Saturday, June 28, 2014

ਗੰਡੇ ਦਾ ਚੀਰ ਹਰਣ Kuljeet Mann

ਭਰ ਆਈਆਂ
  ਕਰਦਿਆਂ-
ਉਹਦੀਆਂ ਅਖਾਂ
ਕਮੈਂਟਾਂ ਦੀ ਗਿਣਤੀ ਪੂਰੀ ਹੋ ਗਈ ਤੇ ਸੰਵਾਦ ਜੋ ਅਜੇ ਬਹਿਸ ਨਹੀ ਬਣਿਆ ਦੇ ਸੰਦਰਭ ਵਿਚ ਮੈਂ ਇਸ ਹਾਇਕੂ/ਸੈਨਰਿਉ ਨੂੰ ਵਖਰਾ ਕਰਕੇ ਕਮੈਂਟ ਦੇ ਰਿਹਾ ਹਾਂ। ਮੇਰੀ ਖਾਹਸ਼ ਹੈ ਕਿ ਇਸ ਪੋਸਟ ਤੇ ਹਰ ਕੋਈ ਆਪਣਾ ਕਮੈਂਟ ਜ਼ਰੂਰ ਕਰੇ। ਮੇਰੀ ਨਜ਼ਰ ਵਿਚ ਇਹ ਮਹਤਵਪੂਰਨ ਰਹੇਗਾ। ਮੈਂ ਗੁਰਮੀਤ ਸੰਧੂ ਦੇ ਹਾਇਕੂ ਦੇ ਸਮੁੱਚੇ ਰੂਪ (totality) ਦੀ ਹੀ ਗੱਲ ਕਰਾਂਗਾ।
ਪਹਿਲੀ ਗੱਲ ਬਿਨ੍ਹਾਂ ਕਿਸੇ ਸ਼ਬਦ ਨੂੰ ਛੇੜਿਆਂ ਇਹ ਹਾਇਕੂ ਮੈਨੂੰ ਕੀ ਦਸ ਰਿਹਾ ਹੈ? ਇਹ ਸੁਆਲ ਮੇਰਾ ਆਪਣੇ ਆਪ ਨੂੰ ਹੈ।ਪਹਿਲੀ ਪੜ੍ਹਤ-- ਮੈਂ ਇਹ ਤਿੰਨ ਲਾਇਨਾ ਪੜ੍ਹਦਾ ਹਾਂ। ਇੱਕ ਐਸਾ ਵਿਅਕਤੀ ਪ੍ਰਗਟ ਜ਼ਹਿਨ ਵਿਚ ਆਉਂਦਾ ਹੈ ਜੋ ਐਸੇ ਕੰਮ ਕਰਨ ਦਾ ਆਦੀ ਨਹੀ ਹੈ। ਅਪਰ ਮਿਡਲ ਕਲਾਸ ਦਾ ਪ੍ਰਤੀਨਿਧ ਪਾਤਰ ਜੋ ਭਾਰਤੀ ਕਲਚਰ ਵਿਚੋਂ ਆਇਆ ਹੈ ਤੇ ਗੰਢੇ ਛਿਲਣਾ ਉਸਦੇ ਨਿੱਤਾ ਪ੍ਰਤੀ ਕਾਰਜ ਵਿਚ ਸ਼ਾਮਲ ਨਹੀ ਹੈ। ਇਹ ਕੰਮ ਜਾਂ ਔਰਤ ਕਰੇ ਜਾਂ ਨੌਕਰ। ਜਹਿਨੀਅਤ ਜਗੀਰੂ ਹੈ। ਉਹ ਪ੍ਰਦੇਸ ਆਉਂਦਾ ਹੈ ਤੇ ਉਸਦੀ ਲੋੜ ਵਿਚ ਇਹ ਕੰਮ ਤੇ ਇਹੋ ਜਿਹੇ ਹੋਰ ਕੰਮ ਉਸਦੀ ਲੋੜ ਬਣ ਜਾਂਦੇ ਹਨ। ਉਹਦੀਆਂ ਅੱਖਾਂ ਜਜ਼ਬਾਤ ਨਾਲ ਹੀ ਭਰ ਜਾਂਦੀਆਂ ਹਨ। ਉਹ ਸੱਚੀਂ ਰੋ ਰਿਹਾ ਹੈ। ਮੈਸਸਿਟ ਨੇਚਰ ਦੀ ਗੱਲ ਕਰਦੀਆਂ ਇਹ ਲਾਇਨਾ ਮੇਰੇ ਲਈ ਟੁੰਬਵੀਆਂ ਹਨ।
ਦੂਜੀ ਪੜ੍ਹਤ---ਹੁਣ ਗੰਢਾ ਅਲੰਕਾਰ ਬਣਕੇ ਸਾਹਮਣੇ ਆਉਂਦਾ ਹੈ ਤੇ ਉਹ ਕਿਸੇ ਮਨੁੱਖ ਦਾ ਰੂਪ ਧਾਰ ਲੈਂਦਾ ਹੈ। ਉਸਦੇ ਹੱਕਾਂ ਦਾ ਘਾਣ ਹੋ ਰਿਹਾ ਹੈ ਤੇ ਘਾਣ ਕਰਨ ਵਾਲਾ, ਆਪਣੀ ਮਜ਼ਬੂਰੀ ਵੱਸ ਘਾਣ ਕਰ ਵੀ ਰਿਹਾ ਹੈ ਤੇ ਉਸਨੂੰ ਅਫਸੋਸ ਵੀ ਹੈ। ਉਵੇਂ ਹੀ ਜਿਵੇਂ ਕੋਈ ਪੜ੍ਹਿਆ ਲਿਖਿਆ ਕਾਮਰੇਡ ਪੁਲੀਸ ਵਿਚ ਠਾਣੇਦਾਰ ਲੱਗ ਜਾਵੇ। ਗੰਢੇ ਵਿਚ ਵਟੇ ਇਨਸਾਨ ਦੀਆ ਪਰਤਾਂ ਫਰੋਲਦਾ ਉਹ ਆਪਣੀ ਮਾਨਸਿਕ ਪੀੜ੍ਹਾ ਦਾ ਜਿਕਰ ਇਨ੍ਹਾਂ ਲਾਇਨਾਂ ਵਿਚ ਕਰ ਰਿਹਾ ਹੈ।
ਤੀਸਰੀ ਪੜ੍ਹਤ---ਇੱਕ ਐਸਾ ਇਨਸਾਨ ਜੋ ਚੀਰ ਹਰਣ ਕਰਨ ਵਿਚੋਂ ਆਨੰਦ ਪ੍ਰਾਪਤ ਕਰਦਾ ਹੈ। ਸੈਡਸਿਟ ਨੇਚਰ (ਕਿਸੇ ਨੂੰ ਦੁਖੀ ਕਰਕੇ ਆਨੰਦ ਲੈਣਾ) ਚੀਰ ਹਰਣ ਨੂੰ ਇਤਨਾ ਹਲਕੇ ਤੌਰ ਤੇ ਲੈਣ ਨਾਲ ਉਸਨੂੰ ਕੋਈ ਫਰਕ ਨਹੀ ਪੈਂਦਾ ਪਰ ਚੀਰ ਹਰਣ ਕਰਨ ਤੋਂ ਬਾਦ ਜੋ ਪਸ਼ੂ ਬਿਰਤੀ ਪੈਦਾ ਹੁੰਦੀ ਹੈ, ਉਸ ਵਿਚ ਦਿਲਚਸਪੀ ਲੈਂਦਾ ਉਹ ਹਲਕੇ ਮਜ਼ਾਕ ਵਿਚ ਅੱਖਾਂ ਵਿਚ ਆਏ ਅਥਰੂਆਂ ਨੂੰ ਜਦ ਭਰ ਆਈਆ ਕਹਿੰਦਾ ਹੈ ਤਾਂ ਉਹ ਦਵੰਦ ਦਾ ਸ਼ਿਕਾਰ ਹੋਇਆ ਰੂਪਮਾਨ ਹੋਇਆ ਦਿਸਦਾ ਹੈ। ਇਹ ਅੱਖਾਂ ਵਿਚ ਆਏ ਅਥਰੂ ਕਿਸਦੇ ਹਨ?ਇਸ ਬਾਰੇ ਵੀ ਸ਼ੰਕਾ ਹੈ। ਇਹ ਅਥਰੂ, ਜਿਸਦਾ ਚੀਰ ਹਰਣ ਹੋ ਰਿਹਾ ਹੈ ਉਸਦੇ ਵੀ ਹੋ ਸਕਦੇ ਹਨ ਜੋ ਉਸਨੇ ਉਧਾਰੇ ਲੈਕੇ ਗੰਢਿਆਂ ਦੀ ਕਿਰਿਆ ਤੋਂ ਬਾਦ ਗੰਢੇ ਦੇ ਕਿਸੇ ਚੀਜ਼ ਪਕਣ ਦੀ ਤੇ ਖਾਣ ਦੀ ਖੁਸ਼ੀ ਵਿਚ ਜਰਬ ਕਰ ਲਏ ਹਨ।
ਹਾਇਕੂ/ਸੈਨਰਿਉ ਸਵਰੂਪ----ਤਕਨੀਕੀ ਪੱਖੋਂ ਇਹ ਨਿਯਮ ਅਧਾਰਿਤ ਹੈ ਤੇ ਖਿਣ ਪੇਸ਼ ਕਰਦਾ ਹੈ। ਅਸੀਂ ਪੜ੍ਹ ਵੀ ਰਹੇ ਹਾਂ ਤੇ ਪੜ੍ਹਦਿਆਂ ਵੇਖ ਵੀ ਰਹੇ ਹਾਂ। ਐਸੇ ਨਜ਼ਾਰੇ ਨੂੰ ਵੀ ਵਖੋ ਵਖਰੀ ਮਾਨਸਿਕਤਾ ਨਾਲ ਹੀ ਨਜਿਠਿਆ ਜਾ ਸਕਦਾ ਹੈ। ਦੋਸਤਾਂ ਵਿਚ ਹੋ, ਤਾਂ ਹੱਸ ਸਕਦੇ ਹੋ। ਹੁਲਾਸ ਪੈਦਾ ਹੁੰਦਾ ਹੈ ਕਿ ਇੱਕ ਦੋਸਤ ਉਨ੍ਹਾਂ ਲਈ ਕੁਝ ਔਖਾ ਹੋਕੇ ਕਰ ਰਿਹਾ ਹੈ। ਇਹ ਆਨੰਦ ਤੇ ਜਜ਼ਬਾਤ ਦੀ ਸਥਿਤੀ ਹੈ। ਦੂਸਰੀ ਮਾਨਸਿਕਤਾ—ਮਾਂ,ਭੈਣ ਜਾਂ ਬੀਵੀ ਕਿਸੇ ਦੀ ਵੀ ਹੋ ਸਕਦੀ ਹੈ। ਜੋ ਤਰਸ ਨਾਲ ਭਰ ਜਾਵੇਗੀ। ਸਾਡੇ ਸਮਜਿਕ ਰੀਤਾਂ ਮੁਤਾਬਿਕ ਔਰਤ ਅਜ਼ੇ ਵੀ ਇਹ ਸਮਝਦੀ ਹੈ ਕਿ ਇਹ ਉਸਦਾ ਕੰਮ ਹੈ। ਜੇ ਮਜ਼ਬੂਰੀ ਵਸ ਪਤੀ ਨੂੰ ਕਰਨਾ ਪੈ ਰਿਹਾ ਹੈ ਤਾਂ ਉਹ ਉਸਦੀਆਂ ਅੱਖਾਂ ਵਿਚ ਆਏ ਪਾਣੀ ਨੂੰ ਵੇਖਕੇ ਆਪਣੀਆਂ ਅੱਖਾਂ ਭਰ ਲਵੇਗੀ।
ਮਾਨਵੀਕਰਣ ਤੇ ਅੱਖਰੀ ਬੋਧ—ਮੈਂ ਦਲਵੀਰ ਗਿੱਲ ਤੇ ਹੋਰ ਦੋਸਤਾਂ ਨਾਲ ਇਸ ਗੱਲ ਨਾਲ ਪੂਰਨ ਰੂਪ ਵਿਚ ਸਹਿਮਤ ਹਾਂ ਕਿ ਮਾਨਵੀਕਰਣ ਕੋਈ ਹਉਆ ਨਹੀ ਹੈ ਤੇ ਨਾ ਹੀ ਬਨਾਉਣਾ ਚਾਹੀਦਾ ਹੈ। ਨਵੇਂ ਨਵੇ ਮੁਹਾਵਰੇ ਪੰਜਾਬੀ ਜ਼ਬਾਨ ਨੂੰ ਅਮੀਰ ਕਰਨਗੇ। ਜਦੋਂ ਕਿਰਿਆ ਨਾਲ ਸਬੰਧਿਤ ਕੋਈ ਬਿੰਬ ਆਪਣਾ ਕਾਰਜ ਸਮਝ ਵਿਚ ਆਉਣ ਵਾਲਾ ਕਰ ਰਿਹਾ ਹੈ ਤਾ ਬਹੁਤ ਠੀਕ ਹੈ ਤੇ ਉਸਦਾ ਸੁਆਗਤ ਕਰਨਾ ਬਣਦਾ ਹੈ। ਜਿਵੇਂ ਜਗਜੀਤ ਸੰਧੂ ਅਕਸਰ ਹੀ ਐਸੇ ਪੰਗੇ ਲੈਕੇ ਸਾਡੇ ਸਾਹਮਣੇ ਆਉਂਦਾ ਹੈ। ਕਈ ਵਾਰ ਤੇ ਉਹ ਇਹੋ ਹੀ ਦਸ ਰਿਹਾ ਹੁੰਦਾ ਹੈ। ਪਰ ਸਭ ਕੁਝ ਸਮਝਦੇ ਹੋਏ ਵੀ ਉਸਨੂੰ ਹੋਰ ਤਿੱਖਾ ਕਰਨ ਲਈ ਅਸੀ ਵੀ ਗੰਢੇ ਉਸਦੇ ਅੱਗੇ ਰਖ ਦਿੰਦੇ ਹਾਂ। ਉਹ ਅੱਗੋਂ ਕਰਦ ਦੀ ਬਜਾਇ ਹਥੌੜਾ ਚੁੱਕ ਲੈਂਦਾ ਹੈ। ਹੁਣ ਹਥੌੜੇ ਨਾਲ ਗੰਢੇ ਤੇ ਛਿਲੇ ਨਹੀ ਜਾ ਸਕਦੇ।
ਅਸਲ ਵਿਚ ਮੁਹਾਵਰੇ ਤੇ ਅੱਖਰੀ ਬੋਧ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ।ਕਈ ਮੁਹਾਵਰੇ ਤੇ ਉਨ੍ਹਾਂ ਦੀ ਤਾਸੀਰ ਨੂੰ ਬਦਲ ਦੇਣਾ ਸਾਡੇ ਵਸ ਵਿਚ ਨਹੀ ਹੁੰਦਾ। ਉਨ੍ਹਾਂ ਦੇ ਪਿੱਛੇ ਇੱਕ ਲੰਬਾ ਇਤਿਹਾਸ ਕੰਮ ਕਰ ਰਿਹਾ ਹੁੰਦਾ ਹੈ। ਚੀਰ ਹਰਣ ਸ਼ਬਦ ਦਾ ਵੀ ਇਹੋ ਕਥਾਰਸਿਸ ਹੈ। ਇਸਨੂੰ ਜਿੱਥੇ ਮਰਜ਼ੀ ਵਰਤ ਕੇ ਵੇਖ ਲਵੋ,ਅਵਚੇਤਨ ਵਿਚ ਬੈਠੀ ਦਰੋਪਤੀ ਜ਼ਰੂਰ ਹੀ ਸਕ੍ਰਿਆ ਚੇਤਨਤਾ ਵਿਚ ਆ ਜਾਵੇਗੀ। ਗੰਢੇ ਦੇ ਛਿਲਕੇ ਲਾਹੁੰਣ ਦੀ ਕਿਰਿਆ ਦਸਣੀ ਪਵੇਗੀ ਪਰ ਚੀਰ ਹਰਣ ਨਾਲ ਜੋ ਦਰੋਪਤੀ ਦਾ ਸੰਕਲਪ ਜੁੜਿਆ ਹੋਇਆ ਹੈ,ਉਹ ਦਸਣ ਦੀ ਲੋੜ ਹੀ ਨਹੀ ਰਹਿੰਦੀ। ਇਸਲਈ ਚੀਰ ਹਰਣ ਸ਼ਬਦ ਨੂੰ ਉਸਦੇ ਪੂਰਕ ਰੂਪ ਵਿਚ ਵਰਤਿਆ ਜਾਵੇ ਤਾਂ ਕੋਈ ਹਰਜ਼ ਨਹੀ। ਜਿਵੇਂ ਕਿਸੇ ਔਰਤ ਦਾ ਦੁੱਖ ਦਰਸਾਉਣ ਲਈ ਇਹ ਸ਼ਬਦ ਵਰਤੇ ਜਾ ਸਕਦੇ ਹਨ। ਗੰਢਿਆਂ ਨਾਲ ਜੋੜਨਾ, ਇੱਕ ਘੜੀ ਪਲ ਦੀ ਗੰਡ-ਤੁਪ ਤੇ ਹੋ ਸਕਦੀ ਹੈ ਪਰ ਪੱਕ ਨਹੀ ਉਸਾਰਿਆ ਜਾ ਸਕਦਾ।
ਦਲਵੀਰ ਗਿਲ ਦੀ ਗੱਲ ਨਾਲ ਮੈਂ ਪੂਰਨ ਸਹਿਮਤ ਹਾਂ ਕਿ ਸਾਨੂੰ ਨਵੇ ਨਵੇ ਪ੍ਰਤੀਮਾਨ ਪੈਦਾ ਕਰਨੇ ਚਾਹੀਦੇ ਹਨ। ਸਰਬਜੋਤ ਬਹਿਲ ਜੀ ਦੀ ਪ੍ਰੋੜਤਾ ਨਾਲ ਮੈਂ ਸਹਿਮਤ ਹਾਂ। ਮੇਰਾ ਸਿਰਫ ਇਤਨਾ ਹੀ ਕਹਿੰਣਾ ਹੈ ਕਿ ਐਸਾ ਕਰਦਿਆਂ ਵੇਗ ਨਾ ਹੋਇਆ ਜਾਵੇ। ਅਸਪਸ਼ਟਤਾ ਸਿਰਫ ਭੰਬਲਭੂਸਾ ਪੈਦਾ ਕਰਦੀ ਹੈ ਜਿਸ ਨਾਲ ਫਾਇਦਾ ਘਟ ਤੇ ਨੁਕਸਾਨ ਬਹੁਤਾ ਹੋ ਸਕਦਾ ਹੈ। ਅਸਲ ਵਿਚ ਇੱਥੇ ਮੈਂ ਆਪਣੀ ਗੱਲ ਵੀ ਕਰ ਦਿੰਦਾ ਹਾਂ। ਹਾਇਕੂ ਜ਼ਰੂਰੀ ਨਹੀ ਇੱਕ ਪਰਤੀ ਹੀ ਹੋਵੇ। ਸਗੋਂ ਬਹੁਤ ਪਰਤੀ ਜਾਂ ਮਲਟੀ ਸੰਕਲਪ ਹਾਇਕੂ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ ।
  • Sarbjot Singh Behl ਕੁਲਜੀਤ ਜੀ...ਇਸ ਤੋਂ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ...ਨਤਮਸਤਕ ਹੀ ਹੋਇਆ ਜਾ ਸਕਦਾ ਹੈ..
  • Dalvir Gill Kuljeet Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ l
    Tad Israel ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ

    tad ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ :
    does my star, too
    sleep alone?
    Heaven's River
    -Issa
  • Gurmail Badesha ਪਰਤਾਂ ( ਮੇਰੀ ਅਧੂਰੀ ਕਵਿਤਾ ) ਗੁਰਮੇਲ ਬਦੇਸ਼ਾ

    ਐ ਗੰਢੇ !

    ਹੁਣ ਤੂੰ ਆਪਣੀ ਔਕਾਤ ਪਛਾਣ ,
    ਕਿ ਤੂੰ ਆਪਣੀ ਛਿੱਲ ਉਧੜਾੳਣੀ ਹੈ
    ਜਾਂ ਬਚਾਉਣੀ ਹੈ !?!
    ਭੁੰਨਣ ਵਾਲੇ ਭੁੰਨ ਦੇਣਗੇ
    ਤੈਨੂੰ ...
    ਬਾਈ ਇੰਚ ਦੀ ਗਰਿੱਡਲ 'ਤੇ
    ਓਵਨ ਦੀਆਂ ਤਪਦੀਆਂ ਸ੍ਲੀਖਾਂ 'ਤੇ
    ਖੁਸਰੇ ਦੀ ਅੱਡੀ ਵਰਗੇ
    ਫ੍ਰਾਈ-ਪੈਨ ਦੇ ਥ੍ਹਲੇ ਤੇ .!
    ਹੁਣ ਤੂੰ ਆਪਣੀ ਹੋਂਦ ਆਪ ਬਚਾ ਸਕਦਾ ਏਂ...,
    ਚੋਰੀ -ਛਿਪੇ , ਸਿਰੀ ਕਢ ਲੈ -
    ਬਹੱਤਰ 'ਚ ਹੋਏ ਪ੍ਰਵਾਸੀ ,
    ਗੋਰੇ ਵਰਗੇ -ਪੰਜਾਬੀ ਦੇ ਗਾਰਡਨ ਚ !
    ਜਾਂ , ਰਸੋਈ ਚ'ਪਈ ਟੋਕਰੀ ਚੋਂ ਭੂਕਾਂ ਕਢ੍ਹ ਲੈ .!
    ਸੱਜਰੀ ਮੁਨ੍ਵਾਈ ਗੁੱਤ ਤੇ ਪਈ ਰਬੜ ਚੋਂ ਝਾਕਦੀ ਪੋਨੀ ਵਾਂਗ !
    ਜਾਂ ਤਾਜੀ ਹਵਾ ਚ'
    ਸਿਰ ਕਢ ..."ਬਦੇਸ਼ਾ ਫਾਰਮ" ਦੀਆਂ ਵੱਟਾਂ 'ਤੇ ...ਫਗਣ ਮਹੀਨੇ ਦੀ ਸੰਗਰਾਂਦ ਤੋਂ ਦੂਜੇ ਦਿਨ !
  • Kuljeet Mann ਵਗਦੀ ਗੰਗਾ
    ਡੁਬਕੀ ਲਾਈ
    ਫੜਕੇ ਗੰਢਾ


    ਬਦੇਸ਼ਾ ਜੀ ਵਧੀਆ ਕੀਤਾ। ਵਗਦੀ ਗੰਗਾ ਵਿਚ ਹੱਥ ਧੋ ਲਏ।
  • Gurmail Badesha ਫੜਿਆ ਗੰਢਾ
    ਚੁਭਿਆ ਕੰਡਾ
    ਅਸੀਂ ਲਿਆ ਸਹਾਰਾ ਫੁਲਾਂ ਦਾ
  • Kuljeet Mann ਤੇਲੀ ਵੇ ਤਲੀ
    ਤੇਰੇ ਸਿਰ ਤੇ ਕੋਹਲੂ
  • Gurmail Badesha ਕੋਹਲੂ ਦੇ ਪੈਰੀਂ ਤਿਲਕਣ ਵੇ !
    ***********
    ਅਸੀਂ ਸਲਾਦ ਚੀਰਦੇ ਰਹਿ ਗੇ

    ਸਾਡੇ ਹਥ੍ਹੀਂ ਆਈ ਛਿਲਕਣ ਵੇ !
  • Tejinder Singh Gill ਬਹੁਤ ਵਧੀਆ ਵਰਨਣ Kuljeet Mann Jio......!
  • Dalbir Sangione Kuljeet ji. pardon me. cheer haran ganda da nahi poetry da ha. Ganda is a commodity and specific eaxample of cheer haran is historical. Are human feelings got hurt when layers of onion is being taken off? the answer is no. Human feeling is awesome when ganda is part of the dish as many people like to eat with our food. So where is the beauty of that moment in which awesome beauty of Haiku lies?
  • Dhido Gill ਦਰ ਅਸਲ ਗੰਢੇ ਦੇ ਚੀਰ ਹਰਣ ਨੇ ਪੰਜਾਬੀ ਹਾਇਕੂ ਦੇ ਹੋ ਰਹੇ ਰਹੇ ਚੀਰ ਹਰਣ ਨੂੰ ਜੱਗ ਜਾਹਰ ਕਰ ਦਿੱਤਾ ਹੈ

ਪੰਛੀ ਉੱਡਿਆ ਸੁੱਕੇ ਪੱਤਿਆ ਤੇ ਆ ਡਿੱਗਾ ਇੱਕ ਪੀਲਾ ਪੱਤਾ Rajinder Singh Ghumman

Photo: Umesh Kumar
Haiku: Rajinder Singh Ghumman
ਪੰਛੀ ਉੱਡਿਆ
ਸੁੱਕੇ ਪੱਤਿਆ ਤੇ ਆ ਡਿੱਗਾ
ਇੱਕ ਪੀਲਾ ਪੱਤਾ


Like · · 3042
  • Sanjay Sanan Beautiful !!!!!!!!!
  • Dhido Gill ਦੇਵਗਨ ਜੀ....ਇਹ ਹਾਇਕੂ ਮਹਿਜ ਇੱਕ ਘਟਨਾ ਬਿਆਨ ਹੈ , ਕਿਰਿਆ ਹੈ...ਪੰਛੀ ਦੀ ਉਡਾਰੀ ਤੇ ਪੀਲੇ ਪੱਤੇ ਦਾ ਸੁੱਕੇ ਪੱਤਿਆਂ ਤੇ ਡਿੱਗਣਾ ਵੀ ਹਰ ਹਿਸਾਬ ਜਖਸਟਾ ਪੋਜ ਹੋਕੇ ਸੰਦੇਹ ਹੀਣ ਜਾਪਦਾ ਹੈ....
  • Rajinder Singh Ghumman thanks raghbir devgan ji....
  • Raghbir Devgan ਧੀਦੋ ਜੀ ਮੈਨੂੰ ਲੱਗਦਾ ਰਾਜਿੰਦਰ ਘੁੰਮਣ ਜੀਵਨ ਰੂਪੀ ਪੰਛੀ ਦੀ ਗੱਲ ਕਰਦਾ ਹੈ ..ਮਰ ਜਾਣ ਤੋ ਬਾਅਦ ਸੁੱਕੇ ਈਂਦਨ ਤੇ ਰੱਖਿਆ ਜਾਦਾ ਹੈ ..
  • Dhido Gill ਸੁੱਕੇ ਈਦਨ........? ਸਮਝ ਨੀ ਪਿਆ , ਦੇਵਗਨ ਜੀ
  • Raghbir Devgan ਸੁੱਕੇ ਈਦਨ = ਬਾਲਣ Dhido Gill
  • Dhido Gill ਸ਼ਾਇਦ ਮੈਂ ਸਮਝ ਹੀ ਨਹਿਂ ਏਸ ਹਾਇਕੂ ਨੂੰ....ਟਿੱਕ ਕਰਦੀ ਨੀ ਕਈ ਵਾਰ ਗੱਲ
  • Raghbir Devgan I am not the writer of this haiku, I told you what I understand rest if Rajinder Singh Ghumman could shed light on this to help us will be appreciated.
  • Rajinder Singh Ghumman ma eh scene madia ch dekhia si .... 6 ku mahine pahila ..... Antim sanskar si kise relevite da... Othe panshi de udia hi ek pata diga si ... Suke pattia te ....... Te mai eda likh dita....
  • Raghbir Devgan ਰਾਜਿੰਦਰ ਮੈ ਤੇਰੇ ਹਾਇਕੂ ਨੂੰ ਸਮਝਿਆ ਹੈ ਠੀਕ ਉਵੇ ਹੀ ਜਿਵੇ ਤੂੰ ਦੱਸਿਆ ਹੈ। ਉਮੀਦ ਹੈ ਤੇਰੀ ਵਿਆਖਿਆ Dhido Gill ਜੀ ਲਈ ਲਾਭਕਾਰੀ ਹੋਈ ਹੋਵੇਗੀ ..thx
  • Umesh Ghai Thanks Raghbir Devgan Ji.......... meri photography di edi sohni varto karan layi..........
  • Dhido Gill bhut kkhoob Rajinder Ghuman te Umesh Kumar JI
  • Dalvir Gill the flight of a bird, wonderfully juxtaposed with the flight of a leaf.
  • Jagraj Singh Norway Dhido uncle ji ਈੰਧਨ = Fuel, used for Diesel and Petrol/Gasoline/Benzine in Hindi.
  • Raghbir Devgan Thanks to all friends.
  • Dhido Gill Dalvir Gill....flight of bird regretfully juxtaposed with the fall of a sick leaf to death....what you talking about ?
  • Rajinder Singh Ghumman Dhido Gill sir ji....ਮੈ ਕੀ ਸੋਚਿਆ ਇਹ ਲਿਖਦਿਆ ........
    --------
    ਮੈ ਅਸਲ ਚ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਤੇ ਗਿਆ ਸੀ ....
    ਪਤਝੜ ਦਾ ਮੌਸਮ ਸੀ ....ਪੀਲੇ ਪਤੇ ਡਿੱਗ ਰਹੇ ਸੀ ਰੁੱਖਾ ਤੋ ....ਤੇ ਪੁਰਾਣੇ ਡਿੱਗੇ ਪੱਤੇ ਸੁੱਕ ਚੁੱਕੇ ਸੀ .... ਫਿਰ ਮੇਰਾ ਧਿਆਨ ਅੰਤਿਮ ਸੰਸਕਾਰ ਕਰਨ ਲਈ ਜੋ ਲੋਕ dead body ਨੂੰ ਰੱਖ ਰਹੇ ਸੀ ...ਉਹਨਾ ਵੱਲ ਗਿਆ ... ਫਿਰ ਮੈ ਆਪਣੇ ਆਪ ਨਾਲ ਹੀ ਚੁਪ ਚਾਪ ਗੱਲਾ ਕਰ ਰਿਹਾ ਸੀ ਸਭ ਕੁਸ਼ ਦੇਖਦਿਆ ਹੋਇਆ....ਸੋਚਣ ਲਗਾ ਕੇ dead body ਅੱਗ ਨਾਲ ਨਹੀ ਸਾੜਨਾ ਚਾਹੀਦਾ ਉਸ dead body ਦੀ ਚਮੜੀ ਝੁਲਸ ਜਾਵੇਗੀ ....ਇਸ ਲਈ ਸਾੜਨਾ ਨਹੀ ਸਗੋ ਦੱਬਨਾ ਚਾਹੀਦਾ .... ਅਗਲੇ ਹੀ ਪਲ ਸੋਚਿਆ ਕੇ ਦਬਨ ਨਾਲ ਲਾਸ਼ ਨੂੰ ਕੀੜੇ ਖਾਣਗੇ ਇਸ ਲਈ ਦਬਨਾ ਨਹੀ ਸਾੜਨਾ ਹੀ ਚੰਗਾ ....ਹੁਣ ਕਿਹੜਾ dead body ਨੇ ਸੇਕ ਨੂੰ ਮਹਿਸੂਸ ਕਰਨਾ ....ਉਸ ਦੇ ਅੰਦਰੋ ਤਾ ਸੋਚਣ /ਸਮਝਣ/ ਖੁਸ਼ੀ /ਦੁਖੀ / ਪੀੜ ਮਹਿਸੂਸ ਕਰਨ ਵਾਲਾ ਪੰਛੀ ਤਾ ਉੱਡ ਚੁਕਾ ......... ਤੇ ਬਾਕੀ ਮੈਨੂ dead body ਵੀ ਪੀਲੇ ਪੱਤੇ ਵਰਗੀ ਹੀ ਲੱਗੀ ਜਿਹੜਾ ਭਾਵੇ ਰੁਖ ਤੋ ਵਖਰਾ ਹੋ ਚੁਕਾ ਪਰ ਇਹਨਾ ਡਿੱਗੇ ਹੋਏ ਪਤਿਆ ਨੇ ਹੀ ਰੁਖ ਦੇ ਵਡਾ ਹੋਣ ਲਈ ਭੋਜਨ ਬਣਾਇਆ ......ਬਸ ਏਹੋ ਊਲ-ਜਲੂਲ ਜਿਹਾ ਕੁਸ਼ ਸੋਚਦਿਆ .....ਮੈ ਬਿਨਾ ਜਿਆਦਾ ਕੁਸ਼ ਸੋਚਿਆ ਇਹ ਹਾਇਕੂ ਬਣਾ ਦਿਤਾ ....
    ਬਾਕੀ ਠੀਕ ਜਾ ਗਲਤ ਲਿਖਿਆ ਇਹ ਤਾ ਦੂਜਿਆ ਨੇ ਹੀ ਦਸਣਾ ਹੁੰਦਾ ....

    --
    ਪੰਛੀ ਉੱਡਿਆ -- ..... (ਜੀਵ ਦੇ ਅੰਦਰਲਾ ਜੀਵ ਉਡ ਚੁਕਾ )
    ਸੁੱਕੇ ਪੱਤਿਆ ਤੇ ਆ ਡਿੱਗਾ
    ਇੱਕ ਪੀਲਾ ਪੱਤਾ ..( ਹਰ ਜਿਓਂਦੀ ਨੇ ਬਾਦ ਚ ਮਿਟੀ ਹੀ ਹੋਣਾ )
  • Dhido Gill ਰਜਿੰਦਰ ਬਿਲਕੁਲ ਠੀਕ......ਕੁੱਝ ਇੰਜ ਟਿੱਕ ਜਿਹੇ ਨਹਿਂ ਸੀ ਹੋਇਆ...ਚੰਗਾ ਹੋਇਆ ਏਸ ਬਹਾਨੇ ਇੱਕ ਸੁਹਿਰਦ ਡੀਬੇਟ ਹੋ ਗਈ...
  • Raghbir Devgan ਸ਼ੁਕਰੀਆ ਧੀਦੋ ਜੀ!
  • Raghbir Devgan Umesh Kumar thums up for your picture ..
  • Raghbir Devgan Friends you could watch Rajinder Singh Ghumman reciting this haiku in the video: http://www.youtube.com/watch?v=XzDw94I8IDc
    Play Video
    Second International Punjabi Haiku Conference (08 March 2013) Organised by Punja... See More
  • Amarjit Sathi Tiwana ਵੀਡੀਓ ਯੂਟਿਊਬ 'ਤੇ ਪੋਸਟ ਕਰਨ ਲਈ ਕੁਲਵਿੰਦਰ ਧਾਲੀਵਾਲ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਦਾ ਧੰਨਵਾਦ।
  • Gurwinderpal Singh Sidhu ਬਹੁਤ ਸੋਹਣਾ ਜੀ..!!
  • Dalvir Gill Dhido Gill ji, contrast can be considered as well, but here it's not so. What you see as the death of a leaf is just continuity of life. Death of one form is the birth of another form. In the flight a bird also "leaves" the tree to continue his journey.
  • Dhido Gill Dalvir Gill..........come on chill out please . there is always an explanation of an explanation.....cant believe you can come down to that.............have fun
  • Dalvir Gill I'm always chilling. do what you preach.
  • Dhido Gill Dalvir Gill.........man when it comes to haiku instincts , you are lost . But i am still proud to have beli like you
  • Dalvir Gill this one comes close to a Hokku, not just a good Haiku. I could never develop Hokku instincts but haiku comes naturally to me, I look at life like that. Death and Birth are not two for me. I can find haiku-esque in everything. With a negating attitude one can discard all the Hokku by even Basho himself. Do you know that Basho never wrote any haiku. Haiku was started by Shiki. ACCEPTANCE is the key.
  • Raghbir Devgan Dear Gill friends, respectfully, energy never dies it changes its form only according to physicists.
  • Dhido Gill Dalvir Gill.......there you go again , haiku instinct once adopted at the core bring you back to earth , slow you down , slows your life and removes hypertension. It dont naturally come to you....like you claim
  • Dalvir Gill Dark-light, high-low, death-birth aren't two. The Zen/Tao.Tantra journey is coming back to your own self. One doesn't need to learn but unlearn, unlike some philosophy where one needs to learn, remember and then stick with that "knowledge" even when the objective reality is against it, which in turn, screws everything as objective and subjective aren't two either.
  • Dalvir Gill Write something about haiku instinct or post a link, i can read from there. not everyone is aware what's brewing in your mind. One arrives by letting go.
  • Dhido Gill Dalvir Gill..........if you claim life and death , light and dark . high and low are not two , you are a living fool. I dont give a damn to your Zen Tao and tantra...........
    ' one does not need to learn but unlearn ; can only be a theme of some idiot thought....totally out of touch with the real world.
  • Dalvir Gill I understand that. Same way you feel a desperate need to "understand" life in a dualistic way, I love to "live". Yes light and dark are just polarities on the same scale. get a color scale and that will tell you that anything approaching 001 is called white and that doing 999 is called black. I understand your side of thought ( even Marxism ). I don't call it right or wrong, it just is. If you haven't experienced something doesn't make anything nonexistent or stupid. And again, stupid and smart aren't two. Just to consider your own idea as a smart one, of course you will like to call the seemingly opposite idea as stupid, which is laughable.
  • Dalvir Gill Antone can learn, but it's hard to unlearn. You can give the "knowledge" that you feel you have earned, one only accumulates, be it from Buddha or Marx.
  • Dhido Gill ਦਲਵੀਰ ਗਿੱਲ........ਮੇਰੇ ਭਾਈ ਜੁ ਹੁਣ ਤੱਕ ਤੁਸਾਂ ਪੜਿਆ , ਪਲੀਜ ਏਸ ਨੂੰ ਪਾੜ ਦੇਵੋ ( ਅਨਲਰਨ ਕਰ ਦੇਵੋ ) ਤਾਂ ਕਿ ਤੁਸੀਂ ਵੀ ਕਿਸੇ ਮਾਤਲੋਕ ਤੋਂ ਵਾਪਸ ਆਕੇ ਏਸ ਧਰਤੀ ਤੇ ਵਸ ਸਕੋ
  • Dalvir Gill hahahahaha, maatlok and this dhart aare also one.
  • Dhido Gill Dalvir Gill ........I am glad you said stupid and smart are not same as you theorized and theolized that dark and light . high and low . life and death are same
  • Dalvir Gill That's what I said,"they aren't two," meaning ........ . Sorry to disappoint you again. this "discussion has gone stale already, don't you feel that! ......... ਨਾ ਕੋ ਮੂਰਖੁ ਨਾ ਕੋ ਸਿਆਣਾ ॥ ( SGGS 98 )
  • Raghbir Devgan Once more, ਪੰਜਾਬੀ ਹਾਇਕੂ ਲੇਖਕਾਂ ਅਤੇ ਪਾਠਕਾਂ ਦੇ ਗਰੁੱਪ ਵਿਚਲੇ ਸਮੁੱਚੇ ਦੋਸਤਾ ਦਾ ਸ਼ੁਕਰੀਆ !!!