਵਿਚਾਰਧਾਰਾ , ਤੇ ਅੰਤਰ ਮੁਖੀ ਰੁਝਾਣ ਮੁਤਾਬਕ ਹੀ ਹਾਇਕੂ ਦਾ ਮਤਲਵ ਕਢਦਾ ਹੈ..... ਏਸ ਤੇ ਚੰਗੇ ਮਾੜੇ ਹੋਣ ਦੀ ਕਾਮੈਂਟਰੀ ਕਰਦਾ ਹੈ.....ਏਥੇ ਵੀ ਏਹੀ ਗੱਲ ਹੋ ਰਹੀ ਹੈ .....ਜਗੀਰੂ , ਤਾਲੀਬਾਨੀ ਤੇ ਤੀਸਰੇ ਮੁਲਕਾਂ ਦੇ ਸਮਾਜਾਂ ਵਿੱਚ ਔਰਤ ਦੀ ਸਮਾਨਤਾ ਲਈ ਜੱਦੋਜਹਿਦ ਦਾ ਵੱਡਾ ਮਸਲਾ ਹੈ.....ਮੈਂ ਖੁਦ ਵੀ ਏਸ ਨੂੰ ਇੰਜ ਹੀ ਲਿਆ ਹੈ...ਨੰਗੇ ਪੈਰਾਂ ਤੋਂ ਵੀ ਮੇਰੇ ਲਈ ਮਤਲਵ ਔਰਤ ਵਰਗ ਦੇ ਕੂਲੇ ਰਵੱਈਏ ਤੋਂ ਹੈ , ਉਹ ਠੰਡੀ ਕੰਨਕਰੀਟ ਦੀ ਫਰਸ਼ ਤੇ...............
- Amarjit Sathi Tiwana ਸੰਦੀਪ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਡੈਬੀ ਗੂਜ਼ੀ ਜੋ ਕਹਿਣਾ ਚਾਹੁੰਦੇ ਹਨ ਉਸ ਦਾ ਸੰਚਾਰ ਪਾਠਕ ਨਾਲ ਨਹੀਂ ਹੋ ਰਿਹਾ। ਜਿਸ ਤਰਾਂ ਧੀਦੋ ਗਿੱਲ ਜੀ ਨੇ ਇਸ ਹਾਇਕੂ ਨੂੰ ਸਮਝਿਆ ਹੈ ਉਹ ਬਿਲਕੁਲ ਠੀਕ ਲਗਦਾ ਹੈ। ਪਾਠਕ ਅਤੇ ਹਾਇਜਨ ਦੇ ਆਪਸੀ ਸੰਚਾਰ ਦੀ ਸਮੱਸਿਆ ਆਮ ਕਰ ਕੇ ਉਦੋਂ ਆਉਂਦੀ ਹੈ ਜਦੋਂ ਕੋਈ ਹਾਇਜਨ ਅਪਣੇ ਤਾਓ, ਜ਼ੇਨ ਜਾਂ ਕਿਸੇ ਹੋਰ ਤਰਾਂ ਦੇ ਅਧਿਆਤਮਕ ਅਨੁਭਵ ਨੂੰ ਹਾਇਕੂ ਦੇ ਮਾਧਿਅਮ ਰਾਹੀਂ ਪ੍ਰਗਟਾਉਂਦਾ ਹੈ। ਆਧੁਨਿਕ/ਯਥਾਰਥਵਾਦੀ/ਪ੍ਰਗਤੀਵਾਦੀ ਸੋਚ ਵਾਲਾ ਵਿਅਕਤੀ ਉਸ ਨੂੰ ਨਹੀਂ ਸਮਝ ਸਕਦਾ। ਹਾਇਕੂ ਦਾ ਪਰੇਰਨਾ ਸਰੋਤ ਕੀ ਹੈ ਉਹ ਤਾਂ ਲੇਖਕ ਨੂੰ ਹੀ ਪਤਾ ਹੈ ਪਰ ਪਾਠਕ ਨੇ ਤਾਂ ਜੋ ਲਿਖਿਆ ਸਾਹਮਣੇ ਆਇਆ ਹੈ ਉਸ ਨੂੰ ਹੀ ਅਪਣੀ ਸੂਝ ਬੂਝ ਅਨੁਸਾਰ ਸਮਝਣਾ ਹੈ। ਲਗਦਾ ਹੈ ਹਾਇਕੂ ਵਿਚ ਹਮੇਸ਼ਾ ਹੀ ਇਨ੍ਹਾਂ ਦੋ ਧਾਰਨਾਵਾਂ ਵਿਚ ਅੰਤਰ ਰਿਹਾ ਹੈ। ਇਕ ਹਾਇਕੂ ਦੀ ਸਿਨਫ ਨੂੰ ਕਾਵਿਕ ਰੂਪ ਮੰਨ ਕੇ ਲਿਖਣਾ ਅਤੇ ਦੂਜਾ ਹਾਇਕੂ ਨੂੰ ਜ਼ੇਨ ਅਨੁਭਵ ਦੇ ਪ੍ਰਗਟਾ ਦਾ ਮਾਧਿਅਮ ਹੀ ਮੰਨਣਾ।
- Dalvir Gill mainu taN lagiya ki oh kise bande nuN pairaN naal massage de rahi hai, khulle aasman thalle
No comments:
Post a Comment