Tuesday, September 3, 2013

ਬੇੜੀ ਗੱਲਾਂ ਕਰੇ ਕਿਨਾਰੇ ਨਾਲ ਲੰਬਾ ਹੈ ਅੱਜ ਦਾ ਦਿਨ - ਸ਼ੀਕੀ ਮਾਸਓਕਾ

ਬੇੜੀ ਗੱਲਾਂ ਕਰੇ ਕਿਨਾਰੇ ਨਾਲ ਲੰਬਾ ਹੈ ਅੱਜ ਦਾ ਦਿਨ

May 3, 2013 at 3:33pm

ਲ਼ੰਬਾ ਦਿਨ
ਬੇੜੀ ਗੱਲਾਂ ਕਰੇ
ਕਿਨਾਰੇ ਨਾਲ
ਲੰਬਾ ਹੈ ਅੱਜ ਦਾ ਦਿਨ
ਸ਼ੀਕੀ ਮਾਸਓਕਾ
Like · · Unfollow Post · Share · April 26 at 3:59am

  • ਕਮਲ ਜੀ ਸ਼ੀਕੀ ਮਾਸਓਕਾ ਦਾ ਹਇਕੂ ਪੋਸਟ ਕਰਨ ਲਈ ਧੰਨਵਾਦ। ਚੰਗਾ ਹੋਵੇ ਜੇ ਹਾਇਕੂ ਦਾ ਸਿਰਲੇਖ ਨਾ ਲਿਖਿਆ ਜਾਵੇ ਜਿਵੇਂ ਪਹਿਲੀ ਪੰਕਤੀ 'ਲੰਬਾ ਦਿਨ', ਜੋ ਹਾਇਕੂ ਦਾ ਹਿੱਸਾ ਨਹੀਂ ਹੈ। ਪਰ ਪੜ੍ਹਣ ਵਾਲੇ ਨੂੰ ਭੁਲੇਖਾ ਪੈਂਦਾ ਹੈ।
  • Nirmal Singh Dhunsi --------
    ਆਪਣੀ ਜਾਣਕਾਰੀ ਲਈ ਹੀ ਪੁੱਛ ਰਿਹਾਂ; ਕੀ ਜਪਾਨੀਆਂ ਨੂੰ ਮਾਨਵੀਕਰਨ ਕਰਨ ਦੀ ਛੋਟ ਹੈ ? ਜਾਂ ਅਨੁਵਾਦ ਕਰਦਿਆ ਮਾਨਵੀਕਰਣ ਹੋ ਗਿਆ ?
  • Nirmal Singh Dhunsi ji, according to Gabi Gereve~

    船と岸と話してゐる日永かな
    fune to kishi to hanashite iru hinaga kana

    a boat and the shore
    are talking together . . .
    days getting longer
    Tr. Gabi Greve

    a boat and the shore ... haiku-shorthand for
    a person on the boat and a person on the shore.
    This is not a personification of the boat and shore doing the talking.

    The scene could well be in the evening, when it is still light. Husband on board and the wife on the shore, discussing his homecoming. A lot of fishing is done from a small boat close to the shore to get seewead out of the water, for example, or uni (sea urchin) or abalones. Sometimes the men are out fishing and the whole family is on the shore to process the sea urchins for shipping (they get bad easily). They are well withing talking distance, this is a family scene, talking back and forth, once a year enjoyed by small fishing communities in Japan.
  • this is a classic case of subjective personification....the way it is being defended ...any Punjabi haiku can be defended against alleged personification.
  • Gill sahab, you are also right.
  • Actually , Sra Sahib....personally I dont like personified haiku , its fictional in essence , thanks
  • ਅਸੀਂ ਹਰ ਗੱਲ ਨੂੰ ਵਜ਼ਨ ਦੇਣ ਲਈ ਵਿਦਵਾਨਾਂ ਦਾ ਸਹਾਰਾ ਕਿਉੇ ਲੈਂਦੇ ਹਾਂ? ਕੀ ਪੰਜਾਬੀ ਹਾਇਕੂ ਤੇ ਹਾਇਜ਼ਨ ਅਜੇ ਇਸ ਕਾਬਲ ਨਹੀ ਹੋਏ" ਕਿ ਉਹ ਆਪਣੀ ਨਿੱਜੀ ਰਾਏ ਦੇ ਸਕਣ। ਜਿੱਥੇ ਵੀ ਕੋਈ ਮੋਰੀ ਹੁੰਦੀ ਹੈ ਉਸਨੂੰ ਵਿਦਵਾਨ ਬਿਠਾਕੇ ਬੰਦ ਕਰਨ ਦੀ ਕੋਸ਼ਿਸ਼ ਨਹੀ ਕਰਨੀ ਚਾਹੀਦੀ। ਇਹ ਪੰਜਾਬੀ ਹਾਇਕੂ ਹੇ ਤੇ ਸਾਡੇ ਹੀ ਪੈਰਾਮੀਟਰ ਨਾਲ ਮਿਣਨਾ ਚਾਹੀਦਾ ਹੈ ਜਾਂ ਕਿਤੇ ਇਹ ਵੀ ਹੋ ਸਕਦਾ ਹੈ ਕਿ ਕਮੈਟ ਵਿਚ ਨਿੱਜ ਭਾਰੂ ਹੋਵੇ,
  • ਅਜੇ ਮੰਨ ਬਚਨੀ ਜੋ ਹੋਵੇ ਵੀ ਇਕਹਿਰੀ ਨੂੰ ਪੰਜਾਬੀ ਹਾਇਕੂ ਨੇ ਸਵਿਕਾਰ ਨਹੀ ਕੀਤਾ ਜਾਂ ਸਵੀਕਾਰ ਕਰੋ ਜਾਂ ਨਾ ਕਰੋ ਪਰ ਪਲੀਜ਼ ਨਿਹਤ ਲਈ ਵੰਡ ਸ਼ੇਣੀ ਤੋਂ ਉਪਰ ਉਠੋ, ਕਿਤਨੇ ਹੀ ਕਮੈਂਟ ਐਸੇ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਹਾਇਕੂ ਨਾਲ ਨਹੀ ਹਾਇਜ਼ਨ ਨਾਲ ਨਹੀ ਸਿਰਫ ਕਮੈਂਟੇਟਰ ਨਾਲ ਹੁੰਦਾ ਹੈ, ਜੇ ਕਹੋ ਤਾਂ ਅੱਜ ਤੋਂ ਚਾਰਟ ਬਨਾਉਣਾ ਸ਼ੁਰੂ ਕਰ ਦੇਵੋ, ਜਾਂ ਮੈਰੀ ਡਿਉਟੀ ਲਗਾ ਦੇਵੋ
  • ਮਨ ਬਚਨੀ....ਸੋਹਣਾ ਸ਼ਬਦ ਜੋੜ ਆ ਮਾਨ ਸਾਹਬ ਆਤਮ ਕਥਾ ਨਾਲੋਂ ਵੀ
  • ਮਨ ਬਚਨੀ = monologue ਅਤੇ ਆਤਮ ਕਥਾ = autobiography
  • ਸ਼ੁਕਰੀਆ Ranjit Singh Sra ਜੀ ! ਗਾਬੀ ਦਾ ਹਵਾਲਾ ਪੜ੍ਹ ਕੇ ਮਾਨਵੀਕਰਨ ਦਾ ਸ਼ੰਕਾ ਦੂਰ ਹੋ ਜਾਂਦਾ ਹੈI ਨਾਰਵੇ ਦੇਸ਼ ਹੈ ਬੜਾ ਵੱਡਾ ਪਰ ਅਬਾਦੀ ਇਸ ਦੀ ਇੰਨੀ ਨਹੀਂI ਫੇਰ ਫੀ ਇਸ ਕੋਲ ਚਾਰ ਸਾਹਿਤ ਦੇ ਨੋਬਲ ਇਨਾਮ ਰੱਖਨ ਵਾਲੇ ਲਿਖਾਰੀ ਹਨ Iਇੱਥੇ ਲੋਕਾਂ ´ਚ ਪੜਨ ਦੀ ਅਥਾਹ ਰੁਚੀ ਹੈI ਮੌਸਮ ਇਸ ਰੁਚੀ ਨੂੰ ਵਧਾਉਣ ´ਚ ਆਪਣਾ ਖਾਸ ਰੋਲ ਅਦਾ ਕਰਦਾ ਹੈ I ਅਬਾਦੀ ਘੱਟ ਹੋਣ ਦੇ ਵਾਬਯੂਦ ਇੱਥੇ ਸਾਲ ´ਚ ਤਕਰੀਬਨ ਪੰਜ ਹਜ਼ਾਰ ਟਾਈਟਲਸ ਕਿਤਾਬਾਂ ਦਾ ਛੱਪਦਾ ਤੇ ਢੇਰ ਸਾਰੀਆਂ ਕਿਤਾਬਾਂ ਦਾ ਅਨੁਵਾਦ ਹੁੰਦਾ ਹੈI ਅਨੁਵਾਦੀਆਂ ਦਾ ਕਹਿਣਾ ਹੈ ; ਅਨੁਵਾਦ ਹੋ ਰਹੀ ਬੋਲੀ ਦੀ ਤੁਹਾਨੂੰ ਕਿੰਨੀ ਸਮਝ ਹੈ ਇੰਨਾ ਮਹੱਤਵ ਨਹੀਂ ਰੱਖਦਾ, ਮਹੱਤਵ ਹੈ ਤੁਹਾਡਾ ਆਪਣੀ ਬੋਲੀ ਦੇ ਗਿਆਨ ਦਾ ਹੋਣਾI
  • ਇੱਕ ਗੱਲ ਹੋਰ , ਜਿਸ ਸਮੇਂ ਵਿੱਚ ਦੀ ਅਸੀਂ ਲੰਘ ਰਹੇ ਹਾਂ ਇਹ ਸਮਾਂ ਸਾਡੇ ਅੱਗੇ ਇੱਕ ਵੱਡੀ ਮੰਗ ਰੱਖਦਾ ਹੈI ਉਸ ਮੰਗ ਦੀ ਪੂਰਤੀ ਸਿਰਜਕ ਲਈ ਇੱਕ ਚਨੌਤੀ ਹੈ I ਅੱਜ ਲਿਖਿਆ, ਵਜਾਇਆ , ਗਾਇਆ , ਨੱਚਿਆ ਜਾਂ ਬਣਾਇਆ ਕਿਸੇ ਖਾਸ ਵਰਗ ਲਈ ਨਹੀਂ ਜਾ ਸਕਦਾ ! ਅਸੀਂ ਪੰਜਾਬੀ ਇਸ ਖੂਬਸੂਰਤ ਸੰਸਾਰੀ ਗੁਲਦਸਤੇ ਦੇ ਫੁੱਲਾਂ ਵਿੱਚੋਂ ਇੱਕ ਫੁੱਲ ਹਾਂ I ਸੋ ਮੇਰੀ ਧਾਰਨਾ ਇਹ ਹੈ ਕੇ ਇੱਕ ਪੰਜਾਬੀ ਦੁਆਰਾ ਰਚੀ ਗਈ ਰਚਨਾ ਜਿੱਥੇ ਕਿਤੇ ਵੀ ਜਾਵੇ ਬਿਨਾ ਕਿਸੇ ਵਿਆਖਿਆਤ ਦੇ ਸਮਝੀ ਜਾਵੇI ਇਹੀ ਸਾਡੇ ਲਈ ਇੱਕ ਵੱਡੀ ਚਨੌਤੀ ਹੈ ਤੇ ਇਸ ਤੋਂ ਸਾਨੂੰ ਨਿਜ਼ਾਤ ਕਦ ਮਿਲਦੀ ਹੈ ਇਹ ਵੀ ਸਾਡੇ ਤੇ ਨਿਰਭਰ ਹੈ ! ਸੋ ਸਾਡਾ ਨਿਸ਼ਾਨਾ ਖੇਤਰੀ ਹੁੰਦੇ ਹੋਏ ਵੀ ਗੱਲ ਸੰਸਾਰੀ ਮਹਿਫਲ ´ਚ ਰੱਖਣ ਦਾ ਹੋਣਾ ਚਾਹੀਦਾ ਹੈ I
  • ਮੰਨ ਬਚਨੀ ਆਤਮ ਕਥਾ ਨਹੀ ਹੁੰਦਾ, ਇਹ ਖਿਣ ਦੀ ਸੋਚ ਹੁੰਦੀ ਹੈ, ਇਸਦੀ ਉਜਾਗਰਤਾ ਨੂੰ ਬਹੁ ਪਰਤੀ ਬਣਾਇਆ ਜਾ ਸਕਦਾ ਹੈ । ਆਤਮ ਕਥਾ ਸਾਰੀ ਜ਼ਿੰਦਗੀ ਨਾਲ ਸਬੰਧ ਰਖਦੀ ਹੈ,
  • ਕਿਸੇ ਹੱਦ ਤੱਕ ਇਸਨੂੰ ਅੰਗਰੇਜੀ ਦੇ ਕਥਾਰਿਸਿਸ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ, ਕਈ ਵਾਰ ਇਸਨੂੰ ਆਤਮ ਮੰਥਨ ਵੀ ਕਹਿ ਲਿਆ ਜਾਂਦਾ ਹੈ ਪਰ ਆਤਮ ਮੰਥਨ ਵੀ ਮੰਨਬਚਨੀ ਦਾ ਸਮ ਅਰਥੀ ਨਹੀ ਹੈ।
  • ਬੇੜੀ ਗੱਲਾਂ ਕਰੇ
    ਕਿਨਾਰੇ ਨਾਲ
    ਲੰਬਾ ਹੈ ਅੱਜ ਦਾ ਦਿਨ

    ਇਹ ਸ਼ੀਕੀ ਮਾਸਓਕਾ ਦਾ ਹਾਇਕੂ ਹੈ। ਕਿਉਂਕਿ ਇਹ ਮੰਨੇ ਪ੍ਰਮੰਨੇ ਵਿਦਵਾਨ ਦਾ ਹੈ। ਹੁਣ ਗੱਲ ਕਰਦੇ ਹਾਂ ਕਿ ਜੇ ਇਹੋ ਹਾਇਕੂ ਕਿਸੇ ਪੰਜਾਬੀ ਨੇ ਲਿਖਿਆ ਹੁੰਦਾ ਤਾਂ ਕੀ ਇਸਨੂੰ ਸਵੀਕਾਰ ਕਰ ਲਿਆ ਜਾਂਦਾ? ਜੇ ਸਵੀਕਾਰ ਕੀਤਾ ਜਾ ਸਕਦਾ ਹੈ ਤਾਂ ਪਲੀਜ਼ ਐਡਮਨ ਨੂੰ ਬ
    ੇਨਤੀ ਹੇ ਕੀ ਇਸਨੂੰ ਉਦਾਹਰਣ ਦੇ ਤੌਰ ਤੇ ਡੌਕਸ ਵਿਚ ਪਾ ਦਿੱਤਾ ਜਾਵੇ ਤਾਂ ਕਿ ਇਸਨੂੰ ਅਧਾਰ ਬਣਾ ਲਿਆ ਜਾਵੇ।
    ਹੁਣ ਮੈ ਗੱਲ ਕਰਦਾ ਹਾਂ ਕਿ ਜੇ ਹਾਇਕੂ ਕਿਸੇ ਪੰਜਾਬੀ ਨੇ ਲਿਖਿਆ ਹੁੰਦਾ ਹੈ ਤਾ ਇਸਦੀਆਂ ਕਿਹੜੀਆਂ ਗੱਲਾਂ ਤੇ ਉਂਗਲ ਰੱਖੀ ਜਾ ਸਕਦੀ ਸੀ. ਪਹਿਲੀ ਗੱਲ ਇਹਦੇ ਵਿਚ ਕਿਗੋ ਸਪਸ਼ਟ ਨਹੀ ਹੈ, ਮਾਰਚ ਤੋਂ ਲੈਕੇ ਅਕਤੂਬਰ ਤਕ ਦਾ ਸਮਾ ਹੈ ਬੇੜੀ ਦਾ,ਹਾਂ ਹਾਇਪੌਥੀਸਸ ਬਣਾ ਲਵੋ ਕਿ ਇਹ ਮੱਛੀਆਂ ਫੜਂਨ ਦੀ ਗੱਲ ਹੈ ਤਾ ਇਸ ਹਾਇਪੋਥੀਸਸ ਨੂੰ ਮੈਂ ਐਬਜ਼ਰਡ ਹੀ ਕਹਾਂਗਾ। ਦੂਜੀ ਗੱਲ ਇਹ ਕਵਿਕ ਹੈ ਤੇ ਕਵਿਤਾ ਨਾਲ ਹੀ ਜੋੜ ਕੇ ਵੇਖਿਆ ਜਾ ਸਕਦਾ ਹੈ, ਕੋਈ ਵੀ ਲਛਣ ਪੰਜਾਬੀ ਹਾਇਕੂ ਵਾਲਾ ਨਹੀ ( ਮੈਂ ਪੰਜਾਬੀ ਹਾਇਕੂ ਕਿਹਾ ਹੈ) ਸ਼ੀਕੀ ਦਾ ਨਹੀ।ਬੇੜੀ ਗੱਲਾਂ ਕਰਦੀ ਹੈ ਇਹ ਮਾਨਵੀਕਰਨ ਦੀ ਉਭਰਵੀਂ ਮਿਸਾਲ ਹੈ ਜਿਸਨੂੰ ਅਜੇ ਪੰਜਾਬੀ ਨੇ ਸਵੀਕਾਰ ਨਹੀ ਕੀਤਾ, ਤੇ ਗੱਲ ਘਟੇ ਮਿੱਟੀ ਨਾ ਰੋਲੀ ਜਾਵੇ ਜੇ ਮੇਰੇ ਨਾਲ ਸਹਿਮਤੀ ਪਰਗਟਾਉ ਤੇ ਜਾਂ ਤਸਦੀਕ ਕਰੋ ਕਿ ਇਹ ਮਾਨਵੀਕਰਨ ਨਹੀ ਹੈ। ਤੇ ਇਸਨੂੰ ਸੰਨਦ ਦੇ ਤੌਰ ਤੇ ਬਾਦ ਵਿਚ ਵਰਤਿਆ ਜਾਵੇ ਤੇ ਆਏ ਕਿੰਤੂਆਂ ਦਾ ਜੁਆਬ ਵੀ ਦਿੱਤਾ ਜਾਵੇ।ਹੁਣ ਲੰਬਾ ਦਿਨ ਉਪਰ ਭੇਜਣ ਦੀ ਵੀ ਕੋਈ ਲੋੜ ਨਹੀ ਤੇ ਨਾ ਹੀ ਕਟ ਮਾਰਕ ਦੀ, ਨਾ ਫਰੈਗਮੈਂਟ ਤੇ ਨਾ ਫਰੇਜ਼ ਦੀ, ਨਾ ਹੀ ਕਿਗੋ ਲਭਣ ਦੀ, ਕਿਉਕਿ ਇਹ ਪੰਜਾਬੀ ਹਾਇਕੂ ਨਹੀ ਹੈ ਲਿਖਿਆ ਜਿਸਦਾ ਮਰਜੀ ਹੋਵੇ,ਜਾਂ ਆਪਣੇ ਕੀਤੇ ਹੋਏ ਕੰਮਾ ਨੂੰ ਦੁਬਾਰਾ ਘੋਖਕੇ ਹਾਇਕੂ ਦੀ ਨਵੀ ਪ੍ਰਭਿਸ਼ਾ ਵਿਕਸਿਤ ਕਰ ਲਵੋ,
  • ਵਿਦਵਾਨ ਸਜਣ ਇਸਦਾ ਨੋਟਿਸ ਲੈਣ ਨਹੀ ਤਾਂ ਮੈ ਉਨ੍ਹਾ ਨੂੰ ਵਿਦਵਾਨ ਮੰਨਣ ਤੋ ਇਨਕਾਰੀ ਹੋਵਾਂਗਾ
  • ਹਾਇਕੂ ਬੋਧ ਦੇ ਪੰਨਾ 118 'ਤੇ ਮਾਨਵੀਕਰਨ ਬਾਰੇ ਇਸ ਤਰਾਂ ਲਿਖਿਆ ਹੈ:

    ਮਾਨਵੀਕਰਣ (Personification/anthropomorphism)

    ਪਸ਼ੂ, ਪੰਛੀਆਂ, ਨਿਰਜੀਵ ਵਸਤਾਂ, ਪਦਾਰਥਾਂ, ਗਿਆਨ ਵਿਸ਼ਿਆਂ, ਭੂਤ-ਪਰੇਤਾਂ, ਕੁਦਰਤੀ ਸ਼ਕਤੀਆਂ ਜਿਵੇਂ ਸੂਰਜ, ਚੰਨ, ਹਵਾ, ਬਰਖਾ ਆਦਿ ਅਤੇ ਨਿਰੂਪ ਸੰਕਲਪਾਂ ਜਿਵੇਂ ਸੰਸਥਾਵਾਂ, ਸਰਕਾਰਾ
    ਂ ਨੂੰ ਸੋਚ ਵਿਚਾਰ ਅਤੇ ਵਾਰਤਾਲਾਪ ਕਰਨ ਦੇ ਸਮਰੱਥ ਅਤੇ ਜੀਵਤ ਦਰਸਾਉਣਾ ਮਾਨਵੀਕਰਣ ਹੈ। ਧਰਮ ਅਤੇ ਮਿਥਿਹਾਸ ਦੇ ਸੰਧਰਭ ਵਿਚ ਮਾਨਵੀਕਰਣ ਦਾ ਭਾਵ ਹੈ ਦੇਵੀ ਦੇਵਤਿਆਂ ਨੂੰ ਮਾਨਵੀ ਰੂਪ ਵਿਚ ਵੇਖਣਾ ਅਤੇ ਮਾਨਵੀ ਗੁਣਾਂ ਵਾਲੇ ਸਮਝਣਾ। ਜਿਵੇਂ ਦੇਵੀ ਦੇਵਤਿਆਂ ਦੇ ਵਿਆਹ ਹੁੰਦੇ, ਬੱਚੇ ਹੁੰਦੇ, ਉਹ ਜੰਗ ਲੜਦੇ, ਹਥਿਆਰ ਪਾਉਂਦੇ, ਘੋੜਿਆਂ ਹਾਥੀਆਂ ਦੀ ਸਵਾਰੀ ਕਰਦੇ ਅਤੇ ਭੋਜਨ ਕਰਦੇ ਦਰਸਾਉਣਾ। ਮਾਨਵੀਕਰਣ ਸਦੀਆਂ ਤੋਂ ਸਾਡੀ ਬੋਲੀ ਦਾ ਇਕ ਅਹਿਮ ਹਿੱਸਾ ਰਿਹਾ ਹੈ। ਤੋਤਾ ਮੈਨਾਂ ਦੀਆਂ ਕਹਾਣੀਆਂ ਅਨੁਸਾਰ ਲੋਕਯਾਨ ਵਿਚ ਪਸ਼ੂ ਪੰਛਿਆਂ ਨੂੰ ਮਾਨਵੀ ਗੁਣ ਦੇ ਕੇ ਇਸ ਵਿਧਾ ਨੂੰ ਕਹਾਣੀਆਂ ਦੱਸਣ ਲਈ ਵਰਤਣ ਦੀ ਪ੍ਰਥਾ ਬੜੀ ਪੁਰਾਣੀ ਹੈ।

    ਆਮ ਭਾਸ਼ਾ ਵਿਚ ਵੀ ਕੁਰਸੀ ਦੀਆਂ ਟੰਗਾਂ, ਡੁੱਬ ਰਿਹਾ ਸੂਰਜ, ਚੰਨ ਚੜ੍ਹ ਰਿਹਾ ਹੈ, ਦਰਿਆ ਵਹਿ ਰਹਿਆ ਹੈ, ਹਵਾ ਚੱਲ ਰਹੀ ਹੈ, ਸਮਾਂ ਹੱਥੋਂ ਨਾ ਗਵਾ, ਭੂਤ ਚੰਬੜਿਆ ਹੈ ਆਦਿ ਕਿਹਾ ਜਾਂਦਾ ਹੈ। ਮਾਨਵੀਕਰਣ ਕਵਿਤਾ ਵਿਚ ਵਧੇਰੇ ਕਾਵਿਕਤਾ ਅਤੇ ਗਹਿਰਾਈ ਪੈਦਾ ਕਰਦਾ ਹੈ। ਤਾਨਕਾ ਦੇ ਪ੍ਰਭਾਵ ਹੇਠ ਲਿਖੀ ਹਾਇਕੂ ਵਿਚ ਇਹ ਅੰਸ਼ ਬਹੁਤੀ ਮਿਕਦਾਰ ਵਿਚ ਮਿਲਦਾ ਹੈ ਕਿਉਂਕਿ ਤਾਨਕਾ ਵਿਚ ਮਾਨਵੀਕਰਣ ਦੀ ਆਗਿਆ ਹੈ। ਮਾਨਵੀਕਰਣ ਲੇਖਕ ਅਤੇ ਚੀਜ਼ਾਂ ਦੀ ਆਪਸੀ ਸਾਂਝ ਕਾਇਮ ਕਰਦਾ ਹੈ ਅਤੇ ਹਾਇਕੁ ਵਿਧੀ ਦੇ ਅਨੁਕੂਲ ਹੀ ਲਗਦਾ ਹੈ। ਇਸ ਲਈ ਇਹ ਕਹਿਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਲੇਖਕ ਮਾਨਵੀਕਰਣ ਕਰਕੇ ਇਸ ਨਿਯਮ ਦੀ ਉਲੰਘਣਾ ਕਰ ਰਿਹਾ ਹੈ ਜਾਂ ਨਹੀਂ। ਮਾਨਵੀਕਰਣ ਹਾਇਕੂ ਦੇ ‘ਜੋ ਹੈ ਸੋ ਹੈ’ ਦੇ ਨਿਯਮ ਦੇ ਅਨੁਕੂਲ ਨਹੀਂ। ਮਾਨਵੀਕਰਣ ਵਿਚ ਇਹ ਸੰਭਾਵਨਾ ਸਦਾ ਬਣੀ ਰਹਿੰਦੀ ਹੈ ਕਿ ਕਵੀ ਆਪਣੇ ਸੋਚ ਵਿਚਾਰ ਜਾਂ ਦ੍ਰਿਸ਼ਟੀਕੋਣ ਨੂੰ ਵਾਪਰ ਰਹੀ ਘਟਨਾ, ਜਾਂ ਵਿਸ਼ੇ ਵਸਤੂ ‘ਤੇ ਲਾਗੂ ਕਰ ਦੇਵੇ। ਇਸ ਲਈ ਜੇਕਰ ਕਵੀ ਮਾਨਵੀਕਰਣ ਕੀਤੇ ਬਗੈਰ ਅਪਣੀ ਗੱਲ ਕਹਿ ਸਕੇ ਤਾਂ ਇਹ ਉਸਦੀ ਪ੍ਰੋੜ੍ਹਤਾ ਅਤੇ ਸਮਰੱਥਾ ਹੈ। ਇੰਜ ਕਰਦਿਆਂ ਉਹ ਹਾਇਕੂ ਦੀ ਆਤਮਾ ਦੇ ਵੱਧ ਨੇੜੇ ਰਹਿੰਦਾ ਹੈ। ਪੁਰਾਤਨ ਜਾਪਾਨੀ ਹਾਇਕੂ ਲੇਖਕ ਵੀ ਮਾਨਵੀਕਰਣ ਕਰਦੇ ਰਹੇ ਹਨ ਅਤੇ ਅਧੁਨਿਕ ਲੇਖਕ ਵੀ ਕਰਦੇ ਹਨ:
    ਕਿਸ਼ਤੀ ਅਤੇ ਕਿਨਾਰਾ
    ਲੱਗੇ ਗੱਪਾਂ ਮਾਰਨ
    ਬੜਾ ਲੰਮੇਰਾ ਦਿਨ
    ਸ਼ਿੱਕੀ

    ਇਕੱਲਾ ਡੈਫੋਡਿਲ
    ਉਡੀਕ ਰਿਹਾ ਆ ਰਲਣ ਹੋਰ ਵੀ -
    ਮੁੱਕ ਰਹੀ ਸਰਦੀ
    ਮਾਓਰਿਸ ਕੋਆਇਆਡ

    ਮਾਨਵੀਕਰਣ ਦਾ ਵਿਰੋਧ ਕਰਨ ਵਾਲੀਆ ਦਾ ਵਿਚਾਰ ਹੈ ਕਿ ਪਰੰਪਰਿਕ ਹਾਇਕੂ ਅਨਿੱਜੀ ਕਵਿਤਾ ਹੈ। ਇਸ ਦਾ ਆਨੰਦ ਨਿਰੋਲ ‘ਜੋ ਹੈ ਸੋ ਹੈ’ ਵਿਚ ਹੈ। ਮਾਨਵੀਕਰਣ ਲਈ ਲੇਖਕ ਅਤੇ ਪਾਠਕ ਦੋਹਾਂ ਨੂੰ ਕਲਪਣਾ ਅਤੇ ਬੁੱਧੀ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਨਾਲ਼ ਹਾਇਕੂ ਦਾ ਸ਼ਾਂਤ ਅਤੇ ਇਕਾਗਰ ਪ੍ਰਭਾਵ ਭੰਗ ਹੁੰਦਾ ਹੈ। ਹਾਇਕੂ ਸੰਸਾਰਕ ਵਸਤਾਂ ਅਤੇ ਸਥਿਤੀਆਂ ਨੂੰ ਬਿਨਾਂ ਕਿਸੇ ਮਾਨਵੀ ਰੰਗਤ ਜਾਂ ਭਾਵ-ਅਰਥ ਦਿੱਤਿਆਂ ਬਿਆਨ ਕਰਦੀ ਹੈ। ਪੰਜਾਬੀ ਹਾਇਕੂ ਲੇਖਕ ਮਾਨਵੀਕਰਣ ਦੀ ਕਿੰਨੀ ਅਤੇ ਕਿਵੇਂ ਵਰਤੋਂ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ। ਮੇਰੀ
    ਜਾਚੇ ਮਾਨਵੀਕਰਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।
    ਮਾਨ ਸਾਹਿਬ ਇਸ ਮਸਲੇ ਬਾਰੇ ਕੋਈ ਵੀ ਇਕ ਟੁੱਕ ਫੈਸਲਾ ਲੈਣਾ ਬੜਾ ਮੁਸ਼ਕਲ ਹੈ ਅਤੇ ਨਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕਲਾ ਕਦੇ ਵੀ ਇਕੋ ਲੀਹ 'ਤੇ ਨਹੀਂ ਚੱਲਦੀ ਅਤੇ ਨਾ ਹੀ ਚਲਾਈ ਜਾ ਸਕਦੀ ਹੈ। ਮੇਰਾ ਮਸ਼ਵਰਾ ਤਾਂ ਇਹੋ ਹੈ ਕਿ ਸਾਨੂੰ ਮਾਨਵੀਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਪਰ ਇਸ ਦੀ ਬਿਲਕੁਲ ਮਨਾਹੀ ਕਰਨਾ ਵੀ ਠੀਕ ਨਹੀਂ ਹੈ।
  • ਸਾਥੀ ਜੀ ਮੇਰਾ ਤੇ ਕਿੰਤੂ ਸਿਰਫ ਇਤਨਾ ਹੈ ਕਿ ਚਰਚਾ ਵਿਚਲੇ ਹਾਇਕੂ ਵਿਚ ਮਾਨਵੀਕਰਨ ਹੋਇਆ ਹੈ ਕਿ ਨਹੀ, ਨਿੱਜੀ ਤੌਰ ਤੇ ਮੈ ਮਾਨਵੀਕਰਨ ਦੇ ਹੱਕ ਵਿਚ ਹਾਂ ਬਸ਼ਰਤੇ ਕਿ ਉਹ ਹਾਇਕੂ ਹੋਣ ਦਾ ਭਰਮ ਹੀ ਨਾ ਪਾਲਦਾ ਹੋਵੇ ਬਲਕਿ ਹਾਇਕੂ ਹੋਵੇ, ਪਰ ਇਸ ਚਰਚਾ ਵਿਚਲੇ ਹਾਇਕੂ ਨੂੰ ਮੈਂ ਹਾਇਕੁ ਨਾਲੋਂ ਕਵਿਤਾ ਮੰਨਦਾ ਹਾਂ,ਇਸ ਵਿਚ ਕਿਤੇ ਵੀ ਨਾ ਦ੍ਰਿਸ਼ ਹੈ ਨਾ ਖਿਣ ਤੇ ਨਾ ਹੀ ਪੜ੍ਹਨ ਵਾਲੇ ਦੀ ਸੁਰਤ ਇੱਕ ਪਲ ਲਈ ਰੁਕਦੀ ਹੈ ਜੋ ਮੇਰੇ ਜਾਚੇ ਸਭਤੋਂ ਜ਼ਰੂਰੀ ਹੈ
  • ਇਸ ਕਾਵਿ ਟੁਕੜੀ ਨੂੰ ਅੱਜ ਤਕ ਪੰਜਾਬੀ ਵਿਚ ਰਚੇ ਜਾ ਰਹੇ ਕਿਸੇ ਵੀ ਨਿਯਮ ਵਿਚ ਨਹੀ ਫਿਟ ਕੀਤਾ ਜਾ ਸਕਦਾ
  • ਮਾਨ ਸਾਹਿਬ ਇਹ ਹਾਇਕੂ ਸਿਰਫ ਇਹ ਦਰਸਾਉਣ ਲਈ ਚੁਣਿਆਂ ਸੀ ਕਿ ਪੁਰਾਤਨ ਹਾਇਕੂ ਵਿਚ ਮਾਨਵੀਕਰਨ ਹੁੰਦਾ ਸੀ। ਆਧੁਨਿਕ ਹਾਇਕੂ ਵਿਚ ਵੀ ਹੁੰਦਾ ਹੈ। ਹਾਇਕੂ ਦੇ ਜੋ ਗੁਣ ਪੰਜਾਬੀ ਹਾਇਕੂ ਵਿਚ ਅਪਣਾਉਣ ਲਈ ਸਲਾਹ ਦਿੱਤੀ ਜਾਂਦੀ ਹੈ ਜਰੂਰੀ ਨਹੀਂ ਕਿ ਉਹ ਪੁਰਾਤਨ ਹਾਇਕੂ 'ਤੇ ਵੀ ਲਾਗੂ ਹੁੰਦੇ ਹੋਣ ਜਾਂ ਭਵਿਖ ਵਿਚ ਲਿਖੀ ਜਾਣ ਵਾਲ਼ੀ ਹਾਇਕੂ ਤੇ ਵੀ ਪੂਰੀ ਤਰਾਂ ਲਾਗੂ ਹੋਣਗੇ। ਹਾਇਕੂ ਦੇ ਨਿਯਮ ਬਣਦੇ ਟੁੱਟਦੇ ਰਹੇ ਹਨ ਅਤੇ ਅੱਗੇ ਵੀ ਇਸ ਤਰਾਂ ਹੁੰਦਾ ਰਹੇਗਾ। ਜੋ ਪਾਠਕ ਜਾਂ ਚਿੰਤਕ ਇਸ ਹਾਇਕੂ ਨੂੰ ਵਧੀਆ ਹਾਇਕੂ ਸਮਝਦੇ ਹਨ ਸ਼ਾਇਦ ਉਨ੍ਹਾਂ ਦਾ ਮਾਪਦੰਡ ਕੁਝ ਵੱਖਰਾ ਹੈ।
  • Jasmer Singh Lall ::

    ਮੈਨੂੰ ਹਾਇਕੂ ਵਾਰੇ ਕੋਈ ਖਾਸ ਗਿਆਂਨ ਨਹੀਂ ਸੀ ਅਤੇ ਨਾ ਹੀ ਅਜੇ ਹੈ , ਪਰ ਇਸ ਸਾਰੀ ਪੋਸਟ ਉੱਤੇ ਹੋਈ ਵਾਰਤਾਲਾਪ ਨੇਂ ਮੇਰੇ ਗਿਆਂਨ ਵਿੱਚ ਹਾਇਕੂ ਦੀ ਰੂਪ ਰੇਖਾ ਨੂੰ ਸਮਝਣ ਵਾਰੇ ਬਹੁਤ ਵਾਧਾ ਕੀਤਾ ਹੈ ! ਮੈਂ ਸਾਰੇ ਭਾਗ ਲੈਣ ਵਾਲੇ ਅਦੀਬਾਂ ਦਾ ਬੜਾ ਹੀ ਰਿਣੀ ਹਾਂ !
  • ਸਾਥੀ ਹੋਰਾਂ ਦੀ ਹੇਠਲੀ ਕਾਬਲੇਗੌਰ ਮਨੌਤ ਹੈ ....ਤੇ ਮਾਰਗਦ੍ਰਸ਼ਕ ਵੀ ਹੋ ਸਕਦੀ ਹੈ...ਮਾਨ ਸਾਹਿਬ ......ਕਿ ਉਹ ਪੰਜਾਬੀ ਹਾਇਕੂ ਸੈਂਚੇ ( template ) ਦੀ ਘਾੜਤ ਨੂੰ ਪੂਰਕ ਰੂਪ ਵਿੱਚ ਨਹਿਂ ਦੇਖਦੇ , ਸਗੋਂ ਇੰਜ ਦੇਖਦੇ ਹਨ ਕਿ ਇਸ ਪ੍ਰਵਾਹ ਨੇ ਆਪਣਾ ਮਾਰਗ ਆਪ ਤਲਾਸ਼ਣਾ ਹੈ.........ਸਮੱਸਿਆ ਓਥੇ ਹੈ ਜੁ ਇਹ ਸਮਝਦੇ ਹਨ ਕਿ ਉਹ ਪੰਜਾਬੀ ਹਾਇਕੂ ਦਾ ਸ਼ੁਧ ਨਮੂਨਾ ਬਣਾਈ ਬੈਠੇ ਹਨ , ਸੱਚੇ ਸੌਦੇ ਵਰਗਾ ਸੈਂਚਾ ਬਣਾ ਚੁੱਕੇ ਹਨ.................................................................................................ਹੇਠਲੀ ਤੁਕ ਸਾਥੀ ਹੋਰਾਂ ਦੀ ਹੈ....................................................
    ਇਸ ਮਸਲੇ ਬਾਰੇ ਕੋਈ ਵੀ ਇਕ ਟੁੱਕ ਫੈਸਲਾ ਲੈਣਾ ਬੜਾ ਮੁਸ਼ਕਲ ਹੈ ਅਤੇ ਨਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕਲਾ ਕਦੇ ਵੀ ਇਕੋ ਲੀਹ 'ਤੇ ਨਹੀਂ ਚੱਲਦੀ ਅਤੇ ਨਾ ਹੀ ਚਲਾਈ ਜਾ ਸਕਦੀ ਹੈ। ਮੇਰਾ ਮਸ਼ਵਰਾ ਤਾਂ ਇਹੋ ਹੈ ਕਿ ਸਾਨੂੰ ਮਾਨਵੀਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਪਰ ਇਸ ਦੀ ਬਿਲਕੁਲ ਮਨਾਹੀ ਕਰਨਾ ਵੀ ਠੀਕ ਨਹੀਂ ਹੈ।
  • Dhido Gill, Kuljeet Mann, let's try to discuss it further. We can use the light shown by Gabi Greve.
  • ਦਲਵੀਰ ਗਿੱਲ ਜੀ.......ਮੇਰੀ ਸਮੱਸਿਆ ਤਾਂ ਮੌਜੂਦਾ ਹਾਇਕੂ ਦੇ ਰੂਪ ਨਾਲ ਇਹੀ ਹੈ ਜਦ ਹਾਈਜਨ ਦ੍ਰਿਸ਼ ਦੀ , ਇੱਕ ਖਾਸ ਖਿਣ ਦੇ ਭੌਤਕ ਰੂਪ ਨੂੰ ਉਲੰਘ ਕੇ ਇਸ ਰਾਂਹੀ ਮਾਨਵੀਕਰਨ ਕਰਦਾ ਹੈ , ਮਨ ਬਚਨੀ ਦੀ ਬਾਤ ਪਾਉਂਦਾ ਹੈ ਤਾਂ ਅਕਸਰ ਕਾਲਪਨਿੱਕ ਰੁੱਖ ਅਖਤਿਆਰ ਕਰ ਲੈੱਦਾ ਹੈ ਤਾਂ ਇਹ ਕਲਾਸਿਕ ਹਾਇਕੂ ਨੀ ਰਹ ਜਾਂਦਾ...
    ਬੇੜੀ ਗੱਲਾਂ ਕਰੇ
    ਕਿਨਾਰੇ ਨਾਲ
    ਲੰਬਾ ਹੈ ਅੱਜ ਦਾ ਦਿਨ
    ਸ਼ੀਕੀ ਮਾਸਓਕਾ
    .................ਪਤਾ ਨਹਿਂ ਕਿਉਂ ਉਪਰੋਕਤ ਤਿੰਨ ਲਾਇਨਾਂ ਕਾਲਪਨਿਕ ਕਾਵਿਕ ਫਲਸਫੀ ਵਾਰਤਕ ਟੂਕ ਹੀ ਹੈ......ਹਾਇਕੂ ਨਹਿਂ ਹੈ
  • Dhido Gill ji, Dalvir Gill ji..., as far as I am concerned...., I am not qualified enough to comment on this post of ਸ਼ੀਕੀ ਮਾਸਓਕਾ////
  • ਸਵਖਤੇ ਹੀ ਦੋਵੇਂ ਪਿਓ-ਪੁੱਤ ਖ਼ੇਤ ਆ ਗਏ ਪਿੱਛੇ ਪਤਾ ਨਹੀਂ ਕੀ ਹੋਇਆ ਕਿ ਨਾਂ ਦਸ ਵਜਾ ਨਾਂ ਦੁਪਿਹਰ ਦੀ ਰੋਟੀ ਆਈ ਨਾ ਸ਼ਾਮ ਦੀ ਚਾਹ ਸੂਰਜ ਕਾਫ਼ੀ ਥੱਲੇ ਚਲਾ ਗਿਆ ਸੀ ਤਾਂ ਬਾਪੂ ਬੋਲਿਆ,"ਪੁੱਤ ਦੇਖ ਤਾਂ ਓਹ ਕਿਸੇ ਦੀ ਟਾਂਡਿਆਂ ਦੀ ਭਰੀ ਰੇਹੜੀ ਜਾਂਦੀ ਹੈ ਕਿ ਤੇਰੀ ਬੇਬੇ ਰੋਟੀ ਲਈ ਆਉਂਦੀ ਆ।"

    ਮਲਾਹ ਦੀ ਅੱਜ ਬਹੁਣੀ
    ਵੀ ਨਹੀਂ ਹੋਈ 'ਤੇ ਦਿਨ ਵੀ ਐਸੇ ਚੱਲ ਰਹੇ ਹਨ ਕਿ ਕੋਈ ਹੋਰ ਵੀ ਦੂਜੇ ਕਿਨਾਰੇ ਜਾਣ ਵਾਲਾ ਨਜ਼ਰੀਂ ਨਹੀਂ ਪੈਂਦਾ l ਲੱਗਦਾ ਹੈ ਕਿ ਮੈਂ ਤਾਂ ਫ਼ਜ਼ੂਲ ਹੀ ਚੁੱਪ-ਚਾਪ ਬੈਠਾ ਹਾਂ ਬੱਸ ਲਹਿਰਾਂ 'ਤੇ ਝੂਲਦੀ ਹੋਈ ਕਸ਼ਤੀ ਜਿਵੇਂ ਕਿਨਾਰੇ ਨਾਲ ਗਲਾਂ ਕਰ ਰਹੀ ਹੈ ..... ਅੱਜ ਦਾ ਦਿਨ ਮੁੱਕਣ 'ਚ ਨਹੀਂ ਆਵੇਗਾ !
    ਇਹ ਇੱਕ ਵਿਆਖਿਆ ਹੈ, ਕੁਲਜੀਤ ਮਾਨ ਭਾਜੀ ਵੀ ਆਪਣੀ ਵਿਆਖਿਆ ਪੇਸ਼ ਕਰ ਚੁੱਕੇ ਹਨ, ਇਸਦੀਆਂ ਹੋਰ ਵੀ ਵਿਆਖਿਆਵਾਂ ਸੰਭਵ ਹਨ, ਵਿਆਖਿਆ ਹੈ ਹੀ ਅੰਤਰ-ਮੁੱਖੀ ਵਰਤਾਰਾ। ਅਸੀਂ ਸਗੋਂ ਇਸ ਗੱਲ ਤੇ ਹੀ ਜੋਰ ਦਿੰਦੇ ਰਹੇ ਕਿ ਹਾਇਕੂ ਰਚਨਾ ਇੰਝ ਹੋਵੇ ਕਿ ਓਹ ਇੱਕ ਖ਼ਾਸ ਸਥੂਲ ਬਿੰਬ ਪੈਦਾ ਕਰੇ "ਸ਼ਬਦ-ਚਿਤ੍ਰ" l
  • ਦਲਵੀਰ ਜੀ...ਤੁਹਾਡੀ ਇਹ ਵਿਧੀ ਨਾਲ ਹਰ ਊਟ ਪਟਾਂਗ ਸ਼ਾਬਦਕ ਜੋੜ ਦੀ ਵਿਆਖਿਆ ਹੋ ਸਕਦੀ ਹੈ....ਚਲੋ ਇਹ ਗੱਲ ਏਥੇ ਹੀ ਛੱਡ ਦਿਉ
  • Dhido Gill, 22g, i've said that before, repeatedly, that with our methodology any haiku even by the masters themselves can be refuted as a non-haiku.
    ਕਣਕ ਦੀ ਬਾਢ ਕਹੇ
    ਲੰਘ ਰਹੇ ਗੱਡੇ ਨੂੰ
    ਲੰਬਾ ਹੈ ਅੱਜ ਦਾ ਦਿਨ ?
  • ਇਸਨੂੰ ਇਸਤਰ੍ਹਾਂ ਵੀ ਵਿਚਾਰਿਆ ਜਾ ਸਕਦਾ ਹੈ ਕਿ ਖਿਣ ਪਲ ਨੂੰ ਸੋਚ ਨਾਲ ਅਨੁਪਾਤ ਵਿਚ ਰਖਕੇ ਵੇਖਿਆ ਜਾਵੇ,ਜੇ ਅਸੀਂ ਮੰਨਬਚਨੀ ਤੇ ਅਵਚੇਤਨ ਨੂੰ ਮਾਨਤਾ ਦਿੰਦੇ ਹਾਂ ਤਾਂ ਕਾਵਿ ਟੁਕੜੀ ਬੜੀ ਸੇਧ ਤੇ ਫੋਕਸ ਵਿਚ ਰਖਕੇ ਉਸ ਖਿਣ ਨੂੰ ਜੀਵਤ ਕਰ ਸਕਦੇ ਹਾਂ ਜੋ ਵਰਤਮਾਨ ਵਿਚ ਹੈ, ਤੇ ਇਸ ਨੂੰ ਕੰਨਵੈਸ਼ਨਲ ਕੰਨਸੈਪਟ ਤੋ ਬਾਹਰ ਕਢਕੇ ਵੇਖ ਸਕਦੇ ਹਾਂ, ਵਿਦਵਾਨਾਂ ਨੇ ਹਾਇਕੂ ਵਿਚ ਇਹ ਕੀਤਾ ਹੈ ਤੇ ਅਸੀ ਅਕਸਰ ਹੀ ਉਨ੍ਹਾਂ ਨੂੰ ਕੋਟ ਕਰਦੇ ਹਾਂ, ਜਦੋਂ ਜਪਾਨ ਵਿਚ ਕਨਟੈਪਰੇਰੀ ਹਾਇਜ਼ਨ ਦਾ ਵਡੇ ਪਧਰ ਤੇ ਘਾਣ ਹੋਇਆ ਸੀ ਉਦੋਂ ਜ਼ਰੂਰ ਹੀ ਉਨ੍ਹਾਂ ਨੇ ਕੁਝ ਰਾਜਨੀਤਕ ਪੈਂਤੜੇ ਤੇ ਗੱਲ ਕੀਤੀ ਹੋਵੇਗੀ। ਤੇ ਕੁਦਰਤੀ ਹਾਇਕੂ ਨਿਜ਼ਾਮ ਤੋਂ ਬਾਹਰ ਆਕੇ ਹੀ ਗੱਲ ਕੀਤੀ ਹੋਵੇਗੀ, ਇਸਲਈ ਮੁਢੋਂ ਸੁਢੋਂ ਨਿਕਾਰਨ ਨਾਲੋਂ ਐਸੇ ਹਾਇਕੂ ਨੂੰ ਵਿਚਾਰਨ ਦੀ ਲੋੜ ਹੈ, ਪੰਜਾਬੀ ਮਾਨਸਿਕਤਾ ਵੀ ਇਸ ਦੀ ਮੰਗ ਕਰਦੀ ਹੈ, ਜਿਸਤਰਾਂ ਗੁਰਸ਼ਰਨ ਭਾਜੀ ਇੱਕ ਜਗ੍ਹਾ ਕਹਿੰਦੇ ਹਨ ਕਿ ਜੇ ਕੋਈ ਸੰਦੇਸ਼ ਹੀ ਨਹੀ ਦੇਣਾ :
  • ਨਾਟਕ ਕਰਨਾ ਕਾਹਦੇ ਲਈ ਹੈ, ਇਸੇ ਤਰਾਂ ਹਾਇਕੂ ਵੀ ਸੰਦੇਸ਼ ਦੇਣ ਦਾ ਜ਼ਰੀਆ ਬਣ ਸਕਦਾ ਹੈ। ਤੇ ਇਹ ਤਾਂ ਹੀ ਹੋ ਸਕੇਗਾ ਜੇ ਇਸਨੂੰ ਵਿਸਾਲਤਾ ਨਾਲ ਵੇਖਿਆ ਜਾਵੇ
  • but we have rejected it straight-forward. We are clear that we don't care about the classical japanese haiku but do care for the ELH. we don't want to adapt it according to our own traditions, but want to go through the western adoption agencies.
  • ਹਾਇਕੂ 'ਚ ਪਾਠਕ ਨੂੰ ਲੇਖਕ ਦੀ ਜਗਾਹ ਖੜ੍ਹਕੇ ਵੇਖਣਾ ਪੈਂਦਾ ਹੈ ਅਤੇ ਲੇਖਕ ਨੂੰ ਪਾਠਕ ਬਣਨਾ ਪੈਂਦਾ ਹੈ| ਪਾਠਕ ਇਹ ਜਾਣਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਲੇਖਕ ਨੇ ਅਜਿਹਾ ਕਿਓਂ ਲਿਖਿਆ ਹੈ ਬਜਾਏ ਇਸਦੇ ਕਿ ਕੀ ਲਿਖਿਆ ਹੈ| ਸ਼ਿੱਕੀ ਨੂੰ ਕਿਸ਼ਤੀ ਤੇ ਕਿਨਾਰਾ ਗੱਲਾਂ ਕਰਦੇ ਲੱਗੇ ਹਨ| ਕਿਓਂ ਲੱਗੇ ਹਨ ~
    ਜਦ ਅਸੀਂ ਦੂਰੋ
    ਂ ਦੋ ਜਣਿਆਂ ਨੂੰ ਗੱਲਾਂ ਕਰਦੇ ਵੇਖਦੇ ਹਾਂ ਤਾਂ ਓਨ੍ਹਾਂ ਦੀ ਅਵਾਜ਼ ਨਹੀਂ ਸੁਣਦੀ ਸਿਰਫ ਹਾਂ ਜਾਂ ਨਾਂਹ 'ਚ ਸਿਰ ਹਿਲਦੇ ਦਿੱਸਦੇ ਹਨ| ਇਥੇ ਵੀ ਲੰਗਰ ਨਾਲ ਬੰਨ੍ਹੀ ਕਿਸ਼ਤੀ ਲਹਿਰਾਂ ਨਾਲ ਅਪਣਾ ਕਿਨਾਰੇ ਵੱਲ ਦਾ ਸਿਰਾ ਹਾਂ 'ਚ ਸਿਰ ਮਾਰਨ ਵਾਂਗ ਉੱਪਰ ਨੀਚੇ ਹਿਲਾਉਂਦੀ ਹੈ ਅਤੇ ਕਦੇ ਨਾਂਹ ਵਾਂਗ ਪਾਸਿਆਂ ਵੱਲ ਨੂੰ| ਇਵੇਂ ਹੀ ਕਿਨਾਰਾ ਉੱਤਰਦੀ ਚੜ੍ਹਦੀ ਲਹਿਰ ਨਾਲ ਕਰਦਾ ਹੈ | ਬੱਸ ਏਨੀ ਗੱਲ ਹੈ| ਇਹ ਹਾਇਕੂ ਦ੍ਰਿਸ਼ਟੀ ਹੈ|
    ਮੈਂ ਜਦ ਵੀ ਇਹ ਕੂ ਪੜ੍ਹਦਾ ਹਾਂ ਇਹੀ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਉਜਾਗਰ ਹੁੰਦਾ ਹੁੰਦਾ ਹੈ|
    ਬਾਕੀ ਫੈਸਲਾ ਤੁਸੀਂ ਕਰ ਲਵੋ ਦੋਸਤੋ ਕਿ ਕਿ ਇਸ ਵਿਚ ਕਿੰਨਾ ਕੁ ਮਾਨਵੀਕਰਣ ਹੈ|
  • ਰਣਜੀਤ ਸਰਾਂ ਜੀ ਤੁਹਾਡੀ ਗੱਲ ਨਾਲ ਮੈ ਬਿਲਕੁਲ ਸਹਿਮਤ ਹਾ ਪਰ ਮੇਰਾ ਸੁਆਲ ਇਹ ਹੈ ਕਿ ਕੀ ਇਹ ਇਕ ਉਦਾਹਰਣ ਬਣ ਸਕਦੀ ਹੈ, ਪੰਜਾਬੀ ਹਾਇਕੂ ਵਿਚ? ਜੇ ਬਣ ਸਕਦੀ ਹੈ ਤਾਂ ਮੈਂ ਇਸਦਾ ਸੁਆਗਤ ਕਰਾਂਗਾ, ਪਰ ਸਿਰਫ ਇਹ ਸ਼ੰਕਾ ਹੈ ਕਿ ਇਸ ਵਿਦਵਾਨ ਤੇ ਇਸਦੇ ਮੰਨਣ ਵਾਲੇ ਤੁਸੀ ਤੇ ਤਹਾਡੇ ਵਰਗੇ ਹੋਰ ਦਾਨੇਸ਼ਵਰ ਇਸ ਗੱਲ ਨੂੰ ਯਕੀਂਨੀ ਬਨਾਉਣ ਵਿਚ ਸਹਾਈ ਹੋਣਗੇ ਕਿ ਪੰਜਾਬੀ ਹਾਇਕੂ ਦਾ ਵੇਹੜਾ ਹੁਣ ਇਤਨਾ ਮੋਕਲਾ ਹੋ ਗਿਆ ਹੈ ਕਿ ਇਸ ਦੇ ਸਮਾਨੰਤਰ ਰਚਣ ਜਾ ਰਹੇ ਹਾਇਕੂ ਕਾਬਿਲੇ ਕਾਬੂਲ ਹੋਣਗੇ, ਜੇ ਹਾਂ ਹੈ ਤੇ ਇਸਦਾ ਸਮੂਹਿਕ ਸੁਆਗਤ ਕਰਨਾ ਬਣਦਾ ਹੈ,
  • ਜੀ, ਮਾਨ ਸਾਬ੍ਹ ਕੋਈ ਸ਼ੱਕ ਨਹੀਂ ਇਸ ਵਿਚ ਮਾਨਵੀਕਰਣ ਹੈ ਪਰ ਜਦ ਦ੍ਰਿਸ਼ ਉਜਾਗਰ ਹੁੰਦਾ ਹੈ ਤਾਂ ਪਤਾ ਨੀ ਮਾਨਵੀਕਰਣ ਕਿੱਧਰ ਉੱਡ ਜਾਂਦਾ ਹੈ ਹੈ| ਸ਼ਾਇਦ ਇਹੀ ਫਰਕ ਹੈ ਕਿਸੇ ਮਾਸਟਰ ਦੀ ਮਾਨਵੀਕਰਣ ਵਾਲੀ ਕੂ 'ਚ ਅਤੇ ਆਮ ਲੇਖਕ ਦੀ ਮਾਨਵੀਕਰਣ ਵਾਲੀ ਕੂ 'ਚ|
  • ਸਰਾ ਸਾਹਿਬ ਕਦੀ ਇੱਕਲੇ ਬਹਿ ਆਪਣੇ ਆਪ ਨਾਲ ਗੱਲਾਂ ਕੀਤੀਆਂ ਤਾਂ ਹੋਣਗੀਆਂ ...
  • ਸਰਾਂ ਜੀ ਗੱਲ ਮਾਸਟਰ ਦੀ ਜਾਂ ਆਮ ਲੇਖਕ ਦੀ ਨਹੀ ਹੈ, ਹਾਇਕੂ ਦੀ ਹੈ। ਹਰ ਮਾਸਟਰ ਪਹਿਲਾਂ ਆਮ ਹੀ ਹੁੰਦਾ ਹੈ, ਤਾਸੀਰ ਤਾਂ ਹਾਇਕੂ ਦੀ ਪਰਖਣੀ ਚਾਹੀਦੀ ਹੈ
  • ਧੰਨਵਾਦ ਸਰਾ ਸਾਹਿਬ, ਇਸ ਵਿੱਚਲਾ ਮਾਨਵੀਕਰਣ ਪਹਿਚਾਨਣ ਲਈ, ਜੋ ਆਪਾਂ ਨੂੰ ਮੇਰੀ ਚਿਰ ਦੀ pending ਪਈ ਅਰਜ਼ੀ ਵੱਲ ਲਿਆਉਂਦਾ ਹੈ ਕਿ ਹਾਇਕੂ ਦੀ ਇਕੱਲੀ-ਇਕੱਲੀ ਲਾਈਨ ਜਾਂ ਇਕੱਲੇ-ਇਕੱਲੇ ਸ਼ਬਦ ਦੀ ਚੀਰ-ਫਾੜ ਨਾਲੋਂ ਉਸਦੇ ਸਮੁਚੇ ਰੂਪ ਨੂੰ ਇੱਕ ਇੱਕਾਈ ਵਜੋ ਵੇਖਣ ਨਾਲ ਹੈ। ਜਦੋਂ ਅਮੂਰਤ-ਹਾਇਕੂ ਵਾਰੇ ਗੱਲ ਚਲਦੀ ਸੀ ਤਾਂ ਮੇਰੀ ਇਹੋ ਬੇਨਤੀ ਸੀ ਕਿ ਪੂਰੇ ਹਾਇਕੂ ਨੂੰ ਪੜ੍ਹਣ ਤੋਂ ਬਾਅਦ ਜੋ "ਇੱਕ" ਬਿੰਬ ਪਾਠਕ/ਸਰੋਤੇ ਦੇ ਮਨ ਵਿਚ ਉਕ੍ਰਦਾ ਹੈ ਉਸ ਦਾ ਹੀ ਅਸਲ ਮਹਤਵ ਹੈ ਓਹ ਸਥੂਲ ਹੋਣਾ ਚਾਹੀਦਾ ਹੈ ਭਾਵੇਂ ਉਸਨੇ ਕਿਹੋ ਜਿਹੀ ਵੀ ਸ਼ਬਦ ਚੋਣ ਕਿਉਂ ਨਾ ਕੀਤੀ ਹੋਵੇ ਉਸਦੇ ਉੱਲਟ ਚੰਗੀ ਤਰਾਂ ਠੋਕ ਕੇ ਲਿਖਿਆ ਹਾਇਕੂ ਵੀ ਜੇ "ਇੱਕ" ਠੋਸ ਬਿੰਬ ਨਹੀਂ ਸਿਰਜ ਸਕਦਾ ( ਜਦੋਂ ਅਸੀਂ ਵੇਖਣ ਲਗਦੇ ਹਾਂ ਕਿ ਕੀ ਖਿਣ ਖਿੰਡ ਗਿਆ ਹੈ ਜਾਂ ਪੇਸ਼ ਕੀਤੇ ਬਿੰਬਾਂ ਦਾ ਆਪਸੀ ਮੇਲ ਨਹੀਂ 'ਤੇ ਧਿਆਨ ਇੱਕੋ ਸਮੇਂ ਇੱਕ ਤੋਂ ਵੱਧ ਚੀਜ਼ਾਂ ਵੱਲ ਜਾ ਰਿਹਾ ਹੈ, ਆਦਿ-ਆਦਿ ) ਤਾਂ ਓਹ ਕੁਦਰਤਨ ਹੀ ਕਮਜ਼ੋਰ ਹੈ 'ਤੇ ਸ਼ਾਇਦ ਹਾਇਕੂ ਕਹਾਉਣ ਦੇ ਕਾਬਲ ਨਹੀਂ। ਇੱਕ ਵਾਰ ਸਰਬਜੋਤ ਸਿੰਘ ਬਹਿਲ ਹੋਰਾਂ ਇਸ ਮਸਲੇ 'ਤੇ ਇਹ ਕਿਹਾ ਸੀ :
    :
    Sarbjot Singh Behl ::
    ਚਾਰ ਗੱਲਾਂ ਹੋਈਆਂ...
    ਪਹਿਲੀ ਵਾਰੀ "........." ਹੁਰਾਂ ਦੀ ਸਾਰੀ ਗੱਲ ਸਪਸ਼ਟਤਾ ਨਾਲ ਸਾਹਮਣੇ ਆਈ ਤੇ ਪੂਰੀ ਸਮਝ 'ਚ ਪਈ...ਤੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ ..ਕਿ ਸਾਨੂੰ ਸ਼ਬਦਾਂ ਦੇ ਨਵੇਂ ਸੰਧਰਭ ਲਭਣੇ ਚਾਹੀਦੇ ਹਨ ..ਹਰ ਕਾਵਿਕ ਵਿਧਾ ਨੂੰ ਇਹ ਜਤਨ/ਉਪਰਾਲਾ ਅਮੀਰ ਕਰਦਾ ਹੈ ...
    '..............'[ the word used for the personification in that post - DG ] ਸ਼ਬਦ ਦੀ ਵਰਤੋਂ ਨਾਲ ਹੀ ਸਾਡੇ ਆਪਣੇ ਭਾਰਤੀ/ਪੰਜਾਬੀ ਸਭਿਆਚਾਰ 'ਚੋਂ ਉਪਜੀਆਂ semantical associations ਨਾਲ ਇਸ ਹਾਇਕੂ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ ..ਅਤੇ ਇਹ ਹਾਇਕੂ ਇੱਕ ਆਮ ਜਿਹੇ ਵਰਤਾਰੇ ਤੋਂ ਉੱਪਰ ਉਠ ਕੇ ਖਾਸ ਅਤੇ ਭਾਵਪੂਰਣ ਹੋ ਨਿਬੜਦਾ ਹੈ...

    ਦੂਜੀ ਗੱਲ........... ambiguity "................" [ the word used for the personification in that post - DG ] ਦੇ ਸੰਧਰਭ ਨੂੰ ਹੋਰ ਪਰਪੱਕ ਕਰਦੀ ਹੈ ..

    ਤੀਜੀ ਗੱਲ ..ਜੇ ਕੋਈ ਕਿੰਤੁ ਹੈ ਤਾਂ ਉਹ ਇਹ ਹੈ ਕਿ ਕਟ ਮਾਰਕ ਬੇਲੋੜਾ ਲਗਦਾ ਹੈ...ਉਸਦੇ ਹੋਣ ਦੇ ਬਾਵਜੂਦ ਇਹ ਹਾਇਕੂ ਪੂਰਾ ਵਾਕ ਹੀ ਲਗਦਾ ਹੈ.. [ Even here, the same thing is present, coincidence!!? ]

    ਚੌਥੀ ਗੱਲ,,, ".........." ਸਾਬ੍ਹ ..ਅੱਜ ਤੋਂ ਬਾਅਦ ਤੁਸੀ ਕਿਸੇ ਹੋਰ ਦੇ ਹਾਇਕੂ ਤੇ ਮਾਨਵੀਕਰਣ ਦਾ ਓਬ੍ਜੇਕ੍ਸ਼ਨ ਨਹੀਂ ਲਾ ਸਕਦੇ... :-)) ਬਸ਼ਰਤੇ ਕਿ ਉਹ ਹਾਇਕੂ ਦਾ ਪੂਰਕ ਹੋਵੇ ਨਾਂ ਕਿ ਬੇਲੋੜਾ l
    ...September 2, 2012 at 10:01pm
  • .........ਹਾਇਕੂ ਕਾਵਿ ਦੀ ਇੱਕੋ ਨਿਰੋਲ ਸਥੂਲ ਵਿਲੱਖਣਤਾ ਹੈ ਕਿ ਇਹ ਇੱਕ ਭੌਤਿਕ ( physical ) ਰੂਪ ਵਿੱਚ ਵਾਪਰੇ ਕਿਰਿਆ ਕਰਮ ਦਾ ਖਿਣ ਮਾਤਰ ਬਿਰਤਾਂਤ ਹੈ ਜੁ ਹਾਈਜਨ ਦੀ ਨਿਗਾਹ ਚੜ ਗਿਆ.....ਏਸ ਰੂਪਕ ਵਿਧੀ ਰਾਹੀਂ ਹਾਈਜਨ ਨੇ ਕਿਸੇ ਦੁਨਿਆਵੀ ਥੀਮ ਨਾਲ ਬਾਕੀ ਦੁਨੀਆਂ ਨਾਲ ਰੀਲੇਟ ਹੋਣਾ ਹੈ , ਤੇ ਅਪਣੀ ਵਿਸ਼ੇਸ਼ ਜੁਗਤ ਰਾਹੀਂ ਕੁੱਝ ਕੁ ਰਹੱਸ ਰਖਦੇ ਹੋਏ ਇਸ ਨੂੰ ਫਿਲਮਾਉਣਾਂ ਹੈ.........ਮਨਬਚਨੀ , ਮਾਨਵੀਕਰਨ , ਨਿਰਣੈ , ਸਭ ਹਾਈਜਨ ਦੇ ਅੰਤਰਮੁਖੀ ਭੁਸ ਹਨ , ਵਿਚਾਰਧਾਰਕ ਖਿੱਚਾਂ ਹਨ...ਜੁ ਕਲਪਣਾ ਦੀ ਪਹਿਲੀ ਚੂਲ ਬਣਦੇ ਹਨ.....ਜੇ ਕਾਲਪਨਿਕ ਫਿਕਸ਼ਨਲ ਗੱਲਾਂ ਹੀ ਹਾਇਕੂ ਰਾਂਹੀਂ ਕਰਨੀਆਂ ਹਨ....ਤਾਂ ਪੰਜਾਬੀ ਸਾਹਿਤ ਤੇ ਪ੍ਰੰਪਰਾ ਵਿੱਚ ਟੱਪੇ ਮਾਹੀਏ ਬਥੇਰਾ ਕੁੱਝ ਪਹਿਲਾਂ ਹੀ ਮੌਜੂਦ ਹੈ , ਏਸ ਹਾਲਤ ਵਿੱਚ ਅਰਾਮ ਨਾਲ ਹਾਇਕੂ ਦਾ ਖਹਿੜਾ ਛੱਡੋ ...............@ Dalvir Gill < Kuljit Mann and Sra Sahib...
  • ਧੀਦੋ ਜੀ ਅਰਾਮ ਨਾਲ ਤੇ ਨਹੀ ਛਡਦੇ, ਕੁਟ ਖਾ ਕੇ ਹੀ ਜਾਵਾਂਗੇ
  • ha ha ha !!
  • hahahaha....ਮਾਨ ਸਾਹਬ ...ਮੇਰੀ ਖੋਪੜੀ ਵਿੱਚ ਤਾਂ ਹਾਲੇ ਹਾਇਕੂ ਦੀ ਚੌਥੀ ਪੰਜਵੀਂ ਜਮਾਤ ਹੀ ਅੜੀ ਹੋਈ ਹੈ....ਅਗਲੀਆਂ ਪਤਾ ਨੀ ਕਿੱਥੇ ਪੜਨੀਆਂ ਪੈਣੀਆਂ ਹਨ...
  • ਕੋਈ ਗੱਲ ਨਹੀ ਵਕਤ ਨਾਲ ਹੀ ਚਲਣਾ ਪੈਦਾ ਹੈ ਪਰ ਤੁਸੀਂ ਵਿਦਵਾਨ ਹੋ ਇਸ ਵਿਚ ਕੋਈ ਸ਼ਕ ਨਹੀ ਤੇ ਹੋ ਵੀ ਦਿਲ ਦੀ ਗੱਲ ਕਰਨ ਵਾਲੇ
  • ਗਿੱਲ ਸਾਬ੍ਹ, ਮੈਂ ਭਾਵੇਂ ਕਦੇ ਇਸ ਤਰ੍ਹਾਂ ਨਹੀਂ ਲਿਖਿਆ ਪਰ ਜੇ ਕੋਈ ਅਜਿਹਾ ਲਿਖਦਾ ਹੈ ਅਤੇ ਉਸਤੋਂ ਕੋਈ ਵਧੀਆ ਦ੍ਰਿਸ਼ ਉਭਰਦਾ ਹੈ ਤਾਂ ਉਸਦਾ ਅਨੰਦ ਲੈ ਲੈਣਾ ਚਾਹੀਦਾ ਹੈ ਭਾਵੇਂ ਉਸਨੂੰ ਅਪਣੀ ਲੇਖਣੀ ਲਈ ਇੱਕ ਨਿਯਮ ਨਾ ਬਣਾਓ|
  • ਮੇਰੇ ਖਿਆਲ 'ਚ ਗਿੱਲ ਸਾਬ੍ਹ ਜੋ ਸ਼ਿੱਕੀ ਨੇ ਲਿਖਿਆ ਓਹ ਸਾਰਾ ਭੌਤਿਕ ਕਿਰਿਆ ਕਰਮ ਹੀ ਸੀ ਅਤੇ ਰਹੱਸ ਇਸ ਵਿਚ ਇਹ ਸੀ ਕਿ ਓਹ ਕਿਵੇਂ ਗੱਲਾਂ ਕਰ ਰਹੇ ਹਨ, ਜੇ ਮੇਰੀ ਗੱਲ ਨਾ ਵੀ ਜਚੇ ਤਾਂ ਖਿਮਾ ਕਰਨਾ|
  • http://wkdhaikutopics.blogspot.jp/2007/02/anthropomorphism.html
    wkdhaikutopics.blogspot.com
    Japanese haiku, kigo and topics. Season words. personification, Anthropomorphism
  • http://www.sumauma.net/haicai/haiku-anthro.html
    www.sumauma.net
    Anthropormophism - Some Thoughts by Jane ReichholdJane Reichhold's answers to my...See More
  • Dhido Gill .........

    stillness - -
    fireflies are glowing over
    deep water.....

    ......................
    ਚੁੱਪ ਚਾਂਦ-
    ਜੁਗਨੂੰ ਚਮਕਣ
    ਡੂੰਘਾ ਪਾਣੀ...........ਸ਼ੀਕੀ ਦਾ ਇੱਕ ਹਾਇਕੂ...........ਤੇ ਸਿਰਫ ਉਹ ਹੀ ਏਸਦੀ ਤਾਸੀਰ ਸਮਝ ਸਕਦੇ ਨੇ ਜਿਨਾਂ ਨੂੰ ਪਤਾ ਜੁਗਨੂੰ ਕਿਉਂ ਤੇ ਕਦੋਂ ਚਮਕਦਾ
  • it is practically a given that in our hands haiku will end up very different from the ones written in Japan in either the 1600s or yesterday. Again, I think each writer has to decide which of the many rules to follow or not. And our degree of tolerance for understanding and accepting when another author has different rules is one of the lessons we need to practice as our world grows smaller......Jane
  • KIKAKU (1661-1707) ਦੀ ਰਚਨਾ ਨੂੰ ਲੈ ਕੇ ਛਿੜੀ ਚਰਚਾ ਦਿਲਚਸਪ ਹੈ ਬਹੁਤ ਕੁਝ੍ਝ ਸਿੱਖਣ ਲਈ ਮਿਲਿਆ ਹੈ ............ਇੱਕ ਪਾਠਕ ਹੋਣ ਦੇ ਨਾਤੇ ਮੇਰੇ ਮੂਹਰੇ ਇੱਕ ਸਧਾਰਨ ਜਿਹਾ ਸਵਾਲ ਉਠ ਖਲੋਂਤਾ ਹੈ I ....... ਕੀ ਮੈਂ ਤਿੰਨ ਸੌ ਪੰਜਾਹ ਸਾਲਾਂ ´ਚ ਫੂਜੀ ਪਹਾੜ ਤੋਂ ਖੁਰੀ ਬਰਫ਼, ਗੰਗਾ ´ਚ ਵਗੇ ਪਾਣੀ ਤੇ ਦੁਨੀਆਂ ਵਿੱਚ ਆਈਆਂ ਤਬਦੀਲੀਆਂ ਦਾ ਲੇਖਾ ਜੋਖਾ ਭੁੱਲ ਜਾਵਾਂ ?
    ਮੇਰੀ ਪੰਜਾਬੀ ਹਾਇਕੂ ਨਾਲ ਸਾਂਝ ਤਾਜ਼ੀ ਤਾਜ਼ੀ ਹੈI ਇਹ ਵੀ ਪਤਾ ਲੱਗਾ ਹੈ ਕੇ ਹਾਇਕੂ ਦੀ ਵੀ ਪੰਜਾਬੀ ਬੋਲੀ ਵਿੱਚ ਆਮਦ ਇੱਕ ਜਾਂ ਦੋ ਹੱਥਾਂ ਦੀਆਂ ਉਂਗਲਾਂ ਤੇ ਗਿਣੇ ਜਾਣ ਜੋਗੇ ਸਾਲਾਂ ਕੁ ਦੀ ਹੀ ਹੈI ਬਾਕੀ, ਕਲਾਸੀਕਲ ਲਿਖਤਾਂ ਅਤੇ ਸਾਰੇ ਪੁਰਾਣੇ ਮਾਸਟਰ ਆਪਣੇ ਆਪਣੇ ਸਮੇਂ ਦੀਆਂ/ਦੇ ਹੀ ਹੁੰਦੇ ਹਨ I ਤੇ ਉਹ ਸਮਾਂ ਬੀਤ ਚੁੱਕਾ ਹੈ I ਇੱਕ ਇਤਿਹਾਸਕ ਦਸਤਾਵੇਜ ਵਜੋਂ ਹੀ ਵਰਤਣੇ ਚਾਹੀਦੇ ਹਨI ਹਾਇਕੂ ਦਾ ਪਾਠਕ ਤੇ ਸਿੱਖਣ ਦੀ ਲਾਲਸਾ ਹੋਣ ਕਰਕੇ ਮੇਰੀ ਇੱਕ ਅਰਜੋਈ ਆਪ ਸ੍ਭ੍ਭ ਦੇ ਅੱਗੇ ਹੈ, ਕੇ ਜੇ ਹੋ ਸਕੇ ਜਾਂ ਜਿੱਥੋਂ ਤੱਕ ਸੰਭਵ ਹੈ ਤਾਂ ਚਰਚਾ ਅਜੋਕੀ ਲਿਖੀ ਜਾ ਰਹੀ ਰਚਨਾ/ ਹਾਇਕੂ ਤੇ ਹੋਵੇ ਤਾਂ ਜਿਆਦਾ ਫਾਇਦੇਮੰਦ ਰਹੇਗੀI ਅਜੋਕੀ ਹਾਇਕੂ ਰਚਨਾ ਕਿਸੇ ਵੀ ਸਮਾਜ ਚੋਂ ਚੁੱਕੀ ਜਾ ਸਕਦੀ ਹੈ ਤੇ ਫੇਰ ਪੰਜਾਬੀ ਵਿੱਚ ਰਚੀ ਗਈ ਕਿਰਤ ਨਾਲ ਮੇਲੀ ਜਾ ਸਕਦੀ ਹੈI
    ਸਾਨੂੰ ਪਤਾ ਹੈ ਲੇਓਨਾਰ੍ਡੋ ਦਾ ਵਿੰਚੀ ਇੱਕ ਮਾਸਟਰ ਸੀ ਤੇ ਮੋਨਾ ਲੀਸਾ ਉਸਦੀ ਕਲਾਸੀਕਲ ਕਿਰਤ I ਇਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕੇ ਮੋਨਾ ਲੀਸਾ ਅੱਜ ਦੀ ਕਲਾਸੀਕਲ ਕਿਰਤ ਨਹੀਂ ਤੇ ਅੱਜ ਉਹ ਇੱਕ ਇਤਿਹਾਸਕ ਦਸਤਾਵੇਜ ਹੈ I
  • Beautiful thing is, we are different colours of rainbow and still represent one rainbow...

No comments:

Post a Comment