Saturday, November 8, 2014

ਨਾਸਾਂ ਹੋਈਆਂ ਜੀਭ


ਚੱਲੇ ਘੁਲਾੜੀ
ਗੁੜ ਬਣ ਰਿਹਾ . . .
ਨਾਸਾਂ ਹੋਈਆਂ ਜੀਭ

http://dalvirgill.wordpress.com/2014/01/04/sugar-mill-ਘੁਲਾੜੀ/
LikeLike · · Stop Notifications · Share

  • Ranjit Singh Sra ਸੋਹਣਾ,, ਆਖਰੀ ਸਤਰ ਲਈ ਸੁਝਾ :
    ਚੱਲੇ ਘੁਲਾੜੀ
    ਗੁੜ ਬਣ ਰਿਹਾ . . .
    ਨੱਕ 'ਚ ਜੀਭ
  • Satwinder Gill ਸੁੰਦਰ !!!
  • Dalvir Gill Sra Bhaji, that fixes the meter, i know. but ( being a theatre student ) i feel when you say it out the meter in original version doesn't irk that much. i never was a big fan of 'structure' anyway.

    i'm translating Robert D. Wilson's 6th essay, "Haiku Is Dead." from his series on Haiku Aestheitcs and there he's quoting people on 'what's haiku', and most of them consider 'verb' as a necessary component. I know that you believe it to be 'noun' as compared to 'verb' and has gone to the lengths to put Lee Gurga's assumption in Basho's mouth.

    that being said, i'm happy to notice that you have started seeing haiku as more than word-picture and your suggestions to other poets are becoming increasingly 'poetic', or, dare i say more Hokku-esque. what Shiki did, why he did that to this millennium old tradition is a different story. ( His comments on Basho in "Basho and his Interpreters" beg attention. )

    anything, along the followings lines
    ਚੱਲੇ ਘੁਲਾੜੀ
    ਗੁੜ ਬਣ ਰਿਹਾ ... ਨਾਸਾਂ
    ਹੋਈਆਂ ਜੀਭ
    was avoided just because i felt that once in a while you can tell the "rules" to go to hell and i love the "rule-breking-Issa". and it's the Masters i intend to learn from not the ELH big names who don't even interpret but just love to repeat the "rules" for their love of listening to the sound of their own voice.
  • Sukhvir Singh Soohe Akhar Bilkul sahi hai ji. ena fikar naa kro.
  • Amarjit Sathi Tiwana ਗਿੱਲ ਸਾਹਿਬ ਅਤੇ ਸਰਾ ਸਾਹਿਬ ਮੈਨੂੰ 'ਨਾਸਾਂ ਹੋਈਆਂ ਜੀਭ' ਜਾਂ 'ਨੱਕ 'ਚ ਜੀਭ' ਕਹਿਣਾ ਕੁਝ aesthetically ਕੁਸੁਹਜ ਜਾ ਲਗਦਾ ਹੈ। ਕੀ ਇਸ ਤਰਾਂ ਕਿਹਾ ਜਾ ਸਕਦਾ ਹੈ:
    ਚੱਲੇ ਘੁਲਾੜੀ
    ਗੁੜ ਬਣ ਰਿਹਾ . . .
    ਮਿੱਠੀ ਮਿੱਠੀ ਮਹਿਕ
    ਨੋਟ: ਮਿੱਠਾ ਜੀਭ ਦਾ ਅਤੇ ਮਹਿਕ ਨੱਕ ਦਾ ਸੁਆਦ।
  • Dalvir Gill ਜੀ ਟਿਵਾਣਾ ਸਾਹਿਬ। ਇੱਕ ਬਾਰ ਪਹਿਲਾਂ ਵੀ "ਨਮੋ ਅੰਧਕਾਰੇ" ਦੀ ਤਰਜ਼ 'ਤੇ ਇਹੋ ਗੱਲ ਹੋਈ ਸੀ ਕਿ ਚੰਗੇ ਤੇ ਬੁਰੇ ਦਾ ਭੇਦ ਸਾਡੀ ਅੰਤਰਮੁਖਤਾ ਹੀ ਹੈ। "ਮਿੱਠੀ ਮਹਿਕ" ਤਾਂ "ਖੁਸ਼ ਬੂ" ਦਾ ਹੀ ਬਦਲ ਲੱਗਦਾ ਹੈ। ਪਹਿਲੀ ਬਾਰ ਵੀ ਇਹੋ ਗੱਲ ਹੋਈ ਸੀ "ਨਥੁਨੇ ਹੋਏ ਜਿਹਵਾ" ਕੀ ਰਤਾ ਕੁ ਸਹਿਣਯੋਗ ਬਣ ਜਾਂਦਾ ਹੈ। Euphemism ਦੀ ਹੱਦ ਇਹੋ ਹੈ ਕਿ ਅਸੀਂ "ਟ" ਸ਼ਬਦ ਨੂੰ "ਟੈਂਕਾ" ਆਖਣ ਲੱਗ ਗਏ ਕਿ ਜਾਹਲ ਭਾਸ਼ਾ ਵਿੱਚ ਇਹ ਪੁਰਸ਼ ਦੇ ਪਤਾਲੂ ਦਾ ਬੋਧਿਕ ਹੈ, ਜਦੋਂਕਿ ਆਦਿ ਗ੍ਰੰਥ ਵਿੱਚ, ਗਉੜੀ ਪੂਰਬੀ ਵਿੱਚ ਦਰਜ਼ ਕਬੀਰ ਜੀਉ ਕੀ 'ਬਾਵਨ ਅਖਰੀ' ਵਿੱਚ "ਟਟਾ ਬਿਕਟ ਘਾਟ ਘਟ ਮਾਹੀ ॥" ( ਅੰਗ 341 ) ਗੁਰੂ ਬਾਬੇ ਦੀ ਲਿਖੀ 'ਪਟੀ' ਵਿੱਚ ਵੀ "ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥" ( ਅੰਗ 432 ) ਇਉਂ ਹੀ ਆਉਂਦਾ ਹੈ।
    ਮੈਂ ਇੱਕ ਸਾਲ ਦੋ ਮਹੀਨੇ ਦਾ ਸਮਾਂ ਘਰ ਬੈਠ ਕੇ Colonial Discourse ਨੂੰ 'ਦਸਮ ਗ੍ਰੰਥ' ਅਤੇ 'ਹਾਇਕੂ' ਦੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸਨੇ ਸਾਡੀ psyche ਨੂੰ ਕਿਵੇਂ ਪ੍ਰਭਾਵਿਤ ਕੀਤਾ ਅਤੇ ਸਾਡੇ ਵਿੱਚ, ਸਮੇਤ ਸਾਡੀ ਬੋਲੀ, ਸਭਨਾਂ ਪਹਿਲੂਆਂ ਪ੍ਰਤੀ ਕਿਵੇਂ ਹੀਣਤਾ ਦਾ ਅਹਿਸਾਸ/ਗਰੰਥੀ ਪੈਦਾ ਕੀਤਾ। ਜਾਪਾਨ ਵਿੱਚ ਇਹੋ ਕੰਮ 'ਮੀਜੀ ਕਾਲ' ( 1868-1912 ) ਵਿੱਚ ਹੋਇਆ ਤੇ ਸ਼ੀਕੀ ਇਸ ਪ੍ਰਭਾਵ ਨੂੰ ਕਬੂਲਣ ਵਾਲਿਆਂ ਵਿੱਚੋਂ ਇੱਕ ਸੀ।
    ਜਦੋਂ ਦਾ ਮੇਰਾ ਇੱਕ ਛੋਟਾ ਜਿਹੇ ਨੋਟ, "ਮਹਾਅ" ( Ma ) ਅਤੇ "ਯੁਗੇਨ" ( Yugen ) ਬਾਰੇ ਇੱਕ ਪੋਸਟ, ਬਿਨਾਂ ਕਿਸੇ ਕਾਰਣ ਦੱਸੇ ਹੀ ਡਿਲੀਟ ਕਰ ਦਿੱਤੀ ਗਈ ਸੀ ਉਦੋਂ ਤੋਂ ਮੈਂ ਗਰੁੱਪ 'ਤੇ ਫੇਰੀ ਪਾਉਣ ਤੋਂ ਪ੍ਰਹੇਜ਼ ਹੀ ਕਰਦਾ ਸਾਂ ( "ਕਾਰਣ ਦਸੋ ਨੋਟਿਸ" ਜਾਰੀ ਕਰਨਾ ਜਾਂ "ਮੈਂ ਚਲਿਆ, ਰੋਕ ਲਵੋ ਜੇ ਰੋਕਣਾ" ਦੀ ਮੁਹਾਰਨੀ ਰਟਨਾ ਮੈਨੂੰ ਹਮੇਸ਼ਾ ਹੀ ਹਾਸੋਹੀਣੀ ਹੱਦ ਤੱਕ ਬੱਚਕਾਨਾ ਲੱਗਿਆ ਹੈ, ਸੋ ਅਜਿਹਾ ਕੁਝ ਕਰਨ ਤੋਂ ਬਿਨਾਂ ਹੀ ਮੈਂ ਪਰਾਂਹ ਹੋ ਗਿਆ ਸਾਂ।) ਇਹ ਤਾਂ ਨਵੇਂ ਸਾਲ ਵਿੱਚ ਬੀਤਿਆ ਭੁੱਲ ਕੇ ਨਵੀਂ ਉਮੰਗ ਨਾਲ ਸ਼ੁਰੂ ਹੋਇਆ ਸਾਂ। ਆਪ ਹਾਇਕੂ ਲਿਖਣ ਦੀ ਕੋਸ਼ਿਸ਼ ਭਾਵੇਂ ਪੰਜ ਕੁ ਸਾਲ ਪਹਿਲਾਂ ਹੀ ਕੀਤੀ ਪਰ ਜਾਪਾਨੀ-ਕਾਵਿ ਨਾਲ ਰਿਸ਼ਤਾ ਤਾਂ ਕੋਈ ਤੀਹ ਸਾਲ ਪੁਰਾਣਾ ਹੈ।

    ਹਾਂ, ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ "ਮਿੱਠੀ ਮਿੱਠੀ ਮਹਿਕ", "ਨੱਕ 'ਚ ਜੀਭ" ਨਾਲੋਂ ਫਿਰ ਵੀ ਭਲੀ ਦਿਸ਼ਾ ਵੱਲ ਨੂੰ ਹੈ।
  • Amarjit Sathi Tiwana ਗਿੱਲ ਸਾਹਿਬ ਮੇਰਾ ਸੁਝਾ ਸਿਰਫ ਸੁਹਜ-ਸੁਆਦ ਪਖੋਂ ਹੀ ਹੈ। ਸ਼ਬਦ ਮਿੱਠਾ ਖੁਸ਼ਬੂ ਨਾਲੋਂ ਗੁੜ ਦੀ ਮਿਠਾਸ ਨਾਲ਼ ਜਿਆਦਾ ਜੁੜਦਾ ਹੈ। ਪੱਕ ਰਹੇ ਗੁਣ ਦੀ ਮਹਿਕ ਅਤੇ ਗੁਲਾਬ, ਚਮੇਲੀ ਜਾਂ ਰਾਤ ਰਾਣੀ ਦੀ ਖੁਸ਼ਬੂ ਬਿਲਕੁਲ ਵੱਖਰੇ ਅਹਿਸਾਸ ਹਨ।
    ਭਾਸ਼ਾ ਇਕ ਜਿਉਂਦੀ-ਵਗਦੀ ਧਾਰਾ ਹੈ। ਇਸ ਵਿਚ ਸਮੇ ਸਮੇ ਬਦਲ ਹੁੰਦਾ ਰਹਿੰਦਾ ਹੈ
    ਅਤੇ ਹੋਣਾ ਵੀ ਚਾਹੀਦਾ ਹੈ। ਜੇ ਲੋਕ ਬੋਲੀ ਨੇ ਟ ਨੂੰ ਟੈਂਕਾ ਕਹਿਣਾ ਸਵੀਕਾਰ ਕਰ ਲਿਆ ਹੈ ਤਾਂ ਕੋਈ ਅਵੱਗਿਆ ਵੀ ਨਹੀਂ ਹੋਈ।
    ਆਮ ਪਾਠਕ ਨੂੰ ਹਾਇਕੂ ਵਿਚ ਬੌਧਕਤਾ ਨਾਲੋਂ ਸਰਲਤਾ ਅਤੇ ਸਪੱਸ਼ਟਤਾ ਚੰਗੀ ਲਗਦੀ ਹੈ। ਤੁਸੀਂ ਵਿਦਵਾਨ ਹੋ ਅਤੇ ਹਰ ਚੀਜ਼ ਨੂੰ ਬੜੀ ਗਹਿਰਾਈ ਵਿਚ ਜਾ ਕੇ ਸੋਚਦੇ ਹੋ। ਤੁਹਾਡੇ ਵਿਚਾਰ ਬਹੁਤ ਉੱਚੇ ਅਤੇ ਸੂਖਮ ਹੁੰਦੇ ਹਨ ਪਰ ਬਹੁਤ ਦਫਾ ਮੇਰੇ ਵਰਗੇ ਪਾਠਕ ਲਈ ਸਮਝਣੇ ਔਖੇ ਲਗਦੇ ਹਨ।
  • Amrit Rai ਚਲੇ ਘੁਲਾੜੀ
    ਨਾਸਾਂ ਹੋਈਆਂ ਜੀਭ
    ਗੁੜ ਬਣਦਾ।
  • Narinder Pal Singh ਨਾਸਾਂ ਹੋਈਆਂ ਜੀਭ...in my humble opinion is fully apt ;means to me as "entehaa" of the good sweet fragrance which makes the observer( and the reader too) almost taste the ਗੁੜ thro' smell only !

No comments:

Post a Comment