Saturday, June 28, 2014

Sanjay Sanan ਵਾਢੀ ਦੀ ਰੁੱਤ - ਮੇਰੇ ਪਸੰਦੀਦਾ ਵਿਅੰਜਨ ਦੀ ਮਹਿਕ ਹੋਰ ਘਟਿਆ ਸੋਨੇ ਦਾ ਰੇਟ

ਵਾਢੀ ਦੀ ਰੁੱਤ -
ਮੇਰੇ ਪਸੰਦੀਦਾ ਵਿਅੰਜਨ ਦੀ ਮਹਿਕ
ਹੋਰ ਘਟਿਆ ਸੋਨੇ ਦਾ ਰੇਟ
  • Sanjay Sanan In Roman___________

    wadi di rutt -
    mere pasandida vayanjan di mehak
    hor ghatya sone da rate
  • Lavtar Singh Sanjay Sanan ਜੀ
    ਵਧੀਆ ਸੋਨੇ ਦੇ ਵਧੇ ਹੋਏ ਰੇਟ ਵਰਗਾ
  • Jagraj Singh Norway Sanjay ਭਾਜੀ ਰਚਨਾ ਬਹੁਤ ਖੂਬ ਹੈ ਜੀ, ਪਰ ਮੈਨੂੰ ਫ੍ਰੇਜ਼ /ਫ੍ਰੈਗਮੈਂਟ ਨਹੀਂ ਦਿਖੇ , ਇਸ ਲਈ ਇੱਕ ਹੋਰ ਵਰਸ਼ਨ ਲਿਖਣ ਨੂੰ ਦਿਲ ਕੀਤਾ ਜੀ, ਛੋਟੇ ਵੀਰ ਦਾ ਇੱਕ ਸੁਝਾ ਕਬੂਲ ਕਰਨਾ ਜੀ :::::
    ਹੋਰ ਘਟਿਆ ਸੋਨੇ ਦਾ ਭਾਅ--
    ਵਾਢੀ ਦੀ ਰੁੱਤ ਆਉਂਦਿਆਂ ਆਈ
    ਮਨਪਸੰਦ ਭੋਜਨ ਦੀ ਮਹਿਕ
  • Sarbjit Singh ਸੰਜੇ ਸਨਾਨ ...ਤੁਸੀਂ ਸੋਨੇ ਨਾਲੋਂ ਵੀ ਪਿਆਰੇ ...
  • Sanjay Sanan Jagraj Singh Norway ji......, your version is wonderful.....
    ....Sarbjit Singh jio_________Regards !!!!!!!!
  • Sanjay Sanan Davinder Kaur ji,,,,,,,
    ...jackpot for wife.....
    ...pot hole for me....lol....
  • Gurwinderpal Singh Sidhu ਬਹੁਤ ਸੋਹਣਾ ਜੀ..
  • Mohinderpal Babbi ਵਿਚਾਰੇ ਏਨੀ ਸੇਵਾ ਕਰ ਰਹੇ ਨੇ..ਭਰਜਾਈ ਨੂੰ ਕੁੱਝ ਬਣਵਾ ਹੀ ਦਿਓ ਸੋਨੇ ਦਾ ..lol
  • Ranjit Singh Sra ਖੂਬ, ਜਗਰਾਜ ਜੀ ਦੀ ਗੱਲ ਵੀ ਠੀਕ ਹੈ,, ਕੁਝ ਹੋਰ ਤਰ੍ਹਾਂ~
    ਵਾਢੀ ਦੀ ਰੁੱਤ--
    ਸੋਨੇ ਦੇ ਘਟੇ ਭਾਅ ਦੀ
    ਰਸੋਈ 'ਚੋਂ ਮਹਿਕ
  • Sanjay Sanan Thanks everybody......
    .....Ranjit Singh Sra ji...., your version is perfect.....
  • Ranjit Singh Sra Sanan ji, this is called synesthesia. Perception of one sense described in the terms of another. I mean synesthesia in my version.
  • Sanjay Sanan "synesthesia in haiku" te koi link hove ta post karyo...., Sra ji
  • Gurmeet Sandhu Synesthesia and Basho

    some believe Basho had synesthesia. There are several examples of this in his haiku’s, one of which is:


    As the bell tone fades,
    Blossom scents take up the ringing,
    Evening shade.

    In this Haiku there is a merging of scent with sound. In my opinion it’s a tough call because, as we discussed in class, so much of haiku is condensing a feeling, emotion or scene into a few words. This condensing process may lend itself to the blending of perception, sensation and emotion, making it seem a lot like synesthesia.
  • Dhido Gill ਵਾਹ ਜੀ ਵਾਹ
  • Gurmeet Sandhu ਸੰਜੇ ਸਨਨ ਜੀ ਦੇ ਮੂਲ ਹਾਇਕੂ:
    ਵਾਢੀ ਦੀ ਰੁੱਤ -
    ਮੇਰੇ ਪਸੰਦੀਦਾ ਵਿਅੰਜਨ ਦੀ ਮਹਿਕ

    ਹੋਰ ਘਟਿਆ ਸੋਨੇ ਦਾ ਰੇਟ
    ਦਾ ਹੀ ਇਕ ਵਰਸ਼ਨ ਰਣਜੀਤ ਸਰਾ ਹੋਰਾਂ ਲਿਖਿਆ ਹੈ......ਇਸਦੇ ਵਿਚ ਦੋ ਬਿੰਬ( ਦ੍ਰਸ਼ਟਾ ਜਾਂ ਸ਼੍ਰਵਣ ਇੰਦਰੀਬੋਧ ਜੋ ਕਿ ਸੋਨੇ ਦੇ ਭਾਅਦੀ ਖਬਰ ਦੇਖਣ ਜਾਂ ਸੁਨਣ ਨਾਲ ਹੋਇਆ ਹੈ, ਅਤੇ (ਸੁੰਘਣ ਇੰਦਰੀ ਬੋਧ ਜੋ ਪਕਵਾਨ ਦੀ ਮਹਿਕ ਨਾਲ ਹੋਇਆ ਹੈ) ਨੂੰ ਦਰਸਾਇਆ ਗਿਆ ਹੈ.....ਹਾਇਕੂ ਵਿਚ ਦੋ ਵਿਰੋਧੀ ਇੰਦਰੀ ਬੋਦ ਦੀ ਇਸ ਸਮੀਪਤਾ ਨੂੰ ਹੀ synesthesia in haiku ਕਿਹਾ ਜਾਂਦਾ ਹੈ.....ਬਾਸ਼ੋ ਨੇ ਇਸ ਤਰਜ ਦੇ ਹਾਇਕੂ ਲਿਖੇ ਹਨ....
  • Dhido Gill koi haiku likho.......Sandhu Sahib....jiho jiha mrji.....mai os te basho jan issa dee viakhiaa de devanga
  • Gurmeet Sandhu ਧੀਦੋ ਗਿੱਲ ਸਾਹਿਬ ਤੁਸੀਂ ਵਿਦਵਾਨ ਹੋ, ਮੈਂ ਆਪਣੀ ਤੁਛ ਜਿਹੀ ਬੁਧੀ ਨਾਲ ਇਕ ਬਾਸ਼ੋ ਦਾ ਹਾਇਕੂ ਉਪਰ ਦਰਜ ਕੀਤਾ ਹੈ.....ਸੰਜੇ ਸਨਨ ਜੀ ਦਾ ਬਹੁਤ ਹੀ ਖੂਬਸੂਰਤ ਢੁਕਵਾਂ ਹਾਇਕੂ ਇਹਦੀ ਮਸਾਲ ਸਾਡੇ ਕੋਲ ਹੈ.....ਵਾਢੀ ਦੀ ਰੁਤ ਘਟ ਰਹੇ ਸੋਨੇ ਦੇ ਭਾਅ ਦੀ ਖਬਰ ਦਾ ਬਿੰਬ, ਘਰ ਵਾਲੀ ਵਲੋਂ ਉਹਦੇ ਲੲੌ ਮਨਪਸੰਦ ਪਕਵਾਨ ਦੀ ਮਹਿਕ ਦਾ ਬਿੰਬ.....ਇਹ ਸਾਰੇ ਤੁਹਾਡੇ ਵਲੋਂ ਵਿਆਖਿਆ ਦੇਣ ਲਈ ਮੌਜੂਦ ਹਨ.....
    ਪਾਓ ਚਾਨਣਾ....
  • Dhido Gill ਸੰਧੂ ਸਾਹਬ......... ਭਲਾ ਸੋਨੇ ਦੇ ਡਿੱਗ ਰਹੇ ਮੁੱਲ ਤੇ ਮਨਪਸੰਦੀ ਪਕਵਾਨ ਦਾ ......ਵਾਢੀ ਦੀ ਰੁੱਤ ਨਾਲ ਕੀ ਸਬੰਧ ਜੁੜਦਾ ਹੈ...? ਬਾਕੀ ਮੈਂ ਵਿਦਵਾਨ ਨਹਿਂ , ਆਮ ਕਾਮਨ ਸੈਂਸ ਵਾਲਾ ਬੰਦਾ ਹਾਂ.....ਪਰ ਹਾਇਕੂ ਵਿਦਵਾਨਾਂ ਨੂੰ ਵੀ ਇਹ ਭਰਮ ਤਿਆਗ ਦੇਣਾ ਚਾਹੀਦਾ ਕਿ ਉਹ ਹਰ ਊਟ ਪਟਾਂਗ ਬਿੰਬਾਂ ਦੇ ਗੁਤਾਵੇ ਨੂੰ ਬਾਸ਼ੋ ਦੇ ਨਾਮ ਥੱਲੇ ਹਾਇਕੂ ਰਚਨਾ ਦਾ ਨਾਮ ਦੇ ਸਕਣਗੇ....................................
    ਜੇ ਘੜੀ ਦੀ ਘੜੀ ਮੰਨ ਲਈਏ ਹਾਈਜਨ ਆੜਤੀਆ ਜਾਂ ਪੇੱਡੂ ਸ਼ਾਹੂਕਾਰੇ ਨਾਲ ਸਬੰਧਤ ਹੈ ਤਾਂ ਵੀ ਨਾ ਡਿੱਗ ਰਹੇ ਸੋਨੇ ਦੀ ਤੇ ਨਾ ਹੀ ਮਨ ਪਸੰਦ ਪਕਵਾਨ ਦੀ ਕੋਈ ਤੁਕ ਬਣਦੀ ਨਜਰ ਆਉਂਦੀ ਹੈ
  • Gurmeet Sandhu ਨਾਂ ਨਾਂ ਗਿੱਲ ਸਾਹਿਬ ਤੁਸੀਂ ਸਿਆਣੇ ਪੁਰਸ਼ ਹੋ, ਇਸ ਲਈ ਤਾਂ ਤੁਸੀਂ ਇਹਦੀਆਂ ਬਾਰੀਕੀਆਂ ਨੂੰ ਸਾਡੇ ਲਈ ਉਜਾਗਰ ਕਰਦੇ ਰਹਿੰਦੇ ਹੋ....ਹੁਣ ਤਲਖੀ ਵਾਲੀ ਭਾਸ਼ਾ ਵਿਚ ਹਾਇਕੂ ਦਾ ਵਿਸ਼ਲੇਸ਼ਣ ਨਾਂ ਕਰੋ.....ਸਨਨ ਸਾਹਿਬ ਨੇ ਸ਼ਾਇਦ ਹਾਇਕੂ ਇਹ ਸੋਚ ਕੇ ਨਹੀਂ ਲਿਖਿਆ ਕਿ ਇਹ synesthesia ਹਾਇਕੂ ਲਿਖਣਾ ਹੈ, ਪਰ ਇਹਦੇ ਵਾਢੀ ਦੀ ਰੁੱਤ ਦੀ ਬਹੁਤ ਮਹਤੱਤਾ ਹੈ....ਘਰ ਵਾਲੀ ਨੂੰ ਪਤਾ ਹੈ....ਹੁਣ ਉਹਦੇ ਕੋਲ ਹਾੜੀ ਦੇ ਪੈਸੇ ਆਉਣ ਵਾਲੇ ਨੇ....ਸੋਨੇ ਦਾ ਰੇਟ ਵੀ ਥੱਲੇ ਆ ਰਿਹਾ ਹੈ....ਸੁਆਦਲੇ ਖਾਣੇ ਦੀ ਮਹਿਕ....ਸੁਨੇਹਾ ਹੈ ਜੇਵਰ ਲਈ ਮੰਗ ਦਾ .....ਰਹੀ ਗੱਲ ਬਾਸ਼ੋ ਦੀ ਉਹਨੇ ਜੋ ਕਿਹਾ ਹੈ, ਉਪਰ ਦਰਜ ਹੈ....
    A well know haiku scholar and poet Lee Gurga explains synesthesia in these words
    "The perception of one sense describe in terms of another is called synesthesia. He quoted a Basho's haiku
    the sea darkens...
    the wild duck's call
    is faintly white
  • Ranjit Singh Sra ਮੇਰੇ ਖਿਆਲ 'ਚ ਸਨਨ ਜੀ ਕਹਿਣਾ ਚਾਹੁੰਦੇ ਹਨ ਕਿ ਆਮਤੌਰ 'ਤੇ ਵਾਢੀ ਦੀ ਰੁੱਤ ਬਾਅਦ ਹੀ ਘਰ ਵਾਲੀ ਨੂੰ ਕੋਈ ਟੂਮ ਟਾਕੀ ਬਣਾ ਕੇ ਦਿੱਤੀ ਜਾਂਦੀ ਹੈ ਜਾਂ ਬਣਾਉਣ ਦਾ ਵਾਦਾ ਕੀਤਾ ਜਾਂਦਾ ਹੈ| ਇਸ ਕੂ 'ਚ ਵੀ ਘਰਵਾਲੇ ਨੇ ਜਾਂ ਤਾਂ ਕੁਝ ਬਣਾ ਕੇ ਦਿੱਤਾ ਹੈ ਜਾਂ ਬਣਾਉਣ ਦਾ ਵਾਦਾ ਕੀਤਾ ਹੈ, ਭਾਅ ਘਟਣ ਕਰਕੇ ਇਹ ਹੋਰ ਵੀ ਸੁਖਾਲਾ ਹੋ ਗਿਆ ਹੈ,
    ਘਰਵਾਲੀ ਵੀ ਇਸੇ ਖੁਸ਼ੀ 'ਚ ਆਪਣੇ ਪਤੀ ਲਈ ਉਸਦਾ ਮਨ ਪਸੰਦ ਵਿਅੰਜਨ ਬਣਾ ਰਹੀ ਹੈ|
    ਵਾਢੀ ਦੀ ਰੁੱਤ ਦੀ juxtaposition ਦਾ ਕੋਈ ਕੋਈ ਇਹ ਅਰਥ ਵੀ ਕੱਢ ਸਕਦਾ ਹੈ ਕਿ ਪਤੀ ਨੇ ਗਹਿਣੇ ਬਣਾ ਕੇ ਪਿਆਰ ਦੇ ਬੀਜ ਬੋਏ ਹਨ ਅਤੇ ਹੁਣ ਉਸਦੀ ਇਹ ਪਿਆਰ ਦੀ ਫਸਲ ਵੱਢਣ ਦੀ ਵਾਰੀ ਹੈ|
  • Dhido Gill ਸੰਧੂ ਸਾਹਬ..........ਵਾਢੀ ਦੀ ਰੁੱਤ ਵਿੱਚ ਨਾ ਕਿਸੇ ਨੂੰ ਚੱਜ ਨਾਲ ਖਾਣ ਦੀ ਨਾ ਹੀ ਪਕਾਣ ਦੀ ਸੁਰਤ ਹੁੰਦੀ ਹੈ ਨਾਂ ਹੀ ਸੋਚਣ ਦੀ...ਚੱਲ ਸੋ ਚੱਲ ਵਰਤਾਰਾ ਹੁੰਦਾ ਹੈ.....ਵੱਟਤ ਸਾਂਭਣ ਤੱਕ . .......ਹਾਇਕੂ ਦੀ ਮੂਲ ਚੂਲ ਜਾਂ ਮੂਲ ਮੰਤਰ ਕਾਲਪਨਿਕ ਨਹਿਂ ਹੁੰਦਾ , ਫਿਕਸ਼ਨਲ ਨਹਿਂ ਹੁੰਦਾ.........ਜਦ ਕੇ synethesia ਦੀ ਬਿਮਾਰੀ ਦਾ ਸਾਹਿਤ ਵਿੱਚ ਜਿਆਦਾ ਤੁਅੱਲਕ ਫਿਕਸ਼ਨ ਨਾਲ ਹੈ....ਉੱਝ ਮੈਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਕਿਸੇ ਵੀ ਚੀਜ ਦੀ ਐਬਸੋਲੂਟ ਫਾਰਮ ਨਹਿਂ ਹੈ , ਇਹ ਹਮੇਸ਼ਾ ਚੁਗਿਰਦੇ ਤੌਂ ਪ੍ਰਭਾਵਤ ਹੁੰਦੀ ਹੈ ਇਸਨੂੰ ਰੀਲੇਟ ਕਰਦੀ ਹੈ............
    ਬਾਕੀ ਸੰਜੇ ਸਨਾਨ ਜੀ ਬਥੇਰੇ ਸ਼ਾਨਦਾਰ ਹਾਇਕੂ ਲਿਖਦੇ ਹਨ....ਗੱਲ ਮੁੱਦੇ ਤੇ ਹੋ ਰਹੀ ਹੈ
  • Gurmeet Sandhu ਧਿਦੋ ਬਾਈ ਜੀ ਜੋ ਅਨੁਭਵ ਸੰਜੇ ਸਨਨ ਜੀ ਨੇ ਜਾਣਿਆ ਹੈ, ਇਹ ਤਾਂ ਓਹੀ ਦਸਣਗੇ...ਪੰਜਾਬ ਦੀ ਸਾਰੀ ਅਰਥ ਵਿਵਸਥਾ ਕਿਰਸਾਨੀ ਨਾਲ ਜੁੜੀ ਹੈ....ਇਥੇ ਕਿਸਾਨ ਦਾ ਜ਼ਿਕਰ ਨਹੀਂ ਹੈ ਹਾਇਕੂ ਦਾ ਨਾਇਕ ਇਕ ਦੁਕਾਨਦਾਰ ਵੀ ਹੋ ਸਕਦਾ ਹੈ...ਜਿਹੜਾ ਹਾੜੀ ਦੀ ਉਡੀਕ ਕਰ ਰਿਹਾ ਹੈ ਤਾਂ ਕਿ ਕਿਸਾਨ ਫਸਲ ਲੈ ਕੇ ਆਵੇ, ਉਹਦਾ ਵਿਉਪਾਰ ਹੋਵੇ....
  • Arvinder Kaur mubarkan sanjay ji saari post commento comment hoi payi hai !
  • Dhido Gill ਸੰਧੂ ਸਾਹਬ.....ਇਹ ਹਾਇਕੂ ਰਚਨਾ ਹੀ ਨਹਿਂ ਹੈ , ਨਿਰੋਲ ਕਾਲਪਨਿੱਕ ਕਿਸਮ ਦੀ ਖਾਹ ਮਖਾਹ ਕਿਸਮ ਦੀ ਮਗਚਪੱਚੀ ਹੈ ,
  • Ranjit Singh Sra ਤੁਹਾਨੂੰ ਵੀ ਮੁਬਾਰਕਾਂ ਅਰਵਿੰਦਰ, ਦੂਰੋਂ ਦੂਰੋਂ ਵੇਖ ਰਹੇ ਹੋ ਅਤੇ ਸੱਟ ਫੇਟ ਤੋਂ ਬਚੇ ਹੋਏ ਹੋ !!
  • Gurmeet Sandhu ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ....ਇਹ ਬਹੁਤ ਖੂਬਸੂਰਤ ਰਚਨਾ ਹੈ!!!!
  • Arvinder Kaur hahaha ! mainu behas bus parhhni hi changi lagdi hai ranjit !
  • Gurmeet Sandhu ਪੜ੍ਹੋ ਅਤੇ ਖੁਸ਼ ਰਹੋ......
  • Ranjit Singh Sra ਧੀਦੋ ਗਿੱਲ ਸਾਬ੍ਹ ਬੱਸ ਕਰੋ ਹੁਣ , ਲਓ ਗਾਣਾ ਸੁਨੋ ...
    ਸਾਡੇ ਖਿੜਿਆਂ ਬਾਗਾ ਦੇ ਉੱਤੇ ਕਹਿਰ ਢਹਿ ਗਿਆ ਵੇ ,
    ਐਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਵੇ !!
  • Gurmeet Sandhu ਧੀਦੋ ਬਾਈ ਅੱਜ ਸਾਹਜਰੇ ਹੀ.......
  • Sanjay Sanan Dhido Gill ji....., maafi chahunda haun....., tuhanu eh post pasand nhi aayi....baki Ranjit Singh Sra ji ne jo keha hai...., mei v ohi kehna chahunda haun.....mei apni wife nu promise kita c ki gold de rate ghatan te kutch na kutch bna ke devanga....mei apna promise pura kar dita....wife khush hai te mera ਪਸੰਦੀਦਾ ਵਿਅੰਜਨ bna rahi hai....ਵਾਢੀ ਦੀ ਰੁੱਤ kigo hai....
  • Dhido Gill ਖੈਰ ਸੰਧੂ ਤੇ ਸਰਾ ਸਾਹਬ ਮੈਂ ਆਵਦੇ ਇੱਕ ਹਾਇਕੂ ਨਾਲ ਇਹ ਬਹਿਸ ਦਾ ਹੀ ਫਾਹਾ ਵਢਦਾ ਹਾਂ
    ਸੋਨਾ ਡਿੱਗਿਆ
    ਥੱਲੇ ਲੱਗੀ ਦਾਲ

    ਨਿਆਣੇ ਥੂਅ ਥੂਅ ਕਰਨ
  • Dhido Gill ਸੰਜੇ ਸਨਾਨ ਜੀ , ਭੁੱਲ ਚੁੱਕ ਮਾਫ
  • Gurmeet Sandhu ਮੈਂ ਵੀ ਚਲਿਆ, ਦੁਪਹਿਰ ਹੋ ਗਈ ਹੈ, ਦਾਲ ਰੋਟੀ ਦਾ ਸਮਾਂ ਹੋ ਗਿਆ ਹੈ....
  • Dhido Gill Ranjit Singh Sra ਧੀਦੋ ਗਿੱਲ ਸਾਬ੍ਹ ਬੱਸ ਕਰੋ ਹੁਣ , ਲਓ ਗਾਣਾ ਸੁਨੋ ...
    ਸਾਡੇ ਖਿੜਿਆਂ ਬਾਗਾ ਦੇ ਉੱਤੇ ਕਹਿਰ ਢਹਿ ਗਿਆ ਵੇ ,
    ਐਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਵੇ.................

    ਸਰਾ ਸਾਹਬ ਮੇਰੇ ਵੱਸ ਨਹਿ....ਤੁਸੀਂ ਮਸਾਂ ਹੀ ਅੜਿਕੇ ਆਉਂਦੇ ਹੋ..ਕਿਤੇ ਕਿਤੇ .....ਸੰਜੇ ਸਨਾਨ ਹੁਰਾਂ ਦਾ ਤਾਂ ਮੈਂ ਉਲਟਾ ਸ਼ੁਕਰ ਗੁਜਾਰ ਹਾਂ
  • Gurmeet Sandhu ਸੰਜੇ ਜੀ ਅਗਾਂਹ ਨੂੰ ਜਦੋਂ ਵੀ ਮਿਸਿਜ ਸਨਨ ਨਾਲ ਵਾਦਾ ਕਰੋ....ਬਸ ਹਾਇਕੂ ਨਹੀਂ ਲਿਖਣਾ ਪਲੀਜ....
  • Raghbir Devgan I was curious to know about Synesthesia also and found the following, Dhido Gill jee, Following haiku merges three sensory modes if someone can help, I fully agree with Gurmeet Sandhu jee though.

    As the bell tone fades

    Blossom scents take up the ringing
    Evening shade.
    -Basho
    ਆਥਣ ਦੀ ਛਾਂ
    ਖਿੜੇ ਫੁੱਲਾਂ ਦੀ ਮਹਿਕ 'ਚ ਘਟੀ
    ਘੜਿਆਲ ਦੀ ਧੁੰਨ
    -ਪੰਜਾਬੀਕਰਨ
  • Jasdeep Singh Sanjay Sanan , Dhido Gill , Gurmeet Sandhu

    ਗੁਥਮ ਗੁਥੀ

    ਹੋਏ ਮੁੜਕੋ ਮੁੜਕੀ
    ਕੌਡੀ - ਕੌਡੀ - ਕੌਡੀ
  • Dhido Gill ਦੇਵਗਨ ਜੀ.....ਕੀ ਸਾਂਝ ਹੈ , ਜਰਾ ਪਤਾ ਤਾਂ ਚੱਲੇ ? ਬਾਸ਼ੋ ਦੇ ਹਾਇਕੂ ਤੇ ਤੁਹਾਡੀ + ਸੰਧੂ ਸਾਹਬ ਹੋਰਾਂ ਦੀ ਪਸੰਦ ਦੇ ' ਹਾਇਕੂ ' ਵਿੱਚ
    ਸੰਜੇ ਸਨਾਨ
    ਵਾਢੀ ਦੀ ਰੁੱਤ -

    ਮੇਰੇ ਪਸੰਦੀਦਾ ਵਿਅੰਜਨ ਦੀ ਮਹਿਕ
    ਹੋਰ ਘਟਿਆ ਸੋਨੇ ਦਾ ਰੇਟ,,,,,,,,,,,,
    -Basho
    ਆਥਣ ਦੀ ਛਾਂ
    ਖਿੜੇ ਫੁੱਲਾਂ ਦੀ ਮਹਿਕ 'ਚ ਘਟੀ
    ਘੜਿਆਲ ਦੀ ਧੁੰਨ
  • Raghbir Devgan Gill Sahib, ਕੋਈ ਫ਼ਰਕ ਨਹੀ ਹੈ, no hard feelings please.
  • Dhido Gill ਹਾਰਡ ਫੀਲਿੰਗ ਕਿੱਥੋਂ ਆ ਗਈਆਂ ਵਿੱਚ ....ਦੇਵਗਨ ਜੀ.......ਪਰ ਦੋਨਾਂ ਰਚਨਾਵਾਂ ਵਿੱਚ ਕੋਈ ਨੇੜਤਾ , ਮੇਲ ਸੁਮੇਲ ਤਾਂ ਦਿਖਾਉ....
  • Raghbir Devgan I am curious to know more about Synesthesia if you or any body else could help me. Forget about what Sanjay Sanan's haiku says temporarily.
  • Raghbir Devgan May be I should put this question separately, that way Sanjay Sanan's haiku will not intermingle with my question. I don't support his haiku fully but I do agree on Synesthesia and Basho subject.
  • Dhido Gill there is nothing wrong wth synesthesiatic composition in haiku but you just cant defend composition of unrelated scattered thoughts themes etc under this pretext....Devgan Jee
  • Raghbir Devgan I don't know if Sanjay Sanan's haiku fully qualify for synesthesia haiku, there is hardly any comparison .
  • Ranjit Singh Sra ਧੀਦੋ ਗਿੱਲ ਸਾਬ੍ਹ ਠੀਕ ਹੈ ਤੁਹਾਡੀ ਗੱਲ, ਮੂਲ ਵਰਜ਼ਨ 'ਚ synesthesia ਨਹੀਂ ਹੈ , ਰਘਵੀਰ ਦੇਵਗਨ ਜੀ ਮੈਂ ਜੋ ਅਪਣਾ ਵਰਜ਼ਨ ਦਿੱਤਾ ਸੀ ਉਸ ਵਾਰੇ synesthesia ਦੀ ਗੱਲ ਕੀਤੀ ਸੀ| ਮੈਨੂੰ ਅਫਸੋਸ ਹੈ ਕਿ ਮੈਂ ਉਸ ਟਿੱਪਣੀ 'ਚ ਇਹ ਸਾਫ਼ ਨਹੀਂ ਕੀਤਾ| ਹੁਣ ਓਹ ਟਿੱਪਣੀ ਐਡਿਟ ਕਰ ਦਿੱਤੀ ਹੈ|
  • Jaswinder Singh ਤਿੱਤਰ ਬੋਲਿਆ ਸੀ , ਸਾਧੂ ਕਹਿੰਦਾ ਇਹ ਕਹਿੰਦਾ ਕਿ ਸੁਬਹਾਨ ਤੇਰੀ ਕੁਦਰਤ , ਪਹਿਲਵਾਨ ਕਹਿੰਦਾ ਇਹ ਕਹਿੰਦਾ ਕਿ ਖਾ ਘਿਉ ਕਰ ਕਸਰਤ . ਹਾਇਕੂ ਵਿਰੋਧੀ ਕਹਿੰਦਾ ਇਹ ਕਹਿੰਦਾ ਕਿ ਤੂੰ ਹਾਇਕੂ ਲਿਖ ਮੈਂ ਪਾਊਂ ਘੜਮੱਸ
  • Dalvir Gill it's a good example that only kigo can't convert a senryu into haiku, or that, senryo and haiku aren't differentiated just by kigo. Now when we have been enlightened that Basho never wrote any haiku, but only Hokku, then isn't it useless to use Basho for an understanding of Haiku?
  • Gurmeet Sandhu ਦਲਵੀਰ ਜੀ ਹਾਇਕੂ ਦੇ ਵਿਦਿਆਰਥੀ “ਹੋਕੂ” ਤੋਂ ਹਾਇਕੂ ਬਣਨ ਦੇ ਇਤਹਾਸ ਤੋਂ ਭਲੀ ਭਾਂਤ ਜਾਣੂ ਹਨ, ਭਾਵੇਂ ਹਾਇਕੂ ਨੂੰ ਸੁਤੰਤਰ ਰੂਪ ਵਿਚ ਵਿਕਸਤ ਕਰਨ ਵਿਚ ਮੁਖ ਰੋਲ ਸ਼ਿਕੀ ਮਸ਼ਾਓਕਾ ਦਾ ਹੈ, ਪਰ ਇਹਦਾ ਆਗਾਜ ਮਤਸੂਓ ਬਾਸ਼ੋ ਨੇ ਹੀ ਸ਼ੁਰੂ ਕਰ ਦਿੱਤਾ ਸੀ. ਉਹਦੀਆਂ ਜਿਹੜੀਆਂ ਕ੍ਰਿਤਾਂ ਲਵੀਵਾਰ ਕਵਿ ਹਾਇਕਾਈ-ਨੋ-ਰੈਂਗਾ ਦਾ ਮੁਢਲੇ ਬੰਦ ਵਜੋਂ ਹਿਸਾ ਨਹੀਂ ਬਣੀਆਂ, ਉਹ “ਹੋਕੂ” ਦੀ ਥਾਂ ਹਾਇਕੂ ਵਜੋਂ ਹੀ ਮਸ਼ਹੂਰ ਹੋਈਆਂ ਜਿਹਨਾਂ ਵਿਚ ਛੱਪੜ ਅਤੇ ਡੱਡੂ ਵਾਲਾ ਪ੍ਰਸਿਧ ਕਲਾਸਿਕ ਹਾਇਕੂ ਵੀ ਸ਼ਾਮਲ ਹੈ. ਮੈਂ ਅੱਜ ਕਲ੍ਹ ਬਾਸ਼ੋ ਦੇ ਯਾਤਰਾ ਹਾਇਕੂ+ਲੇਖ( ਹਾਇਬਨ) The Narrow Road to the Deep North and other Travel Sketches ਪੜ੍ਹ ਰਿਹਾ ਹਾਂ ਇਹਦਾ ਸੰਪਾਦਕ ਪ੍ਰਸਿਧ ਜਾਪਾਨੀ ਵਿਦਵਾਨ ਨੋਬੁਯੁਕੀ ਯੁਆਸਾ ਪੁਸਤਕ ਦੀ ਜਾਣਪਛਾਣ ਦੇ ਮੁਢ ਵਿਚ ਹੀ ਲਿਖਦਾ ਹੈ
    “Haiku or Hokku it was called during the life time of Basho, is the shortest among the traditionaly accepted forms of the Japanese poetry.”
    ਇਕ ਹੋਰ ਅਮਰੀਕੀ ਵਿਦਵਾਨ ਸਟੀਵਨ ਕਾਰਟਰ ਦੀ ਪੁਸਤਕ ਵਿਚੋਂ ਇਹ ਹਵਾਲਾ ਹਾਜਰ ਹੈ ਕਿ ਹੋਕੂ ਤਾਂ ਬਾਸ਼ੋ ਤੋਂ ਕਈ ਦਹਾਕੇ ਪਹਿਲਾਂ ਜਾਪਾਨੀ ਕਾਵਿ ਵਿਚ ਆਪਣਾ ਸਥਾਨ ਗ੍ਰਹਿਣ ਕਰ ਚੁੱਕਿਆ ਸੀ....

    While the rise of the charmingly simple, brilliantly evocative haiku is often associated with the seventeenth-century Japanese poet Matsuo Basho, the form had already flourished for more than four hundred years before Basho even began to write. These early poems, known as hokku, are identical to haiku in syllable count and structure but function differently as a genre. Whereas each haiku is its own constellation of image and meaning, a hokku opens a series of linked, collaborative stanzas in a sequence called renga.

    Under the mastery of Basho, hokku first gained its modern independence. His talents contributed to the evolution of the style into the haiku.
  • Dalvir Gill ਸੰਧੂ ਸਾਹਿਬ, ਕੀ ਹਾਇਕੂ 'ਤੇ ਹੋੱਕੁ ਇੱਕੋ ਵਸਤ ਹੈ ? ਜੇ ਹਾਂ, ਤੋ ਦੋ ਨਾਮ ਕੀ ਭੁਲੇਖਾ ਹੀ ਹਨ ? ਜੇ ਨਹੀਂ, ਤਾਂ ਕੀ ਫਰਕ ਹੈ ? ਬਾਸ਼ੋ ਦੀਆਂ ਰਚਨਾਵਾਂ ਵਿੱਚ ਜ਼ੋਕਾ ਹੈ ਨਾਂ ਕਿ ਕੀਗੋ l ਪਰ ਕਿਗੋ ਦਾ ਦੀਵਾਨਾ ਤਾਂ ਆਪੇ ਆਪਦੀ ਕੰਮ ਦੀ ਚੀਜ਼ ਲਭ ਲਵੇਗਾ। ਸ਼ੀਕੀ ਦੇ ਸਾਰੇ ਹੀ ਕੰਮ ( 4-5 ਨੂੰ ਛੱਡ ਕੇ ) "ਸ਼ਬਦ-ਚਿਤਰ...See More
  • Dalvir Gill ਹੁਣ ਤੱਕ ਗੱਲ ਚਲਦੀ ਹੀ ਰਹੀ ਇਸ ਪੋਸਟ 'ਤੇ ਪਰ ਹੁਣ ਇਸਨੂੰ ਬਹਿਸ ਦਾ ਨਾਂ ਦੇ ਕੇ ਚੁੱਪ ਕਰਾਉਣ ਦਾ ਫੁਰਮਾਨ ਜਾਰੀ ਹੋ ਸਕਦਾ ਹੈ, ਜਦਕਿ ਅਸੀਂ ਤਜ਼ੁਰ੍ਬੇ ਤੋਂ ਸਿਖਿਆ ਹੈ ਕਿ ਜਦੋਂ ਵੀ ਕਦੇ ਗਲ ਚਲੇ ਉਸਦਾ ਫਾਇਦਾ ਉਠਾਓ, ਕਿਉਂਕਿ ਅਲਗ ਤੋਂ ਪਾਈ ਪੋਸਟ 'ਤੇ ਅਸੀਂ ਗੱਲ ਨਹੀਂ ਕਰਦੇ।
  • Gurmeet Sandhu ਦਲਵੀਰ ਮੁਦਾ ਇਹ ਹੈ ਕਿ ਬਾਸ਼ੋ ਦੀ ਲਿਖਤ ਨੂੰ ਹਾਇਕੂ ਕਰਕੇ ਵੀ ਜਾਣਿਆ ਜਾਂਦਾ ਹੈ....ਬਾਕੀ ਬਹਿਸ ਜਿੰਨੀ ਮਰਜੀ ਕਰੀ ਚੱਲੋ.....
  • Dalvir Gill ਸੰਧੂ ਸਾਹਿਬ, ਹੁਣ ਤੱਕ ਦੀ ਬਹਿਸ ਕਿਵੇਂ ਸਾਰਥਿਕ ਸੀ ਕਿ ਹੁਣੇ ਇਹ ਵਾਧੂ ਦਾ ਖਿਲਾਰ ਹੋ ਗਈ ( ਪੋਲੇ-ਠੋਲੇ ਦਾ ਰੌਲਾ ਕਿਉਂ ਬਣਾਉਣਾ ਭਲਾਂ ) ਤੁਸੀਂ ਹੁਣੇ ਜਾਣਕਾਰੀ ਦਿੱਤੀ ਸੀ ਕਿ ਬਸ਼ੋ ਤੋਂ ਪਹਿਲਾਂ ਵੀ ਹੋੱਕੁ ਮੋਜੂਦ ਸੀ, ਸ਼ਾਇਦ ਹਾਇਕੂ ਵੀ। ਇਹ ਮਸਲਾ ਹੀ ਨਹੀਂ ਕਿ ਕਿਹੜੀ ਵਿਧਾ ਕਿਸਨੇ ਸ਼ੁਰੂ ਕੀਤੀ ਇਹ ਦੋਵੇਂ ਅਲਗ ਅਲਗ ਵਿਧਾਵਾਂ ਹਨ ਕੀ ਮੁੱਖ ਗੱਲ ਹੈ ਜਿਵੇਂ ਹਥਲੀ ਕਿਰਤ ਕਿਗੋ ਹੋਣ ਦੇ ਬਾਵਜੂਦ ਵੀ ਹਾਇਕੂ ਨਹੀਂ ਹੈ, ਇੰਨਾ ਕੁ ਸਭ ਸਮਝਦੇ ਹਨ। ਜਿਵੇਂ ਸੇਨ੍ਰ੍ਯੂ ਤੇ ਹਾਇਕੂ ਦਾ ਭੇਦ ਸਮਝ ਆਉਂਦਾ ਹੈ ਤਾਂ ਹਾਇਕੂ ਤੇ ਹੋੱਕੁ ਦਾ ਵੀ ਆ ਸਕਦਾ ਹੈ ਡਿੱਕ ਵਹਾਇਟ ਵਰਗੇ ਵੀ ਰਾਬਰਟ ਵਿਲਸਨ ਤੋਂ ਸਬਕ ਲੈਂਦੇ ਹਨ ਜੋ 50 ਸਾਲਾਂ ਤੋਂ ਇਸੇ ਕੀਤੇ ਲਗਿਆ ਹੈ, ਜਾਪਾਨੀ ਸੁਹਜ ਵਿਗਿਆਨ ਨੂੰ ਉਸਦੇ ਲਿਖੇ 300-350 ਪੰਨਿਆਂ ਤੋਂ ਵੀ ਸਮਝਿਆ ਜਾ ਸਕਦਾ ਹੈ ( ਸਾਥੀ ਸਾਹਿਬ ਨੇਂ ਵੀ "ਹਾਇਕੂ-ਬੋਧ" ਵਿਚ "ਵਾਹ੍ਬੀ-ਸਾਬੀ" ਦੀ ਗੱਲ ਕੀਤੀ ਹੈ ) ਵਿਕਿਪੀਡਿਆ ਤੋਂ ਇੱਕ ਇਸ general ਲੇਖ ਤੇ ਫਿਰ ਇਸਦੇ ਹਰ ਇੱਕ ਪੱਖ ਤੇ ਵਖਰੇ ਲੇਖਾਂ ਤੋ ਜਾਣਿਆ ਜਾ ਸਕਦਾ ਹੈ . ਬਹਿਸ ਇਹ ਹੁਣ ਤੱਕ ਸੀ, ਇਸਨੂੰ ਵਧਾਉਣ ਦਾ ਮੇਰਾ ਕੋਈ ਮਨਸ਼ਾ ਨਹੀਂ ਸੀ, ਓਹ ਲੁੱਡੋ ਤਾਂ ਸਾਰੇ ਸ਼ੋਂਕ ਨਾਲ ਪਾਉਂਦੇ ਹਨ ਮੈਂ ਵਿਚਾਰ-ਚਰਚਾ ਕਰਨ ਦੀ ਗਲ ਕਰ ਰਿਹਾ ਹਾਂ। http://en.wikipedia.org/wiki/Japanese_aesthetics
    en.wikipedia.org
    The modern study of Japanese aesthetics in the Western sense only started a little over two hundred years ago. The Japanese aesthetic is a set of ancient ideals that include wabi (transient and stark beauty), sabi (the beauty of natural patina and aging), and yūgen (profound grace and subtlety).[1]…
  • Jaswinder Singh ਜਪਾਨੀਆ ਨੂੰ ਵੀ ਪੁੱਛ ਲੋ .. ਉਹ ਅੱਜ ਕੱਲ੍ਹ ਹਾਇਕੂ ਲਿਖਦੇ ਆ ਕਿ ਛੱਡ ਛੁੱਡ ਗਏ ....
  • Gurmeet Sandhu ਦਲਵੀਰ ਜੀ ਤੁਹਾਡੀ ਖੋਜ ਕਾਬਿਲੇ ਤਾਰੀਫ ਹੈ, ਤੁਹਾਡੀ ਸਮਰੱਥਾ ਦੀ ਮੈਂ ਦਾਦ ਦਿੰਦਾ ਹਾਂ....ਧੰਨਵਾਦ!!!!

No comments:

Post a Comment