Sunday, September 14, 2014

Amarjit Sathi (post about JugnuN on PH )

ਸਤਿਕਾਰਯੋਗ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇਕੋ ਮਸਲੇ...
Amarjit Sathi 12:50pm Oct 22
ਸਤਿਕਾਰਯੋਗ ਦੋਸਤੋ
ਪਿਛਲੇ ਕੁਝ ਦਿਨਾਂ ਤੋਂ ਇਕੋ ਮਸਲੇ 'ਤੇ ਬਹੁਤ ਬਹੁਤ ਲੰਮੀਆਂ ਬਹਿਸਾਂ ਹੋ ਰਹੀਆਂ ਹਨ। ਜਿਸ ਨਾਲ ਕੋਈ ਨਿਪਟਾਰਾ ਤਾਂ ਹੋਇਆ ਨਹੀਂ ਲਗਦਾ ਅਤੇ ਨਾ ਹੀ ਹੋਣ ਦੀ ਕੋਈ ਆਸ ਹੈ। ਐਡਮਿਨਜ ਵਲੋਂ ਬਹੁਤ ਦਫਾ ਬੇਨਤੀ ਕਰਨ ਦੇ ਬਾਬਜੂਦ ਇਹ ਮਸਲਾ ਮੁੜ ਮੁੜ ਸਾਹਮਣੇ ਲਿਆਂਦਾ ਜਾ ਰਿਹਾ ਹੈ। ਐਡਮਿਨਜ਼ ਬੜੀ ਦੁਵਿਧਾ ਵਿਚ ਹਨ ਕਿ ਕੀ ਕੀਤਾ ਜਾਵੇ।
ਜੇ ਰੋਕਦੇ ਹਾਂ ਤਾਂ ਐਡਮਿਨਜ਼ Gestapo ("Hitler's German Secret State Police") ਬਣ ਜਾਂਦੇ ਹਨ. (ਦਲਵੀਰ ਗਿੱਲ)
ਕੁਝ ਮਿੱਤਰ ਬੇਦਾਵਾ ਲਿਖ ਦਿੰਦੇ ਹਨ:
"ਜੇ ਇਹ ਪੋਸਟ ਡਲੀਟ ਕੀਤੀ ਗਈ ਤਾਂ ਮੈਂ ਅੱਜ ਤੋਂ ਬਾਦ ਕਦੇ ਵੀ ਨਾ ਤੇ ਹਾਇਕੂ ਲਿਖਾਂਗਾ ਤੇ ਨਾ ਪੜ੍ਹਾਂਗਾ।"
(ਕੁਲਜੀਤ ਮਾਨ)
ਕੋਈ ਪੰਜਾਬੀ ਹਾਇਕੂ ਗਰੁੱਪ ਨੂੰ ਬੜਾ ਅਪਮਾਨਜਨਕ ਨਾਂ ਦੇ ਕੇ ਅਲਵਿਦਾ ਕਹਿਣਾ ਚਾਹੁੰਦਾ ਹੈ:
"ਸੋ ਮੈ ਕੁਝ ਗੱਲਾਂ ਕਹਿ ਕੇ ਇਸ ਕੰਜਰਖਾਨੇ ਤੋਂ ਅਲਵਿਦਾ ਲਵਾਂਗਾ ! (ਅਜੈ ਪਾਲ ਸਿੰਘ ਗਿੱਲ)
ਜੇ ਨਹੀਂ ਰੋਕਦੇ ਤਾਂ ਐਡਮਿਨਜ਼ ਡਰਪੋਕ/ਨਿਪੁੰਸਿਕ ਹਨ ਅਤੇ ਐਡਮਿਨਜ ਬਣੇ ਰਹਿਣ ਦੀ ਕੋਈ ਲੋੜ ਵੀ ਨਹੀਂ ਹੈ।
ਮੇਰੀ ਗਰੁੱਪ ਦੀ 'ਚੁੱਪ-ਧਾਰ ਬਹੁਗਿਣਤੀ' (silent majority) ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਹੁਣ ਤੁਸੀਂ ਵੀ ਅਪਣੀ ਰਾਏ ਦਸੋ:
ਐਡਮਿਨਜ਼ ਕੀ ਕਰਨ?
ਕੀ ਅਸੀਂ ਵੀ ਬੇਦਾਵਾ ਲਿਖ ਦਈਏ?
ਕੀ ਗਰੁੱਪ ਦਾ ਉਦੇਸ਼ ਹਾਇਕੂ ਸਿੱਖਣ ਸਿਖਾਣ ਹੈ ਜਾਂ ਵਾਦ ਵਿਵਾਦ ਹੈ?
ਜੇ ਸਿਰਫ ਲੜਣਾ ਝਗੜਨਾ ਹੀ ਉਦੇਸ਼ ਹੈ ਤਾਂ ਕੀ ਅੱਕ ਕੇ ਇਸ ਗਰੁੱਪ ਨੂੰ ਵੀ ਟੀ ਰੂਮ ਦੀ ਤਰਾਂ ਬੰਦ ਕਰ ਦਿੱਤਾ ਜਾਵੇ?
ਤੁਹਾਡੇ ਵਿਚਾਰਾਂ ਦੀ ਬਹੁਤ ਸਖਤ ਲੋੜ ਹੈ ਅਤੇ ਉਸ ਅਨੁਸਾਰ ਹੀ ਐਡਮਿਨਜ਼ ਲਈ ਨੀਤੀ ਨਿਯੁਕਤ ਕੀਤੀ ਜਾਵੇਗੀ
ਆਦਰ ਸਹਿਤ
ਅਮਰਜੀਤ ਸਾਥੀ
.................................................................................................................
Amarjit Sathi
Amarjit Sathi5:42pm Oct 22
ਗਿੱਲ ਸਾਹਿਬ ਚਲੋ ਜੋ ਤੁਸੀਂ ਕਹਿੰਦੇ ਹੋ ਉਹ ਵੀ ਕਬੂਲ ਹੈ।
ਪਰ ਐਡਮਿਨਜ਼ ਦੀ ਹਾਲਤ ਵੀ ਉਸ ਮਾੜੂ ਬੰਦੇ ਵਾਲ਼ੀ ਹੀ ਹੈ:
ਇਕ ਦਫਾ ਭੀੜ ਭਰੀ ਬਸ ਵਿਚ ਖੜ੍ਹਕੇ ਸਫਰ ਕਰ ਰਹੇ ਮਾੜਚੂ ਜਿਹੇ ਬੰਦੇ ਦੇ ਪੈਰ 'ਤੇ ਕੋਲੋਂ ਲੰਘਦੇ ਬੜੇ ਹੱਟੇ ਕੱਟੇ ਭਲਵਾਨ ਨੇ ਪੈਰ ਰੱਖ ਦਿੱਤਾ। ਮਾੜੂ ਕਹਿੰਦਾ 'ਤੈਨੂੰ ਦਿਸਦਾ ਨਹੀਂ'। ਭਲਵਾਨ ਨੇ ਭਾਰੇ ਹੱਥ ਵਾਲਾ ਇਕ ਥੱਪੜ ਮਾੜੂ ਦੇ ਟਿਕਾ ਦਿੱਤਾ। ਮਾੜੂ ਨੂੰ ਅਪਣੀ ਹਾਲਤ ਦੀ ਬੜੀ ਛੇਤੀ ਸਮਝ ਆ ਗਈ ਅਤੇ ਉਸ ਨੇ ਭਲਵਾਨ ਤੋਂ ਬੜੀ ਨਿਮਰਤਾ ਨਾਲ਼ ਪੁਛਿਆ
'ਭਾਈ ਸਾਹਿਬ ਤੁਸਾਂ ਇਹ ਲੱਫੜ ਗੁੱਸੇ ਵਿਚ ਮਾਰਿਆ ਹੈ ਜਾਂ ਮਜਾਕ ਵਿਚ।
ਭਲਵਾਨ ਕਹਿੰਦਾ ਗੁੱਸੇ ਨਾਲ਼ ਮਾਰਿਆ ਹੈ।
ਮਾੜੂ ਕਹਿੰਦਾ ਫੇਰ ਠੀਕ ਹੈ ਮਜਾਕ ਮੈਨੂੰ ਵੀ ਪਸੰਦ ਨਹੀਂ।
ਹੁਣ ਸਾਨੂੰ ਵੀ ਸਮਝ ਆ ਗਈ ਹੈ ਕਿ ਮਿਤਰ ਐਡਮਿਨਜ ਨੂੰ ਮਜਾਕ 'ਚ ਹੀ ਬੁਰਾ ਭਲਾ ਕਹਿੰਦੇ ਹਨ ਗੁੱਸੇ ਨਾਲ਼ ਨਹੀਂ। ਨਹੀਂ ਤਾਂ ਗੁੱਸਾ ਸਾਨੂੰ ਵੀ ਪਸੰਦ ਨਹੀਂ।
 Dhido Gill
Dhido Gill6:24pm Oct 22
ਸਦਕੇ....ਸਾਥੀ ਜੀ.....ਇਹ ਤੁਹਾਡੀ ਏਸ ਸਿਆਣਪ ਦੀ ਹੀ ਬਰਕਤ ਹੈ ਕਿ ਤੁਸੀਂ ਅਠਾਰਾਂ ਸੌ ਜਣਿਆਂ ਦਾ ਗਰੁੱਪ ਸੰਭਾਲਿਆ ਹੋਇਆ...ਕੀਪ ਅੱਪ ਦੀ ਗੁੱਡ ਵਰਕ
 Amrao Gill
Amrao Gill6:57pm Oct 22
ਸਾਥੀ ਸਾਹਬ ਤੁਸੀ ਪਰਮੁਖ ਹੋਣ ਦੇ ਨਾਲ ਨਾਲ ਮਿਲਟਰੀ ਰਿਟਾਇਰ੍ਡ ਕਰਨਲ ਵੀ ਹੋ, ਸੋ ਆਓਣ ਵਾਲੇ ਕੁਝ ਕੁ ਘਂਟਿਆਂ ਬਾਦ ਸਮਾ ਮਿਥ ਲਵੋ ...ਇਂਡੀਆ 'ਚ ਅਗਲੀ ਸਵੇਰ ਹੋ ਚੁਕੀ ਹੈ, ਈਸਟਕੋਸਟ ਸ਼ਾਮ ਦੇ ੭ ਹੋਣ ਵਾਲੇ ਨੇ ਤੇ ਕੈਲੀਫੋਰ੍ਨੀਆਂ ੪ ਸੋ ਓਥੋਂ ਦੇ ੦੦ਃ੦੦ਤੋ ਬਾਦ ਅਪਣੇ ਅਸਲੀ ਰੋਟੀਨ 'ਚ ਆ ਜਾਵੋ...ਇਹ ਸੁਝਆ ਹੀ ਹੈ !
 
Amarjit Sathi7:12pm Oct 22
ਗਿੱਲ ਸਾਹਿਬ ਪੰਜਾਬ ਵਿਚ ਅਜੇ ਬੜਾ ਸਾਝਰਾ ਹੈ। ਸਾਰੇ ਮਿੱਤਰਾਂ ਨੂੰ ਪੜ੍ਹ ਲੈਣ ਦਿਓ। ਅਪਣੇ ਸਮੇ ਅਨੁਸਾਰ ਕੱਲ ਸਵੇਰੇ ਗਿਆਰਾਂ ਵਜੇ ਦੇ ਕਰੀਬ (ਕੈਲੀਫੋਰਨੀਆਂ ਸਵੇਰੇ ਅੱਠ ਵਜੇ ਅਤੇ ਪੰਜਾਬ ਸ਼ਾਮ ਦੇ ਸਾਢੇ ਅੱਠ ਵਜੇ ਦੇ ਕਰੀਬ) ਇਸ ਮਸਲੇ ਨੂੰ ਮੈਂਬਰਾਂ ਦੀ ਸਹਿਮਤੀ ਨਾਲ਼ ਸਮਾਪਤ ਕਰ ਦਿੱਤਾ ਜਾਵੇਗਾ।
Dalvir Gill
Dalvir Gill7:31pm Oct 22
ਸਾਥੀ ਸਾਹਿਬ, ਗੇਸਟਾਪੋ ਵਾਲੀ ਗੱਲ ਮੈਂ ਪਹਲੀ ਵਾਰ ਤੁਹਾਡੀ ਪੋਸਟ ਵਿਚ ਲਿਖੀ ਸੀ ਤੇ ਸਰਾ ਵੀਰੇ ਦੀ ਜੇਨ ਵਾਲੀ ਪੋਸਟ ਵਿਚ ਸਾਫ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਤੇ ਉਸ ਦਾ ਲਿੰਕ ਵੀ ਪਾ ਦਿਤਾ ਸੀ ਕਿ ਓਹ ਸਿਰਫ ਮਨਦੀਪ ਮਾਨ ਦੇ ਮੇਰੇ "ਜਦ ਤੱਕ ਗਿਨੇ / 5-7-5 / ਤੂਫਾਨ ਗਾਇਬ" ਦੇ ਵਤੀਰੇ ਨਾਲ ਹੀ ਸੰਬੰਧ ਰਖਦੀ ਸੀ l ਮੇਰੇ ਭਾਗ ਕੀ ਤੁਸੀਂ ਉਸਨੂੰ ਆਪਨੇ ਦਿਲ ਦੀ ਡਾਇਰੀ ਤੇ ਨੋਟ ਕਰ ਲਿਆ l ਉਸ ਪੋਸਟ ਉੱਪਰ ਸਾਬੀ ਤੇ ਉਮੇਸ਼ ਹੀ ਗੱਲ ਕਰ ਰਹੇ ਸਨ ਮੇਰਾ ਉਸ ਪੋਸਟ ਦਾ ਮਤਲਬ ਸੀ ਕੀ ਜੋ ਅਸੀਂ ਹਾਇਕੂ ਵਿਚ ਪਲ ਦੀ ਲੰਬਾਈ ਮਿਣਨ ਬੈਠ ਜਾਂਦੇ ਹਾਂ ਜਾਂ ਮੁਢਲੇ ਨਿਯਮ ਮਿਥ ਲੈਣ ਦੀ ਗਲ ਕਰਦੇ ਹਾਂ, ਉਸ ਬਾਰੇ l ਤੇ ਉਸੇ ਬਾਰੇ ਹੀ ਗਲ ਚੱਲ ਰਹੀ ਸੀ ਜਦੋਂ ਮਾਨ ਸਾਹਿਬ ਨੇ "ਦੋ ਤੋਂ ਵਧ ਟਿਪਣੀਆਂ ਨਹੀਂ ਤੇ ਓਹ ਵੀ ਸੰਖੇਪ " ਵਾਲਾ ਸਟੇੰਡਰੜ ਨੋਟ ਲਾ ਦਿੱਤਾ ਤੇ ਮੇਰੇ ਸੰਖੇਪ ਜਵਾਬ ਨੂੰ ( ਜੋ ਦੋ ਲਾਈਨਾਂ ਦਾ ਹੀ ਸੀ ਕਿ " ਮੈਨੂੰ ਗਰੁੱਪਾਂ ਵਿਚ ਵਿਚਰਨਾਂ ਅਉਂਦਾ ਹੈ ਤੇ ਕਿਸੇ ਨੂੰ ਬੇਬੀ-ਸਿੱਟ ਦੀ ਜਰੂਰਤ ਨਹੀਂ, ਗੱਲ ਚਲਦੀ ਰਹਿਣ ਦਿਓ " ) delete ਕਰ ਦਿੱਤਾ, ਦੋ ਬਾਰ l
ਹੁਣ ਬਹਿਸ ਦੀ ਲੰਬਾਈ ਬਾਰੇ. ਜਗਜੀਤ ਸੰਧੂ ਵਾਲੀ ਗੱਲ ਹੀ ਮੈਂ ਕਹੀ ਸੀ ਕਿ ਹਰ ਬਹਿਸ ਆਪੇ ਆਪਣਾਂ ਵਕ਼ਤ ਵਿਹਾ ਕੇ ਖਤਮ ਹੋ ਜਾਂਦੀ ਹੈ l ਪਰ ਅਧ-ਵਿਚਕਾਰ ਰੋਕਿਆਂ ਸਗੋਂ ਇੱਕ ਆਕਰਸ਼ਣ ਤਾਂ ਪੈਦਾ ਕਰਦੀ ਹੀ ਹੈ ਪਰ ਅਸਲ ਨੁਕਸਾਨ ਜੋ ਹੁੰਦਾ ਹੈ ਓਹ ਹੈ ਕਿ ਅਸੀਂ ਮੁੜ-ਮੁੜ square one ਤੇ ਪੁੱਜ ਜਾਂਦੇ ਹਾਂ ਤੇ ਗੱਲ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਅਧ-ਵਾਟਿਓਂ ਹੀ ਰੋਕ ਦਿੱਤੀ ਜਾਂਦੀ ਹੈ ਤੇ ਇਹ ਕੁੱਤਾ-ਚਕ੍ਰ (vicious circle ) ਇਵੇਂ ਹੀ ਚਲਦਾ ਰਹਿੰਦਾ ਹੈ l ਸੰਧੂ ਸਾਹਿਬ ਦੇ "ਗੰਢੇ ਦਾ ਚੀਰ-ਹਰਨ" ਵਾਲੇ ਸੇਨ੍ਰ੍ਯੁਓ ਨਾਲ ਅਸੀਂ "ਮਾਨਵੀਕ੍ਰਨ" ਦੇ ਮਸਲੇ ਵਾਰੇ ਅੰਤ ਤੱਕ ਪਹੁੰਚ ਸਕਦੇ ਸਾਂ ਪਰ ਇਸੇ ਗਲ ਨੇ ਕਿ "ਮਿੱਟੀ ਪਾਓ" ਓਹ ਗੱਲ ਦਾ ਰੁਖ ਵੀ ਹੋਰ ਪਾਸੇ ਮੋੜ ਦਿੱਤਾ ਹਾਲਾਂਕਿ ਸਰਬਜੋਤ ਬਹਿਲ ਹੋਰਾਂ ਉਸ ਬਾਰੇ ਅੰਤਿਮ ਸ਼ਬਦ ਦੇ ਦਿੱਤੇ ਸਨ l ਕਹਿਣ ਦਾ ਭਾਵ ਕਿ ਕਿਸੇ ਬਹਿਸ ਦਾ ਸਮਾਂ ਅਗਾਊਂ ਨਿਰਧਾਰਤ ਨਹੀਂ ਕੀਤਾ ਜਾ ਸਕਦਾ. ਮੇਰੇ ਲਈ ਜੁਗਨੂੰ ਦੀਦੀ ਵਾਲਾ ਮਸਲਾ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਮੈਂ ਉਸਦੀ ਮਿਠੀ ਯਾਦ ਵਿਚ ਇੱਕ page RIP Jugnu ਬਣਾ ਦਿੱਤਾ ਸੀ ੧੦ ਜਾਂ ੧੧ ਅਕਤੂਬਰ ਨੂੰ ਤੇ ਮੈਂ ਇਹੋ ਕਿਹਾ ਸੀ ਕਿ ਇਸ ਸੂਤ੍ਰ thread ( ਤੁਹਾਡੀ ਇਜਾਜ਼ਤ ਦੇਂਦੀ ਪੋਸਟ ਜੋ ਹੁਣ ਧੀਦੋ ਗਿੱਲ ਤੇ ਉਮਰਾਓ ਗਿੱਲ ਦੇ ਸੁਝਾ ਨਾਲ ਹਟਾ ਦਿੱਤੀ ਹੈ ) ਵਿਚ ਮੇਰਾ ਜੁਗਨੂ ਸੰਬੰਧੀ ਜਾਨਣਾ least concern ਹੈ ਮੈਂ ਤਾਂ ਸਿਰਫ ਏਡਮੰ ਦੇ ਇਸ ਰਵਈਏ ਤੇ ਇਤਰਾਜ਼ ਕਰਦਾ ਹਾਂ ਜਦੋਂ ਓਹ ਕਿਸੇ ਸਭਿਅਕ ਤਰੀਕੇ ਨਾਲ ਚਲ ਰਹੀ ਗੱਲ ਨੂੰ ਵੀ ਖ਼ਤਮ ਕਰ ਦਿੰਦੇ ਹਨ, ਕੇ ਇਸ ਤਰਾਂ ਓਹੀ ਪੋਸਟ ਉਪਰ ਆਓਂਦੀ ਰਹਿੰਦੀ ਹੈ l is the "important" post important because it generates discussion or is it important because it is by an "important persona"?? ਕੀ ਗਰੁੱਪ ਦਾ ਮਕਸਦ ਸਿਰਫ ਢੇਰਾਂ ਦੇ ਢੇਰ ਹਾਇਕੂ ਲਿਖੀ ਜਾਣਾਂ ਹੀ ਹੈ ਵਿਚਾਰ ਵਟਾਂਦਰਾ ਨਹੀਂ ? ਗਰੁੱਪ ਦੀ ਸਥਾਪਤੀ ਵਿਚ ਤਾਂ ਸਿਖਣ ਸਖਾਉਣ ਲਈ ਵੀ ਜਗਹ ਦੱਸੀ ਗਈ ਹੈ l ਜੇ ਗੱਲ ਅਸਲ ਮੁਦੇ ਤੋਂ ਪਰਾਂਹ ਜਾਵੇ ਤਾਂ ਕਿਸੇ mediation ਦੀ ਲੋੜ ਸਮਝ ਆ ਸਕਦੀ ਹੈ ਪਰ ਉਂਝ ਹੀ ਤਾਨਾਸ਼ਾਹੀ ਤਾਂ ਕਿਸੇ ਨੂੰ ਵੀ ਬੁਰੀ ਨਹੀਂ ਲਗੇਗੀ l ਤੁਹਾਡੇ "ਦੂਰ ਤੱਕ ਗਰਦਾ ਉੜਿਆ" ਵਾਲੇ ਹਾਇਕੂ ਵਿਚ ਤੁਸੀਂ ਵੀ ਤਾਂ ਧਨਵਾਦ ਕਰਨ ਲਈ ੧੨ ਘੰਟੇ ਨਹੀਂ ਉਡੀਕਿਆ ਹਰ ਰਚਨਾਕਾਰ ਦਾ ਹੀ ਦਿਲ ਕਰਦਾ ਹੈ ਕਿ ਉਸ ਦੀ ਰਚਨਾ ਤੇ ਉਸਾਰੂ ਤਰੀਕੇ ਨਾਲ ਗੱਲ ਕੀਤੀ ਜਾਵੇ, ਸਿਰਫ ਪੋਸਟਾਂ ਪੜਨ ਲਈ ਤਾਂ ਵਰਡ-ਪ੍ਰੇਸ ਵਾਲੇ ਬਲੋਗ ਤੇ ਵੀ ਜਾਇਆ ਜਾ ਸਕਦਾ ਹੈ ( ਇੱਕ ਵਾਰ ਤੁਸੀਂ ਇੱਕ ਵਖਰਾ ਗਰੁੱਪ ਵੀ ਬਣਾਇਆ ਸੀ ਇਸ ਲਈ ) ਪਰ ਕਿਸੇ ਵੀ ਹਾਇਕੂ/ਪੋਸਟ/ਲਿੰਕ ਉੱਪਰ ਚਲਦੀ ਗੱਲ ਨੂੰ ਰੋਕਣ ਦੀ ਬਿਲਕੁਲ ਹੀ ਲੋੜ ਨਹੀਂ, ਇਸੇ ਲਈ ਤਾਂ social network ਬਣੇ ਹਨ ਮੇਰਾ ਇਹੋ ਕਹਿਣ ਦਾ ਮਤਲਬ ਸੀ ਤੇ ਹੈ "ਸੋ ਸਿਰ ਭਿੜਨ ਦਿਓ ਹਜ਼ਾਰ ਫੁੱਲ ਖਿੜਨ ਦਿਓ" l
 ਜੀ ਦਲਵੀਰ ਜੀ ਤੁਹਾਡੀ ਗਲਤੀ ਹੈ, ਸਿੱਧਾ ਹੀ ਗੈਸਟੈਪੋ...
Kuljeet Mann 7:45pm Oct 22
ਜੀ ਦਲਵੀਰ ਜੀ ਤੁਹਾਡੀ ਗਲਤੀ ਹੈ, ਸਿੱਧਾ ਹੀ ਗੈਸਟੈਪੋ ਤੇ ਜਾ ਪਹੁੰਚੇ? ਤੁਹਾਨੂੰ ਕਹਿੰਣਾ ਚਾਹੀਦਾ ਸੀ। ਪੰਜਾਬ ਪੁਲੀਸ ਦੈ ਹਵਾਲਦਾਰ ਵਾਂਗੂ, ਜੇ ਫਿਰ ਵੀ ਨਾ ਗੱਲ ਬਣਦੀ। ਫਿਰ ਆਪਾ ਥਾਣੇਦਾਰ ਕਹਿਕੇ ਵੇਖ ਲੈਂਦੇ। ਪੁਰ ਤੁਸੀਂ ਸਿਧਾ ਜਰਮਨ ਜਾ ਵੜੇ। ਜਿਨ੍ਹਾ ਨੂੰ ਪਤਾ ਹੀ ਨਹੀ ਪੰਜਾਬੀ ਹਾਇਕੂ ਹੁੰਦਾ ਕੀ ਹੈ?
 ਸਾਥੀ ਜੀ..........ਦਲਵੀਰ ਗਿੱਲ ਦੀ ਗੱਲ ਵਿੱਚ ਜਾਨ...
Dhido Gill 7:58pm Oct 22
ਸਾਥੀ ਜੀ..........ਦਲਵੀਰ ਗਿੱਲ ਦੀ ਗੱਲ ਵਿੱਚ ਜਾਨ ਤਰਕ ਤਾਂ ਹੈ....ਮੰਨਣਾ ਪਊ....ਏਡੇ ਵੱਡੇ ਗਰੁੱਪ ਵਿੱਚ ਜਰੂਰੀ ਨਹਿਂ ਸਾਰਾ ਗਰੁੱਪ ਇੱਕ ਦੋ ਪੋਸਟਾਂ ਤੇ ਹੀ ਕੇਂਦਰਤ ਰਹੇ.... ਹਾਇਕੂ ਵਿਸ਼ਿਆਂ ਦੀ ਚੋਣ , ਸ਼ਾਮਲ ਹਾਈਜਨ ਦੀ ਰੁਚੀ ਮੁਤਾਬਕ ਵੀ ਹੋ ਸਕਦੀ ਹੈ , ਹੋਣੀ ਚਾਹੀਦੀ ਹੈ...ਕਈ ਵਾਰ ਕੋਈ ਹਾਈਜਨ ਅਪਣੇ ਆਪ ਨੂੰ ਸੀਲੈਕਟਿਵਲੀ ਤੇ ਅਨਫੇਅਰਲੀ ਟਾਰਗਿਟ ਹੋਇਆ ਸਮਝ ਲੈਂਦਾ ਹੈ
 GM everyone . Lets continue. Shall we?
Jagjit Sandhu 9:17pm Oct 22
GM everyone . Lets continue. Shall we?
 Dalvir Gill di gal ch v...
Sanjay Sanan 9:37pm Oct 22
Dalvir Gill di gal ch v "vazan" lag reha hai....
.......Dalvir di writing da ta mei bahut vahha fan haun......
 ਅਜੇ ਮਸਲਾ ਇੰਨਾ ਵੀ ਨਹੀਂ ਵਿਗੜਿਆ ਕਿ ਠੀਕ ਨਾ ਹੋ...
Nirmal Brar 10:29pm Oct 22
ਅਜੇ ਮਸਲਾ ਇੰਨਾ ਵੀ ਨਹੀਂ ਵਿਗੜਿਆ ਕਿ ਠੀਕ ਨਾ ਹੋ ਸਕੇ..ਦੂਸਰੀਆਂ ਪੋਸਟਾਂ ਤੋਂ ਕੁਝ ਸਾਫ਼ ਨਹੀਂ ਹੋਣ ਲੱਗਾ,ਇਹ ਗੱਲ ਤਾਂ ਸਭ ਦੇ ਸਾਹਮਣੇ ਹੈ...ਹੁਣ ਸਾਰਿਆਂ ਦੇ ਉੱਦਮ ਨਾਲ ਗਰੁੱਪ ਨੂੰ ਦੋਬਾਰਾ ਲੀਹ 'ਤੇ ਲਿਆਂਦਾ ਜਾ ਸਕਦਾ,,ਜੋ ਲੋਕ ਸਮਰਪਿਤ ਨੇ ਉਹ ਛੱਡ ਕੇ ਨਹੀਂ ਜਾ ਸਕਦੇ !!!
 ਸੋ ਅਸੀਂ ਇਹ ਮੰਨ ਲਿਆ ਕਿ ਗਰੁੱਪ ਲੀਹ 'ਤੇ ਨਹੀਂ ਹੈ??
Jagjit Sandhu 11:06pm Oct 22
ਸੋ ਅਸੀਂ ਇਹ ਮੰਨ ਲਿਆ ਕਿ ਗਰੁੱਪ ਲੀਹ 'ਤੇ ਨਹੀਂ ਹੈ??
 ਮਰਜਾਣੀ ਉਹ ਤਾਂ ਅਜੇ ਵੀ ਕਿਤੇ ਜਿਓੰਦੀ ਹੈ ਪਰ ਸਾਹਮਣੇ...
Gurmail Badesha 11:47pm Oct 22
ਮਰਜਾਣੀ ਉਹ ਤਾਂ ਅਜੇ ਵੀ ਕਿਤੇ ਜਿਓੰਦੀ ਹੈ
ਪਰ ਸਾਹਮਣੇ ਆਉਣ ਤੋਂ ਮੂੰਹ ਲ੍ਕਾਉਂਦੀ ਹੈ !

ਜਿਨਾ ਜਿਥ੍ਹੋੰ ਮਿਲੇ ਸੁਆਦ ਮੈਂ ਹੁਣ ਲੈ ਲਾਵਾਂ
ਨੁੱਕਰ ਵਿਚ ਬੈਠੀ ਚੰਦਰੀ ਸਿੰਗ ਫਸਾਉਂਦੀ ਹੈ !

ਕਾਸ਼ ! ਮੈਂ ਨਿਮਾਣੀ ਜੁਗਨੂੰ ਤੋਂ ਤਾਰਾ ਬਣ ਜਾਵਾਂ
ਕਾਲੇ ਕੋਟ ਵਾਲੇ ਤੋਂ ਬੱਸ ਇਹ ਹੀ ਚਾਹੁੰਦੀ ਹੈ !!
 ਸਾਥੀ ਸਾਹਿਬ ! ਇਹ ਵਿਸ਼ਾ ਹੁਣ ਬੰਦ ਕਰ ਦੇਣਾ ਚਾਹੀਦਾ ਹੈ...
Gurmail Badesha 12:14am Oct 23
ਸਾਥੀ ਸਾਹਿਬ ! ਇਹ ਵਿਸ਼ਾ ਹੁਣ ਬੰਦ ਕਰ ਦੇਣਾ ਚਾਹੀਦਾ ਹੈ , ਨਵੀਂ ਸੋਚ ਨੂੰ ਪੁੰਗਰਨ ਦਾ ਸਮਾ ਦਿੱਤਾ ਜਾਵੇ ! ਹਾਇਕੂ ਤੋਂ ਸਾਨੂੰ ਬਹੁਤ ਉਮੀਦਾਂ ਹਨ , ਪਰ ਜੇ ਆਪਾਂ ਇਹ ਕਹਿ ਲਈਏ ਕਿ ਇਸ ਮਸਲੇ ਦਾ ਹੱਲ ਲਭ ਲਿਆ ਹੈ ,ਕਦਾਚਿਤ ਨਹੀਂ ! ਭੰਬਲਭੂਸੇ ਅਜੇ ਵੀ ਓਥ੍ਹੇ ਹੀ ਨੇ ! ਤੇ ਇਹ ਰਹਿਣਗੇ ਵੀ !....ਕਿਓੰਕੇ ਜੁਗਨੂੰ ਨਾ ਜਨਮੀ ਸੀ ਨਾ ਹੀ ਅਜੇ ਮਰੀ ਹੈ !! ਇਹ ਦੇਖੀ ਜਾਇਓ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆਉਂਦੀ ਹੀ ਰਵੇਗੀ !!! ਕਾਨੂਨੀ ਸਲਾਹਕਾਰ ਅਜੇ ਵੀ ਇਸ ਦੇ ਪਿਛੇ ਖੜਾ ਹੈ ......ਇਹਨਾਂ ਨੇ ਆਉਣ ਵਾਲੇ ਸਮੇ ਵਿਚ ਆਪਾਂ ਨੂੰ ਹੋਰ ਵੀ ਬੁਦੂ ਬਣਾਉਣਾ ਹੈ !
ਸਾਡੇ ਮੁੱਦੇ ਨੂੰ ਇਹ ਕੰਜਰ , ਕੰਜਰਖਾਨਾ ਕਿਹ ਕੇ ਭੱਜ ਜਾਣਗੇ !!
 Gurmail Badesha: ਭਾਜੀ ਹੌਲ਼ੀ...
Jagjit Sandhu 12:50am Oct 23
Gurmail Badesha: ਭਾਜੀ ਹੌਲ਼ੀ ਬੋਲੋ।
 JUGNUAN DE KHANB NAHI JHARHN LAGGE ...SANDHU...
Gurmail Badesha 12:52am Oct 23
JUGNUAN DE KHANB NAHI JHARHN LAGGE ...SANDHU SAHIB !
ਜੁਗਨੂੰ ਦੇ ਨਜਦੀਕੀ ਅਜੇ ਵੀ ਸਦਮੇ ਚ ਹਨ , ਦੋਸਤੋ ! ਉਹ...
Gurmail Badesha 1:07am Oct 23
ਜੁਗਨੂੰ ਦੇ ਨਜਦੀਕੀ ਅਜੇ ਵੀ ਸਦਮੇ ਚ ਹਨ , ਦੋਸਤੋ ! ਉਹ ਤਾਂ ਮਰੀ ਹੀ ਨਹੀ ,ਬੱਸ ਰੂਪ ਹੀ ਬਦਲਿਆ ਹੈ !!
ਜੁਗਨੂ ਜੀ ਦੇ ਹਾਇਕੂ, ਅਣਛਪੀ ਕਿਤਾਬ , ਫਿਰੋਜਪੁਰ ਦੇ ਇੱਕ ਪਿੰਡ ਦੀਆਂ ਗਲੀਆਂ , ਯੂਨੀਵਰਸਿਟੀ ਦੀਆਂ ਯਾਦਾਂ , ਵਾਹਗੇ ਬਾਰਡਰ ਤੇ ਖੜ ਕੇ ਚਿੱਕ ਕੀਤੇ ਮੈਸਿਜ ! ਸਭ ਯਾਦ ਆਉਣਗੇ ਹੁਣ !
ਤੇ ਤੁਸੀਂ ,,, ਉਹਦੀ ਯਾਦ ਚ ਹਾਇਕੂ ਲਿਖਦੇ ਨਹੀਂ ਥੱਕਣਾ !! ਹੌਂਸਲੇ ਬੁਲੰਦ ਰਾਖਿਓ ..ਆਉਣ ਵਾਲੀ ਆਫਤ ਲਈ..!?!
ਫਿਰ ਵੀ ਹੌਲ਼ੀ ਬੋਲੋ
Jagjit Sandhu 1:18am Oct 23
ਫਿਰ ਵੀ ਹੌਲ਼ੀ ਬੋਲੋ
 chupp...! main chupp....!! bukal de chor vang...
Gurmail Badesha 1:20am Oct 23
chupp...! main chupp....!! bukal de chor vang !! sandhu sahib jio !!
 ਘਨਘੋਰ ਘਟਾਵਾਂ ਗਰਜਣ ਚਮਕਣ ਸੁੱਕੀ ਧਰਤੀ
Sabi Nahal 1:27am Oct 23
ਘਨਘੋਰ ਘਟਾਵਾਂ
ਗਰਜਣ ਚਮਕਣ
ਸੁੱਕੀ ਧਰਤੀ
 Gurmail Badesha ਧੰਨਵਾਦ ਮਸਾਂ...
Jagjit Sandhu 1:28am Oct 23
Gurmail Badesha ਧੰਨਵਾਦ ਮਸਾਂ ਟਿਕਾਅ ਆਇਐ
aas rakho ! dhrti di kukh ikk din zroor hari...
Gurmail Badesha 1:32am Oct 23
aas rakho ! dhrti di kukh ikk din zroor hari howegi
 ਭਿਅੰਕਰ ਛੱਲਾਂ ਮਹਿਲ ਤੇ ਕੁੱਲੀ ਕਠੇ ਰੁੜੇ ਸੁਨਾਮੀ
Sabi Nahal 1:32am Oct 23
ਭਿਅੰਕਰ ਛੱਲਾਂ
ਮਹਿਲ ਤੇ ਕੁੱਲੀ ਕਠੇ ਰੁੜੇ
ਸੁਨਾਮੀ
muaawja kis -kis nu milia ..SABI VEER !
Gurmail Badesha 1:33am Oct 23
muaawja kis -kis nu milia ..SABI VEER !
 Gurmail Badesha : ਉਹ ਤਾਂ...
Jagjit Sandhu 1:34am Oct 23
Gurmail Badesha : ਉਹ ਤਾਂ ਰੋਜ਼ ਹਰੀ ਹੁੰਦੀ ਹੈ। ਏਹ ਦਿਲ ਦੀਆਂ ਗੱਲਾਂ ਤੁਸੀਂ ਕਿਉਂ ਨਹੀਂ ਸਮਝਦੇ ਭਾਜੀ? :'(
SANDHU SAHIB ! ih tan bss lassi di aas rakhde...
Gurmail Badesha 1:39am Oct 23
SANDHU SAHIB ! ih tan bss lassi di aas rakhde ne ...k kadon millu ?
 sach nu fansi .......! gud noval !
Gurmail Badesha 1:46am Oct 23
sach nu fansi .......! gud noval !
 !!!!!!!!!!!!!!! !!!!! !!!!!!!!!!!!!!...
Jatinder Lasara 2:04am Oct 23
!!!!!!!!!!!!!!! !!!!! !!!!!!!!!!!!!! !!!!!!!!!!!!!!!!!!!! !!!!!!!!!!!!!!! !!!!! !!!!!!!!!!!!!! !!!!!!!!!!!!!!!!!!!! ਦੁਆਵਾਂ...!!!
 Dalvir Gill
Dalvir Gill2:37am Oct 23
Amarjit Sathi Sahib, even though the "discussion" has gotten de-railed already i still feel the need to clarify my side because you have mentioned by comment now the third time. that wasn't a general statement but about a particular incident and about a particular admin. here's the copy-paste from another thread with the link to that particular post, my 'ku', without any editing. i'm not willing to take my statement back because that's how felt as Geoge Orwell says in his 'Animal farm,"All animals are equal but some are more equal than others." here it goes as exactly i reacted to your old post about Welsh's comment in TeaRoom :::ਉਂਝ ਤਾਂ ਦੇਵਗਨ ਸਾਹਿਬ ਹੁਰਾਂ ਗੱਲ ਸਪਸ਼ਟ ਕਰ ਹੀ ਦਿੱਤੀ ਹੈ l ਪਰ ਮੇਰਾ ਮਸਲਾ ਹੈ ਜਿਸ ਕਾਰਨ ਸਾਥੀ ਸਾਹਿਬ ਨੇ ਮੇਰਾ ਧੰਨਵਾਦ ਕੀਤਾ ਸੀ ਕੀ ਮੈਂ ਏਡਮੰ ਨੂੰ gestapo ਕਿਹਾ l ਦੇਵਗਨ ਸਾਹਿਬ ਨੂੰ ਵੀ ਸਰਾ ਸਾਹਿਬ ਦੀ ਪੋਸਟ ( ਜੋ ਦੋਵਾਂ ਗਰੁੱਪਾਂ ਦੇ ਇੱਕ ਦੂਸਰੇ ਦੇ ਪੂਰਕ ਬਣਨ ਵਾਰੇ ਸੀ ) ਉੱਪਰ ਜਦੋਂ ਹੋਰ ਟਿੱਪਣੀਆਂ ਤੇ ਮਨਾਹੀ ਆਇਦ ਦਾ ਹੁਕਮ ਆਇਆ ਤਾਂ ਕਹਿਣਾਂ ਪਿਆ ਸੀ,"ਮਨਦੀਪ ਮਾਨ ਜੀ, ਤੁਸੀਂ ਕਿਓਂ ਇੱਕ ਉਸਾਰੂ ਗੱਲ-ਬਾਤ ਨੂੰ ਰੋਕ ਰਹੇ ਹੋ ਜਿਸ ਤੋ ਸਾਰਥਿਕ ਸਿੱਟੇ ਨਿਕਲਣ ਦੀ ਆਸ ਹੈ?"
ਮੈਂ ਜੁਗਨੂੰ ਵਾਲੀ ਸਾਥੀ ਸਾਹਿਬ ਦੀ ਪੋਸਟ ( ਜੋ ਹੁਣ ਹਟਾ ਦਿੱਤੀ ਹੈ ) ਉੱਪਰ ਇਹੋ ਕਿਹਾ ਸੀ ਕਿ ਬਾਰ ਬਾਰ ਮੈਂ ਮਨਦੀਪ ਮਾਨ ਦਾ standard ਕੋਮੇੰਟ,"ਦੋ ਤੋਂ ਵਧ ਕਮੇੰਟ ਨਹੀਂ ਤੇ ਓਹ ਵੀ ਸੰਖੇਪ ਤਾਂ ਕਿ ਪੜ੍ਹਨ ਵਿਚ ਆਸਾਨੀ ਰਹੇ" ਹਟਾ ਦਿੰਦਾ ਹਾਂ l ਕਿਓਂਕਿ ਓਹਨਾ ਨੇ ਮੇਰੀ ਜਵਾਬੀ ਟਿੱਪਣੀ ਹਟਾ ਦਿੱਤੀ ਸੀ, ਹਾਲਾਂਕਿ ਉਥੇ ਸਿਰਫ ਤਿਨ ਦੋਸਤ ਹਾਇਕੂ ਦੇ 5-7-5 ਉੱਪਰ ਹੀ ਗੱਲ ਕਰ ਰਹੇ ਸਾਂ l ਜੋ ਦਲੀਲ ਪੇਸ਼ ਹੁੰਦੀ ਹੈ ਕਿ ਇਸ ਨਾਲ ਕੁਝ ਮਹਤਵਪੂਰਣ ਹਾਇਕੂ ਅਣਗੋਲੇ ਰਹਿ ਜਾਂਦੇ ਤੇ ਇੱਕ ਹੀ ਪੋਸਟ ਬਾਰ ਬਾਰ ਉੱਪਰ ਆਓਂਦੀ ਰਹਿੰਦੀ ਹੈ, ਮੈਨੂੰ ਹਾਸੋ-ਹੀਣੀ ਲਗਦੀ ਹੈ l ਕੀ ਇਹੋ ਹੀ ਕਾਰਣ ਨਹੀਂ ਫੇਸਬੁਕ ਦੇ ਇਸ ਫਾਰਮੱਟ ਦਾ? ਹਾਇਕੂ ਨਾਲ ਸੰਬਧਤ ਹੀ, ਇਸੇ ਫੇਸ ਬੁਕ ਤੇ ਗਰੁੱਪ/ਪੇਜ਼ ਹਨ ਜੋ "ਸਿਖਣ ਸ੍ਖੋਉਣ" ਦਾ ਦਾਵਾ ਨਹੀਂ ਕਰਦੇ ਓਹ ਇਹ ਵਿਵਹਾਰ ਕਰ ਸਕਦੇ ਹਨ ਪਰ ਇਸ ਗਰੁੱਪ ਵਿਚ ਅਸੀਂ ਕਿਵੇਂ ਸਿਖਾਂਗੇ ਜੇ ਮੂੰਹ ਖੋਲਣ ਤੋਂ ਪਹਿਲਾਂ ਹੀ ਛਿੱਕੂ ਮੂੰਹ ਤੇ ਪਾ ਦਿੱਤਾ ਜਾਵੇ.? ਜਦੋਂ ਗੱਲ ਸ਼ਿਸ਼ਟਾਚਾਰ ਦੇ ਦਾਇਰੇ ਵਿਚ ਹੋ ਰਹਿ ਹੁੰਦੀ ਹੈ ਤਾਂ ਕਿਓਂ ਬੰਦ ਕੀਤੀ ਜਾਂਦੀ ਹੈ? ਮਹਤਵਪੂਰਣ ਹਾਇਕੂ ਕਿਹੜਾ ਹੈ ਜੋ ਮਿਸ ਹੋ ਜਾਣ ਦਾ ਖਦਸ਼ਾ ਖੜਾ ਹੋ ਜਾਂਦਾ ਹੈ? ਕਿਸੇ ਵਿਅਕਤੀ ਵਿਸ਼ੇਸ਼ ਦਾ ਲਿਖਿਆ ਜਾ ਜਿਸ ਉਪਰ ਕੋਈ ਚਰਚਾ ਹੁੰਦੀ ਹੈ? ਇਸੇ ਫੇਸ ਬੁੱਕ ਤੇ ਗਰੁੱਪ ਹਨ ਜਿਥੇ ਅਜੇ ਵੀ ਓਹਨਾ ਦੀ ਪਹਿਲੀ ਪੋਸਟ ਉੱਪਰ ਅਜੇ ਵੀ ਗਲ ਚਲਦੀ ਹੈ, ਜਿਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਤਾਜ਼ਾ ਵਿਸ਼ੇ ਠੱਪ ਪਏ ਹਨ ! ਜੇ ਮੈਨੂੰ ਹਾਇਕੂ ਲਿਖਣਾ ਨਾਂ ਵੀ ਅਉਂਦਾ ਹੋਵੇ ਮੈਨੂੰ ਗਰੁੱਪਾਂ ਵਿਚ ਵਰਤਣਾਂ ਆਓਂਦਾ ਹੈ ਤੇ ਕਿਸੇ ਨੂੰ ਜਰੂਰਤ ਨਹੀਂ ਮੈਨੂੰ baby-sit ਕਰੇ l ਇਹੋ ਮੇਰੀ ਟਿਪਣੀ ਸੀ ਓਥੇ, ਜੋ ਮੈਂ ਦੋ ਬਾਰ ਲਗਾਈ ਤੇ ਤੀਜੀ ਬਾਰ ਨਹੀਂ ਕਿ ਇਹ ਬਚਪਨੇ ਦੀ ਹੱਦੋਂ ਪਾਰ ਲਗਿਆ l ਤੇ ਮੈਂ ਉਥੇ ਆਪ ਬੋਲਣ ਦੀ ਥਾਂ ਸਾਬੀ ਨਾਹਲ ਤੇ ਉਮੇਸ਼ ਘਈ ਨੂੰ ਹੀ ਪ੍ਰੇਰਤ ਕਰ ਰਿਹਾ ਸਾਂ ਕਿ ਸੰਵਾਦ ਰਚਾਓੰਣ ਤੇ ਓਹ ਗੱਲ ਕਰ ਵੀ ਰਹੇ ਸਨ l ਸੰਧੂ ਸਾਹਿਬ ਦੇ ਗੰਢੇ ਦੇ ਚੀਰ-ਹਰਨ ਮੋਕੇ ਜੇ ਓਹ ਅਜੇ ਤਕ ਵੀ ਚਲਦੀ ਰਹਿੰਦੀ ਤੇ ਅਸੀਂ ਇਸ ਮਾਨਵੀਕਰਣ ਦਾ ਭੋਗ ਪਾ ਲੈਂਦੇ ਤਾਂ ਕਿ ਬੁਰਾ ਸੀ ? ਹਰ ਬਾਲਗ ਆਪਨੇ ਕਹੇ-ਸੁਨੇ ਦਾ ਆਪ ਜ਼ਿਮੇਵਾਰ ਹੈ, ਜੇ ਕੱਲ੍ਹ ਨੂੰ ਕੋਈ lawsuit ਸ਼ੁਰੂ ਹੋ ਵੀ ਜਾਂਦਾ ਹੈ ਤਾਂ ਓਹ ਆਪੇ ਸਾਭ ਲੇਣਗੇ ਤੇ ਕਿਸੇ ਫੇਸਬੁਕ ਜਾ ਇਸਦੇ ਕਿਸੇ ਗਰੁੱਪ ਤੇ ਕੋਈ ਦੋਸ਼ ਨਹੀਂ ਆਓਂਦਾ l ਕੁੜੀਆਂ ਦੇ ਹਾਇਕੂ ਪਸੰਦ ਕੀਤੇ ਜਾਂਦੇ ਹਨ ਵਰਗੀ ਬੇਹੂਦਗੀ ਉੱਪਰ ਤਾਂ ਏਡਮੰ ਆਪ ਵੀ ਗੱਲ ਕਰਦੇ ਰਹੇ ਪਰ ਕਿਸੇ ਹੋਰ ਮਸਲੇ ਤੇ ਭੂਗ੍ਲਕ ਕਾਰਣ ਵਿਚ ਆ ਫਸਦੇ ਹਨ ਤੇ ਏਡਮੰ ਨੂੰ ਪਤਾ ਨਹੀਂ ਲਗਦਾ l ਇੱਕ ਤੋਂ ਵਧ ਵੇਰਾਂ ਦੇਵਗਨ ਸਾਹਿਬ ਦੇ ਹੀ ਕਮੇੰਟ ਹਟਾਏ ਗਏ ਹਨ l ਗੱਲ ਤਾਂ ਪਹਿਲਾਂ ਹੀ ਲੰਬੀ ਹੋ ਚੁੱਕੀ ਹੈ ਪਰ ਮੈਨੂੰ ਇਸ ਵਿਚ hypocracy ਨਜ਼ਰ ਆਓਂਦੀ ਹੈ ਕਿ ਕਾਗਜਾਂ ਵਿਚ ਤਾਂ ਉਸਾਰੂ ਗੱਲ ਬਾਤ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਪਰ ਜਿਓਂ ਹੀ ਗੱਲ ਸ਼ੁਰੂ ਹੁੰਦੀ ਹੈ ਹਿਟਲਰ ਸ਼ਾਹੀ ਲਾਗੂ ਹੋ ਜਾਂਦੀ ਹੈ l ਮੈਂ ਇੱਕ ਤੋਂ ਵਧ ਬਾਰ ਕਿਹਾ ਹੈ ਕਿ ਮੈਂ ਲਿੰਕ ਪੋਸਟ ਕਰ ਸਕਦਾ ਹਾਂ ਜਿਥੇ ਪੋਸਟ ਕਰਣ ਦੀ ਤਾਰੀਖ ਤੇ ਪਹਲੇ ਤੇ ਆਖਰੀ ਕਮੇੰਟ ਵਿਚਕਾਰ ਛੇ ਮਹੀਨੇ ਦਾ ਵਖ੍ਫਾ ਹੈ. ਇਹ ਚੀਜ਼ ਗਰੁੱਪ ਦੇ ਚਾਲਿਕਾਂ ਨੂੰ ਖੁਸ਼ੀ ਦੇਵੇਗੀ ਨਾਂਕਿ ਓਹ ਇਸਨੂੰ ਖਤਰੇ ਦੀ ਘੰਟੀ ਵਜੋ ਲੇਣਗੇ l ਮਦਦ ਦੀ ਖਾਤਿਰ ਮੈਂ ਆਪਨੇ ਵਾਲੀ ਪੋਸਟ ਦਾ ਲਿੰਕ ਵੀ ਲਿਖਣ ਦੀ ਕੋਸ਼ਿਸ਼ ਕਰਾਂਗਾ l here: https://www.facebook.com/groups/punjabihaiku/permalink/10151443116542729/
 ਕੋਈ ਵੀ ਨਹੀ ਚਾਹੁੰਦਾ ਕਿ ਗੱਲਤ ਬੋਲੀ ਦੀ ਵਰਤੋਂ ਕੀਤੀ...
Sardar Dhami 3:14am Oct 23
ਕੋਈ ਵੀ ਨਹੀ ਚਾਹੁੰਦਾ ਕਿ ਗੱਲਤ ਬੋਲੀ ਦੀ ਵਰਤੋਂ ਕੀਤੀ ਜਾਵੇ
ਤੁਸੀਂ ਐਡਮਿਨ ਹੋਣ ਦੇ ਨਾਤੇ ਪੂਰਾ ਹੱਕ ਰੱਖਦੇ ਹੋ ਕਿ
ਐਸੀ ਲਿਖਤ ਨੂੰ ਡਿਲੀਟ ਕੀਤਾ ਜਾਵੇ
 ਦੋਸਤੋ ਮੈਂ ਹੁਣੇ ਗਰੁੱਪ ਦੀ ਵਾਲ 'ਤੇ ਆਇਆ ਹਾਂ। ਮੁਆਫੀ...
Amarjit Sathi 8:55am Oct 23
ਦੋਸਤੋ ਮੈਂ ਹੁਣੇ ਗਰੁੱਪ ਦੀ ਵਾਲ 'ਤੇ ਆਇਆ ਹਾਂ। ਮੁਆਫੀ ਚਾਹੁੰਦਾ ਹਾਂ ਜਿਨ੍ਹਾਂ ਟਿੱਪਣੀਆਂ ਦਾ ਉਪਰੋਕਤ ਪੋਸਟ ਦੇ ਵਿਸ਼ੇ ਨਾਲ਼ ਸਬੰਧਤ ਨਹੀਂ ਹਨ ਮਿਟਾ ਰਿਹਾ ਹਾਂ। ਇਸ ਮਸਲੇ ਬਾਰੇ ਵਿਚਾਰ ਵਟਾਂਦਰਾ ਹੁਣ ਤੋਂ ਤਿੰਨ ਘੰਟੇ ਬਾਅਦ ਖਤਮ ਕਰ ਦਿੋੱਤਾ ਜਾਵੇਗਾ।
ਦਲਵੀਰ ਗਿੱਲ ਜੀ ਤੁਸੀਂ ਹਮੇਸ਼ਾ ਚੰਗੇ ਹਾਇਕੂ ਲਿਖਦੇ ਹੋ ਅਤੇ ਹਾਇਕੂ ਵਿਧਾ ਬਾਰੇ ਅਪਣੇ ਗਿਆਨ ਭਰਪੂਰ ਵਿਚਾਰ ਵੀ ਸਾਂਝੇ ਕਰਦੇ ਹੋ। ਇਸ ਲਈ ਐਡਮਿਨਜ਼ ਲਈ ਵਰਤੇ ਸ਼ਬਦ ਤੁਹਾਡੇ ਜਿਹੇ ਸੰਜੀਦਾ ਅਤੇ ਸੁਹਿਰਦ ਵਿਅਕਤੀ ਲਈ ਸ਼ੋਭਦੇ ਨਹੀਂ।
 Dalvir Gill
Dalvir Gill9:03am Oct 23
OK Tiwana Sahib, i apologize. please forgive and wipe it off your memory.
 ਧੰਨਵਾਦ ਦਲਵੀਰ ਗਿੱਲ ਜੀ।
Amarjit Sathi 9:08am Oct 23
ਧੰਨਵਾਦ ਦਲਵੀਰ ਗਿੱਲ ਜੀ।
 
 
 
 
 
 

No comments:

Post a Comment